PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

Punjab State Board PSEB 7th Class Science Book Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ Textbook Exercise Questions, and Answers.

PSEB Solutions for Class 7 Science Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

PSEB 7th Class Science Guide ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 170)

ਪ੍ਰਸ਼ਨ 1.
ਇੱਕ ਸੈੱਲ ਵਿੱਚ ਕਿੰਨੇ ਟਰਮੀਨਲ ਹੁੰਦੇ ਹਨ ? ਉਹਨਾਂ ਦੇ ਨਾਂ ਦੱਸੋ ।
ਉੱਤਰ-
ਇੱਕ ਸੈੱਲ ਅੰਦਰ ਦੋ ਟਰਮੀਨਲ ਹੁੰਦੇ ਹਨ-

  • ਧਨ ਟਰਮੀਨਲ ਅਤੇ
  • ਰਿਣ ਟਰਮੀਨਲ ।

ਪ੍ਰਸ਼ਨ 2.
ਬਿਜਲਈ ਸਰਕਟ ਵਿੱਚ ਸਵਿੱਚ ਦਾ ਕੀ ਕੰਮ ਹੈ ?
ਉੱਤਰ-
ਬਿਜਲਈ ਸਰਕਟ ਵਿੱਚ ਸਵਿੱਚ ਸਰਕਟ ਨੂੰ ਪੂਰਾ ਕਰਨ ਅਤੇ ਤੋੜਣ ਦਾ ਕੰਮ ਕਰਦਾ ਹੈ ਅਰਥਾਤ ਸਰਕਟ ਨੂੰ ਪੂਰਾ ਕਰਕੇ ਬਿਜਲਈ ਪਰਿਪੱਥ ਵਿਚ ਧਾਰਾ ਦਾ ਪ੍ਰਵਾਹ ਬਣਾਉਣ ਅਤੇ ਲੋੜ ਸਮੇਂ ਸਰਕਟ ਨੂੰ ਤੋੜ ਕੇ ਧਾਰਾ ਦਾ ਪ੍ਰਵਾਹ ਰੋਕਣ ਲਈ ਕੀਤਾ ਜਾਂਦਾ ਹੈ ।

PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

ਸੋਚੋ ਅਤੇ ਉੱਤਰ ਦਿਓ : (ਪੇਜ 171)

ਪ੍ਰਸ਼ਨ 1.
ਜਦੋਂ ਸਵਿੱਚ ‘ਆਨ ਦੀ ਸਥਿਤੀ ਵਿੱਚ ਹੈ ਤਾਂ ਬਲਬ …………. ਹੈ ਅਤੇ ………… ਮਹਿਸੂਸ ਹੁੰਦਾ ਹੈ ।
ਉੱਤਰ-
ਜਗਦਾ, ਗਰਮ !

ਸੋਚੋ ਅਤੇ ਉੱਤਰ ਦਿਓ : (ਪੇਜ 171)

ਪ੍ਰਸ਼ਨ 1.
ਜਦੋਂ ਸਵਿੱਚ ‘Off ‘ ਅਵਸਥਾ ਵਿੱਚ ਹੈ ਤਾਂ ਤਾਰ ਗਰਮ ਮਹਿਸੂਸ ਹੁੰਦੀ ਹੈ । (ਸਹੀ/ਗਲਤ)
ਉੱਤਰ-
ਗ਼ਲਤ ।

ਪ੍ਰਸ਼ਨ 2.
ਜਦੋਂ ਸਵਿੱਚ ‘ON’ ਅਵਸਥਾ ਵਿੱਚ ਹੈ ਤਾਂ ਤਾਰ ਥੋੜੀ ਠੰਡੀ ਮਹਿਸੂਸ ਹੁੰਦੀ ਹੈ । (ਸਹੀ/ਗਲਤ)
ਉੱਤਰ-
ਗ਼ਲਤ ॥

ਪ੍ਰਸ਼ਨ 3.
ਕੋਈ ਹੋਰ ਤਾਰ ਲੈਣ ‘ਤੇ ਵੀ ਤੁਹਾਨੂੰ ਇਹੀ ਪ੍ਰਭਾਵ ਮਹਿਸੂਸ ਹੋਵੇਗਾ ?
ਉੱਤਰ-
ਕਿਉਂਕਿ ਬਿਜਲੀ ਪ੍ਰਵਾਹ ਹੋਣ ਨਾਲ ਤਾਰ ਗਰਮ ਹੋ ਜਾਂਦੀ ਹੈ । ਇਹ ਬਿਜਲਈ ਦੀ ਧਾਰਾ ਦੇ ਤਾਪਨ ਪ੍ਰਭਾਵ ਕਾਰਨ ਹੁੰਦਾ ਹੈ । ਕੋਈ ਹੋਰ ਤਾਰ ਲੈਣ ‘ਤੇ ਵੀ ਇਹੀ ਮਹਿਸੂਸ ਹੋਵੇਗਾ ।

ਸੋਚੋ ਅਤੇ ਉੱਤਰ ਦਿਓ : (ਪੇਜ 173)

ਪ੍ਰਸ਼ਨ 1.
ਕੋਈ ਚੁੰਬਕ ਨਜ਼ਦੀਕ ਨਾ ਹੋਣ ਦੇ ਬਾਵਜੂਦ ਵੀ ਚੁੰਬਕੀ ਸੂਈ ਪਹਿਲਾਂ ਉੱਤਰ-ਦੱਖਣ (N-S) ਦਿਸ਼ਾ ਵੱਲ ਕਿਉਂ ਸੰਕੇਤ ਕਰਦੀ ਹੈ ?
ਉੱਤਰ-
ਚੁੰਬਕੀ ਸੂਈ ਇੱਕ ਨਿਕੜਾ ਜਿਹਾ ਚੁੰਬਕ ਹੈ, ਜਿਸ ਦਾ ਇੱਕ ਸਿਰਾ ਉੱਤਰ ਧਰੁਵ (N-Pole) ਅਤੇ ਦੂਜਾ ਸਿਰਾ ਦੱਖਣੀ ਧਰੁਵ (S-Pole) ਹੈ । ਸਾਡੀ ਧਰਤੀ ਇੱਕ ਵੱਡੇ ਚੁੰਬਕ ਵਾਂਗ ਵਿਵਹਾਰ ਕਰਦੀ ਹੈ ਜਿਸ ਦਾ ਚੁੰਬਕੀ ਉੱਤਰੀ ਧਰੁਵ ਇਸਦੇ ਭੂਗੋਲਿਕ ਦੱਖਣ ਦਿਸ਼ਾ ਅਤੇ ਚੁੰਬਕੀ ਦੱਖਣੀ ਧਰੁਵ ਭੂਗੋਲਿਕ ਉੱਤਰ ਦਿਸ਼ਾ ਵੱਲ ਸਥਿਤ ਹੈ । ਚੁੰਬਕੀ ਸੂਈ ਜੋ ਇੱਕ ਨਿਕੜਾ ਚੁੰਬਕ ਹੈ ਅਤੇ ਜੋ ਆਪਣੇ ਧੁਰੇ ਤੇ ਖਿਤਿਜੀ ਦਿਸ਼ਾ ਵਿੱਚ ਘੁੰਮਣ ਲਈ ਸੁਤੰਤਰ ਹੈ ਦਾ ਉੱਤਰੀ ਧਰੁਵ ਧਰਤੀ ਦੇ ਚੁੰਬਕੀ ਦੱਖਣੀ ਧਰੁਵ ਵੱਲ ਅਤੇ ਚੁੰਬਕੀ ਸੁਈ ਦਾ ਦੱਖਣੀ ਧਰੁਵ ਧਰਤੀ ਦੇ ਚੁੰਬਕੀ ਉੱਤਰੀ ਧਰੁੱਵ ਵੱਲ ਆਕਰਸ਼ਿਤ ਹੁੰਦਾ ਹੈ । ਇਸ ਲਈ ਭਾਵੇਂ ਕੋਈ ਚੁੰਬਕ ਨਜ਼ਦੀਕ ਨਹੀਂ ਹੈ, ਤਾਂ ਵੀ ਇਸਦੇ ਬਾਵਜੂਦ ਚੁੰਬਕੀ ਸੂਈ ਪਹਿਲਾਂ ਹੀ ਉੱਤਰ-ਦੱਖਣ ਵੱਲ ਸੰਕੇਤ ਕਰਦੀ ਹੈ ।

ਪ੍ਰਸ਼ਨ 2.
ਇੱਕ ਛੜ ਚੁੰਬਕ ਨੇੜੇ ਲਿਆਉਣ ‘ ਤੇ ਚੁੰਬਕੀ ਸੂਈ ਕਿਉਂ ਵਿਖੇਪਿਤ ਹੋ ਜਾਂਦੀ ਹੈ ?
ਉੱਤਰ-
ਚੰਬਕਾਂ ਦੇ ਸਮਾਨ ਧਰਵ ਇੱਕ-ਦੂਜੇ ਨੂੰ ਪਤੀਕਰਸ਼ਿਤ ਅਤੇ ਵਿਪਰੀਤ ਧਰੁਵ ਇੱਕ-ਦੂਜੇ ਨੂੰ ਆਕਰਸ਼ਿਤ ਕਰਦੇ ਹਨ । ਇਸ ਲਈ ਜਦੋਂ ਛੜ ਚੁੰਬਕ ਨੂੰ ਚੁੰਬਕੀ ਸੂਈ (ਜੋ ਕਿ ਇੱਕ ਨਿਕੜਾ ਚੁੰਬਕ ਹੈ) ਦੇ ਨੇੜੇ ਲਿਆਇਆ ਜਾਂਦਾ ਹੈ, ਤਾਂ ਚੁੰਬਕੀ ਸੂਈ ਜੋ ਘੁੰਮਣ ਲਈ ਸੁਤੰਤਰ ਹੈ, ਵਿਖੇਪਿਤ ਹੋ ਜਾਂਦੀ ਹੈ ।

ਪ੍ਰਸ਼ਨ 3.
ਬਿਜਲਈ ਧਾਰਾ ‘ਆਨ ਕਰਨ ਤੇ ਚੁੰਬਕੀ ਸੂਈ ਕਿਉਂ ਵਿਖੇਪਿਤ ਹੋ ਜਾਂਦੀ ਹੈ ।
ਉੱਤਰ-
ਬਿਜਲਈ ਧਾਰਾ ਆਨ ਕਰਨ ਤੇ ਚੁੰਬਕੀ ਸੁਈ ਦਾ ਵਿਖੇਪਿਤ ਹੋਣਾ ਇਹ ਦਰਸਾਉਂਦਾ ਹੈ ਕਿ ਇਸ ਦੇ ਨੇੜੇ ਕੋਈ ਚੁੰਬਕ ਸਥਿਤ ਹੈ । ਇਹ ਧਾਰਾ ਪ੍ਰਵਾਹਿਤ ਹੋਣ ਵਾਲੀ ਤਾਰ ਹੈ ਜੋ ਚੁੰਬਕ ਵਾਂਗ ਵਿਵਹਾਰ ਕਰ ਰਹੀ ਹੈ ।

PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

ਸੋਚੋ ਅਤੇ ਉੱਤਰ ਦਿਓ : (ਪੇਜ 174)

ਪ੍ਰਸ਼ਨ 1.
ਪੇਪਰ ਪਿੰਨਾਂ ਬਿਜਲਈ ਧਾਰਾ ਪ੍ਰਵਾਹਿਤ ਕਰਨ ਤੇ ਲੋਹੇ ਦੀ ਮੇਖ ਨਾਲ ਕਿਉਂ ਚੁੰਬੜ ਜਾਂਦੀਆਂ ਹਨ ?
ਉੱਤਰ-
ਬਿਜਲਈ ਧਾਰਾ ਦਾ ਪ੍ਰਵਾਹ ਹੋਣ ਨਾਲ ਲੋਹੇ ਦੀ ਮੇਖ ਵਿੱਚ ਚੁੰਬਕ ਵਾਲੇ ਗੁਣ ਆ ਜਾਂਦੇ ਹਨ ਜਿਸ ਕਾਰਨ ਪੇਪਰ ਪਿੰਨਾਂ ਆਕਰਸ਼ਿਤ ਹੋ ਕੇ ਮੇਖ ਨਾਲ ਚਿੰਬੜ ਜਾਂਦੀਆਂ ਹਨ ।

ਪ੍ਰਸ਼ਨ 2.
ਬਿਜਲਈ ਧਾਰਾ ਦਾ ਪ੍ਰਵਾਹ ਬੰਦ ਕਰਨ ਤੇ ਕੀ ਇਹ ਪਿੰਨਾਂ ਮੁੜ ਥੱਲੇ ਡਿਗ ਪੈਣਗੀਆਂ ?
ਉੱਤਰ-
ਹਾਂ ਥੱਲੇ ਡਿਗ ਪੈਣਗੀਆਂ ।ਬਿਜਲਈ ਧਾਰਾ ਦਾ ਪ੍ਰਵਾਹ ਬੰਦ ਕਰਨ ‘ਤੇ ਲੋਹੇ ਦੀ ਮੇਖ ਆਪਣਾ ਚੁੰਬਕੀ ਗੁਣ ਗੁਆ ਲੈਂਦੀ ਹੈ ਜਿਸ ਕਾਰਨ ਪੇਪਰ ਪਿੰਨਾਂ ਆਕਰਸ਼ਿਤ ਨਾ ਹੋਣ ਕਾਰਨ ਥੱਲੇ ਡਿੱਗ ਪੈਂਦੀਆਂ ਹਨ ।

PSEB 7th Class Science Guide ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ Textbook Questions and Answers

1. ਖ਼ਾਲੀ ਸਥਾਨ ਭਰੋ

(i) ਬਿਜਲਈ ਸੈੱਲ ਦੇ ਸੰਕੇਤ ਵਿੱਚ ਛੋਟੀ ਰੇਖਾ ………. ਦਰਸਾਉਂਦੀ ਹੈ ।
ਉੱਤਰ-
ਰਿਣ ਟਰਮੀਨਲ

(ii) ਦੋ ਜਾਂ ਦੋ ਤੋਂ ਵੱਧ ਸੈੱਲਾਂ ਦੇ ਜੋੜ ਨੂੰ ………. ਕਿਹਾ ਜਾਂਦਾ ਹੈ ।
ਉੱਤਰ-
ਬੈਟਰੀ,

(iii) ਕਿਸੇ ਵਿੱਚ ਦੀ ………. ਅਵਸਥਾ ਵਿੱਚ ਸਰਕਟ ਵਿੱਚ ਬਿਜਲਈ ਧਾਰਾ ਪ੍ਰਵਾਹ ਕਰਦੀ ਹੈ ।
ਉੱਤਰ-
ਅੱਨ,

(iv) ਇੱਕ ਬੈਟਰੀ ਵਿੱਚ ਇੱਕ ਸੈੱਲ ਦਾ ਧਨ ਟਰਮੀਨਲ ਦੂਜੇ ਸੈੱਲ ਦੇ ………. ਟਰਮੀਨਲ ਨਾਲ ਜੁੜਿਆ ਹੁੰਦਾ ਹੈ ।
ਉੱਤਰ-
ਰਿਣ,

(v) ਹੀਟਰ ਬਿਜਲਈ ਧਾਰਾ ਦੇ ………. ਪ੍ਰਭਾਵ ਦੀ ਵਰਤੋਂ ਕਰਦਾ ਹੈ ।
ਉੱਤਰ-
ਤਾਪਨ ।

PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

2. ਹੇਠ ਲਿਖਿਆਂ ਵਿਚੋਂ ਠੀਕ ਜਾਂ ਗਲਤ ਦੱਸੋ-

(i) ਦੋ ਸੈੱਲਾਂ ਦੀ ਬੈਟਰੀ ਬਣਾਉਣ ਲਈ ਇੱਕ ਸੈੱਲ ਦਾ ਧਨ ਟਰਮੀਨਲ ਦੂਜੇ ਦੇ ਰਿਣ ਟਰਮੀਨਲ ਨਾਲ ਜੋੜਦੇ ਹਾਂ ।
ਉੱਤਰ-
ਠੀਕ,

(ii) ਬਿਜਲਈ ਪ੍ਰੈੱਸ ਬਿਜਲਈ ਧਾਰਾ ਦੇ ਤਾਪਨ ਪ੍ਰਭਾਵ ‘ਤੇ ਕੰਮ ਕਰਦੀ ਹੈ ।
ਉੱਤਰ-
ਗ਼ਲਤ,

(iii) ਚੁੰਬਕੀ-ਕੂਨ, ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ ‘ਤੇ ਅਧਾਰਿਤ ਹੈ ।
ਉੱਤਰ-
ਠੀਕ,

(iv) ਜਿਸ ਸਰਕਟ ਵਿੱਚ ਬਿਜਲਈ ਧਾਰਾ ਵਗਦੀ ਹੋਵੇ ਉਸਨੂੰ ਖੁੱਲ੍ਹਾ (Open) ਸਰਕਟ ਕਿਹਾ ਜਾਂਦਾ ਹੈ ।
ਉੱਤਰ-
ਗ਼ਲਤ,

(v) ਇੱਕ ਬਿਜਲਈ ਘੰਟੀ ਇੱਕ ਬਿਜਲਈ ਚੁੰਬਕ ਦੇ ਸਿਧਾਂਤ ‘ਤੇ ਅਧਾਰਿਤ ਹੈ ।
ਉੱਤਰ-
ਠੀਕ ॥

3. ਢੁੱਕਵੇਂ/ਉਚਿਤ ਵਿਕਲਪਾਂ ਦਾ ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਬਿਜਲਈ ਸੈੱਲ (ਉ) ਸੁਰੱਖਿਆ ਉਪਕਰਣ
(ii) ਬਿਜਲਈ ਐੱਸ (ਅ) ਬਿਜਲਈ ਧਾਰਾ ਦਾ ਤਾਪਨ ਪ੍ਰਭਾਵ
(iii) ਬਿਜਲਈ-ਫਿਊਜ਼ (ੲ) ਬਿਜਲਈ ਚੁੰਬਕ
(iv) ਚੁੰਬਕੀ ਸ਼੍ਰੇਨ (ਸ) ਬਿਜਲਈ ਘਟਕ ।

ਉੱਤਰ-

ਕਾਲਮ ‘ਉ’ ਕਾਲਮ ‘ਅ’
(i) ਬਿਜਲਈ ਸੈੱਲ (ਸ) ਬਿਜਲਈ ਘਟਕ
(ii) ਬਿਜਲਈ ਐੱਸ (ਅ) ਬਿਜਲਈ ਧਾਰਾ ਦਾ ਤਾਪਨ ਪ੍ਰਭਾਵ
(iii) ਬਿਜਲਈ-ਫਿਊਜ਼ (ਉ) ਸੁਰੱਖਿਆ ਉਪਕਰਣ
(iv) ਚੁੰਬਕੀ ਸ਼੍ਰੇਨ (ਇ) ਬਿਜਲਈ ਚੁੰਬਕ ॥

4. ਸਹੀ ਵਿਕਲਪ ਚੁਣੋ

(i) ਕਿਹੜਾ ਉਪਕਰਣ ਬਿਜਲੀ ਦੇ ਤਾਪਨ ਪ੍ਰਭਾਵ ਦੀ ਵਰਤੋਂ ਨਹੀਂ ਕਰਦਾ ?
(ਉ) ਬਿਜਲਈ ਟੋਸਟਰ
(ਅ) ਲਾਊਡ ਸਪੀਕਰ
(ਈ) ਹੀਟਰ
(ਸ) ਬਿਜਲਈ ਐੱਸ ।
ਉੱਤਰ-
(ਉ) ਬਿਜਲਈ ਟੋਸਟਰ ।

(ii) ਕਿਹੜਾ ਉਪਕਰਣ ਬਿਜਲੀ ਦੇ ਚੁੰਬਕੀ ਪ੍ਰਭਾਵ ਦੀ ਵਰਤੋਂ ਨਹੀਂ ਕਰਦਾ ?
(ਉ) ਰੂਮ ਹੀਟਰ
(ਅ) ਚੰਬਕੀ ਕੇਨ
(ਈ) ਬਿਜਲਈ ਘੰਟੀ
(ਸ) ਲਾਊਡ ਸਪੀਕਰ ।
ਉੱਤਰ-
(ੳ) ਰੂਮ ਹੀਟਰ ।

PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

(iii) ਬਿਜਲਈ ਤਾਰ ਵਿਚ ਪੈਦਾ ਹੋਏ ਤਾਪ ਦੀ ਮਾਤਰਾ ਨਿਰਭਰ ਕਰਦੀ ਹੈ ?
(ਉ) ਤਾਰ ਦੇ ਪਦਾਰਥ ਦੀ ਕਿਸਮ
(ਅ) ਤਾਰ ਦੀ ਲੰਬਾਈ
(ਈ) ਤਾਰ ਦੀ ਮੋਟਾਈ
(ਸ) ਉਪਰੋਕਤ ਸਾਰਿਆਂ ਤੇ ।
ਉੱਤਰ-
(ਸ) ਉਪਰੋਕਤ ਸਾਰਿਆਂ ਤੇ ।

(iv) ਬਲਬ ਵਿੱਚ ਵਰਤੀ ਜਾਣ ਵਾਲੀ ਤਾਰ ਨੂੰ ਕਹਿੰਦੇ ਹਨ ।
(ਉ) ਐਲੀਮੈਂਟ
(ਅ) ਸਪਰਿੰਗ
(ੲ) ਫਿਲਾਮੈਂਟ
(ਸ) ਘਟਕ ।
ਉੱਤਰ-
(ਉ) ਐਲੀਮੈਂਟ।

(v) ਇੱਕ ਬਿਜਲਈ ਘੰਟੀ ਦੇ ਮੁੱਖ ਭਾਗ ਹਨ ।
(ਉ) ਗੋਂਗ
(ਅ) ਹਥੌੜਾ
(ਇ) ਬਿਜਲਈ ਚੁੰਬਕ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

5. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਪਰਿਭਾਸ਼ਿਤ ਕਰੋ
1. ਬਿਜਲਈ-ਸੈੱਲ (Electrical Cell),
2. ਬੈਟਰੀ,
3. ਬਿਜਲਈ-ਸਰਕਟ,
4. ਖੁੱਲ੍ਹਾ ਸਰਕਟ,
5. ਬੰਦ ਸਰਕਟ ।
ਉੱਤਰ-
1. ਬਿਜਲਈ-ਸੈੱਲ-ਇਹ ਇੱਕ ਊਰਜਾ ਸ੍ਰੋਤ ਹੈ ਜਿਸ ਵਿੱਚ ਰਸਾਇਣਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਪਰਿਵਰਤਿਤ ਕਰਦਾ ਹੈ ।
ਇਸ ਵਿੱਚ ਦੋ ਇਲੈੱਕਟੋਡ ਹੁੰਦੇ ਹਨ ।

  • ਧਨ ਇਲੈੱਕਟੋਡ ਅਤੇ
  • ਰਿਣ ਇਲੈੱਕਟੋਡ ।

2. ਬੈਟਰੀ-ਇਹ ਦੋ ਜਾਂ ਦੋ ਤੋਂ ਵੱਧ ਸੈੱਲਾਂ ਦਾ ਸੰਯੋਜਨ ਹੈ ਜਿਨ੍ਹਾਂ ਨੂੰ ਸ਼੍ਰੇਣੀ ਕ੍ਰਮ ਵਿੱਚ ਸੰਯੋਜਿਤ ਕਰਕੇ ਬਿਜਲੀ ਧਾਰਾ ਪ੍ਰਾਪਤ ਕੀਤੀ ਜਾਂਦੀ ਹੈ । ਇਸ ਦੀ ਵਰਤੋਂ ਟਾਰਚ ਅਤੇ ਹੋਰ ਖਿਡਾਉਣਿਆਂ ਅਤੇ ਕਾਰ ਆਦਿ ਵਿੱਚ ਕੀਤੀ ਜਾਂਦੀ ਹੈ, ਜਿੱਥੇ ਵਧੇਰੇ ਧਾਰਾ ਦੀ ਲੋੜ ਹੁੰਦੀ ਹੈ ।

3. ਬਿਜਲਈ-ਸਰਕਟ-ਉਹ ਰਸਤਾ (ਪੱਥ) ਜਿਹੜਾ ਸੈੱਲ ਦੇ ਇੱਕ ਟਰਮੀਨਲ ਤੋਂ ਸ਼ੁਰੂ ਹੋ ਕੇ ਬਲਬ ਵਿੱਚੋਂ ਹੁੰਦਾ ਹੋਇਆ, ਦੂਜੇ ਟਰਮੀਨਲ ਤੱਕ ਪਹੁੰਚੇ ਅਤੇ ਜਿਸ ਵਿੱਚੋਂ ਬਿਜਲਈ ਧਾਰਾ ਵਹਿ ਸਕੇ, ਬਿਜਲਈ ਸਰਕਟ ਜਾਂ ਪਰੀਪੱਥ ਅਖਵਾਉਂਦਾ ਹੈ ।
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 1

4. ਖੁੱਲ੍ਹਾ ਸਰਕਟ-ਜੇਕਰ ਬਿਜਲਈ ਸਰਕਟ ਵਿੱਚੋਂ ਬਿਜਲਈ ਧਾਰਾ ਦਾ ਵਹਾਓ ਨਹੀਂ ਹੁੰਦਾ ਹੈ, ਤਾਂ ਅਜਿਹੇ ਸਰਕਟ ਨੂੰ ਖੁੱਲ੍ਹਾ ਸਰਕਟ ਆਖਦੇ ਹਨ ।
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 2

5. ਬੰਦ ਸਰਕਟ-ਅਜਿਹਾ ਬਿਜਲਈ ਸਰਕਟ ਜਿਸ ਵਿੱਚੋਂ ਬਿਜਲਈ ਧਾਰਾ ਦਾ ਵਹਾਓ ਹੁੰਦਾ ਹੈ, ਉਸਨੂੰ ਬੰਦ ਸਰਕਟ ਆਖਦੇ ਹਨ ।
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 3

ਪ੍ਰਸ਼ਨ (ii)
ਬਿਜਲ ਚੁੰਬਕ ਕੀ ਹੁੰਦਾ ਹੈ ? ਇਹ ਕਿਵੇਂ ਕੰਮ ਕਰਦਾ ਹੈ ?
ਉੱਤਰ-
ਬਿਜਲ ਚੁੰਬਕ-ਇੱਕ ਲੋਹੇ ਦੇ ਟੁੱਕੜੇ ਤੇ ਅਨੈਮਲ ਲੇਪਿਤ ਤਾਂਬੇ ਦੀ ਤਾਰ ਲਪੇਟੀ ਗਈ ਕੁੰਡਲੀ ਵਿੱਚੋਂ ਬਿਜਲਈ ਧਾਰਾ ਲੰਘਾਉਣ ‘ਤੇ ਇਹ ਲੋਹੇ ਦਾ ਟੁੱਕੜਾ ਅਸਥਾਈ ਰੂਪ ਵਿੱਚ ਚੁੰਬਕ ਬਣ ਜਾਂਦਾ ਹੈ । ਅਜਿਹੇ ਚੁੰਬਕ ਨੂੰ ਬਿਜਲਈ ਚੁੰਬਕ ਆਖਦੇ ਹਨ । ਬਿਜਲਈ ਧਾਰਾ ਬੰਦ ਕਰਨ ‘ਤੇ ਇਹ ਵਾਪਸ ਲੋਹੇ ਵਾਂਗ ਵਿਵਹਾਰ ਕਰਦਾ ਹੈ ਅਰਥਾਤ ਇਸਦੇ ਚੁੰਬਕੀ ਗੁਣ ਸਮਾਪਤ ਹੋ ਜਾਂਦੇ ਹਨ ।

ਪ੍ਰਸ਼ਨ (iii)
ਚੁੰਬਕੀ ਭੇਨ ਕੀ ਹੁੰਦੀ ਹੈ ? ਇਹ ਕਿਵੇਂ ਕੰਮ ਕਰਦੀ ਹੈ ?
ਉੱਤਰ-
ਚੁੰਬਕੀ ਕੂਨ-ਇਹ ਇੱਕ ਆਮ ਨ ਹੁੰਦੀ ਹੈ ਜਿਸ ਦੇ ਇੱਕ ਸਿਰੇ ਤੇ ਸ਼ਕਤੀਸ਼ਾਲੀ ਬਿਜਲਈ ਚੁੰਬਕ ਜੁੜਿਆ ਹੁੰਦਾ ਹੈ । ਬਿਜਲਈ ਧਾਰਾ ਲੰਘਾਉਣ ‘ਤੇ ਇਹ ਸ਼ਕਤੀਸ਼ਾਲੀ ਚੁੰਬਕ ਬਣ ਜਾਂਦਾ ਹੈ ਜੋ ਕਬਾੜ ਵਿੱਚੋਂ ਲੋਹੇ ਨੂੰ ਆਕਰਸ਼ਿਤ ਕਰਕੇ ਅੱਡ ਕਰ ਲੈਂਦਾ ਹੈ ਅਤੇ ਬਿਜਲਈ ਧਾਰਾ ਬੰਦ ਕਰਨ ‘ਤੇ ਇਹ ਆਪਣਾ ਚੁੰਬਕੀ ਗੁਣ ਗੁਆ ਲੈਂਦਾ ਹੈ ।

PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

ਪ੍ਰਸ਼ਨ (iv)
ਇੱਕ ਬਿਜਲਈ ਸਰਕਟ ਬਣਾਓ ਜਿਸ ਵਿੱਚ ਇੱਕ ਬੈਟਰੀ, ਇੱਕ ਬਲਬ ਅਤੇ ਇੱਕ ਸਵਿੱਚ ਖੁੱਲ੍ਹੀ ਅਵਸਥਾ ਵਿੱਚ ਹੋਵੇ ।
ਉੱਤਰ-
ਇੱਕ ਬਿਜਲਈ ਸਰਕਟ ਦਾ ਚਿੱਤਰ ਜਿਸ ਵਿੱਚ ਇੱਕ ਬੈਟਰੀ, ਇੱਕ ਬਲਬ ਅਤੇ ਖੁੱਲ੍ਹੀ ਅਵਸਥਾ ਵਿੱਚ ਸਵਿੱਚ ।
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 4

6. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਇੱਕ ਚਿੱਤਰ ਦੀ ਸਹਾਇਤਾ ਨਾਲ ਇੱਕ-ਬਿਜਲਈ ਘੰਟੀ ਦਾ ਸਿਧਾਂਤ, ਰਚਨਾ ਅਤੇ ਕਾਰਜ ਵਿਧੀ ਬਿਆਨ ਕਰੋ ।
ਉੱਤਰ-
ਬਿਜਲਈ ਘੰਟੀ-ਬਿਜਲਈ ਘੰਟੀ ਉਹ ਯੰਤਰਿਕ ਯੰਤਰ ਹੈ ਜੋ ਬਿਜਲਈ ਚੁੰਬਕ ਦੇ ਸਿਧਾਂਤ ‘ਤੇ ਬੈਟਰੀ ਕੰਮ ਕਰਦੀ ਹੈ । ਬਿਜਲਈ ਧਾਰਾ ਲੰਘਾਉਣ ਨਾਲ ਇਹ ਬਾਰ-ਬਾਰ ਆਵਾਜ਼ ਪੈਦਾ ਕਰਦੀ ਹੈ । ਸਵਿੱਚ ਸਿਧਾਂਤ-ਜਦੋਂ ਲੋਹੇ ਦੀ ਸਲਾਈ ਤੇ ਲਪੇਟੀ ਗਈ ਕੁੰਡਲੀ ਵਿੱਚੋਂ ਬਿਜਲਈ ਧਾਰਾ ਗੁਜ਼ਾਰੀ ਜਾਂਦੀ ਹੈ, ਤਾਂ ਲੋਹੇ ਦੀ ਸਲਾਈ ਚੁੰਬਕ ਵਜੋਂ ਕੰਮ ਕਰਦੀ ਹੈ ।ਉੱਨੀ ਦੇਰ ਤੱਕ ਹੀ ਚੁੰਬਕ ਵਜੋਂ ਵਿਵਹਾਰ ਕਰਦੀ ਹੈ ਜਿੰਨੀ ਦੇਰ ਤੱਕ ਬਿਜਲਈ ਧਾਰਾ ਇਸ ਵਿੱਚੋਂ ਲੰਘਦੀ ਹੈ ।

ਰਚਨਾ-ਬਿਜਲਈ ਘੰਟੀ ਦੇ ਹੇਠ ਲਿਖੇ ਮੁੱਖ ਭਾਗ ਹਨ ਧਾਤ ਦੀ ਪੱਤੀ –
1. ਬਿਜਲ ਚੁੰਬਕ-ਇਸ ਵਿਚ ਲੈਮੀਨੇਟ ਕੀਤੀ ਹਥੌੜਾ ਘੰਟੀ ਧਤਵੀ ਤਾਰ ਹੁੰਦੀ ਹੈ ਜਿਸਨੂੰ ਇਕ ਲੋਹੇ ਦੀ ਛੜ ਉੱਤੇ ਲਪੇਟਿਆ ਹੁੰਦਾ ਹੈ । ਇਹ ਛੜ ਬਿਜਲਈ ਧਾਰਾ ਲੰਘਾਉਣ ਤੇ ਬਿਜਲ ਚੁੰਬਕ ਬਣ ਜਾਂਦੀ ਹੈ ।
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 5
2. ਹਥੌੜਾ-ਇਹ ਲੋਹੇ ਦੀ ਪੱਤੀ ਜਿਸਦੇ ਇੱਕ ਸਿਰੇ ਤੇ ਧਾਤ ਦਾ ਛੋਟਾ ਜਿਹਾ ਗੋਲਾ ਹੁੰਦਾ ਹੈ ਜੋ ਹਥੌੜਾ ਕਹਾਉਂਦਾ ਹੈ । ਇਸ ਨੂੰ ਬਿਜਲਈ ਚੁੰਬਕ ਦੇ ਨੇੜੇ ਰੱਖਿਆ ਜਾਂਦਾ ਹੈ । ਲੋਹੇ ਦੀ ਪੱਤੀ ਨੇੜੇ ਇੱਕ ਸੰਪਰਕ ਪੇਚ ਹੁੰਦਾ ਹੈ ।

3. ਘੰਟੀ-ਇਹ ਇੱਕ ਕੱਪ ਸ਼ਕਲ ਦੀ ਧਾਤ ਦੀ ਬਣੀ ਹੁੰਦੀ ਹੈ । ਜਦੋਂ ਹਥੌੜਾ ਆਕਰਸ਼ਿਤ ਹੋ ਕੇ ਘੰਟੀ ਨਾਲ ਵੱਜਦਾ ਹੈ ਤਾਂ ਅਵਾਜ਼ ਸੁਣਾਈ ਦਿੰਦੀ ਹੈ । ਕਾਰਜ ਵਿਧੀ ਜਦੋਂ ਅਸੀਂ ਸਵਿੱਚ ਆਨ ਕਰਦੇ ਹਾਂ ਤਾਂ ਸੰਪਰਕ ਪੇਚ ਲੋਹੇ ਦੀ ਪੱਤੀ ਦੇ ਸੰਪਰਕ ਵਿੱਚ ਆਉਂਦਾ ਹੈ ਜਿਸ ਕਾਰਣ ਬਿਜਲ ਚੁੰਬਕੀ ਕੁੰਡਲ ਵਿੱਚ ਬਿਜਲਈ ਧਾਰਾ ਵਹਿੰਦੀ ਹੈ ਅਤੇ ਉਹ ਬਿਜਲਈ ਚੁੰਬਕ ਬਣ ਜਾਂਦਾ ਹੈ । ਇਹ ਬਿਜਲਈ ਚੁੰਬਕ ਲੋਹੇ ਦੀ ਪੱਤੀ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਜਿਸ ਕਾਰਣ ਹਥੌੜਾ ਘੰਟੀ ਨਾਲ ਟਕਰਾਉਂਦਾ ਹੈ ਅਤੇ ਆਵਾਜ਼ ਪੈਦਾ ਕਰਦਾ ਹੈ ।

ਪਰੰਤੁ ਇਸ ਕਿਰਿਆ ਦੌਰਾਨ ਹਥੌੜੇ ਦਾ ਸੰਪਰਕ ਪੇਚ ਤੋਂ ਟੁੱਟ ਜਾਂਦਾ ਹੈ ਜਿਸ ਤੋਂ ਬਿਜਲਈ ਸਰਕਟ ਟੁੱਟ ਜਾਂਦਾ ਹੈ । ਇਸ ਕਾਰਣ ਕੁੰਡਲ ਹੁਣ ਬਿਜਲਈ ਚੁੰਬਕ ਦਾ ਗੁਣ ਸਮਾਨ ਹੋ ਜਾਂਦਾ ਹੈ ਅਤੇ ਲੋਹੇ ਦੀ ਪੱਤੀ ਨੂੰ ਆਕਰਸ਼ਿਤ ਨਹੀਂ ਕਰ ਸਕਦਾ । ਹੁਣ ਲੋਹੇ ਦੀ ਪੱਤੀ ਆਪਣੀ ਪਹਿਲੀ ਅਵਸਥਾ ਵਿੱਚ ਆ ਜਾਂਦੀ ਹੈ ਅਤੇ ਦੁਬਾਰਾ ਸੰਪਰਕ ਪੇਚ ਨੂੰ ਛੂੰਹਦੀ ਹੈ । ਇਹ ਮੁੜ ਬਿਜਲਈ ਚੁੰਬਕ ਬਣਾ ਦਿੰਦੀ ਹੈ ਅਤੇ ਹਥੋੜਾ ਫਿਰ ਘੰਟੀ ਨਾਲ ਟਕਰਾਉਂਦਾ ਹੈ । ਇਹ ਕਿਰਿਆ ਤੇਜ਼ੀ ਨਾਲ ਦੁਹਰਾਈ ਜਾਂਦੀ ਹੈ ਅਤੇ ਬਾਰ-ਬਾਰ ਘੰਟੀ ਵੱਜਦੀ ਰਹਿੰਦੀ ਹੈ ।

ਪ੍ਰਸ਼ਨ (ii)
ਬਿਜਲਈ ਫਿਉਜ਼ ਕੀ ਹੁੰਦਾ ਹੈ ? ਬਿਜਲੀ ਦੀ ਸਪਲਾਈ ਵਿੱਚ ਇਸਦੀ ਕੀ ਮਹੱਤਤਾ ਹੈ ?
ਉੱਤਰ-
ਬਿਜਲਈ ਫਿਉਜ਼-ਕਦੇ-ਕਦੇ ਘਰਾਂ ਅਤੇ ਕਾਰਖ਼ਾਨਿਆਂ ਵਿੱਚ ਬਿਜਲੀ ਦੀ ਡੋਰੀ ਦੀਆਂ ਦੋਨੋਂ ਤਾਰਾਂ ਇੱਕ-ਦੂਜੇ ਦੇ ਸੰਪਰਕ ਵਿੱਚ ਆ ਜਾਂਦੀਆਂ ਹਨ, ਤਾਂ ਸ਼ਾਰਟ ਸਰਕਟ ਹੋ ਜਾਂਦਾ ਹੈ ਜਿਸ ਤੋਂ ਸਰਕਟ ਦਾ ਪ੍ਰਤੀਰੋਧ ਘੱਟ ਹੋਣ ਕਾਰਨ ਬਿਜਲਈ ਧਾਰਾ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਤਾਪ ਪੈਦਾ ਹੋਣ ਕਾਰਨ ਬਿਜਲਈ ਉਪਕਰਨਾਂ ਨੂੰ ਅੱਗ ਲੱਗ ਜਾਂਦੀ ਹੈ । ਇਸ ਪ੍ਰਕਾਰ ਦੇ ਖ਼ਤਰੇ ਤੋਂ ਬਚਣ ਲਈ ਸਰਕਟ ਦੀਆਂ ਤਾਰਾਂ ਵਿੱਚ ਫਿਊਜ਼ ਤਾਰ ਲਗਾਏ ਜਾਂਦੇ ਹਨ ।
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 6
ਬਨਾਵਟ-ਆਮ ਤੌਰ ‘ਤੇ ਫਿਊਜ਼ ਤਾਰ ਤਾਂਬਾ, ਟਿਨ ਅਤੇ ਲੈਂਡ ਦੇ ਮਿਸ਼ਰਣ (Alloy) ਤੋਂ ਬਣਿਆ ਇੱਕ ਛੋਟੀ ਜਿਹੀ ਪਤਲੀ ਤਾਰ ਹੁੰਦਾ ਹੈ ਜਿਸਦਾ ਪਿਘਲਾਓ ਦਰਜਾ ਤਾਂਬੇ ਦੀ ਤੁਲਨਾ ਵਿੱਚ ਬਹੁਤ ਘੱਟ ਹੁੰਦਾ ਹੈ । ਇਸ ਤਾਰ ਨੂੰ ਚੀਨੀ-ਮਿੱਟੀ (Porcelain) ਦੇ ਹੋਲਡਰ ਵਿੱਚ ਲੱਗੇ ਦੋ ਟਰਮੀਨਲਾਂ ਵਿਚਕਾਰ ਜੋੜ ਦਿੱਤਾ ਜਾਂਦਾ ਹੈ । ਜਿਸ ਸਰਕਟ ਦੀ ਸੁਰੱਖਿਆ ਕਰਨੀ ਹੁੰਦੀ ਹੈ, ਉਸ ਦੀਆਂ ਦੋ ਜੋੜਨ ਤਾਰਾਂ ਵਿੱਚ ਸ਼ੇਣੀਬੱਧ ਜੋੜ ਦਿੰਦੇ ਹਨ | ਮੋਟਾਈ ਅਨੁਸਾਰ ਫਿਉਜ਼ ਤਾਰ ਦੀ ਇੱਕ ਨਿਸ਼ਚਿਤ ਸਮਰੱਥਾ ਹੁੰਦੀ ਹੈ, ਜਿਸ ਤੋਂ ਵੱਧ ਪਾਰਾ ਲੰਘਣ ਨਾਲ ਫਿਉਜ਼ ਤਾਰ ਗਰਮ ਹੋ ਕੇ ਪਿਘਲ ਜਾਂਦੀ ਹੈ । ਤਾਰ ਦੇ ਪਿਘਲਣ ਨਾਲ ਸਰਕਟ ਟੁੱਟ ਜਾਂਦਾ ਹੈ ਅਤੇ ਬਿਜਲਈ ਧਾਰਾ ਦਾ ਪ੍ਰਵਾਹ ਰੁਕ ਜਾਂਦਾ ਹੈ । ਇਸ ਤੋਂ ਉਪਕਰਨ ਵਿੱਚ ਜਾਂ ਸਰਕਟ ਵਿੱਚ ਹੋਈ ਕਿਸੇ ਖ਼ਰਾਬੀ ਦਾ ਫੌਰਨ ਪਤਾ ਲੱਗ ਜਾਂਦਾ ਹੈ । ਉਸ ਖ਼ਰਾਬੀ ਨੂੰ ਦੂਰ ਕਰਕੇ ਫਿਊਜ਼ ਹੋਲਡਰ ਵਿੱਚ ਨਵੀਂ ਫਿਉਜ਼ ਤਾਰ ਨੂੰ ਲਗਾਉਣ ਤੋਂ ਬਾਅਦ ਦੁਬਾਰਾ ਬਿਜਲਈ ਧਾਰਾ ਦੇ ਪ੍ਰਵਾਹ ਨੂੰ ਚਾਲੂ ਕਰ ਲਿਆ ਜਾਂਦਾ ਹੈ ।
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 7

PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

PSEB Solutions for Class 7 Science ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਮਿਆਰੀ (ਸਟੈਂਡਰਡ) ਸੰਕੇਤਾਂ ਨਾਲ ਇੱਕ ਬਿਜਲਈ ਸਰਕਟ ਨੂੰ ………….. ਕਹਿੰਦੇ ਹਨ । ਸਰਕਟ ਚਿੱਤਰ/ਬਿਜਲਈ ਚਿੱਤਰ)
ਉੱਤਰ-
ਸਰਕਟ ਚਿੱਤਰ,

(ii) ਜਦੋਂ ਸਵਿੱਚ ਨੂੰ ‘ਆਨ’ ਸਥਿਤੀ ਵਿੱਚ ਲਿਘਾਉਂਦਾ ਹਾਂ ਤਾਂ ਹਾਟ ਪਲੇਟ, ਬਿਜਲਈ ਟੋਸਟਰ ਅਤੇ ਬਿਜਲੀ ਪੈਸ ਬਿਜਲੀ ਦੇ …………… ਕਾਰਨ ਗਰਮ ਹੋ ਜਾਂਦੀ । (ਚੁੰਬਕੀ ਪ੍ਰਭਾਵਤਾਪਨ ਪ੍ਰਭਾਵ)
ਉੱਤਰ-
ਤਾਪਨ ਪ੍ਰਭਾਵ,

(iii) ਫਿਉਜ਼ ਇੱਕ ………… ਉਪਕਰਨ ਹੈ । (ਸੇਫ਼ਟੀ/ਤਾਨ)
ਉੱਤਰ-
ਸੇਫ਼ਟੀ,

(iv) ਲੱਕੜੀ ਦੇ ਸਿਲੰਡਰ ਆਲੇ-ਦੁਆਲੇ ਵਿਤ ਸ਼ਕਲ ਵਿੱਚ ਲਪੇਟੀ ਗਈ ਲੇਮੀਨੇਟਿਡ ਤਾਂਬੇ ਦੀ ਤਾਰ ………. ਅਖਵਾਉਂਦੀ ਹੈ । (ਕੁੰਡਲੀ/ਬਿਜਲਈ ਚੁੰਬਕ)
ਉੱਤਰ-
ਕੁੰਡਲੀ,

(v) ਚੁੰਬਕ ਦੇ ਦੋ ਧਰੁਵ ਹੁੰਦੇ ਹਨ, ਇੱਕ …………. ਧਰੁਵ ਅਤੇ ਦੂਜਾ ……… ਧਰੁਵ । (ਉੱਤਰੀ ਦੱਖਣੀ/ਪੱਛਮੀ ਪੂਰਬੀ)
ਉੱਤਰ-
ਉੱਤਰੀ, ਦੱਖਣੀ,

(vi) ਬਿਜਲਈ ਸੈੱਲ ਦੇ ਚਿੰਨ੍ਹ ਵਿੱਚ ਲੰਮੀ ਰੇਖਾ ਉਸਦੇ …………. ਟਰਮੀਨਲ ਨੂੰ ਦਰਸਾਉਂਦੀ ਹੈ ।
ਉੱਤਰ-
ਧਨ (+) ।

2. ਸਹੀ ਮਿਲਾਨ ਕਰੋ-

ਕਾਲਮ ‘ਉ’ ਕਾਲਮ ‘ਅ’
(i) ਸਰਕਟ ਚਿੱਤਰ (ਉ) ਬਿਜਲਈ ਧਾਰਾ ਕਾਰਨ ਚਾਲਕ ਦਾ ਚੁੰਬਕ ਬਣਨਾ
(ii) ਬਿਜਲਈ ਘੰਟੀ (ਅ) ਬਿਜਲੀ ਨਿਊਜ਼
(iii) ਸੇਫ਼ਟੀ ਜੁਗਤ (ੲ) ਫਿਉਜ਼ ਦੀ ਤਾਰ
(iv) ਛੇਤੀ ਪਿਘਲ ਜਾਂਦੀ ਹੈ । (ਸ) ਮਿਆਰੀ (ਸਟੈਂਡਰਡ) ਸੰਕੇਤਾਂ ਨਾਲ ਇੱਕ ਬਿਜਲਈ ਸਰਕਟ ਬਣਾਉਣਾ ।

ਉੱਤਰ-

ਕਾਲਮ ‘ਉ’ ਕਾਲਮ “ਅ”
(i) ਸਰਕਟ ਚਿੱਤਰ (ਸ) ਮਿਆਰੀ (ਸਟੈਂਡਰਡ) ਸੰਕੇਤਾਂ ਨਾਲ ਇੱਕ ਬਿਜਲਈ ਸਰਕਟ
ਬਣਾਉਣਾ ।
(ii) ਬਿਜਲਈ ਘੰਟੀ (ਉ) ਬਿਜਲਈ ਧਾਰਾ ਕਾਰਨ ਚਾਲਕ ਦਾ ਚੁੰਬਕ ਬਣਨਾ
(iii) ਸੇਫ਼ਟੀ ਜੁਗਤ (ਅ) ਬਿਜਲੀ ਫਿਊਜ਼
(iv) ਛੇਤੀ ਪਿਘਲ ਜਾਂਦੀ ਹੈ । ( ਫਿਉਜ਼ ਦੀ ਤਾਰ

3. ਸਹੀ ਵਿਕਲਪ ਚੁਣੋ-

(i) ਬਿਜਲਈ ਸਰਕਟ ਨੂੰ ਤੋੜਨ ਵਾਲੀ ਜੁਗਤ ਹੈ
(ਉ) ਬਿਜਲਈ ਸੈੱਲ
(ਅ) ਸਵਿੱਚ ਬਿਜਲ
(ਈ) ਬਲਬ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਸਵਿੱਚ ।

PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

(ii) ਬਿਜਲਈ ਬਲਬ ਦੇ ਟਰਮੀਨਲ ਹਨ
(ਉ) ਤਿੰਨ
(ਅ ਇੱਕ
(ੲ) ਦੋ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਦੋ ॥

(iii) ਸੰਪਰਕ ਤਾਰ ਬਣਾਉਣ ਲਈ ਵਰਤਿਆ ਜਾਂਦਾ ਹੈ
(ਉ) ਰਬੜ
(ਅ) ਐਲਮੀਨੀਅਮ
(ਈ) ਪਲਾਸਟਿਕ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਐਲੂਮੀਨੀਅਮ

(iv) ਇੱਕ ਬਿਜਲਈ ਬਲਬ ਵਿੱਚੋਂ ਬਿਜਲਈ ਧਾਰਾ ਗੁਜ਼ਾਰੀ ਗਈ ਪਰੰਤੂ ਬਲਬ ਪ੍ਰਕਾਸ਼ਮਾਨ ਨਹੀਂ ਹੋਇਆ ਕਿਉਂਕਿ-
(ਉ) ਤੰਤੂ ਟੁੱਟਾ ਹੋਇਆ ਹੈ।
(ਅ) ਤੰਤੂ ਬਿਜਲੀ ਦਾ ਰੋਧਕ ਹੈ
(ੲ) ਤੰਤੂ ਬਿਜਲੀ ਦਾ ਸੁਚਾਲਕ ਹੈ ।
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਉ) ਤੰਤੂ ਟੁੱਟਾ ਹੋਇਆ ਹੈ ।

(v) ਬਿਜਲਈ ਸਰਕਟ ਵਿੱਚ ਸੈੱਲ ਤੋਂ ਆਉਣ ਵਾਲੀ ਬਿਜਲਈ ਧਾਰਾ ਦੀ ਦਿਸ਼ਾ ਹੈ
(ਉ) ਧਨ ਟਰਮੀਨਲ ਤੋਂ ਰਿਣ ਟਰਮੀਨਲ ਵੱਲ
(ਅ) ਰਿਣ ਟਰਮੀਨਲ ਤੋਂ ਧਨ ਟਰਮੀਨਲ ਵੱਲ
(ੲ) ਪਹਿਲੇ ਅੱਧੇ ਸਮੇਂ ਲਈ ਧਨ ਟਰਮੀਨਲ ਤੋਂ ਰਿਣ ਟਰਮੀਨਲ ਵੱਲ ਅਤੇ ਅਗਲੇ ਅੱਧੇ ਸਮੇਂ ਲਈ ਰਿਣ ਟਰਮੀਨਲ ਤੋਂ ਧਨ ਟਰਮੀਨਲ ਵੱਲ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੳ) ਧਨ ਟਰਮੀਨਲ ਤੋਂ ਰਿਣ ਟਰਮੀਨਲ ਵੱਲ ।

(vi) ਬਿਜਲੀ ਫਿਊਜ਼ ਦੀ ਤਾਰ ਦਾ ਗਲਨਾਕ ਹੁੰਦਾ ਹੈ
(ਉ) ਘੱਟ
(ਅ) ਵੱਧ
(ਇ) ਨਾ ਵੱਧ ਨਾ ਘੱਟ
(ਸ) ਉਪਰੋਕਤ ਸਾਰੇ ।
ਉੱਤਰ-
(ੳ) ਘੱਟ ।

(vii) ਬਿਜਲਈ ਬਲਬ ਦਾ ਫਿਲਾਮੈਂਟ ਬਣਿਆ ਹੁੰਦਾ ਹੈ
(ਉ) ਲੋਹਾ
(ਅ) ਤਾਂਬਾ
(ਈ) ਟੰਗਸਟਨ
(ਸ) ਟਿਨ ॥
ਉੱਤਰ-
(ੲ) ਟੰਗਸਟਨ ।

(viii) ਫਿਊਜ਼ ਦੀ ਤਾਰ ਕਿਸ ਦੀ ਬਣਾਈ ਜਾਂਦੀ ਹੈ ?
(ਉ) ਟਿਨ
(ਅ) ਐਲੂਮੀਨੀਅਮ
(ਬ ਲੈਂਡ
(ਸ) ਤਾਂਬਾ ।
ਉੱਤਰ-
(ਉ) ਟਿਨ ॥

PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

(ix) ਸਵਿੱਚ ਆਨ ਕਰਨ ‘ਤੇ ਦਿਸ਼ਾ ਸੂਚਕ ਸੂਈ ਦੇ ਵਿਖੇਪਨ ਦਾ ਕੀ ਕਾਰਨ ਹੈ ?
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 8
(ਉ) ਤਾਪ ਦੇ ਕਾਰਨ
(ਅ) ਚੁੰਬਕੀ ਖੇਤਰ ਦਾ ਬਣਨਾ
(ੲ) ਰਸਾਇਣਿਕ ਕਿਰਿਆ ਦਾ ਹੋਣਾ
(ਸ) ਕੋਈ ਨਹੀਂ ।
ਉੱਤਰ-
(ਅ) ਚੁੰਬਕੀ ਖੇਤਰ ਦਾ ਬਣਨਾ ।

4. ਹੇਠ ਲਿਖਿਆਂ ਕਥਨਾਂ ਲਈ ਠੀਕ ਜਾਂ ਗਲਤ ਲਿਖੋ –

(i) ਬਿਜਲਈ ਚੁੰਬਕ ਸੇਫ਼ਟੀ ਪਿੰਨ ਨੂੰ ਆਕਰਸ਼ਿਤ ਕਰਦਾ ਹੈ ਜਦੋਂ ਬਿਜਲਈ ਧਾਰਾ ਦਾ ਪ੍ਰਵਾਹ ਰੋਕਿਆ ਜਾਂਦਾ ਹੈ ।
ਉੱਤਰ-
ਗ਼ਲਤ,

(ii) ਬਿਜਲਈ ਚੁੰਬਕ ਦੀ ਸ਼ਕਤੀ ਕੁੰਡਲੀ ਜਿਹੜੀ ਇਸ ਦੇ ਆਲੇ-ਦੁਆਲੇ ਲਪੇਟੀ ਗਈ ਹੈ, ਦੇ ਲਪੇਟਾਂ ਦੀ ਸੰਖਿਆ ‘ਤੇ ਨਹੀਂ ਨਿਰਭਰ ਕਰਦੀ ਹੈ ।
ਉੱਤਰ-
ਗ਼ਲਤ,

(iii) ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਦੇ ਵਹਾਓ ਦੀ ਦਿਸ਼ਾ ਧਨ ਟਰਮੀਨਲ ਤੋਂ ਰਿਣ ਟਰਮੀਨਲ ਵੱਲ ਹੁੰਦਾ ਹੈ ।
ਉੱਤਰ-
ਠੀਕ,

(iv) ਬੈਟਰੀ ਬਣਾਉਣ ਲਈ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਲੜੀਬੱਧਤਾ ਕਰਨਾ ਹੁੰਦਾ ਹੈ ਜਿਸ ਵਿੱਚ ਪਹਿਲੇ ਸੈੱਲ ਦਾ ਰਿਣ ਟਰਮੀਨਲ ਦੂਜੇ ਸੈੱਲ ਦੇ ਧਨ ਟਰਮੀਨਲ ਅਤੇ ਦੂਜੇ ਸੈੱਲ ਦਾ ਰਿਣ ਟਰਮੀਨਲ ਤੀਜੇ ਸੈੱਲ ਨਾਲ ਜੋੜਨਾ ਹੁੰਦਾ ਹੈ ।
ਉੱਤਰ-
ਠੀਕ,

(v) ਚੁੰਬਕ ਦੇ ਇੱਕ ਸਮਾਨ ਧਰੁਵ ਇੱਕ-ਦੂਜੇ ਨੂੰ ਆਕਰਸ਼ਿਤ ਅਤੇ ਵਿਸਰੀਤ ਧਰੁਵ ਤੀਕਰਸ਼ਿਤ ਕਰਦੇ ਹਨ ।
ਉੱਤਰ-
ਗ਼ਲਤ,

(vi) ਦੋ ਸੈੱਲਾਂ ਨੂੰ ਬੈਟਰੀ ਬਣਾਉਣ ਦੇ ਲਈ ਇੱਕ ਸੈੱਲ ਦੇ ਰਿਣ ਟਰਮੀਨਲ ਨੂੰ ਦੂਜੇ ਸੈੱਲ ਦੇ ਰਿਣ ਟਰਮੀਨਲ ਨਾਲ ਸੰਯੋਜਿਤ ਕਰਦੇ ਹਨ ।
ਉੱਤਰ-
ਗ਼ਲਤ ।

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਟਾਰਚ ਵਿੱਚ ਬਿਜਲਈ ਧਾਰਾ ਕਿੱਥੋਂ ਆਉਂਦੀ ਹੈ ?
ਉੱਤਰ-
ਬਿਜਲਈ ਸੈੱਲ ਤੋਂ ।

ਪ੍ਰਸ਼ਨ 2.
ਬਿਜਲਈ ਸੈੱਲ ਵਿੱਚ ਕਿੰਨੇ ਟਰਮੀਨਲ ਹੁੰਦੇ ਹਨ ?
ਉੱਤਰ-ਦੋ-

  • ਧਨ ਟਰਮੀਨਲ (+) ਅਤੇ
  • ਰਿਣ ਟਰਮੀਨਲ (-) ।

ਪ੍ਰਸ਼ਨ 3.
ਸਵਿੱਚ ਕਿਸ ਕੰਮ ਆਉਂਦਾ ਹੈ ?
ਉੱਤਰ-
ਬਿਜਲੀ ਪਰੀਪੱਥ ਸਰਕਟ) ਨੂੰ ਜੋੜਨ ਅਤੇ ਤੋੜਨ ਲਈ ।

PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

ਪ੍ਰਸ਼ਨ 4.
ਕਿਹੜਾ ਬਲਬ ਸਹੀ ਪਰਿਪੱਥ (ਸਰਕਟ ਵਿੱਚ ਸਹੀ ਢੰਗ ਨਾਲ ਜੋੜਨ ‘ਤੇ ਵੀ ਨਹੀਂ ਜਗਦਾ ?
ਉੱਤਰ-
ਫਿਊਜ਼ ਹੋਇਆ ਬਲਬ ।

ਪ੍ਰਸ਼ਨ 5.
ਬਲਬ ਫਿਊਜ਼ ਕਦੋਂ ਹੁੰਦਾ ਹੈ ?
ਉੱਤਰ-
ਜਦੋਂ ਬਲਬ ਦਾ ਐਲੀਮੈਂਟ ਪਿਘਲ ਕੇ ਟੁੱਟ ਜਾਂਦਾ ਹੈ ।

ਪ੍ਰਸ਼ਨ 6.
ਬਿਜਲਈ ਚੁੰਬਕ ਕੀ ਹੁੰਦਾ ਹੈ ?
ਉੱਤਰ-
ਬਿਜਲਈ ਚੁੰਬਕ-ਇੱਕ ਨਰਮ ਲੋਹੇ ਦਾ ਟੁੱਕੜਾ ਹੈ ਜਿਸ ਦੇ ਆਲੇ-ਦੁਆਲੇ ਚਾਲਕ ਕੁੰਡਲੀ ਲਪੇਟੀ ਗਈ ਹੈ । ਜਿਸ ਵਿੱਚੋਂ ਬਿਜਲਈ ਧਾਰਾ ਲੰਘਾਉਣ ਨਾਲ ਇਸ ਵਿੱਚ ਚੁੰਬਕ ਦੇ ਗੁਣ ਆ ਜਾਂਦੇ ਹਨ ।

ਪ੍ਰਸ਼ਨ 7.
ਇੱਕ ਬਿਜਲਈ ਚੁੰਬਕ ਦੀ ਚੁੰਬਕਤਾ ਕਿਨ੍ਹਾਂ ਕਾਰਕਾਂ ਨਾਲ ਪ੍ਰਭਾਵਿਤ ਹੁੰਦੀ ਹੈ ?
ਉੱਤਰ-

  • ਤਾਰ ਦੀ ਕੁੰਡਲੀ ਵਿੱਚੋਂ ਵਹਿੰਦੀ ਬਿਜਲਈ ਧਾਰਾ ਦੀ ਮਾਤਰਾ ‘ਤੇ ।
  • ਲੋਹੇ ਦੇ ਟੁਕੜੇ ਦੁਆਲੇ ਲਪੇਟੀ ਗਈ ਕੁੰਡਲੀ ਦੇ ਲਪੇਟਾਂ ਦੀ ਸੰਖਿਆ ‘ਤੇ ॥

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕਿਸੇ ਸੈੱਲ ਅਤੇ ਬਲਬ ਨੂੰ ਕਿਵੇਂ ਸੰਯੋਜਿਤ ਕੀਤਾ ਜਾਵੇ ਕਿ ਬਲਬ ਜਗਣ ਲੱਗੇ । ਇਸ ਦਾ ਆਰੇਖ ਚਿੱਤਰ ਬਣਾ ਕੇ ਲੇਬਲ ਕਰੋ ।
ਉੱਤਰ-
ਬਿਜਲਈ ਸੈੱਲ ਅਤੇ ਬਿਜਲਈ ਬਲਬ ਦੇ ਸੰਯੋਜਨ ਦਾ ਆਰੇਖ ਚਿੱਤਰ :
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 9

ਪ੍ਰਸ਼ਨ 2.
ਕਿਸੇ ਪਦਾਰਥ ਦੀ ਚਾਲਕਤਾ ਦਾ ਪਰੀਖਣ ਕਿਵੇਂ ਕਰਾਂਗੇ ?
ਉੱਤਰ-
ਪਦਾਰਥ ਦੀ ਚਾਲਕਤਾ ਦਾ ਪਰੀਖਣ ਕਰਨਾ-ਜਿਸ ਪਦਾਰਥ ਦੀ ਚਾਲਕਤਾ ਦਾ ਪਰੀਖਣ ਕਰਨਾ ਹੋਵੇ ਉਸ ਦਿੱਤੇ ਗਏ ਪਦਾਰਥ ਨੂੰ ਸਰਕਟ ਦੇ A ਅਤੇ B ਬਿੰਦੁਆਂ ਵਿਚਾਲੇ ਜੋੜਾਂਗੇ । ਜੇਕਰ ਅਜਿਹਾ ਕਰਨ ਨਾਲ ਬਲਬ ਜਲਣ ਲੱਗੇਗਾ ਤਾਂ ਉਹ ਪਦਾਰਥ ਚਾਲਕ ਹੋਵੇਗਾ । ਜੇਕਰ ਬਲਬ ਨਹੀਂ ਜਲਦਾ ਤਾਂ ਉਹ ਬਿਜਲਈ ਰੋਧੀ ਹੋਵੇਗਾ ।
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 10

ਪ੍ਰਸ਼ਨ 3.
ਬਿਜਲਈ ਸਰਕਟਾਂ ਦੇ ਹੇਠ ਲਿਖੇ ਘਟਕਾਂ ਨੂੰ ਦਰਸਾਉਣ ਵਾਲੇ ਚਿੰਨ੍ਹ (ਸੰਕੇਤ) ਆਪਣੀ ਨੋਟ ਬੁੱਕ ‘ਤੇ ਉਲੀਕੋ : ਜੋੜਨ ਵਾਲੀ ਤਾਰ, ਸਵਿੱਚ ‘‘ਆਫ’’ ਦੀ ਸਥਿਤੀ ਵਿੱਚ, ਬਿਜਲਈ ਬਲਬ, ਬਿਜਲਈ ਸੈੱਲ, ਸਵਿੱਚ ‘‘ਆਨ’’ ਦੀ ਸਥਿਤੀ ਵਿੱਚ ਅਤੇ ਬੈਟਰੀ ॥
ਉੱਤਰ
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 11

ਪ੍ਰਸ਼ਨ 4.
ਬਿਜਲਈ ਧਾਰਾ ਦੇ ਕੋਈ ਦੋ ਪ੍ਰਭਾਵਾਂ ਦੇ ਨਾਂ ਲਿਖੋ ।
ਉੱਤਰ-
ਬਿਜਲਈ ਧਾਰਾ ਦੇ ਪ੍ਰਭਾਵ

  • ਬਿਜਲਈ ਧਾਰਾ ਦਾ ਤਾਪਨ ਪ੍ਰਭਾਵ
  • ਬਿਜਲਈ ਧਾਰਾ ਦਾ ਚੁੰਬਕੀ ਪ੍ਰਭਾਵ ॥

ਪ੍ਰਸ਼ਨ 5.
ਜਦੋਂ ਕਿਸੇ ਤਾਰ ਵਿੱਚੋਂ ਬਿਜਲਈ ਧਾਰਾ ਲੰਘਾਉਣ ਲਈ ਸਵਿੱਚ ਨੂੰ “ਆਨ ਕਰਦੇ ਹਾਂ ਤਾਂ ਤਾਰ ਦੇ ਨੇੜੇ ਰੱਖੀ ਚੁੰਬਕੀ ਸੂਈ ਆਪਣੀ ਉੱਤਰ-ਦੱਖਣ ਸਥਿਤੀ ਵੱਲ ਵਿਖੇਪਿਤ ਹੋ ਜਾਂਦੀ ਹੈ । ਸਪੱਸ਼ਟ ਕਰੋ ।
ਉੱਤਰ-
ਬਿਜਲਈ ਧਾਰਾ ਦੇ ਵਹਾਓ ਕਾਰਨ ਤਾਰ ਇੱਕ ਚੁੰਬਕ ਵਾਂਗ ਕੰਮ ਕਰਨ ਲੱਗ ਜਾਂਦੀ ਹੈ ਅਤੇ ਚੁੰਬਕੀ ਸੂਈ ਜਦੋਂ ਦੋ ਸਮਾਨ ਧਰੁਵ ਇੱਕ-ਦੂਜੇ ਦੇ ਨੇੜੇ ਹੁੰਦੇ ਹਨ ਤਾਂ ਇਹ ਚੁੰਬਕੀ ਸੂਈ ਵਿਖੇਪਿਤ ਹੋ ਕੇ ਆਪਣੇ ਆਪ ਨੂੰ ਧਰਤੀ ਜੋ ਕਿ ਇੱਕ ਵੱਡਾ ਚੁੰਬਕ ਹੈ ਦੇ ਅਨੁਰੂਪ ਉੱਤਰ-ਦੱਖਣ ਦਿਸ਼ਾ ਵਿੱਚ ਵਿਵਸਥਿਤ ਹੋ ਜਾਂਦੀ ਹੈ ।

PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

ਪ੍ਰਸ਼ਨ 6.
ਮੰਨ ਲਓ ਕਿ ਕੋਈ ਬਿਜਲੀ ਮਿਸਤਰੀ ਤੁਹਾਡੇ ਘਰ ਦੇ ਬਿਜਲਈ ਸਰਕਟ ਵਿੱਚ ਕੋਈ ਮੁਰੰਮਤ ਕਰ ਰਿਹਾ ਹੈ । ਉਹ ਤਾਂਬੇ ਦੀ ਇੱਕ ਤਾਰ ਨੂੰ ਫਿਉਜ਼ ਦੇ ਰੂਪ ਵਿੱਚ ਵਰਤਣਾ ਚਾਹੁੰਦਾ ਹੈ ਕੀ ਤੁਸੀਂ ਉਸ ਨਾਲ ਸਹਿਮਤ ਹੋਵੋਗੇ ? ਆਪਣੇ ਉੱਤਰ ਦੇ ਲਈ ਕਾਰਨ ਦਿਓ ।
ਉੱਤਰ-
ਫਿਊਜ਼ ਦੀ ਤਾਰ, ਤਾਂਬੇ ਦੀ ਤਾਰ ਨਾਲ ਨਹੀਂ ਬਦਲੀ ਜਾ ਸਕਦੀ ਕਿਉਂਕਿ ਫਿਊਜ਼ ਦੀ ਤਾਰ ਦਾ ਪਿਘਲਾਓ ਦਰਜਾ ਘੱਟ ਹੁੰਦਾ ਹੈ । ਫਿਉਜ਼ ਦੀ ਤਾਰ ਵੱਧ ਬਿਜਲਈ ਧਾਰਾ ਸਰਕਟ ਵਿੱਚੋਂ ਲੰਘਣ ਨਾਲ ਪਿਘਲ ਕੇ ਟੁੱਟ ਜਾਂਦੀ ਹੈ ਜਦ ਕਿ ਤਾਂਬੇ ਦੀ ਤਾਰ ਨਾਲ ਅਜਿਹਾ ਨਹੀਂ ਹੁੰਦਾ । ਇਸ ਲਈ ਤਾਂਬੇ ਦੀ ਤਾਰ ਨੂੰ ਫਿਉਜ਼ ਤਾਰ ਵਜੋਂ ਉਪਯੋਗ ਕਰਨ ‘ਤੇ ਬਿਜਲਈ ਯੰਤਰਾਂ ਨੂੰ ਨੁਕਸਾਨ ਹੋ ਸਕਦਾ ਹੈ ।

ਪ੍ਰਸ਼ਨ 7.
ਇੱਕ ਬਿਜਲਈ ਸਰਕਟ ਲਈ ਕੀ-ਕੀ ਜ਼ਰੂਰਤਾਂ ਹਨ ?
ਉੱਤਰ-
ਬਿਜਲੀ ਸਰਕਟ ਦੀਆਂ ਜ਼ਰੂਰਤਾਂ :

  • ਉਰਜਾ (ਬਿਜਲਈ ਧਾਰਾ) ਦਾ ਸਰੋਤ ਜਿਵੇਂ ਸੈੱਲ ਜਾਂ ਬੈਟਰੀ ।
  • ਊਰਜਾ ਦਾ ਉਪਯੋਗ ਕਰਨ ਵਾਲਾ ਉਪਕਰਨ, ਜਿਵੇਂ ਬਲਬ ਆਦਿ ।
  • ਉਰਜਾ ਦੇ ਵਹਾਓ ਲਈ ਚਾਲਕ ਜਿਵੇਂ ਜੋੜਕ ਤਾਰਾਂ ।
  • ਸਵਿੱਚ ਜਾਂ ਬਟਨ-ਸਰਕਟ ਨੂੰ ਪੂਰਾ ਕਰਨ ਜਾਂ ਤੋੜਨ ਲਈ ।

ਪ੍ਰਸ਼ਨ 8.
ਕੀ ਬਿਜਲਈ ਚੁੰਬਕ ਦੀ ਵਰਤੋਂ ਕਿਸੇ ਕਚਰੇ ਦੇ ਢੇਰ ਵਿੱਚੋਂ ਪਲਾਸਟਿਕ ਨੂੰ ਵੱਖ ਕਰਨ ਦੇ ਲਈ ਕੀਤੀ ਜਾ ਸਕਦੀ ਹੈ ?
ਉੱਤਰ-
ਨਹੀਂ । ਬਿਜਲਈ ਚੁੰਬਕ ਸਿਰਫ਼ ਚੁੰਬਕੀ ਪਦਾਰਥਾਂ ਨੂੰ ਹੀ ਆਕਰਸ਼ਿਤ ਕਰਦਾ ਹੈ ਅਤੇ ਪਲਾਸਟਿਕ ਚੁੰਬਕੀ ਪਦਾਰਥ ਨਹੀਂ ਹੈ । ਜੇਕਰ ਪਲਾਸਟਿਕ ਨੂੰ ਲੋਹੇ ਦਾ ਹੈਂਡਲ ਲੱਗਾ ਹੋਵੇ ਤਾਂ ਫਿਰ ਬਿਜਲਈ ਚੁੰਬਕ ਇਸ ਨੂੰ ਵੱਖ ਕਰ ਸਕੇਗਾ ।

ਪ੍ਰਸ਼ਨ 9.
ਜੇ ਚਿੱਤਰ ਵਿੱਚ ਦਰਸਾਏ ਗਏ ਬਿਜਲਈ ਸਰਕਟ ਵਿੱਚ ਸਵਿੱਚ ਨੂੰ “ਆਫ ਕੀਤਾ ਜਾਵੇ, ਤਾਂ ਕੀ ਚੁੰਬਕੀ ਸੂਈ ਵਿਖੇਪਿਤ ਹੋਵੇਗੀ ?
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 12
ਉੱਤਰ-
ਆਫ’’ ਸਥਿਤੀ ਵਿੱਚ ਬਿਜਲਈ ਸੈੱਲ ਵਿੱਚ ਨਹੀਂ ਹੁੰਦਾ ਜਿਸ ਕਰਕੇ ਬਿਜਲਈ ਧਾਰਾ ਦਾ ਪ੍ਰਵਾਹ ਨਹੀਂ ਹੁੰਦਾ । ਇਸ ਲਈ ਕੋਈ ਚੁੰਬਕੀ ਪ੍ਰਭਾਵ ਨਹੀਂ ਹੋਵੇਗਾ ਜਿਸ ਕਾਰਨ ਚੁੰਬਕੀ ਸੂਈ ਵਿਖੇਪਿਤ ਨਹੀਂ ਹੋਵੇਗੀ ।

ਪ੍ਰਸ਼ਨ 10.
ਜੁਬੈਦਾ ਨੇ ਚਿੱਤਰ ਵਿੱਚ ਦਰਸਾਏ ਅਨੁਸਾਰ ਇੱਕ ਸੈੱਲ ਹੋਲਡਰ ਬਣਾਇਆ ਅਤੇ ਇਸ ਨੂੰ ਇੱਕ ਵਿੱਚ ਅਤੇ ਇੱਕ ਬਲਬ ਨੂੰ ਜੋੜ ਕੇ ਕੋਈ ਬਿਜਲਈ ਸਰਕਟ ਬਣਾਇਆ । ਜਦੋਂ ਉਸ ਨੇ ਸਵਿੱਚ ਨੂੰ ਆਨ’ ਦੀ ਸਥਿਤੀ ਵਿੱਚ ਕੀਤਾ, ਤਾਂ ਬਲਬ ਨਹੀਂ ਜਗਿਆ । ਸਰਕਟ ਵਿੱਚ ਹੋਈ ਗ਼ਲਤੀ ਨੂੰ ਲੱਭਣ ਲਈ ਜੁਬੈਦਾ ਦੀ ਮੱਦਦ ਕਰੋ ।
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 13
ਉੱਤਰ-

  • ਜੁਬੈਦਾ ਨੇ ਧਨ (+) ਟਰਮੀਨਲ ਨੂੰ ਦੂਸਰੇ ਧਨ (+) ਟਰਮੀਨਲ ਨਾਲ ਜੋੜ ਦਿੱਤਾ ਹੋਵੇਗਾ ।
  • ਤਾਰ ਦੇ ਜੋੜ ਢਿੱਲੇ ਹੋਣਗੇ ।
  • ਬਲਬ ਦਾ ਫਿਲਾਮੈਂਟ ਟੁੱਟਾ ਹੋਵੇਗਾ ਅਰਥਾਤ ਬਲਬ ਫਿਊਜ਼ ਹੋਵੇਗਾ |

ਪ੍ਰਸ਼ਨ 11.
ਚਿੱਤਰ ਵਿੱਚ ਚਾਰ ਸੈੱਲ ਵਿਖਾਏ ਗਏ ਹਨ । ਰੇਖਾਵਾਂ ਖਿੱਚ ਕੇ ਵਿਖਾਓ ਕਿ ਚਾਰ ਸੈੱਲਾਂ ਦੇ ਟਰਮੀਨਲਾਂ ਨੂੰ ਤਾਰਾਂ ਦੁਆਰਾ ਜੋੜ ਕੇ ਤੁਸੀਂ ਬੈਟਰੀ ਕਿਵੇਂ ਬਣਾਉਗੇ ?
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 14
ਉੱਤਰ –
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 15

ਪ੍ਰਸ਼ਨ 12.
ਚਿੱਤਰ ਵਿੱਚ ਦਰਸਾਏ ਗਏ ਸਰਕਟ ਵਿੱਚ ਬਲਬ ਜਗ ਨਹੀਂ ਰਿਹਾ । ਕੀ ਤੁਸੀਂ ਇਸ ਦਾ ਕਾਰਣ ਪਤਾ ਲਗਾ ਸਕਦੇ ਹੋ । ਸਰਕਟ ਵਿੱਚ ਜ਼ਰੂਰੀ ਪਰਿਵਰਤਨ ਕਰਕੇ ਬਲਬ ਨੂੰ ਜਗਾਉ ॥
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 16
ਉੱਤਰ –
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 17

PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ

7. ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਬਿਜਲਈ ਚੁੰਬਕ ਕੀ ਹੁੰਦਾ ਹੈ ? ਇਹ ਕਿਵੇਂ ਤਿਆਰ ਕੀਤਾ ਜਾ ਸਕਦਾ ਹੈ ? ਇਸ ਦੀ ਪ੍ਰਬਲਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਿਹੜੇ ਕਾਰਕ ਹਨ ? ਬਿਜਲਈ ਚੁੰਬਕ ਦੇ ਉਪਯੋਗ ਵੀ ਲਿਖੋ ।
ਉੱਤਰ-
ਬਿਜਲਈ ਚੁੰਬਕ-ਇੱਕ ਲੋਹੇ ਦੇ ਟੁੱਕੜੇ ਤੇ ਅਨੈਮਲ ਲੇਪਿਤ ਤਾਂਬੇ ਦੀ ਤਾਰ ਦੀ ਲਪੇਟੀ ਗਈ ਕੁੰਡਲੀ ਵਿੱਚੋਂ ਬਿਜਲਈ ਧਾਰਾ ਲੰਘਾਉਣ ‘ਤੇ ਇਹ ਲੋਹੇ ਦਾ ਟੁੱਕੜਾ ਅਸਥਾਈ ਰੂਪ ਵਿੱਚ ਚੁੰਬਕ ਬਣ ਜਾਂਦਾ ਹੈ | ਅਜਿਹੇ ਚੁੰਬਕ ਨੂੰ ਬਿਜਲਈ ਚੁੰਬਕ ਆਖਦੇ ਹਨ ।

ਬਿਜਲਈ ਚੁੰਬਕ ਬਣਾਉਣਾ-ਇੱਕ ਲਗਪਗ 6-10 ਸੈਂ.ਮੀ. ਲੰਮੀ ਲੋਹੇ ਦੀ ਕਿੱਲ ਲਓ ਅਤੇ ਇਸ ‘ਤੇ 50 ਸੈਂ.ਮੀ. ਲੰਮੀ ਬਿਜਲੀ ਦੀ ਪਲਾਸਟਿਕ ਨਾਲ ਢੱਕੀ ਹੋਈ ਤਾਰ ਲਓ । ਤਾਰ ਨੂੰ ਕੁੰਡਲੀ ਰੂਪ ਵਿੱਚ ਕਿੱਲ ‘ਤੇ ਲਪੇਟੋ । ਤਾਰ ਦੇ ਸੁਤੰਤਰ ਸਿਰਿਆਂ ਨੂੰ ਸਵਿੱਚ ਵਿੱਚੋਂ ਹੁੰਦੇ ਹੋਏ ਬਿਜਲਈ ਸੈੱਲ ਦੇ ਟਰਮੀਨਲਾਂ ਨਾਲ ਜੋੜੋ ਜਿਵੇਂ ਚਿੱਤਰ ਵਿੱਚ ਦਰਸਾਇਆ। ਗਿਆ ਹੈ ।
PSEB 7th Class Science Solutions Chapter 14 ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ 18
ਸਵਿੱਚ ਨੂੰ “ਆਨ’ ਕਰਕੇ ਹੁਣ ਕੁਝ ਪਿੰਨਾਂ ਨੂੰ ਕਿੱਲ ਦੇ ਸਿਰੇ ਨੇੜੇ ਲਿਆਉ । ਤੁਸੀਂ ਵੇਖੋਗੇ ਕਿ ਪਿੰਨਾਂ ਕਿੱਲ ਵੱਲ ਖਿੱਚੀਆਂ ਜਾਂਦੀਆਂ ਹਨ, ਕਿਉਂਕਿ ਬਿਜਲਈ ਧਾਰਾ ਗੁਜ਼ਾਰਨ ਨਾਲ ਕੁੰਡਲੀ ਚੁੰਬਕ ਵਾਂਗ ਵਿਵਹਾਰ ਕਰਦੀ ਹੈ । ਲੋਹੇ ਦੀ ਕਿੱਲ ਇਸ ਚੁੰਬਕੀ ਖੇਤਰ ਵਿੱਚ ਪਈ ਹੋਣ ਕਰਕੇ ਚੁੰਬਕ ਬਣ ਜਾਂਦੀ ਹੈ । ਬਿਜਲਈ ਧਾਰਾ ਦਾ ਪ੍ਰਵਾਹ ਖ਼ਤਮ ਹੋਣ ‘ਤੇ ਕੁੰਡਲੀ ਅਤੇ ਫਿਰ ਕਿੱਲ ਦਾ ਚੁੰਬਕੀ ਪ੍ਰਭਾਵ ਖ਼ਤਮ ਹੋ ਜਾਂਦਾ ਹੈ । ਇਹ ਕੁੰਡਲੀ ਨੁਮਾ ਲੋਹਾ ਬਿਜਲਈ ਚੁੰਬਕ ਬਣ ਜਾਂਦਾ ਹੈ ।

ਬਿਜਲਈ ਚੁੰਬਕਤਾ ਦੀ ਪ੍ਰਬਲਤਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ :

  • ਬਿਜਲਈ ਦੀ ਸ਼ਕਤੀ
  • ਕੁੰਡਲੀ ਦੇ ਲਪੇਟਾਂ ਦੀ ਸੰਖਿਆ ।

ਬਿਜਲਈ ਚੁੰਬਕਾਂ ਦੇ ਉਪਯੋਗ :’

  • ਇਹ ਬਹੁਤ ਭਾਰੀ ਚੁੱਕਣ ਲਈ ਕੂਨਾਂ ਦੇ ਇਕ ਸਿਰੇ ‘ਤੇ ਪ੍ਰਬਲ ਬਿਜਲਈ ਚੁੰਬਕ ਲਗਾ ਕੇ ਕਬਾੜ ਵਿੱਚੋਂ ਚੁੰਬਕੀ ਪਦਾਰਥਾਂ ਨੂੰ ਨਿਖੇੜਿਆ ਜਾਂਦਾ ਹੈ ।
  • ਕਈ ਖਿਡੌਣਿਆਂ ਵਿੱਚ ਵੀ ਬਿਜਲਈ ਚੁੰਬਕਾਂ ਦੀ ਵਰਤੋਂ ਕੀਤੀ ਜਾਂਦੀ ਹੈ ।
  • ਡਾਕਟਰ ਦੁਰਘਟਨਾ ਸਮੇਂ ਖਰਾਦੀਆਂ ਦੀ ਅੱਖ ਵਿੱਚ ਪਏ ਚੁੰਬਕੀ ਪਦਾਰਥ ਦੇ ਛੋਟੇ ਟੁਕੜੇ ਨੂੰ ਬਾਹਰ ਕੱਢਣ ਲਈ ਬਿਜਲਈ ਚੁੰਬਕ ਦੀ ਵਰਤੋਂ ਕਰਦੇ ਹਨ।
  • ਕਈ ਉਪਕਰਣਾਂ : ਜਿਵੇਂ ਬਿਜਲਈ ਟੀ, ਟੈਲੀਗ੍ਰਾਫ਼, ਟੈਲੀਫ਼ੋਨ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ।

Leave a Comment