Punjab State Board PSEB 8th Class Home Science Book Solutions Practical ਆਪਣੇ ਲਈ ਬਿਨਾਂ ਬਾਜੂ ਦਾ ਸਵੈਟਰ ਬਣਾਉਣਾ Notes.
PSEB 8th Class Home Science Practical ਆਪਣੇ ਲਈ ਬਿਨਾਂ ਬਾਜੂ ਦਾ ਸਵੈਟਰ ਬਣਾਉਣਾ
ਬਿਨਾਂ ਬਾਜ਼ੂ ਦਾ ਸਵੈਟਰ
- ਨਾਪ : ਛਾਤੀ 32″-34″ .
- ਲੰਬਾਈ 23 .
- ਸਾਮਾਨ : ਲਾਲ ਇਮਲੀ ਦੀ ਮੋਟੀ ਉੱਨ-250 ਗ੍ਰਾਮ
- ਸਲਾਈਆਂ : 1 ਜੋੜਾ 7 ਨੰਬਰ
- 1 ਜੋੜਾ 9 ਨੰਬਰ
- ਬਟਨ : 6
- ਪਿਛਲਾ ਪਾਸਾ : 7 ਨੰਬਰ ਦੀਆਂ ਸਲਾਈਆਂ ਤੇ 95 ਕੁੰਡੇ ਪਾਓ ਅਤੇ 12 ਸਲਾਈਆਂ ਸਿੱਧੀਆਂ ਬੁਣੋ ।
- ਪਹਿਲੀ ਸਲਾਈ : 11 ਪੁੱਠੇ, 1 ਸਿੱਧਾ-ਇਕ ਪੂਰੀ ਸਲਾਈ ਇਸ ਤਰ੍ਹਾਂ ਬੁਣੇ, ਅਖੀਰ ਤੇ 11 ਕੁੰਡੇ ਪੁੱਠੇ ਬਣਦੇ ਹਨ ।
- ਦੂਸਰੀ ਸਲਾਈ : 1 ਪੁੱਠਾ, *9 ਸਿੱਧੇ, 3 ਪੁੱਠੇ ਤੋਂ ਦੁਹਰਾਉ, ਆਖਰੀ ਕੁੰਡਾ ਸਿੱਧਾ ਪਾਉਂਦੇ ਹਨ ।
- ਤੀਸਰੀ ਸਲਾਈ : 2 ਸਿੱਧੇ, *7 ਪੁੱਠੇ 5 ਸਿੱਧੇ *ਤੋਂ ਦੁਹਰਾਉ, ਆਖਰੀ 2 ਕੁੰਡੇ ਸਿੱਧੇ ਪਾਉਂਦੇ ਹਨ ।
- ਚੌਥੀ ਸਲਾਈ : 3 ਪੁੱਠੇ *5 ਸਿੱਧੇ 7 ਪੁੱਠੇ * ਤੋਂ ਦੁਹਰਾਉ, ਆਖਰੀ 3 ਕੁੰਡੇ ਪੁੱਠੇ ਪਾਉਂਦੇ ਹਨ ।
- ਪੰਜਵੀਂ ਸਲਾਈ : 4 ਸਿੱਧੇ *3 ਪੁੱਠੇ 9 ਸਿੱਧੇ * ਤੋਂ ਦੁਹਰਾਉ, ਆਖਰੀ 4 ਕੁੰਡੇ ਸਿੱਧੇ ਪਾਉਂਦੇ ਹਨ ।
- ਛੇਵੀਂ ਸਲਾਈ : 5 ਪੁੱਠੇ *1 ਸਿੱਧਾ 11 ਪੁੱਠੇ * ਤੋਂ ਦੁਹਰਾਉ, ਆਖਰੀ 5 ਪੁੱਠੇ ਪਾਉਂਦੇ ਹਨ । ਇਹ ਛੇ ਸਲਾਈਆਂ ਦੁਹਰਾਉ ਤਾਂ ਕਿ ਪਿਛਲਾ ਪਾਸਾ 15\(\frac{1}{2}\)” – ਬਣ ਜਾਏ ।
ਮੋਢੇ ਲਈ ਘਟਾਣਾ-ਅਗਲੀਆਂ ਦੋ ਸਲਾਈਆਂ ਦੇ ਸ਼ੁਰੂ ਦੇ ਪੰਜ-ਪੰਜ ਕੁੰਡੇ ਬੰਦ ਕਰ ਦਿਓ । ਹਰ ਸਿੱਧੀ ਸਲਾਈ ਤੇ 7 ਵਾਰੀ ਸ਼ੁਰੂ ਵਿਚ ਅਤੇ ਅਖਰੀ ਵਿਚ ਜੋੜਾ ਬੁਣੋ । ਨਮੂਨਾ ਠੀਕ ਰੱਖਦੇ ਹੋਏ ਮੋਢੇ ਦੇ ਉੱਪਰ 15 \(\frac{1}{2}\)” – ਬਣਾਓ । ਆਖਰੀ ਸਲਾਈ ਨਮੂਨੇ ਦੀ ਵੀ ਆਖਰੀ ਸਲਾਈ ਹੋਣੀ ਚਾਹੀਦੀ ਹੈ । ਗਲੇ ਲਈ ਵਿਚਕਾਲੇ 27 ਕੁੰਡੇ ਬੰਦ ਕਰ ਦਿਓ ।
ਸਾਹਮਣੇ ਵਾਲੇ ਪੱਲੇ- (ਦੋਨੋਂ ਇਕ ਤਰ੍ਹਾਂ ਦੇ) 7 ਨੰਬਰ ਦੀ ਸਲਾਈ ਤੇ 40 ਕੁੰਡੇ ਪਾਓ ਅਤੇ 12 ਸਲਾਈ ਸਿੱਧੀਆਂ ਬੁਣੋ । ਪਿਛਲੇ ਪੱਲੇ ਦੀ ਤਰ੍ਹਾਂ ਹੀ ਨਮੂਨਾ ਬਣਾ ਕੇ 10″ ਤਕ ਬਣੋ । ਗਲ ਵਾਲੇ ਕਿਨਾਰੇ ਦੇ ਸ਼ਰ ਵਿਚ ਜੋੜਾ ਬੁਣ ਕੇ ਸਾਰੀ ਸਲਾਈ ਬੁਣੋ ।ਇਸ ਤੋਂ ਬਾਅਦ ਹਰ ਅੱਠਵੀਂ ਸਲਾਈ ਤੇ ਗਲੇ ਵਾਲੇ ਪਾਸੇ ਇਕ ਜੋੜ ਬੁਣੋ ।
ਮੋਢੇ ਦੀ ਕਾਟ-ਜਦ ਦੋਨੋਂ ਪਾਸੇ 15 \(\frac{1}{2}\)” ਹੋ ਜਾਣ ਤਾਂ ਪਿਛਲੇ ਪਾਸੇ ਦੀ ਤਰ੍ਹਾਂ ਹੀ ਮੋਢੇ ਦੀ ਕਾਟ ਪਾਓ । ਇਸ ਦੇ ਨਾਲ ਹਰ 8ਵੀਂ ਸਲਾਈ ਤੇ ਗਲੇ ਵਾਲੇ ਪਾਸੇ ਜੋੜਾ ਬੁਣੋ । ਪਿਛਲੇ ਪਾਸੇ ਜਿੰਨਾ ਹੀ ਬੁਣ ਲਓ । ਮੋਢੇ ਲਈ 22 ਕੁੰਡੇ ਰਹਿਣੇ ਚਾਹੀਦੇ ਹਨ ।ਪਿਛਲੇ ਅਤੇ ਅਗਲੇ ਪਾਸਿਆਂ ਦੇ ਕੁੰਡਿਆਂ ਨੂੰ ਮਿਲਾ ਕੇ ਬੰਦ ਕਰ ਦਿਓ।
ਮੋਢੇ ਦੀ ਪੱਟੀ-ਸਵੈਟਰ ਦਾ ਸਿੱਧਾ ਪਾਸਾ ਆਪਣੇ ਸਾਹਮਣੇ ਰੱਖੋ ਅਤੇ 9 ਨੰਬਰ ਦੀ ਸਲਾਈ ਨਾਲ ਕਿਨਾਰੇ ਨਾਲ-ਨਾਲ 120 ਕੁੰਡੇ ਚੁੱਕੋ । 8 ਸਿੱਧੀਆਂ ਸਲਾਈਆਂ ਬੁਣੋ ਅਤੇ ਫਿਰ ਕੁੰਡੇ ਬੰਦ ਕਰ ਦਿਓ । ਇਸੇ ਤਰ੍ਹਾਂ ਦੁਸਰੇ ਮੋਢੇ ਦੀ ਪੱਟੀ ਬਣੋ |
ਸਾਹਮਣੇ ਦੀ ਪੱਟੀ-9 ਨੰਬਰ ਸਲਾਈ ਤੇ 10 ਕੁੰਡੇ ਪਾਓ । 4 ਸਿੱਧੀਆਂ ਸਲਾਈਆਂ ਬੁਣਨ ਤੋਂ ਬਾਅਦ ਕਾਜ ਬਣਾਉ । ਚਾਰ ਕੁੰਡੇ ਬੁਣੋ 2 ਬੰਦ ਕਰ ਦਿਉ, 4 ਕੁੰਡੇ ਬੁਣੋ !ਦੁਸਰੀ ਸਲਾਈ ਤੇ ਜਿੱਥੇ 2 ਕੁੰਡੇ ਬੰਦ ਕੀਤੇ ਸੀ 2 ਕੁੰਡੇ ਚੜਾ ਲਓ ਤਾਂ ਕਿ ਫਿਰ 10 ਹੋ ਜਾਣ ।
ਦੋ-ਦੋ ਇੰਚ ਦੀ ਦੂਰੀ ਤੇ 6 ਕਾਜ ਬਣਾਉ । ਪੱਟੀ ਇੰਨੀ ਲੰਬੀ ਬਣਾਓ ਕਿ ਸਵੈਟਰ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤਕ ਪੂਰੀ ਆ ਜਾਏ । ਪੱਟੀ ਨੂੰ ਸਵੈਟਰ ਨਾਲ ਜੋੜਦੇ ਹਨ ।
ਪੂਰਾ ਕਰਨਾ – ਦੋਨੋਂ ਸਿੱਧੇ ਪਾਸਿਆਂ ਨੂੰ ਪੁੱਠੇ ਪਾਸੇ ਨਾਲ ਸੀਂ ਦਿਓ । ਪੁੱਠੇ ਪਾਸੇ ਉੱਤੇ ਗਿੱਲਾ ਕੱਪੜਾ ਰੱਖ ਕੇ ਪ੍ਰੈੱਸ ਕਰੋ । ਕਾਜ ਦੇ ਸਾਹਮਣੇ ਵਾਲੀ ਪੱਟੀ ਤੇ ਕਾਜਾਂ ਦੇ ਸਾਹਮਣੇ ਬਟਨ ਲਗਾਓ ।
ਨੋਟ-
- ਜੇਕਰ ਜ਼ਰੂਰਤ ਸਮਝੋ ਤਾਂ 20 ਕੰਡਿਆਂ ‘ਤੇ ਨਮੂਨਾ ਪਾ ਕੇ ਤਾ ਬਣੋ ਅਤੇ ਫਿਰ 6 ਸਿਲਾਈਆਂ ਸਿੱਧੀਆਂ ਬੁਣ ਕੇ ਬੰਦ ਕਰ ਦਿਓ। ਇਸ ਤਰ੍ਹਾਂ ਦੀਆਂ ਦੋ ਜੇਬਾਂ ਬਣਾ ਕੇ ਸਵੈਟਰ ਨਾਲ ਸੀਂ ਦਿਓ ।
- ਜੇਕਰ ਬੰਦ ਸਵੈਟਰ ਬਣਾਉਣਾ ਹੋਵੇ ਤਾਂ ਪਿਛਲੇ ਪਾਸੇ ਦੀ ਤਰ੍ਹਾਂ ਹੀ ਮੋਢੇ ਤਕ ਬੁਣੋ, ਮੋਢਾ ਸ਼ੁਰੂ ਕਰਨ ਦੇ ਨਾਲ ਹੀ ਵੀ (V) ਗਲੇ ਲਈ ਹਰ ਚੌਥੀ ਸਲਾਈ ਤੇ ਦੋਨੋਂ ਪਾਸੇ ਇਕ-ਇਕ ਕੁੰਡਾ ਘਟਾਓ ! ਗੋਲ ਗਲਾ ਬਣਾਉਣ ਲਈ ਮੋਢੇ ਦੀ ਕਾਟ ਤੋਂ 4 \(\frac{1}{2}\)” ਉੱਪਰ ਬੁਣ ਕੇ ਵਿਚਕਾਰ 15 ਕੁੰਡੇ ਘਟਾ ਦਿਓ ਅਤੇ ਫਿਰ ਦੋਨੋਂ ਪਾਸੇ 3, ਫਿਰ 2 ਅਤੇ ਫਿਰ 1 ਕੁੰਡਾ ਘਟਾਓ, ਮਗਰੋਂ ਉੱਪਰ ਤਕ ਸਿੱਧਾ ਹੀ ਬੁਣਦੇ ਜਾਓ ।
- ਬਾਡਰ ਲਈ ਸਿੱਧੀਆਂ ਸਲਾਈਆਂ ਦੀ ਬਜਾਏ ਇਕ ਸਿੱਧਾ ਅਤੇ ਇਕ ਪੁੱਠੇ ਕੁੰਡੇ ਦਾ ਵੀ ਬਾਡਰ ਬਣਾਇਆ ਜਾ ਸਕਦਾ ਹੈ ।