PSEB 8th Class Home Science Practical ਸਲਾਦ ਅਤੇ ਸੂਪ (ਭਾਗ-II)

Punjab State Board PSEB 8th Class Home Science Book Solutions Practical ਸਲਾਦ ਅਤੇ ਸੂਪ (ਭਾਗ-II) Notes.

PSEB 8th Class Home Science Practical ਸਲਾਦ ਅਤੇ ਸੂਪ (ਭਾਗ-II)

ਪਨੀਰ ਬਣਾਉਣਾ

ਸਾਮਾਨ-
ਦਹੀਂ – 1 ਲਿਟਰ
ਦੁੱਧ – 100 ਗਰਾਮ
ਨਿੰਬੂ ਦਾ ਰਸ – 2 ਵੱਡੇ ਚਮਚ

ਵਿਧੀ – ਦੁੱਧ ਨੂੰ ਅੱਗ ਤੇ ਰੱਖ ਕੇ ਉਬਾਲੋ । ਜਦੋਂ ਦੁੱਧ ਉਬਲ ਜਾਏ ਤਾਂ ਉਸ ਵਿਚ ਫੈਂਟਿਆ ਹੋਇਆ ਦਹੀਂ ਜਾਂ ਨਿੰਬੂ ਦਾ ਰਸ ਥੋੜ੍ਹਾ-ਥੋੜ੍ਹਾ ਕਰਕੇ ਪਾਓ । ਜਦੋਂ ਦੁੱਧ ਅਤੇ ਪਾਣੀ ਵੱਖ-ਵੱਖ ਹੋ ਜਾਣ ਤਾਂ ਪਤੀਲਾ ਅੱਗ ਤੋਂ ਉਤਾਰ ਦਿਓ । 10-15 ਮਿੰਟ ਤੋਂ ਬਾਅਦ ਇਸ ਨੂੰ ਇਕ ਸਾਫ਼ ਮਲਮਲ ਦੇ ਕੱਪੜੇ ਵਿਚ ਪਾ ਕੇ ਕੁੱਝ ਦੇਰ ਲਈ ਲਟਕਾ ਕੇ ਪਾਣੀ ਨੂੰ ਨਿਕਲਣ ਦਿਓ । ਜੇਕਰ ਪਨੀਰ ਦੀਆਂ ਟੁਕੜੀਆਂ ਕੱਟਣੀਆਂ ਹੋਣ ਤਾਂ ਪਨੀਰ ਵਾਲੇ ਕੱਪੜੇ ਨੂੰ ਚਕਲੇ ਤੇ ਰੱਖੋ ਅਤੇ ਉੱਪਰ ਕੋਈ ਭਾਰੀ ਚੀਜ਼ ਰੱਖੋ ਤਾਂ ਕਿ ਪਨੀਰ ਦਾ ਸਾਰਾ ਪਾਣੀ ਨਿਕਲ ਜਾਏ ਅਤੇ ਇਹ ਪ੍ਰੈੱਸ ਹੋ ਜਾਏ । ਇਸ ਤੋਂ ਬਾਅਦ ਪਨੀਰ ਦੇ ਟੁਕੜੇ ਕੱਟ ਲਓ ।

ਸ਼ਾਕਾਹਾਰੀ ਲੋਕਾਂ ਦੇ ਭੋਜਨ ਵਿਚ ਪਨੀਰ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਸ ਵਿਚ ਚੰਗੀ ਕਿਸਮ ਦੀ ਪ੍ਰੋਟੀਨ ਅਤੇ ਕੈਲਸ਼ੀਅਮ ਕਾਫ਼ੀ ਮਾਤਰਾ ਵਿਚ ਹੁੰਦੀ ਹੈ । ਪਨੀਰ ਨੂੰ ਖਾਣੇ ਨਾਲ ਤਾਂ ਵਰਤਿਆ ਹੀ ਜਾਂਦਾ ਹੈ ਪਰ ਇਸ ਤੋਂ ਇਲਾਵਾ ਭਾਰਤੀ ਲੋਕ ਪਨੀਰ ਤੋਂ ਕਈ ਤਰ੍ਹਾਂ ਦੀਆਂ ਮਿਠਾਈਆਂ ਵੀ ਬਣਾਉਂਦੇ ਹਨ ਜਿਵੇਂ ਕਿ ਰਸਗੁੱਲੇ ।

ਖੱਟਾ ਮਿੱਠਾ ਪਨੀਰ

ਸਾਮਾਨ-
ਪਨੀਰ – 200 ਗਰਾਮ
ਟਮਾਟਰ – 400 ਗਰਾਮ
ਟਮਾਟਰਾਂ ਦੀ ਸਾਸ – 1/2 ਕੱਪ
ਗਾਜਰ – 1
ਸ਼ਿਮਲਾ ਮਿਰਚ – 1
ਫਰਾਂਸ ਬੀਨ – 50 ਗਰਾਮ
ਨਮਕ ਅਤੇ ਕਾਲੀ ਮਿਰਚ – ਸਵਾਦ ਅਨੁਸਾਰ
ਪਿਆਜ – 1
ਖੰਡ – 1 ਚਮਚ
ਘਿਓ – ਵੱਡਾ 1 ਚਮਚ

ਵਿਧੀ – ਟਮਾਟਰਾਂ ਨੂੰ ਧੋ ਕੇ ਬਰੀਕ ਕੱਟ ਲਓ ਅਤੇ ਥੋੜ੍ਹੇ ਜਿਹੇ ਪਾਣੀ ਵਿਚ ਚੰਗੀ ਤਰ੍ਹਾਂ ਪਕਾਓ । ਛਾਣਨੀ ਵਿਚੋਂ ਛਾਣੋ ਅਤੇ ਫੋਕ ਸੁੱਟ ਦਿਓ | ਗਾਜਰ, ਸ਼ਿਮਲਾ ਮਿਰਚ, ਫਰਾਂਸ ਬੀਨ ਅਤੇ ਪਿਆਜ਼ ਨੂੰ ਲੰਬੇ ਅਤੇ ਪਤਲੇ ਕੱਟੋ । ਘਿਓ ਵਿਚ ਸਬਜ਼ੀਆਂ ਨੂੰ ਥੋੜ੍ਹਾ ਜਿਹਾ ਤਲੋ ਅਤੇ ਟਮਾਟਰਾਂ ਦਾ ਗੁੱਦਾ ਪਾ ਕੇ ਕੁੱਝ ਦੇਰ ਪਕਾਓ ਤਾਂ ਕਿ ਸਬਜ਼ੀਆਂ ਗਲ ਜਾਣ | ਪਨੀਰ ਦੇ ਟੁਕੜੇ ਕੱਟ ਕੇ ਪਾਉ । ਨਮਕ, ਮਿਰਚ ਅਤੇ ਖੰਡ ਪਾ ਦਿਓ ਅਤੇ ਉਤਾਰਨ ਤੋਂ ਪਹਿਲਾਂ ਟਮਾਟਰਾਂ ਦੀ ਸਾਸ ਪਾ ਦਿਓ ।

ਪਨੀਰ ਦੇ ਪਕੌੜੇ

ਸਾਮਾਨ-
ਪਨੀਰ – 100 ਗਰਾਮ
ਵੇਸਣ – 50 ਗਰਾਮ
ਸੁੱਕਾ ਧਨੀਆਂ – 1/2 ਚਮਚ
ਦਹੀਂ – 1 ਚਮਚ
ਨਮਕ ਅਤੇ ਲਾਲ ਚਮਚ – 1
ਘਿਓ – ਤਲਣ ਲਈ

ਵਿਧੀ – ਪਨੀਰ ਦੇ ਟੁਕੜੇ ਕੱਟ ਲਓ । ਵੇਸਣ ਵਿਚ ਨਮਕ, ਮਿਰਚ, ਸੁੱਕਾ ਧਨੀਆ ਤੇ ਮਿੱਠਾ ਸੋਡਾ ਮਿਲਾ ਕੇ ਪਾਣੀ ਨਾਲ ਘੋਲੋ । ਕੜਾਹੀ ਵਿਚ ਘਿਓ ਪਾ ਕੇ ਗਰਮ ਕਰਨਾ ਰੱਖੋ । ਜਦੋਂ ਘਿਓ ਵਿਚੋਂ ਧੂੰਆਂ ਨਿਕਲਣ ਲੱਗੇ ਤਾਂ ਸੇਕ ਥੋੜ੍ਹਾ ਜਿਹਾ ਹਲਕਾ ਕਰਕੇ, ਪਨੀਰ ਦੇ ਟੁਕੜਿਆਂ ਨੂੰ ਵੇਸਣ ਲਗਾ ਕੇ ਤਲੋ । ਪਕੌੜਿਆਂ ਨੂੰ ਤਲ ਕੇ ਕਿਸੇ ਸਾਫ਼ ਕਾਗ਼ਜ਼ ਤੇ ਰੱਖੋ ਤਾਂ ਕਿ ਫ਼ਾਲਤੂ ਘਿਓ ਨੁਚੜ ਜਾਏ ਟਮਾਟਰਾਂ ਦੀ ਸਾਸ ਨਾਲ ਪਰੋਸੋ ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-II)

ਵੇਸਣ ਦਾ ਪੂੜਾ

ਸਾਮਾਨ-
ਵੇਸਣ – 100 ਗ੍ਰਾਮ
ਪਿਆਜ਼ – 2 ਛੋਟੇ
ਹਰੀ ਮਿਰਚ – 1-2
ਘਿਓ – ਤਲਣ ਲਈ
ਨਮਕ, ਮਿਰਚ – ਸੁਆਦ ਅਨੁਸਾਰ

ਵਿਧੀ – ਪਿਆਜ਼ ਅਤੇ ਹਰੀ ਮਿਰਚ ਨੂੰ ਬਰੀਕ-ਬਰੀਕ ਕੱਟ ਲਓ । ਵੇਸਣ ਨੂੰ ਛਾਣ ਲਓ ਅਤੇ ਕਿਸੇ ਡੂੰਘੀ ਪਲੇਟ ਵਿਚ ਵੇਸਣ ਪਾ ਕੇ ਪਿਆਜ਼, ਹਰੀ ਮਿਰਚ ਅਤੇ ਨਮਕ ਮਿਲਾ ਲਓ ਅਤੇ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਫੈਂਟੋ 1 ਤਵੇ ਨੂੰ ਗਰਮ ਕਰਕੇ ਉੱਪਰ ਓ ਪਾਓ ਅਤੇ ਆਮਲੇਟ ਦੀ ਤਰ੍ਹਾਂ ਪੂੜੇ ਨੂੰ ਦੋਨੋਂ ਪਾਸਿਓਂ ਪੱਕ ਜਾਣ ਦਿਓ । ਆਮਲੇਟ ਨਾਲੋਂ ਪੂੜੇ ਨੂੰ ਵਧੇਰੇ ਦੇਰ ਲੱਗਦੀ ਹੈ । ਜਦੋਂ ਦੋਨੋਂ ਪਾਸੇ ਚੰਗੀ ਤਰ੍ਹਾਂ ਪੱਕ ਜਾਣ ਤਾਂ ਪਰੋਸੋ ।

ਪਨੀਰ ਵਾਲੇ ਟੋਸਟ

ਸਾਮਾਨ-
ਡਬਲਰੋਟੀ ਦੇ ਟੁਕੜੇ – 4
ਕੱਦੂਕਸ ਕੀਤਾ ਪਨੀਰ – 3/4 ਪਿਆਲਾ
ਦਹੀਂ – 1 ਚਮਚ
ਵੇਸਣ – 2 ਵੱਡੇ ਚਮਚ
ਪੀਸੀ ਹੋਈ ਰਾਈ – 1/4 ਚਮਚ
ਕਾਲੀ ਮਿਰਚ – 1/2 ਚਮਚ
ਮੈਦਾ – 2 ਚਮਚ
ਘਿਓ – ਤਲਣ ਲਈ
ਨਮਕ – ਸੁਆਦ ਅਨੁਸਾਰ

ਵਿਧੀ – ਪਨੀਰ, ਰਾਈ, ਕਾਲੀ ਮਿਰਚ, ਦਹੀਂ, ਮੈਦਾ, ਵੇਸਣ ਅਤੇ ਨਮਕ ਨੂੰ ਥੋੜ੍ਹਾ ਪਾਣੀ ਪਾ ਕੇ ਮਿਲਾ ਲਓ ਤਾਂ ਕਿ ਗਾੜਾ ਜਿਹਾ ਘੋਲ ਬਣ ਜਾਏ । ਜੇਕਰ ਜ਼ਰੂਰਤ ਹੋਵੇ ਤਾਂ ਥੋੜਾ ਜਿਹਾ ਪਾਣੀ ਜਾਂ ਦੁੱਧ ਪਾ ਲਓ । ਚੰਗੀ ਤਰ੍ਹਾਂ ਫੈਂਟੋ ਡਬਲਰੋਟੀ ਦੇ ਟੁਕੜਿਆਂ ਨੂੰ ਇਸ ਘੋਲ ਵਿਚ ਦੋਨਾਂ ਪਾਸਿਆਂ ਤੋਂ ਲਬੇੜੋ ਫਰਾਇੰਗ ਪੈਨ ਵਿਚ ਘਿਓ ਪਾ ਕੇ ਗਰਮ ਕਰੋ ਅਤੇ ਟੋਸਟਾਂ ਨੂੰ ਦੋਨਾਂ ਪਾਸੇ ਤਲ ਕੇ ਪਰੋਸੋ ।
ਨੋਟ – ਜੋ ਲੋਕ ਅੰਡਾ ਖਾਂਦੇ ਹਨ ਉਨ੍ਹਾਂ ਲਈ ਵੇਸਣ ਦੀ ਥਾਂ ਅੰਡਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ।

ਦਹੀਂ ਜਮਾਉਣਾ

ਸਾਮਾਨ-
ਦੁੱਧ – 1/2 ਲਿਟਰ
ਦਹੀਂ – 1/2 ਤੋਂ 1 ਚਮਚ

ਵਿਧੀ – ਦੁੱਧ ਨੂੰ ਉਬਾਲ ਕੇ ਠੰਢਾ ਕਰੋ । ਗਰਮੀਆਂ ਵਿਚ ਦੁੱਧ ਜਮਾਉਣ ਸਮੇਂ ਬਿਲਕੁਲ ਕੋਸਾ ਹੀ ਹੋਣਾ ਚਾਹੀਦਾ ਹੈ । ਇਸ ਨੂੰ ਕਿਸੇ ਮਿੱਟੀ ਜਾਂ ਸਟੀਲ ਦੇ ਬਰਤਨ ਵਿਚ ਪਾ ਕੇ 1/2 ਚਮਚ ਦਹੀਂ ਮਿਲਾ ਕੇ ਢੱਕ ਕੇ ਰੱਖ ਦਿਓ । 3-4 ਘੰਟੇ ਬਾਅਦ ਦਹੀਂ ਜੰਮ ਜਾਏਗਾ ।

ਸਰਦੀਆਂ ਵਿਚ ਦੁੱਧ ਥੋੜਾ ਜ਼ਿਆਦਾ ਗਰਮ ਹੋਣਾ ਚਾਹੀਦਾ ਹੈ । ਇਸ ਵਿਚ 1 ਚਮਚ ਦਹੀਂ ਘੋਲ ਕੇ, ਬਰਤਨ ਨੂੰ ਢੱਕ ਕੇ ਰੱਖ ਲਓ । ਜ਼ਿਆਦਾ ਸਰਦੀ ਦੇ ਮੌਸਮ ਵਿਚ ਦਹੀਂ ਵਾਲੇ ਬਰਤਨ ਨੂੰ ਕਿਸੇ ਗਰਮ ਥਾਂ ਤੇ ਰੱਖੋ ਜਾਂ ਫਿਰ ਇਸ ਨੂੰ ਕਿਸੇ ਕੰਬਲ ਜਾਂ ਪੁਰਾਣੀ ਸ਼ਾਲ ਵਿਚ ਲਪੇਟ ਕੇ ਰੱਖੋ ।ਇਸ ਨੂੰ ਆਟੇ ਵਾਲੇ ਟੀਨ ਵਿਚ ਵੀ ਰੱਖਿਆ ਜਾ ਸਕਦਾ ਹੈ । ਸਰਦੀਆਂ ਵਿਚ ਦਹੀਂ ਜੰਮਣ ਵਿਚ 5-6 ਘੰਟੇ ਲੱਗਦੇ ਹਨ ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-II)

ਆਲੂ ਦਾ ਰਾਇਤਾ

ਸਾਮਾਨ-
ਆਲੂ – 150 ਗਰਾਮ
ਨਮਕ – ਲੋੜ ਅਨੁਸਾਰ

ਜੀਰਾ (ਭੁੰਨਿਆ ਹੋਇਆ) – 11/2 ਚਮਚ
ਦਹੀਂ – 750 ਗਰਾਮ
ਮਿਰਚ – 11/2 ਚਮਚ
ਪੁਦੀਨਾ – 11/2 ਚਮਚ

ਵਿਧੀ – ਆਲੂ ਉਬਾਲ ਕੇ ਛਿੱਲ ਲਉ ਅਤੇ ਬਰੀਕ ਕੱਟ ਲਉ ਦਹੀਂ ਨੂੰ ਫੈਂਟ ਕੇ ਉਸ ਵਿਚ ਕੱਟੇ ਹੋਏ ਆਲੂ ਪਾਓ, ਉੱਪਰੋਂ ਸਭ ਮਸਾਲੇ ਮਿਲਾ ਦਿਉ । ਫਿਰ ਇਸ ਨੂੰ ਠੰਢਾ ਕਰੋ ।
ਠੰਢਾ ਹੋਣ ਤੇ ਪਰੋਸੋ। ਕੁੱਲ ਮਾਤਰਾ- 4 ਵਿਅਕਤੀਆਂ ਲਈ ।

ਖੀਰੇ ਦਾ ਰਾਇਤਾ

ਸਾਮਾਨ-
ਦਹੀਂ – 250 ਗਰਾਮ
ਨਮਕ – ਲੋੜ ਅਨੁਸਾਰ
ਜੀਰਾ – 1/2 ਚਮਚ
ਖੀਰਾ – 150 ਗਰਾਮ
ਮਿਰਚ – 1/2 ਚਮਚ
ਪੁਦੀਨਾ – 1/2 ਚਮਚ

ਵਿਧੀ – ਖੀਰੇ ਨੂੰ ਛਿੱਲ ਕੇ ਕੱਦੂਕਸ ਕਰ ਲਉ ਹੁਣ ਦਹੀਂ ਨੂੰ ਫੈਂਟ ਲਉ ।ਇਸ ਵਿਚ ਮਸਾਲੇ ਪਾ ਕੇ ਮਿਲਾਓ | ਇਸ ਵਿਚ ਕੱਦੂਕਸ ਕੀਤਾ ਹੋਇਆ ਖੀਰਾ ਪਾ ਕੇ ਮਿਲਾ ਲਓ ਛਰਿਜ ਵਿਚ ਰੱਖ ਕੇ ਠੰਢਾ ਕਰੋ । ਠੰਢਾ ਹੋਣ ਤੇ ਖਾਣੇ ਦੇ ਨਾਲ ਪਰੋਸੋ ।
ਕੁੱਲ ਮਾਤਰਾ- 4 ਵਿਅਕਤੀਆਂ ਲਈ ।

ਪਿਆਜ਼ ਦਾ ਰਾਇਤਾ

ਸਾਮਾਨ-
ਪਿਆਜ਼ – 250 ਗਰਾਮ
ਨਮਕ – ਲੋੜ ਅਨੁਸਾਰ
ਭੁੰਨਿਆ ਹੋਇਆ ਜੀਰਾ – 1 ਚਮਚ
ਸੁਕਾਇਆ ਹੋਇਆ ਪੁਦੀਨਾ – 1 ਚਮਚ
ਦਹੀਂ – 500 ਗਰਾਮ
ਮਿਰਚ – 1/2 ਚਮਚ
ਕਾਲੀ ਮਿਰਚ – 1/2 ਚਮਚ

ਵਿਧੀ – ਪਿਆਜ਼ ਨੂੰ ਛਿੱਲ ਕੇ ਕੱਦੂ ਕਸ ਕਰ ਲਓ । ਦਹੀਂ ਨੂੰ ਮਥ ਕੇ ਉਸ ਵਿਚ ਕੱਦੂਕਸ ਕੀਤਾ ਹੋਇਆ ਪਿਆਜ਼ ਪਾ ਦਿਓ । ਹੁਣ ਇਸ ਵਿਚ ਨਮਕ, ਮਿਰਚ, ਜੀਰਾ, ਪੁਦੀਨਾ ਅਤੇ ਕਾਲੀ ਮਿਰਚ ਪਾ ਕੇ ਮਿਲਾ ਲਓ ।
ਠੰਢਾ ਕਰਕੇ ਖਾਣੇ ਦੇ ਨਾਲ ਪਰੋਸੋ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-II)

ਪਾਲਕ ਗਾਜਰ ਦਾ ਰਾਇਤਾ

ਸਾਮਾਨ-
ਦਹੀਂ – 250 ਗਰਾਮ
ਗਾਜਰ – 50 ਗਰਾਮ
ਪਾਲਕ – 100 ਗਰਾਮ
ਨਮਕ-ਮਿਰਚ – ਸੁਆਦ ਅਨੁਸਾਰ

ਵਿਧੀ – ਪਾਲਕ ਨੂੰ ਧੋ ਕੇ, ਬਾਰੀਕ ਕੱਟ ਕੇ, ਹਲਕੀ ਅੱਗ ਤੇ ਪਕਾਓ ਤਾਂ ਜੋ ਇਹ ਗਲ ਜਾਵੇ । ਗਾਜਰ ਨੂੰ ਧੋ ਕੇ, ਛਿੱਲ ਕੇ ਕੱਦੂਕਸ ਕਰ ਲਓ । ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਕੇ ਪਾਲਕ ਅਤੇ ਗਾਜਰ ਮਿਲਾ ਦਿਓ । ਨਮਕ ਅਤੇ ਮਿਰਚ ਪਾ ਕੇ ਪਰੋਸੋ।
ਕੁੱਲ ਮਾਤਰਾ- 2-3 ਵਿਅਕਤੀਆਂ ਲਈ ।

ਘੀਏ ਦਾ ਰਾਇਤਾ

ਸਾਮਾਨ-
ਦਹੀਂ – 500 ਗਰਾਮ
ਘੀਆ – 100 ਗਰਾਮ
ਨਮਕ, ਕਾਲੀ ਮਿਰਚ – ਸੁਆਦ ਅਨੁਸਾਰ

ਵਿਧੀ – ਘੀਏ ਨੂੰ ਕੱਦੂਕਸ ਕਰਕੇ ਉਬਾਲ ਲਓ । ਠੰਢਾ ਕਰਕੇ ਨਿਚੋੜ ਲਓ । ਦਹੀਂ ਨੂੰ ਚੰਗੀ ਤਰ੍ਹਾਂ ਫੈਂਟੋ ਅਤੇ ਘੀਆ, ਨਮਕ ਅਤੇ ਮਿਰਚ ਪਾ ਦਿਓ । ਉੱਪਰੋਂ ਲਾਲ ਮਿਰਚ ਅਤੇ ਪੀਸਿਆ ਹੋਇਆ ਜੀਰਾ ਛਿੜਕ ਦਿਓ । ਠੰਢਾ ਕਰਕੇ ਖਾਣੇ ਨਾਲ ਪਰੋਸੋ।

ਪੁਦੀਨੇ ਦਾ ਰਾਇਤਾ

ਸਾਮਾਨ-
ਦਹੀਂ – 1/2 ਕਿਲੋ
ਪਿਆਜ਼ – 1
ਪੁਦੀਨਾ – ਕੁੱਝ ਪੱਤੇ
ਨਮਕ, ਹਰੀ ਮਿਰਚ – ਸੁਆਦ ਅਨੁਸਾਰ

ਵਿਧੀ – ਦਹੀਂ ਨੂੰ ਮਧਾਣੀ ਨਾਲ ਚੰਗੀ ਤਰ੍ਹਾਂ ਫੈਂਟ ਕੇ ਨਮਕ ਮਿਲਾ ਲਓ। ਪਿਆਜ਼ ਨੂੰ ਛਿੱਲ ਕੇ ਬਰੀਕ ਕੱਟ ਲਓ । ਪੁਦੀਨੇ ਦੇ ਪੱਤੇ ਕੱਟ ਕੇ ਧੋ ਲਓ ਅਤੇ ਬਰੀਕ ਪੀਸ ਲਓ । ਹਰੀ ਮਿਰਚ ਕੱਟ ਲਓ । ਸਾਰੀਆਂ ਚੀਜ਼ਾਂ ਦਹੀਂ ਵਿਚ ਮਿਲਾ ਕੇ ਪਰੋਸੋ।

ਕੇਲੇ ਦਾ ਰਾਇਤਾ

ਸਾਮਾਨ-
ਦਹੀਂ – 1/2 ਕਿਲੋ
ਕੇਲੇ – 3-4
ਚੀਨੀ – 2 ਵੱਡੇ ਚਮਚ
ਕਿਸ਼ਮਿਸ਼ – ਥੋੜ੍ਹੀ ਜਿਹੀ

ਵਿਧੀ – ਕਿਸ਼ਮਿਸ਼ ਨੂੰ ਕੋਸੇ ਪਾਣੀ ਵਿਚ ਧੋ ਕੇ ਸਾਫ਼ ਕਰ ਲਓ । ਦਹੀਂ ਵਿਚ ਚੀਨੀ ਮਿਲਾ ਕੇ ਮਧਾਣੀ ਨਾਲ ਚੰਗੀ ਤਰ੍ਹਾਂ ਫੈਂਟੋ ਤਾਂ ਕਿ ਚੀਨੀ ਚੰਗੀ ਤਰ੍ਹਾਂ ਘੁਲ ਜਾਵੇ । ਕੇਲੇ ਛਿੱਲ ਕੇ ਕੱਟ ਲਓ ਅਤੇ ਕੇਲੇ ਤੇ ਕਿਸ਼ਮਿਸ਼ ਦਹੀਂ ਵਿਚ ਮਿਲਾ ਦਿਓ ।

PSEB 8th Class Home Science Practical ਸਲਾਦ ਅਤੇ ਸੂਪ (ਭਾਗ-II)

ਕਸਟਰਡ

ਸਾਮਾਨ-
ਦੁੱਧ – 1/2 ਲਿਟਰ
ਚੀਨੀ – 1\(\frac {1}{2}\) ਵੱਡਾ ਚਮਚ
ਕਸਟਰਡ ਪਾਊਡਰ – 2 ਚਾਹ ਦੇ ਚਮਚ

ਵਿਧੀ – ਅੱਧਾ ਕੱਪ ਦੁੱਧ ਬਚਾ ਕੇ ਬਾਕੀ ਦੇ ਦੁੱਧ ਨੂੰ ਉਬਾਲਣਾ ਰੱਖੋ | ਗਰਮ ਦੁੱਧ ਵਿਚ ਚੀਨੀ ਮਿਲਾ ਲਓ ਅਤੇ ਕੱਪ ਵਾਲੇ ਦੁੱਧ ਵਿਚ ਕਸਟਰਡ ਪਾਊਡਰ ਪਾ ਕੇ ਚੰਗੀ ਤਰ੍ਹਾਂ ਘੋਲੋ । ਜਦੋਂ ਦੁੱਧ ਉਬਲਣ ਲੱਗੇ ਤਾਂ ਇਸ ਵਿਚ ਕਸਟਰਡ ਵਾਲਾ ਦੁੱਧ ਹੌਲੀ-ਹੌਲੀ ਕਰਕੇ ਪਾਓ ਅਤੇ ਦੂਜੇ ਹੱਥ ਨਾਲ ਚਮਚ ਨਾਲ ਦੁੱਧ ਨੂੰ ਚੰਗੀ ਤਰ੍ਹਾਂ ਹਿਲਾਓ ਤਾਂ ਕਿ ਗਿਲਟੀਆਂ ਨਾ ਬਣ ਜਾਣ । ਉਬਾਲਾ ਆਉਣ ਤੇ ਉਤਾਰ ਲਓ । ਇਸ ਨੂੰ ਗਰਮ ਜਾਂ ਠੰਢਾ ਕਰਕੇ ਪਰੋਸਿਆ ਜਾ ਸਕਦਾ ਹੈ ।

ਕਸਟਰਡ ਵਿਚ ਰੁੱਤ ਅਨੁਸਾਰ ਫਲ ਜਿਵੇਂ-ਅੰਬ, ਕੇਲਾ, ਸੇਬ, ਅੰਗੂਰ ਆਦਿ ਪਾਏ ਜਾ ਸਕਦੇ ਹਨ । ਜੇਕਰ ਫਲ ਪਾਉਣੇ ਹੋਣ ਤਾਂ ਕਸਟਰਡ ਨੂੰ ਪਹਿਲਾਂ ਚੰਗੀ ਤਰ੍ਹਾਂ ਠੰਢਾ ਹੋਣ ਦਿਓ । ਫਰਿਜ਼ ਵਿਚ ਜਾਂ ਬਰਫ਼ ਵਿਚ ਰੱਖ ਕੇ ਠੰਢਾ ਕਰਕੇ ਪਰੋਸੋ । ਠੰਢੇ ਕਸਟਰਡ ਨੂੰ ਜੈਲੀ ਨਾਲ ਵੀ ਪਰੋਸਿਆ ਜਾ ਸਕਦਾ ਹੈ ।

ਬੇਕ ਕੀਤਾ ਹੋਇਆ ਕਸਟਰਡ

ਸਾਮਾਨ

ਆਂਡਾ – 1 ਛੋਟਾ
ਦੁੱਧ – 1 ਕੱਪ
ਚੀਨੀ – 2 ਛੋਟੇ ਚਮਚ

ਵਿਧੀ – ਆਂਡਾ ਤੇ ਚੀਨੀ ਖੂਬ ਫੈਂਟ ਲਓ । ਫਿਰ ਇਸ ਨੂੰ ਦੁੱਧ ਵਿਚ ਮਿਲਾਓ । ਹੁਣ ਇਸ ਮਿਸ਼ਰਨ ਨੂੰ ਦਰਮਿਆਨੀ ਭਖਦੀ ਭੱਠੀ (oven) ਵਿਚ ਪਕਾਓ । ਦਰਮਿਆਨੀ ਤੋਂ ਭਾਵ ਹੈ ਕਿ ਭੱਠੀ ਨਾ ਬਹੁਤ ਤੇਜ਼ ਗਰਮ ਤੇ ਨਾ ਹੀ ਠੰਢੀ ਹੋਵੇ । ਕਸਟਰਡ ਠੰਢਾ ਹੋ ਜਾਵੇ ਤਾਂ ਪਰੋਸ ਦਿਓ ।

Leave a Comment