Punjab State Board PSEB 7th Class Punjabi Book Solutions Chapter 9 ਰੁੱਤ-ਰੁੱਤ ਦੇ ਰੋਗ Textbook Exercise Questions and Answers.
PSEB Solutions for Class 7 Punjabi Chapter 9 ਰੁੱਤ-ਰੁੱਤ ਦੇ ਰੋਗ
(ਉ) ਬਹੁਵਿਕਲਪੀ ਸ਼ਬਦ
ਪ੍ਰਸ਼ਨ : ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ
(i) ਬਰਸਾਤ ਕਿਸਨੂੰ ਪਸੰਦ ਨਹੀਂ ਸੀ ?
(ਓ) ਪੁਨੀਤ ਨੂੰ
(ਅ) ਸੁਖਮਨ ਨੂੰ
(ਈ) ਦਾਦੀ ਨੂੰ ।
ਉੱਤਰ :
(ਓ) ਪੁਨੀਤ ਨੂੰ ✓
(ii) ਖੀਰ-ਪੂੜੇ ਕਿਸ ਨੇ ਬਣਾਏ ਸਨ ?
(ਉ) ਦਾਦੀ ਨੇ
(ਅ) ਸੁਖਮਨ ਨੇ
(ਈ) ਮੰਮੀ ਨੇ ।
ਉੱਤਰ :
(ਈ) ਮੰਮੀ ਨੇ । ✓
(iii) ਤੀਆਂ ਦਾ ਤਿਉਹਾਰ ਕਿਸ ਰੁੱਤ ਵਿੱਚ ਹੁੰਦਾ ਹੈ ?
(ਉ) ਗਰਮੀ
(ਅ) ਸਰਦੀ
(ਈ) ਬਰਸਾਤ ।
ਉੱਤਰ :
(ਈ) ਬਰਸਾਤ । ✓
![]()
(iv) ਬਾਤ ਕਿਸ ਨੇ ਸੁਣਾਈ ?
(ਉ) ਮੰਮੀ ਨੇ
(ਆ) ਦਾਦੀ ਨੇ
(ਈ) ਪੁਨੀਤ ਨੇ ।
ਉੱਤਰ :
(ਆ) ਦਾਦੀ ਨੇ ✓
(v) ਕਿਹੜੀ ਰੁੱਤ ਨੂੰ ਸੋਹਣੇ ਹੋਣ ਦਾ ਹੰਕਾਰ ਸੀ ?
(ਉ) ਬਰਸਾਤ
(ਅ) ਸਰਦੀ
(ਇ) ਬਸੰਤ
ਉੱਤਰ :
(ਇ) ਬਸੰਤ ✓
(ਅ) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੁਨੀਤ ਕਿਹੜੀ ਗੱਲੋਂ ਦੁਖੀ ਸੀ ?
ਉੱਤਰ :
ਬਰਸਾਤ ਦੇ ਚਿੱਕੜ ਤੋਂ ।
ਪ੍ਰਸ਼ਨ 2.
ਰੁੱਤ-ਰੁੱਤ ਦੇ ਰੰਗ ਕਹਾਣੀ ਵਿਚ ਆਈਆਂ ਰੁੱਤਾਂ ਦੇ ਨਾਂ ਲਿਖੋ ।
ਉੱਤਰ :
ਗਰਮੀ, ਸਰਦੀ, ਬਰਸਾਤ, ਪਤਝੜ ਤੇ ਬਸੰਤ ।
ਪ੍ਰਸ਼ਨ 3.
ਬਰਸਾਤ ਤੋਂ ਬਾਅਦ ਅਸਮਾਨ ਵਿਚ ਕਿਹੜੀ ਪੀਂਘ ਦਿਸਦੀ ਹੈ ?
ਉੱਤਰ :
ਸਤਰੰਗੀ
![]()
ਪ੍ਰਸ਼ਨ 4.
ਕਹਾਣੀ ਵਿਚ ਬੁੱਢੀ ਔਰਤ ਕਿੱਥੋਂ ਵਾਪਸ ਆ ਰਹੀ ਸੀ ?
ਉੱਤਰ :
ਪੇਕਿਆਂ ਤੋਂ ।
ਪ੍ਰਸ਼ਨ 5.
ਸਾਉਣ ਮਹੀਨੇ ਘਰਾਂ ਵਿੱਚ ਕਿਹੜੇ ਪਕਵਾਨ ਬਣਦੇ ਹਨ ?
ਉੱਤਰ :
ਖੀਰ ਤੇ ਪੂੜੇ ।
(ਬ) ਸੰਖੇਪ ਉੱਤਰ ਵਾਲੇ ਪ੍ਰਸ਼ਨ ਦੀ
ਪ੍ਰਸ਼ਨ 1.
ਕਿਹੜੀ ਰੁੱਤ ਸੂਰਜ ਵਾਂਗ ਦਗ-ਦਗ ਕਰਦੀ ਹੈ ?
ਉੱਤਰ :
ਗਰਮੀ ਦੀ ਰੁੱਤ ਸੂਰਜ ਵਾਂਗ ਦਗ-ਦਗ਼ ਕਰਦੀ ਹੈ ।
ਪ੍ਰਸ਼ਨ 2.
ਬਰਸਾਤ ਦੇ ਮੌਸਮ ਵਿਚ ਕਿਹੜਾ ਤਿਉਹਾਰ ਆਉਂਦਾ ਹੈ ?
ਉੱਤਰ :
ਬਰਸਾਤ ਦੇ ਮੌਸਮ ਵਿਚ ਤੀਆਂ ਦਾ ਤਿਉਹਾਰ ਆਉਂਦਾ ਹੈ !
ਪ੍ਰਸ਼ਨ 3.
ਕਿਹੜੀ ਰੁੱਤ ਨੂੰ ਆਪਣੇ ਸੋਹਣੇ ਹੋਣ ਦਾ ਹੰਕਾਰ ਹੈ ?
ਉੱਤਰ :
ਬਸੰਤ ਰੁੱਤ ਨੂੰ ਆਪਣੇ ਸੋਹਣੇ ਹੋਣ ਦਾ ਮਾਣ ਸੀ ।
![]()
ਪ੍ਰਸ਼ਨ 4.
ਸਾਰੀਆਂ ਰੁੱਤਾਂ ਨੇ ਬੁੱਢੀ ਔਰਤ ਨੂੰ ਕੀ ਦਿੱਤਾ ?
ਉੱਤਰ :
ਭਰਪੂਰ ਆਨੰਦ ।
ਪ੍ਰਸ਼ਨ 5.
ਪੁਨੀਤ ਅਤੇ ਉਸਦੀ ਭੈਣ ਛੱਤ ਉੱਪਰ ਕਿਉਂ ਗਏ ?
ਉੱਤਰ :
ਅਕਾਸ਼ ਵਿਚ ਸਤਰੰਗੀ ਪੀਂਘ ਦੇਖਣ ।
(ਸ) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਸਹੀ ਮਿਲਾਨ ਕਰੋ-
ਗਰਮੀ – ਰੰਗ-ਬਰੰਗੀ
ਸਰਦੀ – ਗੁੰਡ-ਮੁੰਡ
ਬਰਸਾਤ – ਸ਼ਰਬਤ
ਪਤਝੜ – ਖੋਏ ਦੀਆਂ ਪਿੰਨੀਆਂ
ਬਸੰਤ – ਖੀਰ-ਪੂੜੇ ।
ਉੱਤਰ :
ਗਰਮੀ – ਸ਼ਰਬਤ
ਸਰਦੀ – ਖੋਏ ਦੀਆਂ ਪਿੰਨੀਆਂ
ਬਰਸਾਤ – ਖੀਰ-ਪੂੜੇ
ਪਤਝੜ – ਗੁੰਡ-ਮੁੰਡ
ਬਸੰਤ – ਰੰਗ-ਬਰੰਗੀ ।
![]()
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋਂ
ਚਿੱਕੜ, ਦੂਰ, ਦਾਤਾਂ, ਕਰੂੰਬਲਾਂ, ਸੋਹਲ, ਚਾਹ, ਨਖ਼ਰਾ, ਬਰਸਾਤ, ਮੌਸਮ, ਰਿਸ਼ਤੇਦਾਰ, ਕੁਦਰਤ, ਹਰਿਆਵਲ ।
ਉੱਤਰ :
1. ਚਿੱਕੜ (ਗਾਰਾ) – ਬਰਸਾਤ ਹੋਣ ਨਾਲ ਕੱਚੀਆਂ ਗੱਲੀਆਂ ਚਿੱਕੜ ਨਾਲ ਭਰ ਗਈਆਂ ।.
2. ਦੂਰ (ਫ਼ਾਸਲਾ) – ਸਾਡਾ ਸਕੂਲ ਘਰ ਤੋਂ ਦੂਰ ਨਹੀਂ ।
3. ਦਾਤਾਂ (ਬਖ਼ਸ਼ਿਸਾਂ) – ਮਨੁੱਖੀ ਜੀਵਨ ਕੁਦਰਤ ਦੀਆਂ ਦਾਤਾਂ ਨਾਲ ਭਰਪੂਰ ਹੈ ।
4. ਕਰੂੰਬਲਾਂ (ਟਹਿਣੀ ਦਾ ਸਭ ਤੋਂ ਅਗਲਾ ਹਿੱਸਾ, ਜਿੱਥੋਂ ਨਵੇਂ ਪੱਤੇ ਨਿਕਲਦੇ ਹਨ) – ਬਸੰਤ ਵਿਚ ਰੁੱਖਾਂ ਦੀਆਂ ਟਹਿਣੀਆਂ ਉੱਤੇ ਨਵੀਆਂ ਕਰੂੰਬਲਾਂ ਨਿਕਲਦੀਆਂ ਹਨ ।
5. ਸੋਹਲ (ਨਾਜ਼ੁਕ) – ਬੱਚੇ ਦੇ ਅੰਗ ਬਹੁਤ ਸੋਹਲ ਹੁੰਦੇ ਹਨ ।
6. ਚਾਅ (ਇੱਛਾ) – ਮੇਰੇ ਮਨ ਵਿੱਚ ਮਕਾਨ ਖ਼ਰੀਦਣ ਲਈ ਕਰਜ਼ਾ ਲੈਣ ਦੀ ਚਾਅ । ਨਹੀਂ ।
7. ਨਖ਼ਰਾ (ਸ਼ੋਖੀ) – ਇੱਕ ਤਾਂ ਤੇਰੇ ਨਖ਼ਰੇ ਦਾ ਪਤਾ ਨਹੀਂ ਲਗਦਾ । ਸਮਝ ਨਹੀਂ ਆਉਂਦੀ ਕਿ ਤੈਨੂੰ ਕਿਹੜੀ ਚੀਜ਼ ਪਸੰਦ ਹੈ ।
8. ਬਰਸਾਤ (ਵਰਖਾ) – ਪੰਜਾਬ ਵਿਚ ਸਾਉਣ-ਭਾਦਰੋਂ ਬਰਸਾਤ ਦੇ ਮਹੀਨੇ ਹਨ ।
9. ਮੌਸਮ (ਇਕ ਸਮੇਂ ਦੀ ਰੁੱਤ) – ਅੱਜ ਮੌਸਮ ਬਹੁਤ ਗਰਮ ਹੈ ।
10. ਰਿਸ਼ਤੇਦਾਰ (ਸੰਬੰਧੀ) – ਸਾਡੇ ਸਾਰੇ ਰਿਸ਼ਤੇਦਾਰ ਇੱਥੇ ਸ਼ਹਿਰ ਵਿਚ ਹੀ ਰਹਿੰਦੇ ਹਨ ।
11. ਕੁਦਰਤ (ਪ੍ਰਕਿਰਤੀ) – ਪਰਮਾਤਮਾ ਦੀ ਕੁਦਰਤ ਦਾ ਪਸਾਰਾ ਬੇਅੰਤ ਹੈ ।
12. ਹਰਿਆਵਲ (ਹਰੇ ਰੰਗ ਪਸਾਰ) – ਮੀਂਹ ਪੈਣ ਨਾਲ ਆਲਾ-ਦੁਆਲਾ ਹਰਿਆਵਲ ਨਾਲ ਭਰ ਗਿਆ ।
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਦੇ ਹਿੰਦੀ ਸਮਾਨਾਰਥੀ ਲਿਖੋ-
ਸੋਹਣੀ, ਰੁੱਤ, ਖੂਹ, ਘਾਹ, ਸਤਰੰਗੀ ਪੀ ।
ਉੱਤਰ :
ਸੋਹਣੀ – सुन्दर
ਰੁੱਤ – ऋतु
ਖੂਹ – कुआं
ਘਾਹ – घास
ਸਤਰੰਗੀ ਪੀਂਘ – इन्द्र धनुष
![]()
ਪ੍ਰਸ਼ਨ 4.
ਸਹੀ ਸ਼ਬਦ ਚੁਣ ਕੇ ਖ਼ਾਲੀ ਥਾਂਵਾਂ ਭਰੋ
ਖੜ-ਖੜ, ਵਰਦੀ, ਖੂਹ, ਖੀਰ-ਪੂੜੇ, ਸੋਹਣੀ, ਪੇਕਿਆ, ਬੱਸਾਂ, ਗੱਡੀਆਂ, ਅਨੰਦ, ਬੱਦਲੀਆਂ, ਖੂਹ
(ਉ) ਅੱਜ ਤਾਂ ਮੇਰੀ ਸਾਰੀ ………… ਭਿੱਜ ਗਈ ।
(ਅ) ਮੈਨੂੰ ………… ਤਾਂ ਚੰਗੇ ਲਗਦੇ ਨੇ ।
(ਈ) ਬੁੱਢੀ ਔਰਤ ਨੇ ਇੱਕ ………… ਤੋਂ ਪਾਣੀ ਪੀਤਾ ।
(ਸ) ਹਰੇਕ ਰੁੱਤ ਆਪਣੇ-ਆਪ ਨੂੰ ਇੱਕ-ਦੂਜੀ ਤੋਂ ਵੱਧ ………… ਆਖ ਰਹੀ ਸੀ ।
(ਹ) ਪਿੱਪਲ ਦਿਆ ਪੱਤਿਆ ਵੇ ਕੇਹੀ ………… ਲਾਈ ਆ ।
(ਕ) ਹਰ ਰੁੱਤ ਆਪਣੀ ਥਾਂ ਸੋਹਣੀ ਤੇ ………… ਦੇਣ ਵਾਲੀ ਹੁੰਦੀ ਹੈ ।
(ਖ) ਬੁੱਢੀ ਔਰਤ ਆਪਣੇ ………… ਤੋਂ ਵਾਪਸ ਆ ਰਹੀ ਸੀ ।
(ਗ) ਪੁਰਾਣੇ ਸਮੇਂ ਵਿੱਚ ਹੁਣ ਵਾਂਗ ………… ਤੇ ………… ਨਹੀਂ ਸਨ ਹੁੰਦੀਆਂ ।
(ਘ) ਬਰਸਾਤ ਕਾਲੀਆਂ-ਚਿੱਟੀਆਂ ………… ਦੀ ਚੁੰਨੀ ਲਹਿਰਾਉਂਦੀ ਹੋਈ ਆਈ
ਉੱਤਰ :
(ਉ) ਅੱਜ ਤਾਂ ਮੇਰੀ ਸਾਰੀ ਵਰਦੀ ਭਿੱਜ ਗਈ ।
(ਅ) ਮੈਨੂੰ ਖੀਰ-ਪੂੜੇ ਤਾਂ ਚੰਗੇ ਲਗਦੇ ਨੇ
(ੲ) ਬੁੱਢੀ ਔਰਤ ਨੇ ਇੱਕ ਖੂਹ ਤੋਂ ਪਾਣੀ ਪੀਤਾ ।
(ਸ) ਹਰੇਕ ਰੁੱਤ ਆਪਣੇ-ਆਪ ਨੂੰ ਇੱਕ-ਦੂਜੀ ਤੋਂ ਵੱਧ ਸੋਹਣੀ ਆਖ ਰਹੀ ਸੀ ।
(ਹ) ਪਿੱਪਲ ਦਿਆ ਪੱਤਿਆ ਵੇ ਕੇਹੀ ਖੜ-ਖੜ ਲਾਈ ਆ ।
(ਕ) ਹਰ ਰੁੱਤ ਆਪਣੀ ਥਾਂ ਸੋਹਣੀ ਤੇ ਅਨੰਦ ਦੇਣ ਵਾਲੀ ਹੁੰਦੀ ਹੈ ।
(ਖ) ਬੁੱਢੀ ਔਰਤ ਆਪਣੇ ਪੇਕਿਆਂ ਤੋਂ ਵਾਪਸ ਆ ਰਹੀ ਸੀ ।
(ਗ) ਪੁਰਾਣੇ ਸਮੇਂ ਵਿੱਚ ਹੁਣ ਵਾਂਗ ਬੱਸਾਂ, ਗੱਡੀਆਂ ਤੇ ਕਾਰਾਂ ਨਹੀਂ ਸਨ ਹੁੰਦੀਆਂ ।
(ਘ) ਬਰਸਾਤ ਕਾਲੀਆਂ-ਚਿੱਟੀਆਂ ਬੱਦਲੀਆਂ ਦੀ ਚੁੰਨੀ ਲਹਿਰਾਉਂਦੀ ਹੋਈ ਆਈ ।
ਪ੍ਰਸ਼ਨ 5.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿਚ ਲਿਖੋ-
ਪੱਤੇ, ਗ਼ਰੀਬ, ਮੂੰਗਫ਼ਲੀ, ਬਸੰਤ ਰੁੱਤ, ਪ੍ਰਕਿਰਤੀ ॥
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
‘ਪੱਤੇ – पत्ते – Leaves
ਗਰੀਬ – निर्धन – Poor
ਮੁੰਗਫ਼ਲੀ – मूंगफली – Peanut.
ਬਸੰਤ ਰੁੱਤ – वसंत ऋतु – Spring Season
ਪ੍ਰਕਿਰਤੀ – प्रकृति – Nature.
![]()
ਪ੍ਰਸ਼ਨ 6.
ਸਹੀ ਮਿਲਾਨ ਕਰੋ-
ਦੁਸ਼ਮਣ – ਬਰਸਾਤ
ਖ਼ੁਸ਼ੀ – ਸੁੰਦਰ
ਮੀਂਹ – ਵੈਰੀ
ਸੋਹਣਾ – ਪ੍ਰਸੰਨਤਾ
ਉੱਤਰ :
ਦੁਸ਼ਮਣ – ਵੈਰੀ
ਖ਼ੁਸ਼ੀ – ਪ੍ਰਸੰਨਤਾ
ਮੀਂਹ – ਬਰਸਾਤ
ਸੋਹਣਾ – ਸੁੰਦਰ
ਪ੍ਰਸ਼ਨ 7.
ਹੇਠ ਲਿਖੇ ਸ਼ਬਦਾਂ ਵਿਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ ਤੇ ਕਿਰਿਆ ਸ਼ਬਦ ਚੁਣੋ-
ਉਦਾਸ, ਪੁਨੀਤ, ਸੁਖਮਨ, ਸੋਹਣਾ, ਲਹਿਰਾਉਣਾ, ਉਹ, ਤੁਰਨਾ, ਪਿੱਪਲ, ਝੂਮਦੀਆਂ, ਠੰਢੀ-ਮਿੱਠੀ ।
ਉੱਤਰ :
ਨਾਂਵ – ਪੁਨੀਤ, ਸੁਖਮਨ, ਪਿੱਪਲ ॥
ਪੜਨਾਂਵ – ਉਹ ।
ਵਿਸ਼ੇਸ਼ਣ – ਉਦਾਸ, ਸੋਹਣਾ, ਠੰਢੀ-ਮਿੱਠੀ ।
ਕਿਰਿਆ – ਲਹਿਰਾਉਣਾ, ਤੁਰਨਾ, ਝੂਮਦੀਆਂ ।
ਪ੍ਰਸ਼ਨ 8.
ਵੱਖ-ਵੱਖ ਰੁੱਤਾਂ ਨਾਲ ਸੰਬੰਧਿਤ ਤਸਵੀਰਾਂ ਆਪਣੀ ਕਾਪੀ ਵਿਚ ਲਾਓ

![]()
ਔਖੇ ਸ਼ਬਦਾਂ ਦੇ ਅਰਥ :
ਬੁੜ-ਬੁੜ ਕਰਨਾ-ਦੱਬੇ ਗੁੱਸੇ ਨੂੰ ਪ੍ਰਗਟ ਕਰਨ ਲਈ ਮੁੰਹ ਵਿਚ ਬੋਲਣਾ । ਪਰੋਸਦਿਆਂ-ਖਾਣ ਵਾਲੀ ਚੀਜ਼ ਅੱਗੇ ਰੱਖਦਿਆਂ । ਮੇਵੇ-ਫਲ 1 ਪ੍ਰਸੰਗ-ਕਥਾ, ਕਹਾਣੀ, ਸੰਬੰਧ । ਬਾਤ-ਕਹਾਣੀ । ਸੁਘੜ-ਸਿਆਣੀ । ਦਾਤਾਂ-ਬਖ਼ਸ਼ਿਸ਼ਾਂ । ਕਾਵਾਂ-ਰੌਲੀਬਹੁਤ ਜ਼ਿਆਦਾ ਰੌਲਾ, ਜਿਸ ਵਿਚ ਕੁੱਝ ਸਮਝ ਨਾ ਲੱਗੇ । ਦਗ-ਦਗ ਕਰਦੀ-ਚਮਕਦੀ, ਬਲਦੀ । ਕਿਰਤੀ-ਕੁਦਰਤ ! ਸੁਨੱਖਾਂ-ਸੋਹਣੇ ਰੂਪ ਵਾਲਾ । ਤੀਆਂ-ਇਕ ਤਿਉਹਾਰ । ਛਮ-ਛਮ-ਮੀਂਹ ਦੇ ਪੈਣ ਦੀ ਅਵਾਜ਼ । ਗੁੰਡ-ਮੁੰਡ-ਘੋਨ ਮੋਨ, ਰੁੱਖਾਂ ਉੱਤੇ ਪੱਤਿਆਂ ਦਾ ਨਾ .. ਹੋਣਾ । ਮਨਹੂਸ-ਨਹਿਸ਼, ਅਸ਼ੁੱਭ । ਰੋਣ ਹਾਕਾ-ਰੋਣ ਵਾਲਾ । ਟੌਹਰ-ਸ਼ਾਨ, ਸਜ-ਧਜ ।
ਰੁੱਕ-ਰੁੱਤ ਦੇ ਰੰਗ Summary
ਰੁੱਕ-ਰੁੱਤ ਦੇ ਰੰਗ ਪਾਠ ਦਾ ਸਾਰ
ਪੁਨੀਤ ਦੁਖੀ ਹੋ ਕੇ ਕਹਿ ਰਿਹਾ ਹੈ ਕਿ ਅੱਜ ਉਸ ਦੀ ਸਾਰੀ ਵਰਦੀ ਭੱਜ ਗਈ ਹੈ ਤੇ ਬੂਟ ਚਿੱਕੜ ਨਾਲ ਦੇ ਹੋ ਗਏ ਹਨ । ਉਸ ਦੀ ਦਾਦੀ ਨੇ ਕਿਹਾ ਕਿ ਇਹ ਬਰਸਾਤ ਦੇ ਮੌਸਮ ਕਰਕੇ ਹੋਇਆ ਹੈ । ਜਦੋਂ ਪੁਨੀਤ ਨੇ ਕਿਹਾ ਹੈ ਕਿ ਬਰਸਾਤ ਦਾ ਮੌਸਮ ਗੰਦਾ ਹੈ, ਤਾਂ ਉਸਦੀ ਭੈਣ ਸੁਖਮਨ ਉਸ ਨਾਲ ਸਹਿਮਤ ਨਾ ਹੋਈ ਤੇ ਕਹਿਣ ਲੱਗੀ ਕਿ ਉਸ ਨੂੰ ਇਹ ਰੁੱਤ ਬਹੁਤ ਸੋਹਣੀ ਲਗਦੀ ਹੈ । ਪੁਨੀਤ ਦੇ ਮੰਮੀ ਉਸ ਨੂੰ ਕਹਿਣ ਲੱਗੇ ਕਿ ਅੱਜ ਤਾਂ ਉਸ ਨੂੰ ਵੀ ਇਹ ਰੁੱਤ ਚੰਗੀ ਲੱਗੇਗੀ, ਕਿਉਂਕਿ ਘਰ ਵਿੱਚ ਖੀਰ-ਪੂੜੇ ਬਣੇ ਹੋਏ ਹਨ । ਦਾਦੀ ਨੇ ਕਿਹਾ, “ਰੁੱਤ-ਰੁੱਤ ਦੇ ਰੰਗ, ਰੁੱਤ-ਰੁੱਤ ਦੇ ਮੇਵੇ ਚੰਗੇ ਹੀ ਲਗਦੇ ਹਨ ਤੇ ਚੰਗੇ ਲਗਣੇ ਵੀ ਚਾਹੀਦੇ ਹਨ “। ਇਹ ਸੁਣ ਕੇ ਪੁਨੀਤ ਨੇ ਕਿਹਾ ਕਿ ਖੀਰ-ਪੂੜੇ ਤਾਂ ਉਸ ਨੂੰ ਚੰਗੇ ਲਗਦੇ ਹਨ, ਪਰੰਤੂ ਚਿੱਕੜ ਚੰਗਾ ਨਹੀਂ ਲਗਦਾ ।
ਦਾਦੀ ਨੇ ਪੁਨੀਤ ਨੂੰ ਮੁੜ-ਮੁੜ ਇੱਕੋ ਗੱਲ ਕਰਦਿਆਂ ਦੇਖ ਕੇ ਕਿਹਾ ਕਿ ਉਹ ਉਨ੍ਹਾਂ ਨੂੰ ਇਕ ਬਾਤ ਸੁਣਾਉਂਦੀ ਹੈ, ਜਿਸ ਤੋਂ ਪਤਾ ਲੱਗੇਗਾ ਕਿ ਹਰ ਰੁੱਤ ਆਪਣੀ ਥਾਂ ‘ਤੇ ਸੋਹਣੀ ਤੇ ਅਨੰਦ ਦੇਣ ਵਾਲੀ ਹੁੰਦੀ ਹੈ ।
ਦਾਦੀ ਨੇ ਦੱਸਿਆ ਕਿ ਇਕ ਵਾਰੀ ਇਕ ਬੁੱਢੀ ਔਰਤ ਪੇਕਿਆ ਦਿਓ ਆ ਰਹੀ ਸੀ ਤੇ ਰਾਹ ਵਿਚ ਥੱਕ ਜਾਣ ਕਰ ਕੇ ਇਕ ਖੂਹ ਉੱਤੇ ਪਿੱਪਲ ਦੇ ਰੁੱਖ ਹੇਠਾਂ ਅਰਾਮ ਕਰਨ ਲਈ ਬੈਠ ਗਈ । ਉਹ ਬੁੱਢੀ ਬਹੁਤ ਸੁਘੜ-ਸਿਆਣੀ ਸੀ । ਉਹ ਪਿੱਪਲ ਦੇ ਰੁੱਖ ਹੇਠ ਬੈਠੀ ਕੁਦਰਤ ਦੀਆਂ ਦਾਤਾਂ ਬਾਰੇ ਸੋਚ ਰਹੀ ਸੀ ਕਿ ਅਚਾਨਕ ਉਸ ਨੇ ਗਰਮੀ, ਬਰਸਾਤ, ਪਤਝੜ, ਸਰਦੀ ਤੇ ਬਸੰਤ ਨੂੰ ਆਪਸ ਵਿਚ ਲੜਦੀਆਂ ਸੁਣਿਆਂ । ਹਰੇਕ ਆਪਣੇ ਆਪ ਨੂੰ ਇੱਕ-ਦੂਜੀ ਤੋਂ ਵੱਧ · ਸੋਹਣੀ ਕਹਿ ਰਹੀ ਸੀ । ਬੁੱਢੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਾਰੀਆਂ ਬਹੁਤ ਸੋਹਣੀਆਂ ਹਨ । ਉਹ ਆਪਸ ਵਿਚ ਲੜਨ ਨਾ, ਪਰੰਤੂ ਉਹ ਉਸ ਨਾਲ ਸਹਿਮਤ ਨਾ ਹੋਈਆਂ । ਬੁੱਢੀ ਨੇ ਇਕੱਲੀ-ਇਕੱਲੀ ਨੂੰ ਆਪਣੇ ਕੋਲ ਆਉਣੁ ਲਈ ਕਿਹਾ ।
ਸਭ ਤੋਂ ਪਹਿਲਾਂ ਗਰਮੀ ਆਈ । ਬੁੱਢੀ ਨੇ ਉਸ ਨੂੰ ਕਿਹਾ, ਉਹ ਸੂਰਜ ਵਾਂਗ ਦਗ-ਦਗ ਕਰਦੀ ਸੋਹਣੀ ਹੈ । ਉਸ ਨਾਲ ਫ਼ਸਲਾਂ ਪੱਕਦੀਆਂ ਹਨ । ਸੁਨਹਿਰੀ ਕਣਕਾਂ ਉੱਤੇ ਜੋਬਨ ਆਉਂਦਾ ਹੈ । ਖਾਣ ਲਈ ਖ਼ਰਬੂਜ਼ੇ, ਤਰਬੂਜ਼ ਠੰਢੀ ਮਿੱਠੀ ਕੁਲਫ਼ੀ ਤੇ ਪੀਣ ਲਈ ਸ਼ਰਬਤ ਮਿਲਦਾ ਹੈ । ਆਪਣੀ ਸਿਫ਼ਤ ਸੁਣ ਕੇ ਖ਼ੁਸ਼ ਹੋਈ ਗਰਮੀ ਦੁੜੰਗੇ ਮਾਰਦੀ ਦੌੜ ਗਈ ।
![]()
ਫਿਰ ਬਰਸਾਤ ਆਪਣੀ ਕਾਲੀਆਂ-ਚਿੱਟੀਆਂ ਬਦਲੀਆਂ ਦੀ ਚੁੰਨੀ ਲਹਿਰਾਉਂਦੀ ਹੋਈ ਆਈ । ਬੁੱਢੀ ਨੇ ਕਿਹਾ ਕਿ ਉਹ ਵੀ ਸੋਹਣੀ ਹੈ, ਜੋ ਪਾਣੀ ਨਾਲ ਸਾਰੀ ਪ੍ਰਕਿਰਤੀ ਅਤੇ ਬਨਸਪਤੀ ਨੂੰ ਧੋ ਦਿੰਦੀ ਹੈ । ਹਰ ਪਾਸੇ ਹਰਿਆਵਲ ਪਸਰ ਜਾਂਦੀ ਹੈ । ਖੀਰ-ਪੂੜੇ ਖਾਣ ਲਈ ਮਿਲਦੇ ਹਨ । ਪੰਜਾਬਣਾਂ ਤੀਆਂ ਲਾਉਂਦੀਆਂ ਤੇ ਪੀਂਘਾਂ ਝੂਟਦੀਆਂ ਹਨ । ਆਪਣੀ ਤਾਰੀਫ਼ ਸੁਣ ਕੇ ਬਰਸਾਤ ਛਮ-ਛਮ ਕਰਦੀ ਚਲੀ ਗਈ ।
ਹੁਣ ਗੁੰਡ-ਮੁੰਡ ਅਤੇ ਉਦਾਸ ਚਿਹਰੇ ਵਾਲੀ ਪਤਝੜ ਆਈ ! ਉਸ ਨੇ ਰੋਣ ਹਾਕਾ ਮੁੰਹ ਬਣਾ ਕੇ ਕਿਹਾ ਕਿ ਸਾਰੇ ਉਸ ਨੂੰ ਮਨਹੂਸ ਸਮਝਦੇ ਹਨ । ਬੁੱਢੀ ਨੇ ਕਿਹਾ ਕਿ ਉਹ ਬਹੁਤ ਚੰਗੀ ਹੈ । ਜੇਕਰ ਉਹ ਨਾ ਹੋਵੇ, ਤਾਂ ਦਰੱਖ਼ਤ ਦੇ ਪੱਤੇ ਪੁਰਾਣੇ ਹੀ ਰਹਿਣ । ਉਸ ਤੋਂ ਬਿਨਾਂ ਨਵੀਆਂ ਕਰੂੰਬਲਾਂ ਨਹੀਂ ਟੁੱਟ ਸਕਦੀਆਂ । ਇਹ ਸੁਣ ਕੇ ਪਤਝੜ ਖ਼ੁਸ਼ ਹੋ ਕੇ ਚਲੀ ਗਈ ।
ਇਸ ਤੋਂ ਮਗਰੋਂ ਰਜ਼ਾਈ ਸੰਭਾਲਦੀ ਹੋਈ ਸਰਦੀ ਆ ਗਈ । ਬੁੱਢੀ ਨੇ ਉਸਨੂੰ ਸੋਹਣੀ ਕਹਿੰਦਿਆਂ ਦੱਸਿਆ ਕਿ ਉਸ ਦੇ ਆਉਣ ਨਾਲ ਮੱਖੀ-ਮੱਛਰ ਨਹੀਂ ਰਹਿੰਦੇ । ਭਿੰਨ-ਭਿੰਨ ਕੰਮ ਕਰਨ ਲਈ ਲੰਮੀਆਂ ਰਾਤਾਂ ਮਿਲਦੀਆਂ ਹਨ । ਇਸ ਤੋਂ ਇਲਾਵਾ ਖਾਣ ਲਈ ਪੰਜੀਰੀ, ਪਿੰਨੀਆਂ, ਸਾਗ, ਮੱਕੀ ਦੀ ਰੋਟੀ, ਮੂਲੀ, ਮੇਥੀ ਦੇ ਪਰੌਂਠੇ, ਗਚਕ, ਮੂੰਗਫਲੀ ਤੇ ਪਹਿਨਣ ਲਈ ਕੋਟ ਪੈਂਟ ਉਹ ਹੀ ਲੈ ਕੇ ਆਉਂਦੀ ਹੈ । ਸਰਦੀ ਵੀ ਆਪਣੀ ਸਿਫ਼ਤ ਸੁਣ ਕੇ ਚਲੀ ਗਈ ।
ਇਸ ਪਿੱਛੋਂ ਬਸੰਤ ਆਈ ਤੇ ਬੁੱਢੀ ਨੂੰ ਕਹਿਣ ਲੱਗੀ ਕਿ ਉਹ ਉਸਨੂੰ ਉਸੇ ਤਰ੍ਹਾਂ ਹੀ ਸੋਹਣੀ ਕਹੇਗੀ, ਜਿਸ ਤਰ੍ਹਾਂ ਬਾਕੀ ਦੁਨੀਆ ਕਹਿੰਦੀ ਹੈ । ਬੁੱਢੀ ਨੇ ਉਸ ਨੂੰ ਕਿਹਾ ਕਿ ਉਸ ਨੂੰ ਸੋਹਣੇ ਹੋਣ ਦਾ ਹੰਕਾਰ ਨਹੀਂ ਕਰਨਾ ਚਾਹੀਦਾ । ਜੇਕਰ ਹੋਰ ਰੁੱਤਾਂ ਨਾ ਹੋਣ, ਤਾਂ ਉਸ ਨੂੰ ਕੋਈ ਪੁੱਛੇ ਹੀ ਨਾ । ਬਸੰਤ ਨੇ ਬੁੱਢੀ ਦੀਆਂ ਗੱਲਾਂ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਉਸ ਨੇ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ । ਉਸ ਨੂੰ ਅੱਜ ਪਤਾ ਲੱਗਾ ਹੈ ਕਿ ਰੁੱਤਾਂ ਸਾਰੀਆਂ ਹੀ ਸੋਹਣੀਆਂ ਹਨ ।
ਅਖ਼ੀਰ ਬੁੱਢੀ ਨੇ ਪੁਨੀਤ ਤੇ ਸੁਖਮਨ ਨੂੰ ਕਿਹਾ ਕਿ ਰੁੱਤਾਂ ਸਾਰੀਆਂ ਹੀ ਸੋਹਣੀਆਂ ਤੇ ਆਨੰਦ ਭਰਪੂਰ ਹਨ । ਸਾਡੇ ਵਿਚ ਇਨ੍ਹਾਂ ਦੇ ਰੰਗਾਂ ‘ਤੇ ਆਨੰਦ ਦੀ ਪਛਾਣਨ ਦੀ ਇੱਛਾ ਹੋਣੀ ਚਾਹੀਦੀ ਹੈ । ਹੁਣ ਮੀਂਹ ਬੰਦ ਹੋ ਚੁੱਕਾ ਸੀ ਤੇ ਦੋਵੇਂ ਭੈਣ-ਭਰਾ ਛੱਤ ਉੱਤੇ ਸਤਰੰਗੀ ਪੀਂਘ ਦੇਖਣ ਚਲੇ ਗਏ ।