Punjab State Board PSEB 8th Class Agriculture Book Solutions Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ Textbook Exercise Questions and Answers.
PSEB Solutions for Class 8 Agriculture Chapter 9 ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ
Agriculture Guide for Class 8 PSEB ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ Textbook Questions and Answers
ਅਭਿਆਸ
(ੳ) ਇੱਕ-ਦੋ ਸ਼ਬਦਾਂ ਵਿੱਚ ਉੱਤਰ ਦਿਓ-
ਪ੍ਰਸ਼ਨ 1.
ਜ਼ਮੀਨ ਤੋਂ ਬਾਅਦ ਕਿਸਾਨ ਦੀ ਸਭ ਤੋਂ ਵੱਧ ਪੂੰਜੀ ਕਿਸ ਚੀਜ਼ ਵਿੱਚ ਲਗੀ ਹੁੰਦੀ ਹੈ ?
ਉੱਤਰ-
ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਵਿਚ ।
ਪ੍ਰਸ਼ਨ 2.
ਸਾਡੀ ਖੇਤੀ ਮਸ਼ੀਨਰੀ ਦਾ ਮੁਖੀ ਕਿਸ ਨੂੰ ਮੰਨਿਆ ਜਾਂਦਾ ਹੈ ?
ਉੱਤਰ-
ਟਰੈਕਟਰ ਨੂੰ ।
ਪ੍ਰਸ਼ਨ 3.
ਟਰੈਕਟਰ ਨਾਲ ਚਲਣ ਵਾਲੀਆਂ ਤਿੰਨ ਮਸ਼ੀਨਾਂ ਦੇ ਨਾਂ ਦੱਸੋ ।
ਉੱਤਰ-
ਕਲਟੀਵੇਟਰ, ਤਵੀਆਂ, ਸੀਡ ਡਰਿੱਲ ।
ਪ੍ਰਸ਼ਨ 4.
ਉਹ ਕਿਹੜੀਆਂ ਮਸ਼ੀਨਾਂ ਹਨ ਜਿਨ੍ਹਾਂ ਵਿਚ ਸ਼ਕਤੀ ਸਰੋਤ ਮਸ਼ੀਨ ਦਾ ਹੀ ਹਿੱਸਾ ਹੋਵੇ ?
ਉੱਤਰ-
ਟਰੈਕਟਰ, ਇੰਜ਼ਨ, ਮੋਟਰ ਆਦਿ ।
ਪ੍ਰਸ਼ਨ 5.
ਟਰੈਕਟਰ ਦੀ ਓਵਰਹਾਲਿੰਗ ਕਦੋਂ ਕੀਤੀ ਜਾਣੀ ਚਾਹੀਦੀ ਹੈ ?
ਉੱਤਰ-
4000 ਘੰਟੇ ਕੰਮ ਲੈਣ ਤੋਂ ਬਾਅਦ ।
ਪ੍ਰਸ਼ਨ 6.
ਟਰੈਕਟਰ ਨੂੰ ਸਟੋਰ ਕਰਨ ਸਮੇਂ ਹਮੇਸ਼ਾਂ ਕਿਹੜੇ ਗੀਅਰ ਵਿਚ ਖੜ੍ਹਾ ਕਰਨਾ ਚਾਹੀਦਾ ਹੈ ?
ਉੱਤਰ-
ਨਿਊਟਰਲ ਗੀਅਰ ਵਿਚ ।
ਪ੍ਰਸ਼ਨ 7.
ਟਰੈਕਟਰ ਦੇ ਬੈਟਰੀ ਟਰਮੀਨਲ ਨੂੰ ਸਾਫ਼ ਕਰਕੇ ਕਿਸ ਚੀਜ਼ ਦਾ ਲੇਪ ਕਰਨਾ ਚਾਹੀਦਾ ਹੈ ?
ਉੱਤਰ-
ਪੈਟਰੋਲੀਅਮ ਜੈਲੀ ਦਾ ।
ਪ੍ਰਸ਼ਨ 8.
ਬੀਜਾਈ ਵਾਲੀਆਂ ਮਸ਼ੀਨਾਂ ਵਿੱਚੋਂ ਬੀਜ/ਖਾਦ ਕੱਢ ਕੇ ਅਤੇ ਚੰਗੀ ਤਰ੍ਹਾਂ ਸਾਫ਼ ਕਰਕੇ ਕਿਸ ਚੀਜ਼ ਦਾ ਲੇਪ ਕਰਨਾ ਚਾਹੀਦਾ ਹੈ ?
ਉੱਤਰ-
ਪੁਰਾਣੇ ਤੇਲ ਦਾ ਲੇਪ ਕਰ ਦੇਣਾ ਚਾਹੀਦਾ ਹੈ ।
ਪ੍ਰਸ਼ਨ 9.
ਮਿੱਟੀ ਵਿੱਚ ਚੱਲਣ ਵਾਲੀਆਂ ਮਸ਼ੀਨਾਂ ਦੇ ਪੁਰਜ਼ਿਆਂ ਨੂੰ ਜੰਗਾਲ ਤੋਂ ਬਚਾਉਣ ਲਈ ਕੀ ਕਰੋਗੇ ?
ਉੱਤਰ-
ਗਰੀਸ ਜਾਂ ਪੁਰਾਣੇ ਤੇਲ ਦਾ ਲੇਪ ਕਰਨਾ ਚਾਹੀਦਾ ਹੈ ।
ਪ੍ਰਸ਼ਨ 10.
ਸਪਰੇਅ ਪੰਪ ਨੂੰ ਵਰਤਣ ਤੋਂ ਬਾਅਦ ਪੰਪ ਨੂੰ ਖ਼ਾਲੀ ਕਰਕੇ ਕਿਉਂ ਚਲਾਉਣਾ ਚਾਹੀਦਾ ਹੈ ?
ਉੱਤਰ-
ਇਸ ਤਰ੍ਹਾਂ ਪਾਈਪਾਂ ਵਿਚੋਂ ਰਹਿ ਗਿਆ ਪਾਣੀ ਨਿਕਲ ਜਾਂਦਾ ਹੈ ।
(ਅ) ਇਕ-ਦੋ ਵਾਕਾਂ ਵਿਚ ਉੱਤਰ ਦਿਓ-
ਪ੍ਰਸ਼ਨ 1.
ਖੇਤੀ ਮਸ਼ੀਨਾਂ ਮੁੱਢਲੇ ਤੌਰ ‘ਤੇ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਹਨ ?
ਉੱਤਰ-
ਖੇਤੀ ਮਸ਼ੀਨਾਂ ਮੁੱਢਲੇ ਤੌਰ ‘ਤੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ-ਚਲਾਉਣ ਵਾਲੀਆਂ ਜਿਵੇਂ : ਟਰੈਕਟਰ, ਖੇਤੀ ਸੰਦ ਜਿਵੇਂ-ਤਵੀਆਂ, ਸਵੈ ਚਾਲਿਤ ਮਸ਼ੀਨਾਂ ; ਜਿਵੇਂਕੰਬਾਈਨ ਹਾਰਵੈਸਟਰ ਆਦਿ ।
ਪ੍ਰਸ਼ਨ 2.
ਟਰੈਕਟਰ ਦੀ ਸੰਭਾਲ ਲਈ ਕਿੰਨੇ ਘੰਟੇ ਬਾਅਦ ਸਰਵਿਸ ਕਰਨੀ ਚਾਹੀਦੀ ਹੈ ?
ਉੱਤਰ-
ਟਰੈਕਟਰ ਦੀ ਸੰਭਾਲ ਲਈ 10 ਘੰਟੇ, 50 ਘੰਟੇ, 125 ਘੰਟੇ, 250 ਘੰਟੇ, 500 ਘੰਟੇ ਅਤੇ 1000 ਘੰਟੇ ਬਾਅਦ ਸਰਵਿਸ ਕਰਨੀ ਚਾਹੀਦੀ ਅਤੇ 4000 ਘੰਟੇ ਕੰਮ ਲੈਣ ਤੋਂ ਬਾਅਦ ਓਵਰਹਾਲ ਕਰਵਾਉਣਾ ਚਾਹੀਦਾ ਹੈ ।
ਪ੍ਰਸ਼ਨ 3.
ਜੇਕਰ ਟਰੈਕਟਰ ਨੂੰ ਲੰਮੇ ਸਮੇਂ ਲਈ ਸਟੋਰ ਕਰਨਾ ਹੈ ਤਾਂ ਟਾਇਰਾਂ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਟਰੈਕਟਰ ਨੂੰ ਲੱਕੜ ਦੇ ਗੁਟਕਿਆਂ ਉੱਪਰ ਚੁੱਕ ਦੇਣਾ ਚਾਹੀਦਾ ਹੈ ਅਤੇ ਟਾਇਰਾਂ ਵਿੱਚ ਹਵਾ ਵੀ ਘੱਟ ਕਰ ਦੇਣੀ ਚਾਹੀਦੀ ਹੈ ।
ਪ੍ਰਸ਼ਨ 4.
ਟਰੈਕਟਰ ਨੂੰ ਲੰਮੇ ਸਮੇਂ ਲਈ ਸਟੋਰ ਕਰਨ ਵੇਲੇ, ਬੈਟਰੀ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇਕਰ ਟਰੈਕਟਰ ਨੂੰ ਲੰਮੇ ਸਮੇਂ ਤੱਕ ਖੜਾ ਕਰਨਾ ਹੋਵੇ ਤਾਂ ਬੈਟਰੀ ਦੀ ਤਾਰ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ਤੇ ਬੈਟਰੀ ਨੂੰ ਚਾਰਜ਼ ਕਰਦੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 5.
ਟਰੈਕਟਰ ਦੀ ਧੂੰਏਂ ਵਾਲੀ ਪਾਈਪ ਅਤੇ ਕਰੈਂਕ ਕੇਸ ਬਰੀਰ ਦੀ ਸੰਭਾਲ ਬਾਰੇ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
ਉੱਤਰ-
ਜੇਕਰ ਧੂਏਂ ਵਾਲੀ ਪਾਈਪ ਅਤੇ ਕਰੈਂਕ ਕੇਸ ਬਰੀਰ ਦੇ ਮੂੰਹ ‘ਤੇ ਢੱਕਣ ਨਾ ਹੋਵੇ ਤਾਂ ਕਿਸੇ ਕੱਪੜੇ ਨਾਲ ਬੰਦ ਕਰ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਨਮੀ ਅੰਦਰ ਨਹੀਂ ਜਾ ਸਕਦੀ ।
ਪ੍ਰਸ਼ਨ 6.
ਕੰਮ ਦੇ ਦਿਨਾਂ ਵਿੱਚ ਮਸ਼ੀਨ ਦੇ ਧੁਰਿਆਂ ਦੀ ਸੰਭਾਲ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕੰਮ ਦੇ ਦਿਨਾਂ ਵਿੱਚ ਹਰ 4-6 ਘੰਟੇ ਮਸ਼ੀਨ ਚੱਲਣ ਪਿੱਛੋਂ ਧੁਰਿਆਂ ਦੇ ਸਿਰਿਆਂ ’ਤੇ ਬੁੱਸ਼ਾਂ ਵਿਚ ਤੇਲ ਜਾਂ ਗਰੀਸ ਦੇਣੀ ਚਾਹੀਦੀ ਹੈ । ਜੇਕਰ ਬਾਲ ਬੈਰਿੰਗ ਫਿੱਟ ਹੋਣ ਤਾਂ ਤਿੰਨ-ਚਾਰ ਦਿਨਾਂ ਬਾਅਦ ਗਰੀਸ ਦੇਣੀ ਚਾਹੀਦੀ ਹੈ ।
ਪ੍ਰਸ਼ਨ 7.
ਬਿਜਾਈ ਵਾਲੀਆਂ ਮਸ਼ੀਨਾਂ ਦੇ ਬੀਜ ਅਤੇ ਖਾਦ ਦੇ ਡੱਬੇ ਰੋਜ਼ ਸਾਫ਼ ਕਰਨੇ ਕਿਉਂ ਜ਼ਰੂਰੀ ਹਨ ?
ਉੱਤਰ-
ਖਾਦਾਂ ਰਸਾਇਣਿਕ ਪਦਾਰਥ ਹੁੰਦੀਆਂ ਹਨ ਜੋ ਡੱਬੇ ਨਾਲ ਕਿਰਿਆ ਕਰਕੇ ਉਸ ਨੂੰ ਖਾ ਜਾਂਦੀਆਂ ਹਨ । ਇਸ ਲਈ ਬੀਜ ਅਤੇ ਖ਼ਾਦ ਦੇ ਡੱਬੇ ਰੋਜ਼ ਸਾਫ਼ ਕਰਨੇ ਚਾਹੀਦੇ ਹਨ ।
ਪਸ਼ਨ 8.
ਕੰਬਾਈਨ ਵਿੱਚ ਦਾਣਿਆਂ ਵਾਲੇ ਟੈਂਕ, ਕਨਵੇਅਰ, ਸਟਾਵਾਕਰਾਂ ਅਤੇ ਛਾਨਣੇ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਕਿਉਂ ਕਰਨਾ ਚਾਹੀਦਾ ਹੈ ?
ਉੱਤਰ-
ਕੰਬਾਈਨ ਵਿੱਚ ਦਾਣਿਆਂ ਵਾਲੇ ਟੈਂਕ, ਕਨਵੇਅਰ, ਸਟਾਵਾਕਰਾਂ ਅਤੇ ਛਾਨਣੇ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਇਸ ਲਈ ਕੀਤਾ ਜਾਂਦਾ ਹੈ ਤਾਂ ਕਿ ਚੂਹੇ ਇਥੇ ਆਪਣਾ ਘਰ ਨਾ ਬਣਾ ਲੈਣ, ਚੂਹੇ ਕੰਬਾਈਨ ਵਿਚ ਬਿਜਲੀ ਦੀਆਂ ਤਾਰਾਂ ਆਦਿ ਨੂੰ ਅਤੇ ਪਾਈਪਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ।
ਪ੍ਰਸ਼ਨ 9.
ਕੰਬਾਈਨ ਨੂੰ ਜੰਗ ਲੱਗਣ ਤੋਂ ਬਚਾਉਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕੰਬਾਈਨ ਨੂੰ ਨਮੀ ਕਾਰਨ ਜੰਗ ਲੱਗਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਇਸ ਨੂੰ ਕਿਸੇ ਸ਼ੈਡ ਅੰਦਰ ਖੜਾ ਕੀਤਾ ਜਾਵੇ ਅਤੇ ਇਸ ਨੂੰ ਕਿਸੇ ਪਲਾਸਟਿਕ ਸ਼ੀਟ ਨਾਲ ਢੱਕ ਦੇਣਾ ਚਾਹੀਦਾ ਹੈ । ਜੇ ਕਿਸੇ ਜਗ੍ਹਾ ਤੋਂ ਰੰਗ ਲੱਥ ਗਿਆ ਹੋਵੇ ਤਾਂ ਕਰ ਦੇਣਾ ਚਾਹੀਦਾ ਹੈ ।
ਪ੍ਰਸ਼ਨ 10.
ਸਟੋਰ ਕਰਨ ਵੇਲੇ ਮਸ਼ੀਨ ਦਾ ਮਿੱਟੀ ਨਾਲ ਸੰਪਰਕ ਨਾ ਰਹੇ, ਇਸ ਲਈ ਕੀ ਕਰੋਗੇ ?
ਉੱਤਰ-
ਮਿੱਟੀ ਵਿਚ ਚੱਲਣ ਵਾਲੀਆਂ ਮਸ਼ੀਨਾਂ ਨੂੰ ਸਟੋਰ ਕਰਨ ਤੋਂ ਪਹਿਲਾਂ ਇਹਨਾਂ ਨੂੰ ਧੋ ਕੇ ਸਾਫ਼ ਕਰਨਾ ਚਾਹੀਦਾ ਹੈ ਅਤੇ ਜੰਗਾਲ ਤੋਂ ਬਚਾਉਣ ਲਈ ਗਰੀਸ ਜਾਂ ਪੁਰਾਣੇ ਤੇਲ ਦਾ ਲੇਪ ਜ਼ਰੂਰ ਕਰ ਦੇਣਾ ਚਾਹੀਦਾ ਹੈ ।
(ੲ) ਪੰਜ-ਛੇ ਵਾਕਾਂ ਵਿਚ ਉੱਤਰ ਦਿਓ-
ਪ੍ਰਸ਼ਨ 1.
ਖੇਤੀ ਮਸ਼ੀਨਰੀ ਅਤੇ ਸਾਂਭ-ਸੰਭਾਲ ਦੀ ਲੋੜ ਕਿਉਂ ਹੈ ?
ਉੱਤਰ-
ਖੇਤੀਬਾੜੀ ਤੋਂ ਵੱਧ ਉਪਜ ਲੈਣ ਵਿਚ ਅਤੇ ਵੱਧ ਆਮਦਨ ਪ੍ਰਾਪਤ ਕਰਨ ਲਈ ਖੇਤੀਬਾੜੀ ਮਸ਼ੀਨਰੀ ਦਾ ਬਹੁਤ ਯੋਗਦਾਨ ਹੈ । ਜ਼ਮੀਨ ਤੋਂ ਬਾਅਦ ਸਭ ਤੋਂ ਵੱਧ ਪੂੰਜੀ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਤੇ ਲਗੀ ਹੁੰਦੀ ਹੈ । ਜੇਕਰ ਇੰਨੀ ਮਹਿੰਗੀ ਮਸ਼ੀਨਰੀ ਦੀ ਚੰਗੀ ਤਰ੍ਹਾਂ ਦੇਖ-ਭਾਲ ਨਾ ਕੀਤੀ ਜਾਵੇ ਤਾਂ ਸਮੇਂ ‘ਤੇ ਇਸ ਤੋਂ ਪੂਰਾ ਲਾਭ ਨਹੀਂ ਮਿਲ ਸਕੇਗਾ । ਚੰਗੀ ਅਤੇ ਸੁਚੱਜੀ ਦੇਖਭਾਲ ਅਤੇ ਸੰਭਾਲ ਕੀਤੀ ਜਾਵੇ ਤਾਂ ਮਸ਼ੀਨਰੀ ਦੀ ਉਮਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ । ਮਸ਼ੀਨਰੀ ਦੇ ਖ਼ਰਾਬ ਹੋਣ ਨਾਲ ਇਸ ਦੀ ਮੁਰੰਮਤ ਤੇ ਵਾਧੂ ਖ਼ਰਚਾ ਹੋਵੇਗਾ । ਅਗਲੇ ਸੀਜ਼ਨ ਵਿਚ ਮਸ਼ੀਨ ਤਿਆਰ-ਬਰ-ਤਿਆਰ ਮਿਲੇ ਇਸ ਲਈ ਪਹਿਲੇ ਸੀਜ਼ਨ ਦੇ ਅੰਤ ਵਿੱਚ ਮਸ਼ੀਨ ਦੀ ਚੰਗੀ ਤਰ੍ਹਾਂ ਸਫ਼ਾਈ ਕਰਕੇ ਸੰਭਾਲ ਕਰਨੀ ਚਾਹੀਦੀ ਹੈ ।
ਪ੍ਰਸ਼ਨ 2.
ਟਰੈਕਟਰ ਦੀ ਸਾਂਭ-ਸੰਭਾਲ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
ਉੱਤਰ-
ਟਰੈਕਟਰ ਦੀ ਸਾਂਭ-ਸੰਭਾਲ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ।
- ਟਰੈਕਟਰ ਨੂੰ ਚੰਗੀ ਤਰ੍ਹਾਂ ਧੋ ਕੇ, ਸਾਫ਼ ਕਰਕੇ ਸ਼ੈਡ ਅੰਦਰ ਖੜ੍ਹਾ ਕਰਨਾ ਚਾਹੀਦਾ ਹੈ ।
- ਜੇਕਰ ਕੋਈ ਛੋਟੀ-ਮੋਟੀ ਮੁਰੰਮਤ ਹੋਣ ਵਾਲੀ ਹੋਵੇ ਜਾਂ ਕਿਸੇ ਪਾਈਪ ਆਦਿ ਤੋਂ ਤੇਲ ਲੀਕ ਕਰਦਾ ਹੋਵੇ ਤਾਂ ਇਸ ਨੂੰ ਠੀਕ ਕਰ ਲੈਣਾ ਚਾਹੀਦਾ ਹੈ । ਇੰਜਨ ਵਿਚ ਦੱਸੀ ਹੋਈ ਨਿਸ਼ਾਨੀ ਤੱਕ ਮੁਬਿਲ ਆਇਲ ਦਾ ਲੈਵਲ ਹੋਣਾ ਚਾਹੀਦਾ ਹੈ ।
- ਸਾਰੇ ਗਰੀਸ ਵਾਲੇ ਪੁਆਂਇੰਟ ਚੰਗੀ ਤਰ੍ਹਾਂ ਡੀਜ਼ਲ ਨਾਲ ਸਾਫ਼ ਕਰਨੇ ਚਾਹੀਦੇ ਹਨ, ਪੁਰਾਣੀ ਗਰੀਸ ਕੱਢ ਦੇਣੀ ਚਾਹੀਦੀ ਹੈ ਅਤੇ ਨਵੀਂ ਗਰੀਸ ਨਾਲ ਭਰ ਦੇਣੇ ਚਾਹੀਦੇ ਹਨ ।
- ਬੈਟਰੀ ਨੂੰ ਗਰਮ ਪਾਣੀ ਨਾਲ ਚੰਗੀ ਤਰ੍ਹਾਂ ਸਾਫ਼ ਕਰਕੇ ਇਸਦੇ ਟਰਮੀਨਲਾਂ ਨੂੰ ਸਾਫ਼ ਕਰਕੇ ਪੈਟਰੋਲੀਅਮ ਜੈਲੀ ਦਾ ਲੇਪ ਲਗਾ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਲੰਮੇ ਸਮੇਂ ਤੱਕ ਟਰੈਕਟਰ ਦੀ ਵਰਤੋਂ ਨਾ ਕਰਨੀ ਹੋਵੇ ਤਾਂ ਬੈਟਰੀ ਦੀ ਤਾਰ ਅਲੱਗ ਕਰ ਦੇਣੀ ਚਾਹੀਦੀ ਹੈ ਪਰ ਸਮੇਂ-ਸਮੇਂ ਤੇ ਬੈਟਰੀ ਨੂੰ ਚਾਰਜ਼ ਕਰਦੇ ਰਹਿਣਾ ਚਾਹੀਦਾ ਹੈ ।
- ਟਾਇਰਾਂ ਅਤੇ ਬੈਟਰੀ ਦੀ ਸੰਭਾਲ ਲਈ ਟਰੈਕਟਰ ਨੂੰ ਮਹੀਨੇ ਵਿੱਚ ਇਕ-ਦੋ ਵਾਰ ਸਟਾਰਟ ਕਰਕੇ ਥੋੜ੍ਹਾ ਚਲਾ ਲੈਣਾ ਚਾਹੀਦਾ ਹੈ ।
- ਲੰਬੇ ਸਮੇਂ ਤੱਕ ਟਰੈਕਟਰ ਨੂੰ ਖੜ੍ਹਾ ਰੱਖਣਾ ਹੋਵੇ ਤਾਂ ਟਰੈਕਟਰ ਨੂੰ ਲੱਕੜ ਦੇ ਗੁਟਕਿਆਂ, ਉੱਪਰ ਚੁੱਕ ਦੇਣਾ ਚਾਹੀਦਾ ਹੈ ਅਤੇ ਟਾਇਰਾਂ ਦੀ ਹਵਾ ਘੱਟ ਕਰ ਦੇਣੀ ਚਾਹੀਦੀ ਹੈ ।
- ਟਰੈਕਟਰ ਨੂੰ ਨਿਊਟਰਲ ਗੀਅਰ ਵਿਚ ਹੀ ਖੜ੍ਹਾ ਰੱਖਣਾ ਚਾਹੀਦਾ ਹੈ, ਸਵਿਚ ਨੂੰ ਬੰਦ ਕਰਕੇ ਅਤੇ ਪਾਰਕਿੰਗ ਬਰੇਕ ਲਗਾ ਕੇ ਖੜ੍ਹਾ ਕਰਨਾ ਚਾਹੀਦਾ ਹੈ ।
- ਧੂੰਏਂ ਵਾਲੀ ਪਾਈਪ ਅਤੇ ਕਰੈਂਕ ਕੇਸ ਬਰੀਰ ਦੇ ਮੂੰਹ ਤੇ ਢੱਕਣ ਨਾ ਹੋਵੇ ਤਾਂ ਕੱਪੜੇ ਨਾਲ ਬੰਦ ਕਰ ਦੇਣਾ ਚਾਹੀਦਾ ਹੈ । ਇਸ ਤਰ੍ਹਾਂ ਨਮੀ ਅੰਦਰ ਨਹੀਂ ਜਾਵੇਗੀ ।
- ਏਅਰ ਕਲੀਨਰ ਨੂੰ ਕੁਝ ਸਮੇਂ ਬਾਅਦ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 3.
ਮਸ਼ੀਨ ਦੀ ਰਿਪੇਅਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਹੀ ਕਿਉਂ ਕਰ ਲੈਣੀ ਚਾਹੀਦੀ ਹੈ ?
ਉੱਤਰ-
ਮਸ਼ੀਨ ਦੀ ਰਿਪੇਅਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ, ਸਟੋਰ ਕਰਨ ਤੋਂ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ । ਇਸ ਤਰ੍ਹਾਂ ਮਸ਼ੀਨ ਅਗਲੇ ਸੀਜ਼ਨ ਦੇ ਸ਼ੁਰੂ ਵਿਚ ਤਿਆਰ-ਬਰਤਿਆਰ ਮਿਲਦੀ ਹੈ ਤੇ ਸਮਾਂ ਨਸ਼ਟ ਨਹੀਂ ਹੁੰਦਾ ਤੇ ਪਰੇਸ਼ਾਨੀ ਵੀ ਨਹੀਂ ਹੁੰਦੀ । ਸੀਜਨ ਦੇ ਖ਼ਤਮ ਹੋਣ ਤੇ ਸਾਨੂੰ ਉਸ ਦੇ ਕਿਹੜੇ ਪੁਰਜ਼ੇ ਜਾਂ ਹਿੱਸੇ ਵਿਚ ਨੁਕਸ ਦੀ ਗੁੰਜ਼ਾਇਸ਼ ਹੈ, ਪਤਾ ਹੁੰਦਾ ਹੈ । ਜੇਕਰ ਮੁਰੰਮਤ ਨਹੀਂ ਕੀਤੀ ਜਾਵੇਗੀ ਤਾਂ ਅਗਲੇ ਸੀਜ਼ਨ ਦੇ ਸ਼ੁਰੂ ਹੋਣ ਤੇ ਸਾਨੂੰ ਇਹ ਕਈ ਵਾਰ ਯਾਦ ਵੀ ਨਹੀਂ ਰਹਿੰਦਾ ਕਿ ਕਿਹੜੇ ਪੁਰਜੇ ਜਾਂ ਹਿੱਸੇ ਮੁਰੰਮਤ ਕਰਨ ਵਾਲੇ ਹਨ । ਇਸ ਲਈ ਸੀਜ਼ਨ ਦੇ ਖ਼ਤਮ ਹੁੰਦੇ ਹੀ ਮੁਰੰਮਤ ਕਰਕੇ ਹੀ ਮਸ਼ੀਨ ਸਟੋਰ ਕਰਨੀ ਚਾਹੀਦੀ ਹੈ ।
ਪ੍ਰਸ਼ਨ 4.
ਬੈਟਰੀ ਦੀ ਸਾਂਭ-ਸੰਭਾਲ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
ਉੱਤਰ-
ਬੈਟਰੀ ਦੀ ਸਾਂਭ-ਸੰਭਾਲ ਲਈ ਟਰੈਕਟਰ ਨੂੰ ਮਹੀਨੇ ਵਿਚ ਇੱਕ-ਦੋ ਵਾਰ ਸਟਾਰਟ ਕਰਕੇ ਚਲਾ ਲੈਣਾ ਚਾਹੀਦਾ ਹੈ । ਬੈਟਰੀ ਨੂੰ ਗਰਮ ਪਾਣੀ ਨਾਲ ਸਾਫ਼ ਕਰਕੇ ਬੈਟਰੀ ਦੇ ਟਰਮੀਨਲਾਂ ਤੇ ਪੈਟਰੋਲੀਅਮ ਜੈਲੀ ਦਾ ਲੇਪ ਕਰ ਲੈਣਾ ਚਾਹੀਦਾ ਹੈ । ਲੰਬੇ ਸਮੇਂ ਤੱਕ ਬੈਟਰੀ ਦੀ ਵਰਤੋਂ ਨਾ ਕਰਨੀ ਹੋਵੇ ਤਾਂ ਬੈਟਰੀ ਦੀ ਤਾਰ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ਪਰ ਬੈਟਰੀ ਨੂੰ ਵਿੱਚ-ਵਿੱਚ ਚਾਰਜ਼ ਕਰਦੇ ਰਹਿਣਾ ਚਾਹੀਦਾ ਹੈ ।
ਪ੍ਰਸ਼ਨ 5.
ਕੰਬਾਈਨ ਹਾਰਵੈਸਟਰ ਦੀ ਸਾਂਭ-ਸੰਭਾਲ ਲਈ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ?
ਉੱਤਰ-
ਕੰਬਾਈਨ ਦੀ ਦੇਖ-ਭਾਲ ਵੀ ਟਰੈਕਟਰ ਦੀ ਤਰ੍ਹਾਂ ਹੀ ਕੀਤੀ ਜਾਂਦੀ ਹੈ ਪਰ ਇਸ ਵਿੱਚ ਕੁਝ ਹੋਰ ਗੱਲਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ, ਜੋ ਹੇਠ ਲਿਖੀਆਂ ਹਨ
1. ਕੰਬਾਈਨ ਵਿੱਚ ਦਾਣਿਆਂ ਵਾਲੇ ਟੈਂਕ, ਕਨਵੇਅਰ, ਸਵਾਵਾਕਰਾਂ ਅਤੇ ਛਾਨਣੇ ਆਦਿ ਨੂੰ ਚੰਗੀ ਤਰ੍ਹਾਂ ਸਾਫ਼ ਇਸ ਲਈ ਕੀਤਾ ਜਾਂਦਾ ਹੈ ਤਾਂਕਿ ਚੂਹੇ ਇੱਥੇ ਆਪਣਾ ਘਰ ਨਾ ਬਣਾ ਲੈਣ, ਚੁਹੇ ਕੰਬਾਈਨ ਵਿਚ ਬਿਜਲੀ ਦੀਆਂ ਤਾਰਾਂ ਆਦਿ ਨੂੰ ਅਤੇ ਪਾਈਪਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ।
2. ਕੰਬਾਈਨ ਨੂੰ ਨਮੀ ਕਾਰਨ ਜੰਗ ਲੱਗਦਾ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਇਸ ਨੂੰ ਕਿਸੇ ਸ਼ੈਡ ਅੰਦਰ ਖੜ੍ਹਾ ਕੀਤਾ ਜਾਵੇ ਅਤੇ ਇਸ ਨੂੰ ਕਿਸੇ ਪਲਾਸਟਿਕ ਸ਼ੀਟ ਨਾਲ ਢੱਕ ਦੇਣਾ ਚਾਹੀਦਾ ਹੈ । ਜੇ ਕਿਸੇ ਜਗ੍ਹਾ ਤੋਂ ਰੰਗ ਲੱਥ ਗਿਆ ਹੋਵੇ ਤਾਂ ਕਰ ਦੇਣਾ ਚਾਹੀਦਾ ਹੈ ।
3. ਮਸ਼ੀਨ ਦੀ ਰਿਪੇਅਰ ਸੀਜ਼ਨ ਖ਼ਤਮ ਹੋਣ ਤੋਂ ਬਾਅਦ, ਸਟੋਰ ਕਰਨ ਤੋਂ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ । ਇਸ ਤਰ੍ਹਾਂ ਮਸ਼ੀਨ ਅਗਲੇ ਸੀਜ਼ਨ ਦੇ ਸ਼ੁਰੂ ਵਿਚ ਤਿਆਰ-ਬਰ ਤਿਆਰ ਮਿਲਦੀ ਹੈ ਤੇ ਸਮਾਂ ਨਸ਼ਟ ਨਹੀਂ ਹੁੰਦਾ ਤੇ ਪਰੇਸ਼ਾਨੀ ਵੀ ਨਹੀਂ ਹੁੰਦੀ । ਸੀਜ਼ਨ ਦੇ ਖ਼ਤਮ ਹੋਣ ਤੇ ਸਾਨੂੰ ਉਸ ਦੇ ਕਿਹੜੇ ਪੁਰਜ਼ੇ ਜਾਂ ਹਿੱਸੇ ਵਿਚ ਨੁਕਸ ਦੀ ਗੁੰਜ਼ਾਇਸ਼ ਹੈ, ਪਤਾ ਹੁੰਦਾ ਹੈ । ਜੇਕਰ ਮੁਰੰਮਤ ਨਹੀਂ ਕੀਤੀ ਜਾਵੇਗੀ ਤਾਂ ਅਗਲੇ ਸੀਜ਼ਨ ਦੇ ਸ਼ੁਰੂ ਹੋਣ ਤੇ ਸਾਨੂੰ ਇਹ ਕਈ ਵਾਰ ਯਾਦ ਵੀ ਨਹੀਂ ਰਹਿੰਦਾ ਕਿ ਕਿਹੜੇ ਪੁਰਜੇ ਜਾਂ ਹਿੱਸੇ ਮੁਰੰਮਤ ਕਰਨ ਵਾਲੇ ਹਨ । ਇਸ ਲਈ ਸੀਜ਼ਨ ਦੇ ਖ਼ਤਮ ਹੁੰਦੇ ਹੀ ਮੁਰੰਮਤ ਕਰਕੇ ਹੀ ਮਸ਼ੀਨ ਸਟੋਰ ਕਰਨੀ ਚਾਹੀਦੀ ਹੈ ।
ਜੇ ਕਰ ਉਸ ਸਮੇਂ ਸੰਭਵ ਨਾ ਹੋਵੇ ਤਾਂ ਪੁਰਜਿਆਂ ਦੀ ਲਿਸਟ ਬਣਾ ਲੈਣੀ ਚਾਹੀਦੀ ਹੈ ਤੇ ਵਿਹਲੇ ਸਮੇਂ ਮੁਰੰਮਤ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ।
4. ਸਾਰੀਆਂ ਬੈਲਟਾਂ ਉਤਾਰ ਕੇ ਨਿਸ਼ਾਨ ਚਿੰਨ੍ਹ ਲਾ ਕੇ ਸਾਂਭ ਲਉ ਤਾਂ ਕਿ ਦੁਬਾਰਾ ਵਰਤੋਂ ਸੌਖੀ ਹੋ ਜਾਵੇ ।
5. ਚੈਨਾਂ ਨੂੰ ਵੀ ਡੀਜ਼ਲ ਨਾਲ ਸਾਫ਼ ਕਰਕੇ ਗਰੀਸ ਲਾ ਦੇਣੀ ਚਾਹੀਦੀ ਹੈ ।
6. ਰਗੜ ਖਾਣ ਵਾਲੇ ਹਿੱਸਿਆਂ ਨੂੰ ਤੇਲ ਦੇਣਾ ਚਾਹੀਦਾ ਹੈ ਅਤੇ ਗਰੀਸ ਵਾਲੇ ਹਿੱਸਿਆਂ ਨੂੰ ਸਾਫ਼ ਕਰਕੇ, ਨਵੀਂ ਗਰੀਸ ਭਰ ਦੇਣੀ ਚਾਹੀਦੀ ਹੈ ।
PSEB 8th Class Agriculture Guide ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ Important Questions and Answers
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪੱਠੇ ਕੁਤਰਨ ਵਾਲੀ ਮਸ਼ੀਨ ਨੂੰ ਕੀ ਆਖਦੇ ਹਨ ?
ਉੱਤਰ-
ਟੋਕਾ ।
ਪ੍ਰਸ਼ਨ 2.
ਡਿਸਕ ਹੈਰੋਂ ਨੂੰ ਦੇਸੀ ਭਾਸ਼ਾ ਵਿਚ ਕੀ ਕਹਿੰਦੇ ਹਨ ?
ਉੱਤਰ-
ਤਵੀਆਂ ।
ਪ੍ਰਸ਼ਨ 3.
ਭੂਮੀ ਨੂੰ ਪੱਧਰਾ ਅਤੇ ਭੁਰਭੁਰਾ ਕਿਸ ਨਾਲ ਕਰਦੇ ਹਨ ?
ਉੱਤਰ-
ਸੁਹਾਗੇ ਨਾਲ ।
ਪ੍ਰਸ਼ਨ 4.
ਖੇਤਾਂ ਵਿਚ ਵੱਟਾਂ ਬਣਾਉਣ ਲਈ ਕਿਸ ਸੰਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਜਿੰਦਰੇ ਦੀ ।
ਪ੍ਰਸ਼ਨ 5.
ਗੋਡੀ ਲਈ ਵਰਤੇ ਜਾਣ ਵਾਲੇ ਦੋ ਯੰਤਰਾਂ ਦੇ ਨਾਂ ਦੱਸੋ ।
ਉੱਤਰ-
ਖੁਰਪਾ ਅਤੇ ਤਿਰਫਾਲੀ ।
ਪ੍ਰਸ਼ਨ 6.
ਫ਼ਸਲਾਂ ਤੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਨ ਵਾਲੇ ਸੰਦਾਂ ਦੇ ਨਾਂ ਦੱਸੋ ।
ਉੱਤਰ-
ਢੋਲਕੀ ਪੰਪ ਜਾਂ ਟਰੈਕਟਰ ਸਪਰੇਅ ।
ਪ੍ਰਸ਼ਨ 7.
ਬੀਜ ਬੀਜਣ ਲਈ ਵਰਤੀ ਜਾਣ ਵਾਲੀ ਮਸ਼ੀਨ ਦਾ ਨਾਂ ਦੱਸੋ !
ਉੱਤਰ-
ਬੀਜ ਡਰਿੱਲ ਮਸ਼ੀਨ ।
ਪ੍ਰਸ਼ਨ 8.
ਖੇਤੀ ਕਾਰਜਾਂ ਲਈ ਵਰਤੀਆਂ ਜਾਣ ਵਾਲੀਆਂ ਦੋ ਮਸ਼ੀਨਾਂ ਦੇ ਨਾਂ ਦੱਸੋ ।
ਉੱਤਰ-
ਪੱਠੇ ਕੁਤਰਨ ਵਾਲੀ ਮਸ਼ੀਨ, ਡੀਜਲ ਇੰਜਣ, ਟਰੈਕਟਰ ।
ਪ੍ਰਸ਼ਨ 9.
ਟਰੈਕਟਰ ਦੇ ਟਾਇਰਾਂ ਵਿਚ ਹਵਾ-ਦਬਾਅ ਕਿੰਨਾ ਹੁੰਦਾ ਹੈ ?
ਉੱਤਰ-
ਅਗਲੇ ਟਾਇਰਾਂ ਵਿਚ 24-26 ਪੌਂਡ ਅਤੇ ਪਿਛਲੇ ਟਾਇਰਾਂ ਵਿਚ 12-18 ਪੌਂਡ ਹਵਾ ਹੁੰਦੀ ਹੈ ।
ਪ੍ਰਸ਼ਨ 10.
ਬੀਜ ਬੀਜਣ ਵਾਲੀ ਮਸ਼ੀਨ ਨੂੰ ਕੀ ਕਿਹਾ ਜਾਂਦਾ ਹੈ ?
ਉੱਤਰ-
ਇਸ ਨੂੰ ਸੀਡ ਡਰਿਲ ਕਹਿੰਦੇ ਹਨ ।
ਪ੍ਰਸ਼ਨ 11.
ਸਪੇਅਰ ਪੰਪ ਨੂੰ ਵਰਤੋਂ ਤੋਂ ਬਾਅਦ ਵਿਚ ਕਿਸ ਨਾਲ ਧੋਵੋਗੇ ?
ਉੱਤਰ-
ਸਪੇਅਰ ਪੰਪ ਨੂੰ ਸਾਫ਼ ਪਾਣੀ ਨਾਲ ਧੋਣਾ ਚਾਹੀਦਾ ਹੈ ।
ਪ੍ਰਸ਼ਨ 12.
ਸੀਡ ਡਰਿਲ ਨੂੰ ਕਿੰਨੇ ਦਿਨਾਂ ਬਾਅਦ ਗਰੀਸ ਦੇਣੀ ਚਾਹੀਦੀ ਹੈ ?
ਉੱਤਰ-
ਇਸ ਵਿਚ ਜੇ ਬਾਲ ਫਿਟ ਹੋਣ ਤਾਂ ਤਿੰਨ ਜਾਂ ਚਾਰ ਦਿਨ ਬਾਅਦ ਗਰੀਸ ਦੇਣੀ ਚਾਹੀਦੀ ਹੈ ।
ਪ੍ਰਸ਼ਨ 13.
ਬਿਜਲੀ ਦੀ ਮੋਟਰ ਕੀ ਢਿੱਲਾ ਹੋਣ ਤੇ ਕੰਬਦੀ ਹੈ ?
ਉੱਤਰ-
ਫਾਉਂਡੇਸ਼ਨ ਬੋਲਟਾਂ ਦੇ ਢਿੱਲੇ ਹੋਣ ਕਾਰਨ ਮਸ਼ੀਨ ਕੰਬਦੀ ਹੈ ।
ਪ੍ਰਸ਼ਨ 14.
ਟਰੈਕਟਰ ਨੂੰ ਕਿੰਨੇ ਘੰਟਿਆਂ ਦੀ ਵਰਤੋਂ ਉਪਰੰਤ ਗਰੀਸ ਦੇਵੋਗੇ ?
ਉੱਤਰ-
60 ਘੰਟੇ ਕੰਮ ਲੈਣ ਤੋਂ ਬਾਅਦ ਗਰੀਸ ਗੰਨ ਨਾਲ ਸਾਰੀ ਜਗਾ ਤੇ ਗਰੀਸ ਕਰਨੀ ਚਾਹੀਦੀ ਹੈ ।
ਪ੍ਰਸ਼ਨ 15.
ਟਰੈਕਟਰ ਦੇ ਗੀਅਰ ਬਾਕਸ ਦਾ ਤੇਲ ਕਿੰਨੇ ਘੰਟੇ ਕੰਮ ਲੈਣ ਤੋਂ ਬਾਅਦ ਬਦਲਣਾ ਚਾਹੀਦਾ ਹੈ ?
ਉੱਤਰ-
1000 ਘੰਟੇ ਕੰਮ ਲੈਣ ਤੋਂ ਬਾਅਦ ਟਰੈਕਟਰ ਦੇ ਗੀਅਰ ਬਾਕਸ ਦਾ ਤੇਲ ਬਦਲ ਦਿਉ ।
ਪ੍ਰਸ਼ਨ 16.
ਟਰੈਕਟਰ ਦੀ ਓਵਰਹਾਲਿੰਗ ਕਦੋਂ ਕੀਤੀ ਜਾਣੀ ਚਾਹੀਦੀ ਹੈ ?
ਉੱਤਰ-
4000 ਘੰਟੇ ਕੰਮ ਲੈਣ ਤੋਂ ਬਾਅਦ ਟਰੈਕਟਰ ਦੀ ਓਵਰਹਾਲਿੰਗ ਕੀਤੀ ਜਾਣੀ ਚਾਹੀਦੀ ਹੈ ।
ਪ੍ਰਸ਼ਨ 17.
ਤਵੀਆਂ ਦੇ ਫ਼ਰੇਮ ਨੂੰ ਕਿੰਨੇ ਸਮੇਂ ਬਾਅਦ ਦੁਬਾਰਾ ਰੰਗ ਕਰੋਗੇ ?
ਉੱਤਰ-
ਤਵੀਆਂ ਦੇ ਫ਼ਰੇਮ ਨੂੰ 2-3 ਸਾਲ ਬਾਅਦ ਰੰਗ ਕਰੋ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਡੀਜ਼ਲ ਇੰਜ਼ਣ ਦਾ ਖੇਤੀ ਕਾਰਜਾਂ ਵਿਚ ਕੀ ਮਹੱਤਵ ਹੈ ?
ਉੱਤਰ-
ਡੀਜਲ ਇੰਜ਼ਣ ਟਰੈਕਟਰ ਤੋਂ ਛੋਟੀ ਮਸ਼ੀਨ ਹੈ, ਇਸ ਨਾਲ ਟਿਊਬਵੈੱਲ ਚਲਾਉਣ, ਪੱਠੇ ਕੁਤਰਨ ਵਾਲਾ ਟੋਕਾ, ਦਾਣੇ ਆਦਿ ਕੱਢਣ ਵਾਲੀਆਂ ਮਸ਼ੀਨਾਂ ਚਲਾਈਆਂ ਜਾਂਦੀਆਂ ਹਨ । ਇਸ ਨੂੰ ਚਲਾਉਣ ਲਈ ਤੇਲ ਅਤੇ ਮੁਰੰਮਤ ਦਾ ਖ਼ਰਚਾ ਟਰੈਕਟਰ ਨਾਲੋਂ ਕਾਫ਼ੀ ਘੱਟ ਆਉਂਦਾ ਹੈ । ਜਿੱਥੇ ਘੱਟ ਸ਼ਕਤੀ ਦੀ ਜ਼ਰੂਰਤ ਹੋਵੇ ਉੱਥੇ ਟਰੈਕਟਰ ਦੀ ਜਗਾ ਡੀਜ਼ਲ ਇੰਜ਼ਣ ਨੂੰ ਪਹਿਲ ਦੇਣੀ ਚਾਹੀਦੀ ਹੈ ।
ਪ੍ਰਸ਼ਨ 2.
ਟਿੱਲਰ ਕਿਸ ਕੰਮ ਆਉਂਦਾ ਹੈ ?
ਉੱਤਰ-
ਇਸ ਦੀ ਵਰਤੋਂ ਜ਼ਮੀਨ ਵਾਹੁਣ ਲਈ ਹੁੰਦੀ ਹੈ । ਇਸ ਨੂੰ ਟਰੈਕਟਰ ਨਾਲ ਜੋੜ ਕੇ ਜ਼ਮੀਨ ਵਾਹੁਣ ਦਾ ਕੰਮ ਕੀਤਾ ਜਾਂਦਾ ਹੈ ।
ਪ੍ਰਸ਼ਨ 3.
ਡਿਸਕ ਹੈਰੋਂ ਕਿਸ ਕੰਮ ਆਉਂਦਾ ਹੈ ?
ਉੱਤਰ-
ਇਸ ਨੂੰ ਖੇਤੀ ਦੀ ਮੁੱਢਲੀ ਵਹਾਈ ਲਈ ਵਰਤਿਆ ਜਾਂਦਾ ਹੈ । ਇਸ ਨੂੰ ਤਵੀਆਂ ਵੀ ਕਹਿੰਦੇ ਹਨ ।
ਪ੍ਰਸ਼ਨ 4.
ਖੇਤੀ ਮਸ਼ੀਨਾਂ ਦਾ ਆਧੁਨਿਕ ਯੁੱਗ ਵਿਚ ਕੀ ਮਹੱਤਵ ਹੈ ?
ਉੱਤਰ-
- ਫ਼ਸਲ ਦੀ ਬਿਜਾਈ ਜਲਦੀ ਅਤੇ ਸਸਤੀ ਹੋ ਜਾਂਦੀ ਹੈ ।
- ਬੁਟਿਆਂ ਅਤੇ ਬੂਟਿਆਂ ਵਿਚ ਕਤਾਰਾਂ ਦਾ ਫ਼ਾਸਲਾ ਬਿਲਕੁਲ ਠੀਕ ਤਰ੍ਹਾਂ ਰੱਖਿਆ ਜਾਂਦਾ ਹੈ ।
- ਕਤਾਰਾਂ ਵਿਚ ਬੀਜਣ ਕਰਕੇ ਫ਼ਸਲ ਦੀ ਗੋਡੀ ਸੌਖੀ ਹੋ ਜਾਂਦੀ ਹੈ ।
- ਬੀਜ ਅਤੇ ਖ਼ਾਦ ਨਿਸਚਿਤ ਡੂੰਘਾਈ ਅਤੇ ਯੋਗ ਫ਼ਾਸਲੇ ਤੇ ਕੇਰੇ ਜਾਂਦੇ ਹਨ ।
- ਡਰਿੱਲ ਨਾਲ ਬੀਜੀ ਹੋਈ ਫ਼ਸਲ ਤੋਂ 10 ਤੋਂ 15% ਤਕ ਵੱਧ ਝਾੜ ਪ੍ਰਾਪਤ ਹੋ ਜਾਂਦਾ ਹੈ ।
ਪ੍ਰਸ਼ਨ 5.
ਸੀਡ ਡਰਿਲ ਮਸ਼ੀਨ ਨੂੰ ਧੁੱਪੇ ਕਿਉਂ ਨਹੀਂ ਖੜ੍ਹਾ ਕਰਨਾ ਚਾਹੀਦਾ ਹੈ ?
ਉੱਤਰ-
ਸੀਡ ਡਰਿਲ ਮਸ਼ੀਨ ਨੂੰ ਧੁੱਪ ਵਿਚ ਖੜੇ ਰੱਖਣ ਨਾਲ ਰਬੜ ਦੀਆਂ ਪਾਈਪਾਂ ਅਤੇ ਗਰਾਰੀਆਂ ਖ਼ਰਾਬ ਹੋ ਜਾਂਦੀਆਂ ਹਨ |ਪਾਈਪਾਂ ਦੀ ਪਿਚਕ ਕੱਢਣ ਲਈ ਪਾਈਪ ਨੂੰ ਇਕ ਮਿੰਟ ਤਕ ਉਬਲਦੇ ਪਾਣੀ ਵਿਚ ਪਾਉ ਅਤੇ ਕਿਸੇ ਸਰੀਏ ਜਾਂ ਡੰਡੇ ਨੂੰ ਵਿਚ ਫੇਰ ਕੇ ਪਿਚਕ ਕੱਢੋ ।
ਪ੍ਰਸ਼ਨ 6.
ਬਿਜਲੀ ਦੀ ਮੋਟਰ ਤੇ ਪੈ ਰਹੇ ਵਾਧੂ ਭਾਰ ਦਾ ਕਿਵੇਂ ਪਤਾ ਲੱਗਦਾ ਹੈ ? ਜੇਕਰ ਭਾਰ ਵੱਧ ਪੈ ਰਿਹਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਮੋਟਰ ਤੇ ਪੈ ਰਹੇ ਵੱਧ ਭਾਰ ਦਾ ਪਤਾ ਕਰੰਟ ਮੀਟਰ ਤੋਂ ਲੱਗਦਾ ਹੈ ਜੋ ਕਿ ਸਟਾਰਟਰਾਂ ਨਾਲ ਲੱਗੇ ਹੁੰਦੇ ਹਨ । ਕਰੰਟ ਵੱਧ ਜਾਂਦਾ ਹੈ ਤਾਂ ਇਹ ਉਵਰਲੋਡਿੰਗ ਹੋਣ ਦੀ ਨਿਸ਼ਾਨੀ ਹੈ । ਇਸ ਲਈ ਮਸ਼ੀਨ ਤੇ ਭਾਰ ਘਟਾਉ ।
ਪ੍ਰਸ਼ਨ 7.
ਬਿਜਾਈ ਤੋਂ ਬਾਅਦ ਸੀਡ ਡਰਿਲ ਦੀ ਸਫ਼ਾਈ ਕਿਵੇਂ ਕਰੋਗੇ ?
ਉੱਤਰ-
ਬਿਜਾਈ ਤੋਂ ਬਾਅਦ ਰਬੜ ਪਾਈਪਾਂ ਸਾਫ਼ ਕਰ ਦਿਉ । ਮਸ਼ੀਨ ਦੇ ਸਾਰੇ ਖੋਲ੍ਹਣ ਵਾਲੇ ਹਿੱਸੇ ਖੋਲ਼ ਕੇ, ਸੋਢੇ ਦੇ ਪਾਣੀ ਨਾਲ ਧੋ ਕੇ ਤੇ ਚੰਗੀ ਤਰ੍ਹਾਂ ਸੁਕਾ ਕੇ ਸਾਰੇ ਹਿੱਸਿਆਂ ਨੂੰ ਗਰੀਸ ਲਾ ਕੇ ਕਿਸੇ ਸਟੋਰ ਵਿਚ ਰੱਖ ਦਿਉ ।
ਪ੍ਰਸ਼ਨ 8.
ਮੋਟਰ ਦੇ ਸਟਾਰਟਰ ਅਤੇ ਸਵਿੱਚ ਨੂੰ ਅਰਥ ਕਿਉਂ ਕਰਨਾ ਚਾਹੀਦਾ ਹੈ ?
ਉੱਤਰ-
ਮੋਟਰ ਦੇ ਸਟਾਰਟਰ ਅਤੇ ਸਵਿੱਚ ਨੂੰ ਕਈ ਥਾਂਵਾਂ ਤੋਂ ਅਰਥ ਕੀਤਾ ਜਾਂਦਾ ਹੈ, ਤਾਂ ਕਿ ਜੇ ਕਿਸੇ ਨੁਕਸ ਪੈਣ ਤੇ ਵੱਧ ਕਰੰਟ ਆ ਜਾਵੇ ਤਾਂ ਇਹ ਜ਼ਮੀਨ ਵਿਚ ਚਲਿਆ ਜਾਵੇ ਤੇ ਫ਼ਿਉਜ਼ ਵਗੈਰਾ ਉੱਡ ਜਾਣ ਤੇ ਸਾਨੂੰ ਝਟਕਾ ਨਾ ਲੱਗ ਸਕੇ ।
ਪ੍ਰਸ਼ਨ 9.
ਟਰੈਕਟਰ ਦੇ ਟਾਇਰਾਂ ਦੀ ਸਲਿਪ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ-
ਇਸ ਲਈ ਪਿਛਲੇ ਟਾਇਰਾਂ ਵਿਚ ਹਵਾ ਦਾ ਦਬਾਅ ਘੱਟ ਕਰੋ ।
ਪ੍ਰਸ਼ਨ 10.
ਟਰੈਕਟਰ ਦੀ ਖਿਚਾਈ ਵਧਾਉਣ ਲਈ ਕੀ ਕੀਤਾ ਜਾ ਸਕਦਾ ਹੈ ?
ਉੱਤਰ-
ਖਿਚਾਈ ਵਧਾਉਣ ਲਈ ਟਾਇਰ ਦੀਆਂ ਟਿਊਬਾਂ ਵਿਚ ਪਾਣੀ ਭਰਿਆ ਜਾ ਸਕਦਾ ਹੈ ।
ਪ੍ਰਸ਼ਨ 11.
ਬੈਟਰੀ ਟਰਮੀਨਲਾਂ ਤੇ ਤਾਰਾਂ ਨੂੰ ਕਿੰਨੇ ਘੰਟੇ ਟਰੈਕਟਰ ਚਲਾਉਣ ਤੋਂ ਬਾਅਦ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
120 ਘੰਟੇ ਦੇ ਕੰਮ ਤੋਂ ਬਾਅਦ ।
ਪ੍ਰਸ਼ਨ 12.
ਬੈਟਰੀ ਦੀਆਂ ਪਲੇਟਾਂ ਤੋਂ ਪਾਣੀ ਕਿੰਨਾ ਉੱਚਾ ਹੋਣਾ ਚਾਹੀਦਾ ਹੈ ?
ਉੱਤਰ-
ਬੈਟਰੀ ਦੀਆਂ ਪਲੇਟਾਂ ਤੋਂ ਪਾਣੀ 9 ਇੰਚ ਉੱਪਰ ਹੋਣਾ ਚਾਹੀਦਾ ਹੈ । ‘
ਪ੍ਰਸ਼ਨ 13.
ਟਰੈਕਟਰ ਦੀਆਂ ਬਰੇਕਾਂ ਦੇ ਪਟੇ, ਪਿਸਟਨ ਅਤੇ ਰਿੰਗ ਦੀ ਘਸਾਈ ਨੂੰ ਕਿੰਨੇ ਘੰਟੇ ਕੰਮ ਕਰਨ ਤੋਂ ਬਾਅਦ ਚੈੱਕ ਕਰਨਾ ਚਾਹੀਦਾ ਹੈ ?
ਉੱਤਰ-
1000 ਘੰਟੇ ਕੰਮ ਕਰਨ ਤੋਂ ਬਾਅਦ ।
ਪ੍ਰਸ਼ਨ 14.
ਮੋਟਰ ਗਰਮ ਹੋਣ ਦੇ ਕੀ ਕਾਰਨ ਹੋ ਸਕਦੇ ਹਨ ?
ਉੱਤਰ-
ਫੇਜ਼ ਪੂਰੇ ਨਹੀਂ ਹਨ ਅਤੇ ਜਿਨ੍ਹਾਂ ਮੋਰੀਆਂ ਵਿਚੋਂ ਹਵਾ ਜਾਂਦੀ ਹੈ ਉਹ ਗੰਦ ਜਾਂ ਧੂੜ ਨਾਲ ਬੰਦ ਹੋ ਗਏ ਹੋਣ ਤਾਂ ਮੋਟਰ ਗਰਮ ਹੋ ਜਾਂਦੀ ਹੈ ।
ਪ੍ਰਸ਼ਨ 15.
ਜੇ ਵਾਰ-ਵਾਰ ਸਟਾਰਟਰ ਟਰਿੱਪ ਕਰਦਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇ ਸਟਾਰਟਰ ਵਾਰ-ਵਾਰ ਟਰਿੱਪ ਕਰਦਾ ਹੋਵੇ ਤਾਂ ਜ਼ਬਰਦਸਤੀ ਨਾ ਕਰੋ ਅਤੇ ਇਕਟਰੀਸ਼ਨ ਤੋਂ ਮੋਟਰ ਚੈੱਕ ਕਰਵਾਉ ।
ਪ੍ਰਸ਼ਨ 16.
ਜੇ ਤਿੰਨ ਫੇਜ਼ ਵਾਲੀ ਮੋਟਰ ਦਾ ਗੇੜਾ ਬਦਲਣਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਜੇ ਤਿੰਨ ਫੇਜ਼ ਵਾਲੀ ਮੋਟਰ ਦਾ ਗੇੜਾ ਬਦਲਣਾ ਹੋਵੇ ਤਾਂ ਕਿਸੇ ਵੀ ਦੋ ਫੇਜ਼ਾਂ ਨੂੰ ਆਪਸ ਵਿਚ ਬਦਲ ਦਿਉ, ਗੇੜਾ ਬਦਲ ਜਾਵੇਗਾ ।
ਪ੍ਰਸ਼ਨ 17.
ਜੇ ਤਵੀਆਂ ਨਾ ਘੁੰਮਣ ਤਾਂ ਮਸ਼ੀਨ ਦੀ ਸਫ਼ਾਈ ਕਿਵੇਂ ਕਰੋਗੇ ?
ਉੱਤਰ-
ਕਈ ਵਾਰ ਬਹੁਤ ਦੇਰ ਤਕ ਮਸ਼ੀਨ ਪਈ ਰਹਿਣ ਤੇ ਗਰੀਸ ਜੰਮ ਜਾਂਦੀ ਹੈ ਤੇ ਤਵੀਆਂ ਨਹੀਂ ਘੁੰਮਦੀਆਂ । ਇਸ ਲਈ ਇਨ੍ਹਾਂ ਨੂੰ ਖੋਲ੍ਹ ਕੇ ਸੋਡੇ ਵਾਲੇ ਪਾਣੀ ਨਾਲ ਓਵਰਹਾਲ ਕਰਨਾ ਚਾਹੀਦਾ ਹੈ ।
ਪ੍ਰਸ਼ਨ 18.
ਜੇ ਪੰਪ ਲੀਕ ਕਰ ਜਾਵੇ, ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਪੰਪ ਲੀਕ ਕਰ ਜਾਵੇ, ਤਾਂ ਇਸ ਵਿਚ ਲੱਗੀਆਂ ਸਾਰੀਆਂ ਪੈਕਿੰਗਾਂ ਤੇ ਵਾਲਾਂ ਨੂੰ ਚੈੱਕ ਕਰੋ ਅਤੇ ਗਲੀਆਂ ਤੇ ਘਸੀਆਂ ਪੈਕਿੰਗਾਂ ਤੇ ਵਾਸ਼ਲਾਂ ਨੂੰ ਬਦਲ ਦਿਉ ।
ਪ੍ਰਸ਼ਨ 19.
ਟਰੈਕਟਰ ਦੇ ਟਾਇਰਾਂ ਅਤੇ ਰਬੜ ਦੇ ਹੋਰ ਪੁਰਜ਼ਿਆਂ ਨੂੰ ਮੋਬਿਲ ਆਇਲ ਅਤੇ ਗਰੀਸ ਤੋਂ ਕਿਵੇਂ ਬਚਾਉਣਾ ਚਾਹੀਦਾ ਹੈ ?
ਉੱਤਰ-
ਮੋਬਿਲ ਆਇਲ ਅਤੇ ਗਰੀਸ ਟਾਇਰਾਂ ਅਤੇ ਰਬੜ ਦੇ ਪੁਰਜ਼ਿਆਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ । ਇਸ ਤੋਂ ਬਚਾਅ ਲਈ ਡੀਜ਼ਲ ਨਾਲ ਲੀਰ ਭਿਉਂ ਕੇ ਗਰੀਸ ਤੇ ਮੋਬਿਲ ਆਇਲ ਨੂੰ ਸਾਫ਼ ਕਰਨਾ ਚਾਹੀਦਾ ਹੈ । ਕੀੜੇ ਮਾਰ ਦਵਾਈ ਦੇ ਛਿੜਕਾਅ ਤੋਂ ਬਾਅਦ ਟਰੈਕਟਰ ਦੇ ਟਾਇਰਾਂ ਨੂੰ ਸਾਫ਼ ਪਾਣੀ ਨਾਲ ਧੋ ਦੇਣਾ ਚਾਹੀਦਾ ਹੈ ।
ਪ੍ਰਸ਼ਨ 20.
ਬੀਜ ਡਰਿਲ ਦੇ ਡੱਬੇ ਨੂੰ ਰੋਜ਼ ਕਿਉਂ ਸਾਫ਼ ਕਰਨਾ ਚਾਹੀਦਾ ਹੈ ?
ਉੱਤਰ-
ਬੀਜ ਤੇ ਖਾਦ ਦੇ ਡੱਬੇ ਰੋਜ਼ ਇਸ ਲਈ ਸਾਫ਼ ਕਰਨੇ ਚਾਹੀਦੇ ਹਨ ਕਿਉਂਕਿ ਖਾਦ ਬਹੁਤ ਜਲਦੀ ਡੱਬੇ ਨੂੰ ਖਾ ਜਾਂਦੀ ਹੈ । ਖਾਦ ਦੀ ਪ੍ਰਤੀ ਏਕੜ ਬਦਲਣ ਵਾਲੀ ਪੱਤੀ ਨੂੰ ਵੀ ਜੰਗਾਲ ਲੱਗ ਜਾਂਦਾ ਹੈ । ਹਰ ਦੋ ਏਕੜ ਬੀਜ ਦੇਣ ਮਗਰੋਂ ਡੱਬੇ ਦੇ ਥੱਲੇ ਅਤੇ ਐਲੂਮੀਨੀਅਮ ਦੀਆਂ ਗਰਾਰੀਆਂ ਤੇ ਜੰਮੀ ਹੋਈ ਖਾਦ ਚੰਗੀ ਤਰ੍ਹਾਂ ਸਾਫ਼ ਕਰ ਦੇਣੀ ਚਾਹੀਦੀ ਹੈ । ਨਹੀਂ ਤਾਂ ਮਸ਼ੀਨ ਜਲਦੀ ਖ਼ਰਾਬ ਹੋ ਜਾਵੇਗੀ ਅਤੇ ਕੰਮ ਨਹੀਂ ਕਰੇਗੀ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਖੇਤੀ-ਬਾੜੀ ਦੇ ਕੰਮਾਂ ਵਿਚ ਵਰਤੀ ਜਾਂਦੀ ਮਸ਼ੀਨਰੀ ਅਤੇ ਸੰਦਾਂ ਦੀ ਸਾਂਭ-ਸੰਭਾਲ ਦਾ ਕੀ ਮਹੱਤਵ ਹੈ ?
ਉੱਤਰ-
ਅੱਜ ਦੇ ਯੁਗ ਵਿਚ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਕੰਮ ਬਿਜਾਈ, ਕਟਾਈ, ਗੁਡਾਈ, ਗਹਾਈ ਆਦਿ ਮਸ਼ੀਨਾਂ ਨਾਲ ਕੀਤੇ ਜਾਂਦੇ ਹਨ । ਮਸ਼ੀਨਰੀ ਤੇ ਬਹੁਤ ਪੈਸੇ ਖ਼ਰਚ ਆਉਂਦੇ ਹਨ ਅਤੇ ਕਈ ਵਾਰ ਮਸ਼ੀਨਾਂ ਖ਼ਰੀਦਣ ਲਈ ਕਰਜ਼ਾ ਵੀ ਲੈਣਾ ਪੈਂਦਾ ਹੈ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜਿਸ ਮਸ਼ੀਨਰੀ ਤੇ ਇੰਨੇ ਪੈਸੇ ਖ਼ਰਚ ਕੀਤੇ ਹੋਣ, ਉਸ ਦੀ ਸਾਂਭ-ਸੰਭਾਲ ਦਾ ਪੂਰਾ ਖ਼ਿਆਲ ਰੱਖਿਆ ਜਾਵੇ ਤਾਂ ਕਿ ਮਸ਼ੀਨ ਲੰਬੇ ਸਮੇਂ ਤਕ ਨਿਰਵਿਘਨ ਕੰਮ ਕਰਦੀ ਰਹੇ । ਇਸ ਲਈ ਟਰੈਕਟਰ, ਸੀਡ ਡਰਿਲ, ਸਪਰੇਅ ਪੰਪ, ਤਵੀਆਂ ਆਦਿ ਮਸ਼ੀਨਾਂ ਅਤੇ ਸੰਦਾਂ ਦੀ ਪੂਰੀ-ਪੂਰੀ ਦੇਖ-ਭਾਲ ਕਰਨੀ ਚਾਹੀਦੀ ਹੈ ।
ਪ੍ਰਸ਼ਨ 2.
ਟਰੈਕਟਰ ਤੋਂ 60 ਘੰਟੇ ਕੰਮ ਲੈਣ ਤੋਂ ਬਾਅਦ ਸੰਭਾਲ ਸੰਬੰਧੀ ਕੀਤੀ ਜਾਣ ਵਾਲੀ ਕਾਰਵਾਈ ਦਾ ਵੇਰਵਾ ਦਿਓ ।
ਉੱਤਰ-
60 ਘੰਟੇ ਕੰਮ ਲੈਣ ਤੋਂ ਬਾਅਦ ਹੇਠ ਲਿਖੇ ਕੰਮ ਕਰਨੇ ਚਾਹੀਦੇ ਹਨ-
- ਚੈੱਕ ਕਰੋ ਕਿ ਫੈਨ ਬੈਲਟ ਢਿੱਲੀ ਤਾਂ ਨਹੀਂ । ਲੋੜ ਅਨੁਸਾਰ ਬੈਲਟਾਂ ਨੂੰ ਕੱਸ ਜਾਂ ਬਦਲ ਦੇਵੋ । ਇਸ ਦੀ ਮਹੱਤਤਾ ਇੰਜਣ ਨੂੰ ਠੰਡਾ ਕਰਨ ਤੇ ਬਿਜਲੀ ਪੈਦਾ ਕਰਨ ਵਿਚ ਹੈ ।
- ਏਅਰ ਕਲੀਨਰ ਦੇ ਆਇਲ ਬਾਥ ਵਿਚ ਤੇਲ ਦੀ ਸੜਾ ਦੇਖੋ ।
- ਗਰੀਸ ਗੰਨ ਦੀ ਸਹਾਇਤਾ ਨਾਲ ਸਾਰੀ ਜਗ੍ਹਾ ਤੇ ਗਰੀਸ ਕਰੋ ਵੱਧ ਸਮੇਂ ਤਕ ਕੰਮ ਲਈ ਨਿੱਪਲਾਂ ਨੂੰ ਰੋਜ਼ ਗਰੀਸ ਕਰੋ ।
- ਆਇਲ ਫਿਲਟਰ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ।
- ਰੈਡੀਏਟਰ ਦੀਆਂ ਟਿਊਬਾਂ ਨੂੰ ਸਾਫ਼ ਕਰੋ ।
- ਟਾਇਰਾਂ ਵਿਚ ਹਵਾ ਦਾ ਦਬਾਅ ਚੈੱਕ ਕਰੋ ।
ਪ੍ਰਸ਼ਨ 3.
ਤਵੀਆਂ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਤਵੀਆਂ ਦੀ ਸੰਭਾਲ ਲਈ ਹੇਠਾਂ ਲਿਖੇ ਕੰਮ ਕਰੋ-
- ਤਵੀਆਂ ਨੂੰ ਹਰ ਦੋ-ਤਿੰਨ ਹਫ਼ਤੇ ਪਿੱਛੋਂ ਟਰੈਕਟਰ ਵਿਚੋਂ ਕੱਢਿਆ ਹੋਇਆ ਡਰੈੱਡ ਮੋਬਿਲ ਆਇਲ ਕਿਸੇ ਲੀਰ ਨਾਲ ਲਾਉਂਦੇ ਰਹਿਣਾ ਚਾਹੀਦਾ ਹੈ । ਇਸ ਤਰ੍ਹਾਂ ਤਵੀਆਂ ਨੂੰ ਜੰਗਾਲ ਲੱਗਣ ਤੋਂ ਬਚਾਇਆ ਜਾ ਸਕਦਾ ਹੈ ।
- ਤਵੀਆਂ ਦੇ ਫ਼ਰੇਮ ਨੂੰ ਦੋ-ਤਿੰਨ ਸਾਲ ਬਾਅਦ ਰੰਗ ਕਰ ਦੇਣਾ ਚਾਹੀਦਾ ਹੈ ।
- ਹਰ 4 ਘੰਟੇ ਚਲਣ ਤੋਂ ਬਾਅਦ ਮਸ਼ੀਨ ਨੂੰ ਗਰੀਸ ਦੇ ਦੇਣੀ ਚਾਹੀਦੀ ਹੈ ।
- ਬੁਸ਼ਾਂ ਆਦਿ ਦੇ ਤੇਲ ਦਿੰਦੇ ਰਹਿਣਾ ਚਾਹੀਦਾ ਹੈ ।
- ਜੇ ਮਸ਼ੀਨ ਬਹੁਤ ਦੇਰ ਤਕ ਨਾ ਵਰਤੀ ਜਾਵੇ, ਤਾਂ ਇਸ ਦੇ ਅੰਦਰ ਗਰੀਸ ਜੰਮ ਸਕਦੀ ਹੈ ਅਤੇ ਇਸ ਤਰ੍ਹਾਂ ਤਵੀਆਂ ਘੁੰਮਣਗੀਆਂ ਨਹੀਂ । ਇਸ ਲਈ ਇਨ੍ਹਾਂ ਨੂੰ ਖੋਲ੍ਹ ਕੇ, ਸੋਢੇ ਵਾਲੇ ਪਾਣੀ ਨਾਲ ਉਵਰਹਾਲ ਕਰੋ ਅਤੇ ਇਸ ਦੇ ਸਾਰੇ ਪੁਰਜ਼ਿਆਂ ਨੂੰ ਖੋਲ੍ਹ ਕੇ ਸਾਫ਼ ਕਰਕੇ ਫਿਟ ਕਰੋ ।
ਪ੍ਰਸ਼ਨ 4.
ਟਰੈਕਟਰ ਤੋਂ 120 ਘੰਟੇ ਕੰਮ ਲੈਣ ਤੋਂ ਬਾਅਦ ਕੀ ਕਰੋਗੇ ?
ਉੱਤਰ-
120 ਘੰਟੇ ਵਾਲੀ ਦੇਖ-ਭਾਲ ਸ਼ੁਰੂ ਕਰਨ ਤੋਂ ਪਹਿਲਾਂ ਇਸ ਤੋਂ ਘੱਟ ਘੰਟੇ ਕੰਮ ਲੈਣ ਤੋਂ ਬਾਅਦ ਵਾਲੀ ਕਾਰਵਾਈ ਕਰ ਲੈਣੀ ਚਾਹੀਦੀ ਹੈ ਤੇ 120 ਘੰਟੇ ਤੋਂ ਬਾਅਦ ਹੇਠਾਂ ਲਿਖੇ ਕੰਮ ਕਰੋ ।
- ਗੀਅਰ ਬਾਕਸ ਦੇ ਤੇਲ ਦੀ ਸਤਾ ਨੂੰ ਚੈੱਕ ਕਰੋ ਅਤੇ ਠੀਕ ਕਰੋ ।
- ਕੁਨੈਕਸ਼ਨ ਠੀਕ ਰੱਖਣ ਲਈ ਬੈਟਰੀ ਟਰਮੀਨਲ ਤੇ ਤਾਰਾਂ ਨੂੰ ਸਾਫ਼ ਕਰੋ ।
- ਬੈਟਰੀ ਦੇ ਪਾਣੀ ਦੀ ਸਤਾ ਚੈੱਕ ਕਰੋ | ਪਲੇਟਾਂ ਤੇ ਪਾਣੀ ਦਾ ਲੈਵਲ 9 ਇੰਚ ਉੱਪਰ ਹੋਣਾ ਚਾਹੀਦਾ ਹੈ । ਜੇ ਪਾਣੀ ਘੱਟ ਹੋਵੇ ਤਾਂ ਹੋਰ ਪਾਣੀ ਪਾ ਦਿਉ ।
ਪ੍ਰਸ਼ਨ 5.
ਟਰੈਕਟਰ ਤੋਂ 1000 ਘੰਟੇ ਅਤੇ 4000 ਘੰਟੇ ਕੰਮ ਲੈਣ ਤੋਂ ਬਾਅਦ ਕੀਤੀ ਕਾਰਵਾਈ ਬਾਰੇ ਲਿਖੋ ।
ਉੱਤਰ-
1000 ਘੰਟੇ ਵਾਲੀ ਦੇਖ-ਭਾਲ ਸ਼ੁਰੂ ਕਰਨ ਤੋਂ ਪਹਿਲਾਂ ਘੱਟ ਸਮੇਂ ਵਾਲੀ ਦੇਖਭਾਲ ਕਰਨ ਤੋਂ ਬਾਅਦ ਹੇਠ ਲਿਖੇ ਕੰਮ ਕਰੋ-
- ਗੀਅਰ ਬਾਕਸ ਦਾ ਤੇਲ ਬਦਲ ਦੇਣਾ ਚਾਹੀਦਾ ਹੈ ।
- ਬਰੇਕਾਂ ਦੇ ਪਟੇ, ਪਿਸਟਨ ਅਤੇ ਰਿੰਗ ਦੀ ਘਸਾਈ ਨੂੰ ਚੈੱਕ ਕਰਕੇ ਲੋੜ ਅਨੁਸਾਰ ਮੁਰੰਮਤ ਕਰਨੀ ਚਾਹੀਦੀ ਹੈ ਜਾਂ ਬਦਲੀ ਕਰ ਦੇਣੀ ਚਾਹੀਦੀ ਹੈ ।
- ਕਿਸੇ ਚੰਗੇ ਟਰੈਕਟਰ ਮਕੈਨਿਕ ਤੋਂ ਟਰੈਕਟਰ ਨੂੰ ਚੈੱਕ ਕਰਵਾਓ । ਟਰੈਕਟਰ ਤੋਂ 4000 ਘੰਟੇ ਕੰਮ ਲੈਣ ਤੋਂ ਬਾਅਦ4. ਸਾਰੇ ਟਰੈਕਟਰ ਨੂੰ ਕਿਸੇ ਚੰਗੀ ਵਰਕਸ਼ਾਪ ਵਿਚੋਂ ਉਵਰਹਾਲ ਕਰਵਾਉਣਾ ਚਾਹੀਦਾ ਹੈ ।
ਪ੍ਰਸ਼ਨ 6.
ਬਿਜਲੀ ਦੀ ਮੋਟਰ ਲਈ ਧਿਆਨ ਯੋਗ ਗੱਲਾਂ ਕਿਹੜੀਆਂ ਹਨ ?
ਉੱਤਰ-
- ਮੋਟਰ ਦੀ ਬਾਡੀ ਉੱਤੇ ਹੱਥ ਰੱਖੋ ਅਤੇ ਦੇਖੋ ਕਿ ਇਹ ਗਰਮ ਤਾਂ ਨਹੀਂ ਹੁੰਦੀ, ਦੇਖੋ ਕੋਈ ਬਦਬੂ ਆਦਿ ਤਾਂ ਨਹੀਂ ਆਉਂਦੀ ।
- ਮੋਟਰ ਤੇ ਵਾਧੂ ਭਾਰ ਨਹੀਂ ਪਿਆ ਹੋਣਾ ਚਾਹੀਦਾ । ਇਸ ਦਾ ਪਤਾ ਕਰੰਟ ਮੀਟਰ ਤੋਂ ਲੱਗ ਜਾਂਦਾ ਹੈ, ਜੋ ਕਿ ਕਈਆਂ ਸਟਾਟਰਾਂ ਨਾਲ ਲੱਗਾ ਹੁੰਦਾ ਹੈ । ਜੇ ਲੋੜ ਤੋਂ ਵੱਧ ਕਰੰਟ ਜਾਂਦਾ ਹੋਵੇ ਤਾਂ ਇਹ ਓਵਰਲੋਡਿੰਗ ਦੀ ਨਿਸ਼ਾਨੀ ਹੈ । ਇਸ ਲਈ ਭਾਰ ਘਟਾਓ ।
- ਜੇ ਤਿੰਨੇ ਫੇਜ਼ ਪੂਰੇ ਨਹੀਂ ਆ ਰਹੇ, ਤਾਂ ਮੋਟਰ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ।
- ਫਿਉਜ਼ ਉੱਡਣ ਕਰਕੇ ਮੋਟਰ ਸਿੰਗਲ ਫੇਜ਼ ਤੇ ਨਾ ਚਲਦੀ ਹੋਵੇ ਅਤੇ ਬਿਜਲੀ ਪੂਰੀ ਆਉਣੀ ਚਾਹੀਦੀ ਹੈ ।
- ਜਿਨ੍ਹਾਂ ਮੋਰੀਆਂ ਵਿਚੋਂ ਹਵਾ ਜਾਂਦੀ ਹੈ, ਉਹ ਗੰਦ ਜਾਂ ਧੂੜ ਨਾਲ ਬੰਦ ਹੋ ਗਈਆਂ ਹੋਣ ਜਾਂ ਬੰਦ ਹੋਣ ਤਾਂ ਮੋਟਰ ਗਰਮ ਹੋ ਜਾਵੇਗੀ ।
- ਜੇ ਬਾਹਰੋਂ ਤੁਹਾਨੂੰ ਕੋਈ ਵੀ ਨੁਕਸ ਨਜ਼ਰ ਨਹੀਂ ਆਉਂਦਾ ਤਾਂ ਨੁਕਸ ਮੋਟਰ ਦੇ ਅੰਦਰ ਹੈ । ਬਿਜਲੀ ਦੇ ਕਾਰੀਗਰ ਨੂੰ ਮੋਟਰ ਦਿਖਾਓ । ਉਹ ਸਾਰੀਆਂ ਕੁਆਇਲਾਂ ਦੀ ਜਾਂਚ ਕਰੇਗਾ ।
ਪ੍ਰਸ਼ਨ 7.
ਟਰੈਕਟਰ ਦੇ ਟਾਇਰਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
- ਟਾਇਰਾਂ ਦੀ ਲੰਬੀ ਉਮਰ ਲਈ ਇਹਨਾਂ ਵਿਚ ਹਵਾ ਦਾ ਦਬਾਅ ਟਰੈਕਟਰ ਨਾਲ ਮਿਲੀ ਹੋਈ ਕਿਤਾਬ ਮੁਤਾਬਿਕ ਰੱਖੋ । ਅਗਲੇ ਟਾਇਰਾਂ ਵਿਚ 24-26 ਪੌਂਡ ਅਤੇ ਪਿਛਲੇ ਟਾਇਰਾਂ ਵਿਚ 12-18 ਪੌਂਡ ਹਵਾ ਹੋਣੀ ਚਾਹੀਦੀ ਹੈ ।
ਟਾਇਰਾਂ ਨੂੰ ਮੋਬਿਲ ਆਇਲ ਅਤੇ ਗਰੀਸ ਬਿਲਕੁਲ ਨਾ ਲੱਗਣ ਦਿਉ । ਜੇ ਲੱਗ ਜਾਏ ਤਾਂ ਡੀਜ਼ਲ ਨਾਲ ਕੱਪੜਾ ਭਿਉਂ ਕੇ ਉਨ੍ਹਾਂ ਨੂੰ ਸਾਫ਼ ਕਰ ਦੇਵੋ । - ਪੱਥਰਾਂ ਅਤੇ ਬੂਟਿਆਂ ਦੇ ਖੰਘਿਆਂ ਤੇ ਟਰੈਕਟਰ ਚਲਾਉਣ ਨਾਲ ਟਾਇਰ ਜਲਦੀ ਘਸ ਜਾਂਦੇ ਹਨ ।
- ਟਾਇਰ ਕਰੈਕ ਹੋ ਜਾਣ ਤਾਂ ਸਮੇਂ ਸਿਰ ਮੁਰੰਮਤ ਕਰਵਾ ਲਉ ।
- ਧਿਆਨ ਦਿਉ ਕਿ ਟਾਇਰ ਇਕ ਸਾਰ ਘਸਣ ਜਾਂ ਭਾਰ ਸਹਿਣ ।
ਪ੍ਰਸ਼ਨ 8.
ਬਿਜਲੀ ਦੀ ਮੋਟਰ ਦੀ ਦੇਖ-ਭਾਲ ਬਾਰੇ ਮੁੱਖ ਗੱਲਾਂ ਕੀ ਹਨ ?
ਉੱਤਰ-
- ਮੋਟਰ ਦੇ ਸਟਾਰਟਰ ਅਤੇ ਸਵਿੱਚ ਨੂੰ ਕਈ ਥਾਂਵਾਂ ਤੋਂ ਅਰਥ ਤਾਰ ਨਾਲ ਜੋੜਨਾ ਚਾਹੀਦਾ ਹੈ, ਤਾਂ ਜੋ ਕੋਈ ਨੁਕਸ ਪੈਣ ਤੇ ਬਿਜਲੀ ਜ਼ਮੀਨ ਵਿਚ ਚਲੀ ਜਾਵੇ ਅਤੇ ਫ਼ਿਊਜ਼ ਵਗੈਰਾ ਉੱਡ ਜਾਣ ਅਤੇ ਝਟਕੇ ਤੋਂ ਬਚਿਆ ਜਾਵੇ ।
- ਜੇ ਸਟਾਰਟਰ ਵਾਰ-ਵਾਰ ਟਰਿੱਪ ਕਰਦਾ ਹੋਵੇ ਤਾਂ ਕੋਈ ਜ਼ਬਰਦਸਤੀ ਨਾ ਕਰੋ ਅਤੇ ਨੁਕਸ ਲੱਭੋ ਜਾਂ ਇਲੈੱਕਟਰੀਸ਼ਨ ਤੋਂ ਮੋਟਰ ਚੈੱਕ ਕਰਵਾਓ ।
- ਮੋਟਰ ਉੱਪਰ ਭਾਰ ਉਸ ਦੇ ਹਾਰਸ ਪਾਵਰ ਅਨੁਸਾਰ ਹੀ ਪਾਉ ।
- ਜੇ ਬੈਰਿੰਗ ਆਵਾਜ਼ ਕਰਦੇ ਹੋਣ ਜਾਂ ਜ਼ਿਆਦਾ ਢਿੱਲੇ ਹੋਣ, ਤਾਂ ਕਿਰਸ ਨਾ ਕਰੋ ।ਉਨ੍ਹਾਂ ਨੂੰ ਤੁਰੰਤ ਬਦਲ ਦਿਓ ।
- ਕਦੀ-ਕਦੀ ਮੋਟਰ, ਸਵਿੱਚ ਅਤੇ ਸਟਾਰਟਰ ਦੇ ਸਾਰੇ ਕੁਨੈਕਸ਼ਨਾਂ ਦੀ ਜਾਂਚ ਕਰਦੇ ਰਹੋ । 6. ਸਾਲ ਵਿਚ ਦੋ ਵਾਰ ਮੋਟਰ ਨੂੰ ਗਰੀਸ ਦੇਣੀ ਚਾਹੀਦੀ ਹੈ ।
- ਧਿਆਨ ਰੱਖੋ ਕਿ ਮੋਟਰ ਦੀ ਬੈਲਟ ਬਹੁਤੀ ਕੱਸੀ ਨਾ ਹੋਵੇ ਕਿਉਂਕਿ ਕੱਸੀ ਹੋਈ ਬੈਲਟ ਮੋਟਰ ਦੇ ਬੈਰਿੰਗ ਨੂੰ ਵੱਢ ਦਿੰਦੀ ਹੈ ।
- ਜੇ ਮੋਟਰ ਬਹੁਤੀ ਕੰਬਦੀ ਹੋਵੇ ਤਾਂ ਬੈਰਿੰਗ ਘਸੇ ਹੋਏ ਹੋ ਸਕਦੇ ਹਨ ਜਾਂ ਫਾਉਂਡੇਸ਼ਨ ਬੋਲਟ ਢਿੱਲੇ ਹੋ ਸਕਦੇ ਹਨ । ਨੁਕਸ ਲੱਭੋ ਅਤੇ ਠੀਕ ਕਰੋ ।
- ਕਦੀ-ਕਦੀ ਮੋਟਰ ਨੂੰ ਹੱਥ ਨਾਲ ਘੁਮਾ ਕੇ ਚੈੱਕ ਕਰੋ ਕਿ ਰੋਟਰ ਅੰਦਰੋਂ ਕਿਤੇ ਲੱਗਦਾ ਤਾਂ ਨਹੀਂ ਜਾਂ ਕੋਈ ਬੈਰਿੰਗ ਜਾਮ ਤਾਂ ਨਹੀਂ ।
- ਮੋਟਰ ਤੋਂ ਗੰਦ ਅਤੇ ਧੂੜ ਵਗੈਰਾ ਸਾਈਕਲ ਵਾਲੇ ਪੰਪ ਜਾਂ ਹੋਰ ਹਵਾ ਦੇ ਪਰੈਸ਼ਰ ਨਾਲ ਦੂਰ ਕਰੋ ।
- ਕਦੀ-ਕਦੀ ਮੋਟਰ ਦੀ ਇੰਸੂਲੇਸ਼ਨ ਰਜ਼ਿਸਟੈਂਸ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ । ਜੇ ਤਿੰਨ ਫੇਜ਼ਾਂ ਵਾਲੀ ਮੋਟਰ ਦਾ ਗੇੜਾ ਬਦਲਣਾ ਹੋਵੇ ਤਾਂ ਕਿਸੇ ਵੀ ਦੋ ਫੇਜ਼ਾਂ ਨੂੰ ਆਪਸ ਵਿਚ ਬਦਲ ਦਿਓ, ਗੇੜਾ ਬਦਲ ਜਾਵੇਗਾ ।
ਪ੍ਰਸ਼ਨ 9.
ਸੀਡ ਡਰਿਲ ਮਸ਼ੀਨ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ ?
ਉੱਤਰ-
ਸੀਡ ਡਰਿਲ ਮਸ਼ੀਨ ਦੀ ਸੰਭਾਲ ਲਈ ਕੁੱਝ ਗੱਲਾਂ ਹੇਠਾਂ ਲਿਖੀਆਂ ਜਾਂਦੀਆਂ ਹਨ-
- ਹਰ ਚਾਰ ਘੰਟੇ ਮਸ਼ੀਨ ਚੱਲਣ ਮਗਰੋਂ, ਧੁਰਿਆਂ ਦੇ ਸਿਰਿਆਂ ਤੇ ਸ਼ਾਂ ਵਿਚ ਤੇਲ ਜਾਂ ਗਰੀਸ ਦੇਣੀ ਚਾਹੀਦੀ ਹੈ । ਜੇ ਬਾਲ ਫਿਟ ਹੋਣ ਤਾਂ ਤਿੰਨ ਜਾਂ ਚਾਰ ਦਿਨ ਮਗਰੋਂ ਗਰੀਸ ਦਿੱਤੀ ਜਾ ਸਕਦੀ ਹੈ ।
- ਬਿਜਾਈ ਖ਼ਤਮ ਹੋਣ ਤੋਂ ਬਾਅਦ ਰਬੜ ਪਾਈਪਾਂ ਨੂੰ ਸਾਫ਼ ਕਰਕੇ ਰੱਖੋ ।
- ਮਸ਼ੀਨ ਨੂੰ ਕਦੀ-ਕਦੀ ਰੰਗ ਕਰਵਾ ਲੈਣਾ ਚਾਹੀਦਾ ਹੈ, ਇਸ ਤਰ੍ਹਾਂ ਮੌਸਮ ਦਾ ਅਸਰ ਇਸ ਤੇ ਘੱਟ ਜਾਵੇਗਾ । ਇਸ ਨੂੰ ਵਰਾਂਡੇ ਜਾਂ ਸੈਂਡ ਵਿਚ ਰੱਖਣਾ ਚਾਹੀਦਾ ਹੈ ।
- ਮਸ਼ੀਨ ਨੂੰ ਧੁੱਪ ਤੇ ਮੀਂਹ ਵਿਚ ਨਾ ਰੱਖੋ, ਕਿਉਂਕਿ ਇਸ ਤਰ੍ਹਾਂ ਰਬੜ ਦੀਆਂ ਪਾਈਪਾਂ ਅਤੇ ਗਰਾਰੀਆਂ ਖ਼ਰਾਬ ਹੋ ਜਾਂਦੀਆਂ ਹਨ । ਜੇ ਪਾਈਪਾਂ ਪਿਚਕ ਜਾਣ ਤਾਂ ਉਨ੍ਹਾਂ ਨੂੰ ਉਬਲਦੇ ਪਾਣੀ ਵਿਚ ਇਕ ਮਿੰਟ ਲਈ ਪਾਓ ਅਤੇ ਕੋਈ ਸਰੀਆ ਜਾਂ ਡੰਡਾ ਪਾਈਪ ਵਿਚ ਫੇਰ ਕੇ ਪਿਚਕ ਕੱਢ ਦਿਉ ।
- ਬਿਜਾਈ ਖ਼ਤਮ ਹੋਣ ਤੋਂ ਬਾਅਦ ਇਸ ਦੇ ਖੋਲ੍ਹਣ ਵਾਲੇ ਪੁਰਜ਼ਿਆਂ ਨੂੰ ਖੋਲ੍ਹ ਕੇ, ਸੋਡੇ ਦੇ ਪਾਣੀ ਨਾਲ ਧੋ ਦਿਉ, ਚੰਗੀ ਤਰ੍ਹਾਂ ਸੁਕਾ ਕੇ ਅਤੇ ਗਰੀਸ ਵਗੈਰਾ ਲਾ ਕੇ, ਕਿਸੇ ਸਟੋਰ ਵਿਚ ਰੱਖ ਦੇਣਾ ਚਾਹੀਦਾ ਹੈ ।
ਪ੍ਰਸ਼ਨ 10.
ਸਪਰੇਅ ਪੰਪਾਂ ਦੀ ਸਾਂਭ-ਸੰਭਾਲ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਸਪਰੇਅ ਪੰਪ ਦੀ ਸਾਂਭ-ਸੰਭਾਲ ਲਈ ਕੁੱਝ ਗੱਲਾਂ ਹੇਠ ਲਿਖੇ ਅਨੁਸਾਰ ਹਨ
- ਸਪ੍ਰੇ ਪੰਪ ਨੂੰ ਵਰਤੋਂ ਤੋਂ ਪਹਿਲਾਂ ਅਤੇ ਬਾਅਦ ਵਿਚ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ।
- ਕਦੇ ਵੀ ਬਿਨਾਂ ਪੌਣੀ ਤੋਂ ਟੈਂਕੀ ਵਿਚ ਘੋਲ ਨਾ ਪਾਉ ।
- ਸਪਰੇਅ ਪੰਪ ਦੀ ਵਰਤੋਂ ਤੋਂ ਬਾਅਦ ਕਦੇ ਵੀ ਸਪਰੇਅ ਪੰਪ ਵਿਚ ਰਾਤ ਭਰ ਦਵਾਈ ਨਹੀਂ ਪਈ ਰਹਿਣੀ ਚਾਹੀਦੀ ।
- ਹੋ ਸਕਦਾ ਹੈ ਕਿ ਪੰਪ ਦੇ ਪਏ ਰਹਿਣ ਕਾਰਨ ਇਸ ਵਿਚ ਮਿੱਟੀ ਦੀ ਧੂੜ ਜੰਮ ਚੁੱਕੀ ਹੋਵੇ । ਇਸ ਲਈ ਹਮੇਸ਼ਾਂ ਵਰਤੋਂ ਤੋਂ ਪਹਿਲਾਂ ਸਪਰੇਅ ਪੰਪ ਦੇ ਫ਼ਿਲਟਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ । ਇਸ ਕਾਰਨ ਬਾਅਦ ਵਿਚ ਇਹ ਪੂਰਾ ਦਬਾ ਨਹੀਂ ਪਾ ਸਕੇਗਾ ।
- ਸਪਰੇਅ ਪੰਪ ਬਣਾਉਣ ਵਾਲਿਆਂ ਦੀਆਂ ਹਦਾਇਤਾਂ ਅਨੁਸਾਰ ਪੰਪ ਦੇ ਚੱਲਣ ਵਾਲੇ ਸਾਰੇ ਪੁਰਜ਼ਿਆਂ ਨੂੰ ਤੇਲ ਜਾਂ ਗਰੀਸ ਦੇਣੀ ਚਾਹੀਦੀ ਹੈ । ਹੋ ਸਕਦਾ ਹੈ ਕਿ ਇਸ ਦੇ ਪਏ ਰਹਿਣ ਕਾਰਨ ਇਸ ਵਿਚ ਮਿੱਟੀ ਦੀ ਧੂੜ ਜੰਮ ਚੁੱਕੀ ਹੋਵੇ, ਜਿਸ ਕਾਰਨ ਬਾਅਦ ਵਿਚ ਪੂਰਾ ਦਬਾ ਨਾ ਪਾ ਸਕੇ ।
- ਜੇ ਪੰਪ ਲੀਕ ਕਰਦਾ ਹੋਵੇ ਤਾਂ ਉਸ ਵਿਚ ਲੱਗੀਆਂ ਸਾਰੀਆਂ ਪੈਕਿੰਗਾਂ ਅਤੇ ਵਾਸ਼ਲਾਂ ਦੀ ਜਾਂਚ ਕਰਨ ਤੋਂ ਬਾਅਦ ਘਸੀਆਂ ਜਾਂ ਗਲੀਆਂ ਹੋਈਆਂ ਪੈਕਿੰਗਾਂ ਅਤੇ ਵਾਸ਼ਲਾਂ ਨੂੰ ਬਦਲ ਦਿਓ ।
- ਜਦੋਂ ਪੰਪ ਨੂੰ ਲੰਬੇ ਸਮੇਂ ਲਈ ਰੱਖਣਾ ਹੋਵੇ ਤਾਂ ਇਸ ਦੇ ਹਰ ਇਕ ਪੁਰਜ਼ੇ ਨੂੰ ਖੋਲ੍ਹ ਕੇ ਉਸ ਦੀ ਓਵਰਹਾਲਿੰਗ ਕਰ ਦੇਣੀ ਚਾਹੀਦੀ ਹੈ ਅਤੇ ਖ਼ਰਾਬ ਪੁਰਜ਼ਿਆਂ ਨੂੰ ਬਦਲ ਦੇਣਾ ਚਾਹੀਦਾ ਹੈ । ਮਸ਼ੀਨ ਨੂੰ ਰੰਗ ਕਰ ਕੇ ਰੱਖ ਦਿਉ ।
ਪ੍ਰਸ਼ਨ 11.
ਟਰੈਕਟਰ ਦੀ ਸੰਭਾਲ ਲਈ ਕਿੰਨੇ-ਕਿੰਨੇ ਵਕਫ਼ੇ ਬਾਅਦ ਸਰਵਿਸ ਕਰਵਾਉਣੀ ਚਾਹੀਦੀ ਹੈ ? ਇਸ ਤੇ ਦਸ ਘੰਟੇ ਕੰਮ ਲੈਣ ਤੋਂ ਬਾਅਦ ਸਰਵਿਸ ਕਰਵਾਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੋਗੇ ?
ਉੱਤਰ-
ਟਰੈਕਟਰ ਦੀ ਸੰਭਾਲ ਲਈ 10 ਘੰਟੇ ਕੰਮ ਲੈਣ ਤੋਂ ਬਾਅਦ, 60 ਘੰਟੇ ਬਾਅਦ, 120 ਘੰਟੇ ਬਾਅਦ, 1000 ਘੰਟੇ ਬਾਅਦ ਅਤੇ 4000 ਘੰਟੇ ਬਾਅਦ ਸਰਵਿਸ ਕਰਨੀ ਚਾਹੀਦੀ ਹੈ ।
- ਸਾਰੇ ਟਰੈਕਟਰ ਨੂੰ ਚੰਗੀ ਤਰ੍ਹਾਂ ਕਿਸੇ ਕੱਪੜੇ ਨਾਲ ਸਾਫ਼ ਕਰੋ ।
- ਏਅਰ ਕਲੀਨਰ ਦੇ ਕੱਪ ਅਤੇ ਐਲੀਮੈਂਟ ਨੂੰ ਸਾਫ਼ ਕਰੋ ।
- ਟਰੈਕਟਰ ਦੀ ਟੈਂਕੀ ਹਮੇਸ਼ਾਂ ਭਰੀ ਹੋਣੀ ਚਾਹੀਦੀ ਹੈ, ਤਾਂ ਕਿ ਸਾਰੇ ਸਿਸਟਮ ਵਿਚ ਕਮੀ ਨਾ ਆ ਜਾਵੇ ।
- ਰੇਡੀਏਟਰ ਨੂੰ ਓਵਰਫਲੋ ਪਾਈਪ ਤਕ ਸ਼ੁੱਧ ਪਾਣੀ ਨਾਲ ਭਰ ਕੇ ਰੱਖੋ ।
- ਕਰੈਂਕ ਕੇਸ ਦਾ ਤੇਲ ਚੈੱਕ ਕਰੋ, ਜੇਕਰ ਘੱਟ ਹੋਵੇ ਤਾਂ ਹੋਰ ਪਾਓ ।
- ਜੇ ਕੋਈ ਲੀਕੇਜ ਹੋਵੇ, ਉਸ ਨੂੰ ਵੀ ਠੀਕ ਕਰੋ ।
- ਜੇ ਕੋਈ ਹੋਰ ਨੁਕਸ ਨਜ਼ਰ ਆਵੇ, ਉਸ ਨੂੰ ਠੀਕ ਕਰੋ ।
ਦੀ ਵਸਤੂਨਿਸ਼ਠ ਪ੍ਰਸ਼ਨ
ਦੇ ਠੀਕ / ਗਲਤ
1. ਖੇਤੀ ਮਸ਼ੀਨਾਂ ਮੁੱਢਲੇ ਤੌਰ ਤੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ ।
2. ਟਰੈਕਟਰ ਨੂੰ ਸਟੋਰ ਕਰਨ ਸਮੇਂ ਹਮੇਸ਼ਾਂ ਨਿਊਟਰਲ ਗੀਅਰ ਵਿੱਚ ਖੜ੍ਹਾ ਕਰਨਾ ਚਾਹੀਦਾ ਹੈ ।
3. ਟਰੈਕਟਰ ਨੂੰ ਖੇਤੀ ਮਸ਼ੀਨਰੀ ਦਾ ਮੁਖੀ ਕਿਹਾ ਜਾਂਦਾ ਹੈ ।
ਉੱਤਰ-
1. √
2. √
3. √
ਬਹੁਭਾਂਤੀ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਟਰੈਕਟਰ ਦੀ ਸਹਾਇਤਾ ਨਾਲ ਚਲਣ ਵਾਲੀਆਂ ਮਸ਼ੀਨਾਂ ਹਨ-
(ਉ) ਕਲਟੀਵੇਟਰ
(ਅ) ਤਵੀਆਂ
(ੲ) ਸੀਡ ਡਰਿਲ
(ਸ) ਸਾਰੇ ਠੀਕ ।
ਉੱਤਰ-
(ਸ) ਸਾਰੇ ਠੀਕ ।
ਪ੍ਰਸ਼ਨ 2.
ਟਰੈਕਟਰ ਦੀ ਓਵਰਹਾਲਿੰਗ ਕਦੋਂ ਕੀਤੀ ਜਾਂਦੀ ਹੈ ?
(ਉ) 2000 ਘੰਟੇ ਕੰਮ ਲੈਣ ਤੋਂ ਬਾਅਦ
(ਅ) 4000 ਘੰਟੇ ਕੰਮ ਲੈਣ ਤੋਂ ਬਾਅਦ
(ੲ) 8000 ਘੰਟੇ ਕੰਮ ਲੈਣ ਤੋਂ ਬਾਅਦ
(ਸ) ਕਦੇ ਵੀ ਨਹੀਂ ।
ਉੱਤਰ-
(ਅ) 4000 ਘੰਟੇ ਕੰਮ ਲੈਣ ਤੋਂ ਬਾਅਦ
ਪ੍ਰਸ਼ਨ 3.
ਤਵੀਆਂ ਤੇ ਫਰੇਮ ਨੂੰ ਕਿੰਨੇ ਸਮੇਂ ਬਾਅਦ ਦੁਬਾਰਾ ਰੰਗ ਕੀਤਾ ਜਾਂਦਾ ਹੈ ?
(ਉ) 2-3 ਸਾਲ ਬਾਅਦ
(ਅ) 6 ਸਾਲ ਬਾਅਦ
(ੲ) 1 ਸਾਲ ਬਾਅਦ
(ਸ) 10 ਸਾਲ ਬਾਅਦ ।
ਉੱਤਰ-
(ਉ) 2-3 ਸਾਲ ਬਾਅਦ
ਖਾਲੀ ਥਾਂਵਾਂ ਭਰੋ
1. ਡਿਸਕ ਹੈਰੋਂ ਨੂੰ ਮੁੱਢਲੀ …………………….. ਲਈ ਵਰਤਿਆ ਜਾਂਦਾ ਹੈ ।
2. ਕੰਬਾਈਨ ਨੂੰ ………………… ਕਾਰਨ ਜੰਗ ਲੱਗ ਜਾਂਦਾ ਹੈ ।
3. ……………………….. ਨੂੰ ਖੇਤੀ ਮਸ਼ੀਨਰੀ ਦਾ ਮੁਖੀ ਮੰਨਿਆ ਜਾਂਦਾ ਹੈ ।
ਉੱਤਰ-
1. ਵਹਾਈ,
2. ਨਮੀ,
3. ਟਰੈਕਟਰ ।
ਖੇਤੀ ਮਸ਼ੀਨਰੀ ਅਤੇ ਉਸਦੀ ਸਾਂਭ-ਸੰਭਾਲ PSEB 8th Class Agriculture Notes
- ਜ਼ਮੀਨ ਤੋਂ ਬਾਅਦ ਕਿਸਾਨ ਦੀ ਸਭ ਤੋਂ ਵੱਧ ਪੂੰਜੀ ਖੇਤੀ ਨਾਲ ਸੰਬੰਧਿਤ ਮਸ਼ੀਨਰੀ ਵਿੱਚ ਲੱਗੀ ਹੁੰਦੀ ਹੈ ।
- ਮਸ਼ੀਨ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾਵੇ ਤਾਂ ਮਸ਼ੀਨਾਂ ਦੀ ਉਮਰ ਵਿਚ ਵਾਧਾ ਕੀਤਾ ਜਾ ਸਕਦਾ ਹੈ ।
- ਖੇਤੀ ਮਸ਼ੀਨਾਂ ਮੁੱਢਲੇ ਤੌਰ ‘ਤੇ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਹਨ ।
- ਚਲਾਉਣ ਵਾਲੀਆਂ ਮਸ਼ੀਨਾਂ ਹਨ-ਟਰੈਕਟਰ, ਇੰਜ਼ਨ, ਮੋਟਰ ਆਦਿ ।
- ਖੇਤੀ ਸੰਦ , ਜਿਵੇਂ ਕਿ-ਕਲਟੀਵੇਟਰ, ਤਵੀਆਂ, ਬੀਜ ਅਤੇ ਖਾਦ ਡਰਿਲ, ਹੈਪੀ ਸੀਡਰ ਆਦਿ ।
- ਸਵੈਚਾਲਿਤ ਮਸ਼ੀਨਾਂ ਜਿਵੇਂ-ਕੰਬਾਈਨ ਹਾਰਵੈਸਟਰ, ਝੋਨੇ ਦਾ ਟਰਾਂਸਪਲਾਂਟਰ ਆਦਿ ।
- ਟਰੈਕਟਰ ਨੂੰ ਖੇਤੀ ਮਸ਼ੀਨਰੀ ਦਾ ਮੁਖੀ ਕਿਹਾ ਜਾ ਸਕਦਾ ਹੈ ।
- ਟਰੈਕਟਰ ਦੀ ਸਰਵਿਸ 10 ਘੰਟੇ, 50 ਘੰਟੇ, 125 ਘੰਟੇ, 250 ਘੰਟੇ, 500 ਘੰਟੇ ਅਤੇ 1000 ਘੰਟੇ ਬਾਅਦ ਕਰਨੀ ਜ਼ਰੂਰੀ ਹੈ ।
- ਟਰੈਕਟਰ ਨੂੰ 4000 ਘੰਟੇ ਕੰਮ ਲੈਣ ਤੋਂ ਬਾਅਦ ਕਿਸੇ ਚੰਗੀ ਵਰਕਸ਼ਾਪ ਵਿਖੇ ਓਵਰਹਾਲ ਕਰਵਾ ਲੈਣਾ ਚਾਹੀਦਾ ਹੈ ।
- ਜਦੋਂ ਟਰੈਕਟਰ ਦੀ ਲੰਬੇ ਸਮੇਂ ਤੱਕ ਲੋੜ ਨਾ ਹੋਵੇ ਤਾਂ ਟਰੈਕਟਰ ਨੂੰ ਸੰਭਾਲ ਕੇ ਰੱਖ ਦੇਣਾ ਚਾਹੀਦਾ ਹੈ ।
- ਕੰਬਾਈਨ ਹਾਰਵੈਸਟਰ ਦੀ ਸਾਂਭ-ਸੰਭਾਲ ਵੀ ਟਰੈਕਟਰ ਵਾਲੇ ਢੰਗਾਂ ਨਾਲ ਕਰਨੀ ਚਾਹੀਦੀ ਹੈ ।
- ਕਲਟੀਵੇਟਰ, ਤਵੀਆਂ ਅਤੇ ਸੀਡ ਡਰਿਲ ਆਦਿ ਟਰੈਕਟਰ ਦੀ ਸਹਾਇਤਾ ਨਾਲ ਚਲਣ ਵਾਲੀਆਂ ਮਸ਼ੀਨਾਂ ਹਨ ।