This PSEB 7th Class Science Notes Chapter 5 ਤੇਜ਼ਾਬ, ਖਾਰ ਅਤੇ ਲੂਣ will help you in revision during exams.
PSEB 7th Class Science Notes Chapter 5 ਤੇਜ਼ਾਬ, ਖਾਰ ਅਤੇ ਲੂਣ
→ ਅਸੀਂ ਰੋਜ਼ਾਨਾ ਜੀਵਨ ਵਿੱਚ ਵਿਭਿੰਨ ਸੁਆਦ ਵਾਲੇ ਕਈ ਪਦਾਰਥ ਖਾਂਦੇ ਹਾਂ |
→ ਕੁੱਝ ਪਦਾਰਥਾਂ ਦਾ ਸੁਆਦ ਕੌੜਾ, ਖੱਟਾ, ਮਿੱਠਾ ਅਤੇ ਨਮਕੀਨ ਹੁੰਦਾ ਹੈ ।
→ ਪਦਾਰਥਾਂ ਦਾ ਖੱਟਾ ਸੁਆਦ ਇਹਨਾਂ ਵਿੱਚ ਮੌਜੂਦ ਤੇਜ਼ਾਬ (ਐਸਿਡ) ਕਾਰਨ ਹੁੰਦਾ ਹੈ ।
→ ਐਸਿਡ ਸ਼ਬਦ ਦੀ ਉੱਤਪਤੀ ਲੈਟਿਨ ਸ਼ਬਦ ਐਸਿਯਰ (Acere) ਤੋਂ ਹੋਈ ਜਿਸਦਾ ਅਰਥ ਹੈ ਖੱਟਾ ।
→ ਅਜਿਹੇ ਪਦਾਰਥ ਜਿਨ੍ਹਾਂ ਦਾ ਸੁਆਦ ਕੌੜਾ ਹੁੰਦਾ ਹੈ ਅਤੇ ਜਿਹੜੇ ਛੂਹਣ ਵਿੱਚ ਸਾਬਣ ਵਰਗੇ ਚੀਕਣੇ ਜਾਪਦੇ ਹਨ, ਖਾਰ ਅਖਵਾਉਂਦੇ ਹਨ ।
→ ਸੁਚਕ ਉਹ ਪਦਾਰਥ ਹਨ ਜਿਹੜੇ ਤੇਜ਼ਾਬੀ ਅਤੇ ਖਾਰੀ ਪ੍ਰਕਿਰਤੀ ਦੇ ਪਦਾਰਥਾਂ (ਘੋਲਾਂ ਨਾਲ ਵੱਖ-ਵੱਖ ਰੰਗ ਦਿੰਦੇ ਹਨ । ਇਹਨਾਂ ਨੂੰ ਪਦਾਰਥਾਂ ਦੀ ਤੇਜ਼ਾਬੀ ਜਾਂ ਖਾਰੀ ਪ੍ਰਕਿਰਤੀ ਦੇ ਪਰੀਖਣ ਲਈ ਵਰਤਿਆ ਜਾਂਦਾ ਹੈ ।
→ ਹਲਦੀ, ਲਿਟਮਸ ਅਤੇ ਗੁੜ੍ਹਲ ਚਾਇਨਾ ਰੋਜ਼ ਦੀਆਂ ਪੰਖੜੀਆਂ ਕੁਦਰਤੀ ਸੂਚਕ ਹਨ ।
→ ਉਦਾਸੀਨ ਘੋਲ, ਲਾਲ ਜਾਂ ਨੀਲੇ ਲਿਟਮਸ ਦੇ ਰੰਗ ਨੂੰ ਨਹੀਂ ਬਦਲਦੇ ਕਿਉਂਕਿ ਇਹ ਨਾ ਤਾਂ ਤੇਜ਼ਾਬੀ ਹੁੰਦੇ ਹਨ ਅਤੇ ਨਾ ਹੀ ਖਾਰੀ ਹੁੰਦੇ ਹਨ ।
→ ਫੀਨੌਲਫਥੈਲੀਨ ਇੱਕ ਸੰਸ਼ਲਿਸ਼ਟ ਸੂਚਕ ਹੈ ਜਿਸ ਨੂੰ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਜਾਂਦਾ ਹੈ ।
→ ਕੁੱਝ ਤੇਜ਼ਾਬ (ਐਸਿਡ) ਪ੍ਰਬਲ (ਤੇਜ਼) ਅਤੇ ਕੁੱਝ ਦੁਸਰੇ ਦੁਰਬਲ ਕਮਜ਼ੋਰ ਹੁੰਦੇ ਹਨ ।
→ ਕਿਸੇ ਤੇਜ਼ਾਬ ਅਤੇ ਖਾਰ ਦੀ ਆਪਸ ਵਿੱਚ ਹੋਣ ਵਾਲੀ ਪ੍ਰਤੀਕਿਰਿਆ, ਉਦਾਸੀਨੀਕਰਨ ਕਿਰਿਆ ਅਖਵਾਉਂਦੀ ਹੈ ।
→ ਅਪਚਨ (ਬਦਹਜ਼ਮੀ ਨੂੰ ਦੂਰ ਕਰਨ ਲਈ ਪ੍ਰਤੀ ਅਮਲ ਐਂਟਐਸਿਡ) ਦਾ ਪ੍ਰਯੋਗ ਕੀਤਾ ਜਾਂਦਾ ਹੈ ।
→ ਕੀੜੇ ਦੇ ਡੰਗ ਦੇ ਪ੍ਰਭਾਵ ਦੇ ਉਪਚਾਰ ਲਈ ਖਾਣ ਵਾਲੇ ਸੋਡੇ (ਬੇਕਿੰਗ ਸੋਡਾ) ਨਾਲ ਰਗੜ ਕੇ ਜਾਂ ਕੈਲਾਮਾਈਨ (ਜਿਕ ਕਾਰਬੋਨੇਟ) ਦਾ ਘੋਲ ਲਗਾਇਆ ਜਾਂਦਾ ਹੈ ।
→ ਮਿੱਟੀ ਦੇ ਤੇਜ਼ਾਬੀਪਨ ਦਾ ਚੂਨੇ ਜਾਂ ਬੁਝੇ ਹੋਏ ਚੂਨੇ (ਖਾਰ) ਨਾਲ ਉਪਚਾਰ ਕੀਤਾ ਜਾਂਦਾ ਹੈ ।
→ ਇਹ ਉਦਾਸੀਨੀਕਰਨ ਦੀ ਹੀ ਉਦਾਹਰਨ ਹੈ । ਮਿੱਟੀ ਦੇ ਖਾਰੇਪਨ ਨੂੰ ਜੈਵ ਪਦਾਰਥ ਦੀ ਵਰਤੋਂ ਕਰਕੇ ਸਮਾਪਤ ਕੀਤਾ ਜਾਂਦਾ ਹੈ ।
→ ਕਾਰਖ਼ਾਨਿਆਂ ਵਿੱਚੋਂ ਨਿਕਲੇ ਅਪਸ਼ਿਸ਼ਟ ਉਤਪਾਦ (ਵਿਅਰਥ ਉਤਪਾਦ) ਨੂੰ ਖਾਰੇ ਪਦਾਰਥਾਂ ਨਾਲ ਉਦਾਸੀਨ ਕਰਨ ਮਗਰੋਂ ਹੀ ਪਾਣੀ ਵਿੱਚ ਛੱਡਣਾ ਚਾਹੀਦਾ ਹੈ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਤੇਜ਼ਾਬ (ਐਸਿਡ)-ਅਜਿਹੇ ਪਦਾਰਥ, ਜਿਨ੍ਹਾਂ ਦਾ ਸੁਆਦ ਖੱਟਾ ਹੁੰਦਾ ਹੈ ਅਤੇ ਜਿਹੜੇ ਨੀਲੇ ਲਿਟਮਸ ਦੇ ਘੋਲ ਨਾਲ ਕਿਰਿਆ ਕਰਕੇ ਉਸ ਦੇ ਰੰਗ ਨੂੰ ਲਾਲ ਕਰ ਦਿੰਦੇ ਹਨ, ਤੇਜ਼ਾਬ ਅਖਵਾਉਂਦੇ ਹਨ ।
- ਖਾਰ (ਐਲਕਲੀ)-ਅਜਿਹੇ ਪਦਾਰਥ ਜਿਨ੍ਹਾਂ ਦਾ ਸੁਆਦ ਕੌੜਾ ਹੁੰਦਾ ਹੈ ਅਤੇ ਜਿਹੜੇ ਲਾਲ ਲਿਮਸ ਦੇ ਘੋਲ ਨਾਲ ਕਿਰਿਆ ਕਰਕੇ ਉਸਦਾ ਰੰਗ ਨੀਲਾ ਕਰ ਦਿੰਦੇ ਹਨ, ਖਾਰ ਅਖਵਾਉਂਦੇ ਹਨ ।
- ਉਦਾਸੀਨੀਕਰਨ-ਕਿਸੇ ਤੇਜ਼ਾਬ ਅਤੇ ਖਾਰ ਦੀ ਆਪਸ ਵਿੱਚ ਹੋਣ ਵਾਲੀ ਪ੍ਰਤੀਕਿਰਿਆ ਉਦਾਸੀਨੀਕਰਨ ਕਿਰਿਆ ਅਖਵਾਉਂਦੀ ਹੈ ।
- ਉਦਾਸੀਨ ਘੋਲ-ਅਜਿਹਾ ਘੋਲ ਜਿਹੜਾ ਨਾ ਤੇਜ਼ਾਬੀ ਪ੍ਰਕਿਰਤੀ ਦਾ ਹੈ ਅਤੇ ਨਾ ਹੀ ਖਾਰੀ ਪ੍ਰਕਿਰਤੀ ਦਾ ਹੈ, ਉਸ ਨੂੰ ਉਦਾਸੀਨ ਘੋਲ ਆਖਦੇ ਹਨ ਜਾਂ ਫਿਰ ਜਿਹੜਾ ਘੋਲ ਸੂਚਕ ਦੇ ਰੰਗ ਨੂੰ ਨਹੀਂ ਬਦਲਦਾ ਹੈ, ਉਦਾਸੀਨ ਘੋਲ ਅਖਵਾਉਂਦਾ ਹੈ ।
- ਸੂਚਕ-ਅਜਿਹੇ ਪਦਾਰਥਾਂ ਦੇ ਘੋਲ ਜਾਂ ਅਜਿਹੇ ਪਦਾਰਥ ਜੋ ਵਿਭਿੰਨ ਤੇਜ਼ਾਬਾਂ, ਖਾਰਾਂ ਅਤੇ ਉਦਾਸੀਨ ਪਦਾਰਥਾਂ ਨਾਲ ਕਿਰਿਆ ਕਰਕੇ ਵੱਖ-ਵੱਖ ਰੰਗ ਦਰਸਾਉਂਦੇ ਹਨ, ਨੂੰ ਸੂਚਕ ਆਖਦੇ ਹਨ ।