Punjab State Board PSEB 8th Class Maths Book Solutions Chapter 4 ਪ੍ਰਯੋਗਿਕ ਜਿਆਮਿਤੀ Ex 4.4 Textbook Exercise Questions and Answers.
PSEB Solutions for Class 8 Maths Chapter 4 ਪ੍ਰਯੋਗਿਕ ਜਿਆਮਿਤੀ Exercise 4.4
1. ਹੇਠਾਂ ਲਿਖੇ ਚਤੁਰਭੁਜਾਂ ਦੀ ਰਚਨਾ ਕਰੋ :
ਪ੍ਰਸ਼ਨ (i).
ਚਤੁਰਭੁਜ DEAR ਜਿਸ ਵਿਚ
DE = 4 cm
EA = 5 cm
AR = 4.5 cm
∠E = 60°
ਅਤੇ ∠A = 90° ਹੈ ।
ਹੱਲ:
ਦਿੱਤਾ ਹੈ : ਚਤੁਰਭੁਜ DEAR ਦੀਆਂ ਤਿੰਨ ਭੁਜਾਵਾਂ ਅਤੇ ਦੋ ਵਿਚਕਾਰ ਦੇ ਕੋਣ ਦਿੱਤੇ ਹਨ ।
ਅਰਥਾਤ DE = 4 cm, EA = 5 cm, AR = 4.5 cm, ∠E = 60°, ∠A = 90°
ਰਚਨਾ ਦੇ ਪਗ :
(i) ਇਕ ਰੇਖਾਖੰਡ DE = 4 cm ਖਿੱਚੋ ।
(ii) ਬਿੰਦੂ E, ਉੱਤੇ ਕੋਣ ∠DEX = 60° ਖਿੱਚੋ ਅਤੇ EX ਵਿਚੋਂ 5cm ਲੰਬਾਈ ਦੀ ਇਕ ਚਾਪ ਖਿੱਚੋ ਜੋ EX ਨੂੰ A ਉੱਤੇ ਕੱਟਦੀ ਹੈ ।
(iii) ਬਿੰਦੂ A, ਉੱਤੇ ਕੋਣ ∠EAY = 90°, ਖਿੱਚੋ ਅਤੇ AY ਵਿਚੋਂ 4.5 cm ਲੰਬਾਈ ਦੀ ਇਕ ਚਾਪ ਖਿੱਚੋ ਜੋ AY ਨੂੰ R ਉੱਤੇ ਕੱਟਦੀ ਹੈ ।
(iv) DR ਨੂੰ ਮਿਲਾਉ ।
∴ DEAR ਲੋੜੀਂਦੀ ਚਤੁਰਭੁਜ ਹੈ ।
ਪ੍ਰਸ਼ਨ (ii).
ਚਤੁਰਭੁਜ TRUE ਜਿਸ ਵਿਚ
TR = 3.5 cm
RU = 3 cm
UE = 4 cm
∠R = 750
ਅਤੇ ∠U = 120° ਹੈ ।
ਹੱਲ:
ਦਿੱਤਾ ਹੈ : TRUE ਦੀਆਂ ਤਿੰਨ ਭੁਜਾਵਾਂ ਅਤੇ ਵਿਚਕਾਰ ਦੇ ਦੋ ਕੋਣ ਦਿੱਤੇ ਗਏ ਹਨ
ਅਰਥਾਤ TR = 3.5 cm, RU = 3 cm, UE = 4 cm,
∠R = 75° ਅਤੇ ∠U = 120°.
ਰਚਨਾ ਦੇ ਪ੍ਰਗ :
(i) ਰੇਖਾਖੰਡ RU = 3 cm ਖਿੱਚੋ !
(ii) ਬਿੰਦੁ R, ਉੱਤੇ ∠XRU = 75 ਖਿੱਚੋ ਅਤੇ Rx ਵਿਚੋਂ 3.5 cm ਦੀ ਚਾਪ ਕੱਟੋ ਜੋ RX ਨੂੰ T ਉੱਤੇ ਕੱਟਦੀ ਹੈ ।
(iii) ਬਿੰਦੁ U ਉੱਤੇ ਕੋਣ ∠RUY = 120° ਖਿੱਚੋ ਅਤੇ | UY ਵਿਚੋਂ 4 cm ਦੀ ਲੰਬਾਈ ਦਾ ਚਾਪ ਕੱਟੋ ਜੋ UY ਨੂੰ E ਉੱਤੇ ਕੱਟਦੀ ਹੈ ।
(iv) TE ਮਿਲਾਉ ।
∴ TRUE ਲੋੜੀਂਦੀ ਚਤੁਰਭੁਜ ਹੈ ।