Punjab State Board PSEB 7th Class Punjabi Book Solutions Chapter 20 ਸੱਤ ਡਾਕਟਰ Textbook Exercise Questions and Answers.
PSEB Solutions for Class 7 Punjabi Chapter 20 ਸੱਤ ਡਾਕਟਰ (1st Language)
Punjabi Guide for Class 7 PSEB ਸੱਤ ਡਾਕਟਰ Textbook Questions and Answers
ਸੱਤ ਡਾਕਟਰ ਪਾਠ-ਅਭਿਆਸ
1. ਦੱਸੋ :
(ੳ) ਸੁਖਜੋਤ ਨੇ ਜਦੋਂ ਟੈਲੀਵੀਜਨ ਲਾਇਆ ਤਾਂ ਉਸ ਵੇਲੇ ਕਿਹੜਾ ਪ੍ਰੋਗ੍ਰਾਮ ਆ ਰਿਹਾ ਸੀ ਅਤੇ ਉਸ ਵਿੱਚ ਕੀ ਦੱਸਿਆ ਜਾ ਰਿਹਾ ਸੀ ?
ਉੱਤਰ :
ਸੁਖਜੋਤ ਨੇ ਜਦੋਂ ਟੈਲੀਵਿਯਨ ਲਾਇਆ, ਤਾਂ ਉਸ ਉੱਤੇ ‘ਧਰਤੀ ਸਾਡਾ ਘਰ` ਪ੍ਰੋਗਰਾਮ ਆ ਰਿਹਾ ਸੀ, ਜਿਸ ਵਿਚ ਧਰਤੀ ਦੇ ਗਰਮ ਹੋਣ ਦੇ ਸਿੱਟੇ ਵਜੋਂ ਧਰਤੀ ਉੱਤਲੇ ਜੀਵਾਂ ਲਈ ਪੈਦਾ ਹੋ ਰਹੇ ਖ਼ਤਰੇ ਤੇ ਇਸ ਦੇ ਕਾਰਨਾਂ ਬਾਰੇ ਦੱਸਿਆ ਜਾ ਰਿਹਾ ਸੀ।
(ਅ) ਗਿਆਨ ਵੱਲੋਂ ਦੱਸੇ ਟੀ.ਵੀ. ਚੈਨਲ ਨੂੰ ਦੇਖਣ ਉਪਰੰਤ ਸੁਖਜੋਤ ਨੂੰ ਡਰ ਕਿਉਂ ਲੱਗਣ ਲੱਗ ਪਿਆ ਸੀ ?
ਉੱਤਰ :
ਇਸ ਟੀ.ਵੀ. ਚੈਨਲ ਉੱਤੇ ਦੱਸਿਆ ਜਾ ਰਿਹਾ ਸੀ ਕਿ ਸਾਡੀ ਧਰਤੀ ਹੌਲੀ – ਹੌਲੀ ਗਰਮ ਹੁੰਦੀ ਜਾ ਰਹੀ ਹੈ। ਇਹ ਸੁਣ ਕੇ ਸੁਖਜੋਤ ਨੂੰ ਡਰ ਲੱਗਾ ਸੀ ਕਿ ਜੇਕਰ ਸਚਮੁੱਚ ਧਰਤੀ ਗਰਮ ਹੋ ਗਈ, ਤਾਂ ਉਹ ਉਸ ਉੱਤੇ ਰਹਿਣਗੇ ਕਿਵੇਂ ਤੇ ਉਸ ਉੱਤੇ ਤੁਰਨਗੇ ਕਿਵੇਂ।
(ੲ) ਟੈਲੀਵੀਜ਼ਨ ਉੱਤੇ ਜਾਣਕਾਰੀ ਦੇਣ ਵਾਲਾ ਆਦਮੀ ਧਰਤੀ ਅਤੇ ਬਿਰਖਾਂ ਦੇ ਸੰਬੰਧ ਬਾਰੇ ਕੀ-ਕੀ ਜਾਣਕਾਰੀ ਦੇ ਰਿਹਾ ਸੀ ?
ਉੱਤਰ :
ਟੈਲੀਵਿਯਨ ਉੱਤੇ ਜਾਣਕਾਰੀ ਦੇਣ ਵਾਲਾ ਆਦਮੀ ਦੱਸ ਰਿਹਾ ਸੀ ਕਿ ਮਨੁੱਖ ਮਕਾਨ ਦੀ ਉਸਾਰੀ, ਘਰਾਂ ਵਿਚ ਕੰਮ ਆਉਣ ਵਾਲੀਆਂ ਵਸਤਾਂ, ਕਾਗ਼ਜ਼ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਬਣਾਉਣ ਲਈ ਧਰਤੀ ਤੋਂ ਰੁੱਖਾਂ ਨੂੰ ਅੰਨ੍ਹੇਵਾਹ ਵੱਢ ਰਿਹਾ ਹੈ। ਉਸ ਨੇ ਇੰਨੇ ਰੁੱਖ ਲਾਏ ਨਹੀਂ, ਜਿੰਨੇ ਵੱਢੇ ਹਨ। ਉਹ ਆਦਮੀ ਦੱਸ ਰਿਹਾ ਸੀ ਕਿ ਮਨੁੱਖ ਵਲੋਂ ਹਰ ਸਾਲ ਧਰਤੀ ਤੋਂ ਤਿੰਨ ਕਰੋੜ ਰੁੱਖ ਵੱਢੇ ਜਾ ਰਹੇ ਹਨ ਕਈ ਹਜ਼ਾਰ ਏਕੜ ਜੰਗਲ ਧਰਤੀ ਤੋਂ ਹਰ ਸਾਲ ਘਟਦੇ ਜਾ ਰਹੇ ਹਨ। ਟੈਲੀਵਿਯਨ ਵਾਲਾ ਆਦਮੀ ਦੱਸ ਰਿਹਾ ਸੀ ਕਿ ਧਰਤੀ ਉੱਤੇ ਮਸ਼ੀਨਾਂ, ਮੋਟਰ – ਗੱਡੀਆਂ, ਕਾਰਖ਼ਾਨਿਆਂ ਤੇ ਭੱਠੀਆਂ ਵਿਚ ਬਲਦੇ ਕੋਇਲੇ ਵਿਚੋਂ ਨਿਕਲੀਆਂ ਗੈਸਾਂ ਨਾਲ ਹਵਾ ਗੰਦੀ ਹੁੰਦੀ ਹੈ, ਜਿਸ ਨਾਲ ਤਾਪਮਾਨ ਵਧਦਾ ਹੈ। ਰੁੱਖ ਤਾਪਮਾਨ ਨੂੰ ਵਧਾਉਣ ਵਾਲੀ ਗੈਸ ਕਾਰਬਨ – ਡਾਈਆਕਸਾਈਡ ਨੂੰ ਖਾ ਕੇ ਆਕਸੀਜਨ ਕੱਢਦੇ ਹਨ। ਇਸ ਤਰ੍ਹਾਂ ਧਤੀ ਉੱਪਰਲੀ ਗੰਦੀ ਹਵਾ ਸਾਫ਼ ਹੁੰਦੀ ਹੈ, ਜਿਸ ਨਾਲ ਤਾਪਮਾਨ ਵੀ ਘਟਦਾ ਹੈ। ਇਸ ਕਰਕੇ ਵਾਤਾਵਰਨ ਦੇ ਸੰਤੁਲਨ ਲਈ ਧਰਤੀ ਤੇ ਰੁੱਖਾਂ ਦਾ ਡੂੰਘਾ ਆਪਸੀ ਸੰਬੰਧ ਹੈ !
(ਸ) ਦੱਸੇ, ਧਰਤੀ ਦੇ ਗਰਮ ਹੋਣ ਦੇ ਕੀ ਕਾਰਨ ਹਨ ?
ਉੱਤਰ :
ਕਾਰਖ਼ਾਨਿਆਂ ਵਿਚ ਮਸ਼ੀਨਾਂ ਦੇ ਚਲਣ, ਭੱਠੀਆਂ ਵਿਚ ਕੋਇਲੇ ਦੇ ਬਲਣ ਅਤੇ ਮੋਟਰਾਂ ਦੇ ਚਲਣ ਨਾਲ ਜਿਹੜੀਆਂ ਗੈਸਾਂ ਨਿਕਲਦੀਆਂ ਹਨ, ਇਨ੍ਹਾਂ ਨਾਲ ਹਵਾ ਗੰਦੀ ਹੁੰਦੀ ਜਾਂਦੀ ਹੈ। ਇਸ ਤਰ੍ਹਾਂ ਤਾਪਮਾਨ ਵਧਣ ਨਾਲ ਧਰਤੀ ਗਰਮ ਹੁੰਦੀ ਹੈ। ਇਸ ਨੁਕਸਾਨ ਨੂੰ ਰੁੱਖ ਠੀਕ ਕਰਦੇ ਹਨ, ਪਰ ਉਹ ਵੀ ਅੰਨ੍ਹੇਵਾਹ ਕੱਟੇ ਜਾ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਧਰਤੀ ਗਰਮ ਹੋ ਰਹੀ ਹੈ।
(ਹ) ਹਰਮੀਤੀ ਦੇ ਘਰ ਆਏ ਡਾ. ਮਹਿਮਾਨ ਨੇ ਬਿਰਖ-ਟਿਆਂ ਬਾਰੇ ਕੀ ਦੱਸਿਆ ?
ਉੱਤਰ :
ਹਰਮੀਤੀ ਦੇ ਘਰ ਆਇਆ ਮਹਿਮਾਨ ਉਸ ਦੇ ਪਿਤਾ ਦਾ ਦੋਸਤ ਡਾਕਟਰ ਸੀ। ਉਹ ਉਨ੍ਹਾਂ ਦੇ ਘਰ ਲੱਗੇ ਰੁੱਖ ਬੂਟੇ ਦੇਖ ਕੇ ਇਸ ਕਰਕੇ ਖ਼ੁਸ਼ ਸੀ, ਕਿਉਂਕਿ ਉਹ ਜਾਣਦਾ ਸੀ ਕਿ ਅਜੋਕੇ ਪ੍ਰਦੂਸ਼ਣ ਦੇ ਯੁਗ ਵਿਚ ਬਿਰਖਾਂ ਦੀ ਮਨੁੱਖੀ ਜੀਵਨ ਵਿਚ ਕਿੰਨੀ ਮਹਾਨਤਾ ਹੈ। ਇਸੇ ਕਰਕੇ ਹੀ ਉਹ ਕਹਿੰਦਾ ਹੈ ਕਿ ਉਨ੍ਹਾਂ ਘਰ ਵਿਚ ਰੁੱਖ – ਬੂਟੇ ਲਾ ਕੇ ਬਹੁਤ ਚੰਗਾ ਕੰਮ ਕੀਤਾ ਹੈ। ਉਨ੍ਹਾਂ ਦਾ ਪਰਿਵਾਰ ਜਿੰਨੀ ਕਾਰਬਨ – ਡਾਇਆਕਸਾਈਡ ਸਾਹ ਨਾਲ ਪੈਦਾ ਕਰਦਾ ਹੈ, ਇਹ ਉਸ ਨੂੰ ਖ਼ਤਮ ਕਰ ਕੇ ਆਕਸੀਜਨ ਛੱਡ ਦਿੰਦੇ ਹਨ। ਇਸ ਤਰ੍ਹਾਂ ਉਹ ਦੁਨੀਆ ਦੀਆਂ ਮਾੜੀਆਂ ਗੈਸਾਂ ਵਿਚ ਵਾਧਾ ਨਹੀਂ ਕਰਦੇ। ਇਸੇ ਕਰਕੇ ਹੀ ਉਹ ਕਹਿੰਦਾ ਹੈ ਕਿ ਉਨ੍ਹਾਂ ਵਰਗੇ ਲੋਕਾਂ ਤੋਂ ਉਨ੍ਹਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਜੋ ਬਿਰਖ – ਬੂਟੇ ਨਹੀਂ ਲਾਉਂਦੇ।
(ਕ) ਜੇ ਮਨੁੱਖ ਨੇ ਧਰਤੀ ਨੂੰ ਗਰਮ ਹੋਣੋਂ ਨਾ ਰੋਕਿਆ ਤਾਂ ਇਸ ਦੇ ਕੀ ਨੁਕਸਾਨ ਹੋਣਗੇ ?
ਉੱਤਰ :
ਜੇ ਮਨੁੱਖ ਨੇ ਧਰਤੀ ਨੂੰ ਗਰਮ ਹੋਣੋਂ ਨਾ ਰੋਕਿਆ, ਤਾਂ ਧਰੁਵਾਂ ਧਰਤੀ ਉੱਪਰਲਾ ਤਾਪਮਾਨ ਇੰਨਾ ਵਧ ਜਾਵੇਗਾ ਕਿ ਧਰੁਵਾਂ ਦੀ ਬਰਫ਼ ਪਿਘਲ ਜਾਵੇਗੀ, ਜਿਸ ਨਾਲ ਸਮੁੰਦਰਾਂ ਦਾ ਪਾਣੀ ਉੱਚਾ ਹੋ ਜਾਵੇਗਾ, ਜਿਸ ਵਿਚ ਸ਼ਹਿਰ ਅਤੇ ਪਿੰਡ ਡੁੱਬ ਜਾਣਗੇ। ਇਸ ਤਰ੍ਹਾਂ ਧਰਤੀ ਉੱਤੇ ਮਨੁੱਖਾਂ ਅਤੇ ਹੋਰ ਜੀਵਾਂ ਦੇ ਅੰਤ ਦਾ ਮੁੱਢ ਬੱਝ ਜਾਵੇਗਾ।
(ਖ) ਸੱਤ ਡਾਕਟਰ ਕੋਣ ਸਨ ਅਤੇ ਸੁਖਜੋਤ ਉਹਨਾਂ ਨੂੰ ਆਪਣੇ ਘਰ ਕਿਵੇਂ ਲਿਆਇਆ ?
ਉੱਤਰ :
ਸੱਤ ਡਾਕਟਰ ਨਿੰਮ ਦੇ ਬਿਰਖ ਸਨ। ਸੁਖਜੋਤ ਖੇਤਾਂ ਵਿਚੋਂ ਇਨ੍ਹਾਂ ਦੀਆਂ ਚਾਕਲੀਆਂ ਕੱਢ ਕੇ ਘਰ ਲਿਆਇਆ।
(ਗ) ਨਿੰਮ ਦੇ ਬਿਰਖ ਦੇ ਗੁਣ ਲਿਖੋ।
ਉੱਤਰ :
ਨਿੰਮ ਦਾ ਰੁੱਖ ਹੋਰ ਸਾਰੇ ਬਿਰਖਾ ਤੋਂ ਚੰਗਾ ਹੈ। ਇਹ ਬਹੁਤ ਗੁਣਕਾਰੀ ਹੈ। ਇਹ ਘਰਾਂ ਵਿਚ ਮਨੁੱਖਾਂ ਅਤੇ ਪਸ਼ੂਆਂ ਦੇ ਸਾਹ ਨਾਲ ਗੰਦੀ ਹੋਈ ਹਵਾ ਵਿਚੋਂ ਕਾਰਬਨ – ਡਾਈਆਕਸਾਈਡ ਨੂੰ ਚੂਸ ਕੇ ਆਕਸੀਜਨ ਛੱਡਦਾ ਹੈ ਤੇ ਇਸ ਤਰ੍ਹਾਂ ਹਵਾ ਨੂੰ ਸਾਫ਼ ਕਰਦਾ ਹੈ। ਇਸ ਤੋਂ ਇਲਾਵਾ ਨਿੰਮ ਦਾ ਰਸ ਖੂਨ ਨੂੰ ਸਾਫ਼ ਕਰਦਾ ਤੇ ਹੋਰ ਬਹੁਤ ਸਾਰੇ ਰੋਗਾਂ ਨੂੰ ਦੂਰ ਕਰਦਾ ਹੈ।
2. ਔਖੇ ਸ਼ਬਦਾਂ ਦੇ ਅਰਥ :
- ਗਿਣਤੀਆਂ-ਮਿਣਤੀਆਂ – ਹਿਸਾਬ-ਕਿਤਾਬ
- ਭੁੱਜੇ – ਜ਼ਮੀਨ ਤੇ
- ਸੌਰਨਾ – ਕੰਮ ਬਣ ਜਾਣਾ
- ਰੰਬੀ, ਛੋਟਾ ਖੁਰਪਾ
- ਖੁੱਗ ਲਿਆਇਆ – ਜੜ੍ਹਾਂ ਸਮੇਤ ਪੁੱਟ ਲਿਆਇਆ।
3. ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ‘ਚ ਵਰਤੋ :
ਪ੍ਰੋਗ੍ਰਾਮ, ਦਿਲਚਸਪ, ਹਾਣੀ, ਅੰਨ੍ਹੇਵਾਹ, ਮਹਿਮਾਨ, ਗੁਣਕਾਰੀ, ਸਿਰ ਪਲੋਸਣਾ
ਉੱਤਰ :
- ਪ੍ਰੋਗਰਾਮ ਪ੍ਰਸਾਰਣ – ਟੈਲੀਵਿਯਨ ਉੱਤੇ ਹਾਸ – ਰਸੀ ਕਲਾਕਾਰਾਂ ਦਾ ਪ੍ਰੋਗਰਾਮ ਚਲ ਰਿਹਾ ਹੈ।
- ਦਿਲਚਸਪ (ਸੁਆਦਲੀ) – ਇਸ ਨਾਵਲ ਦੀ ਕਹਾਣੀ ਬੜੀ ਦਿਲਚਸਪ ਹੈ।
- ਹਾਣੀ ਬਰਾਬਰ ਦੀ ਉਮਰ ਦਾ) – ਗਿਆਨ ਉਮਰ ਵਿਚ ਮੇਰਾ ਹਾਣੀ ਹੈ।
- ਅੰਨ੍ਹੇਵਾਹ (ਬਿਨਾਂ ਸੋਚੇ – ਸਮਝੇ) – ਮਨੁੱਖ ਆਪਣੇ ਆਰਥਿਕ ਲਾਭਾਂ ਲਈ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ।
- ਮਹਿਮਾਨ ਪ੍ਰਾਹੁਣਾ) – ਅੱਜ ਸਾਡੇ ਘਰ ਬਹੁਤ ਸਾਰੇ ਮਹਿਮਾਨ ਆਏ।
- ਗੁਣਕਾਰੀ ਲਾਭਦਾਇਕ – ਨਿੰਮ ਦਾ ਰੁੱਖ ਬਹੁਤ ਗੁਣਕਾਰੀ ਹੁੰਦਾ ਹੈ।
- ਸਿਰ ਪਲੋਸਣਾ ਪਿਆਰ ਕਰਨਾ) – ਮਾਂ ਬੱਚੇ ਦਾ ਸਿਰ ਪਲੋਸ ਰਹੀ ਸੀ।
- ਮਰ ਮੁੱਕ ਜਾਣਾ ਮਰ ਜਾਣਾ, ਨਸ਼ਟ ਹੋ ਜਾਣਾ) – ਮੌਸਮ ਬਦਲਣ ਨਾਲ ਮੱਛਰ ਆਪੇ ਮਰ ਮੁੱਕ ਜਾਂਦੇ ਹਨ।
- ਗਿਣਤੀਆਂ – ਮਿਣਤੀਆਂ (ਹਿਸਾਬ – ਕਿਤਾਬ – ਜੋਤਸ਼ੀ ਨੇ ਗਿਣਤੀਆਂ – ਮਿਣਤੀਆਂ ਕਰ ਕੇ ਮੇਰੇ ਭਵਿੱਖ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ।
- ਖੱਗਣਾ ਚਾਕਲੀ ਕੱਢਣਾ) – ਬਰਸਾਤ ਦੇ ਦਿਨਾਂ ਵਿਚ ਅਸੀਂ ਨਿੰਮ ਦੇ ਹੇਠ ਉੱਗੇ ਛੋਟੇ – ਛੋਟੇ ਬੂਟੇ ਮਿੱਟੀ ਸਮੇਤ ਖੱਗ ਕੇ ਆਪਣੇ ਖੇਤਾਂ ਵਿਚ ਥਾਂ – ਥਾਂ ਲਾ ਦਿੱਤੇ।
4. ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ :
(ੳ) “ਆਪਾਂ ਇਹ ਸੱਤ ਨਿੰਮ ਇਸ ਵੱਡੇ ਵਿਹੜੇ ਵਿੱਚ ਲਾਉਣੇ ਹਨ।
(ਅ) “ਵਾਹ ਬਈ ਵਾਹ ! ਮੇਰਾ ਬੱਚਾ ਕਿੰਨਾ ਸਿਆਣਾ ਹੋ ਗਿਆ ਹੈ !
(ੲ) “ਨਹੀਂ ਦਾਦਾ ਜੀ, ਵੱਧ ਸਿਆਣੇ ਤਾਂ ਤੁਸੀਂ ਹੀ ਹੋ।
(ਸ) ਤੁਸੀਂ ਵੱਡੇ ਹੋ ਮੈਨੂੰ ਪੁਸਤਕਾਂ ਤੇ ਟੈਲੀਵੀਜ਼ਨ ਤੋਂ ਨਵੀਆਂ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਹੈ।
(ਹ) “ਨਿੰਮ ਬਹੁਤ ਗੁਣਕਾਰੀ ਹੈ। ਇਸ ਦੀ ਰੀਸ ਹੋਰ ਕੋਈ ਬਿਰਖ ਨਹੀਂ ਕਰ ਸਕਦਾ।
ਉੱਤਰ :
(ਉ) ਇਹ ਸ਼ਬਦ ਸੁਖਜੋਤ ਨੇ ਆਪਣੇ ਦਾਦਾ ਜੀ ਨੂੰ ਕਹੇ।
(ਅ) ਇਹ ਸ਼ਬਦ ਦਾਦਾ ਜੀ ਨੇ ਸੁਖਜੋਤ ਨੂੰ ਕਹੇ।
(ਈ) ਇਹ ਸ਼ਬਦ ਸੁਖਜੋਤ ਨੇ ਦਾਦਾ ਜੀ ਨੂੰ ਕਹੇ।
(ਸ) ਇਹ ਸ਼ਬਦ ਦਾਦਾ ਜੀ ਨੇ ਸੁਖਜੋਤ ਨੂੰ ਕਹੇ।
(ਹ) ਇਹ ਸ਼ਬਦ ਸੁਖਜੋਤ ਨੇ ਬਾਬਾ ਜੀ ਨੂੰ ਕਹੇ।
ਵਿਆਕਰਨ ਵਿਸਮਕ :
ਜਿਹੜੇ ਸ਼ਬਦਾਂ ਰਾਹੀਂ ਮਨ ਦੀ ਖ਼ੁਸ਼ੀ, ਗਮੀ, ਹੈਰਾਨੀ, ਡਰ ਆਦਿ ਭਾਵ ਅਚਾਨਕ ਪ੍ਰਗਟ ਕੀਤੇ ਜਾਣ, ਉਹਨਾਂ ਨੂੰ ਵਿਆਕਰਨ ਵਿੱਚ ਵਿਸਮਕ ਕਿਹਾ ਜਾਂਦਾ ਹੈ।
ਜਿਵੇਂ: ਹਾਏ ! ਆਹਾ ! ਵਾਹ ! ਹੈਂ !
ਵਿਆਕਰਨ ਅਨੁਸਾਰ ਵਿਸਮਕ ਦੀਆਂ ਨੋ ਕਿਸਮਾਂ ਹਨ:
1. ਪ੍ਰਸੰਸਾਵਾਚਕ ਵਿਸਮਕ :
ਜਿਹੜੇ ਸ਼ਬਦਾਂ ਤੋਂ ਪ੍ਰਸੰਸਾ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਪ੍ਰਸ਼ੰਸਾਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ : ਅਸ਼ਕੇ !ਆਹਾ ! ਸ਼ਾਬਾਸ਼ ! ਸ਼ਾਵਾ ! ਖੂਬ ! ਬੱਲੇ !
2. ਸ਼ੋਕਵਾਚਕ ਵਿਸਮਕ :
ਜਿਹੜੇ ਸ਼ਬਦ ਤੋਂ ਦੁੱਖ ਜਾਂ ਅਫ਼ਸੋਸ ਦੇ ਭਾਵ ਪ੍ਰਗਟ ਹੋਣ, ਉਸ ਨੂੰ ਸ਼ਿਕਵਾਚਕ ਵਿਸਮਕ ਆਖਿਆ ਜਾਂਦਾ ਹੈ, ਜਿਵੇਂ : ਉਫ ! ਹਾਏ ! ਉਹੋ ! ਹਾਏ ਰੱਬਾ !
3. ਹੈਰਾਨੀਵਾਚਕ ਵਿਸਮਕ :
ਜਿਹੜੇ ਸ਼ਬਦ ਵਾਕਾਂ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਹੈਰਾਨੀਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ : ਓਹ ! ਆਹਾ ! ਹੈਂ ! ਹੈਂ-ਹੈਂ ! ਵਾਹ ! ਵਾਹ-ਵਾਹ !
4. ਸੂਚਨਾਵਾਚਕ ਵਿਸਮਕ :
ਜਿਹੜੇ ਸ਼ਬਦ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਸੂਚਨਾਵਾਚਕ ਵਿਸਮਕ ਕਿਹਾ ਜਾਂਦਾ ਹੈ, ਜਿਵੇਂ : ਸੁਣੋ ਜੀ ! ਹਟੋ ਜੀ ! ਖ਼ਬਰਦਾਰ ! ਠਹਿਰ ਜਾ ! ਵੇਖੀਂ ! ਬਚ ਕੇ !
5. ਸੰਬਧਨੀਵਿਸਮਕ :
ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਜਾਂ ਸੰਬੋਧਨ ਕਰਨ ਲਈ ਬੋਲੇ ਜਾਣ, ਉਹਨਾਂ ਸ਼ਬਦਾਂ ਨੂੰ ਸੰਬੋਧਨੀ ਵਿਸਮਕ ਆਖਿਆ ਜਾਂਦਾ ਹੈ, ਜਿਵੇਂ : ਨੀ ਕੁੜੀਏ ! ਓਏ ਕਾਕਾ ! ਵੇ ਮੁੰਡਿਆ।
6. ਸਤਿਕਾਰਵਾਚਕ ਵਿਸਮਕ :
ਜਿਹੜੇ ਸ਼ਬਦ ਵਾਕਾਂ ਵਿੱਚ ਸਤਿਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਸਤਿਕਾਰਵਾਚਕ ਵਿਸਮਕ ਆਖਿਆ ਜਾਂਦਾ ਹੈ, ਜਿਵੇਂ : ਧੰਨ ਭਾਗ ! ਆਓ ਜੀ!ਜੀ ਆਇਆਂ ਨੂੰ!
7. ਫਿਟਕਾਰਵਾਚਕ ਵਿਸਮਕ :
ਜਿਹੜੇ ਸ਼ਬਦਾਂ ਤੋਂ ਵਾਕਾਂ ਵਿੱਚ ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਫਿਟਕਾਰਵਾਚਕ ਵਿਸਮਕ ਆਖਿਆ ਜਾਂਦਾ ਹੈ, ਜਿਵੇਂ : ਲੱਖ ਲਾਹਨਤ !ਵਿੱਟੇ-ਮੂੰਹ !
8. ਅਸੀਸਵਾਚਕ ਵਿਸਮਕ :
ਜਿਹੜੇ ਸ਼ਬਦਾਂ ਤੋਂ ਅਸੀਸ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਹੋਣ, ਉਹਨਾਂ ਨੂੰ ਅਸੀਸਵਾਚਕ ਵਿਸਮਕ ਆਖਿਆ ਜਾਂਦਾ ਹੈ, ਜਿਵੇਂ : ਸਾਂਈਂ ਜੀਵੇ ! ਖ਼ੁਸ਼ ਰਹਿ !ਜੁਆਨੀਆਂ ਮਾਣ !
9. ਇੱਛਾਵਾਚਕ ਵਿਸਮਕ :
ਜਿਹੜੇ ਸ਼ਬਦ ਮਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ, ਉਹਨਾਂ ਨੂੰ ਇੱਛਾਵਾਚਕ ਵਿਸਮਕ ਆਖਿਆ ਜਾਂਦਾ ਹੈ, ਜਿਵੇਂ : ਹੇ ਕਰਤਾਰ ! ਹੇ ਵਾਹਿਗੁਰੂ ! ਜੇ ਕਦੇ ! ਕਾਸ਼ !
ਵਿਦਿਆਰਥੀਆਂ ਲਈ
ਅਧਿਆਪਕ ਵਿਦਿਆਰਥੀਆਂ ਨੂੰ ਨਿੰਮ ਵਰਗੇ ਹੋਰ ਗੁਣਕਾਰੀ ਪੌਦਿਆਂ ਬਾਰੇ ਜਾਣਕਾਰੀ ਦੇਣ।
PSEB 7th Class Punjabi Guide ਸੱਤ ਡਾਕਟਰ Important Questions and Answers
ਪ੍ਰਸ਼ਨ –
“ਸੱਤ ਡਾਕਟਰ ਕਹਾਣੀ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਸੁਖਜੋਤ ਟੈਲੀਵਿਯਨ ਉੱਤੇ “ਧਰਤੀ ਸਾਡਾ ਘਰ’ ਪ੍ਰੋਗਰਾਮ ਦੇਖ ਰਿਹਾ ਸੀ। ਇਕ ਆਦਮੀ ਦੱਸ ਰਿਹਾ ਸੀ ਕਿ ਧਰਤੀ ਹੌਲੀ – ਹੌਲੀ ਗਰਮ ਹੁੰਦੀ ਜਾ ਰਹੀ ਹੈ। ਇਹ ਸੁਣ ਕੇ ਸੁਖਜੋਤ ਨੂੰ ਡਰ ਲੱਗਾ ਕਿ ਜੇਕਰ ਧਰਤੀ ਗਰਮ ਹੋ ਗਈ, ਤਾਂ ਉਹ ਉਸ ਉੱਤੇ ਰਹਿਣਗੇ ਕਿਸ ਤਰ੍ਹਾਂ ? ਉਹ ਜਦੋਂ ਗਰਮੀਆਂ ਦੀ ਰੁੱਤ ਵਿਚ ਨੰਗੇ ਪੈਰੀਂ ਧੁੱਪ ਵਿਚ ਚਲਾ ਜਾਂਦਾ, ਤਾਂ ਉਸ ਦੇ ਪੈਰ ਸੜਨ ਲੱਗ ਪੈਂਦੇ। ਉਹ ਦੌੜ ਕੇ ਛਾਵੇਂ ਚਲਾ ਜਾਂਦਾ। ਉਹ ਆਦਮੀ ਦੱਸ ਰਿਹਾ ਸੀ ਕਿ ਧਰਤੀ ਉੱਤੇ ਕੀ ਧੁੱਪ ਤੇ ਕੀ ਛਾਂ, ਸਭ ਕੁੱਝ ਗਰਮ ਹੋ ਰਿਹਾ ਹੈ। ਸੁਖਜੋਤ ਜਾਣਨਾ ਚਾਹੁੰਦਾ ਸੀ ਕਿ ਉਹ ਆਦਮੀ ਇਹ ਵੀ ਦੱਸੇਗਾ ਕਿ ਧਰਤੀ ਨੂੰ ਗਰਮ ਹੋਣ ਤੋਂ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ।
ਸੁਖਜੋਤ ਟੈਲੀਵਿਯਨ ਦਾ ਇਹ ਚੈਨਲ ਕੁੱਝ ਹੀ ਦਿਨਾਂ ਤੋਂ ਦੇਖਣ ਲੱਗਾ ਸੀ ! ਪਹਿਲਾਂ ਉਹ ਛੋਟੇ ਬੱਚਿਆਂ ਵਾਲੇ ਚੈਨਲ ਦੇਖਦਾ ਹੁੰਦਾ ਸੀ, ਜਿਨਾਂ ਵਿਚਲੇ ਪਾਤਰ ਉਸ ਨੂੰ ਓਪਰੇ ਜਿਹੇ ਲੱਗਦੇ ( ਇਸ ਚੈਨਲ ਬਾਰੇ ਉਸ ਨੂੰ ਉਸ ਦੇ ਮਿੱਤਰ ਗਿਆਨ ਨੇ ਦੱਸਿਆ ਸੀ। ਉਹ ਉਸ ਦਾ ਜਮਾਤੀ ਵੀ ਸੀ। ਸੁਖਜੋਤ ਨੇ ਸੋਚਿਆ ਕਿ ਗਿਆਨ ਦੇ ਹਰ ਜਮਾਤ ਵਿਚੋਂ ਅੱਵਲ ਆਉਣ ਦਾ ਇਕ ਕਾਰਨ ਜ਼ਰੂਰ ਇਹ ਚੈਨਲ ਹੈ।
ਟੈਲੀਵਿਯਨ ਵਾਲਾ ਆਦਮੀ ਧਰਤੀ ਅਤੇ ਬਿਰਖਾਂ ਦੇ ਸੰਬੰਧ ਵਿਚ ਦੱਸਦਿਆਂ ਕਹਿ ਰਿਹਾ ਸੀ ਕਿ ਮਨੁੱਖ ਬਿਰਖਾਂ ਨੂੰ ਮਕਾਨ, ਫ਼ਰਨੀਚਰ, ਕਾਗ਼ਜ਼ ਤੇ ਹੋਰ ਚੀਜ਼ਾਂ ਬਣਾਉਣ ਲਈ ਅੰਨ੍ਹੇਵਾਹ ਕੱਟ ਰਿਹਾ ਹੈ। ਇਸ ਨਾਲ ਮਾੜੀ ਗੱਲ ਇਹ ਹੈ ਕਿ ਕਿਸ ਤਰ੍ਹਾਂ ਜਿੰਨੇ ਬਿਰਖ ਵੱਢੇ ਜਾ ਰਹੇ ਹਨ, ਓਨੇ ਲਾਏ ਨਹੀਂ ਜਾ ਰਹੇ। ਉਹ ਆਦਮੀ ਦੱਸ ਰਿਹਾ ਸੀ ਕਿ ਹਰ ਸਾਲ ਕਰੋੜਾਂ ਬਿਰਖ ਕੱਟੇ ਜਾਣ ਨਾਲ ਜੰਗਲ ਘੱਟ ਰਹੇ ਹਨ ਸੁਖਜੋਤ ਨੂੰ ਆਪਣੇ ਦਾਦਾ ਜੀ ਦੀ ਗੱਲ ਯਾਦ ਆਈ, ਜਿਹੜੇ ਦੱਸਦੇ ਸਨ ਕਿ ਪਹਿਲਾਂ ਹਰ ਕਿਸਾਨ ਦੇ ਖੇਤ ਦਾ ਇਕ ਹਿੱਸਾ ਵਣ ਹੁੰਦਾ ਸੀ, ਜਿੱਥੇ ਉਸ ਦੇ ਪਸ਼ੂ ਵੀ ਚਰਦੇ ਸਨ ਤੇ ਉਸ ਨੂੰ ਬਾਲਣ ਵੀ ਮਿਲਦਾ ਸੀ। ਉੱਥੇ ਨਵੇਂ ਰੁੱਖ ਵੀ ਉਸ ਦੇ ਰਹਿੰਦੇ ਸਨ ਹੌਲੀ – ਹੌਲੀ ਵਣਾਂ ਵਾਲੀ ਧਰਤੀ ਉੱਤੇ ਵੀ ਖੇਤੀ ਹੋਣ ਲੱਗ ਪਈ। ਸੁਖਜੋਤ ਨੂੰ ਆਪਣੇ ਦਾਦਾ ਜੀ ਬਹੁਤ ਸਿਆਣੇ ਲੱਗੇ, ਜਿਹੜੇ ਕਿ ਲੋੜ ਪੈਣ ਉੱਤੇ ਖੇਤਾਂ ਵਿਚੋਂ ਇਕ ਬਿਰਖ ਵੱਢਦੇ ਸਨ, ਪਰ ਦੋ ਬਿਰਖ ਨਵੇਂ ਲਾ ਦਿੰਦੇ ਸਨ।
ਟੈਲੀਵਿਯਨ ਵਾਲਾ ਆਦਮੀ ਦੱਸ ਰਿਹਾ ਸੀ ਕਿ ਧਰਤੀ ਦੇ ਗਰਮ ਹੋਣ ਦੇ ਕਈ ਕਾਰਨ ਹਨ। ਇਸ ਦਾ ਵੱਡਾ ਕਾਰਨ ਮਸ਼ੀਨਾਂ, ਮੋਟਰਾਂ, ਗੱਡੀਆਂ ਤੇ ਕਾਰਖ਼ਾਨਿਆਂ ਵਿਚ ਕੋਲੇ ਦਾ ਬਲਣਾ ਹੈ, ਜਿਸ ਵਿਚੋਂ ਨਿਕਲਦੀਆਂ ਗੈਸਾਂ ਹਵਾ ਵਿਚ ਮਿਲਦੀਆਂ ਰਹਿੰਦੀਆਂ ਹਨ ਤੇ ਉਹ ਗੰਦੀ ਹੁੰਦੀ ਰਹਿੰਦੀ ਹੈ। ਇਸ ਨਾਲ ਤਾਪਮਾਨ ਵਧਦਾ ਜਾਂਦਾ ਹੈ। ਇਸ ਨਕਸਾਨ ਨੂੰ ਸਿਰਫ਼ ਬਿਰਖ ਹੀ ਠੀਕ ਕਰ ਸਕਦੇ ਹਨ। ਉਸ ਨੂੰ ਹੁਣ ਪਤਾ ਲੱਗਾ ਸੀ ਕਿ ਬਿਰਖ ਹਾਨੀਕਾਰਕ ਕਾਰਬਨ ਡਾਈਆਕਸਾਈਡ ਨੂੰ ਖਿੱਚ ਕੇ ਵੱਡੀ ਮਾਤਰਾ ਵਿਚ ਲਾਭਦਾਇਕ ਆਕਸੀਜਨ ਛੱਡਦੇ ਹਨ। ਨਾਲ ਹੀ ਤਾਪਮਾਨ ਵੀ ਘੱਟਦਾ ਹੈ।
ਉਸ ਨੂੰ ਹਰਮੀਤੀ ਦੇ ਘਰ ਦੀ ਇਕ ਗੱਲ ਯਾਦ ਆਈ, ਜਿਸ ਦੇ ਅਰਥ ਉਸ ਨੂੰ ਹੁਣ ਸਮਝ ਆਏ ਸਨ ਹਰਮੀਤੀ ਦੇ ਘਰ ਦੇ ਵਿਹੜੇ ਵਿਚ ਬਹੁਤ ਸਾਰੇ ਫ਼ਲ – ਫੁੱਲ ਦੇਣ ਵਾਲੇ ਬਿਰਖ – ਬੂਟੇ ਲੱਗੇ ਹੋਏ ਸਨ। ਉਨ੍ਹਾਂ ਦੇ ਘਰ ਇਕ ਮਹਿਮਾਨ ਆਇਆ, ਜੋ ਹਰਮੀਤੀ ਦੇ ਪਿਤਾ ਦਾ ਦੋਸਤ ਸੀ।ਉਹ ਡਾਕਟਰ ਸੀ। ਉਹ ਕਿਤੇ ਪਰਦੇਸ ਵਿਚ ਰਹਿੰਦਾ ਸੀ। ਜਦੋਂ ਉਹ ਪਹਿਲੀ ਵਾਰੀ ਉਨ੍ਹਾਂ ਦੇ ਘਰ ਆਇਆ, ਤਾਂ ਉਹ ਅੰਦਰ ਜਾਣ ਦੀ ਥਾਂ ਵਿਹੜੇ ਵਿਚ ਹੀ ਰੁਕ ਗਿਆ ਤੇ ਬਿਰਖ – ਬੂਟੇ ਦੇਖਣ ਲੱਗ ਪਿਆ।
ਉਸ ਨੇ ਹਰਮੀਤੀ ਤੇ ਸੁਖਜੋਤ ਦਾ ਸਿਰ ਪਲੋਸਿਆ ਤੇ ਫਿਰ ਉਹ ਓਨੇ ਪਿਆਰ ਨਾਲ ਹੀ ਬੁਟਿਆਂ ਨੂੰ ਪਲੋਸਣ ਲੱਗ ਪਿਆ। ਉਹ ਹਰਮੀਤੀ ਦੇ ਪਿਤਾ ਨੂੰ ਕਹਿਣ ਲੱਗਾ ਕਿ ਉਹ ਬਹੁਤ ਸਿਆਣੇ ਹਨ, ਜਿਨ੍ਹਾਂ ਨੇ ਘਰ ਵਿਚ ਬਿਰਖ – ਬੂਟੇ ਏ ਹੋਏ ਹਨ, ਜੋ ਉਨ੍ਹਾਂ ਦੇ ਸਾਹ ਤੋਂ ਪੈਦਾ ਹੋਈ ਕਾਰਬਨ – ਡਾਈਆਕਸਾਈਡ ਨੂੰ ਖ਼ਤਮ ਕਰ ਕੇ ਓਨੀ ਹੀ ਆਕਸੀਜਨ ਛੱਡ ਦਿੰਦੇ ਹਨ। ਉਨ੍ਹਾਂ ਤੋਂ ਉਨ੍ਹਾਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਜਿਹੜੇ ਬਿਰਖ – ਬੂਟੇ ਨਹੀਂ ਲਾਉਂਦੇ।
ਸੁਖਜੋਤ ਨੂੰ ਉਸ ਦਿਨ ਇਹ ਗੱਲ ਸਮਝ ਨਹੀਂ ਸੀ ਆਈ, ਪਰ ਅੱਜ ਟੈਲੀਵਿਯਨ ਦੇਖ ਕੇ ਸਮਝ ਆਈ ਸੀ। ਟੈਲੀਵਿਯਨ ਵਾਲਾ ਆਦਮੀ ਹੁਣ ਹੋਰ ਵੀ ਡਰਾਉਣੀ ਗੱਲ ਦੱਸ ਰਿਹਾ ਸੀ ਕਿ ਜੇਕਰ ਧਰਤੀ ਦਾ ਗਰਮ ਹੋਣਾ ਨਾ ਰੋਕਿਆ ਗਿਆ, ਤਾਂ ਧਰੁਵਾਂ ਦੀ ਬਰਫ਼ ਪੰਘਰਨ ਲੱਗੇਗੀ ਤੇ ਸਮੁੰਦਰਾਂ ਦਾ ਪਾਣੀ ਉੱਚਾ ਹੋਣ ਨਾਲ ਸ਼ਹਿਰ ਅਤੇ ਪਿੰਡ ਡੁੱਬ ਜਾਣਗੇ। ਇਸ ਤਰ੍ਹਾਂ ਧਰਤੀ ਉੱਤੇ ਮਨੁੱਖਾਂ ਅਤੇ ਜੀਵਾਂ ਦੇ ਅੰਤ ਦਾ ਮੁੱਢ ਬੱਝ ਜਾਵੇਗਾ। ਇਹ ਸੁਣ ਕੇ ਸੁਖਜੋਤ ਹੋਰ ਵੀ ਡਰ ਗਿਆ।
ਟੈਲੀਵਿਯਨ ਵਾਲੇ ਆਦਮੀ ਨੇ ਕਿਹਾ ਕਿ ਡਰਨ ਨਾਲ ਕੁੱਝ ਨਹੀਂ ਬਣਨਾ। ਇੰਜਣਾਂ ਤੇ ਕਾਰਖ਼ਾਨਿਆਂ ਦੀਆਂ ਗੱਲਾਂ ਤਾਂ ਆਮ ਬੰਦੇ ਦੇ ਵੱਸ ਨਹੀਂ, ਪਰੰਤੁ ਬਿਰਖ ਲਾਉਣੇ ਤਾਂ ਹਰ ਇਕ ਲਈ ਸੰਭਵ ਹਨ। ਸੁਖਜੋਤ ਦਾ ਧਿਆਨ ਖੇਤ ਵਾਲੀ ਨਿੰਮ ਵਲ ਚਲਾ ਗਿਆ, ਜਿੱਥੇ ਪੱਕੀਆਂ ਨਮੋਲੀਆਂ ਡਿਗ ਕੇ ਮੀਂਹ ਦੀ ਰੁੱਤ ਆਉਣ ‘ਤੇ ਉੱਗ ਪੈਂਦੀਆਂ ਸਨ। ਹੁਣ ਉੱਥੇ ਬਹੁਤ ਸਾਰੀਆਂ ਛੋਟੀਆਂ – ਛੋਟੀਆਂ ਜਿੰਮਾਂ ਉੱਗੀਆਂ ਹੋਈਆਂ ਸਨ।
ਉਹ ਹੱਥ ਵਿਚ ਖੁਰਪੀ ਫੜ ਕੇ ਖੇਤ ਵਲ ਗਿਆ ਤੇ ਉੱਥੋਂ ਉਸ ਨੇ ਸੱਤ ਛੋਟੀਆਂ – ਛੋਟੀਆਂ ਨਿੰਮਾਂ ਦੀਆਂ ਚਾਕਲੀਆਂ ਕੱਢ ਲਈਆਂ ਦਾਦਾ ਜੀ, ਦਾਦੀ ਜੀ, ਪਿਤਾ ਜੀ, ਮਾਤਾ ਜੀ, ਉਹ ਆਪ ਤੇ ਉਸ ਦੀ ਛੋਟੀ ਭੈਣ ਸੁਖਜੋਤ ਛੇ ਜਣੇ ਉਹ ਆਪ ਸਨ { ਛੇਆਂ ਲਈ ਛੇ ਨਿਮਾਂ ਸਨ। ਸੱਤਵੀਂ ਉਸ ਨੇ ਆਉਣ ਵਾਲੇ ਮਹਿਮਾਨਾਂ ਲਈ ਲੈ ਲਈ। ਉਸ ਨੇ ਆ ਕੇ ਆਪਣੇ ਦਾਦਾ ਜੀ ਨੂੰ ਕਿਹਾ ਕਿ ਉਸ ਨੇ ਸੱਤ ਮਾਂ ਆਪਣੇ ਵੱਡੇ ਵਿਹੜੇ ਵਿਚ ਲਾਉਣੀਆਂ ਹਨ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਛਾਂ ਲਈ ਬਰਾਂਡਾ ਹੈ, ਇੱਥੇ ਇਨ੍ਹਾਂ ਦੀ ਲੋੜ ਨਹੀਂ। ਸੁਖਜੋਤ ਨੇ ਦੱਸਿਆ ਕਿ ਬਿਰਖ ਸਾਨੂੰ ਸਿਰਫ਼ ਛਾਂ ਤੇ ਬਾਲਣ ਹੀ ਨਹੀਂ ਦਿੰਦੇ, ਸਗੋਂ ਹਵਾ ਨੂੰ ਸਾਫ਼ ਕਰਦੇ ਤੇ ਠੰਢੀ ਰੱਖਦੇ ਹਨ। ਜੇਕਰ ਅਸੀਂ ਹਵਾ ਨਾਲੋ – ਨਾਲ ਸਾਫ਼ ਨਾ ਕੀਤੀ, ਤਾਂ ਸਭ ਕੁੱਝ ਨਸ਼ਟ ਹੋ ਜਾਵੇਗਾ।
ਇਹ ਸੁਣ ਕੇ ਦਾਦਾ ਜੀ ਖ਼ੁਸ਼ ਹੋ ਗਏ। ਉਨ੍ਹਾਂ ਸੁਖਜੋਤ ਨੂੰ ਹਿੱਕ ਨਾਲ ਲਾ ਕੇ ਕਿਹਾ ਕਿ ਉਹ ਬਹੁਤ ਸਿਆਣਾ ਹੋ ਗਿਆ ਜੀ ਦੁਆਰਾ ਨਿੰਮ ਤੋਂ ਇਲਾਵਾ ਹੋਰ ਰੱਖ ਲਾਉਣ ਦੀ ਗੱਲ ਕਰਨ ‘ਤੇ ਸਖਜੋਤ ਨੇ ਕਿਹਾ ਕਿ ਉਹ ਨਿੰਮਾਂ ਹੀ ਲਾਉਣਗੇ, ਕਿਉਂਕਿ ਕਿਤਾਬਾਂ ਵਿਚ ਇਸ ਨੂੰ ਡਾਕਟਰ ਬਿਰਖ ਲਿਖਿਆ ਗਿਆ ਹੈ। ਇਹ ਬਹੁਤ ਗੁਣਕਾਰੀ ਹੈ। ਇਸ ਦੀ ਰੀਸ ਹੋਰ ਕੋਈ ਬਿਰਖ ਨਹੀਂ ਕਰ ਸਕਦਾ। ਇਹ ਸੁਣ ਕੇ ਦਾਦਾ ਜੀ ਨੇ ਕਿਹਾ ਕਿ ਚਲੋ ਫਿਰ ਖਾਦ ਪਾ ਕੇ ਲਾਈਏ ਸੱਤੇ ਨਿੰਮਾਂ ਘਰ ਵਿਚ ਲਿਆਈਏ ਸੱਤ ਡਾਕਟਰ।
ਔਖੇ ਸ਼ਬਦਾਂ ਦੇ ਅਰਥ – ਮਚਣ – ਸੜਨ ਅੱਵਲ – ਫ਼ਸਟ। ਬਿਰਖਾਂ – ਰੁੱਖਾਂ। ਵਣ – ਜੰਗਲ ( ਧੁਪੀਲੇ – ਯੁੱਪ ਵਾਲੇ। ਮਹਿਮਾਨ – ਪਾਹੁਣਾ ਖੱਗਣਾ – ਚਾਕਲੀ ਕੱਢਣੀ।
ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 1.
ਹੇਠ ਲਿਖੇ ਵਾਕਾਂ ਵਿਚਲੀਆਂ ਖ਼ਾਲੀ ਥਾਂਵਾਂ ਵਿਚ ਢੁੱਕਵੇਂ ਸ਼ਬਦ ਭਰੋ (ਉੱਗੇ, ਬਿਰਖ, ਗਰਮ, ਠੀਕ, ਡਾਕਟਰ)
(ਉ) ਸਾਡੀ ਧਰਤੀ ਹੌਲੀ – ਹੌਲੀ ……………………………….. ਹੁੰਦੀ ਜਾ ਰਹੀ ਹੈ।
(ਅ) ……………………………….. ਜਿੰਨੇ ਵੱਢੇ ਜਾਂ ਰਹੇ ਹਨ, ਓਨੇ ਲਾਏ ਨਹੀਂ ਜਾ ਰਹੇ।
(ਇ) ਇਸ ਨੁਕਸਾਨ ਨੂੰ ਬਿਰਖ ਹੀ ……………………………….. ਕਰ ਸਕਦੇ ਹਨ !
(ਸ) ਹੁਣ ਨਿੰਮ ਹੇਠ ਕਿੰਨੇ ਹੀ ਛੋਟੇ – ਛੋਟੇ ਨਿੰਮ ……………………………….. ਹੋਏ ਸਨ।
(ਹ) ਨੂੰ ਕਿਤਾਬਾਂ ਵਿਚ ……………………………….. ਬਿਰਖ ਲਿਖਿਆ ਗਿਆ ਹੈ।
ਉੱਤਰ :
(ੳ) ਸਾਡੀ ਧਰਤੀ ਹੌਲੀ – ਹੌਲੀ ਗਰਮ ਹੁੰਦੀ ਜਾ ਰਹੀ ਹੈ !
(ਆ) ਬਿਰਖ ਜਿੰਨੇ ਵੱਢੇ ਜਾ ਰਹੇ ਹਨ, ਓਨੇ ਲਾਏ ਨਹੀਂ ਜਾ ਰਹੇ।
(ਈ) ਇਸ ਨੁਕਸਾਨ ਨੂੰ ਬਿਰਖ ਹੀ ਠੀਕ ਕਰ ਸਕਦੇ ਹਨ।
(ਸ) ਹੁਣ ਨਿੰਮ ਹੇਠ ਕਿੰਨੇ ਹੀ ਛੋਟੇ – ਛੋਟੇ ਨਿੰਮ ਉੱਗੇ ਹੋਏ ਸਨ।
(ਹ) ਨਿੰਮ ਨੂੰ ਕਿਤਾਬਾਂ ਵਿਚ ਡਾਕਟਰ ਬਿਰਖ ਲਿਖਿਆ ਗਿਆ ਹੈ।
2. ਵਿਆਕਰਨ
ਪ੍ਰਸ਼ਨ 1.
ਵਿਸਮਿਕ ਕੀ ਹੁੰਦਾ ਹੈ ? ਇਸ ਦੀਆਂ ਕਿੰਨੀਆਂ ਕਿਸਮਾਂ ਹਨ ? ਉਦਾਹਰਨਾਂ ਦੇ ਕੇ ਸਮਝਾਓ।
ਉੱਤਰ :
ਉਹ ਸ਼ਬਦ ਜੋ ਮਨ ਦੀ ਖ਼ੁਸ਼ੀ, ਗਮੀ, ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕਰਨ, ਵਿਸਮਿਕ ਅਖਵਾਉਂਦੇ ਹਨ ; ਜਿਵੇਂ – ਹੈਂ, ਵਾਹ – ਵਾਹ, ਵਾਹ, ਅਸ਼ਕੇ , ਬੱਲੇ – ਬੱਲੇ, ਉਫ਼, ਹਾਇ, ਉਹ, ਹੋ, ਆਹ, ਸ਼ਾਬਾਸ਼, ਲੱਖ ਲਾਹਨਤ, ਨਹੀਂ ਰੀਸਾਂ ਆਦਿ।
ਵਿਸਮਿਕ ਦਸ ਪ੍ਰਕਾਰ ਦੇ ਹੁੰਦੇ ਹਨ –
- ਸੂਚਨਾਵਾਚਕ ਵਿਸਮਿਕ – ਜਿਹੜੇ ਵਿਸਮਿਕ ਤਾੜਨਾ ਕਰਨ ਜਾਂ ਚੇਤੰਨ ਕਰਨ ਲਈ ਵਰਤੇ ਜਾਣ ; ਜਿਵੇਂ – ਖ਼ਬਰਦਾਰ ! ਬਹੀਂ ! ਵੇਖੀਂ ! ਹੁਸ਼ਿਆਰ ! ਠਹਿਰ ! ਆਦਿ।
- ਸੰਸਾਵਾਚਕ ਵਿਸਮਿਕ – ਜੋ ਵਿਸਮਿਕ ਖੁਸ਼ੀ, ਹੁਲਾਸ ਤੇ ਪ੍ਰਸੰਸਾ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਆਹਾ ! ਵਾਹਵਾ ! ਬੱਲੇ ! ਧੰਨ ! ਅਸ਼ਕੇ ! ਬਲਿਹਾਰ ! ਸ਼ਾਬਾਸ਼ ! ਆਦਿ।
- ਸ਼ੋਕਵਾਚਕ ਵਿਸਮਿਕ – ਜੋ ਵਿਸਮਿਕ ਦੁੱਖ ਜਾਂ ਸ਼ੋਕ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ – ਉਫ਼ ! ਹਾਇ ! ਆਹ ! ਉਈ ! ਸ਼ੋਕ ! ਅਫ਼ਸੋਸ ! ਆਦਿ।
- ਸਤਿਕਾਰਵਾਚਕ ਵਿਸਮਿਕ – ਜੋ ਵਿਸਮਿਕ ਕਿਸੇ ਸੰਬੰਧੀ ਸਤਿਕਾਰ ਜਾਂ ਪਿਆਰ ਦਾ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ; ਜਿਵੇਂ – ਆਓ ਜੀ ! ਜੀ ਆਇਆਂ ਨੂੰ ! ਧੰਨ ਭਾਗ ! ਆਦਿ।
- ਫਿਟਕਾਰਵਾਚਕ ਵਿਸਮਿਕ – ਜੋ ਵਿਸਮਿਕ ਫਿਟਕਾਰ ਜਾਂ ਲਾਹਨਤ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ ਫਿੱਟੇ – ਮੂੰਹ ! ਬੇ ਹਯਾ ! ਬੇ – ਸ਼ਰਮ ! ਲੱਖ – ਲਾਹਨਤ ! ਦੁਰ – ਲਾਹਨਤ ! ਦੁਰ – ਦੂਰ ! ਰੱਬ ਦੀ ਮਾਰ ! ਦਫ਼ਾ ਹੋ ! ਆਦਿ।
- ਅਸੀਸਵਾਚਕ ਵਿਸਮਿਕ – ਜੋ ਵਿਸਮਿਕ ਕਿਸੇ ਲਈ ਅਸੀਸ ਜਾਂ ਅਸ਼ੀਰਵਾਦ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ : ਜਿਵੇਂ – ਜੀਉਂਦਾ ਰਹੁ ! ਸਾਈਂ ਜੀਵੇ ! ਖ਼ੁਸ਼ ਰਹੁ ! ਜੁਆਨੀ ਮਾਣੋ ! ਜੁਗ ਜੁਗ ਜੀਵੇਂ! ਵਧੇ – ਫਲੇ! ਬੁੱਢ ਸੁਹਾਗਣ ਹੋਵੇਂ! ਭਲਾ ਹੋਵੇ ! ਆਦਿ।
- ਸੰਬੋਧਨੀ ਵਿਸਮਿਕ – ਉਹ ਵਿਸਮਿਕ ਜੋ ਕਿਸੇ ਨੂੰ ਬੁਲਾਉਣ ਲਈ ਜਾਂ ਅਵਾਜ਼ ਦੇਣ ਲਈ ਵਰਤੇ ਜਾਂਦੇ ਹਨ ; ਵੇ ! ਨੀ ! ਬੀਬਾ ! ਉਇ ! ਏ ! ਕੁੜੇ ! ਕਾਕਾ ! ਵੇ ਭਾਈ ! ਆਦਿ।
- ਇੱਛਿਆਵਾਚਕ ਵਿਸਮਿਕ – ਜੋ ਵਿਸਮਿਕ ਮਨ ਦੀ ਇੱਛਿਆ ਨੂੰ ਪ੍ਰਗਟ ਕਰਨ ; ਜਿਵੇਂ – ਜੇ ਕਦੇ ! ਜੇ ਕਿਤੇ ! ਹਾਏ ਜੇ ! ਹੇ ਰੱਬਾ ! ਹੇ ਦਾਤਾ ! ਬਖ਼ਸ਼ ਲੈ ! ਆਦਿ।
- ਹੈਰਾਨੀਵਾਚਕ ਵਿਸਮਿਕ – ਜੋ ਵਿਸਮਿਕ ਹੈਰਾਨੀ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ; ਜਿਵੇਂ – ਹੈਂ ! ਆਹਾ ! ਉਹੋ ! ਹਲਾ ! ਵਾਹ ! ਵਾਹ ਭਈ ਵਾਹ ! ਆਦਿ।
3. ਪੈਰਿਆਂ ਸੰਬੰਧੀ ਬਹੁ – ਵਿਕਲਪੀ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁ – ਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ :
ਸੁਖਜੋਤ ਨੇ ਦੱਸਿਆ, ”ਦਾਦਾ ਜੀ, ਬਿਰਖ ਬੱਸ ਛਾਂ ਤੇ ਬਾਲਣ ਹੀ ਨਹੀਂ ਦਿੰਦੇ, ਇਹ ਹਵਾ ਨੂੰ ਵੀ ਸਾਫ਼ ਅਤੇ ਠੰਢੀ ਕਰਦੇ ਹਨ ਸਾਫ਼ ਹਵਾ ਸਾਡੇ ਲਈ ਬਹੁਤ ਜ਼ਰੂਰੀ ਹੈ। ਜੇ ਹਵਾ ਨਾਲੋ – ਨਾਲ ਸਾਫ਼ ਨਾ ਕੀਤੀ ਗਈ, ਤਾਂ ਸਭ ਕੁੱਝ ਨਸ਼ਟ ਹੋ ਜਾਵੇਗਾ। ਇਹ ਨਿੰਮ ਆਪਣੇ ਪਰਿਵਾਰ ਦੇ ਤੇ ਆਪਣੇ ਪਸ਼ੂਆਂ ਦੇ ਸਾਹ ਨਾਲ ਗੰਦੀ ਹਵਾ ਨੂੰ ਸਾਫ਼ ਕਰਨਗੇ।’ ਦਾਦਾ ਜੀ ਖ਼ੁਸ਼ ਹੋ ਗਏ। ਉਹਨਾਂ ਨੇ ਸੁਖਜੋਤ ਨੂੰ ਚੁੱਕ ਕੇ ਹਿੱਕ ਨਾਲ ਲਾ ਲਿਆ। ਉਹ ਬੋਲੇ, “ਵਾਹ। ਬਈ ਵਾਹ ! ਮੇਰਾ ਬੱਚਾ ਕਿੰਨਾ ਸਿਆਣਾ ਹੋ ਗਿਆ ਹੈ।
ਤੂੰ ਤਾਂ ਬਈ, ਬਹੁਤ ਅਕਲ ਦੀਆਂ ਗੱਲਾਂ ਕਰਦਾ ਹੈਂ। ਮੈਨੂੰ ਤਾਂ ਲੱਗਦੈ, ਤੂੰ ਵੱਧ ਸਿਆਣਾ ਹੋ ਗਿਐਂ।” ਸੁਖਜੋਤ ਨੇ ਕਿਹਾ, “ਨਹੀਂ ਦਾਦਾ ਜੀ, ਵੱਧ ਸਿਆਣੇ ਤਾਂ ਤੁਸੀਂ ਹੀ ਹੋ। ਤੁਸੀਂ ਵੱਡੇ ਹੋ। ਮੈਨੂੰ ਪੁਸਤਕਾਂ ਤੇ ਟੈਲੀਵਿਜ਼ਨ ਤੋਂ ਨਵੀਆਂ ਗੱਲਾਂ ਦਾ ਪਤਾ ਲੱਗਦਾ ਰਹਿੰਦਾ ਹੈ (” ਦਾਦਾ ਜੀ ਬੋਲੇ, “ਪਰ ਸਾਰੇ ਨਿੰਮ ਹੀ ਕਿਉਂ ? ਹੋਰ ਦਰੱਖ਼ਤ ਵੀ ਕੋਈ ਲਾਈਏ।”
ਸੁਖਜੋਤ ਨੇ ਦੱਸਿਆ, “ਨਹੀਂ ਦਾਦਾ ਜੀ ਨਿੰਮ ਹੀ ਲਾਵਾਂਗੇ। ਆਪਣੇ ਸਾਰੇ ਬਿਰਖਾਂ ਵਿੱਚੋਂ ਨਿੰਮ ਸਭ ਤੋਂ ਚੰਗਾ ਹੈ। ਨਿੰਮ ਨੂੰ ਤਾਂ ਕਿਤਾਬਾਂ ਵਿੱਚ ‘ਡਾਕਟਰ ਬਿਰਖ” ਲਿਖਿਆ ਗਿਆ ਹੈ। ਇਹ ਬਹੁਤ ਗੁਣਕਾਰੀ ਹੈ। ਇਸ ਦੀ ਰੀਸ ਹੋਰ ਕੋਈ ਬਿਰਖ ਨਹੀਂ ਕਰ ਸਕਦਾ ’’ (‘ਅੱਛਾ ! ਇਹ ਗੱਲ ਹੈ ?” ਦਾਦਾ ਜੀ ਹੈਰਾਨ ਹੋਏ।’’ ਤੇ ਫੇਰ ਆਪਾਂ ਖੜੇ ਕਿਉਂ ਹਾਂ ? ਕੋਠੜੇ ਵਿਚੋਂ ਹੀ ਲਿਆ। ਟੋਏ ਪੁੱਟ ਕੇ ਤੇ ਖਾਦ ਪਾ ਕੇ ਲਾਈਏ, ਸੱਤੇ ਨਿੰਮ ਘਰ ਵਿੱਚ ਲਿਆਈਏ, ਸੱਤ ਡਾਕਟਰ।”
1. ਸੁਖਜੋਤ ਅਨੁਸਾਰ ਬਿਰਖ ਹਵਾ ਨੂੰ ਕੀ ਕਰਦੇ ਹਨ ?
(ਉ) ਤੇਜ਼
(ਅ) ਹੌਲੀ
(ਈ) ਗਰਮ
(ਸ) ਸਾਫ਼ ਤੇ ਠੰਢੀ।
ਉੱਤਰ :
(ਸ) ਸਾਫ਼ ਤੇ ਠੰਢੀ।
2. ਸਾਡੇ ਲਈ ਕੀ ਜ਼ਰੂਰੀ ਹੈ ?
(ਉ) ਸਾਫ਼ ਹਵਾ
(ਅ) ਖੁੱਲ੍ਹੀ ਹਵਾ
(ਈ) ਚਲਦੀ ਹਵਾ
(ਸ) ਨਿੱਘੀ ਹਵਾ।
ਉੱਤਰ :
(ਉ) ਸਾਫ਼ ਹਵਾ
3. ਜੇਕਰ ਹਵਾ ਨਾਲੋ – ਨਾਲ ਸਾਫ਼ ਨਾ ਕੀਤੀ ਜਾਵੇ, ਤਾਂ ਕੀ ਹੋਵੇਗਾ ?
(ਉ) ਧੂੰਆਂ
(ਅ) ਧੁੰਦ
(ਇ) ਧੁੰਦ ਗੁਬਾਰ
(ਸ) ਸਭ ਕੁੱਝ ਨਸ਼ਟ।
ਉੱਤਰ :
(ਸ) ਸਭ ਕੁੱਝ ਨਸ਼ਟ।
4. ਸਾਡੇ ਪਰਿਵਾਰਾਂ ਤੇ ਪਸ਼ੂਆਂ ਦੇ ਸਾਹ ਨਾਲ ਗੰਦੀ ਹੋਈ ਹਵਾ ਨੂੰ ਕੌਣ ਸਾਫ਼ ਕਰਦੇ ਹਨ ?
(ੳ) ਮਸ਼ੀਨਾਂ
(ਆ) ਮੀਂਹ
(ਈ) ਹਨੇਰੀ
(ਸ) ਨਿੰਮ ਦੇ ਰੁੱਖ।
ਉੱਤਰ :
(ਸ) ਨਿੰਮ ਦੇ ਰੁੱਖ।
5. ਦਾਦਾ ਜੀ ਨੂੰ ਸੁਖਜੋਤ ਕਿਹੋ ਜਿਹਾ ਜਾਪਿਆ ?
(ਉ) ਨਿਆਣਾ
(ਅ) ਬੱਚਾ
(ਏ) ਗੱਭਰੂ
(ਸ) ਸਿਆਣਾ।
ਉੱਤਰ :
(ਸ) ਸਿਆਣਾ।
6. ਦਾਦਾ ਜੀ ਨੂੰ ਸੁਖਜੋਤ ਦੀਆਂ ਗੱਲਾਂ ਕਿਹੋ ਜਿਹੀਆਂ ਪ੍ਰਤੀਤ ਹੋਈਆਂ ?
(ਉ) ਨਿਆਣੀਆਂ
(ਆਂ) ਬੇਥੜੀਆਂ
(ਈ) ਸਿਆਣੀਆਂ ਅਕਲ ਵਾਲੀਆਂ
(ਸ) ਬੇਸਿਰ – ਪੈਰ।
ਉੱਤਰ :
(ਈ) ਸਿਆਣੀਆਂ ਅਕਲ ਵਾਲੀਆਂ
7. ਸੁਖਜੋਤ ਨੂੰ ਨਵੀਆਂ ਗੱਲਾਂ ਦਾ ਕਿੱਥੋਂ ਪਤਾ ਲਗਦਾ ਰਹਿੰਦਾ ਹੈ ?
(ਉ) ਲੋਕਾਂ ਤੋਂ
(ਅ) ਪਿਤਾ ਜੀ ਤੋਂ
(ਈ) ਦਾਦਾ ਜੀ ਤੋਂ
(ਸ) ਪੁਸਤਕਾਂ ਤੇ ਟੈਲੀਵਿਜ਼ਨ ਤੋਂ।
ਉੱਤਰ :
(ਸ) ਪੁਸਤਕਾਂ ਤੇ ਟੈਲੀਵਿਜ਼ਨ ਤੋਂ।
8. ਕਿਤਾਬਾਂ ਵਿਚ ਨਿੰਮ ਦੇ ਰੁੱਖ (ਬਿਰਖ ਬਾਰੇ ਕੀ ਲਿਖਿਆ ਗਿਆ ਹੈ ?
(ੳ) ਮਿੱਤਰ ਬਿਰਖ
(ਅ) ਮਾਨਵ ਸਨੇਹੀ ਬਿਰਖ
(ਈ) ਡਾਕਟਰ ਬਿਰਖ
(ਸ) ਭਲਾ ਬਿਰਖ।
ਉੱਤਰ :
(ਈ) ਡਾਕਟਰ ਬਿਰਖ
9. ਕਿਹੜਾ ਰੁੱਖ ਬਹੁਤ ਗੁਣਕਾਰੀ ਮੰਨਿਆ ਗਿਆ ਹੈ ?
(ਉ) ਫਲਾਂ ਦਾ
(ਅ) ਕਿੱਕਰ ਦਾ
(ਈ) ਨਿੰਮ ਦਾ
(ਸ) ਡੇਕ ਦਾ।
ਉੱਤਰ :
10. ਦਾਦਾ ਜੀ ਨੇ ਸੁਖਜੋਤ ਨੂੰ ਕੋਠੜੇ ਵਿਚੋਂ ਕੀ ਲਿਆਉਣ ਲਈ ਕਿਹਾ ?
(ਉ) ਕਹੀ
(ਅ) ਕੁਦਾਈ
(ਈ) ਰੰਬਾ
(ਸ) ਦਾਤੀ॥
ਉੱਤਰ :
(ਉ) ਕਹੀ
11. ਦਾਦਾ ਜੀ ਤੇ ਸੁਖਜੋਤ ਨੇ ਘਰ ਵਿਚ ਕਿੰਨੇ ਨਿੰਮ ਦੇ ਬਿਰਖ ਲਾਏ ?
(ਉ) ਸੱਤ
(ਅ) ਪੰਜ
(ਈ) ਤਿੰਨ
(ਸ) ਇਕ।
ਉੱਤਰ :
(ਉ) ਸੱਤ
12. ਨਿੰਮ ਦੇ ਸੱਤ ਰੁੱਖ ਲਾਉਣ ਨਾਲ ਘਰ ਵਿਚ ਕਿੰਨੇ ਡਾਕਟਰ ਆਏ ਸਮਝੇ ਗਏ ?
(ੳ) ਇਕ
(ਈ) ਤਿੰਨ
(ਸ) ਸੱਤ।
ਉੱਤਰ :
(ਸ) ਸੱਤ।
ਪ੍ਰਸ਼ਨ 2.
(i) ਉਪਰੋਕਤ ਪੈਰੇ ਵਿਚੋਂ ਪੰਜ ਨਾਂਵ ਚੁਣੋ।
(ii) ਉਪਰੋਕਤ ਪੈਰੇ ਵਿਚੋਂ ਪੰਜ ਪੜਨਾਂਵ ਚੁਣੋ।
(iii) ਉਪਰੋਕਤ ਪੈਰੇ ਵਿਚੋਂ ਪੰਜ ਵਿਸ਼ੇਸ਼ਣ ਚੁਣੋ।
(iv) ਉਪਰੋਕਤ ਪੈਰੇ ਵਿਚੋਂ ਪੰਜ ਕਿਰਿਆ ਚੁਣੋ।
ਉੱਤਰ :
(i) ਸੁਖਜੋਤ, ਬਿਰਖ, ਦਾਦਾ ਜੀ, ਬਾਲਣ, ਹਵਾ।
(ii) ਇਹ, ਸਭ ਕੁੱਝ, ਉਹ, ਤੂੰ, ਮੈਨੂੰ।
(iii) ਸਾਫ਼, ਗੰਦੀ, ਸਿਆਣਾ, ਨਵੀਆਂ, ਸਭ ਤੋਂ ਚੰਗਾ।
(iv) ਦਿੰਦੇ, ਕਰਨਗੇ, ਲਗਦਾ ਰਹਿੰਦਾ ਹੈ, ਲਾਈਏ, ਕਰ ਸਕਦਾ।
ਪ੍ਰਸ਼ਨ 3.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ
(i) ‘ਛਾਂ ਦਾ ਵਿਰੋਧੀ ਸ਼ਬਦ ਕਿਹੜਾ ਹੈ ?
(ੳ) ਸ਼ੌਰ
(ਅ) ਛਾਂਦਾਰ
(ਈ) ਧੁੱਪ
(ਸ) ਚਾਨਣ।
ਉੱਤਰ :
(ਈ) ਧੁੱਪ
(ii) ‘ਤੂੰ ਮੈਥੋਂ ਵੱਧ ਸਿਆਣਾ ਹੋ ਗਿਐਂ। ਇਸ ਵਿਚਲੇ ਪੜਨਾਂਵ ਚੁਣੋ।
(ਉ) ਵੱਧ
(ਅ) ਤੂੰ, ਮੈਥੋਂ
(ਇ) ਸਿਆਣਾ
(ਸ) ਹੋ।
ਉੱਤਰ :
(ਅ) ਤੂੰ, ਮੈਥੋਂ
(iii) ‘ਇਸ ਦੀ ਰੀਸ ਹੋਰ ਕੋਈ ਬਿਰਖ ਨਹੀਂ ਕਰ ਸਕਦਾ। ਇਸ ਵਾਕ ਵਿਚ ਕਿੰਨੇ ਨਾਂਵ ਹਨ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ।
ਉੱਤਰ :
(ਉ) ਦੋ
ਪ੍ਰਸ਼ਨ 4.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹਾਂ ਦਾ ਮਿਲਾਣ ਕਰੋ :
ਉੱਤਰ :
ਪ੍ਰਸ਼ਨ 5.
ਔਖੇ ਸ਼ਬਦਾਂ ਦੇ ਅਰਥ ਲਿਖੋ
(i) ਨਸ਼ਟ
(ii) ਪਰਿਵਾਰ
(iii) ਬਿਰਖ
(iv) ਗੁਣਕਾਰੀ
ਉੱਤਰ :
(i) ਨਸ਼ਟ – ਤਬਾਹ।
(ii) ਪਰਿਵਾਰ – ਟੱਬਰ।
(iii) ਬਿਰਖ – ਰੁੱਖ, ਦਰੱਖ਼ਤ !
(iv) ਗੁਣਕਾਰੀ – ਲਾਭਦਾਇਕ॥