PSEB 8th Class Computer Solutions Chapter 6 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-3)

Punjab State Board PSEB 8th Class Computer Book Solutions Chapter 6 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-3) Textbook Exercise Questions and Answers.

PSEB Solutions for Class 8 Computer Chapter 6 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-3)

Computer Guide for Class 8 PSEB ਮਾਈਕਰੋਸਾਫਟ ਪਾਵਰਪੁਆਇੰਟ (ਭਾਗ-3) Textbook Questions and Answers

ਅਭਿਆਸ ਦੇ ਪ੍ਰਸ਼ਨ-ਉੱਤਰ
1. ਖ਼ਾਲੀ ਥਾਂਵਾਂ ਭਰੋ ਦਾ

1. ………… ਇੱਕ ਵਿਜ਼ੂਅਲ ਅਤੇ ਮੋਸ਼ਨ (ਗਤੀ) ਪ੍ਰਭਾਵ ਹੁੰਦੇ ਹਨ ਜੋ ਉਸ ਸਮੇਂ ਦਿਖਾਈ ਦਿੰਦੇ ਹਨ ਜਦੋਂ ਅਸੀਂ ਪ੍ਰੈਜ਼ਨਟੇਸ਼ਨ ਦੇ ਸਲਾਇਡ ਸ਼ੋਅ ਦੌਰਾਨ ਇੱਕ ਸਲਾਇਡ ਤੋਂ ਅਗਲੀ ਸਲਾਇਡ ’ਤੇ ਜਾਂਦੇ ਹਾਂ ।
(ਉ) ਸਲਾਇਡ ਟ੍ਰਾਂਜ਼ੀਸ਼ਨ (Slide Transition)
(ਅ) ਐਨੀਮੇਸ਼ਨ (Animation)
(ੲ) ਐਨੀਮੇਸ਼ਨ ਸਕੀਮ (Animation Scheme)
(ਸ) ਸਲਾਇਡ ਸ਼ੋਅ (Slide Show) ।
ਉੱਤਰ-
(ਉ) ਸਲਾਇਡ ਟ੍ਰਾਂਜ਼ੀਸ਼ਨ (Slide Transition)

2. ਪਾਵਰਪੁਆਇੰਟ ………………………… ਕਿਸਮਾਂ ਦੀ ਐਨੀਮੇਸ਼ਨ ਪ੍ਰਦਾਨ ਕਰਦਾ ਹੈ ।
(ਉ) ਦੋ (Two)
(ਅ) ਤਿੰਨ (Three)
(ੲ) ਚਾਰ (Four)
(ਸ) ਪੰਜ (Five) ।
ਉੱਤਰ-
(ੲ) ਚਾਰ (Four)

PSEB 8th Class Computer Solutions Chapter 6 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-3)

3. ਪਾਵਰਪੁਆਇੰਟ ਪਹਿਲਾਂ ਤੋਂ ਪਰਿਭਾਸ਼ਿਤ ਐਨੀਮੇਸ਼ਨ ਇਫੈਕਟਸ ਦਾ ਸਮੂਹ ਪ੍ਰਦਾਨ ਕਰਦਾ ਹੈ, ਜਿਹਨਾਂ ਨੂੰ ……………………….. ਕਿਹਾ ਜਾਂਦਾ ਹੈ ।
(ਉ) ਸਲਾਇਡ ਜ਼ੀਸ਼ਨ (Slide Transition)
(ਅ) ਐਨੀਮੇਸ਼ਨ (Animation)
(ੲ) ਐਨੀਮੇਸ਼ਨ ਸਕੀਮ (Animation Scheme)
(ਸ) ਸਲਾਇਡ ਸ਼ੋਅ (Slide Show) ।
ਉੱਤਰ-
(ੲ) ਐਨੀਮੇਸ਼ਨ ਸਕੀਮ (Animation Scheme)

4. PDF ਦਾ ਪੂਰਾ ਨਾਂ ………………………… ਹੈ ।
(ਉ) ਪੋਰਟੇਬਲ ਡਾਟਾ ਫਾਰਮੈਟ (Portable Data Format)
(ਅ) ਪੋਰਟੇਬਲ ਡਾਕੁਮੈਂਟ ਫਾਰਮ (Portable Document Form)
(ੲ) ਪੋਰਟੇਬਲ ਡਾਟਾ ਫਾਰਮ (Portable Data Form)
(ਸ) ਪੋਰਟੇਬਲ ਡਾਕੂਮੈਂਟ ਫਾਰਮੈਟ (Portable Document Format) ।
ਉੱਤਰ-
(ਸ) ਪੋਰਟੇਬਲ ਡਾਕੂਮੈਂਟ ਫਾਰਮੈਟ (Portable Document Format) ।

5. ਅਸੀਂ ਪਾਵਰਪੁਆਇੰਟ ਪ੍ਰੈਜ਼ਨਟੇਸ਼ਨ ਨੂੰ ਪਾਵਰਪੁਆਇੰਟ ਸ਼ੋਅ (PowerPoint Show) ਵੱਜੋਂ ……………………… ਐਕਸਟੈਂਸ਼ਨ ਨਾਲ ਸੇਵ ਕਰ ਸਕਦੇ ਹਾਂ ।
(ਉ) .ppsx
(ਅ) .ppt
(ੲ) .pptx
(ਸ) .pdf.
ਉੱਤਰ-
(ਉ) .ppsx

2. ਪੂਰੇ ਰੂਪ ਲਿਖੋ-

1. JPEG
2. GIF
3. BMP
4. WMV
5. PNG
ਉੱਤਰ-
1. JPEG – Joint Photographic Expert Group
2. GIF – Graphic Interchange Format
3. BMP – Bit Map Picture
4. WMV – Window Media Video
5. PNG – Portable Network Graphics.

PSEB 8th Class Computer Solutions Chapter 6 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-3)

2. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪਰ ਪ੍ਰਸ਼ਨ 1.
ਸਲਾਇਡ ਵਾਂਜ਼ੀਸ਼ਨ (Slide Transition) ਕੀ ਹੈ ?
ਉੱਤਰ-
ਸਲਾਇਡ ਝਾਂਜ਼ੀਸ਼ਨ ਵਿਜ਼ੂਅਲ ਅਤੇ ਮੋਸ਼ਨ (ਗਤੀ) ਇਫੈਕਟਸ ਹੁੰਦੇ ਹਨ ਜੋ ਉਸ ਸਮੇਂ ਦਿਖਾਈ ਦਿੰਦੇ ਹਨ ਜਦੋਂ ਅਸੀਂ ਪ੍ਰੈਜ਼ਨਟੇਸ਼ਨ ਦੇ ਸਲਾਇਡ ਸ਼ੋਅ ਦੌਰਾਨ ਇੱਕ ਸਲਾਇਡ ਤੋਂ ਅਗਲੀ ਸਲਾਇਡ ਤੇ ਜਾਂਦੇ ਹਾਂ ।

ਪ੍ਰਸ਼ਨ 2.
ਐਨੀਮੇਸ਼ਨ (Animation) ਕੀ ਹੁੰਦੀ ਹੈ ?
ਉੱਤਰ-
ਐਨੀਮੇਸ਼ਨ ਵਿਜ਼ੂਅਲ ਇਫੈਕਟਸ (visual effects) ਹੁੰਦੇ ਹਨ ਜੋ ਪ੍ਰੈਜ਼ਨਟੇਸ਼ਨ ਵਿਚਲੀਆਂ ਚੀਜ਼ਾਂ ਉੱਤੇ ਗਤੀ ਨੂੰ ਦਰਸਾਉਂਦੇ ਹਨ ।

ਪ੍ਰਸ਼ਨ 3.
ਪਾਵਰਪੁਆਇੰਟ ਵਿੱਚ ਐਨੀਮੇਸ਼ਨ ਸਕੀਮਜ਼ (Animation Schemes) ਕੀ ਹੁੰਦੀਆਂ ਹਨ ?
ਉੱਤਰ-
ਐਨੀਮੇਸ਼ਨ ਸ਼ਕੀਮਜ਼ ਪਹਿਲਾਂ ਤੋਂ ਪ੍ਰਭਾਸ਼ਿਤ ਐਨੀਮੇਸ਼ਨ ਇਫੈਕਟਸ ਦਾ ਸੰਗ੍ਰਹਿ ਹੁੰਦਾ ਹੈ ।

ਪ੍ਰਸ਼ਨ 4.
ਤੁਸੀਂ ਪਾਵਰਪੁਆਇੰਟ ਵਿੱਚ ਐਨੀਮੇਸ਼ਨਜ਼ ਦਾ ਪ੍ਰੀਵਿਊ (Preview) ਕਿਵੇਂ ਦੇਖੋਗੇ ?
ਉੱਤਰ-

  1. Animation ਪੇਨ ਵਿੱਚ Play ਬਟਨ ਉੱਪਰ ਕਲਿੱਕ ਕਰੋ ।
  2. ਮੌਜੂਦਾ ਸਲਾਇਡ ਲਈ ਇਫੈਕਟਸ play ਹੁੰਦੇ ਦਿਖਾਈ ਦੇਣਗੇ ।
  3. ਐਨੀਮੇਸ਼ਨ ਪੇਨ ਦੇ ਸੱਜੇ ਪਾਸੇ ਇੱਕ ਸਮਾਂ-ਰੇਖਾ (timeline) ਦਿਖਾਈ ਦੇਵੇਗੀ ਜੋ ਹਰੇਕ ਇਫੈਕਟ ਦੀ ਪ੍ਰਤੀ (progress) ਨੂੰ ਦਰਸਾਉਂਦੀ ਹੈ ।

ਪ੍ਰਸ਼ਨ 5.
ਪਾਵਰਪੁਆਇੰਟ ਵਿੱਚ ਮੌਜੂਦ 4 ਕਿਸਮਾਂ ਦੀਆਂ ਐਨੀਮੇਸ਼ਨਜ਼ ਦੇ ਨਾਂ ਲਿਖੋ ।
ਉੱਤਰ-
ਐਂਟਰੈਂਸ, ਐਮਫੇਮਿਸ, ਐਗਜ਼ਿਟ, ਮੋਸ਼ਨ ਪਾਥਸ ।

PSEB 8th Class Computer Solutions Chapter 6 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-3)

3. ਵੱਡੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਐਨੀਮੇਸ਼ਨ (Animation) ਕੀ ਹੈ ? ਪਾਵਰਪੁਆਇੰਟ ਵਿੱਚ ਇਹ ਕਿੰਨੀ ਕਿਸਮ ਦੀ ਹੁੰਦੀ ਹੈ ?
ਉੱਤਰ-
ਐਨੀਮੇਸ਼ਨ ਵਿਜ਼ੂਅਲ ਇਫੈਕਟਸ (visual effects) ਹੁੰਦੇ ਹਨ ਜੋ ਪ੍ਰੈਜ਼ਨਟੇਸ਼ਨ ਵਿਚਲੀਆਂ ਚੀਜ਼ਾਂ ਉੱਤੇ ਗਤੀ ਨੂੰ ਦਰਸਾਉਂਦੇ ਹਨ । ਇਹ ਸਲਾਇਡ ਆਬਜੈਕਟ ਕੁਝ ਵੀ ਹੋ ਸਕਦੇ ਹਨ , ਜਿਵੇਂ ਕਿਟੈਕਸਟ, ਤਸਵੀਰਾਂ, ਚਾਰਟਸ, ਸਮਾਰਟ ਆਰਟ ਫਿਕਸ, ਸ਼ੇਪਸ, ਵੀਡੀਓ ਕਲਿੱਪਸ ਆਦਿ | ਐਨੀਮੇਸ਼ਨ ਪ੍ਰੈਜ਼ਨਟੇਸ਼ਨ ਨੂੰ ਹੋਰ ਗਤੀਸ਼ੀਲ ਬਣਾਉਣ ਵਿੱਚ ਸਹਾਇਤਾ ਕਰ ਸਕਦੀ ਹੈ | ਪਾਵਰਪੁਆਇੰਟ ਚਾਰ ਕਿਸਮਾਂ ਦੇ ਐਨੀਮੇਸ਼ਨ ਪ੍ਰਦਾਨ ਕਰਦਾ ਹੈ ਜੋ ਕਿ ਹੇਠ ਲਿਖੇ ਹਨ :

  1. ਐਂਟਰੈਂਸ (Entrance) – ਪ੍ਰੈਜ਼ਨਟੇਸ਼ਨ ਦੌਰਾਨ ਕਿਸੇ ਚੀਜ਼ (object) ਦੀ ਸਕ੍ਰੀਨ ਉੱਪਰ ਕਿਸ ਤਰ੍ਹਾਂ ਐਂਟਰੀ ਹੋਵੇ, ਇਹ ਤੈਅ ਕਰਨ ਲਈ ਐਂਟਰੈਂਸ (Entrance) ਕਿਸਮ ਦੀ ਐਨੀਮੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ।
  2. ਐਮਫੇਸਿਸ (Emphasis) – ਇਸ ਐਨੀਮੇਸ਼ਨ ਦੀ ਵਰਤੋਂ ਕਿਸੇ ਵਸਤੂ ਵੱਲ ਦਰਸ਼ਕਾਂ ਦਾ ਧਿਆਨ ਖਿੱਚਣ ਲਈ ਕੀਤੀ ਜਾਂਦੀ ਹੈ ।
  3. ਐਗਜ਼ਿਟ (Exit) – ਪ੍ਰੈਜ਼ਨਟੇਸ਼ਨ ਦੌਰਾਨ ਕੋਈ ਚੀਜ਼ ਸਲਾਇਡ ਉੱਪਰੋਂ ਬਾਹਰ ਜਾਂਦੇ ਹੋਏ ਕਿਸ ਤਰ੍ਹਾਂ ਨਜ਼ਰ ਆਵੇ, ਇਹ ਤੈਅ ਕਰਨ ਲਈ ਐਗਜ਼ਿਟ ਕਿਸਮ ਦੀ ਐਨੀਮੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ ।
  4. ਮੋਸ਼ਨ ਪਾਥਸ (Motion Paths) – ਮੋਸ਼ਨ ਪਾਥਸ ਐਨੀਮੇਸ਼ਨ ਇਹ ਨਿਰਧਾਰਿਤ ਕਰਦੇ ਹਨ ਕਿ ਕੋਈ ਚੀਜ਼ ਕਿਸ ਤਰ੍ਹਾਂ ਸਲਾਇਡ ਦੇ ਆਲੇ-ਦੁਆਲੇ ਘੁੰਮੇ ।

ਪ੍ਰਸ਼ਨ 2.
ਤੁਸੀਂ ਪਾਵਰਪੁਆਇੰਟ ਪ੍ਰੈਜ਼ਨਟੇਸ਼ਨ ਨੂੰ PDF ਫਾਰਮੈਟ ਵਿੱਚ ਕਿਵੇਂ ਸੇਵ ਕਰੋਗੇ ?
ਉੱਤਰ-
PDF ਵਿੱਚ ਕਿਸੇ ਪ੍ਰੈਜ਼ਨਟੇਸ਼ਨ ਨੂੰ ਸੇਵ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਪ੍ਰਾਪਤ ਕਰਤਾ ਸਾਡੀ ਪ੍ਰੈਜ਼ਨਟੇਸ਼ਨ ਦੇ ਕੰਟੈਂਟਸ ਵਿੱਚ ਬਦਲਾਵ ਨਹੀਂ ਕਰ ਸਕਣਗੇ । PDF ਫਾਰਮੈਟ ਵਿੱਚ ਪ੍ਰੈਜ਼ਨਟੇਸ਼ਨ ਸਲਾਇਡਜ਼ ਨੂੰ ਸੇਵ ਕਰ ਦੇ ਸਟੈਪਸ ਹੇਠਾਂ ਦਿੱਤੇ ਗਏ ਹਨ :

  1. File ਟੈਬ ਉੱਪਰ ਕਲਿੱਕ ਕਰੋ ।
  2. Save as ਆਪਸ਼ਨ ਉੱਪਰ ਕਲਿੱਕ ਕਰੋ ।
  3. ਫਾਈਲ ਦਾ ਨਾਮ ਅਤੇ ਉਸਨੂੰ ਸੇਵ ਕਰਨ ਦੀ ਲੋਕੇਸ਼ਨ ਸੈਂਟ ਕਰੋ ।
  4. Save as type ਡਰਾਪ-ਡਾਊਨ ਲਿਸਟ ਵਿਚੋਂ PDF (*pdf) ਫਾਰਮੈਟ ਦੀ ਚੋਣ ਕਰੋ ।
  5. Save ਬਟਨ ਉੱਪਰ ਕਲਿੱਕ ਕਰੋ PDF ਫਾਈਲ ਤਿਆਰ ਕਰੋ ।

ਪ੍ਰਸ਼ਨ 3.
ਪਾਵਰਪੁਆਇੰਟ ਵਿੱਚ Slide Transition ਕਿਵੇਂ ਲਾਗੂ ਕੀਤਾ ਜਾਂਦਾ ਹੈ ?
ਉੱਤਰ-
ਪ੍ਰੈਜ਼ਨਟੇਸ਼ਨ ਵਿੱਚ ਕ੍ਰਾਂਜ਼ੀਸ਼ਨ ਇਫੈਕਟਸ ਲਾਗੂ ਕਰਨ ਲਈ ਹੇਠ ਦਿੱਤੇ ਸਟੈਪਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ :

  • ਉਸ ਸਲਾਇਡ ਨੂੰ ਸਿਲੈਕਟ ਕਰੋ ਜਿਸ ਉੱਪਰ ਟ੍ਰਾਂਜ਼ੀਸ਼ਨ ਲਾਗੂ ਕਰਨੀ ਹੈ ।
  • Transitions ਟੈਬ ਉੱਪਰ ਕਲਿੱਕ ਕਰਕੇ “Transition to This Slide” ਗਰੁੱਪ ਵਿੱਚੋਂ ਇੱਛਾ ਅਨੁਸਾਰ ਝਾਂਜ਼ੀਸ਼ਨ ਇਫੈਕਟ ਉੱਪਰ ਕਲਿੱਕ ਕਰੋ ।
  • ਜ਼ਰੂਰਤ ਅਨੁਸਾਰ ਹੋਰ ਆਪਸ਼ਨਾਂ ਜਿਵੇਂ ਕਿ-ਇਫੈਕਟਸ ਆਪਸ਼ਨਜ਼ (Effect Options), ਸਾਉਂਡ (Sound) ਅਤੇ ਸਮਾਂ ਅਵਧੀ (Duration) ਆਦਿ ਦੀ ਚੋਣ ਕਰੋ ।
  • ਟ੍ਰਾਂਜ਼ੀਸ਼ਨ ਦੀ ਦਿਖਾਵਟ ਨੂੰ ਦੇਖਣ ਲਈ Preview ਬਟਨ ’ਤੇ ਕਲਿੱਕ ਕਰੋ ।
  • ਜੇਕਰ ਅਸੀਂ ਸਾਰੀਆਂ ਸਲਾਇਡਜ਼ ਉੱਪਰ ਇੱਕੋ ਜਿਹੀ ਜ਼ੀਸ਼ਨ ਲਾਗੂ ਕਰਨਾ ਚਾਹੁੰਦੇ ਹਾਂ ਤਾਂ Timing ਗਰੁੱਪ ਵਿੱਚ “Apply To All” ਆਪਸ਼ਨ ‘ਤੇ ਕਲਿੱਕ ਕਰੋ । ਅਸੀਂ Transitions ਟੈਬ ਵਿੱਚ None ਉੱਪਰ ਕਲਿੱਕ ਕਰਕੇ ਸਲਾਇਡਾਂ ‘ਤੇ ਲਾਗੂ ਕੀਤੇ ਗਏ ਟ੍ਰਾਂਜ਼ੀਸ਼ਨ ਇਫੈਕਟਸ ਨੂੰ ਹਟਾ ਵੀ ਸਕਦੇ ਹਾਂ ।

PSEB 8th Class Computer Guide ਮਾਈਕਰੋਸਾਫਟ ਪਾਵਰਪੁਆਇੰਟ (ਭਾਗ-3) Important Questions and Answers

1. ਖ਼ਾਲੀ ਥਾਂਵਾਂ ਭਰੋ

1. ਟਾਈਮਿੰਗ ਇਫੈਕਟ ਵਿੱਚ ਕਿਹੜੇ-ਕਿਹੜੇ ਇਫੈਕਟ ਹੁੰਦੇ ਹਨ ?
(ਉ) ਅਵਧੀ
(ਅ) ਦੇਰੀ ਦਾ ਸਮਾਂ
(ੲ) ਦੋਨੋਂ ਹੀ
(ਸ) ਕੋਈ ਨਹੀਂ ।
ਉੱਤਰ-
(ੲ) ਦੋਨੋਂ ਹੀ

2. ਪ੍ਰੈਜ਼ਨਟੇਸ਼ਨ ਨੂੰ ਕਿਸ-ਕਿਸ ਫਾਰਮੈਟ ਵਿੱਚ ਸੇਵ ਕੀਤਾ ਜਾ ਸਕਦਾ ਹੈ ?
(ਉ) PPF
(ਅ) ਵੀਡੀਓ
(ੲ) ਸ਼ੋਅ
(ਸ) ਸਾਰੇ ਹੀ ।
ਉੱਤਰ-
(ਸ) ਸਾਰੇ ਹੀ ।

2. ਪੂਰੇ ਰੂਪ ਲਿਖੋ

1. WMF
2. EMF
ਉੱਤਰ-
1. WMF – Windows Meta File.
2. EMF – Enchanced Windows Meta File.

PSEB 8th Class Computer Solutions Chapter 6 ਮਾਈਕਰੋਸਾਫਟ ਪਾਵਰਪੁਆਇੰਟ (ਭਾਗ-3)

3. ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਪਾਵਰਪੁਆਇੰਟ ਪ੍ਰੈਜ਼ਨਟੇਸ਼ਨ ਨੂੰ ਕਿਨ੍ਹਾਂ ਰੂਪਾਂ ਵਿੱਚ ਸੇਵ ਕੀਤਾ ਜਾ ਸਕਦਾ ਹੈ ?
ਉੱਤਰ-
ਪਾਵਰਪੁਆਇੰਟ ਪ੍ਰੈਜ਼ਨਟੇਸ਼ਨ ਨੂੰ ਹੇਠ ਲਿਖੇ ਰੂਪਾਂ ਵਿੱਚ ਸੇਵ ਕੀਤਾ ਜਾ ਸਕਦਾ ਹੈ ।

  1. ਪੀ.ਡੀ.ਐਫ.
  2. ਵੀਡੀਓ
  3. ਤਸਵੀਰਾਂ
  4. ਪਾਵਰਪੁਆਇੰਟ ਸ਼ੋਅ ।

ਪ੍ਰਸ਼ਨ 2.
ਪਾਵਰਪੁਆਇੰਟ ਪ੍ਰੈਜ਼ਨਟੇਸ਼ਨ ਨੂੰ ਕਿਹੜੇ ਪਿਕਚਰ ਫਾਰਮੈਟ ਵਿੱਚ ਸੇਵ ਕੀਤਾ ਜਾ ਸਕਦਾ ਹੈ ?
ਉੱਤਰ-
ਪਾਵਰਪੁਆਇੰਟ ਪ੍ਰੈਜ਼ਨਟੇਸ਼ਨ ਨੂੰ GIF, JPEG, PNG. TIFF, BMP, WMF ਅਤੇ EMF ਪਿਕਚਰ ਫਾਰਮੈਟ ਵਿੱਚ ਸੇਵ ਕੀਤਾ ਜਾ ਸਕਦਾ ਹੈ ।

Leave a Comment