Punjab State Board PSEB 7th Class Science Book Solutions Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ Textbook Exercise Questions, and Answers.
PSEB Solutions for Class 7 Science Chapter 8 ਪੌਣ, ਤੂਫ਼ਾਨ ਅਤੇ ਚੱਕਰਵਾਤ
PSEB 7th Class Science Guide ਪੌਣ, ਤੂਫ਼ਾਨ ਅਤੇ ਚੱਕਰਵਾਤ Intext Questions and Answers
ਸੋਚੋ ਅਤੇ ਉੱਤਰ ਦਿਓ : (ਪੇਜ 84)
ਪ੍ਰਸ਼ਨ 1.
ਟੀਨ ਦਾ ਡੱਬਾ ਹਵਾ ਦੇ ਜ਼ਿਆਦਾ ਬਾਹਰੀ ਦਬਾਅ ਕਾਰਨ ਪਿਚਕ ਜਾਂਦਾ ਹੈ ।
ਉੱਤਰ-
ਠੀਕ ।
ਪ੍ਰਸ਼ਨ 2.
ਹਵਾ ਦਬਾਓ ਪਾਉਂਦੀ ਹੈ ।
ਉੱਤਰ-
ਠੀਕ ॥
ਸੋਚੋ ਅਤੇ ਉੱਤਰ ਦਿਓ : (ਪੇਜ 85)
ਪ੍ਰਸ਼ਨ 1.
ਦੋਵੇਂ ਬਾਰੇ ਇੱਕੋ ਆਕਾਰ ਦੇ ਹੋਣੇ ਚਾਹੀਦੇ ਹਨ ।
ਉੱਤਰ-
ਠੀਕ ।
ਪ੍ਰਸ਼ਨ 2.
ਤੇਜ਼ ਚਲਦੀ ਪੌਣ ………. ਦਬਾਉ ਪੈਦਾ ਕਰਦੀ ਹੈ ।
ਉੱਤਰ-
ਵੱਧ ।
ਸੋਚੋ ਅਤੇ ਉੱਤਰ ਦਿਓ : (ਪੇਜ 86).
ਪ੍ਰਸ਼ਨ 1.
ਗਰਮ ਕਰਨ ਤੇ ਹਵਾ ………… ਹੈ ।
ਉੱਤਰ-
ਫੈਲਦੀ ।
ਪ੍ਰਸ਼ਨ 2.
ਪਰਖ ਨਲੀ ਨੂੰ ਠੰਢਾ ਕਰਨ ਤੇ ਗੁਬਾਰਾ ਫੈਲਦਾ ਹੈ ।
ਉੱਤਰ-
ਗਲਤ ।
ਸੋਚੋ ਅਤੇ ਉੱਤਰ ਦਿਓ : (ਪੇਜ 87)
ਪ੍ਰਸ਼ਨ 1.
ਠੰਢੀ ਹਵਾ ਦੀ ਤੁਲਨਾ ਵਿੱਚ ਗਰਮ ਹਵਾ ………. ਹੁੰਦੀ ਹੈ ।
ਉੱਤਰ-
ਹਲਕੀ ।
ਪ੍ਰਸ਼ਨ 2.
ਜਲਦੀ ਮੋਮਬੱਤੀ ਉੱਪਰ ਲਟਕਾਇਆ ਕੱਪ/ਕਾਗਜ਼ ਦਾ ਲਿਫ਼ਾਫ਼ਾ ਹੇਠਾਂ ਡਿੱਗਦਾ ਹੈ ਕਿਉਂਕਿ ਇਹ ਭਾਰਾ ਹੋ ! ਜਾਂਦਾ ਹੈ ।
ਉੱਤਰ-
ਗ਼ਲਤ ॥
PSEB 7th Class Science Guide ਪੌਣ, ਤੂਫ਼ਾਨ ਅਤੇ ਚੱਕਰਵਾਤ Textbook Questions and Answers
1. ਖ਼ਾਲੀ ਸਥਾਨ ਭਰੋ
(i) ਹਵਾ ………. ਪਾਉਂਦੀ ਹੈ ।
ਉੱਤਰ-
ਦਬਾਓ,
(ii) ਗਤੀਸ਼ੀਲ ਹਵਾ ਨੂੰ ………. ਕਹਿੰਦੇ ਹਨ ।
ਉੱਤਰ-
ਪੌਣ,
(iii) ਧਰਤੀ ਨੇੜੇ ………. ਹਵਾ ਉੱਪਰ ਉੱਠਦੀ ਹੈ ਅਤੇ ………. ਹਵਾ ਹੇਠਾਂ ਆਉਂਦੀ ਹੈ ।
ਉੱਤਰ-
ਗਰਮ, ਠੰਢੀ,
(iv) ਧਰਤੀ ਦੇ ………. ਗਰਮ ਹੋਣ ਕਾਰਣ ਪੌਣਾਂ ਪੈਦਾ ਹੁੰਦੀਆਂ ਹਨ ।
ਉੱਤਰ-
ਵੱਧ,
(v) ਚੱਕਰਵਾਤ ਦੇ ਕੇਂਦਰ ਨੂੰ ਇਸ ਦੀ ………. ਕਹਿੰਦੇ ਹਨ ।
ਉੱਤਰ-
ਅੱਖ ।
2. ਠੀਕ ਜਾਂ ਗਲਤ ਦੱਸੋ
(i) ਜਦ ਅਸੀਂ ਸਾਈਕਲ ਦੀ ਟਿਊਬ ਵਿੱਚ ਹਵਾ ਭਰਦੇ ਹਾਂ ਤਾਂ ਇਹ ਫੈਲ ਜਾਂਦੀ ਹੈ ।
ਉੱਤਰ-
ਠੀਕ,
(ii) ਹਵਾ ਘੱਟ ਦਬਾਓ ਵਾਲੇ ਖੇਤਰ ਤੋਂ ਵੱਧ ਦਬਾਓ ਵਾਲੇ ਖੇਤਰ ਵੱਲ ਚੱਲਦੀ ਹੈ ।
ਉੱਤਰ-
ਗ਼ਲਤ,
(iii) ਪੌਣ ਦੀ ਚਾਲ ਮਾਪਣ ਵਾਲੇ ਯੰਤਰ ਨੂੰ ਅਨੀਮੋਮੀਟਰ ਕਹਿੰਦੇ ਹਨ ।
ਉੱਤਰ-
ਠੀਕ,
(iv) ਅਸਮਾਨੀ ਬਿਜਲੀ ਨਾਲ ਪੈਦਾ ਹੋਈ ਉੱਚੀ ਆਵਾਜ਼ ਨੂੰ “ਗਰਜ’ ਕਹਿੰਦੇ ਹਨ ।
ਉੱਤਰ-
ਠੀਕ,
(v) ਸਾਨੂੰ ਚੱਕਰਵਾਤੀ ਤੁਫ਼ਾਨ ਦੀ ਸੂਚਨਾ ਨੂੰ ਅਣਗੌਲਿਆਂ/ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ ।
ਉੱਤਰ-
ਗ਼ਲਤ ॥
3. ਠੀਕ ਉੱਤਰ ਚੁਣੇ
(i) ਕਿਹੜੀ ਹਵਾ ਦਬਾਓ ਦੀ ਉਦਾਹਰਣ ਨਹੀਂ ਹੈ ?
(ਉ) ਪਤੰਗ ਉਡਾਉਣਾ ।
(ਅ) ਸਾਈਕਲ ਦੀ ਟਿਊਬ ਵਿੱਚ ਹਵਾ ਭਰਨਾ
(ਇ) ਗੁਬਾਰੇ ਵਿੱਚ ਹਵਾ ਭਰਨਾ
(ਸ) ਗਰਮ ਹਵਾ ਵਾਲਾ ਗੁਬਾਰਾ ।
ਉੱਤਰ-
(ਸ) ਗਰਮ ਹਵਾ ਵਾਲਾ ਗੁਬਾਰਾ ।
(ii) ਗਤੀ-ਸ਼ੀਲ ਹਵਾ ਹੁੰਦੀ ਹੈ ।
(ਉ) ਪੌਣ
(ਅ) ਚੱਕਰਵਾਤ
( ਅਸਮਾਨੀ ਬਿਜਲੀ
(ਸ) ਤੂਫ਼ਾਨ ।
ਉੱਤਰ-
(ਉ) ਪੌਣ ।
(iii) ਕਿਹੜਾ ਹਵਾ ਦਾ ਗੁਣ ਹੁੰਦਾ ਹੈ ?
(ਉ) ਠੰਡਾ ਕਰਨ ਤੇ ਫੈਲਦੀ ਹੈ ।
(ਅ ਗਰਮ ਕਰਨ ਤੇ ਸੁੰਗੜਦੀ ਹੈ
(ਇ) ਗਰਮ ਕਰਨ ਤੇ ਫੈਲਦੀ ਹੈ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ ।
ਉੱਤਰ-
(ਇ) ਗਰਮ ਕਰਨ ਤੇ ਫੈਲਦੀ ਹੈ ।
(iv) ਪੌਣਾਂ ਇਸ ਕਾਰਨ ਪੈਦਾ ਹੁੰਦੀਆਂ ਹਨ ।
(ਉ) ਹਵਾ ਗਰਮ ਹੋਣ ਨਾਲ
(ਅ) ਧਰਤੀ ਠੰਢੀ ਹੋਣ ਨਾਲ
(ੲ) ਪਾਣੀ ਗਰਮ ਹੋਣ ਨਾਲ
(ਸ) ਪਾਣੀ ਅਤੇ ਧਰਤੀ ਦੇ ਅਸਮਾਨ ਗਰਮ ਹੋਣ ਨਾਲ ।
ਉੱਤਰ-
(ਸ) ਪਾਣੀ ਅਤੇ ਧਰਤੀ ਦੇ ਅਸਮਾਨ ਗਰਮ ਹੋਣ ਨਾਲ ।
(v) ਤੇਜ਼ ਗਤੀ ਵਾਲੀਆਂ ਪੌਣਾਂ ਨਾਲ ………. ਆਉਂਦੇ ਹਨ ।
(ਉ) ਅਸਮਾਨੀ ਬਿਜਲੀ ਦੇ ਗਰਜ ਵਾਲਾ
(ਅ) ਚੱਕਰਵਾਤ
(ਇ) ਝੱਖੜ
(ਸ) ਇਨ੍ਹਾਂ ਵਿੱਚ ਸਾਰੇ ਹੀ ।
ਉੱਤਰ-
(ਅ) ਚੱਕਰਵਾਤ ॥
4. ਮਿਲਾਨ ਕਰੋਕਾਲਮ ‘ੴ ਕਾਲਮ “ਅ”
ਉੱਤਰ-
5. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਹਵਾ ਨਾਲ ਫੈਲਿਆ ਗੁਬਾਰਾ ਹਵਾ ਦਾ ਕਿਹੜਾ ਗੁਣ ਦਰਸਾਉਂਦਾ ਹੈ ?
ਉੱਤਰ-
ਗਤੀਸ਼ੀਲ ਹਵਾ ਦਬਾਓ ਪਾਉਂਦੀ ਹੈ ।
ਪ੍ਰਸ਼ਨ (ii)
ਠੰਢੀ ਹਵਾ ਜਾਂ ਗਰਮ ਹਵਾ ਵਿੱਚੋਂ ਕਿਹੜੀ ਹਲਕੀ ਹੁੰਦੀ ਹੈ ?
ਉੱਤਰ-
ਗਰਮ ਹਵਾ ਠੰਢੀ ਹਵਾ ਦੀ ਤੁਲਨਾ ਵਿੱਚ ਹਲਕੀ ਹੁੰਦੀ ਹੈ ।
ਪ੍ਰਸ਼ਨ (iii)
ਧਰਤੀ ਦਾ ਕਿਹੜਾ ਖੇਤਰ ਸੂਰਜ ਤੋਂ ਸਭ ਤੋਂ ਵੱਧ ਗਰਮੀ ਪਾਪਤ ਕਰਦਾ ਹੈ ?
ਉੱਤਰ-
ਭੂ-ਮੱਧ ਰੇਖਾ ਅਤੇ ਇਸ ਦੇ ਨੇੜੇ ਦੇ ਖੇਤਰਾਂ ਤੇ ਬਹੁਤ ਸਮਾਂ ਸੂਰਜ ਦੀਆਂ ਕਿਰਣਾਂ ਸਿੱਧੀਆਂ ਪੈਂਦੀਆਂ ਹਨ ਜਿਸ ਕਰਕੇ ਭੂ-ਮੱਧ ਰੇਖਾ ਦੇ ਨੇੜੇ ਦੇ ਖੇਤਰਾਂ ਵਿੱਚ ਵੱਧ ਗਰਮੀ ਹੁੰਦੀ ਹੈ ।
ਪ੍ਰਸ਼ਨ (iv)
ਭਾਰਤ ਵਿੱਚ ਵਰਖਾ ਕਿਹੜੀਆਂ ਪੌਣਾਂ ਕਾਰਣ ਹੁੰਦੀ ਹੈ ?
ਉੱਤਰ-
ਭਾਰਤ ਵਿੱਚ ਵਰਖਾ ਮੌਨਸੂਨ ਪੌਣਾਂ ਕਾਰਣ ਹੁੰਦੀ ਹੈ । ਇਹ ਪੌਣਾਂ ਸਮੁੰਦਰ ਉੱਪਰੋਂ ਆਉਂਦੀਆਂ ਹਨ ਅਤੇ ਜਲਵਾਸ਼ਪਾਂ ਨਾਲ ਭਰਪੂਰ ਭਰੀਆਂ ਹੁੰਦੀਆਂ ਹਨ ।
ਪ੍ਰਸ਼ਨ (v)
ਉਸ ਯੰਤਰ ਦਾ ਨਾਂ ਲਿਖੋ ਜਿਸ ਨਾਲ ਹਵਾ ਦੀ ਚਾਲ ਮਾਪੀ ਜਾਂਦੀ ਹੈ ?
ਉੱਤਰ-
ਹਵਾ/ਪੌਣ ਦੀ ਚਾਲ ਅਨੀਮੋਮੀਟਰ ਯੰਤਰ ਨਾਲ ਮਾਪੀ ਜਾ ਸਕਦੀ ਹੈ ।
6. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਲਟਕਾਏ ਹੋਏ ਬੈਨਰਾ ਅਤੇ ਇਸ਼ਤਿਹਾਰਾਂ ਵਿੱਚ ਛੇਕ ਕਿਉਂ ਕੀਤੇ ਜਾਂਦੇ ਹਨ ?
ਉੱਤਰ-
ਲਟਕਾਏ ਹੋਏ ਬੈਨਰਾਂ ਅਤੇ ਇਸ਼ਤਿਹਾਰਾਂ ਵਿੱਚ ਛੇਕ ਕੀਤੇ ਜਾਂਦੇ ਹਨ ਤਾਂ ਜੋ ਤੇਜ਼ ਵਗਦੀ ਹਵਾ ਜਾਂ ਪੌਣ ਦਬਾਓ ਹੋਣ ਕਾਰਨ ਇਹਨਾਂ ਨੂੰ ਉਡਾ ਕੇ ਨਹੀਂ ਲਿਜਾ ਸਕੇ । ਹਵਾ ਛੇਕਾਂ ਵਿੱਚੋਂ ਲੰਘ ਜਾਵੇਗੀ ਅਤੇ ਬੈਨਰ ਤੇ ਕੋਈ ਦਬਾਓ ਨਹੀਂ ਪਵੇਗਾ ।
ਪ੍ਰਸ਼ਨ (ii)
ਕਿਹੜੀਆਂ ਹਾਲਤਾਂ ਵਿੱਚ ਧਰਤੀ ਦੇ ਅਸਮਾਨ ਗਰਮ ਹੋਣ ਤੇ ਪੌਣਾਂ ਚੱਲਦੀਆਂ ਹਨ ?
ਉੱਤਰ-
ਸੁਰਜ ਰਾਹੀਂ ਧਰਤੀ ਦੀਆਂ ਵੱਖ-ਵੱਖ ਥਾਂਵਾਂ ਨੂੰ ਗਰਮ ਕਰਨ ਵਿੱਚ ਇਕਸਾਰਤਾ ਨਹੀਂ ਹੁੰਦੀ । ਇਸ ਕਰਕੇ ਤਾਪਮਾਨ ਅਤੇ ਦਬਾਉ ਵਿੱਚ ਅੰਤਰ ਹੁੰਦਾ ਹੈ । ਵੱਧ ਦਬਾਉ ਵਾਲੀ ਥਾਂ ਤੋਂ ਘੱਟ ਦਬਾਉ ਵਾਲੀ ਥਾਂ ਵੱਲ ਹਵਾ ਗਤੀਸ਼ੀਲ ਹੁੰਦੀ ਹੈ ਜਿਸਨੂੰ ਪੌਣਾਂ ਆਖਦੇ ਹਨ । ਜਿੰਨਾ ਦਬਾਉ ਵੱਧ ਹੋਵੇਗਾ ਓਨੀ ਹੀ ਪੌਣਾਂ ਦੀ ਗਤੀ ਵੱਧ ਹੋਵੇਗੀ ।
ਪ੍ਰਸ਼ਨ (iii)
ਗਰਮੀਆਂ ਦੀ ਰੁੱਤ ਵਿਚ ਸਮੁੰਦਰ ਤੋਂ ਧਰਤੀ ਵੱਲ ਕਿਹੜੀਆਂ ਪੌਣਾਂ ਚੱਲਦੀਆਂ ਹਨ ? ਇਨ੍ਹਾਂ ਦਾ ਕੀ ਮਹੱਤਵ ਹੈ ?
ਉੱਤਰ-
ਗਰਮੀਆਂ ਦੀ ਰੁੱਤ ਵਿੱਚ ਧਰਤੀ ਦੇ ਤਲ ਦੇ ਨੇੜੇ ਦੀ ਹਵਾ ਗਰਮ ਹੋ ਕੇ ਹਲਕੀ ਹੋ ਜਾਂਦੀ ਹੈ ਅਤੇ ਇਹ ਉੱਪਰ ਵੱਲ ਉੱਠਦੀ ਹੈ । ਧਰਤੀ ਦੀ ਹਵਾ ਦੇ ਮੁਕਾਬਲੇ ਵਿੱਚ ਸਮੁੰਦਰ ਦੇ ਉੱਪਰਲੀ ਹਵਾ ਠੰਢੀ ਅਤੇ ਭਾਰੀ ਹੁੰਦੀ ਹੈ । ਇਸ ਲਈ ਹਵਾ, ਪੌਣ, ਤੁਫ਼ਾਨ ਅਤੇ ਚੱਕਰਵਾਤ ਸਮੁੰਦਰ ਤੋਂ ਧਰਤੀ ਵੱਲ ਚਲਦੀ ਹੈ ! ਸਮੁੰਦਰ ਤੋਂ ਚੱਲਣ ਵਾਲੀ ਇਸ ਠੰਢੀ ਹਵਾ ਨੂੰ ਜਲਸਮੀਰ ਆਖਦੇ ਹਨ । ਇਸ ਜਲ ਸਮੀਰ ਕਾਰਨ ਜਲੀ ਤੱਟ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਮੌਸਮ ਬੜਾ ਸੁਹਾਵਨਾ ਹੋ ਜਾਂਦਾ ਹੈ ।
ਪ੍ਰਸ਼ਨ (iv)
ਗਰਜ ਵਾਲੇ ਤੁਫ਼ਾਨ ਅਤੇ ਚੱਕਰਵਾਤ ਵਿੱਚ ਕੀ ਅੰਤਰ ਹੈ ?
ਉੱਤਰ-
ਗਰਜ ਵਾਲਾ ਤੂਫ਼ਾਨ-ਆਕਾਸ਼ੀ ਬਿਜਲੀ ਚਮਕਣ ਨਾਲ ਹਵਾ ਨੂੰ ਉੱਚ ਤਾਪਮਾਨ ਤੱਕ ਗਰਮ ਕਰ ਦਿੰਦੀ ਹੈ ਜਿਸ ਕਰਕੇ ਹਵਾ ਤੇਜ਼ੀ ਨਾਲ ਫੈਲਦੀ ਹੈ ਅਤੇ ਉੱਚੀ ਧੁਨੀ ਪੈਦਾ ਹੁੰਦੀ ਹੈ । ਇਸ ਉੱਚੀ ਧੁਨੀ ਨੂੰ ਗਰਜਨ ਕਹਿੰਦੇ ਹਨ । ਮੀਂਹ ਨਾਲ ਚਲਦੀ ਹਵਾ ਨੂੰ ਤੂਫ਼ਾਨ ਕਹਿੰਦੇ ਹਨ । ਕਦੇ-ਕਦੇ ਤੂਫ਼ਾਨ ਦੇ ਨਾਲ ਗਰਜਨ ਹੁੰਦੀ ਹੈ ਤਾਂ ਉਸਨੂੰ ਗਰਜਨ ਵਾਲਾ ਤੂਫ਼ਾਨ ਕਹਿੰਦੇ ਹਨ ।
ਚੱਕਰਵਾਤ-ਜਦੋਂ ਬੱਦਲਾਂ ਦੇ ਨਿਰਮਾਣ ਲਈ ਪਾਣੀ ਆਲੇ-ਦੁਆਲੇ ਨੂੰ ਸੋਖ ਕੇ ਜਲਵਾਸ਼ਪਾਂ ਵਿੱਚ ਪਰਿਵਰਤਿਤ ਹੋ ਜਾਂਦਾ ਹੈ । ਜਲਵਾਸ਼ਪ ਠੰਢੇ ਅਤੇ ਸੰਘਣਿਤ ਹੋ ਕੇ ਮੀਂਹ ਦੀਆਂ ਬੂੰਦਾਂ ਬਣਾਉਂਦੇ ਹਨ ਅਤੇ ਸੋਖੀ ਹੋਈ ਗਰਮੀ ਨੂੰ ਛੱਡਦੇ ਹਨ । ਇਸ ਗਰਮੀ ਕਾਰਨ ਆਲੇ-ਦੁਆਲੇ ਦੀ ਹਵਾ ਗਰਮ ਹੋਣ ਕਾਰਨ ਉੱਪਰ ਵੱਲ ਉੱਠਦੀ ਹੈ ਜਿਸ ਨਾਲ ਘੱਟ ਦਬਾਉ ਵਾਲਾ ਖੇਤਰ ਬਣ ਜਾਂਦਾ ਹੈ । ਇਸ ਘੱਟ ਦਬਾਉ ਵਾਲੇ ਕੇਂਦਰ ਵੱਲ ਤੇਜ਼ ਹਨੇਰੀ ਚੱਲਦੀ ਹੈ | ਅਜਿਹੀ ਕਿਰਿਆ ਕਈ ਵਾਰ ਦੁਹਰਾਈ ਜਾਂਦੀ ਹੈ ਜਿਸ ਨਾਲ ਤੇਜ਼ ਚੱਲਦੀ ਹਨੇਰੀ ਦੇ ਕੇਂਦਰ ਤੋਂ ਘੱਟ ਦਬਾਓ ਖੇਤਰ ਅਤੇ ਸੰਘਣੇ ਬੱਦਲ ਬਣਦੇ ਹਨ ।
ਤੇਜ਼ ਹਵਾ ਦੀਆਂ ਕਈ ਪਰਤਾਂ ਘੱਟ ਦਬਾਓ ਕੇਂਦਰ ਦੁਆਲੇ ਘੁੰਮਣ ਲੱਗਦੀਆਂ ਹਨ | ਅਜਿਹੀ ਹਾਲਤ ਨੂੰ ਚੱਕਰਵਾਤ ਬਣਦਾ ਕਹਿੰਦੇ ਹਨ । ਚੱਕਰਵਾਤ ਦਾ ਕੇਂਦਰ ਘੱਟ ਦਬਾਓ ਵਾਲਾ ਸ਼ਾਂਤ ਖੇਤਰ ਹੁੰਦਾ ਹੈ ਜਿਸ ਨੂੰ ਚੱਕਰਵਾਤ ਦੀ ਅੱਖ ਕਹਿੰਦੇ ਹਨ । ਅੱਖ ਦਾ ਖੇਤਰ ਬੱਦਲਾਂ ਤੋਂ ਮੁਕਤ ਹੁੰਦਾ ਹੈ । ਅੱਖ ਦੇ ਬਾਹਰ ਵੱਲ ਬੱਦਲਾਂ ਅਤੇ ਗਰਜ ਵਾਲੇ ਤੂਫ਼ਾਨ ਦਾ ਘੇਰਾ ਹੁੰਦਾ ਹੈ । ਇੱਥੇ 150 ਤੋਂ 250 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾ ਚਲਦੀ ਹੈ ।
ਪ੍ਰਸ਼ਨ (v)
ਜਿਹੜੇ ਖੇਤਰ ਚੱਕਰਵਾਤਾਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ, ਉੱਥੇ ਅਪਣਾਏ ਜਾਂਦੇ ਪ੍ਰਭਾਵਸ਼ਾਲੀ ਸੁਰੱਖਿਆ ਉਪਾਅ ਲਿਖੋ ।
ਉੱਤਰ-
ਚੱਕਰਵਾਤ ਪ੍ਰਤੀ ਸੰਵੇਦਨਸ਼ੀਲ ਖੇਤਰਾਂ ਵਿੱਚ ਅਪਣਾਏ ਜਾਣ ਵਾਲੇ ਪ੍ਰਭਾਵਸ਼ਾਲੀ ਸੁਰੱਖਿਆ ਉਪਾਅ –
1. ਸਰਕਾਰ ਦੁਆਰਾ ਕੀਤੇ ਜਾਣ ਵਾਲੇ ਉਪਾਅ-
- ਤੱਟੀ ਖੇਤਰਾਂ ਤੇ ਲੰਬੇ ਅਤੇ ਸਥਾਨਕ ਪ੍ਰਜਾਤੀਆਂ ਦੇ ਸੰਘਣੇ ਰੁੱਖ ਲਗਾਉਣੇ ਚਾਹੀਦੇ ਹਨ ਜੋ ਪੌਣ/ਹਨੇਰੀ ਦੀ ਗਤੀ ਨੂੰ ਘੱਟ ਕਰ ਸਕਣ ।
- ਤੱਟੀ ਖੇਤਰਾਂ ਵਿੱਚ ਛੱਪੜ, ਟੋਭਿਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ ਜੋ ਵਾਧੂ ਪਾਣੀ ਸੋਖ ਸਕਣ ।
- ਚੱਕਰਵਾਤਾਂ ਪ੍ਰਤੀ ਸੰਵੇਦਨਸ਼ੀਲ ਖੇਤਰਾਂ ਵਿੱਚ ਚੱਕਰਵਾਤੀ ਵਸੇਰਿਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ ।
- ਅਗਾਊਂ ਸੂਚਨਾ ਤਕਨੀਕ ਅਪਣਾ ਕੇ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਸਮਾਂ ਰਹਿੰਦੇ ਪੁਰਵ ਚੇਤਾਵਨੀ ਜਾਰੀ ਕਰਨੀ ਚਾਹੀਦੀ ਹੈ ।
2. ਲੋਕਾਂ ਦੁਆਰਾ ਅਪਨਾਏ ਜਾ ਸਕਣ ਵਾਲੇ ਉਪਾਅ-
- ਚੱਕਰਵਾਤ ਬਾਰੇ ਚਿਤਾਵਨੀਆਂ ਨੂੰ ਅਣਗੌਲਿਆ ਨਾ ਕਰੋ ।
- ਜਿਨ੍ਹਾਂ ਖੇਤਰਾਂ ਵਿੱਚ ਅਕਸਰ ਚੱਕਰਵਾਤ ਆਉਂਦੇ ਹੋਣ ਉਨ੍ਹਾਂ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ ।
- ਆਪਣੇ ਪਸ਼ੂਆਂ, ਕੀਮਤੀ ਸਮਾਨ, ਘਰਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਲਿਜਾਣ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ ।
ਪ੍ਰਸ਼ਨ (vi)
ਝੱਖੜ ਕੀ ਹੁੰਦਾ ਹੈ ? ਇਸਦੇ ਦੋ ਸੁਰੱਖਿਆ ਉਪਾਅ ਲਿਖੋ ।
ਉੱਤਰ-
ਝੱਖੜ-ਇਹ ਇੱਕ ਬਹੁਤ ਹੀ ਤੇਜ਼ ਤੁਫ਼ਾਨ ਹੁੰਦਾ ਹੈ ਜਿਸ ਵਿੱਚ ਕੀਪ ਦੀ ਸ਼ਕਲ ਦੇ ਬੱਦਲਾਂ ਵਾਲੀ ਘੁੰਮਦੀ ਹਨੇਰੀ ਹੁੰਦੀ ਹੈ । ਇਸ ਦਾ ਵਿਆਸ ਇੱਕ ਮੀਟਰ ਤੋਂ ਇੱਕ ਕਿਲੋਮੀਟਰ ਤੱਕ ਹੋ ਸਕਦਾ ਹੈ । ਕੀਫ ਦੇ ਕੇਂਦਰ ਤੇ ਬਹੁਤ ਹੀ ਘੱਟ ਦਬਾਉ ਕਾਰਣ ਇਹ ਧੂੜ, ਕਚਰਾ ਲੋਕਾਂ ਅਤੇ ਵਾਹਨਾਂ ਨੂੰ ਵੀ ਖਿੱਚ ਲੈਂਦਾ ਹੈ । ਝੱਖੜ ਪ੍ਰਤੀ ਸੁਰੱਖਿਆ ਉਪਾਅ –
- ਘਰ ਦੇ ਕਿਸੇ ਅਜਿਹੇ ਕਮਰੇ ਅੰਦਰ ਆਸਰਾ ਲਓ ਜਿਸ ਵਿੱਚ ਖਿੜਕੀਆਂ ਨਾ ਹੋਣ । ਜੇਕਰ ਬਿਨਾਂ ਖਿੜਕੀਆਂ ਵਾਲਾ ਕਮਰਾ ਨਾ ਹੋਵੇ ਤਾਂ ਸਾਰੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਕਰ ਦਿਉ ।
- ਜੇ ਕੋਈ ਵਿਅਕਤੀ ਵਾਹਨ ਵਿੱਚ ਹੈ ਤਾਂ ਉਸ ਨੂੰ ਵਾਹਨ ਵਿੱਚੋਂ ਨਿਕਲ ਕੇ ਕਿਸੇ ਨੀਵੀਂ ਥਾਂ ਤੇ ਲੇਟ ਜਾਣਾ ਚਾਹੀਦਾ ਹੈ ।
- ਜੇ ਤੁਹਾਨੂੰ ਝੱਖੜ ਵਿੱਚ ਕੋਈ ਆਸਰਾ ਨਹੀਂ ਮਿਲਦਾ ਤਾਂ ਤੁਸੀਂ ਗੋਡਿਆਂ ਭਾਰ ਬੈਠ ਕੇ ਆਪਣਾ ਸਿਰ ਗੋਡਿਆਂ ਵਿੱਚ ਲੈ ਕੇ, ਆਪਣੇ ਹੱਥ ਅਤੇ ਬਾਹਾਂ ਆਪਣੇ ਸਿਰ ਅਤੇ ਗਰਦਨ ਦੁਆਲੇ ਲਪੇਟ ਕੇ ਆਪਣਾ ਬਚਾਅ ਕਰੋ ।
7. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ (i)
ਜਦੋਂ ਇੱਕ ਲੋਹੇ ਦੇ ਡੱਬੇ ਵਿੱਚ ਪਾਣੀ ਉਬਾਲਿਆ ਜਾਂਦਾ ਹੈ; ਫਿਰ ਢੱਕਣ ਬੰਦ ਕਰਕੇ ਇਸ ਤੇ ਠੰਢਾ ਪਾਣੀ ਪਾਇਆ ਜਾਂਦਾ ਹੈ ਤਾਂ ਉਹ ਡੱਬਾ ਕਿਉਂ ਪਿਚਕ ਜਾਂਦਾ ਹੈ ? ਵਿਆਖਿਆ ਕਰੋ ।
ਉੱਤਰ-
ਜਦੋਂ ਲੋਹੇ ਦੇ ਡੱਬੇ ਵਿਚ ਪਾਣੀ ਪਾ ਕੇ ਉਬਾਲਿਆ ਜਾਂਦਾ ਹੈ ਤਾਂ ਡੱਬੀ ਦੀ ਸਾਰੀ ਹਵਾ ਗਰਮ ਹੋ ਕੇ ਹਲਕੀ ਹੋ ਜਾਂਦੀ ਹੈ ਅਤੇ ਉੱਪਰ ਵੱਲ ਉੱਠਦੀ ਹੈ । ਇਸ ਤਰ੍ਹਾਂ ਡੱਬੇ ਦੀ ਸਾਰੀ ਹਵਾ ਬਾਹਰ ਨਿਕਲ ਜਾਂਦੀ ਹੈ ।ਹੋਰ ਗਰਮ ਕਰਨ ਨਾਲ ਉਬਲ ਰਿਹਾ ਪਾਣੀ ਭਾਫ਼ ਵਿੱਚ ਬਦਲ ਜਾਂਦਾ ਹੈ ਅਤੇ ਡੱਬਾ ਭਾਫ ਨਾਲ ਭਰ ਜਾਂਦਾ ਹੈ । ਡੱਬੇ ਨੂੰ ਢੱਕਣ ਨਾਲ ਬੰਦ ਕਰਨ ਤੇ ਡੱਬੇ ਅੰਦਰ ਭਾਫ਼ ਕੈਦ ਹੋ ਜਾਂਦੀ ਹੈ । ਜਦੋਂ ਡੱਬੇ ਉੱਪਰ ਪਾਣੀ ਪਾਇਆ ਜਾਂਦਾ ਹੈ ਤਾਂ ਭਾਫ਼ ਠੰਢੀ ਹੋ ਕੇ ਪਾਣੀ ਵਿੱਚ ਬਦਲ ਜਾਂਦੀ ਹੈ । ਇਸ ਕਰਕੇ ਡੱਬੇ ਅੰਦਰ ਹਵਾ ਦਾ ਦਬਾਉ ਬਾਹਰੀ ਹਵਾ ਦੇ ਮੁਕਾਬਲੇ ਘੱਟ ਜਾਂਦਾ ਹੈ । ਇਸ ਤਰ੍ਹਾਂ ਬਾਹਰੀ ਹਵਾ ਦਾ ਦਬਾਅ ਵੱਧ ਹੋਣ ਕਾਰਨ ਡੱਬਾ ਅੰਦਰ ਵੱਲ ਪਿਚਕ ਜਾਂਦਾ ਹੈ ।
ਪ੍ਰਸ਼ਨ (ii)
ਇਹ ਕਿਰਿਆ ਰਾਹੀਂ ਸਮਝਾਉ ਕਿ ਗਰਮ ਕਰਨ ਨਾਲ ਹਵਾ ਫੈਲਦੀ ਹੈ ।
ਉੱਤਰ-
ਹਵਾ ਗਰਮ ਕਰਨ ਨਾਲ ਫੈਲਦੀ ਹੈ-ਇਸ ਤੱਥ ਨੂੰ ਹੇਠ ਲਿਖੀ ਕਿਰਿਆ ਦੁਆਰਾ ਸਿੱਧ ਕੀਤਾ ਜਾ ਸਕਦਾ ਹੈ |ਕਿਰਿਆ ਕਲਾਪ-ਇੱਕ ਮੋਟੀ ਕੱਚ ਦੀ ਉਬਾਲਣ ਪਰਖ ਨਲੀ ਲਉ ।ਇਸ ਦੇ ਮੂੰਹ ਤੇ ਇੱਕ ਗੁਬਾਰਾ ਸੈਲੋ ਟੇਪ ਨਾਲ ਚੰਗੀ ਤਰ੍ਹਾਂ ਕਸ ਕੇ ਬੰਨ੍ਹ ਦਿਓ ।ਇਕ ਬੀਕਰ ਵਿੱਚ ਗਰਮ ਪਾਣੀ ਲਉ | ਪਰਖ ਨਲੀ ਨੂੰ ਇਸ ਤਰ੍ਹਾਂ ਪਾਣੀ ਵਿੱਚ ਰੱਖੋ ਕਿ ਗੁਬਾਰਾ ਪਾਣੀ ਤੋਂ ਬਾਹਰ ਰਹੇ । 3-4 ਮਿੰਟ ਲਈ ਗੁਬਾਰੇ ਦੇ ਅਕਾਰ ਵਿਚ ਪਰਿਵਰਤਨ ਦੇਖਣ ਲਈ ਨਿਰੀਖਣ ਕਰੋ । ਪਰਖ ਨਲੀ ਬਾਹਰ ਕੱਢੋ ਅਤੇ ਇਸ ਨੂੰ ਸਧਾਰਨ ਤਾਪਮਾਨ ਤੱਕ ਠੰਢਾ ਹੋਣ ਦਿਉ । ਇੱਕ ਹੋਰ ਬੀਕਰ ਵਿੱਚ ਥੋੜ੍ਹੀ ਮਾਤਰਾ ਵਿਚ ਬਰਫ਼ ਵਰਗਾ ਠੰਢਾ ਪਾਣੀ ਲਉ ਅਤੇ ਗੁਬਾਰੇ ਵਾਲੀ ਪਰਖ ਨਲੀ ਨੂੰ ਬੀਕਰ ਵਿੱਚ 2-3 ਮਿੰਟ ਲਈ ਰੱਖੋ | ਅਕਾਰ ਵਿਚ ਤਬਦੀਲੀ ਦਾ ਨਿਰੀਖਣ ਕਰੋ । ਤੁਸੀਂ ਵੇਖੋਗੇ ਕਿ ਗਰਮ ਪਾਣੀ ਵਿੱਚ ਰੱਖਿਆ ਗੁਬਾਰਾ ਕੁੱਝ ਸਮੇਂ ਬਾਅਦ ਫੁੱਲ (ਆਕਾਰ ਵਿੱਚ ਵੱਧ ਜਾਂਦਾ ਹੈ ਅਤੇ ਠੰਢੇ . ਪਾਣੀ ਵਿੱਚ ਰੱਖਿਆ ਗੁਬਾਰਾ ਸੁੰਗੜ ਜਾਂਦਾ ਹੈ ।
ਪਰਿਣਾਮ-ਜਦੋਂ ਪਰਖ ਨੌਲੀ ਨੂੰ ਗਰਮ ਪਾਣੀ ਵਿੱਚ ਰੱਖਿਆ ਜਾਂਦਾ ਹੈ, ਤਾਂ ਗੁਬਾਰੇ ਵਿਚਲੀ ਹਵਾ ਗਰਮ ਹੋ ਜਾਂਦੀ ਹੈ ਅਤੇ ਫੈਲ ਜਾਂਦੀ ਹੈ ਜੋ ਕਿ ਗੁਬਾਰੇ ਦੇ ਫੁੱਲਣ ਦਾ ਕਾਰਣ ਬਣਦੀ ਹੈ । ਇਹ ਦਰਸਾਉਂਦਾ ਹੈ ਕਿ ਗਰਮ ਕਰਨ ਤੇ ਹਵਾ ਫੈਲਦੀ ਹੈ। ਜੇ ਪਰਖ ਨਲੀ ਨੂੰ ਠੰਢਾ ਕੀਤਾ ਜਾਵੇ ਤਾਂ ਗੁਬਾਰਾ ਸੁੰਗੜ ਜਾਂਦਾ ਹੈ । ਇਹ ਦਰਸਾਉਂਦਾ ਹੈ ਕਿ ਠੰਢਾ ਕਰਨ ਨਾਲ ਹਵਾ ਸੁੰਗੜਦੀ ਹੈ ।
ਪ੍ਰਸ਼ਨ (iii)
ਚੱਕਰਵਾਤ ਕਿਵੇਂ ਪੈਦਾ ਹੁੰਦੇ ਹਨ ? ਚੱਕਰਵਾਤ ਨੇ 1999 ਵਿਚ ਉੜੀਸਾ ਵਿੱਚ ਕਿਵੇਂ ਤਬਾਹੀ ਮਚਾਈ ? ਇਸ ਦੀ ਵਿਆਖਿਆ ਕਰੋ ।
ਉੱਤਰ-
ਚੱਕਰਵਾਤ ਦਾ ਨਿਰਮਾਣ-ਇਸ ਲਈ ਦੇਖੋ ਛੋਟੇ ਉੱਤਰਾਂ ਵਾਲਾ ਪ੍ਰਸ਼ਨ ਨੰ. (iv)
ਚੱਕਰਵਾਤ ਤੋਂ ਹੋਈ ਉੜੀਸਾ ਵਿੱਚ ਤਬਾਹੀ-ਭਾਰਤ ਦੇ ਰਾਜ ਉੜੀਸਾ ਵਿੱਚ 18 ਅਕਤੂਬਰ, 1999 ਨੂੰ ਬਹੁਤ ਹੀ ਸ਼ਕਤੀਸ਼ਾਲੀ ਚੱਕਰਵਾਤ ਆਇਆ ਸੀ । ਇਸ ਦੀ ਗਤੀ 200 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ ਤੇ ਇਸ ਨਾਲ 45,000 ਘਰ ਤਬਾਹ ਹੋਏ ਸੀ ਅਤੇ 70,000 ਲੋਕ ਬੇਘਰ ਹੋਏ ਸਨ । ਦੋਬਾਰਾ 29 ਅਕਤੂਬਰ, 1999 ਨੂੰ 260 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਵਾਲਾ ਇਕ ਹੋਰ ਚੱਕਰਵਾਤ ਆਇਆ ਜਿਸ ਨਾਲ 9 ਮੀਟਰ ਉੱਚੀਆਂ ਲਹਿਰਾਂ ਉੱਠੀਆਂ ਜਿਸ ਤੋਂ ਬਹੁਤ ਲੋਕਾਂ ਨੇ ਆਪਣੀ ਜਾਨ ਗੁਆ ਲਈ ਅਤੇ ਕਰੋੜਾਂ ਰੁਪਇਆਂ ਦੀ ਸੰਪੱਤੀ ਨੂੰ ਹਾਨੀ ਪੁੱਜੀ ਸੀ ।
PSEB Solutions for Class 7 Science ਪੌਣ, ਤੂਫ਼ਾਨ ਅਤੇ ਚੱਕਰਵਾਤ Important Questions and Answers
1. ਖ਼ਾਲੀ ਥਾਂਵਾਂ ਭਰੋ–
(i) ਪੌਣ ………….. ਹਵਾ ਹੈ ।
ਉੱਤਰ-
ਗਤੀਸ਼ੀਲ,
(ii) ਪੌਣ ਧਰਤੀ ਦੇ ………….. ਤਾਪਨ ਦੇ ਕਾਰਨ ਪੈਦਾ ਹੁੰਦੀ ਹੈ ।
ਉੱਤਰ-
ਅਸਮਾਨ,
(iii) ਧਰਤੀ ਦੀ ਸਤਾ ਦੇ ਨੇੜੇ ……………. ਹਵਾ ਉੱਪਰ ਉੱਠਦੀ ਹੈ ਜਦੋਂ ਕਿ …………. ਹੇਠਾਂ ਆਉਂਦੀ ਹੈ ।
ਉੱਤਰ-
ਗਰਮ, ਠੰਡੀ,
(iv) ………….. ਦਬਾਓ ਦੇ ਖੇਤਰ ਤੋਂ ……… ਦਬਾਓ ਦੇ ਖੇਤਰ ਵੱਲ ਗਤੀ ਕਰਦੀ ਹੈ ।
ਉੱਤਰ-
ਉੱਚ, ਘੱਟ,
(v) ………….. ਬਹੁਤ ਹੀ ਸ਼ਕਤੀਸ਼ਾਲੀ ਘੁੰਮਣਘੇਰੀ ਵਾਲੀ ਹਵਾ ਦਾ ਤੁਫ਼ਾਨ ਹੁੰਦਾ ਹੈ ਜੋ ਬਹੁਤ ਘੱਟ ਦਬਾਓ – ਵਾਲੇ ਕੇਂਦਰ ਦੁਆਲੇ ਘੁੰਮਦਾ ਹੈ ।
ਉੱਤਰ-
ਚੱਕਰਵਾਤ ।
2. ਕਾਲਮ ‘ੴ’ ਦੇ ਕਥਨਾਂ ਦਾ ਕਾਲਮ ‘ਅ’ ਦੇ ਕਥਨਾਂ ਨਾਲ ਮਿਲਾਨ ਕਰੋ –
ਕਾਲਮ ‘ਉ’ | ਕਾਲਮ ‘ਅ’ |
(i) ਗਰਮ ਹਵਾ | (ਉ) ਚੱਕਰਵਾਤ ਦਾ ਘੱਟ ਦਬਾਓ ਵਾਲਾ ਸ਼ਾਂਤ ਖੇਤਰ । |
(ii) ਵਾਯੂਮੰਡਲੀ ਦਬਾਓ ਵਿੱਚ ਪਰਿਵਰਤਨ ਕਾਰਨ | ਦੀ ਰੋਸ਼ਨਦਾਨ |
(iii) ਚੱਕਰਵਾਤ ਦੀ ਅੱਖ | (ਈ)ਛੱਤ ਉੱਡਾ ਦਿੱਦੀ ਹੈ |
(iv) ਛੱਤ ਦੇ ਉੱਪਰ ਤੇਜ਼ ਗਤੀ ਨਾਲ ਲੰਘਦੀ ਹਵਾ | (ਸ) ਪੌਣ, ਤੂਫ਼ਾਨ ਅਤੇ ਚੱਕਰਵਾਤ । |
ਉੱਤਰ-
ਕਾਲਮ ‘ਉ’ | ਕਾਲਮ ‘ਆ’ |
(i) ਗਰਮ ਹਵਾ | (ਅ) ਰੋਸ਼ਨਦਾਨ |
(ii) ਵਾਯੁਮੰਡਲੀ ਦਬਾਓ ਵਿੱਚ ਪਰਿਵਰਤਨ ਕਾਰਨ | (ਸ) ਪੌਣ, ਤੁਫ਼ਾਨ ਅਤੇ ਚੱਕਰਵਾਤ |
(iii) ਚੱਕਰਵਾਤ ਦੀ ਅੱਖ | (ਉ) ਚੱਕਰਵਾਤ ਦਾ ਘੱਟ ਦਬਾਓ ਵਾਲਾ ਸ਼ਾਂਤ ਖੇਤਰ |
(iv) ਛੱਤ ਦੇ ਉੱਪਰ ਤੇਜ਼ ਗਤੀ ਨਾਲ ਲੰਘਦੀ ਹਵਾ | (ਈ) ਛੱਤ ਉੱਡਾ ਦਿੱਦੀ ਹੈ । |
3. ਸਹੀ ਵਿਕਲਪ ਚੁਣੋ
(i) ਹੇਠ ਲਿਖਿਆਂ ਵਿੱਚੋਂ ਕਿਸ ਸਥਾਨ ਉੱਤੇ ਚੱਕਰਵਾਤ ਆਉਣ ਦੀ ਸੰਭਾਵਨਾ ਹੁੰਦੀ ਹੈ ?
(ਉ) ਅੰਮ੍ਰਿਤਸਰ
(ਅ) ਚੇਨੱਈ ।
(ਈ) ਦਿੱਲੀ
(ਸ) ਜੈਪੁਰ ।
ਉੱਤਰ-
(ਅ) ਚੇਨੱਈ ।
(ii) ਹਵਾ ਦੇ ਵੇਗ ਨੂੰ ਮਾਪਣ ਵਾਲੇ ਯੰਤਰ ਨੂੰ ਆਖਦੇ ਹਨ
(ਉ) ਹਵਾਮਾਪੀ
(ਅ) ਦਾਬਮਾਪੀ
(ਈ) ਤਾਪਮਾਪੀ
(ਸ) ਦੁੱਧਮਾਪੀ ।
ਉੱਤਰ-
(ੳ) ਹਵਾਮਾਪੀ ।
(iii) ਉਪਗ੍ਰਹਿਆਂ ਅਤੇ ਰਡਾਰ ਦੀ ਸਹਾਇਤਾ ਨਾਲ ਚੇਤਾਵਨੀ ਕਿੰਨੇ ਘੰਟੇ ਪਹਿਲਾਂ ਦਿੱਤੀ ਜਾਂਦੀ ਹੈ ?
(ਉ) 72
(ਅ) 48
(ਏ) 96
(ਸ) 12.
ਉੱਤਰ-
(ਅ) 48.
(iv) ਕਿਹੜੀਆਂ ਪੌਣਾਂ ਜਲ ਨਾਲ ਭਰੀਆਂ ਹੁੰਦੀਆਂ ਹਨ ਅਤੇ ਵਰਖਾ ਲਿਆਉਂਦੀਆਂ ਹਨ ?
(ੳ) ਅਸਮਾਨ
(ਅ) ਸਮਾਨ
(ਈ) ਮਾਨਸੁਨੀ
(ਸ) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ-
(ਸ) ਮਾਨਸੂਨੀ ।
(v) ਗਹਿਰੇ ਰੰਗ ਦੇ ਕੀਪਦਾਰ ਬੱਦਲ ਜਿਹੜੇ ਆਕਾਸ਼ ਤੋਂ ਧਰਤੀ ਵੱਲ ਆਉਂਦੇ ਪ੍ਰਤੀਤ ਹੁੰਦੇ ਹਨ, ਉਹਨਾਂ ਨੂੰ ਕੀ ਆਖਦੇ ਹਨ ?
(ਉ) ਪੌਣ
(ਅ) ਟੱਰਨੇਡੋ
(ਇ) ਚੱਕਰਵਾਤ ।
(ਸ) ਮਾਨਸੂਨ ਪੌਣ ।
ਉੱਤਰ-
(ਅ) ਟੱਰਨੇਡੋ ।
(vi) ਅਮਰੀਕਾ ਦਾ ਹਰੀਕੇਨ ਅਤੇ ਜਾਪਾਨ ਦਾ ਟਾਈਫੁਨ ਹੇਠ ਲਿਖਿਆਂ ਵਿਚੋਂ ਕੀ ਹੈ ?
(ਉ) ਚੱਕਰਵਾਤ
(ਅ) ਟੱਰਨੇ
(ਇ) ਮਾਨਸੂਨ ਪੌਣ
(ਸ) ਆਕਾਸ਼ੀ ਬਿਜਲੀ ।
ਉੱਤਰ-
(ਉ) ਚੱਕਰਵਾਤ ।
(vii) ਉੜੀਸਾ ਵਿੱਚ ਕਿਸ ਸਾਲ ਚੱਕਰਵਾਤ ਆਇਆ ਸੀ ?
(ਉ) 1999
(ਅ) 2000
(ਇ) 2001
2004.
ਉੱਤਰ-
(ਉ) 1999.
4. ਹੇਠ ਲਿਖੇ ਕਥਨਾਂ ਵਿੱਚੋਂ ਠੀਕ ਅਤੇ ਗਲਤ ਦੱਸੋ :
(i) ਪੌਣ ਹਮੇਸ਼ਾ ਘੱਟ ਦਬਾਓ ਵਾਲੇ ਖੇਤਰ ਤੋਂ ਵੱਧ ਦਬਾਓ ਵਾਲੇ ਖੇਤਰ ਵੱਲ ਵੱਗਦੀ ਹੈ ।
ਉੱਤਰ-
ਗਲਤ,
(ii) ਹਵਾ ਦੀ ਗਤੀ ਅਨੀਮੋਮੀਟਰ ਨਾਲ ਮਾਪੀ ਜਾਂਦੀ ਹੈ ।
ਉੱਤਰ-
ਠੀਕ,
(iii) ਤੇਜ਼ ਹਨੇਰੀ ਨਾਲ ਆਉਣ ਵਾਲੇ ਭਾਰੀ ਮੀਂਹ ਨੂੰ ਚੱਕਰਵਾਤ ਆਖਦੇ ਹਨ ।
ਉੱਤਰ-
ਠੀਕ,
(iv) ਕੀਪ ਆਕਾਰ ਦੇ ਬੱਦਲ ਨਾਲ ਘੁੰਮਦੀਆਂ ਤੇਜ਼ ਹਵਾਵਾਂ ਵਾਲੇ ਤੂਫ਼ਾਨ ਨੂੰ ਝੱਖੜ ਕਹਿੰਦੇ ਹਨ ।
ਉੱਤਰ-
ਠੀਕ ।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭਾਰਤ ਵਿੱਚ 18 ਅਕਤੂਬਰ, 1919 ਵਿੱਚ ਕਿਹੜੀ ਆਫ਼ਤ ਆਈ ?
ਉੱਤਰ-
ਔਡੀਸ਼ਾ (ਉੜੀਸਾ) ਵਿੱਚੋਂ ਦੀ ਚੱਕਰਵਾਤ ਪਾਰ ਹੋਇਆ ।
ਪ੍ਰਸ਼ਨ 2.
ਦੂਸਰੇ ਚੱਕਰਵਾਤ ਨੇ ਔਡੀਸ਼ਾ (ਉੜੀਸਾ) ਨੂੰ ਕਦੋਂ ਪਾਰ ਕੀਤਾ ?
ਉੱਤਰ-
29 ਅਕਤੂਬਰ, 1999.
ਪ੍ਰਸ਼ਨ 3.
ਚੱਕਰਵਾਤ ਦੁਆਰਾ ਬੇਘਰ ਹੋਈ ਜਨਸੰਖਿਆ ਕਿੰਨੀ ਸੀ ?
ਉੱਤਰ-
7,00,000 (ਲਗਪਗ) ।
ਪ੍ਰਸ਼ਨ 4.
ਕੌਣ ਕੀ ਹੈ ?
ਉੱਤਰ-
ਗਤੀਸ਼ੀਲ ਹਵਾ ।
ਪ੍ਰਸ਼ਨ 5.
ਹਵਾ ਦਾ ਇੱਕ ਗੁਣ ਲਿਖੋ ।
ਉੱਤਰ-
ਹਵਾ ਦਾਬ ਪਾਉਂਦੀ ਹੈ |
ਪ੍ਰਸ਼ਨ 6.
ਸਾਈਕਲ ਦੀ ਟਿਉਬ ਵਿੱਚ ਹਵਾ ਕਿਉਂ ਭਰੀ ਜਾਂਦੀ ਹੈ ?
ਉੱਤਰ-
ਟਿਊਬ ਨੂੰ ਕੱਸਿਆ ਰੱਖਣ ਲਈ ਕਿਉਂਕਿ ਕੱਸੀ ਹੋਈ ਟਿਊਬ ਆਸਾਨੀ ਨਾਲ ਸੜਾ ਉੱਤੇ ਚੱਲ ਸਕਦੀ ਹੈ ।
ਪ੍ਰਸ਼ਨ 7.
ਹਵਾ ਵੇਗ ਵਧਾਉਣ ਨਾਲ ਹਵਾ ਦਬਾਅ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ-
ਹਵਾ ਦਬਾਅ ਘੱਟ ਹੋ ਜਾਂਦਾ ਹੈ ।
ਪ੍ਰਸ਼ਨ 8.
ਗਰਮ ਹਵਾ ਉੱਪਰ ਨੂੰ ਕਿਉਂ ਉੱਠਦੀ ਹੈ ?
ਉੱਤਰ-
ਗਰਮ ਹਵਾ ਹਲਕੀ ਹੁੰਦੀ ਹੈ ।
ਪ੍ਰਸ਼ਨ 9.
ਮਾਨਸੂਨ ਪੌਣ ਕੀ ਹੈ ?
ਉੱਤਰ-
ਸਮੁੰਦਰ ਅਤੇ ਸਾਗਰਾਂ ਤੋਂ ਆਉਣ ਵਾਲੀ ਪੌਣ, ਜਿਸ ਵਿੱਚ ਜਲਵਾਸ਼ਪ ਹੁੰਦੇ ਹਨ ਅਤੇ ਜੋ ਵਰਖਾ ਲਿਆਉਂਦੇ ਹਨ, ਮਾਨਸੂਨ ਪੌਣ ਅਖਵਾਉਂਦੀ ਹੈ ।
ਪ੍ਰਸ਼ਨ 10.
ਹਵਾ ਨਾਲ ਹੋਣ ਵਾਲੀਆਂ ਕੁੱਝ ਸਮੱਸਿਆਵਾਂ ਦੇ ਨਾਮ ਲਿਖੋ ।
ਉੱਤਰ-
ਚੱਕਰਵਾਤ, ਟੱਰਨੇਡੋ, ਬਿਜਲੀ ਗਰਜ ਅਤੇ ਤੂਫ਼ਾਨ ਆਦਿ ।
ਪ੍ਰਸ਼ਨ 11.
ਸਰਦੀਆਂ ਵਿੱਚ ਪੌਣ ਦੀ ਦਿਸ਼ਾ ਕੀ ਹੁੰਦੀ ਹੈ ?
ਉੱਤਰ-
ਥਲ ਤੋਂ ਸਮੁੰਦਰ ਵੱਲ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਚੱਕਰਵਾਤ ਕੀ ਹੈ ? ਇਹ ਕਿਨ੍ਹਾਂ ਕਾਰਨਾਂ ‘ਤੇ ਨਿਰਭਰ ਕਰਦਾ ਹੈ ?
ਉੱਤਰ-
ਚੱਕਰਵਾਤ-ਘੱਟ ਦਾਬ ਦਾ ਉਹ ਤੰਤਰ ਜਿਸਦੇ ਆਲੇ-ਦੁਆਲੇ ਉੱਚ ਵੇਗ ਨਾਲ ਚੱਲਣ ਵਾਲੀ ਪੌਣ ਕਈ ਪਰਤਾਂ ਵਿੱਚ ਕੁੰਡਲੀ ਦੇ ਰੂਪ ਵਿੱਚ ਹੋਵੇ, ਤਾਂ ਉਸਨੂੰ ਚੱਕਰਵਾਤ ਕਹਿੰਦੇ ਹਨ । ਹਵਾ ਵੇਗ, ਹਵਾ ਦਿਸ਼ਾ, ਨਮੀ ਅਤੇ ਤਾਪ ਉੱਤੇ ਚੱਕਰਵਾਤ ਦਾ ਬਣਨਾ ਨਿਰਭਰ ਕਰਦਾ ਹੈ ।
ਪ੍ਰਸ਼ਨ 2.
ਗਰਜ ਅਤੇ ਤੂਫ਼ਾਨ ਦੇ ਬਣਨ ‘ਤੇ ਸੰਖੇਪ ਨੋਟ ਲਿਖੋ ।
ਉੱਤਰ-
ਗਰਮ ਅਤੇ ਨਮ ਜਲਵਾਯੂ ਦੇ ਕਾਰਨ ਧਰਤੀ ਦੀ ਹਵਾ ਗਰਮ ਹੋ ਜਾਂਦੀ ਹੈ । ਤਾਪ ਵਧਣ ਦੇ ਕਾਰਨ ਹਵਾ ਪ੍ਰਬਲ ਹੋ ਜਾਂਦੀ ਹੈ । ਇਹ ਆਪਣੇ ਨਾਲ ਜਲਵਾਸ਼ਪਾਂ ਨੂੰ ਲੈ ਕੇ ਉੱਪਰ ਉੱਠਦੀ ਹੈ, ਇਹ ਜਲਵਾਸ਼ਪ ਉੱਪਰ ਤਾਪ ਘੱਟ ਹੋਣ ਦੇ ਕਾਰਨ ਜੰਮ ਜਾਂਦੇ ਹਨ ਅਤੇ ਹੇਠਾਂ ਵੱਲ ਡਿੱਗਣ ਲਗਦੇ ਹਨ | ਹੇਠਾਂ ਡਿੱਗਦੀਆਂ ਬੂੰਦਾਂ ਤੇਜ਼ ਗਤੀ ਨਾਲ ਉੱਪਰ ਉੱਠਦੀ ਪੌਣ ਨਾਲ ਟਕਰਾ ਕੇ ਬਿਜਲੀ ਪੈਦਾ ਕਰਦੀਆਂ ਹਨ ਅਤੇ ਆਵਾਜ਼ ਪੈਦਾ ਹੁੰਦੀ ਹੈ । ਇਸ ਘਟਨਾ ਨੂੰ ਗਰਜ ਅਤੇ ਤੂਫ਼ਾਨ ਕਹਿੰਦੇ ਹਨ ।
ਪ੍ਰਸ਼ਨ 3.
ਬੱਦਲ ਕਿਸਾਨ ਦੇ ਸਹਾਇਕ ਕਿਵੇਂ ਹਨ ?
ਉੱਤਰ-
ਬੱਦਲਾਂ ਦੀ ਕਿਸਾਨ ਲਈ ਮਹੱਤਤਾ
- ਉਪਜ ਦੇ ਲਈ
- ਵਰਖਾ ਦੇ ਲਈ
- ਸੁਹਾਵਣੇ ਮੌਸਮ ਦੇ ਲਈ
- ਖ਼ੁਸ਼ਹਾਲੀ ਦੇ ਲਈ ।
ਪ੍ਰਸ਼ਨ 4.
ਜੇ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਚੱਕਰਵਾਤ ਆ ਜਾਏ, ਤਾਂ ਤੁਸੀਂ ਆਪਣੇ ਗੁਆਂਢੀਆਂ ਦੀ ਮਦਦ ਕਿਵੇਂ ਕਰੋਗੇ ?
ਉੱਤਰ-
ਚੱਕਰਵਾਤ ਦੇ ਦੌਰਾਨ ਗੁਆਂਢੀਆਂ ਦੀ ਮਦਦ ਲਈ ਉਠਾਏ ਗਏ ਕਦਮ
- ਉਹਨਾਂ ਨੂੰ ਚੱਕਰਵਾਤ ਆਸ਼ਰਿਆਂ ਉੱਤੇ ਲੈ ਜਾਣਾ ।
- ਸਮਾਨ ਨੂੰ ਸੁਰੱਖਿਅਤ ਸਥਾਨ ਉੱਤੇ ਪਹੁੰਚਾਉਣਾ ।
- ਡਾਕਟਰੀ ਸਹਾਇਤਾ ਉਪਲੱਬਧ ਕਰਾਉਣਾ ।
ਪ੍ਰਸ਼ਨ 5.
ਚੱਕਰਵਾਤ ਤੋਂ ਪੈਦਾ ਹੋਣ ਵਾਲੀ ਸਥਿਤੀ ਨਾਲ ਨਿਬੜਨ ਦੇ ਲਈ ਪਹਿਲਾਂ ਤੋਂ ਕਿਸ ਤਰ੍ਹਾਂ ਦੀ ਯੋਜਨਾ ਤਿਆਰ ਕਰਨ ਦੀ ਜ਼ਰੂਰਤ ਹੁੰਦੀ ਹੈ ?
ਉੱਤਰ-
ਚੱਕਰਵਾਤ ਤੋਂ ਪੈਦਾ ਹੋਣ ਵਾਲੀ ਸਥਿਤੀ ਤੋਂ ਨਿਬੜਨ ਦੀਆਂ ਯੋਜਨਾਵਾਂ
- ਘਰੇਲੁ ਸਾਜ਼-ਸਮਾਨ, ਪਾਲਤੂ ਪਸ਼ੂਆਂ ਅਤੇ ਵਾਹਨਾਂ ਨੂੰ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾਉਣ ਦਾ ਸਹੀ ਪਬੰਧ ॥
- ਟੁੱਟੀਆਂ-ਭੱਜੀਆਂ ਸੜਕਾਂ ਅਤੇ ਜਲ ਨਾਲ ਭਰੀਆਂ ਸੜਕਾਂ ਉੱਤੇ ਵਾਹਨ ਚਲਾਉਣ ਤੋਂ ਸਾਵਧਾਨੀ ।
- ਐਮਰਜੈਂਸੀ ਸੇਵਾਵਾਂ ਦੇ ਟੈਲੀਫੋਨ ਨੰਬਰਾਂ ਦੀ ਸੂਚੀ ਤਿਆਰ ਕਰਨਾ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਤੁਸੀਂ ਕਿਵੇਂ ਦਰਸਾਉਗੇ ਕਿ ਹਵਾ ਗਰਮ ਕਰਨ ’ਤੇ ਫੈਲਦੀ ਹੈ ?
ਉੱਤਰ-
ਹਵਾ ਗਰਮ ਕਰਨ ‘ਤੇ ਫੈਲਦੀ ਹੈ ਪ੍ਰਯੋਗ-ਇੱਕ ਉਬਲਣ-ਟਿਉਬ ਦੇ ਸਿਰੇ ਉੱਤੇ ਕੱਸ ਕੇ ਗੁਬਾਰਾ ਲਗਾਉ। ਇਸ ਟਿਉਬ ਨੂੰ ਗਰਮ – ਫੁੱਲਿਆ ਗੁਬਾਰਾ ਪਾਣੀ ਦੇ ਬੀਕਰ ਵਿੱਚ ਰੱਖੋ । ਕੁੱਝ ਮਿੰਟਾਂ ਬਾਅਦ ਗੁਬਾਰਾ ਫੁੱਲਣਾ ਸ਼ੁਰੂ ਹੋ ਜਾਏਗਾ । ਜਿਸ ਤੋਂ ਇਹ ਪਤਾ ਲਗਦਾ ਹੈ ਕਿ ਗਰਮ ਕਰਨ ਤੇ ਹਵਾ ਫੈਲਦੀ ਹੈ ।
img
ਪ੍ਰਸ਼ਨ 2.
ਗਰਜ ਦੇ ਨਾਲ ਬਿਜਲੀ ਡਿੱਗਣ ‘ ਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ?
ਉੱਤਰ-
ਗਰਜ ਦੇ ਨਾਲ ਬਿਜਲੀ ਡਿੱਗਣ ’ਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਇਹ ਹਨ :
- ਕਿਸੇ ਅਜਿਹੇ ਰੁੱਖ ਦੇ ਥੱਲੇ ਆਸਰਾ ਨਾ ਲਉ, ਜਿਹੜਾ ਇਕੱਲਾ ਹੋਵੇ ।
- ਖੁੱਲੀ ਜ਼ਮੀਨ ਉੱਤੇ ਨਾ ਬੈਠੋ ।
- ਧਾਤ ਦੀ ਡੰਡੀ ਵਾਲੀ ਛਤਰੀ ਦੀ ਵਰਤੋਂ ਨਾ ਕਰੋ ।
- ਖਿੜਕੀ, ਖੁੱਲ੍ਹੇ ਗੈਰਜ਼, ਸਟੋਰਾਂ ਦੇ ਬੈਂਡ ਆਸਰੇ ਦੇ ਲਈ ਢੁੱਕਵੇਂ ਸਥਾਨ ਨਹੀਂ ਹਨ ।
- ਪਾਣੀ ਵਿਚ ਨਾ ਰਹੋ ।
- ਕਾਰ ਜਾਂ ਬੱਸ ਆਸਰਾ ਲੈਣ ਲਈ ਸੁਰੱਖਿਅਤ ਸਥਾਨ ਹਨ ।