Punjab State Board PSEB 8th Class Computer Book Solutions Chapter 4 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1) Textbook Exercise Questions and Answers.
PSEB Solutions for Class 8 Computer Chapter 4 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1)
Computer Guide for Class 8 PSEB ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1) Textbook Questions and Answers
ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ
1. …………………….. ਇੱਕ ਪ੍ਰੈਜ਼ਨਟੇਸ਼ਨ ਗ੍ਰਾਫਿਕਸ ਸਾਫਟਵੇਅਰ ਹੈ ।
(ਉ) ਪਾਵਰਪੁਆਇੰਟ (PowerPoint)
(ਅ) ਵਰਡ (Word)
(ੲ) ਐਕਸਲ (Excel)
(ਸ) ਪੇਂਟ (Paint) ।
ਉੱਤਰ-
(ਉ) ਪਾਵਰਪੁਆਇੰਟ (PowerPoint)
2. ……………………… ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ ।
(ਉ) ਵਰਡ ਪ੍ਰੋਸੈਸਰ (Word Processor)
(ਅ) ਸਲਾਇਡ (Slide)
(ੲ) ਪ੍ਰੈਜ਼ਨਟੇਸ਼ਨ (Presentation)
(ਸ) ਝਾਂਜੀਸ਼ਨ (Transition) ।
ਉੱਤਰ-
(ੲ) ਪ੍ਰੈਜ਼ਨਟੇਸ਼ਨ (Presentation)
3. ਇੱਕ …………………….. ਪ੍ਰੈਜ਼ਨਟੇਸ਼ਨ ਦਾ ਇੱਕ ਪੇਜ ਹੁੰਦਾ ਹੈ ।
(ਉ) ਸਲਾਇਡ (Slide)
(ਅ) ਡਾਕੂਮੈਂਟ (Document)
(ੲ) ਸ਼ੀਟ (Sheet)
(ਸ) ਇਹਨਾਂ ਵਿਚੋਂ ਕੋਈ ਨਹੀਂ ।
ਉੱਤਰ-
(ਉ) ਸਲਾਇਡ (Slide).
4. ………………………….. ਸਾਡੀ ਪ੍ਰੈਜ਼ਨਟੇਸ਼ਨ ਵਿੱਚ ਮੌਜੂਦਾ ਸਲਾਇਡ (Current slide) ਨੂੰ ਦਰਸਾਉਂਦਾ ਹੈ ।
(ੳ) ਆਊਟਲਾਈਨ ਪੇਨ (Outline Pane)
(ਅ) ਕਨਟੈਂਟ ਪੇਨ (Content Pane)
(ੲ) ਰੀਬਨ (Ribbon)
(ਸ) ਸਲਾਇਡ ਪੇਨ (Slide Pane) ।
ਉੱਤਰ-
(ਅ) ਕਨਟੈਂਟ ਪੇਨ (Content Pane)
2. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਤੁਸੀਂ ਪਾਵਰਪੁਆਇੰਟ ਨੂੰ ਕਿਵੇਂ ਓਪਨ ਕਰੋਗੇ ।
ਉੱਤਰ-
Start → Programs → Microsoft PowerPoint ਤੇ ਕਲਿੱਕ ਕਰਕੇ ।
ਪ੍ਰਸ਼ਨ 2.
ਪਾਵਰਪੁਆਇੰਟ ਵਿੱਚ ਪ੍ਰੈਜ਼ਨਟੇਸ਼ਨ ਨੂੰ ਸੇਵ (Save) ਕਰਨ ਦੀ ਸ਼ਾਰਟਕੱਟ ਕੀਅ ਲਿਖੋ ।
ਉੱਤਰ-
Ctrl + S
ਪ੍ਰਸ਼ਨ 3.
ਪਾਵਰਪੁਆਇੰਟ ਨੂੰ ਬੰਦ (Close) ਕਰਨ ਦੀ ਸ਼ਾਰਟਕੱਟ ਕੀਅ ਲਿਖੋ ।
ਉੱਤਰ-
Alt + F4
ਪ੍ਰਸ਼ਨ 4.
ਪਹਿਲੀ ਸਲਾਇਡ ਤੋਂ “ਸਲਾਇਡ ਸ਼ੋਅ” ਸਟਾਰਟ ਕਰਨ ਦੀ ਸ਼ਾਰਟਕੱਟ ਕੀਅ ਲਿਖੋ ।
ਉੱਤਰ-
F5
ਪ੍ਰਸ਼ਨ 5.
ਪਾਵਰਪੁਆਇੰਟ ਵਿੱਚ ਪ੍ਰੈਜ਼ਨਟੇਸ਼ਨ ਫਾਈਲ ਦੀ ਐਕਸਟੈਂਸ਼ਨ (Extension) ਲਿਖੋ ।
ਉੱਤਰ-.
ppt, .pptx
ਪ੍ਰਸ਼ਨ 6.
RUN ਬਾਕਸ ਨਾਲ ਪਾਵਰਪੁਆਇੰਟ ਓਪਨ ਕਰਨ ਲਈ ਕਿਹੜੇ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
powerpnt.
3. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਾਵਰਪੁਆਇੰਟ (PowerPoint) ਕੀ ਹੈ ?
ਉੱਤਰ-
ਪਾਵਰਪੁਆਇੰਟ ਇਕ ਐਪਲੀਕੇਸ਼ਨ ਸਾਫ਼ਟਵੇਅਰ ਹੈ ਜਿਸ ਦੀ ਵਰਤੋਂ ਪ੍ਰਭਾਵਸ਼ਾਲੀ ਪ੍ਰੈਜ਼ਨਟੇਸ਼ਨ ਤਿਆਰ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਮਾਈਕਰੋਸਾਫ਼ਟ ਕੰਪਨੀ ਦਾ ਉਤਪਾਦ ਹੈ ਅਤੇ ਐੱਮ. ਐੱਸ. ਆਫ਼ਿਸ ਦਾ ਭਾਗ ਹੈ ।
ਪ੍ਰਸ਼ਨ 2.
ਪ੍ਰੈਜ਼ਨਟੇਸ਼ਨ (Presentation) ਉੱਪਰ ਨੋਟ ਲਿਖੋ ।
ਉੱਤਰ-
ਪ੍ਰੈਜ਼ਨਟੇਸ਼ਨ ਕਈ ਸਲਾਈਡਾਂ ਦਾ ਸਮੂਹ ਹੁੰਦਾ ਹੈ ਜੋ ਕਿ ਕਿਸੇ ਖ਼ਾਸ ਵਿਸ਼ੇ ਤੇ ਬਣੀ ਹੁੰਦੀ ਹੈ। ਪ੍ਰੈਜ਼ਨਟੇਸ਼ਨ ਵਿਚ ਪਿਕਚਰ, ਟੈਕਸਟ, ਫ਼, ਚਾਰਟ, ਐਨੀਮੇਸ਼ਨ ਆਦਿ ਹੋ ਸਕਦੇ ਹਨ । ਇਹ ਪਾਵਰਪੁਆਇੰਟ ਦੀ ਇਕ ਫ਼ਾਈਲ ਵਿਚ ਸੇਵ ਕੀਤੀ ਜਾਂਦੀ ਹੈ ।
ਪ੍ਰਸ਼ਨ 3.
ਸਲਾਇਡ (Slide) ਕੀ ਹੁੰਦੀ ਹੈ ?
ਉੱਤਰ-
ਸਲਾਈਡ ਪਾਵਰ-ਪੁਆਇੰਟ ਦੇ ਇਕ ਪੇਜ ਨੂੰ ਕਹਿੰਦੇ ਹਨ । ਇਸ ਪੇਜ ਤੇ ਹੋਰ ਆਬਜੈਟ ਦਿਖਾਏ ਜਾਂਦੇ ਹਨ । ਪ੍ਰੈਜਨਟੇਸ਼ਨ ਦਿਖਾਉਣ ਦੇ ਵਕਤ ਇਕ ਸਮੇਂ ਇਕ ਸਲਾਈਡ ਦਿਖਾਈ ਦਿੰਦੀ ਹੈ। ਕਈ ਸਾਰੀਆਂ ਸਲਾਈਡਾਂ ਮਿਲ ਕੇ ਇਕ ਪ੍ਰੈਜ਼ਨਟੇਸ਼ਨ ਬਣਾਉਂਦੀਆਂ ਹਨ ।
ਪ੍ਰਸ਼ਨ 4.
ਪਾਵਰਪੁਆਇੰਟ ਵਿੰਡੋ ਦੇ ਮੁੱਖ ਭਾਗਾਂ ਦੇ ਨਾਂ ਲਿਖੋ ।
ਉੱਤਰ-
ਪਾਵਰਪੁਆਇੰਟ ਵਿੰਡੋ ਵਿਚ ਟਾਈਟਲ ਬਾਰ, ਕਵਿਕ ਐਕਸੈਸ ਟੂਲਬਾਰ, ਫਾਈਲ ਟੈਬ, ਰਿਬਨ, ਸਲਾਈਡ ਪੇਨ, ਸਟੇਟਸ ਬਾਰ ਆਦਿ ਹੁੰਦੇ ਹਨ ।
ਪ੍ਰਸ਼ਨ 5.
ਤੁਸੀਂ ਪਾਵਰਪੁਆਇੰਟ ਵਿੱਚ ਦਰਸ਼ਕਾਂ ਲਈ ਪ੍ਰੈਜ਼ਨਟੇਸ਼ਨ ਨੂੰ ਕਿਵੇਂ ਪਲੇਅ (Play) ਕਰੋਗੇ ?
ਉੱਤਰ-
ਦਰਸ਼ਕਾਂ ਲਈ ਪ੍ਰੈਜਨਟੇਸ਼ਨ ਪਲੇਅ ਕਰਨ ਨੂੰ ਪ੍ਰੈਜਨਟੇਸ਼ਨ ਸ਼ੋਅ ਕਿਹਾ ਜਾਂਦਾ ਹੈ | ਪਾਵਰ ਪੁਆਇੰਟ ਵਿਚ ਪ੍ਰੈਜਨਟੇਸ਼ਨ ਸ਼ੋਅ F5 ਕੀਅ ਦਬਾ ਕੇ ਸ਼ੁਰੂ ਕੀਤਾ ਜਾਂਦਾ ਹੈ ।
ਪ੍ਰਸ਼ਨ 6.
ਪਾਵਰਪੁਆਇੰਟ ਵਿੱਚ ਸਲਾਇਡ ਪੇਨ (Slide Pane) ਅਤੇ ਨੋਟਸ ਪੇਨ (Notes Pane) ਸੰਬੰਧੀ ਜਾਣਕਾਰੀ ਦਿਓ ।
ਉੱਤਰ-
- ਸਲਾਈਡ ਪੈਨ – ਸਲਾਈਡ ਪੈਨ ਉਹ ਏਰੀਆ ਹੈ ਜਿਸ ਵਿਚ ਸਲਾਈਡਾਂ ਨੂੰ ਬਣਾਇਆ ਅਤੇ ਬਦਲਿਆ ਜਾਂਦਾ ਹੈ ।
- ਨੋਟਸ ਪੇਨ-ਇਹ ਸਟੇਟਸ ਬਾਰ ਦੇ ਉੱਪਰ ਹੁੰਦੀ ਹੈ । ਇਸ ਦੀ ਵਰਤੋਂ ਨੋਟਿਸ ਤਿਆਰ ਕਰਨ ਵਾਸਤੇ ਕੀਤੀ ਜਾਂਦੀ ਹੈ ।
4. ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਾਵਰਪੁਆਇੰਟ ਵਿੰਡੋ ਦੇ ਕੋਈ 3 ਮੁੱਖ ਭਾਗਾਂ ਦਾ ਵਰਣਨ ਕਰੋ ।
ਉੱਤਰ-
ਪਾਵਰ-ਪੁਆਇੰਟ ਵਿੰਡੋ ਦੇ ਹੇਠ ਲਿਖੇ ਭਾਗ ਹਨ-
- ਫਾਈਲ ਮੀਨੂੰ – ਇਹ ਮੀਨੂੰ ਹੋਮ ਟੈਬ ਦੇ ਖੱਬੇ ਪਾਸੇ ਹੁੰਦੀ ਹੈ । ਇਸ ਵਿਚ ਕਾਫ਼ੀ ਕਮਾਂਡਾਂ ਹੁੰਦੀਆਂ ਹਨ ।
- ਕਲਿੱਕ ਐਸੱਸ ਟੂਲਬਾਰ – ਇਹ ਫਾਈਲ ਮੀਨੂੰ ਦੇ ਉੱਪਰਲੇ ਪਾਸੇ ਹੁੰਦਾ ਹੈ । ਇਸ ਵਿਚ ਤਿੰਨ ਬਟਨ ਸੇਵ, ਅਨਡੂ, ਰਿਡੂ ਹੁੰਦੇ ਹਨ । ਇਸ ਨੂੰ ਲੋੜ ਅਨੁਸਾਰ ਬਦਲਿਆ ਜਾ ਸਕਦਾ ਹੈ ।
- ਮੀਨੂੰ ਬਾਰ ਟੈਬ – ਇਸ ਵਿਚ ਵੱਖ-ਵੱਖ ਟੈਬ ਹੁੰਦੀਆਂ ਹਨ ਜੋ ਅੱਗੇ ਰਿਬਨ ਦਿਖਾਉਂਦੀਆਂ ਹਨ।
- ਰਿਬਨ-ਰਿਬਨ ਪਾਵਰ – ਪੁਆਇੰਟ ਵਿੰਡੋ ਵਿਚ ਟੈਬਜ ਨਾਲ ਵੱਖ-ਵੱਖ ਟੂਲਜ਼ ਅਤੇ ਕਮਾਂਡਾਂ ਦਿਖਾਉਂਦਾ ਹੈ | ਪਾਵਰ-ਪੁਆਇੰਟ ਵਿਚ ਹੋਮ, ਇਨਸਰਟ, ਡੀਜ਼ਾਈਨ, ਟੁਜ਼ੀਸ਼ਨ, ਐਨੀਮੇਸ਼ਨ, ਸਲਾਈਡ ਸ਼ੋਅ, ਰੀਵੀਊ ਅਤੇ ਵਿਊ ਰਿਬਨ ਹੁੰਦੇ ਹਨ ।
ਪਾਵਰਪੁਆਇੰਟ ਵਿਚ ਹੇਠ ਲਿਖੇ ਰਿਬਨ ਹਨ-
(a) ਹੋਮ – ਇਸ ਵਿਚ ਫੌਂਟ, ਪੈਰਾਗ੍ਰਾਫ਼, ਡਰਾਇੰਗ ਅਤੇ ਐਂਡਿਟ ਆਪਸ਼ਨ ਹੁੰਦੇ ਹਨ ।
(b) ਇਨਸਰਟ – ਇਸ ਵਿਚ ਇਨਸਰਟ ਟੇਬਲ, ਟੈਕਸਟ ਬਾਕਸ, ਕਲਿੱਪ ਆਰਟ, ਸਮਾਰਟ ਆਰਟ, ਸ਼ਿਮਬਲ, ਵੀਡੀਉ, ਚਾਰਟ, ਫੋਟੋ ਐਲਬਮ ਆਦਿ ਹੁੰਦੇ ਹਨ ।
ਪ੍ਰਸ਼ਨ 2.
ਤੁਸੀਂ ਪਾਵਰਪੁਆਇੰਟ ਵਿੱਚ ਫੋਟੋ ਐਲਬਮ ਪ੍ਰੈਜ਼ਨਟੇਸ਼ਨ ਕਿਵੇਂ ਤਿਆਰ ਕਰੋਗੇ ?
ਉੱਤਰ-
ਪਾਵਰਪੁਆਇੰਟ ਵਿਚ ਫੋਟੋ ਐਲਬਮ ਹੇਠ ਲਿਖੇ ਅਨੁਸਾਰ ਤਿਆਰ ਕੀਤਾ ਜਾਂਦਾ ਹੈ-
- Insert ਟੈਬ ਉੱਪਰ ਕਲਿੱਕ ਕਰੋ ।
- Images ਗਰੁੱਪ ਵਿੱਚ Photo Album ਆਪਸ਼ਨ ਉੱਪਰ ਕਲਿੱਕ ਕਰੋ ਅਤੇ ਫਿਰ New Photo Album ਆਪਸ਼ਨ ਉੱਤੇ ਕਲਿੱਕ ਕਰੋ ।
- Photo Album ਡਾਇਲਾਗ ਬਾਕਸ ਦਿਖਾਈ ਦੇਵੇਗਾ ।
- File/Disk… ਬਟਨ ਉੱਪਰ ਕਲਿੱਕ ਕਰੋ | Insert New Pictures ਡਾਇਲਾਗ ਬਾਕਸ ਨਜ਼ਰ ਆਵੇਗਾ । ਜ਼ਰੂਰਤ ਅਨੁਸਾਰ ਇਮੇਜ਼ ਫਾਈਲਾਂ ਸਿਲੈਕਟ ਕਰੋ । ਤਸਵੀਰਾਂ ਸਿਲੈਕਟ ਕਰਨ ਤੋਂ ਬਾਅਦ Insert ਬਟਨ ਉੱਪਰ ਕਲਿੱਕ ਕਰਕੇ ਵਾਪਿਸ Photo Album ਡਾਇਲਾਗ ਬਾਕਸ ਉੱਪਰ ਆ ਜਾਓ ।
- Photo Album ਡਾਇਲਾਗ ਬਾਕਸ ਤਸਵੀਰਾਂ ਦੀ ਰੋਟੇਸ਼ਨ ਸੰਬੰਧੀ, ਬਾਈਟਨੈਸ ਅਤੇ ਕੰਟਰਾਸਟ ਸੰਬੰਧੀ, ਤਸਵੀਰਾਂ ਦੇ ਲੇਅਆਊਟ ਨੂੰ ਬਦਲਣ ਸੰਬੰਧੀ, ਉਹਨਾਂ ਨੂੰ ਪੁਨਰ-ਵਿਵਸਥਿਤ ਜਾਂ ਹਟਾਉਣ ਸੰਬੰਧੀ ਕਈ ਆਪਸ਼ਨਾਂ ਮੁਹੱਈਆ ਕਰਵਾਉਂਦਾ ਹੈ, ਇਹਨਾਂ ਸੈਟਿੰਗਜ਼ ਵਿੱਚ ਆਪਣੀ ਜ਼ਰੂਰਤ ਅਨੁਸਾਰ ਬਦਲਾਵ ਕਰੋ ਅਤੇ ਫਿਰ Create ਬਟਨ ਉੱਪਰ ਕਲਿੱਕ ਕਰਕੇ ਤਸਵੀਰਾਂ ਨੂੰ ਫੋਟੋ ਐਲਬਮ ਪ੍ਰੈਜ਼ਨਟੇਸ਼ਨ ਵਿੱਚ ਦਾਖ਼ਲ ਕਰੋ ।
- ਹੁਣ ਫੋਟੋ-ਐਲਬਮ ਲਈ ਇੱਕ ਨਵੀਂ ਵੱਖਰੀ ਪ੍ਰੈਜ਼ਨਟੇਸ਼ਨ ਤਿਆਰ ਹੋ ਜਾਵੇਗੀ ਜਿਸ ਵਿੱਚ ਇੱਕ ਟਾਈਟਲ ਪੇਜ ਅਤੇ ਹਰੇਕ ਤਸਵੀਰ ਲਈ ਇੱਕ ਵੱਖਰੀ ਸਲਾਇਡ ਆਪਣੇ ਆਪ ਬਣ ਜਾਵੇਗੀ ।
PSEB 8th Class Computer Guide ਮਾਈਕਰੋਸਾਫਟ ਪਾਵਰਪੁਆਇੰਟ (ਭਾਗ-1) Important Questions and Answers
1. ਖਾਲੀ ਥਾਂਵਾਂ ਭਰੋ
1. …………………………. ਇੱਕ ਪ੍ਰੈਜ਼ਨਟੇਸ਼ਨ ਪ੍ਰੋਗਰਾਮ ਹੈ ।
(ਉ) ਪਾਵਰ-ਪੁਆਇੰਟ
(ਅ) ਐਕਸਲ
(ੲ) ਵਰਡ
(ਸ) ਪੇਂਟ ।
ਉੱਤਰ-
(ਉ) ਪਾਵਰ-ਪੁਆਇੰਟ
2. ਪਾਵਰਪੁਆਇੰਟ ਦੇ ………………….. ਵਿਊ ਹਨ ।
(ਉ) 3
(ਅ) 4
(ੲ) 5
(ਸ) 6.
ਉੱਤਰ-
(ੲ) 5
3. ਸਲਾਈਡ ……………………….. ਵਿਊ ਵਿੱਚ ਤੁਸੀਂ ਸਲਾਈਡ ਵਿਚਲੀ ਸਮੱਗਰੀ ਦੀ ਕਾਂਟ-ਛਾਂਟ ਨਹੀਂ ਕਰ
ਸਕਦੇ ।
(ਉ) ਸਲਾਈਡ ਸ਼ੋਅ
(ਅ) ਨੌਰਮਲ
(ੲ) ਸਲਾਈਡ ਸੌਰਟਰ
(ਸ) ਕੋਈ ਵੀ ਨਹੀਂ ।
ਉੱਤਰ-
(ੲ) ਸਲਾਈਡ ਸੌਰਟਰ
4. ਪ੍ਰੈਜ਼ਨਟੇਸ਼ਨ ਨੂੰ ………………………… ਤਰੀਕਿਆਂ ਰਾਹੀਂ ਬਣਾਇਆ ਜਾ ਸਕਦਾ ਹੈ ।
(ਉ) 5
(ਅ) 6
(ੲ) 7
(ਸ) 8.
ਉੱਤਰ-
(ਅ) 6
5. ਸਮਾਰਟ ਆਰਟ ਦੀਆਂ ……………………. ਸ਼੍ਰੇਣੀਆਂ ਹੁੰਦੀਆਂ ਹਨ ।
(ਉ) 5
(ਅ) 6
(ੲ) 7
(ਸ) 8.
ਉੱਤਰ-
(ਸ) 8.
2. ਸਹੀ ਜਾਂ ਗਲਤ ਲਿਖੋ
1. Ctrl + M ਕੀਅ ਦੀ ਵਰਤੋਂ ਆਪਣੀ ਪ੍ਰੈਜ਼ਨਟੇਸ਼ਨ ਵਿਚ ਨਵੀਆਂ ਸਲਾਈਡਾਂ ਦਾਖਲ ਕਰਨ ਲਈ ਕੀਤੀ ਜਾਂਦੀ ਹੈ ।
ਉੱਤਰ-
ਸਹੀ
2. ਵਰਡ ਆਰਟ ਪਹਿਲਾਂ ਤੋਂ ਹੀ ਬਣੇ ਹੋਏ ਰੰਗ, ਫੁੱਟ ਅਤੇ ਇਫੈਕਟ ਹੁੰਦੇ ਹਨ ।
ਉੱਤਰ-
ਸਹੀ
3. ਸਲਾਈਡ ਟੈਬ/ਪੇਜ ਵਿਚ ਸਲਾਈਡ ਦਾ ਛੋਟਾ ਵਿਊ ਥੌਮਸਨੇਲ ਮਿਲਦਾ ਹੈ ।
ਉੱਤਰ-
ਸਹੀ
4. ਪੈਜ਼ਨਟੇਸ਼ਨ ਨੂੰ ਸੇਵ ਕਰਨ ਲਈ Ctrl+S ਦਬਾਓ ।
ਉੱਤਰ-
ਸਹੀ
5. ਪ੍ਰੈਜ਼ਨਟੇਸ਼ਨ ਕਈ ਸਲਾਈਡਾਂ ਨੂੰ ਮਿਲਾ ਕੇ ਬਣਦੀ ਹੈ ।
ਉੱਤਰ-
ਸਹੀ
3. ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਾਵਰਪੁਆਇੰਟ ਕਿੰਨੇ ਤਰੀਕਿਆਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ ?
ਉੱਤਰ-
ਪਾਵਰਪੁਆਇੰਟ ਤਿੰਨ ਤਰੀਕਿਆਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ-
- ਸਟਾਰਟ ਬਟਨ ਦੁਆਰਾ
- ਸਰਚ ਬਾਕਸ ਦੁਆਰਾ ,
- ਡੈਸਕਟਾਪ ਦੇ ਸ਼ਾਰਟਕਟ ਦੁਆਰਾ ।
ਪ੍ਰਸ਼ਨ 2.
ਨਵੀਂ ਸਲਾਈਡ ਕਿਸ ਦੀਆਂ ਨਾਲ ਐਂਟਰ ਕੀਤੀ ਜਾਂਦੀ ਹੈ ?
ਉੱਤਰ-
ਕੀਅ ਬੋਰਡ ਤੋਂ Ctrl+ M ਕੀਅ ਦਬਾ ਕੇ ।
ਪ੍ਰਸ਼ਨ 3.
ਪ੍ਰੈਜਨਟੇਸ਼ਨ ਨੂੰ ਸੇਵ ਕਰਨ ਲਈ ਸ਼ਾਰਟਕਟ ਕੀਅ ਦੱਸੋ ।
ਉੱਤਰ-
Ctrl + S.
4. ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਾਵਰਪੁਆਇੰਟ ਕੀ ਹੈ ?
ਉੱਤਰ-
ਪਾਵਰਪੁਆਇੰਟ ਇਕ ਐਪਲੀਕੇਸ਼ਨ ਸਾਫ਼ਟਵੇਅਰ ਹੈ ਜਿਸ ਦੀ ਵਰਤੋਂ ਪ੍ਰਭਾਵਸ਼ਾਲੀ ਪ੍ਰੈਜ਼ਨਟੇਸ਼ਨ ਤਿਆਰ ਕਰਨ ਵਾਸਤੇ ਕੀਤੀ ਜਾਂਦੀ ਹੈ । ਇਹ ਮਾਈਕਰੋ ਸਾਫ਼ਟ ਕੰਪਨੀ ਦਾ ਉਤਪਾਦ ਹੈ ਅਤੇ ਐੱਮ. ਐੱਸ. ਆਫ਼ਿਸ ਦਾ ਭਾਗ ਹੈ ।
ਪ੍ਰਸ਼ਨ 2.
ਪ੍ਰੈਜ਼ਨਟੇਸ਼ਨ ’ਤੇ ਨੋਟ ਲਿਖੋ ।
ਉੱਤਰ-
ਪ੍ਰੈਜ਼ਨਟੇਸ਼ਨ ਕਈ ਸਲਾਈਡਾਂ ਦਾ ਸਮੂਹ ਹੁੰਦਾ ਹੈ ਜੋ ਕਿ ਕਿਸੇ ਖ਼ਾਸ ਵਿਸ਼ੇ ਤੇ ਬਣੀ ਹੁੰਦੀ ਹੈ। ਪ੍ਰੈਜ਼ਨਟੇਸ਼ਨ ਵਿਚ ਪਿਕਚਰ, ਟੈਕਸਟ, ਫ਼, ਚਾਰਟ, ਐਨੀਮੇਸ਼ਨ ਆਦਿ ਹੋ ਸਕਦੇ ਹਨ । ਇਹ ਪਾਵਰਪੁਆਇੰਟ ਦੀ ਇਕ ਫ਼ਾਈਲ ਵਿਚ ਸੇਵ ਕੀਤੀ ਜਾਂਦੀ ਹੈ ।
ਪ੍ਰਸ਼ਨ 3.
ਪ੍ਰੈਜ਼ਨਟੇਸ਼ਨ ਤਿਆਰ ਕਰਨ ਦੇ ਅਲੱਗ-ਅਲੱਗ ਤਰੀਕਿਆਂ ਦੇ ਨਾਂ ਦੱਸੋ ।
ਉੱਤਰ-
ਪ੍ਰੈਜ਼ਨਟੇਸ਼ਨ ਤਿਆਰ ਕਰਨ ਦੇ ਹੇਠ ਲਿਖੇ ਤਰੀਕੇ ਹਨ-
- ਬਲੈਂਕ ਪ੍ਰੈਜ਼ਨਟੇਸ਼ਨ
- ਰੀਸੈਟ ਟੈਮਪਲੇਟ
- ਸੈਂਪਲ ਟੈਮਪਲੇਟ
- ਥੀਮਸ
- ਮਾਈ ਟੈਪਲੇਟ
- ਨਿਊ ਫਰੋਮ ਐਡਜਿਸਟਿੰਗ ।
ਪ੍ਰਸ਼ਨ 4.
ਐਨੀਮੇਸ਼ਨ ਕੀ ਹੈ ?
ਉੱਤਰ-
ਅਨੀਮੇਸ਼ਨ ਪਹਿਲਾਂ ਤੋਂ ਤਿਆਰ ਵਿਜ਼ੂਅਲ ਇਫੈਕਟਸ ਹੁੰਦੇ ਹਨ ਜੋ ਕਿ ਕਿਸੇ ਵੀ ਵਸਤੂ ਤੇ ਲਗਾਏ ਜਾ ਸਕਦੇ ਹਨ । ਇਹ ਉਸ ਵਸਤੂ ਨੂੰ ਗਤੀਮਾਨ ਕਰਕੇ ਦਿਖਾਉਂਦੇ ਹਨ ।
ਪ੍ਰਸ਼ਨ 5.
ਸਲਾਈਡ ’ਤੇ ਨੋਟ ਲਿਖੋ ।
ਉੱਤਰ
-ਸਲਾਈਡ ਪਾਵਰਪੁਆਇੰਟ ਦੇ ਇਕ ਪੇਜ਼ ਨੂੰ ਕਹਿੰਦੇ ਹਨ |ਇਸ ਪੇਜ਼ ਤੇ ਹੋਰ ਆਬਜੈਟ ਦਿਖਾਏ ਜਾਂਦੇ ਹਨ । ਪ੍ਰੈਜਨਟੇਸ਼ਨ ਦਿਖਾਉਣ ਦੇ ਵਕਤ ਇਕ ਸਮੇਂ ਇਕ ਸਲਾਈਡ ਦਿਖਾਈ ਦਿੰਦੀ ਹੈ। ਕਈ ਸਾਰੀਆਂ ਸਲਾਈਡਾਂ ਮਿਲ ਕੇ ਇਕ ਪ੍ਰੈਜੇਨਟੇਸ਼ਨ ਬਣਾਉਂਦੀਆਂ ਹਨ ।