Punjab State Board PSEB 7th Class Science Book Solutions Chapter 2 ਜੰਤੂਆਂ ਵਿੱਚ ਪੋਸ਼ਣ Textbook Exercise Questions and Answers.
PSEB Solutions for Class 7 Science Chapter 2 ਜੰਤੂਆਂ ਵਿੱਚ ਪੋਸ਼ਣ
PSEB 7th Class Science Guide ਜੰਤੂਆਂ ਵਿੱਚ ਪੋਸ਼ਣ Intext Questions and Answers
ਸੋਚੋ ਅਤੇ ਉੱਤਰ ਦਿਉ : (ਪੇਜ 12)
ਪ੍ਰਸ਼ਨ 1.
ਮੂੰਹ ਵਿਚਲੀਆਂ ਲਾਰ ਗ੍ਰੰਥੀਆਂ ਦੁਆਰਾ ਜੋ ਰਸ ਛੱਡਿਆ ਜਾਂਦਾ ਹੈ, ਉਸ ਦਾ ਨਾਂ ਲਿਖੋ ।
ਉੱਤਰ-
ਮੁੰਹ ਵਿੱਚ ਲਾਰ ਗੰਥੀਆਂ ਦੁਆਰਾ ਛੱਡੇ ਗਏ ਰਸ ਦਾ ਨਾਂ ਲਾਰ ਰਸ ਹੈ ।
ਪ੍ਰਸ਼ਨ 2.
ਆਇਓਡੀਨ ਦਾ ਘੋਲ ਸਟਾਰਚ ਵਿੱਚ ਮਿਲਾਉਣ ‘ ਤੇ ਕੀ ਪਰਿਵਰਤਨ ਦੇਖਿਆ ਜਾਂਦਾ ਹੈ ?
ਉੱਤਰ-
ਆਇਓਡੀਨ ਦਾ ਘੋਲ ਸਟਾਰਚ ਵਿੱਚ ਮਿਲਾਉਣ ਨਾਲ ਆਇਓਡੀਨ ਦੇ ਘੋਲ ਦਾ ਰੰਗ ਜਾਮਣੀ ਜਾਂ ਨੀਲਾ ਹੋ ਜਾਵੇਗਾ ।
ਪ੍ਰਸ਼ਨ 3.
ਮੂੰਹ ਵਿੱਚ ਪਾਚਨ ਤੋਂ ਬਾਅਦ ਸਟਾਰਚ ਕਿਸ ਰੂਪ ਵਿੱਚ ਬਦਲ ਜਾਂਦਾ ਹੈ ?
ਉੱਤਰ-
ਮੁੰਹ ਵਿੱਚ ਲਾਰ ਗੰਥੀਆਂ ਦੁਆਰਾ ਲਾਰ ਰਸ ਛੱਡਿਆ ਜਾਂਦਾ ਹੈ ਜਿਸ ਵਿੱਚ ਐਮਾਈਲੇਜ਼ ਨਾਂ ਦਾ ਐਨਜ਼ਾਈਮ ਹੁੰਦਾ ਹੈ । ਇਹ ਐਨਜ਼ਾਈਮ ਸਟਾਰਚ ਨੂੰ ਖੰਡ ਵਿੱਚ ਬਦਲ ਦਿੰਦਾ ਹੈ ।
ਸੋਚੋ ਅਤੇ ਉੱਤਰ ਦਿਉ : (ਪੇਜ 13 )
ਪ੍ਰਸ਼ਨ 1.
ਭੋਜਨ ਨੂੰ ਕੱਟਣ ਵਾਲੇ ਦੰਦਾਂ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ?
ਉੱਤਰ-
ਕੱਟਣ ਵਾਲੇ ਦੰਦਾਂ ਨੂੰ ਤਿੱਖੇ ਦੰਦ ਵੀ ਕਿਹਾ ਜਾਂਦਾ ਹੈ ।
ਪ੍ਰਸ਼ਨ 2.
ਕਿਸ ਉਮਰ ਤੱਕ ਪੀ-ਮੋਲਰ ਅਤੇ ਮੋਲਰ ਦਾੜਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ ?
ਉੱਤਰ-
50 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਵਿੱਚ ਪੀ-ਮੋਲਰ ਅਤੇ ਮੋਲਰ ਦਾੜਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ ।
ਪ੍ਰਸ਼ਨ 3.
ਬਾਲਗਾਂ ਦੇ ਮੁੰਹ ਵਿੱਚ ਵੱਧ ਤੋਂ ਵੱਧ ਕਿੰਨੇ ਦੰਦ ਹੁੰਦੇ ਹਨ ?
ਉੱਤਰ-
30 ਸਾਲ ਦੀ ਉਮਰ ਵਾਲੇ ਬਾਲਗਾਂ ਦੇ ਮੂੰਹ ਵਿੱਚ ਸਾਰੇ ਤਰ੍ਹਾਂ ਦੇ ਕੁੱਲ 32 ਦੰਦ ਹੁੰਦੇ ਹਨ ।
ਸੋਚੋ ਅਤੇ ਉੱਤਰ ਦਿਉ : (ਪੇਜ 14)
ਪ੍ਰਸ਼ਨ 1.
ਜੀਭ ਦੇ ਕਿਸ ਹਿੱਸੇ ਤੇ ਖੱਟਾ ਸੁਆਦ ਅਨੁਭਵ ਹੁੰਦਾ ਹੈ ?
ਉੱਤਰ-
ਜੀਭ ਦੇ ਅਗਲੇ ਪਾਸਿਓਂ ਸ਼ੁਰੂ ਹੋ ਕੇ ਭਾਗ ਅਰਥਾਤ ਮੱਧ ਤੋਂ ਥੋੜਾ ਜਿਹਾ ਪਿਛਾਂਹ ਕਰਕੇ ਖੱਟਾ ਸੁਆਦ ਅਨੁਭਵ ਹੁੰਦਾ ਹੈ ।
ਪ੍ਰਸ਼ਨ 2.
ਜੀਭ ਦੇ ਅਗਲੇ ਹਿੱਸੇ ਤੇ ਕੌੜਾ ਸੁਆਦ ਕਿਉਂ ਅਨੁਭਵ ਨਹੀਂ ਹੁੰਦਾ ?
ਉੱਤਰ-
ਜੀਭ ਦਾ ਅਗਲਾ ਭਾਗ ਸਾਰੇ ਪਾਸੇ ਗਤੀ ਕਰਨ ਲਈ ਸੁਤੰਤਰ ਹੁੰਦਾ ਹੈ ਅਤੇ ਇਹ ਭਾਗ ਕੇਵਲ ਭੋਜਨ ਨੂੰ ਚਬਾਉਣ ਅਤੇ ਲਾਰ ਮਿਲਾਉਣ ਵਿੱਚ ਮਦਦ ਕਰਦਾ ਹੈ । ਜੀਭ ਉੱਤੇ ਚਾਰ ਗੰਥੀਆਂ ਮਿੱਠਾ, ਨਮਕੀਨ, ਖੱਟਾ ਅਤੇ ਕੌੜਾ ਹੁੰਦੀਆਂ ਹਨ । ਜੀਭ ਦੇ ਅਗਲੇ ਭਾਗ ਵਿੱਚ ਸਿਰਫ ਮਿੱਠੇ ਸੁਆਦ ਦਾ ਹੀ ਅਨੁਭਵ ਹੁੰਦਾ ਹੈ ਜਦਕਿ ਜੀਭ ਦੇ ਸਭ ਤੋਂ ਅੰਤਿਮ ਭਾਗ ‘ਤੇ ਕੌੜੇ ਸੁਆਦ ਦਾ ਹੀ ਅਨੁਭਵ ਹੁੰਦਾ ਹੈ ।
PSEB 7th Class Science Guide ਜੰਤੂਆਂ ਵਿੱਚ ਪੋਸ਼ਣ Textbook Questions and Answers
1. ਖ਼ਾਲੀ ਥਾਂਵਾਂ ਭਰੋ
(i) ਜਿਹੜੇ ਜੀਵ ਪੌਦਿਆਂ ਅਤੇ ਜੰਤੂਆਂ ਦੋਵਾਂ ਨੂੰ ਖਾ ਲੈਂਦੇ ਹਨ, ਉਨ੍ਹਾਂ ਨੂੰ ………… ਕਹਿੰਦੇ ਹਨ ।
ਉੱਤਰ-
ਸਰਬ-ਆਹਾਰੀ,
(ii) ਮਨੁੱਖ ਵਿੱਚ ਭੋਜਨ ਦਾ ………. ਮੂੰਹ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਅਤੇ ……… ਵਿੱਚ ਪੂਰਨ ਹੁੰਦਾ ਹੈ ।
ਉੱਤਰ-
ਪਾਚਨ, ਛੋਟੀ ਆਂਦਰ,
(iii) …….. ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਰੰਥੀ ਹੈ ।
ਉੱਤਰ-
ਜਿਗਰ,
(iv) ਵੱਡੀ ਆਂਦਰ ਵਿੱਚ ਅਣਪਚੇ ਭੋਜਨ ਵਿੱਚੋਂ …….. ਅਤੇ …….. ਸੋਖੇ ਜਾਂਦੇ ਹਨ ।
ਉੱਤਰ-
ਵਾਧੂ ਪਾਣੀ, ਲੂਣ ।
2. ਠੀਕ ਜਾਂ ਗਲਤ ਦੱਸੋ
(i) ਜੀਭ ਭੋਜਨ ਨੂੰ ਲਾਰ ਨਾਲ ਮਿਲਾਉਣ ਵਿੱਚ ਮਦਦ ਕਰਦੀ ਹੈ ।
ਉੱਤਰ-
ਠੀਕ,
(ii) ਮਨੁੱਖ ਵਿੱਚ ਪਾਚਨ ਕਿਰਿਆ ਮਿਹਦੇ ਵਿੱਚ ਪੂਰੀ ਹੋ ਜਾਂਦੀ ਹੈ ।
ਉੱਤਰ-
ਗ਼ਲਤ,
(iii) ਜੁਗਾਲੀ ਕਰਨ ਵਾਲੇ ਜੰਤੂਆਂ ਨੂੰ ਰੂਮੀਨੈਂਟ ਕਹਿੰਦੇ ਹਨ ।
ਉੱਤਰ-
ਠੀਕ,
(iv) ਅਮੀਬਾ ਝੂਠੇ ਪੈਰਾਂ ਸੂਡੋਪੋਡੀਆ) ਨਾਲ ਭੋਜਨ ਦੇ ਕਣ ਫੜਦਾ ਹੈ ।
ਉੱਤਰ-
ਗ਼ਲਤ ।
3. ਕਾਲਮ ‘ਉ’ ਅਤੇ ‘ਅ’ ਦਾ ਮਿਲਾਨ ਕਰੋਕਾਲਮ ‘ੴ
ਕਾਲਮ ‘ੳ’ | ਕਾਲਮ ‘ਅ’ |
(i) ਜੁਗਾਲੀ ਕਰਨ ਵਾਲਾ (ਰੁਮੀਨੈਂਟ) | (ੳ) ਪਿੱਤ ਰਸ। |
(ii) ਕਾਰਬੋਹਾਈਡਰੇਟਸ | (ਅ) ਅਣਪਚਿਆ ਭੋਜਨ ਜਮਾਂ ਹੁੰਦਾ ਹੈ। |
(iii) ਪਿੱਤਾ | (ਇ) ਗੁਲੂਕੋਜ਼ |
(iv) ਛੋਟੀ ਆਂਦਰ | (ਸ) ਗਊ |
(v) ਮਲ ਨਲੀ | (ਹ) ਭੋਜਨ ਦਾ ਪਾਚਨ ਪੂਰਨ ਹੁੰਦਾ ਹੈ । |
ਉੱਤਰ-
ਕਾਲਮ ‘ਉਂ | ਕਾਲਮ ‘ਅ’ |
(i) ਜੁਗਾਲੀ ਕਰਨ ਵਾਲਾ (ਰੂਮੀਨੈਂਟ) | (ਸ) ਗਊ |
(ii) ਕਾਰਬੋਹਾਈਡਰੇਟਸ | (ੲ) ਗੁਲੂਕੋਜ਼ |
(iii) ਪਿੱਤਾ | (ਉ) ਪਿੱਤ ਰਸ |
(iv) ਛੋਟੀ ਆਂਦਰ | (ਹ) ਭੋਜਨ ਦਾ ਪਾਚਨ ਪੂਰਾਨ ਹੁੰਦਾ ਹੈ |
(v) ਮਲ ਨਲੀ | (ਅ) ਅਣਪਚਿਆ ਭੋਜਨ ਜਮਾਂ ਹੁੰਦਾ ਹੈ । |
4 ਸਹੀ ਉੱਤਰ ਚੁਣੋ-
(i) ਜਿਹੜੇ ਜੰਤੁ ਕੇਵਲ ਪੌਦੇ ਖਾਂਦੇ ਹਨ
(ਉ) ਮਾਸਾਹਾਰੀ
(ਅ) ਸ਼ਾਕਾਹਾਰੀ
(ੲ)ਸਰਬ-ਆਹਾਰੀ
(ਸ) ਮ੍ਰਿਤਜੀਵੀ ।
ਉੱਤਰ-
(ਅ) ਸ਼ਾਕਾਹਾਰੀ ॥
(ii) ਸੈੱਲਾਂ ਤੋਂ ਬਾਹਰ ਪਾਚਨ ਹੁੰਦਾ ਹੈ
(ਉ) ਪਰਜੀਵੀ
(ਅ) ਮਾਸਾਹਾਰੀ
(ੲ) ਮ੍ਰਿਤਜੀਵੀ
(ਸ) ਸ਼ਾਕਾਹਾਰੀ ।
ਉੱਤਰ-
(ੲ) ਮਿਤਜੀਵੀ ।
(iii) ਜੰਤੂ ਦੁਆਰਾ ਸਰੀਰ ਅੰਦਰ ਭੋਜਨ ਲੈ ਜਾਣ ਦੀ ਕਿਰਿਆ
(ੳ) ਭੋਜਨ ਗ੍ਰਹਿਣ
(ਅ ਪਾਚਨ
(ੲ) ਸੋਖਣ
(ਸ) ਮਲ ਤਿਆਗ ।
ਉੱਤਰ-
(ੳ) ਭੋਜਨ ਗ੍ਰਹਿਣ ।
(iv) ਜਿਗਰ ਦਾ ਰਿਸਾਵ
(ਉ) ਪ੍ਰੋਟੀਨ
(ਅ) ਪਿੱਤ ਰਸ
(ੲ) ਕਾਰਬੋਹਾਈਡਰੇਟਸ
(ਸ) ਲਾਰ ॥
ਉੱਤਰ-
(ਅ) ਪਿੱਤ ਰਸ ।
(v) ਅਮੀਬਾ ਵਿੱਚ ਪੋਸ਼ਣ ਦੀ ਕਿਸਮ
(ਉ) ਪਰਜੀਵੀ
(ਅ) ਪ੍ਰਾਣੀਵਤ
(ੲ) ਮ੍ਰਿਤਜੀਵੀ
(ਸ) ਸੰਸ਼ਲੇਸ਼ਣ ।
ਉੱਤਰ-
(ਅ) ਪ੍ਰਾਣੀਵਤ ।
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਪ੍ਰਾਣੀਵਤ ਪੋਸ਼ਣ ਕੀ ਹੈ ?
ਉੱਤਰ-
ਪਾਣੀਵਤ ਪੋਸ਼ਣ-ਇਸ ਪ੍ਰਕਾਰ ਦੇ ਪੋਸ਼ਣ ਦੌਰਾਨ ਗੁੰਝਲਦਾਰ (ਜਟਿਲ) ਭੋਜਨ ਸਰੀਰ ਅੰਦਰ ਲਿਜਾਇਆ ਜਾਂਦਾ ਹੈ। ਅਤੇ ਫਿਰ ਇਸ ਨੂੰ ਐਨਜ਼ਾਈਮਾਂ ਦੀ ਸਹਾਇਤਾ ਨਾਲ ਸਧਾਰਣ ਘੁਲਣਸ਼ੀਲ ਯੋਗਿਕਾਂ ਵਿੱਚ ਤੋੜਿਆ ਜਾਂਦਾ ਹੈ : ਜਿਨ੍ਹਾਂ ਨੂੰ ਸਰੀਰ ਦੁਆਰਾ ਸੋਖ ਲੈਂਦਾ ਹੈ; ਜਿਵੇਂ- ਅਮੀਬਾ, ਮਨੁੱਖ ਆਦਿ ।
ਪ੍ਰਸ਼ਨ (ii)
ਸੋਖਣ ਤੋਂ ਕੀ ਭਾਵ ਹੈ ?
ਚਿੱਤਰ-
ਅਮੀਬਾ ਉੱਤਰ-ਸੋਖਣ-ਇਕ ਕਿਰਿਆ ਵਿੱਚ ਪਚੇ ਹੋਏ ਭੋਜਨ ਨੂੰ ਛੋਟੀ ਆਂਦਰ ਦੀਆਂ ਕੰਧਾਂ ਰਾਹੀਂ ਸੋਖ ਲਿਆ ਜਾਂਦਾ ਹੈ । ਇਸ ਤੋਂ ਬਾਅਦ ਪਚਿਆ ਭੋਜਨ ਲਹੂ ਵਹਿਣੀਆਂ ਵਿੱਚ ਚਲਾ ਜਾਂਦਾ ਹੈ । ਛੋਟੀ ਆਂਦਰ ਦੀਆਂ ਅੰਦਰਲੀਆਂ ਕੰਧਾਂ ‘ਤੇ ਵੱਡੀ ਗਿਣਤੀ ਵਿੱਚ ਉੱਗਲੀ ਵਰਗੇ ਉਭਾਰ ਹੁੰਦੇ ਹਨ, ਜਿਨ੍ਹਾਂ ਨੂੰ ਰਸ-ਅੰਕੁਰ ਜਾਂ ਵਿਲਈ (Villi) ਕਹਿੰਦੇ ਹਨ । ਇਹ ਰਸਅੰਕੁਰ ਆਂਦਰ ਦੇ ਸੋਖਣ ਖੇਤਰਫਲ ਨੂੰ ਵਧਾ ਦਿੰਦਾ ਹੈ ।
ਪ੍ਰਸ਼ਨ (iii)
ਸਵੈ-ਅੰਗੀਕਰਨ ਦੀ ਪਰਿਭਾਸ਼ਾ ਲਿਖੋ ।
ਉੱਤਰ-
ਸਵੈ-ਅੰਗੀਕਰਨ-ਆਂਦਰ ਦੁਆਰਾ ਸੋਖਿਤ ਕੀਤਾ ਭੋਜਨ ਲਹੂ ਦੁਆਰਾ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚ ਜਾਂਦਾ ਹੈ । ਇਸ ਨੂੰ ਸਵੈ-ਅੰਗੀਕਰਨ ਆਖਦੇ ਹਨ ।
ਪ੍ਰਸ਼ਨ (iv)
ਪਾਚਨ ਨਲੀ ਦੇ ਵੱਖ-ਵੱਖ ਭਾਗਾਂ ਦੇ ਨਾਂ ਲਿਖੋ ।
ਉੱਤਰ-
ਪਾਚਨ ਨਲੀ ਦੇ ਭਾਗ-ਪਾਚਨ ਨਲੀ ਦੇ ਵੱਖ-ਵੱਖ ਭਾਗ ਹੇਠ ਲਿਖੇ ਹਨ-
- ਮੂੰਹ ਦੀ ਖੋੜ੍ਹ,
- ਭੋਜਨ ਨਾਲ,
- ਪੇਟ,
- ਛੋਟੀ ਆਂਦਰ,
- ਵੱਡੀ ਆਂਦਰ,
- ਰੈਕਟਮ,
- ਮਲ ਦੁਆਰ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਦੁੱਧ ਦੇ ਦੰਦਾਂ ਅਤੇ ਸਥਾਈ ਦੰਦਾਂ ਤੋਂ ਕੀ ਭਾਵ ਹੈ ?
ਉੱਤਰ-
- ਦੁੱਧ ਦੇ ਦੰਦ-ਮਨੁੱਖ ਦੇ ਜੀਵਨ ਕਾਲ ਦੌਰਾਨ ਦੰਦਾਂ ਦੇ ਦੋ ਸੈੱਟ ਵਿਕਸਿਤ ਹੁੰਦੇ ਹਨ । ਪਹਿਲਾ ਸੈੱਟ 20 ਛੋਟੇ ਦੰਦਾਂ ਦਾ ਹੁੰਦਾ ਹੈ । ਜਿਨ੍ਹਾਂ ਨੂੰ ਦੁੱਧ ਦੇ ਦੰਦ ਵੀ ਕਹਿੰਦੇ ਹਨ । ਇਹ ਬਾਲ-ਅਵਸਥਾ ਦੌਰਾਨ ਉੱਗਦੇ ਹਨ ਅਤੇ 06 ਤੋਂ 08 ਸਾਲ ਦੀ ਉਮਰ ਦੌਰਾਨ ਟੁੱਟ ਜਾਂਦੇ ਹਨ ।
- ਸਥਾਈ ਦੰਦ-6 ਤੋਂ 8 ਸਾਲ ਦੀ ਉਮਰ ਦੌਰਾਨ ਦੁੱਧ ਦੇ ਦੰਦਾਂ ਦੇ ਡਿੱਗਣ ਤੋਂ ਬਾਅਦ ਸਥਾਈ ਦੰਦ (32) ਆਉਂਦੇ ਹਨ | ਸਥਾਈ ਦੰਦ 50 ਤੋਂ 60 ਸਾਲ ਦੀ ਉਮਰ ਤੋਂ ਬਾਅਦ ਡਿੱਗਣੇ ਸ਼ੁਰੂ ਹੋ ਜਾਂਦੇ ਹਨ ।
ਪ੍ਰਸ਼ਨ (ii)
ਮਨੁੱਖ ਵਿੱਚ ਪਾਏ ਜਾਣ ਵਾਲੇ ਚਾਰ ਕਿਸਮਾਂ ਦੇ ਦੰਦ ਅਤੇ ਉਨ੍ਹਾਂ ਦੇ ਕਾਰਜ ਲਿਖੋ ।
ਉੱਤਰ-
ਮਨੁੱਖ ਵਿੱਚ ਪਾਏ ਜਾਣ ਵਾਲੇ ਚਾਰ ਕਿਸਮਾਂ ਦੇ ਦੰਦ ਅਤੇ ਉਨ੍ਹਾਂ ਦੇ ਕਾਰਜ-ਮਨੁੱਖ ਵਿੱਚ ਚਾਰ ਕਿਸਮ ਦੇ ਦੰਦ ਹੁੰਦੇ ਹਨ ਜਿਹੜੇ ਹੇਠ ਦਿੱਤੇ ਗਏ ਹਨਦੰਦਾਂ ਦੀਆਂ ਕਿਸਮਾਂ ਦੰਦਾਂ ਦੇ ਕਾਰਜ-
- ਤਿੱਖੇ ਦੰਦ (Incisors) : ਇਹ ਭੋਜਨ ਨੂੰ ਕੱਟਣ ਲਈ ਵਰਤੇ ਜਾਂਦੇ ਹਨ ।
- ਸੂਏ (Canines) : ਇਹ ਫਾੜਨ ਲਈ ਵਰਤੇ ਜਾਂਦੇ ਹਨ ।
- ਪ੍ਰੀ-ਮੋਲਰ ਦਾੜਾਂ (Premolars) : ਇਹ ਦੰਦ ਭੋਜਨ ਚਬਾਉਣ ਅਤੇ ਪੀਸਣ ਲਈ ਵਰਤੇ ਜਾਂਦੇ ਹਨ ।
- ਮੋਲਰ ਦਾੜਾਂ (Molars) : ਇਹ ਵੀ ਭੋਜਨ ਨੂੰ ਪੀਸਣ ਲਈ ਵਰਤੇ ਜਾਂਦੇ ਹਨ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਅੰਕਿਤ ਚਿੱਤਰ ਦੀ ਸਹਾਇਤਾ ਨਾਲ ਅਮੀਬਾ ਵਿੱਚ ਪੋਸ਼ਣ ਦਾ , ਵਰਣਨ ਕਰੋ ।
ਉੱਤਰ-
ਅਮੀਬਾ ਵਿੱਚ ਪੋਸ਼ਣ- ਅਮੀਬਾ ਇੱਕ ਸੈੱਲੀ ਸਖ਼ਮਜੀਵ ਹੈ । ਇਸ ਦੇ ਬਾਹਰ ਸੈੱਲ ਝਿੱਲੀ ਹੁੰਦੀ ਹੈ । ਇਹ ਆਭਾਸੀ ਪੈਰਾਂ (ਜਾਂ ਸੁਡੋਪੋਡੀਆ) ਨਾਲ ਚਲਦਾ ਹੈ । ਇਹ ਉੱਗਲਾਂ ਵਰਗੀਆਂ ਰਚਨਾਵਾਂ ਹੁੰਦੀਆਂ ਹਨ ਜੋ ਗਤੀ ਕਰਨ ਵਿੱਚ ਅਤੇ ਅਮੀਬੇ ਦੇ ਸੰਪਰਕ ਵਿੱਚ ਆਏ ਭੋਜਨ ਨੂੰ ਫੜਨ ਵਿੱਚ ਸਹਾਇਤਾ ਕਰਦੀਆਂ ਹਨ। ਭੋਜਨ ਪ੍ਰਾਪਤੀ ਦੌਰਾਨ ਭੋਜਨ ਦੇ ਦੁਆਲੇ ਦੋਵਾਂ ਆਭਾਸੀ ਪੈਰਾਂ ਵਿਚਕਾਰਲੀ ਝਿੱਲੀ ਵਿਤ ਹੋ ਜਾਂਦੀ ਹੈ ਅਤੇ ਭੋਜਨ ਦਾ ਕਣ, ਭੋਜਨ ਵੈਕਯੂਲ ਵਿੱਚ ਬਦਲ ਜਾਂਦਾ ਹੈ ਅਤੇ ਇਸ ਦੇ ਅੰਦਰ ਪਾਚਕ ਰਸਾਂ ਦਾ ਰਿਸਾਵ ਹੁੰਦਾ ਹੈ ਜਿਸ ਵਿੱਚ ਪੋਸ਼ਕ ਸ਼ੋਖ ਲਏ ਜਾਂਦੇ ਹਨ । ਅਣਪਚੇ ਭੋਜਨ ਕਣ ਅਮੀਬਾ ਦੇ ਸਰੀਰ ਵਿੱਚੋਂ ਅਜਿਹੀ ਹੀ ਪ੍ਰਕਿਰਿਆ ਦੁਆਰਾ ਤਿਆਗ ਦਿੱਤੇ ਜਾਂਦੇ ਹਨ ।
ਪ੍ਰਸ਼ਨ (ii)
ਹੇਠ ਦਿੱਤੇ ਚਿੱਤਰਾਂ ਨੂੰ ਅੰਕਿਤ ਕਰੋ ।
ਉੱਤਰ-
PSEB Solutions for Class 7 Science ਜੰਤੂਆਂ ਵਿੱਚ ਪੋਸ਼ਣ Important Questions and Answers
1. ਖ਼ਾਲੀ ਥਾਂਵਾਂ ਭਰੋ
(i) ਮਨੁੱਖੀ ਪਾਚਨ ਦੇ ਮੁੱਖ ਪੜਾਅ ………….. ਅਤੇ ……. ਹਨ ।
ਉੱਤਰ-
ਮੂੰਹ ਖੋੜ, ਭੋਜਨ ਨਲੀ, ਮਿਹਦਾ, ਛੋਟੀ ਆਂਦਰ, ਗੁਦਾ,
(ii) ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗੰਥੀ ਦਾ ਨਾਂ ……… ਹੈ ।
ਉੱਤਰ-
ਜਿਗਰ,
(iii) ਮਿਹਦੇ ਵਿੱਚ ਹਾਈਡੋਕਲੋਰਿਕ ਐਸਿਡ ਅਤੇ ……….. ਦਾ ਰਿਸਾਅ ਹੁੰਦਾ ਹੈ ਜਿਹੜੇ ਭੋਜਨ ਉੱਤੇ ਕਿਰਿਆ ਕਰਦੇ ਹਨ ।
ਉੱਤਰ-
ਪਾਚਨ ਰਸ,
(iv) ਛੋਟੀ ਆਂਦਰਾਂ ਦੀ ਅੰਦਰਲੀ ਝਿੱਤੀ ਉੱਤੇ ਉਂਗਲੀ ਵਰਗੇ ਕਈ ਉਭਾਰ ਹੁੰਦੇ ਹਨ, ਜੋ ………. ਅਖਵਾਉਂਦੇ ਹਨ ।
ਉੱਤਰ-
ਰਸਅੰਕੁਰ,
(v) ਅਮੀਬਾ ਆਪਣੇ ਭੋਜਨ ਦਾ ਪਾਚਨ …….. ਵਿੱਚ ਕਰਦਾ ਹੈ ।
ਉੱਤਰ-
ਭੋਜਨ ਨਲੀ ।
2. ਹੇਠ ਦਿੱਤੇ ਕਥਨਾਂ ਵਿੱਚੋਂ ਠੀਕ ਅਤੇ ਗ਼ਲਤ ਕਥਨ ਦੱਸੋ
(i) ਸਟਾਰਚ ਦਾ ਪਾਚਨ ਮਿਹਦੇ ਵਿੱਚ ਸ਼ੁਰੂ ਹੁੰਦਾ ਹੈ ।
ਉੱਤਰ-
ਗਲਤ,
(ii) ਜੀਭ ਲੁਆਬ ਨੂੰ ਭੋਜਨ ਨਾਲ ਮਿਲਾਉਣ ਵਿੱਚ ਸਹਾਇਤਾ ਕਰਦੀ ਹੈ ।
ਉੱਤਰ-
ਠੀਕ,
(iii) ਪਿੱਤੇ ਵਿੱਚ ਪਿੱਤ ਰਸ ਅਸਥਾਈ ਰੂਪ ਵਿੱਚ ਇਕੱਠਾ ਹੁੰਦਾ ਹੈ ।
ਉੱਤਰ-
ਠੀਕ,
(iv) ਰੂਮੀਨੈਂਟ ਨਿਗਲੇ ਹੋਏ ਘਾਹ ਨੂੰ ਆਪਣੇ ਮੂੰਹ ਵਿੱਚ ਵਾਪਸ ਲਿਆ ਕੇ ਹੌਲੀ-ਹੌਲੀ ਚਬਾਉਂਦੇ ਹਨ ।
ਉੱਤਰ-
ਠੀਕ ।
3. ਕਾਲਮ ‘ੴ’ ਵਿੱਚ ਦਿੱਤੇ ਗਏ ਕਥਨਾਂ ਦਾ ਮਿਲਾਨ ਕਾਲਮ ‘ੴ’ ਵਿੱਚ ਦਿੱਤੇ ਗਏ ਕਥਨਾਂ ਨਾਲ ਕਰੋ –
ਕਾਲਮ ‘ਉ’ (ਭੋਜਨ ਘਟਕ) | ਕਾਲਮ “ਅ” (ਪਾਚਨ ਦੀਆਂ ਉਪਜਾਂ) |
(1) ਕਾਰਬੋਹਾਈਡੇਟਸ | (ਉ) ਫੈਟੀ ਐਸਿਡ ਅਤੇ ਗਲਿਸਰੋਲ |
(2) ਪ੍ਰੋਟੀਨ | (ਅ) ਚੀਨੀ । |
(3) ਚਰਬੀ | (ੲ) ਐਮੀਨੋ ਐਸਿਡ | |
ਉੱਤਰ-
ਕਾਲਮ ‘ਉ‘(ਭੋਜਨ ਘਟਕ) | ਕਾਲਮ ‘ਅ’ (ਪਾਚਨ ਦੀਆਂ ਉਪਜਾਂ) |
(1) ਕਾਰਬੋਹਾਈਡੇਂਟਸ | (ਅ) ਚੀਨੀ |
(2) ਪ੍ਰੋਟੀਨ | (ੲ) ਐਮੀਨੋ ਐਸਿਡ |
(3) ਚਰਬੀ | (ਉ) ਫੈਟੀ ਐਸਿਡ ਅਤੇ ਗਲਿਸਰੋਲ |
4. ਸਹੀ ਵਿਕਲਪ ਚੁਣੋ
(i) ਜਟਿਲ (ਗੁੰਝਲਦਾਰ) ਖਾਧ ਪਦਾਰਥਾਂ ਦਾ ਸਰਲ ਅਵਸਥਾ ਵਿੱਚ ਪਰਿਵਰਤਿਤ ਹੋਣ ਨੂੰ ਕੀ ਆਖਦੇ ਹਨ ?
(ਉ) ਸਵੈਅੰਗੀਕਰਨ
(ਅ) ਅੰਤਰ ਹਿਣ
(ਇ) ਪਾਚਨ
(ਸ) ਨਿਸ਼ਕਾਸਨ ॥
ਉੱਤਰ-
(ੲ) ਪਾਚਨ ॥
(ii) ਮਨੁੱਖ ਦੀ ਸਭ ਤੋਂ ਵੱਡੀ ਪਾਚਨ ਗੰਥੀ ਦਾ ਨਾਂ ਕੀ ਹੈ ?
(ਉ) ਲਾਰ ਗ੍ਰੰਥੀ
(ਅ) ਮਿਹਦਾ ।
(ਇ) ਲਿਵਰ
(ਸ) ਆਂਦਰ ।
ਉੱਤਰ-
(ਈ) ਲਿਵਰ ।
(iii) ਮਿਹਦੇ ਵਿੱਚ ਕਿਹੜਾ ਤੇਜ਼ਾਬ ਕੀਟਾਣੂਆਂ ਨੂੰ ਮਾਰਦਾ ਹੈ ?
(ਉ) ਸਲਫਿਊਰਿਕ ਐਸਿਡ
(ਅ) ਨਾਈਟਿਕ ਐਸਿਡ
(ੲ) ਹਾਈਡੋਕਲੋਰਿਕ ਐਸਿਡ
(ਸ) ਫਾਸਫੋਰਿਕ ਐਸਿਡ ।
ਉੱਤਰ-
(ੲ) ਹਾਈਡ੍ਰੋਕਲੋਰਿਕ ਐਸਿਡ !
(iv) ਹੇਠ ਲਿਖਿਆਂ ਵਿੱਚੋਂ ਕਿਹੜੇ ਪਸ਼ੂ ਵਿੱਚ ਰੁਮੇਨ ਪਾਇਆ ਜਾਂਦਾ ਹੈ ?
(ਉ) ਗਾਂ
(ਆ) ਕੁੱਤਾ
(ੲ) ਸ਼ੇਰ
(ਸ) ਚੀਤਾ ॥
ਉੱਤਰ-
(ੳ) ਗਾਂ ।
(v) ਛੋਟੀ ਆਂਦਰ ਦੀ ਲੰਬਾਈ ਕਿੰਨੀ ਹੁੰਦੀ ਹੈ ?
(ਉ) 10.5 ਮੀਟਰ
(ਅ) 4 ਮੀਟਰ
(ਏ) 3 ਮੀਟਰ
(ਸ) 7.5 ਮੀਟਰ ।
ਉੱਤਰ-
(ਸ) 7.5 ਮੀਟਰ ।
(vi) ਪਾਚਨ ਨਲੀ ਵਿੱਚ ਭੋਜਨ ਦੀ ਗਤੀ ਹੈ
(ਉ) ਚਲਨ ।
(ਅ) ਪੰਪਿੰਗ
(ੲ) ਸੰਕੁਚਨ
(ਸ) ਫਿਸਲਨਾ ॥
ਉੱਤਰ-
(ੲ) ਸੰਕੁਚਨ ।
(vii) ਸਭ ਤੋਂ ਸਰਲ ਕਾਰਬੋਹਾਈਡਰੇਟ ਕਿਹੜਾ ਹੈ ?
(ਉ) ਗੁਲੂਕੋਜ਼ .
(ਅ).ਸੁਕਰੋਜ਼
(ੲ) ਸਟਾਰਜ
(ਸ) ਉੱਪਰ ਦਿੱਤੇ ਸਾਰੇ ।
ਉੱਤਰ-
(ੳ) ਗੁਲੂਕੋਜ਼ ॥
(viii) ਲਾਰ ਕਿੱਥੇ ਪੈਦਾ ਹੁੰਦੀ ਹੈ ?
(ਉ) ਮਿਹਦਾ
(ਅ) ਭੁੱਬਾ
(ੲ) ਲਾਰ ਗੰਥੀ ।
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ੲ) ਲਾਰ ਗ੍ਰੰਥੀ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਉਸ
ਪ੍ਰਸ਼ਨ 1.
ਆਹਾਰ ਨਲੀ ਕੀ ਹੁੰਦੀ ਹੈ ?
ਉੱਤਰ-
ਆਹਾਰ ਨਲੀ-ਮੁੰਹ ਖੋੜ, ਭੋਜਨ ਨਲੀ, ਮਿਹਦਾ, ਛੋਟੀ ਆਂਦਰ, ਵੱਡੀ ਆਂਦਰ, ਮਲ ਦੁਆਰ ਜਾਂ ਗੁੱਦਾ ਆਦਿ ਭਾਗਾਂ ਦੇ ਸਮੂਹ ਨੂੰ ਆਹਾਰ ਨਲੀ ਕਹਿੰਦੇ ਹਨ ।
ਪ੍ਰਸ਼ਨ 2.
ਮਨੁੱਖ ਦੀਆਂ ਪਾਚਨ ਗ੍ਰੰਥੀਆਂ ਦੇ ਨਾਮ ਲਿਖੋ ।
ਉੱਤਰ-
ਲਾਰ ਗ੍ਰੰਥੀ, ਜਿਗਰ, ਲੁੱਬਾ ।
ਪ੍ਰਸ਼ਨ 3.
ਪਾਚਕ ਤੰਤਰ ਦੇ ਵੱਖ-ਵੱਖ ਅੰਸ਼ ਕਿਹੜੇ-ਕਿਹੜੇ ਹੁੰਦੇ ਹਨ ?
ਉੱਤਰ-
ਪਾਚਕ ਰਸ ਅਤੇ ਆਹਾਰ ਨਲੀ ॥
ਪ੍ਰਸ਼ਨ 4.
ਅਸਥਾਈ ਜਾਂ ਦੁੱਧ ਦੰਦ ਕਦੋਂ ਡਿੱਗ ਜਾਂਦੇ ਹਨ ?
ਉੱਤਰ-
ਛੇ ਤੋਂ ਅੱਠ ਸਾਲ ਦੀ ਉਮਰ ਤੱਕ ।
ਪ੍ਰਸ਼ਨ 5.
ਛੋਟੀਆਂ ਆਂਦਰਾਂ ਦੀ ਲੰਬਾਈ ਕਿੰਨੀ ਹੈ ?
ਉੱਤਰ-
7.5 ਮੀਟਰ (ਲਗਪਗ) ।
ਪ੍ਰਸ਼ਨ 6.
ਵੱਡੀਆਂ ਆਂਦਰਾਂ ਕਿੰਨੀਆਂ ਲੰਬੀਆਂ ਹੁੰਦੀਆਂ ਹਨ ?
ਉੱਤਰ-
1.5 ਮੀਟਰ (ਲਗਪਗ) ।
ਪ੍ਰਸ਼ਨ 7.
ਵੱਖ-ਵੱਖ ਪ੍ਰਕਾਰ ਦੇ ਦੰਦਾਂ ਦੇ ਨਾਂ ਲਿਖੋ ।
ਉੱਤਰ-
ਚਿੱਥਣ ਦੰਦ, ਅਗਲੀ ਦਾੜ੍ਹ, ਕੈਨਾਈਨ, ਸੂਏ ।
ਪ੍ਰਸ਼ਨ 8.
ਭੋਜਨ ਕੱਟਣ ਲਈ ਕਿਹੜੇ ਦੰਦ ਕੰਮ ਆਉਂਦੇ ਹਨ ?
ਉੱਤਰ-
ਅਗਲੇ ਦੰਦ ।
ਪ੍ਰਸ਼ਨ 9.
ਚੀਰਨ ਅਤੇ ਪਾੜਨ ਦਾ ਕੰਮ ਕਿਹੜੇ ਦੰਦਾਂ ਦੁਆਰਾ ਕੀਤਾ ਜਾਂਦਾ ਹੈ ?
ਉੱਤਰ-
ਸੂਏ ਦੰਦ ।
ਪ੍ਰਸ਼ਨ 10.
ਅਗਲੀ ਦਾੜ੍ਹ ਅਤੇ ਕੈਨਾਈਨ ਦੇ ਕੀ ਕੰਮ ਹਨ ?
ਉੱਤਰ-
ਚਬਾਉਣਾ ਅਤੇ ਪੀਸਨਾ ।
ਪ੍ਰਸ਼ਨ 11.
ਜੀਭ ਕੀ ਹੈ ?
ਉੱਤਰ-
ਜੀਭ-ਜੀਭ, ਇੱਕ ਮਾਸ ਦਾ ਪੇਸ਼ੀਦਾਰ ਅੰਗ ਹੈ ।
ਪ੍ਰਸ਼ਨ 12.
ਜੀਭ ਸੁਆਦ ਕਿਵੇਂ ਚੱਖਦੀ ਹੈ ?
ਉੱਤਰ-
ਸੁਆਦ ਕਲਿਕਾਵਾਂ ਦੀ ਸਹਾਇਤਾ ਨਾਲ ।
ਪ੍ਰਸ਼ਨ 13.
ਦੰਦ-ਖੈ ਲਈ ਜ਼ਿੰਮੇਵਾਰ ਪਦਾਰਥਾਂ ਦੇ ਨਾਮ ਲਿਖੋ ।
ਉੱਤਰ-
ਚਾਕਲੇਟ, ਠੰਡੇ ਪਿਆਓ, ਚੀਨੀ ਮਿਲੀਆਂ ਮਿਠਾਈਆਂ ।
ਪ੍ਰਸ਼ਨ 14.
ਮਿਹਦੇ ਵਿੱਚ ਉਹ ਕਿਹੜਾ ਤੇਜ਼ਾਬ ਹੈ, ਜੋ ਜੀਵਾਣੂਆਂ ਨੂੰ ਮਾਰਦਾ ਹੈ ?
ਉੱਤਰ-
ਹਾਈਡਰੋਕਲੋਰਿਕ ਐਸਿਡ ॥
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰਸ ਅੰਕੁਰ ਕੀ ਹੈ ? ਉਹ ਕਿੱਥੇ ਮਿਲਦੇ ਹਨ ਅਤੇ ਉਨ੍ਹਾਂ ਦੇ ਕਾਰਜ ਕੀ ਹਨ ?
ਉੱਤਰ-
ਰਸ ਅੰਕੁਰ (Villi)-ਉਂਗਲੀਆਂ ਦੇ ਸਮਾਨ ਉੱਭਰੀਆਂ ਹੋਈਆਂ ਸੰਰਚਨਾਵਾਂ ਜੋ ਛੋਟੀਆਂ ਆਂਦਰਾਂ ਦੀ ਅੰਦਰਲੀ ਝਿੱਤੀ ਵਿੱਚ ਹੁੰਦੀਆਂ ਹਨ, ਰਸ ਅੰਕੁਰ ਕਹਾਉਂਦੀਆਂ ਹਨ । ਰਸ ਅੰਕੁਰ ਛੋਟੀਆਂ ਆਂਦਰਾਂ ਵਿੱਚ ਪਾਇਆ ਜਾਂਦਾ ਹੈ । ਇਸਦਾ ਮੁੱਖ ਕੰਮ (ਕਾਰਜ) ਪਚੇ ਹੋਏ ਭੋਜਨ ਨੂੰ ਸੋਖਿਤ ਕਰਨਾ ਹੈ ।
ਪ੍ਰਸ਼ਨ 2.
ਪਿੱਤ ਰਸ ਕਿੱਥੇ ਬਣਦਾ ਹੈ ? ਇਹ ਭੋਜਨ ਦੇ ਕਿਸ ਘਟਕ ਦੇ ਪਾਚਨ ਵਿੱਚ ਮਦਦ ਕਰਦਾ ਹੈ ?
ਉੱਤਰ-
ਪਿੱਤ ਰਸ, ਜਿਗਰ ਵਿੱਚ ਨਿਰਮਿਤ ਹੁੰਦਾ ਹੈ ਅਤੇ ਪਿੱਤੇ ਵਿੱਚ ਅਸਥਾਈ ਰੂਪ ਵਿੱਚ ਇਕੱਠਾ ਹੁੰਦਾ ਹੈ । ਇਸਦਾ ਮੁੱਖ ਕੰਮ ਚਰਬੀ ਦਾ ਪਾਚਨ ਕਰਨਾ ਹੁੰਦਾ ਹੈ ।
ਪ੍ਰਸ਼ਨ 3.
ਉਸ ਕਾਰਬੋਹਾਈਡੇਂਟ ਦਾ ਨਾਂ ਲਿਖੋ ਜਿਸ ਦਾ ਪਾਚਨ ਰੂਮੀਨੈਂਟ ਦੁਆਰਾ ਕੀਤਾ ਜਾਂਦਾ ਹੈ ਪਰ ਮਨੁੱਖ ਦੁਆਰਾ ਨਹੀਂ । ਇਸ ਦਾ ਕਾਰਣ ਦੱਸੋ ।
ਉੱਤਰ-
ਸੈਲੂਲੋਜ ਦਾ ਪਾਚਨ ਰੂਮੀਨੈਂਟ ਦੁਆਰਾ ਆਸਾਨੀ ਨਾਲ ਹੋ ਸਕਦਾ ਹੈ । ਸੈਲੂਲੋਜ ਨੂੰ ਪੁਚਾਉਣ ਵਿੱਚ ਇੱਕ ਪ੍ਰਕਾਰ ਦੇ ਜੀਵਾਣੂ ਸਹਾਇਕ ਹੁੰਦੇ ਹਨ, ਜੋ ਰੂਮੀਨੈਂਟ ਵਿੱਚ ਛੋਟੀਆਂ ਅਤੇ ਵੱਡੀਆਂ ਆਂਦਰਾਂ ਦੇ ਵਿਚਾਲੇ ਇੱਕ ਥੈਲੀ ਵਰਗੀ ਸੰਰਚਨਾ ਵਿੱਚ ਪਾਏ ਜਾਂਦੇ ਹਨ ।
ਪ੍ਰਸ਼ਨ 4.
ਕੀ ਕਾਰਣ ਹੈ ਕਿ ਸਾਨੂੰ ਗੁਲੂਕੋਜ਼ ਤੋਂ ਊਰਜਾ ਤੁਰੰਤ ਮਿਲਦੀ ਹੈ ?
ਉੱਤਰ-
ਗੁਲੂਕੋਜ਼ ਕਾਰਬੋਹਾਈਡੇਟਾਂ ਦਾ ਇਕ ਸਰਲ ਰੂਪ ਹੈ ਜਿਸ ਨੂੰ ਸਰੀਰ ਆਸਾਨੀ ਨਾਲ ਸੋਖਤ ਕਰ ਲੈਂਦਾ ਹੈ । ਇਹ ਲਹੂ ਵਿੱਚ ਆਸਾਨੀ ਨਾਲ ਘੁਲ ਜਾਂਦਾ ਹੈ ਅਤੇ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ ।
5. ਆਹਾਰ ਨਲੀ ਦੇ ਕਿਹੜੇ ਭਾਗ ਦੁਆਰਾ ਹੇਠ ਲਿਖੀਆਂ ਕਿਰਿਆਵਾਂ ਹੁੰਦੀਆਂ ਹਨ :
(i) ਪਚੇ ਹੋਏ ਭੋਜਨ ਦਾ ਸੋਖਣ …………. |
ਉੱਤਰ-
ਛੋਟੀਆਂ ਆਂਦਰਾਂ ਦੁਆਰਾ
(ii) ਭੋਜਨ ਨੂੰ ਚਬਾਉਣਾ …………. ।
ਉੱਤਰ-
ਮੂੰਹ ਖੋੜ ਦੁਆਰਾ
(iii) ਜੀਵਾਣੂ ਨਸ਼ਟ ਕਰਨਾ ………….।
ਉੱਤਰ-
ਮਿਹਦੇ ਦੁਆਰਾ
(iv) ਭੋਜਨ ਦਾ ਸੰਪੂਰਣ ਪਾਚਨ ………….
ਉੱਤਰ-
ਛੋਟੀਆਂ ਆਂਦਰਾਂ ਦੁਆਰਾ
(v) ਮਲ ਦਾ ਨਿਰਮਾਣ …………. !
ਉੱਤਰ-
ਵੱਡੀਆਂ ਆਂਦਰਾਂ ਦੁਆਰਾ ॥
ਪ੍ਰਸ਼ਨ 6.
ਮਨੁੱਖ ਅਤੇ ਅਮੀਬਾ ਵਿੱਚ ਕੋਈ ਇੱਕ ਸਮਾਨਤਾ ਅਤੇ ਇੱਕ ਅੰਤਰ ਲਿਖੋ ।
ਉੱਤਰ-
ਮਨੁੱਖ ਅਤੇ ਅਮੀਬਾ ਵਿੱਚ ਪਾਚਨ ਸਮਾਨਤਾਵਾਂ
(ੳ) ਆਹਾਰ ਦਾ ਸੋਖਣ
(ਅ) ਉਰਜਾ ਦਾ ਸੋਖਣ ।
ਮਨੁੱਖ ਅਤੇ ਅਮੀਬਾ ਦੇ ਪਾਚਨ ਵਿੱਚ ਅਸਮਾਨਤਾਵਾਂਮਨੁੱਖਾਂ ਵਿੱਚ ਇੱਕ ਵਿਕਸਿਤ ਪਾਚਨ ਤੰਤਰ ਹੁੰਦਾ ਹੈ ਜਦਕਿ ਅਮੀਬਾ ਵਿੱਚ ਕੇਵਲ ਭੋਜਨ ਸਧਾਨੀ ਹੁੰਦੀ ਹੈ।
ਪ੍ਰਸ਼ਨ 7.
ਕੀ ਅਸੀਂ ਸਿਰਫ਼ ਸਬਜ਼ੀਆਂ/ਘਾਹ ਦਾ ਭੋਜਨ ਕਰਕੇ ਜੀਵਨ ਗੁਜ਼ਾਰ ਸਕਦੇ ਹਾਂ ? ਚਰਚਾ ਕਰੋ ।
ਉੱਤਰ-
ਕੱਚੀਆਂ ਹਰੀਆਂ ਸ਼ਬਜ਼ੀਆਂ/ਘਾਹ ਤੇ ਜੀਵਨ ਨਿਰਬਾਹ-ਕੱਚੀਆਂ ਹਰੀਆਂ ਸਬਜ਼ੀਆਂ, ਲੂਣ ਸੈਲੂਲੋਜ, ਪਾਣੀ ਅਤੇ ਵਿਟਾਮਿਨਾਂ ਦੇ ਸਰੋਤ ਹਨ । ਇਸ ਦੇ ਇਲਾਵਾ ਸਰੀਰ ਨੂੰ ਕਾਰਬੋਹਾਈਡੇਟਸ, ਚਰਬੀ ਅਤੇ ਪ੍ਰੋਟੀਨ ਦੀ ਜ਼ਰੂਰਤ ਵੀ ਪੈਂਦੀ ਹੈ । ਇਸ ਲਈ ਕੇਵਲ ਹਰੀਆਂ ਸਬਜ਼ੀਆਂ ਉੱਪਰ ਜੀਵਨ ਗੁਜ਼ਾਰਨਾ ਮੁਸ਼ਕਿਲ ਹੈ ॥
ਪ੍ਰਸ਼ਨ 8.
ਪਾਚਨ ਕਿਰਿਆ ਕੀ ਹੈ ਅਤੇ ਇਸਦੇ ਮੁੱਖ ਉਦੇਸ਼ ਕੀ ਹਨ ?
ਉੱਤਰ-
ਪਾਚਨ-ਜਟਿਲ ਭੋਜਨ ਪਦਾਰਥਾਂ ਦਾ ਸਰਲ ਪਦਾਰਥਾਂ ਵਿੱਚ ਟੁੱਟਣਾ ਜਾਂ ਪਰਿਵਰਤਿਤ ਹੋਣਾ ਵਿਘਟਨ ਕਹਾਉਂਦਾ ਹੈ ਅਤੇ ਇਹ ਕਿਰਿਆ ਪਾਚਨ ਹੈ ।
ਪਾਚਨ ਦੇ ਉਦੇਸ਼-
- ਵੱਡੇ ਕਣਾਂ ਦਾ ਛੋਟੇ ਕਣਾਂ ਵਿੱਚ ਟੁੱਟਣਾ ਤਾਂ ਕਿ ਬਿੱਲੀਆਂ ਵਿੱਚ ਦੀ ਲੰਘ ਸਕੇ ।
- ਅਘੁਲਣਸ਼ੀਲ ਪਦਾਰਥਾਂ ਦਾ ਘੁਲਣਸ਼ੀਲ ਪਦਾਰਥਾਂ ਵਿੱਚ ਬਦਲਣਾ ਤਾਂ ਕਿ ਘੋਲ ਰੂਪ ਵਿੱਚ ਸਭ ਥਾਂਵਾਂ ਤੇ ਪਹੁੰਚ ਸਕੇ ।
- ਜਟਿਲ ਭੋਜਨ ਪਦਾਰਥਾਂ ਦਾ ਸਰਲ ਪਦਾਰਥਾਂ ਵਿੱਚ ਪਰਿਵਰਤਿਤ ਹੋਣਾ ਤਾਂ ਕਿ ਕੋਸ਼ਿਕਾਵਾਂ ਦੁਆਰਾ ਸੋਖਿਤ ਕੀਤਾ ਜਾ ਸਕੇ ।
ਪ੍ਰਸ਼ਨ 9.
ਦੰਦ ਖੋੜ ਕੀ ਹੈ ਅਤੇ ਇਹ ਕਿਉਂ ਹੁੰਦੀ ਹੈ ?
ਉੱਤਰ-
ਦੰਦ ਖੋੜ-ਬਹੁਤ ਜ਼ਿਆਦਾ ਮਿੱਠੀਆਂ ਵਸਤੂਆਂ ਖਾਣ ਨਾਲ ਅਤੇ ਦੰਦਾਂ ਦੀ ਸਫ਼ਾਈ ਨਾ ਰੱਖਣ ਨਾਲ ਅਸੀਂ ਬੈਕਟੀਰੀਆ (ਜੀਵਾਣੂਆਂ) ਨੂੰ ਸੱਦਾ ਦਿੰਦੇ ਹਾਂ ਜੋ ਸਾਡੇ ਦੰਦਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਜੇਕਰ ਅਸੀਂ ਦੰਦਾਂ ਦੀ ਸਫ਼ਾਈ ਨਹੀਂ ਰੱਖਦੇ ਤਾਂ ਭੋਜਨ ਦੇ ਕਣ ਦੰਦਾਂ ਵਿੱਚ ਫਸੇ ਰਹਿ ਜਾਂਦੇ ਹਨ ਜਿਨ੍ਹਾਂ ਉੱਤੇ ਹਮਲਾ ਕਰਕੇ ਬੈਕਟੀਰੀਆ ਉਨ੍ਹਾਂ ਭੋਜਨ ਕਣਾਂ ਦਾ ਅਪਘਟਨ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਦੇ ਸਿੱਟੇ ਵਜੋਂ ਤੇਜ਼ਾਬ ਪੈਦਾ ਹੁੰਦਾ ਹੈ । ਇਹ ਤੇਜ਼ਾਬ ਦੰਦਾਂ ਦੇ ਇਨੈਮਲ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਦੰਦਾਂ ਵਿੱਚ ਖੋੜਾਂ ਦਾ ਕਾਰਣ ਬਣਦਾ ਹੈ । ਇਸ ਲਈ ਸਾਨੂੰ ਭੋਜਨ ਅਤੇ ਮਿੱਠਾ ਖਾਣ ਤੋਂ ਬਾਅਦ ਹਮੇਸ਼ਾਂ ਦੰਦ ਸਾਫ਼ ਕਰਨੇ ਚਾਹੀਦੇ ਹਨ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮਨੁੱਖੀ ਦੀ ਪਾਚਨ ਪ੍ਰਣਾਲੀ ਦੀ ਵਿਆਖਿਆ ਕਰੋ ।
ਉੱਤਰ-
ਮਨੁੱਖੀ ਪਾਚਨ ਪ੍ਰਣਾਲੀ ਦੇ ਹੇਠ ਲਿਖੇ ਮੁੱਖ ਭਾਗ ਹਨਮੂੰਹ ਅਤੇ ਮੂੰਹ ਖੋੜ-ਇਹ ਭੋਜਨ ਨਲੀ ਦਾ ਪਹਿਲਾ ਭਾਗ ਹੈ । ਇਸ ਵਿੱਚ , ਜੀਭ, ਦੰਦ ਅਤੇ ਲਾਰ ਗੰਥੀਆਂ ਹੁੰਦੀਆਂ ਹਨ । ਲਾਰ ਗੰਥੀਆਂ ਲਾਰ ਪੈਦਾ ਕਰਦੀਆਂ ਹਨ ਜਿਸ ਵਿੱਚ ਐਮਾਈਲੇਜ਼ ਨਾਂ ਦਾ ਐਨਜ਼ਾਈਮ ਹੁੰਦਾ ਹੈ ਜੋ ਸਟਾਰਚ ਨੂੰ ਖੰਡ ਵਿੱਚ ਬਦਲ ਦਿੰਦਾ ਹੈ । ਜੋ ਭੋਜਨ ਨੂੰ ਨਰਮ ਬਣਾਉਂਦੀਆਂ ਹਨ । ਦੰਦ ਭੋਜਨ ਨੂੰ ਛੋਟੇ ਟੁਕੜਿਆਂ ਲੁੱਬਾ ਵਿੱਚ ਚਬਾਉਂਦੇ ਹਨ । ਜੀਭ ਸੁਆਦ ਮਹਿਸੂਸ ਕਰਦੀ ਹੈ ਅਤੇ ਚਬਾਏ ਹੋਏ ਭੋਜਨ ਨੂੰ ਇਕੱਠਾ ਕਰਕੇ ਅੰਨ ਨਲੀ ਵਿੱਚ ਧੱਕ ਦਿੰਦੀ ਹੈ ।
ਅੰਨ ਨਲੀ-ਇਹ ਇੱਕ ਪੇਸ਼ੀਦਾਰ ਗੋਲਾਕਾਰ ਨਲੀ ਮੂੰਹ ਤੋਂ ਰੈਕਟਮ ਮਿਹਦੇ ਤੱਕ ਜਾਂਦੀ ਹੈ । ਇਸ ਦਾ ਕੰਮ ਭੋਜਨ ਨੂੰ ਪੇਸ਼ੀਦਾਰ ਕੰਧਾਂ ਵਿਚਲੀ ਗਤੀ ਦੁਆਰਾ ਮੁੰਹ ਤੋਂ ਮਿਹਦੇ ਤਕ ਧੱਕਣਾ ਹੈ । ਮਿਹਦਾ-ਇਹ ਇੱਕ U-ਆਕ੍ਰਿਤੀ ਦਾ ਥੈਲੀ ਨੁਮਾ ਪੇਸ਼ੀਦਾਰ ਅੰਗ ਹੈ । ਮਿਹਦੇ ਦੀਆਂ ਅੰਦਰਲੀਆਂ ਪਰਤਾਂ ਮਿਊਕਸ, ਹਾਈਡਰੋਲੋਰਿਕ ਤੇਜ਼ਾਬ ਅਤੇ ਪਾਚਕ ਰਸਾਂ ਦਾ ਰਿਸਾਵ ਕਰਦੀਆਂ ਹਨ । ਤੇਜ਼ਾਬ ਜੀਵਾਣੂਆਂ ਨੂੰ ਮਾਰਦਾ ਹੈ ਅਤੇ ਪ੍ਰੋਟੀਨ ਦੇ ਪਾਚਨ ਲਈ ਪਾਚਕ ਰਸਾਂ ਵਿੱਚ ਮੌਜੂਦ ਐਨਜ਼ਾਈਮਾਂ ਨੂੰ ਤੇਜ਼ਾਬ ਮਾਧਿਅਮ ਉਪਲੱਬਧ ਕਰਵਾਉਂਦਾ ਹੈ ।
ਛੋਟੀਆਂ ਆਂਦਰਾਂ-ਇਹ ਇੱਕ 7.5 ਮੀਟਰ ਲੰਬੀ ਕੁੰਡਲਿਤ ਨਲੀ ਹੈ । ਭੋਜਨ ਦਾ ਪੂਰਾ ਸੋਖਣ ਇਸ ਵਿੱਚ ਹੁੰਦਾ ਹੈ । ਇਸ ਵਿੱਚ ਜਿਗਰ ਅਤੇ ਲੁੱਬੇ ਦੇ ਰਸ ਆ ਕੇ ਮਿਲਦੇ ਹਨ । ਛੋਟੀ ਆਂਦਰ ਵਿੱਚ ਪਾਚਨ ਉਪਰੰਤ ਪਚਿਆ ਭੋਜਨ ਲਹੂ ਵਹਿਣੀਆਂ ਵਿੱਚ ਚਲਾ ਜਾਂਦਾ ਹੈ । ਇਸ ਕਿਰਿਆ ਨੂੰ ਸੋਖਣ (Absorption) ਕਹਿੰਦੇ ਹਨ । ਛੋਟੀ ਆਂਦਰ ਦੀ ਅੰਦਰਲੀ ਕੰਧ ਤੇ ਵੱਡੀ ਗਿਣਤੀ ਵਿੱਚ ਉਂਗਲਾਂ ਵਰਗੇ ਉਭਾਰ ਹੁੰਦੇ ਹਨ, ਜਿਨ੍ਹਾਂ ਨੂੰ ਰਸ ਅੰਕੁਰ ਜਾਂ ਵਿਲਈ (Villi) ਕਹਿੰਦੇ ਹਨ । ਇਹ ਰਸ-ਅੰਕੁਰ ਆਂਦਰ ਦੇ ਸੋਖਣ ਖੇਤਰਫਲ ਨੂੰ ਵਧਾ ਦਿੰਦੇ ਹਨ । ਹਰੇਕ ਰਸ-ਅੰਕੁਰ ਦੇ ਆਧਾਰ ‘ਤੇ ਬਹੁਤ ਬਰੀਕ ਅਤੇ ਛੋਟੀਆਂ ਲਹੂ ਵਹਿਣੀਆਂ ਹੁੰਦੀਆਂ ਹਨ । ਆਂਦਰ ਦੁਆਰਾ ਸੋਖਿਤ ਕੀਤਾ ਭੋਜਨ ਲਹੂ ਦੁਆਰਾ ਸਰੀਰ ਦੇ ਵੱਖ-ਵੱਖ ਭਾਗਾਂ ਤੱਕ ਪਹੁੰਚਾ ਦਿੱਤਾ ਜਾਂਦਾ ਹੈ । ਇਸ ਨੂੰ ਸਵੈਅੰਗੀਕਰਨ ਆਖਦੇ ਹਨ ।
ਵੱਡੀਆਂ ਆਂਦਰਾਂ-ਇਹ ਅਣਪਚੇ ਭੋਜਨ ਵਿੱਚੋਂ ਜਲ ਦਾ ਸੋਖਣ ਕਰਦੀ ਹੈ । ਇਸ ਦੇ ਹੇਠਲੇ ਹਿੱਸੇ ਮਲ-ਨਲੀ ਜਾਂ ਰੈਕਟਮ ਵਿੱਚ ਅਰਧ ਠੋਸ ਮਲ ਦੇ ਰੂਪ ਵਿੱਚ ਇਕੱਠਾ ਹੁੰਦਾ ਹੈ । ਮਲ-ਦੁਆਰ ਦੁਆਰਾ ਸਰੀਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ।
ਪ੍ਰਸ਼ਨ 2.
ਜੁਗਾਲੀ ਕਰਨ ਦੀ ਪ੍ਰਕਿਰਿਆ ਕੀ ਹੈ ? ਜੁਗਾਲੀ ਕਰਨ ਵਾਲੇ ਪਸ਼ੂਆਂ ਵਿੱਚ ਪਾਚਨ ਕਿਵੇਂ ਹੁੰਦਾ ਹੈ ? ਸਮਝਾਓ ।
ਉੱਤਰ-
ਘਾਹ ਖਾਣ ਵਾਲੇ ਪਸ਼ੁ ਜੁਗਾਲੀ ਕਰਦੇ ਹਨ ਅਤੇ ਇਨ੍ਹਾਂ ਨੂੰ ਰੁਮੀਨੈਂਟ ਕਹਿੰਦੇ ਹਨ । ਗਾਂ, ਮੱਝ, ਉਠ ਅਤੇ ਹਿਰਨ ਰੂਮੀਨੈਂਟ ਦੀਆਂ ਕੁੱਝ ਉਦਾਹਰਨਾਂ ਹਨ । ਇਨ੍ਹਾਂ ਦਾ ਮਿਹਦਾ ਚਾਰ ਖਾਨਿਆਂ ਵਾਲਾ ਹੁੰਦਾ ਹੈ । ਪਹਿਲਾ ਖਾਨਾ ਰੂਮੇਨ ਹੁੰਦਾ ਹੈ ਜੋ ਮਿਹਦੇ ਦਾ ਸਭ ਤੋਂ ਵੱਡਾ ਭਾਗ ਹੁੰਦਾ ਹੈ । ਜੰਤੁ ਪਹਿਲਾਂ ਭੋਜਨ ਨੂੰ ਨਿਗਲ ਲੈਂਦਾ ਹੈ ਅਤੇ ਉਸਨੂੰ ਰੁਮੇਨ ਵਿੱਚ ਜਮਾਂ ਕਰ ਲੈਂਦਾ ਹੈ ।
ਇੱਥੇ ਭੋਜਨ ਦਾ ਅੰਸ਼ਕ ਪਾਚਨ ਹੁੰਦਾ ਹੈ । ਇਸ ਅੱਧੇ ਪਚੇ ਭੋਜਨ ਨੂੰ ਕੱਡ ਕਹਿੰਦੇ ਹਨ । ਬਾਅਦ ਵਿੱਚ ਇਹ ਕੱਡ ਜੰਤੁ ਦੇ ਮੁੰਹ ਵਿੱਚ ਗੋਲਿਆਂ ਦੇ ਰੂਪ ਵਿੱਚ ਆ ਜਾਂਦੀ ਹੈ ਅਤੇ ਜੰਤੁ ਇਸ ਨੂੰ ਹੌਲੀ-ਹੌਲੀ ਚਬਾਉਂਦਾ ਰਹਿੰਦਾ ਹੈ । ਇਸ ” ਪ੍ਰਕਿਰਿਆ ਨੂੰ ਜੁਗਾਲੀ ਕਰਨਾ ਕਹਿੰਦੇ ਹਨ | ਅਜਿਹੇ ਜੰਤੂਆਂ ਨੂੰ ਜੁਗਾਲੀ ਕਰਨ ਵਾਲੇ ਜਾਂ ਰੁਮੀਨੈਂਟ ਕਹਿੰਦੇ ਹਨ । ਜੁਗਾਲੀ ਕਰਨ ਸਮੇਂ ਭੋਜਨ ਵਿਚਲਾ ਸੈਲੂਲੋਜ਼ ਸਧਾਰਨ ਯੌਗਿਕਾਂ ਵਿੱਚ ਟੁੱਟ ਜਾਂਦਾ ਹੈ । ਫਿਰ ਇਹ ਬਾਕੀ ਦੇ ਤਿੰਨ ਖਾਨਿਆਂ ਵਿੱਚ ਤਰਲ ਰੂਪ ਵਿੱਚ ਪੱਚਦਾ ਹੈ । ਰੂਮੀਨੈਂਟ ਜੰਤੂਆਂ ਦੀ ਭੋਜਨ ਨਲੀ ਦੀ ਛੋਟੀ ਆਂਦਰ ਅਤੇ ਵੱਡੀ ਆਂਦਰ ਦੇ ਜੰਤੂਆਂ ਵਿੱਚ ਪੋਸ਼ਣ ਵਿਚਕਾਰ ਥੈਲੀਨੁਮਾ ਰਚਨਾ ਹੁੰਦੀ ਹੈ ਜਿਸ ਨੂੰ ਸੀਕਮ ਕਹਿੰਦੇ ਹਨ, ਜਿੱਥੇ ਕੁੱਝ ਬੈਕਟੀਰੀਆ ਹੁੰਦੇ ਹਨ ਜੋ ਘਾਹ ਤੂੜੀ ਦੇ ਪਾਚਨ ਵਿੱਚ ਸਹਾਈ ਹੁੰਦੇ ਹਨ ।