Punjab State Board PSEB 7th Class Science Book Solutions Chapter 4 ਤਾਪ Textbook Exercise Questions and Answers.
PSEB Solutions for Class 7 Science Chapter 4 ਤਾਪ
PSEB 7th Class Science Guide ਤਾਪ Intext Questions and Answers
ਸੋਚੋ ਅਤੇ ਉੱਤਰ ਦਿਓ : (ਪੇਜ 36 )
ਪ੍ਰਸ਼ਨ 1.
ਸਾਡੇ ਸਰੀਰ ਦਾ ਆਮ ਤਾਪਮਾਨ ……… °C ਹੈ ।
ਉੱਤਰ-
ਸਾਡੇ ਸਰੀਰ ਦਾ ਆਮ ਤਾਪਮਾਨ 37°C ਹੈ ।
ਪ੍ਰਸ਼ਨ 2.
ਡਾਕਟਰੀ ਥਰਮਾਮੀਟਰ 45°C ਤਾਪਮਾਨ ਮਾਪ ਸਕਦਾ ਹੈ । (ਠੀਕ/ਗ਼ਲਤ)
ਉੱਤਰ-
ਗਲਤ ।
ਸੋਚੋ ਅਤੇ ਉੱਤਰ ਦਿਓ : (ਪੇਜ 37)
ਪ੍ਰਸ਼ਨ 1.
ਥਰਮਾਮੀਟਰ ਨੂੰ ਉਸਦੇ ਬਲਬ ਤੋਂ ਪਕੜੋ । (ਠੀਕ/ਗ਼ਲਤ)
ਉੱਤਰ-
ਗਲਤ ॥
ਪ੍ਰਸ਼ਨ 2.
ਥਰਮਾਮੀਟਰ ਬੀਕਰ ਦੇ ………. ਨੂੰ ਨਹੀਂ ਛੂਹਣਾ ਚਾਹੀਦਾ ।
ਉੱਤਰ-
ਥਰਮਾਮੀਟਰ ਬੀਕਰ ਦੇ ਤਲੇ ਜਾਂ ਪਾਸਿਆਂ ਨੂੰ ਨਹੀਂ ਛੂਹਣਾ ਚਾਹੀਦਾ ।
ਸੋਚੋ ਅਤੇ ਉੱਤਰ ਦਿਓ : (ਪੇਜ 39)
ਪ੍ਰਸ਼ਨ 1.
ਭੋਜਨ ਪਕਾਉਣ ਵਾਲੇ ਬਰਤਨਾਂ ਦੇ ਹੈਂਡਲ ਤਾਪ ਦੇ ਚਾਲਕ ਹੁੰਦੇ ਹਨ । (ਠੀਕ/ਗਲਤ)
ਉੱਤਰ-
ਗਲਤ ।
ਪ੍ਰਸ਼ਨ 2.
ਕੱਪੜੇ ਪ੍ਰੈਸ ਕਰਨ ਵਾਲੀ ਪ੍ਰੈਸ ਦਾ ਹੈਂਡਲ ਤਾਪ ਦਾ ਸੁਚਾਲਕ ਹੁੰਦਾ ਹੈ । (ਠੀਕ/ਗਲਤ)
ਉੱਤਰ-
ਗ਼ਲਤ ।
ਸੋਚੋ ਅਤੇ ਉੱਤਰ ਦਿਓ : (ਪੇਜ 40)
ਪ੍ਰਸ਼ਨ 1.
ਕਮਰਿਆਂ ਦੇ ਰੋਸ਼ਨਦਾਨਾਂ ਰਾਹੀਂ ਠੰਢੀ ਹਵਾ ਬਾਹਰ ਨਿਕਲਦੀ ਹੈ । (ਠੀਕ/ਗਲਤ)
ਉੱਤਰ-
ਗਲਤ ।
ਪ੍ਰਸ਼ਨ 2.
ਤਰਲ ਪਦਾਰਥਾਂ ਨੂੰ ਹਮੇਸ਼ਾਂ ਹੇਠਾਂ ਤੋਂ ਗਰਮ ਕੀਤਾ ਜਾਂਦਾ ਹੈ । (ਠੀਕ/ਗ਼ਲਤ)
ਉੱਤਰ-
ਠੀਕ ।
ਸੋਚੋ ਅਤੇ ਉੱਤਰ ਦਿਓ : (ਪੇਜ 43)
ਪ੍ਰਸ਼ਨ 1.
ਅਸੀਂ ਸਰਦੀਆਂ ਵਿੱਚ ਗੂੜ੍ਹੇ ਰੰਗਾਂ ਦੇ ਕੱਪੜੇ ਪਹਿਨਦੇ ਹਾਂ । (ਠੀਕ/ਗਲਤ)
ਉੱਤਰ-ਠੀਕ ।
ਪ੍ਰਸ਼ਨ 2.
ਹਲਕੇ ਰੰਗ ਦੇ ਕੱਪੜਿਆਂ ਵਿੱਚ ਸਾਨੂੰ ਗਰਮੀ ਬਹੁਤ ਲੱਗਦੀ ਹੈ । (ਠੀਕ/ਗਲਤ)
ਉੱਤਰ-ਗਲਤ ॥
PSEB 7th Class Science Guide ਤਾਪ Textbook Questions and Answers
1. ਖ਼ਾਲੀ ਸਥਾਨ ਭਰੋ
(i) ਕਿਸੇ ਵਸਤੂ ਦੀ ਗਰਮੀ ਦਾ ਦਰਜਾ ਉਸਦੇ ………. ਦੁਆਰਾ ਮਾਪਿਆ ਜਾਂਦਾ ਹੈ ।
ਉੱਤਰ-
ਤਾਪਮਾਨ,
(ii) ਬਿਨਾਂ ਕਿਸੇ ਮਾਧਿਅਮ ਤੋਂ ਹੋਣ ਵਾਲਾ ਤਾਪ ਸੰਚਾਰ ਦਾ ਢੰਗ ……. ਕਹਾਉਂਦਾ ਹੈ ।
ਉੱਤਰ-
ਵਿਕਿਰਣ,
(iii) ਹਵਾ ਤਾਪ ਦੀ ………… ਹੈ ।
ਉੱਤਰ-
ਕੁਚਾਲਕ,
(iv) ਮਨੁੱਖੀ ਸਰੀਰ ਦਾ ਆਮ ਤਾਪਮਾਨ ……… °C ਹੈ ।
ਉੱਤਰ-
32°C ।
2. ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗਲਤ ਦੱਸੋ
(i) ਧਾਤਾਂ ਤਾਪ ਦੀਆਂ ਕੁਚਾਲਕ ਹੁੰਦੀਆਂ ਹਨ ।
ਉੱਤਰ-
ਗ਼ਲਤ,
(ii) ਜਲ ਸਮੀਰ ਚਾਲਣ ਕਾਰਨ ਬਣਦੀ ਹੈ ।
ਉੱਤਰ-
ਗ਼ਲਤ,
(iii) ਸਾਨੂੰ ਸੂਰਜ ਤੋਂ ਤਾਪ ਵਿਕਿਰਣ ਰਾਹੀਂ ਮਿਲਦਾ ਹੈ ।
ਉੱਤਰ-
ਠੀਕ,
(iv) ਉੱਨ ਤਾਪ ਦੀ ਵਧੀਆ ਚਾਲਕ ਹੈ ।
ਉੱਤਰ-
ਗ਼ਲਤ,
(v) ਕਲੀਨੀਕਲ ਥਰਮਾਮੀਟਰ ਦੀ ਰੇਂਜ਼ 35°C ਤੋਂ 42°C ਹੈ ।
ਉੱਤਰ-
ਗ਼ਲਤ ॥
3. ਢੁੱਕਵੇਂ/ਉੱਚਿਤ ਵਿਕਲਪਾਂ ਦਾ ਮਿਲਾਨ ਕਰੋਕਾਲਮ ‘ੳ’ ਕਾਲਮ ਅ
ਕਾਲਮ ‘ਉ’ | ਕਾਲਮ ‘ਅ’ |
(i) ਥਲ ਸਮੀਰ ਵੱਗਦੀ ਹੈ | (ੳ) ਸਰਦੀਆਂ ਵਿੱਚ |
(ii) ਜਲ ਸਮੀਰ ਵੱਗਦੀ ਹੈ | (ਅ) ਰਾਤ ਨੂੰ |
(iii) ਹਲਕੇ ਰੰਗਾਂ ਦੇ ਕੱਪੜੇ | (ਈ) ਦਿਨ ਵੇਲੇ |
(iv) ਗੂੜ੍ਹੇ ਰੰਗਾਂ ਦੇ ਕੱਪੜੇ | (ਸ) ਗਰਮੀਆਂ ਵਿੱਚ । |
ਉੱਤਰ-
ਕਾਲਮ ‘ਉ’ | ਕਾਲਮ ‘ਅ’ |
(i) ਥਲ ਸਮੀਰ ਵੱਗਦੀ ਹੈ | (ਇ) ਦਿਨ ਵੇਲੇ |
(ii) ਜਲ ਸਮੀਰ ਵੱਗਦੀ ਹੈ | (ਅ) ਰਾਤ ਨੂੰ |
(iii) ਹਲਕੇ ਰੰਗਾਂ ਦੇ ਕੱਪੜੇ | (ਸ) ਗਰਮੀਆਂ ਵਿੱਚ |
(iv) ਗੂੜੇ ਰੰਗਾਂ ਦੇ ਕੱਪੜੇ | (ਉ) ਸਰਦੀਆਂ ਵਿੱਚ । |
4. ਠੀਕ ਉੱਤਰ ਚੁਣੋ
(i) ਮਨੁੱਖੀ ਸਰੀਰ ਦਾ ਔਸਤ ਤਾਪਮਾਨ
(ਉ) 100°C
(ਅ) 0°C
(ਏ) 37°C
(ਸ) 98°C.
ਉੱਤਰ-
(ਏ) 37°C.
(ii) ਤਾਪ ਦਾ ਕੁਚਾਲਕ
(ਉ) ਐਲੂਮੀਨੀਅਮ
(ਅ) ਲੋਹਾ
(ਏ) ਤਾਂਬਾ
(ਸ) ਲੱਕੜ ।
ਉੱਤਰ-
(ਸ) ਲੱਕੜ ।
(iii) 30°C ਤਾਪਮਾਨ ਵਾਲੇ ਪਾਣੀ ਦੀ ਇੱਕ ਲੀਟਰ. ਮਾਤਰਾ 50°C ਤਾਪਮਾਨ ਵਾਲੇ ਪਾਣੀ ਦੀ ਇੱਕ ਲੀਟਰ ਮਾਤਰਾ ਵਿੱਚ ਮਿਲਾ ਦਿੱਤੀ ਗਈ ਹੈ । ਦੋਵਾਂ ਨੂੰ ਮਿਲਾ ਕੇ ਹੁਣ ਪਾਣੀ ਦਾ ਤਾਪਮਾਨ ਕਿੰਨਾ ਹੋਵੇਗਾ ?
(ਉ) 80°C
(ਅ) 50°C ਤੋਂ ਵੱਧ ਪਰ 80°C ਤੋਂ ਘੱਟ
(ਏ) 20°C
(ਸ) 30°C ਅਤੇ 50°Cਦੇ ਵਿਚਕਾਰ ।
ਉੱਤਰ-
(ਸ) 30°C ਅਤੇ 50°C ਦੇ ਵਿਚਕਾਰ ।
(iv) ਇੱਕ ਲੱਕੜ ਦਾ ਚਮਚਾ ਇੱਕ ਆਈਸ ਕਰੀਮ ਦੇ ਕੱਪ ਵਿੱਚ ਡੁਬੋ ਦਿੱਤਾ ਗਿਆ ਹੈ । ਇਸ ਚਮਚੇ ਦਾ ਦੂਸਰਾ ਸਿਰਾ
(ਉ) ਚਾਲਣ ਕਿਰਿਆ ਕਰ ਕੇ ਠੰਢਾ ਹੋ ਜਾਵੇਗਾ ।
(ਅ) ਸੰਵਹਿਣ ਕਿਰਿਆ ਕਰ ਕੇ ਠੰਢਾ ਹੋ ਜਾਵੇਗਾ ।
(ਇ) ਵਿਕਿਰਣ ਕਿਰਿਆ ਕਰ ਕੇ ਠੰਢਾ ਹੋ ਜਾਵੇਗਾ ।
(ਸ) ਇਹ ਠੰਢਾ ਨਹੀਂ ਹੋਵੇਗਾ ।
ਉੱਤਰ-
(ਸ) ਇਹ ਠੰਢਾ ਨਹੀਂ ਹੋਵੇਗਾ ।
(v) ਬਲ ਸਮੀਰ ਵਗਦੀ ਹੈ
(ਉ) ਠੰਢੀ ਹਵਾ ਧਰਤੀ ਤੋਂ ਸਮੁੰਦਰ ਵੱਲ ।
(ਅ) ਠੰਢੀ ਹਵਾ ਸਮੁੰਦਰ ਤੋਂ ਧਰਤੀ ਵੱਲ ।
(ਈ) ਗਰਮ ਹਵਾ ਧਰਤੀ ਤੋਂ ਸਮੁੰਦਰ ਵੱਲ ।
(ਸ) ਗਰਮ ਹਵਾ ਸਮੁੰਦਰ ਤੋਂ ਧਰਤੀ ਵੱਲ ।
ਉੱਤਰ-
(ਉ) ਠੰਢੀ ਹਵਾ ਧਰਤੀ ਤੋਂ ਸਮੁੰਦਰ ਵੱਲ ।
5. ਹੇਠ ਲਿਖਿਆਂ ਦੇ ਸੰਖੇਪ ਵਿੱਚ ਉੱਤਰ ਦਿਉ-
ਪ੍ਰਸ਼ਨ (i)
ਉਸ ਸਥਿਤੀ ਦਾ ਬਿਆਨ ਕਰੋ ਜਿਸ ਰਾਹੀਂ ਤਾਪ ਦੇ ਸੰਚਾਰ ਬਾਰੇ ਪਤਾ ਲੱਗਦਾ ਹੈ ।
ਉੱਤਰ-
ਜਦੋਂ ਦੋ ਵਸਤੂਆਂ ਨੂੰ ਆਪਸ ਵਿੱਚ ਸੰਪਰਕ ਵਿੱਚ ਲਿਜਾਇਆ ਜਾਂਦਾ ਹੈ, ਤਾਂ ਤਾਪ ਹਮੇਸ਼ਾਂ ਵੱਧ ਤਾਪਮਾਨ ਵਾਲੀ ਵਸਤੂ ਤੋਂ ਘੱਟ ਤਾਪਮਾਨ ਵਾਲੀ ਵਸਤੂ ਵੱਲ ਸੰਚਾਰਿਤ ਹੁੰਦਾ ਹੈ ।
ਪ੍ਰਸ਼ਨ (ii)
ਡਾਕਟਰੀ ਥਰਮਾਮੀਟਰ ਕੀ ਹੈ ? ਇਸਦੀ ਰੇਂਜ ਲਿਖੋ ।
ਉੱਤਰ-
ਡਾਕਟਰੀ ਥਰਮਾਮੀਟਰ (ਜਾਂ ਕਲੀਨੀਕਲ ਥਰਮਾਮੀਟਰ) ਇੱਕ ਅਜਿਹਾ ਯੰਤਰ ਹੈ ਜਿਸ ਨਾਲ ਮਨੁੱਖੀ ਸਰੀਰ ਦਾ ਤਾਪਮਾਨ ਮਾਪਿਆ ਜਾਂਦਾ ਹੈ । ਡਾਕਟਰੀ ਥਰਮਾਮੀਟਰ ਦੀ ਰੇਂਜ 35°C ਤੋਂ 42°C ਹੁੰਦੀ ਹੈ ।
ਪ੍ਰਸ਼ਨ (iii)
ਡਾਕਟਰੀ ਥਰਮਾਮੀਟਰ ਵਿੱਚ ਗੰਢ ਦਾ ਕੀ ਕੰਮ ਹੈ ?
ਉੱਤਰ-
ਡਾਕਟਰੀ ਥਰਮਾਮੀਟਰ ਵਿੱਚ ਬਲਬ ਤੋਂ ਥੋੜ੍ਹਾ ਜਿਹਾ ਉੱਪਰ ਇੱਕ ਗੰਢ (ਅਰਥਾਤ ਟੇਢਾਪਨ) (Kink) ਹੁੰਦਾ ਹੈ ਜਿਸ ਦਾ ਕੰਮ ਇਹ ਹੈ ਕਿ ਪਾਰੇ (ਮਰਕਰੀ) ਦਾ ਲੇਵਲ ਉਸ ਦੇ ਵਜ਼ਨ ਕਰਕੇ ਹੇਠਾਂ ਨਾ ਆ ਜਾਵੇ । ਜੇ ਗੰਢ ਨਹੀਂ ਹੋਵੇਗੀ ਤਾਂ ਪਾਰੇ ਦੇ ਭਾਰ ਕਰਕੇ ਪਾਰੇ ਦਾ ਲੇਵਲ ਹੇਠਾਂ ਡਿੱਗ ਜਾਵੇਗਾ ਜਿਸ ਤੋਂ ਮਨੁੱਖ ਦਾ ਤਾਪਮਾਨ ਸਹੀ ਨਹੀਂ ਮਾਪਿਆ ਜਾਵੇਗਾ |
ਪ੍ਰਸ਼ਨ (iv)
ਚਾਲਕ ਅਤੇ ਰੋਧਕ ਕੀ ਹੁੰਦੇ ਹਨ ?
ਉੱਤਰ-
ਚਾਲਕ-ਅਜਿਹੇ ਪਦਾਰਥ ਜਿਨ੍ਹਾਂ ਵਿੱਚੋਂ ਤਾਪ ਦਾ ਵਧੀਆ ਸੰਚਾਰ ਹੁੰਦਾ ਹੈ (ਅਰਥਾਤ ਉਨ੍ਹਾਂ ਵਿੱਚੋਂ ਤਾਪ ਆਸਾਨੀ ਨਾਲ ਲੰਘ ਸਕਦਾ ਹੈ, ਉਨ੍ਹਾਂ ਨੂੰ ਚਾਲਕ ਜਾਂ ਸੁਚਾਲਕ ਕਿਹਾ ਜਾਂਦਾ ਹੈ । ਸਾਰੀਆਂ ਧਾਤਾਂ ਚਾਲਕ ਹਨ ।
ਰੋਧਕ-ਅਜਿਹੇ ਪਦਾਰਥ ਜਿਨ੍ਹਾਂ ਵਿੱਚੋਂ ਤਾਪ ਦਾ ਸੰਚਾਰ ਸੌਖਿਆਂ (ਆਸਾਨੀ ਜਾਂ ਵਧੀਆ ਤੌਰ ‘ਤੇ) ਨਾਲ ਨਹੀਂ ਹੁੰਦਾ ਉਹਨਾਂ ਨੂੰ ਰੋਧਕ ਕਿਹਾ ਜਾਂਦਾ ਹੈ , ਜਿਵੇਂ-ਰਬੜ, ਲੱਕੜ ਆਦਿ ।
ਪ੍ਰਸ਼ਨ (v)
ਲੈਬ ਬਰਮਾਮੀਟਰ ਕੀ ਹੁੰਦਾ ਹੈ ? ਇਸਦੀ ਰੇਂਜ ਲਿਖੋ ।
ਉੱਤਰ-
ਲੈਬ ਬਰਮਾਮੀਟਰ-ਮਨੁੱਖ ਜਾਂ ਜਿਉਂਦੀਆਂ ਵਸਤੂਆਂ ਤੋਂ ਇਲਾਵਾ ਹੋਰ ਵਸਤੂਆਂ ਦੇ ਤਾਪਮਾਨ ਨੂੰ ਮਾਪਣ ਲਈ ਵਰਤਿਆ ਗਿਆ ਯੰਤਰ ਲੈਬ ਥਰਮਾਮੀਟਰ ਹੁੰਦਾ ਹੈ । ਲੈਬ ਥਰਮਾਮੀਟਰ ਦੀ ਰੇਂਜ ਆਮ ਤੌਰ ‘ਤੇ 10°C ਤੋਂ 110°C ਹੁੰਦੀ ਹੈ |
ਪ੍ਰਸ਼ਨ (vi)
ਅਸੀਂ ਸਰਦੀਆਂ ਵਿੱਚ ਗੜੇ ਅਤੇ ਗਰਮੀਆਂ ਵਿੱਚ ਹਲਕੇ ਰੰਗ ਦੇ ਕੱਪੜੇ ਕਿਉਂ ਪਹਿਨਦੇ ਹਾਂ ?
ਉੱਤਰ-
ਗੂੜ੍ਹੇ ਰੰਗ ਦੇ ਕੱਪੜੇ ਹਲਕੇ ਰੰਗ ਦੇ ਕੱਪੜਿਆਂ ਦੇ ਮੁਕਾਬਲੇ ਤਾਪ ਨੂੰ ਵੱਧ ਸੋਖਦੇ ਹਨ । ਇਸ ਲਈ ਸਰਦੀਆਂ ਨੂੰ ਅਸੀਂ ਗੁੜੇ ਰੰਗ ਦੇ ਕੱਪੜੇ ਪਹਿਨਦੇ ਹਾਂ ਤਾਂ ਜੋ ਇਹ ਜ਼ਿਆਦਾ ਤਾਪ ਸੋਖ ਕੇ ਸਾਡੇ ਸਰੀਰ ਨੂੰ ਨਿੱਘਾ ਰੱਖਣ, ਜਦਕਿ ਹਲਕੇ ਰੰਗ ਵਾਲੇ ਕੱਪੜੇ ਘੱਟ ਤਾਪ ਦੇ ਸੋਖਕ ਅਤੇ ਵਧੀਆ ਪਰਾਵਰਤਕ ਹੁੰਦੇ ਹਨ ਜਿਸ ਕਰਕੇ ਸਾਡੇ ਸਰੀਰ ਨੂੰ ਹੋਰ ਗਰਮੀ ਨਹੀਂ ਮਹਿਸੂਸ ਹੁੰਦੀ ਹੈ ।
ਪ੍ਰਸ਼ਨ (vii)
ਅਸੀਂ ਸਰਦੀਆਂ ਵਿੱਚ ਉੱਨ ਦੇ ਕੱਪੜੇ ਕਿਉਂ ਪਹਿਨਦੇ ਹਾਂ ?
ਉੱਤਰ-
ਸਰਦੀਆਂ ਵਿੱਚ ਉੱਨ ਦੇ ਕੱਪੜੇ ਪਹਿਨਣਾ-ਉੱਨ ਦੇ ਰੇਸ਼ਿਆਂ ਵਿੱਚ ਹਵਾ ਫਸੀ ਹੁੰਦੀ ਹੈ । ਹਵਾ ਤਾਪ ਦੀ ਕੁਚਾਲਕ ਹੈ, ਜਿਸ ਕਰਕੇ ਉਹ ਤਾਪ ਨੂੰ ਸਾਡੇ ਸਰੀਰ ਤੋਂ ਬਾਹਰ ਦੇ ਠੰਢੇ ਵਾਤਾਵਰਣ ਵੱਲ ਤਾਪ ਨੂੰ ਸੰਚਾਰਿਤ ਨਹੀਂ ਹੋਣ ਦਿੰਦੀ ਹੈ । ਇਸ ਲਈ ਅਸੀਂ ਸਰਦੀਆਂ ਵਿੱਚ ਉੱਨ ਦੇ ਕੱਪੜੇ ਪਾ ਕੇ ਨਿੱਘ ਮਹਿਸੂਸ ਕਰਦੇ ਹਾਂ ।
6. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 40-50 ਸ਼ਬਦਾਂ ਵਿੱਚ ਦਿਓ-
ਪ੍ਰਸ਼ਨ (i)
ਤਾਪ ਸੰਚਾਰ ਦੇ ਵੱਖ-ਵੱਖ ਢੰਗ ਕਿਹੜੇ ਹਨ ?
ਉੱਤਰ-
ਤਾਪ ਸੰਚਾਰ ਦੇ ਵੱਖ-ਵੱਖ ਢੰਗ-ਤਾਪ ਸੰਚਾਰ ਦੇ ਹੇਠ ਲਿਖੇ ਤਿੰਨ ਢੰਗ ਹਨ
- ਚਾਲਣ,
- ਸੰਵਹਿਣ,
- ਵਿਕਿਰਣ ।
1. ਚਾਲਣ-ਇਹ ਉਹ ਤਾਪ ਸੰਚਾਰ ਦਾ ਢੰਗ ਹੈ ਜਿਸ ਵਿੱਚ ਤਾਪ ਦਾ ਸੰਚਾਰ ਵਸਤ ਦੇ ਗਰਮ ਸਿਰੇ ਤੋਂ ਠੰਢੇ ਸਿਰੇ ਵੱਲ ਵਸਤੂ ਦੇ ਕਣਾਂ ਰਾਹੀਂ ਹੁੰਦਾ ਹੈ ਪਰੰਤੂ ਕਣ ਆਪਣੇ ਸਥਾਨ ਤੇ ਸਥਿਰ ਬਣੇ ਰਹਿੰਦੇ ਹਨ । ਠੋਸ ਪਦਾਰਥ ਚਾਲਣ ਵਿਧੀ ਰਾਹੀਂ ਗਰਮ ਹੁੰਦੇ ਹਨ ।
2. ਸੰਵਹਿਣ-ਇਹ ਤਾਪ ਸੰਚਾਰ ਦਾ ਉਹ ਢੰਗ ਹੈ ਜਿਸ ਵਿੱਚ ਤਰਲ ਜਾਂ ਗੈਸ ਪਦਾਰਥ ਦੇ ਗਰਮ ਹੋਏ ਕਣਾਂ ਦੀ ਅਸਲ ਵਿੱਚ ਗਤੀ ਹੁੰਦੀ ਹੈ, ਸੰਵਹਿਣ ਕਹਾਉਂਦਾ ਹੈ । ਤਰਲ ਅਤੇ ਗੈਸ ਸੰਵਹਿਣ ਢੰਗ ਰਾਹੀਂ ਗਰਮ ਹੁੰਦੇ ਹਨ |
3. ਵਿਕਿਰਣ-ਇਹ ਉਹ ਢੰਗ ਹੈ ਜਿਸ ਵਿੱਚ ਗਰਮ ਵਸਤੁ ਦੁਆਰਾ ਤਾਪ ਵਿਕਿਰਣਾਂ ਛੱਡਣ ਕਾਰਨ ਬਿਨਾਂ ਕਿਸੇ ਮਾਧਿਅਮ ਦੇ ਤਾਪ ਦਾ ਸੰਚਾਰ ਠੰਢੀ ਵਸਤੂ ਵੱਲ ਹੁੰਦਾ ਹੈ । ਤਾਪ ਵਿਕਿਰਣ ਲਈ ਕਿਸੇ ਮਾਧਿਅਮ ਦੀ ਲੋੜ ਨਹੀਂ ਹੁੰਦੀ ਹੈ ।
ਪ੍ਰਸ਼ਨ (ii)
ਤੱਟਵਰਤੀ ਖੇਤਰਾਂ ਵਿੱਚ ਜਲ ਸਮੀਰ ਅਤੇ ਥਲ ਸਮੀਰ ਕਿਵੇਂ ਬਣਦੀ ਹੈ ?
ਉੱਤਰ-
ਜਲ ਸਮੀਰ-ਦਿਨ ਵੇਲੇ ਸੂਰਜ ਦੀ ਗਰਮੀ ਨਾਲ ਥਲ ਗਰਮ ਹੁੰਦਾ ਹੈ, ਜਿਸ ਨਾਲ ਥਲ ਦੀ ਹਵਾ ਗਰਮ ਹੁੰਦੀ ਠੰਢੀ ਹਵਾ ਹੈ, ਫੈਲਦੀ ਹੈ ਅਤੇ ਉੱਪਰ ਵੱਲ ਉੱਠਦੀ ਹੋਠ ਆਉਂਦੀ ਹੈ । ਇਸਦਾ ਸਥਾਨ ਲੈਣ ਲਈ ਸਮੁੰਦਰ ਉੱਪਰ ਉੱਠਦੀ ਹੈ | ਤੋਂ ਠੰਢੀ ਹਵਾ ਤੱਟ ਵੱਲ ਵਗਣੀ ਸ਼ੁਰੂ ਹੋ ਜਲ ਸਮੀਰ ਜਾਂਦੀ ਹੈ, ਜਿਸ ਕਾਰਨ ਸੰਵਹਿਣ ਧਾਰਾਵਾਂ ਉਤਪੰਨ ਹੋ ਜਾਂਦੀਆਂ ਹਨ । ਸਮੁੰਦਰ ਤੋਂ ਤੱਟ ਵੱਲ ਵਗਦੀ ਇਹ ਹਵਾ ਜਲ ਸਮੀਰ ਅਖਵਾਉਂਦੀ ਹੈ ।
ਥਲ ਸਮੀਰ-ਵੱਧ ਤਾਪ ਸੋਖਣ ਸਮਰੱਥਾ ਕਾਰਨ ਜਲ, ਥਲ ਨਾਲੋਂ ਦੇਰੀ ਨਾਲ ਠੰਢਾ ਹੁੰਦਾ ਹੈ, ਜਿਸ ਕਾਰਨ ਰਾਤ ਵੇਲੇ ਥਲ ਦੀ ਠੰਢੀ ਹਵਾ ਸਮੁੰਦਰੀ ਜਲ ਵੱਲ ਗਰਮ ਹਵਾ ਵਗਣੀ ਸ਼ੁਰੂ ਹੋ ਜਾਂਦੀ ਹੈ ਜਿਸ ਨੂੰ ਥਲ ਉੱਪਰ ਉੱਠਦੀ ਹੈ।
ਠੰਢੀ ਹਵਾ ਸਮੀਰ ਆਖਦੇ ਹਨ ।
PSEB Solutions for Class 7 Science ਤਾਪ Important Questions and Answers
1.ਖ਼ਾਲੀ ਥਾਂਵਾਂ ਭਰੋ
(i) ਕੋਈ ਵਸਤੁ ਕਿੰਨੀ ਗਰਮ ਹੈ ਇਸ ਦੀ ਜਾਣਕਾਰੀ ………….. ਦੁਆਰਾ ਪ੍ਰਾਪਤ ਹੁੰਦੀ ਹੈ ।
ਉੱਤਰ-
ਤਾਪਮਾਨ,
(ii) ਉਬਲਦੇ ਹੋਏ ਪਾਣੀ ਦਾ ਤਾਪਮਾਨ ………….. ਥਰਮਾਮੀਟਰ ਨਾਲ ਨਹੀਂ ਮਾਪਿਆ ਜਾ ਸਕਦਾ ।
ਉੱਤਰ-
ਡਾਕਟਰੀ ਜਾਂ ਕਲੀਨੀਕਲ,
(iii) ਤਾਪਮਾਨ ਨੂੰ ਡਿਗਰੀ ………….. ਵਿੱਚ ਮਾਪਦੇ ਹਨ ।
ਉੱਤਰ-
ਸੈਲਸੀਅਸ,
(iv) ਸਟੀਲ ਦਾ ਇੱਕ ਠੰਡਾ ਚਮਚਾ ਗਰਮ ਦੁੱਧ ਦੇ ਪਿਆਲੇ ਵਿੱਚ ਰੱਖਿਆ ਗਿਆ ਹੈ । ਇਹ ਆਪਣੇ ਦੂਜੇ ਸਿਰੇ ਤੱਕ ਤਾਪ ਦਾ ਸਥਾਨ ਅੰਤਰਣ ………. ਵਿਧੀ ਦੁਆਰਾ ਕਰੇਗਾ ।
ਉੱਤਰ-
ਚਾਲਣ,
(v) ਹਲਕੇ ਰੰਗ ਦੇ ਕੱਪੜਿਆਂ ਦੀ ਬਜਾਏ ………….. ਰੰਗ ਦੇ ਕੱਪੜੇ ਤਾਪ ਨੂੰ ਵਧੇਰੇ ਸੋਖਦੇ ਹਨ ।
ਉੱਤਰ-
ਗੂੜੇ ।
2. ਢੁੱਕਵੇਂ ਵਿਕਲਪਾਂ ਦਾ ਮਿਲਾਨ ਕਰੋ –
ਕਾਲਮ ‘ਉ’ | ਕਾਲਮ ‘ਅ’ |
(i) ਡਾਕਟਰੀ ਥਰਮਾਮੀਟਰ | (ਉ) ਵੱਧ ਤਾਪਮਾਨ ਤੋਂ ਘੱਟ ਤਾਪਮਾਨ ਵੱਲ |
(ii) ਕਾਲੇ ਰੰਗ ਦੀਆਂ ਵਸਤੂਆਂ | (ਅ) ਸਰਦੀਆਂ ਵਿੱਚ |
(iii) ਉਨੀ ਕੱਪੜੇ | (ਏ) ਗਰਮੀਆਂ ਵਿੱਚ । |
(iv) ਤਾਪ ਦਾ ਸੰਚਾਰ | (ਸ) ਵਧੀਆ ਸੋਖਕ ਅਤੇ ਵਧੀਆ ਵਿਕੀਰਿਕ |
(v) ਹਲਕੇ ਰੰਗ ਦੇ ਕੱਪੜੇ ਪਹਿਨਣੇ ਚਾਹੀਦੇ | (ਹ) ਮਨੁੱਖਾਂ ਦਾ ਤਾਪਮਾਨ ਮਾਪਣ ਲਈ |
ਉੱਤਰ –
ਕਾਲਮ ‘ਉ’ | ਕਾਲਮ ‘ਅ’ |
(i) ਡਾਕਟਰੀ ਥਰਮਾਮੀਟਰ | (ਹ) ਮਨੁੱਖਾਂ ਦਾ ਤਾਪਮਾਨ ਮਾਪਣ ਲਈ । |
(ii) ਕਾਲੇ ਰੰਗ ਦੀਆਂ ਵਸਤੂਆਂ | (ਸ) ਵਧੀਆ ਸੋਖਕ ਅਤੇ ਵਧੀਆ ਵਿਕੀਰਿਕ |
(iii) ਉਨੀ ਕੱਪੜੇ | (ਅ) ਸਰਦੀਆਂ ਵਿੱਚ |
(iv) ਤਾਪ ਦਾ ਸੰਚਾਰ | (ਉ) ਵੱਧ ਤਾਪਮਾਨ ਤੋਂ ਘੱਟ ਤਾਪਮਾਨ ਵੱਲ |
(v) ਹਲਕੇ ਰੰਗ ਦੇ ਕੱਪੜੇ | (ਏ) ਗਰਮੀਆਂ ਵਿੱਚ |
3. ਸਹੀ ਵਿਕਲਪ ਚੁਣੋ-
(i) ਡਾਕਟਰੀ ਥਰਮਾਮੀਟਰ ਦੁਆਰਾ ਅਸੀਂ ਤਾਪਮਾਨ ਮਾਪ ਸਕਦੇ ਹਾਂ
(ਉ) 30°C ਤੋਂ 42°C ਤੱਕ
(ਅ) 35°C ਤੋਂ 42°C ਤੱਕ
(ਈ) 35°C ਤੋਂ 45°C ਤੱਕ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) 35°C ਤੋਂ 42°C ਤੱਕ ।
(ii) ਕਿਸੇ ਵਸਤੂ ਦੀ ਗਰਮੀ ਦਾ ਭਰੋਸੇਮੰਦ ਮਾਪ ਹੈ
(ੳ) ਉਸ ਵਸਤੂ ਦਾ ਤਾਪ
(ਅ) ਉਸ ਵਸਤੂ ਦੀ ਗਰਮੀ ਦਾ ਅੰਸ਼
(ਈ) ਇੰਦਰੀ ਸਪਰਸ਼ .
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਉਸ ਵਸਤੂ ਦੀ ਗਰਮੀ ਦਾ ਅੰਸ਼ ।
(iii) ਪ੍ਰਯੋਗਸ਼ਾਲਾ ਤਾਪਮਾਪੀ ਦਾ ਪਰਿਸਰ ਹੁੰਦਾ ਹੈ
(ਉ) -10°C ਤੋਂ 100°C
(ਆ) 35°C ਤੋਂ 42°C
(ਇ) -10°C ਤੋਂ 110°C
(ਸ) -94°F ਤੋਂ 108°F
ਉੱਤਰ-
(ੲ) -10°C ਤੋਂ 110°C ।
(iv) ਸੂਰਜ ਤੋਂ ਸਾਡੇ ਤਕ ਤਾਪ ਕਿਸ ਪ੍ਰਕਰਮ ਦੁਆਰਾ ਪਹੁੰਚਦਾ ਹੈ ?
(ਉ) ਚਾਲਨ
(ਅ) ਸੰਵਹਿਣ
(ਈ) ਵਿਕਿਰਣ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੲ) ਵਿਕਿਰਣ ॥
(v) ਦਵ ਅਤੇ ਗੈਸਾਂ ਵਿੱਚ ਤਾਪ ਦਾ ਸਥਾਨਾਂਤਰਨ ਹੁੰਦਾ ਹੈ
(ਉ) ਚਾਲਨ ਵਿਧੀ ਦੁਆਰਾ ।
(ਅ ਵਿਕਿਰਣ ਵਿਧੀ ਦੁਆਰਾ
(ੲ) ਸੰਵਹਿਣ ਵਿਧੀ ਦੁਆਰਾ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ॥
ਉੱਤਰ-
(ਇ) ਸੰਵਹਿਣ ਵਿਧੀ ਦੁਆਰਾ ।
(vi) ਡਾਕਟਰੀ ਥਰਮਾਮੀਟਰ ਵਿੱਚ ਭਰਿਆ ਜਾਂਦਾ ਹੈ
(ਉ) ਪਾਣੀ
(ਅ) ਸਿੱਕਾ
(ਇ) ਪਾਰਾ
(ਸ) ਹਵਾ ।
ਉੱਤਰ-
(ਇ) ਪਾਰਾ ।
(vii) ਗਰਮੀਆਂ ਵਿੱਚ ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ ?
(ਉ) ਸੂਤੀ
(ਅ) ਰੇਸ਼ਮੀ
(ਇ) ਸਿਲਕੀ
(ਸ) ਊਨੀ ।
ਉੱਤਰ-
(ਉ) ਸੂਤੀ ॥
4. ਹੇਠ ਲਿਖਿਆਂ ਵਿੱਚੋਂ ਠੀਕ ਜਾਂ ਗ਼ਲਤ ਦੱਸੋ-
(i) ਅਸੀਂ ਗਰਮੀ ਦੀ ਰੁੱਤ ਵਿੱਚ ਹਲਕੇ ਅਤੇ ਗੂੜ੍ਹੇ ਦੋਨੋਂ ਤਰ੍ਹਾਂ ਦੇ ਕੱਪੜੇ ਪਹਿਨਦੇ ਹਾਂ ।
ਉੱਤਰ-
ਗ਼ਲਤ,
(ii) ਤਟਵਰਤੀ ਇਲਾਕਿਆਂ ਵਿੱਚ ਰਾਤ ਵੇਲੇ ਸਮੁੰਦਰ ਤੋਂ ਤੱਟ ਵੱਲ ਵੱਗਦੀ ਹਵਾ ਨੂੰ ਥਲ ਸਮੀਰ ਆਖਦੇ ਹਨ ।
ਉੱਤਰ-
ਗ਼ਲਤ,
(iii) ਉੱਨ ਦੇ ਕੱਪੜੇ ਸਰਦੀਆਂ ਵਿੱਚ ਨਿੱਘ ਦਿੰਦੇ ਹਨ ਕਿਉਂਕਿ ਉੱਨ ਦੇ ਰੇਸ਼ਿਆਂ ਵਿੱਚ ਹਵਾ ਫਸੀ ਹੁੰਦੀ ਹੈ ਜੋ ਤਾਪ ਦੀ ਕੁਚਾਲਕ ਹੁੰਦੀ ਹੈ ।
ਉੱਤਰ-
ਠੀਕ,
(iv) ਤਰਲ ਅਤੇ ਗੈਸਾਂ ਵਿੱਚ ਤਾਪ ਦਾ ਸੰਚਾਰ ਸੰਵਹਿਣ ਵਿਧੀ ਦੁਆਰਾ ਹੁੰਦਾ ਹੈ ।
ਉੱਤਰ-
ਠੀਕ,
(v) ਥਰਮਾਮੀਟਰ ਨੂੰ ਤਾਪ ਮਾਪਣ ਲਈ ਵਰਤੋਂ ਤੋਂ ਪਹਿਲਾਂ ਕੋਸੇ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ ।
ਉੱਤਰ-
ਗ਼ਲਤ ॥
ਸਾਬ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਤਾਪ ਕੀ ਹੈ ?
ਉੱਤਰ-
ਤਾਪ-ਤਾਪ ਗਰਮੀ ਦੀ ਡਿਗਰੀ ਦੀ ਕੋਟੀ ਹੈ ।
ਪ੍ਰਸ਼ਨ 2.
ਥਰਮਾਮੀਟਰ ਜਾਂ ਤਾਪਮਾਪੀ) ਕੀ ਹੁੰਦਾ ਹੈ ?
ਉੱਤਰ-
ਥਰਮਾਮੀਟਰ-ਇਹ ਉਹ ਯੰਤਰ ਹੈ ਜਿਸ ਦੁਆਰਾ ਕਿਸੇ ਵਸਤੂ ਦੇ ਤਾਪਮਾਨ ਨੂੰ ਮਾਪਿਆ ਜਾਂਦਾ ਹੈ ।
ਪ੍ਰਸ਼ਨ 3.
ਦੋ ਕਿਸਮ ਦੇ ਥਰਮਾਮੀਟਰ ਕਿਹੜੇ ਹਨ ?
ਉੱਤਰ-
- ਡਾਕਟਰੀ ਥਰਮਾਮੀਟਰ,
- ਪ੍ਰਯੋਗਸ਼ਾਲਾ ਥਰਮਾਮੀਟਰ ।
ਪ੍ਰਸ਼ਨ 4.
ਥਰਮਾਮੀਟਰ ਵਿੱਚ ਕਿਹੜੀ ਧਾਤ ਦਾ ਪ੍ਰਯੋਗ ਕੀਤਾ ਜਾਂਦਾ ਹੈ ?
ਉੱਤਰ-
ਪਾਰਾ (Hg) ।
ਪ੍ਰਸ਼ਨ 5.
ਕਿਹੜੀ-ਕਿਹੜੀ ਸਕੇਲ ਤਾਪ ਮਾਪਣ ਲਈ ਉਪਯੋਗ ਵਿਚ ਲਿਆਈ ਜਾਂਦੀ ਹੈ ?
ਉੱਤਰ-
ਸਾਧਾਰਨ ਤੌਰ ‘ਤੇ ਦੋ ਕਿਸਮ ਦੀ ਸਕੇਲ ਤਾਪਮਾਨ ਮਾਪਣ ਲਈ ਉਪਯੋਗ ਵਿੱਚ ਲਿਆਈ ਜਾਂਦੀ ਹੈ-
- ਸੈਲਸੀਅਸ ਸਕੇਲ,
- ਫਾਰਨਹਾਈਟ ਸਕੇਲ ।
ਪ੍ਰਸ਼ਨ 6.
ਡਾਕਟਰੀ ਥਰਮਾਮੀਟਰ ਦੀ ਰੇਂਜ ਕੀ ਹੁੰਦੀ ਹੈ ?
ਉੱਤਰ-
35°C ਤੋਂ 42°C ਤੱਕ ।
ਪ੍ਰਸ਼ਨ 7.
ਤਾਪਮਾਨ ਮਾਪਣ ਤੋਂ ਪਹਿਲਾਂ ਡਾਕਟਰੀ ਥਰਮਾਮੀਟਰ ਨੂੰ ਝਟਕਾ ਕਿਉਂ ਦੇਣਾ ਪੈਂਦਾ ਹੈ ?
ਉੱਤਰ-
ਵਰਤੋਂ ਤੋਂ ਪਹਿਲਾਂ ਪਾਰੇ ਦਾ ਤਲ 35°C ਤੋਂ ਹੇਠਾਂ ਲਿਆਉਣ ਲਈ ਥਰਮਾਮੀਟਰ ਨੂੰ ਝਟਕਾ ਦੇਣਾ ਪੈਂਦਾ ਹੈ ।
ਪ੍ਰਸ਼ਨ 8.
ਇੱਕ ਤੰਦਰੁਸਤ ਵਿਅਕਤੀ ਦਾ ਸਾਧਾਰਨ ਤਾਪਮਾਨ ਕਿੰਨਾ ਹੁੰਦਾ ਹੈ ?
ਉੱਤਰ-
37°C.
ਪ੍ਰਸ਼ਨ 9.
ਵਾਤਾਵਰਨ ਦਾ ਤਾਪਮਾਨ ਮਾਪਣ ਲਈ ਕਿਹੜਾ ਥਰਮਾਮੀਟਰ ਉਪਯੋਗ ਵਿੱਚ ਲਿਆਇਆ ਜਾਂਦਾ ਹੈ ?
ਉੱਤਰ-
ਉੱਚਤਮ ਅਤੇ ਨਿਊਨਤਮ ਥਰਮਾਮੀਟਰ ।
ਪ੍ਰਸ਼ਨ 10.
ਪ੍ਰਯੋਗਸ਼ਾਲਾ ਥਰਮਾਮੀਟਰ ਦੀ ਰੱਜ ਕੀ ਹੁੰਦੀ ਹੈ ?
ਉੱਤਰ-
10°C ਤੋਂ 110°C ਤਕ ।
ਪ੍ਰਸ਼ਨ 11.
ਡਾਕਟਰੀ ਥਰਮਾਮੀਟਰ ਨੂੰ ਵਰਤਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਸ ਘੋਲ ਵਿੱਚ ਰੱਖਿਆ ਜਾਂਦਾ ਹੈ ?
ਉੱਤਰ-
ਕਿਸੇ ਰੋਗਾਣੂ ਰੋਧਕ ਘੋਲ ਵਿੱਚ ਰੱਖਿਆ ਜਾਂਦਾ ਹੈ ।
ਪ੍ਰਸ਼ਨ 12.
ਡਾਕਟਰੀ ਥਰਮਾਮੀਟਰ ਵਿੱਚ ਪਾਰੇ ਦਾ ਤਲ ਸਥਿਰ ਕਿਸ ਕਰਕੇ ਰਹਿੰਦਾ ਹੈ ?
ਉੱਤਰ-
ਡਾਕਟਰੀ ਥਰਮਾਮੀਟਰ ਦੀ ਨਲੀ ਵਿੱਚ ਕਿੰਕ ਟੇਢਾਪਣ ਹੋਣ ਕਾਰਨ ।
ਛੋਟੇ ਪੁੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜਦੋਂ ਗਰਮ ਚਾਹ ਵਿੱਚ ਠੰਡਾ ਦੁੱਧ ਮਿਲਾਇਆ ਜਾਂਦਾ ਹੈ ਤਾਂ ਤਾਪ ਸਥਾਨ-ਅੰਤਰਣ ਕਿਵੇਂ ਹੁੰਦਾ ਹੈ ?
ਉੱਤਰ-
ਜਦੋਂ ਗਰਮ ਚਾਹ ਵਿੱਚ ਠੰਡਾ ਦੁੱਧ ਮਿਲਾਇਆ ਜਾਂਦਾ ਹੈ, ਤਾਂ ਦੋਨਾਂ ਦ੍ਰਵਾਂ ਦਾ ਆਪਸ ਵਿੱਚ ਮੇਲ ਹੁੰਦਾ ਹੈ। ਅਤੇ ਗਰਮ ਅਣੂ ਠੰਡੇ ਅਣੂਆਂ ਵੱਲ ਸਥਾਨ-ਅੰਤਰਿਤ ਹੁੰਦੇ ਹਨ । ਇਹ ਸੰਵਹਿਣ ਵਿਧੀ ਦੁਆਰਾ ਸੰਭਵ ਹੁੰਦਾ ਹੈ ।
ਪ੍ਰਸ਼ਨ 2.
ਤਾਪ ਸਥਾਨ-ਅੰਤਰਣ ਲਈ ਕਿਹੜੀਆਂ-ਕਿਹੜੀਆਂ ਪਰਿਸਥਿਤੀਆਂ ਜ਼ਰੂਰੀ ਹਨ ?
ਉੱਤਰ-
ਤਾਪ ਸਥਾਨ-ਅੰਤਰਣ ਲਈ ਜ਼ਰੂਰੀ ਪਰਿਸਥਿਤੀਆਂ :
- ਦੋਨੋਂ ਪਦਾਰਥਾਂ ਦਾ ਆਪਸ ਵਿੱਚ ਸੰਪਰਕ ॥
- ਦੋਨਾਂ ਪਦਾਰਥਾਂ ਦੇ ਤਾਪਮਾਨ ਵਿੱਚ ਅੰਤਰ ।
- ਤਾਪ ਦਾ ਉੱਚੇ ਤਾਪਮਾਨ ਤੋਂ ਘੱਟ ਨਿਮਨ) ਤਾਪਮਾਨ ਵੱਲ ਵਹਿਣਾ ।
ਪ੍ਰਸ਼ਨ 3.
ਜੇਕਰ ਚਮਚ ਦਾ ਇੱਕ ਸਿਰਾ ਅੱਗ ਉੱਤੇ ਰੱਖਿਆ ਜਾਵੇ ਤਾਂ ਉਹ ਗਰਮ ਹੋ ਜਾਵੇਗਾ । ਇਸਦੇ ਗਰਮ ਹੋਣ ਦੀ ਪ੍ਰਕਿਰਿਆ ਦਾ ਵਰਣਨ ਕਰੋ ।
ਉੱਤਰ-
ਠੋਸ ਪਦਾਰਥ ਦੇ ਅੰਦਰ ਅਣੂ ਇੱਕ-ਦੂਜੇ ਦੇ ਨੇੜੇ-ਨੇੜੇ ਵਿਵਸਥਿਤ ਹੁੰਦੇ ਹਨ । ਜਦੋਂ ਚਮਚ ਦਾ ਇੱਕ ਸਿਰਾ ਅੱਗ ‘ਤੇ ਰੱਖਦੇ ਹਾਂ ਤਾਂ ਅਣੁ ਗਰਮ ਹੋ ਕੇ ਕੰਬਣ ਲੱਗਦੇ ਹਨ । ਇਹ ਗਰਮ ਅਣੂ ਆਪਣੇ ਗੁਆਂਢੀ ਅਣੂਆਂ ਵਿੱਚ ਕੰਬਣੀ ਪੈਦਾ ਕਰ ਦਿੰਦੇ ਹਨ । ਇਹ ਪ੍ਰਕਿਰਿਆ ਅੱਗੇ ਵੱਧਦੀ ਹੈ ਜਿਸ ਕਾਰਨ ਤਾਪ ਦਾ ਸੰਚਰਣ ਦੂਜੇ ਸਿਰੇ ਤੱਕ ਹੁੰਦਾ ਹੈ । ਥੋੜੀ ਦੇਰ ਬਾਅਦ ਹੀ ਚਾਲਕ ਵਿਧੀ ਦੁਆਰਾ ਚਮਚ ਦਾ ਦੂਸਰਾ ਸਿਰਾ ਗਰਮ ਹੋ ਜਾਂਦਾ ਹੈ ।
ਪ੍ਰਸ਼ਨ 4.
ਗਰਮੀਆਂ ਵਿੱਚ ਸਫ਼ੈਦ ਕੱਪੜੇ ਅਤੇ ਸਰਦੀਆਂ ਦੇ ਮੌਸਮ ਵਿੱਚ ਗੂੜੇ ਰੰਗ ਦੇ ਕੱਪੜੇ ਪਹਿਨਣਾ ਕਿਉਂ ਉੱਚਿਤ ਹੁੰਦਾ ਹੈ ?
ਉੱਤਰ-
ਗੁੜੇ ਰੰਗ ਤਾਪ ਸੋਖਕ ਹੁੰਦੇ ਹਨ । ਇਹ ਤਾਪ ਸੋਖਕ ਗਰਮ ਹੋ ਜਾਂਦੇ ਹਨ ਜਦ ਕਿ ਸਫ਼ੈਦ ਰੰਗ ਦੇ ਕੱਪੜੇ ਸੂਰਜ ਦੇ ਤਾਪ ਨੂੰ ਪਰਿਵਰਤਿਤ ਕਰ ਦਿੰਦੇ ਹਨ ਕਿਉਂਕਿ ਸਫ਼ੈਦ ਰੰਗ ਤਾਪ ਦਾ ਵਿਕਾਰਕ ਹੁੰਦਾ ਹੈ । ਇਸ ਲਈ ਗਰਮੀਆਂ ਦੇ ਮੌਸਮ ਵਿੱਚ ਹਲਕੇ ਰੰਗ ਦੇ ਕੱਪੜੇ ਅਤੇ ਸਰਦੀਆਂ ਦੇ ਮੌਸਮ ਵਿੱਚ ਗੁੜੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ ।
ਪ੍ਰਸ਼ਨ 5.
ਚਾਲਨ ਦੀ ਪਰਿਭਾਸ਼ਾ ਲਿਖੋ । ਖਾਣਾ ਬਣਾਉਣ ਵਾਲੇ ਭਾਂਡਿਆਂ ਦੇ ਹੈਂਡਲ ਪਰੋਧੀ ਕਿਉਂ ਬਣਾਏ ਜਾਂਦੇ ਹਨ ?
ਉੱਤਰ-
ਚਾਲਨ-ਤਾਪ ਸਥਾਨ-ਅੰਤਰਣ ਦੀ ਉਹ ਵਿਧੀ ਜਿਸ ਵਿੱਚ ਤਾਪ ਵਸਤੂ ਦੇ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਸਥਾਨ-ਅੰਤਰਿਤ ਹੁੰਦਾ ਹੈ, ਚਾਲਨ ਅਖਵਾਉਂਦੀ ਹੈ । ਇਸ ਵਿਧੀ ਵਿੱਚ ਅਣੂਆਂ ਦਾ ਸਥਾਨ-ਅੰਤਰਣ ਨਹੀਂ ਹੁੰਦਾ । ਭਾਂਡਿਆਂ ਦੇ ਹੈਂਡਲ ਤਾਰੋਧੀ ਇਸ ਲਈ ਬਣਾਏ ਜਾਂਦੇ ਹਨ ਤਾਂ ਜੋ ਤਾਪ ਸਥਾਨ-ਅੰਤਰਿਤ ਹੋ ਕੇ ਹੱਥਾਂ ਨੂੰ ਨਾ ਸਾੜੇ । ਤਾਰੋਧੀ ਵਸਤੂਆਂ ਆਪਣੇ ਵਿੱਚੋਂ ਤਾਪ ਦਾ ਸੰਚਰਣ ਨਹੀਂ ਹੋਣ ਦਿੰਦੀਆਂ ।
ਪ੍ਰਸ਼ਨ 6.
ਵਿਕਿਰਣ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਵਿਕਿਰਣ-ਇਹ ਤਾਪ ਸਥਾਨ-ਅੰਤਰਣ ਦੀ ਉਹ ਵਿਧੀ ਹੈ ਜਿਸ ਵਿੱਚ ਤਾਪ ਗਰਮ ਵਸਤੂ ਤੋਂ ਠੰਡੀ ਵਸਤੁ ਵੱਲ ਬਿਨਾਂ ਕਿਸੇ ਮਾਧਿਅਮ ਦੇ ਵਹਿੰਦਾ ਹੈ । ਇਸ ਵਿਧੀ ਲਈ ਮਾਧਿਅਮ ਦੀ ਲੋੜ ਨਹੀਂ ਹੁੰਦੀ ਹੈ ।
ਪ੍ਰਸ਼ਨ 7.
ਤਾਪ ਅਤੇ ਤਾਪਮਾਨ ਵਿੱਚ ਅੰਤਰ ਸਪੱਸ਼ਟ ਕਰੋ ।
ਉੱਤਰ-
ਤਾਪ ਅਤੇ ਤਾਪਮਾਨ ਵਿੱਚ ਅੰਤਰ :
ਤਾਪ | ਤਾਪਮਾਨ |
(i) ਇਹ ਊਰਜਾ ਦੀ ਇੱਕ ਕਿਸਮ ਹੈ । | (ii) ਇਹ ਗਰਮੀ (ਤਾਪ) ਦਾ ਅੰਸ਼ (ਡਿਗਰੀ) ਹੁੰਦਾ ਹੈ । |
(ii) ਇਹ ਵਸਤ ਦੇ ਤਾਪਮਾਨ ਵਧਾਉਣ ਲਈ ਸਹਾਇਕ ਹੈ| | (ii) ਇਹ ਤਾਪ ਸਥਾਨ-ਅੰਤਰਣ ਦੀ ਦਿਸ਼ਾ ਨੂੰ ਦਰਸਾਉਂਦਾ ਹੈ । |
ਪ੍ਰਸ਼ਨ 8.
ਸੰਵਹਿਣ ਕਿਸ ਨੂੰ ਆਖਦੇ ਹਨ ? ਇਸ ਦੇ ਦੋ ਉਪਯੋਗ ਲਿਖੋ ।
ਉੱਤਰ-
ਸੰਵਹਿਣ-ਇਹ ਤਾਪ ਸਥਾਨ-ਅੰਤਰਣ ਦੀ ਉਹ ਵਿਧੀ ਹੈ ਜਿਸ ਵਿੱਚ ਤਾਪ ਕਣਾਂ ਦੀ ਵਾਸਤਵਿਕ ਗਤੀ ਦੁਆਰਾ ਇਕ ਥਾਂ ਤੋਂ ਦੂਜੀ ਥਾਂ ‘ਤੇ ਪਹੁੰਚਦਾ ਹੈ | ਸਾਰੇ ਦਵ ਅਤੇ ਗੈਸਾਂ ਇਸੇ ਵਿਧੀ ਦੁਆਰਾ ਗਰਮ ਹੁੰਦੇ ਹਨ ।
ਉਦਾਹਰਨ-
- ਜਦੋਂ ਸਟੋਵ ਨੂੰ ਜਲਾਇਆ ਜਾਂਦਾ ਹੈ ਤਾਂ ਇਸ ਦੀ ਲਾਟ ਦੇ ਉੱਪਰ ਵਾਲੀ ਹਵਾ ਗਰਮ ਹੋ ਕੇ ਹਲਕੀ ਹੋ ਜਾਂਦੀ ਹੈ ਅਤੇ ਉੱਪਰ ਵੱਲ ਨੂੰ ਉੱਠਦੀ ਹੈ ਅਤੇ ਉਸ ਦੀ ਥਾਂ ਲੈਣ ਲਈ ਆਲੇ-ਦੁਆਲੇ ਦੀ ਠੰਡੀ ਹਵਾ ਆ ਜਾਂਦੀ ਹੈ ।
- ਘਰਾਂ ਵਿੱਚ ਰੋਸ਼ਨਦਾਨ ਰੱਖੇ ਜਾਂਦੇ ਹਨ ਜੋ ਸੰਵਹਿਣ ਵਿਧੀ ਹੈ ‘ਤੇ ਆਧਾਰਿਤ ਕਾਰਜ ਕਰਦੇ ਹਨ । ਇਨ੍ਹਾਂ ਰੋਸ਼ਨਦਾਨਾਂ ਦੁਆਰਾ ਗਰਮ ਹਵਾ ਜਿਹੜੀ ਸਾਹ ਕਿਰਿਆ ਰਾਹੀਂ ਛੱਡਦੇ ਹਾਂ ਬਾਹਰ ਨਿਕਲ ਜਾਂਦੀ ਹੈ ਅਤੇ ਠੰਡੀ ਹਵਾ ਭਾਰੀ ਹੋਣ ਕਾਰਨ ਖਿੜਕੀਆਂ ਦੇ ਰਸਤੇ ਕਮਰੇ ਅੰਦਰ ਆ ਜਾਂਦੀ ਹੈ ।
ਪ੍ਰਸ਼ਨ 9.
ਡਾਕਟਰੀ ਥਰਮਾਮੀਟਰ ਵਿੱਚ ਪਾਰੇ ਦਾ ਤਲ ਆਪਣੇ ਆਪ ਹੇਠਾਂ ਕਿਉਂ ਨਹੀਂ ਡਿੱਗਦਾ ਹੈ ?
ਉੱਤਰ-
ਜਦੋਂ ਡਾਕਟਰੀ ਥਰਮਾਮੀਟਰ ਨੂੰ ਤਾਪ ਦੇ ਸਰੋਤ ਅਰਥਾਤ ਮੁੰਹ ਤੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਪਾਰੇ ਦਾ ਤਲ ਆਪਣੇ ਭਾਰ ਕਾਰਨ ਆਪਣੇ ਆਪ ਹੇਠਾਂ ਨਹੀਂ ਡਿੱਗਦਾ । ਇਸ ਦਾ ਕਾਰਨ ਇਹ ਹੈ ਕਿ ਥਰਮਾਮੀਟਰ ਦੇ ਬਲਬ ਦੇ ਨੇੜੇ ਨਲੀ ਅੰਦਰ ਮੋੜ (ਕਿਕ) ਹੁੰਦਾ ਹੈ ਜੋ ਪਾਰੇ ਨੂੰ ਹੇਠਾਂ ਡਿੱਗਣ ਤੋਂ ਰੋਕਦਾ ਹੈ ।
ਪ੍ਰਸ਼ਨ 10.
ਸਰਦੀਆਂ ਵਿੱਚ ਇੱਕ ਮੋਟਾ ਕੱਪੜਾ ਪਹਿਨਣ ਦੀ ਤੁਲਨਾ ਵਿੱਚ ਉਸੇ ਮੋਟਾਈ ਦਾ ਕਈ ਪਰਤਾਂ ਦਾ ਬਣਿਆ ਕੱਪੜਾ ਵਧੇਰੇ ਤਾਪ ਕਿਉਂ ਪ੍ਰਦਾਨ ਕਰਦਾ ਹੈ ? ਵਿਆਖਿਆ ਕਰੋ ।
ਉੱਤਰ-
ਕਈ ਪਰਤਾਂ ਦੇ ਬਣੇ ਹੋਏ ਕੱਪੜੇ ਵਿੱਚ ਹਵਾ ਫਸੀ ਹੁੰਦੀ ਹੈ । ਹਵਾ ਤਾਰੋਧੀ ਹੈ । ਇਸ ਲਈ ਸਰੀਰ ਦੀ ਗਰਮੀ ਹਵਾ ਬਾਹਰ ਨਹੀਂ ਜਾਣ ਦਿੰਦੀ ਜਿਸ ਦੇ ਫਲਸਰੂਪ ਸਰੀਰ ਗਰਮ ਰਹਿੰਦਾ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪ੍ਰਯੋਗ ਦੁਆਰਾ ਸਿੱਧ ਕਰੋ ਕਿ ਕਾਲੀਆਂ ਵਸਤੂਆਂ ਤਾਪ ਦੀਆਂ ਵਧੀਆ ਸੋਖਕ ਅਤੇ ਵਧੀਆ ਵਿਕੀਰਣ ਕਰਨ ਵਾਲੀਆਂ ਹੁੰਦੀਆਂ ਹਨ ?
ਉੱਤਰ-
ਪ੍ਰਯੋਗ-ਦੋ ਟੀਨ ਦੇ ਡੱਬੇ ਲਓ । ਇਹਨਾਂ ਵਿੱਚੋਂ ਇੱਕ ਡੱਬੇ ਨੂੰ ਬਾਹਰੋਂ ਕਾਲਾ ਪੇਂਟ ਕਰ ਦਿਓ । ਦੋਨੋਂ ਡੱਬਿਆਂ ਵਿੱਚ ਇਕ ਸਮਾਨ ਮਾਤਰਾ ਪਾਣੀ ਦੀ ਪਾ ਦਿਓ ।
ਹੁਣ ਇਹਨਾਂ ਦੋਨਾਂ ਨੂੰ ਇੱਕ ਘੰਟੇ ਲਈ ਧੁੱਪ ਵਿੱਚ ਰੱਖ ਦਿਓ : ਹੁਣ ਦੋਨਾਂ ਡੱਬਿਆਂ ਦੇ ਪਾਣੀ ਦਾ ਤਾਪਮਾਨ ਮਾਪ ਲਉ । ਤੁਸੀਂ ਵੇਖੋਗੇ ਕਿ ਕਾਲੇ ਡੱਬੇ ਦੇ ਪਾਣੀ ਦਾ ਪਮਾਨ ਅਧਿਕ ਹੈ । ਇਸ ਤੋਂ ਇਹ ਪਤਾ ਲਗਦਾ ਹੈ ਕਿ ਕਾਲੇ ਰੰਗ ਦੀਆਂ ਵਸਤੂਆਂ ਤਾਪ ਦੀਆਂ ਵਧੀਆ ਸੋਖਕ ਹਨ । ਇਸ ਪ੍ਰਯੋਗ ਨੂੰ ਉਲਟਾ ਵੀ ਕੀਤਾ ਜਾ ਸਕਦਾ ਹੈ । ਦੁਬਾਰਾ ਦੋਨਾਂ ਡੱਬਿਆਂ ਵਿੱਚ ਪਹਿਲਾਂ ਵਾਂਗ ਗਰਮ ਪਾਣੀ ਦੀ ਬਰਾਬਰ ਮਾਤਰਾ ਲਉ ਅਤੇ ਦੋਨਾਂ ਡੱਬਿਆਂ ਨੂੰ 15 ਮਿੰਟਾਂ ਲਈ ਛਾਇਆ ਵਿੱਚ ਰੱਖੋ । 15 ਮਿੰਟ ਬਾਅਦ ਦੋਨਾਂ ਡੱਬਿਆਂ ਦੇ ਪਾਣੀ ਦਾ ਤਾਪਮਾਨ ਮਾਪੋ । ਕਾਲੇ ਟੀਨ ਦੇ ਡੱਬੇ ਦੇ ਪਾਣੀ ਦਾ ਤਾਪਮਾਨ ਦੂਜੇ ਡੱਬੇ ਦੇ ਪਾਣੀ ਦੇ ਤਾਪਮਾਨ ਦੀ ਤੁਲਨਾ ਵਿੱਚ ਜ਼ਿਆਦਾ ਘੱਟ ਜਾਵੇਗਾ । ਇਸ ਤੋਂ ਇਹ ਪਤਾ ਲੱਗਦਾ ਹੈ ਕਿ ਕਾਲੇ ਰੰਗ ਦੀਆਂ ਵਸਤੂਆਂ ਤਾਪ ਦੀਆਂ ਵਧੀਆ ਵਿਕੀਰਕ ਹਨ ।
ਪ੍ਰਸ਼ਨ 2.
ਪ੍ਰਯੋਗ ਦੁਆਰਾ ਤਾਪ ਸਥਾਨ-ਅੰਤਰਣ ਦੀ ਚਾਲਨ ਵਿਧੀ ਨੂੰ ਸਮਝਾਉ !
ਉੱਤਰ-
ਪ੍ਰਯੋਗ-ਐਲੂਮੀਨੀਅਮ ਜਾਂ ਲੋਹੇ ਦੀ ਛੜ ਉੱਪਰ ਮੋਮ ਦੇ ਛੋਟੇ-ਛੋਟੇ ਟੁੱਕੜੇ ਬਰਾਬਰ ਦੂਰੀਆਂ ਤੇ ਲਗਾਉ ! ਹੁਣ ਛੜ ਦੇ ਇੱਕ ਸਿਰੇ ਨੂੰ ਮੋਮਬੱਤੀ ਦੀ ਲਾਟ ਦੁਆਰਾ ਗਰਮ ਕਰੋ ! ਤੁਸੀਂ ਦੇਖੋਗੇ ਕਿ ਮੋਮ ਦੇ ਟੁਕੜੇ ਮੋਮਬੱਤੀ ਦੇ ਦੁਰ ਵੱਲ ਹੌਲੀ-ਹੌਲੀ ਇੱਕ-ਇੱਕ ਕਰਕੇ ਡਿੱਗਣੇ ਸ਼ੁਰੂ ਹੋ ਜਾਣਗੇ | ਇਸ ਤੋਂ ਇਹ ਪਤਾ ਲਗਦਾ ਹੈ ਕਿ ਤਾਪ ਛੜ ਦੇ ਗਰਮ ਸਿਰੇ ਤੋਂ ਠੰਡੇ ਸਿਰੇ ਵੱਲ ਚਾਲਨ ਵਿਧੀ ਦੁਆਰਾ ਸਥਾਨ-ਅੰਤਰਿਤ ਹੋ ਕੇ ਛੜ ਨੂੰ ਗਰਮ ਕਰਦਾ ਹੈ ।
ਚਾਲਨ ਵਿਧੀ ਤਾਂ ਹੀ ਸੰਭਵ ਹੁੰਦੀ ਹੈ ਜਦੋਂ-
- ਤਾਪ ਦਾ ਸਰੋਤ ਅਤੇ ਵਸਤੂ ਜਾਂ ਗਰਮ ਅਤੇ ਠੰਡੀ ਵਸਤੁ ਇੱਕ-ਦੂਜੇ ਦੇ ਸੰਪਰਕ ਵਿੱਚ ਹੋਣ ।
- ਦੋਨਾਂ ਵਸਤੂਆਂ ਦੇ ਤਾਪਮਾਨ ਵਿੱਚ ਅੰਤਰ ਹੋਵੇ ।