Punjab State Board PSEB 7th Class Science Book Solutions Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ Textbook Exercise Questions, and Answers.
PSEB Solutions for Class 7 Science Chapter 7 ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ
PSEB 7th Class Science Guide ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ Intext Questions and Answers
ਸੋਚੋ ਅਤੇ ਉੱਤਰ ਦਿਓ : (ਪੇਜ 73 )
ਪ੍ਰਸ਼ਨ 1.
ਸਾਪੇਖ ਨਮੀ ਮਾਪਣ ਵਾਲੇ ਯੰਤਰ ਦਾ ਨਾਂ ਲਿਖੋ ।
ਉੱਤਰ-
ਗਿੱਲੇ ਅਤੇ ਸੁੱਕੇ ਬਲਬ ਵਾਲੇ ਥਰਮਾਮੀਟਰ ਦੀ ਵਰਤੋਂ ਕੀਤੀ ਜਾਂਦੀ ਹੈ ।
ਪ੍ਰਸ਼ਨ 2.
ਵਰਖਾ ਦੀ ਮਾਤਰਾ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ?
ਉੱਤਰ-
ਵਰਖਾ ਮਾਪੀ ਯੰਤਰ (ਰੇਨ ਗਾਜ਼) ।
ਪ੍ਰਸ਼ਨ 3.
ਮੌਸਮ ਦੀ ਰਿਪੋਰਟ ਪ੍ਰਾਪਤ ਕਰਨ ਲਈ ਤੁਸੀਂ ਕਿਸ ਸ੍ਰੋਤ ਦੀ ਵਰਤੋਂ ਕਰੋਗੇ ?
ਉੱਤਰ-
ਮੌਸਮ ਵਿਭਾਗ ਦੀ ਲੈਬੋਰੇਟਰੀ ਤੋਂ ਮੌਸਮ ਦੇ ਆਂਕੜੇ ਪ੍ਰਾਪਤ ਕੀਤੇ ਜਾ ਸਕਦੇ ਹਨ ।
PSEB 7th Class Science Guide ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ Textbook Questions and Answers
1. ਖ਼ਾਲੀ ਥਾਂਵਾਂ ਭਰੋ
(i) ਕਿਸੇ ਥਾਂ ਦਾ …………. ਦਿਨ ਸਮੇਂ ਬਦਲ ਸਕਦਾ ਹੈ ।
ਉੱਤਰ-
ਤਾਪਮਾਨ,
(ii) ਧਰਤੀ ਦੇ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਦੇ ਨੇੜੇ ਦੇ ਖੇਤਰਾਂ ਨੂੰ ………… ਕਹਿੰਦੇ ਹਨ ।
ਉੱਤਰ-
ਧਰੁਵੀ ਖੇਤਰ,
(iii) ਹਵਾ ਵਿੱਚ ਮੌਜੂਦ ਜਲ-ਵਾਸ਼ਪਾਂ ਦੀ ਮਾਤਰਾ ਨੂੰ ……….. ਕਹਿੰਦੇ ਹਨ ।
ਉੱਤਰ-
ਨਮੀ,
(iv) ……… ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ ਹੈ ।
ਉੱਤਰ-
ਐਂਟਾਰਕਟਿਕ,
(v) ਥਾਰ ਮਾਰੂਥਲ ……….. ਅਤੇ ……….. ਰਾਜਾਂ ਵਿੱਚ ਫੈਲਿਆ ਹੈ ।
ਉੱਤਰ-
ਰਾਜਸਥਾਨ ਅਤੇ ਗੁਜਰਾਤ ।
2. ਸਹੀ ਜਾਂ ਗਲਤ ਦੱਸੋ –
(i) ਕਟੀਬੰਧੀ (Tropical) ਖੇਤਰਾਂ ਦਾ ਮੁੱਖ ਜੀਵ ਰੈਂਡੀਅਰ ਹੈ ।
ਉੱਤਰ-
ਗ਼ਲਤ,
(ii) ਮੌਸਮ ਅਤੇ ਜਲਵਾਯੂ ਦਾ ਅਰਥ ਇੱਕ ਹੀ ਹੈ ।
ਉੱਤਰ-
ਗ਼ਲਤ,
(iii) ਊਠ ਆਪਣੇ ਕੁਹਾਣ (Hump) ਵਿੱਚ ਚਰਬੀ (Fat) ਜਮਾਂ ਕਰਦਾ ਹੈ ਜਿਸਦੀ ਵਰਤੋਂ ਉਹ ਉਨ੍ਹਾਂ ਦਿਨਾਂ ਵਿੱਚ ਕਰਦਾ ਹੈ ਜਦੋਂ ਇਸ ਨੂੰ ਭੋਜਨ ਨਹੀਂ ਮਿਲਦਾ।
ਉੱਤਰ-
ਸਹੀ,
(iv) ਵੇਲ ਸਭ ਤੋਂ ਵੱਡਾ ਜੀਵ ਹੈ ।
ਉੱਤਰ-
ਸਹੀ ॥
3. ਕਾਲਮ ‘’ ਅਤੇ ‘ਅ ਦਾ ਮਿਲਾਨ ਕਰੋ
ਕਾਲਮ ‘ਉੱ’ | ਕਾਲਮ ‘ਅ’ |
(i) ਇਹ ਧਰੁਵੀ ਭਾਲੂ ਦੇ ਸਰੀਰ ਨੂੰ ਕੁਚਾਲਕ ਬਣਾਉਂਦੀ ਹੈ ਅਤੇ ਇਸਨੂੰ ਨਿੱਘਾ ਰੱਖਦੀ ਹੈ । | (ਉ) ਜਲ-ਸਮੀਰ |
(ii) ਇਸ ਯੰਤਰ ਨਾਲ ਹਵਾ ਦੀ ਨਮੀ ਮਾਪੀ ਜਾਂਦੀ ਹੈ । | (ਅ) ਗਰਮ ਅਤੇ ਖੁਸ਼ਕ |
(iii) ਧਰਤੀ ਦੇ ਤਲ ਤੇ ਭੂ-ਮੱਧ ਰੇਖਾ ਦੇ ਸਮਾਨੰਤਰ ਕਾਲਪਨਿਕ ਰੇਖਾਵਾਂ | (ਈ) ਚਮੜੀ ਹੇਠਾਂ ਚਰਬੀ ਦੀ ਪਰਤ |
(iv) ਦਿਨ ਸਮੇਂ ਤਟੀ ਖੇਤਰਾਂ ਵੱਲ ਚੱਲਣ ਵਾਲੀ ਠੰਡੀ ਹਵਾ | (ਸ) ਸੁੱਕਾ ਅਤੇ ਗਿੱਲਾ ਬਲਬ ਬਰਮਾਮੀਟਰ |
(v) ਰਾਜਸਥਾਨ ਦਾ ਜਲਵਾਯੂ ਹੈ | (ਹ) ਰੇਖਾਂਸ਼ | |
ਉੱਤਰ –
ਕਾਲਮ ‘ਉੱ’ | ਕਾਲਮ ‘ਅ’ |
(i) ਇਹ ਧਰੁਵੀ ਭਾਲੂ ਦੇ ਸਰੀਰ ਨੂੰ ਕੁਚਾਲਕ ਬਣਾਉਂਦੀ ਹੈ ਅਤੇ ਇਸਨੂੰ ਨਿੱਘਾ ਰੱਖਦੀ ਹੈ । | (ਈ) ਚਮੜੀ ਹੇਠਾਂ ਚਰਬੀ ਦੀ ਪਰਤ |
(ii) ਇਸ ਯੰਤਰ ਨਾਲ ਹਵਾ ਦੀ ਨਮੀ ਮਾਪੀ ਜਾਂਦੀ ਹੈ । | (ਸ) ਸੁੱਕਾ ਅਤੇ ਗਿੱਲਾ ਬਲਬ ਥਰਮਾਮੀਟਰ |
(iii) ਧਰਤੀ ਦੇ ਤਲ ਤੇ ਭੂ-ਮੱਧ ਰੇਖਾ ਦੇ ਸਮਾਨੰਤਰ ਕਾਲਪਨਿਕ ਰੇਖਾਵਾਂ | (ਹ) ਰੇਖਾਂਸ਼ | |
(iv) ਦਿਨ ਸਮੇਂ ਤਟੀ ਖੇਤਰਾਂ ਵੱਲ ਚੱਲਣ ਵਾਲੀ ਠੰਢੀ ਹਵਾ | (ਉ) ਜਲ-ਸਮੀਰ |
(v) ਰਾਜਸਥਾਨ ਦਾ ਜਲਵਾਯੂ ਹੈ । | (ਅ) ਗਰਮ ਅਤੇ ਖੁਸ਼ਕ । |
4. ਸਹੀ ਉੱਤਰ ਚੁਣੋ
(i) ਕਿਸੇ ਥਾਂ ਦੇ ਮੌਸਮ ਨੂੰ ਇਸ ਨਾਲ ਪ੍ਰਭਾਵਿਤ ਕਰਦੇ ਹਨ
(ਉ) ਹਵਾ ।
(ਅ) ਤਾਪਮਾਨ
(ਇ) ਨਮੀ
(ਸ) ਇਹ ਸਾਰੇ ਹੀ ।
ਉੱਤਰ-
(ਸ) ਇਹ ਸਾਰੇ ਹੀ ।
(ii) ਤਟੀ-ਖੇਤਰਾਂ ਦਾ ਜਲਵਾਯੂ ਹੁੰਦਾ ਹੈ
(ਉ) ਗਰਮ ਤੇ ਖੁਸ਼ਕ
(ਅ) ਸੁਹਾਵਣਾ
(ਇ) ਠੰਡਾ ਤੇ ਖੁਸ਼ਕ
(ਸ) ਅਤਿ ਡੰਡਾ |
ਉੱਤਰ-
(ਅ) ਸੁਹਾਵਣਾ ।
(iii) ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ
(ਉ) ਅਰਬ ਮਾਰੂਥਲ
(ਅ) ਸਹਾਰਾ ਮਾਰੂਥਲ
(ਈ) ਥਾਰ ਮਾਰੂਥਲ
(ਸ) ਲੱਦਾਖ
ਉੱਤਰ-
(ਸ) ਲੱਦਾਖ ॥
(iv) ਆਰਕਟਿਕ ਖੇਤਰ ਪਾਇਆ ਜਾਂਦਾ ਹੈ
(ਉ) 23°N
(ਅ) 23°S
(ਇ) 0°
(ਸ) 85°N ਤੋਂ 90° s
ਉੱਤਰ-
(ਸ) 85°N ਤੋਂ 90° S
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਕਿਸੇ ਸਥਾਨ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਵਾਲੇ ਦੋ ਕਾਰਕ ਦੱਸੋ ।
ਉੱਤਰ-
ਕਿਸੇ ਸਥਾਨ ਦੇ ਮੌਸਮ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ-
- ਸੂਰਜ,
- ਪੌਣ,
- ਪਾਣੀ/ਮੀਂਹ/ਨਮੀ,
- ਤਾਪਮਾਨ,
- ਸਮੁੰਦਰ ਜਾਂ ਮਹਾਂਸਾਗਰ ਤੋਂ ਦੂਰੀ ।
ਪ੍ਰਸ਼ਨ (ii)
ਜਲਵਾਯੂ ਦੀ ਪਰਿਭਾਸ਼ਾ ਲਿਖੋ ।
ਉੱਤਰ-
ਜਲਵਾਯੂ-ਕਿਸੇ ਸਥਾਨ ਦੀਆਂ 25 ਤੋਂ 30 ਸਾਲਾਂ ਦੇ ਮੌਸਮ ਦੀਆਂ ਹਾਲਤਾਂ ਦੀ ਔਸਤ ਨੂੰ ਜਲਵਾਯੂ ਕਹਿੰਦੇ ਹਨ ।
ਪ੍ਰਸ਼ਨ (iii)
ਰੇਤਲੇ ਟਿੱਬੇ ਕੀ ਹੁੰਦੇ ਹਨ ?
ਉੱਤਰ-
ਰੇਤਲਾ ਟਿੱਬਾ-ਜਦੋਂ ਪੌਣ ਵਗਦੀ ਹੈ ਉਸ ਵੇਲੇ ਰੇਤ ਇੱਕ ਥਾਂ ਤੋਂ ਉੱਡ ਕੇ ਦੂਜੀ ਥਾਂ ‘ਤੇ ਚਲੀ ਜਾਂਦੀ ਹੈ । ਪੌਣ ਵਗਣਾ ਰੁੱਕ ਜਾਂਦੀ ਹੈ, ਉਸ ਸਮੇਂ ਰੇਤ ਇੱਕ ਥਾਂ ‘ਤੇ ਡਿੱਗ ਕੇ ਇਕੱਠੀ ਹੋ ਕੇ ਨੀਵੀਂ ਪਹਾੜੀ ਦੀਆਂ ਸੰਰਚਨਾਵਾਂ ਬਣਾ ਲੈਂਦੀ ਹੈ । ਇਹਨਾਂ ਨੂੰ ਰੇਤੀਲੇ ਟਿੱਬੇ ਕਹਿੰਦੇ ਹਨ । ਇਹ ਆਮ ਤੌਰ ‘ਤੇ ਮਾਰੂਥਲਾਂ ਦੇ ਖੇਤਰ ਵਿੱਚ ਮਿਲਦੇ ਹਨ ।
ਪ੍ਰਸ਼ਨ (iv)
ਧਰੁਵੀ ਖੇਤਰ ਕੀ ਹੁੰਦਾ ਹੈ ?
ਉੱਤਰ-
ਧਰੁਵੀ ਖੇਤਰ-ਧਰਤੀ ਦੇ ਉੱਤਰੀ ਧਰੁਵ ਅਤੇ ਦੱਖਣੀ ਖੇਤਰ ਦੇ ਨੇੜਲੇ ਖੇਤਰ ਨੂੰ ਧਰੁਵੀ ਖੇਤਰ ਕਹਿੰਦੇ ਹਨ । ਇਹਨਾਂ ਧਰੁਵਾਂ ‘ਤੇ ਕੇਂਦ੍ਰਿਤ ਧਰੁਵੀ ਬਰਫ਼ ਦੀਆਂ ਟੋਪੀਆਂ ਹਨ ।ਉੱਤਰ ਵਿੱਚ ਇਹ ਆਰਕਟਿਕ ਮਹਾਂਸਾਗਰ ਅਤੇ ਦੱਖਣ ਵਿੱਚ ਇਹ ਐਂਟਾਰਕਟਿਕ ਮਹਾਂਦੀਪ ‘ਤੇ ਟਿਕੀ ਹੋਈ ਹੈ । ਇਸ ਖੇਤਰ ਵਿੱਚ ਹਰ ਸਮੇਂ ਬਹੁਤ ਜ਼ਿਆਦਾ ਠੰਡ ਹੁੰਦੀ ਹੈ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਜਲ-ਸਮੀਰ ਕਿਵੇਂ ਪੈਦਾ ਹੁੰਦੀ ਹੈ ?
ਉੱਤਰ-
ਜਲ-ਸਮੀਰ-ਦਿਨ ਸਮੇਂ ਪਾਣੀ ਦੀ ਤੁਲਨਾ ਵਿੱਚ ਧਰਤੀ ਛੇਤੀ ਗਰਮ ਹੋ ਜਾਂਦੀ ਹੈ | ਧਰਤੀ ‘ਤੇ ਤਲ ਦੇ ਉੱਪਰ ਉੱਠਣਾ ਨੇੜੇ ਦੀ ਹਵਾ ਗਰਮ ਅਤੇ ਹਲਕੀ ਹੋ ਕੇ ਹੇਠਾਂ ਵੱਲ ਪ੍ਰਵਾਹ ਉੱਪਰ ਵੱਲ ਉੱਠਦੀ ਹੈ | ਧਰਤੀ ਉੱਪਰਲੀ ਹਵਾ ਦੀ ਤੁਲਨਾ ਵਿੱਚ ਸਮੁੰਦਰ ਘੱਟ ਦਬਾਓ ਖੇਤਰ ਉੱਪਰਲੀ ਹਵਾ ਠੰਢੀ ਅਤੇ ਭਾਰੀ ਹੁੰਦੀ ਉੱਚ ਦਬਾਓ ਖੇਤਰ ਜਲ ਸਮੀਰ ਹੈ । ਇਸ ਲਈ ਇਹ ਹਵਾ ਧਰਤੀ ਵੱਲ ਦਿਨ ਵੇਲੇ ਧਰਤੀ ਸਮੁੰਦਰ ਦੇ ਮੁਕਾਬਲੇ ਗਰਮ ਨੂੰ ਚੱਲਦੀ ਹੈ । ਦਿਨ ਵੇਲੇ ਸਮੁੰਦਰ ਤੋਂ ਸਮੁੰਦਰ ਧਰਤੀ ਵੱਲ ਨੂੰ ਚੱਲਣ ਵਾਲੀ ਠੰਢੀ ਹਵਾ ਨੂੰ ਜਲ-ਸਮੀਰ ਕਹਿੰਦੇ ਹਨ ।
ਪ੍ਰਸ਼ਨ (ii)
ਜਲੀ-ਜੀਵਾਂ ਵਿੱਚ ਪਾਈਆਂ ਜਾਂਦੀਆਂ ਤਿੰਨ ਅਨੁਕੂਲਤਾਵਾਂ ਲਿਖੋ ।
ਉੱਤਰ-
ਜੁਲੀ-ਜੀਵਾਂ ਵਿੱਚ ਪਾਈਆਂ ਜਾਂਦੀਆਂ ਅਨੁਕੂਲਤਾਵਾਂ-
- ਧਾਰਾ ਰੇਖੀ ਸਰੀਰ ਜੋ ਤੈਰਨ ਵਿੱਚ ਸਹਾਇਕ ਹੁੰਦਾ ਹੈ ।
- ਗਲਫੜਿਆਂ (Gills) ਦੀ ਮੌਜੂਦਗੀ ਨਾਲ ਇਹ ਪਾਣੀ ਵਿਚਲੀ ਆਕਸੀਜਨ ਲੈ ਸਕਦੇ ਹਨ ।
- ਖੰਭੜਿਆਂ (Fins) ਦੀ ਮੌਜੂਦਗੀ ਤੈਰਨ ਵਿੱਚ ਸਹਾਇਕ ਹੁੰਦੀ ਹੈ ।
ਪ੍ਰਸ਼ਨ (iii)
ਹਰਾ ਹਿ ਪ੍ਰਭਾਵ ਕੀ ਹੁੰਦਾ ਹੈ ?
ਉੱਤਰ-
ਹਰਾ ਹਿ ਪ੍ਰਭਾਵ-ਸੂਰਜ ਤੋਂ ਨਿਕਲੀਆਂ ਕਿਰਨਾਂ ਵਿੱਚ ਇਨਫਰਾ-ਰੈੱਡ ਅਤੇ ਪਰਾਬੈਂਗਣੀ ਵਿਕਿਰਨਾਂ ਮੌਜੂਦ ਹੁੰਦੀਆਂ ਹਨ । ਵਾਯੂਮੰਡਲ ਦੀ ਉਜ਼ੋਨ ਪਰਤ ਪਰਾਬੈਂਗਣੀ ਵਿਕਿਰਨਾਂ ਨੂੰ ਸੋਖਿਤ ਕਰ ਲੈਂਦੀਆਂ ਹਨ ਪਰੰਤੂ ਇਨਫਰਾਰੈੱਡ ਵਿਕਿਰਨਾਂ ਧਰਤੀ ‘ਤੇ ਪੁੱਜ ਜਾਂਦੀਆਂ ਹਨ । ਇਹਨਾਂ ਵਿੱਚੋਂ ਕੁੱਝ ਵਿਕਿਰਨਾਂ ਪਰਾਵਰਤਿਤ ਹੋ ਕੇ ਕਾਰਬਨ ਡਾਈਆਕਸਾਈਡ ਦੁਆਰਾ ਸੋਖ ਲਈਆਂ ਜਾਂਦੀਆਂ ਹਨ । ਕਿਉਂਕਿ ਇਨਫਰਾ-ਰੈੱਡ ਕਿਰਨਾਂ ਵਿੱਚ ਗਰਮੀ ਹੁੰਦੀ ਹੈ, ਇਸ ਲਈ ਸੋਖੀਆਂ ਗਈਆਂ ਵਿਕਿਰਨਾਂ ਵਾਤਾਵਰਨ ਨੂੰ ਗਰਮ ਕਰ ਦਿੰਦੀਆਂ ਹਨ । ਕਾਰਬਨ ਡਾਈਆਕਸਾਈਡ ਦੇ ਇਸ ਪ੍ਰਭਾਵ ਨੂੰ ਹਰਾ ਘਰ (ਹਿ) ਪ੍ਰਭਾਵ ਆਖਦੇ ਹਨ।
ਪ੍ਰਸ਼ਨ (iv)
ਜਲਵਾਯੂ ਪਰਿਵਰਤਨ ਦੇ ਦੋ ਪ੍ਰਭਾਵ ਲਿਖੋ ।
ਉੱਤਰ-
ਜਲਵਾਯੂ ਪਰਿਵਰਤਨ ਦੇ ਪ੍ਰਭਾਵ
- ਗਲੋਬਲ ਵਾਰਮਿੰਗ ਜਾਂ ਵਿਸ਼ਵਤਾਪਨ-ਅੰਨੇਵਾਹ ਜੰਗਲਾਂ ਦੀ ਕਟਾਈ ਅਤੇ ਪਥਰਾਟ ਬਾਲਣਾਂ ਦੀ ਬਲਣ ਕਿਰਿਆ ਨਾਲ ਹਵਾ ਵਿੱਚ ਕਾਰਬਨਡਾਈਆਕਸਾਈਡ ਦੀ ਪ੍ਰਤੀਸ਼ਤਤਾ ਵੱਧਦੀ ਹੈ । ਕਾਰਬਨਡਾਈਆਕਸਾਈਡ ਗੈਸ ਗਲਾਸ ਹਾਊਸ (Glass House) ਦੀ ਤਰ੍ਹਾਂ ਵਰਤਾਓ ਕਰਦੀ ਹੈ ਅਤੇ ਸੂਰਜ ਦੇ ਪ੍ਰਕਾਸ਼ ਵਿੱਚੋਂ ਇਨਫਰਾ-ਰੈਂਡ ਵਿਕਿਰਨਾਂ ਨੂੰ ਸੋਖ ਲੈਂਦੀ ਹੈ, ਜਿਸ ਨਾਲ ਤਾਪਮਾਨ ਵਧਦਾ ਹੈ । ਇਸ ਕਾਰਨ ਹਰਾ ਹਿ ਪ੍ਰਭਾਵ ਵਧਦਾ ਜਾ ਰਿਹਾ ਹੈ । ਸਿੱਟੇ ਵਜੋਂ ਗਲੇਸ਼ੀਅਰ (ਬਰਫ ਦੇ ਤੋਦੇ) ਪਿਘਲ ਰਹੇ ਹਨ । ਗਲੇਸ਼ੀਅਰਾਂ ਦਾ ਪਿਘਲਣਾ ਜਲੀ-ਜੀਵਾਂ ਲਈ, ਖਤਰੇ ਦੀ ਘੰਟੀ ਹੈ ।
- ਬਰਫ਼ ਪਿਘਲਣ ਨਾਲ ਸਮੁੰਦਰਾਂ ਦਾ ਲੈਵਲ ਵੱਧ ਰਿਹਾ ਹੈ, ਜਿਸ ਕਾਰਨ ਕਈ ਤਟੀ ਸ਼ਹਿਰਾਂ ਨੂੰ ਖਤਰਾ ਪੈਦਾ ਹੋ ਗਿਆ ਹੈ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਉਠ ਰੇਗਿਸਤਾਨ ਵਿੱਚ ਰਹਿਣ ਲਈ ਕਿਵੇਂ ਅਨੁਕੂਲਿਤ ਹੁੰਦਾ ਹੈ ? ਵਰਣਨ ਕਰੋ ।
ਉੱਤਰ-
ਊਠ ਦਾ ਰੇਗਿਸਤਾਨ (ਮਾਰੂਥਲ ਵਿੱਚ ਰਹਿਣ ਲਈ ਅਨੁਕੂਲਣ ਉਠ ਦੀ ਸਰੀਰਕ ਬਨਾਵਟ ਅਤੇ ਆਦਤਾਂ ਨੇ ਇਸਨੂੰ ਰੇਗਿਸਤਾਨ ਦੇ ਗਰਮ ਅਤੇ ਖ਼ੁਸ਼ਕ ਜਲਵਾਯੂ ਵਿੱਚ ਜਿਉਂਦਾ ਰਹਿਣ ਲਈ ਅਨੁਕੂਲਿਤ ਬਣਾ ਲਿਆ ਹੈ । ਊਠ ਵਿੱਚ ਹੇਠ ਲਿਖੇ ਅਨੁਕੂਲਣ ਪਾਏ ਜਾਂਦੇ ਹਨ –
- ਰੇਤ ਉੱਤੇ ਚੱਲਣ ਲਈ ਇਸ ਦੇ ਪੈਰ ਚਪਟੇ ਹੁੰਦੇ ਹਨ ।
- ਇਸਦਾ ਨੱਕ, ਨਾਸਿਕਾ ਪਰਦਿਆਂ ਨਾਲ ਢੱਕਿਆ ਹੁੰਦਾ ਹੈ ਤਾਂ ਕਿ ਰੇਤ ਨੱਕ ਵਿੱਚ ਦਾਖਲ ਨਾ ਹੋ ਸਕੇ ।
- ਉਪਲੱਬਧ ਹੋਣ ਤੇ ਇਹ ਬਹੁਤ ਸਾਰਾ ਪਾਣੀ ਪੀ ਲੈਂਦਾ ਹੈ । ਇਹ ਪਾਣੀ ਸਰੀਰ ਦੇ ਉੱਤਕਾਂ (ਟਿਸ਼ੂਆਂ) ਵਿੱਚ ਫੈਲ ਜਾਂਦਾ ਹੈ, ਜੋ ਉਠ ਨੂੰ ਕਈ ਦਿਨ ਬਿਨਾਂ ਪਾਣੀ ਤੋਂ ਰਹਿਣ ਵਿੱਚ ਸਹਾਈ ਹੁੰਦਾ ਹੈ ।
- ਇਹ ਆਪਣੇ ਕੁਹਾਣ (ਕੁੱਬ) ਵਿੱਚ ਚਰਬੀ ਜਮਾਂ ਕਰ ਲੈਂਦਾ ਹੈ । ਜਦੋਂ ਇਸ ਨੂੰ ਭੋਜਨ ਨਹੀਂ ਮਿਲਦਾ ਤਾਂ ਇਹ ਇਸ ਚਰਬੀ ਦੀ ਵਰਤੋਂ ਕਰਦਾ ਹੈ ।
- ਇਹ ਪਿਸ਼ਾਬ ਰਾਹੀਂ ਬਹੁਤ ਘੱਟ ਪਾਣੀ ਦਾ ਵਿਸਰਜਨ ਕਰਦਾ ਹੈ ।
- ਇਸ ਦੀਆਂ ਲੰਬੀਆਂ ਲੱਤਾਂ ਇਸ ਨੂੰ ਰੇਤ ਤੋਂ ਉੱਪਰ ਉੱਚਾ ਰੱਖਦੀਆਂ ਹਨ ।
ਪ੍ਰਸ਼ਨ (ii)
ਕਿਸੇ ਥਾਂ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੀ ਸੂਚੀ ਬਣਾਓ 1 ਕੋਈ ਦੋ ਕਾਰਕਾਂ ਦਾ ਵਰਣਨ ਕਰੋ ।
ਉੱਤਰ-
ਕਿਸੇ ਥਾਂ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ
- ਸਮੁੰਦਰ ਤਲ ਤੋਂ ਦੂਰੀ
- ਪਹਾੜਾਂ ਦੀ ਦਿਸ਼ਾ ਗਰਮ ਹਵਾ ਦਾ
- ਵਿਥਕਾਰ ਭਾਵ ਸੋਥਾਨ ਦੀ ਭੂ-ਮੱਧ ਰੇਖਾ ਉੱਪਰ ਉੱਠਣਾ ਤੋਂ ਦੂਰੀ
- ਉਚਾਣ ਭਾਵ ਸਮੁੰਦਰੀ ਤਲ ਤੋਂ ਉਚਾਈ
1. ਸਮੁੰਦਰ ਤਲ ਤੋਂ ਦੂਰੀ-ਸਮੁੰਦਰ ਦੇ ਨੇੜਲੇ ਸਥਾਨਾਂ ਦਾ ਜਲਵਾਯੁ ਸੁਹਾਵਣਾ ਹੁੰਦਾ ਹੈ । ਦਿਨ ਦੇ ਸਮੇਂ ਧਰਤੀ ਦਾ ਤਾਪਮਾਨ ਵੱਧ ਹੁੰਦਾ ਹੈ ਸਮੁੰਦਰ ਜਦੋਂ ਕਿ ਸਮੁੰਦਰ ਦਾ ਪਾਣੀ ਤੁਲਨਾ ਵਿੱਚ ਦੇਰ ਮੁਕਾਬਲੇ ਠੰਢੀ ਨਾਲ ਗਰਮ ਹੁੰਦਾ ਹੈ ਜਿਸ ਕਰਕੇ ਸਮੁੰਦਰ ਦੇ
ਤਲ ਤੋਂ ਧਰਤੀ ਵੱਲ ਪੌਣ ਵੱਗਦੀ ਹੈ, ਜਿਸ ਨੂੰ ਜਲ-ਸਮੀਰ ਆਖਦੇ ਹਨ । ਰਾਤ ਸਮੇਂ ਪਾਣੀ ਦੀ ਤੁਲਨਾ ਵਿੱਚ ਧਰਤੀ ਛੇਤੀ ਠੰਡੀ ਹੋ ਜਾਂਦੀ ਹੈ । ਇਸ ਲਈ ਸਮੁੰਦਰਾਂ ਉਪਰਲੀ ਹਵਾ ਗਰਮ ਅਤੇ ਹਲਕੀ ਹੁੰਦੀ ਹੈ ਅਤੇ ਉੱਪਰ ਦੀ ਹਵਾ ਸਮੁੰਦਰ ਵੱਲ ਚਲਦੀ ਹੈ । ਧਰਤੀ ਦੇ ਤਲ ਉੱਪਰ ਜਿਹੜੀ ਠੰਡੀ ਹਵਾ ਰਾਤ ਨੂੰ ਸਮੁੰਦਰ ਵੱਲ ਚੱਲਦੀ ਹੈ, ਉਸ ਨੂੰ ਥਲ-ਸਮੀਰ ਕਹਿੰਦੇ ਹਨ ।
2. ਪਹਾੜਾਂ ਦੀ ਦਿਸ਼ਾ ਜਾਂ ਵਿਥਕਾਰ-ਧਰਤੀ ਦਾ ਆਕਾਰ ਪੂਰੀ ਤਰ੍ਹਾਂ ਗੋਲਾਕਾਰ ਨਹੀਂ ਹੈ । ਇਹ ਭੂ-ਮੱਧ ਰੇਖਾ ਦੇ ਨੇੜੇ ਥੋੜੀ ਉੱਭਰੀ ਹੋਈ ਹੈ । ਇਸ ਕਰਕੇ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ਨੇੜੇ ਸਿੱਧੀਆਂ ਪੈਂਦੀਆਂ ਹਨ । ਭੂ-ਮੱਧ ਰੇਖਾ ਦਾ ਰੇਖਾਂਸ਼ (Latitude) 0° ਹੁੰਦਾ ਹੈ ਅਤੇ ਇਹ ਧਰੁਵਾਂ ਵੱਲ ਵੱਧ ਹੁੰਦਾ ਹੈ ਉੱਤਰੀ ਧਰੁਵ ਦਾ ਰੇਖਾਂਸ਼ 90°N ਅਤੇ ਦੱਖਣੀ ਧਰੁਵ ਦਾ ਰੇਖਾਂਸ਼ 90°S ਹੁੰਦਾ ਹੈ । ਭੂ-ਮੱਧ ਰੇਖਾ ਦੇ ਨੇੜੇ ਦਾ ਜਲਵਾਯੂ ਸਾਰਾ ਸਾਲ ਗਰਮ ਅਤੇ ਸਿੱਲ੍ਹਾ ਰਹਿੰਦਾ ਹੈ । ਰੇਖਾਂਸ਼ ਵੱਧਣ ਨਾਲ ਜਲਵਾਯੂ ਠੰਡਾ ਹੁੰਦਾ ਜਾਂਦਾ ਹੈ ।
ਪ੍ਰਸ਼ਨ (iii)
ਧਰੁਵੀ ਭਾਲੂ ਵਿੱਚ ਪਾਈਆਂ ਜਾਂਦੀਆਂ ਵੱਖ-ਵੱਖ ਅਨੁਕੂਲਤਾਵਾਂ ਲਿਖੋ ।
ਉੱਤਰ-
ਧਰੁਵੀ ਭਾਲੂ ਦਾ ਅਨੁਕੂਲਣ-ਧਰੁਵੀ ਭਾਲੂ ਵਿੱਚ ਹੇਠ ਲਿਖੇ ਅਨੁਕੂਲਣ ਪਾਏ ਜਾਂਦੇ ਹਨ
- ਇਸ ਦੀ ਜੱਤ ਵਾਲ ਸਫ਼ੈਦ ਹੁੰਦੀ ਹੈ ਜੋ ਬਰਫ਼ੀਲੇ ਖੇਤਰ ਨਾਲ ਭੁਲਾਂਦਰਾ ਪਾਉਂਦੀ ਹੈ ।
- ਲੰਬੀ ਜੱਤ ਇਸ ਨੂੰ ਠੰਡੇ ਜਲਵਾਯੂ ਦੀ ਠੰਡ ਤੋਂ ਬਚਾਉਂਦੀ ਹੈ ।
- ਚਮੜੀ ਹੇਠਾਂ ਚਰਬੀ ਦੀ ਮੋਟੀ ਪਰਤ ਇਸ ਨੂੰ ਨਿੱਘਾ ਰੱਖਦੀ ਹੈ ।
- ਇਸ ਦੇ ਪੈਰਾਂ ਦਾ ਆਕਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇਹ ਬਰਫ ‘ਤੇ ਆਸਾਨੀ ਨਾਲ ਦੌੜ ਸਕੇ ।
PSEB Solutions for Class 7 Science ਮੌਸਮ, ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਨ Important Questions and Answers
1. ਖ਼ਾਲੀ ਥਾਂਵਾਂ ਭਰੋ :
(i) ਲੰਮੇ ਸਮੇਂ ਦੇ ਮੌਸਮ ਦਾ ਔਸਤ ………….. ਅਖਵਾਉਂਦਾ ਹੈ ।
ਉੱਤਰ-
ਜਲਵਾਯੁ,
(ii) ਕਿਸੇ ਥਾਂ ‘ਤੇ ਬਹੁਤ ਘੱਟ ਵਰਖਾ ਹੁੰਦੀ ਹੈ ਅਤੇ ਉਸ ਥਾਂ ਦਾ ਤਾਪਮਾਨ ਸਾਲ ਭਰ ਉੱਚਾ ਰਹਿੰਦਾ ਹੈ, ਉਸ ਦੀ ਜਲਵਾਯੂ ………….. ਅਤੇ …………. ਹੋਵੇਗੀ ।
ਉੱਤਰ-
ਗਰਮ, ਖੁਸ਼ਕ,
(iii) ਅੱਤ ਦੀ ਜਲਵਾਯੂ ਹਾਲਤਾਂ ਵਾਲੇ ਧਰਤੀ ਦੇ ਦੋ ਖੇਤਰ ………… ਅਤੇ …………. ਹਨ ।
ਉੱਤਰ-
ਧਰੁਵੀ, ਉਸ਼ਣ ਕਟੀਬੰਧੀ ਖੇਤਰ,
(iv) ਦਿਨ ਵਿੱਚ ਵੱਧ ਤੋਂ ਵੱਧ ਤਾਪਮਾਨ ਹੋਣ ਦੀ ਸੰਭਾਵਨਾ ………….. ਸਮੇਂ ਹੁੰਦੀ ਹੈ ।
ਉੱਤਰ-
ਦੁਪਹਿਰ,
(v) ………….. ਯੰਤਰ ਨਾਲ ਵਰਖਾ ਮਾਪੀ ਜਾਂਦੀ ਹੈ ।
ਉੱਤਰ-
ਵਰਖਾ ਮਾਪੀ ।
2. ਕਾਲਮ ‘ਉ’ ਦੇ ਕਥਨਾਂ ਦਾ ਕਾਲਮ ‘ਅ’ ਦੇ ਕਥਨਾਂ ਨਾਲ ਮਿਲਾਨ ਕਰੋ-
ਕਾਲਮ ‘ਉ’ | ਕਾਲਮ ‘ਅ’ |
(i) ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ | (ਉ) ਨਮੀ |
(ii) ਹਵਾ ਵਿੱਚ ਜਲਵਾਸ਼ਪਾਂ ਦੀ ਮਾਤਰਾ | (ਅ) ਅਨ੍ਹੇਵਾਹ ਜੰਗਲਾਂ ਦੀ ਕਟਾਈ ਅਤੇ ਪੱਥਰਾਟ ਬਾਲਣ ਦਾ ਬਾਲਣਾ |
(iii) ਥਾਰ ਮਾਰੂਥਲ | (ਇ) ਐਂਟਾਰਕਟਿਕ |
(iv) ਗਲੋਬਲ ਵਾਰਮਿੰਗ | (ਸ) ਰਾਜਸਥਾਨ ॥ |
ਉੱਤਰ-
ਕਾਲਮ ‘ਉ’ | ਕਾਲੇਮ ‘ਅ’ |
(i) ਧਰਤੀ ‘ਤੇ ਸਭ ਤੋਂ ਠੰਡਾ ਮਾਰੂਥਲ | (ਈ) ਐਂਟਾਰਕਟਿਕ |
(ii) ਹਵਾ ਵਿੱਚ ਜਲਵਾਸ਼ਪਾਂ ਦੀ ਮਾਤਰਾ | (ਉ) ਨਮੀ |
(iii) ਥਾਰ ਮਾਰੂਥਲ | (ਸ) ਰਾਜਸਥਾਨ |
(iv) ਗਲੋਬਲ ਵਾਰਮਿੰਗ | (ਅ) ਅਨ੍ਹੇਵਾਹ ਜੰਗਲਾਂ ਦੀ ਕਟਾਈ ਅਤੇ ਪੱਥਰਾਟ ਬਾਲਣ ਦਾ ਬਾਲਣਾ | |
3. ਸਹੀ ਵਿਕਲਪ ਚੁਣੋ
(i) ਮੌਸਮ ਵਿੱਚ ਪਰਿਵਰਤਨ ਕਿਸ ਕਾਰਨ ਹੁੰਦੇ ਹਨ ?
(ਉ) ਚੰਦਰਮਾ
(ਅ) ਹਿ
(ਈ) ਉਪਗ੍ਰਹਿ
(ਸ) ਸੂਰਜ ॥
ਉੱਤਰ-
(ਸ) ਸੁਰਜ ।
(ii) ਜੰਮੂ-ਕਸ਼ਮੀਰ ਵਿੱਚ ਕਿਸ ਕਿਸਮ ਦੀ ਜਲਵਾਯੂ ਹੁੰਦੀ ਹੈ ?
(ਉ) ਗਰਮ ਅਤੇ ਸਿੱਲ੍ਹੀ
(ਅ) ਗਰਮ ਅਤੇ ਖ਼ੁਸ਼ਕ
(ਇ) ਮੱਧਮ ਗਰਮ ਅਤੇ ਮੱਧਮ ਖੁਸ਼ਕ
(ਸ) ਸਿੱਲ੍ਹੀ ।
ਉੱਤਰ-
(ਇ) ਮੱਧਮ ਗਰਮ ਅਤੇ ਮੱਧਮ ਖ਼ੁਸ਼ਕ ।
(iii) ਕੇਰਲ ਵਿੱਚ ਕਿਸ ਕਿਸਮ ਦੀ ਜਲਵਾਯੂ ਹੁੰਦੀ ਹੈ ?
(ੳ) ਗਰਮ ਅਤੇ ਖ਼ੁਸ਼ਕ
(ਅ) ਗਰਮ ਅਤੇ ਸਿੱਲੀ
(ਇ) ਸਿੱਲੀ
(ਸ) ਮੱਧਮ ਗਰਮ ਅਤੇ ਮੱਧਮ ਸਿੱਲ੍ਹੀ ।
ਉੱਤਰ-
(ੳ) ਗਰਮ ਅਤੇ ਖ਼ੁਸ਼ਕ ।
(iv) ਸਾਨੂੰ ਹਰ ਰੋਜ਼ ਮੌਸਮ ਦੀ ਜਾਣਕਾਰੀ ਕਿੱਥੋਂ ਮਿਲਦੀ ਹੈ ?
(ਉ) ਟੈਲੀਵਿਜ਼ਨ
(ਅ) ਰੇਡੀਓ
(ਇ) ਅਖ਼ਬਾਰ
(ਸ) ਉਪਰੋਕਤ ਸਾਰਿਆਂ ਤੋਂ ।
ਉੱਤਰ-
(ਸ) ਉਪਰੋਕਤ ਸਾਰਿਆਂ ਤੋਂ।
(v) ਦਿਨ ਦੇ ਕਿਸ ਸਮੇਂ ਤਾਪ ਦੇ ਸਭ ਤੋਂ ਘੱਟ ਹੋਣ ਦੀ ਸੰਭਾਵਨਾ ਹੈ ?
(ਉ) ਸ਼ਾਮ ਵੇਲੇ
(ਅ) ਭੋਰ ਵੇਲੇ
(ਇ) ਦੁਪਹਿਰ ਵੇਲੇ
(ਸ) ਇਹਨਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਅ) ਭੋਰ ਵੇਲੇ ।
(vi) ਦਿਨ ਦਾ ਅਧਿਕਤਮ ਤਾਪਮਾਨ ਹੁੰਦਾ ਹੈ ?
(ਉ) ਸੂਰਜ ਚੜ੍ਹਨ ਸਮੇਂ
(ਅ) ਦੁਪਹਿਰ ਨੂੰ
(ਇ) ਦੁਪਹਿਰ ਤੋਂ ਬਾਅਦ
(ਸ) ਸੂਰਜ ਡੁੱਬਣ ਵੇਲੇ ।
ਉੱਤਰ-
(ਇ) ਦੁਪਹਿਰ ਤੋਂ ਬਾਅਦ ।
4. ਦਿੱਤੇ ਗਏ ਕਥਨਾਂ ਵਿੱਚੋਂ ਸਹੀ ਅਤੇ ਗ਼ਲਤ ਕਥਨ ਦੱਸੋ
(i) ਮੌਸਮ ਵਿੱਚ ਸਾਰੇ ਪਰਿਵਰਤਨ ਸੂਰਜ ਦੇ ਕਾਰਨ ਹੁੰਦੇ ਹਨ ।
ਉੱਤਰ-
ਸਹੀ,
(ii) ਦਿਨ ਦਾ ਉੱਚਤਮ ਤਾਪਮਾਨ ਸ਼ਾਮ ਵੇਲੇ ਹੁੰਦਾ ਹੈ ।
ਉੱਤਰ-
ਗਲਤ,
(iii) ਵਿਭਿੰਨ ਸਥਾਨਾਂ ਦਾ ਤਾਪਮਾਨ ਇੱਕੋ ਜਿਹਾ ਹੁੰਦਾ ਹੈ ।
ਉੱਤਰ-
ਗ਼ਲਤ,
(iv) ਧਰੁਵੀ ਖੇਤਰ, ਧਰੁਵਾਂ ਦੇ ਨੇੜੇ ਸਥਿਤ ਹੁੰਦੇ ਹਨ ।
ਉੱਤਰ-
ਸਹੀ,
(v) ਪੈਨਗੁਇਨ ਮੈਦਾਨੀ ਖੇਤਰਾਂ ਵਿੱਚ ਰਹਿੰਦੇ ਹਨ ।
ਉੱਤਰ-
ਗਲਤ,
(vi) ਸਰਦੀਆਂ ਵਿੱਚ ਦਿਨ ਦੀ ਲੰਬਾਈ ਛੋਟੀ ਹੁੰਦੀ ਹੈ ।
ਉੱਤਰ-
ਸਹੀ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਾਨੂੰ ਹਰ ਰੋਜ਼ ਮੌਸਮ ਦੀ ਜਾਣਕਾਰੀ ਕਿਵੇਂ ਮਿਲਦੀ ਹੈ ?
ਉੱਤਰ-
ਟੈਲੀਵਿਜ਼ਨ, ਰੇਡੀਓ, ਸਮਾਚਾਰ-ਪੱਤਰ ਤੋਂ ।
ਪ੍ਰਸ਼ਨ 2.
ਮੌਸਮ ਕਿਹੜੇ ਕਾਰਕਾਂ ਉੱਤੇ ਨਿਰਭਰ ਕਰਦਾ ਹੈ ?
ਉੱਤਰ-
ਤਾਪਮਾਨ, ਨਮੀ, ਵਰਖਾ ।
ਪ੍ਰਸ਼ਨ 3.
ਨਮੀ ਕੀ ਹੈ ?
ਉੱਤਰ-
ਨਮੀ-ਹਵਾ ਵਿੱਚ ਜਲਵਾਸ਼ਪਾਂ ਦੀ ਮਾਤਰਾ ਦਾ ਮਾਪ ।
ਪ੍ਰਸ਼ਨ 4.
ਕਿਹੜਾ ਵਿਭਾਗ ਮੌਸਮ ਦੀ ਜਾਣਕਾਰੀ ਦੇ ਲਈ ਮਜਬੂਰ ਹੈ ?
ਉੱਤਰ-
ਮੌਸਮ ਵਿਗਿਆਨ ਵਿਭਾਗ ॥
ਪ੍ਰਸ਼ਨ 5.
ਵਰਖਾ ਮਾਪਣ ਦੀ ਯੁਕਤੀ ਕਿਹੜੀ ਹੈ ?
ਉੱਤਰ-
ਵਰਖਾ-ਮਾਪੀ ਯੰਤਰ ।
ਪ੍ਰਸ਼ਨ 6.
ਕੀ ਅਧਿਕਤਮ ਅਤੇ ਨਿਊਨਤਮ ਤਾਪਮਾਨ ਕਿਸੇ ਹਫ਼ਤੇ ਵਿੱਚ ਸਮਾਨ ਰਹਿੰਦਾ ਹੈ ?
ਉੱਤਰ-
ਨਹੀਂ ।
ਪ੍ਰਸ਼ਨ 7.
ਧਰਤੀ ਉੱਪਰ ਪ੍ਰਕਾਸ਼ ਅਤੇ ਊਸ਼ਮਾ ਦਾ ਸਰੋਤ ਕੀ ਹੈ ?
ਉੱਤਰ-
ਸੁਰਜ |
ਪ੍ਰਸ਼ਨ 8.
ਸੂਰਜ ਤੋਂ ਪੈਦਾ ਹੋਣ ਵਾਲੀ ਉਰਜਾ ਕਿੱਥੇ ਜਾਂਦੀ ਹੈ ?
ਉੱਤਰ-
ਊਰਜਾ ਧਰਤੀ ਦੀ ਸਤ੍ਹਾ ਉੱਤੇ ਸੋਖਿਤ ਅਤੇ ਪਰਾਵਰਤਿਤ ਹੁੰਦੀ ਹੈ ।
ਪ੍ਰਸ਼ਨ 9.
ਜਲਵਾਯੂ ਕਿਸੇ ਖੇਤਰ ਦੇ ਮੌਸਮ ਦੀ ਲੰਬੀ ਅਵਧੀ ਦੇ ਅੰਕੜਿਆਂ ਦਾ ਪੈਟਰਨ ਹੈ । ਇਹ ਅਵਧੀ ਲਗਭਗ ਕਿੰਨੀ ਹੈ ?
ਉੱਤਰ-
25 ਸਾਲ ।
ਪ੍ਰਸ਼ਨ 10.
ਕੇਰਲ ਵਿੱਚ ਕਿਸ ਤਰ੍ਹਾਂ ਦੀ ਜਲਵਾਯੂ ਮਿਲਦੀ ਹੈ ?
ਉੱਤਰ-
ਗਰਮ ਅਤੇ ਸਿੱਲੀ ॥
ਪ੍ਰਸ਼ਨ 11.
ਮਾਰੂਥਲੀ ਜਲਵਾਯੂ ਕਿਸ ਤਰ੍ਹਾਂ ਦੀ ਹੈ ?
ਉੱਤਰ-
ਗਰਮ ਅਤੇ ਖੁਸ਼ਕ ।
ਪ੍ਰਸ਼ਨ 12.
ਭਾਰਤ ਦਾ ਕਿਹੜਾ ਖੇਤਰ ਸਿੱਲ੍ਹਾ ਹੈ ?
ਉੱਤਰ-
ਉੱਤਰੀ-ਧਰੁਵ ॥
ਪ੍ਰਸ਼ਨ 13.
ਜੰਤੂਆਂ ਲਈ ਅਨੁਕੂਲਨ ਕਿਉਂ ਜ਼ਰੂਰੀ ਹੈ ?
ਉੱਤਰ-
ਜਿਊਣ ਦੇ ਲਈ ।
ਬਾਰ ਛੋਟੇ ਉੱਤਰਾਂ ਵਾਲੇ ਪ੍ਰਸ਼ਨ:
ਪ੍ਰਸ਼ਨ 1.
ਉਨ੍ਹਾਂ ਘਟਕਾਂ ਦੇ ਨਾਂ ਦੱਸੋ, ਜਿਹੜੇ ਕਿਸੇ ਥਾਂ ਦੇ ਮੌਸਮ ਨੂੰ ਨਿਰਧਾਰਿਤ ਕਰਦੇ ਹਨ ?
ਉੱਤਰ-
ਮੌਸਮ ਦੇ ਘਟਕ-ਤਾਪਮਾਨ, ਨਮੀ, ਹਵਾ ਗਤੀ ਅਤੇ ਮੀਂਹ ਆਦਿ ।
ਪ੍ਰਸ਼ਨ 2.
ਦਿਨ ਵਿੱਚ ਕਿਸ ਸਮੇਂ ਤਾਪਮਾਨ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਹੋਣ ਦੀ ਸੰਭਾਵਨਾ ਹੁੰਦੀ ਹੈ ?
ਉੱਤਰ-
ਉੱਚਤਮ ਤਾਪਮਾਨ ਆਮ ਤੌਰ ‘ਤੇ ਦੁਪਹਿਰ ਤੋਂ ਬਾਅਦ ਹੁੰਦਾ ਹੈ ਅਤੇ ਨਿਊਨਤਮ ਤਾਪਮਾਨ ਆਮ ਤੌਰ ‘ਤੇ ਸਵੇਰ ਵੇਲੇ ਹੁੰਦਾ ਹੈ ।
ਪ੍ਰਸ਼ਨ 3.
ਵਰਖਾਮਾਪੀ ਯੰਤਰ ਕੀ ਹੈ ? .
ਉੱਤਰ-
ਵਰਖਾਮਾਪੀ ਯੰਤਰ-ਵਰਖਾ ਨੂੰ ਮਾਪਣ ਵਾਲਾ ਇਹ ਇੱਕ ਯੰਤਰ ਹੈ । ਇਹ ਇੱਕ ਮਾਪਕ ਸਿਲੰਡਰ ਹੈ, ਜਿਸਦੇ ਉੱਤੇ ਵਰਖਾ ਜਲ ਨੂੰ ਇਕੱਠਾ ਕਰਨ ਲਈ ਇੱਕ ਕੀਪ ਲੱਗੀ ਰਹਿੰਦੀ ਹੈ ।
ਪ੍ਰਸ਼ਨ 4.
ਮੌਸਮ ਨੂੰ ਪਰਿਭਾਸ਼ਿਤ ਕਰੋ ।
ਉੱਤਰ-
ਮੌਸਮ-ਕਿਸੇ ਥਾਂ ਦਾ ਤਾਪਮਾਨ, ਨਮੀ, ਵਰਖਾ, ਹਵਾ ਗਤੀ ਆਦਿ ਦੇ ਸੰਦਰਭ ਵਿੱਚ ਵਾਯੁਮੰਡਲ ਦੀ ਪ੍ਰਤੀਦਿਨ ਦੀ ਪਰਿਸਥਿਤੀ ਉਸ ਥਾਂ ਦਾ ਮੌਸਮ ਹੈ ।
ਪ੍ਰਸ਼ਨ 5.
ਊਸ਼ਣ-ਕਟੀਬੰਧੀ ਵਰਖਾ ਵਣ ਜੰਤੂਆਂ ਦੀ ਵੱਡੀ ਜਨਸੰਖਿਆ ਨੂੰ ਆਵਾਸ ਪ੍ਰਦਾਨ ਕਰਦੇ ਹਨ । ਇਹ ਸਮਝਾਓ ਕਿ ਅਜਿਹਾ ਕਿਉਂ ਹੈ ?
ਉੱਤਰ-
ਊਸ਼ਣ-ਕਟੀਬੰਧੀ ਵਰਖਾ ਵਣਾਂ ਦੀਆਂ ਜਲਵਾਯੂ ਪਰਿਸਥਿਤੀਆਂ ਜ਼ਿਆਦਾ ਵਧੀਆ ਹੋਣ ਦੇ ਕਾਰਨ ਇੱਥੇ ਵਿਭਿੰਨ ਪ੍ਰਕਾਰ ਦੇ ਜੰਤੂਆਂ ਦੀ ਵਿਸ਼ਾਲ ਜਨਸੰਖਿਆ ਨਿਵਾਸ ਕਰਦੀ ਹੈ । ਇੱਥੋਂ ਦਾ ਜਲਵਾਯੂ ਆਮ ਤੌਰ ‘ਤੇ ਗਰਮ ਹੈ । ਇਹ ਭੂ-ਮੱਧ ਰੇਖਾ ਦੇ ਨੇੜੇ-ਤੇੜੇ ਸਥਿਤ ਹੈ । ਇੱਥੇ ਦਾ ਨਿਊਨਤਮ ਤਾਪਮਾਨ 15°Cਤੋਂ ਉੱਪਰ, ਦਿਨ ਅਤੇ ਰਾਤ ਦੀ ਲੰਬਾਈ ਬਰਾਬਰ ਅਤੇ ਇਹਨਾਂ ਥਾਂਵਾਂ ‘ਤੇ ਬਹੁਤ ਮੀਂਹ ਪੈਂਦਾ ਹੈ । ਇਹ ਸਾਰੀਆਂ ਪਰਿਸਥਿਤੀਆਂ ਵਿਸ਼ਾਲ ਜਨਸੰਖਿਆ ਦੇ ਅਨੁਕੂਲ ਹਨ ।
ਪ੍ਰਸ਼ਨ 6.
ਠੰਡਾ ਮਾਰੂਥਲ ਕਿਸ ਖੇਤਰ ਨੂੰ ਕਹਿੰਦੇ ਹਨ ? ਠੰਡੇ ਮਾਰੂਥਲ ਵਿੱਚ ਜਿਉਂਦੇ ਰਹਿਣ ਲਈ ਯਾਕ ਵਿੱਚ ਕਿਹੜੇ ਅਨੁਕੂਲਨ ਹਨ ?
ਉੱਤਰ-
ਅਜਿਹੇ ਖੇਤਰਾਂ, ਜਿੱਥੇ ਤਾਪਮਾਨ-20° cਤੋਂ ਵੀ ਹੇਠਾਂ ਚਲਾ ਜਾਂਦਾ ਹੈ, ਪਹਾੜ ਪਥਰੀਲੇ ਹੁੰਦੇ ਹਨ, ਬਨਸਪਤੀ ਬਹੁਤ ਘੱਟ ਹੁੰਦੀ ਹੈ, ਨੂੰ ਠੰਡੇ ਮਾਰੂਥਲ ਕਹਿੰਦੇ ਹਨ । ਭਾਰਤ ਵਿੱਚ ਠੰਡਾ ਮਾਰੂਥਲ ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੀ ਲਾਹੋਲ ਅਤੇ ਸਪਿਤੀ ਘਾਟੀ ਦੇ ਵਿਚਕਾਰ ਦਾ ਖੇਤਰ ਹੈ । | ਠੰਡੇ ਮਾਰੂਥਲ ਵਿੱਚ ਰਹਿਣ ਲਈ ਯਾਕ ਦਾ ਅਨੁਕੂਲਨ-ਠੰਡੇ ਮਾਰੂਥਲ ਵਿੱਚ ਜਿਉਂਦੇ ਰਹਿਣ ਲਈ ਯਾਕ ਵਿੱਚ ਹੇਠ ਲਿਖੇ ਅਨੁਕੂਲਨ ਪਾਏ ਜਾਂਦੇ ਹਨ :
- ਇਸ ਦਾ ਸਰੀਰ ਲੰਬੇ ਵਾਲਾਂ ਜਾਂ ਜੱਤ ਨਾਲ ਢੱਕਿਆ ਹੁੰਦਾ ਹੈ ।
- ਜੱਤ ਦਾ ਰੰਗ ਕਾਲਾ ਹੁੰਦਾ ਹੈ ਤਾਂ ਜੋ ਵੱਧ ਤੋਂ ਵੱਧ ਗਰਮੀ ਸੋਖ ਸਕੇ ।
- ਪੈਰਾਂ ਦੇ ਖੁਰ ਤਿੱਖੇ ਹੁੰਦੇ ਹਨ ਜੋ ਇਸ ਨੂੰ ਉੱਚੇ-ਨੀਵੇਂ ਰਸਤਿਆਂ ਤੇ ਚੱਲਣ ਵਿੱਚ ਮਦਦ ਕਰਦੇ ਹਨ ।
- ਚਮੜੀ ਦੇ ਹੇਠਾਂ ਚਰਬੀ ਦੀ ਮੋਟੀ ਪਰਤ ਹੁੰਦੀ ਹੈ ਜੋ ਇਸ ਨੂੰ ਅੱਤ ਦੀ ਠੰਢ ਤੋਂ ਬਚਾਉਂਦੀ ਹੈ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਉਸ਼ਣ-ਕਟੀ ਬੰਧੀ ਵਰਖਾ ਵਣਾਂ ਦੀ ਕੀ ਸਥਿਤੀ ਹੈ ? ਅਜਿਹੇ ਵਰਖਾ ਵਣ ਵਿੱਚ ਰਹਿਣ ਵਾਲੇ ਜੰਤੁ ਕਿਹੜੇ ਹਨ ? ਇਹਨਾਂ ਜੰਤੂਆਂ ਦੇ ਮੁੱਖ ਗੁਣ ਲਿਖੋ ।
ਉੱਤਰ-
ਊਸ਼ਣ-ਕਟਿ ਬੰਧੀ ਵਰਖਾ ਵਣਾਂ ਦੀ ਸਥਿਤੀ-ਕਰਕ ਰੇਖਾ ਅਤੇ ਮਕਰ ਰੇਖਾ ਦੇ ਨੇੜੇ ਜਾਂ ਆਲੇ-ਦੁਆਲੇ ਦੇ ਖੇਤਰਾਂ ਨੂੰ ਕਟੀਬੰਧੀ ਖੇਤਰ ਕਹਿੰਦੇ ਹਨ ! ਇਨ੍ਹਾਂ ਖੇਤਰਾਂ ਦਾ ਜਲਵਾਯੂ ਗਰਮ ਅਤੇ ਨਮ ਹੁੰਦਾ ਹੈ । ਇੱਥੇ ਸਰਦੀਆਂ ਵਿੱਚ ਵੀ ਤਾਪਮਾਨ 15°C ਹੁੰਦਾ ਹੈ ਅਤੇ ਗਰਮ ਰੁੱਤ ਵਿੱਚ ਤਾਪਮਾਨ 40°C ਤੱਕ ਪਹੁੰਚ ਜਾਂਦਾ ਹੈ । ਭੂ-ਮੱਧ ਰੇਖੀ ਖੇਤਰਾਂ ਵਿੱਚ ਸਾਰਾ ਸਾਲ ਵਰਖਾ ਹੁੰਦੀ ਹੈ । ਇਸ ਖੇਤਰ ਦਾ ਸਭ ਤੋਂ ਖਾਸ ਸਥਾਨ ਉਸ਼ਣ-ਕਟੀ ਬੰਧੀ ਵਰਖਾ ਵਣ ਹਨ ਜੋ ਕਿ ਉਸ ਖੇਤਰ ਉੱਤੇ ਚੰਦੋਆ ਬਣਾ ਦਿੰਦੇ ਹਨ । ਵਰਖਾ ਵਣਾਂ ਵਿੱਚ ਪਾਏ ਜਾਣ ਵਾਲੇ ਜੀਵ-ਹਾਥੀ, ਬਾਘ, ਤੇਂਦੁਆ, ਸੱਪ, ਪੰਛੀ ਅਤੇ ਕੀਟ ॥
ਵਰਖਾ ਵਣਾਂ ਵਿੱਚ ਪਾਏ ਜਾਣ ਵਾਲੇ ਜੰਤੂਆਂ ਦੇ ਮੁੱਖ ਗੁਣ :
- ਰੀਂਗਣਾ-ਸੱਪ, ਛਿਪਕਲੀਆਂ, ਗੋਹ (Monitor) ਸੰਘਣੇ ਜੰਗਲਾਂ ਵਿੱਚ ਰੈੱਗ ਸਕਦੇ ਹਨ ।
- ਮਜ਼ਬੂਤ ਸਰੀਰ-ਸੰਘਣੇ ਜੰਗਲਾਂ ਵਿੱਚੋਂ ਲੰਘਣ ਲਈ ਸ਼ਕਤੀਸ਼ਾਲੀ ਸਰੀਰ ਦੀ ਲੋੜ ਹੁੰਦੀ ਹੈ । ਇਸ ਲਈ ਹਾਥੀ, ਗੋਰੀਲਾ, ਬਾਘ, ਤੇਂਦੂਆ ਆਦਿ ਦੇ ਸਰੀਰ ਸ਼ਕਤੀਸ਼ਾਲੀ ਹੁੰਦੇ ਹਨ ।
- ਖਾਸ ਇੰਦਰੀਆਂ-ਕਈ ਉਸ਼ਣ-ਕਟੀ ਬੰਧੀ ਜੰਤੂਆਂ ਦੀ ਨਜ਼ਰ ਤੇਜ਼ ਹੁੰਦੀ ਹੈ, ਤੀਬਰ ਸੁਣਨ ਸ਼ਕਤੀ ਹੁੰਦੀ ਹੈ। ਅਤੇ ਕੁੱਝ ਜੰਤੂਆਂ ਦੀ ਚਮੜੀ ਦਾ ਰੰਗ ਆਲੇ-ਦੁਆਲੇ ਨਾਲ ਮਿਲਦਾ-ਜੁਲਦਾ ਭੁਲਾਂਦਰਾ (Camouflage) ਪਾਉਣ ਵਾਲਾ ਹੈ ।
- ਮਜ਼ਬੂਤ ਪੂੰਛ
- ਉੱਚੀ ਆਵਾਜ਼
- ਤਿੱਖੇ ਪੈਟਰਨ
- ਫਲਾਂ ਦੇ ਆਹਾਰ
- ਲੰਬੀ ਅਤੇ ਵੱਡੀ ਚੁਝ ।
ਪ੍ਰਸ਼ਨ 2.
ਜਲਵਾਯੂ ਪਰਿਵਰਤਨ ਲਈ ਜ਼ਿੰਮੇਵਾਰ ਮਨੁੱਖੀ ਕਿਰਿਆਵਾਂ ਦੀ ਚਰਚਾ ਕਰੋ ।
ਉੱਤਰ-
ਜਲਵਾਯੂ ਪਰਿਵਰਤਨ ਲਈ ਜ਼ਿੰਮੇਵਾਰ ਮਨੁੱਖੀ ਕਿਰਿਆਵਾਂ-ਹੇਠ ਲਿਖੀਆਂ ਮਨੁੱਖੀ ਕਿਰਿਆਵਾਂ ਕਾਰਨ ਜਲਵਾਯੂ ਵੱਧ ਰਿਹਾ ਹੈ-
- ਜਨਸੰਖਿਆ ‘ ਚ ਵਾਧਾ-ਜਨਸੰਖਿਆ ਵਿੱਚ ਵਾਧੇ ਅਤੇ ਲੋਕਾਂ ਦੇ ਰਹਿਣ-ਸਹਿਣ ਦੇ ਪੱਧਰ ਵਿੱਚ ਆਏ ਪਰਿਵਰਤਨ ਕਾਰਨ ਪਥਰਾਟ ਬਾਲਣ ਦੀ ਖਪਤ ਵਿੱਚ ਵਾਧਾ ਰਿਹਾ ਹੈ ।
- ਜੰਗਲਾਂ ਦੀ ਕਟਾਈ-ਵਧਦੀ ਜਨਸੰਖਿਆ ਦੀਆਂ ਜ਼ਰੂਰਤਾਂ ਜਿਵੇਂ-ਘਰਾਂ, ਇਮਾਰਤਾਂ, ਉਦਯੋਗਾਂ, ਸੜਕਾਂ ਆਦਿ ਦੇ ਨਿਰਮਾਣ ਲਈ ਵੱਡੇ ਪੱਧਰ ਤੇ ਜੰਗਲ ਕੱਟੇ ਜਾਂਦੇ ਹਨ ।
- ਖਾਨਾਂ ਪੁੱਟਣੀਆਂ-ਅੰਨ੍ਹੇਵਾਹ ਖਾਨਾਂ ਪੁੱਟਣ ਨਾਲ ਹੜਾਂ ਵਿੱਚ ਵਾਧਾ ਹੋਇਆ ਹੈ ।
- ਵਿਸ਼ਵਤਾਪਨ ਜਾਂ ਗਲੋਬਲ ਵਾਰਮਿੰਗਜੰਗਲਾਂ ਦੀ ਕਟਾਈ ਅਤੇ ਪਥਰਾਟ ਬਾਲਣਾਂ ਦੀ ਬਲਣ ਕਿਰਿਆ ਕਾਰਨ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਪ੍ਰਤੀਸ਼ਤ ਮਾਤਰਾ ਵੱਧਦੀ ਹੈ । ਇਹ ਕਾਰਬਨ ਡਾਈਆਕਸਾਈਡ ਗੈਸ ਅਤੇ ਸੂਰਜ ਦੇ ਪ੍ਰਕਾਸ਼ ਵਿੱਚੋਂ ਇੰਫਰਾਰੈਡ ਵਿਕਿਰਨਾਂ ਨੂੰ ਸੋਖ ਲੈਂਦੀ ਹੈ ਜਿਸ ਦੇ ਨਤੀਜੇ ਵਜੋਂ ਤਾਪਮਾਨ ਵਧਦਾ ਹੈ । ਇਸ ਕਾਰਨ ਹਰਾ ਹਿ ਪ੍ਰਭਾਵ ਨਿਰੰਤਰ ਵਧਦਾ ਜਾ ਰਿਹਾ ਹੈ ਅਤੇ ਪਰਿਣਾਮਸਰੂਪ ਗਲੇਸ਼ੀਅਰ ਪਿਘਲ ਰਹੇ ਹਨ ।