Punjab State Board PSEB 7th Class Science Book Solutions Chapter 1 ਪੌਦਿਆਂ ਵਿੱਚ ਪੋਸ਼ਣ Textbook Exercise Questions, and Answers.
PSEB Solutions for Class 7 Science Chapter 1 ਪੌਦਿਆਂ ਵਿੱਚ ਪੋਸ਼ਣ
PSEB 7th Class Science Guide ਪੌਦਿਆਂ ਵਿੱਚ ਪੋਸ਼ਣ Textbook Questions, and Answers
1. ਖ਼ਾਲੀ ਥਾਂਵਾਂ ਭਰੋ-
(i) ਕਿਸੇ ਜੀਵ ਦੁਆਰਾ ਭੋਜਨ ਪ੍ਰਾਪਤ ਕਰਨ ਅਤੇ ਉਸ ਦੀ ਵਰਤੋਂ ਕਰਨ ਨੂੰ …………………………. ਕਹਿੰਦੇ ਹਨ ।
ਉੱਤਰ-
ਪੋਸ਼ਣ
(ii) ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਲਈ ਪੱਤਿਆਂ ਦੀ ਸਤਾ ‘ਤੇ ਮੌਜੂਦ ਸੂਖ਼ਮ ਛੇਕਾਂ ਰਾਹੀਂ ਹਵਾ ਤੋਂ …………………….. ਲਈ ਜਾਂਦੀ ਹੈ ।
ਉੱਤਰ-
ਕਾਰਬਨਡਾਈਆਕਸਾਈਡ
(iii) ਪ੍ਰਕਾਸ਼ ਸੰਸ਼ਲੇਸ਼ਣ ਦਾ ਪਹਿਲਾ ਉਤਪਾਦ ………………… ਹੈ ।
ਉੱਤਰ-
ਗੁਲੂਕੋਜ਼ (ਕਾਰਬੋਹਾਈਡਰੇਟ)
(iv) ਜਿਹੜੇ ਜੀਵ, ਦੂਸਰੇ ਪੌਦਿਆਂ ਦੁਆਰਾ ਤਿਆਰ ਕੀਤੇ ਭੋਜਨ ਉੱਪਰ ਨਿਰਭਰ ਕਰਦੇ ਹਨ, ਉਹਨਾਂ ਨੂੰ …………………….. ਕਹਿੰਦੇ ਹਨ ।
ਉੱਤਰ-
ਪਰਪੋਸ਼ੀ ।
2. ਸਹੀ ਜਾਂ ਗਲਤ ਦੱਸੋ-
(i) ਕਾਰਬੋਹਾਈਡਰੇਟਸ ਭੋਜਨ ਦਾ ਜ਼ਰੂਰੀ ਅੰਸ਼ ਨਹੀਂ ਹੈ ।
ਉੱਤਰ-
ਗ਼ਲਤ
(ii) ਸਾਰੇ ਹਰੇ ਪੌਦੇ ਸਵੈਪੋਸ਼ੀ ਹੁੰਦੇ ਹਨ ।
ਉੱਤਰ-
ਸਹੀ
(iii) ਯੂਗਲੀਨਾ ਇੱਕ ਅਜਿਹਾ ਜੀਵ ਹੈ ਜਿਸ ਵਿੱਚ ਪੌਦਿਆਂ ਅਤੇ ਜੰਤੂਆਂ ਦੋਵਾਂ ਦੇ ਗੁਣ ਹੁੰਦੇ ਹਨ ।
ਉੱਤਰ-
ਸਹੀ
(iv) ਪ੍ਰਕਾਸ਼ ਸੰਸ਼ਲੇਸ਼ਣ ਲਈ ਸੂਰਜੀ ਰੌਸ਼ਨੀ ਜ਼ਰੂਰੀ ਨਹੀਂ । ਉੱਤਰ-
ਗ਼ਲਤ
3. ਕਾਲਮ ‘ਉ’ ਦਾ ਕਾਲਮ ‘ਅ’ ਨਾਲ ਮਿਲਾਨ ਕਰੋ-
‘ਉ’ | ‘ਅ’ |
(i) ਖੰਭ | (ਉ) ਪੱਤੇ |
(ii) ਰਾਈਜ਼ੋਬੀਅਮ | (ਅ) ਪਰਜੀਵੀ |
(iii) ਕਲੋਰੋਫਿਲ | (ੲ) ਮ੍ਰਿਤਜੀਵੀ |
(iv) ਅਮਰਵੇਲ | (ਸ) ਫ਼ਲੀਦਾਰ ਪੌਦੇ । |
ਉੱਤਰ-
‘ਉ’ | ‘ਅ’ |
(i) ਖੰਭ | (ੲ) ਮ੍ਰਿਤਜੀਵੀ |
(ii) ਰਾਈਜ਼ੋਬੀਅਮ | (ਸ) ਫ਼ਲੀਦਾਰ ਪੌਦੇ |
(iii) ਕਲੋਰੋਫਿਲ | (ਉ) ਪੱਤੇ |
(iv) ਅਮਰਵੇਲ | (ਅ) ਪਰਜੀਵੀ |
4. ਸਹੀ ਉੱਤਰ ਚੁਣੋ-
(i) ਅਜਿਹਾ ਸੂਖਮਜੀਵ ਜੋ ਹਵਾ ਵਿਚਲੀ ਨਾਈਟਰੋਜਨ ਨੂੰ ਮਿੱਟੀ ਵਿੱਚ ਸਥਿਰ ਕਰਦਾ ਹੈ-
(ਉ) ਅਮਰਵੇਲ
(ਅ) ਖੁੰਭ
(ੲ) ਰਾਈਜ਼ੋਬੀਅਮ
(ਸ) ਕਲੋਰੋਫਿਲ ।
ਉੱਤਰ-
(ੲ) ਰਾਈਜ਼ੋਬੀਅਮ ।
(ii) ਜਿਹੜੇ ਜੀਵ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ ਅਤੇ ਆਪਣੇ ਭੋਜਨ ਲਈ ਦੂਜਿਆਂ ‘ਤੇ ਨਿਰਭਰ ਕਰਦੇ ਹਨ-
(ਉ) ਸਵੈਪੋਸ਼ੀ
(ਅ) ਪਰਪੋਸ਼ੀ
(ੲ) ਪੋਸ਼ਕ ਤੱਤ
(ਸ) ਖਣਿਜ ।
ਉੱਤਰ-
(ਅ) ਪਰਪੋਸ਼ੀ ।
(iii) ਪੌਦਿਆਂ ਦਾ ਭੋਜਨ ਦਾ ਕਾਰਖ਼ਾਨਾ-
(ਉ) ਪੱਤਾ
(ਅ) ਤਣਾ
(ੲ) ਜੜ੍ਹ ।
(ਸ) ਫੁੱਲ ।
ਉੱਤਰ-
(ੳ) ਪੱਤਾ ।
(iv) ਇਨ੍ਹਾਂ ਵਿੱਚੋਂ ਮਿਤੇ ਜੀਵੀ ਹੈ-
(ਉ) ਰਾਈਜ਼ੋਬੀਅਮ
(ਅ) ਖੁੰਭ
(ੲ) ਅਮਰਵੇਲ
ਉੱਤਰ-
(ਅ) ਖੰਭ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ (i)
ਪੋਸ਼ਣ ਦੀ ਪਰਿਭਾਸ਼ਾ ਲਿਖੋ ।
ਉੱਤਰ-
ਪੋਸ਼ਣ-ਜੀਵ ਦੁਆਰਾ ਭੋਜਨ ਪ੍ਰਾਪਤ ਕਰਨਾ ਅਤੇ ਉਸ ਵਰਤੋਂ ਨੂੰ ਪੋਸ਼ਣ ਆਖਦੇ ਹਨ । ਸਾਰੇ ਜੀਵਾਂ ਲਈ ਇੱਕੋ ਜਿਹਾ ਭੋਜਨ ਨਹੀਂ ਹੁੰਦਾ ਹੈ
ਪ੍ਰਸ਼ਨ (ii)
ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਕੀ ਹੁੰਦੀ ਹੈ ?
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ-ਪ੍ਰਕਾਸ਼ ਸੰਸ਼ਲੇਸ਼ਣ ਅਜਿਹੀ ਕਿਰਿਆ ਹੈ ਜਿਸ ਵਿੱਚ ਪੌਦਿਆਂ ਦੁਆਰਾ ਸੂਰਜੀ ਉਰਦ ਭੋਜਨ (ਕਾਰਬੋਹਾਈਡਰੇਟ) ਦਾ ਨਿਰਮਾਣ ਹੁੰਦਾ ਹੈ । ਇਸ ਕਿਰਿਆ ਦੇ ਦੌਰਾਨ ਸੁਰਜੀ ਪ੍ਰਕਾਸ਼ ਉਰਜਾ ਅਤੇ ਪੌਦਿਆਂ ਦੇ ਹਰੇ ਰੰਗ ਦਾ ਪਦਾਰਥ (ਕਲੋਰੋਫਿਲ ਵਰਣਕ) ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਨੂੰ ਗੁਲੂਕੋਜ਼ (ਸਰਲ ਕਾਰਬੋਹਾਈਡਰੇਟ) ਵਿੱਚ ਸੰਸ਼ਲਿਸ਼ਟ ਕੀਤਾ ਜਾਂਦਾ ਹੈ । ਇਸ ਪ੍ਰਕਿਰਿਆ ਵਿੱਚ ਪੌਦੇ ਸੂਰਜੀ ਊਰਜਾ ਨੂੰ ਰਸਾਇਣਿਕ ਉਰਜਾ ਵਿੱਚ ਪਰਿਵਰਤਿਤ ਕਰਦੇ ਹਨ ।
ਇਸ ਕਿਰਿਆ ਰਾਹੀਂ ਹਰੇ ਪੌਦੇ ਪ੍ਰਕਾਸ਼ ਉਰਜਾ ਨੂੰ ਰਸਾਇਣਿਕ ਊਰਜਾ ਵਿੱਚ ਪਰਿਵਰਤਿਤ ਕਰਦੇ ਹਨ ।
ਪ੍ਰਸ਼ਨ (iii)
ਪ੍ਰਕਾਸ਼ ਸੰਸ਼ਲੇਸ਼ਣ ਲਈ ਲੋੜੀਂਦੀ ਸਮੱਗਰੀ ਦੇ ਨਾਂ ਲਿਖੋ ।
ਉੱਤਰ-
ਪ੍ਰਕਾਸ਼ ਸੰਸ਼ਲੇਸ਼ਣ ਲਈ ਜ਼ਰੂਰੀ ਸਮੱਗਰੀ-
- ਕਾਰਬਨ ਡਾਈਆਕਸਾਈਡ,
- ਪਾਣੀ,
- ਸੂਰਜੀ ਪ੍ਰਕਾਸ਼ ਊਰਜਾ ।
ਪ੍ਰਸ਼ਨ (iv)
ਕੀਟ ਆਹਾਰੀ ਪੌਦੇ ਕਿਹੜੇ ਹੁੰਦੇ ਹਨ ?
ਉੱਤਰ-
ਕੀਟ ਆਹਾਰੀ ਪੌਦੇ – ਅਜਿਹੇ ਪੌਦੇ ਜਿਨ੍ਹਾਂ ਅੰਦਰ ਜੀਵਾਂ ਨੂੰ ਫੜਨ ਅਤੇ ਹਜ਼ਮ ਕਰਨ ਲਈ ਪ੍ਰਣਾਲੀ ਮੌਜੂਦ ਹੁੰਦੀ ਹੈ, ਕੀਟ ਆਹਾਰੀ ਪੌਦੇ ਅਖਵਾਉਂਦੇ ਹਨ, ਜਿਵੇਂ ਕਿ ਘੜਾ ਬੂਟੀ (ਪਿੱਚਰ ਪਲਾਂਟ) । ਕੀਟਾਂ ਨੂੰ ਫੜਨ ਲਈ ਇਨ੍ਹਾਂ ਪੌਦਿਆਂ ਦੇ ਪੱਤੇ ਘੜੇ ਦੀਆਂ ਰਚਨਾਵਾਂ ਵਿੱਚ ਰੂਪਾਂਤਰਿਤ ਹੁੰਦੇ ਹਨ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ (i)
ਪਰਜੀਵੀ ਪੋਸ਼ਣ ਤੋਂ ਤੁਸੀਂ ਕੀ ਸਮਝਦੇ ਹੋ ?
ਉੱਤਰ-
ਪਰਜੀਵੀ ਪੋਸ਼ਣ – ਪੋਸ਼ਣ ਜਿਸ ਵਿੱਚ ਪਰਜੀਵੀ ਜੀਵ ਦੂਜੇ ਜੀਵ ਨੂੰ ਹਾਨੀ ਪਹੁੰਚਾ ਕੇ ਉਸ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਪਰਜੀਵੀ ਪੋਸ਼ਣ ਅਖਵਾਉਂਦਾ ਹੈ ।
ਪ੍ਰਸ਼ਨ (ii)
ਸਹਿਜੀਵੀ ਸੰਬੰਧ ਦਾ ਵਰਣਨ ਕਰੋ ।
ਉੱਤਰ-
ਸਹਿਜੀਵੀ ਸੰਬੰਧ – ਦੋ ਵੱਖ-ਵੱਖ ਜੀਵ ਇੱਕ-ਦੂਜੇ ਦੇ ਨਾਲ ਸਹਿ-ਸੰਬੰਧ ਵਿੱਚ ਰਹਿੰਦੇ ਹਨ ਅਤੇ ਆਪਣੇ ਪੋਸ਼ਣ ਲਈ ਇੱਕ-ਦੂਜੇ ‘ਤੇ ਨਿਰਭਰ ਹੁੰਦੇ ਹਨ, ਤਾਂ ਉਸ ਨੂੰ ਸਹਿਜੀਵੀ ਸੰਬੰਧ ਆਖਦੇ ਹਨ । ਇਸ ਤਰ੍ਹਾਂ ਦੇ ਸੰਬੰਧ ਵਿੱਚ ਦੋਨਾਂ ਜੀਵਾਂ ਨੂੰ ਇੱਕਦੂਜੇ ਤੋਂ ਲਾਭ ਹੁੰਦਾ ਹੈ । ਜਿਵੇਂ ਕਈ ਪੌਦਿਆਂ ਦੀਆਂ ਜੜਾਂ ‘ਤੇ ਉੱਲੀ ਪਾਈ ਜਾਂਦੀ ਹੈ ।
ਉੱਲੀ ਪੌਦੇ ਦੀਆਂ ਜੜ੍ਹਾਂ ਤੋਂ ਪੋਸ਼ਣ ਪ੍ਰਾਪਤ ਕਰਦੀ ਹੈ ਅਤੇ ਬਦਲੇ ਵਿੱਚ ਪੌਦੇ ਨੂੰ ਧਰਤੀ ਵਿਚੋਂ ਪਾਣੀ ਅਤੇ ਖਣਿਜ ਸੋਖਣ ਵਿੱਚ ਸਹਾਇਤਾ ਕਰਦੀ ਹੈ । ਉੱਲੀ ਅਤੇ ਭਾਈ ਸਹਿਜੀਵੀ ਸੰਬੰਧ ਦੀ ਇੱਕ ਵਧੀਆ ਉਦਾਹਰਨ ਹੈ । ਇੱਥੇ ਉੱਲੀ ਧਰਤੀ ਵਿੱਚੋਂ ਪਾਣੀ ਸੋਖਦੀ ਹੈ ਅਤੇ ਬਦਲੇ ਵਿੱਚ ਕਾਈ (Algae) ਪ੍ਰਕਾਸ਼ ਸੰਸਲੇਸ਼ਣ ਕਿਰਿਆ ਦੁਆਰਾ ਭੋਜਨ ਉਪਲੱਬਧ ਕਰਵਾਉਂਦੀ ਹੈ ।
ਪ੍ਰਸ਼ਨ (iii)
ਘੜਾ-ਬੂਟੀ ਪੌਦਾ ਕੀਟਾਂ ਨੂੰ ਕਿਵੇਂ ਫੜਦਾ ਹੈ ?
ਉੱਤਰ-
ਘੜਾ-ਬੂਟੀ (Pitcher Plant) ਪੌਦਾ ਕੀਟਾਂ ਨੂੰ ਪਕੜਨ ਲਈ ਇਨ੍ਹਾਂ ਦੇ ਪੱਤੇ ਘੜੇ ਵਰਗੀਆਂ ਰਚਨਾਵਾਂ ਵਿੱਚ ਰੂਪਾਂਤਰਿਤ ਹੁੰਦਾ ਹੈ । ਇਸ ਘੜੇ ਵਰਗੀ ਰਚਨਾ ਦੇ ਮੁੰਹ ’ਤੇ ਹੇਠਾਂ ਵੱਲ ਮੁੜੇ ਹੋਏ ਵਾਲ ਹੁੰਦੇ ਹਨ । ਜਦੋਂ ਕੋਈ ਕੀਟ ਇਸ ਉੱਤੇ ਬੈਠਦਾ ਹੈ ਉਹ ਹੇਠਾਂ ਵੱਲ ਤਿਲਕ ਜਾਂਦਾ ਹੈ ਅਤੇ ਮੁੜ ਉੱਪਰ ਨਹੀਂ ਚੜ੍ਹ ਸਕਦਾ ਅਤੇ ਘੜੇ ਦੇ ਅੰਦਰਲੇ ਤਲ ‘ਤੇ ਡਿਗ ਜਾਂਦਾ ਹੈ । ਤਲ ‘ਤੇ ਮੌਜੂਦ ਪਾਚਕ ਰਸਾਂ ਨਾਲ ਉਸ ਕੀਟ ਦਾ ਪਾਚਨ ਹੋ ਜਾਂਦਾ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ-
ਪ੍ਰਸ਼ਨ (i)
ਮਿੱਟੀ ਵਿੱਚ ਪੋਸ਼ਕਾਂ ਦੀ ਪੂਰਤੀ ਕਿਵੇਂ ਹੁੰਦੀ ਹੈ ?
ਉੱਤਰ-
ਮਿੱਟੀ ਵਿੱਚ ਪੋਸ਼ਕਾਂ ਦੀ ਦੁਬਾਰਾ ਪੂਰਤੀ – ਪੌਦੇ ਮਿੱਟੀ ਵਿੱਚੋਂ ਪਾਣੀ, ਖਣਿਜ ਅਤੇ ਪੋਸ਼ਕ ਤੱਤ ਸੋਖਦੇ ਰਹਿੰਦੇ ਹਨ ਜਿਸ ਕਾਰਨ ਮਿੱਟੀ ਵਿੱਚ ਪੋਸ਼ਕਾਂ ਦੀ ਕਮੀ ਹੋ ਜਾਂਦੀ ਹੈ । ਮਿੱਟੀ ਵਿੱਚ ਇਨ੍ਹਾਂ ਪੋਸ਼ਕਾਂ ਦੀ ਪੂਰਤੀ ਸਮੇਂ-ਸਮੇਂ ਕਰਨੀ ਚਾਹੀਦੀ ਹੈ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਬਣੀ ਰਹੇ । ਕਿਸਾਨ ਆਮ ਤੌਰ ‘ਤੇ ਮਿੱਟੀ ਵਿਚ ਰੁੜੀਖਾਦ (Manure) ਅਤੇ ਰਸਾਇਣਿਕ ਖਾਦ (Fertilizers), (ਜਿਨ੍ਹਾਂ ਵਿੱਚ ਇੱਕ ਜਾਂ ਵੱਧ ਪੋਸ਼ਕ ਤੱਤ ਹੁੰਦੇ ਹਨ, ਮਿਲਾ ਕੇ ਇਨ੍ਹਾਂ ਪੋਸ਼ਕਾਂ ਦੀ ਹੋਈ ਘਾਟ ਨੂੰ ਦੁਬਾਰਾ ਪੂਰਤੀ ਕਰਦੇ ਹਨ ।
ਜੰਗਲਾਂ ਵਿੱਚ ਨਿਖੇੜਕ, ਪੱਤਿਆਂ ਅਤੇ ਜੰਤੂਆਂ ਦੀ ਰਹਿੰਦ-ਖੂੰਹਦ ਨੂੰ ਸਰਲ ਅਣੂਆਂ ਵਿੱਚ ਨਖੇੜ ਕੇ ਮਿੱਟੀ ਵਿੱਚ ਪੋਸ਼ਕਾਂ ਦੀ ਪ੍ਰਤੀ ਪੂਰਤੀ ਕਰਦੇ ਰਹਿੰਦੇ ਹਨ ।
ਪ੍ਰਸ਼ਨ (ii)
ਪੋਸ਼ਕਾਂ ਤੋਂ ਕੀ ਭਾਵ ਹੈ ? ਪੌਦਿਆਂ ਵਿੱਚ ਪੋਸ਼ਣ ਦੇ ਵੱਖ-ਵੱਖ ਢੰਗਾਂ ਦਾ ਵਰਣਨ ਕਰੋ ।
ਉੱਤਰ-
ਪੋਸ਼ਕ – ਕਾਰਬੋਹਾਈਡਰੇਟਸ, ਚਰਬੀ, ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਭੋਜਨ ਦੇ ਮੁੱਖ ਅੰਸ਼ ਹਨ । ਇਹ ਸਰੀਰ ਦੇ ਨਿਰਮਾਣ ਅਤੇ ਵਿਧੀ ਲਈ ਸਹਾਈ ਹੁੰਦੇ ਹਨ ਅਤੇ ਇਹਨਾਂ ਨੂੰ ਪੋਸ਼ਕ ਤੱਤ ਆਖਦੇ ਹਨ ।
ਪੋਸ਼ਣ ਦੇ ਵੱਖ – ਵੱਖ ਢੰਗ-ਪੌਦਿਆਂ ਵਿੱਚ ਪੋਸ਼ਣ ਦੀਆਂ ਦੋ ਮੁੱਖ ਵਿਧੀਆਂ ਹਨ-
(i) ਸਵੈਪੋਸ਼ੀ ਪੋਸ਼ਣ ਅਤੇ
(ii) ਪਰਪੋਸ਼ੀ ਪੋਸ਼ਣ ।
(i) ਸਵੈਪੋਸ਼ੀ ਪੋਸ਼ਣ – ਜਿਹੜੇ ਪੌਦੇ ਸਰਲ ਪਦਾਰਥਾਂ ਤੋਂ ਆਪਣਾ ਭੋਜਨ ਆਪ ਤਿਆਰ ਕਰਦੇ ਹਨ, ਉਨ੍ਹਾਂ ਨੂੰ ਸਵੈਪੋਸ਼ੀ ਕਿਹਾ ਜਾਂਦਾ ਹੈ | ਅਜਿਹੇ ਪੌਦਿਆਂ ਦੀ ਭੋਜਨ ਤਿਆਰ ਕਰਨ ਦੀ ਇਸ ਵਿਧੀ ਨੂੰ ਸਵੈਪੋਸ਼ੀ ਪੋਸ਼ਣ ਆਖਦੇ ਹਨ । ਸਾਰੇ ਹਰੇ ਪੌਦੇ ਸਵੈਪੋਸ਼ੀ ਹੁੰਦੇ ਹਨ । ਇਸ ਵਿਧੀ ਵਿੱਚ ਪੌਦਿਆਂ ਵਿੱਚ ਮੌਜੂਦ ਹਰੇ ਰੰਗ ਦਾ ਇੱਕ ਵਰਣਕ ਕਲੋਰੋਫਿਲ ਹਵਾ ਤੋਂ ਕਾਰਬਨਡਾਈਆਕਸਾਈਡ ਅਤੇ ਪਾਣੀ ਲੈ ਕੇ ਸੂਰਜੀ ਪ੍ਰਕਾਸ਼ ਦੀ ਉਰਜਾ ਦੀ ਉਪਸਥਿਤੀ ਵਿੱਚ ਕਾਰਬੋਹਾਈਡਰੇਟ ਦੇ ਰੂਪ ਵਿੱਚ ਭੋਜਨ ਬਣਾਉਂਦੇ ਹਨ । ਇਸ ਕਿਰਿਆ ਨੂੰ ਪ੍ਰਕਾਸ਼ ਸੰਸ਼ਲੇਸ਼ਣ ਆਖਦੇ ਹਨ । ਉਦਾਹਰਨ-ਸਾਰੇ ਹਰੇ ਪੌਦੇ ।
(ii) ਪਰਪੋਸ਼ੀ ਪੋਸ਼ਣ – ਕੁੱਝ ਪੌਦੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਹਰੇ ਰੰਗ ਦਾ ਵਰਣਕ (ਕਲੋਰੋਫਿਲ) ਨਹੀਂ ਹੁੰਦਾ ਹੈ ਅਤੇ ਉਹ ਆਪਣਾ ਭੋਜਨ ਆਪ ਤਿਆਰ ਨਹੀਂ ਕਰ ਸਕਦੇ, ਜਿਸ ਕਾਰਨ ਉਹ ਭੋਜਨ ਲਈ ਦੂਜੇ ਪੌਦਿਆਂ ਦੁਆਰਾ ਤਿਆਰ ਕੀਤੇ ਹੋਏ ਭੋਜਨ ‘ਤੇ ਨਿਰਭਰ ਕਰਦੇ ਹਨ । ਅਜਿਹੇ ਪੌਦਿਆਂ ਨੂੰ ਪਰਪੋਸ਼ੀ ਪੌਦੇ ਕਹਿੰਦੇ ਹਨ ਅਤੇ ਭੋਜਨ ਪ੍ਰਾਪਤ ਕਰਨ ਦੇ ਇਸ ਢੰਗ ਨੂੰ ਪਰਪੋਸ਼ਣ ਆਖਦੇ ਹਨ | ਪਰਪੋਸ਼ੀ ਉਦਾਹਰਨ-ਅਮਰਵੇਲ ।
PSEB Solutions for Class 7 Science PSEB Solutions for Class 6 Science ਸਜੀਵ ਅਤੇ ਉਹਨਾਂ ਦਾ ਚੌਗਿਰਦਾ Important Questions and Answers
1. ਖ਼ਾਲੀ ਥਾਂਵਾਂ ਭਰੋ :-
(i) ਕਿਉਂਕਿ ਹਰੇ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਹਨ, ਇਸ ਲਈ ਉਨ੍ਹਾਂ ਨੂੰ ……………………… ਕਹਿੰਦੇ ਹਨ ।
ਉੱਤਰ-
ਸਵੈਪੋਸ਼ੀ
(ii) ਪੰਦਿਆਂ ਦੁਆਰਾ ਸੰਸ਼ਸ਼ਤ ਭੋਜਨ ਦਾ ਭੰਡਾਰਣ …………………… ਦੇ ਰੂਪ ਵਿੱਚ ਕੀਤਾ ਜਾਂਦਾ ਹੈ !
ਉੱਤਰ-
ਸਟਾਰਚ
(iii) ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਵਿੱਚ ਜਿਸ ਵਰਣਕ ਦੇ ਦੁਆਰਾ ਸੂਰਜੀ ਊਰਜਾ ਸੰਗ੍ਰਹਿਤ ਕੀਤੀ ਜਾਂਦੀ ਹੈ, ਉਸਨੂੰ ……….. ਕਹਿੰਦੇ ਹਨ ।
ਉੱਤਰ-
ਕਲੋਰੋਫਿਲ
(iv) ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਪੌਦੇ ਵਾਯੂਮੰਡਲ ਵਿੱਚੋਂ …………………….. ਲੈਂਦੇ ਹਨ ਅਤੇ …………………….. ਦਾ ਉਤਪਾਦਨ ਕਰਦੇ ਹਨ ।
ਉੱਤਰ-
ਕਾਰਬਨ-ਡਾਈਆਕਸਾਈਡ, ਆਕਸੀਜਨ ।
2. ਹੇਠ ਲਿਖੇ ਕਥਨਾਂ ਵਿੱਚੋਂ ਠੀਕ ਅਤੇ ਦੱਸੋ :-
(i) ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਕਾਰਬਨ-ਡਾਈਆਕਸਾਈਡ ਮੁਕਤ ਹੁੰਦੀ ਹੈ ।
ਉੱਤਰ-
ਗ਼ਲਤ
(ii) ਅਜਿਹੇ ਪੌਦੇ, ਜੋ ਆਪਣਾ ਭੋਜਨ ਆਪ ਸੰਸ਼ਲੇਸ਼ਣ ਕਰਦੇ ਹਨ, ਮ੍ਰਿਤਜੀਵੀ ਅਖਵਾਉਂਦੇ ਹਨ ।
ਉੱਤਰ-
ਗ਼ਲਤ
(iii) ਪ੍ਰਕਾਸ਼ ਸੰਸ਼ਲੇਸ਼ਣ ਦੀ ਉਪਜ ਪ੍ਰੋਟੀਨ ਨਹੀਂ ਹੈ ।
ਉੱਤਰ-
ਗ਼ਲਤ
(iv) ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਸੂਰਜੀ ਉਰਜਾ ਦਾ ਰਸਾਇਣਿਕ ਉਰਜਾ ਵਿੱਚ ਰੂਪਾਂਤਰਣ ਹੋ ਜਾਂਦਾ ਹੈ ।
ਉੱਤਰ-
ਠੀਕ ।
3. ਕਾਲਮ ‘ਉ’ ਵਿੱਚ ਦਿੱਤੇ ਗਏ ਸ਼ਬਦਾਂ ਦਾ ਮਿਲਾਨ ਕਾਲਮ ‘ਅ’ ਦੇ ਸ਼ਬਦਾਂ ਨਾਲ ਕਰੋ-
ਕਾਲਮ ‘ਉ’ | ਕਾਲਮ ‘ਅ’ |
(i) ਕਲੋਰੋਫਿਲ | (ਉ) ਜੀਵਾਣੂ |
(ii) ਨਾਈਟ੍ਰੋਜਨ | (ਅ) ਘੜਾ ਬੁਟੀ |
(iii) ਅਮਰਵੇਲ | (ੲ) ਪੱਤੇ |
(iv) ਜੰਤੂ | (ਸ) ਪਰਜੀਵੀ |
(v) ਕੀਟ ਖਾਣ ਵਾਲੇ | (ਹ) ਪਰਪੋਸ਼ਿਤ । |
ਉੱਤਰ-
ਕਾਲਮ ‘ਉ’ | ਕਾਲਮ ‘ਅ’ |
(i) ਕਲੋਰੋਫਿਲ | (ੲ) ਪੱਤੇ |
(ii) ਨਾਈਟ੍ਰੋਜਨ | (ਉ) ਜੀਵਾਣੂ |
(iii) ਅਮਰਵੇਲ | (ਸ) ਪਰਜੀਵੀ |
(iv) ਜੰਤੂ | (ਹ) ਪਰਪੋਸ਼ਿਤ |
(v) ਕੀਟ ਖਾਣ ਵਾਲੇ | (ਅ) ਘੜਾ ਬੁਟੀ |
4. ਸਹੀ ਵਿਕਲਪ ਚੁਣੋ-
(i) ਜਿਹੜੇ ਜੀਵ ਭੋਜਨ ਲਈ ਦੁਸਰੇ ਜੀਵਾਂ ਉੱਤੇ ਨਿਰਭਰ ਕਰਦੇ ਹਨ, ਕੀ ਕਹਾਉਂਦੇ ਹਨ ?
(ਉ) ਸਹਿਜੀਵੀ
(ਅ) ਪਰਜੀਵੀ
(ੲ) ਸਵੈਪੋਸ਼ੀ
(ਸ) ਮ੍ਰਿਤਜੀਵੀ ।
ਉੱਤਰ-
(ਅ) ਪਰਜੀਵੀ ।
(ii) ਸਟੋਮੈਟਾ ਆਮ ਤੌਰ ਉੱਤੇ ਪੌਦੇ ਦੇ ਕਿਸ ਭਾਗ ਵਿੱਚ ਪਾਏ ਜਾਂਦੇ ਹਨ ?
(ਉ) ਜੜ੍ਹ
(ਅ) ਤਣਾ
(ੲ) ਪੱਤੇ
(ਸ) ਫੁੱਲ ।
ਉੱਤਰ-
(ੲ) ਪੱਤੇ ।
(iii) ਪ੍ਰਕਾਸ਼-ਸੰਸ਼ਲੇਸ਼ਣ ਵਿੱਚ ਕਿਹੜੀ ਗੈਸ ਮੁਕਤ ਹੁੰਦੀ ਹੈ ?
(ੳ) ਆਕਸੀਜਨ
(ਅ) ਕਾਰਬਨਡਾਈਆਕਸਾਈਡ
(ੲ) ਨਾਈਟਰੋਜਨ
(ਸ) ਹਾਈਡਰੋਜਨ ।
ਉੱਤਰ-
(ੳ) ਆਕਸੀਜਨ ।
(iv) ਸਜੀਵਾਂ ਦੀ ਇਕਾਈ ਨੂੰ ਕੀ ਕਹਿੰਦੇ ਹਨ ?
(ਉ) ਅੰਗ
(ਅ) ਅੰਗ ਪ੍ਰਣਾਲੀ
(ੲ) ਸੈੱਲ
(ਸ) ਟਿਸ਼ੂ ।
ਉੱਤਰ-
(ੲ) ਸੈੱਲ ।
(v) ਸਜੀਵਾਂ ਵਿੱਚ ਊਰਜਾ ਦਾ ਚਰਮ ਸੋਮਾ ਹੈ-
(ਉ) ਚੰਦਰਮਾ
(ਅ) ਸੂਰਜ
(ੲ) ਤਾਰੇ
(ਸ) ਹਿ ।
ਉੱਤਰ-
(ਅ) ਸੂਰਜ ।
(vi) ਇਕ ਖਾਣਯੋਗ ਕਵਕ ਹੈ
(ਉ) ਸ਼ੈਵਾਲ
(ਅ) ਜੀਵਾਣੂ
(ੲ) ਰਾਈਜ਼ੋਪਸ
(ਸ) ਮਸ਼ਰੂਮ ।
ਉੱਤਰ-
(ਸ) ਮਸ਼ਰੂਮ ।
(vii) ਪੌਦੇ ਹੇਠ ਲਿਖਿਆਂ ਵਿਚੋਂ ਕਿਸ ਅੰਗ ਦੁਆਰਾ ਸਾਹ ਲੈਂਦੇ ਹਨ ?
(ਉ) ਐਪੀਡਰਮਿਸ
(ਅ) ਝਲੀ
(ੲ) ਸਟੋਮੈਟਾ
(ਸ) ਰੇਸਿਨ ।
ਉੱਤਰ-
(ੲ) ਸਟੋਮੈਟਾ ।
(vii) ਤਲਾਬਾਂ ਵਿੱਚ ਪਾਣੀ ਉੱਪਰ ਹਰੇ ਰੰਗ ਦੀਆਂ ਧਾਰੀਆਂ ਵਰਗੀਆਂ ਰਚਨਾਵਾਂ ਨੂੰ ਕੀ ਕਹਿੰਦੇ ਹਨ ?
(ੳ) ਉੱਲੀ
(ਅ) ਕਾਈ
(ੲ) ਅਮੀਬਾ
(ਸ) ਪੈਰਾਮੀਸ਼ੀਅਮ ।
ਉੱਤਰ-
(ਅ) ਕਾਈ ।
(ix) ਪੌਦੇ ਦੇ ਕਿਸ ਭਾਗ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਲਈ ਹਵਾ ਵਿੱਚੋਂ ਕਾਰਬਨ-ਡਾਈਆਕਸਾਈਡ ਲਈ ਜਾਂਦੀ ਹੈ ?
(ਉ) ਮੁਲਰੋਮ
(ਅ) ਸਟੋਮੈਟਾ
(ੲ) ਪੱਤਾ ਸ਼ਿਰਾਵਾਂ
(ਸ) ਸੈਪਲ ।
ਉੱਤਰ-
(ਅ) ਸਟੋਮੈਟਾ ।
(x) ਵਾਯੂਮੰਡਲ ਵਿੱਚ ਮੁੱਖ ਰੂਪ ਵਿੱਚ ਜਿਸ ਭਾਗ ਦੁਆਰਾ ਪੈਦੇ ਕਾਰਬਨ-ਡਾਈਆਕਸਾਈਡ ਪ੍ਰਾਪਤ ਕਰਦੇ ਹਨ ਉਹ ਹਨ-
(ਉ) ਜੜ੍ਹ
(ਅ) ਤਣਾ
(ੲ) ਫੁੱਲ
(ਸ) ਪੱਤੇ ।
ਉੱਤਰ-
(ਸ) ਪੱਤੇ ।
ਕਰ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੋਸ਼ਕਾਂ ਦੇ ਨਾਮ ਲਿਖੋ ।
ਉੱਤਰ-
ਕਾਰਬੋਹਾਈਡੇਟਸ, ਵਿਟਾਮਿਨ, ਚਰਬੀ, ਪ੍ਰੋਟੀਨ, ਖਣਿਜ ।
ਪ੍ਰਸ਼ਨ 2.
ਪੌਦੇ ਭੋਜਨ ਪਦਾਰਥਾਂ ਨੂੰ ਕਿਵੇਂ ਸੰਸ਼ਲੇਸ਼ਿਤ ਕਰਦੇ ਹਨ ?
ਉੱਤਰ-
ਪੌਦੇ ਭੋਜਨ ਪਦਾਰਥਾਂ ਨੂੰ ਕਾਰਬਨ-ਡਾਈਆਕਸਾਈਡ , ਪਾਣੀ ਅਤੇ ਸੂਰਜੀ ਪ੍ਰਕਾਸ਼ ਨਾਲ ਸੰਸ਼ਲੇਸ਼ਿਤ ਕਰਦੇ ਹਨ ।
ਪ੍ਰਸ਼ਨ 3.
ਵਿਭਿੰਨ ਪੋਸ਼ਣ ਵਿਧੀਆਂ ਦੇ ਨਾਮ ਲਿਖੋ ।
ਉੱਤਰ-
ਸਵੈਪੋਸ਼ੀ, ਪਰਪੋਸ਼ੀ, ਤਜੀਵੀ, ਪਰਜੀਵੀ ।’
ਪ੍ਰਸ਼ਨ 4.
ਪੱਤਿਆਂ ਉੱਪਰ ਪਾਏ ਜਾਣ ਵਾਲੇ ਛੋਟੇ-ਛੋਟੇ ਛੇਕਾਂ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਸਟੋਮੈਟਾ ।
ਪ੍ਰਸ਼ਨ 5.
ਪੱਤਿਆਂ ਵਿੱਚ ਕਲੋਰੋਫਿਲ ਦਾ ਕੀ ਕੰਮ ਹੈ ?
ਉੱਤਰ-
ਕਲੋਰੋਫਿਲ, ਸੂਰਜੀ ਪ੍ਰਕਾਸ਼ ਦੀ ਊਰਜਾ ਨੂੰ ਇਕੱਠਾ ਕਰਦੇ ਹਨ ।
ਪ੍ਰਸ਼ਨ 6.
ਸਜੀਵਾਂ ਵਿੱਚ ਉਰਜਾ ਦਾ ਮੁੱਖ ਸਰੋਤ ਕਿਹੜਾ ਹੈ ?
ਉੱਤਰ-
ਸੂਰਜ ।
ਪ੍ਰਸ਼ਨ 7.
ਪ੍ਰਕਾਸ਼-ਸੰਸ਼ਲੇਸ਼ਣ ਪ੍ਰਕਿਰਿਆ ਦੇ ਉਤਪਾਦ ਕਿਹੜੇ ਹਨ ?
ਉੱਤਰ-
ਕਾਰਬੋਹਾਈਡੇਟ ਅਤੇ ਆਕਸੀਜਨ ॥
ਪ੍ਰਸ਼ਨ 8.
ਪੌਦੇ ਦੇ ਹੋਰ ਭਾਗਾਂ ਦੇ ਨਾਮ ਲਿਖੋ ਜੋ ਪ੍ਰਕਾਸ਼-ਸੰਸ਼ਲੇਸ਼ਣ ਵਿੱਚ ਭਾਗ ਲੈਂਦੇ ਹਨ ?
ਉੱਤਰ-
ਹਰੇ ਤਣੇ ਅਤੇ ਹਰੀਆਂ ਟਹਿਣੀਆਂ ।
ਪ੍ਰਸ਼ਨ 9.
ਹਰੇ ਪੱਤਿਆਂ ਤੋਂ ਇਲਾਵਾ ਕਿਹੜੇ ਰੰਗ ਦੀਆਂ ਪੱਤੀਆਂ ਪੌਦਿਆਂ ਵਿੱਚ ਪਾਈਆਂ ਜਾਂਦੀਆਂ ਹਨ ?
ਉੱਤਰ-
ਲਾਲ, ਭੂਰੇ ।
ਪ੍ਰਸ਼ਨ 10.
ਸ਼ੈਵਾਲ ਕੀ ਹੈ ?
ਉੱਤਰ-
ਤਲਾਬਾਂ ਜਾਂ ਠਹਿਰੇ ਪਾਣੀ ਵਿੱਚ ਹਰੇ ਅਵਪੱਕੀ (ਕਾਈ ਵਰਗੇ ਪੌਦੇ) ਹੀ ਸ਼ੈਵਾਲ ਹਨ ।
ਪ੍ਰਸ਼ਨ 11.
ਕੀ, ਸ਼ੈਵਾਲ ਭੋਜਨ ਸੰਸ਼ਲੇਸ਼ਣ ਕਰਦੇ ਹਨ ? ਕਿਵੇਂ ?
ਉੱਤਰ-
ਹਾਂ, ਕਿਉਂਕਿ ਇਹਨਾਂ ਵਿੱਚ ਕਲੋਰੋਫਿਲ ਨਾਮ ਦਾ ਹਰਾ ਵਰਣਕ ਪਾਇਆ ਜਾਂਦਾ ਹੈ ।
ਪ੍ਰਸ਼ਨ 12.
ਕਾਰਬੋਹਾਈਡੇਟ ਕਿਹੜੇ-ਕਿਹੜੇ ਤੱਤਾਂ ਤੋਂ ਬਣਦਾ ਹੈ ?
ਉੱਤਰ-
ਕਾਰਬਨ, ਹਾਈਡਰੋਜ਼ਨ ਅਤੇ ਆਕਸੀਜਨ ।
ਪ੍ਰਸ਼ਨ 13.
ਕੋਈ ਚਾਰ ਮਨੁੱਖੀ ਪਰਜੀਵੀਆਂ ਦਾ ਨਾਂ ਦੱਸੋ ।
ਉੱਤਰ-
- ਮੱਛਰ
- ਜੂ
- ਖਟਮਲ
- ਸੌਂਕ ।
ਪ੍ਰਸ਼ਨ 14.
ਇੱਕ ਖਾਣਯੋਗ ਉੱਲੀ ਦਾ ਨਾਂ ਲਿਖੋ ।
ਉੱਤਰ-
ਖੁੰਬਾਂ (ਜਾਂ ਮਸ਼ਰੂਮ) ।
ਪ੍ਰਸ਼ਨ 15.
ਉੱਲੀ ਕਿੱਥੇ ਉੱਗਦੀ ਹੈ ?
ਉੱਤਰ-
ਨਮੀ ਅਤੇ ਵਰਖਾ ਵਾਲੀ ਥਾਂ ‘ਤੇ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖਿਆਂ ਦੇ ਸੰਬੰਧਿਤ ਪਰਿਭਾਸ਼ਿਕ ਸ਼ਬਦ ਲਿਖੋ :-
(ਉ) ਕਮਜ਼ੋਰ ਤਣੇ ਵਾਲਾ ਪਰਜੀਵੀ ਪੌਦਾ
(ਅ) ਇੱਕ ਪੌਦਾ ਜਿਸ ਵਿੱਚ ਸਵੈ-ਪੋਸ਼ਣ ਅਤੇ ਪਰਪੋਸ਼ਣ ਦੋਵੇਂ ਹੀ ਪ੍ਰਣਾਲੀਆਂ ਮਿਲਦੀਆਂ ਹਨ ।
(ੲ) ਉਹ ਛਿੱਦਰ ਜਿਨ੍ਹਾਂ ਦੇ ਦੁਆਰਾ ਪੱਤਿਆਂ ਵਿੱਚ ਗੈਸਾਂ ਦਾ ਵਟਾਂਦਰਾ ਹੁੰਦਾ ਹੈ ।
ਉੱਤਰ-
(ਉ) ਅਮਰਵੇਲ (Cuscuta)
(ਅ) ਘੜਾ ਬੂਟੀ (Pitcher plant)
(ਇ) ਸਟੋਮੈਟਾ (Stomata) ।
ਪ੍ਰਸ਼ਨ 2.
ਸਵੈਪੋਸ਼ੀ ਅਤੇ ਪਰਪੋਸ਼ੀ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਸਵੈਪੋਸ਼ੀ ਅਤੇ ਪਰਪੋਸ਼ੀ ਵਿੱਚ ਅੰਤਰ :-
ਸਵੈਪੋਸ਼ੀ (Autotroph) | ਪਰਪੋਸ਼ੀ (Heterotrophy) |
ਸਵੈਪੋਸ਼ੀ ਸੂਰਜ ਦੀ ਰੋਸ਼ਨੀ ਵਿੱਚ ਆਪਣਾ ਭੋਜਨ ਆਪ ਤਿਆਰ ਕਰਦੇ ਹਨ ।
ਉਦਾਹਰਣ-ਹਰੇ ਪੌਦੇ, ਨੀਲੀ ਹਰੀ ਸ਼ੈਵਾਲ । |
ਪਰਪੋਸ਼ੀ ਆਪਣਾ ਭੋਜਨ ਪੌਦਿਆਂ ਜਾਂ ਹੋਰ ਜੀਵਾਂ ਤੋਂ ਪ੍ਰਾਪਤ ਕਰਦੇ ਹਨ ।
ਉਦਾਹਰਣ-ਪਰਜੀਵੀ, ਉੱਲੀ, ਜੀਵਾਣੂ, ਜੰਤੂ । |
ਪ੍ਰਸ਼ਨ 3.
ਰੰਗਦਾਰ ਪੱਤੇ ਹਰੇ ਨਹੀਂ ਹੁੰਦੇ ਫਿਰ ਵੀ ਪ੍ਰਕਾਸ਼-ਸੰਸ਼ਲੇਸ਼ਣ ਪ੍ਰਕਿਰਿਆ ਵਿੱਚ ਸਹਾਇਕ ਹੁੰਦੇ ਹਨ । ਕਿਉਂ ?
ਉੱਤਰ-
ਰੰਗਦਾਰ ਪੱਤੇ (ਲਾਲ, ਭੂਰੇ) ਵਿੱਚ ਹਰਾ ਵਰਣਕ ਕਲੋਰੋਫਿਲ ਹੁੰਦਾ ਹੈ, ਪਰੰਤੂ ਦੂਸਰੇ ਰੰਗ ਹਰੇ ਰੰਗ ਨੂੰ ਦਬਾ ਦਿੰਦੇ ਹਨ | ਕਲੋਰੋਫਿਲ ਦੀ ਹੋਂਦ ਕਾਰਨ ਰੰਗਦਾਰ ਪੱਤੇ ਪ੍ਰਕਾਸ਼-ਸੰਸ਼ਲੇਸ਼ਣ ਪ੍ਰਕਿਰਿਆ ਵਿੱਚ ਸਹਾਇਕ ਹੁੰਦੇ ਹਨ ।
ਪ੍ਰਸ਼ਨ 4.
ਉੱਲੀ ਵਸਤੁਆਂ ਉੱਤੇ ਕਿਸ ਤਰ੍ਹਾਂ ਪਨਪਦੀ ਹੈ ?
ਉੱਤਰ-
ਉੱਲੀ ਦੇ ਬੀਜਾਣੂ ਹਵਾ ਵਿੱਚ ਮੌਜੂਦ ਹੁੰਦੇ ਹਨ । ਜਦੋਂ ਉਹ ਨਮ ਅਤੇ ਗਰਮ ਸਥਾਨ ਉੱਤੇ ਬੈਠਦੇ ਹਨ, ਤਾਂ ਅੰਕੁਰਿਤ ਹੋ ਜਾਂਦੇ ਹਨ ।
ਪ੍ਰਸ਼ਨ 5.
ਲਾਈਕੇਨ ਸਹਿਜੀਵੀ-ਸੰਬੰਧ ਕਿਸ ਤਰ੍ਹਾਂ ਦਰਸਾਉਂਦੇ ਹਨ ?
ਉੱਤਰ-
ਲਾਈਕੇਨ ਵਿੱਚ ਦੋ ਹਿੱਸੇਦਾਰ ਹੁੰਦੇ ਹਨ-ਇੱਕ ਵਾਲ ਅਤੇ ਦੂਸਰਾ ਉੱਲੀ । ਉੱਲੀ ਆਵਾਸ, ਪਾਣੀ ਅਤੇ ਪੋਸ਼ਕ ਸ਼ੈਵਾਲ ਨੂੰ ਦਿੰਦੀ ਹੈ ਜਦਕਿ ਵਾਲ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਨਾਲ ਪ੍ਰਾਪਤ ਭੋਜਨ ਪਦਾਰਥ ਉੱਲੀ ਨੂੰ ਦਿੰਦਾ ਹੈ । ਇਸ ਤਰ੍ਹਾਂ ਦੋਵੇਂ ਸਹਿਜੀਵੀ-ਸੰਬੰਧ ਨੂੰ ਦਰਸਾਉਂਦੇ ਹਨ ।
ਪ੍ਰਸ਼ਨ 6.
ਰਾਈਜ਼ੋਬੀਅਮ ਅਤੇ ਪੌਦਿਆਂ ਦਾ ਪਰਿਜੀਵੀ ਸੰਬੰਧ ਸਮਝਾਓ ।
ਉੱਤਰ-
ਰਾਈਜ਼ੋਬੀਅਮ ਇੱਕ ਬੈਕਟੀਰੀਆ ਹੈ ਜੋ ਫ਼ਲੀਦਾਰ ਪੌਦਿਆਂ ਦੀਆਂ ਜੜਾਂ ‘ਤੇ ਮੌਜੂਦ ਗੰਢਾਂ ਵਿੱਚ ਰਹਿੰਦਾ ਹੈ । ਇਹ . ਹਵਾ ਵਿਚਲੀ ਨਾਈਟਰੋਜਨ ਨੂੰ ਵਰਤੋਂ ਯੋਗ ਰੂਪ ਵਿੱਚ ਬਦਲ ਦਿੰਦਾ ਹੈ ਜਿਸ ਦੀ ਵਰਤੋਂ ਪੌਦੇ ਵਲੋਂ ਕਰ ਲਈ ਜਾਂਦੀ ਹੈ ਅਤੇ ਬਦਲੇ ਵਿੱਚ ਪੈਂਦੇ ਇਸ ਬੈਕਟੀਰੀਆ ਨੂੰ ਆਸਰਾ ਅਤੇ ਭੋਜਨ ਪ੍ਰਦਾਨ ਕਰਦੇ ਹਨ ।
ਪ੍ਰਸ਼ਨ 7.
ਪਰਜੀਵੀ, ਸਹਿਜੀਵੀ ਸੰਬੰਧ ਅਤੇ ਮ੍ਰਿਤਜੀਵੀ ਤੋਂ ਕੀ ਭਾਵ ਹੈ ? ਹਰ ਇੱਕ ਦਾ ਉਦਾਹਰਨ ਦਿਓ ।
ਉੱਤਰ-
- ਪਰਜੀਵੀ – ਉਹ ਪੌਦੇ ਅਤੇ ਜੰਤੂ ਜਿਹੜੇ ਆਪਣੇ ਭੋਜਨ ਦੇ ਲਈ ਪਰਪੋਸ਼ੀ ਉੱਪਰ ਨਿਰਭਰ ਕਰਦੇ ਹਨ ਉਹਨਾਂ ਨੂੰ ਪਰਜੀਵੀ ਕਹਿੰਦੇ ਹਨ ।
ਉਦਾਹਰਨ-ਅਮਰਵੇਲ, ਉੱਲੀ, ਜੀਵਾਣੁ ਆਦਿ । - ਸਹਿਜੀਵੀ-ਸੰਬੰਧ – ਇਹ ਇੱਕ ਇਸ ਤਰ੍ਹਾਂ ਦਾ ਪ੍ਰਬੰਧ ਹੈ ਜਿਸ ਵਿੱਚ ਦੋਨੋਂ ਸਜੀਵਾਂ ਨੂੰ ਲਾਭ ਹੁੰਦਾ ਹੈ । ਇੱਕ ਜੀਵ ਆਵਾਸ, ਜਲ ਅਤੇ ਪੋਸ਼ਕ ਤੱਤ ਉਪਲੱਬਧ ਕਰਾਉਂਦਾ ਹੈ ਜਦਕਿ ਦੂਸਰਾ ਜੀਵ ਭੋਜਨ ਪਦਾਰਥ ਸੰਸ਼ਲੇਸ਼ਿਤ ਕਰਦਾ ਹੈ । ਉਦਾਹਰਣ-ਲਾਈਕੇਨ ।
- ਮ੍ਰਿਤਜੀਵੀ-ਉਹ ਜੀਵ ਜਿਹੜੇ ਮ੍ਰਿਤ ਅਤੇ ਵਿਘਟਨਕਾਰੀ ਵਸਤੂਆਂ ਉੱਤੇ ਪਾਚਕ ਰਸਾਂ ਦਾ ਰਿਸਾਅ ਕਰਦੇ ਹਨ ਅਤੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ, ਮ੍ਰਿਤਜੀਵੀ ਕਹਾਉਂਦੇ ਹਨ । ਉਦਾਹਰਣ-ਉੱਲੀ, ਜੀਵਾਣੂ ।
ਪ੍ਰਸ਼ਨ 8.
ਪਰਜੀਵੀ ਅਤੇ ਮ੍ਰਿਤਜੀਵੀ ਵਿੱਚ ਅੰਤਰ ਦੱਸੋ ।
ਉੱਤਰ-
ਪਰਜੀਵੀ ਅਤੇ ਮ੍ਰਿਤਜੀਵੀ ਵਿੱਚ ਅੰਤਰ-
ਪਰਜੀਵੀ (Parasites) | ਮ੍ਰਿਤਜੀਵੀ (Saprophytes) |
(i) ਇਹ ਜੀਵ ਦੂਸਰੇ ਸਜੀਵਾਂ ਉੱਪਰ ਭੋਜਨ ਦੇ ਲਈ ਨਿਰਭਰ ਹੁੰਦੇ ਹਨ । | (i) ਇਹ ਜੀਵ ਮ੍ਰਿਤ ਪਦਾਰਥਾਂ ਤੋਂ ਆਪਣੀ ਭੋਜਨ ਸਮੱਗਰੀ ਪ੍ਰਾਪਤ ਕਰਦੇ ਹਨ । |
(ii) ਇਹ ਪੋਸ਼ਣ ਦੇ ਲਈ ਕੁੱਝ ਵਿਸ਼ੇਸ਼ ਅੰਗ ਵਿਕਸਿਤ ਕਰਦੇ ਹਨ ।
ਉਦਾਹਰਣ-ਅਮਰਵੇਲ, ਫੀਤਾਰਮ, ਗੋਲਾਕਿਰਮ । |
(ii) ਇਹ ਕੁੱਝ ਐਨਜਾਈਮਾਂ ਦਾ ਰਿਸਾਵ ਕਰਦੇ ਹਨ ਜੋ ਭੋਜਨ ਨੂੰ ਘੋਲ ਵਿੱਚ ਪਰਿਵਰਤਿਤ ਕਰ ਦਿੰਦੇ ਹਨ ।
ਉਦਾਹਰਣ-ਉੱਲੀ, ਜੀਵਾਣੂ । |
ਪ੍ਰਸ਼ਨ 9.
ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਪਰਸਥਿਤੀਆਂ ਅਤੇ ਇਸਦੇ ਮੁਢਲੇ ਅਤੇ ਸਹਿ-ਉਤਪਾਦ ਕੀ ਹਨ ?
ਉੱਤਰ-
ਸਵੈਪੋਸ਼ੀ ਪੋਸ਼ਣ ਲਈ ਪ੍ਰਕਾਸ਼ ਸੰਸ਼ਲੇਸ਼ਣ ਜ਼ਰੂਰੀ ਹੈ ਜਿਸ ਲਈ ਜ਼ਰੂਰੀ ਪਰਸਥਿਤੀਆਂ ਹਨ-
- ਸੂਰਜੀ ਪ੍ਰਕਾਸ਼
- ਕਲੋਰੋਫਿਲ (ਹਰਾ ਵਰਣਕ)
- ਕਾਰਬਨ ਡਾਈਆਕਸਾਈਡ ਅਤੇ
- ਪਾਣੀ ।
ਮੁੱਢਲੇ ਉਤਪਾਦ – ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੇ ਮੁੱਢਲੇ ਉਤਪਾਦ ਆਕਸੀਜਨ ਗੈਸ ਅਤੇ ਗੁਲੂਕੋਜ਼ ਹਨ | ਗਲੂਕੋਜ਼ ਨੂੰ ਬਾਅਦ ਵਿੱਚ ਸਟਾਰਚ ਦੇ ਰੂਪ ਵਿੱਚ ਜਮਾਂ ਕੀਤਾ ਜਾਂਦਾ ਹੈ ।
ਸਹਿ-ਉਤਪਾਦ – ਇਸ ਪ੍ਰਕਿਰਿਆ ਦੇ ਸਹਿ-ਉਤਪਾਦ ਹਨ : ਪਾਣੀ ਅਤੇ ਆਕਸੀਜਨ ।
ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ 1.
ਸਹਿਜੀਵੀ-ਸੰਬੰਧ ਦੋਨੋਂ ਹਿੱਸੇਦਾਰਾਂ ਦੇ ਲਈ ਲਾਭਦਾਇਕ ਹੈ । ਸਪੱਸ਼ਟ ਕਰੋ ।
ਉੱਤਰ-
ਉਹ ਸੰਬੰਧ ਜਿਹੜਾ ਦੋਨੋਂ ਹਿੱਸੇਦਾਰਾਂ ਦੇ ਲਈ ਲਾਭਦਾਇਕ ਹੋਵੇ, ਸਹਿਜੀ-ਸੰਬੰਧ ਕਹਾਉਂਦਾ ਹੈ । ਲਾਈਕੇਨ ਵਰਗੇ ਪੌਦਿਆਂ ਵਿੱਚ ਉੱਲੀ ਅਤੇ ਸ਼ੈਵਾਲ ਦੋਨੋਂ ਹਿੱਸੇਦਾਰ ਹੁੰਦੇ ਹਨ । ਉੱਲੀ ਵਿੱਚ ਕਲੋਰੋਫਿਲ ਨਹੀਂ ਹੁੰਦਾ । ਇਹ ਸ਼ੈਵਾਲ ਨੂੰ ਆਵਾਸ (ਥਾਂ), ਪਾਣੀ ਅਤੇ ਪੋਸ਼ਕ-ਤੱਤ ਉਪਲੱਬਧ ਕਰਾਉਂਦਾ ਹੈ ਜਦਕਿ ਸ਼ੈਵਾਲ ਵਿੱਚ ਕਲੋਰੋਫਿਲ ਮੌਜੂਦ ਹੋਣ ਦੇ ਕਾਰਨ ਭੋਜਨ ਪਦਾਰਥ ਸੰਸ਼ਲਿਸ਼ਟ ਕਰਦੇ ਹਨ । ਇਸ ਤਰ੍ਹਾਂ ਦੋਨੋਂ ਇੱਕ-ਦੂਸਰੇ ਉੱਤੇ ਨਿਰਭਰ ਕਰਦੇ ਹਨ ।