Punjab State Board PSEB 7th Class Punjabi Book Solutions Chapter 7 ਬਾਲ-ਖੇਡਾਂ Textbook Exercise Questions and Answers.
PSEB Solutions for Class 7 Punjabi Chapter 7 ਬਾਲ-ਖੇਡਾਂ (1st Language)
Punjabi Guide for Class 7 PSEB ਬਾਲ-ਖੇਡਾਂ Textbook Questions and Answers
ਬਾਲ-ਖੇਡਾਂ ਪਾਠ-ਅਭਿਆਸ
1. ਦੱਸੋ :
(ੳ) ਰਲ-ਮਿਲ ਕੇ ਭੋਲੇ-ਭਾਲੇ ਬੱਚੇ ਕੀ ਕਰਦੇ ਹਨ?
ਉੱਤਰ :
ਭੋਲੇ – ਭਾਲੇ ਬੱਚੇ ਰਲ – ਮਿਲ ਕੇ ਭਿੰਨ – ਭਿੰਨ ਪ੍ਰਕਾਰ ਦੀਆਂ ਖੇਡਾਂ ਖੇਡਦੇ ਹਨ ?
(ਅ)‘ਬਾਲ-ਖੇਡਾਂ ਕਵਿਤਾ ਵਿੱਚ ਕਿਹੜੀਆਂ-ਕਿਹੜੀਆਂ ਬਾਲ-ਖੇਡਾਂ ਦਾ ਜ਼ਿਕਰ ਆਇਆ ਹੈ ?
ਉੱਤਰ :
“ਬਾਲ – ਖੇਡਾਂ ਕਵਿਤਾ ਵਿਚ ਹੇਠ ਲਿਖੀਆਂ ਬਾਲ – ਖੇਡਾਂ ਦਾ ਜ਼ਿਕਰ ਆਇਆ ਹੈ –
ਲੁਕਣ – ਮੀਚੀ, ਕੋਟਲਾ – ਛਪਾਕੀ, ਕੂਕਾਂ – ਕਾਂਗੜੇ, ਕਬੱਡੀ, ਪਿੱਟੂ, ਅੰਨ੍ਹਾ ਝੋਟਾ, ਪੀਚੋ – ਬੱਕਰੀ, ਲੂਣ – ਮਯਾਣੀ, ਭੰਡਾ – ਭੰਡਾਰੀਆ, ਰੱਸੀ – ਟੱਪਾ ਤੇ ਗੀਟੇ।
![]()
(ੲ) ਕਵਿਤਾ ਅਨੁਸਾਰ ਕੁੜੀਆਂ ਕਿਹੜੀਆਂ ਬਾਲ-ਖੇਡਾਂ ਖੇਡਦੀਆਂ ਹਨ ?
ਉੱਤਰ :
ਰੱਸੀ – ਟੱਪਾ ਅਤੇ ਗੀਟੇ।
(ਸ) ਕਵੀ ਆਪਣੇ ਬਚਪਨ ਨੂੰ ਕਿਉਂ ਯਾਦ ਕਰਦਾ ਹੈ ?
ਉੱਤਰ :
ਕਵੀ ਆਪਣੇ ਬਚਪਨ ਨੂੰ ਇਸ ਕਰਕੇ ਯਾਦ ਕਰਦਾ ਹੈ, ਕਿਉਂਕਿ ਇਸ ਵਿਚ ਖੇਡਾਂ ਖੇਡਣ ਦਾ ਬਹੁਤ ਨਜ਼ਾਰਾ ਸੀ।
2. ਹੇਠ ਲਿਖੀਆਂ ਕਾਵਿ-ਸਤਰਾਂ ਪੂਰੀਆਂ ਕਰੋ।
(ਉ) ਨੱਚਣ-ਟੱਪਣ, ਮਾਰਨ ਤਾੜੀ,
___________________________
___________________________
(ਅ) ਇੱਕ-ਦੂਜੇ ਨੂੰ ਹਾਕਾਂ ਮਾਰਨ,
___________________________
___________________________
ਉੱਤਰ :
(ਉ) ਨੱਚਣ ਟੱਪਣ ਮਾਰਨ ਤਾੜੀ,
ਬਣ ਜਾਂਦੇ ਝੱਟ ਪੱਕੇ ਆੜੀ।
(ਆ) ਇਕ ਦੂਜੇ ਨੂੰ ਹਾਕਾਂ ਮਾਰਨ,
ਸਾਥ ਮੜਿੱਕ ਕੇ ਦਾਈ ਤਾਰਨ।
3. ਨਿਮਨਲਿਖਤ ਕਾਵਿ-ਸਤਰਾਂ ਦੀ ਵਿਆਖਿਆ ਕਰੋ :
ਕਦੇ ਪਿੱਠੂ ਦੀ ਖੇਡ ਰਚਾਵਣ,
ਗੇਂਦ ਮਾਰ ਕੇ ਪਿੱਟੂ ਢਾਵਣ।
ਅੰਨ੍ਹਾ ਝੋਟਾ ਬਣ-ਬਣ ਭੱਜਣ,
ਪੀਚੋ ਖੇਡ ਕੇ ਕਦੇ ਨਾ ਰੱਜਣ।
ਉੱਤਰ :
ਕਵੀ ਕਹਿੰਦਾ ਹੈ ਕਿ ਭਿੰਨ – ਭਿੰਨ ਖੇਡਾਂ ਖੇਡ ਰਹੇ ਬੱਚੇ ਕਦੇ ਪਿੱਠੂ ਦੀ ਖੇਡ ਖੇਡਣ ਲੱਗ ਪੈਂਦੇ ਹਨ ਇਹ ਖੇਡ ਖੇਡਦਿਆਂ ਉਹ ਗੇਂਦ ਮਾਰ ਕੇ ਪਿੱਟੂ ਢਾਹ ਦਿੰਦੇ ਹਨ। ਕਦੀ ਉਹ ਅੰਨ੍ਹਾ ਝੋਟਾ ਬਣ – ਬਣ ਕੇ ਭੱਜਦੇ ਹਨ ਤੇ ਕਦੀ ਪੀਚੋ ਬੱਕਰੀ ਖੇਡ ਖੇਡਦੇ ਹੋਏ ਰੱਜਦੇ ਨਹੀਂ।
![]()
4. ਔਖੇ ਸ਼ਬਦਾਂ ਦੇ ਅਰਥ ਦੱਸੋ :
- ਹੋਕ : ਗਾਉਣ ਵੇਲੇ ਕੱਢੀ ਉੱਚੀ ਤੇ ਲੰਮੀ ਅਵਾਜ਼, ਲੰਮੀ ਸੁਰ
- ਝੱਟ : ਤੁਰੰਤ
- ਆੜੀ : ਦੋਸਤ
- ਹਾਕਾਂ : ਅਵਾਜ਼ਾਂ
- ਦਾਈ : ਵਾਰੀ
- ਮੜਿਕਣਾ : ਕਿਸੇ ਖੇਡ ਵਿੱਚ ਹਾਣੀਆਂ ਦੀ ਵੰਡ ਕਰਨ ਲਈ ਆਪਣਾ ਫ਼ਰਜ਼ੀ ਨਾਂ ਰੱਖਣਾ
- ਨਿਆਰੀ : ਵੱਖਰੀ
- ਵਿਹੜਾ : ਘਰ ਵਿੱਚ ਖੁੱਲ੍ਹੀ ਥਾਂ
- ਬਾਲਕ : ਬੱਚਾ
- ਚੇਤੇ : ਯਾਦ
- ਨਜ਼ਾਰਾ : ਦ੍ਰਿਸ਼
5. ਮਿਲਾਣ ਕਰੋ :

ਉੱਤਰ :
ਲੁਕਣ – ਮੀਚੀ – ਨੱਸਣ
ਪਿੱਠੂ – ਢਾਵਣ
ਭੰਡਾ – ਭੰਡਾਰੀਆਂ – ਬੋਝ
ਰੱਸੀ – ਟੱਪਾ – ਕੁੜੀਆਂ।
![]()
6. ਸਮਾਨਾਰਥੀ ਸ਼ਬਦ :
ਬੱਚੇ : ਨਿਆਣੇ, ਬਾਲ, ਜਾਤਕ, ਸ਼ਿਸ਼ੂ
ਆੜੀ : ਦੋਸਤ, ਮਿੱਤਰ, ਬੋਲੀ
ਨੱਸਣ : ਭੱਜਣ, ਦੌੜਨ
ਧਰਤੀ : ਭੌ, ਜ਼ਮੀਨ, ਧਰਾਤਲ
ਲੱਭਣ : ਭਾਲ਼ਨ, ਖੋਜਣ, ਚੂੰਡਣ
ਸ਼ਾਮ : ਆਥਣ, ਤਕਾਲਾਂ, ਸੰਝ
ਉੱਤਰ :
ਸਮਾਨਾਰਥੀ ਸ਼ਬਦ ਬੱਚੇ – ਨਿਆਣੇ, ਬਾਲ, ਜਾਤਕ, ਸ਼ਿਸ਼, ਜੁਆਕ ਨੂੰ ਆੜੀ – ਸਾਥੀ, ਦੋਸਤ, ਮਿੱਤਰ, ਬੇਲੀ॥ ਧਰਤੀ – ਜ਼ਮੀਨ, ਭੂਮੀ, ਤੋਂ, ਪ੍ਰਿਥਵੀ। ਲੱਭਣ – ਭਾਲਣ, ਖੋਜਣ, ਚੂੰਡਣ। ਸ਼ਾਮ – ਆਥਣ, ਸੰਝ, ਤ੍ਰਿਕਾਲਾਂ। ਪ੍ਰਸ਼ਨ
7. ਇਸ ਪਾਠ ਵਿੱਚ ਆਏ ਨਾਂਵ-ਸ਼ਬਦਾਂ ਦੀ ਸੂਚੀ ਨਾਂਵ ਦੀਆਂ ਕਿਸਮਾਂ ਅਨੁਸਾਰ ਤਿਆਰ ਕਰੋ। ਵਿਦਿਆਰਥੀਆਂ ਲਈ :
ਆਪਣੇ ਅਧਿਆਪਕ ਦੀ ਸਹਾਇਤਾ ਨਾਲ ਅੱਧੀ ਛੁੱਟੀ ਵੇਲੇ ਰਲ ਕੇ ਕੋਈ ਬਾਲ-ਖੇਡ ਖੇਡੋ।
PSEB 7th Class Punjabi Guide ਬਲਦਾਂ ਵਾਲਾ ਪਿਆਰਾ ਸਿੰਘ Important Questions and Answers
ਪ੍ਰਸ਼ਨ 1.
ਹੇਠ ਲਿਖੇ ਕਵਿ – ਟੋਟੇ ਦੇ ਸਰਲ ਅਰਥ ਲਿਖੋ
(ਉ) ਰਲ ਕੇ ਖੇਡਾਂ ਖੇਡਣ ਬੱਚੇ,
ਭੋਲੇ ਭਾਲੇ ਦਿਲ ਦੇ ਸੱਚੇ॥
ਗਲੀਆਂ ਦੇ ਵਿਚ ਰੌਲਾ ਪਾਵਣ,
ਨਾਲ ਖ਼ੁਸ਼ੀ ਦੇ ਹੇਕਾਂ ਲਾਵਣ !
ਉੱਤਰ :
ਬੱਚੇ ਰਲ – ਮਿਲ ਕੇ ਭਿੰਨ – ਭਿੰਨ ਖੇਡਾਂ ਖੇਡ ਰਹੇ ਹਨ। ਇਹ ਬੱਚੇ ਭੋਲੇ – ਭਾਲੇ ਤੇ ਦਿਲ ਦੇ ਸੱਚੇ ਹਨ। ਇਹ ਗਲੀਆਂ ਵਿਚ ਰੌਲਾ ਪਾ ਰਹੇ ਹਨ ਅਤੇ ਖੁਸ਼ੀ ਵਿਚ ਹੇਕਾਂ ਲਾ – ਲਾ ਕੇ ਗਾ ਰਹੇ ਹਨ।
ਔਖੇ ਸ਼ਬਦਾਂ ਦੇ ਅਰਥ – ਹੇਕਾਂ – ਗਾਉਣ ਸਮੇਂ ਗਲੇ ਵਿਚੋਂ ਨਿਕਲੀ ਲੰਮੀ ਸੁਰੀਲੀ ਅਵਾਜ਼॥
![]()
ਪ੍ਰਸ਼ਨ 2.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਅ) ਨੱਚਣ ਟੱਪਣ, ਮਾਰਨ ਤਾੜੀ,
ਬਣ ਜਾਂਦੇ ਬੱਟ, ਪੱਕੇ ਆੜੀ।
ਇਕ ਦੂਜੇ ਨੂੰ ਹਾਕਾਂ ਮਾਰਨ,
ਸਾਥ ਮੜਿੱਕ ਕੇ ਦਾਈ ਤਾਰਨ।
ਉੱਤਰ :
ਖੇਡਦੇ ਹੋਏ ਬੱਚੇ ਨੱਚਦੇ – ਟੱਪਦੇ ਅਤੇ ਤਾੜੀਆਂ ਮਾਰਦੇ, ਖੇਡਣ ਲਈ ਉਹ ਇਕ – ਦੂਜੇ ਦੇ ਪੱਕੇ ਆੜੀ ਬਣ ਜਾਂਦੇ ਹਨ। ਉਹ ਇਕ – ਦੂਜੇ ਨੂੰ ਹਾਕਾਂ ਮਾਰਦੇ ਹਨ ਤੇ ਫਿਰ ਸਾਥ ਮਲ ਕੇ ਆਪਣੀ – ਆਪਣੀ ਦਾਈ ਦਿੰਦੇ ਹਨ।
ਔਖੇ ਸ਼ਬਦਾਂ ਦੇ ਅਰਬ – ਝੱਟ – ਇਕ ਦਮ, ਤੁਰੰਤ ਆੜੀ – ਸਾਥੀ ਹਾਕਾਂ – ਉੱਚੀ ਲੰਮੀ ਅਵਾਜ਼ ਦੇ ਕੇ ਬੁਲਾਉਣਾ, ਮੜਿੱਕ ਕੇ – ਖੇਡ ਵਿਚ ਆੜੀਆਂ ਦੀ ਵੰਡ ਸਮੇਂ ਆਪਣੇ ਫ਼ਰਜ਼ੀ ਨਾ ਰੱਖਣਾ। ਦਾਈ – ਮੀਟੀ।
ਪਸ਼ਨ 3.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਇ) ਲੁਕਣ – ਮੀਚੀ ਖੇਡਣ ਨੱਸਣ,
ਲੱਭਣ ਪਿੱਛੋਂ ਖਿੜ – ਖਿੜ ਹੱਸਣ।
ਖੇਡਣ ਕੋਟਲਾ ਛਪਾਕੀ,
ਘੁੰਮੇ ਇਕ ਤੇ ਬੈਠਣ ਬਾਕੀ।
ਉੱਤਰ :
ਬੱਚੇ ਲੁਕਣ – ਮੀਚੀ ਦੀ ਖੇਡ ਖੇਡਦੇ ਹੋਏ ਨੱਸਦੇ ਫਿਰਦੇ ਹਨ ਜਦੋਂ ਦਾਈ ਵਾਲਾ ਦੁਸਰੇ ਨੂੰ ਲੱਭ ਲੈਂਦਾ ਹੈ, ਤਾਂ ਸਾਰੇ ਖਿੜ – ਖਿੜ ਕੇ ਹੱਸਣ ਲੱਗ ਪੈਂਦੇ ਹਨ। ਜਦੋਂ ਉਹ ਕੋਟਲਾ – ਛਪਾਕੀ ਖੇਡਦੇ ਹਨ, ਤਾਂ ਬਾਕੀ ਸਾਰੇ ਇਕ ਦਾਇਰੇ ਵਿਚ ਬੈਠੇ ਹੁੰਦੇ ਹਨ, ਇਕ ਜਣਾ ਦਾਈ ਦਿੰਦਾ ਹੋਇਆ ਉਨ੍ਹਾਂ ਦੁਆਲੇ ਘੁੰਮਦਾ ਹੈ।
ਪ੍ਰਸ਼ਨ 4.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਸ) ਕੂਕਾਂ ਕਾਂਗੜੇ ਖੇਡ ਨਿਆਰੀ,
ਸਭ ਨੂੰ ਲੱਗੇ ਬੜੀ ਪਿਆਰੀ।
ਖੇਡਣ ਰੋਲ ਕੇ ਖੂਬ ਕਬੱਡੀ,
ਧਰਤੀ ‘ਤੇ ਨਾ ਲਾਵਣ ਅੱਡੀ।
ਉੱਤਰ :
ਕੂਕਾਂ – ਕਾਂਗੜੇ ਬੱਚਿਆਂ ਦੀ ਇਕ ਨਿਆਰੀ ਖੇਡ ਹੈ। ਇਹ ਖੇਡ ਸਭ ਨੂੰ ਪਿਆਰੀ ਲੱਗਦੀ ਹੈ। ਬੱਚੇ ਜਦੋਂ ਰਲ ਕੇ ਕਬੱਡੀ ਖੇਡਦੇ ਹਨ, ਤਾਂ ਉਨ੍ਹਾਂ ਦੀ ਧਰਤੀ ਉੱਤੇ ਅੱਡੀ ਨਹੀਂ ਲਗਦੀ।’
ਔਖੇ ਸ਼ਬਦਾਂ ਦੇ ਅਰਥ – ਨਿਆਰੀ – ਬਾਕੀਆਂ ਤੋਂ ਵੱਖਰੀ। ਧਰਤੀ ‘ਤੇ ਨਾ ਲਾਵਣ ਅੱਡੀ – ਬਹੁਤ ਖੁਸ਼ੀ ਹੋਣੀ।
![]()
ਪ੍ਰਸ਼ਨ 5.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ – ਅਰਬ ਲਿਖੋ
(ਹ) ਕਦੇ, ਪਿੱਠੂ ਦੀ ਖੇਡ ਰਚਾਵਣ
ਗੇਂਦ ਮਾਰ ਕੇ ਪਿੱਟੂ ਢਾਵਣ।
ਅੰਨ੍ਹਾ ਝੋਟਾ ਬਣ – ਬਣ ਭੱਜਣ,
ਪੀਚੋ ਖੇਡ ਕੇ ਕਦੇ ਨਾ ਰੱਜਣ
ਉੱਤਰ :
ਖੇਡਾਂ ਖੇਡਦੇ ਬੱਚੇ ਕਦੇ ਪਿੱਠੂ ਦੀ ਖੇਡ ਖੇਡਦੇ ਹਨ ਅਤੇ ਗੇਂਦ ਮਾਰ ਕੇ ਪਿੱਠੂ ਨੂੰ ਢਾਹ ਦਿੰਦੇ ਹਨ। ਉਹ ਕਦੇ ਅੰਨਾ ਝੋਟਾ ਬਣ ਕੇ ਭੱਜ – ਭੱਜ ਕੇ ਆਉਂਦੇ ਹਨ ਅਤੇ ਕਦੇ ਪੀਚੋ – ਬੱਕਰੀ ਖੇਡਦੇ ਹੋਏ ਰੱਜਦੇ ਨਹੀਂ।
ਪ੍ਰਸ਼ਨ 6.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
ਕਿ ਕਦੇ ਬੈਠ ਕੇ ਸੁਣਨ ਕਹਾਣੀ,
ਕਦੇ ਖੇਡਦੇ ਲੂਣ ਮਯਾਣੀ ਭੰਡਾ
ਭੰਡਾਰੀਆਂ ਕਿੰਨਾ ਕੁ ਬੋਝ
ਖੇਡਣ ਮਿਲ ਕੇ ਸ਼ਾਮੀ ਰੋਜ਼।
ਉੱਤਰ :
ਬੱਚੇ ਕਦੇ ਬੈਠ ਕੇ ਵੱਡਿਆਂ ਤੋਂ ਕਹਾਣੀ ਸੁਣਦੇ ਹਨ ਤੇ ਕਦੇ ਲੂਣ – ਮਯਾਣੀ ਖੇਡ ਖੇਡਣ ਲਗਦੇ ਹਨ। ਇਸੇ ਤਰ੍ਹਾਂ ਹਰ ਰੋਜ਼ ਸ਼ਾਮ ਵੇਲੇ ਭੰਡਾ – ਭੰਡਾਰੀਆਂ ਖੇਡ ਖੇਡਦੇ ਹੋਏ ਉਹ ਦੂਜੇ ਨੂੰ ਪੁੱਛਦੇ ਹਨ ਕਿ ਉਸ ਉੱਪਰ ਕਿੰਨਾ ਬੋਝ ਹੈ।
ਔਖੇ ਸ਼ਬਦਾਂ ਦੇ ਅਰਥ – ਬੋਝ – ਭਾਰ।
ਪ੍ਰਸ਼ਨ 7.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਖ) ਰੱਸੀ – ਟੱਪਾ ਖੇਡਣ ਕੁੜੀਆਂ,
ਗੀਟੇ ਖੇਡਣ ਵਿਹੜੇ ਜੁੜੀਆਂ।
ਹੋਰ ਵੀ ਖੇਡਾਂ ਖੇਡਣ ਬਾਲਕ,
ਆਪਣੀ ਹੀ ਮਰਜ਼ੀ ਦੇ ਮਾਲਕ
ਉੱਤਰ :
ਖੇਡਾਂ ਖੇਡ ਰਹੇ ਬੱਚਿਆਂ ਵਿਚ ਕੁੜੀਆਂ ਰੱਸੀ – ਟੱਪਾ ਖੇਡ ਖੇਡਦੀਆਂ ਹੋਈਆਂ ਟੱਪ ਰਹੀਆਂ ਹਨ। ਕੁੱਝ ਕੁੜੀਆਂ ਗੀਟੇ ਖੇਡਣ ਲਈ ਵਿਹੜੇ ਵਿਚ ਜੁੜੀਆਂ ਹੋਈਆਂ ਹਨ। ਇਨ੍ਹਾਂ ਤੋਂ ਇਲਾਵਾ ਬਾਲਕ ਹੋਰ ਖੇਡਾਂ ਵੀ ਖੇਡ ਰਹੇ ਹਨ। ਉਹ ਆਪਣੀ ਹੀ ਮਰਜ਼ੀ ਦੇ ਮਾਲਕ ਹਨ ਤੇ ਜਿਹੜੀ ਖੇਡ ਚਾਹੁੰਦੇ ਹਨ, ਉਹੀ ਖੇਡਦੇ ਹਨ।
ਔਖੇ ਸ਼ਬਦਾਂ ਦੇ ਅਰਥ – ਜੁੜੀਆਂ – ਇਕੱਠੀਆਂ ਹੋਈਆਂ।
![]()
ਪ੍ਰਸ਼ਨ 8.
ਹੇਠ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ
(ਗ) ਚੇਤੇ ਆਏ ਬਚਪਨ ਪਿਆਰਾ,
ਖੇਡਾਂ ਦਾ ਸੀ ਬੜਾ ਨਜ਼ਾਰਾ। ਰਲ ਕੇ ਖੇਡਾਂ ਖੇਡਣ ਬੱਚੇ,
ਭੋਲੇ – ਭਾਲੇ ਦਿਲ ਦੇ ਸੱਚੇ।
ਉੱਤਰ :
ਕਵੀ ਨੂੰ ਆਪਣਾ ਉਹ ਬਚਪਨ ਬੜਾ ਯਾਦ ਆਉਂਦਾ ਹੈ, ਜਦੋਂ ਉਸ ਵਰਗੇ ਸਾਰੇ ਬੱਚੇ ਰਲ ਕੇ ਖੇਡਾਂ ਦਾ ਬਹੁਤ ਨਜ਼ਾਰਾ ਲੈਂਦੇ ਸਨ। ਇਸ ਉਮਰ ਵਿਚ ਭੋਲੇ – ਭਾਲੇ ਤੇ ਦਿਲ ਦੇ ਸੱਚੇ ਬੱਚੇ ਰਲ ਕੇ ਖੇਡਾਂ ਖੇਡਦੇ ਸਨ।
ਔਖੇ ਸ਼ਬਦਾਂ ਦੇ ਅਰਥ – ਚੇਤੇ – ਯਾਦ। ਨਜ਼ਾਰਾ – ਮਜ਼ਾ, ਸਵਾਦ।
1. ਪਾਠ – ਅਭਿਆਸ ਪ੍ਰਸ਼ਨ – ਉੱਤਰ
ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿਚ ਵਰਤੋਂ ਕਰੋ ਝੱਟ, ਦਾਈ, ਨਿਆਰੀ, ਨਜ਼ਾਰਾ, ਆੜੀ।
ਉੱਤਰ :
- ਝੱਟ ਛੇਤੀ – ਮੈਂ ਝਟ – ਪਟ ਉਸ ਕੋਲ ਪਹੁੰਚ ਗਿਆ
- ਦਾਈ ਮੀਢੀ – ਖੇਡ ਵਿਚ ਜਿਹੜਾ ਨਾ ਪੁੱਗੇ, ਦਾਈ ਉਸ ਸਿਰ ਆ ਜਾਂਦੀ ਹੈ।
- ਨਿਆਰੀ (ਵੱਖਰੀ – ਪਰਮਾਤਮਾ ਦੀ ਲੀਲਾ ਨਿਆਰੀ ਹੈ।
- ਨਜ਼ਾਰਾ ਸੁਆਦ, ਮਜ਼ਾ) – ਅੱਜ ਸਾਗ ਨਾਲ ਮੱਕੀ ਦੀ ਰੋਟੀ ਖਾ ਕੇ ਨਜ਼ਾਰਾ ਆ ਗਿਆ।
- ਆੜੀ (ਖੇਡ ਦਾ ਸਾਥੀ) – ਅਸੀਂ ਆੜੀ ਮੱਲ ਕੇ ਖੇਡਾਂ ਖੇਡਣ ਲੱਗੇ।
10. ‘ਬਾਲ – ਖੇਡਾਂ ਕਵਿਤਾ ਵਿਚ ਆਏ ਨਾਂਵ ਸ਼ਬਦਾਂ ਦੀ ਸੂਚੀ ਉਨ੍ਹਾਂ ਦੀਆਂ ਕਿਸਮਾਂ ਅਨੁਸਾਰ ਬਣਾਓ !
ਉੱਤਰ :
- ਆਮ – ਨਾਂਵ – ਖੇਡਾਂ, ਬੱਚੇ, ਗਲੀਆਂ, ਖੇਡ, ਅੱਡੀ, ਗੇਂਦ, ਕਹਾਣੀ, ਕੁੜੀਆਂ, ਵਿਹੜਾ, ਬਾਲਕ, ਮਾਲਕ, ਆੜੀ।
- ਖ਼ਾਸ ਨਾਂਵ – ਲੁਕਣ – ਮੀਚੀ, ਕੋਟਲਾ – ਛਪਾਕੀ, ਕੂਕਾਂ – ਕਾਂਗੜੇ, ਕਬੱਡੀ, ਧਰਤੀ, ਪਿੱਠ, ਅੰਨ੍ਹਾ ਝੋਟਾ, ਪੀਚੋ – ਬੱਕਰੀ, ਲੂਣ – ਮਯਾਣੀ, ਭੰਡਾ – ਭੰਡਾਰੀਆ, ਰੱਸੀ – ਟੱਪਾ॥
- ਭਾਵਵਾਚਕ ਨਾਂਵ – ਰੌਲਾ, ਖ਼ੁਸ਼ੀ, ਹੇਕਾਂ, ਤਾੜੀ, ਹਾਕਾਂ, ਸਾਥ, ਦਾਈ, ਬੋਝ, ਮਰਜ਼ੀ, ਬਚਪਨ, ਦਿਲ !
![]()
ਪ੍ਰਸ਼ਨ 11.
ਬਾਲ – ਖੇਡਾਂ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ।
ਉੱਤਰ :
ਰਲ ਕੇ ਖੇਡਾਂ ਖੇਡਣ ਬੱਚੇ,
ਭੋਲੇ – ਭਾਲੇ ਦਿਲ ਦੇ ਸੱਚੇ !
ਗਲੀਆਂ ਦੇ ਵਿਚ ਰੌਲਾ ਪਾਵਣ,
ਨਾਲ ਖੁਸ਼ੀ ਦੇ ਹੇਕਾਂ ਲਾਵਣ।