Punjab State Board PSEB 8th Class Punjabi Book Solutions Chapter 13 ਧਰਤੀ Textbook Exercise Questions and Answers.
PSEB Solutions for Class 8 Punjabi Chapter 13 ਧਰਤੀ (1st Language)
Punjabi Guide for Class 8 PSEB ਧਰਤੀ Textbook Questions and Answers
ਧਰਤੀ ਪਾਠ-ਅਭਿਆਸ
1. ਦੱਸੋ :
(ੳ) ਮੈਂ ਸੂਰਜ ਤੋਂ ਹੋਈ ਪੈਦਾ-ਇਸ ਸਤਰ ਦਾ ਕੀ ਭਾਵ ਹੈ ?
ਉੱਤਰ :
ਧਰਤੀ ਸੂਰਜ ਨਾਲੋਂ ਟੁੱਟਿਆ ਇਕ ਹਿੱਸਾ ਹੈ।
(ਅ) ਧਰਤੀ ਉੱਤੇ ਕਿਹੜੀਆਂ-ਕਿਹੜੀਆਂ ਰੁੱਤਾਂ ਆਉਂਦੀਆਂ ਹਨ ?
ਉੱਤਰ :
ਗਰਮੀ, ਸਿਆਲ, ਬਸੰਤ ਤੇ ਬਰਸਾਤ।
(ੲ) ਪਹਿਲਾਂ ਧਰਤੀ ਕਿਹੋ-ਜਿਹੀ ਸੀ ?
ਉੱਤਰ :
ਧਰਤੀ ਪਹਿਲਾਂ ਭਖਦੀਆਂ ਗੈਸਾਂ ਦਾ ਗੋਲਾ ਸੀ
(ਸ) ਧਰਤੀ ਦੇ ਸੂਰਜ ਦੁਆਲੇ ਘੁੰਮਣ ਕਾਰਨ ਧਰਤੀ ਉੱਤੇ ਕੀ ਪ੍ਰਭਾਵ ਪੈਂਦਾ ਹੈ ?
ਉੱਤਰ :
ਸੂਰਜ ਦੁਆਲੇ ਘੁੰਮਣ ਨਾਲ ਧਰਤੀ ਉੱਤੇ ਰੁੱਤਾਂ ਬਣਦੀਆਂ ਹਨ।
(ਹ) ਧਰਤੀ ਦਾ ਆਕਾਰ ਤੇ ਵਾਤਾਵਤਨ ਕਿਹੋ-ਜਿਹਾ ਹੈ ?
ਉੱਤਰ :
ਧਰਤੀ ਉੱਤੇ ਇਕ ਹਿੱਸਾ ਥਲ ਤੇ ਤਿੰਨ ਹਿੱਸੇ ਪਾਣੀ ਹੈ। ਇਸਦੇ ਦੁਆਲੇ ਹਵਾ ਦਾ ਗਿਲਾਫ਼ ਹੈ, ਜਿਸ ਵਿਚ ਬਹੁਤ ਸਾਰੀਆਂ ਗੈਸਾਂ ਹਨ।
2. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ :
(ਉ) ਲਾਟੂ ਵਾਂਗੂੰ ਧੁਰੀ ਦੁਆਲੇ,
ਰਹਾਂ ਘੁੰਮਦੀ ਆਪਣੀ ਚਾਲੇ।
ਘੁੰਮਣ ਕਾਰਨ ਦਿਨ ਤੇ ਰਾਤ,
ਵਾਰੋ-ਵਾਰੀ ਮਾਰਨ ਝਾਤ।
ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੈਂ ਲਾਟੂ ਵਾਂਗ ਆਪਣੀ ਧੁਰੀ ਦੁਆਲੇ ਆਪਣੀ ਬੱਝੀ ਚਾਲ ਵਿਚ ਘੁੰਮਦੀ ਰਹਿੰਦੀ ਹਾਂ ! ਮੇਰੇ ਘੁੰਮਣ ਨਾਲ ਹੀ ਵਾਰੋ – ਵਾਰੀ ਦਿਨ ਤੇ ਰਾਤ ਬਣਦੇ ਹਨ।
ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ। :
ਉੱਤਰ :
ਧਰਤੀ ਆਪਣੀ ਬੱਝੀ ਚਾਲ ਵਿਚ ਆਪਣੀ ਧੁਰੀ ਦੁਆਲੇ ਘੁੰਮਦੀ ਰਹਿੰਦੀ ਹੈ ਅਤੇ ਉਸਦੇ ਘੁੰਮਣ ਨਾਲ ਹੀ ਦਿਨ ਤੇ ਰਾਤ ਬਣਦੇ ਹਨ।
ਔਖੇ ਸ਼ਬਦਾਂ ਦੇ ਅਰਥ – ਧੁਰੀ – ਕਿੱਲੀ, ਕਿੱਲੀ ਦਾ ਕੇਂਦਰ ਝਾਤ – ਦਿਖਾਈ ਦੇਣਾ।
(ਅ) ਇਹ ਹੈ ਮੇਰੀ ਕਥਾ-ਕਹਾਣੀ,
ਮੈ ਸੂਰਜ ਦੀ ਬੇਟੀ-ਰਾਣੀ।
ਆਖਣ ਲੋਕੀਂ ਧਰਤੀ-ਮਾਂ,
ਮੈਂ ਤਾਂ ਰੈਣ-ਬਸੇਰਾ ਹਾਂ।
ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੇਰੀ ਸੰਪੂਰਨ ਕਹਾਣੀ ਇਹ ਹੈ ਕਿ ਮੈਂ ਸੂਰਜ ਦੀ ਪਿਆਰੀ ਧੀ ਹਾਂ। ਲੋਕ ਮੈਨੂੰ ਧਰਤੀ ਮਾਂ ਆਖਦੇ ਹਨ, ਪਰ ਮੈਂ ਉਨ੍ਹਾਂ ਦੀ ਥੋੜ੍ਹੇ ਚਿਰ ਲਈ ਰਹਿਣ ਦੀ ਥਾਂ ਹਾਂ।
ਪ੍ਰਸ਼ਨ 4.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਦੀ ਕਹਾਣੀ ਇਹ ਹੈ ਕਿ ਇਹ ਸੂਰਜ ਦੀ ਪਿਆਰੀ ਧੀ ਹੈ। ਲੋਕ ਇਸਨੂੰ ਧਰਤੀ ਮਾਂ ਆਖਦੇ ਹਨ, ਪਰੰਤੂ ਇਹ ਉਨ੍ਹਾਂ ਦੀ ਥੋੜ੍ਹੇ ਚਿਰ ਲਈ ਰਹਿਣ ਦੀ ਥਾਂ ਹੈ।
3. ਔਖੇ ਸ਼ਬਦਾਂ ਦੇ ਅਰਥ :
- ਰੈਣ-ਬਸੇਰਾ : ਉਹ ਥਾਂ ਜਿੱਥੇ ਮੁਸਾਫ਼ਰ ਰਾਤ ਕੱਟਦੇ ਹਨ
- ਅਜਬ : ਹੈਰਾਨ ਕਰਨ ਵਾਲਾ, ਅਨੋਖਾ
- ਵਾਯੂ : ਹਵਾ
- ਧੂਰੀ : ਅਰੰਭ, ਮੁੱਢ ………… ਕੇਂਦਰ, ਬਿੰਦੂ
- ਕਾਇਦਾ : ਢੰਗ, ਨੇਮ, ਅਸੂਲ, ਰੀਤ, ਦਸਤੂਰ
4. ਵਾਕਾਂ ਵਿੱਚ ਵਰਤੋ :
ਬੇਟੀ, ਥਲ, ਰੈਣ-ਬਸੇਰਾ, ਹੋਂਦ, ਅਜਬ, ਢੇਰੀ, ਸ਼ਕਲ, ਗੈਸ, ਆਖ਼ਰਕਾਰ, ਲਾਟੂ, ਵਾਯੂ।
ਉੱਤਰ :
- ਬੇਟੀ (ਧੀ) – ਧਰਤੀ ਸੂਰਜ ਦੀ ਬੇਟੀ ਹੈ।
- ਥਲ (ਜ਼ਮੀਨ – ਭਾਰੀ ਮੀਂਹ ਪੈਣ ਨਾਲ ਧਰਤੀ ਉੱਤੇ ਜਲ – ਥਲ ਇੱਕ ਹੋ ਗਏ।
- ਰੈਣ – ਬਸੇਰਾ ਰਾਤ ਰਹਿਣ ਦੀ ਥਾਂ, ਮੁਸਾਫ਼ਰਖ਼ਾਨਾ) – ਅਸੀਂ ਅਣਜਾਣੇ ਸ਼ਹਿਰ ਵਿਚ ਕੋਈ ਰੈਣ – ਬਸੇਰਾ ਲੱਭ ਰਹੇ ਸਾਂ।
- ਹੋਂਦ ਹੋਣਾ, ਬਣਨਾ) – ਧਰਤੀ ਉੱਤੇ ਮਨੁੱਖ ਕਰੋੜਾਂ ਸਾਲ ਪਹਿਲਾਂ ਹੋਂਦ ਵਿਚ ਆਇਆ।
- ਅਜਬ (ਅ)ਜੀਬ, ਹੈਰਾਨ ਕਰਨ ਵਾਲੀ) – ਧਰਤੀ ਦੇ ਸੂਰਜ ਤੋਂ ਵੱਖ ਹੋਣ ਦੀ ਕਹਾਣੀ ਵੀ ਅਜਬ ਹੈ।
- ਢੇਰੀ ਤੋਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਵਸਤਾਂ ਦਾ ਇਕੱਠ, ਜੋ ਤਰਲ ਨਾ ਹੋਣ – ਮੈਂ ਥੋੜ੍ਹੀ ਜਿਹੀ ਮਿੱਟੀ ਪੁੱਟ ਕੇ ਢੇਰੀ ਲਾ ਦਿੱਤੀ।
- ਸ਼ਕਲ ਸੂਰਤ – ਦੋਹਾਂ ਭਰਾਵਾਂ ਦੀ ਸ਼ਕਲ ਆਪਸ ਵਿਚ ਮਿਲਦੀ ਹੈ।
- ਗੈਸ (ਹਵਾ ਦੇ ਅੰਸ਼ ਆਕਸੀਜਨ ਇਕ ਗੈਸ ਹੈ।
- ਆਖ਼ਰਕਾਰ (ਅ)ਤ) – ਸੂਰਜ ਨਾਲੋਂ ਟੁੱਟੀ ਧਰਤੀ ਆਖ਼ਰਕਾਰ ਠੰਢੀ ਹੋ ਗਈ।
- ਲਾਟੂ (ਘੁੰਮਣ ਵਾਲਾ ਖਿਡਾਉਣਾ) – ਮੈਂ ਡੋਰ ਲਪੇਟ ਕੇ ਲਾਟੂ ਸੁੱਟਿਆ ਤੇ ਉਹ ਘੁੰਮਣ ਲੱਗਾ
- ਵਾਯੂ (ਹਵਾ) – ਧਰਤੀ ਦੇ ਦੁਆਲੇ ਵਾਯੂ ਦਾ ਗਿਲਾਫ਼ ਚੜ੍ਹਿਆ ਹੋਇਆ ਹੈ।
ਅਧਿਆਪਕ ਬੱਚਿਆਂ ਨੂੰ ਧਰਤੀ ਦੇ ਮਹੱਤਵ ਬਾਰੇ ਸਮਝਾਵੇ।
PSEB 8th Class Punjabi Guide ਧਰਤੀ Important Questions and Answers
1. ਨਿਬੰਧਾਤਮਕ ਤੇ ਸੰਖੇਪ ਉੱਤਰ ਵਾਲੇ ਪ੍ਰਸ਼ਨ
(ਉ) ਮੈਂ ਸੂਰਜ ਦੀ ਬੇਟੀ ਰਾਣੀ,
ਥਲ ਤੋਂ ਤਿੰਨ ਗੁਣਾ ਹੈ ਪਾਣੀ।
ਆਖਣ ਲੋਕੀਂ ਧਰਤੀ ਮਾਂ,
ਮੈਂ ਤਾਂ ਰੈਣ – ਬਸੇਰਾ ਹਾਂ।
ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੈਂ ਸੂਰਜ ਦੀ ਪਿਆਰੀ ਬੇਟੀ ਹਾਂ। ਮੇਰੀ ਬਣਤਰ ਵਿਚ ਇਕ ਹਿੱਸਾ ਜ਼ਮੀਨ ਅਤੇ ਉਸ ਤੋਂ ਤਿੰਨ ਗੁਣਾਂ ਪਾਣੀ ਸ਼ਾਮਿਲ ਹੈ। ਲੋਕ ਮੈਨੂੰ ‘ਧਰਤੀ – ਮਾਂ` ਆਖਦੇ ਹਨ, ਪਰੰਤੁ ਮੈਂ ਸਭ ਦੇ ਲਈ ਕੁੱਝ ਚਿਰ ਲਈ ਰਹਿਣ ਦੀ ਥਾਂ ਹਾਂ। ਮੇਰੇ ਉੱਤੇ ਕੋਈ ਸਦਾ ਲਈ ਨਹੀਂ ਰਹਿੰਦਾ।
ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਸੂਰਜ ਤੋਂ ਵੱਖ ਹੋ ਕੇ ਬਣੀ ਹੈ। ਇਸ ਉੱਪਰ ਇਕ ਹਿੱਸਾ ਜ਼ਮੀਨ ਅਤੇ ਤਿੰਨ ਹਿੱਸੇ ਪਾਣੀ ਹੈ। ਲੋਕ ਇਸਨੂੰ ਧਰਤੀ – ਮਾਂ ਕਹਿੰਦੇ ਹਨ, ਪਰੰਤੂ ਇਹ ਸਭ ਦੇ ਲਈ ਕੁੱਝ ਸਮਾਂ ਰਹਿਣ ਦੀ ਥਾਂ ਹੈ।
ਔਖੇ ਸ਼ਬਦਾਂ ਦੇ ਅਰਥ – ਥਲ – ਜ਼ਮੀਨ, ਮਿੱਟੀ ਨਾਲ ਬਣੀ ਥਾਂ ਰੈਣ – ਬਸੇਰਾ – ਰਾਤ ਰਹਿਣ ਦੀ ਥਾਂ, ਮੁਸਾਫ਼ਰਖ਼ਾਨਾ।
(ਅ) ਹੋਂਦ ਮੇਰੀ ਹੈ ਬੜੀ ਪੁਰਾਣੀ,
ਇਹ ਵੀ ਹੈ ਇਕ ਅਜਬ ਕਹਾਣੀ !
ਦਿਸਦੀ ਹਾਂ ਮਿੱਟੀ ਦੀ ਢੇਰੀ,
ਸ਼ਕਲ ਹੋਰ ਸੀ ਪਹਿਲਾਂ ਮੇਰੀ।
ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਉਹ ਬਹੁਤ ਪੁਰਾਣੇ ਸਮੇਂ ਵਿਚ ਬਣੀ ਸੀ। ਉਸਦੇ ਬਣਨ ਦੀ ਕਹਾਣੀ ਵੀ ਬੜੀ ਅਦਭੁਤ ਹੈ। ਉਹ ਇਸ ਵੇਲੇ ਮਿੱਟੀ ਦੀ ਢੇਰੀ ਦੇ ਰੂਪ ਵਿਚ ਦਿਸਦੀ ਹੈ। ਪਰੰਤੂ ਇਸ ਤੋਂ ਪਹਿਲਾਂ ਉਸ ਦੀ ਸ਼ਕਲ ਹੋਰ ਹੀ ਸੀ।
ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਬਹੁਤ ਹੀ ਪੁਰਾਣੇ ਸਮੇਂ ਵਿਚ ਬਣੀ ਸੀ। ਉਸ ਦੇ ਬਣਨ ਦੀ ਕਹਾਣੀ ਬੜੀ ਅਜੀਬ ਹੈ। ਇਸ ਸਮੇਂ ਇਹ ਮਿੱਟੀ ਦੀ ਢੇਰੀ ਦਿਸਦੀ ਹੈ, ਪਰੰਤੂ ਪਹਿਲਾਂ ਇਹ ਇਸ ਤਰ੍ਹਾਂ ਦੀ ਨਹੀਂ ਸੀ।
ਔਖੇ ਸ਼ਬਦਾਂ ਦੇ ਅਰਥ – ਹੋਂਦ – ਹੋਣਾ, ਬਣਨਾ ਅਜਬ – ਹੈਰਾਨ ਕਰਨ ਵਾਲੀ।
(ਇ) ਭਖਦੀਆਂ ਗੈਸਾਂ ਦਾ ਸੀ ਗੋਲਾ,
ਦਗਦਾ ਜਿਉਂ ਭੱਠੀ ਵਿਚ ਕੋਲਾ।
ਬੀਤੇ ਵਰੇ ਕਈ ਲੱਖ ਹਜ਼ਾਰ,
ਠੰਢੀ ਹੋ ਗਈ ਆਖ਼ਰਕਾਰ।
ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਪੁਰਾਤਨ ਸਮੇਂ ਵਿਚ ਸੂਰਜ ਨਾਲੋਂ ਟੁੱਟਣ ਪਿੱਛੋਂ ਮੈਂ ਬਲਦੀਆਂ ਗੈਸਾਂ ਦਾ ਗੋਲਾ ਸਾਂ ਅਤੇ ਇਸ ਤਰ੍ਹਾਂ ਭਖ ਰਹੀ ਸੀ, ਜਿਸ ਤਰ੍ਹਾਂ ਭੱਠੀ ਵਿਚ ਕੋਲਾ ਭਖਦਾ ਹੈ। ਇਸ ਹਾਲਤ ਵਿਚ ਮੈਨੂੰ ਕਰੋੜਾਂ ਵਰ੍ਹੇ ਬੀਤ ਗਏ। ਅੰਤ ਮੈਂ ਠੰਢੀ ਹੋ ਗਈ।
ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਕਰੋੜਾਂ ਸਾਲ ਪਹਿਲਾਂ ਸੂਰਜ ਤੋਂ ਵੱਖ ਹੋਣ ਮਗਰੋਂ ਧਰਤੀ ਭਖਦੀਆਂ ਗੈਸਾਂ ਦਾ ਗੋਲਾ ਸੀ, ਜੋ ਹੌਲੀ – ਹੌਲੀ ਠੰਢਾ ਹੋ ਕੇ ਧਰਤੀ ਦਾ ਇਹ ਰੂਪ ਧਾਰਨ ਕਰ ਗਿਆ।
ਔਖੇ ਸ਼ਬਦਾਂ ਦੇ ਅਰਥ – ਭਖਦੀਆਂ – ਬਲਦੀਆਂ। ਦਗਦਾ – ਭੁੱਖਦਾ, ਗਰਮੀ ਨਾਲ ਲਾਲ।
(ਸ) ਮੈਂ ਸੂਰਜ ਤੋਂ ਹੋਈ ਪੈਦਾ,
ਦੁਆਲੇ ਘੁੰਮਣਾ ਪੱਕਾ ਕਾਇਦਾ।
ਗਰਮੀ, ਮੀਂਹ, ਬਸੰਤ, ਸਿਆਲ,
ਆ ਕੇ ਪੁੱਛਣ ਮੇਰਾ ਹਾਲ ਨੂੰ
ਪ੍ਰਸ਼ਨ 7.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੈਂ ਸੂਰਜ ਤੋਂ ਪੈਦਾ ਹੋਈ ਹਾਂ ਅਤੇ ਮੈਂ ਆਪਣੇ ਪੱਕੇ ਨੇਮ ਅਨੁਸਾਰ ਸੂਰਜ ਦੁਆਲੇ ਹੀ ਘੁੰਮਦੀ ਰਹਿੰਦੀ ਹਾਂ ਗਰਮੀ, ਬਰਸਾਤ, ਬਸੰਤ ਤੇ ਸਿਆਲ ਆਦਿ ਰੁੱਤਾਂ ਸਭ ਮੇਰੇ ਕੋਲ ਆ ਕੇ ਮੇਰਾ ਹਾਲ ਪੁੱਛਦੀਆਂ ਹਨ।
ਪ੍ਰਸ਼ਨ 8.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਸੂਰਜ ਤੋਂ ਪੈਦਾ ਹੋਈ ਹੈ ਤੇ ਆਪਣੇ ਨੇਮ ਅਨੁਸਾਰ ਸੂਰਜ ਦੁਆਲੇ ਘੁੰਮਦੀ ਰਹਿੰਦੀ ਹੈ। ਉਸਦੇ ਘੁੰਮਣ ਨਾਲ ਹੀ ਗਰਮੀ, ਬਰਸਾਤ, ਬਸੰਤ ਤੇ ਸਿਆਲ ਆਦਿ ਰੁੱਤਾਂ ਆਉਂਦੀਆਂ ਹਨ।
ਔਖੇ ਸ਼ਬਦਾਂ ਦੇ ਅਰਥ – ਕਾਇਦਾ – ਨੇਮ, ਨਿਯਮ।
(ਹ) ਮੈਂ ਹਾਂ ਅੰਡੇ ਵਾਕੁਰ ਗੋਲ,
ਪਾਇਆ ਮੈਂ ਵਾਧੂ ਦਾ ਖੋਲ।
ਗੈਸਾਂ ਕਈ ਵਾਯੂ ਦੇ ਵਿਚ,
ਰੱਖਾਂ ਮੈਂ ਆਪਣੇ ਵਲ ਖਿੱਚ।
ਪ੍ਰਸ਼ਨ 9.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਤੀ ਕਹਿੰਦੀ ਹੈ ਕਿ ਮੈਂ ਆਂਡੇ ਵਾਂਗ ਗੋਲ ਹਾਂ ਅਤੇ ਮੇਰੇ ਉੱਪਰ ਹਵਾ ਦਾ ਗਿਲਾਫ਼ ਪਾਇਆ ਹੋਇਆ ਹੈ। ਮੇਰੇ ਦੁਆਲੇ ਦੀ ਹਵਾ ਵਿਚ ਬਹੁਤ ਸਾਰੀਆਂ ਗੈਸਾਂ ਹਨ, ਜਿਨ੍ਹਾਂ ਨੂੰ ਉਹ ਆਪਣੇ ਵਲ ਖਿੱਚ ਕੇ ਰੱਖਦੀ ਹੈ।
ਪ੍ਰਸ਼ਨ 10.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਧਰਤੀ ਆਂਡੇ ਵਰਗੀ ਗੋਲ ਹੈ।ਉਸਨੇ ਆਪਣੇ ਦੁਆਲੇ ਹਵਾ ਦਾ ਗਿਲਾਫ਼ ਚੜ੍ਹਾ ਕੇ ਰੱਖਿਆ ਹੋਇਆ ਹੈ, ਜਿਸ ਵਿਚ ਬਹੁਤ ਸਾਰੀਆਂ ਗੈਸਾਂ ਹਨ। ਧਰਤੀ ਇਸ ਹਵਾ ਨੂੰ ਆਪਣੇ ਵਲ ਖਿੱਚ ਕੇ ਰੱਖਦੀ ਹੈ।
ਔਖੇ ਸ਼ਬਦਾਂ ਦੇ ਅਰਥ – ਵਾਕੁਰ – ਵਾਂਗ। ਵਾਯੂ – ਹਵਾ ਖੋਲ – ਗਿਲਾਫ਼।