Punjab State Board PSEB 8th Class Punjabi Book Solutions Chapter 13 ਵਤਨ Textbook Exercise Questions and Answers.
PSEB Solutions for Class 8 Punjabi Chapter 13 ਵਤਨ
(i) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
‘ਵਤਨ’ ਕਵਿਤਾ ਕਿਸ ਲੇਖਕ ਦੀ ਰਚਨਾ ਹੈ ?
ਉੱਤਰ :
ਵਿਧਾਤਾ ਸਿੰਘ ਤੀਰ ।
ਪ੍ਰਸ਼ਨ 2.
ਦੇਸ਼ ਨੂੰ ਵਿਰਸੇ ਵਿਚ ਕੀ-ਕੀ ਮਿਲਿਆ ?
ਉੱਤਰ :
ਫਲ, ਮੇਵੇ ਤੇ ਕੁਦਰਤੀ ਬਰਕਤਾਂ ।
ਪ੍ਰਸ਼ਨ 3.
‘ਵਤਨ’ ਕਵਿਤਾ ਵਿਚ ਕਿਹੜੀਆਂ ਬਰਕਤਾਂ ਦਾ ਵਰਣਨ ਹੈ ?
ਉੱਤਰ :
ਫਲਾਂ, ਮੇਵਿਆਂ, ਪਹਾੜਾਂ, ਦਰਿਆਵਾਂ, ਜੰਗਲਾਂ, ਮੈਦਾਨਾਂ, ਸੋਹਣੇ ਜਵਾਨਾਂ ਤੇ ਸੂਰਬੀਰਾਂ ਦੀਆਂ ।
ਪ੍ਰਸ਼ਨ 4.
ਤਲਵੰਡੀ ਦੀ ਧਰਤੀ ‘ਤੇ ਕਿਨ੍ਹਾਂ ਦਾ ਜਨਮ ਹੋਇਆ ?
ਉੱਤਰ :
ਗੁਰੁ ਨਾਨਕ ਦੇਵ ਜੀ ਦਾ ॥
ਪ੍ਰਸ਼ਨ 5.
ਕਵੀ ਦੀ ਆਤਮਾ ਹਰ ਵੇਲੇ ਕੀ ਦੇਖਣਾ ਲੋਚਦੀ ਹੈ ?
ਉੱਤਰ :
ਆਪਣੇ ਦੇਸ਼ ਦੀਆਂ ਯਾਦਗਾਰਾਂ ਤੇ ਪੁਰਾਤਨ ਨਿਸ਼ਾਨੀਆਂ ਨੂੰ ।
(ii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਕਿਹੜੀਆਂ ਚੀਜ਼ਾਂ ਨੇ ਵਤਨ ਨੂੰ ਸਵਰਗ ਬਣਾ ਦਿੱਤਾ ?
ਉੱਤਰ :
ਮੇਰੇ ਵਤਨ ਨੂੰ ਮੰਦਰਾਂ ਮਸਜਿਦਾਂ ਤੇ ਗੁਰਦੁਆਰਿਆ ਨੇ ਸਵਰਗ ਬਣਾ ਦਿੱਤਾ ਹੈ ।
ਪ੍ਰਸ਼ਨ 2.
ਵਤਨ ਦੀ ਭੂਮੀ ‘ਤੇ ਕਿਹੜੇ-ਕਿਹੜੇ ਪੀਰ-ਪੈਗੰਬਰਾਂ ਨੇ ਜਨਮ ਲਿਆ ?
ਉੱਤਰ :
ਵਤਨ ਦੀ ਭੂਮੀ ਉੱਤੇ ਚਿਸ਼ਤੀ ਸੰਪਰਦਾ ਦੇ ਸੂਫ਼ੀਆਂ, ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ, ਬਾਕੀ ਗੁਰੂ ਸਾਹਿਬਾਂ ਤੇ ਹੋਰਨਾਂ ਪੀਰਾਂ, ਪੈਗੰਬਰਾਂ ਨੇ ਜਨਮ ਲਿਆ ਹੈ ।
ਪ੍ਰਸ਼ਨ 3.
ਕਵੀ ਨੇ ਵਤਨ ਦੇ ਸੁਹੱਪਣ ਦਾ ਕਿਵੇਂ ਵਰਣਨ ਕੀਤਾ ਹੈ ?
ਉੱਤਰ :
ਵਤਨ ਸੁੰਦਰ ਪਹਾੜਾਂ, ਦਰਿਆਵਾਂ, ਜੰਗਲਾਂ, ਬਾਗਾਂ ਤੇ ਮੈਦਾਨਾਂ ਨਾਲ ਭਰਪੂਰ ਹੈ । ਇੱਥੇ ਝਰਨਿਆਂ, ਛੰਭਾਂ ਤੇ ਫੁਹਾਰਿਆਂ ਨੇ ਰੌਣਕ ਲਾਈ ਹੋਈ ਹੈ । ਇਸਦਾ ਇਤਿਹਾਸ ਗੌਰਵ ਭਰਿਆ ਹੈ । ਦੁਨੀਆ ਵਿਚ ਚੀਨ-ਜਾਪਾਨ ਆਦਿ ਹੋਰ ਦੇਸ਼ ਵੀ ਸੋਹਣੇ ਹੋਣਗੇ, ਪਰ ਹਿੰਦੁਸਤਾਨ ਉਨ੍ਹਾਂ ਤੋਂ ਵੱਧ ਸੋਹਣਾ ਹੈ ।
ਪ੍ਰਸ਼ਨ 4.
ਸਰਲ ਅਰਥ ਕਰੋ :
ਤੇਰੀ ਗੋਦ ਵਿਚ ਲੱਖਾਂ ਸ਼ਹੀਦ ਸੁੱਤੇ,
ਜਿਹੜੇ ਅਣਖ ਲਈ ਹੋਏ ਕੁਰਬਾਨ ਸੋਹਣੇ ।
ਤੇਰੇ ਕਿਣਕਿਆਂ ਦੇ ਅੰਦਰ ਬੀਰਤਾ ਹੈ,
ਮੇਰੇ ਵਤਨ ਪਿਆਰੇ ਹਿੰਦੁਸਤਾਨ ਸੋਹਣੇ ॥
ਜਾਂ
ਮੇਰੀ ਆਤਮਾ ਸਦਾ ਹੀ ਰਹੇ ਵਿਹੰਦੀ,
ਤੇਰੇ ਯਾਦਗਾਰਾਂ ਤੇ ਨਿਸ਼ਾਨ ਸੋਹਣੇ ।
‘ਤੀਰ’ ਦਿਲੋਂ ਇਹ ਸਦਾ ਅਸੀਸ ਨਿਕਲੇ,
ਘੁੱਗ ਵੱਸ ਮੇਰੇ ਹਿੰਦੁਸਤਾਨ ਸੋਹਣੇ ।
ਉੱਤਰ :
ਨੋਟ-ਉੱਤਰ ਲਈ ਦੇਖੋ ਪਹਿਲੇ ਸਫ਼ਿਆਂ ਵਿਚ ਦਿੱਤੇ ਇਨ੍ਹਾਂ ਕਾਵਿ-ਟੋਟਿਆਂ ਦੇ ਸਰਲ ਅਰਥ
(iii) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਕਵਿਤਾ ਦੀਆਂ ਸਤਰਾਂ ਪੜ੍ਹ ਕੇ ਉੱਤਰ ਦਿਓ :
ਜਨਮ-ਭੂਮੀ ਤੇ ਕੌਰਵਾਂ, ਪਾਂਡਵਾਂ ਦੀ
ਤੇਰੀ ਗੋਦ ਵਿਚ ਕ੍ਰਿਸ਼ਨ ਮੁਰਾਰ ਆਏ ।
ਪ੍ਰਸ਼ਨ (i)
ਹਿੰਦੁਸਤਾਨ ਨੂੰ ਕਿਨ੍ਹਾਂ ਮਹਾਂਪੁਰਸ਼ਾਂ ਦੀ ਜਨਮ-ਭੂਮੀ ਕਿਹਾ ਜਾਂਦਾ ਹੈ ?
ਉੱਤਰ :
ਕੌਰਵਾਂ, ਪਾਂਡਵਾਂ ਤੇ ਸ੍ਰੀ ਕ੍ਰਿਸ਼ਨ ਦੀ ।
ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ :
(ਸੱਚਾ ਰਗ, ਫ਼ਲਸਫ਼ੇ ਸਾਇੰਸਾਂ, ਸੁਲਤਾਨ, ਬਹਾਰ, ਸ਼ਹੀਦ)
(ੳ) ਰਾਜੇ, ਮਹਾਰਾਜੇ ਤੇ ……………. ਸੋਹਣੇ ।
(ਅ) ਥਾਂ-ਥਾਂ ‘ਤੇ ਖੂਬ ……………. ਲਾਈ ।
(ੲ) ਤੈਨੂੰ ……………. ਬਣਾ ਦਿੱਤਾ ।
(ਸ) ਤੇਰੀ ਗੋਦ ਵਿਚ ਲੱਖਾਂ ……………. ਸੁੱਤੇ ।
(ਹ) ਤੂੰ ਹੀ ਗੁਰੂ ਹੈਂ ……………. ਦਾ ।
ਉੱਤਰ :
(ੳ) ਰਾਜੇ, ਮਹਾਰਾਜੇ ਤੇ ਸੁਲਤਾਨ ਸੋਹਣੇ ।
(ਅ) ਥਾਂ-ਥਾਂ ‘ਤੇ ਖੂਬ ਬਹਾਰ ਲਾਈ ॥
(ੲ) ਤੈਨੂੰ ਸੱਚਾ ਸੂਰਗ ਬਣਾ ਦਿੱਤਾ ।
(ਸ) ਤੇਰੀ ਗੋਦ ਵਿਚ ਲੱਖਾਂ ਸ਼ਹੀਦ ਸੁੱਤੇ ।
(ਹ) ਤੂੰ ਹੀ ਗੁਰੂ ਹੈਂ ਫ਼ਲਸਫ਼ੇ ਸਾਇੰਸਾਂ ਦਾ ।
ਪ੍ਰਸ਼ਨ 3.
ਵਾਕਾਂ ਵਿਚ ਵਰਤੋਂ :
ਭਾਗ ਲਾਉਣਾ, ਬਰਕਤਾਂ, ਛੈਲ-ਜਵਾਨ, ਬਲਵਾਨ, ਬੰਦਗੀ ਕਰਨਾ, ਘੁੱਗ ਵੱਸਦਾ ।
ਉੱਤਰ :
1. ਭਾਗ ਲਾਉਣਾ (ਰੌਣਕ ਲਾਉਣੀ, ਭਾਗਾਂ ਵਾਲਾ ਬਣਾਉਣਾ) – ਜੀਵਨ ਦਾ ਕੁੱਝ ਸਮਾਂ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਦੀ ਧਰਤੀ ਨੂੰ ਭਾਗ ਲਾਏ ।
2. ਬਰਕਤਾਂ (ਵਾਧਾ, ਕਿਰਪਾ) – ਹਿੰਦੁਸਤਾਨ ਦੀ ਧਰਤੀ ਕੁਦਰਤੀ ਬਰਕਤਾਂ ਨਾਲ ਭਰਪੂਰ ਹੈ ।
3. ਛੈਲ-ਜਵਾਨ (ਬਾਂਕਾ ਜਵਾਨ, ਸੁੰਦਰ ਜਵਾਨ) – ਪੰਜਾਬ ਦੇ ਛੈਲ-ਜਵਾਨਾਂ ਦੀ ਸ਼ਾਨ ਅਲੱਗ ਰਹੀ ਹੈ ।
4. ਬਲਵਾਨ ਤਾਕਤਵਰ)–ਭੀਮ ਇਕ ਬਲਵਾਨ ਯੋਧਾ ਸੀ ।
5. ਬੰਦਗੀ (ਕਰਨਾ ਭਗਤੀ ਕਰਨਾ) – ਮਨੁੱਖ ਨੂੰ ਹਰ ਸਮੇਂ ਰੱਬ ਦੀ ਬੰਦਗੀ ਕਰਨੀ ਚਾਹੀਦੀ ਹੈ ।
6. ਘੁੱਗ ਵਸਣਾ (ਖ਼ੁਸ਼ੀ-ਖੁਸ਼ੀ ਵਸਣਾ) – ਦੁਸ਼ਮਣ ਦੇ ਬੰਬਾਂ ਨੇ ਘੁੱਗ ਵਸਦਾ ਸ਼ਹਿਰ ਤਬਾਹ ਕਰ ਦਿੱਤਾ ।
ਪ੍ਰਸ਼ਨ 4.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਬਾਗ – बाग़ – Garden
ਬਲਵਾਨ – ………… – ………….
ਸੋਹਣਾ – ………… – ………….
ਸ਼ਹੀਦ – ………… – ………….
ਗਿਆਨ – ………… – ………….
ਆਤਮਾ – ………… – ………….
ਉੱਤਰ :
ਪੰਜਾਬੀ – ਹਿੰਦੀ -ਅੰਗਰੇਜ਼ੀ
ਬਾਗ – बाग़ – Garden
ਬਲਵਾਨ – बलवान – Strong
ਸੋਹਣਾ – सुन्दर – Beautiful
ਸ਼ਹੀਦ – शहीद – Martyr
ਗਿਆਨ – ज्ञान – Knowledge
ਆਤਮਾ – आत्मा – Spirit
ਪ੍ਰਸ਼ਨ 5.
ਅਧਿਆਪਕ ਵਿਦਿਆਰਥੀਆਂ ਨੂੰ ਇਹ ਕਵਿਤਾ ਸੁਰ, ਲੈਅ ਨਾਲ ਗਾ ਕੇ ਸੁਣਾਉਣ ।
ਉੱਤਰ :
ਨੋਟ-ਅਧਿਆਪਕ ਤੇ ਵਿਦਿਆਰਥੀ ਆਪ ਕਰਨ ।
ਪ੍ਰਸ਼ਨ 6.
ਵਤਨ’ ਕਵਿਤਾ ਦੀਆਂ ਪੰਜ-ਛੇ ਸਤਰਾਂ ਜਬਾਨੀ ਲਿਖੋ :
ਉੱਤਰ :
ਮੇਰੇ ਵਤਨ ! ਸਾਈਂ ਤੈਨੂੰ ਭਾਗ ਲਾਏ,
ਦੇ ਕੇ ਬਰਕਤਾਂ ਸਭ ਸਾਮਾਨ ਸੋਹਣੇ ।
ਤੇਰੇ ਸੋਹਣੇ ਦਰਿਆ, ਪਹਾੜ ਸੋਹਣੇ,
ਜੰਗਲ ਜੂਹ ਤੇ ਬਾਗ਼ ਮੈਦਾਨ ਸੋਹਣੇ ।
ਸੋਹਣੇ ਫਲ, ਮੇਵੇ ਤੇਰੇ ਆਏ ਵਿਰਸੇ,
ਬਾਂਕੇ ਗੱਭਰੂ, ਛੈਲ ਜਵਾਨ ਸੋਹਣੇ ।
(ੳ) ਮੇਰੇ ਵਤਨ ! ਸਾਈਂ ਤੈਨੂੰ ਭਾਗ ਲਾਏ,
ਦੇ ਕੇ ਬਰਕਤਾਂ ਸਭ ਸਾਮਾਨ ਸੋਹਣੇ ।
ਤੇਰੇ ਸੋਹਣੇ ਦਰਿਆ, ਪਹਾੜ ਸੋਹਣੇ,
ਜੰਗਲ ਜੂਹ ਤੇ ਬਾਗ਼ ਮੈਦਾਨ ਸੋਹਣੇ ॥
ਸੋਹਣੇ ਫਲ, ਮੇਵੇ ਤੇਰੇ ਆਏ ਵਿਰਸੇ,
ਬਾਂਕੇ ਗੱਭਰੂ, ਛੈਲ ਜਵਾਨ ਸੋਹਣੇ ।
ਜੰਮੇ, ਪਲੇ, ਖੇਡੇ ਤੇਰੀ ਗੋਦ ਅੰਦਰ,
ਧਨੀ ਤੇਗ਼ ਦੇ ਬੀਰ ਬਲਵਾਨ ਸੋਹਣੇ ।
ਪ੍ਰਸ਼ਨ 1.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਕਵੀ ਕਿਹੜੇ ਦੇਸ਼ ਨੂੰ ਅਸੀਸਾਂ ਦੇ ਰਿਹਾ ਹੈ ?
(iii) ਕਵੀ ਨੂੰ ਆਪਣੇ ਦੇਸ਼ ਦੀ ਕਿਹੜੀ-ਕਿਹੜੀ ਚੀਜ਼ ਸੋਹਣੀ ਲਗਦੀ ਹੈ ?
(iv) ਦੇਸ਼ ਦੇ ਵਿਰਸੇ ਵਿਚ ਕਿਹੜੀ-ਕਿਹੜੀ ਸੋਹਣੀ ਚੀਜ਼ ਆਈ ਹੈ ?
(v) ਦੇਸ਼ ਦੀ ਗੋਦੀ ਵਿਚ ਕੌਣ ਖੇਡਿਆ ਹੈ ?
ਉੱਤਰ :
(i) ਰੱਬ ਮੇਰੇ ਦੇਸ਼ ਨੂੰ ਸੋਹਣੀਆਂ ਬਰਕਤਾਂ ਬਖ਼ਸ਼ ਕੇ ਭਾਗ ਲਾਵੇ । ਮੇਰੇ ਇਸ ਦੇਸ਼ ਦੇ ਦਰਿਆ, ਪਰਬਤ, ਜੰਗਲ-ਜੂਹਾਂ ਤੇ ਮੈਦਾਨ, ਫਲ-ਮੇਵੇ ਅਤੇ ਛੈਲ ਜਵਾਨ ਗੱਭਰੁ ਬਹੁਤ ਸੋਹਣੇ ਹਨ । ਇਸਦੀ ਗੋਦੀ ਵਿੱਚ ਬੜੇ-ਬੜੇ ਤਲਵਾਰ ਦੇ ਧਨੀ ਬੀਰ ਬਹਾਦਰ ਜੰਮੇ, ਪਲੇ ਅਤੇ ਖੇਡਦੇ ਰਹੇ ਹਨ ।
(ii) ਆਪਣੇ ਦੇਸ਼ ਹਿੰਦੁਸਤਾਨ ਭਾਰਤ) ਨੂੰ ।
(iii) ਕਵੀ ਨੂੰ ਆਪਣੇ ਦੇਸ਼ ਦੇ ਦਰਿਆ, ਪਹਾੜ, ਜੰਗਲ, ਜੂਹਾਂ, ਬਾਗ਼, ਫਲ, ਮੇਵੇ, ਜਵਾਨ ਤੇ ਸੂਰਮੇਂ ਸੋਹਣੇ ਲਗਦੇ ਹਨ ।
(iv) ਫਲ ਅਤੇ ਮੇਵੇ ।
(v) ਤੇਗ਼ ਦੇ ਧਨੀ ਬਹਾਦਰ ਸੂਰਮੇ ।
(ਅ) ਪੈਦਾ ਕੀਤੇ ਤੂੰ ! ਸੂਰਮੇ ਮਹਾਂ ਯੋਧੇ,
ਰਾਜੇ, ਮਹਾਰਾਜੇ ਤੇ ਸੁਲਤਾਨ ਸੋਹਣੇ ॥
ਸਾਨੀ ਕੋਈ ਨਹੀਂ ਤੇਰਾ ਜਹਾਨ ਅੰਦਰ,
ਉੱਚੀ ਸ਼ਾਨ ਵਾਲੇ ਹਿੰਦੁਸਤਾਨ ਸੋਹਣੇ ॥
ਪ੍ਰਸ਼ਨ 2.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਹਿੰਦੁਸਤਾਨ ਨੇ ਕਿਹੋ ਜਿਹੇ ਮਨੁੱਖ ਪੈਦਾ ਕੀਤੇ ਹਨ ?
(ii) ਦੁਨੀਆ ਵਿਚ ਹਿੰਦੁਸਤਾਨ ਦਾ ਕੀ ਸਥਾਨ ਹੈ ?
(iv) ਹਿੰਦੁਸਤਾਨ ਦੀ ਸ਼ਾਨ ਕਿਹੋ ਜਿਹੀ ਹੈ ?
ਉੱਤਰ :
(i) ਮੈਨੂੰ ਮਾਣ ਹੈ ਕਿ ਮੇਰੇ ਵਤਨ ਹਿੰਦੁਸਤਾਨ ਨੇ ਵੱਡੇ-ਵੱਡੇ ਮਹਾਂਯੋਧੇ, ਰਾਜੇ, ਮਹਾਰਾਜੇ ਤੇ ਸੁਲਤਾਨ ਪੈਦਾ ਕੀਤੇ ਹਨ, ਜਿਸ ਕਰਕੇ ਇਸਦੀ ਸ਼ਾਨ ਇੰਨੀ ਉੱਚੀ ਹੈ ਕਿ ਕੋਈ ਇਸਦਾ ਸਾਨੀ ਨਹੀਂ !
(ii) ਸੂਰਮੇ, ਯੋਧੇ, ਰਾਜੇ, ਮਹਾਰਾਜੇ ਤੇ ਸੁਲਤਾਨ ॥
(iii) ਦੁਨੀਆ ਦਾ ਕੋਈ ਦੇਸ਼ ਵੀ ਹਿੰਦੁਸਤਾਨ ਦੀ ਬਰਾਬਰੀ ਨਹੀਂ ਕਰ ਸਕਦਾ ।
(iv) ਉੱਚੀ ।
(ਈ) ਥਾਂ-ਥਾਂ ਤੇ ਖੂਬ ਬਹਾਰ ਲਾਈ,
ਤੇਰੇ ਝਰਨਿਆਂ, ਛੰਭਾਂ, ਫੁਹਾਰਿਆਂ ਨੇ ।
ਪਈਆਂ ਯਾਦ ਕਰਾਉਂਦੀਆਂ ਯਾਦਗਾਰਾਂ।
ਏਥੇ ਬੰਦਗੀ ਕੀਤੀ ਪਿਆਰਿਆਂ ਨੇ ।
ਤੈਨੂੰ ਸੱਚਾ ਸਵਰਗ ਬਣਾ ਦਿੱਤਾ,
ਮੰਦਰ, ਮਸਜਿਦਾਂ ਤੇ ਗੁਰਦਵਾਰਿਆਂ ਨੇ ।
ਤੇਰਾ ਜੱਗ ਅੰਦਰ ਉੱਘਾ ਨਾਂ ਕੀਤਾ,
ਯੁੱਧ-ਜੰਗ, ਭੇੜਾਂ, ਘੱਲੂਘਾਰਿਆਂ ਨੇ ।
ਪ੍ਰਸ਼ਨ 3.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਥਾਂ-ਥਾਂ ‘ਤੇ ਕਿਸ ਨੇ ਬਹਾਰ ਲਾਈ ਹੈ ?
(iii) ਯਾਦਗਾਰਾਂ ਦੀ ਯਾਦ ਕਰਾਉਂਦੀਆਂ ਹਨ ?
(iv) ਕਿਨ੍ਹਾਂ ਚੀਜ਼ਾਂ ਨੇ ਹਿੰਦੁਸਤਾਨ ਨੂੰ ਸੱਚਾ ਸਵਰਗ ਬਣਾਇਆ ਹੈ ?
(v) ਕਿਨ੍ਹਾਂ ਗੱਲਾਂ ਨੇ ਹਿੰਦੁਸਤਾਨ ਦਾ ਨਾਂ ਦੁਨੀਆਂ ਵਿਚ ਉੱਘਾ ਕੀੜਾ ਹੈ ?
ਉੱਤਰ :
(i) ਮੇਰੇ ਵਤਨ ਵਿੱਚ ਥਾਂ-ਥਾਂ ‘ਤੇ ਝਰਨਿਆਂ, ਛੰਭਾਂ ਤੇ ਫੁਹਾਰਿਆਂ ਨੇ ਬਹਾਰ ਲਾਈ ਹੋਈ ਹੈ । ਇੱਥੇ ਸਥਾਪਿਤ ਯਾਦਗਾਰਾਂ ਤੋਂ ਪਤਾ ਲਗਦਾ ਹੈ ਕਿ ਇਹ ਰੱਬ ਦੀ ਬੰਦਗੀ ਕਰਨ ਵਾਲੇ ਸੰਤਾਂ-ਭਗਤਾਂ ਦਾ ਦੇਸ਼ ਹੈ ।
(ii) ਝਰਨਿਆਂ, ਛੰਭਾਂ ਤੇ ਫੁਹਾਰਿਆਂ ਨੇ ।
(iii) ਕਿ ਇੱਥੇ ਰੱਬ ਦੇ ਪਿਆਰਿਆਂ ਨੇ ਬਹੁਤ ਭਗਤੀ ਕੀਤੀ ਹੈ ।
(iv) ਮੰਦਰਾਂ, ਮਸਜਿਦਾਂ ‘ਤੇ ਗੁਰਦੁਆਰਿਆਂ ਨੇ ।
(v) ਇੱਥੋਂ ਦੇ ਸੂਰਬੀਰਾਂ ਦੁਆਰਾ ਜੰਗਾਂ, ਯੁੱਧਾਂ ਤੇ ਘੱਲੂਘਾਰਿਆਂ ਵਿਚ ਬਹਾਦਰੀ ਦਿਖਾਉਣ ਦੀਆਂ ਗੱਲਾਂ ਨੇ ।
(ਸ) ਤੇਰੀ ਗੋਦ ਵਿਚ ਲੱਖਾਂ ਸ਼ਹੀਦ ਸੱਤੇ,
ਜਿਹੜੇ ਅਣਖ ਲਈ ਹੋਏ ਕੁਰਬਾਨ ਸੋਹਣੇ ।
ਤੇਰੇ ‘ਕਿਣਕਿਆਂ ਦੇ ਅੰਦਰ ਬੀਰਤਾ ਹੈ,
ਮੇਰੇ ਵਤਨ ਪਿਆਰੇ ਹਿੰਦੁਸਤਾਨ ਸੋਹਣੇ ।
ਪ੍ਰਸ਼ਨ 4.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਹਿੰਦੁਸਤਾਨ ਦੀ ਗੋਦ ਵਿਚ ਕਿਹੋ ਜਿਹੇ ਸ਼ਹੀਦ ਸੁੱਤੇ ਹਨ ?
(iii) ਹਿੰਦੁਸਤਾਨ ਦੇ ਕਿਣਕਿਆਂ ਵਿਚ ਕੀ ਹੈ ?
(iv) ‘ਵਤਨ ਸ਼ਬਦ ਦਾ ਕੀ ਅਰਥ ਹੈ ?
ਉੱਤਰ :
(i) ਮੇਰੇ ਪਿਆਰੇ ਹਿੰਦੁਸਤਾਨ ਵਿੱਚ ਅਣਖ ਦੀ ਖ਼ਾਤਰ ਜਾਨਾਂ ਕੁਰਬਾਨ ਕਰਨ ਵਾਲੇ ਅਣਗਿਣਤ ਸ਼ਹੀਦ ਹੋਏ ਹਨ । ਇਨ੍ਹਾਂ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ ਕਿ ਇਸਦੇ ਕਣਕਣ ਵਿੱਚ ਬੀਰਤਾ ਭਰੀ ਹੋਈ ਹੈ ।
(ii) ਜਿਹੜੇ ਅਣਖ ਦੀ ਖ਼ਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਸਨ ।
(iii) ਬੀਰਤਾ ।
(iv) ਉਹ ਦੇਸ਼, ਜਿੱਥੋਂ ਦਾ ਕੋਈ ਮੂਲ ਰੂਪ ਵਿਚ ਵਾਸੀ ਹੋਵੇ ।
(ਹ) ਜਨਮ-ਭੂਮੀ ਤੂੰ ਕੌਰਵਾਂ, ਪਾਂਡਵਾਂ ਦੀ,
ਤੇਰੀ ਗੋਦ ਵਿਚ ਕ੍ਰਿਸ਼ਨ ਮੁਰਾਰ ਆਏ ।
ਤੇਰੀ ਸੋਹਣੀ ਤਲਵੰਡੀ ਤੇ ਗੁਰੂ ਨਾਨਕ,
ਕਹਿੰਦੇ ‘ਸਤਿ ਕਰਤਾਰ’ ਕਰਤਾਰ ਆਏ ।
ਅਕਬਰ, ਜਿਨ੍ਹਾਂ ਆ ਐਥੇ ਨਿਆਂ ਕੀਤੇ,
ਚਿਸ਼ਤੀ ਜਿਹੇ ਭੀ ਵਲੀ ਹਜ਼ਾਰ ਆਏ ।
ਤੇਰੀ ਸੋਹਣੀ ਸੁਹਾਵਣੀ ਭੋਇੰ ਉੱਤੇ,
ਗੁਰੂ, ਪੀਰ, ਪੈਗੰਬਰ ਅਵਤਾਰ ਆਏ ।
ਪ੍ਰਸ਼ਨ 5.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਕੌਰਵਾਂ-ਪਾਂਡਵਾਂ ਤੇ ਕ੍ਰਿਸ਼ਨ ਦੀ ਜਨਮ-ਭੂਮੀ ਕਿਹੜੀ ਸੀ ?
(iii) ਤਲਵੰਡੀ ਦਾ ਪੂਰਾ ਨਾਂ ਕੀ ਹੈ ? ਇਸਦਾ ਗੁਰੂ ਨਾਨਕ ਦੇਵ ਜੀ ਨਾਲ ਕੀ ਸੰਬੰਧ ਹੈ ?
(iv) ਗੁਰੂ ਨਾਨਕ ਦੇਵ ਜੀ ਇੱਥੇ ਕੀ ਕਹਿੰਦੇ ਹੋਏ ਆਏ ?
(v) ਅਕਬਰ ਕਿਹੋ ਜਿਹਾ ਬਾਦਸ਼ਾਹ ਸੀ ?
(vi) ਚਿਸ਼ਤੀ ਸ਼ਬਦ ਕਿਸ ਵਲ ਇਸ਼ਾਰਾ ਕਰਦਾ ਹੈ ?
(vii) ਪੀਰ-ਪੈਗੰਬਰ ਕਿੱਥੇ ਪੈਦਾ ਹੋਏ ਹਨ ? |
ਉੱਤਰ :
(i) ਮੇਰੇ ਪਿਆਰੇ ਵਤਨ ਹਿੰਦੁਸਤਾਨ ਦੀ ਗੋਦੀ ਵਿਚ ਕੌਰਵਾਂ-ਪਾਂਡਵਾਂ ਤੇ ਸ੍ਰੀ ਕਿਸ਼ਨ ਮੁਰਾਰੀ ਨੇ ਜਨਮ ਲਿਆ ਹੈ । ਇਸੇ ਧਰਤੀ ਦੀ ਸੋਹਣੀ ਤਲਵੰਡੀ ਵਿਚ ਗੁਰੂ ਨਾਨਕ ਦੇਵ ਜੀ ‘ਸਤਿ ਕਰਤਾਰ’, ‘ਸਤਿ ਕਰਤਾਰ’ ਕਹਿੰਦੇ ਹੋਏ ਆਏ ਸਨ । ਇਥੇ ਹੀ ਅਕਬਰ ਜਿਹੇ ਨਿਆਂਕਾਰ ਬਾਦਸ਼ਾਹ ਅਤੇ ਚਿਸ਼ਤੀ ਫ਼ਿਰਕੇ ਨਾਲ ਸੰਬੰਧਿਤ ਸ਼ੇਖ਼ ਫਰੀਦ ਜੀ ਵਰਗੇ ਮਹਾਨ ਸੂਫ਼ੀ ਪੈਦਾ ਹੋਏ ਹਨ । ਇਸ ਪ੍ਰਕਾਰ ਇਸ ਸੁੰਦਰ ਧਰਤੀ ਉੱਤੇ ਬਹੁਤ ਸਾਰੇ ਗੁਰੂਆਂ, ਪੀਰਾਂ, ਪੈਗੰਬਰਾਂ ਤੇ ਅਵਤਾਰਾਂ ਨੇ ਜਨਮ ਲਿਆ ਹੈ ।
(ii) ਹਿੰਦੁਸਤਾਨ ਨੂੰ
(iii) ਇਸਦਾ ਪੂਰਾ ਨਾਂ ਰਾਇ ਭੋਇ ਦੀ ਤਲਵੰਡੀ ਹੈ । ਇੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ।
(iv) ‘ਸਤਿ ਕਰਤਾਰ, ਸਤਿ ਕਰਤਾਰ ।
(v) ਨਿਆਂ ਕਰਨ ਵਾਲਾ ।
(vi) ਖ਼ਵਾਜਾ ਮੁਇਨ-ਉਦ-ਦੀਨ ਚਿਸ਼ਤੀ ਵਲ ॥
(vii) ਹਿੰਦੁਸਤਾਨ ਵਿਚ ।
(ਕ) ਤੂੰ ਹੀ ਗੁਰੂ ਹੈਂ ਫ਼ਲਸਫ਼ੇ ਸਾਇੰਸਾਂ ਦਾ,
ਤੇਰੇ ਵਿਚ ਹੀ ਹੋਏ ਗਿਆਨ ਸੋਹਣੇ ॥
ਬੇਸ਼ਕ ਹੋਣਗੇ ਚੀਨ, ਜਪਾਨ ਸੋਹਣੇ,
ਸੋਹਣਾ ਤੂੰ ਸਭ ਤੋਂ ਹਿੰਦੁਸਤਾਨ ਸੋਹਣੇ ।
ਪ੍ਰਸ਼ਨ 6.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਹਿੰਦੁਸਤਾਨ ਕਿਸ ਦਾ ਗੁਰੂ ਹੈ ?
(iii) ਇਨ੍ਹਾਂ ਸਤਰਾਂ ਵਿਚ ਕਿਨ੍ਹਾਂ-ਕਿਨ੍ਹਾਂ ਦੇਸ਼ਾਂ ਦੇ ਨਾਂ ਆਏ ?
(iv) ਸਭ ਤੋਂ ਸੋਹਣਾ ਦੇਸ਼ ਕਿਹੜਾ ਹੈ ?
ਉੱਤਰ :
(i) ਹਿੰਦੁਸਤਾਨ ਦੁਨੀਆ ਨੂੰ ਫ਼ਲਸਫ਼ੇ, ਭਿੰਨ-ਭਿੰਨ ਸਾਇੰਸਾਂ ਤੇ ਹੋਰ ਹਰ ਪ੍ਰਕਾਰ ਦਾ ਗਿਆਨ ਦੇਣ ਵਾਲਾ ਗੁਰੂ ਹੈ । ਬੇਸ਼ਕ ਦੁਨੀਆ ਦੇ ਹੋਰ ਦੇਸ਼ ਵੀ ਸੋਹਣੇ ਹਨ, ਪਰ ਇਹ ਸਭ ਤੋਂ ਸੋਹਣਾ ਹੈ ।
(ii) ਫ਼ਲਸਫ਼ੇ ਅਤੇ ਸਾਇੰਸਾਂ ਦਾ ।
(iii) ਚੀਨ, ਜਾਪਾਨ ਤੇ ਹਿੰਦੁਸਤਾਨ ਦਾ ।
(iv) ਹਿੰਦੁਸਤਾਨ ।
(ਖ) ਮੇਰੀ ਆਤਮਾ ਸਦਾ ਹੀ ਰਹੇ ਵਿਹੰਦੀ,
ਤੇਰੇ ਯਾਦਗਾਰਾਂ ਤੇ ਨਿਸ਼ਾਨ ਸੋਹਣੇ ॥
‘ਤੀਰ’ ਦਿਲੋਂ ਇਹ ਸਦਾ ਅਸੀਸ ਨਿਕਲੇ,
“ਘੁੱਗ ਵਸ ਮੇਰੇ ਹਿੰਦੁਸਤਾਨ ਸੋਹਣੇ ।
ਪ੍ਰਸ਼ਨ 7.
(i) ਉਪਰੋਕਤ ਕਾਵਿ-ਟੋਟੇ ਦੇ ਭਾਵ-ਅਰਥ ਲਿਖੋ ।
(ii) ਮੇਰੀ ਆਤਮਾ ਸਦਾ ਹੀ ਦੇਖਦੀ ਰਹਿੰਦੀ ਹੈ ?
(iii) ਕਵੀ ਦੇ ਅੰਦਰੋਂ ਸਦਾ ਕਿਹੜੀ ਅਸੀਸ ਨਿਕਲਦੀ ਰਹਿੰਦੀ ਹੈ ?
(iv) ਇਸ ਕਵਿਤਾ ਦਾ ਕਵੀ ਕੌਣ ਹੈ ?
ਉੱਤਰ :
(i) ਕਵੀ ਕਹਿੰਦਾ ਹੈ ਕਿ ਉਸਦੀ ਆਤਮਾ ਹਮੇਸ਼ਾ ਹੀ ਆਪਣੇ ਵਤਨ ਹਿੰਦੁਸਤਾਨ ਦੀਆਂ ਸੋਹਣੀਆਂ ਯਾਦਗਾਰਾਂ ਤੇ ਨਿਸ਼ਾਨਾਂ ਵਲ ਵੇਖਦੀ ਰਹਿੰਦੀ ਹੈ ਤੇ ਉਸਦੇ ਮਨ ਵਿਚੋਂ ਸਦਾ ਹੀ ਇਹ ਅਸੀਸ ਨਿਕਲਦੀ ਰਹਿੰਦੀ ਹੈ ਕਿ ਉਸਦਾ ਇਹ ਵਤਨ ਸਦਾ ਰਾਜ਼ੀ-ਖੁਸ਼ੀ ਵਸਦਾ-ਰਸਦਾ ਰਹੇ ।
(ii) ਆਪਣੇ ਵਤਨ ਦੀਆਂ ਯਾਦਗਾਰਾਂ ਤੇ ਨਿਸ਼ਾਨੀਆਂ ਨੂੰ ।
(iii) ਕਿ ਉਸਦਾ ਵਤਨ ਸਦਾ ਖੁਸ਼ੀਆਂ ਵਿਚ ਵਸਦਾ ਰਹੇ ।
(iv) ਵਿਧਾਤਾ ਸਿੰਘ ਤੀਰ ।
ਕਾਵਿ-ਟੋਟਿਆਂ ਦੇ ਸਰਲ ਅਰਥ
(ੳ) ਮੇਰੇ ਵਤਨ ! ਸਾਈਂ ਤੈਨੂੰ ਭਾਗ ਲਾਏ,
ਦੇ ਕੇ ਬਰਕਤਾਂ ਸਭ ਸਾਮਾਨ ਸੋਹਣੇ ॥
ਤੇਰੇ ‘ਸੋਹਣੇ ਦਰਿਆ’, ਪਹਾੜ ਸੋਹਣੇ,
ਜੰਗਲ ਜੂਹ ਤੇ ਬਾਗ਼ ਮੈਦਾਨ ਸੋਹਣੇ ।
ਸਹਣੇ ਫਲ, ਮੇਵੇ ਤੇਰੇ ਆਏ ਵਿਰਸੇ,
ਬਾਂਕੇ ਗੱਭਰੂ, ਛੈਲ ਜਵਾਨ ਸੋਹਣੇ ॥
ਜੰਮੇ, ਪਲੇ, ਖੇਡੇ ਤੇਰੀ ਗੋਦ ਅੰਦਰ,
ਧਨੀ ਤੇਗ ਦੇ ਬੀਰ ਬਲਵਾਨ ਸੋਹਣੇ ।
ਔਖੇ ਸ਼ਬਦਾਂ ਦੇ ਅਰਥ : ਬਰਕਤਾਂ-ਵਾਧਾ ਕਰਨ ਵਾਲੀਆਂ ਚੀਜ਼ਾਂ । ਜੁਹ-ਚਰਾਂਦ । ਬਾਂਕੇ ਛੈਲ– ਸੁੰਦਰ । ਧਨੀ ਤੇ ਦੇ-ਤਲਵਾਰ ਚਲਾਉਣ ਦੇ ਮਾਹਰ !
ਪ੍ਰਸ਼ਨ 1.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਕਵੀ ਕਿਹੜੇ ਦੇਸ਼ ਨੂੰ ਅਸੀਸਾਂ ਦੇ ਰਿਹਾ ਹੈ ?
(iii) ਕਵੀ ਨੂੰ ਆਪਣੇ ਦੇਸ਼ ਦੀ ਕਿਹੜੀ-ਕਿਹੜੀ ਚੀਜ਼ ਸੋਹਣੀ ਲਗਦੀ ਹੈ ?
(iv) ਦੇਸ਼ ਦੇ ਵਿਰਸੇ ਵਿਚ ਕਿਹੜੀ-ਕਿਹੜੀ ਸੋਹਣੀ ਚੀਜ਼ ਆਈ ਹੈ ?
(v) ਦੇਸ਼ ਦੀ ਗੋਦੀ ਵਿਚ ਕੌਣ ਖੇਡਿਆ ਹੈ ?
ਉੱਤਰ :
(i) ਕਵੀ ਕਹਿੰਦਾ ਹੈ, ਹੇ ਮੇਰੇ ਦੇਸ਼ ਭਾਰਤ ! ਰੱਬ ਨੇ ਤੈਨੂੰ ਤੇਰੀ ਸ਼ਾਨ ਵਧਾਉਣ ਵਾਲੇ ਸੋਹਣੇ ਸਮਾਨ ਦੇ ਕੇ ਖ਼ੁਸ਼ਹਾਲ ਬਣਾ ਦਿੱਤਾ ਹੈ । ਮੈਨੂੰ ਤੇਰੇ ਦਰਿਆ ਵੀ ਸੋਹਣੇ ਲਗਦੇ ਹਨ ਅਤੇ ਪਹਾੜ ਵੀ । ਤੇਰੇ ਜੰਗਲ, ਚਰਾਂਦਾਂ, ਬਾਗ਼ ਤੇ ਮੈਦਾਨ ਸਾਰੇ ਸੋਹਣੇ ਹਨ । ਤੈਨੂੰ ਆਪਣੇ ਵਿਰਸੇ ਵਿਚ ਸੋਹਣੇ ਫਲ-ਮੇਵੇ ਮਿਲੇ ਹਨ । ਤੇਰੇ ਨੌਜਵਾਨ ਬੜੇ ਸੁੰਦਰ, ਸੋਹਣੇ ਤੇ ਛੈਲਛਬੀਲੇ ਹਨ । ਇਹ ਤੇਰੀ ਗੋਦੀ ਵਿਚ ਜੰਮੇ, ਪਲੇ ਤੇ ਖੇਡੇ ਹਨ । ਇਹ ਤਲਵਾਰਾਂ ਚਲਾਉਣ ਦੇ ਮਾਹਰ, ਤਾਕਤਵਰ ਅਤੇ ਬਹਾਦਰ ਹਨ ।
(ii) ਆਪਣੇ ਦੇਸ਼ ਹਿੰਦੁਸਤਾਨ ਭਾਰਤ ਨੂੰ ।
(iii) ਕਵੀ ਨੂੰ ਆਪਣੇ ਦੇਸ਼ ਦੇ ਦਰਿਆ, ਪਹਾੜ, ਜੰਗਲ, ਜੂਹਾਂ, ਬਾਗ਼, ਫਲ, ਮੇਵੇ, ਜਵਾਨ ਤੇ ਸੁਰਮੇਂ ਸੋਹਣੇ ਲਗਦੇ ਹਨ ।
(iv) ਫਲ ਅਤੇ ਮੇਵੇ ।
(v) ਤੇਗ਼ ਦੇ ਧਨੀ ਬਹਾਦਰ ਸੂਰਮੇ !
(ਅ) ਪੈਦਾ ਕੀਤੇ ਤੂੰ ! ਸੁਰਮੇ ਮਹਾਂ ਯੋਧੇ,
ਰਾਜੇ, ਮਹਾਰਾਜੇ ਤੋਂ ਸੁਲਤਾਨ ਸੋਹਣੇ ॥
ਸਾਨੀ ਕੋਈ ਨਹੀਂ ਤੇਰਾ ਜਹਾਨ ਅੰਦਰ,
ਉੱਚੀ ਸ਼ਾਨ ਵਾਲੇ ਹਿੰਦੁਸਤਾਨ ਸੋਹਣੇ ।
ਔਖੇ ਸ਼ਬਦਾਂ ਦੇ ਅਰਥ : ਸੁਲਤਾਨ-ਬਾਦਸ਼ਾਹ | ਸਾਨੀ-ਮੁਕਾਬਲੇ ਦਾ | ਜਹਾਨ-ਦੁਨੀਆ ।
ਪ੍ਰਸ਼ਨ 2.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਹਿੰਦੁਸਤਾਨ ਨੇ ਕਿਹੋ ਜਿਹੇ ਮਨੁੱਖ ਪੈਦਾ ਕੀਤੇ ਹਨ ?
(iii) ਦੁਨੀਆਂ ਵਿਚ ਹਿੰਦੁਸਤਾਨ ਦਾ ਕੀ ਸਥਾਨ ਹੈ ?
(iv) ਹਿੰਦੁਸਤਾਨ ਦੀ ਸ਼ਾਨ ਕਿਹੋ ਜਿਹੀ ਹੈ ?
ਉੱਤਰ :
(i) ਕਵੀ ਕਹਿੰਦਾ ਹੈ, ਹੇ ਮੇਰੇ ਉੱਚੀਆਂ ਸ਼ਾਨਾਂ ਵਾਲੇ ਸੋਹਣੇ ਭਾਰਤ ! ਤੇਰਾ ਇਤਿਹਾਸ ਸ਼ਾਨਦਾਰ ਹੈ । ਤੂੰ ਬੀਤੇ ਸਮੇਂ ਵਿਚ ਸੋਹਣੇ ਸੂਰਮੇ, ਵੱਡੇ-ਵੱਡੇ ਯੋਧੇ, ਰਾਜੇ, ਮਹਾਰਾਜੇ ਤੇ ਬਾਦਸ਼ਾਹ ਪੈਦਾ ਕੀਤੇ ਹਨ । ਇਸ ਦੁਨੀਆ ਵਿਚ ਤੇਰਾ ਮੁਕਾਬਲਾ ਕਰਨ ਵਾਲਾ ਕੋਈ ਵੀ ਨਹੀਂ ।
(ii) ਸੁਰਮੇ, ਯੋਧੇ, ਰਾਜੇ, ਮਹਾਰਾਜੇ ਤੇ ਸੁਲਤਾਨ ।
(iii) ਦੁਨੀਆਂ ਦਾ ਕੋਈ ਦੇਸ਼ ਵੀ ਹਿੰਦੁਸਤਾਨ ਦੀ ਬਰਾਬਰੀ ਨਹੀਂ ਕਰ ਸਕਦਾ ।
(iv) ਉੱਚੀ ।
(ਈ) ਥਾਂ-ਥਾਂ ਤੇ ਖੂਬ ਬਹਾਰ ਲਾਈ,
ਤੇਰੇ ਝਰਨਿਆਂ, ਛੰਭਾਂ, ਫੁਹਾਰਿਆਂ ਨੇ ।
ਪਈਆਂ ਯਾਦ ਕਰਾਉਂਦੀਆਂ ਯਾਦਗਾਰਾਂ।
ਏਥੇ ਬੰਦਗੀ ਕੀਤੀ ਪਿਆਰਿਆਂ ਨੇ ।
ਤੈਨੂੰ ਸੱਚਾ ਸਵਰਗ ਬਣਾ ਦਿੱਤਾ,
ਮੰਦਰ, ਮਸਜਿਦਾਂ ਤੇ ਗੁਰਦਵਾਰਿਆਂ ਨੇ ।
ਤੇਰਾ ਜੱਗ ਅੰਦਰ ਉੱਘਾ ਨਾਂ ਕੀਤਾ,
ਯੁੱਧ-ਜੰਗ, ਭੇੜਾਂ, ਘੱਲੂਘਾਰਿਆਂ ਨੇ ।
ਔਖੇ ਸ਼ਬਦਾਂ ਦੇ ਅਰਥ : ਬਹਾਰ ਲਾਈ-ਬੇਅੰਤ ਸੁੰਦਰਤਾ ਪੈਦਾ ਕੀਤੀ । ਛੰਭ-ਝੀਲ । ਬੰਦਗੀ-ਭਗਤੀ । ਭੇੜਾਂ-ਟੱਕਰਾਂ । ਘੱਲੂਘਾਰਾ-ਇਤਿਹਾਸ ਵਿਚ ਯਾਦ ਰਹਿਣ ਵਾਲਾ ਖੂਨਖ਼ਰਾਬਾ |
ਪ੍ਰਸ਼ਨ 2.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਥਾਂ-ਥਾਂ ਤੇ ਕਿਸ ਨੇ ਬਹਾਰ ਲਾਈ ਹੈ ?
(iii) ਯਾਦਗਾਰਾਂ ਦੀ ਯਾਦ ਕਰਾਉਂਦੀਆਂ ਹਨ ?
(iv) ਕਿਨ੍ਹਾਂ ਚੀਜ਼ਾਂ ਨੇ ਹਿੰਦੁਸਤਾਨ ਨੂੰ ਸੱਚਾ ਸਵਰਗ ਬਣਾਇਆ ਹੈ ?
(v) ਕਿਨ੍ਹਾਂ ਗੱਲਾਂ ਨੇ ਹਿੰਦੁਸਤਾਨ ਦਾ ਨਾਂ ਦੁਨੀਆਂ ਵਿਚ ਉੱਘਾ ਕੀਤਾ ਹੈ ?
ਉੱਤਰ :
(i) ਹੇ ਮੇਰੇ ਉੱਚੀਆਂ ਸ਼ਾਨਾਂ ਵਾਲੇ ਪਿਆਰੇ ਦੇਸ਼ ਭਾਰਤ ! ਤੇਰੇ ਝਰਨਿਆਂ, ਛੰਭਾਂ ਤੇ ਕੁਦਰਤੀ ਛੁਹਾਰਿਆਂ ਨੇ ਤੇਰੀ ਧਰਤੀ ਦੇ ਚੱਪੇ-ਚੱਪੇ ਨੂੰ ਖੂਬਸੂਰਤ ਬਣਾਇਆ ਹੋਇਆ ਹੈ । ਤੇਰੇ ਵਿਚ ਮੌਜੂਦ ਮਹਾਂਪੁਰਸ਼ਾਂ ਦੀਆਂ ਯਾਦਗਾਰਾਂ ਸਾਨੂੰ ਇਹ ਯਾਦ ਕਰਾਉਂਦੀਆਂ ਹਨ ਕਿ ਇੱਥੇ ਰੱਬ ਦੇ ਪਿਆਰੇ ਭਗਤਾਂ ਨੇ ਖੂਬ ਭਗਤੀ ਕੀਤੀ ਹੈ । ਤੇਰੇ ਉੱਪਰ ਬਣੇ ਮੰਦਰਾਂ, ਮਸਜਿਦਾਂ ਤੇ ਗੁਰਦਵਾਰਿਆਂ ਨੇ ਤੈਨੂੰ ਅਸਲ ਸਵਰਗ ਦਾ ਰੂਪ ਦੇ ਦਿੱਤਾ ਹੈ । ਤੇਰੀ ਧਰਤੀ ਉੱਪਰ ਹੋਏ ਜੰਗਾਂ, ਯੁੱਧਾਂ, ਟੱਕਰਾਂ ਤੇ ਇਤਿਹਾਸਿਕ ਖੂਨ-ਖ਼ਰਾਬਿਆਂ ਨੇ ਤੇਰੇ ਨਾਂ ਨੂੰ ਸੰਸਾਰ ਵਿਚ ਪ੍ਰਸਿੱਧ ਕਰ ਦਿੱਤਾ ਹੈ ।
(ii) ਝਰਨਿਆਂ, ਛੰਭਾਂ ਤੇ ਫੁਹਾਰਿਆਂ ਨੇ ।
(iii) ਕਿ ਇੱਥੇ ਰੱਬ ਦੇ ਪਿਆਰਿਆਂ ਨੇ ਬਹੁਤ ਭਗਤੀ ਕੀਤੀ ਹੈ ।
(iv) ਮੰਦਰਾਂ, ਮਸਜਿਦਾਂ ਤੇ ਗੁਰਦੁਆਰਿਆਂ ।
(v) ਇੱਥੋਂ ਦੇ ਸੂਰਬੀਰਾਂ ਦੁਆਰਾ ਜੰਗਾਂ, ਯੁੱਧਾਂ ਤੇ ਘਲੂਘਾਰਿਆਂ ਵਿਚ ਬਹਾਦਰੀ ਦਿਖਾਉਣ ਦੀਆਂ ਗੱਲਾਂ ਨੇ ।
(ਸ) ਤੇਰੀ ਗੋਦ ਵਿਚ ਲੱਖਾਂ ਸ਼ਹੀਦ ਸੁੱਤੇ,
ਜਿਹੜੇ ਅਣਖ ਲਈ ਹੋਏ ਕੁਰਬਾਨ ਸੋਹਣੇ ॥
ਤੇਰੇ “ਕਿਣਕਿਆਂ ਦੇ ਅੰਦਰ ਬੀਰਤਾ ਹੈ,
ਮੇਰੇ ਵਤਨ ਪਿਆਰੇ ਹਿੰਦੁਸਤਾਨ ਸੋਹਣੇ ॥
ਔਖੇ ਸ਼ਬਦਾਂ ਦੇ ਅਰਥ : ਬੀਰਤਾ-ਬਹਾਦਰੀ ।
ਪ੍ਰਸ਼ਨ 3.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਹਿੰਦੁਸਤਾਨ ਦੀ ਗੋਦ ਵਿਚ ਕਿਹੋ ਜਿਹੇ ਸ਼ਹੀਦ ਸੁੱਤੇ ਹਨ ?
(iii) ਹਿੰਦੁਸਤਾਨ ਦੇ ਕਿਣਕਿਆਂ ਵਿਚ ਕੀ ਹੈ ?
(iv) “ਵਤਨ ਸ਼ਬਦ ਦਾ ਕੀ ਅਰਥ ਹੈ ?
ਉੱਤਰ :
(i) ਕਵੀ ਕਹਿੰਦਾ ਹੈ, ਹੇ ਮੇਰੇ ਉੱਚੀਆਂ ਸ਼ਾਨਾਂ ਵਾਲੇ ਸੋਹਣੇ ਦੇਸ਼ ਭਾਰਤ ! ਤੇਰੀ ਗੋਦੀ ਵਿਚ ਲੱਖਾਂ ਉਹ ਸ਼ਹੀਦ ਸੁੱਤੇ ਪਏ ਹਨ, ਜਿਨ੍ਹਾਂ ਨੇ ਅਣਖ ਦੀ ਖ਼ਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ । ਤੇਰੇ ਤਾਂ ਇਕ-ਇਕ ਕਿਣਕੇ ਵਿਚ ਬਹਾਦਰੀ ਭਰੀ ਹੋਈ ਹੈ ।
(ii) ਜਿਹੜੇ ਅਣਖ ਦੀ ਖ਼ਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਸਨ ।
(iii) ਬੀਰਤਾ ।
(iv) ਉਹ ਦੇਸ਼, ਜਿੱਥੋਂ ਦਾ ਕੋਈ ਮੂਲ ਰੂਪ ਵਿਚ ਵਾਸੀ ਹੋਵੇ ।
(ਹ) ਜਨਮ-ਭੂਮੀ ਤੂੰ ਕੌਰਵਾਂ, ਪਾਂਡਵਾਂ ਦੀ,
ਤੇਰੀ ਗੋਦ ਵਿਚ ਕ੍ਰਿਸ਼ਨ ਮੁਰਾਰ ਆਏ ।
ਤੇਰੀ ਸੋਹਣੀ ਤਲਵੰਡੀ ਤੇ ਗੁਰੁ ਨਾਨਕ,
ਕਹਿੰਦੇ ‘ਸਤਿ ਕਰਤਾਰ ਕਰਤਾਰ ਆਏ ।
ਅਕਬਰ, ਜਿਨ੍ਹਾਂ ਆ ਐਥੇ ਨਿਆਂ ਕੀਤੇ,
ਚਿਸ਼ਤੀ ਜਿਹੇ ਭੀ ਵਲੀ ਹਜ਼ਾਰ ਆਏ ।
ਤੇਰੀ ਸੋਹਣੀ ਸੁਹਾਵਣੀ ਭੋਇੰ ਉੱਤੇ,
ਗੁਰੂ, ਪੀਰ, ਪੈਗੰਬਰ ਅਵਤਾਰ ਆਏ ।
ਔਖੇ ਸ਼ਬਦਾਂ ਦੇ ਅਰਥ :
ਕੌਰਵ-ਧਿਤਰਾਸ਼ਟਰ ਦੇ ਪੁੱਤਰ, ਜਿਨ੍ਹਾਂ ਵਿਚੋਂ ਦੁਰਯੋਧਨ ਸਭ ਤੋਂ ਵੱਡਾ ਸੀ । ਮਹਾਂਭਾਰਤ ਦਾ ਯੁੱਧ ਦੁਰਯੋਧਨ ਦੀ ਲਾਲਸਾ ਤੇ ਹੱਠ-ਧਰਮੀ ਕਰ ਕੇ ਹੀ ਹੋਇਆ ਸੀ । ਪਾਂਡਵ-ਕੌਰਵਾਂ ਦੇ ਚਚੇਰੇ ਪੰਜ ਭਰਾ, ਜੋ ਕਿ ਪਾਂਡੂ ਦੀ ਔਲਾਦ ਸਨ । ਮਹਾਂਭਾਰਤ ਦਾ ਯੁੱਧ ਕੌਰਵਾਂ ਤੇ ਪਾਂਡਵਾਂ ਵਿਚਕਾਰ ਹੋਇਆ ਸੀ । ਕ੍ਰਿਸ਼ਨ ਮੁਰਾਰ-ਰਾਕਸ਼ਾਂ ਦਾ ਨਾਸ਼ ਕਰਨ ਵਾਲਾ ਕ੍ਰਿਸ਼ਨ, ਜਿਸ ਨੇ ਮਹਾਂਭਾਰਤ ਦੇ ਯੁੱਧ ਵਿਚ ਅਰਜੁਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ । ਤਲਵੰਡੀ-ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ, ਜਿਸ ਦਾ ਪਹਿਲਾ ਨਾਂ ਰਾਏ ਭੋਇੰ ਦੀ ਤਲਵੰਡੀ ਸੀ ਤੇ ਅੱਜ-ਕਲ੍ਹ ਇਸ ਸਥਾਨ ਦਾ ਨਾਂ ਨਨਕਾਣਾ ਸਾਹਿਬ ਹੈ, ਜੋ ਕਿ ਪਾਕਿਸਤਾਨ ਵਿਚ ‘ ਹੈ । ਸਤਿ-ਸੱਚ | ਕਰਤਾਰ-ਦੁਨੀਆ ਦਾ ਸਿਰਜਣਹਾਰ । ਅਕਬਰ-ਪ੍ਰਸਿੱਧ ਮੁਗ਼ਲ ਬਾਦਸ਼ਾਹ ਅਕਬਰ, ਜੋ ਕਿ ਹੁਮਾਯੂ ਦਾ ਪੁੱਤਰ ਸੀ ਤੇ ਉਸ ਨੇ 1556 ਤੋਂ 1605 ਤਕ ਹਿੰਦੁਸਤਾਨ ਉੱਤੇ ਰਾਜ ਕੀਤਾ ਸੀ । ਉਹ ਆਪਣੇ ਨਿਆਂ ਤੇ ਧਰਮ-ਨਿਰਪੇਖਤਾ ਕਰ ਕੇ ਪ੍ਰਸਿੱਧ ਹੈ 1 ਚਿਸ਼ਤੀ-ਪ੍ਰਸਿੱਧ ਸੂਫ਼ੀ ਫ਼ਕੀਰ ਖ਼ਵਾਜਾ ਮੁਈਨ-ਉਦ-ਦੀਨ ਚਿਸ਼ਤੀ, ਜਿਸ ਦੀ ਦਰਗਾਹ ਅਜਮੇਰ ਸ਼ਰੀਫ਼ ਵਿਚ ਹੈ । ਵਲੀ-ਰੱਬ ਦਾ ਪਿਆਰਾ, ਪਹੁੰਚਿਆ ਹੋਇਆ ਫ਼ਕੀਰ । ਪੈਗੰਬਰਰੱਬ ਦਾ ਪੈਗਾਮ ਲੈ ਕੇ ਆਉਣ ਵਾਲਾ ਭਾਵ ਵੱਡਾ ਫ਼ਕੀਰ ।
ਪ੍ਰਸ਼ਨ 4.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਕੌਰਵਾਂ-ਪਾਂਡਵਾਂ ਤੇ ਕ੍ਰਿਸ਼ਨ ਦੀ ਜਨਮ-ਭੂਮੀ ਕਿਹੜੀ ਸੀ ?
(iii) ਤਲਵੰਡੀ ਦਾ ਪੂਰਾ ਨਾਂ ਕੀ ਹੈ ? ਇਸਦਾ ਗੁਰੂ ਨਾਨਕ ਦੇਵ ਜੀ ਨਾਲ ਕੀ ਸੰਬੰਧ ਹੈ ?
(iv) ਗੁਰੂ ਨਾਨਕ ਦੇਵ ਜੀ ਇੱਥੇ ਕੀ ਕਹਿੰਦੇ ਹੋਏ ਆਏ ?
(v) ਅਕਬਰ ਕਿਹੋ ਜਿਹਾ ਬਾਦਸ਼ਾਹ ਸੀ ?
(vi) ਚਿਸ਼ਤੀ ਸ਼ਬਦ ਕਿਸ ਵਲ ਇਸ਼ਾਰਾ ਕਰਦਾ ਹੈ ?
(vii) ਪੀਰ-ਪੈਗੰਬਰ ਕਿੱਥੇ ਪੈਦਾ ਹੋਏ ਹਨ ?
ਉੱਤਰ :
(i) ਕਵੀ ਕਹਿੰਦਾ ਹੈ, ਹੇ ਸਾਰੀ ਦੁਨੀਆ ਤੋਂ ਮੇਰੇ ਸੋਹਣੇ ਦੇਸ਼ ਭਾਰਤ ! ਤੇਰਾ ਇਤਿਹਾਸ ਤੇ ਸੱਭਿਆਚਾਰ ਬਹੁਤ ਪੁਰਾਣਾ ਹੈ । ਤੂੰ ਕੌਰਵਾਂ ਤੇ ਪਾਂਡਵਾਂ ਦੀ ਜਨਮ-ਭੂਮੀ ਹੈਂ ਤੇਰੀ ਗੋਦੀ ਵਿਚ ਹੀ ਗੀਤਾ ਦਾ ਉਪਦੇਸ਼ ਦੇਣ ਵਾਲੇ ਸ੍ਰੀ ਕ੍ਰਿਸ਼ਨ ਮੁਰਾਰ ਜੀ ਖੇਡੇ ਹਨ । ਤੇਰੀ ਸੋਹਣੀ ਭੁਮੀ ਤਲਵੰਡੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਪਰਮਾਤਮਾ ਦੇ ਸੱਚੇ ਨਾਮ ਦਾ ਵਾਰ-ਵਾਰ ਉਚਾਰਨ ਕਰਦੇ ਹੋਏ ਆਏ । ਮੁਗ਼ਲ ਬਾਦਸ਼ਾਹ ਅਕਬਰ ਵਰਗੇ ਨਿਆਂਕਾਰ ਨੇ ਵੀ ਤੇਰੀ ਧਰਤੀ ਉੱਪਰ ਬੈਠ ਕੇ ਆਪਣੇ ਨਿਆਂ ਦਾ ਪ੍ਰਦਰਸ਼ਨ ਕੀਤਾ ਹੈ | ਅਜਮੇਰ ਸ਼ਰੀਫ਼ ਨੂੰ ਭਾਗ ਲਾਉਣ ਵਾਲੇ ਖ਼ਵਾਜਾ ਮੁਈਨ-ਉਦ-ਦੀਨ ਚਿਸ਼ਤੀ ਵਰਗੇ ਹਜ਼ਾਰਾਂ ਸੂਫ਼ੀ ਫ਼ਕੀਰ ਵੀ ਤੇਰੀ ਧਰਤੀ ਨੂੰ ਹੀ ਭਾਗ ਲਾ ਕੇ ਗਏ ਹਨ । ਤੇਰੀ ਸੋਹਣੀ, ਸੁੰਦਰ ਧਰਤੀ ਉੱਪਰ ਗੁਰੂ, ਪੀਰ-ਪੈਗੰਬਰ ਤੇ ਰੱਬ ਦੇ ਅਵਤਾਰ ਪੈਦਾ ਹੋਏ ਹਨ ।
(ii) ਹਿੰਦੁਸਤਾਨ ।
(iii) ਇਸਦਾ ਪੂਰਾ ਨਾਂ ਰਾਇ ਭੋਇ ਦੀ ਤਲਵੰਡੀ ਹੈ । ਇੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ।
(iv) “ਸਤਿ ਕਰਤਾਰ, ਸਤਿ ਕਰਤਾਰ ।”
(v) ਨਿਆਂਕਰਨ ਵਾਲਾ ।
(vi) ਖ਼ਵਾਜਾ ਮੁਇਨ-ਉਦ-ਦੀਨ ਚਿਸ਼ਤੀ ਵਲ ।
(vii) ਹਿੰਦੁਸਤਾਨ ਵਿਚ ।
(ਕ) ਤੂੰ ਹੀ ਗੁਰੂ ਹੈਂ ਫ਼ਲਸਫ਼ੇ ਸਾਇੰਸਾਂ ਦਾ,
ਤੇਰੇ ਵਿਚ ਹੀ ਹੋਏ ਗਿਆਨ ਸੋਹਣੇ ।
ਬੇਸ਼ਕ ਹੋਣਗੇ ਚੀਨ, ਜਪਾਨ ਸੋਹਣੇ,
ਸੋਹਣਾ ਤੂੰ ਸਭ ਤੋਂ ਹਿੰਦੁਸਤਾਨ ਸੋਹਣੇ ॥
ਔਖੇ ਸ਼ਬਦਾਂ ਦੇ ਅਰਥ : ਗੁਰੂ-ਸਿਖਾਉਣ ਵਾਲਾ, ਗਿਆਨ ਦੇਣ ਵਾਲਾ । ਬੇਸ਼ਕ-ਬਿਨਾਂ ਸ਼ੱਕ ਤੋਂ ।
ਪ੍ਰਸ਼ਨ 5.
(i) ਉੱਪਰ ਲਿਖੇ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਹਿੰਦੁਸਤਾਨ ਕਿਸ ਦਾ ਗੁਰੂ ਹੈ ?
(iii) ਇਨ੍ਹਾਂ ਸਤਰਾਂ ਵਿਚ ਕਿਨ੍ਹਾਂ-ਕਿਨ੍ਹਾਂ ਦੇਸ਼ਾਂ ਦੇ ਨਾਂ ਆਏ ?
(iv) ਸਭ ਤੋਂ ਸੋਹਣਾ ਦੇਸ਼ ਕਿਹੜਾ ਹੈ ?
ਉੱਤਰ :
(i) ਕਵੀ ਕਹਿੰਦਾ ਹੈ, ਹੇ ਮੇਰੇ ਦੇਸ਼ ਭਾਰਤ ! ਤੂੰ ਹੀ ਸੰਸਾਰ ਨੂੰ ਮੁੱਢਲੇ ਦਰਸ਼ਨ ਅਤੇ ਵਿਗਿਆਨਾਂ ਦਾ ਗਿਆਨ ਦੇਣ ਵਾਲਾ ਹੈਂ । ਤੇਰੇ ਵਿਚ ਹੀ ਸਾਰੇ ਸੋਹਣੇ ਗਿਆਨ ਪੈਦਾ ਹੋਏ ਹਨ । ਹੋ ਸਕਦਾ ਹੈ ਕਿ ਚੀਨ ਤੇ ਜਾਪਾਨੇ ਆਦਿ ਹੋਰ ਦੇਸ਼ ਵੀ ਸੋਹਣੇ ਹੋਣ, ਪਰ ਹਿੰਦੁਸਤਾਨ ਸਭ ਤੋਂ ਵੱਧ ਸੋਹਣਾ ਦੇਸ਼ ਹੈ ।
(ii) ਫ਼ਲਸਫ਼ੇ ਅਤੇ ਸਾਇੰਸਾਂ ਦਾ ।
(iii) ਚੀਨ, ਜਾਪਾਨ ਤੇ ਹਿੰਦੁਸਤਾਨ ਦਾ ।
(iv) ਹਿੰਦੁਸਤਾਨ ।
(ਖ) ਮੇਰੀ ਆਤਮਾ ਸਦਾ ਹੀ ਰਹੇ ਵਿਹੰਦੀ,
ਤੇਰੇ ਯਾਦਗਾਰਾਂ ਤੇ ਨਿਸ਼ਾਨ ਸੋਹਣੇ ।
‘ਤੀਰ’ ਦਿਲੋਂ ਇਹ ਸਦਾ ਅਸੀਸ ਨਿਕਲੇ,
“ਘੁੱਗ ਵਸ ਮੇਰੇ ਹਿੰਦੁਸਤਾਨ ਸੋਹਣੇ ।
ਔਖੇ ਸ਼ਬਦਾਂ ਦੇ ਅਰਥ : ਵਿਹੰਦੀ-ਵੇਖਦੀ । ਘੁੱਗ ਵਸ-ਸੁਖੀ ਵਸਦਾ ਰਹਿ ॥
ਪ੍ਰਸ਼ਨ 6.
(i) ਉਪਰੋਕਤ ਕਾਵਿ-ਟੋਟੇ ਦੇ ਸਰਲ ਅਰਥ ਲਿਖੋ ।
(ii) ਮੇਰੀ ਆਤਮਾ ਸਦਾ ਹੀ ਦੇਖਦੀ ਰਹਿੰਦੀ ਹੈ ?
(iii) ਕਵੀ ਦੇ ਅੰਦਰੋਂ ਸਦਾ ਕਿਹੜੀ ਅਸੀਸ ਨਿਕਲਦੀ ਰਹਿੰਦੀ ਹੈ ?
(iv) ਇਸ ਕਵਿਤਾ ਦਾ ਕਵੀ ਕੌਣ ਹੈ ?
ਉੱਤਰ :
(i) ਕਵੀ ਕਹਿੰਦਾ ਹੈ ਕਿ ਉਹ ਇਹ ਇੱਛਾ ਕਰਦਾ ਹੈ ਕਿ ਹੇ ਮੇਰੇ ਸੋਹਣੇ ਦੇਸ਼ ਭਾਰਤ ! ਮੇਰੀ ਆਤਮਾ ਨੂੰ ਹਮੇਸ਼ਾਂ ਤੇਰੀਆਂ ਸੋਹਣੀਆਂ ਯਾਦਗਾਰਾਂ ਤੇ ਸੋਹਣੇ ਨਿਸ਼ਾਨ ਦਿਖਾਈ ਦਿੰਦੇ ਰਹਿਣ । ਮੇਰੇ ਦਿਲ ਵਿਚੋਂ ਹਮੇਸ਼ਾ ਹੀ ਇਹ ਅਸ਼ੀਰਵਾਦ ਨਿਕਲਦਾ ਹੈ ਕਿ ਮੇਰਾ ਸੋਹਣਾ ਦੇਸ਼ ਭਾਰਤ ਹਮੇਸ਼ਾ ਸੁਖੀ ਵਸਦਾ ਰਹੇ ।
(ii) ਆਪਣੇ ਵਤਨ ਦੀਆਂ ਯਾਦਗਾਰਾਂ ਤੇ ਨਿਸ਼ਾਨੀਆਂ ਨੂੰ ।
(iii) ਕਿ ਉਸਦਾ ਵਤਨ ਸਦਾ ਖੁਸ਼ੀਆਂ ਵਿਚ ਵਸਦਾ ਰਹੇ ।
(iv) ਵਿਧਾਤਾ ਸਿੰਘ ਤੀਰ ।