PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

Punjab State Board PSEB 8th Class Agriculture Book Solutions Chapter 7 ਬਹੁ-ਭਾਂਤੀ ਖੇਤੀ Textbook Exercise Questions and Answers.

PSEB Solutions for Class 8 Agriculture Chapter 7 ਬਹੁ-ਭਾਂਤੀ ਖੇਤੀ

Agriculture Guide for Class 8 PSEB ਬਹੁ-ਭਾਂਤੀ ਖੇਤੀ Textbook Questions and Answers

ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-

ਪ੍ਰਸ਼ਨ 1.
ਨੀਮ ਪਹਾੜੀ ਇਲਾਕੇ ਵਿੱਚ ਕਿਹੜਾ ਫ਼ਸਲੀ ਚੱਕਰ ਅਪਣਾਇਆ ਜਾਂਦਾ ਹੈ ?
ਉੱਤਰ-
ਝੋਨਾ-ਕਣਕ ।

ਪ੍ਰਸ਼ਨ 2.
ਦੱਖਣ-ਪਛਮੀ ਖੇਤਰ ਵਿਚ ਪ੍ਰਮੁੱਖ ਫ਼ਸਲੀ ਚੱਕਰ ਕਿਹੜਾ ਹੈ ?
ਉੱਤਰ-
ਨਰਮਾ ਕਪਾਹ-ਕਣਕ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 3.
ਦੋ-ਤਿੰਨ ਫ਼ਸਲੀ ਚੱਕਰ ਪ੍ਰਣਾਲੀ ਦੀ ਇੱਕ ਉਦਾਹਰਨ ਦਿਓ ।
ਉੱਤਰ-
ਮੱਕੀ-ਆਲੂ-ਮੂੰਗੀ, ਮੁੰਗਫਲੀ-ਆਲੂ-ਬਾਜਰਾ ।

ਪ੍ਰਸ਼ਨ 4.
ਝੋਨਾ ਬੀਜਣ ਨਾਲ ਕੇਂਦਰੀ ਪੰਜਾਬ ਵਿੱਚ ਪਾਣੀ ਦਾ ਕਿੰਨਾ ਪੱਧਰ ਹਰ ਸਾਲ ਡੂੰਘਾ ਹੋ ਰਿਹਾ ਹੈ ?
ਉੱਤਰ-
ਲਗਪਗ 74 ਸੈਂ.ਮੀ. .।

ਪ੍ਰਸ਼ਨ 5.
ਹਵਾ ਵਿਚਲੀ ਨਾਈਟਰੋਜਨ ਨੂੰ ਬੂਟੇ ਦੀਆਂ ਜੜਾਂ ਵਿੱਚ ਜਮਾਂ ਕਰਨ ਲਈ ਕਿਹੜਾ ਬੈਕਟੀਰੀਆ ਮੱਦਦ ਕਰਦਾ ਹੈ ?
ਉੱਤਰ-
ਰਾਈਜ਼ੋਬੀਅਮ ।

ਪ੍ਰਸ਼ਨ 6.
ਜੰਤਰ-ਬਾਸਮਤੀ-ਕਣਕ ਫ਼ਸਲੀ ਚੱਕਰ ਵਿੱਚ ਕਿਸ ਖਾਦ ਦੀ ਬੱਚਤ ਹੁੰਦੀ ਹੈ ?
ਉੱਤਰ-
ਨਾਈਟਰੋਜਨ ਖਾਦ ਦੀ ।

ਪ੍ਰਸ਼ਨ 7.
ਭਾਰਤ ਨੂੰ ਕਿਹੜੀਆਂ ਫ਼ਸਲਾਂ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ ?
ਉੱਤਰ-
ਦਾਲਾਂ, ਤੇਲ ਬੀਜ ਦੀਆਂ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 8.
ਬਾਸਮਤੀ ਵਿੱਚ ਕਿੰਨੇ ਦਿਨ ਪਹਿਲਾਂ ਹਰੀ ਖਾਦ ਦੱਬਣੀ ਚਾਹੀਦੀ ਹੈ ?
ਉੱਤਰ-
ਪਨੀਰੀ ਲਾਉਣ ਤੋਂ ਇੱਕ ਦਿਨ ਪਹਿਲਾਂ।

ਪ੍ਰਸ਼ਨ 9.
ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਰਕਬਾ ਸਿੰਚਾਈ ਅਧੀਨ ਹੈ ?
ਉੱਤਰ-
98 ਫੀਸਦੀ ।

ਪ੍ਰਸ਼ਨ 10.
ਪੰਜਾਬ ਵਿਚ ਟਿਉਬਵੈੱਲਾਂ ਦੀ ਗਿਣਤੀ ਕਿੰਨੀ ਹੈ ?
ਉੱਤਰ-
14 ਲੱਖ ਦੇ ਲਗਪਗ ।

(ਅ) ਇੱਕ-ਦੋ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਬਹੁ-ਭਾਂਤੀ ਖੇਤੀ ਤੋਂ ਕੀ ਭਾਵ ਹੈ ?
ਉੱਤਰ-
ਬਹੁ-ਭਾਂਤੀ ਖੇਤੀ ਤੋਂ ਭਾਵ ਹੈ ਕਿ ਮੌਜੂਦਾ ਫ਼ਸਲਾਂ ਹੇਠੋਂ ਕੁਝ ਰਕਬਾ ਕੱਢ ਕੇ ਬਦਲਵੀਆਂ ਫ਼ਸਲਾਂ ਜਿਵੇਂ-ਮੱਕੀ, ਦਾਲਾਂ, ਬਾਸਮਤੀ, ਕਮਾਦ, ਆਲੂ, ਤੇਲ ਬੀਜ ਫ਼ਸਲਾਂ ਆਦਿ, ਹੇਠ ਲੈ ਕੇ ਆਉਣਾ ।

ਪ੍ਰਸ਼ਨ 2.
ਪਾਣੀ ਦੀ ਘਾਟ ਵਾਲੀਆਂ ਜ਼ਮੀਨ ਵਿੱਚ ਕਿਹੜੀਆਂ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ
ਉੱਤਰ-
ਪਾਣੀ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਤੇਲ ਬੀਜ ਫ਼ਸਲਾਂ ਬੀਜਣੀਆਂ ਚਾਹੀਦੀਆਂ ਹਨ ।

ਪ੍ਰਸ਼ਨ 3.
ਮੱਕੀ ਆਧਾਰਿਤ ਫ਼ਸਲੀ ਚੱਕਰਾਂ ਦੇ ਨਾਮ ਲਿਖੋ ।
ਉੱਤਰ-
ਮੱਕੀ ਆਧਾਰਿਤ ਫ਼ਸਲੀ ਚੱਕਰ ਹਨ-
ਮੱਕੀ-ਆਲੂ-ਮੂੰਗੀ ਜਾਂ ਸੂਰਜਮੁਖੀ, ਮੱਕੀ-ਆਲੂ ਜਾਂ ਤੋਰੀਆ-ਸੂਰਜਮੁਖੀ, ਮੱਕੀ-ਆਲੂਪਿਆਜ ਜਾਂ ਮੈਂਥਾ ਅਤੇ ਮੱਕੀ-ਗੋਭੀ ਸਰੋਂ-ਗਰਮ ਰੁੱਤ ਦੀ ਮੂੰਗੀ ।

ਪ੍ਰਸ਼ਨ 4.
ਚਾਰੇ ਅਧਾਰਿਤ ਫ਼ਸਲੀ ਚੱਕਰਾਂ ਦੇ ਨਾਮ ਲਿਖੋ ।
ਉੱਤਰ-
ਮੱਕੀ-ਬਰਸੀਮ-ਬਾਜਰਾ, ਮੱਕੀ-ਬਰਸੀਮ-ਮੱਕੀ ਜਾਂ ਰਵਾਂਹ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 5.
ਬਹੁ-ਫ਼ਸਲੀ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਲਿਖੋ ।
ਉੱਤਰ-

  1. ਘੱਟ ਜ਼ਮੀਨ ਵਿਚੋਂ ਵੱਧ ਪੈਦਾਵਾਰ ਮਿਲ ਜਾਂਦੀ ਹੈ ।
  2. ਮੌਸਮੀ ਬਦਲਾਅ ਦਾ ਟਾਕਰਾ ਕੀਤਾ ਜਾ ਸਕਦਾ ਹੈ ।
  3. ਰਸਾਇਣਿਕ ਖਾਦਾਂ ਦੀ ਵਰਤੋਂ ਘੱਟਦੀ ਹੈ ।
  4. ਸੰਤੁਲਿਤ ਭੋਜਨ ਦੀ ਮੰਗ ਪੂਰੀ ਹੁੰਦੀ ਹੈ ਅਤੇ ਰੁਜ਼ਗਾਰ ਦੇ ਮੌਕੇ ਵੱਧਦੇ ਹਨ ।
  5. ਵਾਤਾਵਰਨ ਦੀ ਸੁਰੱਖਿਆ ਹੁੰਦੀ ਹੈ ਤੇ ਕੁਦਰਤੀ ਸੋਮਿਆਂ ਦੀ ਬੱਚਤ ਹੁੰਦੀ ਹੈ ।

ਪ੍ਰਸ਼ਨ 6.
ਸੰਯੁਕਤ ਖੇਤੀ ਪ੍ਰਣਾਲੀ ਵਿੱਚ ਕਿਹੜੇ-ਕਿਹੜੇ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ ?
ਉੱਤਰ-
ਸੰਯੁਕਤ ਖੇਤੀ ਪ੍ਰਣਾਲੀ ਵਿੱਚ ਹੇਠ ਲਿਖਿਆਂ ਵਿਚੋਂ ਕੋਈ ਇੱਕ ਜਾਂ ਦੋ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ-

  1. ਮੱਛੀ ਪਾਲਣ
  2. ਫ਼ਲਾਂ ਦੀ ਕਾਸ਼ਤ
  3. ਸਬਜ਼ੀ ਦੀ ਕਾਸ਼ਤ
  4. ਡੇਅਰੀ ਫਾਰਮਿੰਗ
  5. ਖਰਗੋਸ਼ ਪਾਲਣਾ
  6. ਸੂਰ ਪਾਲਣਾ
  7. ਬੱਕਰੀ ਪਾਲਣਾ
  8. ਸ਼ਹਿਦ ਦੀਆਂ ਮੱਖੀਆਂ ਪਾਲਣਾ
  9. ਪੋਲਟਰੀ ਫਾਰਮਿੰਗ
  10. ਵਣ-ਖੇਤੀ ਫ਼ਸਲਾਂ ਜਿਵੇਂ ਪਾਪਲਰ ।

ਪ੍ਰਸ਼ਨ 7.
ਪੰਜਾਬ ਦੇ ਜਲ ਸਰੋਤਾਂ ਬਾਰੇ ਲਿਖੋ ।
ਉੱਤਰ-
ਪੰਜਾਬ ਵਿਚ 98 ਫੀਸਦੀ ਰਕਬਾ ਸਿੰਚਾਈ ਹੇਠ ਹੈ ਅਤੇ ਲਗਪਗ 14 ਲੱਖ ਟਿਊਬਵੈੱਲ ਲਗੇ ਹੋਏ ਹਨ । ਪੰਜਾਬ ਵਿਚ ਸਿੰਚਾਈ ਲਈ ਨਹਿਰੀ ਪਾਣੀ ਦਾ ਵੀ ਜਾਲ ਵਿਛਿਆ ਹੋਇਆ ਹੈ ।

ਪ੍ਰਸ਼ਨ 8.
ਕੇਂਦਰੀ ਪੰਜਾਬ ਵਿੱਚ ਝੋਨਾ-ਕਣਕ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ ?
ਉੱਤਰ-
ਮੱਕੀ, ਝੋਨਾ, ਕਣਕ, ਆਲੂ, ਮਟਰ, ਗੰਨਾ, ਬਾਸਮਤੀ, ਸੂਰਜਮੁਖੀ, ਖਰਬੂਜ਼ਾ, ਮਿਰਚ ਅਤੇ ਹੋਰ ਸਬਜ਼ੀਆਂ ।

ਪ੍ਰਸ਼ਨ 9.
ਨੀਮ ਪਹਾੜੀ ਇਲਾਕੇ ਦੀਆਂ ਪ੍ਰਮੁੱਖ ਫ਼ਸਲਾਂ ਦੇ ਨਾਮ ਲਿਖੋ ।
ਉੱਤਰ-
ਨੀਮ ਪਹਾੜੀ ਇਲਾਕੇ ਦੀਆਂ ਪ੍ਰਮੁੱਖ ਫ਼ਸਲਾਂ ਹਨ-ਕਣਕ, ਮੱਕੀ, ਝੋਨਾਂ, ਬਾਸਮਤੀ, ਆਲੂ, ਤੇਲ, ਬੀਜ ਫ਼ਸਲਾਂ ਅਤੇ ਮਟਰ ।

ਪ੍ਰਸ਼ਨ 10.
ਹਲਕੀਆਂ ਜ਼ਮੀਨਾਂ ਵਿੱਚ ਕਿਹੜੇ-ਕਿਹੜੇ ਫ਼ਸਲੀ ਚੱਕਰ ਅਪਨਾਉਣੇ ਚਾਹੀਦੇ ਹਨ ?
ਉੱਤਰ-
ਹਲਕੀਆਂ ਜ਼ਮੀਨਾਂ ਵਿੱਚ ਮੁੰਗਫਲੀ ਆਧਾਰਿਤ ਫ਼ਸਲੀ ਚੱਕਰ ਅਪਣਾਏ ਜਾ ਸਕਦੇ ਹਨ , ਜਿਵੇਂ-ਗਰਮੀ ਰੁੱਤ ਦੀ ਮੂੰਗਫਲੀ-ਆਲੂ ਜਾਂ ਤੋਰੀਆ ਜਾਂ ਮਟਰ ਜਾਂ ਕਣਕ, ਮੂੰਗਫਲੀ-ਆਲੂ-ਬਾਜਰਾ, ਮੂੰਗਫਲੀ-ਤੋਰੀਆ ਜਾਂ ਗੋਭੀ ਸਰੋਂ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

(ੲ) ਪੰਜ-ਛੇ ਵਾਕਾਂ ਵਿੱਚ ਉੱਤਰ ਦਿਉ-

ਪ੍ਰਸ਼ਨ 1.
ਖੇਤੀ ਵਿਭਿੰਨਤਾ ਤੋਂ ਕੀ ਭਾਵ ਹੈ ? ਖੇਤੀ ਵਿਭਿੰਨਤਾ ਦਾ ਕੀ ਮੰਤਵ ਹੈ ਅਤੇ ਇਸ ਦੀ ਲੋੜ ਕਿਉਂ ਪਈ ?
ਉੱਤਰ-
ਖੇਤੀ ਵਿਭਿੰਨਤਾ-ਬਹੁ-ਭਾਂਤੀ ਖੇਤੀ ਤੋਂ ਭਾਵ ਹੈ ਕਿ ਮੌਜੂਦਾ ਫ਼ਸਲਾਂ ਹੇਠੋਂ ਕੁਝ ਰਕਬਾ ਕੱਢ ਕੇ ਬਦਲਵੀਆਂ ਫ਼ਸਲਾਂ ਜਿਵੇਂ-ਮੱਕੀ, ਦਾਲਾਂ, ਬਾਸਮਤੀ, ਕਮਾਦ, ਆਲੂ, ਤੇਲ ਬੀਜ ਫ਼ਸਲਾਂ ਆਦਿ ਹੇਠ ਲੈ ਕੇ ਆਉਣਾ ।
ਮੰਤਵ : ਖੇਤੀ ਵਿਭਿੰਨਤਾ ਦਾ ਮੁੱਖ ਮੰਤਵ ਇਸ ਤਰ੍ਹਾਂ ਹੈ-

  1. ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰਨਾ ਅਤੇ ਇਹਨਾਂ ਨੂੰ ਲੰਬੇ ਸਮੇਂ ਤੱਕ ਬਚਾਉਣਾ ।
  2. ਫ਼ਸਲਾਂ ਤੇ ਘੱਟ ਲਾਗਤ ਨਾਲ ਵਧੇਰੇ ਆਮਦਨ ਪ੍ਰਾਪਤ ਕਰਨਾ ।
  3. ਵਾਰ-ਵਾਰ ਇੱਕੋ ਫ਼ਸਲੀ ਚੱਕਰ ਤੋਂ ਛੁਟਕਾਰਾ ਪਾਉਣਾ ਤਾਂ ਕਿ ਮਿੱਟੀ ਪਾਣੀ ਦੀ ਬੱਚਤ ਕੀਤੀ ਜਾ ਸਕੇ ।

ਖੇਤੀ ਵਿਭਿੰਨਤਾ ਦੀ ਲੋੜ – ਝੋਨਾ-ਕਣਕ ਫ਼ਸਲੀ ਚੱਕਰ ਨੂੰ ਸਾਲ ਵਿਚ ਲਗਪਗ 215 ਸੈਂ, ਮੀ. ਪਾਣੀ ਦੀ ਲੋੜ ਪੈਂਦੀ ਹੈ ਜਿਸ ਵਿਚੋਂ 80% ਪਾਣੀ ਸਿਰਫ਼ ਝੋਨੇ ਦੀ ਫ਼ਸਲ ਵਿੱਚ ਹੀ ਖਪਤ ਹੋ ਜਾਂਦਾ ਹੈ । ਝੋਨੇ ਦੀ ਕਾਸ਼ਤ ਨਾਲ ਜ਼ਮੀਨ ਦੀ ਭੌਤਿਕ ਅਤੇ ਰਸਾਇਣਿਕ ਬਣਤਰ ਵਿੱਚ ਵਿਗਾੜ ਆ ਰਿਹਾ ਹੈ । ਪਿਛਲੇ 50 ਸਾਲਾਂ ਦੌਰਾਨ ਮੂੰਗਫਲੀ, ਤੇਲ ਬੀਜ ਫ਼ਸਲਾਂ, ਕਮਾਦ ਅਤੇ ਦਾਲਾਂ ਹੇਠੋਂ ਰਕਬਾ ਘੱਟ ਕੇ ਝੋਨੇ ਦੀ ਕਾਸ਼ਤ ਹੇਠ ਆ ਗਿਆ ਹੈ । ਇਸ ਲਈ ਖੇਤੀ ਵਿਭਿੰਨਤਾ ਨਾਲ ਜ਼ਮੀਨ ਹੇਠਾਂ ਪਾਣੀ ਦੀ ਬੱਚਤ ਹੋ ਜਾਵੇਗੀ ਅਤੇ ਜ਼ਮੀਨ ਦੀ ਸਿਹਤ ਵਿਚ ਨਿਘਾਰ ਨਹੀਂ ਆਵੇਗਾ ।

ਪ੍ਰਸ਼ਨ 2.
ਬਹੁ-ਫ਼ਸਲੀ ਪ੍ਰਣਾਲੀ ਅਪਣਾਉਣ ਦੀ ਲੋੜ ਕਿਉਂ ਹੈ ? ਵਿਸਥਾਰ ਨਾਲ ਉਦਾਹਰਨ ਸਹਿਤ ਲਿਖੋ ।
ਉੱਤਰ-
ਬਹੁ-ਫ਼ਸਲੀ ਖੇਤੀ ਪ੍ਰਣਾਲੀ ਤੋਂ ਭਾਵ ਹੈ ਕਿ ਜਦੋਂ ਇੱਕ ਸਾਲ ਵਿੱਚ ਖੇਤ ਵਿਚੋਂ ਦੋ ਤੋਂ ਵੱਧ ਫ਼ਸਲਾਂ ਨੂੰ ਉਗਾਉਣਾ । ਇਸ ਦਾ ਉਦੇਸ਼ ਮੁੱਖ ਫ਼ਸਲਾਂ ਵਿਚਕਾਰ ਜੋ ਖ਼ਾਲੀ ਸਮਾਂ ਬਚਦਾ ਹੈ ਇਸ ਵਿੱਚ ਇੱਕ ਜਾਂ ਦੋ ਵਾਧੂ ਫ਼ਸਲਾਂ ਉਗਾਉਣਾ ਹੈ ।

ਬਹੁ-ਫ਼ਸਲੀ ਪ੍ਰਣਾਲੀ ਦੀ ਲੋੜ-

  1. ਘੱਟ ਜ਼ਮੀਨ ਵਿਚੋਂ ਵੱਧ ਪੈਦਾਵਾਰ ਮਿਲ ਜਾਂਦੀ ਹੈ ।
  2. ਮੌਸਮੀ ਬਦਲਾਅ ਦਾ ਟਾਕਰਾ ਕੀਤਾ ਜਾ ਸਕਦਾ ਹੈ ।
  3. ਰਸਾਇਣਿਕ ਖਾਦਾਂ ਦੀ ਵਰਤੋਂ ਘੱਟਦੀ ਹੈ ।
  4. ਸੰਤੁਲਿਤ ਭੋਜਨ ਦੀ ਮੰਗ ਪੂਰੀ ਹੁੰਦੀ ਹੈ ਅਤੇ ਰੁਜ਼ਗਾਰ ਦੇ ਮੌਕੇ ਵੱਧਦੇ ਹਨ ।
  5. ਵਾਤਾਵਰਨ ਦੀ ਸੁਰੱਖਿਆ ਹੁੰਦੀ ਹੈ ਤੇ ਕੁਦਰਤੀ ਸੋਮਿਆਂ ਦੀ ਬੱਚਤ ਹੁੰਦੀ ਹੈ ।
  6. ਬਹੁ-ਫ਼ਸਲੀ ਖੇਤੀ ਵਿਚ ਫ਼ਲੀਦਾਰ ਫ਼ਸਲਾਂ ਆਉਣ ਨਾਲ ਜ਼ਮੀਨ ਵਿਚ ਰਾਈਜ਼ੋਬੀਅਮ ਬੈਕਟੀਰੀਆ ਦੀ ਮੱਦਦ ਨਾਲ ਨਾਈਟਰੋਜਨ ਜਮਾਂ ਕੀਤੀ ਜਾਂਦੀ ਹੈ ।
    ਇਸ ਨਾਲ ਨਾਈਟਰੋਜਨੀ ਖਾਦਾਂ ਦੀ ਬੱਚਤ ਹੁੰਦੀ ਹੈ ।

ਇਸ ਲਈ ਬਹੁ-ਫ਼ਸਲੀ ਚੱਕਰ ਅਪਣਾਏ ਜਾਂਦੇ ਹਨ : ਜਿਵੇਂ-

  1. ਹਰੀ ਖਾਦ ਆਧਾਰਿਤ ; ਜਿਵੇਂ-ਜੰਤਰ-ਮੱਕੀ ਆਦਿ ।
  2. ਮੱਕੀ ਆਧਾਰਿਤ – ਮੱਕੀ-ਆਲੂ-ਮੰਗੀ ਜਾਂ ਸੂਰਜਮੁਖੀ ।
  3. ਸੋਇਆਬੀਨ ਆਧਾਰਿਤ – ਸੋਇਆਬੀਨ-ਕਣਕ-ਰਵਾਂਹ
  4. ਮੂੰਗਫਲੀ ਆਧਾਰਿਤ – ਮੂੰਗਫਲੀ-ਆਲੂ ਜਾਂ ਤੋਰੀਆ ਜਾਂ ਮਟਰ
  5. ਹਰਾ ਚਾਰਾ ਆਧਾਰਿਤ – ਮੱਕੀ-ਬਰਸੀਮ-ਬਾਜਰਾ
    ਇਸੇ ਤਰ੍ਹਾਂ ਰਲਵੀਆਂ ਫ਼ਸਲਾਂ ਆਧਾਰਿਤ ਅਤੇ ਸਬਜ਼ੀ ਆਧਾਰਿਤ ਫ਼ਸਲੀ ਚੱਕਰ ਵੀ ਅਪਣਾਏ ਜਾ ਸਕਦੇ ਹਨ ।

ਪ੍ਰਸ਼ਨ 3.
ਪੰਜਾਬ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਬਾਰੇ ਲਿਖੋ ।
ਉੱਤਰ-
ਪੰਜਾਬ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਸਮੱਸਿਆਵਾਂ ਹੇਠਾਂ ਲਿਖੇ ਅਨੁਸਾਰ ਹਨ- .

  • ਹਰੇ ਇਨਕਲਾਬ ਤੋਂ ਬਾਅਦ ਪੰਜਾਬ ਕਣਕ-ਝੋਨੇ ਦੇ ਫ਼ਸਲੀ ਚੱਕਰ ਵਿਚ ਫਸ ਕੇ ਰਹਿ ਗਿਆ । ਸਿਰਫ਼ ਦੋ ਹੀ ਫ਼ਸਲਾਂ ਤੇ ਜ਼ੋਰ ਦੇਣ ਨਾਲ ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦੀ ਡੂੰਘਾਈ ਵੱਧਦੀ ਜਾ ਰਹੀ ਹੈ ਤੇ ਵਾਧੂ ਰਸਾਇਣਿਕ ਦਵਾਈਆਂ, ਜਿਵੇਂ ਨਦੀਨਨਾਸ਼ਕ, ਕੀਟ ਨਾਸ਼ਕ ਅਤੇ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਭੌਤਿਕ ਤੇ ਰਸਾਇਣਿਕ ਬਣਾਵਟ ਅਤੇ ਸਿਹਤ ਵਿਚ ਵਿਗਾੜ ਆ ਰਿਹਾ ਹੈ ।
  • ਤੇਲ ਬੀਜ਼ ਫ਼ਸਲਾਂ ਤੇ ਦਾਲਾਂ ਦੀ ਕਾਸ਼ਤ ਘੱਟ ਹੋ ਰਹੀ ਹੈ ।
  • ਪੰਜਾਬ ਵਿਚ ਦੱਖਣ-ਪੱਛਮੀ ਇਲਾਕੇ ਵਿੱਚ ਵਧੇਰੇ ਮੀਂਹ ਪੈਣ ਨਾਲ ਮਿੱਟੀ ਦੀ ਖੁਰਨ ਦੀ ਸਮੱਸਿਆ ਵੱਧ ਹੈ ।
  • ਪਾਣੀ ਦਾ ਪੱਧਰ ਹਰ ਸਾਲ 74 ਸੈਂ. ਮੀ. ਥੱਲੇ ਜਾ ਰਿਹਾ ਹੈ ਜਿਸ ਕਾਰਨ ਕਿਸਾਨਾਂ ਨੂੰ ਸਬਮਰਸੀਵਲ ਮੋਟਰਾਂ ਲਗਾ ਕੇ ਪਾਣੀ ਕੱਢਣਾ ਪੈ ਰਿਹਾ ਹੈ ਜਿਸ ਨਾਲ ਖ਼ਰਚਾ ਵੱਧ ਗਿਆ ਹੈ ।
  • ਜੈਵਿਕ ਭਿੰਨਤਾ ਘੱਟਦੀ ਜਾ ਰਹੀ ਹੈ ।
  • ਕੀੜੇ-ਮਕੌੜੇ ਅਤੇ ਨਦੀਨਾਂ ਦੀਆਂ ਨਵੀਆਂ ਕਿਸਮਾਂ ਪੈਦਾ ਹੋ ਰਹੀਆਂ ਹਨ ।
  • ਕਈ ਤਰ੍ਹਾਂ ਦੇ ਮੌਸਮੀ ਬਦਲਾਅ ਹੋ ਰਹੇ ਹਨ ।

ਪ੍ਰਸ਼ਨ 4.
ਸੰਯੁਕਤ ਖੇਤੀ ਪ੍ਰਣਾਲੀ (Integrated Farming System) ਕੀ ਹੈ ? ਉਦਾਹਰਨ ਸਹਿਤ ਵਿਸਥਾਰ ਪੂਰਵਕ ਲਿਖੋ ।
ਉੱਤਰ-
ਸੰਯੁਕਤ ਫ਼ਸਲ ਪ੍ਰਣਾਲੀ – ਸੰਯੁਕਤ ਫ਼ਸਲ ਪ੍ਰਣਾਲੀ ਵਿੱਚ ਕਿਸਾਨ ਖੇਤੀ ਤੋਂ ਇਲਾਵਾ ਇੱਕ-ਦੋ ਖੇਤੀ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਦਾ ਹੈ ।

ਇਸ ਤਰ੍ਹਾਂ ਕਿਸਾਨ ਆਪਣੀ ਕਮਾਈ ਵਿਚ ਵਾਧਾ ਤਾਂ ਕਰਦਾ ਹੀ ਹੈ ਉਸ ਦੇ ਘਰ ਦੇ ਮੈਂਬਰ ਵੀ ਇਹਨਾਂ ਕੰਮਾਂ ਵਿਚ ਸਹਾਇਤਾ ਕਰ ਸਕਦੇ ਹਨ । ਪਰਿਵਾਰ ਦੇ ਜੀਆਂ ਨੂੰ ਪੌਸ਼ਟਿਕ ਆਹਾਰ ਵੀ ਪ੍ਰਾਪਤ ਹੋ ਜਾਂਦਾ ਹੈ ।

ਕਿਸਾਨ ਆਪਣੇ ਫ਼ਾਰਮ ਦੇ ਸਾਧਨਾਂ ਮੁਤਾਬਿਕ ਆਪਣੀ ਸ਼ੁੱਧ ਆਮਦਨ ਵਧਾ ਸਕਦਾ ਹੈ । ਕੁੱਝ ਸਹਾਇਕ ਧੰਦੇ ਹਨ ।

ਸੰਯੁਕਤ ਖੇਤੀ ਪ੍ਰਣਾਲੀ ਵਿੱਚ ਨਿਮਨਲਿਖਤ ਵਿਚੋਂ ਕੋਈ ਇੱਕ ਜਾਂ ਦੋ ਸਹਾਇਕ ਧੰਦੇ ਅਪਣਾਏ ਜਾ ਸਕਦੇ ਹਨ-

  1. ਮੱਛੀ ਪਾਲਣਾ
  2. ਫ਼ਲਾਂ ਦੀ ਕਾਸ਼ਤ
  3. ਸਬਜ਼ੀ ਦੀ ਕਾਸ਼ਤ
  4. ਡੇਅਰੀ ਫਾਰਮਿੰਗ
  5. ਖਰਗੋਸ਼ ਪਾਲਣਾ
  6. ਸੂਰ ਪਾਲਣਾ
  7. ਬੱਕਰੀ ਪਾਲਣਾ
  8. ਸ਼ਹਿਦ ਦੀਆਂ ਮੱਖੀਆਂ ਪਾਲਣਾ
  9. ਪੋਲਟਰੀ ਫਾਰਮਿੰਗ
  10. ਵਣ-ਖੇਤੀ ਫ਼ਸਲਾਂ ਜਿਵੇਂ ਪਾਪਲਰ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 5.
ਰਲਵੀਂ ਫ਼ਸਲ ਪ੍ਰਣਾਲੀ (Mixed Cropping) ਕੀ ਹੈ ? ਉਦਾਹਰਨ ਸਹਿਤ ਲਿਖੋ ।
ਉੱਤਰ-
ਰਲਵੀ ਫ਼ਸਲ ਪ੍ਰਣਾਲੀ – ਘੱਟ ਜ਼ਮੀਨ ਵਿਚੋਂ ਵੱਧ ਤੋਂ ਵੱਧ ਪੈਦਾਵਾਰ ਲੈਣ, ਵੱਧ ਆਮਦਨ ਲੈਣ ਅਤੇ ਜ਼ਰੂਰਤਾਂ ਪੂਰੀਆਂ ਕਰਨ ਲਈ ਰਲਵੀਆਂ ਫ਼ਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ । ਇਸ ਨੂੰ ਰਲਵੀਂ ਫ਼ਸਲ ਪ੍ਰਣਾਲੀ ਕਿਹਾ ਜਾਂਦਾ ਹੈ ।

ਪੰਜਾਬ ਵਿਚ ਵਾਹੀ ਯੋਗ ਰਕਬਾ ਹੌਲੀ-ਹੌਲੀ ਘੱਟਦਾ ਜਾ ਰਿਹਾ ਹੈ । ਇਸ ਦੇ ਕਈ ਕਾਰਨ ਹਨ ; ਜਿਵੇਂ-ਕਾਰਖ਼ਾਨੇ, ਨਵੀਆਂ ਕਲੋਨੀਆਂ ਦਾ ਹੋਂਦ ਵਿਚ ਆਉਣਾ । ਇਸ ਲਈ ਮੌਜੂਦਾ ਉਪਲੱਬਧ ਜ਼ਮੀਨ ਤੋਂ ਵੱਧ ਤੋਂ ਵੱਧ ਪੈਦਾਵਾਰ ਲੈਣ ਲਈ, ਆਪਣੀ ਆਮਦਨ ਵਧਾਉਣ ਲਈ ਅਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਰਲਵੀਆਂ ਫ਼ਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ; ਜਿਵੇਂ ਕਿ-ਮੱਕੀ ਜਾਂ ਮੂੰਗੀ, ਅਰਹਰ ਜਾਂ ਮੂੰਗੀ, ਸੋਇਆਬੀਨ ਜਾਂ ਮੂੰਗੀ, ਮੱਕੀ ਜਾਂ ਸੋਇਆਬੀਨ, ਮੱਕੀ ਜਾਂ ਹਰੇ ਚਾਰੇ ਲਈ ਮੱਕੀ ਜਾਂ ਮੁੰਗਫਲੀ, ਨਰਮਾ ਜਾਂ ਮੱਕੀ ਆਦਿ । ਰਲਵੀਆਂ ਫ਼ਸਲਾਂ ਦੀ ਕਾਸ਼ਤ ਨਾਲ ਮੁੱਖ ਫ਼ਸਲ ਦੇ ਝਾੜ ਤੇ ਕੋਈ ਅਸਰ ਨਹੀਂ ਹੁੰਦਾ । ਬਲਕਿ ਇਸ ਤਰ੍ਹਾਂ ਵੱਧ ਪੈਦਾਵਾਰ ਤਾਂ ਪ੍ਰਾਪਤ ਹੁੰਦੀ ਹੀ ਹੈ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ । ਇਸ ਨਾਲ ਨਦੀਨਾਂ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘੱਟ ਕਰਨ ਵਿਚ ਵੀ ਮਦਦ ਮਿਲਦੀ ਹੈ ।

PSEB 8th Class Agriculture Guide ਬਹੁ-ਭਾਂਤੀ ਖੇਤੀ Important Questions and Answers

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਵਿਚ ਝੋਨੇ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ-
ਲਗਪਗ 28.3 ਲੱਖ ਹੈਕਟੇਅਰ ।

ਪ੍ਰਸ਼ਨ 2.
ਪੰਜਾਬ ਵਿਚ ਕਣਕ ਦੀ ਕਾਸ਼ਤ ਹੇਠ ਕਿੰਨਾ ਰਕਬਾ ਹੈ ?
ਉੱਤਰ-
ਲਗਪਗ 35.1 ਲੱਖ ਹੈਕਟੇਅਰ ।

ਪ੍ਰਸ਼ਨ 3.
ਪਿਛਲੇ 50 ਸਾਲਾਂ ਵਿੱਚ ਕਿਹੜੀਆਂ ਫ਼ਸਲਾਂ ਹੇਠਲਾ ਕਾਸ਼ਤ ਦਾ ਰਕਬਾ ਝੋਨੇ ਹੇਠ ਆ ਗਿਆ ਹੈ ?
ਉੱਤਰ-
ਮੁੰਗਫਲੀ, ਤੇਲ ਬੀਜ ਫ਼ਸਲਾਂ, ਕਮਾਦ ਅਤੇ ਦਾਲਾਂ ।

ਪ੍ਰਸ਼ਨ 4.
ਝੋਨਾ-ਕਣਕ ਫ਼ਸਲੀ ਚੱਕਰ ਨੂੰ ਸਾਲ ਵਿੱਚ ਲਗਪਗ ਕਿੰਨਾ ਪਾਣੀ ਚਾਹੀਦਾ ਹੈ ?
ਉੱਤਰ-
215 ਸੈਂ.ਮੀ. ।

ਪ੍ਰਸ਼ਨ 5.
ਸਾਰੇ ਸਾਲ ਵਿੱਚ ਕੁੱਲ ਪਾਣੀ ਦੀ ਖਪਤ ਵਿਚੋਂ ਝੋਨਾ ਕਿੰਨਾ ਪਾਣੀ ਪੀ ਜਾਂਦਾ ਹੈ ?
ਉੱਤਰ-
80%.

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 6.
ਪੰਜਾਬ ਵਿਚ ਖੇਤੀ ਅਧੀਨ ਕਿੰਨਾ ਰਕਬਾ ਹੈ ?
ਉੱਤਰ-
41.58 ਲੱਖ ਹੈਕਟੇਅਰ ਰਕਬਾ ।

ਪ੍ਰਸ਼ਨ 7.
ਖੇਤੀ ਅਤੇ ਜਲਵਾਯੂ ਦੇ ਆਧਾਰ ‘ਤੇ ਪੰਜਾਬ ਨੂੰ ਕਿੰਨੇ ਭਾਗਾਂ ਵਿਚ ਵੰਡਿਆ ਗਿਆ ਹੈ ?
ਉੱਤਰ-
ਤਿੰਨ-ਨੀਮ ਪਹਾੜੀ ਇਲਾਕਾ, ਕੇਂਦਰੀ ਭਾਗ, ਦੱਖਣ-ਪੱਛਮੀ ਇਲਾਕਾ 1

ਪ੍ਰਸ਼ਨ 8.
ਨੀਮ ਪਹਾੜੀ ਇਲਾਕਾ ਕਿਹੜੀਆਂ ਪਹਾੜੀਆਂ ਦੇ ਪੈਰਾਂ ਵਿੱਚ ਹੈ ?
ਉੱਤਰ-
ਸ਼ਿਵਾਲਿਕ ਪਹਾੜੀਆਂ ।

ਪ੍ਰਸ਼ਨ 9.
ਕੰਢੀ ਖੇਤਰ, ਨੀਮ ਪਹਾੜੀ ਇਲਾਕੇ ਦਾ ਕਿੰਨਾ ਪ੍ਰਤੀਸ਼ਤ ਹੈ ?
ਉੱਤਰ-
ਲਗਪਗ 9%.

ਪ੍ਰਸ਼ਨ 10.
ਪੰਜਾਬ ਵਿਚ ਪ੍ਰਮੁੱਖ ਫ਼ਸਲੀ ਚੱਕਰ ਕੀ ਹੈ ?
ਉੱਤਰ-
ਝੋਨਾ-ਕਣਕ ।

ਪ੍ਰਸ਼ਨ 11.
ਦੱਖਣ-ਪੱਛਮੀ ਇਲਾਕੇ ਵਿਚ ਕਿਹੜਾ ਫ਼ਸਲੀ ਚੱਕਰ ਅਪਣਾਇਆ ਜਾਂਦਾ ਹੈ ?
ਉੱਤਰ-
ਨਰਮਾ-ਕਪਾਹ-ਕਣਕ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 12.
ਦੱਖਣ-ਪੱਛਮੀ ਇਲਾਕੇ ਵਿਚ ਹੇਠਲਾ ਪਾਣੀ ਕਿਹੋ ਜਿਹਾ ਹੈ ?
ਉੱਤਰ-
ਖਾਰਾ ।

ਪ੍ਰਸ਼ਨ 13.
ਹਰੀ ਖਾਦ ਵਾਲੀ ਫ਼ਸਲ ਕਿਹੜੀ ਹੈ ?
ਉੱਤਰ-
ਜੰਤਰ, ਰਵਾਂਹ, ਜਾਂ ਸਣ ।

ਪ੍ਰਸ਼ਨ 14.
ਜੇ ਮੱਕੀ ਬੀਜਣੀ ਹੋਵੇ ਤਾਂ ਹਰੀ ਖਾਦ ਨੂੰ ਕਿੰਨੇ ਦਿਨ ਪਹਿਲਾਂ ਖੇਤ ਵਿਚ ਵਾਹ ਦੇਣਾ ਚਾਹੀਦਾ ਹੈ ?
ਉੱਤਰ-
8-10 ਦਿਨ ਪਹਿਲਾਂ ।

ਪ੍ਰਸ਼ਨ 15.
ਕਿਹੜੀ ਫ਼ਸਲ ਦੇ ਟਾਂਗਰਾਂ ਨੂੰ ਬਤੌਰ ਹਰੀ ਖਾਦ ਵਰਤਿਆ ਜਾ ਸਕਦਾ ਹੈ ?
ਉੱਤਰ-
ਸੱਠੀ ਮੂੰਗੀ ।

ਪ੍ਰਸ਼ਨ 16.
ਸੋਇਆਬੀਨ ਵਿਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੁੰਦਾ ਹੈ ?
ਉੱਤਰ-
35-40%.

ਪ੍ਰਸ਼ਨ 17.
ਪੰਜਾਬ ਵਿਚ ‘ਚਿੱਟੇ ਇਨਕਲਾਬ ਦਾ ਸਿਹਰਾ ਕਿਹੜੀ ਫ਼ਸਲ ਸਿਰ ਹੈ ?
ਉੱਤਰ-
ਹਰੇ ਚਾਰੇ ਦੀ ਫ਼ਸਲ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 18.
ਵਧੇਰੇ ਦੁੱਧ ਪ੍ਰਾਪਤ ਕਰਨ ਲਈ ਗਾਵਾਂ ਅਤੇ ਮੱਝਾਂ ਨੂੰ ਕਿੰਨਾ ਚਾਰਾ ਖਵਾਇਆ ਜਾਣਾ ਚਾਹੀਦਾ ਹੈ ?
ਉੱਤਰ-
40 ਕਿਲੋ ਹਰਾ ਚਾਰਾ ਹਰ ਰੋਜ਼ ।

ਪ੍ਰਸ਼ਨ 19.
ਸ਼ਹਿਰੋਂ ਦੂਰ ਦੇ ਫਾਰਮਾਂ ਲਈ ਇੱਕ ਸਬਜ਼ੀ ਆਧਾਰਿਤ ਫ਼ਸਲੀ ਚੱਕਰ ਲਿਖੋ ।
ਉੱਤਰ-
ਆਲੂ-ਭਿੰਡੀ-ਅਗੇਤੀ ਫੁੱਲ ਗੋਭੀ ।

ਪ੍ਰਸ਼ਨ 20.
ਸ਼ਹਿਰ ਦੇ ਨੇੜੇ ਦੇ ਫਾਰਮਾਂ ਲਈ ਇੱਕ ਸਬਜ਼ੀ ਆਧਾਰਿਤ ਫ਼ਸਲੀ ਚੱਕਰ ਲਿਖੋ ।
ਉੱਤਰ-
ਫੁੱਲਗੋਭੀ-ਟਮਾਟਰ-ਭਿੰਡੀ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੰਢੀ ਖੇਤਰ ਬਾਰੇ ਕੀ ਜਾਣਦੇ ਹੋ ?
ਉੱਤਰ-
ਕੰਢੀ ਖੇਤਰ ਨੀਮ ਪਹਾੜੀ ਇਲਾਕੇ ਦਾ 9% ਹਿੱਸਾ ਹੈ ।

ਪ੍ਰਸ਼ਨ 2.
ਕੇਂਦਰੀ ਪੰਜਾਬ ਵਿੱਚ ਮੁੱਖ ਸਮੱਸਿਆ ਕੀ ਹੈ ?
ਉੱਤਰ-
ਕਣਕ-ਝੋਨਾ ਫ਼ਸਲੀ ਚੱਕਰ ਹੋਣ ਕਾਰਨ ਇਸ ਖੇਤਰ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਲਗਪਗ 74 ਸੈਂ.ਮੀ. ਦੀ ਦਰ ਨਾਲ ਥੱਲੇ ਜਾ ਰਿਹਾ ਹੈ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਪ੍ਰਸ਼ਨ 3.
ਝੋਨੇ ਦੀ ਥਾਂ ਸੋਇਆਬੀਨ ਦੀ ਕਾਸ਼ਤ ਦਾ ਕੀ ਕਾਰਨ ਹੈ ?
ਉੱਤਰ-
ਝੋਨੇ ਨੂੰ ਕੀੜੇ-ਮਕੌੜੇ ਅਤੇ ਬੀਮਾਰੀਆਂ ਵੱਧ ਲਗਦੀਆਂ ਹਨ, ਇਸ ਲਈ ਇਸ ਦਾ ਝਾੜ ਘੱਟ ਜਾਂਦਾ ਹੈ । ਇਸ ਲਈ ਝੋਨੇ ਦੀ ਥਾਂ ਸੋਇਆਬੀਨ ਦੀ ਕਾਸ਼ਤ ਕੀਤੀ ਜਾ ਸਕਦੀ ਹੈ ।

ਪ੍ਰਸ਼ਨ 4.
ਰਲਵੀਆਂ ਫ਼ਸਲਾਂ ਦੀ ਕਾਸ਼ਤ ਦੇ ਲਾਭ ਦੱਸੋ ।
ਉੱਤਰ-
ਰਲਵੀਆਂ ਫ਼ਸਲਾਂ ਦੀ ਕਾਸ਼ਤ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ । ਇਸ ਨਾਲ ਨਦੀਨਾਂ ਦੀ ਸਮੱਸਿਆ ਨੂੰ ਬਹੁਤ ਹੱਦ ਤੱਕ ਘੱਟ ਕਰਨ ਵਿੱਚ ਸਹਾਇਤਾ ਮਿਲਦੀ ਹੈ ।

ਪ੍ਰਸ਼ਨ 5.
ਸ਼ਹਿਰ ਦੇ ਨੇੜੇ ਦੇ ਫਾਰਮਾਂ ਲਈ ਸਬਜ਼ੀ ਆਧਾਰਿਤ ਫ਼ਸਲੀ ਚੱਕਰ ਦੱਸੋ ?
ਉੱਤਰ-

  1. ਬੈਂਗਣ (ਲੰਬੇ)-ਪਿਛੇਤੀ ਫੁੱਲਗੋਭੀ-ਘੀਆ ਕੱਦੁ .
  2. ਆਲੂ-ਖਰਬੂਜ਼ਾ
  3. ਪਾਲਕ-ਗੰਢ ਗੋਭੀ-ਪਿਆਜ਼, ਹਰੀ ਮਿਰਚ-ਮਲੀ ।
  4. ਫੁੱਲਗੋਭੀ-ਟਮਾਟਰ-ਭਿੰਡੀ । 8 ਨੂੰ

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ 1.
ਮੱਕੀ ਅਧਾਰਿਤ ਫ਼ਸਲੀ ਚੱਕਰ ਅਤੇ ਸੋਇਆਬੀਨ ਅਧਾਰਿਤ ਫ਼ਸਲੀ ਚੱਕਰ ਬਾਰੇ ਦੱਸੋ ।
ਉੱਤਰ-
1. ਮੱਕੀ ਅਧਾਰਿਤ ਫ਼ਸਲੀ ਚੱਕਰ-ਮੱਕੀ ਅਧਾਰਿਤ ਫ਼ਸਲੀ ਚੱਕਰ ਹੇਠ ਲਿਖੇ ਹਨ-

  • ਮੱਕੀ-ਆਲੂ, ਮੂੰਗੀ, ਜਾਂ ਸੂਰਜਮੁਖੀ !
  • ਮੱਕੀ-ਆਲੂ ਜਾਂ ਤੋਰੀਆ-ਸੂਰਜਮੁਖੀ ।
  • ਮੱਕੀ-ਆਲੂ-ਪਿਆਜ ਜਾਂ ਮੈਂਥਾ ਆਦਿ । ਇਹਨਾਂ ਫ਼ਸਲੀ ਚੱਕਰਾਂ ਨੂੰ ਅਪਣਾ ਕੇ ਕੁਦਰਤੀ ਸੋਮਿਆਂ ਦੀ ਬੱਚਤ ਕੀਤੀ ਜਾ ਸਕਦੀ ਹੈ ।

2. ਸੋਇਆਬੀਨ ਅਧਾਰਿਤ ਫ਼ਸਲੀ ਚੱਕਰ – ਸੋਇਆਬੀਨ ਅਧਾਰਿਤ ਫ਼ਸਲੀ ਚੱਕਰ ਹੈ-
ਸੋਇਆਬੀਨ-ਕਣਕ-ਰਵਾਂਹ (ਹਰਾ ਚਾਰਾ)
ਇਸ ਫ਼ਸਲੀ ਚੱਕਰ ਦੀ ਵਰਤੋਂ ਝੋਨੇ ਦੀ ਥਾਂ ‘ਤੇ ਕੀਤੀ ਜਾ ਸਕਦੀ ਹੈ ਕਿਉਂਕਿ ਝੋਨੇ ਨੂੰ ਕੀੜੇ ਅਤੇ ਬੀਮਾਰੀਆਂ ਲੱਗ ਜਾਂਦੀਆਂ ਹਨ ਅਤੇ ਇਸ ਦਾ ਝਾੜ ਘਟ ਜਾਂਦਾ ਹੈ । ਸੋਇਆਬੀਨ ਫ਼ਲੀਦਾਰ ਫ਼ਸਲ ਹੈ । ਇਸ ਲਈ ਇਸ ਦੀ ਕਾਸ਼ਤ ਨਾਲ ਭੂਮੀ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ । ਸੋਇਆਬੀਨ ਪ੍ਰੋਟੀਨ ਦਾ ਇੱਕ ਬਹੁਤ ਵਧੀਆ ਸੋਮਾ ਹੈ । ਇਸ ਵਿਚ 35-40% ਪ੍ਰੋਟੀਨ ਤੱਤ ਹੁੰਦਾ ਹੈ । ਸੋਇਆਬੀਨ ਦੀ ਵਰਤੋਂ ਛੋਟੇ ਉਦਯੋਗਾਂ ਵਿਚ ਕਰਕੇ ਮੁਨਾਫ਼ਾ ਵੀ ਕਮਾਇਆ ਜਾ ਸਕਦਾ ਹੈ ।

ਵਸਤੂਨਿਸ਼ਠ ਪ੍ਰਸ਼ਨ ਦਾ
ਠੀਕ / ਗ਼ਲਤ

1. ਪੰਜਾਬ ਵਿੱਚ ਪ੍ਰਮੁੱਖ ਫ਼ਸਲੀ ਚੱਕਰ ਹੈ-ਝੋਨਾ-ਕਣਕ ।
2. ਪੰਜਾਬ ਵਿੱਚ 5 ਲੱਖ ਟਿਊਬਵੈੱਲ ਹਨ ।
3. ਖੇਤੀ ਵਿਭਿੰਨਤਾ ਨਾਲ ਕੁਦਰਤੀ ਸੋਮਿਆਂ ਤੇ ਭਾਰ ਘੱਟ ਪੈਂਦਾ ਹੈ ।
ਉੱਤਰ-
1. √
2. ×
3. √

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪੰਜਾਬ ਵਿਚ ਕਿੰਨੇ ਪ੍ਰਤੀਸ਼ਤ ਰਕਬਾ ਸਿੰਚਾਈ ਅਧੀਨ ਹੈ-
(ਉ) 98%
(ਅ) 50%
(ੲ) 70%
(ਸ) 100% ।
ਉੱਤਰ-
(ਉ) 98%

ਪ੍ਰਸ਼ਨ 2.
ਚਾਰਾ ਆਧਾਰਿਤ ਫ਼ਸਲੀ ਚੱਕਰ ਹੈ-
(ੳ) ਮੱਕੀ-ਬਰਸੀਮ-ਬਾਜਰਾ
(ਅ) ਕਣਕ-ਝੋਨਾ
(ੲ) ਮੱਕੀ-ਆਲੂ-ਮੂੰਗੀ
(ਸ) ਸਾਰੇ ਠੀਕ ।
ਉੱਤਰ-
(ੳ) ਮੱਕੀ-ਬਰਸੀਮ-ਬਾਜਰਾ

ਪ੍ਰਸ਼ਨ 3.
ਸੋਇਆਬੀਨ ਵਿਚ ਕਿੰਨੇ ਪ੍ਰਤੀਸ਼ਤ ਪ੍ਰੋਟੀਨ ਹੈ
(ਉ) 10-20%
(ਅ) 35-40
(ੲ) 50-60%
(ਸ) 80% ।
ਉੱਤਰ-
(ਅ) 35-40

ਖਾਲੀ ਥਾਂਵਾਂ ਭਰੋ

1. ਜੰਤਰ ……………………… ਖਾਦ ਵਾਲੀ ਫ਼ਸਲ ਹੈ ।
2. ਨੀਮ ਪਹਾੜੀ ਇਲਾਕੇ ਵਿੱਚ ਬਹੁਤ ………………………… ਪੈਂਦਾ ਹੈ ।
3. ………………………. ਜ਼ਮੀਨਾਂ ਵਿੱਚ ਮੂੰਗਫਲੀ ਆਧਾਰਿਤ ਫ਼ਸਲੀ ਚੱਕਰ ਅਪਣਾਏ ‘ ‘ ਜਾ ਸਕਦੇ ਹਨ ।
ਉੱਤਰ-
1. ਹਰੀ,
2. ਮੀਂਹ,
3. ਹਲਕੀਆਂ ।

PSEB 8th Class Agriculture Solutions Chapter 7 ਬਹੁ-ਭਾਂਤੀ ਖੇਤੀ

ਬਹੁ-ਭਾਂਤੀ ਖੇਤੀ PSEB 8th Class Agriculture Notes

  1. ਬਹੁ-ਭਾਂਤੀ ਖੇਤੀ ਨੂੰ ਫ਼ਸਲੀ ਵਿਭਿੰਨਤਾ ਵੀ ਕਿਹਾ ਜਾਂਦਾ ਹੈ ।
  2. ਬਹੁ-ਭਾਂਤੀ ਖੇਤੀ ਵਿੱਚ ਕੁੱਝ ਮੌਜੂਦਾ ਮੁੱਖ ਫ਼ਸਲਾਂ ਦਾ ਰਕਬਾ ਘੱਟ ਕਰਕੇ ਬਦਲਵੀਆਂ । ਫ਼ਸਲਾਂ ; ਜਿਵੇਂ-ਮੱਕੀ, ਦਾਲਾਂ, ਤੇਲ ਬੀਜ, ਕਮਾਦ, ਆਲੂ ਆਦਿ, ਹੇਠ ਲੈ ਕੇ ਆਉਣਾ ।
  3. ਖੇਤੀ ਵਿਭਿੰਨਤਾ ਨਾਲ ਕੁਦਰਤੀ ਸੋਮਿਆਂ ਤੇ ਭਾਰ ਘੱਟ ਪੈਂਦਾ ਹੈ ।
  4. ਪੰਜਾਬ ਵਿੱਚ ਪ੍ਰਮੁੱਖ ਫ਼ਸਲੀ ਚੱਕਰ ਹੈ-ਝੋਨਾ-ਕਣਕ ।
  5. ਪੰਜਾਬ ਵਿੱਚ ਝੋਨਾ-ਕਣਕ ਫ਼ਸਲੀ ਚੱਕਰ ਨੂੰ ਸਾਲ ਵਿੱਚ ਲਗਪਗ 215 ਸੈਂ.ਮੀ. ਪਾਣੀ ਲੱਗਦਾ ਹੈ ਪਰ ਇਸਦਾ 80 ਤੋਂ ਵੱਧ ਸਿਰਫ਼ ਝੋਨਾ ਹੀ ਪੀ ਜਾਂਦਾ ਹੈ ।
  6. ਖੇਤੀ ਅਤੇ ਜਲਵਾਯੂ ਦੇ ਆਧਾਰ ਤੇ ਪੰਜਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ । ਨੀਮ ਪਹਾੜੀ ਇਲਾਕਾ, ਕੇਂਦਰੀ ਭਾਗ, ਦੱਖਣ-ਪੱਛਮੀ ਇਲਾਕਾ । ਕੰਢੀ ਖੇਤਰ ਵੀ ਨੀਮ ਪਹਾੜੀ ਇਲਾਕੇ ਵਿਚ ਆਉਂਦਾ ਹੈ ।
  7. ਨੀਮ ਪਹਾੜੀ ਇਲਾਕੇ ਵਿੱਚ ਬਹੁਤ ਮੀਂਹ ਪੈਂਦਾ ਹੈ ਤੇ ਇਸ ਇਲਾਕੇ ਵਿਚ ਜ਼ਮੀਨ ਖੁਰਣ ਦੀ ਬਹੁਤ ਸਮੱਸਿਆ ਹੈ ।
  8. ਨੀਮ ਪਹਾੜੀ ਇਲਾਕੇ ਦੀਆਂ ਪ੍ਰਮੁੱਖ ਫ਼ਸਲਾਂ ਹਨ-ਕਣਕ, ਮੱਕੀ, ਝੋਨਾ, ਬਾਸਮਤੀ, ਆਲੂ, ਤੇਲ ਬੀਜ ਫ਼ਸਲਾਂ ਅਤੇ ਮਟਰ ।
  9. ਕੇਂਦਰੀ ਪੰਜਾਬ ਵਿੱਚ ਝੋਨਾ-ਕਣਕ ਪ੍ਰਮੁੱਖ ਫ਼ਸਲੀ ਚੱਕਰ ਹੈ ।
  10. ਦੱਖਣ-ਪੱਛਮੀ ਇਲਾਕੇ ਵਿੱਚ ਨਰਮਾ-ਕਪਾਹ-ਕਣਕ ਫ਼ਸਲੀ ਚੱਕਰ ਅਪਣਾਇਆ ਜਾਂਦਾ ਹੈ ।
  11. ਸਾਲ ਵਿਚ ਇੱਕ ਖੇਤ ਵਿਚ ਦੋ ਤੋਂ ਵੱਧ ਫ਼ਸਲਾਂ ਉਗਾਉਣ ਨੂੰ ਬਹੁ-ਫ਼ਸਲੀ ਪ੍ਰਣਾਲੀ ਕਿਹਾ ਜਾਂਦਾ ਹੈ ।
  12. ਸਾਉਣੀ ਦੀਆਂ ਫ਼ਸਲਾਂ ਜਿਵੇਂ ਬਾਸਮਤੀ ਅਤੇ ਮੱਕੀ ਤੋਂ ਪਹਿਲਾਂ ਹਰੀ ਖਾਦ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ।
  13. ਮੱਕੀ ਅਧਾਰਿਤ ਫ਼ਸਲੀ ਚੱਕਰ ਹੈ-ਮੱਕੀ-ਆਲੂ-ਮੂੰਗੀ ਜਾਂ ਸੂਰਜਮੁਖੀ, ਮੱਕੀ-ਆਲੂ ਜਾਂ ਤੋਰੀਆ-ਸੂਰਜਮੁਖੀ ਆਦਿ ।
  14. ਸੋਇਆਬੀਨ-ਕਣਕ-ਰਵਾਂਹ ਫ਼ਸਲੀ ਚੱਕਰ ਦੀ ਵਰਤੋਂ ਕਰਕੇ ਉਪਜਾਊ ਸ਼ਕਤੀ ਬਰਕਰਾਰ ਰੱਖੀ ਜਾ ਸਕਦੀ ਹੈ ।
  15. ਗਰਮੀ ਰੁੱਤ ਵਿੱਚ ਰੇਤਲੀਆਂ ਜ਼ਮੀਨਾਂ ਵਿਚ ਮੂੰਗਫਲੀ ਆਧਾਰਿਤ ਫ਼ਸਲੀ ਚੱਕਰ ਹਨ-ਮੂੰਗਫਲੀ-ਆਲੂ ਜਾਂ ਤੋਰੀਆ ਜਾਂ ਮਟਰ ਜਾਂ ਕਣਕ, ਮੂੰਗਫਲੀ-ਆਲੂ-ਬਾਜਰਾ, ਮੁੰਗਫਲੀ-ਤੋਰੀਆ ਜਾਂ ਗੋਭੀ ਸਰੋਂ ।
  16. ਚਾਰੇ ਵਾਲੇ ਫ਼ਸਲੀ ਚੱਕਰ ਹਨ-ਮੱਕੀ-ਬਰਸੀਮ-ਬਾਜਰਾ, ਮੱਕੀ-ਬਰਸੀਮ, ਮੱਕੀ ਜਾਂ ਰਵਾਂਹ ।
  17. ਸ਼ਹਿਰੋਂ ਦੁਰ ਦੇ ਫ਼ਾਰਮਾਂ ਲਈ ਸਬਜ਼ੀ ਆਧਾਰਿਤ ਫ਼ਸਲੀ ਚੱਕਰ ਹਨ-ਆਲੂ ਪਿਆਜ਼, ਹਰੀ ਖਾਦ, ਆਲੂ-ਭਿੰਡੀ-ਅਗੇਤੀ ਫੁੱਲਗੋਭੀ, ਆਲੂ (ਬੀਜ)-ਮੂਲੀ| ਗਾਜਰ (ਬੀਜ)-ਭਿੰਡੀ (ਬੀਜ਼) ।
  18. ਸ਼ਹਿਰ ਦੇ ਨੇੜੇ ਦੇ ਫਾਰਮਾਂ ਲਈ ਸਬਜ਼ੀ ਵਾਲੇ ਫ਼ਸਲੀ ਚੱਕਰ ਹਨ : ਬੈਂਗਣ ਪਿਛੇਤੀ ਫੁਲਗੋਭੀ, ਘੀਆ ਕੱਦੂ, ਫੁੱਲਗੋਭੀ-ਟਮਾਟਰ-ਭਿੰਡੀ, ਆਲੂ-ਖਰਬੂਜ਼ੇ, ਪਾਲਕ-ਗੰਢ ਗੋਭੀ-ਪਿਆਜ, ਹਰੀ ਮਿਰਚ, ਮੂਲੀ ।
  19. ਖੇਤੀ ਅਧਾਰਿਤ ਸਹਾਇਕ ਧੰਦੇ ਹਨ-ਡੇਅਰੀ ਫਾਰਮਿੰਗ, ਮੱਛੀ ਪਾਲਣ, ਫ਼ਲ, ਸਬਜ਼ੀ, ਖੁੰਬਾਂ ਉਗਾਉਣਾ, ਖ਼ਰਗੋਸ਼ ਪਾਲਣਾ, ਸ਼ਹਿਦ ਮੱਖੀ ਪਾਲਣ, ਪੋਲਟਰੀ ਫਾਰਮਿੰਗ, ਫ਼ਸਲ-ਪਾਪਲਰ ।

Leave a Comment