Punjab State Board PSEB 8th Class Home Science Book Solutions Practical ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ Notes.
PSEB 8th Class Home Science Practical ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਹੱਥ ਨਾਲ ਜਿਉਂਣ ਪਾਉਣ ਲਈ ਕੱਪੜੇ ਦੇ ਟੁਕੜੇ ਨੂੰ ਕਿਵੇਂ ਫੜਨਾ ਚਾਹੀਦਾ ਹੈ ?
ਉੱਤਰ-
ਹੱਥ ਨਾਲ ਸਿਉਂਣ ਪਾਉਣ ਲਈ ਕੱਪੜੇ ਦੇ ਟੁਕੜਿਆਂ ਨੂੰ ਬਰਾਬਰ ਕਰਕੇ ਫੜਿਆ ਜਾਂਦਾ ਹੈ ।
ਪ੍ਰਸ਼ਨ 2.
ਪੱਕੀ ਸਿਉਂਣ ਕਿਵੇਂ ਕੀਤੀ ਜਾਂਦੀ ਹੈ ?
ਉੱਤਰ-
ਪੱਕੀ ਸਿਉਂਣ ਲਈ ਤਿੰਨ ਟਾਂਕਿਆਂ ਤੋਂ ਬਾਅਦ ਇਕ ਬਖੀਆ ਟਾਂਕਾ ਵਰਤਿਆ ਜਾਂਦਾ ਹੈ ।
ਪ੍ਰਸ਼ਨ 3.
ਕੱਪੜੇ ਦੀ ਪੂਰੀ ਅਤੇ ਵਧੀਆ ਸਿਉਂਣ ਲਈ ਕਿਹੜੇ ਟਾਂਕੇ ਵਰਤੇ ਜਾਣੇ ਚਾਹੀਦੇ ਹਨ ?
ਉੱਤਰ-
ਕੱਪੜੇ ਦੀ ਪੂਰੀ ਅਤੇ ਵਧੀਆ ਸਿਉਂਣ ਲਈ ਬਖੀਆ ਟਾਂਕਾ ਵਰਤਿਆ ਜਾਣਾ ਚਾਹੀਦਾ ਹੈ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸਾਦੀ ਸਿਉਂ ਤੁਸੀਂ ਕਿਵੇਂ ਕਰੋਗੇ ?
ਉੱਤਰ-
ਸਾਦੀ ਸਿਉਂਣ-ਇਹ ਸਿਉਂਣ ਸਭ ਤੋਂ ਸੌਖੀ ਹੈ । ਇਸ ਦੀ ਵਰਤੋਂ ਕੱਪੜੇ ਦੇ ਦੋ ਟੁਕੜਿਆਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ । ਇਸ ਵਿਚ ਟਾਂਕੇ ਦੀ ਲੰਬਾਈ ਕੱਪੜੇ ਦੀ ਮੋਟਾਈ ਤੇ ਨਿਰਭਰ ਕਰਦੀ ਹੈ । ਪਤਲੇ ਕੱਪੜੇ ਤੇ ਛੋਟਾ ਟਾਂਕਾ ਲਗਾਇਆ ਜਾਂਦਾ ਹੈ । ਇਹ ਸੱਜੇ ਪਾਸੇ ਤੋਂ ਸ਼ੁਰੂ ਕੀਤੀ ਜਾਂਦੀ ਹੈ । ਇਸ ਵਿਚ ਪਹਿਲਾ ਅਤੇ ਅਖੀਰਲਾ ਟਾਂਕਾ ਬਖੀਏ ਦਾ ਲਗਾਇਆ ਜਾਂਦਾ ਹੈ । ਸੂਈ ਨੂੰ ਥੋੜ੍ਹਾ-ਥੋੜ੍ਹਾ ਥਾਂ ਛੱਡ ਕੇ ਉੱਪਰ ਹੇਠਾਂ ਕੱਢਿਆ ਜਾਂਦਾ ਹੈ । ਪੱਕੀ ਸਿਉਂਣ ਲਈ ਤਿੰਨ ਸਾਦੇ ਟਾਂਕਿਆਂ ਤੋਂ ਬਾਅਦ ਇਕ ਬਖੀਏ ਦਾ ਟਾਂਕਾ ਲਾਇਆ ਜਾ ਸਕਦਾ ਹੈ !
ਪ੍ਰਸ਼ਨ 2.
ਫਰੈਂਚ ਸਿਉਂਣ ਤੁਸੀਂ ਕਿਵੇਂ ਕਰੋਗੇ ?
ਉੱਤਰ-
ਫਰੈਂਚ ਸਿਉਂਣ-ਇਸ ਨੂੰ “ਦੋਹਰੀ ਸਿਉਂਣ’ ਵੀ ਕਿਹਾ ਜਾਂਦਾ ਹੈ । ਜਿਨ੍ਹਾਂ ਦੋ ਕੱਪੜਿਆਂ ਦੇ ਸਿਰਿਆਂ ਤੋਂ ਤਾਰ ਨਿਕਲਦੇ ਹੋਣ ਉਹਨਾਂ ਨੂੰ ਰੋਕਣ ਲਈ ਆਪਸ ਵਿਚ ਜੋੜਨ ਲਈ ਸਭ ਤੋਂ ਪਹਿਲਾਂ ਸਿੱਧੇ ਪਾਸੇ ਤੋਂ ਉਹਨਾਂ ਦੇ ਸਿਰਿਆਂ ਨੂੰ ਮਿਲਾਇਆ ਜਾਂਦਾ ਹੈ । ਸਿਰਿਆਂ ਤੋਂ ਤਕਰੀਬਨ 3 ਸੈਂਟੀਮੀਟਰ ਦੀ ਦੂਰੀ ਤੇ ਸਾਦਾ ਟਾਂਕਾ ਲਾਇਆ ਜਾਂਦਾ ਹੈ ।
ਹੁਣ ਉਹਨਾਂ ਸਿਰਿਆਂ ਨੂੰ ਇਸ ਤਰ੍ਹਾਂ ਮੋੜਿਆ ਜਾਂਦਾ ਹੈ ਕਿ ਸਿਉਂਤੇ ਗਏ ਸਿਰਿਆਂ ਦੀ ਪੱਟੀ ਅੰਦਰਲੇ ਪਾਸੇ ਨੂੰ ਕੱਪੜੇ ਦੇ ਵਿਚਕਾਰ ਪਵੇ ਅਤੇ ਉੱਧੜ ਰਹੇ ਧਾਗਿਆਂ ਨੂੰ ਅੰਦਰ ਲੁਕੋ ਦਿੱਤਾ ਜਾਂਦਾ ਹੈ :
ਧਾਗਿਆਂ ਨੂੰ ਲੁਕਾਉਣ ਮਗਰੋਂ ਉਲਟੀ ਹੋਈ ਪੱਟੀ ਉੱਪਰ ਪੁੱਠੇ ਪਾਸੇ ਮਸ਼ੀਨ ਮਾਰੀ ਜਾਂਦੀ ਹੈ । ਇਹ ਸਿਲਾਈ ਮਰਦਾਨਾ ਕਮੀਜ਼ਾਂ ‘ਤੇ ਕੀਤੀ ਜਾਂਦੀ ਹੈ । ਇਹ ਸਿਉਂਣ ਵਧੀਆ, ਬਰੀਕ, ਮਹਿੰਗੇ ਤੇ ਰੇਸ਼ਮੀ ਅਤੇ ਬਨਾਉਟੀ ਰੇਸ਼ਿਆਂ ਵਾਲੇ ਕੱਪੜਿਆਂ ‘ਤੇ ਕੀਤੀ ਜਾਂਦੀ ਹੈ ।
ਹੱਥ ਨਾਲ ਸਾਦੀ ਸਿਉਂਣ ਤੇ ਫਰੈਂਚ ਸਿਉਂਣ ਬਣਾਉਣੀ PSEB 8th Class Home Science Notes
ਸੰਖੇਪ ਜਾਣਕਾਰੀ
- ਹੱਥ ਨਾਲ ਸਿਉਂਣ ਪਾਉਣ ਲਈ ਕੱਪੜੇ ਦੇ ਟੁਕੜਿਆਂ ਨੂੰ ਬਰਾਬਰ ਕਰਕੇ ਫੜਿਆ ਜਾਂਦਾ ਹੈ ।
- ਪੱਕੀ ਸਿਉਂਣ ਲਈ ਤਿੰਨ ਸਾਦਾ ਟਾਂਕਿਆਂ ਤੋਂ ਬਾਅਦ ਇਕ ਬਖੀਆ ਟਾਂਕਾ ਲਿਆ ਜਾਂਦਾ ਹੈ ।
- ਆਮ ਤੌਰ ‘ਤੇ ਕੱਪੜੇ ਦੀ ਪੂਰੀ ਤੇ ਵਧੀਆ ਸਿਉਂਣ ਲਈ ਬਖੀਆ ਟਾਂਕਾ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ ।
- ਫਰੈਂਚ ਸਿਉਂਣ ਨੂੰ ਦੁਹਰੀ ਜਾਂ ਚੋਰ ਸਿਉਂਣ ਵੀ ਕਹਿੰਦੇ ਹਨ ।
- ਫਰੈਂਚ ਸਿਉਂਣ ਪੁਰਸ਼ਾਂ ਦੀਆਂ ਕਮੀਜ਼ਾਂ ਤੇ ਕੀਤੀ ਜਾਂਦੀ ਹੈ ।
- ਇਹ ਸਿਉਂਣ ਵਧੀਆ, ਬਰੀਕ ਮਹਿੰਗੇ ਰੇਸ਼ਮੀ ਅਤੇ ਬਨਾਉਟੀ ਰੇਸ਼ਿਆਂ ਕੱਪੜਿਆਂ ਤੇ ਕੀਤੀ ਜਾਂਦੀ ਹੈ ।