Punjab State Board PSEB 8th Class Punjabi Book Solutions Chapter 12 ਸ਼ਹੀਦ ਰਾਜਗੁਰੂ Textbook Exercise Questions and Answers.
PSEB Solutions for Class 8 Punjabi Chapter 12 ਸ਼ਹੀਦ ਰਾਜਗੁਰੂ
(i) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :
(i) ਰਾਜਗੁਰੂ ਦਾ ਜਨਮ ਕਿਹੜੇ ਸੰਨ ਵਿਚ ਹੋਇਆ ?
(ਉ) 24 ਅਗਸਤ, 1908
(ਅ) 24 ਅਗਸਤ, 1909
(ਇ) 24 ਅਗਸਤ, 1910.
ਉੱਤਰ :
24 ਅਗਸਤ, 1908
(ii) ਰਾਜਗੁਰੂ ਦੇ ਪਿਤਾ ਦਾ ਕੀ ਨਾਂ ਸੀ ?
(ਉ) ਹਰੀ ਨਰਾਇਣ
(ਅ) ਸ਼ਾਮ ਨਰਾਇਣ
(ਇ) ਰਾਮ ਨਰਾਇਣ ।
ਉੱਤਰ :
ਹਰੀ ਨਰਾਇਣ
(iii) ਰਾਜਗੁਰੂ ਦਾ ਪਿੰਡ ਕਿਹੜਾਂ ਸੀ ?
(ੳ) ਖੇੜਾ
(ਅ) ਝਮੇੜਾ
(ਇ) ਬਲਵੇੜਾ !
ਉੱਤਰ :
ਖੇੜਾ
(iv) ਰਾਜਗੁਰੂ ਨੂੰ ਭੁੱਖ-ਹੜਤਾਲ ਖ਼ਤਮ ਕਰਨ ਸਮੇਂ ਕੀ ਪਿਆਇਆ ਗਿਆ ?
(ਉ) ਪਾਣੀ ਦਾ ਗਲਾਸ
ਜੂਸ ਦਾ ਗਲਾਸ
(ਈ) ਦੁੱਧ ਦਾ ਗਲਾਸ ॥
ਉੱਤਰ :
ਦੁੱਧ ਦਾ। ਗਲਾਸ
(v) ਰਾਜਗੁਰੂ ਦੀ ਮਾਲੀ ਹਾਲਤ ਕਿਹੋ-ਜਿਹੀ ਸੀ ?
(ਉ) ਗ਼ਰੀਬ ਸੀ
(ਅ) ਅਮੀਰ ਸੀ
(ਈ) ਦਰਮਿਆਨਾ ਤਬਕਾ ॥
ਉੱਤਰ :
ਗ਼ਰੀਬ ਸੀ ।
(ii) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਹੜੇ-ਕਿਹੜੇ ਸ਼ਹੀਦਾਂ ਨੇ ਇਕੋ ਸਮੇਂ ਫਾਂਸੀ ਦਾ ਰੱਸਾ ਚੁੰਮਿਆ ?
ਉੱਤਰ :
ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ।
ਪ੍ਰਸ਼ਨ 2.
ਰਾਜਗੁਰੂ ਦਾ ਜਨਮ ਕਦੋਂ ਤੇ ਕਿੱਥੇ ਹੋਇਆ ?
ਉੱਤਰ :
24 ਅਗਸਤ, 1908 ਨੂੰ ਪਿੰਡ ਖੇੜਾ, ਮਹਾਰਾਸ਼ਟਰ ਵਿਚ ।
ਪ੍ਰਸ਼ਨ 3.
ਰਾਜਗੁਰੂ ਵੱਡੇ ਭਰਾ ਨਾਲ ਨਰਾਜ਼ ਕਿਉਂ ਹੋ ਗਏ ?
ਉੱਤਰ :
ਕਿਉਂਕਿ ਉਹ ਖੇਡਾਂ ਛੱਡ ਕੇ ਪੜ੍ਹਾਈ ਕਰਨ ਲਈ ਕਹਿੰਦਾ ਸੀ ।
ਪ੍ਰਸ਼ਨ 4.
ਆਪਣੇ ਸੰਸਕ੍ਰਿਤ ਦੇ ਅਧਿਆਪਕ ਕੋਲ ਰਾਜਗੁਰੂ ਨੇ ਕੀ ਕੰਮ ਕੀਤਾ ?
ਉੱਤਰ :
ਉਹ ਉਸਦਾ ਖਾਣਾ ਵੀ ਬਣਾਉਂਦਾ ਤੇ ਹੋਰ ਘਰੇਲੂ ਕੰਮ ਵੀ ਕਰਦਾ ਸੀ ।
ਪ੍ਰਸ਼ਨ 5.
ਰਾਜਗੁਰੂ ਨੂੰ ਫਾਂਸੀ ਕਦੋਂ ਦਿੱਤੀ ਗਈ ? ।
ਉੱਤਰ :
23 ਮਾਰਚ, 1931 ਨੂੰ ।
(iii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰਾਜਗੁਰੂ ਦਾ ਪੜ੍ਹਾਈ ਵਿਚ ਮਨ ਕਿਉਂ ਨਹੀਂ ਸੀ ਲਗਦਾ ?
ਉੱਤਰ :
ਰਾਜਗੁਰੂ ਦਾ ਪੜ੍ਹਾਈ ਵਿਚ ਮਨ ਇਸ ਕਰਕੇ ਨਹੀਂ ਸੀ ਲਗਦਾ, ਕਿਉਂਕਿ ਉਸਦੀ ਖੇਡਾਂ ਤੋਂ ਬਿਨਾਂ ਕਿਸੇ ਹੋਰ ਕੰਮ ਵਿਚ ਰੁਚੀ ਹੀ ਨਹੀਂ ਸੀ ।
ਪ੍ਰਸ਼ਨ 2.
ਰਾਜਗੁਰੂ ਤੇ ਸ਼ਿਵ ਵਰਮਾ ਦੀ ਆਪਸ ਵਿਚ ਕੀ ਗੱਲ-ਬਾਤ ਹੋਈ ?
ਉੱਤਰ :
ਸ਼ਿਵ ਵਰਮਾ ਨੇ ਸਮਝਿਆ ਸੀ ਕਿ ਰਾਜਗੁਰੂ ਕੋਈ ਉੱਚਾ-ਲੰਮਾ ਫੌਜੀ ਜਵਾਨ ਹੋਵੇਗਾ । ਜਦੋਂ ਉਸਨੇ ਸਕੂਲ ਲਈ ਇਕ ਕੋਠੜੀ ਵਿਚ ਰਫ਼ਲਾਂ ਤੇ ਲਾਠੀਆਂ ਗਿਣ ਰਹੇ ਇਕ ਆਦਮੀ ਨੂੰ ਰਾਜਗੁਰੂ ਬਾਰੇ ਪੁੱਛਿਆ, ਤਾਂ ਉਹ ਜਾਣ ਕੇ ਹੈਰਾਨ ਰਹਿ ਗਿਆ ਕਿ ਰਾਜਗੁਰੂ ਉਹੋ ਆਦਮੀ ਹੀ ਸੀ, ਜਿਸਦਾ ਰੰਗ ਕਾਲਾ, ਚੇਹਰਾ ਬੇਡੌਲ ਤੇ ਮੂੰਹ ਪਿਚਕਿਆ ਹੋਇਆ ਸੀ । ਉਸਨੇ ਸ਼ਿਵ ਵਰਮਾ ਦੇ ਸੁਆਲ ਦਾ ਰੁੱਖਾ ਜਿਹਾ ਉੱਤਰ ਦਿੱਤਾ । ਜਦੋਂ ਸ਼ਿਵ ਵਰਮਾ ਨੇ ਉਸ ਨੂੰ ਮਿਲਣ ਦੀ ਗੱਲ ਦੱਸੀ, ਤਾਂ ਉਹ ਇਕ ਨਿਵੇਕਲੀ ਥਾਂ ਜਾ ਬੈਠੇ, ਤਾਂ ਉਹ ਸ਼ਿਵ ਵਰਮਾ ਦੇ ਮੂੰਹੋਂ ਪਾਰਟੀ ਦੁਆਰਾ ਲਾਈ ਜ਼ਿੰਮੇਵਾਰੀ ਬਾਰੇ ਸੁਣ ਕੇ ਖ਼ੁਸ਼ ਹੋ ਗਿਆ ।
ਪ੍ਰਸ਼ਨ 3.
ਅਖ਼ਬਾਰ ਵਿਚ ਕੀ ਖ਼ਬਰ ਛਪੀ ਹੋਈ ਸੀ ?
ਉੱਤਰ :
ਅਖ਼ਬਾਰ ਵਿਚ ਇਹ ਖ਼ਬਰ ਛਪੀ ਹੋਈ ਸੀ ਕਿ ਜਿਹੜੀ ਥਾਂ ਰਾਜਗੁਰੂ ਹੋਰਾਂ ਐਕਸ਼ਨ ਲਈ ਮਿਥੀ ਸੀ, ਉੱਥੇ ਕਿਸੇ ਕਤਲ ਦੀ ਵਾਰਦਾਤ ਹੋਈ ਸੀ । ਅਸਲ ਵਿਚ ਰਾਜਗੁਰੂ ਹੱਥੋਂ ਅਸਲ ਦੀ ਥਾਂ ਕੋਈ ਹੋਰ ਵਿਅਕਤੀ ਹੀ ਮਾਰਿਆ ਗਿਆ ਸੀ ।
ਪ੍ਰਸ਼ਨ 4.
ਰਾਜਗੁਰੂ ਨੂੰ ਐਕਸ਼ਨ ਕਮੇਟੀ ਵਿਚ ਕਿਉਂ ਨਹੀਂ ਸ਼ਾਮਲ ਕੀਤਾ ਗਿਆ ?
ਉੱਤਰ ;
ਰਾਜਗੁਰੂ ਨੂੰ ਭਗਤ ਸਿੰਘ ਹੋਰਾਂ ਨਾਲ ਅਸੈਂਬਲੀ ਵਿਚ ਬੰਬ ਸੁੱਟਣ ਦੇ ਐਕਸ਼ਨ ਵਿਚ ਇਸ ਕਰਕੇ ਸ਼ਾਮਿਲ ਨਹੀਂ ਸੀ ਕੀਤਾ ਗਿਆ । ਕਿਉਂਕਿ ਉਹ ਅੰਗਰੇਜ਼ੀ ਨਾ ਜਾਣਦਾ ਹੋਣ ਕਰਕੇ ਪਾਰਟੀ ਦੇ ਮੰਤਵ ਲੋਕਾਂ ਸਾਹਮਣੇ ਨਹੀਂ ਸੀ ਰੱਖ ਸਕਦਾ ਜੋ ਕਿ ਕ੍ਰਾਂਤੀਕਾਰੀਆਂ ਦਾ ਮੰਤਵ ਸੀ ।
ਪ੍ਰਸ਼ਨ 5.
ਰਾਜਗੁਰੂ ਨੇ ਭੁੱਖ ਹੜਤਾਲ ਕਿਉਂ ਕੀਤੀ ?
ਉੱਤਰ :
ਰਾਜਗੁਰੂ ਨੇ ਆਪਣੇ ਸਾਥੀ ਕ੍ਰਾਂਤੀਕਾਰੀਆਂ ਤੋਂ ਅੱਗੇ ਲੰਘਣ ਦੀ ਹੋੜ੍ਹ ਵਿਚ ਭੁੱਖਹੜਤਾਲ ਕੀਤੀ ਸੀ ।
(iv) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ :ਸੁਰਗਵਾਸ, ਪ੍ਰੋਗਰਾਮ, ਕ੍ਰਾਂਤੀਕਾਰੀਆਂ, ਅਧਿਆਪਕ, ਰੂਚੀ, ਪਿੰਡ ਖੇੜਾ ਮਹਾਰਾਸ਼ਟਰ)
(ਉ) ਰਾਜਗੁਰੂ ਦਾ ਜਨਮ ……….. ਵਿਚ ਹੋਇਆ ।
(ਅ) ਛੇ ਸਾਲ ਦੀ ਉਮਰ ਵਿਚ ਆਪ ਦੇ ਪਿਤਾ …………. ਹੋ ਗਏ ।
(ਬ) ਰਾਜਗੁਰੂ ਦੀ ਪੜ੍ਹਾਈ ਵਿਚ ਬਿਲਕੁਲ …………… ਨਹੀਂ ਸੀ ।
(ਸ) ਸੰਸਕ੍ਰਿਤ ਦੇ …………….. ਨੇ ਰਾਜਗੁਰੂ ਨੂੰ ਆਪਣੇ ਕੋਲ ਰੱਖ ਲਿਆ ।
(ਹ) ਆਪ ………… ਨਾਲ ਕੰਮ ਕਰਨਾ ਚਾਹੁੰਦੇ ਸਨ ।
(ਕ) ਭਗਤ ਸਿੰਘ ਵਲੋਂ ਅਸੈਂਬਲੀ ਵਿਚ ਬੰਬ ਸੁੱਟਣ ਦਾ ………….. ਉਲੀਕਿਆ ਗਿਆ !
ਉੱਤਰ :
(ੳ) ਰਾਜਗੁਰੂ ਦਾ ਜਨਮ ਪਿੰਡ ਖੇੜਾ ਮਹਾਰਾਸ਼ਟਰ ਵਿਚ ਹੋਇਆ ।
(ਅ) ਛੇ ਸਾਲ ਦੀ ਉਮਰ ਵਿਚ ਆਪ ਦੇ ਪਿਤਾ ਸੁਰਗਵਾਸ ਹੋ ਗਏ ।
(ਈ) ਰਾਜਗੁਰੂ ਦੀ ਪੜ੍ਹਾਈ ਵਿਚ ਬਿਲਕੁਲ ਰੁਚੀ ਨਹੀਂ ਸੀ ।
(ਸ) ਸੰਸਕ੍ਰਿਤ ਦੇ ਅਧਿਆਪਕ ਨੇ ਰਾਜਗੁਰੂ ਨੂੰ ਆਪਣੇ ਕੋਲ ਰੱਖ ਲਿਆ ।
(ਹ) ਆਪ ਕ੍ਰਾਂਤੀਕਾਰੀਆਂ ਨਾਲ ਕੰਮ ਕਰਨਾ ਚਾਹੁੰਦੇ ਸਨ ।
(ਕ) ਭਗਤ ਸਿੰਘ ਵਲੋਂ ਅਸੈਂਬਲੀ ਵਿਚ ਬੰਬ ਸੁੱਟਣ ਦਾ ਪ੍ਰੋਗਰਾਮ ਉਲੀਕਿਆ ਗਿਆ ।
ਪ੍ਰਸ਼ਨ 2.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਤਲਾਸ਼, ਆਥਣ ਵੇਲੇ, ਮਨ-ਭਾਉਂਦਾ, ਸੁਪਨਾ ਟੁੱਟਣਾ, ਖ਼ੁਸ਼ੀ ਦੀ ਲਹਿਰ ਦੌੜਨਾ, ਵਾਰਦਾਤ ।
ਉੱਤਰ :
1. ਤਲਾਸ਼ (ਖੋਜ) – ਰਾਜਗੁਰੂ ਜੀਵਨ-ਨਿਰਬਾਹ ਲਈ ਕੰਮ ਦੀ ਤਲਾਸ਼ ਕਰਦੇ ਰਹੇ ।
2. ਆਥਣ ਵੇਲੇ (ਸੂਰਜ ਛਿਪਣ ਵੇਲੇ) – ਆਥਣ ਵੇਲੇ ਸਭ ਪੰਛੀ ਆਪਣੇ ਆਲ੍ਹਣਿਆਂ ਵਲ ਤੁਰ ਪੈਂਦੇ ਹਨ ।
3. ਮਨ-ਭਾਉਂਦਾ (ਮਨ ਨੂੰ ਚੰਗਾ ਲਗਦਾ) – ਖਾਈਏ ਮਨ-ਭਾਉਂਦਾ ਤੇ ਪਹਿਨੀਏ ਜਗਭਾਉਂਦਾ ।
4. ਸੁਪਨਾ ਟੁੱਟਣਾ (ਇੱਛਾ ਪੂਰੀ ਨਾ ਹੋਣੀ) – ਫੇਲ੍ਹ ਹੋਣ ਕਾਰਨ ਉਸਦੇ ਅੱਗੇ ਵਧਣ ਦੇ ਸਾਰੇ ਸੁਪਨੇ ਟੁੱਟ ਗਏ ।
5. ਖੁਸ਼ੀ ਦੀ ਲਹਿਰ ਦੌੜਨਾ (ਖ਼ੁਸ਼ੀ ਅਨੁਭਵ ਹੋਣੀ) – ਪਾਸ ਹੋਣ ਦੀ ਖ਼ਬਰ ਸੁਣ ਕੇ ਮੇਰੇ ਮਨ ਵਿਚ ਖੁਸ਼ੀ ਦੀ ਲਹਿਰ ਦੌੜ ਗਈ ।
6. ਵਾਰਦਾਤ (ਘਟਨਾ) – ਪੁਲਿਸ ਕਤਲ ਦੀ ਵਾਰਦਾਤ ਵਾਲੀ ਥਾਂ ਪਹੁੰਚੀ ।
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਜਨਮ – जन्म – Birth
ਸਕੂਲ – ………….. – …………..
ਪਿੰਡ – ………….. – …………..
ਪੜ੍ਹਾਈ – ………….. – …………..
ਅਖ਼ਬਾਰ – ………….. – …………..
ਦੁੱਧ – ………….. – …………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਜਨਮ – जन्म – Birth
ਸਕੂਲ – स्कूल – School
ਪਿੰਡ – गांव – Village
ਪੜ੍ਹਾਈ – पढ़ाई – Education
ਅਖ਼ਬਾਰ – समाचार-पत्र – Newspaper
ਦੁੱਧ – दूध – Milk
ਪ੍ਰਸ਼ਨ 4.
ਵਿਰੋਧੀ ਸ਼ਬਦ ਲਿਖੋ :
ਵੱਡਾ – ਛੋਟਾ
ਪੜਿਆ-ਲਿਖਿਆ – …………..
ਘਰੇਲੂ – …………..
ਨਕਲੀ – …………..
ਕਾਲਾ – …………..
ਇਕਾਂਤ – …………..
ਉੱਤਰ :
ਵਿਰੋਧੀ ਸ਼ਬਦ
ਵੱਡਾ – ਛੋਟਾ
ਪੜ੍ਹਿਆ-ਲਿਖਿਆ – ਅਨਪੜ੍ਹ –
ਘਰੇਲੂ – ਬਾਹਰੀ
ਨਕਲੀ – ਅਸਲੀ
ਕਾਲਾ – ਚਿੱਟਾ/ਗੋਰਾ
ਇਕਾਂਤ – ਚਹਿਲ-ਪਹਿਲ ।
ਪ੍ਰਸ਼ਨ 5.
ਸ਼ੁੱਧ ਕਰ ਕੇ ਲਿਖੋ :
ਅਸ਼ੁੱਧ – मॅप
ਨਿਰਵਾਹ – ਨਿਰਬਾਹ
ਜੀਬਨ – …………..
ਪੜਾਈ – …………..
ਅੱਗ-ਸੰਗ – …………..
ਲੰਬਾ-ਚੌੜਾ – …………..
ਲੈਹਰ – …………..
ਉੱਤਰ :
ਅਸ਼ੁੱਧ – रॉय
ਨਿਰਵਾਹ – ਨਿਰਬਾਹ
ਜੀਬਨ – ਜੀਵਨ
ਪੜਾਈ – ਪੜ੍ਹਾਈ
ਅੱਗ-ਸੰਗ – ਅੰਗ-ਸੰਗ
ਲੰਬਾ-ਚੌੜਾ – ਲੰਮਾ-ਚੌੜਾ
ਲੈਹਰ – ਲਹਿਰ ।
ਪ੍ਰਸ਼ਨ 6.
ਅਧਿਆਪਕ ਰਾਜਗੁਰੂ ਦੇ ਨਾਲ-ਨਾਲ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦੇਵੇ ।
ਉੱਤਰ :
ਸ਼ਹੀਦ ਭਗਤ ਸਿੰਘ ਬਾਰੇ ਜਾਣਕਾਰੀ ਲਈ ਦੇਖੋ ਲੇਖ-ਰਚਨਾ ਵਾਲੇ ਭਾਗ ਵਿਚ ‘ਸ਼ਹੀਦ ਭਗਤ ਸਿੰਘ ।।
ਸੁਖਦੇਵ :
ਸ਼ਹੀਦ ਸੁਖਦੇਵ ਦਾ ਜਨਮ 15 ਮਈ, 1907 ਨੂੰ ਸ੍ਰੀ ਰਾਮਲਾਲ ਥਾਪਰ ਦੇ ਘਰ ਲੁਧਿਆਣਾ ਵਿਚ ਹੋਇਆ । ਭਾਰਤ ਵਿਚ ਅੰਗਰੇਜ਼ਾਂ ਦੇ ਜ਼ੁਲਮਾਂ ਨੂੰ ਨਾ ਸਹਾਰਦਿਆਂ ਉਹ ਕ੍ਰਾਂਤੀਕਾਰੀ ਲਹਿਰ ਵਿਚ ਸ਼ਾਮਿਲ ਹੋ ਗਿਆ ਤੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਮੈਂਬਰ ਬਣ ਗਿਆ । ਉਸਨੇ ਨੈਸ਼ਨਲ ਕਾਲਜ ਲਾਹੌਰ ਦੇ ਵਿਦਿਆਰਥੀਆਂ ਵਿਚ ਅੰਗਰੇਜ਼-ਵਿਰੋਧੀ ਲਹਿਰ ਚਲਾਈ ਤੇ ਫਿਰ ਹੋਰ ਨੌਜਵਾਨਾਂ ਨਾਲ ਮਿਲ ਕੇ ਨੌਜਵਾਨ ਭਾਰਤ ਸਭਾ ਦੀ ਨੀਂਹ ਰੱਖੀ । ਉਸਨੇ ਸ਼ਹੀਦ ਭਗਤ ਸਿੰਘ, ਸ਼ਿਵ ਵਰਮਾ ਤੇ ਰਾਜਗੁਰੂ ਨਾਲ ਸਾਂਡਰਸ ਨੂੰ ਮਾਰਨ ਦੇ ਐਕਸ਼ਨ ਵਿਚ ਹਿੱਸਾ ਲਿਆ । ਦਿੱਲੀ ਵਿਚ ਕੇਂਦਰੀ ਅਸੈਂਬਲੀ ਵਿਚ ਬੰਬ ਸੁੱਟਣ ਦੀ ਘਟਨਾ ਮਗਰੋਂ ਉਸਦੀ ਸਾਥੀਆਂ ਸਮੇਤ ਗ੍ਰਿਫ਼ਤਾਰੀ ਹੋ ਗਈ । 23 ਮਾਰਚ, 1931 ਨੂੰ ਉਸਨੂੰ ਭਗਤ ਸਿੰਘ ਤੇ ਰਾਜਗੁਰੂ ਦੇ ਨਾਲ ਫਾਂਸੀ ਦੇ ਦਿੱਤੀ ਗਈ ਸੀ ।
ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਰਾਜਗੁਰੂ ਨੂੰ ਇਕ ਮਰਾਠੀ ਸਕੂਲ ਵਿਚ ਪੜ੍ਹਨੇ ਪਾਇਆ ਗਿਆ । (ਨਾਂਵ ਚੁਣੋ)
(ਅ) ਉਹ ਵੱਡੇ ਭਰਾ ਨਾਲ ਨਰਾਜ਼ ਹੋ ਗਏ । (ਪੜਨਾਂਵ ਚੁਣੋ)
(ੲ) ਵੱਡਾ ਭਰਾ ਦਿਨਕਰ ਨੌਕਰੀ ਕਰਦਾ ਸੀ । (ਵਿਸ਼ੇਸ਼ਣ ਚੁਣੋ)
(ਸ) ਉਹ ਪੜ੍ਹਨਾ ਚਾਹੁੰਦੇ ਸਨ । (ਕਿਰਿਆ ਚੁਣੋ)
ਉੱਤਰ :
(ੳ) ਰਾਜਗੁਰੂ, ਸਕੂਲ ।
(ਅ) ਉਹ ॥
(ੲ) ਵੱਡਾ
(ਸ) ਚਾਹੁੰਦੇ ਸਨ ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ
I. ਹੇਠ ਲਿਖੇ ਪੈਰੇ ਦੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ।
ਸ਼ਹੀਦ ਰਾਜਗੁਰੂ, ਸ਼ਹੀਦ ਭਗਤ ਸਿੰਘ ਤੇ ਸ਼ਹੀਦ ਸੁਖਦੇਵ ਦੇ ਸਾਥੀ ਸਨ । ਇਨ੍ਹਾਂ ਤਿੰਨਾਂ ਕ੍ਰਾਂਤੀਕਾਰੀਆਂ ਨੇ ਇੱਕੋ ਸਮੇਂ ਇੱਕੋ ਤਖ਼ਤੇ ‘ਤੇ ਖੜ੍ਹ ਕੇ ਫਾਂਸੀ ਦਾ ਰੱਸਾ ਚੁੰਮਿਆ ਸੀ । ਸ਼ਹੀਦ ਰਾਜਗੁਰੂ ਦਾ ਜਨਮ 24 ਅਗਸਤ, 1908 ਨੂੰ ਪਿੰਡ ਖੇੜਾ (ਮਹਾਰਾਸ਼ਟਰ) ਵਿੱਚ ਹੋਇਆ । ਰਾਜਗੁਰੂ ਦਾ ਪੂਰਾ ਨਾਂ ਸ਼ਿਵ ਰਾਮ ਰਾਜਗੁਰੂ ਸੀ । ਰਾਜਗੁਰੂ ਦੇ ਪਿਤਾ ਹਰੀ ਨਰਾਇਣ ਰਾਜਗੁਰੂ ਪੂਨਾ ਦੇ ਨੇੜੇ ਪਿੰਡ ਚਾਕਨ ਦੇ ਵਾਸੀ ਸਨ । ਜੀਵਨ ਨਿਰਬਾਹ ਲਈ ਕੰਮ ਦੀ ਤਲਾਸ਼ ਵਿੱਚ ਉਹ ਪੂਨਾ ਦੇ ਕੋਲ ਹੀ ਇੱਕ ਪਿੰਡ ਖੇੜਾ ਵਿਚ ਵੱਸ ਗਏ । ਰਾਜਗੁਰੂ ਛੇ ਸਾਲ ਦੇ ਸਨ, ਜਦੋਂ ਉਨ੍ਹਾਂ ਦੇ ਪਿਤਾ ਸੁਰਗਵਾਸ ਹੋ ਗਏ । ਉਨ੍ਹਾਂ ਨੂੰ ਵੱਡੇ ਭਰਾ ਦਿਨਕਰ ਹਰੀ ਰਾਜਗੁਰੂ ਨੇ ਪਾਲਿਆ । ਰਾਜਗੁਰੂ ਨੂੰ ਇੱਕ ਮਰਾਠੀ ਸਕੂਲ ਵਿੱਚ ਪੜ੍ਹਨ ਪਾਇਆ ਗਿਆ, ਪਰ ਉਸ ਦਾ ਮਨ ਪੜ੍ਹਾਈ ਵਿੱਚ ਨਹੀਂ ਲਗਦਾ ਸੀ । ਉਹ ਖੇਡ ਕੇ ਸਮਾਂ ਬਿਤਾਉਂਦੇ ਸਨ । ਵੱਡਾ ਭਰਾ ਦਿਨਕਰ ਨੌਕਰੀ ਕਰਦਾ ਸੀ । ਉਹ ਰਾਜਗੁਰੂ ਨੂੰ ਪੜ੍ਹਨ ਲਈ ਪ੍ਰੇਰਦਾ ਰਹਿੰਦਾ, ਪਰ ਰਾਜਗੁਰੂ ਦੀ ਪੜ੍ਹਾਈ ਵਿੱਚ ਬਿਲਕੁਲ ਰੁਚੀ ਨਹੀਂ ਸੀ । ਇਸ ਕਾਰਨ ਇੱਕ ਦਿਨ ਵੱਡੇ ਭਰਾ ਨੇ ਰਾਜਗੁਰੁ ਨੂੰ ਪੜ੍ਹਾਈ ‘ਚ ਮਨ ਲਾਉਣ ਲਈ ਜ਼ੋਰ ਪਾਇਆ । ਰਾਜਗੁਰੂ ਨੂੰ ਖੇਡ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਭਾਉਂਦੀ ਸੀ । ਇਸ ਕਾਰਨ ਉਹ ਵੱਡੇ ਭਰਾ ਨਾਲ ਨਰਾਜ਼ ਹੋ ਗਏ ।
ਪ੍ਰਸ਼ਨ 1.
ਸ਼ਹੀਦ ਰਾਜਗੁਰੂ ਦਾ ਜਨਮ ਕਦੋਂ ਹੋਇਆ ?
(ਉ) 24 ਜੁਲਾਈ, 1908
(ਅ) 24 ਅਗਸਤ, 1908
(ਇ) 24 ਸਤੰਬਰ, 1908
(ਸ) 24 ਨਵੰਬਰ, 1908.
ਉੱਤਰ :
24 ਅਗਸਤ, 1908.
ਪ੍ਰਸ਼ਨ 2.
ਰਾਜਗੁਰੂ ਦਾ ਪੂਰਾ ਨਾਂ ਕੀ ਸੀ ?
(ਉ) ਸ਼ਿਵ ਰਾਮ ਰਾਜਗੁਰੂ
(ਅ) ਰਾਮਦਾਸ ਰਾਜਗੁਰੂ
(ਇ) ਸ਼ਾਮ ਲਾਲ ਰਾਜਗੁਰੂ
(ਸ) ਮਾਨ ਚੰਦ ਰਾਜਗੁਰੂ ।
ਉੱਤਰ :
ਸ਼ਿਵ ਰਾਮ ਰਾਜਗੁਰੂ ।
ਪ੍ਰਸ਼ਨ 3.
ਰਾਜਗੁਰੂ ਦੇ ਪਿਤਾ ਜੀ ਦਾ ਨਾਂ ਕੀ ਸੀ ?
(ਉ) ਹਰੀ ਨਰਾਇਣ ਰਾਜਗੁਰੂ
(ਅ) ਰਾਮ ਨਰਾਇਣ ਗੁਰੁ
(ਈ) ਰਾਜ ਨਰਾਇਣ ਰਾਜਗੁਰੂ
(ਸ) ਸ੍ਰੀ ਨਰਾਇਣ ਰਾਜਗੁਰੁ ॥
ਉੱਤਰ :
ਹਰੀ ਨਰਾਇਣ ਰਾਜਗੁਰੂ ।
ਪ੍ਰਸ਼ਨ 4.
ਜੀਵਨ ਨਿਰਬਾਹ ਲਈ ਰਾਜਗੁਰੂ ਦੇ ਪਿਤਾ ਜੀ ਕਿਹੜੇ ਪਿੰਡ ਵਿਚ ਵਸ ਗਏ ?
(ਉ) ਚਾਕਨ
(ਅ) ਖੇੜਾ
(ਇ) ਪੰਡੋਰੀ
(ਸ) ਸਾਦਕ ।
ਉੱਤਰ :
ਖੇੜਾ ।
ਪ੍ਰਸ਼ਨ 5.
ਰਾਜਗੁਰੂ ਦੀ ਪਾਲਣਾ ਕਿਸ ਨੇ ਕੀਤੀ ?
(ਉ) ਵੱਡੇ ਭਰਾ ਨੇ
(ਅ) ਚਾਚੇ ਨੇ
(ਇ) ਤਾਏ ਨੇ
(ਸ) ਮਾਮੇ ਨੇ ।
ਉੱਤਰ :
ਵੱਡੇ ਭਰਾ ਨੇ ।
ਪ੍ਰਸ਼ਨ 6.
ਰਾਜਗੁਰੂ ਦੇ ਵੱਡੇ ਭਰਾ ਦਾ ਨਾਂ ਕੀ ਸੀ ?
(ਉ) ਦਿਨਕਰ ਹਰੀ ਰਾਜਗੁਰੂ
(ਅ) ਭਾਸਕਰ ਹਰੀ ਰਾਜਗੁਰੂ
(ਈ) ਮੰਗਲ ਹਰੀ ਰਾਜਗੁਰੂ
(ਸ) ਰਵੀ ਚੰਦਰ ਰਾਜਗੁਰੂ ।
ਉੱਤਰ :
ਦਿਨਕਰ ਹਰੀ ਰਾਜਗੁਰੂ ।
ਪ੍ਰਸ਼ਨ 7.
ਰਾਜਗੁਰੂ ਪੜ੍ਹਾਈ ਦੀ ਥਾਂ ਕਿਸ ਕੰਮ ਵਿੱਚ ਸਮਾਂ ਗੁਆਉਂਦੇ ਹਨ ?
(ਉ) ਘੁੰਮਣ ਵਿੱਚ
(ਆ) ਸਾਥੀਆਂ ਵਿੱਚ
(ਇ) ਖੇਡਣ ਵਿੱਚ ।
(ਸ) ਗੱਪਾਂ ਵਿੱਚ ।
ਉੱਤਰ :
ਖੇਡਣ ਵਿੱਚ ।
ਪ੍ਰਸ਼ਨ 8.
ਸ਼ਹੀਦ ਭਗਤ ਸਿੰਘ ਤੇ ਸੁਖਦੇਵ ਨਾਲ ਕਿਸ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ ?
(ਓ) ਰਾਜਗੁਰੂ ਨੇ
(ਅ) ਸ਼ਿਵ ਵਰਮਾ ਨੇ
(ਈ) ਸ: ਊਧਮ ਸਿੰਘ ਨੇ
(ਸ) ਕਰਤਾਰ ਸਿੰਘ ਸਰਾਭੇ ਨੇ ॥
ਉੱਤਰ :
ਰਾਜਗੁਰੂ ਨੇ ॥
ਪ੍ਰਸ਼ਨ 9.
ਜਦੋਂ ਵੱਡੇ ਭਰਾ ਨੇ ਰਾਜਗੁਰੂ ਉੱਤੇ ਪੜ੍ਹਾਈ ਲਈ ਜ਼ੋਰ ਪਾਇਆ, ਤਾਂ ਉਸਨੇ ਕੀ ਕੀਤਾ ?
(ਉ) ਗੱਲ ਮੰਨ ਲਈ
(ਅ) ਨਰਾਜ਼ ਹੋ ਗਿਆ
(ਈ) ਪ੍ਰਸੰਨ ਹੋ ਗਿਆ
(ਸ) ਫ਼ਿਕਰਮੰਦ ਹੋ ਗਿਆ ।
ਉੱਤਰ :
ਨਰਾਜ਼ ਹੋ ਗਿਆ !
II. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ ।
ਇੱਕ ਦਿਨ ਜੇਲ੍ਹ ਵਿਚ ਆਪਣੇ ਕ੍ਰਾਂਤੀਕਾਰੀ ਸਾਥੀਆਂ ਨਾਲੋਂ ਅੱਗੇ ਲੰਘਣ ਦੀ ਹੋੜ ਵਿੱਚ । ਉਸ ਨੇ ਭੁੱਖ-ਹੜਤਾਲ ਵੇਲੇ ਦੁੱਧ ਪੀਣ ਸਮੇਂ ਹੁੰਦੀ ਕਸਰਤ ਮੌਕੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਲਿਆ ਸੀ । ਦੁੱਧ-ਨਲੀ ਉਸ ਦੇ ਫੇਫੜਿਆਂ ਵਿੱਚ ਪੈ ਗਈ । ਉਸ ਨੇ ਇੱਕ ਪਰਚੀ ‘ਤੇ ਸਾਥੀਆਂ ਨੂੰ ਲਿਖ ਭੇਜਿਆ, ‘ਸਫਲਤਾ’ । ਪਹਿਲਾਂ ਜਤਿੰਦਰ ਨਾਥ ਦਾਸ ਵੀ ਇਸ ਤਰ੍ਹਾਂ ਹੀ ਭੁੱਖ ਹੜਤਾਲ ਵੇਲੇ ਪਾਰਟੀ ਤੋਂ ਵਿਦਾ ਹੋ ਚੁੱਕਿਆ ਸੀ । ਰਾਜਗੁਰੂ ਵੀ ਇਸ ਪਾਸੇ ਕਦਮ ਵਧਾ ਰਿਹਾ ਸੀ । ਕ੍ਰਾਂਤੀਕਾਰੀਆਂ ਨੂੰ ਇਸ ਗੱਲ ਬਾਰੇ ਪਤਾ ਲੱਗਣ ਸਾਰ ਉਹ ਚੁਕੰਨੇ ਹੋ ਗਏ ।ਉਸ ਦੇ ਇਲਾਜ ਲਈ ਯਤਨ ਕੀਤਾ ਗਿਆ । ਠੀਕ ਹੋ ਜਾਣ ਉਪਰੰਤ ਭਗਤ ਸਿੰਘ ਤੇ ਸਾਥੀਆਂ ਨੇ ਉਸ ਦੇ ਮੰਜੇ ਦੁਆਲੇ ਖੜ੍ਹ ਕੇ ਭੁੱਖ-ਹੜਤਾਲ ਸਮਾਪਤ ਕਰਨ ਲਈ ਰਾਜਗੁਰੂ ਨੂੰ ਦੁੱਧ ਦਾ ਗਲਾਸ ਪਿਆਇਆ । ਰਾਜਗੁਰੂ ਦਾ ਵਿਚਾਰ ਸੀ ਕਿ ਮੌਤ ਇਨਕਲਾਬੀਆਂ ਲਈ ਵਰਦਾਨ ਹੈ । ਉਹ ਕਿਹਾ ਕਰਦਾ ਸੀ, “ਜੇਕਰ ਸਾਡੀ ਕੁਰਬਾਨੀ ਨਾਲ ਕਰੋੜਾਂ ਲੋਕਾਂ ਦਾ ਜੀਵਨ ਸੌਰ ਸਕਦਾ ਹੈ, ਤਾਂ ਇਹ ਲਾਹੇਵੰਦ ਸੌਦਾ ਹੈ ।” ਰਾਜਗੁਰੂ ਨੇ ਗਰੀਬੀ ਦੇਖੀ ਸੀ । ਉਹ ਭੁੱਖ ਨਾਲ ਘੁਲਿਆ ਸੀ । ਕ੍ਰਾਂਤੀਕਾਰੀਆਂ ਵਲੋਂ ਜੋ ਨਵੇਂ ਸਮਾਜ ਦੀ ਰੂਪ-ਰੇਖਾ ਉਲੀਕੀ ਗਈ ਸੀ, ਉਹ ਉਸ ਦਾ ਕਾਇਲ ਸੀ । ਇਸ ਲਈ ਉਹ ਇਨਕਲਾਬ ਦੇ ਰਾਹ ‘ਤੇ ਦੂਜੇ ਸਾਥੀਆਂ ਨਾਲੋਂ ਆਪਣੇ-ਆਪ ਨੂੰ ਸਦਾ ਹੀ ਮੋਹਰੀ ਰੱਖਦਾ ਸੀ । ਆਪਣੇ ਸਖ਼ਤ ਇਰਾਦੇ ਦਾ ਧਾਰਨੀ ਹੋ ਕੇ ਹੀ ਉਹ ਆਪਣੇ ਪਿਆਰੇ ਸਾਥੀਆਂ ਸ਼ਹੀਦ ਭਗਤ ਸਿੰਘ ਤੇ ਸੁਖਦੇਵ ਦੇ ਨਾਲ ‘ਇਨਕਲਾਬਜ਼ਿੰਦਾਬਾਦ’ ਦੇ ਨਾਅਰੇ ਲਾਉਂਦਾ ਹੋਇਆ 23 ਮਾਰਚ, 1931 ਨੂੰ ਕੇਂਦਰੀ ਜੇਲ੍ਹ ਲਾਹੌਰ ਵਿਚ ਉਨ੍ਹਾਂ ਦੇ ਨਾਲ ਹੀ ਫਾਂਸੀ ਦੇ ਤਖ਼ਤੇ ‘ਤੇ ਖੜ੍ਹਾ ਸੀ । ਸ਼ਹੀਦ ਰਾਜਗੁਰੂ ਨੇ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਸੁਖਦੇਵ ਦੇ ਨਾਲ ਹੀ ਫਾਂਸੀ ਦਾ ਰੱਸਾ ਚੁੰਮ ਕੇ ਗਲ ਵਿੱਚ ਪਾਇਆ ਅਤੇ ਅਮਰ ਪਦਵੀ ਪਾ ਗਿਆ ।
ਪ੍ਰਸ਼ਨ 1.
ਦੁੱਧ-ਨਲੀ ਰਾਜਗੁਰੂ ਦੇ ਕਿਸ ਥਾਂ ਪੈ ਗਈ ?
(ਉ) ਨੱਕ ਵਿੱਚ
(ਅ) ਮੂੰਹ ਵਿੱਚ
(ਈ) ਖ਼ੁਰਾਕ ਨਲੀ ਵਿੱਚ
(ਸ) ਫੇਫੜਿਆਂ ਵਿੱਚ ।
ਉੱਤਰ :
ਫੇਫੜਿਆਂ ਵਿੱਚ
ਪ੍ਰਸ਼ਨ 2.
ਰਾਜਗੁਰੂ ਨੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਆਪਣੇ ਸਾਥੀਆਂ ਨੂੰ ਕੀ ਲਿਖਿਆ ?
(ਉ) ਸਫਲਤਾ
(ਅ) ਅਸਫਲਤਾ
(ਈ) ਜੈ ਹਿੰਦ
(ਸ) ਇਨਕਲਾਬ ਜ਼ਿੰਦਾਬਾਦ !
ਉੱਤਰ :
ਸਫਲਤਾ ।
ਪ੍ਰਸ਼ਨ 3.
ਇਸ ਤੋਂ ਪਹਿਲਾਂ ਭੁੱਖ ਹੜਤਾਲ ਵੇਲੇ ਕੌਣ ਪਾਰਟੀ ਤੋਂ ਵਿਦਾ ਹੋ ਚੁੱਕਿਆ ਸੀ ?
(ਉ) ਜਤਿੰਦਰਨਾਥ ਦਾਸ
(ਅ) ਸੁਖਦੇਵ
(ਈ) ਊਧਮ ਸਿੰਘ
(ਸ) ਕਰਤਾਰ ਸਿੰਘ ਸਰਾਭਾ ।
ਉੱਤਰ :
ਜਤਿੰਦਰਨਾਥ ਦਾਸ ॥
ਪ੍ਰਸ਼ਨ 4.
ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਰਾਜਗੁਰੂ ਦੀ ਭੁੱਖ ਹੜਤਾਲ ਖ਼ਤਮ ਕਰਨ ਲਈ ਉਸਨੂੰ ਕੀ ਪਿਲਾਇਆ ?
(ਉ) ਜੂਸ
(ਅ) ਪਾਣੀ
(ਇ) ਸ਼ਰਬਤ
(ਸ) ਦੁੱਧ ।
ਉੱਤਰ :
ਦੁੱਧ ।
ਪ੍ਰਸ਼ਨ 5.
ਰਾਜਗੁਰੂ ਕਿਸ ਚੀਜ਼ ਨੂੰ ਇਨਕਲਾਬੀਆਂ ਲਈ ਵਰਦਾਨ ਸਮਝਦਾ ਸੀ ?
(ਉ) ਜੇਲ਼ ਨੂੰ
(ਅ) ਮੌਤ ਨੂੰ
(ਈ) ਰਿਹਾਈ ਨੂੰ
(ਸ) ਮਾਰ-ਕੁੱਟ ਨੂੰ ।
ਉੱਤਰ :
ਮੌਤ ਨੂੰ ।
ਪ੍ਰਸ਼ਨ 6.
ਰਾਜਗੁਰੂ ਆਪਣੇ ਆਪ ਨੂੰ ਕਿਹੜੇ ਰਾਹ ਉੱਤੇ ਦੂਜਿਆਂ ਨਾਲੋਂ ਮੋਹਰੀ ਸਮਝਦਾ ਸੀ ?
(ੳ) ਇਨਕਲਾਬ ਦੇ
(ਅ) ਦੁਨੀਆਦਾਰੀ ਦੇ
(ਈ) ਧਰਮ ਦੇ
(ਸ) ਹਿਸਤ ਦੇ ।
ਉੱਤਰ :
ਇਨਕਲਾਬ ਦੇ ।
ਪ੍ਰਸ਼ਨ 7.
ਰਾਜਗੁਰੂ ਆਪਣੇ ਸਾਥੀਆਂ ਨਾਲ ਕੀ ਨਾਅਰਾ ਲਾਉਂਦਾ ਸੀ ?
(ਉ) ਜੈ ਹਿੰਦ
(ਅ) ਇਨਕਲਾਬ-ਜ਼ਿੰਦਾਬਾਦ
(ਈ) ਬੰਦੇ ਮਾਮ
(ਸ) ਡਾਊਨ-ਡਾਊਨ ਯੂਨੀਅਨ ਜੈਕ ।
ਉੱਤਰ :
ਇਨਕਲਾਬ-ਜ਼ਿੰਦਾਬਾਦ ।
ਪ੍ਰਸ਼ਨ 8.
ਰਾਜਗੁਰੂ ਆਪਣੇ ਸਾਥੀਆਂ ਨਾਲ ਕਦੋਂ ਫਾਂਸੀ ਦੇ ਤਖਤੇ ‘ਤੇ ਖੜ੍ਹਾ ਸੀ ?
(ਉ) 22 ਮਾਰਚ, 1931
(ਅ) 23 ਮਾਰਚ, 1931
(ਈ) 24 ਮਾਰਚ, 1931
(ਸ) 25 ਮਾਰਚ, 1931.
ਉੱਤਰ :
23 ਮਾਰਚ, 1931.
ਪ੍ਰਸ਼ਨ 9.
ਰਾਜਗੁਰੂ ਨੂੰ ਕਿਹੜੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ?
(ਉ) ਅੰਮ੍ਰਿਤਸਰ
(ਅ) ਦਿੱਲੀ
(ਇ) ਅੰਬਾਲਾ
(ਸ) ਕੇਂਦਰੀ ਜੇਲ੍ਹ ਲਾਹੌਰ ।
ਉੱਤਰ :
ਕੇਂਦਰੀ ਜੇਲ੍ਹ ਲਾਹੌਰ ।
ਔਖੇ ਸ਼ਬਦਾਂ ਦੇ ਅਰਥ :
ਕ੍ਰਾਂਤੀਕਾਰੀਆਂ-ਇਨਕਲਾਬੀਆਂ । ਨਿਰਬਾਹ-ਗੁਜ਼ਾਰਾ । ਤਲਾਸ਼ਭਾਲ, ਖੋਜ 1 ਰੁਚੀ-ਦਿਲਚਸਪੀ । ਭਾਉਂਦੀ-ਚੰਗੀ ਲਗਦੀ । ਰਹਾਇਸ਼-ਰਹਿਣ ਦੀ ਥਾਂ । ਘਰੇਲੂ-ਘਰ ਦੇ । ਘੋਲ-ਅਖਾੜੇ-ਪਹਿਲਵਾਨਾਂ ਦੇ ਘੁਲਣ ਦੀ ਥਾਂ । ਰਫ਼ਲਾਂ-ਬੰਦੂਕਾਂ । ਰੁੱਖਾ-ਬੁਰਾ ਲੱਗਣ ਵਾਲਾ । ਝੁੰਜਲਾ ਗਿਆ-ਕੰਬ ਗਿਆ । ਠਰੰਮੇ ਨਾਲ-ਧੀਰਜ ਨਾਲ । ਨੇਪਰੇ ਚਾੜ੍ਹਿਆ-ਸਿਰੇ ਚਾੜ੍ਹਿਆ । ਸਰਾਂ-ਅਰਾਮ ਕਰਨ ਦੀ ਥਾਂ । ਵਾਰਦਾਤ-ਘਟਨਾ, ਜ਼ੁਰਮ ਦੀ ਥਾਂ । ਧਾੜ-ਹਮਲਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਦਾ ਇਕੱਠ । ਐਕਸ਼ਨ-ਕਾਰਵਾਈ । ਵਿਦਾ ਹੋਣਾ-ਛੱਡ ਕੇ ਚਲੇ ਜਾਣਾ । ਵਰਦਾਨ-ਬਖ਼ਸ਼ਿਸ਼ । ਸੌਰ-ਸੁਆਰ, ਸੁਧਰ । ਲਾਹੇਵੰਦਫ਼ਾਇਦੇ ਵਾਲਾ । ਕਾਇਲ-ਸਹਿਮਤ । ਪਦਵੀ-ਅਹੁਦਾ, ਦਰਜਾ ।
ਸ਼ਹੀਦ ਰਾਜਗੁਰੂ Summary
ਸ਼ਹੀਦ ਰਾਜਗੁਰੂ ਪਾਠ ਦਾ ਸਾਰ
ਸ਼ਹੀਦ ਰਾਜਗੁਰੂ ਨੇ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਸੁਖਦੇਵ ਦੇ ਨਾਲ ਇੱਕੋ ਤਖ਼ਤੇ ਉੱਤੇ ਖੜ੍ਹੇ ਹੋ ਕੇ ਫਾਂਸੀ ਦਾ ਰੱਸਾ ਚੁੰਮਿਆ । ਉਸਦਾ ਜਨਮ 24 ਅਗਸਤ, 1908 ਨੂੰ ਸ੍ਰੀ ਹਰੀ ਨਰਾਇਣ ਰਾਜਗੁਰੂ ਦੇ ਘਰ ਪਿੰਡ ਖੇੜਾ, ਮਹਾਰਾਸ਼ਟਰ ਵਿਚ ਹੋਇਆ । ਉਸਦਾ ਪੂਰਾ ਨਾਂ ਸ਼ਿਵ ਰਾਮ ਰਾਜਗੁਰੂ ਸੀ । ਉਹ ਛੇ ਸਾਲਾਂ ਦਾ ਹੀ ਸੀ, ਜਦੋਂ ਉਸਦੇ ਪਿਤਾ ਦਾ ਦੇਹਾਂਤ ਹੋ ਗਿਆ । ਉਸਨੂੰ ਉਸਦੇ ਵੱਡੇ ਭਰਾ ਦਿਨਕਰ ਹਰੀ ਰਾਜਗੁਰੂ ਨੇ ਪਾਲਿਆ । ਪੜ੍ਹਾਈ ਵਿਚ ਉਸਦਾ ਮਨ ਨਹੀਂ ਸੀ ਲਗਦਾ, ਜਦ ਕਿ ਉਸਦਾ ਭਰਾ ਚਾਹੁੰਦਾ ਸੀ ਕਿ ਉਹ ਪੜ੍ਹੇ, ਪਰੰਤੂ ਉਸਨੂੰ ਖੇਡਣ ਤੋਂ ਇਲਾਵਾ ਹੋਰ ਕੋਈ ਗੱਲ ਚੰਗੀ ਨਹੀਂ ਸੀ ਲਗਦੀ ।
1924 ਵਿਚ ਉਹ ਵੱਡੇ ਭਰਾ ਨੂੰ ਦੱਸੇ ਬਿਨਾਂ ਘਰੋਂ ਨਿਕਲ ਤੁਰਿਆ । ਇਸ ਸਮੇਂ ਉਸਦੀ ਜੇਬ ਵਿਚ ਕੇਵਲ ਨੌਂ ਪੈਸੇ ਸਨ । ਉਹ ਨਾਸਿਕ, ਕਾਨਪੁਰ ਘੁੰਮਦਾ ਭੁੱਖਾ-ਤਿਹਾਇਆ 15 ਦਿਨਾਂ ਵਿਚ ਕਾਂਸ਼ੀ ਪੁੱਜਾ । ਕੁੱਝ ਦਿਨ ਅਹਿਲਿਆ ਘਾਟ ਵਿਚ ਕੱਟੇ । ਇੱਥੇ ਉਹ ਇਕ ਸੰਸਕ੍ਰਿਤ ਵਿਦਿਆਲੇ ਵਿਚ ਦਾਖ਼ਲ ਹੋ ਗਿਆ ਤੇ ਇਸ ਸੰਬੰਧੀ ਆਪਣੇ ਵੱਡੇ ਭਰਾ ਨੂੰ ਖ਼ਤ ਲਿਖ ਦਿੱਤਾ । ਵੱਡੇ ਭਰਾ ਨੇ ਉਸਨੂੰ 5 ਰੁਪਏ ਮਹੀਨਾ ਭੇਜਣੇ ਸ਼ੁਰੂ ਕਰ ਦਿੱਤੇ, ਜੋ ਕਿ ਪੜ੍ਹਾਈ ਤੇ ਰਿਹਾਇਸ਼ ਦੇ ਖ਼ਰਚੇ ਲਈ ਘੱਟ ਸਨ । ਸੰਸਕ੍ਰਿਤ ਦੇ ਅਧਿਆਪਕ ਨੇ ਉਸਨੂੰ ਆਪਣੇ ਕੋਲ ਰੱਖਿਆ ।
ਰਾਜਗੁਰੂ ਇਸਦੇ ਬਦਲੇ ਉਸਦਾ ਖਾਣਾ ਬਣਾਉਣ ਦੇ ਨਾਲ ਹੋਰ ਘਰੇਲੂ ਕੰਮ ਵੀ ਕਰਦਾ । ਅਧਿਆਪਕ ਉਸਨੂੰ ਪੜ੍ਹਾਉਂਦਾ ਘੱਟ, ਪਰ ਕੰਮ ਬਹੁਤਾ ਲੈਂਦਾ ਸੀ । ਇਸ ਕਰਕੇ ਰਾਜਗੁਰੂ ਦਾ ਪੜਾਈ ਕਰਨ ਦਾ ਸੁਪਨਾ ਟੁੱਟਦਾ ਜਾ ਰਿਹਾ ਸੀ ! ਆਖ਼ਰ ਇਕ ਦਿਨ ਉਸਨੇ ਪੜ੍ਹਾਈ ਛੱਡ ਕੇ ਕੰਮ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ । ਕੁੱਝ ਦਿਨਾਂ ਮਗਰੋਂ ਉਸਨੂੰ ਬਨਾਰਸ ਦੇ ਮਿਊਨਸਿਪਲ ਸਕੂਲ ਵਿਚ ਡਿਲ ਮਾਸਟਰ ਦੀ ਨੌਕਰੀ ਮਿਲ ਗਈ । ਨਾਲ ਹੀ ਉਸਨੇ ਘੋਲਅਖਾੜੇ ਵਿਚ ਜਾਣਾ ਸ਼ੁਰੂ ਕਰ ਦਿੱਤਾ, ਜਿੱਥੇ ਉਸਦਾ ਮੇਲ ਮੁਨੀਸ਼ਵਰ ਅਵਸਥੀ ਨਾਲ ਹੋਇਆ ! ਅਵਸਥੀ ਨੇ ਉਸਨੂੰ ਕ੍ਰਾਂਤੀਕਾਰੀ ਪਾਰਟੀ ਦਾ ਮੈਂਬਰ ਬਣਾ ਲਿਆ । ਉਸਨੇ ਬੱਚਿਆਂ ਨੂੰ ਨਕਲੀ ਰਫ਼ਲਾਂ ਨਾਲ ਨਿਸ਼ਾਨੇ ਲਾਉਣਾ ਸਿਖਾਉਂਦਿਆਂ ਅਜ਼ਾਦੀ ਦਾ ਸੁਪਨਾ ਦੇਖਿਆ ।
ਕ੍ਰਾਂਤੀਕਾਰੀ ਸ਼ਿਵ ਵਰਮਾ ਆਪਣੀ ਪੁਸਤਕ ਵਿਚ ਲਿਖਦੇ ਹਨ ਕਿ ਜਦੋਂ ਉਹ ਉਸਨੂੰ ਪਹਿਲੀ ਵਾਰ ਮਿਲੇ, ਤਾਂ ਉਹ ਸਕੂਲ ਦੀ ਇਕ ਕੋਠੜੀ ਵਿਚ ਨਕਲੀ ਰਫ਼ਲਾਂ ਤੇ ਲਾਠੀਆਂ ਗਿਣ ਰਿਹਾ ਸੀ । ਉਸਦਾ ਰੰਗ ਕਾਲਾ, ਚਿਹਰਾ ਬੇਡੌਲ ਤੇ ਮੁੰਹ ਪਿਚਕਿਆ ਹੋਇਆ ਸੀ । ਜਦੋਂ ਉਸਨੇ ਉਸਨੂੰ ਪਾਰਟੀ ਦੁਆਰਾ ਉਸਦੇ ਜ਼ਿੰਮੇ ਲਾਏ ਕੰਮ ਬਾਰੇ ਦੱਸਿਆ, ਤਾਂ ਉਸਦੇ ਚਿਹਰੇ ਉੱਤੇ ਖ਼ੁਸ਼ੀ ਦੀ ਲਹਿਰ ਦੌੜ ਗਈ ।
ਫਿਰ ਰਾਜਗੁਰੂ ਤੇ ਸ਼ਿਵ ਵਰਮਾ ਦਿੱਲੀ ਜਾ ਪਹੁੰਚੇ । ਉਨ੍ਹਾਂ ਇਕ ਸਰਾਂ ਵਿਚ ਟਿਕਾਣਾ ਕਰ ਕੇ ਉਸ ਬੰਦੇ ਦਾ ਖੁਰਾ-ਖੋਜ ਲੱਭ ਲਿਆ, ਜਿਸ ਨੂੰ ਉਨ੍ਹਾਂ ਨੇ ਨਿਸ਼ਾਨਾ ਬਣਾਉਣਾ ਸੀ । ਉਨ੍ਹਾਂ ਨੇ ਅਨੁਭਵ ਕੀਤਾ ਕਿ ਇਕ ਹਥਿਆਰ ਨਾਲ ਕੰਮ ਨਹੀਂ ਚੱਲਣਾ । ਰਾਜਗੁਰੂ ਨੂੰ ਦਿੱਲੀ ਛੱਡ ਕੇ ਸ਼ਿਵ ਵਰਮਾ ਹਥਿਆਰ ਲੈਣ ਲਈ ਲਾਹੌਰ ਚਲਾ ਗਿਆ ਤੇ ਤੀਜੇ ਦਿਨ ਉਥੋਂ ਵਾਪਸ ਆ ਗਿਆ । ਸ਼ਾਮ ਦੇ ਸਾਢੇ ਸੱਤ ਵੱਜੇ ਸਨ ਤੇ ਇਹ ਸਮਾਂ ਉਨ੍ਹਾਂ ਦੇ ਐਕਸ਼ਨ ਕਰਨ ਦਾ ਸੀ । ਸ਼ਿਵ ਵਰਮਾ ਨੇ ਸੋਚਿਆ ਕਿ ਰਾਜਗੁਰੂ ਮੌਕੇ ‘ਤੇ ਪਹੁੰਚ ਗਿਆ ਹੋਵੇਗਾ । ਜਦੋਂ ਸ਼ਿਵ ਵਰਮਾ ਉੱਥੇ ਪਹੁੰਚਿਆ, ਤਾਂ ਉਸਨੇ ਦੇਖਿਆ ਕਿ ਉੱਥੇ ਪੁਲਿਸ ਦੇ ਮੋਟਰ ਸਾਈਕਲ ਤੇ ਕਾਰਾਂ ਘੁੰਮ ਰਹੀਆਂ ਸਨ । ਉਹ ਪੁਲਿਸ ਤੋਂ ਬਚ ਕੇ ਵਾਪਸ ਆਪਣੇ ਟਿਕਾਣੇ ‘ਤੇ ਆ ਗਿਆ ।
ਉਸਦਾ ਰਾਜਗੁਰੂ ਨਾਲ ਮੇਲ ਹੋਇਆ । ਦੂਜੇ ਦਿਨ ਉਸਨੇ ਅਖ਼ਬਾਰ ਵਿਚ ਪੜਿਆ ਕਿ ਮਿੱਥੀ ਜਗਾ ਉੱਤੇ ਇਕ ਕਤਲ ਹੋਇਆ ਸੀ । ਇਸ ਤੋਂ ਮਗਰੋਂ ਦੋਹਾਂ ਦਾ ਮੇਲ ਕਾਨਪੁਰ ਵਿਚ ਹੋਇਆ ਤੇ ਪਤਾ ਲੱਗਾ ਕਿ ਰਾਜਗੁਰੂ ਕਾਹਲੀ ਵਿਚ ਕਿਸੇ ਹੋਰ ਵਿਅਕਤੀ ਨੂੰ ਹੀ ਕਤਲ ਕਰ ਆਇਆ ਸੀ । ਦਿੱਲੀ ਵਾਲਾ ਐਕਸ਼ਨ ਕਰ ਕੇ ਉਹ ਪੁਲਿਸ ਦੇ ਘੇਰੇ ਤੋਂ ਬਚਣ ਲਈ ਪਾਣੀ ਨਾਲ ਭਰੇ ਇਕ ਖੇਤ ਵਿਚ ਪਿਆ ਰਿਹਾ । ਸ਼ਿਵ ਵਰਮਾ ਦੱਸਦੇ ਹਨ ਕਿ ਆਪਣੇ ਹੱਥੋਂ ਅਸਲ ਵਿਅਕਤੀ ਦੀ ਥਾਂ ਕਿਸੇ ਹੋਰ ਵਿਅਕਤੀ ਦੇ ਮਾਰੇ ਜਾਣ ਬਾਰੇ ਜਾਣ ਕੇ ਰਾਜਗੁਰੁ ਸਾਰੀ ਰਾਤ ਰੋਂਦਾ ਰਿਹਾ ਤੇ ਕਈ ਦਿਨ ਉਦਾਸ ਰਿਹਾ ।
ਭਗਤ ਸਿੰਘ ਵਲੋਂ ਅਸੈਂਬਲੀ ਵਿਚ ਬੰਬ ਸੁੱਟਣ ਦਾ ਪ੍ਰੋਗਰਾਮ ਬਣਨ ‘ਤੇ ਰਾਜਗੁਰੂ ਨੇ ਭਗਤ ਸਿੰਘ ਦੇ ਨਾਲ ਜਾਣ ਦੀ ਜ਼ਿਦ ਕੀਤੀ । ਇਸ ਵਿਚ ਸ਼ਾਮਿਲ ਹੋਣ ਲਈ ਉਹ ਝਾਂਸੀ ਜਾ ਕੇ ਚੰਦਰ ਸ਼ੇਖ਼ਰ ਅਜ਼ਾਦ ਨੂੰ ਵੀ ਮਿਲਿਆ, ਪਰ ਉਸਦੇ ਸਮਝਾਉਣ ‘ਤੇ ਉਹ ਰੁਕ ਗਿਆ । ਇਸ ਤੋਂ ਪਿੱਛੋਂ ਉਹ ਪੂਨੇ ਆਪਣੇ ਇਕ ਮਿੱਤਰ ਸਾਵਰਗਾਂਵਕਰ ਨਾਲ ਰਹਿਣ ਲੱਗਾ । ਉਹ ਚਾਹੁੰਦਾ ਸੀ ਕਿ ਪੂਨੇ ਵਿਚ ਕ੍ਰਾਂਤੀਕਾਰੀ ਪਾਰਟੀ ਦਾ ਇਕ ਯੂਨਿਟ ਬਣਾਇਆ ਜਾਵੇ । ਇਸ ਮੰਤਵ ਲਈ ਉਸਨੇ ਕ੍ਰਾਂਤੀਕਾਰੀ ਪਾਰਟੀ ਵਲੋਂ ਕੀਤੇ ਐਕਸ਼ਨਾਂ ਅਤੇ ਉਨ੍ਹਾਂ ਵਿਚ ਆਪਣੀ ਸ਼ਮੂਲੀਅਤ ਬਾਰੇ ਖੁੱਲ੍ਹੇ-ਆਮ ਦੱਸਣਾ ਸ਼ੁਰੂ ਕਰ ਦਿੱਤਾ । ਸਾਵਰਗਾਂਵਕਰ ਦੇ ਨਾਲ ਇਕ ਹੋਰ ਸਾਥੀ ਸੀ ਕਰੰਦੀਕਰ ਤੇ ਦੂਜਾ ਸੀ ਸਰਦ ਕੇਸਕਰ, ਜੋ ਕਿ ਸੀ. ਆਈ. ਡੀ. ਦਾ ਬੰਦਾ ਸੀ ।
27 ਸਤੰਬਰ, 1929 ਨੂੰ ਕ੍ਰਾਂਤੀਕਾਰੀਆਂ ਦੇ ਇਕ ਸਮਰਥਕ ਸੰਪਾਦਕ ਸ਼ਿਵ ਰਾਜ ਪੰਤ ਪਤਾਜਮੇ ਦਾ ਦੇਹਾਂਤ ਹੋ ਗਿਆ ।ਉਸਦੀ ਅਰਥੀ ਵਿਚ ਸ਼ਾਮਿਲ ਹੋ ਕੇ ਰਾਜਗੁਰੂ ਨੇ “ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ । ਸਰਦ ਕੇਸਕਰ ਨੇ ਰਾਜਗੁਰੂ ਤੋਂ ਭੇਤ ਲੈਣ ਲਈ ਉਸ ਨਾਲ ਮੇਲ-ਜੋਲ ਵਧਾ ਲਿਆ । ਉਹ ਰਾਜਗੁਰੂ ਤੇ ਸਾਵਰਗਾਂਵਕਰ ਨੂੰ ਹਥਿਆਰਾਂ ਸਮੇਤ ਪੁਲਿਸ ਨੂੰ ਫੜਾਉਣਾ ਚਾਹੁੰਦਾ ਸੀ । ਇਕ ਦਿਨ ਉਹ ਇਕ ਪਸਤੌਲ ਲੈ ਕੇ ਉਨ੍ਹਾਂ ਕੋਲ ਪਹੁੰਚਾ । ਉਸ ਦੁਆਰਾ ਪਸਤੌਲ ਦਿਖਾਉਣ ਤੇ ਸਾਵਰਗਾਂਵਕਰ ਤੇ ਰਾਜਗੁਰੂ ਨੇ ਵੀ ਉਸਨੂੰ ਆਪਣੇ ਪਸਤੌਲ ਦਿਖਾ ਦਿੱਤੇ । ਇਸੇ ਰਾਤ ਪੁਲਿਸ ਨੇ ਰਾਜਗੁਰੂ ਨੂੰ ਗ੍ਰਿਫ਼ਤਾਰ ਕਰ ਲਿਆ । ਅਸਲ ਵਿਚ ਰਾਜਗੁਰੂ ਨੇ ਪਾਰਟੀ ਨਿਯਮਾਂ ਅਨੁਸਾਰ ਆਪਣਾ ਨਾਂ ਗੁਪਤ ਰੱਖ ਕੇ ਕੰਮ ਨਹੀਂ ਸੀ ਕੀਤਾ । ਆਪਣੇ ਬੜਬੋਲੇਪਨ ਕਾਰਨ ਹੀ ਉਹ ਜੇਲ੍ਹ ਵਿਚ ਪਹੁੰਚ ਗਿਆ । ਅਸਲ ਵਿਚ ਉਹ ਪਾਰਟੀ ਲਈ ਇਕੱਲਾ ਹੀ ਕੋਈ ਕੰਮ ਕਰਨਾ ਚਾਹੁੰਦਾ ਸੀ । ਉਸਨੇ ਇਕ ਦਿਨ ਇਕ ਸਮਾਗਮ ਵਿਚ ਗਵਰਨਰ ਨੂੰ ਮਾਰਨ ਦੀ ਤਿਆਰੀ ਕਰ ਲਈ, ਪਰ ਸੀ.ਆਈ.ਡੀ. ਦੀਆਂ ਨਜ਼ਰਾਂ ਵਿਚ ਚੜਿਆ ਹੋਣ ਕਾਰਨ ਉਹ ਕੋਈ ਐਕਸ਼ਨ ਨਾ ਕਰ ਸਕਿਆ ।
ਇਕ ਦਿਨ ਉਸਨੇ ਆਪਣੇ ਕ੍ਰਾਂਤੀਕਾਰੀ ਸਾਥੀਆਂ ਨਾਲੋਂ ਅੱਗੇ ਲੰਘਣ ਦੀ ਹੋੜ ਵਿਚ ਭੁੱਖਹੜਤਾਲ ਵੇਲੇ ਦੁੱਧ ਪੀਣ ਸਮੇਂ ਹੁੰਦੀ ਕਸਰਤ ਮੌਕੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਲਿਆ । ਦੁੱਧ-ਨਲੀ ਉਸਦੇ ਫੇਫੜੇ ਵਿਚ ਪੈ ਗਈ । ਉਸਨੇ ਇਕ ਪਰਚੀ ਉੱਤੇ ਆਪਣੇ ਸਾਥੀਆਂ ਨੂੰ ਲਿਖ ਭੇਜਿਆ, ‘ਸਫਲਤਾ ।’ ਕਾਂਤੀਕਾਰੀਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਉਨ੍ਹਾਂ ਉਸਦੇ ਇਲਾਜ ਲਈ ਯਤਨ ਕੀਤਾ । ਭਗਤ ਸਿੰਘ ਤੇ ਸਾਥੀਆਂ ਨੇ ਉਸਦੇ ਮੰਜੇ-ਦੁਆਲੇ ਖੜੇ ਹੋ ਕੇ ਉਸਦੀ ਭੁੱਖ ਹੜਤਾਲ ਖ਼ਤਮ ਕਰਨ ਲਈ ਉਸਨੂੰ ਦੁੱਧ ਦਾ ਗਲਾਸ ਪਿਲਾਇਆ । ਰਾਜਗੁਰੂ ਮੌਤ ਨੂੰ ਇਨਕਲਾਬੀਆਂ ਲਈ ਵਰਦਾਨ ਸਮਝਦਾ ਸੀ ।
ਰਾਜਗੁਰੂ ਨੇ ਗਰੀਬੀ ਤੇ ਭੁੱਖ ਦੋਖੀ ਸੀ । ਉਹ ਕ੍ਰਾਂਤੀਕਾਰੀਆਂ ਵਲੋਂ ਉਲੀਕੀ ਨਵੇਂ ਸਮਾਜ ਦੀ ਰੂਪ-ਰੇਖਾ ਦਾ ਕਾਇਲ ਸੀ । ਸਖ਼ਤ ਇਰਾਦੇ ਦਾ ਧਾਰਨੀ ਹੋਣ ਕਰਕੇ ਉਹ ਆਪਣੇ ਪਿਆਰੇ ਸਾਥੀਆਂ ਭਗਤ ਸਿੰਘ ਤੇ ਸੁਖਦੇਵ ਨਾਲ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਿਆਂ 23 ਮਾਰਚ, 1931 ਨੂੰ ਕੇਂਦਰੀ ਜੇਲ੍ਹ ਲਾਹੌਰ ਵਿਚ ਫਾਂਸੀ ਦੇ ਤਖ਼ਤੇ ਉੱਤੇ ਖੜਾ ਸੀ ਤੇ ਇਸ ਤਰ੍ਹਾਂ ਸ਼ਹੀਦੀ ਪ੍ਰਾਪਤ ਕਰ ਕੇ ਉਹ ਅਮਰ ਪਦਵੀ ਪਾ ਗਿਆ ਸੀ ।