PSEB 8th Class Physical Education Solutions Chapter 8 ਨਸ਼ਿਆਂ ਪ੍ਤਿ ਜਾਗਰੂਕਤਾ

Punjab State Board PSEB 8th Class Physical Education Book Solutions Chapter 8 ਨਸ਼ਿਆਂ ਪ੍ਤਿ ਜਾਗਰੂਕਤਾ Textbook Exercise Questions and Answers.

PSEB Solutions for Class 8 Physical Education Chapter 8 ਨਸ਼ਿਆਂ ਪ੍ਤਿ ਜਾਗਰੂਕਤਾ

Physical Education Guide for Class 8 PSEB ਨਸ਼ਿਆਂ ਪ੍ਤਿ ਜਾਗਰੂਕਤਾ Textbook Questions and Answers

ਅਭਿਆਸ ਦੇ ਪ੍ਰਸ਼ਨਾਂ ਦੇ ਉੱਤਰ

ਹੇਠ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ :-

ਪ੍ਰਸ਼ਨ 1.
ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਨਾਲ ਕੀ ਹੁੰਦਾ ਹੈ ?
ਉੱਤਰ-
ਅੱਜ-ਕਲ੍ਹ ਨਸ਼ੀਲੇ ਪਦਾਰਥਾਂ ਦੇ ਖਾਣ ਨਾਲ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ, ਜੋ ਕਿ ਹੇਠ ਲਿਖਿਆ ਹੈ :
1. ਸਰੀਰ ‘ਤੇ ਮਾੜਾ ਪ੍ਰਭਾਵ-ਨਸ਼ੀਲੀਆਂ ਵਸਤੂਆਂ ਖਾਣ ਨਾਲ ਮਨੁੱਖ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਅਤੇ ਇਹਨਾਂ ਦੇ ਖਾਣ ਨਾਲ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ ਜਿਨ੍ਹਾਂ ਵਿੱਚ ਭਿਆਨਕ ਰੋਗ ਕੈਂਸਰ ਵੀ ਹੈ । ਸਾਡੇ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਵਿਚ ਨੁਕਸ ਪੈ ਜਾਂਦਾ ਹੈ । ਵਿਅਕਤੀ ਦਾ ਖੂਨ ਦਾ ਦੌਰਾ ਵੱਧ ਜਾਂਦਾ ਹੈ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ । ਸੋਚਣ ਦੀ ਸ਼ਕਤੀ ਅਤੇ ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ ਅਤੇ ਹੱਥ-ਪੈਰ | ਕੰਬਣ ਲੱਗ ਜਾਂਦੇ ਹਨ ।

2. ਸਮਾਜਿਕ ਜੀਵਨ ‘ਤੇ ਮਾੜਾ ਪ੍ਰਭਾਵ–ਨਸ਼ੇ ਨਾਲ ਵਿਅਕਤੀ ਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ ਜਿਸ ਨਾਲ ਉਸਦੇ ਸਮਾਜਿਕ ਜੀਵਨ ਤੇ ਬੁਰਾ ਪ੍ਰਭਾਵ ਪੈਂਦਾ ਹੈ । ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਵਾਲੇ ਆਦਮੀ ਦੀ ਸਮਾਜ ਵਿਚ ਕੋਈ ਕਦਰ ਨਹੀਂ ਰਹਿੰਦੀ । ਸਮਾਜ ਅਤੇ ਪਰਿਵਾਰ ਵਿਚੋਂ ਉਸ ਦੇ ਨੇੜੇ ਕੋਈ ਵਿਅਕਤੀ ਨਹੀਂ ਆਉਂਦਾ ਅਤੇ ਉਸ ਦੀ ਸਾਂਝ ਸਮਾਜ ਵਿਚ ਖ਼ਤਮ ਹੋ ਜਾਂਦੀ ਹੈ ।

3. ਵਿਵਹਾਰ ‘ ਤੇ ਮਾੜਾ ਪ੍ਰਭਾਵ-ਨਸ਼ੀਲੇ ਪਦਾਰਥ ਖਾਣ ਨਾਲ ਮਨੁੱਖ ਦੇ ਵਿਵਹਾਰ ਵਿਚ | ਤਬਦੀਲੀ ਆ ਜਾਂਦੀ ਹੈ । ਉਸ ਦਾ ਆਪਣੇ ਆਪ ‘ਤੇ ਕਾਬੂ ਨਹੀਂ ਰਹਿੰਦਾ । ਨਸ਼ੇ ਦੀ ਹਾਲਤ ਵਿਚ ਮਨੁੱਖ ਦੂਸਰੇ ਲੋਕਾਂ ਨਾਲ ਝਗੜਾ ਕਰਦਾ ਰਹਿੰਦਾ ਹੈ । ਉਸ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਮਿਲਣਾ-ਵਰਤਣਾ ਘੱਟ ਜਾਂਦਾ ਹੈ ।

ਪ੍ਰਸ਼ਨ 2.
ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਿਹੜੇ-ਕਿਹੜੇ ਕਾਰਨ ਹਨ ?
(From Board M.Q.P.)
ਉੱਤਰ-
ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਾਰਨ ਹੇਠ ਲਿਖੇ ਹਨ-

  • ਸਮਾਜਿਕ ਕਾਰਨ-ਅੱਜ-ਕਲ੍ਹ ਫ਼ਿਲਮਾਂ ਅਤੇ ਗੀਤ ਨਸ਼ਿਆਂ ਵੱਲ ਬਹੁਤ ਕ੍ਰਿਤ ਕਰਦੇ ਹਨ । ਫ਼ਿਲਮਾਂ ਵਿਚ ਦਿਖਾਏ ਜਾਣ ਵਾਲੇ ਵਿਸ਼ ਕਲਾਕਾਰਾਂ ਦੇ ਕਿਰਦਾਰ ਨੂੰ ਨਸ਼ੇ ਉਭਾਰਦੇ ਹਨ । ਇਹ ਨਸ਼ੇ ਸਾਡੀ ਸ਼ਾਨ ਦੇ ਪ੍ਰਤੀਕ ਬਣ ਜਾਂਦੇ ਹਨ ਅਤੇ ਬੱਚੇ ਵੀ ਫ਼ਿਲਮੀ ਕਲਾਕਾਰਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਨਸ਼ਿਆਂ ਵੱਲ ਪ੍ਰੇਰਿਤ ਹੋ ਜਾਂਦੇ ਹਨ ।
  • ਤਕਨਾਲੋਜੀ ਦਾ ਪ੍ਰਭਾਵ-ਅੱਜ-ਕਲ੍ਹ, ਬੱਚਿਆਂ ਨੂੰ ਇੰਟਰਨੈੱਟ ਬਹੁਤ ਪ੍ਰਭਾਵਿਤ ਕਰਦਾ ਹੈ ਅਤੇ ਅੱਜ-ਕਲ੍ਹ ਦੇ ਬੱਚੇ ਇੰਟਰਨੈੱਟ ਤੋਂ ਨਵੇਂ-ਨਵੇਂ ਤਰੀਕੇ ਨਾਲ ਨਸ਼ੇ ਕਰਨਾ ਸਿੱਖ ਜਾਂਦੇ ਹਨ । ਇਸ ਤਰ੍ਹਾਂ ਤਕਨਾਲੋਜੀ ਕਾਰਨ ਬੱਚੇ ਨਸ਼ਿਆਂ ਦੇ ਜਾਲ ਵਿਚ ਫਸ ਜਾਂਦੇ ਹਨ ।
  • ਪਰਿਵਾਰਿਕ ਕਾਰਨ-ਪਤੀ-ਪਤਨੀ ਵਿਚ ਅਣ-ਬਣ ਜਾਂ ਤਲਾਕ ਦੀ ਸਥਿਤੀ ਅਤੇ ਪਰਿਵਾਰ ਦੇ ਟੁੱਟਦੇ ਰਿਸ਼ਤੇ ਵੀ ਬੱਚਿਆਂ ਨੂੰ ਨਸ਼ਿਆਂ ਵਲ ਲਾ ਦਿੰਦੇ ਹਨ । ਕਈ ਵਾਰ ਮਾਂ-ਬਾਪ ਦਾ ਲੋੜ ਤੋਂ ਵੱਧ ਪਿਆਰ ਬੱਚਿਆਂ ਨੂੰ ਵਿਗਾੜ ਦਿੰਦਾ ਹੈ । ਇਸ ਤਰ੍ਹਾਂ ਬੱਚੇ ਮਾਂ-ਬਾਪ ਤੋਂ ਚੋਰੀ ਛਿਪੇ ਨਸ਼ੇ ਕਰਨ ਲੱਗ ਜਾਂਦੇ ਹਨ ।
  • ਮਿੱਤਰ ਮੰਡਲੀ ਦਾ ਬੁਰਾ ਪ੍ਰਭਾਵ-ਪਰਿਵਾਰਿਕ ਮਾਹੌਲ ਤੋਂ ਮਗਰੋਂ ਬੱਚਾ ਆਪਣਾ ਜ਼ਿਆਦਾ ਸਮਾਂ ਮਿੱਤਰਾਂ ਅਤੇ ਦੋਸਤਾਂ ਨਾਲ ਬਿਤਾਉਂਦਾ ਹੈ ਜਿਸ ਨਾਲ ਬੱਚੇ ਉੱਪਰ ਮਿੱਤਰ ਮੰਡਲੀ ਦਾ ਪ੍ਰਭਾਵ ਪੈਣਾ ਜ਼ਰੂਰੀ ਹੈ । ਜੇਕਰ ਇਹਨਾਂ ਮਿੱਤਰਾਂ ਵਿਚੋਂ ਕੋਈ ਵੀ ਦੋਸਤ ਨਸ਼ੇ ਕਰਨ ਵਾਲਾ ਹੋਵੇ ਤਾਂ ਫਿਰ ਬੱਚਾ ਵੀ ਨਸ਼ੇ ਕਰਨ ਲੱਗ ਜਾਂਦਾ ਹੈ ।
  • ਆਪਣੇ ਸਾਥੀਆਂ ‘ ਚ ਦਿਖਾਵਾ-ਜਦੋਂ ਬੱਚਾ ਸਮਾਜ ਵਿੱਚ ਵਿਚਰਦਾ ਹੈ ਤਾਂ ਉਹ ਆਪਣੇ ਸਮਾਜ ਦੇ ਆਰਥਿਕ ਪੱਧਰ ਦਾ ਦੂਜੇ ਬੱਚਿਆਂ ਦੇ ਆਰਥਿਕ ਪੱਧਰ ਨਾਲ ਮੁਕਾਬਲਾ ਕਰਨ ਲੱਗ ਜਾਂਦਾ ਹੈ ਅਤੇ ਨਸ਼ਾ ਕਰਕੇ ਆਪਣਾ ਆਰਥਿਕ ਪੱਧਰ ਦੂਸਰਿਆਂ ਬੱਚਿਆਂ ਤੋਂ ਉੱਚਾ ਦਿਖਾਉਣ ਲੱਗ ਜਾਂਦਾ ਹੈ ।

ਪ੍ਰਸ਼ਨ 3.
ਨਸ਼ਿਆਂ ਦੇ ਮਾੜੇ ਪ੍ਰਭਾਵ ਲਿਖੋ ।
ਉੱਤਰ-
ਨਸ਼ਿਆਂ ਦੇ ਮਾੜੇ ਪ੍ਰਭਾਵ-ਸਾਡੇ ਸਮਾਜ ਨੂੰ ਨਸ਼ਿਆਂ ਦੀਆਂ ਸਮੱਸਿਆਵਾਂ ਦਾ ਕੰਮ ਕਰਨਾ ਪੈਂਦਾ ਹੈ । ਇਸ ਤਰ੍ਹਾਂ ਨਸ਼ਿਆਂ ਨੇ ਇਨਸਾਨੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ-
1. ਸਰੀਰ ਤੇ ਬੁਰਾ ਪ੍ਰਭਾਵ-ਨਸ਼ੇ ਮਨੁੱਖੀ ਜੀਵਨ ਨੂੰ ਕਮਜ਼ੋਰ ਕਰ ਦਿੰਦੇ ਹਨ। ਨਸ਼ਿਆਂ ਨੂੰ ਖਾਣ ਨਾਲ ਵਿਅਕਤੀ ਦੀਆਂ ਸਾਰੀਆਂ ਪ੍ਰਣਾਲੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਵਿਅਕਤੀ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ । ਇਹਨਾਂ ਵਿਚੋਂ ਕੈਂਸਰ ਇੱਕ ਬੁਰੀ ਬੀਮਾਰੀ ਵੀ ਹੈ । ਨਸ਼ੇ ਕਰਨ ਵਾਲੇ ਮਨੁੱਖ ਦੀ ਸੋਚਣ ਅਤੇ ਯਾਦਾਸ਼ਤ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਉਸ ਦੀਆਂ ਮਾਸਪੇਸ਼ੀਆਂ ਵੀ ਬਹੁਤ ਕਮਜ਼ੋਰ ਹੋ ਜਾਂਦੀਆਂ ਹਨ । ਮਨੁੱਖ ਦਾ ਲਹੂ ਦਬਾਅ ਵੱਧ ਜਾਂਦਾ ਹੈ ਜਿਸ ਨਾਲ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ । ਵਿਅਕਤੀ ਦੇ ਹੱਥ, ਪੈਰ ਕੰਬਣ ਲੱਗ ਜਾਂਦੇ ਹਨ ਅਤੇ ਆਪਣੀ ਸੂਝ-ਬੂਝ ਗੁਆ ਦਿੰਦਾ ਹੈ ।

2. ਸਮਾਜਿਕ ਜੀਵਨ ‘ਤੇ ਬੁਰਾ ਪ੍ਰਭਾਵ-ਜਿੱਥੇ ਨਸ਼ੇ ਵਿਅਕਤੀ ਦੇ ਸਰੀਰ ਨੂੰ ਖੋਖਲਾ ਕਰ ਦਿੰਦੇ ਹਨ ਉਸ ਦੇ ਨਾਲ ਉਸਦੇ ਵਿਚਾਰਾਂ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ । ਸਮਾਜ ਨਸ਼ੇੜੀ ਵਿਅਕਤੀ ਦੀ ਕੋਈ ਕਦਰ ਨਹੀਂ ਕਰਦਾ ਨਾ ਹੀ ਉਸ ਨੂੰ ਆਪਣੇ ਕੋਲ ਆਉਣ ਦਿੰਦਾ ਹੈ । ਹੌਲੀ-ਹੌਲੀ ਉਸ ਦੀ ਸਾਂਝ ਸਮਾਜ ਨਾਲੋਂ ਖ਼ਤਮ ਹੋ ਜਾਂਦੀ ਹੈ ।

3. ਵਿਵਹਾਰ ‘ਤੇ ਮਾੜਾ ਪ੍ਰਭਾਵ-ਨਸ਼ਿਆਂ ਦਾ ਵਿਅਕਤੀ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਵਿਅਕਤੀ ਆਪਣੇ ਆਪ ਤੇ ਕਾਬੂ ਨਹੀਂ ਰੱਖ ਪਾਉਂਦਾ ਤੇ ਨਸ਼ੇ ਦੀ ਹਾਲਤ ਵਿੱਚ ਦੂਜਿਆਂ ਨਾਲ ਝਗੜਾ ਕਰਨ ਲੱਗ ਜਾਂਦਾ ਹੈ ਜਿਸ ਨਾਲ ਉਹ ਆਪਣੇ ਪਰਿਵਾਰ ਅਤੇ ਮਿੱਤਰਾਂ ਤੋਂ ਦੂਰ ਹੋ ਜਾਂਦਾ ਹੈ ।

PSEB 8th Class Physical Education Solutions Chapter 8 ਨਸ਼ਿਆਂ ਪ੍ਤਿ ਜਾਗਰੂਕਤਾ

ਪ੍ਰਸ਼ਨ 4.
ਨਸ਼ੇ ਦੀ ਰੋਕਥਾਮ ਲਈ ਕਿਹੜੇ-ਕਿਹੜੇ ਤਰੀਕੇ ਹੁੰਦੇ ਹਨ ?
ਉੱਤਰ-
ਕਿਸੇ ਨਸ਼ੇੜੀ ਵਿਅਕਤੀ ਦਾ ਨਸ਼ਾ ਛੁਡਾਉਣਾ ਕੋਈ ਸੌਖਾ ਕੰਮ ਨਹੀਂ ਹੈ । ਨਸ਼ੇ ਕਰਨ ਵਾਲੇ ਵਿਅਕਤੀ ਦੇ ਦਿਮਾਗ਼ ਵਿਚ ਬਦਲਾਓ ਲਿਆਉਣਾ ਜ਼ਰੂਰੀ ਹੈ । ਨਸ਼ੇ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਕਿਸੇ ਵੀ ਤਰ੍ਹਾਂ ਦੇ ਢੰਗ ਨਾਲ ਨਸ਼ੇੜੀ ਵਿਅਕਤੀ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਨਾ ਚਾਹੀਦਾ ਹੈ ।

  • ਪ੍ਰੇਰਨਾ-ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਦੇ ਅਧਿਆਪਕ ਤੇ ਮਾਤਾ-ਪਿਤਾ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ । ਉਹਨਾਂ ਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਦੂਰ ਰੱਖਣ ਦੀ ਨਸੀਹਤ ਦੇਣ । ਬੱਚਾ ਸਹੀ ਨਸੀਹਤ ਲੈ ਕੇ ਨਸ਼ਿਆਂ ਤੋਂ ਦੂਰ ਰਹਿੰਦਾ ਹੈ ।
  • ਸੈਮੀਨਾਰ ਲਗਾਉਣਾ-ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣ ਲਈ ਉਹਨਾਂ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਸੈਮੀਨਾਰ ਦਾ ਆਯੋਜਨ ਕਰਨਾ ਚਾਹੀਦਾ ਹੈ । ਇਹਨਾਂ ਸੈਮੀਨਾਰਾਂ ਵਿਚ ਚੰਗੇ ਮਾਹਿਰਾਂ ਨੂੰ ਬੁਲਾ ਕੇ ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ । ਨਸ਼ਿਆਂ ਦੀ ਜਾਣਕਾਰੀ ਮਿਲਣ ਤੇ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਲੱਗ ਜਾਂਦੇ ਹਨ ।
  • ਮਨੋਵਿਗਿਆਨਿਕ ਤੌਰ ਤੇ ਤਿਆਰ ਕਰਨਾ-ਨਸ਼ੇ ਕਰਨ ਵਾਲੇ ਬੱਚਿਆਂ ਨਾਲ ਹਮਦਰਦੀ ਭਰਿਆ ਵਤੀਰਾ ਰੱਖਣਾ ਚਾਹੀਦਾ ਹੈ । ਨਸ਼ੇ ਕਰਨ ਵਾਲਾ ਵਿਅਕਤੀ ਕਦੀ ਨਹੀਂ ਮੰਨਦਾ ਕਿ ਮੈਂ ਨਸ਼ੇ ਕਰਦਾ ਹਾਂ | ਨਸ਼ੇ ਕਰਨ ਵਾਲੇ ਬੱਚਿਆਂ ਨੂੰ ਕਿਸੇ ਮਾਹਿਰ ਮਨੋਵਿਗਿਆਨਿਕ ਦੀ ਮਦਦ ਨਾਲ ਨਸ਼ਾ ਛੱਡਣ ਲਈ ਤਿਆਰ ਕਰਨਾ ਚਾਹੀਦਾ ਹੈ ।
  • ਖੇਡਾਂ ਅਤੇ ਮਨੋਰੰਜਨ ਕਿਰਿਆਵਾਂ-ਖੇਡਾਂ ਅਤੇ ਮਨੋਰੰਜਨ ਕਿਰਿਆਵਾਂ ਬੱਚਿਆਂ ਨੂੰ ਉਹਨਾਂ ਦੇ ਸਰੀਰਕ ਪੱਖ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਹਨਾਂ ਦੇ ਵਿਹਲੇ ਸਮੇਂ ਦੀ ਠੀਕ ਵਰਤੋਂ ਕਰਨੀ ਵੀ ਸਿਖਾਉਂਦੀਆਂ ਹਨ । ਇਸ ਨਾਲ ਬੱਚੇ ਦਾ ਧਿਆਨ ਬੁਰੀ ਸੰਗਤ ਵੱਲ ਨਹੀਂ ਜਾਂਦਾ ਅਤੇ ਉਹ ਨਸ਼ਿਆਂ ਤੋਂ ਦੂਰ ਰਹਿੰਦਾ ਹੈ ।
  • ਯੋਗ ਅਭਿਆਸ-ਯੋਗ ਭਾਰਤੀ ਸੰਸਕ੍ਰਿਤੀ ਦੀ ਬਹੁਤ ਵੱਡਮੁੱਲੀ ਦੇਣ ਹੈ । ਯੋਗ ਦੁਨੀਆ ਭਰ ਵਿਚ ਪ੍ਰਚੱਲਿਤ ਹੈ । ਯੋਗ ਸਰੀਰਕ ਅਤੇ ਮਾਨਸਿਕ ਤਨਾਓ ਦੂਰ ਕਰਦਾ ਹੈ । ਇਸ ਦੇ ਨਾਲ ਨਸ਼ਿਆਂ ਵਰਗੀਆਂ ਭੈੜੀਆਂ ਆਦਤਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।
  • ਪਰਿਵਾਰ ਦੀ ਭੂਮਿਕਾ-ਕਿਸੇ ਵੀ ਵਿਅਕਤੀ ਦੇ ਨਸ਼ੇ ਛੁਡਾਉਣ ਵਿਚ ਉਸ ਦੇ ਪਰਿਵਾਰ ਦਾ ਸਾਥ ਜ਼ਰੂਰੀ ਹੈ । ਜੇਕਰ ਨਸ਼ੇੜੀ ਵਿਅਕਤੀ ਨਾਲ ਹਮਦਰਦੀ ਭਰਿਆ ਰਵੱਈਆ ਨਹੀਂ ਹੋਵੇਗਾ ਤਾਂ ਉਹ ਵਿਅਕਤੀ ਆਪਣੇ-ਆਪ ਨੂੰ ਇਕੱਲਾ ਮਹਿਸੂਸ ਕਰੇਗਾ | ਪਰਿਵਾਰ ਦੁਆਰਾ ਨਸ਼ੇੜੀ ਨੂੰ ਕਿਸੇ ਵੀ ਥਾਂ ਅਤੇ ਦੂਜਿਆਂ ਸਾਹਮਣੇ ਕੋਸਣਾ ਨਹੀਂ ਚਾਹੀਦਾ, ਜਿਸ ਨਾਲ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ ।

PSEB 8th Class Physical Education Guide ਨਸ਼ਿਆਂ ਪ੍ਤਿ ਜਾਗਰੂਕਤਾ Important Questions and Answers

ਬਹੁ-ਵਿਕਲਪਿਕ ਪ੍ਰਸ਼ਨ

ਪ੍ਰਸ਼ਨ 1.
ਨਸ਼ੇ ਦੇ ਬੁਰੇ ਪ੍ਰਭਾਵ ਕੀ ਹਨ ?
(ਉ) ਨਸ਼ਿਆਂ ਨਾਲ ਮਨੁੱਖ ਖੋਖਲਾ ਹੋ ਜਾਂਦਾ ਹੈ
(ਅ) ਕਈ ਤਰ੍ਹਾਂ ਦੇ ਰੋਗ ਹੋ ਜਾਂਦੇ ਹਨ
(ੲ) ਉਸਦੀ ਪਾਚਨ ਅਤੇ ਮਾਸਪੇਸ਼ੀ ਪ੍ਰਣਾਲੀ ਵਿਚ ਨੁਕਸਾਨ ਹੁੰਦਾ ਹੈ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 2.
ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਾਰਨ ਲਿਖੋ-
(ੳ) ਸਮਾਜਿਕ ਕਾਰਨ
(ਅ) ਤਕਨਾਲੋਜੀ ਦਾ ਪ੍ਰਭਾਵ
(ੲ) ਪਰਿਵਾਰਿਕ ਕਾਰਨ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 3.
ਨਸ਼ਿਆਂ ਨੂੰ ਰੋਕਣ ਦੇ ਉਪਾਅ-
(ੳ) ਪ੍ਰੇਰਨਾ
(ਅ) ਸੈਮੀਨਾਰ ਲਗਾਉਣਾ
(ੲ) ਮਨੋਵਿਗਿਆਨਿਕ ਤੌਰ ‘ਤੇ ਤਿਆਰ ਕਰਨਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

ਪ੍ਰਸ਼ਨ 4.
ਨਸ਼ੀਲੇ ਪਦਾਰਥਾਂ ਦੇ ਕੋਈ ਚਾਰ ਨਾਮ ਦੱਸੋ ।
(ਉ) ਚਰਸ .
(ਅ) ਤੰਬਾਕੂ
(ੲ) ਅਫੀਮ ਅਤੇ ਗਾਂਜਾ
(ਸ) ਉਪਰੋਕਤ ਸਾਰੇ ।
ਉੱਤਰ-
(ਸ) ਉਪਰੋਕਤ ਸਾਰੇ ।

PSEB 8th Class Physical Education Solutions Chapter 8 ਨਸ਼ਿਆਂ ਪ੍ਤਿ ਜਾਗਰੂਕਤਾ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਾਰਕੋਟਿਕਸ ਕੀ ਹੈ ?
ਉੱਤਰ-
ਨਾਰਕੋਟਿਕਸ ਵਿਚ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਜਾਂਦਾ ਹੈ ਤੇ ਵਿਅਕਤੀ ਦਾ ਸਰੀਰਕ ਤੇ ਮਾਨਸਿਕ ਤੌਰ ‘ਤੇ ਸੰਤੁਲਨ ਵਿਗੜ ਜਾਂਦਾ ਹੈ ।

ਪ੍ਰਸ਼ਨ 2.
ਨਸ਼ੀਲੇ ਪਦਾਰਥ ਖਾਣ ਵਾਲੇ ਵਿਅਕਤੀ ਵਿਚ ਕੀ-ਕੀ ਤਬਦੀਲੀਆਂ ਆਉਂਦੀਆਂ ਹਨ ?
ਉੱਤਰ-
ਇਹ ਪਦਾਰਥ ਖਾਣ ਵਾਲੇ ਵਿਅਕਤੀ ਵਿਚ ਬਦਲਾਓ ਆਉਂਦਾ ਹੈ ਤੇ ਉਸਨੂੰ . ਆਲੇ-ਦੁਆਲੇ ਦੀ ਸੁੱਧ ਨਹੀਂ ਰਹਿੰਦੀ ।

ਪ੍ਰਸ਼ਨ 3.
ਨਸ਼ੀਲੇ ਪਦਾਰਥ ਖਾਣ ਵਾਲੇ ‘ਤੇ ਕੀ-ਕੀ ਪ੍ਰਭਾਵ ਪੈਂਦੇ ਹਨ ?
ਉੱਤਰ-
ਇਹ ਨਸ਼ੀਲੇ ਪਦਾਰਥ ਵਿਅਕਤੀ ਦੇ ਸਮਾਜਿਕ ਤੇ ਆਰਥਿਕ ਤੌਰ ‘ਤੇ ਪਰਿਵਾਰ ਨੂੰ ਬਰਬਾਦ ਕਰ ਦਿੰਦੇ ਹਨ ਤੇ ਉਹ ਆਪਣੇ ਪਰਿਵਾਰ ਵਿਚ ਆਪਣਾ ਵਿਸ਼ਵਾਸ ਖੋਹ ਦਿੰਦਾ ਹੈ ।

ਪ੍ਰਸ਼ਨ 4.
ਨਸ਼ੀਲੇ ਪਦਾਰਥ ਖਾਣ ਵਾਲੇ ਦੇ ਕੋਈ ਦੋ ਬੁਰੇ ਅਸਰ ਲਿਖੋ ।
ਉੱਤਰ-

  1. ਸਮਾਜਿਕ ਤੌਰ ‘ਤੇ ਵਿਅਕਤੀ ਦੁਖੀ ਹੋ ਜਾਂਦਾ ਹੈ ।
  2. ਪਰਿਵਾਰ ਨਾਲੋਂ ਸੰਬੰਧ ਟੁੱਟ ਜਾਂਦਾ ਹੈ ।

ਪ੍ਰਸ਼ਨ 5.
ਨਸ਼ੀਲੇ ਪਦਾਰਥ ਖਾਣ ਨਾਲ ਸਰੀਰ ‘ਤੇ ਕੀ ਅਸਰ ਹੁੰਦਾ ਹੈ ?
ਉੱਤਰ-

  1. ਸਰੀਰ ਤੇ ਮਨ ਵਿਅਕਤੀ ਦੇ ਕਾਬੂ ਵਿਚ ਨਹੀਂ ਰਹਿੰਦਾ ।
  2. ਵਿਅਕਤੀ ਦੀ ਆਦਤ ਬਦਲ ਜਾਂਦੀ ਹੈ ।

PSEB 8th Class Physical Education Solutions Chapter 8 ਨਸ਼ਿਆਂ ਪ੍ਤਿ ਜਾਗਰੂਕਤਾ

ਪ੍ਰਸ਼ਨ 6.
ਨਸ਼ੀਲੇ ਪਦਾਰਥਾਂ ਤੋਂ ਛੁਟਕਾਰਾ ਪਾਉਣ ਲਈ ਕੋਈ ਦੋ ਤਰੀਕੇ ਦੱਸੋ ।
ਉੱਤਰ-

  • ਪ੍ਰੇਰਨਾ-ਬੱਚਿਆਂ ਨੂੰ ਨਸ਼ੀਲੇ ਪਦਾਰਥਾਂ ਤੋਂ ਦੂਰ ਰੱਖਣ ਲਈ ਮਾਤਾ-ਪਿਤਾ, | ਸਕੂਲ ਅਧਿਆਪਕ ਅਤੇ ਵੱਡੇ ਬਜ਼ੁਰਗ ਪ੍ਰੇਰਨਾ ਦੇ ਕੇ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਅ | ਸਕਦੇ ਹਨ ।
  • ਮਨੋਵਿਗਿਆਨਿਕ ਤਰੀਕਾ-ਨਸ਼ੀਲੇ ਪਦਾਰਥਾਂ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਹੈ ਅਤੇ ਵਿਅਕਤੀ ਨੂੰ ਮਾਨਸਿਕ ਤੌਰ ‘ਤੇ ਨਸ਼ੀਲੇ ਪਦਾਰਥ ਛੱਡਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਇਸਦੇ ਲਈ ਮਨੋਵਿਗਿਆਨਿਕ ਚਿਕਿਤਸਕ ਤੋਂ ਸਲਾਹ ਲੈਣੀ ਚਾਹੀਦੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਨਾਰਕੋਟਿਕਸ ਤੋਂ ਕੀ ਭਾਵ ਹੈ ?
ਉੱਤਰ-
ਨਾਰਕੋਟਿਕਸ ਨਸ਼ੀਲੇ ਪਦਾਰਥ ਹਨ । ਇਸ ਦੇ ਸੇਵਨ ਨਾਲ ਵਿਅਕਤੀ ਦਾ ਜੀਵਨ ਸਮਾਪਤ ਹੋ ਜਾਂਦਾ ਹੈ ਅਤੇ ਉਸਦੇ ਨਾਲ ਕੋਈ ਦੋਸਤੀ ਨਹੀਂ ਕਰਨਾ ਚਾਹੁੰਦਾ ਅਤੇ ਉਸਦੇ ਰਿਸ਼ਤੇਦਾਰ ਉਸ ਤੋਂ ਦੂਰ ਰਹਿਣਾ ਚਾਹੁੰਦੇ ਹਨ ।

ਪ੍ਰਸ਼ਨ 2.
ਨਸ਼ਿਆਂ ਦੇ ਵੱਧ ਰਹੇ ਰੁਝਾਨ ਦੇ ਕਾਰਨ ਲਿਖੋ । (From Board M.9.P.) ·
ਉੱਤਰ-

  • ਕਈ ਦਫ਼ਾ ਬੱਚੇ ਆਪਣੇ-ਆਪ ਦਾ ਮੁਕਾਬਲਾ ਦੂਜੇ ਬੱਚਿਆਂ ਦੇ ਨਾਲ ਕਰਨ ਲਗ ਜਾਂਦੇ ਹਨ | ਆਪਣੇ ਸਾਥੀਆਂ ਤੇ ਰੋਹਬ ਪਾ ਕੇ ਆਪਣੇ ਆਪ ਨੂੰ ਉੱਚਾ ਦੱਸਦੇ ਹਨ ਅਤੇ ਨਸ਼ਾ ਕਰਕੇ ਆਪਣੇ ਆਰਥਿਕ ਪੱਧਰ ਨੂੰ ਦੂਜਿਆਂ ਤੋਂ ਉੱਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਮਹਿੰਗੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਲੱਗ ਜਾਂਦੇ ਹਨ ।
  • ਇੰਟਰਨੈੱਟ ਦਾ ਪ੍ਰਭਾਵ-ਅੱਜ-ਕਲ੍ਹ ਇੰਟਰਨੈੱਟ ਨੇ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਅਤੇ ਬੱਚੇ ਨਵੇਂ-ਨਵੇਂ ਤਰੀਕੇ ਸਿੱਖ ਕੇ ਇੰਟਰਨੈੱਟ ਤੋਂ ਨਸ਼ੇ ਕਰਨ ਦੇ ਲਈ ਆਕਰਸ਼ਿਤ ਹੁੰਦੇ ਹਨ ਅਤੇ ਉਹ ਨਵੀਆਂ ਤਕਨੀਕਾਂ ਤੇ ਢੰਗ ਨਾਲ ਨਸ਼ੇ ਕਰਨ ਲੱਗ ਜਾਂਦੇ ਹਨ ।

ਪ੍ਰਸ਼ਨ 3.
ਨਸ਼ੇ ਦੇ ਸਰੀਰ ਉੱਤੇ ਬੁਰੇ ਪ੍ਰਭਾਵ ਲਿਖੋ ।
ਉੱਤਰ-
ਨਸ਼ੀਲੇ ਪਦਾਰਥ, ਸਰੀਰਕ ਅਤੇ ਮਾਨਸਿਕ ਤੌਰ ‘ਤੇ ਵਿਅਕਤੀ ਨੂੰ ਖੋਖਲਾ ਕਰ ਦਿੰਦੇ ਹਨ । ਉਸਦੇ ਨਾਲ ਕੋਈ ਦੋਸਤੀ ਨਹੀਂ ਕਰਨਾ ਚਾਹੁੰਦਾ ਅਤੇ ਉਸਦਾ ਸਮਾਜਿਕ ਜੀਵਨ ਵੀ ਬਰਬਾਦ ਹੋ ਜਾਂਦਾ ਹੈ ।

PSEB 8th Class Physical Education Solutions Chapter 8 ਨਸ਼ਿਆਂ ਪ੍ਤਿ ਜਾਗਰੂਕਤਾ

ਪ੍ਰਸ਼ਨ 4.
ਨਸ਼ੇ ਦੇ ਕੁਪ੍ਰਭਾਵ ਲਿਖੋ ।
ਉੱਤਰ-
ਨਸ਼ਿਆਂ ਨਾਲ ਮਨੁੱਖ ਦਾ ਸਰੀਰ ਖੋਖਲਾ ਹੋ ਜਾਂਦਾ ਹੈ । ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ । ਉਸਦੀ ਪਾਚਨ ਪ੍ਰਣਾਲੀ, ਮਾਸਪੇਸ਼ੀ ਪ੍ਰਣਾਲੀ, ਸਵਾਸਥ ਪ੍ਰਣਾਲੀ ਤੇ ਲਹੂ ਗੇੜ ਵਿਚ ਨੁਕਸ ਪੈ ਜਾਂਦੇ ਹਨ ।

Leave a Comment