Punjab State Board PSEB 8th Class Physical Education Book Solutions Chapter 1 ਮੁਢਲੀ ਸਹਾਇਤਾ Textbook Exercise Questions and Answers.
PSEB Solutions for Class 8 Physical Education Chapter 1 ਮੁਢਲੀ ਸਹਾਇਤਾ
Physical Education Guide for Class 8 PSEB ਮੁਢਲੀ ਸਹਾਇਤਾ Textbook Questions and Answers
ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ
ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :
ਪ੍ਰਸ਼ਨ 1.
ਮੁੱਢਲੀ ਸਹਾਇਤਾ ਕਿਸ ਨੂੰ ਕਹਿੰਦੇ ਹਨ ?
ਉੱਤਰ-
ਮੁੱਢਲੀ ਸਹਾਇਤਾ ਉਹ ਸਹਾਇਤਾ ਹੁੰਦੀ ਹੈ, ਜੋ ਅਸੀਂ ਕਿਸੇ ਰੋਗੀ ਜਾਂ ਬੇਹੋਸ਼ ਵਿਅਕਤੀ ਜਾਂ ਦੁਰਘਟਨਾ ਸਮੇਂ ਡਾਕਟਰ ਦੇ ਆਉਣ ਤੋਂ ਪਹਿਲਾਂ ਰੋਗੀ ਨੂੰ ਦਿੰਦੇ ਹਾਂ ।
ਪ੍ਰਸ਼ਨ 2.
ਮੁੱਢਲੀ ਸਹਾਇਤਾ ਦੇ ਕਿਹੜੇ-ਕਿਹੜੇ ਉਦੇਸ਼ ਹਨ ?
ਉੱਤਰ-
- ਰੋਗੀ ਨੂੰ ਨੇੜੇ ਦੇ ਹਸਪਤਾਲ ਜਾਂ ਡਾਕਟਰ ਕੋਲ ਪਹੁੰਚਾਉਣਾ ।
- ਰੋਗੀ ਦੀ ਹਾਲਤ ਨੂੰ ਸੁਧਾਰਨਾ ।
- ਰੋਗੀ ਦੀ ਹਾਲਤ ਨੂੰ ਵਿਗੜਨ ਤੋਂ ਰੋਕਣਾ ।
- ਰੋਗੀ ਦੀ ਜ਼ਿੰਦਗੀ ਨੂੰ ਬਚਾਉਣਾ ।
ਪ੍ਰਸ਼ਨ 3.
ਮੁੱਢਲੀ ਸਹਾਇਤਾ ਦੇ ਡੱਬੇ (First Aid Box) ਵਿੱਚ ਕਿਹੜਾ-ਕਿਹੜਾ ਸਮਾਨ ਹੋਣਾ ਚਾਹੀਦਾ ਹੈ ?
ਉੱਤਰ-
- ਥਰਮਾਮੀਟਰ, ਚਿਮਟੀ, ਕੈਂਚੀ, ਟਾਰਚ ਅਤੇ ਸੇਫ਼ਟੀ ਪਿੰਨ ਆਦਿ ।
- ਐਂਟੀਸੈਪਟਿਕ ਅਤੇ ਜਰਮਨਾਸ਼ਕ : ਸਪਿਰਿਟ, ਬੀਟਾਡੀਨ, ਬੋਰਿਕ ਐਸਿਡ, ਸਾਬਣ, ਬਰਨਾਊਲ, ਇੰਚਰ, ਆਇਓਡੀਨ ਅਤੇ ਡਿਟੋਲ ਆਦਿ ।
- ਵੱਖ-ਵੱਖ ਆਕਾਰ ਦੇ ਕੀਟਾਣੂ ਰਹਿਤ ਫਹੇ ਜਾਂ ਰੂੰ ਦੇ ਫੰਬੇ ।
- ਵੱਖ-ਵੱਖ ਆਕਾਰ ਦੀਆਂ ਫੱਟੀਆਂ ।
- ਤਿਕੋਣੀਆਂ ਪੱਟੀਆਂ, ਗੋਲ ਪੱਟੀਆਂ ਅਤੇ ਗਰਮ ਪੱਟੀਆਂ ।
- ਇੱਕ ਪੈਕਟ ਸਾਫ਼ ਰੂੰ ਦਾ ।
- ORS ਦੇ ਪੈਕਟ ।
- ਦਵਾਈ ਨੂੰ ਮਾਪਣ ਲਈ ਗਲਾਸ ਜਾਂ ਬੇਕੇਲਾਈਟ ਗਲਾਸ ॥
- ਲੀਕੋਪੋਰ ਜਾਂ ਐਡੀਟੋਸਿਵ ਟੇਪ |
- ਸਾਹ ਠੀਕ ਕਰਨ ਲਈ ਇਨਹੇਲਰ ।
ਪ੍ਰਸ਼ਨ 4.
ਮੁੱਢਲੀ ਸਹਾਇਤਾ ਦੇ ਨਿਯਮ ਲਿਖੋ ।
ਉੱਤਰ-
ਮੁੱਢਲੀ ਸਹਾਇਤਾ ਦੇ ਨਿਯਮ (Rules of first aid)-ਅੱਜ ਦੇ ਜ਼ਮਾਨੇ ਵਿਚ ਕਿਸੇ ਵੀ ਵਿਅਕਤੀ ਦਾ ਜੀਵਨ ਸੁਰੱਖਿਅਤ ਨਹੀਂ ਹੈ ਕਿਉਂਕਿ ਹਰ ਰੋਜ਼ ਕੋਈ ਨਾ ਕੋਈ ਦੁਰਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹਨ । ਇਨ੍ਹਾਂ ਤੋਂ ਬਚਣ ਦੇ ਲਈ ਸਾਨੂੰ ਮੁੱਢਲੀ ਸਹਾਇਤਾ ਦਾ ਗਿਆਨ ਜਾਂ ਨਿਯਮਾਂ ਬਾਰੇ ਪਤਾ ਹੋਣਾ ਬਹੁਤ ਹੀ ਜ਼ਰੂਰੀ ਹੈ ।
ਇਸ ਦੇ ਮੁੱਖ ਨਿਯਮ ਇਸ ਪ੍ਰਕਾਰ ਹਨ –
- ਸਭ ਤੋਂ ਪਹਿਲਾਂ ਰੋਗੀ ਦੇ ਸਰੀਰ ਤੇ ਲੱਗੀਆਂ ਹੋਈਆਂ ਸੱਟਾਂ ਵਿਚੋਂ ਜ਼ਰੂਰੀ ਸੱਟ ‘ਤੇ ਜ਼ਿਆਦਾ ਧਿਆਨ ਦਿਓ ।
- ਵਗਦੇ ਖੂਨ ਨੂੰ ਛੇਤੀ ਨਾਲ ਬੰਦ ਕਰੋ ।
- ਜੇਕਰ ਵਿਅਕਤੀ ਬੇਹੋਸ਼ ਪਿਆ ਹੋਵੇ ਤਾਂ ਬਨਾਵਟੀ ਸਾਹ ਦੇਣਾ ਚਾਹੀਦਾ ਹੈ ।
- ਜੇਕਰ ਕੋਈ ਦੁਰਘਟਨਾ ਹੋਈ ਹੋਵੇ ਤਾਂ ਛੇਤੀ ਨਾਲ ਲੋੜ ਅਨੁਸਾਰ ਸਹਾਇਤਾ ਕਰੋ ।
- ਰੋਗੀ ਦੀ ਹਾਲਤ ਖ਼ਰਾਬ ਨਹੀਂ ਹੋਣ ਦੇਣੀ ਚਾਹੀਦੀ ।
- ਰੋਗੀ ਨੂੰ ਆਖ਼ਰੀ ਦਮ ਤਕ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
- ਰੋਗੀ ਦੇ ਲਾਗੇ ਭੀੜ ਨਾ ਹੋਣ ਦਿਓ ।
- ਰੋਸ਼ੀ ਨੂੰ ਆਰਾਮ ਦੀ ਹਾਲਤ ਵਿਚ ਰੱਖੋ ।
- ਰੋਗੀ ਨੂੰ ਹੌਸਲਾ ਦੇਣਾ ਚਾਹੀਦਾ ਹੈ ।
- ਰੋਗੀ ਨੂੰ ਧੱਕੇ (Shock) ਤੋਂ ਬਚਾਉਣਾ ਚਾਹੀਦਾ ਹੈ ।
- ਰੋਗੀ ਨੂੰ ਹਮੇਸ਼ਾ ਗਰਮ ਰੱਖੋ, ਚਾਹ ਜਾਂ ਦੁੱਧ ਆਦਿ ਪੀਣ ਨੂੰ ਦਿਓ ।
- ਮੁੱਢਲੀ ਸਹਾਇਤਾ ਦੇਣ ਸਮੇਂ ਕਦੀ ਸੰਕੋਚ ਨਹੀਂ ਕਰਨਾ ਚਾਹੀਦਾ ।
- ਲੋੜ ਅਨੁਸਾਰ ਰੋਗੀ ਦੇ ਕੱਪੜੇ ਉਤਾਰ ਦੇਣੇ ਚਾਹੀਦੇ ਹਨ ।
- ਰੋਗੀ ਨੂੰ ਮੁੱਢਲੀ ਸਹਾਇਤਾ ਦਿੰਦੇ ਸਮੇਂ ਹਮਦਰਦੀ ਤੇ ਨਿਮਰਤਾ ਵਾਲਾ ਵਿਵਹਾਰ ਕਰਨਾ ਚਾਹੀਦਾ ਹੈ ਤੇ ਬਹੁਤ ਧੀਰਜ ਨਾਲ ਕੰਮ ਕਰਨਾ ਚਾਹੀਦਾ ਹੈ ।
- ਮੁੱਢਲੀ ਸਹਾਇਤਾ ਦੇਣ ਮਗਰੋਂ ਹੋਗੀ ਨੂੰ ਛੇਤੀ ਹੀ ਕਿਸੇ ਡਾਕਟਰ ਜਾਂ ਕਿਸੇ ਯੋਗ ਹਸਪਤਾਲ ਪਹੁੰਚਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
ਪ੍ਰਸ਼ਨ 5.
ਮੁੱਢਲਾ ਸਹਾਇਕ ਕਿਸ ਨੂੰ ਕਿਹਾ ਜਾਂਦਾ ਹੈ ?
ਉੱਤਰ-
ਜਿਸ ਵਿਅਕਤੀ ਨੇ ਕਿਸੇ ਅਧਿਕਾਰਤ ਸੰਸਥਾ ਤੋਂ ਮੁੱਢਲੀ ਸਹਾਇਤਾ ਦੀ ਸਿੱਖਿਆ ਪਤ ਕਰਕੇ ਟੈਸਟ ਪਾਸ ਕੀਤਾ ਹੋਵੇ, ਉਸ ਨੂੰ ਮੁੱਢਲਾ ਹਾਇਕ ਕਿਹਾ ਜਾਂਦਾ ਹੈ।
ਪ੍ਰਸ਼ਨ 6.
ਮੁੱਢਲੇ ਸਹਾਇਕ ਦੇ ਗੁਣ ਲਿਖੋ ।
ਉੱਤਰ-
ਮੁੱਢਲੇ ਸਹਾਇਕ ਦੇ ਗੁਣ (Qualities of first aider)-
ਮੁੱਢਲੇ ਸਹਾਇਕ ਵਿਚ ਹੇਠ ਲਿਖੇ ਗੁਣ ਹੋਣੇ ਚਾਹੀਦੇ ਹਨ
- ਮੁੱਢਲਾ ਸਹਾਇਕ ਬੜਾ ਸਮਝਦਾਰ ਅਤੇ ਹੁਸ਼ਿਆਰ ਹੋਣਾ ਚਾਹੀਦਾ ਹੈ, ਜਿਸ ਨੂੰ ਦੂਸਰਿਆਂ ਦੀ ਸੇਵਾ ਕਰਨ ਤੇ ਸੁਖ ਮਿਲੇ ਅਤੇ ਆਪਣਾ ਕੰਮ ਫ਼ਰਜ਼ ਸਮਝ ਕੇ ਕਰੋ ।
- ਮੁੱਢਲਾ ਸਹਾਇਕ ਬੜਾ ਚੁਸਤ ਹੋਣਾ ਚਾਹੀਦਾ ਹੈ ਅਤੇ ਉਸ ਵਿਚ ਜ਼ਖ਼ਮੀ ਆਦਮੀ ਦੀ ਲੱਗੀ ਹੋਈ ਸੱਟ ਨੂੰ ਸਮਝਣ ਦੀ ਯੋਗਤਾ ਹੋਵੇ ।
- ਮੁੱਢਲਾ ਸਹਾਇਕ ਯੋਜਨਾਬੱਧ ਹੋਣਾਂ ਚਾਹੀਦਾ ਹੈ ।
- ਉਹ ਬੜਾ ਫੁਰਤੀਲਾ ਹੋਣਾ ਚਾਹੀਦਾ ਹੈ :
- ਉਸ ਦਾ ਵਿਵਹਾਰ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ । ਉਸ ਵਿਚ ਸਹਿਣਸ਼ੀਲਤਾ, ਲਗਨ ਅਤੇ ਤਿਆਗ ਦੀ ਭਾਵਨਾ ਹੋਵੇ ।
- ਉਹ ਬੜਾ ਸਪੱਸ਼ਟ ਵਿਅਕਤੀ ਹੋਣਾ ਚਾਹੀਦਾ ਹੈ ਜੋ ਆਸ-ਪਾਸ ਦੇ ਲੋਕਾਂ ਨੂੰ ਸਮਝਾ ਸਕੇ
- ਉਹ ਬੜਾ ਨਿਪੁੰਨ ਹੋਣਾ ਚਾਹੀਦਾ ਹੈ ਜੋ ਛੇਤੀ ਜਾਣ ਸਕੇ ਕਿ ਬਹੁਤੀਆਂ ਸੱਟਾਂ ਵਿਚੋਂ ਜ਼ਰੂਰੀ ਕਿਹੜੀ ਹੈ ।
- ਉਸ ਵਿਚ ਇੰਨੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਉਹ ਰੋਗੀ ਨੂੰ ਆਖ਼ਰੀ ਦਮ ਤਕ ਸਹਾਇਤਾ ਦੇ ਸਕਦਾ ਹੋਵੇ ।
- ਵਿਅਕਤੀ ਹੌਸਲੇ ਵਾਲਾ ਹੋਣਾ ਚਾਹੀਦਾ ਹੈ ।
- ਉਸ ਦਾ ਵਿਵਹਾਰ ਨਿਮਰਤਾ ਵਾਲਾ ਹੋਣਾ ਚਾਹੀਦਾ ਹੈ ।
- ਮੁੱਢਲਾ ਸਹਾਇਕ ਸਿਹਤਮੰਦ ਤੇ ਤਕੜੇ ਦਿਲ ਵਾਲਾ ਹੋਣਾ ਚਾਹੀਦਾ ਹੈ ।
- ਮੁੱਢਲਾ ਸਹਾਇਕ ਮੁੱਢਲੀ ਸਹਾਇਤਾ ਦੇ ਗਿਆਨ ਤੋਂ ਚੰਗੀ ਤਰ੍ਹਾਂ ਜਾਣੂ ਹੋਵੇ !
ਪ੍ਰਸ਼ਨ 7.
C.P.R, ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
C -Cardio (ਕਾਰਡੀਓ)
P – Pulmonary (ਪਲਮੋਨਰੀ)
R – Resuscitation (ਰਿਸੇਸੀਟੇਸ਼ਨ)
ਜਦੋਂ ਕਿਸੇ ਰੋਗੀ ਦੀ ਨਬਜ਼ ਅਤੇ ਸਾਹ ਕਿਰਿਆ ਮਹਿਸੂਸ ਨਾ ਹੋਵੇ ਜਾਂ ਅੱਖਾਂ ਵਿੱਚ ਕੋਈ ਹਲਚਲ ਨਾ ਹੋਵੇ ਅਤੇ ਰੋਗੀ ਬੇਹੋਸ਼ ਹੋਵੇ, ਉਸ ਦੇ ਦਿਲ ਅਤੇ ਫੇਫੜਿਆਂ ਨੂੰ ਦੁਬਾਰਾ ਜੀਵਨ ਦਾਨ ਦੇਣ ਲਈ C.P.R. ਦਿੱਤਾ ਜਾਂਦਾ ਹੈ । C.P.R. ਕਰਦੇ ਸਮੇਂ ਉਸ ਦੇ ਦਿਲ ਤੇ ਦੋਨੋਂ ਹੱਥ ਰੱਖ ਕੇ ਤਕਰੀਬਨ 30 ਵਾਰ ਦਬਾਓ ਪਾਓ । ਫਿਰ ਦੋ ਵਾਰੀ ਆਪਣੇ ਮੂੰਹ ਨੂੰ ਰੋਗੀ ਦੇ ਮੰਹ ਤੇ ਰੱਖ ਕੇ ਜ਼ੋਰ ਨਾਲ ਆਪਣਾ ਸਾਹ ਪਾਓ । ਮੁੰਹ ਨਾਲ ਸਾਹ ਉਸ ਸਮੇਂ ਤੱਕ ਦਿੰਦੇ ਰਹੋ ਜਦੋਂ ਤੱਕ ਮਰੀਜ਼ ਦੀ ਨਬਜ਼ ਨਹੀਂ ਚਲਦੀ । ਜੇਕਰ ਠੀਕ ਤਰੀਕੇ ਅਤੇ ਸਹੀ ਸਮੇਂ ਨਾਲ C.P.R. ਕੀਤੀ ਜਾਵੇ ਤਾਂ ਰੋਗੀ ਦਾ ਜੀਵਨ ਬਚਾਇਆ ਜਾ ਸਕਦਾ ਹੈ ।
C.P.R. ਕਦੋਂ ਕਰਨੀ ਚਾਹੀਦੀ ਹੈ –
- ਜਦੋਂ ਰੋਗੀ ਬੇਹੋਸ਼ ਹੋਵੇ ।
- ਜਦੋਂ ਰੋਗੀ ਦੀਆਂ ਅੱਖਾਂ ਦੀ ਹਲਚਲ ਬੰਦ ਹੋ ਜਾਵੇਂ ।
- ਜਦੋਂ ਰੋਗੀ ਦੀ ਨਬਜ਼ ਨਾ ਚੱਲੇ ।
- ਜਦੋਂ ਰੋਗੀ ਦੀ ਦਿਲ ਦੀ ਧੜਕਣ ਬੰਦ ਹੋ ਜਾਵੇ ।
C.P.R. ਕਦੋਂ ਨਹੀਂ ਕਰਨੀ ਚਾਹੀਦੀ –
- ਜਦੋਂ ਰੋਗੀ ਨੂੰ ਸਾਹ ਔਖਾ ਆ ਰਿਹਾ ਹੋਵੇ ।
- ਜਦੋਂ ਰੋਗੀ ਨੂੰ ਦਿਲ ਦਾ ਦੌਰਾ ਪਿਆ ਹੋਵੇ ।
ਪ੍ਰਸ਼ਨ 8.
ਮੁੰਹ ਤੋਂ ਮੂੰਹ ਰਾਹੀਂ ਬਣਾਉਟੀ ਸਾਹ ਦੇਣ ਦੇ ਢੰਗ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ-
ਬਣਾਉਟੀ ਸਾਹ ਦੇਣਾ-ਰੋਗੀ ਦੇ ਰੁਕੇ ਹੋਏ ਸਾਹ ਨੂੰ ਦੁਬਾਰਾ ਚਲਾਉਣ ਦੀ ਵਿਧੀ ਨੂੰ ਬਣਾਉਟੀ ਸਾਹ ਦੇਣਾ ਕਿਹਾ ਜਾਂਦਾ ਹੈ । ਸਭ ਤੋਂ ਪਹਿਲਾਂ ਰੋਗੀ ਦੇ ਮੁੰਹ ਉੱਪਰ ਕੋਈ ਰੁਕਾਵਟ ਹੋਵੇ, ਉਸ ਰੁਕਾਵਟ ਨੂੰ ਦੂਰ ਕਰ ਦੇਣਾ ਚਾਹੀਦਾ ਹੈ । ਫਿਰ ਇੱਕ ਹੱਥ ਨਾਲ ਰੋਗੀ ਦੀ ਠੋਡੀ ਫੜ ਕੇ ਦੂਸਰੇ ਹੱਥ ਨਾਲ ਰੋਗੀ ਦਾ ਨੱਕ ਬੰਦ ਕਰ ਦੇਵੋ । ਫਿਰ ਮੁੱਢਲਾ ਸਹਾਇਕ ਆਪਣੇ ਮੁੰਹ ਵਿੱਚ ਹਵਾ ਭਰ ਕੇ ਰੋਗੀ ਦੇ ਮੂੰਹ ਵਿੱਚ ਹਵਾ ਭਰੇ ।
ਜਦੋਂ ਮੁੱਢਲੇ ਸਹਾਇਕ ਦਾ ਸਾਹ ਰੋਗੀ ਦੇ ਅੰਦਰ ਜਾਏਗਾ ਤਾਂ ਰੋਗੀ ਦੀ ਛਾਤੀ ਵਿਚ ਹਵਾ ਭਰੇਗੀ । ਇਸ ਨਾਲ ਉਸ ਦੀ ਛਾਤੀ ਫੁੱਲ ਜਾਵੇਗੀ । ਇਹ ਕਿਰਿਆ 12 ਤੋਂ 16 ਵਾਰ ਕਰੋ ਜਾਂ ਉਦੋਂ ਤੱਕ ਕਰੋ ਜਦੋਂ ਤੱਕ ਰੋਗੀ ਦਾ ਸਾਹ ਚੱਲਣਾ ਸ਼ੁਰੂ ਨਾ ਹੋ ਜਾਵੇ ।
ਪ੍ਰਸ਼ਨ 9.
ਸ਼ੈਫਰ ਢੰਗ ਰਾਹੀਂ ਬਣਾਉਟੀ ਸਾਹ ਕਿਵੇਂ ਦਿੱਤਾ ਜਾਂਦਾ ਹੈ ? ਵਰਣਨ ਕਰੋ ।
ਉੱਤਰ:
ਸ਼ੈਫਰ ਢੰਗ (Sheffer Method) –
(ਓ) ਰੋਗੀ ਦੀ ਪੁਜ਼ੀਸ਼ਨ-ਰੋਗੀ ਨੂੰ ਜ਼ਮੀਨ ਉੱਤੇ ਮੂੰਹ ਦੇ ਭਾਰ ਇਸ ਤਰ੍ਹਾਂ ਲਿਟਾਉਣਾ ਚਾਹੀਦਾ ਹੈ ਕਿ ਉਸ ਦੀਆਂ ਬਾਹਾਂ ਸਿਰ ਤੋਂ ਉੱਪਰ ਅਤੇ ਹਥੇਲੀਆਂ ਜ਼ਮੀਨ ਵੱਲ ਹੋਣ । ਉਸ ਦਾ ਸਿਰ ਇਕ ਪਾਸੇ ਮੋੜ ਕੇ ਛੇਤੀ ਨਾਲ ਉਸ ਦੇ ਕੱਪੜੇ ਢਿੱਲੇ ਕਰ ਦਿਉ । ਜੇਕਰ ਰੋਗੀ ਪਿੱਠ ਦੇ ਭਾਰ ਲੇਟਿਆ ਹੋਵੇ ਤਾਂ ਉਸ ਨੂੰ ਉਲਟਾ ਕੇ ਮੂੰਹ ਦੇ ਭਾਰ ਲਿਟਾ ਦਿਉ । ਇੰਝ ਕਰਨ ਲਈ ਉਸ ਦੀਆਂ ਬਾਹਾਂ ਨੂੰ ਉਸ ਦੇ ਸਰੀਰ ਤੋਂ ਹਟਾ ਦਿਉ । ਉਸ ਦੀ ਦੂਰੀ ਵਾਲੀ ਟੰਗ ਨਜ਼ਦੀਕ ਵਾਲੀ ਟੰਗ ਦੇ ਉੱਪਰੋਂ ਲੰਘਾਉ । ਉਸ ਦੇ ਚਿਹਰੇ ਨੂੰ ਬਚਾਉਂਦੇ ਹੋਏ ਉਸ ਨੂੰ ਉਸ ਤਰ੍ਹਾਂ ਲਿਟਾਉ ਕਿ ਉਹ ਮੂੰਹ ਦੇ ਭਾਰ ਹੋ ਜਾਵੇ ।
(ਅ) ਮੁੱਢਲੇ ਸਹਾਇਕ ਦੀ ਪੁਜ਼ੀਸ਼ਨ-ਮੁੱਢਲੇ ਸਹਾਇਕ ਨੂੰ ਰੋਗੀ ਦੀ ਕਮਰ ਦੇ ਇਕ ਪਾਸੇ ਥੋੜਾ ਹੇਠਾਂ ਗੋਡਿਆਂ ਦੇ ਭਾਰ ਆਪਣੀਆਂ ਅੱਡੀਆਂ ਜ਼ਰਾ ਪਿੱਛੇ ਹਟਾ ਕੇ ਬੈਠਣਾ ਚਾਹੀਦਾ ਹੈ । ਬੈਠੇ ਹੋਏ ਉਸ ਦਾ ਮੁੰਹ ਰੋਗੀ ਦੇ ਸਿਰ ਵੱਲ ਹੋਣਾ ਚਾਹੀਦਾ ਹੈ । ਇਸ ਤੋਂ ਬਾਅਦ ਉਸ ਨੂੰ ਆਪਣੇ ਹੱਥਾਂ ਨੂੰ ਰੋਗੀ ਦੀ ਕਮਰ ਤੇ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਇਕ ਹੱਥ ਰੀੜ੍ਹ ਦੀ ਹੱਡੀ ਵੱਲ ਅਤੇ ਦੂਸਰਾ ਹੱਥ ਦੁਸਰੇ ਪਾਸੇ ਹੋਵੇ । ਅੰਗੂਠੇ ਅਤੇ ਗੁੱਟ ਮਿਲੇ ਹੋਣ ਤੇ ਉਂਗਲੀਆਂ । ਜ਼ਮੀਨ ਵੱਲ ਹੋਣ ਦੋਵੇਂ ਬਾਹਾਂ ਸਿੱਧੀਆਂ ਰਹਿਣ ।
(ਈ) ਬਣਾਉਟੀ ਸਾਹ ਦੀ ਕਿਰਿਆ ਵਿਧੀ-ਮੁੱਢਲਾ ਸਹਾਇਕ ਹੌਲੀ-ਹੌਲੀ ਅੱਗੇ ਨੂੰ ਸਰਕਦੇ ਹੋਏ ਆਪਣੇ ਸਰੀਰ ਦੇ ਭਾਰ ਨੂੰ ਰੋਗੀ ਦੀ ਕਮਰ ਤੇ ਪਾਵੇ । ਇੰਝ ਕਰਨ ਨਾਲ ਰੋਗੀ ਦੇ ਪੇਟ ਦੇ ਅੰਗ ਜ਼ਮੀਨ ਦੇ ਨਾਲ ਤੇ ਉਸ ਦੇ ਮੱਧ ਪੇਟ ਜਾਂ ਡਾਇਆਫ਼ਰਾਮ ਵੱਲ ਦੱਬ ਜਾਣਗੇ । ਇਸ
ਤਰ੍ਹਾਂ ਫੇਫੜਿਆਂ ਵਿਚੋਂ ਹਵਾ ਨਿਕਲ ਜਾਵੇਗੀ । ਇਸ ਕਿਰਿਆ ਵਿਚ ਦੋ ਸੈਕਿੰਡ ਦਾ ਸਮਾਂ ਲੱਗਣਾ ਚਾਹੀਦਾ ਹੈ ! ਦੋ ਸੈਕਿੰਡ ਭਾਰ ਪਾਉਣ ਮਗਰੋਂ ਰੋਗੀ ਦੀ ਕਮਰ ਤੋਂ ਆਪਣਾ ਭਾਰ ਹਟਾ ਦਿਉ । ਹੌਲੀ-ਹੌਲੀ ਮੁੱਢਲਾ ਸਹਾਇਕ ਆਪਣੀਆਂ ਅੱਡੀਆਂ ਤੇ ਆ ਜਾਵੇ । ਇਸ ਤਰ੍ਹਾਂ ਪੇਟ ਦੇ ਅੰਗ ਪਿੱਛੇ ਹਟ ਜਾਣਗੇ ਤੇ ਡਾਇਆਫ਼ਰਾਮ ਡਿੱਗ ਜਾਵੇਗਾ ਤੇ ਫੇਫੜਿਆਂ ਵਿਚ ਹਵਾ ਭਰ ਜਾਵੇਗੀ । ਇਸ ਕਿਰਿਆ ਵਿਚ 3 ਸੈਕਿੰਡ ਲੱਗਣੇ ਚਾਹੀਦੇ ਹਨ । ਦੋਵੇਂ ਕਿਰਿਆਵਾਂ ਵਿਚ ਕੁੱਲ ਪੰਜ ਸੈਕਿੰਡ ਦਾ ਸਮਾਂ ਲੱਗਣਾ ਚਾਹੀਦਾ ਹੈ ਤੇ ਇਹ ਇਕ ਮਿੰਟ ਵਿਚ 12 ਵਾਰ ਹੋਣੀਆਂ ਚਾਹੀਦੀਆਂ ਹਨ । ਇਹ ਬਣਾਉਟੀ ਸਾਹ ਦੇਣ ਦਾ ਕੰਮ ਉਸ ਸਮੇਂ ਤਕ ਜਾਰੀ ਰੱਖਣਾ ਚਾਹੀਦਾ ਹੈ ਜਦੋਂ ਤਕ ਕਿ ਰੋਗੀ ਦਾ ਸਾਹ ਕਿਰਿਆ ਦੋਬਾਰਾ ਚਾਲੂ ਨਹੀਂ ਹੋ ਜਾਂਦਾ ।
PSEB 8th Class Physical Education Guide ਮੁਢਲੀ ਸਹਾਇਤਾ Important Questions and Answers
ਪ੍ਰਸ਼ਨ 1.
ਮੁੱਢਲੀ ਸਹਾਇਤਾ ਦੇ ਉਦੇਸ਼ ਹਨ
(ਓ) ਰੋਗੀ ਨੂੰ ਨੇੜੇ ਹਸਪਤਾਲ ਲੈ ਜਾਣਾ
(ਅ) ਰੋਗੀ ਦੀ ਹਾਲਤ ਸੁਧਾਰਨਾ
(ਏ) ਹਾਲਤ ਵਿਗੜ ਨਾ ਦੇਣਾ ।
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 2.
ਮੁੱਢਲੀ ਸਹਾਇਤਾ ਦੇ ਤੱਥੇ ਵਿਚ ਸਾਮਾਨ ਚਾਹੀਦਾ ਹੈ –
(ਉ) ਥਰਮਾਮੀਟਰ, ਕੈਂਚੀ
(ਆ) ਟਾਰਚ
(ੲ) ਚਿਮਟੀ
(ਸ) ਕੋਈ ਨਹੀਂ :
ਉੱਤਰ-
(ਸ) ਕੋਈ ਨਹੀਂ :
ਪ੍ਰਸ਼ਨ 3.
ਮੁੱਢਲੀ ਸਹਾਇਤਾ ਦੇ ਨਿਯਮ ਹਨ –
(ਉ) ਵਗਦੇ ਖੂਨ ਨੂੰ ਬੰਦ ਕਰਨਾ
(ਅ) ਬੇਹੋਸ਼ ਰੋਗੀ ਨੂੰ ਬਨਾਵਟੀ ਸਾਹ ਦੇਣਾ ।
(ਈ) ਰੋਗੀ ਦੀ ਹਾਲਤ ਖ਼ਰਾਬ ਨਹੀਂ ਹੋਣ ਦੇਣੀ ਚਾਹੀਦੀ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 4.
ਮੁੱਢਲੇ ਸਹਾਇਕ ਦੇ ਗੁਣ ਹਨ
(ਉ) ਮੁੱਢਲਾ ਸਹਾਇਕ ਸਮਝਦਾਰ ਅਤੇ ਹੁਸ਼ਿਆਰ ਹੋਣਾ ਚਾਹੀਦਾ ਹੈ |
(ਅ) ਮੁੱਢਲਾ ਸਹਾਇਕ ਯੋਜਨਾਬੱਧ ਹੋਣਾ ਚਾਹੀਦਾ ਹੈ ।
(ਈ) ਉਹ ਕੰਮ ਦਾ ਮਾਹਰ ਅਤੇ ਨਿਪੁੰਨ ਹੋਣਾ ਚਾਹੀਦਾ ਹੈ !
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 5.
C.P.R. ਹੈ –
(ਉ) ਕਾਰਡੀਓ :
(ਅ) ਪਲਮੋਨਰੀ
(ਈ) ਰਿਸੇਸੀਟੇਸ਼ਨ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।
ਪ੍ਰਸ਼ਨ 6.
C.P.R. ਕਦੋਂ ਕਰਨੀ ਚਾਹੀਦੀ ਹੈ ?
(ਉ) ਜਦੋਂ ਰੋਗੀ ਦੀ ਨਬਜ਼ ਨਾ ਚਲੇ ।
(ਅ) ਰੋਗੀ ਦੇ ਦਿਲ ਦੀ ਧੜਕਣ ਬੰਦ ਹੋਵੇ |
(ਈ) ਰੋਗੀ ਦੀ ਅੱਖਾਂ ਵਿਚ ਹਲਚਲ ਨਾ ਹੋਵੇ
(ਸ) ਕਦੇ ਵੀ ਨਹੀਂ ।
ਉੱਤਰ-
((ਉ) ਜਦੋਂ ਰੋਗੀ ਦੀ ਨਬਜ਼ ਨਾ ਚਲੇ ।
(ਅ) ਰੋਗੀ ਦੇ ਦਿਲ ਦੀ ਧੜਕਣ ਬੰਦ ਹੋਵੇ |
(ਈ) ਰੋਗੀ ਦੀ ਅੱਖਾਂ ਵਿਚ ਹਲਚਲ ਨਾ ਹੋਵੇ )।
ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੇਕਰ ਕੋਈ ਆਦਮੀ ਬਿਮਾਰ ਹੋ ਜਾਵੇ ਤਾਂ ਤੁਸੀਂ ਕੀ ਕਰੋਗੇ ?
ਉੱਤਰ-
ਬਿਮਾਰ ਹੋਣ ਤੇ ਰੋਗੀ ਨੂੰ ਬੁਖਾਰ ਘੱਟ ਕਰਨ ਲਈ ਉਪਰਾਲਾ ਕੀਤਾ ਜਾਵੇ ਅਤੇ ਡਾਕਟਰ ਨੂੰ ਦਿਖਾਇਆ ਜਾਵੇ !
ਪ੍ਰਸ਼ਨ 2.
ਜ਼ਹਿਰੀਲੇ ਜਾਨਵਰ ਦੇ ਕੱਟਣ ਤੇ ਸਰੀਰ ਵਿਚ ਕੀ ਫੈਲਣ ਦਾ ਡਰ ਰਹਿੰਦਾ ਹੈ ?
ਉੱਤਰ-
ਜ਼ਹਿਰ ਫੈਲਣ ਦਾ ।
ਪ੍ਰਸ਼ਨ 3.
ਮੁੱਢਲੇ ਸਹਾਇਕ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ?
ਉੱਤਰ-
ਮੁੱਢਲੇ ਸਹਾਇਕ ਦਾ ਵਿਵਹਾਰ ਮਿੱਠਾ, ਨਿਮਰਤਾ ਭਰਿਆ ਅਤੇ ਹਮਦਰਦੀ ਵਾਲਾ ਹੋਣਾ ਚਾਹੀਦਾ ਹੈ ।
ਪ੍ਰਸ਼ਨ 4.
ਜਲੀ ਹੋਈ ਜਗ੍ਹਾ ਦਾ ਰੰਗ ਕਿਹੋ ਜਿਹਾ ਹੋ ਜਾਂਦਾ ਹੈ ?
ਉੱਤਰ-
ਜਗਾ ਦਾ ਰੰਗ ਬਦਸੂਰਤ ਲਾਲ ਹੋ ਜਾਂਦਾ ਹੈ ।
ਪ੍ਰਸ਼ਨ 5.
ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਮਰੀਜ਼ ਨੂੰ ਜਾਂ ਜ਼ਖ਼ਮੀ ਵਿਅਕਤੀ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਨੂੰ ਕੀ ਕਹਿੰਦੇ ਹਨ ?
ਉੱਤਰ-
ਮੁੱਢਲੀ ਸਹਾਇਤਾ ।
ਪ੍ਰਸ਼ਨ 6.
ਮੁੱਢਲੀ ਸਹਾਇਤਾ ਦਾ ਕੀ ਉਦੇਸ਼ ਹੈ ?
ਉੱਤਰ-
ਮਰੀਜ਼ ਜਾਂ ਜ਼ਖ਼ਮੀ ਦੀ ਜਾਨ ਬਚਾਉਣਾ ।
ਪ੍ਰਸ਼ਨ 7.
ਮੁੱਢਲੇ ਸਹਾਇਕ (First Aiker) ਮਰੀਜ਼ ਨੂੰ ਡਾਕਟਰੀ ਸਹਾਇਤਾ ਮਿਲਣ ਤਕ ਕੀ ਕਰਦੇ ਰਹਿਣਾ ਚਾਹੀਦਾ ਹੈ ?
ਉੱਤਰ-
ਮਰੀਜ਼ ਦੀ ਦੇਖ-ਭਾਲ ।
ਪ੍ਰਸ਼ਨ 8.
ਸੱਪ ਵਲੋਂ ਡੱਸੀ ਥਾਂ ਨੂੰ ਕਿਸ ਚੀਜ਼ ਨਾਲ ਧੋਣਾ ਚਾਹੀਦਾ ਹੈ ?
ਉੱਤਰ-
ਪੋਟਾਸ਼ੀਅਮ ਪਰਮੈਂਗਨੇਟ ਦੇ ਘੋਲ ਨਾਲ ।
ਪ੍ਰਸ਼ਨ 9.
ਸੱਪ ਵਲੋਂ ਡੱਸੀ ਥਾਂ ਉੱਤੇ ਚਾਕੂ ਜਾਂ ਬਲੇਡ ਨਾਲ ਕਿਸ ਤਰ੍ਹਾਂ ਕੱਟਣਾ ਚਾਹੀਦਾ ਹੈ ?
ਉੱਤਰ-
1” ਲੰਬਾ ਅਤੇ 12 ਡੂੰਘਾ ।
ਪ੍ਰਸ਼ਨ 10.
ਕਿਸੇ ਪਾਗਲ ਕੁੱਤੇ ਦੇ ਕੱਟਣ ਨਾਲ ਇਕ ਵਿਅਕਤੀ ਦੀ ਕੀ ਹਾਲਤ ਹੋ ਸਕਦੀ ਹੈ ?
ਉੱਤਰ-
ਉਸ ਦੀ ਮੌਤ ਹੋ ਸਕਦੀ ਹੈ ।
ਪ੍ਰਸ਼ਨ 11.
ਮਰੀਜ਼ ਦੇ ਬੇਹੋਸ਼ ਹੋਣ ਉੱਤੇ ਉਸ ਦਾ ਸਾਹ ਬੰਦ ਹੋ ਜਾਣ ਉੱਤੇ ਕੀ ਕੀਤਾ ਜਾਣਾ ਚਾਹੀਦਾ ਹੈ ?
ਉੱਤਰ-
ਬਨਾਵਟੀ ਸਾਹ ਦੇਣਾ ।
ਪ੍ਰਸ਼ਨ 12.
ਮੁੱਢਲੇ ਸਹਾਇਕ ਵਿਚ ਪਹਿਲਾ ਗੁਣ ਕੀ ਹੋਣਾ ਚਾਹੀਦਾ ਹੈ ?
ਉੱਤਰ-
ਚੁਸਤੀ ਅਤੇ ਫੁਰਤੀ |
ਪ੍ਰਸ਼ਨ 13.
ਐਂਬੂਲੈਂਸ ਬੁਲਾਉਣ ਲਈ ਕਿੰਨਾ ਨੰਬਰ ਡਾਇਲ ਕਰਨਾ ਪੈਂਦਾ ਹੈ ?
ਉੱਤਰ-
109.
ਪ੍ਰਸ਼ਨ 14.
ਕਿਹੜੇ ਸੰਨ ਤੋਂ ਬਾਅਦ ਮੁੱਢਲੇ ਸਹਾਇਕ ਸ਼ਬਦ ਦੀ ਵਰਤੋਂ ਸ਼ੁਰੂ ਹੋਈ ?
ਉੱਤਰ-
1890.
ਛੋਟੇ ਉੱਤਰਾਂ ਵਾਲੇ ਪ੍ਰਸ਼ਨ
ਪ੍ਰਸ਼ਨ 1.
ਮੁੱਢਲੀ ਸਹਾਇਤਾ ਤੋਂ ਕੀ ਭਾਵ ਹੈ ?
ਉੱਤਰ-
ਮੁੱਢਲੀ ਸਹਾਇਤਾ ਤੋਂ ਭਾਵ ਉਸ ਸਹਾਇਤਾ ਤੋਂ ਹੈ ਜੋ ਅਸੀਂ ਕਿਸੇ ਰੋਗੀ ਜਾਂ ਬਿਮਾਰ, ਬੇਹੋਸ਼ ਵਿਅਕਤੀ ਜਾਂ ਦੁਰਘਟਨਾ ਸਮੇਂ ਡਾਕਟਰ ਦੇ ਆਉਣ ਤੋਂ ਪਹਿਲਾਂ ਵਿਅਕਤੀ ਨੂੰ ਦਿੰਦੇ ਹਾਂ ।
ਪ੍ਰਸ਼ਨ 2.
ਪਾਗਲ ਕੁੱਤੇ ਦੇ ਕੱਟਣ ਉੱਤੇ ਜ਼ਹਿਰ ਸਰੀਰ ਵਿਚ ਕਿਸ ਤਰ੍ਹਾਂ ਫੈਲਦਾ ਹੈ ?
ਉੱਤਰ-
ਪਾਗਲ ਕੁੱਤੇ ਦੇ ਕੱਟਣ ਉੱਤੇ ਕੁੱਤੇ ਦਾ ਜ਼ਹਿਰ ਵੱਢੀ ਹੋਈ ਥਾਂ ਤੋਂ ਨਾੜੀਆਂ ਰਾਹੀਂ ਨਾੜੀ ਤੰਤਰ ਵਿਚ ਪਹੁੰਚ ਜਾਂਦਾ ਹੈ । ਉੱਥੇ ਜ਼ਹਿਰ ਦਿਮਾਗ਼ ਵਿਚ ਦਾਖ਼ਲ ਹੋ ਜਾਂਦਾ ਹੈ । ਇਹ ਜ਼ਹਿਰ ਕੁੱਤੇ ਦੀ ਲਾਰ ਵਿਚ ਹੁੰਦਾ ਹੈ । ਜ਼ਖ਼ਮ ਦੀਆਂ ਝਰੀਟਾਂ ਜਾਂ ਖਰੋਚਾਂ ਨਾਲ ਜ਼ਹਿਰ ਵਿਅਕਤੀ ਦੇ ਸਾਰੇ ਸਰੀਰ ਵਿਚ ਫੈਲ ਜਾਂਦਾ ਹੈ ।
ਪ੍ਰਸ਼ਨ 3.
ਪਾਗਲ ਕੁੱਤੇ ਦੇ ਕੱਟਣ ਉੱਤੇ ਜੇ ਡਾਕਟਰੀ ਸਹਾਇਤਾ ਤੁਰੰਤ ਨਾ ਦਿੱਤੀ ਜਾ ਸਕੇ ਤਾਂ ਕੀ ਕਰਨਾ ਚਾਹੀਦਾ ਹੈ ?
ਉੱਤਰ-
ਕਈ ਵਾਰ ਪਾਗਲ ਕੁੱਤੇ ਵਲੋਂ ਕੱਟਣ ਉੱਤੇ ਮਰੀਜ਼ ਨੂੰ ਤੁਰੰਤ ਡਾਕਟਰੀ ਸਹਾਇਤਾ ਨਹੀਂ ਪਹੁੰਚਾਈ ਜਾ ਸਕਦੀ 1 ਅਜਿਹੀ ਹਾਲਤ ਵਿਚ ਰੋਗੀ ਦੇ ਜ਼ਖ਼ਮ ਨੂੰ ਸਾੜ ਦੇਣਾ ਚਾਹੀਦਾ ਹੈ । ਅਜਿਹਾ ਕਰਨ ਲਈ ਬੰਧਨ ਖੋਲ੍ਹ ਦਿੱਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਤਿਣਕੇ ਜਾਂ ਨੁਕੀਲੀ ਪਤਲੀ ਲੱਕੜੀ ਨਾਲ ਕੋਈ ਤਰਲ ਕਾਸਟਿਕ (ਕਾਰਬਨਿਕ ਜਾਂ ਸ਼ੋਰੇ ਦਾ ਤੇਜ਼ਾਬ ਜ਼ਖ਼ਮ ਉੱਤੇ ਲਗਾਓ | ਅਜਿਹਾ ਕਰਨ ਨਾਲ ਜ਼ਹਿਰ ਖ਼ਤਮ ਹੋ ਜਾਵੇਗਾ ।
ਪ੍ਰਸ਼ਨ 4.
ਡੰਗ ਲੱਗਣ ਦੇ ਚਿੰਨ੍ਹ ਦੱਸੋ ।
ਉੱਤਰ-
ਕਿਸੇ ਕੀੜੇ ਆਦਿ ਦੇ ਡੰਗ ਮਾਰਨ ਉੱਤੇ ਡੰਗ ਵਾਲੀ ਥਾਂ ਸੁੱਜ ਜਾਂਦੀ ਹੈ । ਉੱਥੇ ਦਰਦ ਮਹਿਸੂਸ ਹੋਣ ਲੱਗਦਾ ਹੈ ਅਤੇ ਕਈ ਵਾਰੀ ਭਿਆਨਕ ਚਿੰਨ੍ਹ ਪੈਦਾ ਹੋ ਜਾਂਦਾ ਹੈ ।
ਪ੍ਰਸ਼ਨ 5.
ਸੜਨ ਦੇ ਲੱਛਣ ਦੱਸੋ ।
ਉੱਤਰ-
ਸੜਨ ਦੇ ਲੱਛਣ-
- ਸੜੀ ਹੋਈ ਥਾਂ ਤੇ ਬਹੁਤ ਦਰਦ ਹੁੰਦਾ ਹੈ ।
- ਚਮੜੀ ਲਾਲ ਹੋ ਜਾਂਦੀ ਹੈ ਅਤੇ ਛਾਲੇ ਪੈ ਜਾਂਦੇ ਹਨ ।
- ਸੜੇ ਹੋਏ ਅੰਗ ਭੱਦੇ ਲੱਗਦੇ ਹਨ ।
- ਜਲਨ ਦੇ ਕਾਰਨ ਕਈ ਵਾਰੀ ਮਦਮਾ ਵੀ ਹੋ ਜਾਂਦਾ ਹੈ |
ਪ੍ਰਸ਼ਨ 6.
ਲੂ ਲੱਗਣ ਦੇ ਪੰਜ ਲੱਛਣ ਲਿਖੋ ।
ਉੱਤਰ-
ਲੂ ਲੱਗਣ ਦੇ ਪੰਜ ਲੱਛਣ –
- ਰੋਗੀ ਬੇਹੋਸ਼ ਹੋ ਜਾਂਦਾ ਹੈ ।
- ਰੋਗੀ ਦੀ ਚਮੜੀ ਗਰਮ ਹੋ ਜਾਂਦੀ ਹੈ ।
- ਰੋਗੀ ਦੇ ਚਿਹਰੇ ਦਾ ਰੰਗ ਨੀਲਾ ਪੈ ਜਾਂਦਾ ਹੈ ।
- ਰੋਗੀ ਨੂੰ ਸਾਹ ਲੈਣ ਵਿਚ ਕਠਿਨਾਈ ਹੁੰਦੀ ਹੈ ।
- ਰੋਗੀ ਦੀ ਨਬਜ਼ ਤੇਜ਼ ਹੋ ਜਾਂਦੀ ਹੈ ।