PSEB 7th Class Physical Education Solutions Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ

Punjab State Board PSEB 7th Class Physical Education Book Solutions Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ Textbook Exercise Questions and Answers.

PSEB Solutions for Class 7 Physical Education Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ

Physical Education Guide for Class 7 PSEB ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਪ੍ਰਸ਼ਨ 1.
ਖੇਡ-ਸੱਟਾਂ ਤੋਂ ਕੀ ਭਾਵ ਹੈ ?
ਉੱਤਰ-
ਬਾਜ਼ੀਲ ਵਿਚ ਸੰਨ, 2014 ਵਿਚ ਵਿਸ਼ਵ ਕੱਪ ਫੁਟਬਾਲ ਵਿਚ ਬਰਾਜ਼ੀਲ ਵਿਸ਼ਵ ਕੱਪ ਜਿੱਤਣ ਲਈ ਵੱਡਾ ਦਾਵੇਦਾਰ ਸੀ ; ਬਰਾਜ਼ੀਲ ਫੁਟਬਾਲ ਦੀ ਟੀਮ ਆਪਣੇ ਸਾਰੇ ਵਿਰੋਧੀਆਂ ਦੀਆਂ ਟੀਮਾਂ ਨੂੰ ਹਰਾਉਂਦੀ ਹੋਈ ਵਿਸ਼ਵ ਚੈਂਪੀਅਨ ਜਿੱਤਣ ਲਈ ਅੱਗੇ ਵੱਧ ਰਹੀ ਸੀ । ਅਚਾਨਕ ਇੱਕ ਮੈਚ ਵਿਚ ਬਰਾਜ਼ੀਲ ਦੇ ਹੋਣਹਾਰ ਖਿਡਾਰੀ ਨੇਮਰ’ ਦੀ ਰੀੜ ਦੀ ਹੱਡੀ ਵਿਚ ਸੱਟ ਲੱਗ ਗਈ, ਜਿਸ ਕਰਕੇ ਨੇਮਰ ਅਗਲੇ ਮੈਚ ਵਿਚ ਭਾਗ ਨਹੀਂ ਲੈ ਸਕਿਆ ਅਤੇ ਹੋਣ ਵਾਲੇ ਦੋਨੋਂ ਮੈਚ ਹਾਰ ਗਿਆ ।

ਇਸ ਤਰ੍ਹਾਂ ਬਰਾਜ਼ੀਲ ਵਿਸ਼ਵ ਕੱਪ ਜਿੱਤਣ ਤੋਂ ਰਹਿ ਗਿਆ । ਕੋਈ ਵੀ ਕੰਮ ਕਰਦੇ ਹੋਏ ਜੀਵਨ ਵਿਚ ਮਨੁੱਖ ਨੂੰ ਸੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ । ਥੋੜੀ ਜਿਹੀ ਅਸਾਵਧਾਨੀ ਕਰਕੇ ਸੱਟ ਲੱਗ ਸਕਦੀ ਹੈ । ਇਸੇ ਤਰ੍ਹਾਂ ਖਿਡਾਰੀਆਂ ਨੂੰ ਖੇਡ ਦੇ ਮੈਦਾਨ ਵਿਚ ਸੱਟ ਲਗ ਸਕਦੀ ਹੈ । ਖਿਡਾਰੀ ਜਿੰਨੀ ਮਰਜ਼ੀ ਸਾਵਧਾਨੀ ਦਾ ਇਸਤੇਮਾਲ ਕਰਨ ਖਿਡਾਰੀਆਂ ਨੂੰ ਸੱਟ ਲੱਗ ਜਾਂਦੀ ਹੈ । ਖੇਡ ਦੇ ਮੈਦਾਨ ਵਿਚ ਲੱਗਣ ਵਾਲੀਆਂ ਸੱਟਾਂ, ਕੰਮਕਾਰ ਵਿਚ ਲੱਗਣ ਵਾਲੀਆਂ ਸੱਟਾਂ ਤੋਂ ਅਲੱਗ ਹੁੰਦੀਆਂ ਹਨ ।

ਜੇਕਰ ਖਿਡਾਰੀ ਤਿਆਰੀ ਅਤੇ ਸਾਵਧਾਨੀ ਨਾਲ ਖੇਡ ਦੇ ਮੈਦਾਨ ਵਿਚ ਆਉਂਦੇ ਹਨ, ਉਨ੍ਹਾਂ ਨੂੰ ਦੂਸਰੇ ਖਿਡਾਰੀਆਂ ਦੇ ਮੁਕਾਬਲੇ ਸੱਟਾਂ ਘੱਟ ਲਗਦੀਆਂ ਹਨ । ਹਰੇਕ ਖਿਡਾਰੀ ਦੇ ਖੇਡ ਜੀਵਨ ਵਿਚ ਕੋਈ ਨਾ ਕੋਈ ਸੱਟ ਜ਼ਰੂਰ ਲਗ ਜਾਂਦੀ ਹੈ । ਸਾਧਾਰਨ ਸੱਟ ਲੱਗਣ ਤੇ ਇਕ-ਦੋ ਦਿਨ ਵਿਚ ਸੱਟ ਠੀਕ ਹੋ ਜਾਂਦੀ ਹੈ ਪਰ ਖਤਰਨਾਕ ਸੱਟ ਲੱਗਣ ਤੇ ਖਿਡਾਰੀ ਕਈ ਦਿਨ ਤਕ ਖੇਡਣ ਦੇ ਕਾਬਿਲ ਨਹੀਂ ਹੁੰਦਾ ਅਤੇ ਖੇਡ ਮੈਦਾਨ ਤੋਂ ਦੂਰ ਰਹਿੰਦਾ ਹੈ । ਕਈ ਸੱਟਾਂ ਦੇ ਕਾਰਨ ਖੇਡਣ ਦੇ ਯੋਗ ਹੀ ਨਹੀਂ ਰਹਿੰਦਾ | ਖੇਡ ਦੇ ਮੈਦਾਨ ਵਿਚ ਖਿਡਾਰੀਆਂ ਨੂੰ ਲੱਗਣ ਵਾਲੀਆਂ ਸੱਟਾਂ, ਖੇਡ ਸੱਟਾਂ (Sports Injuries) ਕਹਿਲਾਉਂਦੀਆਂ ਹਨ ।

ਪ੍ਰਸ਼ਨ 2.
ਪ੍ਰਤੱਖ ਸੱਟਾਂ ਕੀ ਹੁੰਦੀਆਂ ਹਨ ?
ਉੱਤਰ-
ਪ੍ਰਤੱਖ ਜਾਂ ਸਿੱਧੀਆਂ ਸੱਟਾਂ (Exposed Injures)- ਇਸ ਤਰ੍ਹਾਂ ਦੀਆਂ ਸੱਟਾਂ ਖਿਡਾਰੀ ਨੂੰ ਆਮ ਲੱਗਦੀਆਂ ਰਹਿੰਦੀਆਂ ਹਨ ਜੋ ਸਰੀਰ ਦੇ ਬਾਹਰਲੇ ਭਾਗ ਉੱਤੇ ਲਗਦੀਆਂ ਹਨ ਅਤੇ ਇਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ | ਖੇਡਦੇ ਸਮੇਂ ਡਿੱਗਣ ਨਾਲ ਜਾਂ ਕਿਸੇ ਬਾਹਰ ਦੀ ਚੀਜ਼ ਦੇ ਟਕਰਾਉਣ ਨਾਲ ਸੱਟ ਲਗਦੀ ਹੈ । ਇਨ੍ਹਾਂ ਸੱਟਾਂ ਨੂੰ ਕਈ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ ।
(ਉ) ਰਗੜ (Abrasion)-ਇਸ ਤਰ੍ਹਾਂ ਦੀ ਸੱਟ ਕਰਕੇ ਸਰੀਰ ਦੀ ਉੱਪਰੀ ਜਾਂ ਅੰਦਰੂਨੀ | ਚਮੜੀ ਢਿੱਲੀ ਜਾਂਦੀ ਹੈ । ਇਸ ਤਰ੍ਹਾਂ ਦੀ ਸੱਟ ਕਰਕੇ ਚਮੜੀ ਦਾ ਬਾਹਰਲਾ ਭਾਗ ਛਿੱਲ ਜਾਂਦਾ ਹੈ ਅਤੇ ਖੂਨ ਵਹਿਣ ਲੱਗ ਜਾਂਦਾ ਹੈ । ਰਗੜ ਲੱਗਣ ਵਾਲੀ ਜਗ੍ਹਾ ਤੇ ਮਿੱਟੀ ਆਦਿ ਪੈ ਜਾਣ ਕਰਕੇ ਸਕਰਾਮਕ ਹੋ ਜਾਂਦਾ ਹੈ । ਇਸ ਤਰ੍ਹਾਂ ਦੀ ਸੱਟ ਦੇ ਜ਼ਖ਼ਮ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਉਸ ਉੱਤੇ ਮਰਹਮ ਪੱਟੀ ਕਰ ਦੇਣੀ ਚਾਹੀਦੀ ਹੈ ।

(ਅ) ਚਮੜੀ ਦਾ ਫਟਣਾ (Incision)-ਕਈ ਦਫਾ ਖਿਡਾਰੀ ਆਪਣੇ ਵਿਰੋਧੀ ਨਾਲ ਟਕਰਾ ਜਾਂਦੇ ਹਨ ਵਿਰੋਧੀ ਖਿਡਾਰੀ ਦੀ ਕੋਹਣੀ ਜਾਂ ਗੋਡੇ ਦਾ ਤਿੱਖਾ ਭਾਗ ਟਕਰਾਉਣ ਕਰਕੇ ਖਿਡਾਰੀ ਦੀ | ਚਮੜੀ ਫੱਟ ਜਾਂਦੀ ਹੈ । ਖਿਡਾਰੀ ਨੂੰ ਇਸ ਤਰ੍ਹਾਂ ਦੀ ਸੱਟ ਕਿਸੇ ਸਖ਼ਤ ਚੀਜ਼ ਨਾਲ ਟਕਰਾਉਣ
ਕਰਕੇ ਲੱਗਦੀ ਹੈ । ਖਿਡਾਰੀ ਦੀ ਚਮੜੀ ਕਟ ਜਾਂਦੀ ਹੈ ਅਤੇ ਉਸ ਵਿਚੋਂ ਲਹੂ ਤੇਜ਼ੀ ਨਾਲ ਵਗਣ | ਲਗ ਜਾਂਦਾ ਹੈ । ਇਸਦੇ ਇਲਾਜ ਲਈ ਜ਼ਖ਼ਮੇਂ ਨੂੰ ਸਾਫ਼ ਕਰਕੇ ਪੱਟੀ ਕਰਨੀ ਚਾਹੀਦੀ ਹੈ ।

(ਇ) ਗਹਿਰਾ ਜ਼ਖ਼ਮ (Punctual wound)-ਖੇਡ ਵਿਚ ਇਸ ਤਰ੍ਹਾਂ ਦੀ ਸੱਟ ਗੰਭੀਰ ਹੁੰਦੀ ਹੈ । ਇਹ ਸੱਟ ਖੇਡ ਸਮੇਂ ਕਿਸੇ ਨੁਕੀਲੀ ਚੀਜ਼ ਦੇ ਲੱਗਣ ਕਾਰਨ ਲਗ ਸਕਦੀ ਹੈ, ਜਿਵੇਂ ਜੈਵਲਿਨ ਜਾਂ ਕਿੱਲਾਂ ਵਾਲੇ ਸਪਾਇਕਮ ਦੀਆਂ ਨੁਕੀਲੀਆਂ ਕਿੱਲਾਂ ਲੱਗਣ ਕਾਰਨ ਇਹ ਸੱਟ ਲਗ ਸਕਦੀ ਹੈ । ਇਸ ਸੱਟ ਵਿਚ ਖਿਡਾਰੀ ਨੂੰ ਗਹਿਰਾ ਜ਼ਖਮ ਹੋ ਜਾਂਦਾ ਹੈ ਅਤੇ ਖੂਨ ਜ਼ਿਆਦਾ ਵੱਗਣ ਲੱਗਦਾ ਹੈ । ਇਸ ਤਰ੍ਹਾਂ ਦੀ ਸੱਟ ਲੱਗਣ ਤੇ ਖਿਡਾਰੀ ਨੂੰ ਜਲਦੀ ਤੋਂ ਜਲਦੀ ਡਾਕਟਰ ਦੇ ਕੋਲ ਲੈ ਜਾਣਾ ਚਾਹੀਦਾ ਹੈ ।

PSEB 7th Class Physical Education Solutions Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ

ਪ੍ਰਸ਼ਨ 3.
ਅਪ੍ਰਤੱਖ ਸੱਟਾਂ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਪ੍ਰਤੱਖ ਸੱਟਾਂ (Unexposed Injuries)-ਇਸ ਤਰ੍ਹਾਂ ਦੀਆਂ ਸੱਟਾਂ ਸਰੀਰ ਦੇ | ਬਾਹਰੀ ਭਾਗ ਵਿਚ ਦਿਖਾਈ ਨਹੀਂ ਦਿੰਦੀਆਂ, ਇਨ੍ਹਾਂ ਨੂੰ ਅੰਦਰੂਨੀ ਸੱਟਾਂ ਕਿਹਾ ਜਾਂਦਾ ਹੈ । ਇਸ ਤਰ੍ਹਾਂ ਦੀ ਸੱਟ ਮਾਸਪੇਸ਼ੀਆਂ ਜਾਂ ਜੋੜਾਂ ਉੱਤੇ ਲੱਗਦੀਆਂ ਹਨ । ਇਸ ਦਾ ਮੁੱਖ ਕਾਰਨ ਮਾਸਪੇਸ਼ੀਆਂ ਜਾਂ ਜੋੜਾਂ ਉੱਤੇ ਜ਼ਿਆਦਾ ਦਬਾਅ ਹੋਣਾ ਹੁੰਦਾ ਹੈ । ਇਸ ਤਰ੍ਹਾਂ ਦੀ ਸੱਟ ਕਾਰਨ ਖਿਡਾਰੀ ਨੂੰ ਤਿੱਖਾ ਦਰਦ ਹੁੰਦਾ ਹੈ ਅਤੇ ਠੀਕ ਹੋਣ ਵਿਚ ਕਾਫ਼ੀ ਸਮਾਂ ਲੱਗ ਜਾਂਦਾ ਹੈ ।

ਪ੍ਰਸ਼ਨ 4.
ਜੋੜ ਦਾ ਉਤਰਨਾ ਅਤੇ ਹੱਡੀ ਦੇ ਟੁੱਟਣ ਵਿੱਚ ਕੀ ਅੰਤਰ ਹੈ ?
ਉੱਤਰ-
ਜੋੜ ਦਾ ਉਤਰਨਾ-ਇਸ ਸੱਟ ਵਿਚ ਜੋੜ ਤੇ ਅਧਿਕ ਦਬਾਅ ਪੈਣ ਕਰਕੇ ਜਾਂ ਝਟਕਾ ਲੱਗਣ ਨਾਲ ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ, ਜਿਸ ਨਾਲ ਜੋੜ ਹਰਕਤ ਕਰਨਾ ਬੰਦ ਕਰ ਦਿੰਦਾ ਹੈ ਅਤੇ ਖਿਡਾਰੀ ਖੇਡਣ ਦੇ ਯੋਗ ਨਹੀਂ ਰਹਿੰਦਾ । ਕਿਸੇ ਪੋਲ ਜਾਂ ਮੇਜ਼ ਨਾਲ ਟੱਕਰ ਜਾਂ ਡਿਗਣ ਸਮੇਂ ਜੋੜ ਦਾ ਜ਼ਿਆਦਾ ਮੁੜਨ ਕਰਕੇ ਇਹ ਸੱਟ ਲੱਗ ਸਕਦੀ ਹੈ । ਹੱਡੀ ਦਾ ਟੁੱਟਣਾ-ਜਦੋਂ ਸੱਟ ਲੱਗਣ ਤੇ ਹੱਡੀ ਦੇ ਦੋ ਟੁੱਕੜੇ ਹੋ ਜਾਣ ਉਸਨੂੰ ਹੱਡੀ ਦਾ ਟੁੱਟਣਾ ਕਿਹਾ ਜਾਂਦਾ ਹੈ । ਹੱਡੀ ਦਾ ਟੁੱਟਣਾ ਬਹੁਤ ਕਠਿਨ ਸੱਟ ਹੈ । ਇਸਨੂੰ ਠੀਕ ਹੋਣ ਵਿੱਚ ਕਾਫ਼ੀ ਸਮਾਂ ਲੱਗਦਾ ਹੈ । ਹੱਡੀ ਟੁੱਟਣ ਦੀਆਂ ਕਈ ਕਿਸਮਾਂ ਹਨ । ਇਸ ਵਿੱਚ ਕੁੱਝ ਸਾਧਾਰਨ ਅਤੇ ਕੁੱਝ ਗੰਭੀਰ ਤਰ੍ਹਾਂ ਦਾ ਹੱਡੀ ਟੁੱਟਣ ਹੁੰਦਾ ਹੈ । ਖੇਡ ਦੇ ਮੈਦਾਨ ਵਿੱਚ ਸੁਰੱਖਿਆ ਦੇ ਸਾਧਨਾਂ ਦਾ ਇਸਤੇਮਾਲ ਨਾ ਹੋਣ ਕਰਕੇ ਇਹ ਸੱਟ ਲੱਗ ਸਕਦੀ ਹੈ ।

ਪ੍ਰਸ਼ਨ 5.
ਮੋਚ ਕੀ ਹੈ ? ਇਸਦੇ ਕਾਰਨ, ਲੱਛਣ ਅਤੇ ਇਲਾਜ ਬਾਰੇ ਲਿਖੋ ।
ਉੱਤਰ-
ਮੋਚ ਜੋੜਾਂ ਦੀ ਸੱਟ ਹੈ । ਇਸ ਸੱਟ ਵਿਚ ਜੋੜਾਂ ਨੂੰ ਬੰਨਣ ਵਾਲੇ ਤੰਤੂ ਟੁੱਟ ਜਾਂਦੇ ਹਨ ਜਾਂ ਫੱਟ ਜਾਂਦੇ ਹਨ । ਖੇਡ ਦੇ ਮੈਦਾਨ ਵਿਚ ਦੌੜਦੇ ਸਮੇਂ ਖਿਡਾਰੀ ਦਾ ਸੰਤੁਲਨ ਵਿਗੜ ਜਾਂਦਾ ਹੈ। ਜਾਂ ਜੋੜਾਂ ਦੇ ਜ਼ਿਆਦਾ ਮੁੜਨ ਕਰਕੇ ਉਸਦੇ ਜੋੜਾਂ ਤੇ ਦਬਾਅ ਪੈ ਜਾਂਦਾ ਹੈ ਅਤੇ ਜੋੜ ਦੇ ਤੰਤੂਆਂ ਉੱਤੇ ਖਿਚਾਵ ਆ ਜਾਂਦਾ ਹੈ ।
ਇਸ ਨੂੰ ਮੋਚ ਕਹਿੰਦੇ ਹਨ ।
ਲੱਛਣ-

  1. ਸੱਟ ਵਾਲੀ ਜਗਾ ਤੇ ਤੇਜ਼ ਦਰਦ ਹੁੰਦਾ ਹੈ ।
  2. ਸੱਟ ਵਾਲੇ ਜੋੜ ਤੇ ਸੋਜ਼ ਆ ਜਾਂਦੀ ਹੈ ।
  3. ਸੱਟ ਵਾਲੀ ਜਗਾ ਦਾ ਰੰਗ ਲਾਲ ਹੋ ਜਾਂਦਾ ਹੈ ।
  4. ਸੱਟ ਵਾਲੇ ਜੋੜ ਨੂੰ ਹਿਲਾਉਣ ਤੇ ਖਿਡਾਰੀ ਨੂੰ ਤੇਜ਼ ਦਰਦ ਹੁੰਦਾ ਹੈ ।

ਇਲਾਜ-ਸੱਟ ਲੱਗਣ ਵਾਲੀ ਜਗਾ ਤੇ ਬਰਫ ਲਗਾਉਣੀ ਚਾਹੀਦੀ ਹੈ । ਜਿਸ ਨਾਲ ਜੋੜ ਵਿਚੋਂ ਵਗਣ ਵਾਲਾ ਖੁਨ ਬੰਦ ਹੋ ਜਾਂਦਾ ਹੈ । ਬਰਫ਼ ਲਾਉਣ ਨਾਲ ਸੱਟ ਵਾਲੀ ਜਗਾ ਤੇ ਸੋਜ਼ ਘੱਟ ਆਉਂਦੀ ਹੈ । ਸੱਟ ਲਗਣ ਪਿੱਛੋਂ 24 ਘੰਟੇ ਬਰਫ਼ ਦੀ ਟਕੋਰ ਕਰਨੀ ਚਾਹੀਦੀ ਹੈ ਅਤੇ ਸੱਟ ਤੇ ਮਾਲਿਸ਼ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਗਰਮ ਸੇਕ ਦੇਣਾ ਚਾਹੀਦਾ ਹੈ । ਜੋੜ ਨੂੰ ਸਹਾਰਾ ਦੇਣ ਲਈ ਪੱਟੀ ਬੰਨ੍ਹ ਲੈਣੀ ਚਾਹੀਦੀ ਹੈ । ਜੋੜ ਠੀਕ ਹੋਣ ਪਿੱਛੋਂ ਹਲਕੀ ਕਸਰਤ ਕਰਨੀ ਚਾਹੀਦੀ ਹੈ । ਇਸ ਤਰ੍ਹਾਂ ਦੀ ਸੱਟ ਨੂੰ ਠੀਕ ਹੋਣ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ ।

ਪ੍ਰਸ਼ਨ 6.
ਖੇਡ-ਸੱਟਾਂ ਲੱਗਣ ਦੇ ਮੁੱਖ ਕਾਰਨ ਕੀ ਹਨ ?
ਉੱਤਰ-
ਖੇਡਾਂ ਵਿਚ ਖਿਡਾਰੀਆਂ ਨੂੰ ਸੱਟਾਂ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ, ਜੋ ਇਸ ਤਰ੍ਹਾਂ ਹਨ

  • ਘੱਟ ਜਾਣਕਾਰੀ-ਖੇਡਾਂ ਦੇ ਨਿਯਮ ਖੇਡ ਸਮੱਗਰੀ ਬਾਰੇ ਖਿਡਾਰੀ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ | ਕਈ ਵਾਰ ਖਿਡਾਰੀ ਨੂੰ ਖੇਡ ਸਮੱਗਰੀ ਦੀ ਜਾਣਕਾਰੀ ਨਹੀਂ ਹੁੰਦੀ ਜਿਸ ਕਰ ਕੇ ਉਸਨੂੰ ਸੱਟ ਲਗ ਜਾਂਦੀ ਹੈ ।
  • ਠੀਕ ਸਿਖਲਾਈ ਵਿਚ ਘਾਟ-ਖੇਡਾਂ ਵਿਚ ਵਧੀਆ ਪ੍ਰਦਰਸ਼ਨ ਦੇ ਲਈ ਚੰਗੀ ਸਿਖਲਾਈ ਜ਼ਰੂਰੀ ਹੈ । ਜੇਕਰ ਸਿਖਲਾਈ ਤੋਂ ਬਿਨਾਂ ਖਿਡਾਰੀ ਖੇਡਦਾ ਹੈ ਉਸ ਸਰੀਰ ਵਿਚ ਸ਼ਕਤੀ, ਗਤੀ ਅਤੇ ਲਚਕ ਦੀ ਘਾਟ ਕਰਕੇ ਸੱਟ ਲੱਗ ਸਕਦੀ ਹੈ ।
  • ਅਸਾਵਧਾਨੀ-“ਸਾਵਧਾਨੀ ਹਟੀ ਅਤੇ ਦੁਰਘਟਨਾ ਘਟੀ’, ਖੇਡ ਦੇ ਮੈਦਾਨ ਵਿਚ ਥੋੜ੍ਹੀ ਲਾਪਰਵਾਹੀ ਨਾਲ ਸੱਟ ਲੱਗ ਸਕਦੀ ਹੈ । ਜੇਕਰ ਖਿਡਾਰੀ ਖੇਡ ਨਿਯਮਾਂ ਦਾ ਠੀਕ ਪਾਲਣ ਨਹੀਂ ਕਰਦਾ ਤਾਂ ਵੀ ਸੱਟ ਲਗ ਸਕਦੀ ਹੈ ।
  • ਸਰੀਰ ਨੂੰ ਠੀਕ ਢੰਗ ਨਾਲ ਨਾ ਗਰਮਾਉਣਾ-ਖੇਡ ਮੁਤਾਬਿਕ ਸਰੀਰ ਨੂੰ ਗਰਮਾਉਣਾ ਜ਼ਰੂਰੀ ਹੈ ਜਿਸ ਨਾਲ ਖਿਡਾਰੀਆਂ ਦੀਆਂ ਮਾਸਪੇਸ਼ੀਆਂ ਖੇਡ ਦੇ ਦਬਾਅ ਨੂੰ ਸਹਿਣ ਕਰ ਸਕਣ । ਜੇਕਰ ਖਿਡਾਰੀ ਪੂਰੀ ਤਰ੍ਹਾਂ ਸਰੀਰ ਨੂੰ ਨਹੀਂ ਗਰਮਾਉਂਦਾ ਤਾਂ ਉਸ ਦੀਆਂ ਮਾਸਪੇਸ਼ੀਆਂ ਵਿਚ ਖਿਚਾਵ ਆ ਸਕਦਾ ਹੈ ।
  • ਖੇਡ ਦਾ ਮੈਦਾਨ ਠੀਕ ਨਾ ਹੋਣਾ-ਖੇਡਦੇ ਸਮੇਂ ਖੇਡ ਮੈਦਾਨ ਸਮਤਲ ਹੋਣਾ ਜ਼ਰੂਰੀ ਹੈ । ਮੈਦਾਨ ਵਿਚ ਟੋਏ, ਤਿਖੀਆਂ ਚੀਜ਼ਾਂ, ਕੱਚ, ਕਿੱਲਾਂ ਆਦਿ ਬਿਖਰੇ ਹੋਣ ਕਾਰਨ ਖਿਡਾਰੀ ਨੂੰ ਸੱਟ ਲੱਗ ਸਕਦੀ ਹੈ । ਖੇਡਣ ਤੋਂ ਪਹਿਲਾਂ ਖੇਡ ਮੈਦਾਨ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ ।

PSEB 7th Class Physical Education Guide ਸਰੀਰਿਕ ਸਮਰੱਥਾ ਅਤੇ ਕਸਰਤ ਦੇ ਲਾਭ Important Questions and Answers

ਪ੍ਰਸ਼ਨ 1.
ਪਤੱਖ ਸੱਟਾਂ ਦੀਆਂ ਕਿਸਮਾਂ :
(ੳ) ਰਗੜ
(ਅ) ਚਮੜੀ ਦਾ ਫਟਣਾ ,
(ਇ) ਗਹਿਰਾ ਜ਼ਖ਼ਮ
(ਸ) ਉਪਰੋਕਤ ਸਾਰੇ |
ਉੱਤਰ-
(ਸ) ਉਪਰੋਕਤ ਸਾਰੇ |

ਪ੍ਰਸ਼ਨ 2.
ਜੋੜ ਉਤਰਨਾ ਕੀ ਹੁੰਦਾ ਹੈ ?
(ਉ) ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ
(ਅ) ਜੋੜ ਹਰਕਤ ਕਰਨਾ ਬੰਦ ਕਰ ਦਿੰਦਾ ਹੈ
(ਇ) ਖਿਡਾਰੀ ਖੇਡ ਦੇ ਯੋਗ ਨਹੀਂ ਰਹਿੰਦਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 7th Class Physical Education Solutions Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ

ਪ੍ਰਸ਼ਨ 3.
ਮੋਚ ਦੇ ਕਾਰਨ :
(ਉ) ਸੱਟ ਵਾਲੇ ਜੋੜ ਤੇ ਸੋਜ ਆ ਜਾਂਦੀ ਹੈ
(ਆ) ਸੱਟ ਵਾਲੀ ਜਗਾ ਤੇ ਤੇਜ਼ ਦਰਦ ਹੁੰਦਾ ਹੈ।
(ਇ) ਸੱਟ ਵਾਲੀ ਜਗ੍ਹਾ ਦਾ ਰੰਗ ਲਾਲ ਹੋ ਜਾਂਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਖੇਡ ਵਿਚ ਸੱਟਾਂ ਲੱਗਣ ਦੇ ਕਾਰਨ :
(ੳ) ਖੇਡ ਬਾਰੇ ਘੱਟ ਜਾਣਕਾਰੀ ਹੋਣਾ
(ਅ) ਅਸਾਵਧਾਨੀ
(ਈ) ਠੀਕ ਨਾ ਗਰਮਾਉਣਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 5.
ਹੱਡੀ ਦੇ ਉਤਰਨ ਦੇ ਲੱਛਣ :
(ਉ) ਜੋੜ ਦਾ ਆਕਾਰ ਬਦਲ ਜਾਂਦਾ ਹੈ।
(ਅ) ਅੰਗ ਗਤੀ ਨਹੀਂ ਕਰ ਸਕਦਾ
ਇ) ਸੱਟ ਵਾਲੀ ਥਾਂ ਤੇ ਤੇਜ਼ ਦਰਦ ਹੁੰਦਾ ਹੈ ਅਤੇ ਸੋਜ ਆ ਜਾਂਦੀ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 6.
ਖਿਚਾਓ ਦੇ ਕਾਰਨ :
(ੳ) ਸੱਟ ਵਾਲੀ ਜਗਾ ਤੇ ਤੇਜ਼ ਦਰਦ ਹੁੰਦਾ ਹੈ।
(ਅ) ਖਿਡਾਰੀ ਦੌੜ ਨਹੀਂ ਸਕਦਾ।
(ਈ) ਸੱਟ ਵਾਲੀ ਥਾਂ ਤੇ ਸੋਜ ਆ ਜਾਂਦੀ ਹੈ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖੇਡ ਦੇ ਮੈਦਾਨ ਵਿਚ ਕੀ ਨਹੀਂ ਹੋਣਾ ਚਾਹੀਦਾ ?
ਉੱਤਰ-
ਕੰਕਰ, ਕੱਚ ਦੇ ਟੁੱਕੜੇ ਅਤੇ ਛੋਟੇ ਪੱਥਰ ।

ਪ੍ਰਸ਼ਨ 2.
ਮੈਦਾਨ ਦੀਆਂ ਸੀਮਾ ਰੇਖਾਵਾਂ ਦੇ ਨੇੜੇ ਕੀ ਨਹੀਂ ਹੋਣਾ ਚਾਹੀਦਾ ?
ਉੱਤਰ-
ਤਾਰ ਅਤੇ ਦੀਵਾਰ ॥

ਪ੍ਰਸ਼ਨ 3.
ਖੇਡਾਂ ਦਾ ਸਾਮਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਅੰਤਰ-ਰਾਸ਼ਟਰੀ ਸਟੈਂਡਰਡ ਦਾ ਵਧੀਆ ।

ਪ੍ਰਸ਼ਨ 4.
ਕਿਹੜੀ ਭਾਵਨਾ ਨਾਲ ਖੇਡਣਾ ਨਹੀਂ ਚਾਹੀਦਾ ?
ਉੱਤਰ-
ਬਦਲੇ ਦੀ ਭਾਵਨਾ ਨਾਲ ।

ਪ੍ਰਸ਼ਨ 5.
ਖੇਡ ਦਾ ਮੈਦਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਸਮਤਲ ।

PSEB 7th Class Physical Education Solutions Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ

ਪ੍ਰਸ਼ਨ 6.
ਖੇਡ-ਸੱਟਾਂ ਦੀਆਂ ਕਿਸਮਾਂ ਲਿਖੋ ।
ਉੱਤਰ-
ਸੱਟਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ –

  • ਪ੍ਰਤੱਖ ਸੱਟਾਂ
  • ਅਪ੍ਰਤੱਖ ਸੱਟਾਂ ।

ਪ੍ਰਸ਼ਨ 7.
ਮੋਚ ਕੀ ਹੈ ?
ਉੱਤਰ-
ਮੋਚ ਵਿਚ ਜੋੜਾਂ ਨੂੰ ਬੰਨ੍ਹਣ ਵਾਲੇ ਤੰਤੂ ਟੁੱਟ ਜਾਂਦੇ ਹਨ ।

ਪ੍ਰਸ਼ਨ 8.
ਖਿਚਾਵ ਕੀ ਹੈ ?
ਉੱਤਰ-
ਮਾਸਪੇਸ਼ੀਆਂ ਦੀ ਸੱਟ ਹੈ ਅਤੇ ਮਾਸਪੇਸ਼ੀਆਂ ਵਿਚ ਖਿਚਾਵ ਆ ਜਾਂਦਾ ਹੈ ।

ਪ੍ਰਸ਼ਨ 9.
ਹੱਡੀ ਦਾ ਉਤਰਨਾ ਕੀ ਹੈ ?
ਉੱਤਰ-
ਜੋੜ ਉੱਤੇ ਜ਼ਿਆਦਾ ਦਬਾਅ ਪੈਣ ਤੇ ਹੱਡੀ ਜੋੜ ਤੋਂ ਬਾਹਰ ਆ ਜਾਂਦੀ ਹੈ ।

ਪ੍ਰਸ਼ਨ 10.
ਹੱਡੀ ਦਾ ਟੁੱਟਣਾ ਕੀ ਹੈ ?
ਉੱਤਰ-
ਸੱਟ ਲੱਗਣ ਤੇ ਹੱਡੀ ਦੇ ਦੋ ਟੁਕੜੇ ਹੋ ਜਾਂਦੇ ਹਨ । ਉਸ ਨੂੰ ਹੱਡੀ ਦਾ ਟੁੱਟਣਾ ਕਿਹਾ ਜਾਂਦਾ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਹੱਡੀ ਦੇ ਉੱਤਰਨ ਦੇ ਲੱਛਣ ਲਿਖੋ ।
ਉੱਤਰ-

  1. ਜੋੜ ਦਾ ਆਕਾਰ ਬਦਲ ਜਾਂਦਾ ਹੈ ।
  2. ਅੰਗ ਗਤੀ ਨਹੀਂ ਕਰ ਸਕਦਾ ।
  3. ਸੱਟ ਵਾਲੀ ਜਗ੍ਹਾ ਤੇਜ਼ ਦਰਦ ਹੁੰਦਾ ਹੈ ।
  4. ਜੋੜ ਤੇ ਸੋਜ਼ ਆ ਜਾਂਦੀ ਹੈ ।

ਪ੍ਰਸ਼ਨ 2.
ਹੱਡੀ ਟੁੱਟਣ ਦੇ ਲੱਛਣ ਲਿਖੋ ।
ਉੱਤਰ-

  • ਹੱਡੀ ਦਾ ਆਕਾਰ ਬਦਲ ਜਾਂਦਾ ਹੈ ।
  • ਟੁੱਟਣ ਵਾਲੀ ਜਗਾ ਤੇ ਤੇਜ਼ ਦਰਦ ਹੁੰਦਾ ਹੈ ।
  • ਹੱਡੀ ਦੇ ਹਿਲਾਉਣ ਤੇ ਆਵਾਜ਼ ਆਉਣ ਲੱਗਦੀ ਹੈ ।
  • ਹੱਡੀ ਟੁੱਟਣ ਵਾਲੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ ।

ਪ੍ਰਸ਼ਨ 3.
ਖੇਡ ਦੇ ਮੈਦਾਨ ਵਿੱਚ ਸੱਟਾਂ ਲੱਗਣ ਦੇ ਪੰਜ ਕਾਰਨ ਲਿਖੋ ।
ਉੱਤਰ-

  1. ਘੱਟ ਜਾਣਕਾਰੀ ।
  2. ਘੱਟ ਸਿੱਖਿਆ ।
  3. ਅਸਾਵਧਾਨੀ |
  4. ਗਰਮਾਉਣ ਵਿਚ ਕਮੀ ।
  5. ਖੇਡ ਮੈਦਾਨ ਦਾ ਸਹੀ ਨਾ ਹੋਣਾ ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਿਚਾਓ ਕੀ ਹੁੰਦਾ ਹੈ ? ਉਸਦੇ ਲੱਛਣ ਅਤੇ ਉਪਾਅ ਲਿਖੋ ।
ਉੱਤਰ-
ਇਹ ਮਾਸਪੇਸ਼ੀਆਂ ਦੀ ਸੱਟ ਹੈ ਅਤੇ ਸਰੀਰ ਦੀਆਂ ਭਾਰੀ ਮਾਸਪੇਸ਼ੀਆਂ ਤੇ ਲੱਗਦੀ ਹੈ । ਇਸ ਵਿਚ ਖਿਡਾਰੀ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆ ਜਾਂਦਾ ਹੈ ਜਿਸ ਨਾਲ ਉੱਥੇ ਤੇਜ਼ ਦਰਦ ਹੋਣ ਲੱਗ ਜਾਂਦੀ ਹੈ । ਖਿਡਾਰੀ ਚਲਣ-ਫਿਰਣ ਅਤੇ ਦੌੜਨ ਦੇ ਕਾਬਿਲ ਨਹੀਂ ਰਹਿ ਜਾਂਦਾ । ਇਸ ਸੱਟ ਦੇ ਕਈ ਕਾਰਨ ਹੋ ਸਕਦੇ ਹਨ , ਜਿਵੇਂ-ਥਕਾਵਟ, ਸਰੀਰ ਨੂੰ ਨਾ ਗਰਮਾਉਂਣਾ, ਮਾਸਪੇਸ਼ੀਆਂ ਉੱਤੇ ਜ਼ਿਆਦਾ ਦਬਾਅ ।
ਲੱਛਣ-

  • ਸੱਟ ਵਾਲੀ ਜਗਾ ਤੇ ਤੇਜ਼ ਦਰਦ ਹੁੰਦਾ ਹੈ ।
  • ਖਿਡਾਰੀ ਨੂੰ ਦੌੜਨ ਅਤੇ ਚੱਲਣ ਵਿਚ ਮੁਸ਼ਕਿਲ ਆਉਂਦੀ ਹੈ ।
  • ਸੱਟ ਵਾਲੀ ਜਗ੍ਹਾ ਤੇ ਸੋਜ ਆ ਜਾਂਦੀ ਹੈ ।
  • ਖਿਡਾਰੀ ਦੇ ਆਸਨ ਵਿਚ ਬਦਲਾਅ ਆ ਜਾਂਦਾ ਹੈ ।

ਉਪਾਅ-ਸੱਟ ਲੱਗਣ ਤੇ ਖਿਡਾਰੀ ਨੂੰ ਜਲਦੀ ਤੋਂ ਜਲਦੀ ਮੈਦਾਨ ਤੋਂ ਬਾਹਰ ਕੱਢ ਲੈਣਾ ਚਾਹੀਦਾ ਹੈ ਅਤੇ ਆਰਾਮ ਨਾਲ ਲਿਟਾ ਦੇਣਾ ਚਾਹੀਦਾ ਹੈ । ਸੱਟ ਵਾਲੀ ਜਗ੍ਹਾ ਤੇ ਬਰਫ਼ ਮਲਣੀ ਚਾਹੀਦੀ ਹੈ ਅਤੇ 48 ਘੰਟੇ ਤਕ ਬਰਫ਼ ਮਲਣੀ ਚਾਹੀਦੀ ਹੈ । ਤੀਸਰੇ ਦਿਨ ਗਰਮ ਪਾਣੀ ਦੀ ਟਕੋਰ ਕਰੋ । ਚੌਥੇ ਅਤੇ ਪੰਜਵੇਂ ਦਿਨ ਤਕ ਇਸ ਪ੍ਰਤੀਕਿਰਿਆ ਨੂੰ ਦੁਹਰਾਉਂਦੇ ਰਹੋ । ਜਦੋਂ ਤਕ ਸੱਟ ਪੂਰੀ ਤਰ੍ਹਾਂ ਠੀਕ ਨਾ ਹੋ ਜਾਵੇ, ਖੇਡਣਾ ਨਹੀਂ ਚਾਹੀਦਾ ।

PSEB 7th Class Physical Education Solutions Chapter 4 ਖੇਡ – ਸੱਟਾਂ ਤੇ ਉਹਨਾਂ ਦਾ ਇਲਾਜ

ਪ੍ਰਸ਼ਨ 2.
ਹੱਡੀ ਦਾ ਟੁੱਟਣਾ (Fracture) ਕੀ ਹੁੰਦਾ ਹੈ ? ਇਸਦੇ ਲੱਛਣ ਅਤੇ ਇਲਾਜ ਲਿਖੋ ।
ਉੱਤਰ-
ਜਦੋਂ ਸੱਟ ਲੱਗਣ ਤੇ ਹੱਡੀ ਦੇ ਦੋ ਟੁਕੜੇ ਹੋ ਜਾਣ, ਉਸਨੂੰ ਹੱਡੀ ਦਾ ਟੁੱਟਣਾ ਕਿਹਾ ਜਾਂਦਾ ਹੈ । ਹੱਡੀ ਦਾ ਟੁੱਟਣਾ ਬਹੁਤ ਕਠਿਨ ਸੱਟ ਹੈ ਅਤੇ ਇਸ ਨੂੰ ਠੀਕ ਹੋਣ ਵਿਚ ਵੀ ਕਾਫ਼ੀ ਸਮਾਂ ਲਗਦਾ ਹੈ । ਹੱਡੀ ਟੁੱਟਣ ਦੀਆਂ ਕਈ ਕਿਸਮਾਂ ਹਨ । ਇਸ ਵਿਚ ਕੁੱਝ ਸਾਧਾਰਨ ਅਤੇ ਕੁੱਝ ਗੰਭੀਰ ਤਰ੍ਹਾਂ ਦੀ ਹੱਡੀ ਟੁੱਟਣਾ | ਖੇਡ ਦੇ ਮੈਦਾਨ ਵਿਚ ਸੁਰੱਖਿਆ ਦੇ ਸਾਧਨ ਦਾ ਇਸਤੇਮਾਲ ਨਾ ਕਰਨ ਕਰਕੇ ਇਹ ਸੱਟ ਲੱਗ ਸਕਦੀ ਹੈ ।
ਲੱਛਣ-

  • ਜਿੱਥੋਂ ਹੱਡੀ ਟੁੱਟੀ ਹੋਵੇ ਉਸਦਾ ਆਕਾਰ ਬਦਲ ਜਾਂਦਾ ਹੈ ।
  • ਟੁੱਟੀ ਹੱਡੀ ਵਾਲੀ ਜਗਾ ਤੇ ਤੇਜ਼ ਦਰਦ ਹੁੰਦੀ ਹੈ |
  • ਹੱਡੀ ਦੇ ਹਿਲਾਉਣ ਤੇ ਖਰ-ਖਰ ਦੀ ਆਵਾਜ਼ ਆਉਂਦੀ ਹੈ ।
  • ਸੱਟ ਲੱਗਣ ਵਾਲਾ ਅੰਗ ਕੰਮ ਨਹੀਂ ਕਰ ਸਕਦਾ ।

ਇਲਾਜ-ਹੱਡੀ ਟੁੱਟਣ ਵਾਲੀ ਜਗ੍ਹਾ ਤੇ ਖਿਡਾਰੀ ਨੂੰ ਲੱਕੜੀ ਜਾਂ ਲੋਹੇ ਦੀ ਫੱਟੀ ਬੰਨ੍ਹ ਕੇ ਸਹਾਰਾ ਦੇਣਾ ਚਾਹੀਦਾ ਹੈ। ਜਿੱਥੇ ਸੱਟ ਲੱਗੀ ਹੋਵੇ ਉਸ ਜਗਾ ਨੂੰ ਹਿਲਾਉਣਾ ਨਹੀਂ ਚਾਹੀਦਾ | ਖੁਨ ਬਹਿਣ ਤੇ ਖੁਨ ਨੂੰ ਰੋਕਣਾ ਜ਼ਰੂਰੀ ਹੈ । ਖਿਡਾਰੀ ਨੂੰ ਜਲਦੀ ਡਾਕਟਰੀ ਸਹਾਇਤਾ ਦੇਣੀ ਚਾਹੀਦੀ ਹੈ । ਜਿਸ ਨਾਲ ਐਕਸਰੇ ਕਰਕੇ ਟੁੱਟੀ ਹੱਡੀ ਦਾ ਪਤਾ ਲਗਾਇਆ ਜਾ ਸਕੇ । ਡਾਕਟਰ ਦੀ ਸਲਾਹ ਨਾਲ ਇਲਾਜ ਕਰਨਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਠੀਕ ਹੋਣ ਤਕ ਖਿਡਾਰੀ ਪੂਰੀ ਤਰ੍ਹਾਂ ਆਰਾਮ ਕਰੇ ।

Leave a Comment