Punjab State Board PSEB 8th Class Maths Book Solutions Chapter 16 ਸੰਖਿਆਵਾਂ ਦੇ ਨਾਲ ਖੇਡਣਾ Ex 16.2 Textbook Exercise Questions and Answers.
PSEB Solutions for Class 8 Maths Chapter 16 ਸੰਖਿਆਵਾਂ ਦੇ ਨਾਲ ਖੇਡਣਾ Exercise 16.2
ਪ੍ਰਸ਼ਨ 1.
ਜੇ 21y5 9 ਦਾ ਇਕ ਗੁਣਜ ਹੈ, ਇਥੇ y ਇਕ ਅੰਕ ਹੈ, ਤਾਂ y ਦਾ ਮੁੱਲ ਕੀ ਹੈ ?
ਹੱਲ:
ਕਿਉਂਕਿ 21y 5, 9 ਦਾ ਇਕ ਗੁਣਜ ਹੈ ।
∴ ਇਸਦੇ ਅੰਕਾਂ ਦਾ ਜੋੜ = 2 + 1 + y + 5 = 8 + y, 9 ਦਾ ਇਕ ਗੁਣਜ ਹੈ ।
ਕਿਉਂਕਿ y ਇਕ ਅੰਕ ਹੈ ।
ਇਸ ਲਈ, 8 + y = 9 ⇒ y = 1
ਪ੍ਰਸ਼ਨ 2.
ਜੇ 31z5, 9 ਦਾ ਇਕ ਗੁਣੌਜ ਹੈ, ਇਥੇ z ਇਕ ਅੰਕ ਹੈ, ਤਾਂ z ਦਾ ਮੁੱਲ ਕੀ ਹੈ ? ਤੁਸੀਂ ਦੇਖੋਗੇ ਕਿ ਇਸਦੇ ਦੋ ਉੱਤਰ ਹਨ । ਇਸ ਤਰ੍ਹਾਂ ਕਿਉਂ ਹੈ ?
ਹੱਲ:
ਕਿਉਂਕਿ 31z5, 9 ਦਾ ਇਕ ਗੁਣਜ ਹੈ ।
∴ ਇਸਦੇ ਅੰਕਾਂ ਦਾ ਜੋੜ = 3 + 1 + z + 5 = 9 + z, 9 ਦਾ ਇਕ ਗੁਣਜ ਹੈ ।
ਕਿਉਂਕਿ z ਇਕ ਅੰਕ ਹੈ ।
∴ z ਦਾ ਮੁੱਲ ਜਾਂ ਤਾਂ 0 ਜਾਂ 9 ਹੋ ਸਕਦਾ ਹੈ ।
∴ 9 + 0 = 9 ਅਤੇ 9 +9 = 18 = 1 + 8 = 9
∴ z = 0 ਜਾਂ z = 9
ਪ੍ਰਸ਼ਨ 3.
ਜੇ 24x, 3 ਦਾ ਇਕ ਗੁਣਜ ਹੈ, ਇਥੇ : ਇਕ ਅੰਕ | ਹੈ, ਤਾਂ x ਦਾ ਮਾਨ ਕੀ ਹੈ ?
ਹੱਲ:
ਕਿਉਂਕਿ 24x, 3 ਦਾ ਇਕ ਗੁਣ ਹੈ, ਇਸ ਲਈ ਇਸਦੇ ਅੰਕਾਂ ਦਾ ਜੋੜ = 2 + 4 +1 = 6 + x, 3 ਦਾ ਇਕ ਗੁਣ ਹੈ ।
ਭਾਵ 6 + x ਹੇਠਾਂ ਲਿਖਿਆਂ ਵਿਚੋਂ ਕੋਈ ਇਕ ਸੰਖਿਆ ਹੋਵੇਗੀ,
0, 3, 6, 9, 12, 15, 18, ………
ਪਰੰਤੂ ਕਿਉਂਕਿ x ਇਕ ਅੰਕ ਹੈ ।
ਇਸ ਲਈ 6 + x = 6
ਜਾਂ 6 + x = 9
ਜਾਂ 6 + x = 12
ਜਾਂ 6 + x = 15 ਹੋ ਸਕਦਾ ਹੈ ।
ਇਸ ਲਈ x = 0 ਜਾਂ 3 ਜਾਂ 6 ਜਾਂ 9 ਹੋ ਸਕਦਾ ਹੈ ।
ਇਸ ਲਈ x ਦਾ ਮੁੱਲ 0, 3, 6 ਜਾਂ 9 ਵਿਚੋਂ ਕੋਈ ਇਕ ਹੋ ਸਕਦਾ ਹੈ ।
ਪ੍ਰਸ਼ਨ 4.
ਜੇ 31 z 5, 3 ਦਾ ਗੁਣਜ ਹੈ, ਇਥੇ ਇਕ ਅੰਕ ਹੈ, ਤਾਂ z ਦਾ ਮੁੱਲ ਕੀ ਹੋ ਸਕਦਾ ਹੈ ?
ਹੱਲ:
ਕਿਉਂਕਿ 31 z 5, 3 ਦਾ ਗੁਣ ਹੈ |
ਇਸ ਲਈ ਇਸਦੇ ਅੰਕਾਂ ਦਾ ਜੋੜ = 3 + 1 + 7 + 5 = 9 + z, 3 ਦਾ ਇਕ ਗੁਣ ਹੈ ।
ਭਾਵ 9 + z ਹੇਠਾਂ ਲਿਖਿਆਂ ਵਿਚੋਂ ਕੋਈ ਇਕ ਸੰਖਿਆ ਹੋਵੇਗੀ, 0, 3, 6, 9, 12, 15, 18 , ……..
ਪਰੰਤ ਕਿਉਂਕਿ z ਇਕ ਅੰਕ ਹੈ ।
ਇਸ ਲਈ 9 + z = 9
ਜਾਂ 9 + z = 12
ਜਾਂ 9 + z = 15
ਜਾਂ 9 + z = 18 ਹੋ ਸਕਦਾ ਹੈ ।
ਇਸ ਲਈ z = 0 ਜਾਂ 3 ਜਾਂ 6 ਜਾਂ 9 ਹੋ ਸਕਦਾ ਹੈ ।