Punjab State Board PSEB 7th Class Punjabi Book Solutions Chapter 4 ਲਾਇਬਰੇਰੀ Textbook Exercise Questions and Answers.
PSEB Solutions for Class 7 Punjabi Chapter 4 ਲਾਇਬਰੇਰੀ
(ਉ) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ
(i) ਨਵੀਆਂ ਪੁਸਤਕਾਂ ਕਿੱਥੋਂ ਮਿਲਦੀਆਂ ਹਨ ?
(ਉ) ਪ੍ਰਯੋਗਸ਼ਾਲਾ ਤੋਂ
(ਅ) ਲਾਇਬਰੇਰੀ ਤੋਂ
(ੲ) ਜਮਾਤ ਦੇ ਕਮਰੇ ਤੋਂ ।
ਉੱਤਰ :
(ਅ) ਲਾਇਬਰੇਰੀ ਤੋਂ ✓
(ii) ਅਗਿਆਨਤਾ ਕਿਵੇਂ ਦੂਰ ਹੁੰਦੀ ਹੈ ?
(ੳ) ਖੇਡ ਕੇ
(ਅ) ਘੁੰਮ-ਫਿਰ ਕੇ
(ੲ) ਪੁਸਤਕਾਂ ਪੜ੍ਹ ਕੇ ।
ਉੱਤਰ :
(ੲ) ਪੁਸਤਕਾਂ ਪੜ੍ਹ ਕੇ । ✓
(iii) ਚੰਗੀ ਸੋਚ ਕਿਵੇਂ ਬਣਦੀ ਹੈ ?
(ਉ) ਚੰਗੀਆਂ ਗੱਲਾਂ ਸਿੱਖ ਕੇ
(ਅ) ਵਿਹਲੇ ਰਹਿ ਕੇ
(ੲ) ਖਾ-ਪੀ ਕੇ ।
ਉੱਤਰ :
(ਉ) ਚੰਗੀਆਂ ਗੱਲਾਂ ਸਿੱਖ ਕੇ ✓
(iv) ਲਾਇਬਰੇਰੀ ਮਨ ਨੂੰ ਚੰਗੀ ਕਿਉਂ ਲਗਦੀ ਹੈ ?
(ਉ) ਵੰਨ-ਸੁਵੰਨੀਆਂ ਕਿਤਾਬਾਂ ਕਾਰਨ
(ਅ) ਫ਼ਰਨੀਚਰ ਕਾਰਨ
(ੲ) ਫ਼ਰਸ਼ ਦੇ ਮੈਟ ਕਾਰਨ ।
ਉੱਤਰ :
(ਉ) ਵੰਨ-ਸੁਵੰਨੀਆਂ ਕਿਤਾਬਾਂ ਕਾਰਨ ✓
(v) ਲਾਇਬਰੇਰੀ ਵਿੱਚ ਕੀ ਮਿਲਦਾ ਹੈ ?
(ਉ) ਵਿਹਲਾ ਸਮਾਂ
(ਆ) ਗਿਆਨ
(ਈ) ਵਰਦੀਆਂ ।
ਉੱਤਰ :
(ਆ) ਗਿਆਨ ✓
(ਅ) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੁਸਤਕਾਂ ਪੜ੍ਹਨ ਨਾਲ ਕੀ ਮਿਲਦਾ ਹੈ ?
ਉੱਤਰ :
ਗਿਆਨ ।
ਪ੍ਰਸ਼ਨ 2.
ਪੜ੍ਹਨ ਲਈ ਵਿਹਲ ਕਿਸ ਕੋਲ ਹੁੰਦੀ ਹੈ ?
ਉੱਤਰ :
ਜਿਸ ਨੂੰ ਪੜ੍ਹਨ ਦਾ ਸ਼ੌਕ ਪੈ ਜਾਵੇ ।
ਪ੍ਰਸ਼ਨ 3.
ਗਿਆਨ ਦੀ ਢੇਰੀ ਤੋਂ ਕੀ ਭਾਵ ਹੈ ?
ਉੱਤਰ :
ਬਹੁਤ ਸਾਰੀ ਜਾਣਕਾਰੀ ।
(ੲ) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ
1. …………… ਦੀ ਲਾਇਬ੍ਰੇਰੀ,
ਜਿੱਥੇ ਲੱਗੀ ……………..।
2. ਪੁਸਤਕਾਂ ਕਰਦੀਆਂ ………….
…………… ਵਾਲੀ ਰੋਕਣ ਨੇਰੀ ।
3. ……………….. ਮੇਰੇ ਮਨ ਨੂੰ ਮੋਹੇ,
ਛੋਟੀ ਹੋਵੇ ਭਾਵੇਂ …………… !
ਉੱਤਰ :
1. ਸਕੂਲ ਮੇਰੇ ਦੀ ਲਾਇਬ੍ਰੇਰੀ,
ਜਿੱਥੇ ਲੱਗੀ ਗਿਆਨ ਦੀ ਢੇਰੀ ।
2. ਪੁਸਤਕਾਂ ਕਰਦੀਆਂ ਚਾਨਣ ਸਾਨੂੰ,
ਅਗਿਆਨਤਾ ਵਾਲੀ ਰੋਕਣ ‘ਨੇਰੀ ।
3. ਹਰ ਰਚਨਾ ਮੇਰੇ ਮਨ ਨੂੰ ਮੋਹੇ,
। ਛੋਟੀ ਹੋਵੇ ਭਾਵੇਂ ਲੰਮੇਰੀ ।
ਪ੍ਰਸ਼ਨ 2.
ਹੇਠ ਲਿਖੀਆਂ ਉਦਾਹਰਨਾਂ ਵੱਲ ਵੇਖ ਕੇ ਇੱਕੋ-ਜਿਹੀ ਅਵਾਜ਼ ਵਾਲੇ ਹੋਰ ਸ਼ਬਦ ਲਿਖੋ
ਢੇਰੀ, – ਦੇਰੀ – ‘ਨੇਰੀ
ਲਮੇਰੀ – ਬਥੇਰੀ – ਫੇਰੀ
ਲਹਿੰਦਾ – ਕਹਿੰਦਾ – …………
ਆਵਣ – ……….. – …………..
ਚੜ੍ਹਦਾ – ……….. – …………..
ਜਲ – ……….. – …………..
ਉੱਤਰ :
ਢੇਰੀ – ਦੇਰੀ – ਨੇਰੀ
ਲਮੇਰੀ – ਬਥੇਰੀ – ਫੇਰੀ
ਲਹਿੰਦਾ – ਕਹਿੰਦਾ – ਵਹਿੰਦਾ
ਆਵਣ – ਜਾਵਣ – ਖਾਵਣ
ਚੜ੍ਹਦਾ – ਫੜਦਾ – ਵੜਦਾ
ਜਲ – ਥਲ – ਫਲ
ਪ੍ਰਸ਼ਨ 3.
ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰ ਕੇ ਲਿਖੋਕਵੀਤਾ, ਵੇਹਲ, ਸ਼ੌਕ, ਨਮੀਆਂ-ਨਮੀਆਂ
ਉੱਤਰ :
ਕਵੀਤਾ – ਕਵਿਤਾ
ਵੇਹਲ – ਵਿਹਲ
ਛੌਕ -ਸ਼ੌਕ
ਨਮੀਆਂ-ਨਮੀਆਂ – ਨਵੀਆਂ-ਨਵੀਆਂ
ਪ੍ਰਸ਼ਨ 4.
ਅਧਿਆਪਕ ਦੁਆਰਾ ਵਿਦਿਆਰਥੀ ਨੂੰ ਲਾਇਬਰੇਰੀ ਸੰਬੰਧੀ ਜਾਣਕਾਰੀ ਦਿੱਤੀ ਜਾਵੇ ।
ਉੱਤਰ :
ਸਾਡੇ ਸਕੂਲ ਦੀ ਲਾਇਬਰੇਰੀ ਸਕੂਲ ਦਾ ਇਕ ਮਹੱਤਵਪੂਰਨ ਸਥਾਨ ਹੈ । ਇਹ ਭੂਤਕਾਲ ਅਤੇ ਵਰਤਮਾਨ ਕਾਲ ਵਿਚ ਮੌਜੂਦ ਗਿਆਨ ਦਾ ਅਥਾਹ ਭੰਡਾਰ ਹੈ । ਇਸ ਵਿਚ ਸੰਸਾਰ ਦੇ ਮਹਾਨ ਵਿਚਾਰਵਾਨ ਤੇ ਬੁੱਧੀਮਾਨ ਵਿਅਕਤੀ ਆਪਣੀਆਂ ਪੁਸਤਕਾਂ ਰਾਹੀਂ ਹਰ ਵਕਤ ਮੌਜੂਦ ਹਨ । ਲਾਇਬਰੇਰੀ ਵਿਚਲੀਆਂ ਅਲਮਾਰੀਆਂ ਅੰਦਰ ਸੁੱਟੀ ਇੱਕ ਨਜ਼ਰ ਤੋਂ ਹੀ ਸੰਸਾਰ ਦੇ ਇਨ੍ਹਾਂ ਮਹਾਨ ਲੇਖਕਾਂ ਦੇ ਨਾਂ ਸਾਨੂੰ ਨਜ਼ਰ ਆਉਣ ਲਗਦੇ ਹਨ ।
ਇੱਥੇ ਸ਼ੀਸ਼ੇ ਦੇ ਦਰਵਾਜ਼ਿਆਂ ਵਾਲੀਆਂ ਸਟੀਲ ਦੀਆਂ 30 ਅਲਮਾਰੀਆਂ ਹਨ । ਇਨ੍ਹਾਂ ਵਿਚ ਵੱਖ-ਵੱਖ ਭਾਸ਼ਾਵਾਂ ਅਤੇ ਵਿਸ਼ਿਆਂ ਦੀਆਂ ਲਗਪਗ 10,000 ਪੁਸਤਕਾਂ ਮੌਜੂਦ ਹਨ । ਇਨ੍ਹਾਂ ਅਲਮਾਰੀਆਂ ਦਾ ਵਰਗੀਕਰਨ ਭਿੰਨ-ਭਿੰਨ ਭਾਸ਼ਾਵਾਂ-ਪੰਜਾਬੀ, ਹਿੰਦੀ ਤੇ ਅੰਗਰੇਜ਼ੀ-ਅਨੁਸਾਰ ਵੀ ਹੈ ਤੇ ਵਿਸ਼ਿਆਂ-ਸਾਹਿਤ, ਕਵਿਤਾ, ਡਰਾਮਾ, ਨਾਵਲ, ਕਹਾਣੀ, ਜੀਵਨੀਆਂ, ਸ਼ੈ-ਜੀਵਨੀਆਂ, ਇਤਿਹਾਸ, ਸਾਇੰਸ, ਮਨੋਵਿਗਿਆਨ, ਜਿਉਗਰਾਫ਼ੀ, ਆਮ-ਗਿਆਨ, ਦਿਲ ਪਰਚਾਵਾ, ਧਰਮ, ਮਹਾਨ ਕੋਸ਼, ਡਿਕਸ਼ਨਰੀਆਂ, ਸਰੀਰ-ਵਿਗਿਆਨ, ਅਰਥ-ਵਿਗਿਆਨ, ਬਨਸਪਤੀ-ਵਿਗਿਆਨ, ਰਾਜਨੀਤੀ-ਸ਼ਾਸਤਰ, ਧਰਮ, ਫਿਲਾਸਫ਼ੀ, ਵਣਜ-ਵਪਾਰ ਅਤੇ ਕੰਪਿਊਟਰ ਸਾਇੰਸ ਆਦਿ ਅਨੁਸਾਰ ਵੀ ।
ਇਹ ਲਾਇਬਰੇਰੀ ਗਿਆਨ ਦੇ ਚਾਹਵਾਨ ਵਿਦਿਆਰਥੀਆਂ ਉਨ੍ਹਾਂ ਦੇ ਅਧਿਆਪਕਾਂ ਤੇ ਉਨ੍ਹਾਂ ਦੇ ਮਾਪਿਆਂ ਲਈ ਪੂਰੀ ਤਰ੍ਹਾਂ ਸੰਪੰਨ, ਅਰਾਮਦਾਇਕ ਤੇ ਯੋਗ ਸਥਾਨ ਹੈ । ਇੱਥੇ ਪਾਠਕਾਂ ਦੇ ਬੈਠਣ ਲਈ ਬਹੁਤ ਸਾਰੇ ਮੇਜ਼ ਲੱਗੇ ਹੋਏ ਹਨ, ਜਿਨ੍ਹਾਂ ਦੇ ਨਾਲ ਗੱਦਿਆਂ ਵਾਲੀਆਂ ਕੁਰਸੀਆਂ ਹਨ, ਜਿਨ੍ਹਾਂ ਉੱਤੇ ਬੈਠ ਕੇ ਕੋਈ ਜਿੰਨਾ ਚਿਰ ਮਰਜ਼ੀ ਚਾਹੇ ਭਿੰਨ-ਭਿੰਨ ਕਿਤਾਬਾਂ ਤੇ ਵਿਸ਼ਿਆਂ ਦੇ ਅਧਿਐਨ ਦਾ ਲਾਭ ਉਠਾ ਸਕਦਾ ਹੈ । ਇਹ ਲਾਇਬਰੇਰੀ ਇਕ ਖੁੱਲਾ ਸਥਾਨ ਹੈ, ਇੱਥੇ ਤੁਸੀਂ ਜਿਹੜੀ ਵੀ ਪੁਸਤਕ ਚਾਹੋ ਲਾਇਬਰੇਰੀ ਵਿਚੋਂ ਚੁੱਕ ਕੇ ਮੇਜ਼ ਨਾਲ ਲੱਗੀ ਕੁਰਸੀ ਉੱਤੇ ਬੈਠ ਕੇ ਪੜ੍ਹ ਸਕਦੇ ਹੋ । ਤੁਹਾਡਾ ਇਹ ਫ਼ਰਜ਼ ਬਣਦਾ ਹੈ ਕਿ ਪੜ੍ਹਾਈ ਖ਼ਤਮ ਕਰਨ ਮਗਰੋਂ ਜਾਣ ਲੱਗੇ ਪੁਸਤਕ ਨੂੰ ਉਸੇ ਥਾਂ ਟਿਕਾ ਕੇ ਜਾਓ, ਜਿੱਥੋਂ ਤੁਸੀਂ ਚੁੱਕੀ ਸੀ ।
ਸਾਡੇ ਸਕੂਲ ਦੀ ਲਾਇਬਰੇਰੀ ਦਾ ਇੰਚਾਰਜ ਲਾਇਬਰੇਰੀ ਸਾਇੰਸ ਵਿਚ ਡਿਗਰੀ ਪ੍ਰਾਪਤ ਇਕ ਸਮਝਦਾਰ ਵਿਅਕਤੀ ਹੈ । ਇਹ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਉਨ੍ਹਾਂ ਦੀ ਲੋੜ ਦੀਆਂ ਪੁਸਤਕਾਂ ਬਾਰੇ ਦੱਸਣ ਤੇ ਲੱਭਣ ਵਿਚ ਮੱਦਦ ਵੀ ਕਰਦਾ ਹੈ ।
ਇਸ ਲਾਇਬਰੇਰੀ ਦੇ ਇਕ ਪਾਸੇ ਇੱਕ ਵੱਡਾ ਮੇਜ਼ ਲੱਗਾ ਹੋਇਆ ਹੈ ਜਿਸ ਦੇ ਦੁਆਲੇ ਪੰਦਰਾਂ-ਵੀਹ ਕੁਰਸੀਆਂ ਪਈਆਂ ਹਨ । ਇਸ ਮੇਜ਼ ਉੱਤੇ ਭਿੰਨ-ਭਿੰਨ ਭਾਸ਼ਾਵਾਂ ਦੀਆਂ ਅਖ਼ਬਾਰਾਂ ਤੇ ਭਿੰਨ-ਭਿੰਨ ਵਿਸ਼ਿਆਂ ਤੇ ਖੇਤਰਾਂ ਨਾਲ ਸੰਬੰਧਿਤ ਮੈਗਜ਼ੀਨ ਪਏ ਹਨ । ਵਿਦਿਆਰਥੀਆਂ ਦੇ ਮਨ ਵਿੱਚ ਪੜ੍ਹਾਈ ਦੀ ਖਿੱਚ ਪੈਦਾ ਕਰਨ ਲਈ ਬਹੁਤ ਸਾਰੇ ਤਸਵੀਰਾਂ ਵਾਲੇ ਮੈਗਜ਼ੀਨ ਹਨ । ਇਸ ਲਾਇਬਰੇਰੀ ਵਿੱਚੋਂ ਕਿਤਾਬਾਂ ਘਰ ਲਿਜਾਣ ਦੀ ਸਹੂਲਤ ਵੀ ਹੈ । ਛੋਟੀ ਕਲਾਸ ਦਾ ਵਿਦਿਆਰਥੀ ਕੇਵਲ ਇਕ ਕਿਤਾਬ ਹੀ ਘਰ ਲਿਜਾ ਸਕਦਾ ਹੈ, ਪਰ ਵੱਡੀ ਕਲਾਸ ਵਾਲਾਂ ਦੋ ।
ਕੋਈ ਵਿਦਿਆਰਥੀ ਇਕ ਹਫ਼ਤੇ ਦੇ ਸਮੇਂ ਤੋਂ ਵੱਧ ਆਪਣੇ ਕੋਲੋਂ ਕਿਤਾਬ ਨਹੀਂ ਰੱਖ ਸਕਦਾ ਨਹੀਂ ਤਾਂ ਉਸ ਨੂੰ ਇੱਕ ਰੁਪਇਆ ਰੋਜ਼ਾਨਾ ਜੁਰਮਾਨਾ ਦੇਣਾ ਪੈਂਦਾ ਹੈ । ਕਿਤਾਬਾਂ ਗੁਆਚਣ ਜਾਂ ਪਾਟਣ ਦੀ ਸੂਰਤ ਵਿਚ ਵੀ ਉਸ ਦੀ ਕੀਮਤ ਅਦਾ ਕਰਨੀ ਪੈਂਦੀ ਹੈ ।
ਸਾਡੇ ਸਕੂਲ ਦੀ ਇਹ ਲਾਇਬਰੇਰੀ ਸਚਮੁੱਚ ਹੀ ਸਾਡੇ ਸਕੂਲ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਵਿਚ ਬਹੁਤ ਹੀ ਸਹਾਇਕ ਹੈ । ਇਹ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਦੀ ਹੈ ਤੇ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਦੀ ਹੈ । ਕਈ ਮਾਪੇ ਵੀ ਇਸ ਦਾ ਲਾਭ ਉਠਾ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਵਿਚ ਸਹਾਇਤਾ ਕਰ ਸਕਦੇ ਹਨ । ਜਿਸ ਨੂੰ ਇਕ ਵਾਰ ਇੱਥੇ ਕਿਤਾਬਾਂ ਪੜ੍ਹਨ ਦੀ ਚੇਟਕ ਲਗ ਜਾਂਦੀ ਹੈ, ਉਹ ਹਮੇਸ਼ਾ ਨਵੀਆਂ ਕਿਤਾਬਾਂ ਦੀ ਭਾਲ ਵਿੱਚ ਰਹਿੰਦਾ ਹੈ, ਤੇ ਆਪਣੇ ਆਪ ਨੂੰ ਗਿਆਨ ਨਾਲ ਭਰਪੂਰ ਕਰਦਾ ਰਹਿੰਦਾ ਹੈ । ਇਸ ਨਾਲ ਉਹ ਚੰਗਾ ਵਿਦਿਆਰਥੀ ਵੀ ਬਣਦਾ ਹੈ ਤੇ ਚੰਗਾ ਨਾਗਰਿਕ ਵੀ । ਸਾਡੇ ਸੀਪਲ ਸਾਹਿਬ ਹਮੇਸ਼ਾ ਲਾਇਬਰੇਰੀ ਵਿਚ ਚੰਗੀਆਂ ਕਿਤਾਬਾਂ ਰੱਖਣ ਦੇ ਤੇ ਇਸ ਨੂੰ ਵਧੇਰੇ ਉਪਯੋਗੀ ਬਣਾਉਣ ਦੇ ਯਤਨ ਵਿਚ ਰਹਿੰਦੇ ਹਨ । ਸਾਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ।
ਕਾਵਿ ਟੋਟਿਆਂ ਦੇ ਸਰਲ ਅਰਥ
(ਉ) ਸਕੂਲ ਮੇਰੇ ਦੀ ਲਾਇਬ੍ਰੇਰੀ,
ਜਿੱਥੇ ਲੱਗੀ ਗਿਆਨ ਦੀ ਢੇਰੀ ।
ਨਵੀਆਂ-ਨਵੀਆਂ ਪੜ੍ਹਾਂ ਪੁਸਤਕਾਂ ।
ਪੜਨ ਵਿੱਚ ਮੈਂ ਕਰਾਂ ਨਾ ਦੇਰੀ ।
ਆਪਣੇ ਸਾਥੀਆਂ ਨਾਲ ਮੈਂ ਅਕਸਰ,
ਚਾਈਂ-ਚਾਈਂ ਲਾਉਂਦਾ ਫੇਰੀ ।
ਸਕੂਲ ਮੇਰੇ ਦੀ ………….. !
ਪ੍ਰਸ਼ਨ 1.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
ਉੱਤਰ :
ਮੇਰੇ ਸਕੂਲ ਦੀ ਲਾਇਬਰੇਰੀ ਅਜਿਹੀ ਥਾਂ ਹੈ, ਜਿੱਥੇ ਭਿੰਨ-ਭਿੰਨ ਪ੍ਰਕਾਰ ਦੇ ਗਿਆਨ ਦੀ ਢੇਰੀ ਲੱਗੀ ਹੋਈ ਹੈ । ਇੱਥੇ ਜਾ ਕੇ ਮੈਂ ਬਿਨਾਂ ਦੇਰ ਕੀਤਿਆਂ ਨਵੀਆਂ-ਨਵੀਆਂ ਪੁਸਤਕਾਂ ਪੜ੍ਹਦਾ ਹਾਂ । ਇੱਥੇ ਮੈਂ ਅਕਸਰ ਆਪਣੇ ਸਾਥੀਆਂ ਦੇ ਨਾਲ ਬੜੇ ਚਾਅ ਨਾਲ ਫੇਰਾ ਮਾਰਨ ਜਾਂਦਾ ਹਾਂ, ਤਾਂ ਜੋ ਮੈਂ ਨਵੀਆਂ ਤੋਂ ਨਵੀਆਂ ਪੁਸਤਕਾਂ ਪੜ੍ਹ ਸਕਾਂ ।
ਔਖੇ ਸ਼ਬਦਾਂ ਦੇ ਅਰਥ :
ਅਕਸਰ-ਆਮ ਕਰ ਕੇ । ਚਾਈਂ-ਚਾਈਂ-ਚਾਅ ਨਾਲ ।
(ਅ) ਚੰਗੀਆਂ-ਚੰਗੀਆਂ ਗੱਲਾਂ ਸਿੱਖ ਕੇ,
ਸੋਚ ਬਣਾਉਂਦੀ ਹੋਰ ਚੰਗੇਰੀ ।
ਹਰ ਰਚਨਾ ਮੇਰੇ ਮਨ ਨੂੰ ਮੋਹੇ,
ਛੋਟੀ ਹੋਵੇ ਭਾਵੇਂ ਲਮੇਰੀ ।
ਸਕੂਲ ਮੇਰੇ ਦੀ …………
ਪ੍ਰਸ਼ਨ 2.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
ਉੱਤਰ :
ਆਪਣੇ ਸਕੂਲ ਦੀ ਲਾਇਬਰੇਰੀ ਵਿਚ ਜਾ ਕੇ ਮੈਂ ਚੰਗੀਆਂ-ਚੰਗੀਆਂ ਗੱਲਾਂ ਸਿੱਖ ਕੇ ਆਪਣੀ ਸੋਚ-ਵਿਚਾਰ ਨੂੰ ਪਹਿਲਾਂ ਤੋਂ ਚੰਗੀ ਬਣਾਉਣੀ ਚਾਹੁੰਦਾ ਹਾਂ । ਲਾਇਬਰੇਰੀ ਦੀਆਂ ਪੁਸਤਕਾਂ ਵਿਚ ਦਰਜ ਹਰ ਇਕ ਰਚਨਾ ਭਾਵੇਂ ਉਹ ਛੋਟੀ ਹੋਵੇ ਜਾਂ ਲੰਮੇਰੀ, ਉਹ ਮੇਰੇ ਮਨ ਨੂੰ ਮੋਹ ਲੈਂਦੀ ਹੈ । ਮੇਰਾ ਮਨ ਕਰਦਾ ਹੈ ਕਿ ਮੈਂ ਉਸ ਨੂੰ ਪੜਾਂ ।
ਔਖੇ ਸ਼ਬਦਾਂ ਦੇ ਅਰਥ : ਮੋਹ-ਖਿੱਚੇ ।
(ਈ) ਜਿਸ ਨੂੰ ਸ਼ੌਕ ਪੜ੍ਹਨ ਦਾ ਪੈ ਜਾਏ,
ਪੜ੍ਹਨ ਲਈ ਉਸ ਕੋਲ ਵਿਹਲੇ ਬਥੇਰੀ ।
ਪੁਸਤਕਾਂ ਦਿੰਦੀਆਂ ਚਾਨਣ ਸਾਨੂੰ,
ਅਗਿਆਨਤਾ ਵਾਲੀ ਰੋਕਣ ਰੀ ॥
ਸਕੂਲ ਮੇਰੇ ਦੀ ……….. !
ਪ੍ਰਸ਼ਨ 3.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
ਉੱਤਰ :
ਮੇਰੇ ਸਕੂਲ ਦੀ ਲਾਇਬਰੇਰੀ ਮੈਨੂੰ ਬਹੁਤ ਚੰਗੀ ਲਗਦੀ ਹੈ । ਜਿਸ ਨੂੰ ਪੜ੍ਹਨ ਦਾ ਸ਼ੌਕ ਪੈ ਜਾਂਦਾ ਹੈ, ਉਸ ਨੂੰ ਇਸ ਕੰਮ ਲਈ ਬਥੇਰੀ ਵਿਹਲ ਮਿਲ ਜਾਂਦੀ ਹੈ । ਪੁਸਤਕਾਂ ਸਾਨੂੰ ਗਿਆਨ ਦਾ ਚਾਨਣ ਦਿੰਦੀਆਂ ਹਨ । ਇਹ ਅਗਿਆਨਤਾ ਦੀ ਹਨੇਰੀ ਨੂੰ ਰੋਕ ਕੇ ਸਾਨੂੰ ਉਸ ਤੋਂ ਬਚਾਉਂਦੀਆਂ ਹਨ ਤੇ ਸਾਨੂੰ ਗਿਆਨਵਾਨ ਬਣਾਉਂਦੀਆਂ ਹਨ ।
ਔਖੇ ਸ਼ਬਦਾਂ ਦੇ ਅਰਥ :
ਅਗਿਆਨਤਾ-ਜਾਣਕਾਰੀ ਨਾ ਹੋਣਾ ।
(ਸ) ਵੰਨ-ਸੁਵੰਨੀਆਂ ਤੱਕ ਪੁਸਤਕਾਂ,
ਮਨ ਨੂੰ ਭਾਉਂਦੀ ਲਾਇਬ੍ਰੇਰੀ ।
ਸਕੂਲ ਮੇਰੇ ਦੀ ਲਾਇਬ੍ਰੇਰੀ,
ਜਿੱਥੇ ਲੱਗੀ ਗਿਆਨ ਦੀ ਢੇਰੀ ।
ਪ੍ਰਸ਼ਨ 4.
ਹੇਠ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ
ਉੱਤਰ :
ਸਾਡੇ ਸਕੂਲ ਦੀ ਲਾਇਬਰੇਰੀ ਵਿਚ ਭਿੰਨ-ਭਿੰਨ ਪ੍ਰਕਾਰ ਦੀਆਂ ਬਹੁਤ ਸਾਰੀਆਂ ਪੁਸਤਕਾਂ ਹਨ । ਇਸ ਕਰਕੇ ਇਹ ਮੇਰੇ ਮਨ ਨੂੰ ਬਹੁਤ ਚੰਗੀ ਲਗਦੀ ਹੈ । ਮੇਰੇ ਸਕੂਲ ਦੀ ਲਾਇਬਰੇਰੀ ਅਜਿਹੀ ਥਾਂ ਹੈ, ਜਿੱਥੇ ਭਿੰਨ-ਭਿੰਨ ਪ੍ਰਕਾਰ ਦੇ ਗਿਆਨ ਦੀ ਢੇਰੀ ਲੱਗੀ ਹੋਈ ਹੈ ।