Punjab State Board PSEB 8th Class Home Science Book Solutions Practical ਆਂਡਾ ਪਕਾਉਣਾ Notes.
PSEB 8th Class Home Science Practical ਆਂਡਾ ਪਕਾਉਣਾ
ਆਮਲੇਟ
ਸਾਮਾਨ –
ਆਂਡੇ – 4
ਪਿਆਜ਼ – 2 ਛੋਟੇ
ਟਮਾਟਰ – 1/2 ਛੋਟਾ
ਹਰੀ ਮਿਰਚ – 1-2
ਨਮਕ ਅਤੇ ਕਾਲੀ ਮਿਰਚ – ਸੁਆਦ ਅਨੁਸਾਰ
ਘਿਓ – ਤਲਣ ਲਈ
ਵਿਧੀ – ਆਂਡੇ ਦਾ ਪੀਲਾ ਅਤੇ ਸਫ਼ੈਦ ਭਾਗ ਵੱਖ-ਵੱਖ ਕਰ ਲਓ । ਸਫ਼ੈਦ ਭਾਗ ਨੂੰ ਚੰਗੀ ਤਰ੍ਹਾਂ ਫੈਂਟ ਲਓ । ਹੁਣ ਇਸ ਵਿਚ ਪੀਲਾ ਭਾਗ ਚੰਗੀ ਤਰ੍ਹਾਂ ਮਿਲਾ ਲਓ ਅਤੇ ਨਮਕ ਤੇ ਕਾਲੀ ਮਿਰਚ ਵੀ ਪਾ ਦਿਓ । ਫਰਾਇੰਗ ਪੈਨ (Frying Pan) ਗਰਮ ਕਰਕੇ ਥੋੜ੍ਹਾ ਜਿਹਾ ਘਿਓ ਪਾ ਕੇ ਅੱਧੇ ਆਂਡੇ ਦਾ ਘੋਲ ਫੈਲਾ ਦਿਓ । ਇਸ ਦੇ ਉੱਪਰ ਬਰੀਕ ਕੱਟਿਆ ਪਿਆਜ਼, ਟਮਾਟਰ ਅਤੇ ਹਰੀ ਮਿਰਚ ਫੈਲਾ ਕੇ ਸੇਕ ਜਾਣ ਤੇ ਆਮਲੇਟ ਨੂੰ ਮੋੜ ਦਿਓ । ਇਸੇ ਤਰ੍ਹਾਂ ਅੱਧੇ ਬਚੇ ਹੋਏ ਘੋਲ ਦਾ ਆਮਲੇਟ ਬਣਾ ਲਓ ।
ਕੁੱਲ ਮਾਤਰਾ – ਦੋ ਆਮਲੇਟ ।
ਫਰਾਈਡ ਆਂਡਾ
ਸਾਮਾਨ-
ਆਂਡੇ – 2
ਘਿਓ – ਤਲਣ ਲਈ
ਨਮਕ ਕਾਲੀ ਮਿਰਚ ਸੁਆਦ ਅਨੁਸਾਰ |
ਵਿਧੀ – ਫਰਾਇੰਗ ਪੈਨ ਗਰਮ ਕਰਕੇ ਉਸ ਵਿਚ ਥੋੜਾ ਜਿਹਾ ਘਿਓ ਪਾ ਦਿਓ | ਆਂਡੇ ਨੂੰ ਫਰਾਇੰਗ ਪੈਨ ਵਿਚ ਇਸ ਤਰ੍ਹਾਂ ਤੋੜੋ ਤਾਂ ਜੋ ਪੀਲਾ ਅਤੇ ਸਫ਼ੈਦ ਭਾਗ ਮਿਲਣ ਨਾ । ਹੁਣ ਫਰਾਇੰਗ ਪੈਨ ਨੂੰ ਢੱਕ ਕੇ ਮੱਧਮ ਅੱਗ ‘ਤੇ ਰੱਖੋ । ਦੋ ਮਿੰਟ ਵਿਚ ਆਂਡਾ ਆਪਣੀ ਹੀ ਭਾਫ ਨਾਲ ਪੱਕ ਜਾਂਦਾ ਹੈ । ਪਰੋਸਦੇ ਸਮੇਂ ਸੇਕੀ ਹੋਈ ਡਬਲ ਰੋਟੀ ਤੇ ਮੱਖਣ ਲਾ ਕੇ ਉੱਪਰ ਫਰਾਈਡ ਆਂਡਾ ਰੱਖ ਦਿਓ ਅਤੇ ਨਮਕ, ਕਾਲੀ ਮਿਰਚ ਛਿੜਕ ਦਿਓ ।
ਕੁੱਲ ਮਾਤਰਾ – ਦੋ ।
ਆਂਡੇ ਨੂੰ ਪਾਣੀ ਵਿਚ ਪਕਾਉਣਾ ਜਾਂ ਪੋਚਿੰਗ
ਸਾਮਾਨ-
ਆਂਡੇ – 2
ਪਾਣੀ – 2 ਗਿਲਾਸ ਦੇ ਲਗਪਗ
ਸਿਰਕਾ ਜਾਂ ਨਿਬੂ – 2 ਛੋਟੇ ਚਮਚ
ਨਮਕ ਅਤੇ ਕਾਲੀ ਮਿਰਚ – ਸੁਆਦ ਅਨੁਸਾਰ
ਵਿਧੀ – ਫਰਾਇੰਗ ਪੈਨ ਵਿਚ ਪਾਣੀ ਪਾ ਕੇ ਅੱਗ ‘ਤੇ ਰੱਖੋ ਅਤੇ ਇਸ ਵਿਚ ਸਿਰਕਾ ਜਾਂ ਨਿੰਬੂ ਦਾ ਰਸ ਅਤੇ ਨਮਕ ਪਾ ਦਿਓ। ਹੁਣ ਇਸ ਵਿਚ ਆਂਡਾ ਇਸ ਤਰ੍ਹਾਂ ਤੋੜੋ ਕਿ ਸਫ਼ੈਦ ਅਤੇ ਪੀਲਾ ਭਾਗ ਮਿਲਣ ਨਾ । ਦੋ ਤਿੰਨ ਮਿੰਟ ਵਿਚ ਪੱਕ ਜਾਣ ਤੇ ਕੱਢ ਕੇ ਕਾਲੀ ਮਿਰਚ ਪਾ ਕੇ ਟੋਸਟ ਜਾਂ ਤਲੇ ਹੋਏ ਆਲੂ ਦੇ ਟੁਕੜਿਆਂ ਨਾਲ ਪਰੋਸੋ । ਕੁੱਲ ਮਾਤਰਾ-ਦੋ ।
ਆਂਡੇ ਅਤੇ ਦੁੱਧ ਨੂੰ ਪਕਾਉਣਾ
ਸਾਮਾਨ-
ਆਂਡੇ – 4
ਦੁੱਧ – 2 ਵੱਡੇ ਚਮਚ
ਮੱਖਣ – 2 ਚਮਚ
ਨਮਕ, ਕਾਲੀ ਮਿਰਚ – ਸੁਆਦ ਅਨੁਸਾਰ
ਵਿਧੀ – ਆਂਡੇ, ਦੁੱਧ, ਨਮਕ ਅਤੇ ਮਿਰਚ ਨੂੰ ਮਿਲਾ ਕੇ ਹਲਕਾ ਜਿਹਾ ਨੈੱਟੋ | ਆਂਡੇ ਅਤੇ ਦੁੱਧ ਦੇ ਮਿਸ਼ਰਨ ਨੂੰ ਫਰਾਇੰਗ ਪੈਨ ਵਿਚ ਪਾ ਦਿਓ ਅਤੇ ਹਿਲਾਉਂਦੇ ਰਹੋ ਜਦੋਂ ਤਕ ਕਿ ਪੱਕ ਕੇ ਗਾੜਾ ਨਾ ਹੋ ਜਾਏ । ਵਧੇਰੇ ਨਾ ਪਕਾਓ । ਜੇਕਰ ਵਧੇਰੇ ਪਕਾਇਆ ਜਾਏ ਤਾਂ ਇਹ ਸਖ਼ਤ ਹੋ ਜਾਂਦਾ ਹੈ। ਅਤੇ ਪਾਣੀ ਨਿਕਲ ਆਉਂਦਾ ਹੈ । ਇਸ ਨੂੰ ਟੋਸਟ ਨਾਲ ਪਰੋਸੋ ।
ਕੁੱਲ ਮਾਤਰਾ-ਦੋ ਕਟੋਰੀ ।
ਐੱਗ ਆਨ ਬਰੈਡਜ਼ ਟੋਸਟ
ਸਾਮਾਨ-
ਆਂਡੇ – 2
ਡਬਲ ਰੋਟੀ – 2 ਸਲਾਈਸ
ਪ੍ਰੋਸੇਸਡ ਪਨੀਰ – 25 ਗਰਾਮ
ਮੱਖਣ – 10 ਗਰਾਮ
ਕਾਲੀ ਮਿਰਚ (ਪੀਸੀ)- ਥੋੜੀ ਜਿਹੀ
ਨਮਕ – ਸੁਆਦ ਅਨੁਸਾਰ
ਵਿਧੀ – ਡਬਲ ਰੋਟੀ ਦੇ ਸਲਾਈਸਾਂ ’ਤੇ ਮੱਖਣ ਲਾ ਲਓ | ਪਨੀਰ ਕੱਦੁ ਕਸ ਕਰ ਲਓ ਅਤੇ ਉਸ ਦਾ ਅੱਧਾ ਭਾਗ ਡਬਲ ਰੋਟੀ ਦੇ ਟੁਕੜਿਆਂ ‘ਤੇ ਪਾ ਦਿਓ । ਇਕ ਟਰੇਅ ਵਿਚ ਥੋੜਾ ਘਿਓ ਲਾ ਕੇ ਡਬਲ ਰੋਟੀ ਨੂੰ ਉਸ ਵਿਚ ਰੱਖ ਲਓ । ਹੁਣ ਆਂਡਿਆਂ ਨੂੰ ਤੋੜ ਕੇ ਉਨ੍ਹਾਂ ਦੀ ਜ਼ਰਦੀ ਤੇ ਸਫ਼ੈਦੀ ਨੂੰ ਵੱਖ ਕਰ ਲਓ।
ਧਿਆਨ ਰਹੇ ਕਿ ਜ਼ਰਦੀ ਟੱਟੇ ਨਾ | ਆਂਡੇ ਦੀ ਸਫ਼ੈਦੀ ਨੂੰ ਐੱਗ ਬੀਟਰ (Egg Beater) ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਨਾਲ ਫੈਂਟ ਲਓ ਤਾਂ ਕਿ ਸਖ਼ਤ ਜਿਹੀ ਹੋ ਜਾਏ । ਹੁਣ ਇਸ ਸਫ਼ੈਦੀ ਨੂੰ ਡਬਲ ਰੋਟੀ ਦੇ ਸਲਾਈਸਾਂ ਦੇ ਚਾਰੇ ਪਾਸੇ ਪਾ ਦਿਓ ਅਤੇ ਦੋਹਾਂ ਦੇ ਵਿਚਕਾਰ ਆਂਡੇ ਦੀ ਜ਼ਰਦੀ ਤੋੜ ਦਿਓ । ਉੱਪਰੋਂ ਕੱਦੂਕਸ ਕੀਤਾ ਹੋਇਆ ਪਨੀਰ ਉਸ ਨੂੰ ‘ਓਵਨ’ ਵਿਚ ਭੂਰੇ ਰੰਗ ਦਾ ਹੋਣ ਤਕ ਸੇਕੋ । ਹੁਣ ਇਨ੍ਹਾਂ ਤੇ ਨਮਕ ਤੇ ਕਾਲੀ ਮਿਰਚ ਪਾ ਕੇ ਪਰੋਸੋ ।
ਕੁੱਲ ਮਾਤਰਾ – ਦੋ ਵਿਅਕਤੀਆਂ ਲਈ ।
ਪੌਸ਼ਟਿਕ ਪਰੌਠੇ
ਸਾਮਾਨ-
ਆਟਾ – 1/2 ਕਟੋਰੀ
ਪਾਲਕ – 100 ਗਰਾਮ
ਮੂੰਗਫ਼ਲੀ – 500 ਗਰਾਮ
ਹਰਾ ਧਨੀਆ – ਥੋੜ੍ਹਾ ਜਿਹਾ
ਵਸਣ – 1/2 ਕਟੋਰੀ
ਮੂਲੀ – 1
ਹਰੀ ਮਿਰਚ – 2-3
ਅਦਰਕ – 1 ਛੋਟਾ ਟੁਕੜਾ
ਨਮਕ – ਸੁਆਦ ਅਨੁਸਾਰ
ਘਿਓ – ਤਲਣ ਲਈ
ਵਿਧੀ – ਮੂਲੀ ਕੱਦੂਕਸ ਕਰ ਲਓ। ਮੂਲੀ ਦੇ ਨਰਮ ਪੱਤੇ ਅਤੇ ਪਾਲਕ ਦੇ ਪੱਤਿਆਂ ਨੂੰ ਧੋ ਕੇ ਬਰੀਕ ਕੱਟ ਲਓ । ਹਰੀ ਮਿਰਚ, ਹਰਾ ਧਨੀਆ ਅਤੇ ਅਦਰਕ ਨੂੰ ਵੀ ਕੱਟ ਲਓ । ਮੁੰਗਫ਼ਲੀ ਦੇ ਦਾਣਿਆਂ ਨੂੰ ਮੋਟਾ-ਮੋਟਾ ਕੁੱਟ ਲਓ | ਆਟਾ ਅਤੇ ਵੇਸਣ ਛਾਣੋ ਅਤੇ ਬਾਕੀ ਸਾਰੀਆਂ ਚੀਜ਼ਾਂ ਮਿਲਾ ਕੇ ਆਟਾ ਗੁੰਨ੍ਹ ਲਓ । ਇਸ ਦੇ ਪਰੌਂਠੇ ਬਣਾ ਕੇ ਦਹੀਂ ਨਾਲ ਪਰੋਸੋ ।
ਭਰਵਾਂ ਪਰੌਂਠਾ
ਸਾਮਾਨ-
ਕਣਕ ਦਾ ਆਟਾ – 150 ਗਰਾਮ
ਪਾਣੀ – ਲੋੜ ਅਨੁਸਾਰ
ਨਮਕ – ਥੋੜ੍ਹਾ ਜਿਹਾ
ਛੋਲਿਆਂ ਦੀ ਦਾਲ – 30 ਗਰਾਮ
ਆਲੂ – 50 ਗਰਾਮ
ਹਰੀ ਮਿਰਚ – 1-2
ਘਿਓ – 2 ਛੋਟੇ ਚਮਚ
ਗਰਮ ਮਸਾਲਾ – \(\frac {1}{4}\) ਚਾਹ ਦਾ ਚਮਚ
ਪੀਸੀ ਹੋਈ ਲਾਲ ਮਿਰਚ – ਲੋੜ ਅਨੁਸਾਰ
ਘਿਓ ਜਾਂ ਤੇਲ – ਸੇਕਣ ਲਈ
ਵਿਧੀ – ਆਟੇ ਵਿਚ ਨਮਕ ਪਾ ਕੇ ਗੁੰਨ੍ਹ ਲਓ \(\frac {1}{2}\) ਅਤੇ ਘੰਟੇ ਦੇ ਲਈ ਰੱਖ ਦਿਓ। ਆਲੂ ਅਤੇ ਛੋਲਿਆਂ ਦੀ ਦਾਲ ਉਬਾਲੋ ਅਤੇ ਆਲੂ ਛਿੱਲ ਕੇ ਪੀਸ ਲਓ । ਦਾਲ ਨੂੰ ਵੀ ਇਸ ਵਿਚ ਮਿਲਾ ਲਓ । ਹਰੀ ਮਿਰਚ ਧੋ ਕੇ ਬਰੀਕ ਕੱਟੋ ਅਤੇ ਇਸ ਨੂੰ ਦਾਲ ਜਾਂ ਆਲੂ ਵਿਚ ਮਿਲਾ ਲਓ । ਇਕ ਚਮਚ ਘਿਓ ਗਰਮ ਕਰਕੇ ਦਾਲ ਤੇ ਆਲੂ ਦਾ ਮਿਕਸਚਰ ਅਤੇ ਮਸਾਲੇ ਪਾ ਕੇ ਪੰਜ ਮਿੰਟ ਲਈ ਭੰਨ ਲਓ । ਇਸ ਪ੍ਰਕਾਰ ਸਟਡਿੰਗ ਤਿਆਰ ਹੋ ਜਾਏਗੀ । ਆਟੇ ਨੂੰ ਚੰਗੀ ਤਰ੍ਹਾਂ ਗੁੰਨ ਕੇ ਉਸ ਵਿਚੋਂ ਚਾਰ ਗੋਲੀਆਂ ਬਣਾ ਲਓ । ਹਰ ਇਕ ਗੋਲੀ ਨੂੰ ਪਹਿਲਾਂ ਥੋੜਾ ਜਿਹਾ ਵੇਲ ਲਓ ਫਿਰ ਇਸ ਵਿਚ ਇਕ ਵੱਡਾ ਚਮਚ ਸਟਰਿੰਗ ਭਰ ਕੇ ਫਿਰ ਤੋਂ ਗੋਲੀ ਬਣਾ ਲਓ । ਹੁਣ ਇਸ ਪਰੌਂਠੇ ਨੂੰ ਪੂਰਾ ਵੇਲ ਲਓ | ਪਰੌਠੇ ਨੂੰ ਤਵੇ ਤੇ ਘਿਓ ਪਾ ਕੇ ਸੇਕ ਲਓ ।
ਨੋਟ – ਸਟਰਿੰਗ, ਮੌਸਮ ਦੇ ਅਨੁਸਾਰ ਸਬਜ਼ੀਆਂ ਜਿਵੇਂ-ਮੂਲੀ ਅਤੇ ਫੁੱਲ ਗੋਭੀ ਦੀ ਵੀ ਬਣਾਈ ਜਾ ਸਕਦੀ ਹੈ । ਮੁੰਗਫ਼ਲੀ ਦੀ ਸਟਰਿੰਗ ਵੀ ਬਣਾਈ ਜਾ ਸਕਦੀ ਹੈ ।
ਕੁੱਲ ਮਾਤਰਾ – ਚਾਰ ਪਰੌਠੇ ।