Punjab State Board PSEB 8th Class Home Science Book Solutions Practical ਸਲਾਦ ਅਤੇ ਸੂਪ (ਭਾਗ-I) Notes.
PSEB 8th Class Home Science Practical ਸਲਾਦ ਅਤੇ ਸੂਪ (ਭਾਗ-I)
ਹਰੀਆਂ ਸਬਜ਼ੀਆਂ ਦਾ ਸਲਾਦ
ਸਾਮਾਨ-
ਬੰਦ ਗੋਭੀ – 1 ਛੋਟਾ ਫੁੱਲ
ਸ਼ਿਮਲਾ ਮਿਰਚ – 1
ਪਾਲਕ ਦੇ ਪੱਤੇ – ਥੋੜ੍ਹੇ ਜਿਹੇ
ਟਮਾਟਰ – 2
ਰਾਈ ਪਾਊਡਰ – 1/4 ਚਮਚ
ਕਾਲੀ ਮਿਰਚ – ਲੋੜ ਅਨੁਸਾਰ
ਨਮਕ – ਲੋੜ ਅਨੁਸਾਰ
ਸਿਰਕਾ – 2 ਵੱਡੇ ਚਮਚ
ਲਸਣ – 2 ਤੁਰੀਆਂ
ਵਿਧੀ – ਜਿਸ ਸ਼ੀਸ਼ੇ ਦੇ ਡੱਗੇ ਵਿਚ ਸਲਾਦ ਪਰੋਸਣਾ ਹੋਵੇ ਉਸ ਨੂੰ ਧੋ ਕੇ, ਪੂੰਝ ਕੇ, ਠੰਢਾ ਕਰ ਲਓ । ਸਬਜ਼ੀਆਂ ਨੂੰ ਧੋ ਕੇ, ਪੂੰਝ ਕੇ ਸਲਾਦ ਬਣਾਉਣ ਤਕ ਫਰਿਜ਼ ਵਿਚ ਰੱਖੋ । ਡੱਗੇ ਵਿਚ ਲਸਣ ਦੀਆਂ ਤੁਰੀਆਂ ਨੂੰ ਫੇਹ ਕੇ ਪਾਓ ਅਤੇ ਫਿਰ ਬੰਦ ਗੋਭੀ ਨੂੰ ਹੱਥਾਂ ਨਾਲ ਤੋੜ ਕੇ ਪਾਓ ।ਇਸ ਉੱਤੇ ਨਮਕ, ਕਾਲੀ ਮਿਰਚ, ਰਾਈ ਦਾ ਪਾਊਡਰ ਅਤੇ ਸਿਰਕਾ ਪਾ ਦਿਓ ਅਤੇ ਸਭ ਤੋਂ ਉੱਤੇ ਕੱਟੀ ਹੋਈ ਸ਼ਿਮਲਾ ਮਿਰਚ ਅਤੇ ਟਮਾਟਰ ਰੱਖੋ | ਪਰੋਸਣ ਤੋਂ ਪਹਿਲਾਂ ਠੰਢਾ ਕਰੋ ਅਤੇ ਕਾਂਟੇ ਨਾਲ ਹਿਲਾ ਲਓ ।
ਕੁੱਝ ਹੋਰ ਤਰ੍ਹਾਂ ਦੇ ਸਲਾਦ
ਉਬਲੀਆਂ ਹੋਈਆਂ ਸਬਜ਼ੀਆਂ ਦਾ ਸਲਾਦ
ਸਾਮਾਨ-
ਬੰਦ ਗੋਭੀ – 250 ਗਰਾਮ
ਗਾਜਰ – 250 ਗਰਾਮ
ਮਟਰ – 100 ਗਰਾਮ
ਫਰਾਂਸਬੀਨ – ਕੁੱਝ ਫਲੀਆਂ
ਚੁਕੰਦਰ – 1
ਆਂਡੇ – 2
ਆਲੂ – 2
ਸਿਰਕਾ – 2 ਚਮਚ
ਨਮਕ, ਕਾਲੀ ਮਿਰਚ – ਲੋੜ ਅਨੁਸਾਰ
ਵਿਧੀ – ਸਾਰੀਆਂ ਸਬਜ਼ੀਆਂ ਨੂੰ ਧੋ ਕੇ ਹਲਕਾ ਜਿਹਾ ਉਬਾਲੋ | ਆਲੂ ਨੂੰ ਉਬਾਲ ਕੇ ਛਿੱਲ ਲਓ । ਚੁਕੰਦਰ ਰੰਗ ਛੱਡਦਾ ਹੈ ਇਸ ਲਈ ਉਸ ਨੂੰ ਵੱਖਰਾ ਉਬਾਲੋ । ਹੁਣ ਇਨ੍ਹਾਂ ਸਬਜ਼ੀਆਂ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸ ਵਿਚ ਨਮਕ, ਕਾਲੀ ਮਿਰਚ ਤੇ ਸਿਰਕਾ ਮਿਲਾ ਲਓ | ਆਂਡਿਆਂ ਨੂੰ ਚੰਗੀ ਤਰ੍ਹਾਂ ਉਬਾਲ ਕੇ ਉਨ੍ਹਾਂ ਦੇ ਛਿਲਕੇ ਉਤਾਰ ਲਓ | ਸਬਜ਼ੀਆਂ ਨੂੰ ਪਲੇਟ ਵਿਚ ਸਜਾ ਕੇ ਉੱਪਰ ਆਂਡੇ ਦੇ ਗੋਲ-ਗੋਲ ਟੁਕੜੇ ਸਜਾਓ।
ਦਾਲ ਅਤੇ ਸਬਜ਼ੀਆਂ ਦਾ ਮਿਸ਼ਰਿਤ ਸਲਾਦ
ਸਾਮਾਨ-
ਰਾਜਮਾਂਹ – 50 ਗਰਾਮ
ਕਾਬਲੀ ਛੋਲੇ – 50 ਗਰਾਮ
ਆਲੂ – 100 ਗਰਾਮ
ਖੀਰਾ – 100 ਗਰਾਮ
ਹਰਾ ਧਨੀਆ – ਥੋੜਾ ਜਿਹਾ
ਹਰੀ ਮਿਰਚ – 1-2
ਨਮਕ ਅਤੇ ਕਾਲੀ ਮਿਰਚ – ਸੁਆਦ ਅਨੁਸਾਰ
ਨਿੰਬੂ – 1 ਵੱਡਾ
ਵਿਧੀ – ਰਾਜਮਾਂਹ ਅਤੇ ਛੋਲੇ ਸਾਫ਼ ਕਰਕੇ ਭਿਉਂ ਲਓ । ਭਿੱਜੇ ਹੋਏ ਛੋਲੇ ਅਤੇ ਰਾਜਮਾਂਹ ਉਬਾਲ ਲਓ | ਆਲੂ ਵੀ ਉਬਾਲ ਲਓ | ਆਲੂਆਂ ਨੂੰ ਛਿੱਲ ਕੇ ਕੱਟ ਲਓ । ਖੀਰੇ ਨੂੰ ਛਿੱਲ ਕੇ ਟੁਕੜੇ ਕਰ ਲਓ । ਸਭ ਨੂੰ ਮਿਲਾ ਕੇ ਬਰੀਕ ਕੱਟੇ ਹੋਏ ਪਿਆਜ਼, ਹਰਾ ਧਨੀਆ ਅਤੇ ਹਰੀ ਮਿਰਚ ਵੀ ਪਾਓ । ਹੁਣ ਇਸ ਵਿਚ ਨਮਕ, ਕਾਲੀ ਮਿਰਚ ਅਤੇ ਨਿੰਬੂ ਮਿਲਾ ਕੇ ਪਰੋਸੋ।
ਫਲਾਂ ਦੇ ਸਲਾਦ
ਸਾਮਾਨ-
वेले – 2
ਸੰਤਰਾ – 1
ਸੇਬ – 1
ਨਾਸ਼ਪਾਤੀ – 1
ਅਮਰੂਦ – 2
ਅਨਾਨਾਸ – ਦੋ ਗੋਲ ਟੁਕੜੇ
ਨਿੰਬੂ – 1
ਚੈਰੀ – ਸਜਾਉਣ ਲਈ
ਨਮਕ ਅਤੇ ਕਾਲੀ ਮਿਰਚ – ਲੋੜ ਅਨੁਸਾਰ
ਵਿਧੀ – ਸਾਰੇ ਫਲਾਂ ਨੂੰ ਛਿੱਲ ਕੇ ਮਨਪਸੰਦ ਗੋਲ ਜਾਂ ਲੰਬੇ ਟੁਕੜਿਆਂ ਵਿਚ ਕੱਟ ਲਓ। ਚੈਰੀ ਨੂੰ ਨਹੀਂ ਕੱਟਣਾ ਚਾਹੀਦਾ | ਪਲੇਟ ਵਿਚ ਚੰਗੀ ਤਰ੍ਹਾਂ ਸਜਾ ਕੇ ਨਮਕ, ਕਾਲੀ ਮਿਰਚ ਤੇ ਨਿੰਬੂ ਦਾ ਰਸਾ ਪਾ ਦਿਓ ।
ਸੇਬ ਦਾ ਖੱਟਾ-ਮਿੱਠਾ ਸਲਾਦ
ਸਾਮਾਨ-
ਮਿੱਠੇ ਸੇਬ – 2
ਤਰ (ਕਕੜੀ) – 1
ਬੰਦ ਗੋਭੀ – ਛੋਟੀ
ਨਿੰਬੂ – 1
ਟਮਾਟਰ – 1
ਚੀਨੀ – ਲੋੜ ਅਨੁਸਾਰ
ਸੰਤਰਾ – 1
ਨਮਕ – ਲੋੜ ਅਨੁਸਾਰ
ਹਰੀ ਮਿਰਚ – 2
ਸਲਾਦ ਦਾ ਪੱਤਾ – 1
ਪਿਆਜ – 1
ਵਿਧੀ – ਸਭ ਤੋਂ ਪਹਿਲਾਂ ਸਬਜ਼ੀਆਂ ਤੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਲਓ । ਸੰਤਰੇ ਨੂੰ ਛਿੱਲ ਕੇ ਤੇਜ਼ ਚਾਕੂ ਨਾਲ ਬਰੀਕ-ਬਰੀਕ ਕੱਟ ਲਓ । ਸੇਬ ਨੂੰ ਛਿੱਲ ਕੇ ਉਸ ਦੇ ਵੀ ਛੋਟੇ-ਛੋਟੇ ਟੁਕੜੇ ਕਰ ਲਓ । ਬੰਦ ਗੋਭੀ ਤੇ ਹਰੀ ਮਿਰਚ ਬਿਲਕੁਲ ਬਰੀਕ ਕੱਟ ਲਓ। ਫਿਰ ਇਨ੍ਹਾਂ ਸਭ ਤੇ ਚੀਨੀ, ਨਮਕ ਤੇ ਨਿੰਬੂ ਦਾ ਰਸ ਮਿਲਾ ਲਓ । ਇਕ ਵੱਡੀ ਪਲੇਟ ਵਿਚ ਸਲਾਦ ਦਾ ਪੱਤਾ ਵਿਛਾ ਕੇ ਇਸ ਮਿਸ਼ਰਨ ਨੂੰ ਉਸ ਉੱਪਰ ਰੱਖੋ | ਹੁਣ ਪਿਆਜ਼, ਕਕੜੀ (ਤਰ) ਤੇ ਟਮਾਟਰ ਨੂੰ ਗੋਲ-ਗੋਲ ਕੱਟ ਕੇ ਚਾਰੇ ਪਾਸੇ ਸਜਾਓ।
ਟਮਾਟਰ ਦਾ ਸੂਪ
ਸਾਮਾਨ-
ਪੱਕੇ ਹੋਏ ਲਾਲ ਟਮਾਟਰ – 1/2 ਕਿਲੋ
ਗਾਜਰ – 1
ਪਿਆਜ – 1
ਦਾਲ ਚੀਨੀ – 1 ਛੋਟਾ ਟੁਕੜਾ
ਪਾਣੀ – ਲੋੜ ਅਨੁਸਾਰ
ਕਾਰਨ ਫਲੋਰ – 2 ਚਮਚ
ਮੱਖਣ – 1 ਚਮਚੇ
ਕੀਮ – ਲੋੜ ਅਨੁਸਾਰ
ਨਮਕ ਅਤੇ ਕਾਲੀ ਮਿਰਚ – ਸੁਆਦ ਅਨੁਸਾਰ
ਵਿਧੀ – ਪਿਆਜ਼ ਨੂੰ ਛਿੱਲ ਕੇ ਕੱਟ ਲਓ ਟਮਾਟਰ, ਗਾਜਰ ਅਤੇ ਦਾਲਚੀਨੀ ਨੂੰ ਧੋ ਕੇ ਬਰੀਕ ਕੱਟ ਲਓ । ਇਨ੍ਹਾਂ ਸਾਰੀਆਂ ਸਬਜ਼ੀਆਂ ਵਿਚ ਪਾਣੀ ਮਿਲਾ ਕੇ ਪ੍ਰੈਸ਼ਰ ਕੁੱਕਰ ਵਿਚ 10 ਮਿੰਟ ਲਈ ਪਕਾਓ ਅਤੇ ਫਿਰ ਉਤਾਰ ਕੇ ਛਾਣਨੀ ਵਿਚੋਂ ਚੰਗੀ ਤਰ੍ਹਾਂ ਛਾਣ ਲਓ ।ਇਕ ਫਰਾਇੰਗ ਪੈਨ ਵਿਚ ਮੱਖਣ ਪਿਘਲਾ ਕੇ, ਕਾਰਨ ਫਲੋਰ ਨੂੰ ਥੋੜ੍ਹਾ ਜਿਹਾ ਭੁੰਨੋ ਅਤੇ ਉਸ ਵਿਚ ਹੌਲੀ-ਹੌਲੀ ਟਮਾਟਰ ਦਾ ਸੁਪ ਮਿਲਾਉਂਦੇ ਜਾਓ ਤੇ ਚਮਚ ਨਾਲ ਚੰਗੀ ਤਰ੍ਹਾਂ ਹਿਲਾਓ |ਅੱਗ ਤੋਂ ਉਤਾਰ ਕੇ ਗਰਮ-ਗਰਮ ਹੀ ਪਿਆਲਿਆਂ ਵਿਚ ਪਾ ਕੇ ਪਰੋਸੋ । ਪਿਆਲੇ ਦੇ ਉੱਤੇ ਥੋੜੀ ਜਿਹੀ ਫੌਂਟੀ ਹੋਈ ਕ੍ਰੀਮ ਪਾਈ ਜਾ ਸਕਦੀ ਹੈ ।
ਪਾਲਕ ਦਾ ਸੂਪ
ਸਾਮਾਨ-
ਪਾਲਕੇ – 500 ਗਰਾਮ
ਪਿਆਜ਼ – 1
ਨਮਕ ਅਤੇ ਕਾਲੀ ਮਿਰਚ – ਇੱਛਾ ਅਨੁਸਾਰ
ਦਾਲ ਚੀਨੀ, ਲੌਂਗ – ਲੋੜ ਅਨੁਸਾਰ
ਕਾਰਨ ਫਲੋਰ – 2 ਚਮਚ
ਡਬਲ ਰੋਟੀ – ਇੱਛਾ ਅਨੁਸਾਰ
ਘਿਓ – ਤਲਣ ਲਈ
ਕੀਮ – ਇੱਛਾ ਅਨੁਸਾਰ
ਵਿਧੀ – ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ ਕੱਟ ਲਓ। ਪਿਆਜ਼ ਬਰੀਕ ਕੱਟ ਲਓ । ਇਸ ਵਿਚ ਦਾਲ ਚੀਨੀ, ਲੌਂਗ ਤੇ ਪਾਣੀ ਪਾ ਕੇ ਪਕਾਓ | ਗਲ ਜਾਣ ਤੇ ਛਾਣ ਕੇ ਰੱਖ ਲਓ । ਇਕ ਭਾਂਡੇ ਵਿਚ ਘਿਓ ਗਰਮ ਕਰੋ । ਉਸ ਵਿਚ ਕਾਰਨ ਫਲੋਰ ਅਤੇ ਡਬਲ ਰੋਟੀ ਦੇ ਟੁਕੜੇ ਚੌਕੋਰ ਕਰ ਕੇ ਤਲ ਲਓ |ਕਾਰਨ ਫਲੋਰ ਦੇ ਉੱਪਰ ਪਾਲਕ ਦਾ ਸੁਪ ਪਾ ਕੇ ਹਿਲਾਉਂਦੇ ਜਾਓ ਗਰਮ ਗਰਮ ਸੁਪ ਵਿਚ ਲੋੜ ਅਨੁਸਾਰ ਨਮਕ ਤੇ ਕਾਲੀ ਮਿਰਚ ਮਿਲਾ ਕੇ ਉਸ ਨੂੰ ਡਬਲ ਰੋਟੀ ਦੇ ਟੁਕੜਿਆਂ ਤੇ ਸ਼੍ਰੀਮ ਨਾਲ ਸਜਾ ਕੇ ਪਰੋਸੋ।
ਗਾਜਰਾਂ ਦਾ ਸੂਪ
ਸਾਮਾਨ-
ਗਾਜਰਾਂ – 1/2 ਕਿਲੋ
ਦੁੱਧ – 1 ਗਲਾਸ
ਪਾਣੀ – 2 ਗਲਾਸ
ਕਾਲੀ ਮਿਰਚ – 1/2 ਚਮਚ
ਜੈ ਫਲ ਪਾਊਡਰ – 1/4 ਚਮਚ
ਸਜਾਵਟ ਲਈ ਧਨੀਏ ਜਾਂ
ਪੁਦੀਨੇ ਦੇ ਪੱਤੇ
ਨਮਕ – ਸਵਾਦ ਅਨੁਸਾਰ
ਵਿਧੀ – ਗਾਜਰਾਂ ਨੂੰ ਧੋ ਕੇ ਕੱਟ ਲਓ ਜਾਂ ਕੱਦੂਕਸ ਕਰ ਲਓ । ਇਨ੍ਹਾਂ ਵਿਚ ਪਾਣੀ ਮਿਲਾ ਕੇ ਪ੍ਰੈਸ਼ਰ ਕੁੱਕਰ ਵਿਚ 10 ਮਿੰਟ ਲਈ ਪਕਾਓ । ਠੰਢਾ ਕਰਕੇ ਛਾਣ ਲਓ ਅਤੇ ਦੁੱਧ ਪਾ ਕੇ ਹਲਕੇ ਸੇਕ ਤੇ 10 ਮਿੰਟ ਲਈ ਪਕਾਓ |ਹੁਣ ਇਸ ਨੂੰ ਉਬਲਣ ਨਾ ਦਿਓ ਨਮਕ, ਕਾਲੀ ਮਿਰਚ ਅਤੇ ਜੈ ਫਲ ਪਾਊਡਰ ਮਿਲਾ ਕੇ ਪਿਆਲਿਆਂ ਵਿਚ ਪਾਓ ਅਤੇ ਪੁਦੀਨੇ ਜਾਂ ਧਨੀਏ ਦੇ ਪੱਤਿਆਂ ਨਾਲ ਸਜਾ ਕੇ ਪਰੋਸੋ।
ਦੂਸਰੀ ਵਿਧੀ – ਸਾਰੀਆਂ ਚੀਜ਼ਾਂ ਨੂੰ ਮਿਕਸੀ ਵਿਚ ਮਿਲਾ ਕੇ, ਹਲਕੇ ਸੇਕ ਤੇ ਉਬਾਲਾ ਆਉਣ ਤਕ ਪਕਾਓ (ਉਬਾਲਣਾ ਨਹੀਂ) । ਧਨੀਏ ਜਾਂ ਪੁਦੀਨੇ ਨਾਲ ਸਜਾ ਕੇ ਪਰੋਸੋ ।
ਹਰੇ ਮਟਰਾਂ ਦਾ ਸੁਪ
ਸਾਮਾਨ-
ਹਰੇ ਤਾਜ਼ੇ, ਛਿੱਲੇ ਹੋਏ ਮਟਰ – 300 ਗਰਾਮ
ਕੱਟਿਆ ਹੋਇਆ ਪਿਆਜ਼ – 1
ਮੈਦਾ – 2 ਚਮਚ
ਦੁੱਧ – 2 ਪਿਆਲੇ
ਮੱਖਣ – 3 ਚਮਚ
ਪਾਣੀ – 2 ਪਿਆਲੇ
ਨਮਕ ਅਤੇ ਕਾਲੀ ਮਿਰਚ – ਸੁਆਦ ਅਨੁਸਾਰ
ਵਿਧੀ – ਇਸ ਨੂੰ ਵੀ ਟਮਾਟਰਾਂ ਦੇ ਸੁਪ ਦੀ ਤਰ੍ਹਾਂ ਹੀ ਬਣਾਇਆ ਜਾਂਦਾ ਹੈ ਜਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸੀ ਵਿਚ ਮਿਲਾ ਕੇ ਉਬਲਣ ਤਕ ਗਰਮ ਕਰੋ ਅਤੇ ਪਿਆਲਿਆਂ ਵਿਚ ਪਰੋਸੋ।
ਦਾਲ ਦਾ ਸੂਪ
ਸਾਮਾਨ-
ਮੂੰਗੀ ਦੀ ਧੋਤੀ ਦਾਲ – 4 ਚਮਚ
ਗੋਭੀ – 1/2 ਫੁੱਲ
ਆਲੂ – 1
ਸ਼ਲਗਮ – 1
ਦੁੱਧ – 1 ਪਿਆਲਾ
ਪਾਣੀ – 1 ਪਿਆਲਾ
ਮੱਖਣ – 1 ਚਮਚ
ਮੈਦਾ – 2 ਚਮਚ
ਵਿਧੀ – ਦਾਲ ਨੂੰ ਸਾਫ਼ ਕਰਕੇ ਕੁੱਝ ਦੇਰ ਲਈ ਭਿਉਂ ਦਿਓ । ਸਬਜ਼ੀਆਂ ਨੂੰ ਕੱਟ ਲਓ । ਮੱਖਣ ਨੂੰ ਗਰਮ ਕਰਕੇ ਸਬਜ਼ੀਆਂ ਪਾ ਦਿਓ ਅਤੇ ਨਾਲ ਹੀ ਦਾਲ, ਪਾਣੀ, ਨਮਕ ਅਤੇ ਕਾਲੀ ਮਿਰਚ ਪਾ ਦਿਓ । ਜਦੋਂ ਚੰਗੀ ਤਰ੍ਹਾਂ ਗਲ ਜਾਏ ਤਾਂ ਛਾਣਨੀ ਵਿਚ ਛਾਣ ਲਓ । ਦੁੱਧ ਵਿਚ ਮੈਦਾ ਮਿਲਾ ਕੇ ਸੂਪ ਵਿਚ ਮਿਲਾਓ ਅਤੇ ਉਬਲਣ ਤਕ ਪਕਾਓ (ਉਬਾਲਣਾ ਨਹੀਂ ਗਰਮ-ਗਰਮ ਪੀਣ ਲਈ ਦਿਓ ।