Punjab State Board PSEB 8th Class Home Science Book Solutions Practical ਟਾਕੀ ਲਗਾਉਣਾ Notes.
PSEB 8th Class Home Science Practical ਟਾਕੀ ਲਗਾਉਣਾ
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕੱਪੜਿਆਂ ਦੀ ਮੁਰੰਮਤ ਦੀ ਲੋੜ ਕਿਉਂ ਹੁੰਦੀ ਹੈ ?
ਉੱਤਰ-
ਜਦੋਂ ਕਦੀ ਕੱਪੜਾ ਅਚਾਨਕ ਕਿਸੇ ਤੇਜ਼ ਵਸਤੂ ਨਾਲ ਅੜ ਕੇ ਕੱਟ ਜਾਂ ਫਟ ਜਾਵੇ ਤਾਂ ਕੱਪੜਿਆਂ ਦੀ ਮੁਰੰਮਤ ਕਰਨ ਦੀ ਲੋੜ ਪੈਂਦੀ ਹੈ |
ਪ੍ਰਸ਼ਨ 2.
ਫਟੇ ਕੱਪੜੇ ਦੀ ਮੁਰੰਮਤ ਦੇ ਕਿਹੜੇ-ਕਿਹੜੇ ਢੰਗ ਹਨ ?
ਉੱਤਰ-
ਮਾਧਾਰਨ ਜਿਉਂਣ, ਟਾਕੀ ਲਾਉਣਾ, ਰਫ਼ ਕਰਨਾ |
ਪ੍ਰਸ਼ਨ 3.
ਸਾਧਾਰਨ ਸਿਉਂਣ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਕੱਪੜੇ ਦੇ ਲੰਬਾਈ ਵਾਲੇ ਪਾਸੇ ਤੋਂ ਫਟ ਜਾਣ ਤੇ ।
ਪ੍ਰਸ਼ਨ 4.
ਟਾਕੀ ਕਦੋਂ ਲਾਈ ਜਾਂਦੀ ਹੈ ?
ਉੱਤਰ-
ਜਦੋਂ ਕੱਪੜੇ ਵਿਚ ਛੇਕ ਜਾਂ ਵੱਡਾ ਸੁਰਾਖ਼ ਹੋ ਜਾਵੇ ।
ਪ੍ਰਸ਼ਨ 5.
ਰਫੂ ਕਦੋਂ ਕੀਤੀ ਜਾਂਦੀ ਹੈ ?
ਉੱਤਰ-
ਜਦੋਂ ਕੱਪੜਾ ਕਿਸੇ ਥਾਂ ਤੋਂ ਘਸ ਜਾਵੇ ਜਾਂ ਬਲੈਡ, ਚਾਕੂ ਜਾਂ ਝਾੜੀ ਵਿਚ ਅੜ ਕੇ ਫਟ ਜਾਵੇ ।
ਪ੍ਰਸ਼ਨ 6.
ਹੱਥ ਨਾਲ ਬਣੇ ਊਨੀ ਕੱਪੜੇ ਆਮ ਤੌਰ ਤੇ ਕਿੱਥੋਂ ਪਾਟਦੇ ਹਨ ?
ਉੱਤਰ-
ਗਲੇ, ਕੂਹਨੀ ਜਾਂ ਗੋਡਿਆਂ ਦੇ ਕੋਲੋਂ, ਕਿਉਂਕਿ ਇਹਨਾਂ ਥਾਂਵਾਂ ਤੇ ਹੋਰ ਭਾਗਾਂ ਨਾਲੋਂ ਜ਼ਿਆਦਾ ਦਬਾਅ ਪੈਂਦਾ ਹੈ ।
ਪ੍ਰਸ਼ਨ 7.
ਟਾਕੀ ਲਾਉਣਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਜਦੋਂ ਕਦੀ ਕੱਪੜਾ ਇਸ ਤਰ੍ਹਾਂ ਪਾਟਦਾ ਹੈ ਜਾਂ ਉਸ ਵਿਚ ਛੇਕ ਇਸ ਤਰ੍ਹਾਂ ਹੁੰਦਾ ਹੈ ਕਿ ਉਸ ਵਿਚ ਰਫ਼ ਕਰਨ ਨਾਲ ਸਫ਼ਾਈ ਨਹੀਂ ਆਉਂਦੀ ਤਾਂ ਅਜਿਹੇ ਛੇਕ ਵਾਲੀ ਥਾਂ ਤੇ ਉਸੇ ਕੱਪੜੇ ਦਾ ਵੱਖਰਾ ਟੁਕੜਾ ਲਾ ਕੇ ਬੰਦ ਕੀਤਾ ਜਾਂਦਾ ਹੈ । ਇਸ ਨੂੰ ਟਾਕੀ ਲਾਉਣਾ ਕਹਿੰਦੇ ਹਨ ।
ਪ੍ਰਸ਼ਨ 8.
ਟਾਕੀ ਕਿਸ ਪਾਟੇ ਕੱਪੜੇ ‘ਤੇ ਲਾਉਣੀ ਚਾਹੀਦੀ ਹੈ ?
ਉੱਤਰ-
ਜੋ ਚੰਗੀ ਹਾਲਤ ਵਿਚ ਹੋਵੇ ਅਤੇ ਇਕ ਜਾਂ ਦੋ ਧੁਆਈ ਦੇ ਬਾਅਦ ਹੀ ਪਾਟਣ ਦੀ ਸਥਿਤੀ ਵਿਚ ਨਾ ਹੋਵੇ ।
ਪ੍ਰਸ਼ਨ 9.
ਟਾਕੀ ਲਾਉਣ ਦੇ ਲਈ ਕੱਪੜੇ ਦਾ ਰੰਗ ਕਿਹੋ ਜਿਹਾ ਹੋਣਾ ਚਾਹੀਦਾ ਹੈ ?
ਉੱਤਰ-
ਟਾਕੀ ਲਾਉਣ ਲਈ ਕੱਪੜੇ ਦਾ ਰੰਗ ਉਸ ਕੱਪੜੇ ਦੇ ਰੰਗ ਦਾ ਹੀ ਹੋਣਾ ਚਾਹੀਦਾ ਹੈ, ਜਿਸ ਵਿਚ ਟਾਕੀ ਲਾਈ ਹੈ ।
ਪ੍ਰਸ਼ਨ 10.
ਛਪੇ ਹੋਏ ਕੱਪੜੇ `ਤੇ ਟਾਕੀ ਕਿਸ ਤਰ੍ਹਾਂ ਲਾਉਣੀ ਚਾਹੀਦੀ ਹੈ ?
ਉੱਤਰ-
ਜਿਸ ਨਾਲ ਛਪਾਈ ਜਾਂ ਫੁੱਲ ਪੱਤੀਆਂ ਦਾ ਰੂਪ ਨਾ ਵਿਗੜੇ ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਆਮ ਤੌਰ ‘ਤੇ ਕੱਪੜੇ ਕਿਨ੍ਹਾਂ ਕਾਰਨਾਂ ਕਰਕੇ ਫਟ ਜਾਂਦੇ ਹਨ ?
ਉੱਤਰ-
ਆਮ ਤੌਰ ‘ਤੇ ਕੱਪੜੇ ਹੇਠ ਲਿਖੇ ਕਾਰਨਾਂ ਕਰਕੇ ਫਟਦੇ ਹਨ –
- ਕਿੱਲ ਜਾਂ ਕੰਡਿਆਂ ਵਿਚ ਅੜ ਕੇ ।
- ਧੁਆਈ ਕਰਦੇ ਸਮੇਂ ਪਟਕਣ ਨਾਲ ॥
- ਕੱਪੜੇ ਤੇ ਤੇਜ਼ਾਬ ਜਾਂ ਖਾਰ ਡਿਗਣ ਨਾਲ ।
- ਚੁਹੇ ਜਾਂ ਹੋਰ ਕਿਸੇ ਜਾਨਵਰ ਦੁਆਰਾ ਕੁਤਰਨ ਨਾਲ !
- ਕੱਪੜਿਆਂ ਦੇ ਕਈ ਭਾਗ ਜਿਵੇਂ ਕੁਹਨੀ ਆਦਿ ਜ਼ਿਆਦਾ ਵਰਤੋਂ ਨਾਲ ਕਮਜ਼ੋਰ ਪੈ ਕੇ ।
ਪ੍ਰਸ਼ਨ 2.
ਸਾਦੇ ਜਾਂ ਛਪੇ ਹੋਏ ਕੱਪੜੇ ਦੀ ਮੁਰੰਮਤ ਕਰਨ ਦੇ ਕਿਹੜੇ ਢੰਗ ਹਨ ?
ਉੱਤਰ-
ਸਾਦਾ ਜਾਂ ਛਪੇ ਹੋਏ ਕੱਪੜੇ ਦੀ ਮੁਰੰਮਤ ਕਰਨ ਦੇ ਹੇਠ ਲਿਖੇ ਤਰੀਕੇ ਹਨ –
- ਸਾਧਾਰਨ ਜਿਉਂਣ ਮਾਰਨਾ ।
- ਟਾਕੀ ਲਾਉਣਾ ।
- ਰਫੂ ਕਰਨਾ ।
- ਸਾਦਾ ਰਫ਼,
- ਕਟੇ ਹੋਏ ਸਥਾਨ ਨੂੰ ਰਫ਼ ਕਰਨਾ ।
ਪ੍ਰਸ਼ਨ 3.
ਕੱਪੜੇ ਦੀ ਮੁਰੰਮਤ ਵਿਚ ਸਲਾਈ ਦੀ ਕੀ ਉਪਯੋਗਤਾ ਹੈ ?
ਉੱਤਰ-
ਕੱਪੜੇ ਦੇ ਲੰਬਾਈ ਵਾਲੇ ਪਾਸੇ ਫਟ ਜਾਣ ਤੇ ਸਿਉਂਣ ਮਾਰੀ ਜਾਂਦੀ ਹੈ । ਸਾਧਾਰਨ ਸਿਉਂਣ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਕੱਪੜੇ ਦੇ ਨਾਪ ‘ਤੇ ਕੋਈ ਪ੍ਰਭਾਵ ਨਹੀਂ ਪੈਂਦਾ । ਕੱਪੜੇ ਦਾ ਰੂਪ ਵਿਗੜੇ ਬਿਨਾਂ ਸਿਉਂਣ ਮਾਰੀ ਜਾ ਸਕੇ ਤਾਂ ਸਾਧਾਰਨ ਜਿਉਂਣ ਹੀ ਠੀਕ ਰਹਿੰਦੀ ਹੈ ।
ਪ੍ਰਸ਼ਨ 4.
ਟਾਕੀ ਲਾ ਕੇ ਕੱਪੜਿਆਂ ਦੀ ਮੁਰੰਮਤ ਕਦੋਂ ਕੀਤੀ ਜਾਂਦੀ ਹੈ ? ਟਾਕੀ ਦਾ ਆਕਾਰ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ?
ਉੱਤਰ-
ਜਦੋਂ ਕੱਪੜੇ ਇਸ ਤਰ੍ਹਾਂ ਫਟਦੇ ਹਨ ਕਿ ਉਸ ਵਿਚ ਸੁਰਾਖ਼ ਜਾਂ ਮੋਰੀ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਟਾਕੀ ਲਾ ਕੇ ਹੀ ਠੀਕ ਕੀਤਾ ਜਾ ਸਕਦਾ ਹੈ । ਟਾਕੀ ਉਸੇ ਕੱਪੜੇ ਦੀ ਲਾਈ ਜਾਂਦੀ ਹੈ ਜੋ ਮੂਲ ਕੱਪੜੇ ਬਨਾਉਣ ਵਿਚ ਵਰਤਿਆ ਗਿਆ ਹੋਵੇ । ਕੱਟੀ ਹੋਈ ਥਾਂ ਦੇ ਅਨੁਸਾਰ ਟਾਕੀ ਗੋਲ, ਤਿਕੋਣ ਜਾਂ ਵਰਗਾਕਾਰ ਕਿਸੇ ਵੀ ਰੂਪ ਵਿਚ ਲਾਈ ਜਾ ਸਕਦੀ ਹੈ । ਪਰ ਚੈਕ ਜਾਂ ਲਾਈਨਦਾਰ ਕੱਪੜੇ ਵਿਚ ਚੌਰਸ ਜਾਂ ਵਰਗਾਕਾਰ ਹੀ ਹੋ ਸਕਦੀ ਹੈ । ਪ੍ਰਿੰਟਿਡ ਕੱਪੜੇ ਵਿਚ ਕਿਉਂਕਿ ਪ੍ਰਿੰਟ ਦੇ ਨਾਲ ਪ੍ਰਿੰਟ ਮਿਲਾਉਣਾ ਜ਼ਰੂਰੀ ਹੈ ਇਸ ਲਈ ਇਸ ਦਾ ਰੂਪ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ ।
ਪ੍ਰਸ਼ਨ 5.
ਰਫੂ ਕਿਸ ਨੂੰ ਕਹਿੰਦੇ ਹਨ ? ਇਹ ਕਿੰਨੀ ਪ੍ਰਕਾਰ ਦਾ ਹੁੰਦਾ ਹੈ ?
ਉੱਤਰ-
ਜਦੋਂ ਕੱਪੜੇ ਵਿਚ ਇਕ ਥਾਂ ਬਾਕੀ ਕੱਪੜੇ ਨਾਲੋਂ ਪਹਿਲਾ ਘਸ ਕੇ ਪਤਲੀ ਹੋ ਜਾਂਦੀ ਹੈ ਜਾਂ ਚਾਕੂ, ਬਲੇਡ, ਝਾੜੀ ਆਦਿ ਨਾਲ ਕੱਪੜੇ ਤਿਰਛੀ ਲਾਈਨ ਵਿਚ ਪਾਟ ਜਾਂਦੇ ਹਨ ਜਦੋਂ ਅਜਿਹੀ ਥਾਂ ‘ਤੇ ਨਵੇਂ ਧਾਗੇ ਨਾਲ ਉਸ ਤੇ ਉਸੇ ਤਰ੍ਹਾਂ ਦੀ ਬਣਾਈ ਕੀਤੀ ਜਾਂਦੀ ਹੈ ਤਾਂ ਉਸ ਨੂੰ ਰਛੂ ਕਹਿੰਦੇ ਹਨ ।
ਰਛੁ ਹੇਠ ਲਿਖੇ ਤਰ੍ਹਾਂ ਦੇ ਹੁੰਦੇ ਹਨ –
1.ਘਸੀ ਹੋਈ ਥਾਂ ਦਾ ਰਛੂ ਜਾਂ ਸਾਦਾ ਰਫ਼ ।
2. ਕਟੀ ਹੋਈ ਥਾਂ `ਤੇ ਰਫ਼ ॥
- ਚਾਕੂ ਛੁਰੀ ਬਲੇਡ ਜਾਂ ਕੰਡਿਆਂ ਨਾਲ ਅੜ ਕੇ ਪਾਟਣ ਨਾਲ ।
- ਕਿੱਲ, ਝਾੜੀ ਜਾਂ ਕੰਡਿਆਂ ਨਾਲ ਫਸ ਕੇ ਪਾਟਣ ‘ਤੇ ।
ਵੱਡੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਟਾਕੀ ਲਾਉਣ ਦੀ ਵਿਧੀ ਦਾ ਵਰਣਨ ਕਰੋ ।
ਉੱਤਰ-
ਸਾਦੀ ਟਾਕੀ-ਕੱਪੜਾ ਮੁਰੰਮਤ ਕਰਨ ਦਾ ਇਕ ਤਰੀਕਾ ਫਟੀ ਹੋਈ ਥਾਂ ‘ਤੇ ਟਾਕੀ ਲਗਾਉਣਾ ਹੈ । ਕਈ ਵਾਰੀ ਕੱਪੜੇ ਤੇ ਤੇਜ਼ਾਬ ਡਿੱਗਣ ਨਾਲ ਜਾਂ ਅੱਗ ਦੇ ਅੰਗਾਰੇ ਨਾਲ ਜਾਂ ਗਰਮ ਐੱਸ ਜਾਂ ਖੰਘੀ ਲੱਗਣ ਨਾਲ ਮੋਰੀ ਹੋ ਜਾਂਦੀ ਹੈ !ਵਧੇਰੇ ਵੱਡੀ ਮੋਰੀ ਤੇ ਰਛੁ ਕਰਨ ਨਾਲ ਸਫ਼ਾਈ ਨਹੀਂ ਆਉਂਦੀ । ਇਸ ਲਈ ਮੋਰੀ ਵਾਲੀ ਥਾਂ ‘ਤੇ ਕੱਪੜੇ ਰੰਗ ਦਾ ਅਤੇ ਉਸ ਕਿਸਮ ਦਾ ਜੇਕਰ ਹੋ ਸਕੇ ਤਾਂ ਉਸ ਦੇ ਨਾਲ ਦਾ ਹੀ ਕੱਪੜਾ) ਅਤੇ ਓਨਾ ਹੀ ਪੁਰਾਣਾ ਕੱਪੜਾ ਲਗਾ ਕੇ ਮੁਰੰਮਤ ਕੀਤੀ ਜਾਂਦੀ ਹੈ । ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਣੀ ਚਾਹੀਦੀ । ਟਾਕੀ ਦੇ ਤਾਣੇ ਦੇ ਧਾਗੇ, ਕੱਪੜੇ ਦੇ ਤਾਣੇ ਦੇ ਧਾਗਿਆਂ ਦੇ ਸਮਾਨਅੰਤਰ ਅਤੇ ਟਾਕੀ ਦੇ ਪੇਟੇ ਦੇ ਧਾਗੇ ਦੇ ਕੱਪੜੇ ਦੇ ਪੇਟੇ ਦੇ ਧਾਗਿਆਂ ਦੇ ਸਮਾਨ-ਅੰਤਰ ਹੋਣੇ ਚਾਹੀਦੇ ਹਨ ।ਟਾਕੀ ਨੂੰ ਬਿਲਕੁਲ
ਸਿੱਧਾ ਕੱਟਣਾ ਚਾਹੀਦਾ ਹੈ ਅਤੇ ਟਾਕੀ ਦੇ ਅੰਦਰ ਕੱਪੜਾ ਮੋੜਨ ਤੋਂ ਮਗਰੋਂ ਵੀ ਕਿਨਾਰਾ ਸਿੱਧਾ ਹੀ ਰਹਿਣਾ ਚਾਹੀਦਾ ਹੈ । ਊਨੀ ਕੱਪੜਿਆਂ ਦੇ ਕਿਨਾਰਿਆਂ ਨੂੰ ਮੋੜਿਆ ਨਹੀਂ ਜਾਂਦਾ । ਊਨੀ ਕੱਪੜੇ ਲਈ ਉਨੀ ਜਾਂ ਸਿਲਕੀ ਧਾਗਾ, ਸੂਤੀ ਜਾਂ ਲਿਨਨ ਦੇ ਕੱਪੜੇ ਲਈ ਸੂਤੀ ਧਾਗਾ ਅਤੇ ਸਿਲਕ ਦੇ ਕੱਪੜੇ ਲਈ ਸਿਲਕੀ ਧਾਗਾ ਵਰਤਣਾ ਚਾਹੀਦਾ ਹੈ ।
ਚੌਰਸ ਟਾਕੀ ਲਗਾਉਣ ਦਾ ਤਰੀਕਾ-ਮੋਰੀ ਤੋਂ ਚਾਰੇ ਪਾਸੇ ਇਕ ਇੰਚ ਫ਼ਾਲੂਤ ਕੱਪੜਾ ਰੱਖ ਕੇ ਟਾਕੀ ਕੱਟੋ ।ਕੀ ਨੂੰ ਪਹਿਲਾਂ ਦੋਵੇਂ ਤਾਣੇ ਦੇ ਪਾਸਿਆਂ ਤੋਂ 3 ਸੈਂਟੀਮੀਟਰ ਟਾਕੀ ਦੇ ਸਿੱਧੇ ਪਾਸੇ ਵੱਲ ਮੋੜੋ । ਇਸੇ ਤਰ੍ਹਾਂ ਪੇਟੇ ਦੇ ਧਾਗਿਆਂ ਵਾਲੇ ਪਾਸੇ ਵੀ ਮੋੜੋ । ਤਾਣੇ ਵਾਲੇ ਕਿਨਾਰੇ ਅੰਗਠੇ ਨਾਲ ਦਬਾ ਕੇ ਸਿੱਧਾ ਕਰੋ । ਕੋਨੇ ਹਮੇਸ਼ਾਂ ਨੁੱਕਰਦਾਰ ਹੋਣੇ ਚਾਹੀਦੇ ਹਨ ।ਟਾਕੀ ਨੂੰ ਰੁਮਾਲ ਦੀ ਤਰ੍ਹਾਂ ਚਾਰ ਤਹਿਆਂ ਕਰ ਕੇ ਹੱਥ ਨਾਲ ਦਬਾਓ ਤਾਂ ਕਿ ਭਾਨ ਬਣ ਜਾਏ । ਟਾਕੀ ਦਾ ਸਿੱਧਾ ਪਾਸਾ ਕੱਪੜੇ ਦੀ ਮੋਰੀ ਵਾਲੀ ਥਾਂ ‘ਤੇ ਪੁੱਠੇ ਪਾਸੇ ਰੱਖੋ ।ਇਹ ਖਿਆਲ ਰਹੇ ਕਿ ਟਾਕੀ ਦੇ ਤਾਣੇ ਦੇ ਧਾਗੇ ਕੱਪੜੇ ਦੇ ਤਾਣੇ ਧਾਗਿਆਂ ਨਾਲ ਸਮਾਨ ਅੰਤਰ ਹੋਣ ।ਟਾਕੀ ਦੇ ਵਿਚਕਾਰ ਦਾ ਨੁਕਤਾ ਮੋਰੀ ਦੇ ਵਿਚਕਾਰ ਆਏ । ਦੋਵੇਂ ਤਾਣੇ ਵਾਲੇ ਕਿਨਾਰਿਆਂ ‘ਤੇ ਇੱਕ ਇੱਕ ਪਿੰਨ ਲਗਾਓ ਅਤੇ ਫਿਰ ਪੇਟੇ
ਵਾਲੇ ਪਾਸਿਆਂ ‘ਤੇ ਪਿੰਨ ਲਗਾਓ । ਤਾਣੇ ਦੇ ਇੱਕ ਕਿਨਾਰੇ ਦੇ ਵਿਚਕਾਰੋਂ ਸ਼ੁਰੂ ਕਰ ਕੇ ਕਿਨਾਰੇ ਦੇ ਨਾਲ-ਨਾਲ ਚਾਰੇ ਪਾਸੇ ਕੱਚਾ ਕਰੋ । ਤਾਣੇ ਵਾਲੇ ਕਿਨਾਰੇ ਦੇ ਵਿਚਕਾਰੋਂ ਸ਼ੁਰੂ ਕਰ ਕੇ ਚਾਰੋਂ ਤਰਫ਼ ਉਲੇੜੀ ਕਰ ਲਓ ।
ਕੱਪੜੇ ਨੂੰ ਸਿੱਧਾ ਕਰ ਲਓ ਤਾਂ ਕਿ ਮੋਰੀ ਵਾਲਾ ਹਿੱਸਾ ਤੁਹਾਡੇ ਸਾਹਮਣੇ ਹੋਵੇ ।ਟਾਕੀ ਵਾਲੀ ਥਾਂ ‘ਤੇ ਤਿਰਛੀਆਂ ਭਾਨਾਂ ਬਣਾਓ । ਭਾਨਾਂ ਦੇ ਕੋਨਿਆਂ ਤੇ 6 ਸੈਂਟੀਮੀਟਰ ਦੇ ਨਿਸ਼ਾਨ ਲਗਾਓ ! ਕੈਂਚੀ ਦਾ ਥਲਵਾਂ ਬਲੋਡ ਕੱਪੜੇ ਅਤੇ ਟਾਕੀ ਦੀ ਤਹਿ ਦੇ ਦਰਮਿਆਨ ਪਾਓ ਅਤੇ ਤਿਰਛੀਆਂ ਲਾਈਨਾਂ ‘ਤੇ ਲੱਗੇ .6 ਸੈਂਟੀਮੀਟਰ ‘ਤੇ ਨਿਸ਼ਾਨ ਤਕ ਚਾਰੋਂ ਕੋਨਿਆਂ ਤੋਂ ਕੱਟੋ । ਇਹਨਾਂ ਪੱਲਿਆਂ ਨੂੰ ਮੋੜ ਕੇ ਭਾਨ ਬਣਾਓ ਅਤੇ ਚਾਰੋਂ ਟੁਕੜੇ ਕੱਟੋ ਤਾਂ ਕਿ ਮੋਰੀ ਚੌਰਸ ਬਣ ਜਾਏ ।
ਮੋਰੀ ਦੀਆਂ ਤਿਰਛੀਆਂ ਲਾਈਨਾਂ ਦੇ ਕੋਨਿਆਂ ਤੋਂ 3 ਸੈਂਟੀਮੀਟਰ ਦੇ ਟਕ ਲਗਾ ਲਓ ਅਤੇ ਇਹ .3 ਸੈਂਟੀਮੀਟਰ ਚਾਰੋਂ ਪਾਸੇ ਤੋਂ ਅੰਦਰ ਮੋੜ ਦਿਓ ।ਸੂਈ ਨਾਲ ਕੋਨਿਆਂ ਤੋਂ ਕੱਪੜਾ ਅੰਦਰ । ਨੂੰ ਕਰ ਕੇ ਕੋਨੇ ਸਿੱਧੇ ਕਰ ਲਓ | ਮੋਰੀ ਦੇ ਮੋੜੇ ਹੋਏ ਕਿਨਾਰਿਆਂ ਦੇ ਨਾਲ-ਨਾਲ ਕੱਚਾ ਕਰੋ । ਮੋਰੀ ਦੇ ਕਿਨਾਰੇ ਜਿੱਥੇ ਟਾਕੀ ਨਾਲ ਜੁੜਦੇ ਹੋਣ, ਦੋਨਾਂ ਨੂੰ ਮਿਲਾਓ ਅਤੇ ਉੱਪਰਲੇ ਸਿਰੇ ਤੋਂ ਖੜੀ ਉਲੇੜੀ ਜਾਂ ਕਾਜ ਟਾਂਕੇ ਨਾਲ ਲਾਈਨ ਪੂਰੀ ਕਰੋ । ਕੋਨੇ ਤੇ ਤਿਰਛਾ ਟਾਂਕਾ ਬਣਾਓ । ਇਸੇ ਤਰ੍ਹਾਂ ਬਾਕੀ ਦੇ ਤਿੰਨ ਪਾਸੇ ਪੂਰੇ ਕਰੋ ।
ਕਢਾਈ ਦੇ ਨਮੂਨੇ
ਟਾਕੀ ਲਗਾਉਣਾ PSEB 8th Class Home Science Notes
ਸੰਖੇਪ ਜਾਣਕਾਰੀ
- ਕੱਪੜਿਆਂ ਵਿਚ ਮੁਰੰਮਤ ਕਰਨ ਦਾ ਇਕ ਤਰੀਕਾ ਫਟੀ ਹੋਈ ਥਾਂ ‘ਤੇ ਟਾਕੀ ਲਾਉਣਾ ਹੈ ।
- ਪੁਰਾਣੇ ਕੱਪੜੇ ਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਣੀ ਚਾਹੀਦੀ ।
- ਟਾਕੀ ਨੂੰ ਬਿਲਕੁਲ ਸਿੱਧਾ ਕੱਟਣਾ ਚਾਹੀਦਾ ਹੈ ਅਤੇ ਟਾਕੀ ਦੇ ਅੰਦਰ ਕੱਪੜਾ ਮੋੜਨ
- ਤੋਂ ਬਾਅਦ ਵੀ ਕਿਨਾਰਾ ਸਿੱਧਾ ਹੀ ਰੱਖਣਾ ਚਾਹੀਦਾ ਹੈ ।
- ਕੇ ਛੇਕ ਨੂੰ ਨਾਪ ਕੇ ਕੀ ਲਗਾਉਣ ਵਾਲੇ ਕੱਪੜੇ ਨੂੰ 1” ਚਾਰੇ ਪਾਸਿਉਂ ਜ਼ਿਆਦਾ ਰੱਖ ਕੇ
- ਕੱਟਣਾ ਚਾਹੀਦਾ ਹੈ ।