PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

Punjab State Board PSEB 7th Class Science Book Solutions Chapter 5 ਤੇਜ਼ਾਬ, ਖਾਰ ਅਤੇ ਲੂਣ Textbook Exercise Questions, and Answers.

PSEB Solutions for Class 7 Science Chapter 5 ਤੇਜ਼ਾਬ, ਖਾਰ ਅਤੇ ਲੂਣ

PSEB 7th Class Science Guide ਤੇਜ਼ਾਬ, ਖਾਰ ਅਤੇ ਲੂਣ  Intext Questions and Answers

ਸੋਚੋ ਅਤੇ ਉੱਤਰ ਦਿਓ : (ਪੇਜ 52)

ਪ੍ਰਸ਼ਨ 1.
ਖਾਰੀ ਘੋਲ ਵਿੱਚ ਫੀਨੌਲਫਥੈਲੀਨ ਪਾਉਣ ‘ਤੇ ਇਸਦਾ ਰੰਗ ਕਿਹੋ ਜਿਹਾ ਹੋਵੇਗਾ ?
ਉੱਤਰ-
ਖਾਰੀ ਘੋਲ ਵਿੱਚ ਫੀਨੌਲਫਥੈਲੀਨ ਪਾਉਣ ਨਾਲ ਇਸਦਾ ਰੰਗ ਗੁਲਾਬੀ ਹੋ ਜਾਂਦਾ ਹੈ ।

ਪ੍ਰਸ਼ਨ 2.
ਉਦਾਸੀਨੀਕਰਨ ਦੇ ਉਤਪਾਦਾਂ ਦੇ ਨਾਂ ਲਿਖੋ ।
ਉੱਤਰ-
ਉਦਾਸੀਨੀਕਰਨ ਦੀ ਪ੍ਰਕਿਰਿਆ ਵਿੱਚ ਲੂਣ ਅਤੇ ਪਾਣੀ ਉਤਪਾਦ ਦੇ ਰੂਪ ਵਿੱਚ ਉਤਪੰਨ ਹੁੰਦੇ ਹਨ ।

PSEB 7th Class Science Guide ਤੇਜ਼ਾਬ, ਖਾਰ ਅਤੇ ਲੂਣ Textbook Questions and Answers

1. ਖ਼ਾਲੀ ਸਥਾਨ ਭਰੋ

(i) ਤੇਜ਼ਾਬ ਸੁਆਦ ਵਿਚ …………. ਹੁੰਦੇ ਹਨ ।
ਉੱਤਰ-
ਖੱਟੇ,

(ii) ਟਮਸ ਅਤੇ ਹਲਦੀ ………… ਸੂਚਕ ਹਨ । ‘
ਉੱਤਰ-
ਕੁਦਰਤੀ,

(iii) ਫੀਨੌਲਫਥੈਲੀਨ ਤੇਜ਼ਾਬੀ ਘੋਲ ਵਿੱਚ ……….. ਹੈ ।
ਉੱਤਰ-
ਗੁਲਾਬੀ ਹੋ ਜਾਂਦਾ ਹੈ,

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

(iv) ਇੱਕ ਐਸਿਡ ਅਤੇ ਇੱਕ ……… ਦੇ ਵਿੱਚ ਪ੍ਰਤੀਕਿਰਿਆ ਨੂੰ ਉਦਾਸੀਨੀਕਰਨ ਦੀ ਪ੍ਰਤੀਕਿਰਿਆ ਕਿਹਾ ਜਾਂਦਾ ਹੈ ।
ਉੱਤਰ-
ਖਾਰ,

(v) ਕੀੜੀ ਦੇ ਡੰਗ ਵਿੱਚ ……….. ਐਸਿਡ ਹੁੰਦਾ ਹੈ ।
ਉੱਤਰ-
ਫਾਰਮਿਕ,

(vi) ਪੇਟ ਵਿੱਚ ਹਾਈਡੋਕਲੋਰਿਕ ਐਸਿਡ ਦੀ ਵਧੇਰੇ ਉੱਤਪਤੀ ਨੂੰ ………. ਕਹਿੰਦੇ ਹਨ ।
ਉੱਤਰ-
ਐਸੀਡਿਟੀ,

(vii) ਮਿਲਕ ਆਫ਼ ਮੈਗਨੀਸ਼ੀਆ ………. ਸਥਿਤੀ ਵਿੱਚ ਵਰਤਿਆ ਜਾਂਦਾ ਹੈ ।
ਉੱਤਰ-
ਐਸੀਡਿਟੀ ।

2. ਮਿਨਾਨ ਕਰੋ-

ਕਾਲਮ ‘ਏ’ ਕਾਲਮ ‘ਬੀ’
(i) ਲਾਲ ਲਿਟਮਸ ਨੂੰ ਨੀਲੇ ਵਿੱਚ ਬਦਲ ਦਿੰਦਾ ਹੈ (ੳ) ਉਦਾਸੀਨੀਕਰਨ
(ii) ਨੀਲੇ ਲਿਟਮਸ ਨੂੰ ਲਾਲ ਵਿੱਚ ਬਦਲ ਦਿੰਦਾ ਹੈ (ਅ) ਜ਼ਿੰਕ ਕਾਰਬੋਨੇਟ
(iii)ਇੱਕ ਤੇਜ਼ਾਬ ਅਤੇ ਇੱਕ ਖਾਰ ਵਿਚਕਾਰ ਪ੍ਰਤੀਕਿਰਿਆ (ੲ) ਖਾਰੀ ਘੋਲ
(iv) ਫਾਰਮਿਕ ਐਸਿਡ ਹੁੰਦਾ ਹੈ (ਸ) ਕੀੜੀ ਦਾ ਡੰਗ
(v) ਕੈਲਾਮਾਇਨ (ਹ) ਤੇਜ਼ਾਬੀ ਘੋਲ ।

ਉੱਤਰ –

ਕਾਲਮ (ੲ) ਕਾਲਮ ‘ਬੀ
(i) ਲਾਲ ਲਿਟਮਸ ਨੂੰ ਨੀਲੇ ਵਿੱਚ ਬਦਲ ਦਿੰਦਾ ਹੈ (ੲ) ਖਾਰੀ ਘੋਲ
(ii), ਨੀਲੇ ਲਿਟਮਸ ਨੂੰ ਲਾਲ ਵਿੱਚ ਬਦਲ ਦਿੰਦਾ ਹੈ (ਹ) ਤੇਜ਼ਾਬੀ ਘੋਲ
(iii) ਇੱਕ ਤੇਜ਼ਾਬ ਅਤੇ ਇੱਕ ਖਾਰ ਵਿਚਕਾਰ ਤੀਕਿਰਿਆ (ੳ) ਉਦਾਸੀਨੀਕਰਨ
(iv) ਫਾਰਮਿਕ ਐਸਿਡ ਹੁੰਦਾ ਹੈ (ਸ) ਕੀੜੀ ਦਾ ਡੰਗ
(v) ਕੈਲਾਮਾਇਨ (ਅ) ਜ਼ਿੰਕ ਕਾਰਬੋਨੇਟ ।

3. ਸਹੀ ਜਵਾਬ ਚੁਣੋ

(i) ਸਿਰਕੇ ਵਿੱਚ ਹੁੰਦਾ ਹੈ
(ਉ) ਐਸੀਟਿਕ ਐਸਿਡ
(ਅ) ਲੈਕਟਿਕ ਐਸਿਡ
(ਈ) ਸਿਟਰਿਕ ਐਸਿਡ
(ਸ) ਟਾਰਟੈਰਿਕ ਐਸਿਡ ।
ਉੱਤਰ-
(ਉ) ਐਸੀਟਿਕ ਐਸਿਡ ਨੂੰ

(ii) ਇਮਲੀ ਵਿੱਚ ਹੁੰਦਾ ਹੈ
(ਉ) ਐਸੀਟਿਕ ਐਸਿਡ
(ਅ) ਲੈਕਟਿਕ ਐਸਿਡ
(ਈ) ਸਿਟਰਿਕ ਐਸਿਡ
(ਸ) ਟਾਰਟੈਰਿਕ ਐਸਿਡ ।
ਉੱਤਰ-
(ਸ) ਟਾਰਟੈਰਿਕ ਐਸਿਡ ।

(iii) ਕੁਦਰਤੀ ਸੂਚਕ ਦੀ ਉਦਾਹਰਣ ਹੈ
(ਉ) ਲਿਟਮਸ .
(ਅ) ਹਲਦੀ
(ਈ) ਚਾਈਨਾ ਰੋਜ਼ ਦੀਆਂ ਪੰਖੜੀਆਂ
(ਸ) ਉਪਰੋਕਤ ਸਾਰੇ ।
ਉੱਤਰ-
(ਅ) ਹਲਦੀ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

(iv) ਤੇਜ਼ਾਬੀ ਘੋਲ ਵਿੱਚ ਲਿਟਮਸ ਦਾ ਰੰਗ
(ਉ) ਜਾਮਣੀ
(ਅ) ਨੀਲਾ
(ਇ) ਲਾਲ
(ਸ) ਗੁਲਾਬੀ ।
ਉੱਤਰ-
(ਇ) ਲਾਲ ।

(v) ਔਲੇ ਵਿੱਚ ਹੁੰਦਾ ਹੈ
(ਉ) ਐਸਕੌਰਬਿਕ ਐਸਿਡ
(ਅ) ਐਸੀਟਿਕ ਐਸਿਡ
(ੲ) ਲੈਕਟਿਕ ਐਸਿਡ
(ਸ) ਉਪਰੋਕਤ ਸਾਰੇ ।
ਉੱਤਰ-
(ੳ) ਐਸਕੌਰਬਿਕ ਐਸਿਡ ।

4. ਸਹੀ ਜਾਂ ਗਲਤ –

(i) ਇਮਲੀ ਵਿੱਚ ਸਿਟਰਿਕ ਐਸਿਡ ਮਿਲਦਾ ਹੈ ।
ਉੱਤਰ-
ਗ਼ਲਤ,

(ii) ਕੀੜੀ ਦੇ ਡੰਗ ਵਿੱਚ ਔਗਜ਼ੈਲਿਕ ਐਸਿਡ ਹੁੰਦਾ ਹੈ ।
ਉੱਤਰ-
ਗ਼ਲਤ,

(iii) ਹਲਦੀ ਦਾ ਸੱਤ ਖਾਰੀ ਘੋਲ ਵਿੱਚ ਭੂਰਾ ਲਾਲ ਰੰਗ ਦਿੰਦਾ ਹੈ ।
ਉੱਤਰ-
ਸਹੀ,

(iv) ਸੋਡੀਅਮ ਹਾਈਡੋਆਕਸਾਈਡ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ ।
ਉੱਤਰ-
ਗ਼ਲਤ,

(v) ਤੇਜ਼ਾਬੀ ਮਿੱਟੀ ਦੇ ਉਪਚਾਰ ਲਈ ਜੈਵ ਪਦਾਰਥ ਵਰਤਿਆ ਜਾਂਦਾ ਹੈ ।
ਉੱਤਰ-
ਗ਼ਲਤ ॥

5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਸਾਡੇ ਮਿਹਦੇ ਵਿੱਚ ਕਿਹੜਾ ਤੇਜ਼ਾਬ ਨਿਕਲਦਾ ਹੈ ?
ਉੱਤਰ-
ਸਾਡੇ ਮਿਹਦੇ ਵਿੱਚ ਹਾਈਡ੍ਰੋਕਲੋਰਿਕ ਤੇਜ਼ਾਬ ਨਿਕਲਦਾ ਹੈ ।

ਪ੍ਰਸ਼ਨ (ii)
ਕਈ ਦੋ ਐੱ ਸਿਡਸ ਦੇ ਨਾਂ ਲਿਖੋ ।
ਉੱਤਰ-
ਦੋ ਐਂਟੀਸਿਡਸ ਦੇ ਨਾਂ-

  • ਮੈਗਨੀਸ਼ੀਅਮ ਹਾਈਡੋਆਕਸਾਈਡ
  • ਬੇਕਿੰਗ ਸੋਡਾ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ (iii)
ਕੀੜੀ ਡੰਗ ਦੇ ਉਪਚਾਰ ਦੇ ਤੌਰ ‘ਤੇ ਕਿਨ੍ਹਾਂ ਪਦਾਰਥਾਂ ਦੀ ਵਰਤੋਂ ਹੁੰਦੀ ਹੈ ?
ਉੱਤਰ-
ਕੀੜੀ ਡੰਗ ਦੇ ਉਪਚਾਰ ਲਈ ਕੈਲਮਾਈਨ ਦਾ ਘੋਲ ਜਾਂ ਬੇਕਿੰਗ ਸੋਡਾ ਵਰਤਿਆ ਜਾਂਦਾ ਹੈ ।

ਪ੍ਰਸ਼ਨ (iv)
ਕੋਈ ਦੋ ਸਿਟਰਿਕ ਫਲਾਂ ਦੇ ਨਾਂ ਦੱਸੋ ।
ਉੱਤਰ-
ਸਿਟਰਸ ਫਲਾਂ ਦੇ ਨਾਂ

  • ਸੰਤਰਾ,
  • ਨੀਂਬੂ,
  • ਅੰਗੁਰ ।

ਪ੍ਰਸ਼ਨ (v)
ਤੇਜ਼ਾਬੀ ਉਤਪਾਦਾਂ ਦੇ ਉਪਚਾਰ ਦੀ ਕੀ ਲੋੜ ਹੈ ?
ਉੱਤਰ-
ਕਾਰਖ਼ਾਨਿਆਂ ਅਤੇ ਫੈਕਟਰੀਆਂ ਦੀ ਰਹਿੰਦ-ਖੂੰਹਦ ਸੁਭਾਵਕ ਰੂਪ ਵਿੱਚ ਤੇਜ਼ਾਬੀ ਹੁੰਦੀ ਹੈ ? ਜੇਕਰ ਇਸ ਨੂੰ ਬਿਨਾਂ ਉਪਚਾਰ ਦੇ ਸਿੱਧਿਆਂ ਹੀ ਸੁੱਟ ਦਿੱਤਾ ਜਾਏ ਤਾਂ ਇਹ ਜਲ ਜੀਵਨ ਨੂੰ ਹਾਨੀ ਪਹੁੰਚਾ ਸਕਦੀ ਹੈ । ਇਹਨਾਂ ਨੂੰ ਬੇਅਸਰ ਕਰਨ ਲਈ ਅਜਿਹੇ ਕੂੜੇ ਵਿੱਚ ਕੁੱਝ ਖਾਰਾਂ ਨੂੰ ਮਿਲਾਇਆ ਜਾਂਦਾ ਹੈ ।

6. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਲਿਟਮਸ ਦਾ ਘੋਲ ਕਿਹੜੇ ਸੋਤ ਤੋਂ ਪ੍ਰਾਪਤ ਕੀਤਾ ਜਾਂਦਾ ਹੈ ? ਇਸ ਘੋਲ ਦੀ ਕੀ ਵਰਤੋਂ ਹੁੰਦੀ ਹੈ ?
ਉੱਤਰ-
ਲਿਟਮਸ ਦਾ ਘੋਲ ਕੁਦਰਤ ਵਿੱਚ ਮਿਲਣ ਵਾਲੇ ਲਾਈਕੇਨਜ਼ ਨਾਮਕ ਪੌਦੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਲਿਟਸ ਦੇ ਘੋਲ ਵਿੱਚ ਡੁਬੋਈ ਗਈ ਕਾਗਜ਼ ਦੀ ਪੱਟੀ ਸਟਰਿਪ ਨੂੰ ਲਿਟਸ ਪੇਪਰ ਅਤੇ ਘੋਲ ਨੂੰ ਲਿਟਮਸ ਘੋਲ ਕਿਹਾ ਜਾਂਦਾ ਹੈ । ਇਹ ਆਮ ਤੌਰ ‘ਤੇ ਨੀਲੇ ਜਾਂ ਲਾਲ ਰੰਗ ਵਿਚ ਮਿਲਦਾ ਹੈ । ਨੀਲਾ ਲਿਟਮਸ ਤੇਜ਼ਾਬੀ ਘੋਲ ਵਿੱਚ ਘੁਲਣ ‘ਤੇ ਲਾਲ ਰੰਗ ਵਿੱਚ ਬਦਲ ਜਾਂਦਾ ਹੈ ਅਤੇ ਲਾਲ ਲਿਟਮਸ ਦਾ ਘੋਲ ਖਾਰੀ ਘੋਲ ਵਿੱਚ ਘੁਲਣ ‘ਤੇ ਨੀਲਾ ਹੋ ਜਾਂਦਾ ਹੈ ।

ਪਸ਼ਨ (ii)
ਕੀ ਕਸ਼ੀਦਤ ਪਾਣੀ ਤੇਜ਼ਾਬੀ, ਖਾਰੀ ਜਾਂ ਉਦਾਸੀਨ ਹੁੰਦਾ ਹੈ ? ਤੁਸੀਂ ਇਸ ਦੀ ਪੁਸ਼ਟੀ ਕਿਵੇਂ ਕਰੋਗੇ ?
ਉੱਤਰ-
ਕਸ਼ੀਦਤ ਪਾਣੀ ਉਦਾਸੀਨ ਹੁੰਦਾ ਹੈ । ਇਸ ਗੱਲ ਦੀ ਪੁਸ਼ਟੀ ਲਿਟਮਸ ਪਾ ਕੇ ਕੀਤੀ ਜਾਂਦੀ ਹੈ ਜਿਸ ਨਾਲ ਇਹ ਮਾਵ (Mauve) ਰੰਗ ਦਿੰਦਾ ਹੈ । ਨੀਲੇ ਅਤੇ ਲਾਲ ਲਿਟਮਸ ਘੋਲ ਨਾਲ ਕਸ਼ੀਦਤ ਪਾਣੀ ਕਿਰਿਆ ਕਰਕੇ ਰੰਗ ਵਿੱਚ ਕੋਈ ਤਬਦੀਲੀ ਨਹੀਂ ਕਰਦਾ ਹੈ ।

ਪ੍ਰਸ਼ਨ (iii)
ਉਦਾਸੀਨੀਕਰਨ ਪ੍ਰਕਿਰਿਆ ਨੂੰ ਉਦਾਹਰਣ ਸਹਿਤ ਸਮਝਾਓ ।
ਉੱਤਰ-
ਉਦਾਸੀਨੀਕਰਨ-ਕਿਸੇ ਤੇਜ਼ਾਬ ਅਤੇ ਖਾਰ ਵਿਚਕਾਰ ਹੋਣ ਵਾਲੀ ਪਤੀਕਿਰਿਆ ਉਦਾਸੀਨੀਕਰਨ ਕਿਰਿਆ ਅਖਵਾਉਂਦੀ ਹੈ । ਊਰਜਾ ਨਿਰਮੁਕਤ ਹੋਣ ਦੇ ਨਾਲ-ਨਾਲ ਲੂਣ ਅਤੇ ਪਾਣੀ ਉਤਪਾਦ (ਉਪਜ) ਦੇ ਰੂਪ ਵਿੱਚ ਬਣਦੇ ਹਨ ।
ਤੇਜ਼ਾਬ + ਖਾਰ » ਲੂਣ + ਪਾਣੀ + ਤਾਪ (ਊਰਜਾ)
ਉਦਾਹਰਣ-ਹਾਈਡੋਕਲੋਰਿਕ ਐਸਿਡ + ਸੋਡੀਅਮ ਹਾਈਡੋਆਕਸਾਈਡ → ਸੋਡੀਅਮ ਕਲੋਰਾਈਡ + ਪਾਣੀ + ਊਰਜਾ | ਪ੍ਰਯੋਗ-ਇੱਕ ਪਰਖਨਲੀ ਦੇ ਚੌਥੇ ਭਾਗ ਨੂੰ ਹਲਕੇ । ਹਾਈਡੋਕਲੋਰਿਕ ਐਸਿਡ ਨਾਲ ਭਰੋ । ਹੁਣ ਇਸ ਵਿੱਚ ਫੀਨਾਲਥੈਲੀਨ ਘੋਲ (ਸੂਚਕ) ਦੀਆਂ 2-3 ਬੂੰਦਾਂ ਮਿਲਾਉ ਅਤੇ ਪਰਖਨਲੀ ਦੇ ਘੋਲ ਦਾ ਰੰਗ ਨੋਟ ਕਰੋ । ਹੁਣ ਡਰਾਪਰ ਦੀ ਮਦਦ ਨਾਲ ਸੋਡੀਅਮ ਹਾਈਡੋਆਕਸਾਈਡ (ਖਾਰ) ਦੀਆਂ ਕੁਝ ਬੂੰਦਾਂ ਪਰਖਨਲੀ ਵਿੱਚ ਪਾ ਕੇ ਹੌਲੀ-ਹੌਲੀ ਪਰਖਨਲੀ ਨੂੰ ਹਿਲਾਓ | ਘੋਲ ਨੂੰ ਲਗਾਤਾਰ ਹਿਲਾਉਂਦੇ ਹੋਏ ਇਸ ਵਿੱਚ ਸੋਡੀਅਮ ਹਾਈਡੋਆਕਸਾਈਡ (ਖਾਰ) ਦਾ ਘੋਲ ਤੇਜ਼ਾਬ ਬੰਦ-ਬੰਦ ਕਰਕੇ ਉਦੋਂ ਤਕ ਪਾਉ ਜਦੋਂ ਤੱਕ ਹਲਕਾ ਗੁਲਾਬੀ ਰੰਗ ਨਾ ਆ ਜਾਵੇ ।
PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ 1
ਹੁਣ ਇਸ ਵਿਚ ਹਲਕੇ ਹਾਈਡੋਕਲੋਰਿਕ ਐਸਿਡ ਦੀ ਇੱਕ ਬੂੰਦ ਡਰਾਪਰ ਨਾਲ ਮਿਲਾਉ । ਤੁਸੀਂ ਦੇਖੋਗੇ ਕਿ ਘੋਲ ਦਾ ਰੰਗ ਦੋਬਾਰਾ ਅਲੋਪ ਰੰਗਹੀਣ ਹੋ ਗਿਆ ਹੈ । ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜਦੋਂ ਤੱਕ ਘੋਲ ਖਾਰੀ ਹੁੰਦਾ ਹੈ ਉਦੋਂ ਤੱਕ ਫੀਨਾਲਥੈਲੀਨ ਦਾ ਰੰਗ ਗੁਲਾਬੀ ਹੁੰਦਾ ਹੈ ਅਤੇ ਜਦੋਂ ਇਹ ਘੋਲ ਤੇਜ਼ਾਬੀ ਹੋ ਜਾਂਦਾ ਹੈ ਉਸ ਸਮੇਂ ਇਹ ਘੋਲ ਰੰਗਹੀਣ ਹੋ ਜਾਂਦਾ ਹੈ । ਤੇਜ਼ਾਬ ਦੇ ਘੋਲ ਵਿੱਚ ਖਾਰ ਦਾ ਘੋਲ ਮਿਲਾਉਣ ਨਾਲ ਇਹ ਇੱਕ-ਦੂਜੇ ਦੇ ਨਾਲ ਪ੍ਰਤੀਕਿਰਿਆ ਕਰਕੇ ਘੋਲ ਨੂੰ ਉਦਾਸੀਨ ਕਰ ਦਿੰਦੇ ਹਨ । ਅਰਥਾਤ ਤੇਜ਼ਾਬ ਅਤੇ ਖਾਰ ਦੋਨਾਂ ਦਾ ਸੁਭਾਅ ਖ਼ਤਮ ਹੋ ਜਾਂਦਾ ਹੈ ਅਤੇ ਲੂਣ ਅਤੇ ਪਾਣੀ ਉਤਪਾਦ ਵਜੋਂ ਬਣਦੇ ਹਨ । ਇਸ ਪ੍ਰਤੀਕਿਰਿਆ ਨੂੰ ਉਦਾਸੀਨੀਕਰਨ ਕਹਿੰਦੇ ਹਨ ।

ਪ੍ਰਸ਼ਨ (iv)
ਕਿਸੇ ਦੋ ਆਮ ਤੇਜ਼ਾਬਾਂ ਅਤੇ ਦੋ ਆਮ ਖਾਰਾਂ ਦੇ ਨਾਂ ਦੱਸੋ ।
ਉੱਤਰ-
ਆਮ ਸਧਾਰਨ) ਤੇਜ਼ਾਬ-

  • ਹਾਈਡ੍ਰੋਕਲੋਰਿਕ ਐਸਿਡ,
  • ਸਲਫਿਊਰਿਕ ਐਸਿਡ ।

ਆਮ ਸਧਾਰਨ ਖਾਰ-

  1. ਸੋਡੀਅਮ ਹਾਈਡੋਆਕਸਾਈਡ,
  2. ਕੈਲਸ਼ੀਅਮ ਹਾਈਡੋਆਕਸਾਈਡ ।

ਪ੍ਰਸ਼ਨ (v)
ਸੂਚਕ ਕਿਸਨੂੰ ਕਹਿੰਦੇ ਹਨ ? ਇਸਦੀਆਂ ਕਿਸਮਾਂ ਦੇ ਨਾਂ ਦੱਸੋ ਅਤੇ ਹਰ ਇੱਕ ਦੀਆਂ ਦੋ ਉਦਾਹਰਣਾਂ ਦਿਓ ।
ਉੱਤਰ-
ਸੂਚਕ-ਪਦਾਰਥਾਂ ਦੇ ਉਹ ਘੋਲ ਜੋ ਤੇਜ਼ਾਬ, ਖਾਰ ਅਤੇ ਉਦਾਸੀਨ ਪਦਾਰਥਾਂ ਨਾਲ ਕਿਰਿਆ ਕਰਕੇ, ਵੱਖਰੇ-ਵੱਖਰੇ ਰੰਗ ਬਦਲਦੇ ਹਨ, ਉਹਨਾਂ ਨੂੰ ਸੁਚਕ ਕਿਹਾ ਜਾਂਦਾ ਹੈ । ਸੂਚਕ ਦੀਆਂ ਕਿਸਮਾਂ-ਸੂਚਕ ਦੋ ਕਿਸਮ ਦੇ ਹੁੰਦੇ ਹਨ –

  • ਕੁਦਰਤੀ ਸੂਚਕ-ਇਹ ਉਹ ਸੂਚਕ ਹਨ ਜਿਨ੍ਹਾਂ ਨੂੰ ਪੌਦਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ , ਜਿਵੇਂ-ਲਿਟਸ, ਹਲਦੀ, ਚਾਈਨਾ ਰੋਜ਼ ਦੀਆਂ ਪੰਖੜੀਆਂ ਆਦਿ ।
  • ਸੰਸ਼ਲਿਸ਼ਟ ਸੂਚਕ-ਇਹ ਉਹ ਸੂਚਕ ਹਨ, ਜਿਨ੍ਹਾਂ ਨੂੰ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤਾ ਜਾਂਦਾ ਹੈ , ਜਿਵੇਂ-ਫੀਨੌਲਫਥੈਲੀਨ ਅਤੇ ਮਿਥਾਈਲ ਔਰੇਂਜ ਆਦਿ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

7. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ (i)
ਤੇਜ਼ਾਬਾਂ ਅਤੇ ਖਾਰਾਂ ਵਿੱਚ ਅੰਤਰ ਲਿਖੋ ।
ਉੱਤਰ-
ਤੇਜ਼ਾਬਾਂ ਤੇ ਖਾਰਾਂ ਵਿੱਚ ਅੰਤਰ

ਤੇਜ਼ਾਬ ਖਾਰ
(i) ਇਹ ਸੁਆਦ ਵਿੱਚ ਖੱਟੇ ਹੁੰਦੇ ਹਨ । (i) ਇਹ ਸੁਆਦ ਵਿੱਚ ਕੌੜੇ ਹੁੰਦੇ ਹਨ ।
(ii) ਇਹ ਨੀਲੇ ਲਿਟਮਸ ਦੇ ਘੋਲ ਨੂੰ ਲਾਲ ਰੰਗ ਬਦਲ ਦਿੰਦੇ ਹਨ । (ii) ਇਹ ਲਾਲ ਲਿਟਮਸ ਦੇ ਘੋਲ ਨੂੰ ਨੀਲੇ ਰੰਗ ਵਿੱਚ ਵਿੱਚ ਬਦਲ ਦਿੰਦੇ ਹਨ ।
(iii) ਇਹ ਛਹਣ ਤੇ ਸਾਬਣ ਵਰਗੇ ਚੀਕਣੇ ਨਹੀਂ ਜਾਪਦੇ ਹਨ । (iii) ਇਹ ਛੂਹਣ ਤੇ ਸਾਬਣ ਵਰਗੇ ਚੀਕਣੇ ਜਾਪਦੇ ਹਨ ।
(iv) ਇਹ ਫੀਨੌਫਥੈਲੀਨ ਦੇ ਘੋਲ ਨੂੰ ਕੋਈ ਰੰਗ ਨਹੀਂ ਦਿੰਦੇ ਹਨ । (iv) ਇਹ ਫੀਨੌਲਫਥੈਲੀਨ ਦੇ ਘੋਲ ਨਾਲ ਕਿਰਿਆ ਕਰਕੇ  ਉਸਦਾ ਰੰਗ ਗੁਲਾਬੀ ਬਣਾ ਦਿੰਦੇ ਹਨ ।
(v) ਇਹ ਖਾਰਾਂ ਨੂੰ ਉਦਾਸੀਨ ਕਰਕੇ ਲਣ, ਪਾਣੀ ਅਤੇ ਤਾਪ ਉਤਪੰਨ ਕਰਦੇ ਹਨ । (v) ਇਹ ਤੇਜ਼ਾਬਾਂ ਨਾਲ ਕਿਰਿਆ ਕਰਕੇ ਲੂਣ, ਪਾਣੀ ਅਤੇ ਤਾਪ ਪੈਦਾ ਕਰਦੇ ਹਨ ।

ਪ੍ਰਸ਼ਨ (ii)
ਸਿਰਕਾ, ਇਮਲੀ, ਸਿਟਰਿਕ ਫਲਾਂ ਅਤੇ ਦਹੀਂ ਵਿੱਚ ਮਿਲਦੇ ਤੇਜ਼ਾਬ ਦਾ ਨਾਂ ਲਿਖੋ ।
ਉੱਤਰ-

ਪਦਾਰਥ ਤੇਜ਼ਾਬਾਂ ਦਾ ਨਾਂ
(1) ਸਿਰਕਾ (1) ਐਸੀਟਿਕ ਐਸਿਡ
(2) ਇਮਲੀ (2) ਰਟੈਰਿਕ ਐਸਿਡ
(3) ਸਿਟਰਿਕ ਫਲ (3) ਸਿਟਰਿਕ ਐਸਿਡ
(4) ਦਹੀਂ (4) ਲੈਕਟਿਕ ਐਸਿਡ

ਪ੍ਰਸ਼ਨ (iii)
ਤੁਹਾਨੂੰ ਤਿੰਨ ਵੱਖ-ਵੱਖ ਬੋਤਲਾਂ ਵਿੱਚ ਹਾਈਡ੍ਰੋਕਲੋਰਿਕ ਐਸਿਡ, ਸੋਡੀਅਮ ਹਾਈਡੋਆਕਸਾਈਡ ਅਤੇ ਪਾਣੀ ਵਿੱਚ ਦਿੱਤਾ ਗਿਆ ਹੈ । ਤੁਸੀਂ ਕਿਵੇਂ ਪਰਖ ਕਰੋਗੇ ਕਿ ਕਿਹੜੀ ਬੋਤਲ ਵਿੱਚ ਕਿਹੜਾ ਪਦਾਰਥ ਹੈ ?
ਉੱਤਰ-

  1. ਤਿੰਨ ਪਰਖਨਲੀਆਂ ਲਉ । ਹਰੇਕ ਬੋਤਲ ਵਿੱਚੋਂ ਘੋਲ ਦੀਆਂ ਕੁੱਝ ਬੂੰਦਾਂ ਇਹਨਾਂ ਤਿੰਨ ਪਰਖਨਲੀਆਂ ਵਿੱਚ ਵੱਖ-ਵੱਖ ਲਉ । ਹੁਣ ਇਹਨਾਂ ਪਰਖਨਲੀਆਂ ਵਿੱਚ ਫੀਨੌਲਫਥੈਲੀਨ ਘੋਲ ਦੀਆਂ ਤਿੰਨ-ਤਿੰਨ ਬੂੰਦਾਂ ਪਾਉ । ਜਿਸ ਪਰਖਨਲੀ ਵਿੱਚ ਗੁਲਾਬੀ ਰੰਗ ਬਣ ਜਾਂਦਾ ਹੈ ਉਹ ਉਸ ਵਿੱਚ ਪਾਏ ਗਏ ਖਾਰ (ਸੋਡੀਅਮ ਹਾਈਡੋਆਕਸਾਈਡ) ਕਾਰਨ ਹੈ । ਬਾਕੀ ਦੀਆਂ ਦੋਨਾਂ ਪਰਖਨਲੀਆਂ ਵਿੱਚ ਰੰਗ ਨਹੀਂ ਬਦਲੇਗਾ ।
  2. ਪਰਖਨਲੀਆਂ ਨੂੰ ਧੋ ਕੇ ਉਹਨਾਂ ਵਿੱਚ ਪਹਿਲਾਂ ਵਾਂਗ ਹਰੇਕ ਘੋਲ ਦੀਆਂ 5-5 ਬੂੰਦਾਂ ਵੱਖ-ਵੱਖ ਪਰਖਨਲੀ ਵਿੱਚ ਲਉ ॥ ਹੁਣ ਇਹਨਾਂਪਰਖਨਲੀਆਂ ਵਿੱਚ ਨੀਲੇ ਲਿਟਮਸ ਦੀਆਂ ਦੋ-ਦੋ ਬੂੰਦਾਂ ਪਾਓ । ਜਿਸ ਪਰਖਨਲੀ ਵਿੱਚ ਨੀਲਾ ਲਿਟਸ ਲਾਲ ਰੰਗ ਵਿੱਚ ਬਦਲ ਜਾਂਦਾ ਹੈ, ਉਸ ਵਿੱਚ ਤੇਜ਼ਾਬ (ਹਾਈਕਲੋਰਿਕ ਐਸਿਡ ਕਾਰਨ ਹੈ ।
  3. ਹੁਣ ਸਾਨੂੰ ਪਤਾ ਚਲ ਗਿਆ ਕਿ ਤੀਸਰੀ ਪਰਖਨਲੀ ਵਿੱਚ ਪਾਣੀ ਹੈ ਜਿਸ ਵਿੱਚ ਲਾਲ ਅਤੇ ਨੀਲਾ ਲਿਟਮਸ ਬਤੌਰ ਸੂਚਕ ਕੋਈ ਪ੍ਰਭਾਵ ਨਹੀਂ ਦਿਖਾਉਂਦਾ ਹੈ । ਇਸ ਤਰ੍ਹਾਂ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਕਿਸ ਬੋਤਲ ਵਿੱਚ ਕਿਹੜਾ ਘੋਲ (ਪਦਾਰਥ) ਹੈ ।

PSEB Solutions for Class 7 Science ਤੇਜ਼ਾਬ, ਖਾਰ ਅਤੇ ਲੂਣ Important Questions and Answers

1. ਖ਼ਾਲੀ ਥਾਂਵਾਂ ਭਰੋ

(i) ਆਮਲੇ ਵਿੱਚ ਭਰਪੂਰ ਮਾਤਰਾ ਵਿੱਚ ………….. ਹੁੰਦਾ ਹੈ ।
ਉੱਤਰ-
ਐਸਕਾਰਬਿਕ ਐਸਿਡ,

(ii) ਅਪਚਨ ਦੂਰ ਕਰਨ ਲਈ ………….. ਦਾ ਪ੍ਰਯੋਗ ਕੀਤਾ ਜਾਂਦਾ ਹੈ ।
ਉੱਤਰ-
ਐਂਟਐਸਿਡ,

(iii) ਮਿੱਟੀ ਦੇ ਤੇਜ਼ਾਬੀਪਨ ਦਾ ਉਪਚਾਰ …………… ਪਾਉਣ ਨਾਲ ਕੀਤਾ ਜਾਂਦਾ ਹੈ ।
ਉੱਤਰ-
ਬੁਝਿਆ ਹੋਇਆ ਚੂਨਾ,

(iv) …………… ਫੀਨੌਲਫਥੈਲੀਨ ਦੇ ਘੋਲ ਨਾਲ ਕਿਰਿਆ ਕਰਕੇ ਉਸ ਦਾ ਰੰਗ ਗੁਲਾਬੀ ਬਣਾ ਦਿੰਦੇ ਹਨ।
ਉੱਤਰ-
ਖਾਰ,

(v) ਉਦਾਸੀਨੀਕਰਨ ਦੀ ਪ੍ਰਕਿਰਿਆ ਵਿੱਚ ………… ਅਤੇ ……….. ਉਤਪਾਦ ਵਜੋਂ ਉਤਪੰਨ ਹੁੰਦੇ ਹਨ ।
ਉੱਤਰ-
ਲੂਣ, ਪਾਣੀ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

2. ਮਿਲਾਨ ਕਰੋ –

ਕਾਲਮ ‘ਉ’ ਕਾਲਮ ‘ਅ’
(i) ਲਈ (ਉ) ਐਸੀਟਿਕ ਐਸਿਡ
(ii) ਅਪਚਨ (ਅ) ਬੁੱਝਿਆ ਹੋਇਆ ਚੂਨਾ
(iii) ਸਿਰਕਾ (ਇ) ਮਿਲਕ ਆਫ਼ ਮੈਗਨੀਸ਼ੀਆ
(iv) ਮਿੱਟੀ ਦੇ ਤੇਜ਼ਾਬੀਪਨ ਦਾ ਉਪਚਾਰ (ਸ) ਐਸਕਾਰਬਿਕ ਐਸਿਡ

ਉੱਤਰ –

ਕਾਲਮ ‘ਉ’ ਕਾਲਮ ‘ਅ’
(i) ਔਲੇ (ਸ) ਐਸਕਾਰਬਿਕ ਐਸਿਡ
(ii) ਅਪਚਨ (ਇ) ਮਿਲਕ ਆਫ਼ ਮੈਗਨੀਸ਼ੀਆ
(iii) ਸਿਰਕਾ (ਉ) ਐਸੀਟਿਕ ਐਸਿਡ
(iv) ਮਿੱਟੀ ਦੇ ਤੇਜ਼ਾਬੀਪਨ ਦਾ ਉਪਚਾਰ (ਅ) ਬੁੱਝਿਆ ਹੋਇਆ ਚੂਨਾ

3. ਸਹੀ ਵਿਕਲਪ ਚੁਣੋ

(i) ਦਹੀਂ ਦਾ ਸੁਆਦ ਖੱਟਾ ਹੈ ਇਸ ਲਈ ਇਹ ਹੈ –
(ਉ) ਖਾਰੀ
(ਅ) ਤੇਜ਼ਾਬੀ ।
(ਈ) ਲੂਣੀ
(ਸ) ਇਹਨਾਂ ਵਿੱਚੋਂ ਕੋਈ ਵੀ ਨ ਗੀ |
ਉੱਤਰ-
(ਅ) ਤੇਜ਼ਾਬੀ ।

(ii) ਖਾਰ ਸੁਆਦ ਵਿੱਚ ਹੁੰਦੇ ਹਨ
(ੳ) ਖੱਟੇ
(ਅ) ਨਸਦੀਨ
(ਇ) ਕੜਵੇ (ਕੌੜੇ)
(ਸ) ਇਹਨਾਂ ਵਿੱਚੋਂ ਕੋਈ ਵੀ ਨ ਗੀ |
ਉੱਤਰ-
(ੲ) ਕੜਵੇ (ਕੌੜੇ) ।

(iii) ਸਿਰਕੇ ਵਿੱਚ ਮਿਲਣ ਵਾਲਾ ਤੇਜ਼ਾਬ ਹੈ
(ਉ) ਫਾਰਮਿਕ ਤੇਜ਼ਾਬ
(ਅ) ਸਿਟਰਿਕ ਤੇਜ਼ਾਬ
(ਇ) ਐਸਿਟਿਕ ਤੇਜ਼ਾਬ
(ਸ) ਲੈਕਟਿਕ ਤੇਜ਼ਾਬ ।
ਉੱਤਰ-
(ੲ) ਐਸਿਟਿਕ ਤੇਜ਼ਾਬ ।

(iv) ਦਹੀਂ ਵਿੱਚ ਮਿਲਣ ਵਾਲਾ ਤੇਜ਼ਾਬ ਹੈ
(ਉ) ਐਸਿਟਿਕ ਤੇਜ਼ਾਬ
(ਅ) ਫਾਰਮਿਕ ਤੇਜ਼ਾਬ
(ਇ) ਸਿਟਰਿਕ ਤੇਜ਼ਾਬ
(ਸ) ਲੈਕਟਿਕ ਤੇਜ਼ਾਬ ।
ਉੱਤਰ-
(ਸ) ਲੈਕਟਿਕ ਤੇਜ਼ਾਬ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

(v) ਚੂਨੇ ਦੇ ਪਾਣੀ ਵਿੱਚ ਕਿਹੜਾ ਖਾਰ ਪਾਇਆ ਜਾਂਦਾ ਹੈ ?
(ਉ) ਕੈਲਸ਼ੀਅਮ ਹਾਈਡਰੋਆਕਸਾਈਡ
(ਅ) ਸੋਡੀਅਮ ਹਾਈਡਰੋਆਕਸਾਈਡ
(ਈ) ਮੈਗਨੀਸ਼ੀਅਮ ਹਾਈਡਰੋਆਕਸਾਈਡ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ੳ) ਕੈਲਸ਼ੀਅਮ ਹਾਈਡਰੋਆਕਸਾਈਡ |

(vi) ਤੇਜ਼ਾਬੀ ਘੋਲ
(ਉ) ਲਾਲ ਲਿਮਸ ਪੇਪਰ ਨੂੰ ਨੀਲਾ ਕਰਦਾ ਹੈ
(ਅ) ਨੀਲੇ ਲਿਟਮਸ ਪੇਪਰ ਨੂੰ ਲਾਲ ਕਰਦਾ ਹੈ
(ਈ) ਨੀਲੇ ਲਿਟਸ ਅਤੇ ਲਾਲ ਲਿਟਮਸ ਪੇਪਰ ਉੱਤੇ ਕੋਈ ਅਸਰ ਨਹੀਂ ਹੁੰਦਾ।
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਅ) ਨੀਲੇ ਲਿਟਮਸ ਪੇਪਰ ਨੂੰ ਲਾਲ ਕਰਦਾ ਹੈ ।

4. ਹੇਠ ਲਿਖਿਆਂ ਕਥਨਾਂ ਵਿੱਚੋਂ ਠੀਕ ਜਾਂ ਗ਼ਲਤ ਦੱਸੋ

(i) ਨਾਈਟਿਕ ਐਸਿਡ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ ।
ਉੱਤਰ-
ਗਲਤ,

(ii) ਸੋਡੀਅਮ ਹਾਈਡੋਕਸਾਈਡ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ ।
ਉੱਤਰ-
ਗ਼ਲਤ,

(iii) ਸੋਡੀਅਮ ਹਾਈਡੋਕਸਾਈਡ ਅਤੇ ਹਾਈਡੋਕਲੋਰਿਕ ਐਸਿਡ ਇੱਕ-ਦੂਜੇ ਨੂੰ ਉਦਾਸੀਨ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ ।
ਉੱਤਰ-
ਠੀਕ,

(iv) ਸੂਚਕ ਉਹ ਪਦਾਰਥ ਹੈ, ਜੋ ਤੇਜ਼ਾਬੀ ਅਤੇ ਖਾਰੀ ਘੋਲਾਂ ਵਿੱਚ ਵੱਖ ਰੰਗ ਵਿਖਾਉਂਦਾ ਹੈ ।
ਉੱਤਰ-
ਠੀਕ,

(v) ਦੰਦਾਂ ਦਾ ਖ਼ਰਾਬ ਹੋਣਾ, ਖਾਰ ਦੀ ਮੌਜੂਦਗੀ ਦੇ ਕਾਰਨ ਹੁੰਦਾ ਹੈ ।
ਗ਼ਲਤ ॥

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਰਸਾਇਣਿਕ ਪ੍ਰਕਿਰਤੀ ਦੇ ਆਧਾਰ ‘ ਤੇ ਵਿਭਿੰਨ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-

  1. ਤੇਜ਼ਾਬ
  2. ਖਾਰ
  3. ਉਦਾਸੀਨ ।

ਪ੍ਰਸ਼ਨ 2.
ਕੁਝ ਅਜਿਹੇ ਪਦਾਰਥਾਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ ਪ੍ਰਾਕਿਰਤਿਕ ਤੇਜ਼ਾਬ ਮੌਜੂਦ ਹੋਵੇ ।
ਉੱਤਰ-
ਦਹੀਂ, ਨਿੰਬੂ ਦਾ ਰਸ, ਸੰਤਰੇ ਦਾ ਰਸ, ਸਿਰਕਾ |

ਪ੍ਰਸ਼ਨ 3.
ਖਾਰੀ ਸੁਭਾਅ ਵਾਲੇ ਕੁੱਝ ਪਦਾਰਥਾਂ ਦੇ ਨਾਂ ਲਿਖੋ ।
ਉੱਤਰ-
ਕੱਪੜੇ ਧੋਣ ਵਾਲਾ ਸੋਡਾ, ਬੇਕਿੰਗ ਸੋਡਾ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 4.
ਉਸ ਪਦਾਰਥ ਦਾ ਨਾਂ ਦੱਸੋ ਜਿਹੜਾ ਰਸਾਇਣਿਕ ਯੌਗਿਕਾਂ ਦੇ ਸੁਭਾਅ ਦਾ ਪਰੀਖਣ ਕਰਨ ਲਈ ਵਰਤਿਆ ਜਾਂਦਾ ਹੈ ?
ਉੱਤਰ-
ਸੂਚਕ ।

ਪ੍ਰਸ਼ਨ 5.
ਕੋਈ ਤਿੰਨ ਪ੍ਰਕਿਰਤਿਕ ਸੂਚਕਾਂ ਦੇ ਨਾਂ ਲਿਖੋ ।
ਉੱਤਰ-

  • ਹਲਦੀ
  • ਟਮਸ
  • ਚਾਈਨਾ ਰੋਜ਼ ਦੀਆਂ ਪੱਤੀਆਂ ।

ਪ੍ਰਸ਼ਨ 6.
ਕਿਹੜਾ ਤੇਜ਼ਾਬ ਦਹੀਂ ਵਿੱਚ ਮੌਜੂਦ ਹੁੰਦਾ ਹੈ ?
ਉੱਤਰ-
ਲੈਕਟਿਕ ਐਸਿਡ ।

ਪ੍ਰਸ਼ਨ 7.
ਐਸੀਟਿਕ ਐਸਿਡ ਦਾ ਸਾਧਾਰਨ ਨਾਂ ਕੀ ਹੈ ?
ਉੱਤਰ-
ਸਿਰਕਾ ।

ਪ੍ਰਸ਼ਨ 8.
ਆਮਲੇ ਵਿੱਚ ਕਿਹੜਾ ਤੇਜ਼ਾਬ ਭਰਪੂਰ ਮਾਤਰਾ ਵਿੱਚ ਹੁੰਦਾ ਹੈ ?
ਉੱਤਰ-
ਐਸਕਾਰਬਿਕ ਐਸਿਡ ।

ਪ੍ਰਸ਼ਨ 9.
ਚੂਨੇ ਦੇ ਪਾਣੀ ਦਾ ਰਸਾਇਣਿਕ ਨਾਂ ਕੀ ਹੈ ਅਤੇ ਇਸ ਦਾ ਸੁਭਾਅ ਕੀ ਹੁੰਦਾ ਹੈ ?
ਉੱਤਰ-
ਚੂਨੇ ਦੇ ਪਾਣੀ ਦਾ ਰਸਾਇਣਿਕ ਨਾਂ ਕੈਲਸ਼ੀਅਮ ਹਾਈਡ੍ਰੋਕਸਾਈਡ ਹੈ ਅਤੇ ਇਹ ਖਾਰੀ ਸੁਭਾਅ ਦਾ ਹੁੰਦਾ ਹੈ ।

ਪ੍ਰਸ਼ਨ 10.
ਸਾਬਣ ਬਣਾਉਣ ਲਈ ਕਿਸ ਖਾਰ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਸੋਡੀਅਮ ਹਾਈਡੋਕਸਾਈਡ ।

ਪ੍ਰਸ਼ਨ 11.
ਅਮੋਨੀਅਮ ਹਾਈਡੁਕਸਾਈਡ ਦਾ ਉਪਯੋਗ ਕਿੱਥੇ ਕੀਤਾ ਜਾਂਦਾ ਹੈ ?
ਉੱਤਰ-
ਖਿੜਕੀਆਂ ਸਾਫ਼ ਕਰਨ ਲਈ ਅਪਮਾਜਕ ਡਿਟਰਜੈਂਟ) ਵਜੋਂ ।

ਪ੍ਰਸ਼ਨ 12.
ਲਿਟਮਸ ਕਿੱਥੋਂ ਪ੍ਰਾਪਤ ਹੁੰਦਾ ਹੈ ?
ਉੱਤਰ-
ਲਾਈਕੇਨਜ਼ ਤੋਂ ।

ਪ੍ਰਸ਼ਨ 13.
ਉਦਾਸੀਨ ਪਦਾਰਥ ਕੀ ਹੁੰਦੇ ਹਨ ?
ਉੱਤਰ-
ਉਦਾਸੀਨ ਪਦਾਰਥ-ਉਹ ਪਦਾਰਥ ਜੋ ਨੀਲੇ ਜਾਂ ਲਾਲ ਲਿਟਮਸ ਦਾ ਰੰਗ ਨਹੀਂ ਬਦਲਦੇ, ਉਦਾਸੀਨ ਪਦਾਰਥ ਅਖਵਾਉਂਦੇ ਹਨ |

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਖਾਰਾਂ ਦੇ ਗੁਣ ਲਿਖੋ ।
ਉੱਤਰ-
ਖਾਰਾਂ ਦੇ ਗੁਣ –

  1. ਖਾਰ ਸੁਆਦ ਵਿੱਚ ਕੌੜੇ ਹੁੰਦੇ ਹਨ ।
  2. ਸਾਰੀਆਂ ਖਾਰਾਂ ਛੂਹਣ ਤੇ ਸਾਬਣ ਵਾਂਗ ਚੀਕਣੀਆਂ ਹੁੰਦੀਆਂ ਹਨ ।
  3. ਖਾਰ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਹਨ ।
  4. ਖਾਰ ਫੀਨੌਲਫਥੈਲੀਨ ਦੇ ਘੋਲ ਨਾਲ ਗੁਲਾਬੀ ਰੰਗ ਦਿੰਦੇ ਹਨ ।

ਪ੍ਰਸ਼ਨ 2.
ਤੇਜ਼ਾਬਾਂ ਦੇ ਗੁਣ ਲਿਖੋ ।
ਉੱਤਰ-
ਤੇਜ਼ਾਬਾਂ ਦੇ ਗੁਣ

  • ਤੇਜ਼ਾਬ ਸੁਆਦ ਵਿੱਚ ਖੱਟੇ ਹੁੰਦੇ ਹਨ ।
  • ਇਹ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਹਨ ।
  • ਤੇਜ਼ਾਬਾਂ ਵਿੱਚ ਹਾਈਡਰੋਜਨ ਪਰਮਾਣੂ ਉਪਸਥਿਤ ਹੁੰਦੇ ਹਨ ।
  • ਤੇਜ਼ਾਬ, ਖਾਰਾਂ ਨਾਲ ਕਿਰਿਆ ਕਰਕੇ ਲੂਣ ਅਤੇ ਪਾਣੀ ਬਣਾਉਂਦੇ ਹਨ । ਇਸ ਅਭਿਕਿਰਿਆ ਨੂੰ ਉਦਾਸੀਨੀਕਰਨ ਆਖਦੇ ਹਨ ।

ਪ੍ਰਸ਼ਨ 3.
ਸੂਚਕ ਕੀ ਹੁੰਦੇ ਹਨ ? ਕਿਸੇ ਇੱਕ ਸੂਚਕ ਦਾ ਨਾਂ ਲਿਖੋ ।
ਉੱਤਰ-
ਸੂਚਕ-ਉਹ ਰਸਾਇਣ ਜਾਂ ਪਦਾਰਥ, ਜੋ ਤੇਜ਼ਾਬ ਅਤੇ ਖਾਰ ਨਾਲ ਭਿੰਨ-ਭਿੰਨ ਰੰਗ ਦਿੰਦੇ ਹਨ, ਸੂਚਕ ਅਖਵਾਉਂਦੇ ਹਨ । ਲਾਈਕੇਨ ਇੱਕ ਸੂਚਕ ਹੈ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

ਪ੍ਰਸ਼ਨ 4.
ਉਦਾਸੀਨੀਕਰਨ ਕਿਰਿਆ ਕੀ ਹੈ ?
ਉੱਤਰ-
ਉਦਾਸੀਨੀਕਰਨ ਕਿਰਿਆ-ਕਿਸੇ ਤੇਜ਼ਾਬ (ਐਸਿਡ) ਅਤੇ ਖਾਰ (ਐਲਕਲੀ ਦੇ ਵਿੱਚ ਹੋਣ ਵਾਲੀ ਪ੍ਰਤੀਕਿਰਿਆ ਉਦਾਸੀਨੀਕਰਨ ਕਿਰਿਆ ਅਖਵਾਉਂਦੀ ਹੈ । ਅਜਿਹੀ ਪ੍ਰਤੀਕਿਰਿਆ ਦੀ ਉਪਜ ਵਿੱਚ ਊਰਜਾ ਦੇ ਨਿਰਮੁਕਤ ਹੋਣ ਦੇ ਨਾਲਨਾਲ ਲੂਣ ਅਤੇ ਪਾਣੀ ਬਣਦੇ ਹਨ ।
PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ 2

ਪ੍ਰਸ਼ਨ 5.
ਲੂਣ ਕਿਵੇਂ ਬਣਦੇ ਹਨ ?
ਉੱਤਰ-
ਲੂਣ-ਤੇਜ਼ਾਬ ਅਤੇ ਖਾਰ ਦੀ ਪਰਸਪਰ ਕਿਰਿਆ ਤੋਂ ਉਪਜ ਦੇ ਰੂਪ ਵਿੱਚ ਲੂਣ ਪ੍ਰਾਪਤ ਹੁੰਦਾ ਹੈ ।
ਉਦਾਹ ਰਨ-
PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ 3

ਪ੍ਰਸ਼ਨ 6.
ਤੁਹਾਨੂੰ ਤਿੰਨ ਦ੍ਰਵ ਦਿੱਤੇ ਗਏ ਹਨ, ਇੱਕ ਹਾਈਡ੍ਰੋਕਲੋਰਿਕ ਐਸਿਡ ਹੈ, ਦੂਜਾ ਸੋਡੀਅਮ ਹਾਈਡੁਕਸਾਈਡ ਅਤੇ ਤੀਜਾ ਖੰਡ ਦਾ ਘੋਲ ਹੈ । ਤੁਸੀਂ ਹਲਦੀ ਨੂੰ ਸੂਚਕ ਦੇ ਰੂਪ ਵਿੱਚ ਵਰਤ ਕੇ ਉਨ੍ਹਾਂ ਦੀ ਪਛਾਣ ਕਿਵੇਂ ਕਰੋਗੇ ?
ਉੱਤਰ-
ਹਲਦੀ ਇੱਕ ਪ੍ਰਾਕਿਰਤਕ ਸੂਚਕ ਹੈ । ਹਲਦੀ ਪਾਊਡਰ ਦੀਆਂ ਪੱਟੀਆਂ ਬਣਾਈਆਂ ਜਾਂਦੀਆਂ ਹਨ । ਇਹ ਖਾਰ ਨਾਲ ਕਿਰਿਆ ਕਰਕੇ ਲਾਲ ਰੰਗ ਦਿੰਦੀ ਹੈ, ਪਰੰਤੂ ਤੇਜ਼ਾਬੀ ਅਤੇ ਉਦਾਸੀਨ ਘੋਲ ਦਾ ਇਸ ਤੇ ਕੋਈ ਪ੍ਰਭਾਵ ਨਹੀਂ ਹੁੰਦਾ ਹੈ । ਹੁਣ ਹਲਦੀ ਵਿੱਚ ਖਾਰ ਪਾਉ । ਹਲਦੀ ਦਾ ਰੰਗ ਲਾਲ ਹੋ ਜਾਵੇਗਾ । ਹੁਣ ਬਾਕੀ ਬਚੇ ਦੋ ਘੋਲਾਂ ਵਿੱਚੋਂ ਇੱਕ ਘੋਲ ਦੀਆਂ ਕੁਝ ਬੂੰਦਾਂ ਪਾਉ । ਜੇਕਰ ਹਲਦੀ ਦਾ ਪੀਲਾ ਰੰਗ ਵਾਪਸ ਆ ਜਾਂਦਾ ਹੈ ਤਾਂ ਘੋਲ ਤੇਜ਼ਾਬ ਹੈ, ਨਹੀਂ ਤਾਂ ਇਹ ਘੋਲ ਚੀਨੀ ਦਾ ਘੋਲ ਹੋਵੇਗਾ ।

ਪ੍ਰਸ਼ਨ 7.
ਨੀਲੇ ਲਿਟਮਸ ਪੇਪਰ ਨੂੰ ਇੱਕ ਘੋਲ ਵਿੱਚ ਡੁਬੋਇਆ ਗਿਆ ਹੈ । ਇਹ ਨੀਲਾ ਹੀ ਰਹਿੰਦਾ ਹੈ । ਘੋਲ ਦਾ ਸੁਭਾਅ ਕੀ ਹੈ ? ਸਮਝਾਓ ।
ਉੱਤਰ-
ਤੇਜ਼ਾਬ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ । ਹੁਣ ਕਿਉਂਕਿ ਘੋਲ ਵਿੱਚ ਨੀਲੇ ਲਿਟਮਸ ਪੇਪਰ ਨੂੰ ਡੁਬਾਉਣ ਤੇ ਪਤਾ ਲੱਗਿਆ ਕਿ ਇਸ ਦਾ ਰੰਗ ਨਹੀਂ ਬਦਲਿਆ ਹੈ ਇਸ ਦਾ ਮਤਲਬ ਇਹ ਹੋਇਆ ਕਿ ਦਿੱਤਾ ਗਿਆ ਘੋਲ ਤੇਜ਼ਾਬ ਨਹੀਂ ਹੈ । ਇਹ ਘੋਲ ਖਾਰ ਜਾਂ ਉਦਾਸੀਨ ਸੁਭਾਅ ਦਾ ਹੋ ਸਕਦਾ ਹੈ ।

ਪਸ਼ਨ 8.
ਸਮਝਾਓ, ਅਜਿਹਾ ਕਿਉਂ ਹੁੰਦਾ ਹੈ :
(ਉ) ਜਦੋਂ ਤੁਸੀਂ ਐਸਡਿਟੀ ਤੋਂ ਪੀੜਤ ਹੁੰਦੇ ਹੋ, ਤਾਂ ਐੱ ਸਿਡ ਦੀ ਗੋਲੀ ਲੈਂਦੇ ਹੋ ।
(ਅ) ਜਦੋਂ ਕੀੜੀ ਲੜਦੀ ਹੈ, ਤਾਂ ਚਮੜੀ ਉੱਤੇ ਕੈਲਾਮਾਈਨ ਦਾ ਘੋਲ ਲਗਾਇਆ ਜਾਂਦਾ ਹੈ ।
(ੲ) ਕਾਰਖ਼ਾਨੇ ਦੇ ਵਿਅਰਥ ਪਦਾਰਥਾਂ ਨੂੰ ਜਲ ਭੰਡਾਰਾਂ ਵਿੱਚ ਵਹਾਉਣ ਤੋਂ ਪਹਿਲਾਂ ਉਸ ਨੂੰ ਉਦਾਸੀਨ ਕੀਤਾ ਜਾਂਦਾ ਹੈ ।
ਉੱਤਰ-
(ਉ) ਐਸਡਿਟੀ ਦੇ ਉਪਚਾਰ ਲਈ ਐਂਟਐਸਿਡ ਦੀ ਗੋਲੀ ਦਾ ਪ੍ਰਭਾਵ-ਐਸਡਿਟੀ ਦੇ ਪ੍ਰਭਾਵ ਨੂੰ ਸਮਾਪਤ ਕਰਨ ਲਈ ਐਂਟੀਸਿਡ (ਮਿਲਕ ਆਫ਼ ਮੈਗਨੀਸ਼ੀਅਮ ਦੀ ਗੋਲੀ ਦਿੱਤੀ ਜਾਂਦੀ ਹੈ ਕਿਉਂਕਿ ਇਸ ਵਿੱਚ ਮੈਗਨੀਸ਼ੀਅਮ ਹਾਈਡੋਕਸਾਈਡ ਹੁੰਦਾ ਹੈ ਜੋ ਐਸਿਡ ਨੂੰ ਉਦਾਸੀਨ ਕਰ ਦਿੰਦਾ ਹੈ ।

(ਅ) ਕੀੜੀ ਦੇ ਲੜ ਜਾਣ ਤੇ ਕੈਲਾਮਾਈਨ ਦਾ ਉਪਯੋਗ-ਕੀੜੀ ਦੇ ਡੰਗ ਵਿੱਚ ਫਾਰਮਿਕ ਐਸਿਡ ਹੁੰਦਾ ਹੈ ਜਿਸਨੂੰ ਉਦਾਸੀਨ ਕਰਨ ਲਈ ਕੈਲਾਮਾਈਨ (ਜ਼ਿੰਕ ਕਾਰਬੋਨੇਟ ਦੇ ਘੋਲ ਦਾ ਉਪਯੋਗ ਕੀਤਾ ਜਾਂਦਾ ਹੈ ।

(ੲ) ਕਾਰਖਾਨੇ ਦੇ ਵਿਅਰਥ ਪਦਾਰਥ ਨੂੰ ਜਲ ਭੰਡਾਰ ਵਿੱਚ ਵਹਾਉਣ ਤੋਂ ਪਹਿਲਾਂ ਉਦਾਸੀਨ ਕਰਨਾ-ਕਾਰਖ਼ਾਨਿਆਂ ਤੋਂ ਨਿਕਲੇ ਹੋਏ ਵਿਅਰਥ ਪਦਾਰਥ ਵਧੇਰੇ ਕਰਕੇ ਤੇਜ਼ਾਬੀ ਪ੍ਰਕਿਰਤੀ ਦੇ ਹੁੰਦੇ ਹਨ । ਉਨ੍ਹਾਂ ਨੂੰ ਉਦਾਸੀਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਜਲੀ ਜੀਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ । ਇਸ ਲਈ ਉਹਨਾਂ ਦੀ ਖਾਰੇ ਪਦਾਰਥਾਂ ਨਾਲ ਕਿਰਿਆ ਕਰਕੇ ਉਦਾਸੀਨ ਬਣਾ ਦਿੱਤਾ ਜਾਂਦਾ ਹੈ ।

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-
ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਉਦਾਸੀਕਰਨ ਦੇ ਕੀ-ਕੀ ਉਪਯੋਗ ਹਨ ? ਵਿਸਥਾਰ ਨਾਲ ਸਮਝਾਓ ।
ਉੱਤਰ-
1. ਐਂਟਾਸਿਡਸ ਵਜੋਂ-ਅਸੀਂ ਜਾਣਦੇ ਹਾਂ ਕਿ ਪੇਟ ਦੇ ਅੰਦਰ ਮਿਹਦਾ ਤੇਜ਼ਾਬ ਪੈਦਾ ਹੁੰਦੇ ਹਨ ਜਿਨ੍ਹਾਂ ਵਿੱਚ ਹਾਈਡੋਕਲੋਰਿਕ ਐਸਿਡ ਹੁੰਦਾ ਹੈ ਜੋ ਭੋਜਨ ਨੂੰ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ | ਪਰੰਤੁ ਇਸਦੀ ਮਾਤਰਾ ਜ਼ਿਆਦਾ ਹੋਣ ਤੇ ਬਦਹਜ਼ਮੀ, ਪੇਟ ਵਿੱਚ ਦਰਦ ਅਤੇ ਜਲਣ ਦਾ ਕਾਰਨ ਬਣਦਾ ਹੈ, ਜਿਸਨੂੰ ਐਸਿਡਿਟੀ ਕਹਿੰਦੇ ਹਾਂ । ਇਸ ਵਾਧੂ ਐਸਿਡ ਨੂੰ ਉਦਾਸੀਨ ਕਰਨ ਲਈ, ਕੁੱਝ ਹਲਕੇ ਖਾਰ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਦਰਦ ਤੋਂ ਰਾਹਤ ਮਿਲ ਸਕੇ । ਅਜਿਹੇ ਪਦਾਰਥਾਂ ਨੂੰ ਐੱਸਿਡਸ ਕਿਹਾ ਜਾਂਦਾ ਹੈ, ਜਿਵੇਂ ਕਿ ਮਿਲਕ ਆਫ਼ ਮੈਗਨੀਸ਼ੀਆ (ਮੈਗਨੀਸ਼ੀਅਮ ਹਾਈਡੋਕਸਾਈਡ), ਬੇਕਿੰਗ ਸੋਡਾ ਆਦਿ ।

2. ਕੀਟਾਂ ਦੇ ਡੰਗ ਦੇ ਉਪਚਾਰ ਵਜੋਂਵੱਖ-ਵੱਖ ਪ੍ਰਜਾਤੀ ਦੇ ਕੀਟ ਜਿਵੇਂ-ਕੀੜੇ, ਸ਼ਹਿਦ ਦੀਆਂ ਮੱਖੀਆਂ, ਭੰਡ, ਮੱਕੜੀਆਂ ਅਤੇ ਕੀੜੀਆਂ ਆਦਿ ਜਦੋਂ ਸਾਡੇ ਸਰੀਰ ‘ਤੇ ਡੰਗ ਮਾਰਦੇ ਹਨ ਤਾਂ ਸਰੀਰ ਵਿਚ ਫਾਰਮਿਕ ਐਸਿਡ ਛੱਡ ਦਿੰਦੇ ਹਨ । ਫਾਰਮਿਕ ਐਸਿਡ ਨੂੰ ਕੁੱਝ ਹਲਕੇ ਖਾਰ, ਜਿਵੇਂ ਬੈਂਕਿੰਗ ਸੋਡਾ ਜਾਂ ਕੈਮਿਨ ਘੋਲ ਨਾਲ ਉਦਾਸੀਨੀਕਰਣ ਦੁਆਰਾ ਬੇਅਸਰ ਕਰਕੇ ਐਸਿਡ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ ।

3. ਮਿੱਟੀ ਦੇ ਤੇਜ਼ਾਬੀਪਨ ਅਤੇ ਖਾਰੀਪਨ ਦੇ ਉਪਚਾਰ ਵਜੋਂ-ਕੁੱਝ ਪਦਾਰਥਾਂ ਦੀ ਹੋਂਦ ਕਾਰਨ ਮਿੱਟੀ ਜ਼ਿਆਦਾ ਤੇਜ਼ਾਬੀ ਜਾਂ ਜ਼ਿਆਦਾ ਖਾਰੀ ਹੋ ਜਾਂਦੀ ਹੈ । ਰਸਾਇਣਿਕ ਖਾਦਾਂ ਦੀ ਬਹੁਤ ਜ਼ਿਆਦਾ ਵਰਤੋਂ, ਮਿੱਟੀ ਨੂੰ ਤੇਜ਼ਾਬੀ ਬਣਾਉਂਦੀ ਹੈ । ਪੌਦਿਆਂ ਦੇ ਸਹੀ ਵਾਧੇ ਅਤੇ ਵਿਕਾਸ ਲਈ ਮਿੱਟੀ ਉਦਾਸੀਨ ਹੋਣੀ ਚਾਹੀਦੀ ਹੈ । ਇਸ ਲਈ ਮਿੱਟੀ ਦੀ ਪਰਖ਼ ਕੀਤੀ ਜਾਂਦੀ ਹੈ ਅਤੇ ਜੇਕਰ ਇਹ ਤੇਜ਼ਾਬੀ ਹੈ, ਤਾਂ ਇਸ ਦਾ ਇਲਾਜ ਚੁਨਾ ਕੈਲਸ਼ੀਅਮ ਆਕਸਾਈਡ), ਬੁਝਿਆ ਹੋਇਆ ਚੂਨਾ ਕੈਲਸ਼ੀਅਮ ਹਾਈਡੋਕਸਾਈਡ ਆਦਿ ਨਾਲ ਕੀਤਾ ਜਾਂਦਾ ਹੈ । ਪਰ ਜੇਕਰ ਮਿੱਟੀ ਖਾਰੀ ਹੈ, ਤਾਂ ਇਸ ਨੂੰ ਜੈਵਿਕ ਪਦਾਰਥ ਨਾਲ ਮਿਲਾਇਆ ਜਾਂਦਾ ਹੈ ਜੋ ਤੇਜ਼ਾਬ ਛੱਡਦਾ ਹੈ ਅਤੇ ਮਿੱਟੀ ਵਿਚ ਮੌਜੂਦ ਖਾਰ ਨੂੰ ਉਦਾਸੀਨ ਕਰ ਦਿੰਦਾ ਹੈ ।

PSEB 7th Class Science Solutions Chapter 5 ਤੇਜ਼ਾਬ, ਖਾਰ ਅਤੇ ਲੂਣ

4. ਕਾਰਖਾਨਿਆਂ ਤੋਂ ਨਿਕਲੇ ਅਪਸ਼ਿਸ਼ਟਾਂ ਦੇ ਉਪਚਾਰ ਵਜੋਂ-ਕਾਰਖ਼ਾਨਿਆਂ ਅਤੇ ਫੈਕਟਰੀਆਂ ਦੇ ਅਪਸ਼ਿਸ਼ਟ ਸੁਭਾਵਕ ਰੂਪ ਵਿੱਚ ਤੇਜ਼ਾਬੀ ਹੁੰਦੇ ਹਨ । ਜੇ ਇਸ ਨੂੰ ਸਿੱਧਿਆਂ ਹੀ ਸੁੱਟ ਦਿੱਤਾ ਜਾਂਦਾ ਹੈ ਤਾਂ ਇਹ ਜਲ-ਜੀਵਨ ਨੂੰ ਪ੍ਰਭਾਵਿਤ ਕਰਕੇ ਹਾਨੀ ਪਹੁੰਚਾ ਸਕਦੇ ਹਨ । ਇਸ ਲਈ ਤੇਜ਼ਾਬੀ ਰਹਿੰਦ-ਖੂੰਹਦ ਨੂੰ ਉਦਾਸੀਨ ਕਰਨਾ ਜ਼ਰੂਰੀ ਹੈ । ਇਸ ਲਈ ਇਸ ਦਾ ਉਪਚਾਰ ਕਰਨ ਲਈ ਕੁੱਝ ਖਾਰਾ ਨੂੰ ਮਿਲਾਇਆ ਜਾਂਦਾ ਹੈ ।

Leave a Comment