Punjab State Board PSEB 8th Class Punjabi Book Solutions Chapter 14 ਜੜ੍ਹ Textbook Exercise Questions and Answers.
PSEB Solutions for Class 8 Punjabi Chapter 14 ਜੜ੍ਹ
(i) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :
(i) ਖਾਣੇ ਵਾਲੇ ਡੱਬੇ ਦੇ ਇੱਕ ਖ਼ਾਨੇ ਵਿੱਚ ਕੀ ਪਾਇਆ ਹੋਇਆ ਸੀ ?
(ਉ) ਅਮਰੂਦ
(ਅ) ਸੇਬ
(ਈ) ਮਠਿਆਈ
(ਸ) ਜਾਮਣਾਂ ।
ਉੱਤਰ :
ਜਾਮਣਾਂ
(ii) ਸਕੂਲ ਦੇ ਮੈਦਾਨ ਵਿੱਚ ਪਾਣੀ ਕਿਸ ਨੇ ਛੱਡਿਆ ?
(ਉ) ਲੋਕਾਂ ਨੇ
(ਅ) ਬੱਚਿਆਂ ਨੇ
(ਈ) ਅਧਿਆਪਕਾਂ ਨੇ
(ਸ) ਮਾਲੀ ਨੇ ।
ਉੱਤਰ :
ਮਾਲੀ ਨੇ
(iii) ਮੀਂਹ ਪੈਣ ਕਾਰਨ ਜਾਮਣ ਦੇ ਬੂਟੇ ਨੂੰ ਕੀ ਮਹਿਸੂਸ ਹੋਇਆ ?
(ੳ) ਭੈਅ
(ਅ) ਹੈਰਾਨੀ
(ਇ) ਅਨੰਦ
(ਸ) ਡਰ ॥
ਉੱਤਰ :
ਅਨੰਦ
(iv) ਜਾਮਣ ਦਾ ਬੂਟਾ ਗੁੰਡ-ਮਰੁੰਡ ਕਿਸ ਨੇ ਕੀਤਾ ?
(ੳ) ਮੱਝ ਨੇ
(ਅ) ਭੇਡ ਨੇ
(ਈ) ਮਾਲੀ ਨੇ
(ਸ) ਬੱਕਰੀ ਨੇ ।
ਉੱਤਰ :
ਬੱਕਰੀ ਨੇ
(v) ‘‘ਮੈਂ ਹਾਰਾਂਗੀ ਨਹੀਂ ।” ਇਹ ਸ਼ਬਦ ਕਿਸ ਨੇ, ਕਿਸ ਨੂੰ ਕਹੇ ?
(ਉ) ਤਣੇ ਨੇ ਜੜ੍ਹ ਨੂੰ
(ਅ ਜੜ੍ਹ ਨੇ ਤਣੇ ਨੂੰ
( ਬੱਕਰੀ ਨੇ ਜੜ੍ਹ ਨੂੰ
(ਸ) ਜੜ੍ਹ ਨੇ ਬੱਕਰੀ ਨੂੰ ।
ਉੱਤਰ :
ਜੜ ਨੇ ਤਣੇ
(ii) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਭੋਲੂ ਨੇ ਖਾਣੇ ਵਾਲੇ ਡੱਬੇ ਵਿੱਚ ਕੀ ਦੇਖਿਆ ?
ਉੱਤਰ :
ਕੁੱਝ ਜਾਮਣਾਂ ।
ਪ੍ਰਸ਼ਨ 2.
ਭੋਲੂ ਨੇ ਸਕੂਲ ਦੀ ਕੰਧ ਕੋਲ ਕੀ ਸੁੱਟਿਆ ?
ਉੱਤਰ :
ਜਾਮਣ ਦੀ ਗਿਟਕ ।
ਪ੍ਰਸ਼ਨ 3.
ਪੰਛੀਆਂ ਦੀ ਡਾਰ ਦੇਖ ਕੇ ਜਾਮਣ ਦੇ ਬੂਟੇ ਨੇ ਕੀ ਮਹਿਸੂਸ ਕੀਤਾ ?
ਉੱਤਰ :
ਕਿ ਕਿਸੇ ਨੇ ਉਸਨੂੰ ਧਰਤੀ ਨਾਲ ਜਕੜਿਆ ਹੋਇਆ ਹੈ ।
ਪ੍ਰਸ਼ਨ 4.
ਜਾਮਣ ਦੇ ਬੂਟੇ ਦੀ ਚਿੰਤਾ ਕਿਉਂ ਵਧਣ ਲੱਗੀ ?
ਉੱਤਰ :
ਕਿਉਂਕਿ ਘਾਹ ਚਰਦੀ ਬੱਕਰੀ ਉਸਨੂੰ ਖਾਣ ਲਈ ਆ ਰਹੀ ਸੀ ।
ਪ੍ਰਸ਼ਨ 5.
ਜੜ੍ਹ ਨੂੰ ਕੀ ਕਹਿ ਕੇ ਬੁਟਾ ਝੂਮਣ ਲੱਗ ਪਿਆ ?
ਉੱਤਰ :
ਕਿ ਇਕ ਦਿਨ ਉਹ ਉਸਦੀ ਬਦੌਲਤ ਜ਼ਰੂਰ ਰੁੱਖ ਬਣੇਗਾ ।
(iii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜਾਮਣ ਦਾ ਬੂਟਾ ਅਸਮਾਨ ਵਿੱਚ ਕਿਉਂ ਨਹੀਂ ਸੀ ਉੱਡ ਸਕਦਾ ?
ਉੱਤਰ :
ਕਿਉਂਕਿ ਜੜ੍ਹ ਨੇ ਉਸਨੂੰ ਧਰਤੀ ਵਿਚ ਘੁੱਟ ਕੇ ਜਕੜਿਆ ਹੋਇਆ ਸੀ ।
ਪ੍ਰਸ਼ਨ 2.
ਜਾਮਣ ਦੇ ਬੂਟੇ ਨੇ ਬੱਕਰੀ ਨੂੰ ਕੀ ਕਿਹਾ ?
ਉੱਤਰ :
ਜਾਮਣ ਦੇ ਬੂਟੇ ਨੇ ਬੱਕਰੀ ਨੂੰ ਕਿਹਾ ਕਿ ਉਹ ਉਸਨੂੰ ਨਾ ਖਾਵੇ, ਕਿਉਂਕਿ ਅਜੇ ਉਹ ਬਹੁਤ ਛੋਟਾ ਹੈ । ਫਿਰ ਜਦੋਂ ਬੱਕਰੀ ਉਸਨੂੰ ਖਾਣ ਲਈ ਬਜ਼ਿਦ ਰਹੀ, ਤਾਂ ਉਸਨੇ ਕਿਹਾ ਕਿ ਉਹ ਵੱਡਾ ਹੋ ਕੇ ਉਸਨੂੰ ਮਿੱਠੇ ਫਲ ਖਾਣ ਲਈ ਦਿਆ ਕਰੇਗਾ ।
ਪ੍ਰਸ਼ਨ 3.
ਬੱਕਰੀ ਨੇ ਜਾਮਣ ਦੇ ਬੂਟੇ ਨੂੰ ਕੀ ਜਵਾਬ ਦਿੱਤਾ ?
ਉੱਤਰ :
ਬੱਕਰੀ ਨੇ ਜਾਮਣ ਦੇ ਬੂਟੇ ਦਾ ਤਰਲਾ ਨਾ ਮੰਨਿਆ ਤੇ ਕਿਹਾ ਕਿ ਉਸਨੂੰ ਉਸ ਵਰਗੇ ਬੂਟਿਆਂ ਦੇ ਕੋਮਲ ਪੱਤੇ ਬਹੁਤ ਸੁਆਦ ਲਗਦੇ ਹਨ ।
ਪ੍ਰਸ਼ਨ 4.
ਮਨੁੱਖ ਦੀ ਗਲਤੀ ਕਾਰਨ ਕੀ ਵਾਪਰਿਆ ?
ਉੱਤਰ :
ਮਨੁੱਖ ਦੀ ਗਲਤੀ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਥੱਲੇ ਚਲਾ ਗਿਆ ਹੈ ।
ਪ੍ਰਸ਼ਨ 5.
ਕਿਹੜਾ ਬੂਟਾ ਇੱਕ ਦਿਨ ਬਿਰਖ ਬਣਦਾ ਹੈ ?
ਉੱਤਰ :
ਜਿਸਦੀਆਂ ਜੜ੍ਹਾਂ ਧਰਤੀ ਵਿਚ ਡੂੰਘੀਆਂ ਲੱਗੀਆਂ ਹੋਣ ।
(iv) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਵਾਕਾਂ ਵਿੱਚ ਵਰਤੋ :
ਮੁੱਠੀ, ਇਧਰ-ਉਧਰ, ਕਰੂੰਬਲਾਂ, ਬੱਦਲਵਾਈ, ਹੰਕਾਰ, ਹਿੰਮਤ, ਗੁੰਡ-ਮਰੁੰਡ ।
ਉੱਤਰ :
1. ਮੁੱਠੀ (ਮੀਟਿਆ ਹੱਥ) – ਇਸ ਕੰਜੂਸ ਨੇ ਤਾਂ ਕਦੀ ਕਿਸੇ ਮੰਗਤੇ ਨੂੰ ਮੁੱਠੀ ਭਰ ਆਟਾ ਹੀ ਦਿੱਤਾ ।
2. ਇਧਰ-ਉਧਰ (ਇਸ ਪਾਸੇ, ਉਸ ਪਾਸੇ) – ਪੰਛੀ ਅਸਮਾਨ ਵਿਚ ਇਧਰ-ਉਧਰ ਉੱਡ ਰਹੇ ਸਨ ।
3. ਕਰੂੰਬਲਾਂ (ਫੁੱਟ ਰਹੇ ਪੱਤੇ) – ਨਿੱਘੀ ਰੁੱਤ ਆਉਣ ਨਾਲ ਰੁੱਖਾਂ ਉੱਤੇ ਕਰੂੰਬਲਾਂ ਨਿਕਲਣ ਲੱਗੀਆਂ ।
4. ਬੱਦਲਵਾਈ (ਘੁਮੰਡ) – ਅੱਜ ਸਵੇਰ ਦੀ ਬਦਲਵਾਈ ਹੋਈ ਹੈ । ਹੋ ਸਕਦਾ ਹੈ ਮੀਂਹ ਪਵੇ !
5. ਹੰਕਾਰ (ਘਮੰਡ) – ‘ਹੰਕਾਰ ਡਿਗੇ ਸਿਰ ਭਾਰ ।
6. ਹਿੰਮਤ (ਉੱਦਮ) – ਹਿੰਮਤ ਨਾ ਹਾਰੋ ।
7. ਗੁੰਡ-ਮਰੁੰਡ (ਪੱਤਿਆਂ ਤੋਂ ਬਿਨਾਂ ਰੁੱਖ) – ਪੱਤਝੜ ਦੇ ਮੌਸਮ ਵਿਚ ਪੱਤੇ ਝੜਨ ਨਾਲ ਰੁੱਖ ਗੁੰਡ-ਮਰੁੰਡ ਹੋ ਗਏ ।
ਪ੍ਰਸ਼ਨ 2.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਛੁੱਟੀ – अवकाश – Holiday
ਆਖ਼ਰੀ – …………… – …………..
ਬੂਟਾ – …………… – …………..
ਹੌਲੀ-ਹੌਲੀ – …………… – …………..
ਡਾਰ – …………… – …………..
ਮੀਂਹ – …………… – …………..
ਹੰਕਾਰ – …………… – …………..
ਟੀਸੀ – …………… – …………..
ਧਰਤੀ – …………… – …………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਛੁੱਟੀ – अवकाश – Holiday
ਆਖ਼ਰੀ – अंतिम – Last
ਬੂਟਾ – पौधा – Plant
ਹੌਲੀ-ਹੌਲੀ – धीरे-धीरे – Gradually
ਡਾਰ – झुण्ड – Flock
ਮੀਂਹ – बारिश – Rain
ਹੰਕਾਰ – अहंकार – Egotism
ਟੀਸੀ – शिखर – Top
ਧਰਤੀ – धरती – Earth.
ਪ੍ਰਸ਼ਨ 3.
ਸ਼ੁੱਧ ਕਰ ਕੇ ਲਿਖੋ :
ਕੰਦ, ਆਸਮਾਨ, ਖੰਬ, ਪੰਸ਼ੀ, ਡੂੰਗੀ, ਹਿਲ-ਜੁਲ, ਚਾਰ-ਵਾਰੀ ।
ਉੱਤਰ :
ਅਸ਼ੁੱਧ – ਸ਼ੁੱਧ
ਕੰਦ – ਕੱਦ
ਆਸਮਾਨ – ਅਸਮਾਨ
ਅੰਬ – ਖੰਭ
ਪੰਸ਼ੀ – ਪੰਛੀ
ਡੂੰਗੀ- ਡੂੰਘੀ
ਹਿਲਜੁਲ – ਹਿੱਲ-ਜੁੱਲ
ਚਾਰ-ਵਾਰੀ
ਚਾਰ-ਦੀਵਾਰੀ ।
ਪ੍ਰਸ਼ਨ 4.
ਹੇਠ ਲਿਖੇ ਵਾਕ ਨੂੰ ਸੁੰਦਰ ਲਿਖਾਈ ਕਰ ਕੇ ਲਿਖੋ :
ਇਕ ਦਿਨ ਮੀਂਹ ਦੀਆਂ ਕੁੱਝ ਬੂੰਦਾਂ ਡਿਗੀਆਂ ।
ਉੱਤਰ :
…………………………………….
…………………………………….
ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ਉ) ਬੱਕਰੀ ਚਰਦੀ-ਚਰਦੀ ਬੂਟੇ ਕੋਲ ਆ ਗਈ । (ਨਾਂਵ ਚੁਣੋ)
(ਅ) “ਇਹ ਤਾਂ ਲਗਦੈ, ਮੈਨੂੰ ਖਾ ਜਾਏਗੀ ।” (ਪੜਨਾਂਵ ਚੁਣੋ)
(ਈ) ਠੰਢੀ ਹਵਾ ਰੁਮਕਣ ਲੱਗੀ । (ਵਿਸ਼ੇਸ਼ਣ ਚੁਣੋ)
(ਸ) ਮੈਨੂੰ ਨਾ ਖਾਹ । (ਕਿਰਿਆ ਚੁਣੋ)
ਉੱਤਰ :
(ੳ) ਬੱਕਰੀ, ਬੂਟੇ ॥
(ਅ) ਇਹ, ਮੈਨੂੰ ।
(ਈ) ਠੰਢੀ ।
(ਸ) ਖਾਹ ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ
I. ਹੇਠ ਲਿਖੇ ਪੈਰੇ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ
ਭੋਲੂ ਇੱਕ ਪਿੰਡ ਦੇ ਸਕੂਲ ਵਿੱਚ ਪੜ੍ਹਦਾ ਸੀ । ਉਹ ਇਸ ਸਾਲ ਦੂਜੀ ਜਮਾਤ ਵਿਚ ਹੋਇਆ ਸੀ । ਇਕ ਦਿਨ ਉਸ ਨੇ ਅੱਧੀ ਛੁੱਟੀ ਵੇਲੇ ਆਪਣੇ ਖਾਣੇ ਵਾਲਾ ਡੱਬਾ ਖੋਲਿਆ । ਉਸ ਦੇ ਇੱਕ ਖ਼ਾਨੇ ਵਿੱਚ ਉਸ ਦੀ ਮੰਮੀ ਨੇ ਕੁੱਝ ਜਾਮਣਾਂ ਵੀ ਪਾ ਦਿੱਤੀਆਂ ਸਨ । ਰੋਟੀ ਖਾਣ ਤੋਂ ਬਾਅਦ ਭੋਲੁ ਨੇ ਜਾਮਣਾਂ ਨੂੰ ਮੁੱਠੀ ਵਿਚ ਚੁੱਕਿਆ । ਫਿਰ ਉਹ ਬਾਹਰ ਮੈਦਾਨ ਵਲ ਟਹਿਲਣ ਲਈ ਤੁਰ ਪਿਆ । ਉਸ ਦਾ ਦੋਸਤ ਮਨੀ ਵੀ ਉਸ ਦੇ ਨਾਲ ਸੀ । ਉਸ ਨੇ ਮਨੀ ਨੂੰ ਵੀ ਤਿੰਨ-ਚਾਰ ਜਾਮਣਾਂ ਦਿੱਤੀਆਂ । ਦੋਹਾਂ ਨੇ ਜਾਮਣਾਂ ਖਾ ਲਈਆਂ, ਪਰ ਆਖ਼ਰੀ ਜਾਮਣ ਦੀ ਗਿਟਕ ਭੋਲੂ ਦੇ ਮੂੰਹ ਵਿੱਚ ਇਧਰ-ਉਧਰ ਗੇੜੇ ਦੇ ਰਹੀ ਸੀ । ਜਾਮਣ ਦੀ ਗਿਟਕ ਦਾ ਸਾਹ ਘੁਟਣ ਲੱਗਿਆ । ਉਹ ਮਨ ਹੀ ਮਨ ਭੋਲੂ ਨੂੰ ਬੋਲੀ, “ਹੁਣ ਤਾਂ ਬਾਹਰ ਕੱਢ ਕੇ ਸੁੱਟ ਦੇ ਕਿ ਮੈਨੂੰ ਵੀ ਖਾਏਂਗਾ ?” ਭੋਲੂ ਨੇ ਸਕੂਲ ਦੇ ਮੈਦਾਨ ਦੀ ਕੰਧ ਕੋਲ ਮੂੰਹੋਂ ਗਿਟਕ ਕੱਢ ਕੇ ਸੁੱਟ ਦਿੱਤੀ । ਫਿਰ ਉਸ ਨੇ ਪੈਰ ਨਾਲ ਉਸ ਉੱਪਰ ਮਿੱਟੀ ਪਾ ਕੇ ਥੋੜੀ ਜਿਹੀ ਦੱਬ ਵੀ ਦਿੱਤੀ । ਕੁੱਝ ਹੀ ਦਿਨਾਂ ਬਾਅਦ ਉੱਥੇ ਗਿਟਕ ਵਿੱਚੋਂ ਇੱਕ ਬੂਟਾ ਉੱਗ ਆਇਆ । ਇੱਕ ਦਿਨ ਸਕੂਲ ਦੇ ਮਾਲੀ ਨੇ ਮੈਦਾਨ ਵਿੱਚ ਪਾਣੀ ਛੱਡਿਆ । ਜਾਮਣ ਦੇ ਬੂਟੇ ਨੂੰ ਵੀ ਪਾਣੀ ਮਿਲ ਗਿਆ । ਉਹਦੇ ਚਿਹਰੇ ‘ਤੇ ਰੌਣਕ ਆ ਗਈ । ਜਾਮਣ ਦਾ ਬੂਟਾ ਹੌਲੀ-ਹੌਲੀ ਵੱਡਾ ਹੋਣ ਲੱਗਿਆ । ਉਸ ਦੇ ਪੱਤੇ ਪੁੰਗਰਨੇ ਸ਼ੁਰੂ ਹੋ ਗਏ ਸਨ । ਇਉਂ ਲਗਦਾ ਸੀ, ਜਿਵੇਂ ਉਸ ਦੇ ਖੰਭ ਉੱਗ ਆਏ ਹੋਣ ।ਉਹਦਾ ਦਿਲ ਕਰਦਾ ਕਿ ਅਸਮਾਨ ਵਿੱਚ ਉੱਡਦੇ ਪੰਛੀਆਂ ਵਾਂਗ ਉਹ ਵੀ ਆਪਣੇ ਖੰਭਾਂ ਨਾਲ ਉੱਡਣ ਲੱਗ ਪਵੇ ।
ਪ੍ਰਸ਼ਨ 1.
ਇਹ ਪੈਰਾ ਕਿਸ ਕਹਾਣੀ ਵਿਚੋਂ ਹੈ ?
(ਉ) ਜੜ੍ਹ
(ਅ) ਗਿੱਦੜ-ਸਿੰਥੀ
(ਈ) ਈਦ-ਗਾਹ
(ਸ) ਸਮੇਂ ਸਮੇਂ ਦੀ ਗੱਲ ।
ਉੱਤਰ :
ਜੜ੍ਹ !
ਪ੍ਰਸ਼ਨ 2.
ਭੋਲੂ ਕਿਹੜੀ ਜਮਾਤ ਵਿਚ ਪੜ੍ਹਦਾ ਸੀ ?
(ੳ) ਪਹਿਲੀ
(ਅ) ਦੂਜੀ
(ੲ) ਤੀਜੀ
(ਸ) ਚੌਥੀ ।
ਉੱਤਰ :
ਦੂਜੀ ।
ਪ੍ਰਸ਼ਨ 3.
ਭੋਲੂ ਦੀ ਮੰਮੀ ਨੇ ਉਸਦੇ ਰੋਟੀ ਦੇ ਡੱਬੇ ਵਿਚ ਕੀ ਪਾਇਆ ਸੀ ?
(ਉ) ਕੁੱਝ ਅਖ਼ਰੋਟ
(ਅ) ਇਕ ਅਮਰੂਦ
(ੲ) ਕੁੱਝ ਬੇਰ
(ਸ) ਕੁੱਝ ਜਾਮਣਾਂ ।
ਉੱਤਰ :
ਕੁੱਝ ਜਾਮਣਾਂ ।
ਪ੍ਰਸ਼ਨ 4.
ਜਾਮਣਾਂ ਖਾਣ ਸਮੇਂ ਭੋਲੂ ਦੇ ਨਾਲ ਕੌਣ ਸੀ ?
(ਉ) ਸਨੀ
(ਅ) ਮਨੀ
(ੲ) ਹਰੀ
(ਸ) ਗਨੀ ।
ਉੱਤਰ :
ਮਨੀ ॥
ਪ੍ਰਸ਼ਨ 5.
ਭੋਲੂ ਨੇ ਮਨੀ ਨੂੰ ਕਿੰਨੀਆਂ ਜਾਮਣਾਂ ਦਿੱਤੀਆਂ ?
(ਉ) ਤਿੰਨ-ਚਾਰ
(ਅ) ਦੋ-ਤਿੰਨ
(ੲ) ਚਾਰ-ਪੰਜ
(ਸ) ਪੰਜ-ਛੇ ।
ਉੱਤਰ :
ਤਿੰਨ-ਚਾਰ ।
ਪ੍ਰਸ਼ਨ 6.
ਕਿਸ ਨੇ ਭੋਲੂ ਨੂੰ ਕਿਹਾ ਕਿ ਉਹ ਉਸਨੂੰ ਮੂੰਹ ਵਿਚੋਂ ਕੱਢ ਕੇ ਬਾਹਰ ਸੁੱਟ ਦੇਵੇ ?
(ਉ) ਅੰਬ ਨੇ
(ਅ) ਜਾਮਣ ਨੇ
(ਈ) ਬੇਰ ਨੇ
(ਸ) ਗਿਟਕ ਨੇ ।
ਉੱਤਰ :
ਗਿਟਕ ਨੇ ।
ਪ੍ਰਸ਼ਨ 7.
ਕੁੱਝ ਦਿਨਾਂ ਵਿਚੋਂ ਗਿਟਕ ਵਿਚੋਂ ਕੀ ਉੱਗ ਪਿਆ ?
(ਉ) ਬੂਟਾ
(ਅ) ਘਾਹ
(ੲ) ਬਾਜਰਾ
(ਸ) ਕਮਾਦ ॥
ਉੱਤਰ :
ਬੂਟਾ ।
ਪ੍ਰਸ਼ਨ 8.
ਕਿਸ ਨੇ ਮੈਦਾਨ ਵਿੱਚ ਪਾਣੀ ਛੱਡਿਆ ?
(ਉ) ਮਨੀ ਨੇ
(ਅ) ਹਨੀ ਨੇ
(ੲ) ਭੋਲੂ ਨੇ
(ਸ) ਮਾਲੀ ਨੇ !
ਉੱਤਰ :
ਮਾਲੀ ਨੇ ।
ਪ੍ਰਸ਼ਨ 9.
ਪੌਦੇ ਨੂੰ ਆਪਣੇ ਪੱਤੇ ਕੀ ਪ੍ਰਤੀਤ ਹੁੰਦੇ ਸਨ ?
(ਉ) ਕਾਰ
(ਆ) ਖੰਭ
(ੲ) ਸਜਾਵਟ
(ਸ) ਜ਼ਿੰਦਗੀ ।
ਉੱਤਰ :
‘ਖੰਭ ॥
ਪ੍ਰਸ਼ਨ 10.
ਅਸਮਾਨ ਵਿਚ ਉੱਡਦੇ ਪੰਛੀਆਂ ਨੂੰ ਦੇਖ ਕੇ ਪੌਦੇ ਦਾ ਮਨ ਕੀ ਕਰਨ ਨੂੰ ਕਰਦਾ ਸੀ ?
(ੳ) ਉੱਡਣ ਨੂੰ
(ਅ) ਹੱਸਣ ਨੂੰ
(ੲ) ਦੌੜਨ ਨੂੰ
(ਸ) ਰੋਣ ਨੂੰ ।
ਉੱਤਰ :
ਉੱਡਣ ਨੂੰ ।
II. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਹੀ ਉੱਤਰ ਚੁਣ ਕੇ ਲਿਖੋ
ਜੜ ਨੂੰ ਬਹੁਤ ਦੁੱਖ ਹੋਇਆ ਕਿ ਬੱਕਰੀ ਉਸ ਦੇ ਵਧ-ਫੁੱਲ ਰਹੇ ਬੂਟੇ ਨੂੰ ਖਾ ਗਈ ਸੀ । ਭਾਵੇਂ ਮਨੁੱਖ ਦੀ ਗ਼ਲਤੀ ਕਾਰਨ ਧਰਤੀ ਵਿੱਚੋਂ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਰਿਹਾ ਸੀ, ਪਰ ਜਾਮਣ ਦੇ ਬੂਟੇ ਦੀ ਜੜ੍ਹ ਵੀ ਹਿੰਮਤ ਨਹੀ ਸੀ ਹਾਰ ਰਹੀ । ਉਹ ਧਰਤੀ ਹੇਠਲੀ ਥੋੜੀ ਬਹੁਤੀ ਨਮੀ ਵਿੱਚੋਂ ਹੀ ਪਾਣੀ ਦੀ ਬੂੰਦ-ਬੂੰਦ ਇਕੱਠੀ ਕਰ ਕੇ ਆਪਣੇ ਤਣੇ ਨੂੰ ਜਿਉਂਦਾ ਰੱਖ ਰਹੀ ਸੀ । ਇੱਕ ਦਿਨ ਮੀਂਹ ਦੀਆਂ ਕੁੱਝ ਬੂੰਦਾਂ ਡਿਗੀਆਂ । ਜਾਮਣ ਦੇ ਗੁੰਡ-ਮਰੁੰਡ ਤਣੇ ਵਿੱਚ ਜਿਵੇਂ ਸਾਹ ਆ ਗਿਆ ਹੋਵੇ । ਉਸ ਵਿੱਚ ਹਿਲ-ਜੁਲ ਹੋਣ ਲੱਗੀ । ਇੱਕ ਦੋ ਦਿਨਾਂ ਬਾਅਦ ਉਸ ਤਣੇ ਵਿੱਚੋਂ ਨਿੱਕੀਆਂ-ਨਿੱਕੀਆਂ ਕਰੂੰਬਲਾਂ ਫੁੱਟ ਪਈਆਂ । ਇਹ ਕਰੂੰਬਲਾਂ ਉਸ ਦੀਆਂ ਅੱਖਾਂ ਸਨ । ਉਸ ਨੇ ਅੰਗੜਾਈ ਲਈ । ਜਾਮਣ ਦਾ ਤਣਾ ਫਿਰ ਰਾਜ਼ੀ ਹੋਣ ਲੱਗ ਪਿਆ । ਜੜ ਖ਼ੁਸ਼ ਸੀ । ਇੱਕ ਦਿਨ ਉਸ ਨੇ ਤਣੇ ਨੂੰ ਕਹਿੰਦਿਆਂ ਸੁਣਿਆ, “ਮਾਂ, ਮੈਂ ਤਾ ਜਿਉਂਣ ਦੀ ਆਸ ਹੀ ਛੱਡ ਦਿੱਤੀ ਸੀ, ਪਰ ਹੁਣ ਮੇਰੇ ਪੱਤੇ ਤੇ ਲਗਰਾਂ ਫਿਰ ਪੁੰਗਰਨਗੀਆਂ । ਮੈਂ ਹਾਰਾਂਗੀ ਨਹੀਂ ।” “ਜੇ ਕਿਸੇ ਬੂਟੇ ਦੀਆਂ ਜੜਾਂ ਧਰਤੀ ਵਿੱਚ ਡੂੰਘੀਆਂ ਲੱਗੀਆਂ ਹੋਣ, ਤਾਂ ਉਹ ਜ਼ਰੂਰ ਇੱਕ ਨਾ ਇੱਕ ਬਿਰਖ । ਬਣਦਾ ਹੈ ।” “ਹਾਂ ਮਾਂ, ਮੈਂ ਤੇਰੀ ਬਦੌਲਤ ਇੱਕ ਦਿਨ ਜ਼ਰੂਰ ਰੁੱਖ ਬਣਾਂਗਾ ” ਇਹ ਆਖ ਕੇ ਜਾਮਣ ਦਾ ਬੂਟਾ ਫਿਰ ਝੂਮਣ ਲੱਗ ਪਿਆ ।
ਪ੍ਰਸ਼ਨ 1.
ਕੌਣ ਵਧ-ਫੁੱਲ ਰਹੇ ਬੂਟੇ ਨੂੰ ਖਾ ਗਈ ਸੀ ?
(ੳ) ਮੱਝ
(ਅ) ਗਾਂ
(ੲ) ਬੱਕਰੀ
(ਸ) ਭੇਡ ।
ਉੱਤਰ :
ਬੱਕਰੀ ॥
ਪ੍ਰਸ਼ਨ 2.
ਕਿਸ ਦੀ ਗਲਤੀ ਕਾਰਨ ਧਰਤੀ ਵਿਚ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਰਿਹਾ ਸੀ ?
(ਉ) ਮਨੁੱਖ ਦੀ ।
(ਅ) ਕਾਰਪੋਰੇਸ਼ਨ ਦੀ
(ਈ) ਮਸ਼ੀਨਾਂ ਦੀ
(ਸ) ਪਿੰਡਾਂ ਦੀ ।
ਉੱਤਰ :
ਮਨੁੱਖ ਦੀ ।
ਪ੍ਰਸ਼ਨ 3.
ਜਾਮਣ ਦੇ ਬੂਟੇ ਦੀ ਜੜ੍ਹ ਕਿਸ ਤਰ੍ਹਾਂ ਜਿਊ ਰਹੀ ਸੀ ?
(ਉ) ਧੱਕੇ ਨਾਲ
(ਅ) ਹਿੰਮਤ ਨਾਲ
(ਈ) ਚਿੰਤਾ ਵਿਚ
(ਸ) ਦੁੱਖ ਵਿੱਚ ।
ਉੱਤਰ :
ਹਿੰਮਤ ਨਾਲ ।
ਪ੍ਰਸ਼ਨ 4.
ਜੜ੍ਹ ਤਣੇ ਨੂੰ ਪਾਣੀ ਦੀ ਬੂੰਦ-ਬੂੰਦ ਕਿੱਥੋਂ ਦੇ ਰਹੀ ਸੀ ?
(ਉ) ਹਵਾ ਵਿੱਚੋਂ
(ਅ) ਮੀਂਹ ਵਿੱਚੋਂ
(ਈ) ਧਰਤੀ ਵਿੱਚੋਂ
(ਸ) ਤੇਲ ਵਿੱਚੋਂ ।
ਉੱਤਰ :
ਧਰਤੀ ਵਿੱਚੋਂ ।
ਪ੍ਰਸ਼ਨ 5.
ਇਕ ਦਿਨ ਜਾਮਣ ਦੀ ਜੜ੍ਹ ਨੂੰ ਪਾਣੀ ਕਿੱਥੋਂ ਮਿਲਿਆ ?
(ੳ) ਮੀਂਹ ਤੋਂ
(ਅ) ਹਵਾ ਤੋਂ
(ਈ) ਤੇਲ ਤੋਂ
(ਸ) ਬੰਦੇ ਤੋਂ ।
ਉੱਤਰ :
ਮੀਂਹ ਤੋਂ ।
ਪ੍ਰਸ਼ਨ 6.
ਜਾਮਣ ਦਾ ਤਣਾ ਕਿਹੋ ਜਿਹਾ ਸੀ ?
(ਉ) ਗੁੰਡ-ਮੁੰਡ
(ਅ) ਸੁੱਕਾ ਹੋਇਆ
(ਈ) ਵੱਡਾ ਸਾਰਾ
(ਸ) ਲੁਕਿਆ ਹੋਇਆ ।
ਉੱਤਰ :
ਗੁੰਡ-ਮੁੰਡ ।
ਪ੍ਰਸ਼ਨ 7.
ਮੀਂਹ ਦਾ ਪਾਣੀ ਮਿਲਣ ਮਗਰੋਂ ਤਣੇ ਵਿਚੋਂ ਕੀ ਨਿਕਲਿਆ ?
(ਉ) ਕਰੂੰਬਲਾਂ
(ਆ) ਰਸ
(ਈ) ਦੁੱਧ
(ਸ) ਗੂੰਦ ।
ਉੱਤਰ :
ਕਰੂੰਬਲਾਂ ।
ਪ੍ਰਸ਼ਨ 8.
ਤਣਾ ਜੜ੍ਹ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਹੈ ?
(ਉ) ਧੀ
(ਅ) ਭੈਣ
(ਈ) ਮਾਂ ।
(ਸ) ਦਾਦੀ ।
ਉੱਤਰ :
ਮਾਂ ।
ਪ੍ਰਸ਼ਨ 9.
ਜਿਹੜੇ ਬੂਟੇ ਦੀਆਂ ਜੜ੍ਹਾਂ ਧਰਤੀ ਵਿਚ ਡੂੰਘੀਆਂ ਲੱਗੀਆਂ ਹੋਣ, ਉਹ ਇਕ ਨਾ ਇਕ ਦਿਨ ਕੀ ਬਣਦਾ ਹੈ ?
(ਉ) ਬਿਰਖ
(ਅ) ਬੋਹੜ
(ਈ) ਪਿੱਪਲ
(ਸ) ਸਫ਼ੈਦਾ ।
ਉੱਤਰ :
ਬਿਰਖ ।
ਪ੍ਰਸ਼ਨ 10.
ਜਾਮਣ ਦੇ ਬੂਟੇ ਨੇ ਕਿਸ ਦੀ ਬਦੌਲਤ ਇਕ ਦਿਨ ਰੁੱਖ ਬਣ ਜਾਣਾ ਸੀ ?
(ਉ) ਜੜ੍ਹ
(ਅ) ਪੱਤੇ
(ਈ) ਟਾਹਣ
(ਸ) ਹਵਾ ।
ਉੱਤਰ :
ਜੜ੍ਹ ।
ਔਖੇ ਸ਼ਬਦਾਂ ਦੇ ਅਰਥ :
ਜ਼ਿੰਦਾ-ਜਿਉਂਦਾ । ਪਲਾਂ-ਛਿਣਾਂ ਵਿਚ-ਬਹੁਤ ਥੋੜੇ ਜਿਹੇ ਸਮੇਂ ਵਿਚ । ਬੱਦਲਵਾਈ-ਬੱਦਲ ਛਾਏ ਹੋਣਾ ਰੁਮਕਣਾ-ਹਵਾ ਦਾ ਹੌਲੀ-ਹੌਲੀ ਚੱਲਣਾ । ਸੁੰਗੜਨਾਇਕੱਠਾ ਹੁੰਦਾ ਹੋਇਆ । ਹੰਕਾਰ-ਆਕੜ ! ਪਿੱਦੀ-ਇਕ ਛੋਟਾ ਜਿਹਾ ਪੰਛੀ । ਸ਼ੋਰਬਾ-ਸ਼ਬਜ਼ੀ ਜਾਂ ਮੀਟ ਦੀ ਤਰੀ । ਨਮੀ-ਸਿੱਲ । ਗੁੰਡ-ਮੁੰਡ-ਬਿਨਾਂ ਪੱਤਿਆਂ ਤੋਂ ! ਤਣਾ-ਰੁੱਖ ਦਾ ਧਰਤੀ ਤੋਂ ਉੱਪਰਲਾ, ਪਰੰਤੁ ਟਾਹਣਿਆਂ ਤੋਂ ਹੇਠਲਾ ਮੋਟਾ ਹਿੱਸਾ । ਲਗਰਾਂ-ਟਹਿਣੀਆਂ । ਬਿਰਖਰੁੱਖ ।
ਜੜ੍ਹ Summary
ਜੜ੍ਹ ਪਾਠ ਦਾ ਸਾਰ
ਭੋਲੂ ਦੂਜੀ ਜਮਾਤ ਵਿਚ ਪੜ੍ਹਦਾ ਸੀ । ਇਕ ਦਿਨ ਅੱਧੀ ਛੁੱਟੀ ਵੇਲੇ ਉਸਦੇ ਖਾਣੇ ਵਾਲੇ ਡੱਬੇ ਵਿਚੋਂ ਕੁੱਝ ਜਾਮਣਾਂ ਨਿਕਲੀਆਂ, ਜੋ ਉਸਦੀ ਮੰਮੀ ਨੇ ਉਸ ਵਿਚ ਰੱਖੀਆਂ ਸਨ । ਉਸਨੇ ਉਹ ਜਾਮਣਾਂ ਬਾਹਰ ਮੈਦਾਨ ਵਿਚ ਆ ਕੇ ਆਪਣੇ ਦੋਸਤ ਮਨੀ ਨਾਲ ਖਾਧੀਆਂ !
ਜਾਮਣਾਂ ਖਾਣ ਮਗਰੋਂ ਉਹ ਇਕ ਗਿਟਕ ਨੂੰ ਮੂੰਹ ਵਿਚ ਰੱਖ ਕੇ ਚਬੋਲ ਰਿਹਾ ਸੀ ਕਿ ਗਿਟਕ ਨੇ ਉਸਨੂੰ ਕਿਹਾ ਕਿ ਉਹ ਉਸਨੂੰ ਬਾਹਰ ਸੁੱਟ ਦੇਵੇ । ਭੋਲੂ ਨੇ ਗਿਟਕ ਕੰਧ ਦੇ ਕੋਲ ਸੁੱਟ ਦਿੱਤੀ ਤੇ ਪੈਰ ਨਾਲ ਉਸ ਉੱਤੇ ਮਿੱਟੀ ਪਾ ਦਿੱਤੀ । ਕੁੱਝ ਦਿਨਾਂ ਮਗਰੋਂ ਹੀ ਗਿਟਕ ਵਿਚੋਂ ਬੂਟਾ ਉੱਗ ਪਿਆ ਤੇ ਮਾਲੀ ਦੁਆਰਾ ਪਾਣੀ ਦਿੱਤੇ ਜਾਣ ਤੇ ਉਹ ਹੌਲੀ-ਹੌਲੀ ਵੱਡਾ ਹੋਣ ਲੱਗ ਪਿਆ । ਉਸਦੇ ਪੱਤੇ ਨਿਕਲਣ ਲੱਗੇ ਤੇ ਉਸ (ਬੁਟੇ) ਨੂੰ ਇੰਝ ਮਹਿਸੂਸ ਹੋਇਆ, ਜਿਵੇਂ ਉਸਦੇ ਖੰਭ ਨਿਕਲ ਆਏ ਹੋਣ ।
ਪੰਛੀਆਂ ਨੂੰ ਅਸਮਾਨ ਵਿਚ ਉੱਡਦੇ ਦੇਖ ਕੇ ਉਸਦਾ ਦਿਲ ਵੀ ਕੀਤਾ ਕਿ ਉਹ ਅਸਮਾਨ ਵਿਚ ਉੱਡੇ, ਪਰ ਉਸਨੂੰ ਤਾਂ ਕਿਸੇ ਨੇ ਧਰਤੀ ਹੇਠਾਂ ਜਕੜਿਆ ਹੋਇਆ ਸੀ, ਜਦੋਂ ਉਸਨੇ ਜਕੜਨ ਵਾਲੇ ਨੂੰ ਪੁੱਛਿਆ ਕਿ ਉਹ ਕੌਣ ਹੈ, ਤਾਂ ਉਸਨੇ ਕਿਹਾ ਕਿ ਉਹ ਉਸਦੀ ਜੜ ਹੈ । ਜੋ ਧਰਤੀ ਵਿਚੋਂ ਉਸਨੂੰ ਪਾਣੀ ਲੈ ਕੇ ਦਿੰਦੀ ਹੈ । ਜੇਕਰ ਉਹ ਧਰਤੀ ਨਾਲੋਂ ਟੁੱਟ ਗਿਆ, ਤਾਂ ਉਹ ਥੋੜੇ ਜਿਹੇ ਸਮੇਂ ਵਿਚ ਹੀ ਸੁੱਕ ਜਾਵੇਗਾ । ਇਹ ਸੁਣ ਕੇ ਜਾਮਣ ਦਾ ਬੂਟਾ ਡਰ ਗਿਆ ਤੇ ਉਸਨੇ ਪੰਛੀ ਬਣਨ ਦਾ ਖ਼ਿਆਲ ਛੱਡ ਦਿੱਤਾ ।
ਸਕੂਲ ਵਿਚ ਛੁੱਟੀਆਂ ਹੋ ਗਈਆਂ ਸਨ ! ਇੱਕ ਦਿਨ ਮੀਂਹ ਪਿਆ ਤੇ ਜਾਮਣ ਦਾ ਬੂਟਾ ਬਹੁਤ ਖ਼ੁਸ਼ ਹੋਇਆ । ਸਕੂਲ ਦੀ ਟੁੱਟੀ ਹੋਈ ਚਾਰ-ਦੀਵਾਰੀ ਵਿਚੋਂ ਬੱਕਰੀਆਂ ਵਾਲੇ ਮੰਗਲ ਦੀ ਇਕ ਬੱਕਰੀ ਅੰਦਰ ਆ ਕੇ ਘਾਹ ਚਰਨ ਲੱਗੀ ਤੇ ਉਹ ਜਾਮਣ ਦੇ ਬੂਟੇ ਵਲ ਵਧਣ ਲੱਗੀ । ਉਹ ਜਦੋਂ ਉਸਦੇ ਕੋਮਲ ਪੱਤਿਆਂ ਨੂੰ ਮੂੰਹ ਮਾਰਨ ਲੱਗੀ, ਤਾਂ ਉਸਨੇ ਉਸਨੂੰ ਕਿਹਾ ਕਿ ਉਹ ਉਸਨੂੰ ਨਾ ਖਾਵੇ, ਅਜੇ ਉਹ ਬਹੁਤ ਛੋਟਾ ਹੈ, ਪਰੰਤੂ ਬੱਕਰੀ ਨੇ ਆਕੜ ਨਾਲ ਉਸਨੂੰ ਕਿਹਾ ਕਿ ਉਸਨੂੰ ਉਸ ਵਰਗੇ ਬੂਟਿਆਂ ਦੇ ਕੋਮਲ ਪੱਤੇ ਬਹੁਤ ਸੁਆਦ ਲਗਦੇ ਹਨ । ਜਾਮਣ ਨੇ ਕਿਹਾ ਕਿ ਉਹ ਵੱਡਾ ਹੋ ਕੇ ਉਸਨੂੰ ਮਿੱਠੇ ਫਲ ਖਾਣ ਲਈ ਦਿਆ ਕਰੇਗਾ, ਪਰੰਤੂ ਬੱਕਰੀ ਨੇ ਉਸ ਦੀ ਇੱਕ ਨਾ ਮੰਨੀ ਅਤੇ ਉਹ ਉਸਦੀ ਟੀਸੀ ਸਮੇਤ ਸਾਰੇ ਪੱਤੇ ਖਾ ਗਈ, ਪਰੰਤੂ ਉਹ ਉਸਨੂੰ ਜ਼ਮੀਨ ਵਿਚੋਂ ਨਾ ਖਿੱਚ ਸਕੀ, ਕਿਉਂਕਿ ਜੜ੍ਹ ਨੇ ਉਸਨੂੰ ਚੰਗੀ ਤਰ੍ਹਾਂ ਜਕੜਿਆ ਹੋਇਆ ਸੀ ।
ਹੁਣ ਜਾਮਣ ਦੇ ਬੂਟੇ ਦਾ ਥੋੜ੍ਹਾ ਜਿਹਾ ਤਣਾ ਹੀ ਦਿਸ ਰਿਹਾ ਸੀ । ਜੜ੍ਹ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ । ਬੇਸ਼ਕ ਮਨੁੱਖ ਦੀ ਗ਼ਲਤੀ ਕਾਰਨ ਧਰਤੀ ਤੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਸੀ, ਪਰੰਤੁ ਜਾਮਣ ਦੇ ਬੂਟੇ ਦੀ ਜੜ ਵੀ ਹਿੰਮਤ ਨਹੀਂ ਸੀ ਹਾਰ ਰਹੀ । ਉਹ ਧਰਤੀ ਦੀ, ਥੋੜੀ-ਬਹੁਤੀ ਨਮੀ ਵਿਚੋਂ ਹੀ ਪਾਣੀ ਦੀ ਬੂੰਦ-ਬੂੰਦ ਇਕੱਠੀ ਕਰ ਕੇ ਤਣੇ ਨੂੰ ਜਿਊਂਦਾ ਰੱਖ ਰਹੀ ਸੀ । ਇਕ ਦਿਨ ਮੀਂਹ ਪੈਣ ਨਾਲ ਗੁੰਡ-ਮਰੁੰਡ ਤਣੇ ਨੂੰ ਇਕ ਤਰ੍ਹਾਂ ਸਾਹ ਆ ਗਿਆ । ਉਸ ਵਿਚੋਂ ਨਿੱਕੀਆਂ-ਨਿੱਕੀਆਂ ਕਰੂੰਬਲਾਂ ਫੁੱਟ ਪਈਆਂ ਤੇ ਉਹ ਫਿਰ ਰਾਜ਼ੀ ਹੋ ਗਿਆ ।
ਜੜ੍ਹ ਖੁਸ਼ ਸੀ । ਉਹ ਕਹਿ ਰਹੀ ਸੀ ਕਿ ਹੁਣ ਉਹ ਹਰੇਗੀ ਨਹੀਂ । ਜੇਕਰ ਕਿਸੇ ਬੂਟੇ ਦੀਆਂ ਜੜ੍ਹਾਂ ਡੂੰਘੀਆਂ ਧਰਤੀ ਵਿਚ ਲੱਗੀਆਂ ਹੋਣ, ਤਾਂ ਉਹ ਇਕ ਦਿਨ ਜ਼ਰੂਰ ਬਿਰਖ਼ ਬਣਦਾ ਹੈ । ਬੂਟਾ ਉਸਨੂੰ ਕਹਿ ਰਿਹਾ ਸੀ ਕਿ ਇਕ ਦਿਨ ਉਹ ਜ਼ਰੂਰ ਰੁੱਖ ਬਣੇਗਾ । ਇਹ ਕਹਿ ਕੇ ਉਹ ਝੂਮਣ ਲੱਗ ਪਿਆ ।