Punjab State Board PSEB 7th Class Punjabi Book Solutions Chapter 20 ਕੌਣ ਕਦੇ ਰੁਕਿਆ ਹੈ Textbook Exercise Questions and Answers.
PSEB Solutions for Class 7 Punjabi Chapter 20 ਕੌਣ ਕਦੇ ਰੁਕਿਆ ਹੈ
(ਓ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ
(i) ਕਵਿਤਾ ਅਨੁਸਾਰ ਵਤਨ ‘ਤੇ ਕਿਸ ਦਾ ਪਰਛਾਵਾਂ ਸੀ ?
(ਉ) ਕਾਲਿਆਂ ਦਾ
(ਅ) ਵਿਦੇਸ਼ੀਆਂ ਦਾ
(ਈ) ਗੋਰਿਆਂ ਦਾ ।
ਉੱਤਰ :
(ਈ) ਗੋਰਿਆਂ ਦਾ । ✓
(ii) ਕਿਨ੍ਹਾਂ ਲੋਕਾਂ ਦਾ ਜਿਊਣਾ ਮੁਹਾਲ ਹੈ ?
(ੳ) ਖ਼ਾਲੀ ਪੇਟ ਵਾਲਿਆਂ ਦਾ
(ਅ) ਬਹੁਤਾ ਖਾਣ ਵਾਲਿਆਂ ਦਾ
(ਈ) ਕੰਮ ਕਰਨ ਵਾਲਿਆਂ ਦਾ ।
ਉੱਤਰ :
(ੳ) ਖ਼ਾਲੀ ਪੇਟ ਵਾਲਿਆਂ ਦਾ ✓
(iii) ਕਿਸ ਰੰਗ ਦੇ ਚੋਲੇ ਪਹਿਨੇ ਜਾਣ ਲੱਗੇ :
(ਉ) ਕੇਸਰੀ
(ਅ) ਸਫ਼ੈਦ
(ਇ) ਬਸੰਤੀ ।
ਉੱਤਰ :
(ਇ) ਬਸੰਤੀ । ✓
(iv) ਕਿੰਨੇ ਲੋਕ ਉਸ ਪਰਛਾਵੇਂ ਪਿੱਛੇ ਹੋ ਟੁਰੇ :
(ਉ) ਲੱਖਾਂ ਲੋਕੀਂ
(ਅ) ਕਰੋੜਾਂ
(ਈ) ਅਣਗਿਣਤ ।
ਉੱਤਰ :
(ਅ) ਕਰੋੜਾਂ ✓
(ਅ) ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇਕ ਜਾਂ ਦੋ ਸ਼ਬਦਾਂ ਵਿਚ ਦਿਓ
(ਉ) ਸਾਡਾ ਵਤਨ ਕਿਹੜਾ ਹੈ ?
(ਅ) “ਗੋਰਾ ਪਰਛਾਂਵਾਂ ਕਿਨ੍ਹਾਂ ਲੋਕਾਂ ਲਈ ਵਰਤਿਆ ਗਿਆ ਹੈ ?
(ਇ) ਸਾਡੀਆਂ ਜੱਦੀ-ਪੁਸ਼ਤੀ ਥਾਂਵਾਂ ਕਿਸ ਨੇ ਮੱਲ ਲਈਆਂ ?
(ਸ) ਮੌਤੋਂ ਵੱਡੀ ਗੱਲ ਕਿਸ ਦੇ ਗੁੰਮ ਜਾਣ ਨਾਲ ਹੁੰਦੀ ਹੈ ?
(ਹ) ‘ਸਿਰਲੱਥ’ ਸ਼ਬਦ ਕਿਨ੍ਹਾਂ ਬਾਰੇ ਵਰਤਿਆ ਗਿਆ ਹੈ ?
ਉੱਤਰ :
(ੳ) ਭਾਰਤ ।
(ਅ) ਅੰਗਰੇਜ਼ਾਂ ਲਈ ।
(ਇ) ਬੇਗਾਨੇ ਨੇ ।
(ਸ). ਸਿਰਨਾਵੇਂ ਦੇ ।
(ਹ) ਦੇਸ਼-ਭਗਤਾਂ ਲਈ ।
(ੲ) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋਵਤਨ, ਸਰਨਾਵਾਂ, ਪਰਛਾਵੇਂ, ਸਿਆਣੇ, ਦਰਿਆਵਾਂ ।
ਉੱਤਰ :
1. ਵਤਨ (ਜਨਮ) – ਭੂਮੀ-ਭਾਰਤ ਮੇਰਾ ਵਤਨ ਹੈ ।
2. ਸਰਨਾਵਾਂ (ਪਤਾ) – ਚਿੱਠੀ ਉੱਤੇ ਸਰਨਾਵਾਂ ਠੀਕ-ਠੀਕ ਲਿਖੋ ।
3. ਪਰਛਾਵੇਂ (ਛਾਂਵਾਂ) – ਦੁਪਹਿਰ ਤੋਂ ਪਿੱਛੋਂ ਪਰਛਾਵੇਂ ਢਲ ਜਾਂਦੇ ਹਨ ।
4. ਸਿਆਣੇ (ਅਕਲਮੰਦ, ਸੂਝ-ਬੂਝ ਵਾਲੇ) – ਤੁਹਾਨੂੰ ਇਸ ਔਖੇ ਕੰਮ ਵਿਚ ਕਿਸੇ ਸਿਆਣੇ ਬੰਦੇ ਦੀ ਸਲਾਹ ਲੈ ਲੈਣੀ ਚਾਹੀਦੀ ਹੈ ।
5. ਦਰਿਆਵਾਂ (ਨਦੀਆਂ) – ਪੰਜਾਬ ਪੰਜ ਦਰਿਆਵਾਂ ਦਾ ਦੇਸ਼ ਹੈ ।
ਪ੍ਰਸ਼ਨ 2.
ਹੇਠ ਦਿੱਤੀ ਉਦਾਹਰਨ ਨੂੰ ਦੇਖ ਕੇ ਇੱਕੋ ਜਿਹੀ ਲੈਅ ਵਾਲੇ ਸ਼ਬਦ ਲਿਖੋ ।
ਜਾਵਾਂ – ਛਾਂਵਾਂ
ਦੇਸ – …………..
ਸਿਆਣੇ – ……………
ਮਿੱਟੀ – ……………
ਰੁੱਖ – ………………
ਉੱਤਰ :
ਜਾਵਾਂ – ਛਾਵਾਂ
ਦੇਸ਼ – ਤੇਸ
ਸਿਆਣੇ – ਨਿਆਣੇ
ਮਿੱਟੀ – ਪਿੱਟੀ
ਰੁੱਖ – ਭੁੱਖ
ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ-
ਹਰ ਕੋਈ ਸੋਚਣ ਲੱਗਾ ਏਹੋ, “ ………….
…………………. ਨਾ ਮੇਰਾ ਘਰ ਆਪਣਾ ।
ਕਿਸੇ ਬਗਾਨੇ ਆ ਕੇ ਮੱਲੀਆਂ ……………..।
ਉੱਤਰ :
ਹਰ ਕੋਈ ਸੋਚਣ ਲੱਗਾ ਏਹੋ, “ਹੁਣ ਕਿੱਧਰ ਨੂੰ ਜਾਵਾਂ ?
ਨਾ ਇਹ ਮੇਰੀ ਮਿੱਟੀ ਆਪਣੀ, ਨਾ ਮੇਰਾ ਘਰ ਆਪਣਾ ।”
ਕਿਸੇ ਬੇਗਾਨੇ ਆ ਕੇ ਮੱਲੀਆਂ, ਜੱਦੀ ਪੁਸ਼ਤੀ ਥਾਂਵਾਂ ।
ਪ੍ਰਸ਼ਨ 4.
ਹੇਠ ਲਿਖੇ ਵਾਕਾਂ ਵਿਚੋਂ ਨਾਂਵ-ਸ਼ਬਦ ਚੁਣੋ
(ੳ) ਰੁੱਖ ਬੇਗਾਨੇ ਜਾਪਣ ਲੱਗੇ, ਤੇ ਮਤਰੇਈਆਂ ਛਾਂਵਾਂ ।
(ਅ) ਪੇਟ ਜਿਨ੍ਹਾਂ ਦੇ ਖ਼ਾਲੀ ਖ਼ਾਲੀ, ਟੁੱਕਰ ਖੋਹ ਲਏ ਕਾਂਵਾਂ ।
() ਅਸੀਂ ਦੇਸ ਤੇ ਦੇਸ ਅਸਾਡਾ, ਸਭ ਦਾ ਇਕ ਸਰਨਾਂਵਾਂ ।
(ਸ) ਕੌਣ ਕਦੇ ਰੁਕਿਆ ਹੈ ਸਾਹਵੇਂ, ਸ਼ੂਕਦਿਆਂ ਦਰਿਆਵਾਂ ।
ਉੱਤਰ :
(ਉ) ਰੁੱਖ, ਛਾਂਵਾਂ ।
(ਅ), ਪੇਟ, ਟੱਕਰ, ਕਾਂਵਾਂ ।
(ਇ) ਦੇਸ਼, ਦੇਸ, ਸਰਨਾਵਾਂ ।
(ਸ) ਦਰਿਆਵਾਂ
ਪ੍ਰਸ਼ਨ 5.
ਇਸ ਕਵਿਤਾ ਦੀਆਂ ਕੋਈ ਚਾਰ ਸ਼ਤਰਾਂ ਸੁੰਦਰ ਕਰ ਕੇ ਲਿਖੋ-
ਉੱਤਰ :
ਵਤਨ ਮੇਰੇ ਦੀ ਮਿੱਟੀ ‘ਤੇ ਸੀ, ਜਦ “ਗੋਰਾ’ ਪਰਛਾਂਵਾਂ,
ਰੁੱਖ ਬੇਗਾਨੇ ਜਾਪਣ ਲੱਗੇ ’ਤੇ ਮਤਰੇਈਆਂ ਛਾਂਵਾਂ ।
ਧੁੱਪ ਤਾਂ ਆਖ਼ਰ ਧੁੱਪ ਹੁੰਦੀ ਏ, ਸਭ ਨੂੰ ਲੱਗਣ ਲੱਗੀ,
ਹਰ ਕੋਈ ਸੋਚਣ ਲੱਗਾ ਏਹੋ, “ਹੁਣ ਕਿੱਧਰ ਨੂੰ ਜਾਵਾਂ ?
ਕਾਵਿ-ਟੋਟਿਆਂ ਸੰਬੰਧੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਉ) ਵਤਨ ਮੇਰੇ ਦੀ ਮਿੱਟੀ ‘ਤੇ ਸੀ ਜਦ ‘ਗੋਰਾ ਪਰਛਾਵਾਂ ।
ਦਾ ਰੁੱਖ ਬੇਗਾਨੇ ਜਾਪਣ ਲੱਗੇ ਤੇ ਮਤਰੇਈਆਂ ਛਾਵਾਂ ।
ਉੱਤਰ :
ਕਵੀ ਕਹਿੰਦਾ ਹੈ ਕਿ ਜਦੋਂ ਮੇਰੇ ਦੇਸ਼ ਦੀ ਧਰਤੀ ਉੱਪਰ ਗੋਰੇ ਅੰਗਰੇਜ਼ਾਂ ਦਾ ਕਬਜ਼ਾ ਸੀ, ਉਦੋਂ ਸਾਨੂੰ ਆਪਣੇ ਰੁੱਖ ਬਿਗਾਨੇ ਜਾਪਣ ਲੱਗ ਪਏ ਸਨ ਅਤੇ ਉਨ੍ਹਾਂ ਦੀਆਂ ਛਾਵਾਂ ਮਤਰੇਈਆਂ ਮਾਂਵਾਂ ਵਾਂਗ ਓਪਰੀਆਂ ਜਾਪਣ ਲੱਗ ਪਈਆਂ ਸਨ ।
ਔਖੇ ਸ਼ਬਦਾਂ ਦੇ ਅਰਥ : ਵਤਨ-ਮਾਤ-ਭੂਮੀ । ਗੋਰਾ-ਅੰਗਰੇਜ਼ । ਪਰਛਾਵਾਂ-ਗੁਲਾਮੀ ॥ ਮਤਰੇਈਆਂ-ਓਪਰੀਆਂ, ਦੁੱਖ ਦੇਣ ਵਾਲੀਆਂ ।
ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਅ) ਧੁੱਪ ਤਾਂ ਆਖ਼ਿਰ ਧੁੱਪ ਹੁੰਦੀ ਏ, ਸਭ ਨੂੰ ਲੱਗਣ ਲੱਗੀ ।
ਹਰ ਕੋਈ ਸੋਚਣ ਲੱਗਾ ਏਹੋ, “ਹੁਣ ਕਿੱਧਰ ਨੂੰ ਜਾਵਾਂ ?
ਨਾ ਇਹ ਮੇਰੀ ਮਿੱਟੀ ਆਪਣੀ, ਨਾ ਮੇਰਾ ਘਰ ਆਪਣਾ ।
ਕਿਸੇ ਬੇਗਾਨੇ ਆ ਕੇ ਮੱਲੀਆਂ, ਜੱਦੀ-ਪੁਸ਼ਤੀ ਥਾਂਵਾਂ ।
ਉੱਤਰ :
ਕਵੀ ਕਹਿੰਦਾ ਹੈ ਕਿ ਗੁਲਾਮੀ ਦੀ ਧੁੱਪ ਤਾਂ ਆਖ਼ਰ ਆਪਣਾ ਸੇਕ ਰੱਖਦੀ ਹੀ ਸੀ, ਜੋ ਕਿ ਸਾਰਿਆਂ ਨੂੰ ਮਹਿਸੂਸ ਹੋਣ ਲੱਗ ਪਈ । ਇਸ ਸਥਿਤੀ ਵਿਚ ਹਰ ਕੋਈ ਸੋਚਣ ਲੱਗ ਪਿਆ ਕਿ ਉਹ ਕੀ ਕਰੇ । ਨਾ ਗੁਲਾਮ ਹੋਈ ਇਸ ਧਰਤੀ ਦੀ ਮਿੱਟੀ ਮੇਰੀ ਆਪਣੀ ਰਹੀ ਹੈ ਤੇ ਨਾ ਹੀ ਮੇਰਾ ਘਰ ਆਪਣਾ ਰਿਹਾ ਹੈ । ਕਿਸੇ ਓਪਰੇ ਨੇ ਆ ਕੇ ਸਾਡੀਆਂ ਜੱਦੀ-ਪੁਸ਼ਤੀ ਥਾਂਵਾਂ ਨੂੰ ਆਪਣੇ ਕਬਜ਼ੇ ਵਿਚ ਕਰ ਲਿਆ ਸੀ ।
ਔਖੇ ਸ਼ਬਦਾਂ ਦੇ ਅਰਥ : ਬੇਗਾਨੇ-ਓਪਰੇ, ਪਰਾਏ । ਜੱਦੀ-ਪੁਸ਼ਤੀ-ਖ਼ਾਨਦਾਨੀ ।
ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਈ) ਨਾ ਏਧਰ ਨਾ ਓਧਰ ਦਾ ਮੈਂ, ਨਾ ਕੋਈ ਥਹੁ-ਟਿਕਾਣਾ ।
ਮੌਤੋਂ ਵੱਡੀ ਗੱਲ ਹੋਵੇ ਜਦ ਗੁੰਮ ਜਾਏ ਸਿਰਨਾਵਾਂ ।
ਕੀ ਉਹਨਾਂ ਦਾ ਜੀਣ ਵੇ ਲੋਕੋ, ਜੋ ਹੱਥ ਅੱਡੀ ਫਿਰਦੇ ।
ਪੇਟ ਜਿਨ੍ਹਾਂ ਦੇ ਖ਼ਾਲੀ-ਖ਼ਾਲੀ, ਟੁੱਕਰ ਖੋਹ ਲਏ ਕਾਂਵਾਂ ।
ਉੱਤਰ :
ਕਵੀ ਕਹਿੰਦਾ ਹੈ ਕਿ ਅੰਗਰੇਜ਼ ਗੁਲਾਮੀ ਦਾ ਸ਼ਿਕਾਰ ਬਣਿਆ ਹਰ ਇਕ ਮਨੁੱਖ ਇਹ ਅਨੁਭਵ ਕਰ ਰਿਹਾ ਸੀ ਕਿ ਉਸ ਦਾ ਕੋਈ ਪੱਕਾ ਥਾਂ-ਟਿਕਾਣਾ ਨਹੀਂ, ਉਹ ਨਾ ਇਧਰ ਦਾ ਰਿਹਾ ਹੈ, ਨਾ ਉਧਰ ਦਾ । ਜਦੋਂ ਕਿਸੇ ਬੰਦੇ ਦਾ ਅਤਾ-ਪਤਾ ਹੀ ਮਿਟ ਜਾਵੇ, ਇਹ ਗੱਲ
ਉਸ ਲਈ ਮੌਤ ਤੋਂ ਵੀ ਵੱਡੀ ਹੁੰਦੀ ਹੈ । ਅਜਿਹਾ ਬੰਦਾ ਪੁਕਾਰ-ਪੁਕਾਰ ਕੇ ਕਹਿੰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਦੂਜਿਆਂ ਅੱਗੇ ਹੱਥ ਅੱਡਣੇ ਪੈਂਦੇ ਹੋਣ, ਜਿਨ੍ਹਾਂ ਦੇ ਹੱਥੋਂ ਰੋਟੀ ਦੇ ਟੁਕੜੇ ਕਾਂਵਾਂ ਨੇ ਖੋਹ ਲਏ ਹੋਣ ਤੇ ਉਨ੍ਹਾਂ ਦੇ ਢਿੱਡ ਭੁੱਖੇ ਹੋਣ, ਉਨ੍ਹਾਂ ਲੋਕਾਂ ਦਾ ਜੀਉਣ ਦਾ ਕੋਈ ਹੱਜ ਨਹੀਂ ਹੁੰਦਾ ।
ਔਖੇ ਸ਼ਬਦਾਂ ਦੇ ਅਰਥ : ਗੁੰਮ-ਗੁਆਚਾ । ਹੱਥ ਅੱਡੀ ਫਿਰਦੇ-ਮੰਗਦੇ ਫਿਰਦੇ ।
ਪ੍ਰਸ਼ਨ 4.
ਕਿਨ੍ਹਾਂ ਲੋਕਾਂ ਦੇ ਜੀਉਣ ਦਾ ਕੋਈ ਹੱਜ ਨਹੀਂ ਹੁੰਦਾ ?
ਉੱਤਰ :
ਉਨ੍ਹਾਂ ਲੋਕਾਂ ਦੇ ਜੀਉਣ ਦਾ ਕੋਈ ਹੱਜ ਨਹੀਂ ਹੁੰਦਾ, ਜਿਨ੍ਹਾਂ ਦੀ ਰੋਟੀ ਕੋਈ ਹੋਰ ਖੋਹ ਲੈਣ ਤੇ ਉਨ੍ਹਾਂ ਨੂੰ ਦੂਜਿਆਂ ਦੇ ਅੱਗੇ ਹੱਥ ਅੱਡਣੇ ਪੈਣ ।
ਪ੍ਰਸ਼ਨ 5.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
(ਸ) ਏਦਾਂ ਦੀ ਹਾਲਤ ਵਿੱਚ ਫਿਰ ਕੁੱਝ ਸਿਰਲੱਥ ਅੱਗੇ ਆਏ ।
ਆਖਣ ਲੱਗੇ, , ਰੁੱਖ ਵੀ ਸਾਡੇ, ਸਾਡੀਆਂ ਹੀ ਨੇ ਛਾਵਾਂ ।
ਕਈ ਕਰੋੜਾਂ ਉੱਠ ਤੁਰੇ ਫਿਰ, ਉਸ ਪਰਛਾਵੇਂ ਪਿੱਛੇ ।
ਅਸੀਂ ਦੇਸ ਦੇ ਦੇਸ ਅਡਾ, ਸਭ ਦਾ ਇੱਕ ਸਿਰਨਾਵਾਂ ।
ਉੱਤਰ :
ਕਵੀ ਕਹਿੰਦਾ ਹੈ ਕਿ ਜਦੋਂ ਅੰਗਰੇਜ਼ਾਂ ਦੀ ਗੁਲਾਮੀ ਕਾਰਨ ਭਾਰਤੀ ਲੋਕਾਂ ਨੂੰ ਆਪਣਾ ਅਤਾ-ਪਤਾ ਹੀ ਗੁਆਚ ਗਿਆ ਲਗਦਾ ਸੀ ਅਤੇ ਉਨ੍ਹਾਂ ਨੂੰ ਦੂਜਿਆਂ ਦੇ ਅੱਗੇ ਹੱਥ ਅੱਡਣੇ ਪੈ ਰਹੇ ਸਨ, ਤਾਂ ਅਜਿਹੀ ਦੁਰਦਸ਼ਾ ਭਰੀ ਹਾਲਤ ਵਿਚ ਕੁੱਝ ਜਾਨ ਦੀ ਪਰਵਾਹ ਨਾ ਕਰਨ ਵਾਲੇ ਸੂਰਮੇ ਅੰਗਰੇਜ਼ ਗੁਲਾਮੀ ਦੇ ਵਿਰੁੱਧ ਲੜਨ ਲਈ ਅੱਗੇ ਆਏ । ਉਹ ਕਹਿਣ ਲੱਗੇ ਕਿ ਸਾਡੇ ਦੇਸ਼ ਦੇ ਰੁੱਖ ਵੀ ਸਾਡੇ ਹਨ ਤੇ ਉਨ੍ਹਾਂ ਦੀਆਂ ਛਾਵਾਂ ਵੀ ਸਾਡੀਆਂ ਹੀ ਹਨ । ਫਿਰ । ਉਨ੍ਹਾਂ ਸੂਰਬੀਰਾਂ ਦੇ ਪਰਛਾਵੇਂ , ਪਿੱਛੇ ਕਰੋੜਾਂ ਭਾਰਤੀ ਲੋਕ ਉੱਠ ਕੇ ਤੁਰ ਪਏ ਤੇ ਕਹਿਣ ਲੱਗੇ ਕਿ ਅਸੀਂ ਹੀ ਭਾਰਤ ਦੇਸ਼ ਹਾਂ ਤੇ ਭਾਰਤ ਦੇਸ਼ ਸਾਡਾ ਹੈ । ਸਾਡਾ ਸਭ ਦਾ ਇੱਕੋ ਸਿਰਨਾਵਾਂ ਹੈ ਅਰਥਾਤ ਅਸੀਂ ਸਾਰੇ ਇਕ ਭਾਰਤ ਦੇ ਵਾਸੀ ਹਾਂ ।
ਔਖੇ ਸ਼ਬਦਾਂ ਦੇ ਅਰਥ : ਸਿਰਲੱਥ-ਜਾਨ ਦੀ ਪਰਵਾਹ ਨਾ ਕਰਨ ਵਾਲੇ ।
ਪ੍ਰਸ਼ਨ 6.
ਕਰੋੜਾਂ ਲੋਕਾਂ ਨੇ ਕੀ ਕਿਹਾ ?
ਉੱਤਰ :
ਕਰੋੜਾਂ ਲੋਕਾਂ ਨੇ ਇਕ ਅਵਾਜ਼ ਹੋ ਕੇ ਕਿਹਾ ਕਿ ਅਸੀਂ ਹੀ ਭਾਰਤ ਦੇਸ਼ ਹਾਂ ਤੇ ਭਾਰਤ ਦੇਸ਼ ਸਾਡਾ ਹੈ । ਅਸੀਂ ਸਾਰੇ ਭਾਰਤਵਾਸੀ ਹਾਂ ।
ਪ੍ਰਸ਼ਨ 7.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ-
(ਹ) ਮੈਂ ਵੀ ਸਾਂ ਤੂੰ ਵੀ ਸੈਂ, ਇਹ ਵੀ ਤੇ ‘ਅਹੁ’ ਵੀ ਤਾਂ ਸੀ।
ਪਹਿਨ ਬਸੰਤੀ ਚੋਲੇ ਚੱਲੇ, ਉੱਭਰਨ ਲੱਗੀਆਂ ਬਾਂਹਵਾਂ ।
ਤੁਸੀਂ ਸਿਆਣੇ ਸਭ ਕੁੱਝ ਜਾਣੋ ਕੀ ਕੁੱਝ ਅੱਗੇ ਹੋਇਆ ।
ਕੌਣ ਕਦੇ ਰੁਕਿਆ ਹੈ ਸਾਹਵੇਂ ਸ਼ੁਕਦਿਆਂ ਦਰਿਆਵਾਂ ।
ਉੱਤਰ :
ਕਵੀ ਕਹਿੰਦਾ ਹੈ ਕਿ ਭਾਰਤ ਦੀ ਅਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਲੈਣ ਵਾਲਿਆਂ ਵਿਚ ਮੈਂ ਵੀ ਸਾਂ, ਤੂੰ ਵੀ ਸੈਂ; ਇਹ ਵੀ ਸੀ ਤੇ ਔਹ ਵੀ ਸੀ । ਸਾਰਿਆਂ ਨੇ ਸ਼ਹੀਦੀਆਂ ਅਜ਼ਾਦੀ ਦੀ ਮੰਗ ਕਰਨ ਲੱਗੀਆਂ । ਕਵੀ ਕਹਿੰਦਾ ਹੈ ਕਿ ਹੇ ਪਾਠਕੋ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅੱਗੋਂ ਕੀ ਕੁੱਝ ਹੋਇਆ। ਅਸੀਂ ਜਾਣਦੇ ਹਾਂ ਕਿ ਕਦੇ ਵੀ ਲੋਕਾਂ ਦੀ ਤਾਕਤ ਦੇ ਸ਼ੂਕਦੇ ਦਰਿਆਵਾਂ ਅੱਗੇ ਕੋਈ ਨਹੀਂ ਰੁਕ ਸਕਿਆ । ਇਸੇ ਤਰ੍ਹਾਂ ਹੀ ਭਾਰਤੀ ਲੋਕਾਂ ਦੀ ਸਾਂਝੀ ਤਾਕਤ ਅੱਗੇ ਅੰਗਰੇਜ਼ ਨਾ ਟਿਕ ਸਕਿਆ ਤੇ ਉਹ ਭਾਰਤ ਛੱਡ ਗਿਆ ।