This PSEB 7th Class Science Notes Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ will help you in revision during exams.
PSEB 7th Class Science Notes Chapter 6 ਭੌਤਿਕ ਅਤੇ ਰਸਾਇਣਿਕ ਪਰਿਵਰਤਨ
→ ਪਰਿਵਰਤਨ ਜੀਵਨ ਦੀ ਪ੍ਰਵਿਰਤੀ ਹੈ । ਸਾਡੇ ਰੋਜ਼ਾਨਾ ਜੀਵਨ ਵਿੱਚ ਕਈ ਪਰਿਵਰਤਨ ਹੁੰਦੇ ਹਨ ।
→ ਪਰਿਵਰਤਨ ਦੋ ਕਿਸਮਾਂ ਦੇ ਹੁੰਦੇ ਹਨ-
(i) ਭੌਤਿਕ ਪਰਿਵਰਤਨ ਅਤੇ
(ii) ਰਸਾਇਣਿਕ ਪਰਿਵਰਤਨ ।
→ ਪਰਿਵਰਤਨ ਦਾ ਹਮੇਸ਼ਾ ਕੋਈ ਕਾਰਨ ਹੁੰਦਾ ਹੈ ।
→ ਕੁੱਝ ਪਰਿਵਰਤਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਕੁੱਝ ਹੋਰਨਾਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਹੈ ।
→ ਭੌਤਿਕ ਪਰਿਵਰਤਨ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ ਹੈ ।
→ ਰਸਾਇਣਿਕ ਪਰਿਵਰਤਨ ਆਮ ਤੌਰ ‘ਤੇ ਪਰਤੇ ਨਹੀਂ ਜਾ ਸਕਦੇ ਹਨ ।
→ ਰਸਾਇਣਿਕ ਪਰਿਵਰਤਨਾਂ ਵਿੱਚ ਪੈਦਾ ਹੋਣ ਵਾਲੇ ਨਵੇਂ ਪਦਾਰਥਾਂ ਦੇ ਗੁਣ ਬਿਲਕੁਲ ਵੱਖ ਨਵੇਂ ਹੁੰਦੇ ਹਨ ।
→ ਪਰਿਵਰਤਨਾਂ ਨੂੰ ਉਹਨਾਂ ਦੀਆਂ ਸਮਾਨਤਾਵਾਂ ਦੇ ਆਧਾਰ ‘ਤੇ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ ।
→ ਪਦਾਰਥਾਂ ਦੇ ਸਾਈਜ਼, ਮਾਪ, ਰੰਗ, ਅਵਸਥਾ ਵਰਗੇ ਗੁਣ ਉਸਦੇ ਭੌਤਿਕ ਗੁਣ ਅਖਵਾਉਂਦੇ ਹਨ ।
→ ਉਹ ਪਰਿਵਰਤਨ, ਜਿਸ ਵਿੱਚ ਕਿਸੇ ਪਦਾਰਥ ਦੇ ਭੌਤਿਕ ਗੁਣਾਂ ਵਿੱਚ ਪਰਿਵਰਤਨ ਹੋ ਜਾਂਦਾ ਹੈ, ਭੌਤਿਕ ਪਰਿਵਰਤਨ ਅਖਵਾਉਂਦਾ ਹੈ ।
→ ਮੈਗਨੀਸ਼ੀਅਮ ਦੀ ਪੱਟੀ (ਰਿਬਨ) ਚਮਕੀਲੇ ਸਫ਼ੈਦ ਪ੍ਰਕਾਸ਼ ਨਾਲ ਜਲਦੀ ਹੈ ।
→ ਜਦੋਂ ਚੂਨੇ ਦੇ ਪਾਣੀ ਵਿੱਚੋਂ ਕਾਰਬਨ ਡਾਈਆਕਸਾਈਡ ਗੁਜ਼ਾਰੀ (ਲੰਘਾਈ) ਜਾਂਦੀ ਹੈ, ਤਾਂ ਉਹ ਦੁਧੀਆ ਹੋ ਜਾਂਦਾ ਹੈ ।
→ ਰਸਾਇਣਿਕ ਪਰਿਵਰਤਨਾਂ ਵਿੱਚ ਧੁਨੀ, ਪ੍ਰਕਾਸ਼, ਤਾਪ, ਗੰਧ, ਗੈਸ, ਰੰਗ ਆਦਿ ਉਪਜਦੀਆਂ ਹਨ ।
→ ਜਲਣਾ ਇੱਕ ਰਸਾਇਣਿਕ ਪਰਿਵਰਤਨ ਹੈ ਜਿਸ ਵਿੱਚ ਹਮੇਸ਼ਾ ਉਸ਼ਮਾ ਦਾ ਨਿਕਾਸ ਹੁੰਦਾ ਹੈ ।
→ ਵਾਯੂਮੰਡਲ ਵਿੱਚ ਓਜ਼ੋਨ ਦੀ ਇੱਕ ਪਰਤ ਹੈ ।
→ ਜੰਗਾਲ ਲੱਗਣ ਲਈ ਆਕਸੀਜਨ ਅਤੇ ਪਾਣੀ ਦੋਨਾਂ ਦੀ ਜ਼ਰੂਰਤ ਹੁੰਦੀ ਹੈ ।
→ ਗੈਲਵੇਨਾਈਜੇਸ਼ਨ ਪ੍ਰਕਿਰਿਆ ਵਿੱਚ ਲੋਹੇ ਦੇ ਉੱਪਰ ਜ਼ਿੰਕ ਦੀ ਪਰਤ ਚੜਾਈ ਜਾਂਦੀ ਹੈ ।
→ ਲੋਹੇ ਨੂੰ ਪੇਂਟ ਕਰਕੇ ਜੰਗ ਲੱਗਣ ਤੋਂ ਬਚਾਇਆ ਜਾ ਸਕਦਾ ਹੈ ।
→ ਕ੍ਰਿਸਟਲੀਕਰਣ ਵਿਧੀ ਦੁਆਰਾ ਕਿਸੇ ਪਦਾਰਥ ਦੇ ਘੋਲ ਵਿੱਚੋਂ ਵੱਡੇ ਆਕਾਰ ਦੇ ਕ੍ਰਿਸਟਲ ਪ੍ਰਾਪਤ ਕੀਤੇ ਜਾ ਸਕਦੇ ਹਨ ।
ਕੁੱਝ ਮਹੱਤਵਪੂਰਨ ਪਰਿਭਾਸ਼ਾਵਾਂ
- ਭੌਤਿਕ ਪਰਿਵਰਤਨ-ਅਜਿਹੇ ਪਰਿਵਰਤਨ ਜਿਨ੍ਹਾਂ ਵਿੱਚ ਸਿਰਫ਼ ਪਦਾਰਥਾਂ ਦੇ ਭੌਤਿਕ ਗੁਣ ਹੀ ਬਦਲਣ ਅਤੇ ਕੋਈ ਨਵੇਂ ਪਦਾਰਥ ਨਾ ਪੈਦਾ ਹੋਣ, ਭੌਤਿਕ ਪਰਿਵਰਤਨ ਅਖਵਾਉਂਦੇ ਹਨ ।
- ਉਦਾਹਰਨ-ਪਾਣੀ ਵਿੱਚ ਨਮਕ ਦਾ ਘੋਲ ।
- ਰਸਾਇਣਿਕ ਪਰਿਵਰਤਨ-ਅਜਿਹੇ ਪਰਿਵਰਤਨ ਜਿਨ੍ਹਾਂ ਵਿੱਚ ਨਵੇਂ ਗੁਣਾਂ ਵਾਲੇ ਨਵੇਂ ਪਦਾਰਥ ਬਣਨ, ਰਸਾਇਣਿਕ ਪਰਿਵਰਤਨ ਅਖਵਾਉਂਦੇ ਹਨ ।
- ਉਦਾਹਰਨ-ਕੋਲੇ ਨੂੰ ਜਲਾਉਣਾ ।
- ਜੰਗਾਲ (ਢੰਗ) ਲੱਗਣਾ-ਲੋਹੇ ਦੁਆਰਾ ਨਮੀ (ਸਿਲ਼) ਯੁਕਤ ਹਵਾ ਵਿੱਚ ਭੂਰੇ ਰੰਗ ਦੀ ਪਰਤ ਨਾਲ ਢੱਕੇ ਜਾਣ ਦੀ ਪ੍ਰਕਿਰਿਆ ਨੂੰ ਜੰਗਾਲ ਲੱਗਣਾ ਆਖਦੇ ਹਨ।
- ਗੈਲਵੇਨਾਈਜੇਸ਼ਨ-ਲੋਹੇ ਨੂੰ ਜੰਗ ਤੋਂ ਬਚਾਉਣ ਲਈ ਇਸ ਉੱਪਰ ਜ਼ਿੰਕ ਦੀ ਪਰਤ ਜਮਾਂ ਕਰਨ ਦੀ ਪ੍ਰਕਿਰਿਆ ਨੂੰ ਗੈਲਵੇਨਾਈਜੇਸ਼ਨ ਆਖਦੇ ਹਨ । | ਕ੍ਰਿਸਟਲੀਕਰਣ-ਕਿਸੇ ਘੁਲਣਸ਼ੀਲ ਪਦਾਰਥ ਦੇ ਵੱਡੇ ਮਾਪ ਦੇ ਭ੍ਰਿਸ਼ਟਲ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਕ੍ਰਿਸਟਲੀਕਰਣ ਆਖਦੇ ਹਨ ।