Punjab State Board PSEB 7th Class Social Science Book Solutions Geography Chapter 3 ਵਾਯੂਮੰਡਲ ਅਤੇ ਤਾਪਮਾਨ Textbook Exercise Questions and Answers.
PSEB Solutions for Class 7 Social Science Geography Chapter 3 ਵਾਯੂਮੰਡਲ ਅਤੇ ਤਾਪਮਾਨ
Social Science Guide for Class 7 PSEB ਵਾਯੂਮੰਡਲ ਅਤੇ ਤਾਪਮਾਨ Textbook Questions, and Answers
ਅਭਿਆਸ ਦੇ ਪ੍ਰਸ਼ਨ
(ੳ) ਹੇਠ ਲਿਖੇ ਹਰੇਕ ਪ੍ਰਸ਼ਨ ਦਾ ਉੱਤਰ ਇਕ ਸ਼ਬਦ/ਇਕ ਵਾਕ (1-15) ਸ਼ਬਦਾਂ ਵਿਚ ਦਿਓ –
ਪ੍ਰਸ਼ਨ 1.
ਵਾਯੂ ਮੰਡਲ ਕਿਸ ਨੂੰ ਆਖਦੇ ਹਨ ?
ਉੱਤਰ-
ਧਰਤੀ ਦੇ ਆਲੇ-ਦੁਆਲੇ ਹਵਾ ਦਾ ਇਕ ਘੇਰਾ ਜਾਂ ਗਿਲਾਫ਼ ਬਣਿਆ ਹੋਇਆ ਹੈ । ਇਸ ਘੇਰੇ ਨੂੰ ਵਾਯੂਮੰਡਲ ਕਹਿੰਦੇ ਹਨ । ਇਹ ਘੇਰਾ 1600 ਕਿ: ਮੀ: ਦੀ ਉੱਚਾਈ ਤਕ ਹੈ । ਪਰ ਜ਼ਿਆਦਾਤਰ (90%) ਹਵਾ 32 ਕਿ: ਮੀ: ਦੇ ਘੇਰੇ ਵਿਚ ਹੀ ਹੈ ।
ਪ੍ਰਸ਼ਨ 2.
ਭੂਗੋਲ ਵਿਚ ਅਸੀਂ ਵਾਯੂ ਮੰਡਲ ਦਾ ਅਧਿਐਨ ਕਿਉਂ ਕਰਦੇ ਹਾਂ ?
ਉੱਤਰ-
ਭੂਗੋਲ ਵਿਚ ਵਾਯੂਮੰਡਲ ਦਾ ਅਧਿਐਨ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਵਾਯੂ ਮੰਡਲ ਧਰਤੀ ਤੇ ਹਰ ਤਰ੍ਹਾਂ ਦੇ ਜੀਵਨ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ।
ਪ੍ਰਸ਼ਨ 3.
ਵਾਯੂ ਮੰਡਲ ਦੀਆਂ ਤਹਿਆਂ ਦੇ ਨਾਂ ਲਿਖੋ ।
ਉੱਤਰ-
ਵਾਯੂ ਮੰਡਲ ਦੀਆਂ ਚਾਰ ਮੁੱਖ ਤਹਿਆਂ ਹਨ
- ਅਸ਼ਾਂਤੀ ਮੰਡਲ (Troposphere) |
- ਸਮਤਾਪ ਮੰਡਲ (Stratosphere) ।
- ਮਧਵਰਤੀ ਮੰਡਲ (Mesosphere) ।
- ਤਾਪ ਮੰਡਲ (Thermosphere) ।
ਪ੍ਰਸ਼ਨ 4.
ਸਮਤਾਪ ਸੀਮਾ ਕਿਸ ਨੂੰ ਆਖਦੇ ਹਨ ?
ਉੱਤਰ-
ਸਮਤਾਪ ਮੰਡਲ ਦੀ ਉੱਪਰੀ ਸੀਮਾਂ ਨੂੰ ਸਮਤਾਪ ਸੀਮਾ ਕਹਿੰਦੇ ਹਨ ।
ਪ੍ਰਸ਼ਨ 5.
ਬਾਹਰੀ ਮੰਡਲ ਤੋਂ ਕੀ ਭਾਵ ਹੈ ?
ਉੱਤਰ-
ਵਾਯੂ ਮੰਡਲ ਦੀ ਬਾਹਰੀ ਪਰਤ ਨੂੰ ਬਾਹਰੀ ਮੰਡਲ (Exosphere) ਕਹਿੰਦੇ ਹਨ । ਇਸ ਦੇ ਵਿਸ਼ੇ ਵਿਚ ਵਧੇਰੇ ਜਾਣਕਾਰੀ ਨਹੀਂ ਹੈ, ਫਿਰ ਵੀ ਨਿਸ਼ਚਿਤ ਹੈ ਕਿਇਸ ਪਰਤ ਵਿਚ ਬਹੁਤ ਘੱਟ ਘਣਤਾ ਵਾਲੀਆਂ ਗੈਸਾਂ ਹਾਈਡ੍ਰੋਜਨ ਅਤੇ ਹੀਲੀਅਮ ਹਨ ।
ਪ੍ਰਸ਼ਨ 6.
ਵਾਯੂ ਮੰਡਲ ਵਿਚ ਗੈਸਾਂ ਤੋਂ ਇਲਾਵਾ ਹੋਰ ਕਿਹੜੇ ਅੰਸ਼ ਪਾਏ ਜਾਂਦੇ ਹਨ ?
ਉੱਤਰ-
ਵਾਯੂ ਮੰਡਲ ਵਿਚ ਗੈਸਾਂ ਤੋਂ ਇਲਾਵਾ ਜਲ ਵਾਸ਼ਪ ਅਤੇ ਧੂੜ ਕਣ ਪਾਏ ਜਾਂਦੇ ਹਨ ।
ਪ੍ਰਸ਼ਨ 7.
ਹਵਾ ਦਾ ਪ੍ਰਦੂਸ਼ਣ ਕਿਸ ਨੂੰ ਆਖਦੇ ਹਨ ?
ਉੱਤਰ-
ਵਾਯੂ ਮੰਡਲ ਵਿੱਚ ਮਨੁੱਖ ਦੁਆਰਾ ਪੈਦਾ ਕੀਤੀ ਗਈ ਇਸ ਸਥੂਲਤਾ ਨੂੰ ਹਵਾ ਦਾ ਪ੍ਰਦੂਸ਼ਣ ਕਹਿੰਦੇ ਹਨ। ਇਹ ਸਥੂਲਤਾ ਦੋ ਤਰ੍ਹਾਂ ਦੀ ਹੁੰਦੀ ਹੈ-ਠੋਸ ਅਤੇ ਗੈਸ ।
ਪ੍ਰਸ਼ਨ 8.
ਤਾਪਮਾਨ ਕੀ ਹੁੰਦਾ ਹੈ ਅਤੇ ਇਸਨੂੰ ਮਾਪਣ ਲਈ ਕਿਹੜੇ ਪੈਮਾਨੇ ਵਰਤੇ ਜਾਂਦੇ ਹਨ ?
ਉੱਤਰ-
ਤਾਪਮਾਨ ਨੂੰ ਮਾਪਣ ਲਈ ਦੋ ਪੈਮਾਨੇ ਵਰਤੇ ਜਾਂਦੇ ਹਨ-
- ਸੈਲਸੀਅਸ ਪੈਮਾਨਾ
- ਫਾਰਨਹੀਟ ਪੈਮਾਨਾ ।
ਪ੍ਰਸ਼ਨ 9.
ਭੂ-ਮੱਧ ਰੇਖਾ ‘ਤੇ ਤਾਪਮਾਨ ਵੱਧ ਕਿਉਂ ਹੁੰਦਾ ਹੈ ?
ਉੱਤਰ-
ਭੂ-ਮੱਧ ਰੇਖਾ ‘ਤੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ । ਇਸ ਲਈ ਇੱਥੇ ਤਾਪਮਾਨ ਵੱਧ ਹੁੰਦਾ ਹੈ ।
ਪ੍ਰਸ਼ਨ 10.
ਦਿਨ ਅਤੇ ਰਾਤ ਦੇ ਤਾਪਮਾਨ ਵਿਚ ਅੰਤਰ ਕਿਉਂ ਹੁੰਦਾ ਹੈ ?
ਉੱਤਰ-
ਦਿਨ ਦੇ ਸਮੇਂ ਧਰਤੀ ਸੂਰਜ ਤੋਂ ਗਰਮੀ ਪ੍ਰਾਪਤ ਕਰਦੀ ਹੈ ਅਤੇ ਰਾਤ ਦੇ ਸਮੇਂ ਛੱਡਦੀ ਹੈ । ਇਸ ਲਈ ਦਿਨ ਦੇ ਸਮੇਂ ਤਾਪਮਾਨ ਵੱਧ ਹੁੰਦਾ ਹੈ ਅਤੇ ਰਾਤ ਦੇ ਸਮੇਂ ਘੱਟ ।
ਪ੍ਰਸ਼ਨ 11.
ਸ਼ਿਮਲੇ ਦਾ ਤਾਪਮਾਨ ਚੰਡੀਗੜ੍ਹ ਤੋਂ ਕਿਉਂ ਘੱਟ ਰਹਿੰਦਾ ਹੈ ? ,
ਉੱਤਰ-
ਇਸ ਦਾ ਕਾਰਨ ਇਹ ਹੈ ਕਿ ਸ਼ਿਮਲਾ ਚੰਡੀਗੜ੍ਹ ਦੀ ਬਜਾਏ ਜ਼ਿਆਦਾ ਉੱਚਾਈ ‘ਤੇ ਸਥਿਤ ਹੈ । ਉੱਚਾਈ ‘ਤੇ ਜਾਂਦੇ ਹੋਏ ਤਾਪਮਾਨ ਘੱਟ ਹੁੰਦਾ ਹੈ ।
(ਅ) ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਪਗ 50-60 ਸ਼ਬਦਾਂ ਵਿਚ ਦਿਓ –
ਪ੍ਰਸ਼ਨ 1.
ਹਵਾ ਦੇ ਪ੍ਰਦੂਸ਼ਣ ਦੇ ਮੁੱਖ ਕਾਰਕਾਂ ਦੀ ਸੰਖੇਪ ਜਾਣਕਾਰੀ ਦਿਓ ।
ਉੱਤਰ-
ਹਵਾ ਦੇ ਪ੍ਰਦੂਸ਼ਣ ਦੇ ਮੁੱਖ ਕਾਰਕਾਂ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈI. ਠੋਸ ਕਾਰਕ-
- ਜਵਾਲਾਮੁਖੀ ਹਵਾ ਨੂੰ ਧੂੜ ਕਣਾਂ ਦੁਆਰਾ ਪ੍ਰਦੂਸ਼ਿਤ ਕਰਦੇ ਹਨ |
- ਈਂਧਨ ਦੇ ਜਲਣ ਦੇ ਬਾਅਦ ਕਾਰਬਨ ਦੇ ਕਣ ਧੂੰਏਂ ਦੇ ਰੂਪ ਵਿਚ ਹਵਾ ਵਿਚ ਜਮਾਂ ਹੋ ਜਾਂਦੇ ਹਨ ।
- ਕਲ-ਕਾਰਖ਼ਾਨੇ ਵੀ ਹਵਾ ਵਿਚ ਧੂੜ ਕਣ ਛੱਡਦੇ ਹਨ, ਜਿਨ੍ਹਾਂ ਵਿਚੋਂ ਐਸਬਸਟਾਸ ਪ੍ਰਦੂਸ਼ਣ ਦਾ ਬਹੁਤ ਹੀ ਖ਼ਤਰਨਾਕ ਸੋਤ ਹੈ ।
1. ਗੈਸੀ ਕਾਰਕ-
- ਮੋਟਰ ਗੱਡੀਆਂ ਦੁਆਰਾ ਨਿਕਲਿਆ ਹੋਇਆ ਧੂੰਆਂ ਇਕ ਭਿਆਨਕ ਗੈਸੀ ਪ੍ਰਦੂਸ਼ਣ ਹੈ ।
- ਵਧੇਰੇ ਆਵਾਜਾਈ ਵਾਲੀਆਂ ਥਾਂਵਾਂ ‘ਤੇ ਵਾਹਨ ਵਾਯੂ ਮੰਡਲ ਵਿਚ ਕਾਰਬਨ ਮੋਨੋਆਕਸਾਈਡ ਗੈਸ ਛੱਡਦੇ ਹਨ । ਇਹ ਬਹੁਤ ਜ਼ਹਿਰੀਲੀ ਗੈਸ ਹੁੰਦੀ ਹੈ।
- ਹਵਾ ਦਾ ਇਕ ਹੋਰ ਗੈਸੀ ਪ੍ਰਦੂਸ਼ਕ ਸਮਾਗ (Smog) ਹੈ । ਇਹ ਧੁੰਦ ਅਤੇ ਧੂੰਏਂ ਦਾ ਮਿਸ਼ਰਨ ਹੁੰਦਾ ਹੈ । ਇਹ ਪ੍ਰਦੂਸ਼ਣ ਸਿਹਤ ਲਈ ਬਹੁਤ ਹੀ ਹਾਨੀਕਾਰਕ ਹੁੰਦਾ ਹੈ ।
- ਹਵਾ ਦੇ ਪ੍ਰਦੂਸ਼ਣ ਦਾ ਇਕ ਹੋਰ ਮੁੱਖ ਕਾਰਨ ਹਵਾ ਵਿਚ ਓਜ਼ੋਨ ਦੀ ਘੱਟ ਮਾਤਰਾ ਹੈ ।
ਪ੍ਰਸ਼ਨ 2.
ਵਾਯੂ ਮੰਡਲ ਦੀ ਹੇਠਲੀ ਤਹਿ ਨੂੰ ਕੀ ਆਖਦੇ ਹਨ ? ਇਸ ਬਾਰੇ ਜਾਣਕਾਰੀ ਦਿਓ ।
ਉੱਤਰ-
ਵਾਯੂ ਮੰਡਲ ਦੀ ਹੇਠਲੀ ਤਹਿ ਨੂੰ ਅਸ਼ਾਂਤੀ ਜਾਂ ਅਸ਼ਾਂਤ ਮੰਡਲ ਆਖਦੇ ਹਨ । ਇਹ ਵਾਯੂ ਮੰਡਲ ਦੀ ਸਭ ਤੋਂ ਸੰਘਣੀ ਤਹਿ ਹੈ । ਇਸ ਨੂੰ ਅਧੋ-ਮੰਡਲ ਵੀ ਕਹਿੰਦੇ ਹਨ । ਧਰਤੀ ਦੇ ਦੁਆਲੇ ਇਸ ਦਾ ਆਕਾਰ ਆਂਡੇ ਵਰਗਾ ਹੁੰਦਾ ਹੈ । ਇਸਦੀ ਔਸਤ ਉੱਚਾਈ 12 ਕਿ: ਮੀ: ਹੈ । ਭੂ-ਮੱਧ ਰੇਖਾ ਤੇ ਇਸ ਦੀ ਮੋਟਾਈ 16-18 ਕਿ: ਮੀ: ਅਤੇ ਧਰਵਾਂ ਤੇ 6-8 ਕਿ: ਮੀ: ਹੁੰਦੀ ਹੈ । ਵਾਯੂ ਮੰਡਲ ਦੀ ਇਹ ਤਹਿ ਹਮੇਸ਼ਾਂ ਅਸ਼ਾਂਤ ਰਹਿੰਦੀ ਹੈ ਕਿਉਂਕਿ ਮੌਸਮ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਕਿਰਿਆਵਾਂ, ਜਿਵੇਂ-ਵਰਖਾ, ਹਨੇਰੀ, ਬੱਦਲ, ਤੁਫ਼ਾਨ ਆਦਿ ਇਸੇ ਤਹਿ ਵਿਚ ਹੀ ਹੁੰਦੀਆਂ ਹਨ । ਜਲ-ਕਣਾਂ ਦੀ ਵਧੇਰੇ ਮਾਤਰਾ ਵੀ ਅਸ਼ਾਂਤ ਮੰਡਲ ਵਿਚ ਹੀ ਹੁੰਦੀ ਹੈ । ਸਮੁੱਚੇ ਵਾਯੂ ਮੰਡਲ ਦੀ 75% ਹਵਾ ਇਸੇ ਤਹਿ ਵਿਚ ਪਾਈ ਜਾਂਦੀ ਹੈ । ਇਸ ਤਹਿ ਵਿਚ ਉੱਪਰ ਜਾਣ ਨਾਲ ਤਾਪਮਾਨ ਘੱਟਦਾ ਜਾਂਦਾ ਹੈ ਅਤੇ ਤਾਪਮਾਨ ਘਟਣ ਦੀ ਦਰ 6.5° ਸੈਂਟੀਗ੍ਰੇਡ ਪ੍ਰਤੀ ਕਿਲੋਮੀਟਰ ਹੈ ।
ਪ੍ਰਸ਼ਨ 3.
ਹਵਾ ਵਿਚਲੀਆਂ ਮੁੱਖ ਗੈਸਾਂ ਦੇ ਮਿਸ਼ਰਨ ਬਾਰੇ ਲਿਖੋ ।
ਉੱਤਰ-
ਹਵਾ ਗੈਸਾਂ ਦਾ ਇਕ ਮਿਸ਼ਰਨ ਹੈ । ਹਵਾ ਦੀਆਂ ਮੁੱਖ ਗੈਸਾਂ ਨਾਈਟ੍ਰੋਜਨ ਅਤੇ ਆਕਸੀਜਨ ਹਨ । ਹੋਰ ਮਹੱਤਵਪੂਰਨ ਗੈਸਾਂ ਆਰਗਨ, ਕਾਰਬਨ-ਡਾਈਆਕਸਾਈਡ ਅਤੇ ਹਾਈਡਰੋਜਨ ਹਨ । ਹਵਾ ਵਿਚ ਨਾਈਟ੍ਰੋਜਨ ਦੀ ਮਾਤਰਾ 78.03%, ਆਕਸੀਜਨ 20.99%, ਆਰਗਨ 0.94%, ਕਾਰਬਨ-ਡਾਈਆਕਸਾਈਡ 0.03% ਅਤੇ ਹਾਈਡੋਜਨ ਦੀ ਮਾਤਰਾ 0.01% ਹੈ । ਸਾਰੇ ਵਾਯੂ ਮੰਡਲ ਵਿਚ ਇਹਨਾਂ ਗੈਸਾਂ ਦੀ ਮਾਤਰਾ ਲਗਪਗ ਸਥਿਰ ਰਹਿੰਦੀ ਹੈ । ਪਰ ਉੱਚਾਈ ਦੇ ਵੱਧਣ ਨਾਲ ਇਹਨਾਂ ਦੀ ਪ੍ਰਤੀਸ਼ਤ ਮਾਤਰਾ ਵਿਚ ਅੰਤਰ ਆਉਂਦਾ ਜਾਂਦਾ ਹੈ ।
ਪ੍ਰਸ਼ਨ 4.
ਵਾਯੂ ਮੰਡਲ ਵਿਚ ਓਜ਼ੋਨ ਗੈਸ ਕਿੱਥੇ ਪਾਈ ਜਾਂਦੀ ਹੈ ਅਤੇ ਇਸਦੀ ਕੀ ਮਹੱਤਤਾ ਹੈ ?
ਉੱਤਰ-
ਵਾਯੂ ਮੰਡਲ ਵਿਚ ਓਜ਼ੋਨ ਗੈਸ ਸਮਤਾਪ ਮੰਡਲ ਵਿਚ ਪਾਈ ਜਾਂਦੀ ਹੈ । ਮਹੱਤਤਾ-ਓਜ਼ੋਨ ਗੈਸ ਇਕ ਬਹੁਤ ਹੀ ਮਹੱਤਵਪੂਰਨ ਗੈਸ ਹੈ । ਇਹ ਗੈਸ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ ਨੂੰ ਜੋ ਕਿ ਜੀਵ-ਜਗਤ ਲਈ ਹਾਨੀਕਾਰਕ ਹੁੰਦੀਆਂ ਹਨ, ਆਪਣੇ ਅੰਦਰ ਸਮਾ ਲੈਂਦੀ ਹੈ । ਓਜ਼ੋਨ ਗੈਸ ਕਾਰਨ ਹੀ ਸੂਰਜ ਤੋਂ ਆਉਣ ਵਾਲੀ ਗਰਮੀ ਸਮਤਾਪ ਮੰਡਲ ਵਿੱਚ ਹੀ ਰਹਿ ਜਾਂਦੀ ਹੈ । ਇਸੇ ਲਈ ਪ੍ਰਿਥਵੀ ‘ਤੇ ਤਾਪਮਾਨ ਬਹੁਤ ਜ਼ਿਆਦਾ ਨਹੀਂ ਵੱਧਦਾ ।
(ਇ) ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਗਪਗ 125-130 ਸ਼ਬਦਾਂ ਵਿਚ ਦਿਓ –
ਪ੍ਰਸ਼ਨ 1.
ਵਾਯੂ ਮੰਡਲ ਦੀਆਂ ਤਹਿਆਂ ਦਾ ਵਰਣਨ ਕਰੋ ।
ਉੱਤਰ-
ਅਨੁਮਾਨ ਹੈ ਕਿ ਵਾਯੂਮੰਡਲ ਲਗਪਗ 1600 ਕਿਲੋਮੀਟਰ ਦੀ ਉੱਚਾਈ ਤੱਕ ਫੈਲਿਆ ਹੋਇਆ ਹੈ । ਇਸ ਨੂੰ ਚਾਰ ਮੁੱਖ ਤਹਿਆਂ ਵਿਚ ਵੰਡਿਆ ਜਾ ਸਕਦਾ ਹੈ, ਜਿਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ –
1. ਅਸ਼ਾਂਤੀ ਮੰਡਲ-ਵਾਯੂ ਮੰਡਲ ਦੀ ਸਭ ਤੋਂ ਹੇਠਲੀ ਤਹਿ ਨੂੰ ਅਸ਼ਾਂਤੀ ਮੰਡਲ ਕਹਿੰਦੇ ਹਨ । ਪ੍ਰਿਥਵੀ ਦੀ ਸਤਹਿ ਤੋਂ ਇਸ ਦੀ ਔਸਤ ਉੱਚਾਈ 12 ਕਿਲੋਮੀਟਰ ਦੇ ਲਗਪਗ ਹੈ । ਇਹ ਉੱਚਾਈ ਭੂ-ਮੱਧ ਰੇਖਾ ‘ਤੇ ਸਭ ਤੋਂ ਜ਼ਿਆਦਾ (16-18 ਕਿਲੋਮੀਟਰ) ਅਤੇ ਧਰੁਵਾਂ ‘ਤੇ ਸਭ ਤੋਂ ਘੱਟ 68 ਕਿਲੋਮੀਟਰ) ਹੈ । ਪੂਰੇ ਵਾਯੂ ਮੰਡਲ ਦੀ 75% ਵਾਯੂ ਇਸੇ ਪਰਤ ਵਿਚ ਪਾਈ ਜਾਂਦੀ ਹੈ । ਇਸ ਤਹਿ ਵਿਚ ਉੱਪਰ ਜਾਂਦਿਆਂ ਹੋਇਆਂ ਤਾਪਮਾਨ 6.50 ਸੈਂਟੀਗ੍ਰੇਡ ਪ੍ਰਤੀ ਕਿ: ਮੀ: ਦੀ ਦਰ ਨਾਲ ਘੱਟ ਹੁੰਦਾ ਜਾਂਦਾ ਹੈ । ਤੀਬਰ ਮੌਸਮੀ ਪਰਿਵਰਤਨ ਇਸ ਤਹਿ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ । ਇਹ ਪਰਿਵਰਤਨ ਇਸ ਤਹਿ ਵਿਚ ਪਾਏ ਜਾਣ ਵਾਲੇ ਧੂੜ-ਕਣਾਂ ਤੇ ਜਲ-ਵਾਸ਼ਪਾਂ ਦੇ ਕਾਰਨ ਹੁੰਦੇ ਹਨ । ਭੂਗੋਲਿਕ ਦ੍ਰਿਸ਼ਟੀ ਤੋਂ ਮਨੁੱਖ ਲਈ ਇਹ ਮੰਡਲ ਹੀ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ।
2. ਸਮਤਾਪ ਮੰਡਲ-ਇਹ ਅਸ਼ਾਂਤ ਮੰਡਲ ਦੇ ਉੱਪਰ ਦੀ ਤਹਿ ਹੈ । ਇਸ ਤਹਿ ਵਿਚ ਤਾਪਮਾਨ ਘੱਟ ਹੁੰਦਾ ਹੈ ਅਤੇ ਹਮੇਸ਼ਾਂ ਸਥਿਰ ਰਹਿੰਦਾ ਹੈ । ਤਾਪਮਾਨ ਵਿਚ ਸਮਾਨਤਾ ਦੇ ਕਾਰਨ ਹੀ ਇਸ ਤਹਿ ਨੂੰ ਸਮਤਾਪ ਮੰਡਲ ਕਿਹਾ ਜਾਂਦਾ ਹੈ । ਇਸ ਵਿਚ ਹਵਾ ਵੀ ਪਤਲੀ ਹੁੰਦੀ ਹੈ । ਇਸ ਵਿਚ ਨਾ ਤਾਂ ਧੂੜ ਦੇ ਕਣ ਹਨ ਅਤੇ ਨਾ ਹੀ ਜਲ-ਵਾਸ਼ਪ ਹੁੰਦੇ ਹਨ । ਇਹ ਪਰਤ ਲਗਪਗ 50 ਤੋਂ 55 ਕਿ: ਮੀ: ਤਕ ਫੈਲੀ ਹੋਈ ਹੈ । ਭੂ-ਮੱਧ ਰੇਖਾ ਤੋਂ ਇਸਦੀ ਉੱਚਾਈ ਲਗਪਗ 15 ਕਿ:ਮੀ: ਹੈ । ਇਸਦੀ ਉੱਪਰੀ ਸੀਮਾ ਨੂੰ ਸਮਤਾਪ ਸੀਮਾ ਕਹਿੰਦੇ ਹਨ ।
3. ਮੱਧਵਰਤੀ ਮੰਡਲ-ਸਮਤਾਪ ਸੀਮਾ ਤੋਂ ਉੱਪਰ ਵਾਯੂ ਮੰਡਲ ਦੀ ਤਹਿ ਨੂੰ ਮੱਧਵਰਤੀ ਮੰਡਲ ਕਹਿੰਦੇ ਹਨ । ਇਸ ਤਹਿ ਵਿਚ ਉੱਚਾਈ ਦੇ ਵੱਧਣ ’ਤੇ ਤਾਪਮਾਨ ਘੱਟਦਾ ਜਾਂਦਾ ਹੈ । ਲਗਪਗ 80 ਕਿਲੋਮੀਟਰ ਦੀ ਉੱਚਾਈ ‘ਤੇ ਤਾਪਮਾਨ 90° ਸੈਂਟੀਗ੍ਰੇਡ ਹੋ ਜਾਂਦਾ ਹੈ । ਮੱਧਵਰਤੀ ਮੰਡਲ ਦੀ ਉੱਪਰਲੀ ਸੀਮਾ ਨੂੰ ਮੱਧਵਰਤੀ ਸੀਮਾ ਕਿਹਾ ਜਾਂਦਾ ਹੈ । ਇਸ ਸੀਮਾ ਤੋਂ ਅੱਗੇ ਤਾਪਮਾਨ ਫਿਰ ਵੱਧਣਾ ਸ਼ੁਰੂ ਹੋ ਜਾਂਦਾ ਹੈ ।
4. ਤਾਪ ਮੰਡਲ-ਮੱਧਵਰਤੀ ਸੀਮਾ ਤੋਂ ਉੱਪਰ ਤਾਪਮਾਨ ਵਧਣ ਲੱਗਦਾ ਹੈ । ਇਸ ਲਈ ਇਸਨੂੰ ਤਾਪ ਮੰਡਲ ਕਹਿੰਦੇ ਹਨ । ਇਸ ਮੰਡਲ ਵਿਚ ਗੈਸਾਂ ਦੀ ਮਾਤਰਾ ਘੱਟ ਹੁੰਦੀ ਹੈ ।
5. ਆਇਨ ਮੰਡਲ-ਵਾਯੂ ਮੰਡਲ ਦੀ ਸਭ ਤੋਂ ਹੇਠਲੀ ਪਰਤ ਆਇਨ ਮੰਡਲ ਕਹਾਉਂਦੀ ਹੈ। ਇਸ ਨੂੰ ਤਾਪ ਮੰਡਲ ਵੀ ਕਹਿੰਦੇ ਹਨ। ਇਸ ਦੀ ਉੱਚਾਈ ਲਗਭਗ 300 ਕਿਲੋਮੀਟਰ ਤੱਕ ਹੈ। 100 ਕਿਲੋਮੀਟਰ ਤੋਂ ਉੱਚਾਈ ਦੇ ਵੱਲ ਜਾਂਦੇ ਹੋਏ ਇਸ ਮੰਡਲ ਵਿਚ ਅਨੇਕ ਬਿਜਲਈ ਕਣ ਆਇਨ ਪਾਏ ਜਾਂਦੇ ਹਨ, ਜੋ ਕਿ ਰੇਡੀਓ ਤਰੰਗਾਂ ਨੂੰ ਧਰਤੀ ‘ਤੇ ਪਰਤਣ ਵਿਚ ਸਹਾਇਤਾ ਕਰਦੇ ਹਨ । ਇਨ੍ਹਾਂ ਦੇ ਆਧਾਰ ‘ਤੇ ਵਾਇਰਲੈਂਸ ਸੰਚਾਰ ਕੰਮ ਕਰਦਾ ਹੈ ।
ਪ੍ਰਸ਼ਨ 2.
ਕਿਸੇ ਥਾਂ ਦੇ ਤਾਪਮਾਨ ਨੂੰ ਨਿਰਧਾਰਿਤ ਕਰਨ ਵਾਲੇ ਤੱਤਾਂ ਦੀ ਵਿਆਖਿਆ ਕਰੋ ।
ਉੱਤਰ-
ਤਾਪਮਾਨ ਕਦੇ ਵੀ ਸਥਿਰ ਨਹੀਂ ਰਹਿੰਦਾ । ਸਮੇਂ ਅਤੇ ਥਾਂ ਦੇ ਅਨੁਸਾਰ ਇਹ ਘੱਟਦਾ-ਵੱਧਦਾ ਰਹਿੰਦਾ ਹੈ । ਅਸਲ ਵਿਚ ਕਿਸੇ ਥਾਂ ਦੇ ਤਾਪਮਾਨ ਨੂੰ ਅਨੇਕਾਂ ਤੱਤ ਪ੍ਰਭਾਵਿਤ ਕਰਦੇ ਹਨ, ਜਿਨ੍ਹਾਂ ਦਾ ਵਰਣਨ ਇਸ ਤਰ੍ਹਾਂ ਹੈ :
1. ਭੂ-ਮੱਧ ਰੇਖਾ ਤੋਂ ਦੂਰੀ-ਭੂ-ਮੱਧ ਰੇਖਾ ‘ਤੇ ਸੂਰਜ ਦੀਆਂ ਕਿਰਨਾਂ ਸਾਰਾ ਸਾਲ ਸਿੱਧੀਆਂ ਪੈਂਦੀਆਂ ਹਨ | ਪਰ ਜਿਉਂਜਿਉਂ ਅਸੀਂ ਧਰੁਵਾਂ ਵੱਲ ਜਾਈਏ, ਕਿਰਨਾਂ ਤਿਰਛੀਆਂ ਹੁੰਦੀਆਂ ਜਾਂਦੀਆਂ ਹਨ । ਸਿੱਧੀਆਂ ਕਿਰਨਾਂ ਤਿਰਛੀਆਂ ਕਿਰਨਾਂ ਨਾਲੋਂ ਜ਼ਿਆਦਾ ਗਰਮ ਹੁੰਦੀਆਂ ਹਨ । ਇਸ ਲਈ ਜੋ ਥਾਂਵਾਂ ਭੂ-ਮੱਧ ਰੇਖਾ ਦੇ ਨੇੜੇ ਸਥਿਤ ਹਨ ਉੱਥੋਂ ਦਾ ਤਾਪਮਾਨ ਜ਼ਿਆਦਾ ਰਹਿੰਦਾ ਹੈ । ਪਰ ਭੂ-ਮੱਧ ਰੇਖਾ ਤੋਂ ਧਰੁਵਾਂ ਵੱਲ ਜਾਂਦੇ ਹੋਏ ਤਾਪਮਾਨ ਘੱਟ ਹੁੰਦਾ ਜਾਂਦਾ ਹੈ ।
2. ਸਮੁੰਦਰ ਤਲ ਤੋਂ ਉੱਚਾਈ-ਜੋ ਸਥਾਨ ਸਮੁੰਦਰ ਤਲ ਤੋਂ ਜਿੰਨਾ ਉੱਚਾ ਹੁੰਦਾ ਹੈ, ਉਸ ਦਾ ਤਾਪਮਾਨ ਉਨਾਂ ਹੀ ਘੱਟ ਹੁੰਦਾ ਹੈ । ਇਸ ਦਾ ਕਾਰਨ ਇਹ ਹੈ ਕਿ ਸਮੁੰਦਰ ਤਲ ਦੇ ਨੇੜੇ ਹਵਾ ਸੰਘਣੀ ਹੁੰਦੀ ਹੈ, ਪਰ ਉੱਚਾਈ ਵੱਲ ਜਾਂਦੇ ਹੋਏ ਹਵਾ ਪਤਲੀ ਹੁੰਦੀ ਜਾਂਦੀ ਹੈ ਕਿਉਂਕਿ ਪਹਿਲਾਂ ਹਵਾ ਦੀ ਹੇਠਲੀ ਤਹਿ ਗਰਮ ਹੁੰਦੀ ਹੈ, ਇਸ ਲਈ ਅਸੀਂ ਜਿਉਂ-ਜਿਉਂ ਉੱਪਰ ਵੱਲ ਜਾਂਦੇ ਹਾਂ, ਹਵਾ ਘੱਟ ਗਰਮ ਹੁੰਦੀ ਹੈ । ਇਸੇ ਕਾਰਨ ਉੱਚਾਈ ‘ਤੇ ਸਥਿਤ ਥਾਂਵਾਂ ਦਾ ਤਾਪਮਾਨ ਘੱਟ ਰਹਿੰਦਾ ਹੈ । ਉਦਾਹਰਨ ਵਜੋਂ ਸ਼ਿਮਲਾ, ਚੰਡੀਗੜ੍ਹ ਨਾਲੋਂ ਸਮੁੰਦਰ ਤਲ ਤੋਂ ਜ਼ਿਆਦਾ ਉੱਚਾਈ ‘ਤੇ ਸਥਿਤ ਹੈ । ਇਸ ਲਈ ਸ਼ਿਮਲੇ ਦਾ ਤਾਪਮਾਨ ਚੰਡੀਗੜ੍ਹ ਦੇ ਤਾਪਮਾਨ ਤੋਂ ਘੱਟ ਰਹਿੰਦਾ ਹੈ ।
3. ਸਮੁੰਦਰ ਤੋਂ ਦੂਰੀ-ਥਲ ਦੇ ਮੁਕਾਬਲੇ ਜਲ ਦੇ ਨਾਲ ਗਰਮ ਹੁੰਦਾ ਹੈ ਅਤੇ ਦੇਰ ਨਾਲ ਠੰਢਾ ਹੁੰਦਾ ਹੈ । ਇਸ ਲਈ ਜੋ ਸਥਾਨ ਸਮੁੰਦਰ ਦੇ ਨੇੜੇ ਹੁੰਦੇ ਹਨ, ਉਹਨਾਂ ਦਾ ਤਾਪਮਾਨ ਨਾ ਤਾਂ ਜ਼ਿਆਦਾ ਵੱਧਦਾ ਹੈ ਅਤੇ ਨਾ ਹੀ ਜ਼ਿਆਦਾ ਘੱਟ ਹੁੰਦਾ ਹੈ । ਪਰ ਇਸ ਦੇ ਉਲਟ ਸਮੁੰਦਰ ਤੋਂ ਦੂਰ ਸਥਿਤ ਥਾਂਵਾਂ ਦਾ ਤਾਪਮਾਨ ਸਰਦੀਆਂ ਵਿਚ ਬਹੁਤ ਘੱਟ ਅਤੇ ਗਰਮੀਆਂ ਵਿਚ ਜ਼ਿਆਦਾ ਰਹਿੰਦਾ ਹੈ । ਉਦਾਹਰਨ ਵਜੋਂ ਮੁੰਬਈ ਸਮੁੰਦਰ ਦੇ ਨੇੜੇ ਸਥਿਤ ਹੈ, ਇਸ ਲਈ ਉੱਥੇ ਤਾਪਮਾਨ ਲਗਪਗ ਸਮਾਨ ਰਹਿੰਦਾ ਹੈ । ਇਸ ਦੇ ਉਲਟ ਸਮੁੰਦਰ ਤੋਂ ਦੂਰ ਹੋਣ ਕਾਰਨ ਅੰਮ੍ਰਿਤਸਰ ਦੇ ਸਾਲਾਨਾ ਤਾਪਮਾਨ ਵਿਚ ਕਾਫ਼ੀ ਅੰਤਰ ਪਾਇਆ ਜਾਂਦਾ ਹੈ ।
4. ਸਮੁੰਦਰੀ ਧਾਰਾਵਾਂ-ਸਮੁੰਦਰ ਵਿਚ ਪਾਣੀ ਦੀਆਂ ਜੋ ਨਦੀਆਂ ਵਗਦੀਆਂ ਹਨ, ਉਹਨਾਂ ਨੂੰ ਧਾਰਾਵਾਂ ਕਹਿੰਦੇ ਹਨ । ਇਹ ਦੋ ਕਿਸਮ ਦੀਆਂ ਹੁੰਦੀਆਂ ਹਨ-ਗਰਮ ਅਤੇ ਠੰਢੀਆਂ । ਜਿੱਥੋਂ ਗਰਮ ਧਾਰਾਵਾਂ ਲੰਘਦੀਆਂ ਹਨ, ਉੱਥੋਂ ਦਾ ਤਾਪਮਾਨ ਵੱਧ ਹੋ ਜਾਂਦਾ ਹੈ । ਪਰ ਜਿੱਥੋਂ ਠੰਢੀਆਂ ਧਾਰਾਵਾਂ ਲੰਘਦੀਆਂ ਹਨ, ਉੱਥੋਂ ਦਾ ਤਾਪਮਾਨ ਘੱਟ ਹੋ ਜਾਂਦਾ ਹੈ ।
5. ਪੌਣਾਂ-ਜਿਹੜੀਆਂ ਪੌਣਾਂ ਸਮੁੰਦਰ ਵੱਲੋਂ ਆਉਂਦੀਆਂ ਹਨ, ਉਹ ਜਲ-ਕਣਾਂ ਨਾਲ ਭਰੀਆਂ ਹੁੰਦੀਆਂ ਹਨ ਅਤੇ ਵਰਖਾ ਕਰਦੀਆਂ ਹਨ । ਇਹਨਾਂ ਪੌਣਾਂ ਦੇ ਪ੍ਰਭਾਵ ਵਿਚ ਆਉਣ ਵਾਲੀਆਂ ਥਾਂਵਾਂ ਦਾ ਤਾਪਮਾਨ ਕੁੱਝ ਘੱਟ ਹੋ ਜਾਂਦਾ ਹੈ । ਪਰ ਖੁਸ਼ਕ ਪ੍ਰਦੇਸ਼ਾਂ ਤੋਂ ਆਉਣ ਵਾਲੀਆਂ ਪੌਣਾਂ ਆਪਣੇ ਪ੍ਰਭਾਵ ਵਿੱਚ ਆਉਣ ਵਾਲੀਆਂ ਥਾਂਵਾਂ ਦਾ ਤਾਪਮਾਨ ਵਧਾ ਦਿੰਦੀਆਂ ਹਨ ।
6. ਪਰਬਤਾਂ ਦੀ ਦਿਸ਼ਾ-ਜੋ ਪਰਬਤ ਪੌਣਾਂ ਦੀ ਦਿਸ਼ਾ ਦੇ ਉਲਟ ਸਥਿਤ ਹੁੰਦੇ ਹਨ, ਉਹ ਪੌਣਾਂ ਨੂੰ ਰੋਕ ਕੇ ਵਰਖਾ ਲਿਆਉਣ ਵਿਚ ਸਹਾਇਤਾ ਕਰਦੇ ਹਨ ਅਤੇ ਤਾਪਮਾਨ ਨੂੰ ਘਟਾਉਂਦੇ ਹਨ । ਪਰ ਇਸ ਦੇ ਉਲਟ ਜੋ ਪਰਬਤ ਪੌਣਾਂ ਦੇ ਸਮਾਨਾਂਤਰ ਹੁੰਦੇ ਹਨ, ਉਹ ਪੌਣਾਂ ਨੂੰ ਰੋਕ ਨਹੀਂ ਸਕਦੇ । ਉਦਾਹਰਨ ਵਜੋਂ ਹਿਮਾਲਿਆ ਪਰਬਤ ਸਮੁੰਦਰ ਤੋਂ ਆਉਣ ਵਾਲੀਆਂ ਪੌਣਾਂ ਨੂੰ ਰੋਕਦਾ ਹੈ, ਪਰ ਅਰਾਵਲੀ ਪਰਬਤ ਇਹਨਾਂ ਨੂੰ ਨਹੀਂ ਰੋਕ ਸਕਦਾ ।
7.ਪਰਬਤਾਂ ਦੀ ਢਲਾਣ-ਪਰਬਤਾਂ ਦੀਆਂ ਜੋ ਢਲਾਣਾਂ ਸੂਰਜ ਦੇ ਸਾਹਮਣੇ ਹੁੰਦੀਆਂ ਹਨ, ਉਹਨਾਂ ਦਾ ਤਾਪਮਾਨ ਵੱਧ ਹੁੰਦਾ ਹੈ | ਪਰ ਜੋ ਢਲਾਣਾਂ ਸੂਰਜ ਤੋਂ ਪਰੇ ਹੁੰਦੀਆਂ ਹਨ, ਉਹਨਾਂ ਦਾ ਤਾਪਮਾਨ ਘੱਟ ਹੁੰਦਾ ਹੈ ।
8. ਮਿੱਟੀ ਦੀ ਕਿਸਮ-ਰੇਤਲੀ ਮਿੱਟੀ ਚੀਕਣੀ ਮਿੱਟੀ ਦੀ ਤੁਲਨਾ ਵਿਚ ਜਲਦੀ ਗਰਮ ਅਤੇ ਜਲਦੀ ਠੰਢੀ ਹੁੰਦੀ ਹੈ । ਇਸ ਲਈ ਰੇਤਲੇ ਦੇਸ਼ਾਂ ਵਿਚ ਦਿਨ ਵਿਚ ਤਾਪਮਾਨ ਵੱਧ ਅਤੇ ਰਾਤ ਨੂੰ ਘੱਟ ਹੋ ਜਾਂਦਾ ਹੈ ।
9. ਬੱਦਲ ਅਤੇ ਵਰਖਾ-ਜਿਨ੍ਹਾਂ ਦੇਸ਼ਾਂ ਵਿਚ ਬੱਦਲ ਜ਼ਿਆਦਾ ਰਹਿੰਦੇ ਹਨ ਅਤੇ ਵਰਖਾ ਵੀ ਜ਼ਿਆਦਾ ਹੁੰਦੀ ਹੈ, ਉੱਥੇ ਤਾਪਮਾਨ ਆਮ ਤੌਰ ‘ਤੇ ਘੱਟ ਰਹਿੰਦਾ ਹੈ| ਅਸਲ ਵਿਚ ਬੱਦਲ ਧਰਤੀ ‘ਤੇ ਸਿੱਧੀ ਧੁੱਪ ਨੂੰ ਪੈਣ ਤੋਂ ਰੋਕਦੇ ਹਨ, ਜਿਸ ਨਾਲ ਤਾਪਮਾਨ ਜ਼ਿਆਦਾ ਨਹੀਂ ਵੱਧਦਾ । ਇਸ ਤਰ੍ਹਾਂ ਵਰਖਾ ਦੇ ਕਾਰਨ ਵੀ ਤਾਪਮਾਨ ਵਿਚ ਕਮੀ ਆ ਜਾਂਦੀ ਹੈ ।
(ਸ) ਹੇਠ ਲਿਖਿਆਂ ਵਿਚ ਖ਼ਾਲੀ ਥਾਂਵਾਂ ਭਰੋ –
ਪ੍ਰਸ਼ਨ 1.
ਜਿਉਂ-ਜਿਉਂ ਪਹਾੜਾਂ ਦੇ ਉੱਪਰ ਚੜ੍ਹਦੇ ਹਾਂ, ਤਾਪਮਾਨ ……… ਜਾਂਦਾ ਹੈ ।
ਉੱਤਰ-
ਘੱਟਦਾ,
ਪ੍ਰਸ਼ਨ 2.
ਧਰਤੀ ਤੇ ਤਾਪਮਾਨ ਦੇ ਮੁੱਖ ਸੋਮੇ ………. ਅਤੇ ……… ਹਨ ।
ਉੱਤਰ-
ਸੂਰਜ, ਧਰਤੀ ਦੇ ਅੰਦਰੂਨੀ ਭਾਗ,
ਪ੍ਰਸ਼ਨ 3.
ਓਜ਼ੋਨ ਗੈਸ ………. ਕਿਰਨਾਂ ਨੂੰ ਆਪਣੇ ਵਿਚ ਸਮਾ ਲੈਂਦੀ ਹੈ ।
ਉੱਤਰ-
ਪਰਾਬੈਂਗਣੀ,
ਪ੍ਰਸ਼ਨ 4.
ਬਿਜਲੀ ਅਣੁ ………. ਮੰਡਲ ਵਿਚ ਪਾਏ ਜਾਂਦੇ ਹਨ ।
ਉੱਤਰ-
ਆਇਨ ਜਾਂ ਤਾਪ,
ਪ੍ਰਸ਼ਨ 5.
ਵਾਇਰਲੈਂਸ ਸੰਚਾਰ ਪ੍ਰਣਾਲੀ ……… ਤਰੰਗਾਂ ਦੇ ਆਧਾਰ ‘ਤੇ ਕੰਮ ਕਰਦਾ ਹੈ ।
ਉੱਤਰ-
ਰੇਡੀਓ,
ਪ੍ਰਸ਼ਨ 6.
ਵਾਯੂ-ਮੰਡਲ ਵਿੱਚ ਸਭ ਤੋਂ ਵੱਧ ਮਾਤਰਾ ……… ਗੈਸ ਦੀ ਹੁੰਦੀ ਹੈ
ਉੱਤਰ-
ਨਾਈਟ੍ਰੋਜਨ ।
ਹੋਰ ਮਹੱਤਵਪੂਰਨ ਪ੍ਰਸ਼ਨ
ਪ੍ਰਸ਼ਨ 1.
ਵਾਯੂ ਮੰਡਲ ਦੇ ਤੱਤਾਂ (ਅੰਸ਼ਾਂ ਦੇ ਨਾਂ ਦੱਸੋ ।
ਉੱਤਰ-
ਵਾਯੂ ਮੰਡਲ ਦੇ ਮੁੱਖ ਤੱਤ ਜਾਂ ਅੰਸ਼ ਹਵਾ, ਤਾਪਮਾਨ, ਨਮੀ, ਹਵਾ ਦਾ ਦਬਾਅ (ਹਵਾ ਦਾ ਭਾਰ) ਆਦਿ ।
ਪ੍ਰਸ਼ਨ 2.
ਤਾਪਮਾਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਹਵਾ ਵਿਚ ਵਰਤਮਾਨ ਗਰਮੀ ਦੇ ਅੰਸ਼ ਨੂੰ ਉਸਦਾ ਤਾਪਮਾਨ ਕਿਹਾ ਜਾਂਦਾ ਹੈ । ਹਵਾ ਦੇ ਤਾਪਮਾਨ ਦੀ ਤਰ੍ਹਾਂ ਕਿਸੇ ਵਸਤੂ ਜਾਂ ਜੀਵ ਦੇ ਅੰਦਰ ਵਰਤਮਾਨ ਗਰਮੀ ਦੇ ਅੰਸ਼ ਨੂੰ ਹੀ ਤਾਪਮਾਨ ਕਹਿੰਦੇ ਹਨ | ਤਾਪਮਾਨ ਘੱਟ ਜਾਂ ਜ਼ਿਆਦਾ ਹੁੰਦਾ ਰਹਿੰਦਾ ਹੈ ।
ਪ੍ਰਸ਼ਨ 3.
ਵਾਯੂ ਮੰਡਲ ਦੀਆਂ ਹੇਠ ਲਿਖੀਆਂ ਗੈਸਾਂ ਦਾ ਮਹੱਤਵ ਦੱਸੋਨਾਈਟਰੋਜਨ, ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ।
ਉੱਤਰ-
ਨਾਈਟਰੋਜਨ-ਨਾਈਟਰੋਜਨ ਜ਼ਿਆਦਾਤਰ ਵਾਯੂ ਮੰਡਲ ਦੀਆਂ ਹੇਠਲੀਆਂ ਪਰਤਾਂ ਵਿਚ ਪਾਈ ਜਾਂਦੀ ਹੈ । ਇਹ ਗੈਸ ਰੁੱਖ-ਪੌਦਿਆਂ ਨੂੰ ਮਰਨ ਤੋਂ ਬਚਾਉਂਦੀ ਹੈ ।
ਆਕਸੀਜਨ-ਆਕਸੀਜਨ ਜੀਵ-ਜੰਤੂਆਂ ਦੀ ਰੱਖਿਆ ਕਰਦੀ ਹੈ । ਇਸਦੇ ਬਿਨਾਂ ਜੀਵ-ਜੰਤੂ ਜਿਊਂਦੇ ਨਹੀਂ ਰਹਿ ਸਕਦੇ । ਕਾਰਬਨ ਡਾਈਆਕਸਾਈਡ-ਕਾਰਬਨ ਡਾਈਆਕਸਾਈਡ ਗੈਸ ਰੁੱਖ-ਪੌਦਿਆਂ ਦਾ ਉਸੇ ਤਰ੍ਹਾਂ ਪਾਲਣ ਕਰਦੀ ਹੈ, ਜਿਸ ਤਰ੍ਹਾਂ ਆਕਸੀਜਨ ਜੀਵ-ਜੰਤੂਆਂ ਦਾ । ਇਹ ਧਰਤੀ ਦੇ ਚਾਰੇ ਪਾਸੇ ਇਕ ਕੰਬਲ ਦਾ ਕੰਮ ਕਰਦੀ ਹੈ ਅਤੇ ਵਾਯੂ ਮੰਡਲ ਦੀ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੀ ।
ਪ੍ਰਸ਼ਨ 4.
ਵਾਯੂ ਮੰਡਲ ਵਿਚ ਜਲ ਕਣਾਂ ਦਾ ਕੀ ਮਹੱਤਵ ਹੈ ?
ਉੱਤਰ-
ਵਾਯੂ ਮੰਡਲ ਵਿਚ ਜਲ ਕਣਾਂ ਦਾ ਮਹੱਤਵਪੂਰਨ ਸਥਾਨ ਹੈ । ਇਹ ਜਲਵਾਯੂ ਵਿਚ ਪਰਿਵਰਤਨ ਲਿਆਉਣ ਵਿਚ ਬਹੁਤ ਕੰਮ ਕਰਦੇ ਹਨ ।
ਪ੍ਰਸ਼ਨ 5.
ਸੰਵਹਿਣ ਤੋਂ ਕੀ ਭਾਵ ਹੈ ?
ਉੱਤਰ-
ਹਵਾ ਗਰਮ ਹੋ ਕੇ ਫੈਲਦੀ ਹੈ ਅਤੇ ਹਲਕੀ ਹੋ ਕੇ ਉੱਪਰ ਉੱਠਣ ਲੱਗਦੀ ਹੈ । ਠੰਢੀ ਹਵਾ ਭਾਰੀ ਹੋਣ ਕਾਰਨ ਹੇਠਾਂ ਬੈਠ ਜਾਂਦੀ ਹੈ । ਇਸ ਤਰ੍ਹਾਂ ਉੱਪਰ ਉੱਠਦੀ ਗਰਮ ਹਵਾ ਦਾ ਸਥਾਨ ਠੰਢੀ ਹਵਾ ਲੈ ਲੈਂਦੀ ਹੈ । ਇਸ ਹਵਾ ਦੇ ਚੱਕਰ ਨੂੰ ਸੰਵਹਿਣ ਕਹਿੰਦੇ ਹਨ ।
ਪ੍ਰਸ਼ਨ 6.
ਜਿਉਂ-ਜਿਉਂ ਅਸੀਂ ਪਹਾੜਾਂ ‘ਤੇ ਉੱਪਰ ਚੜ੍ਹਦੇ ਹਾਂ, ਤਾਪਮਾਨ ਘੱਟਦਾ ਜਾਂਦਾ ਹੈ । ਕਿਉਂ ?
ਉੱਤਰ-
ਜਿਉਂ-ਜਿਉਂ ਅਸੀਂ ਉੱਪਰ ਵੱਲ ਨੂੰ ਜਾਂਦੇ ਹਾਂ, ਤਾਪਮਾਨ ਘੱਟਦਾ ਜਾਂਦਾ ਹੈ । ਉੱਚਾਈ ਦੇ ਨਾਲ ਤਾਪਮਾਨ ਦੇ ਘਟਣ ਦਾ ਕਾਰਨ ਇਹ ਹੈ ਕਿ ਸੂਰਜ ਤੋਂ ਪ੍ਰਾਪਤ ਹੋਣ ਵਾਲੀ ਗਰਮੀ ਪਹਿਲਾਂ ਧਰਤੀ ਨੂੰ ਗਰਮ ਕਰਦੀ ਹੈ ਅਤੇ ਫਿਰ ਵਾਯੂ ਮੰਡਲ ਗਰਮ ਹੁੰਦਾ ਹੈ । ਇਸ ਲਈ ਧਰਤੀ ਦੀ ਸਤਹਿ ਦੇ ਨੇੜੇ ਦਾ ਵਾਯੂ ਮੰਡਲ ਜ਼ਿਆਦਾ ਗਰਮ ਹੋ ਜਾਂਦਾ ਹੈ ਅਤੇ ਉੱਪਰ ਵਾਲਾ ਘੱਟ ਗਰਮ ਹੁੰਦਾ ਹੈ । ਇਹੀ ਕਾਰਨ ਹੈ ਕਿ ਜਿਉਂ-ਜਿਉਂ ਅਸੀਂ ਪਹਾੜਾਂ ‘ਤੇ ਉੱਪਰ ਚੜ੍ਹਦੇ ਹਾਂ ਤਾਂ ਤਾਪਮਾਨ ਘਟਦਾ ਜਾਂਦਾ ਹੈ ।
ਪ੍ਰਸ਼ਨ 7.
ਤਾਪਮਾਨ ਦੇ ਮੁੱਖ ਸੋਮੇ ਕਿਹੜੇ ਹਨ ?
ਉੱਤਰ-
ਸੂਰਜ ਅਤੇ ਧਰਤੀ ਦਾ ਅੰਦਰੂਨੀ ਭਾਗ, ਤਾਪਮਾਨ ਦੇ ਦੋ ਮੁੱਖ ਸੋਮੇ ਹਨ । ਪਰ ਇਹਨਾਂ ਵਿਚੋਂ ਸੂਰਜ ਨੂੰ ਤਾਪਮਾਨ ਦਾ ਮੁੱਖ ਸੋਮਾ ਮੰਨਿਆ ਜਾਂਦਾ ਹੈ । ਜਿੰਨੀ ਗਰਮੀ ਅਤੇ ਤਾਪ ਸੂਰਜ ਵਿਚ ਹੈ, ਉੱਨੀ ਗਰਮੀ ਅਤੇ ਤਾਪ ਕਿਸੇ ਦੂਜੇ ਸੋਮੇ ਵਿਚ ਨਹੀਂ । ਸੂਰਜ ਦੇ ਬਾਹਰੀ ਸਿਰਿਆਂ ਦਾ ਤਾਪਮਾਨ 6000° ਸੈਂਟੀਗੇਡ ਦੇ ਲਗਪਗ ਹੈ ।
ਇਸ ਦੇ ਕੇਂਦਰ ਵਿਚ ਤਾਪਮਾਨ ਹੋਰ ਵੀ ਵੱਧ ਹੈ । ਧਰਤੀ ‘ਤੇ ਸਾਰਾ ਜੀਵਨ ਸੂਰਜ ਦੇ ਤਾਪਮਾਨ ਗਰਮੀ ਦੇ ਕਾਰਨ ਹੀ ਹੈ, ਜਦ ਕਿ ਧਰਤੀ ਨੂੰ ਇਸ ਗਰਮੀ ਦਾ
ਕੇਵਲ ਥੋੜ੍ਹਾ ਜਿਹਾ ਅੰਸ਼ (2 ਅਰਬਵਾਂ ਭਾਗ ਹੀ ਪ੍ਰਾਪਤ ਹੁੰਦਾ ਹੈ । ਇਸ ਗੱਲ ਤੋਂ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸੂਰਜ ਵਿੱਚ ਕਿੰਨੀ ਜ਼ਿਆਦਾ ਗਰਮੀ ਹੋਵੇਗੀ ।
ਪ੍ਰਸ਼ਨ 8.
ਸੈਲਸੀਅਸ ਅਤੇ ਫਾਰਨਹੀਟ ਵਿਚ ਕੀ ਅੰਤਰ ਹੈ ?
ਉੱਤਰ-
ਤਾਪਮਾਨ ਮਾਪਣ ਲਈ ਦੋ ਪੈਮਾਨੇ ਪ੍ਰਯੋਗ ਵਿਚ ਲਿਆਏ ਜਾਂਦੇ ਹਨ-ਸੈਲਸੀਅਸ ਅਤੇ ਫਾਰਨਹੀਟ ।
- ਸੈਲਸੀਅਸ ਪੈਮਾਨੇ ਦੇ ਅਨੁਸਾਰ ਪਾਣੀ 0° ‘ਤੇ ਜੰਮ ਜਾਂਦਾ ਹੈ । ਪਰ ਫਾਰਨਹੀਟ ਪੈਮਾਨੇ ਦੇ ਅਨੁਸਾਰ 32° ਤੇ ਜੰਮਦਾ ਹੈ ।
- ਸੈਲਸੀਅਸ ਦੇ ਅਨੁਸਾਰ ਪਾਣੀ 100° ‘ਤੇ ਉਬਲਦਾ ਹੈ ਜਦਕਿ ਫਾਰਨਹੀਟ ਦੇ ਅਨੁਸਾਰ ਇਹ 212° ਤੇ ਉਬਲਦਾ ਹੈ ।
ਵਸਤੂਨਿਸ਼ਠ ਪ੍ਰਸ਼ਨ
(ਉ) ਸਹੀ ਵਾਕਾਂ ਤੇ (✓) ਅਤੇ ਗ਼ਲਤ ਵਾਕਾਂ ਤੇ (✗) ਦਾ ਨਿਸ਼ਾਨ ਲਗਾਓ –
ਪ੍ਰਸ਼ਨ 1.
ਵਾਯੂਮੰਡਲ ਦੇ ਸਭ ਤੋਂ ਹੇਠਲੇ ਭਾਗ ਨੂੰ ਅਸ਼ਾਂਤ ਮੰਡਲ ਕਹਿੰਦੇ ਹਨ ।
ਉੱਤਰ-
(✓)
ਪ੍ਰਸ਼ਨ 2.
ਵਾਯੂਮੰਡਲ ਵਿੱਚ ਜਲ-ਕਣਾਂ ਦਾ ਕੋਈ ਮਹੱਤਵ ਨਹੀਂ ਹੈ ।
ਉੱਤਰ-
(✗)
ਪ੍ਰਸ਼ਨ 3.
ਕਿਸੇ ਸਥਾਨ ਉੱਪਰ ਮੌਸਮ ਲੰਮੇ ਸਮੇਂ ਤੱਕ ਇੱਕੋ ਜਿਹਾ ਰਹਿੰਦਾ ਹੈ ।
ਉੱਤਰ-
(✗)
ਪ੍ਰਸ਼ਨ 4.
ਸਮੁੰਦਰ ਦੇ ਨਜ਼ਦੀਕੀ ਸਥਾਨਾਂ ਉਪਰ ਤਾਪਮਾਨ ਇੱਕ ਸਮਾਨ ਰਹਿੰਦਾ ਹੈ ।
ਉੱਤਰ-
(✓)
(ਅ) ਸਹੀ ਮਿਲਾਨ ਕਰੋ –
1. ਭੂ-ਮੱਧ ਰੇਖਾ | (i) ਘੱਟ ਤਾਪਮਾਨ |
2. ਉੱਚੇ ਸਥਾਨ | (ii) ਹਵਾ ਦਾ ਪ੍ਰਦੂਸ਼ਣ |
3. ਸਮੋਗ (Smog) | (iii) ਹਵਾ ਚੱਕਰ |
4. ਸੰਵਹਿਣ | (iv) ਵਧੇਰੇ ਤਾਪਮਾਨ ॥ |
ਉੱਤਰ-
1. ਭੂ-ਮੱਧ ਰੇਖਾ | (iv) ਵਧੇਰੇ ਤਾਪਮਾਨ |
2. ਉੱਚੇ ਸਥਾਨ | (i) ਘੱਟ ਤਾਪਮਾਨ |
3. ਸਮੋਗ (Smog) | (ii) ਹਵਾ ਦਾ ਪ੍ਰਦੂਸ਼ਣ |
4. ਸੰਵਹਿਣ | (iii) ਹਵਾ ਚੱਕਰ । |
(ਇ) ਸਹੀ ਉੱਤਰ ਚੁਣੋ –
ਪ੍ਰਸ਼ਨ 1.
ਧਰਤੀ ਦੇ ਦੁਆਲੇ ਇਕ ਗੈਸ ਕੰਬਲ ਦਾ ਕੰਮ ਕਰਦੀ ਹੈ । ਕੀ ਤੁਸੀਂ ਇਸਦਾ ਨਾਂ ਦੱਸ ਸਕਦੇ ਹੋ ?
(i) ਆਕਸੀਜਨ
(ii) ਨਾਈਟ੍ਰੋਜਨ
(iii) ਕਾਰਬਨ-ਡਾਈਆਕਸਾਈਡ ।
ਉੱਤਰ-
(iii) ਕਾਰਬਨ-ਡਾਈਆਕਸਾਈਡ ।
ਪ੍ਰਸ਼ਨ 2.
ਵਾਯੂ ਮੰਡਲ ਦੀ ਕਿਹੜੀ ਸਤਹਿ ਵਿਚ ਮੌਸਮੀ ਕਿਰਿਆਵਾਂ ਹੁੰਦੀਆਂ ਹਨ ?
(i) ਸਮਤਾਪ ਮੰਡਲ
(ii) ਅਸ਼ਾਂਤੀ ਮੰਡਲ
(iii) ਮੱਧ ਮੰਡਲ ।
ਉੱਤਰ-
(ii) ਅਸ਼ਾਂਤੀ ਮੰਡਲ ।
ਪ੍ਰਸ਼ਨ 3.
ਹੇਠਾਂ ਲਿਖਿਆਂ ਵਿਚੋਂ ਕਿਹੜੇ ਭੂ-ਭਾਗ ਵਿਚ ਤਾਪਮਾਨ ਸਮ ਰਹਿੰਦਾ ਹੈ ?
(i) ਪਰਬਤੀ ਪ੍ਰਦੇਸ਼
(ii) ਮੈਦਾਨੀ ਭਾਗ
(iii) ਸਮੁੰਦਰ ਤੱਟੀ ਪ੍ਰਦੇਸ਼ ॥
ਉੱਤਰ-
(iii) ਸਮੁੰਦਰ ਤੱਟੀ ਦੇਸ਼ ।