Punjab State Board PSEB 8th Class Punjabi Book Solutions Chapter 14 ਸਾਂਝੀ ਮਾਂ Textbook Exercise Questions and Answers.
PSEB Solutions for Class 8 Punjabi Chapter 14 ਸਾਂਝੀ ਮਾਂ (1st Language)
Punjabi Guide for Class 8 PSEB ਸਾਂਝੀ ਮਾਂ Textbook Questions and Answers
ਸਾਂਝੀ ਮਾਂ ਪਾਠ-ਅਭਿਆਸ
1. ਦੱਸੋ :
(ਉ) ਸ਼ੁਰੂ ਵਿੱਚ ਪੰਜਾਬ ਕੌਰ ਨੂੰ ਕਿਸੇ ਪ੍ਰਕਾਰ ਦਾ ਕੋਈ ਭੈ ਕਿਉਂ ਨਹੀਂ ਸੀ ?
ਉੱਤਰ :
ਸ਼ੁਰੂ ਵਿਚ ਪੰਜਾਬ ਕੌਰ ਨੂੰ ਕਿਸੇ ਪ੍ਰਕਾਰ ਦਾ ਭੈ ਇਸ ਕਰਕੇ ਨਹੀਂ ਸੀ ਕਿਉਂਕਿ ਉਦੋਂ ਲੜਾਈ ਉਸ ਤੋਂ ਬੜੀ ਦੂਰ ਕਸ਼ਮੀਰ ਅਤੇ ਫਿਰ ਜੰਮੂ ਦੇ ਇਲਾਕੇ ਵਿਚ ਹੋ ਰਹੀ ਸੀ। ਉਹ ਕਸ਼ਮੀਰ ਦੀ ਲੜਾਈ ਨੂੰ ਇਕ ਅਭਿਆਸ ਸਮਝਦੀ ਰਹੀ ਅਤੇ ਜੰਮੂ ਦੀ ਲੜਾਈ ਵਿਚ ਚਲਦੀਆਂ ਤੋਪਾਂ ਵਿਚੋਂ ਉਸ ਨੂੰ ਸੰਗੀਤ ਦੀਆਂ ਅਵਾਜ਼ਾਂ ਪ੍ਰਤੀਤ ਹੁੰਦੀਆਂ ਸਨ। ਇਸ ਕਰਕੇ ਉਸ ਨੂੰ ਇਨ੍ਹਾਂ ਲੜਾਈਆਂ ਤੋਂ ਕਿਸੇ ਪ੍ਰਕਾਰ ਦਾ ਭੈ ਨਹੀਂ ਸੀ।
(ਅ) ਪੰਜਾਬ ਕੌਰ ਨੂੰ ਜਾਪਿਆ ਜਿਵੇਂ ਲੜਾਈ ਦੀ ਖ਼ਬਰ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ ਹੋਵੇ। ਪੰਜਾਬ ਕੌਰ ਨੂੰ ਅਜਿਹਾ ਕਿਉਂ ਜਾਪਿਆ?
ਉੱਤਰ :
ਜਦੋਂ ਪਾਕਿਸਤਾਨ ਨੇ ਲੜਾਈ ਦਾ ਫ਼ਰੰਟ ਪੰਜਾਬ ਦੀਆਂ ਸਰਹੱਦਾਂ ਉੱਪਰ ਖੋਲ੍ਹ ਕੇ ਗੋਲੇ, ਗੋਲੀਆਂ ਤੇ ਬੰਬ ਵਰਸਾਉਣੇ ਸ਼ੁਰੂ ਕੀਤੇ, ਤਾਂ ਪੰਜਾਬ ਕੌਰ ਨੂੰ ਜਾਪਿਆ ਜਿਵੇਂ ਦੁਸ਼ਮਣ ਉਸ ਦੇ ਘਰ ਨੇੜੇ ਛਿਹਰਟੇ ਵਿਚ ਆ ਵੜਿਆ ਹੋਵੇ। ਇਹ ਸਭ ਕੁੱਝ ਉਸ ਦੇ ਇੰਨਾ ਨੇੜੇ ਵਾਪਰ ਰਿਹਾ ਸੀ ਕਿ ਭਾਰਤੀ ਫ਼ੌਜਾਂ ਦਾ ਲਾਹੌਰ ਵਲ ਵਧਣਾ ਉਸ ਨੂੰ ਕੋਈ ਖੁਸ਼ੀ ਨਹੀਂ ਸੀ ਦੇ ਰਿਹਾ ਸਰਹੱਦ ਤੋਂ ਪੁੱਜੀਆਂ ਘਮਸਾਣ ਦੇ ਯੁੱਧ ਦੀਆਂ ਖ਼ਬਰਾਂ ਤੋਂ ਉਸ ਨੂੰ ਭੈ ਆਉਣ ਲੱਗਾ ! ਅਜਿਹੀਆਂ ਖ਼ਬਰਾਂ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ, ਕਿਉਂਕਿ ਉਸ ਨੂੰ ਲੜਾਈ ਬੜੀ ਭਿਆਨਕ ਚੀਜ਼ ਜਾਪਣ ਲੱਗ ਪਈ ਸੀ।
(ਈ) ਯੁੱਧ ਦੀ ਖ਼ਬਰ ਨੇ ਸਾਰੇ ਸ਼ਹਿਰੀਆਂ ਨੂੰ ਇੱਕ-ਮੁੱਠ ਕਿਵੇਂ ਕਰ ਦਿੱਤਾ ?
ਉੱਤਰ :
ਭਾਰਤੀ ਜਵਾਨਾਂ ਤੇ ਪਾਕਿਸਤਾਨੀ ਸਿਪਾਹੀਆਂ ਵਿਚਕਾਰ ਸਰਹੱਦੋਂ ਪਾਰ ਘਮਸਾਣ ਦੇ ਯੁੱਧ ਦੀ ਖ਼ਬਰ ਨੇ ਸਾਰੇ ਸ਼ਹਿਰੀਆਂ ਨੂੰ ਇਕ – ਮੁੱਠ ਕਰ ਦਿੱਤਾ ਸੀ। ਇਸ ਦੇ ਨਾਲ ਹੀ ਰੇਡੀਓ ਤੋਂ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਉੱਤੇ ਪਾਕਿਸਤਾਨੀ ਜਹਾਜ਼ਾਂ ਦੁਆਰਾ ਬੰਬਾਰੀ ਕਰਨ ਦਾ ਡਰ ਹੋਣ ਦੀ ਖ਼ਬਰ ਨੇ ਸ਼ਹਿਰ ਵਿਚ ਪੂਰਨ ਬਲੈਕ – ਆਊਟ ਰੱਖਣ ਤੇ ਹਵਾਈ ਹਮਲੇ ਤੋਂ ਬਚਾਓ ਲਈ ਟੋਇਆਂ ਵਿਚ ਸਾਉਣ ਤੇ ਪਾਕਿਸਤਾਨੀ ਛਾਤੂਬਰਦਾਰਾਂ ਦੇ ਸਰਗਰਮ ਹੋਣ ਦੀਆਂ ਖ਼ਬਰਾਂ ਨੇ ਸਾਰੇ ਸ਼ਹਿਰ ਨੂੰ ਇਕ – ਮੁੱਠ ਕਰ ਦਿੱਤਾ ਸੀ।
(ਸ) ਪੰਜਾਬ ਕੌਰ ਆਪਣੇ ਕਿਹੜੇ ਪੁੱਤਰਾਂ ਤੋਂ ਬਲਿਹਾਰ ਜਾਂਦੀ ਸੀ ਤੇ ਕਿਉਂ ?
ਉੱਤਰ :
ਜ਼ਹਿਰੀਲੀ ਗੈਸ ਦਾ ਬੰਬ ਫਟਣ ਮਗਰੋਂ ਪੰਜਾਬ ਕੌਰ ਦਾ ਸਾਰਾ ਗਵਾਂਢ ਖ਼ਾਲੀ ਹੋ ਗਿਆ। ਪੰਜਾਬ ਕੌਰ ਦੇ ਸਾਥੀ ਹੁਣ ਕੇਵਲ ਨਾਲ ਦੇ ਖੇਤ ਵਿਚ ਲੱਗੀ ਤੋਪ ਵਾਲੇ ਤੋਪਚੀ ਹੀ ਸਨ।ਉਹ ਵੇਲੇ – ਕੁਵੇਲੇ ਆ ਕੇ ਪੰਜਾਬ ਕੌਰ ਕੋਲ ਬੈਠਦੇ ਤੇ ਜਿੱਤ ਦਾ ਅਹਿਸਾਸ ਕਰਾਉਂਦੇ ਹੋਏ ਉਸਨੂੰ ਧਰਵਾਸ ਦਿੰਦੇ। ਉਹ ਉਨ੍ਹਾਂ ਨੂੰ ਚਾਹ ਪਿਲਾਉਂਦੀ ਤੇ ‘ਸ਼ੇਰ ਦੇ ਬੱਚੇ’ ਆਖ ਕੇ ਪੁਕਾਰਦੀ। ਉਹ ਵੈਰੀਆਂ ਦੇ ਜਹਾਜ਼ ਫੰਡਣ ਵਾਲੇ ਆਪਣੇ ਉਨ੍ਹਾਂ ਪੁੱਤਰਾਂ ਦੀ ਬਹਾਦਰੀ ਤੇ ਹੌਸਲੇ ਕਰਕੇ ਉਨ੍ਹਾਂ ਤੋਂ ਬਲਿਹਾਰ ਜਾਂਦੀ ਸੀ।
(ਹ) ਪੰਜਾਬ ਕੌਰ ਨੇ ਘਰ ਛੱਡਣ ਦਾ ਫ਼ੈਸਲਾ ਕਿਉਂ ਕਰ ਲਿਆ ਸੀ ?
ਉੱਤਰ :
ਜਦੋਂ ਜ਼ਹਿਰੀਲੀ ਗੈਸ ਦਾ ਇਕ ਗੋਲਾ ਪੰਜਾਬ ਕੌਰ ਦੇ ਦਰਾਂ ਅੱਗੇ ਡਿਗਿਆ ਤੇ ਉਸ ਦੁਆਰਾ ਤਬਾਹੀ ਮਚਾਉਣ ਮਗਰੋਂ ਉਸਦਾ ਸਾਰਾ ਗੁਆਂਢ ਖ਼ਾਲੀ ਹੋ ਗਿਆ, ਉੱਥੇ ਤੋਪਚੀਆਂ ਤੋਂ ਇਲਾਵਾ ਕੋਈ ਨਾ ਰਿਹਾ, ਤਾਂ ਪੰਜਾਬ ਕੌਰ ਨੂੰ ਆਪਣੇ ਬੱਚਿਆਂ ਦਾ ਫ਼ਿਕਰ ਪੈ ਗਿਆ।ਉਹ ਆਪਣੇ ਬੱਚਿਆਂ ਨੂੰ ਮਰਦੇ ਜਾਂ ਅਨੀਂਦਰੇ ਵਿਚ ਰਹਿੰਦੇ ਨਹੀਂ ਸੀ ਦੇਖ ਸਕਦੀ। ਫਲਸਰੂਪ ਉਸ ਨੇ ਘਰ ਛੱਡਣ ਦਾ ਫ਼ੈਸਲਾ ਕਰ ਲਿਆ।
(ਕ) ਤੋਪਚੀਆਂ ਦੇ ਸਰਦਾਰ ਨੇ ਪੰਜਾਬ ਕੌਰ ਨੂੰ ਕੀ ਕਿਹਾ ?
ਉੱਤਰ :
ਤੋਪਚੀਆਂ ਦੇ ਸਰਦਾਰ ਨੇ ਦੁਸ਼ਮਣ ਦੇ ਗੋਲਿਆਂ ਤੋਂ ਡਰ ਕੇ ਪਰਿਵਾਰ ਸਮੇਤ ਘਰ ਛੱਡਣ ਲਈ ਤਿਆਰ ਹੋਈ ਪੰਜਾਬ ਕੌਰ ਨੂੰ ਕਿਹਾ ਕਿ ਜਿੰਨਾ ਚਿਰ ਉਹ ਜਿਊਂਦੇ ਹਨ, ਓਨਾ ਚਿਰ ਕੋਈ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪੁਚਾ ਸਕਦਾ। ਉਸ ਦਾ ਭਾਵ ਸੀ ਕਿ ਪੰਜਾਬ ਕੌਰ ਤੇ ਉਸ ਦਾ ਪਰਿਵਾਰ ਉੱਥੋਂ ਨਾ ਜਾਵੇ।
(ਖ) ਅੱਧਾ ਪਰਿਵਾਰ ਪਿੱਛੇ ਛੱਡ ਕੇ ਤੁਰ ਜਾਣਾ ਕਾਇਰਤਾ ਹੈ। ਇਸ ਵਾਕ ਵਿੱਚ ਪੰਜਾਬ ਕੌਰ, “ਅੱਧਾ ਪਰਿਵਾਰ’ ਕਿਸ ਨੂੰ ਕਹਿੰਦੀ ਹੈ ? ਉਹ ਕਿਹੜੀ ਗੱਲ ਨੂੰ ਕਾਇਰਤਾ ਮੰਨਦੀ ਹੈ ?
ਉੱਤਰ :
ਪੰਜਾਬ ਕੌਰ ਅੱਧਾ ਪਰਿਵਾਰ ਆਪਣੇ ਘਰ ਕੋਲ ਤੋਪ ਗੱਡ ਕੇ ਦੇਸ਼ ਦੀ ਰਾਖੀ ਲਈ ਦੁਸ਼ਮਣ ਦਾ ਮੁਕਾਬਲਾ ਕਰਨ ਵਾਲੇ ਤੋਪਚੀਆਂ ਨੂੰ ਕਹਿੰਦੀ ਹੈ। ਉਹ ਦੁਸ਼ਮਣ ਦੇ ਤੋਪਾਂ ਦੇ ਗੋਲਿਆਂ ਤੋਂ ਡਰ ਕੇ ਤੇ ਆਪਣੇ ਬੱਚਿਆਂ ਦੀ ਬੇਚੈਨੀ ਨੂੰ ਦੇਖ ਉਸ ਥਾਂ ਨੂੰ ਛੱਡ ਕੇ ਕਿਸੇ ਸੁਰੱਖਿਅਤ ਥਾਂ ਤੇ ਚਲੀ ਜਾਣਾ ਚਾਹੁੰਦੀ ਹੈ, ਪਰ ਜਦੋਂ ਤੋਪਚੀਆਂ ਦਾ ਸਰਦਾਰ ਉਸਨੂੰ ਹੌਸਲਾ ਦਿੰਦਾ ਹੈ ਕਿ ਉਨ੍ਹਾਂ ਦੇ ਹੁੰਦਿਆਂ ਕੋਈ ਉਨ੍ਹਾਂ ਪੰਜਾਬ ਕੌਰ ਤੇ ਉਸ ਦੇ ਪਰਿਵਾਰ) ਦੀ ਹਵਾ ਵਲ ਵੀ ਨਹੀਂ ਦੇਖ ਸਕਦਾ, ਤਾਂ ਤੋਪਚੀਆਂ ਦੀ ਅਪਣੱਤ ਦੇਖ ਕੇ ਉਸਨੂੰ ਜਾਪਿਆ ਉਹ ਆਪਣੇ ਅੱਧੇ ਪਰਿਵਾਰ ਨੂੰ ਬਚਾ ਰਹੀ ਹੈ ਪਰ ਅੱਧੇ ਨੂੰ ਮੌਤ ਦੇ ਮੂੰਹ ਵਿਚ ਛੱਡ ਕੇ ਜਾ ਰਹੀ ਹੈ। ਅਜਿਹਾ ਕਰਨਾ ਉਸਨੂੰ ਕਾਇਰਤਾ ਲੱਗਾ ਤੇ ਉਸ ਨੇ ਉਸ ਥਾਂ ਨੂੰ ਨਾ ਛੱਡਣ ਦਾ ਫ਼ੈਸਲਾ ਕਰ ਲਿਆ।
2. ਔਖੇ ਸ਼ਬਦਾਂ ਦੇ ਅਰਥ :
- ਨਿਤਾਪ੍ਰਤੀ : ਰੋਜ਼ਾਨਾ, ਹਰ ਰੋਜ਼
- ਚਾਂਦਮਾਰੀ : ਨਿਸ਼ਾਨੇ ਉੱਤੇ ਗੋਲੀ ਮਾਰਨ ਦਾ ਅਭਿਆਸ, ਨਿਸ਼ਾਨੇਬਾਜ਼ੀ
- ਵਿਘਨ : ਰੋਕ, ਰੁਕਾਵਟ
- ਬਲੈਕ-ਆਊਟ : ਹਵਾਈ ਹਮਲੇ ਆਦਿ ਦੇ ਖ਼ਤਰੇ ‘ਤੇ ਸ਼ਹਿਰ ਜਾਂ ਨਗਰ ਵਿੱਚ ਬੱਤੀਆਂ ਬੁਝਾ ਕੇ ਹਨੇਰਾ ਕਰਨ ਦੀ ਕਿਰਿਆ।
- ਹਰਿਆਈ: ਹਰਿਆਵਲ
- ਅਉਧ : ਉਮਰ, ਮਿਆਦ
- ਪੈਂਡਾ : ਫ਼ਾਸਲਾ, ਦੂਰੀ, ਵਿੱਥ, ਰਸਤਾ
- ਕਾਇਰਤਾ : ਬੁਜ਼ਦਿਲੀ
3. ਵਾਕਾਂ ਵਿੱਚ ਵਰਤੋ :
ਚੈਨ ਖੋਹ ਲੈਣਾ, ਗੁੱਥਮ-ਗੁੱਥਾ ਹੋਣਾ, ਇੱਕ-ਮੁੱਠ ਕਰ ਦੇਣਾ, ਛਾਤਾ-ਬਰਦਾਰ, ਧਰਵਾਸ, ਦਿਲ ਭਰ ਆਉਣਾ, ਵਾ ਵੱਲ ਨਾ ਤੱਕ ਸਕਣਾ, ਬਾਂਹ ਬਣਨਾ
ਉੱਤਰ :
- ਚੈਨ ਖੋਹ ਲੈਣਾ ਸ਼ਾਂਤੀ ਖ਼ਤਮ ਕਰ ਦੇਣਾ – ਮਹਿੰਦਰ ਸਿੰਘ ਦੇ ਪੁੱਤਰ ਨੇ ਭੈੜੀ ਸੰਗਤ ਵਿਚ ਪੈ ਕੇ ਉਸ ਦੇ ਮਨ ਦਾ ਚੈਨ ਖੋਹ ਲਿਆ
- ਗੁੱਥਮ – ਗੁੱਥਾ ਹੋਣਾ ਹੱਥੋਪਾਈ ਹੋਣਾ, ਲੜ ਪੈਣਾ) – ਪਹਿਲਾਂ ਦੋਵੇਂ ਉੱਚੀ – ਉੱਚੀ ਇਕ – ਦੂਜੇ ਨੂੰ ਗਾਲਾਂ ਕੱਢ ਰਹੇ ਸਨ, ਫਿਰ ਉਹ ਗੁੱਥਮ – ਗੁੱਥਾ ਹੋ ਪਏ।
- ਇਕ ਮੁੱਠ ਹੋਣਾ ਏਕਤਾ ਕਰ ਲੈਣੀ) – ਦੁਸ਼ਮਣ ਦੇਸ਼ ਦੇ ਹਮਲੇ ਦਾ ਟਾਕਰਾ ਕਰਨ ਲਈ ਸਾਰੇ ਭਾਰਤ – ਵਾਸੀ ਆਪਣੇ ਮਤ – ਭੇਦ ਭੁਲਾ ਕੇ ਇਕ ਮੁੱਠ ਹੋ ਗਏ।
- ਛਾਤਾ – ਬਰਦਾਰ ਪੈਰਾਸ਼ੂਟ ਨਾਲ ਹੇਠਾਂ ਉਤਰਨ ਵਾਲੇ – ਲੜਾਈ ਦੇ ਦਿਨਾਂ ਵਿਚ ਪਾਕਿਸਤਾਨ ਦੇ ਜਹਾਜ਼ ਬਹੁਤ ਸਾਰੇ ਛਾਤਾ – ਬਰਦਾਰਾਂ ਨੂੰ ਭਾਰਤ ਵਿਚ ਤੋੜ – ਭੰਨ ਲਈ ਉਤਾਰ ਕੇ ਗਏ।
- ਧਰਵਾਸ (ਧੀਰਜ, ਹੌਂਸਲਾ) – ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਧਰਵਾਸ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ।
- ਦਿਲ ਭਰ ਆਉਣਾ (ਰੋਣ ਆ ਜਾਣਾ) – ਵਿਚਾਰੀ ਵਿਧਵਾ ਦੀ ਦੁੱਖ ਭਰੀ ਕਹਾਣੀ ਸੁਣ ਕੇ ਮੇਰਾ ਦਿਲ ਭਰ ਆਇਆ।
- ‘ਵਾ ਵਲ ਨਾ ਤੱਕ ਸਕਣਾ ਕੋਈ ਨੁਕਸਾਨ ਨਾ ਪੁਚਾ ਸਕਣਾ) – ਜਿਸ ਦੇ ਸਿਰ ਉੱਤੇ ਪਰਮਾਤਮਾ ਦਾ ਹੱਥ ਹੋਵੇ, ਕੋਈ ਉਸ ਦੀ ’ਵਾਂ ਵਲ ਨਹੀਂ ਤੱਕ ਸਕਦਾ।
- ਬਾਂਹ ਬਣਨਾ ਸਹਾਰਾ ਬਣਨਾ) – ਯਤੀਮ ਹੋਏ ਬੱਚਿਆਂ ਦਾ ਚਾਚਾ ਉਨ੍ਹਾਂ ਦੀ ਬਾਂਹ ਬਣਿਆ।
4. ਵਿਆਕਰਨ :
ਪਿਛਲੇਰੇ ਪਾਠ ਵਿੱਚ ਤੁਸੀਂ ਕਾਲਵਾਚਕ, ਸਥਾਨਵਾਚਕ, ਪ੍ਰਕਾਰਵਾਚਕ, ਕਾਰਨਵਾਚਕ ਕਿਰਿਆ-ਵਿਸ਼ੇਸ਼ਣ ਬਾਰੇ ਪੜ੍ਹਿਆ ਹੈ।
5. ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ :
ਜਿਸ ਸ਼ਬਦ ਤੋਂ ਕਿਸੇ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ, ਉਸ ਨੂੰ ਪਰਿਮਾਣਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਥੋੜਾ, ਬਹੁਤ, ਏਨਾ , ਓਨਾ, ਜਿੰਨਾ, ਬੜਾ, ਨਿਰਾ, ਜ਼ਰਾ ਕੁ, ਮੁੱਠ ਕੁ, ਕਿੱਲੋ ਕੁ ਆਦਿ।
6. ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ :
ਜਿਹੜੇ ਸ਼ਬਦ ਤੋਂ ਕਿਰਿਆ ਦੀ ਵਾਰੀ ਜਾਂ ਦਹਰਾਅ ਬਾਰੇ ਪਤਾ ਲੱਗੇ, ਉਸ ਨੂੰ ਸੰਖਿਆਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਇੱਕ ਵਾਰ, ਕਈ ਵਾਰ, ਵਾਰ-ਵਾਰ, ਘੜੀ-ਮੁੜੀ, ਦੁਬਾਰਾ, ਇੱਕ-ਇੱਕ, ਦੋ-ਦੋ ਆਦਿ।
7. ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ :
ਜਿਹੜੇ ਸ਼ਬਦ ਤੋਂ ਕਿਸੇ ਕਿਰਿਆ ਦੇ ਹੋਣ ਜਾਂ ਨਾ ਹੋਣ, ਕੀਤੇ ਜਾਣ ਜਾਂ ਨਾ ਕੀਤੇ ਜਾਣ ਬਾਰੇ ਨਿਰਨੇ-ਪੂਰਬਕ ਗਿਆਨ ਹੋਵੇ, ਉਸ ਨੂੰ ਨਿਰਨਾਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ, ਜਿਵੇਂ : ਜੀ ਹਾਂ, ਆਹੋ ਜੀ, ਨਹੀਂ ਜੀ, ਚੰਗਾ ਜੀ ਆਦਿ।
8. ਨਿਸ਼ਚੇਵਾਚਕ ਕਿਰਿਆ-ਵਿਸ਼ੇਸ਼ਣ :
ਜਿਹੜੇ ਸ਼ਬਦ ਤੋਂ ਕਿਰਿਆ ਬਾਰੇ ਨਿਸ਼ਚੇ ਜਾਂ ਵਿਸ਼ਵਾਸ ਦੇ ਭਾਵ ਪ੍ਰਗਟ ਹੋਣ, ਉਸ ਨੂੰ ਨਿਸ਼ਚੇਵਾਚਕ ਕਿਰਿਆ-ਵਿਸ਼ੇਸ਼ਣ ਕਹਿੰਦੇ ਹਨ , ਜਿਵੇਂ : ਜ਼ਰੂਰ , ਵੀ, ਹੀ, ਬੇਸ਼ੱਕ, ਬਿਲਕੁਲ ਠੀਕ ਆਦਿ।
ਹੇਠ ਲਿਖੇ ਪੈਰੇ ਵਿੱਚੋਂ ਕਿਰਿਆ-ਵਿਸ਼ੇਸ਼ਣ ਸ਼ਬਦਾਂ ਹੇਠ ਲਕੀਰ ਲਾਓ ਅਤੇ ਉਸ ਦੀ ਕਿਸਮ ਵੀ ਦੱਸੋ :
ਦਰਵਾਜ਼ੇ ਅੱਗੇ ਫਟੇ ਬੰਬ ਦਾ ਡਰ ਉਸ ਦੇ ਮਨੋਂ ਨਾ ਲੱਥਾ। ਇਸ ਦੀ ਭਾਫ਼ ਬੜੀ ਜ਼ਹਿਰੀਲੀ ਹੁੰਦੀ ਹੈ, ਉਸ ਨੇ ਸੁਣਿਆ ਸੀ। ਇਸ ਵਿੱਚ ਠੋਸ ਪਦਾਰਥ ਇੰਝ ਭੁੰਨੇ ਜਾਂਦੇ ਹਨ, ਜਿਵੇਂ ਉੱਬਲਦੇ ਤੇਲ ਵਿੱਚ ਮੱਛੀ। ਉਹ ਆਪਣੇ ਬੱਚਿਆਂ ਨੂੰ ਕਿਵੇਂ ਮੱਛੀ ਵਾਂਗ ਭੁਨੀਂਦੇ ਦੇਖ ਸਕਦੀ ਸੀ? ਉਸ ਦੀ ਆਪਣੀ ਅਉਧ ਬੀਤ ਚੁੱਕੀ ਸੀ। ਉਸ ਨੂੰ ਬੱਚਿਆਂ ਦੀ ਅਉਧ ਖ਼ਰਾਬ ਕਰਨ ਦਾ ਕੀ ਹੱਕ ਸੀ ?
ਤੁਹਾਡੇਗ ਲੀ-ਮੁਹੱਲੇ ਵੱਚਵ ਕ ਈਅ ਜਿਹੇਮ ਰੱਖਵਸਦੇਹ ਣਗੇ ਜਹੜੇਲਕਾਂ ਵਿੱਚ ਪਿਆਰ ਅਤੇ ਹਮਦਰਦੀ ਵੰਡਦੇ ਹੋਣਗੇ। ਇਹਨਾਂ ਵਿੱਚੋਂ ਕਿਸੇ ਇੱਕ ਬਾਰੇ ਦੋ ਪੈਰੇ ਆਪਣੇ ਸ਼ਬਦਾਂ ਵਿੱਚ ਲਿਖੋ।
PSEB 8th Class Punjabi Guide ਸਾਂਝੀ ਮਾਂ Important Questions and Answers
1. ਵਾਰਤਕ ਟੁਕੜੀ/ਪੇਰੇ ਦਾ ਬੋਧ।
1. ਖ਼ਬਰਾਂ ਆਈਆਂ, ਸਰਹੱਦ ਦੇ ਉਸ ਪਾਰ ਘਮਸਾਣ ਦੀ ਲੜਾਈ ਹੋ ਰਹੀ ਹੈ। ਫ਼ੌਜਾਂ ਦੇ ਸਰਹੱਦ ਤੋਂ ਪਾਰ ਹੋਣ ਦਾ ਬੜਾ ਨਸ਼ਾ ਸੀ ਪਰ ਯੁੱਧ ਦੇ ਘਮਸਾਣੀ ਹੋਣ ਦਾ ਬੜਾ ਭੈ ਸੀ। ਪੰਜਾਬ ਕੌਰ ਨੂੰ ਜਾਪਿਆ ਜਿਵੇਂ ਲੜਾਈ ਦੀ ਖ਼ਬਰ ਨੇ ਉਸ ਦੇ ਦਿਲ ਦਾ ਚੈਨ ਖੋਹ ਲਿਆ ਹੋਵੇ। ਅਜਿਹੇ ਘਮਸਾਣ ਦੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਵਿਚ ਸ਼ਹੀਦ ਹੋਏ ਸਨ। ਇਕ ਹੋਰ ਯੁੱਧ ਵਿਚ ਬੰਦਾ ਬਰਾਗੀ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ ਸੀ।
ਉਸ ਦੇ ਗੁਆਂਢੀ ਸ਼ਹਿਰ ਅਟਾਰੀ ਵਾਲੇ ਸਰਦਾਰ ਸ਼ਾਮ ਸਿੰਘ ਨੇ ਹਰੀਕੇ ਪੱਤਣ ਨੂੰ ਗੋਰਿਆਂ ਦੀ ਲਾਲ ਰੱਤ ਨਾਲ ਰੰਗ ਦਿੱਤਾ ਸੀ। ਪੰਜਾਬ ਦੀ ਧਰਤੀ ਖੂਨੋ – ਖੂਨ ਹੋ ਗਈ ਸੀ। ਪੰਜਾਬ ਕੌਰ ਘਮਸਾਣ ਦੀ ਲੜਾਈ ਦਾ ਚਿੱਤਰ ਆਪਣੇ ਨੈਣਾਂ ਅੱਗੇ ਚਿਤਰ ਸਕਦੀ ਸੀ ਸਰਹੱਦ ਦੇ ਪਾਰੇ ਭਾਰਤੀ ਜਵਾਨ ਪਾਕਿਸਤਾਨੀ ਸਿਪਾਹੀਆਂ ਨਾਲ ਗੁੱਥਮ – ਗੁੱਥਾ ਹੋ ਚੁਕੇ ਸਨ। ਘਮਸਾਣ ਦੇ ਯੁੱਧ ਦੀ ਖ਼ਬਰ ਨੇ ਸਾਰੇ ਸ਼ਹਿਰੀਆਂ ਨੂੰ ਇੱਕ – ਮੁੱਠ ਕਰ ਦਿੱਤਾ ਸੀ।
ਰੇਡੀਓ ‘ਤੇ ਖ਼ਬਰ ਆਈ ਕਿ ਰਾਤ ਨੂੰ ਅੰਮ੍ਰਿਤਸਰ ਸ਼ਹਿਰ ਉੱਤੇ ਹਵਾਈ ਜਹਾਜ਼ਾਂ ਦੀ ਬੰਬਾਰੀ ਦਾ ਡਰ ਹੈ। ਦੁਸ਼ਮਣ ਨੇ ਬਿਆਸ ਦੇ ਪੁਲ ਅਤੇ ਆਦਮਪੁਰ ਦੇ ਹਵਾਈ ਅੱਡੇ ਉੱਤੇ ਪਾਕਿਸਤਾਨੀ ਛਾਤਾ ਬਰਦਾਰ ਉਤਾਰ ਦਿੱਤੇ ਹਨ। ਦਿਨ ਵੇਲੇ ਛਾਤਾ – ਬਰਦਾਰਾਂ ਤੋਂ ਬਚੋ, ਰਾਤ ਨੂੰ ਹਵਾਈ ਬੰਬਾਰੀ ਤੋਂ। ਸ਼ਹਿਰ ਵਿਚ ਪੂਰਨ ਬਲੈਕ – ਆਊਟ ਰੱਖੋ ਘਰ ਵਿਚ ਰੋਸ਼ਨੀ ਦੀ ਸਜ਼ਾ ਮੌਤ ਹੈ। ਕੱਚ ਦੇ ਸ਼ੀਸ਼ਿਆਂ ਅੱਗੇ ਕਾਗ਼ਜ਼ ਲਾ ਲਏ ਜਾਣ। ਕੰਨਾਂ ਵਿਚ ਰੂੰ ਰੱਖੀ ਜਾਵੇ। ਹੋ ਸਕੇ ਤਾਂ ਬਾਹਰ ਟੋਇਆਂ ਵਿਚ ਸੌਂਵੋ।
ਉਪਰੋਕਤ, ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :
ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਕਹਾਣੀ ਵਿਚੋਂ ਲਿਆ ਗਿਆ ਹੈ ?
(ਉ) ਹਰਿਆਵਲ ਦੇ ਬੀਜ
(ਅ) ਦਲੇਰੀ
(ਈ) ਸਾਂਝੀ ਮਾਂ
(ਸ) ਪੇਮੀ ਦੇ ਨਿਆਣੇ।
ਉੱਤਰ :
(ਈ) ਸਾਂਝੀ ਮਾਂ।
ਪ੍ਰਸ਼ਨ 2.
ਸਰਹੱਦ ਦੇ ਪਾਰ ਕੀ ਹੋ ਰਿਹਾ ਸੀ ?
(ਉ) ਦੁਸ਼ਮਣ ਦੀ ਹਿਲਜੁਲ
(ਅ) ਘਮਸਾਣ ਦੀ ਲੜਾ
(ਈ) ਜੰਗਬੰਦੀ
(ਸ) ਗੋਲਾਬਾਰੀ।
ਉੱਤਰ :
(ਅ) ਘਮਸਾਣ ਦੀ ਲੜਾਈ।
ਪ੍ਰਸ਼ਨ 3.
ਲੜਾਈ ਦੀ ਖ਼ਬਰ ਨੇ ਕਿਸ ਦੇ ਦਿਲ ਦਾ ਚੈਨ ਖੋਹ ਲਿਆ ਸੀ ?
(ਉ) ਪੰਜਾਬ ਕੌਰ ਦੇ
(ਅ) ਫ਼ੌਜੀਆਂ ਦੇ
(ਈ) ਦੁਸ਼ਮਣ ਦੇ
(ਸ) ਲੋਕਾਂ ਦੇ।
ਉੱਤਰ :
(ੳ) ਪੰਜਾਬ ਕੌਰ ਦੇ।
ਪ੍ਰਸ਼ਨ 4.
ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਕਿੱਥੇ ਸ਼ਹੀਦ ਹੋਏ ਸਨ ?
(ਉ) ਸਰਹੰਦ ਵਿਚ
(ਅ) ਚਮਕੌਰ ਵਿਚ
(ਈ) ਆਨੰਦਪੁਰ ਸਾਹਿਬ ਵਿਚ
(ਸ) ਭੰਗਾਣੀ ਵਿਚ
ਉੱਤਰ :
(ਅ) ਚਮਕੌਰ ਵਿਚ।
ਪ੍ਰਸ਼ਨ 5.
ਸਰਹੰਦ ਦੀ ਇੱਟ ਨਾਲ ਇੱਟ ਕਿਸ ਨੇ ਵਜਾਈ ਸੀ ?
(ਉ) ਬੰਦਾ ਬਹਾਦਰ ਨੇ
(ਅ) ਵਜ਼ੀਰ ਖਾਂ ਨੇ
(ਈ) ਬਾਜ਼ ਸਿੰਘ ਨੇ
(ਸ) ਬਘੇਲ ਸਿੰਘ ਨੇ।
ਉੱਤਰ :
(ੳ) ਬੰਦਾ ਬਹਾਦਰ ਨੇ।
ਪ੍ਰਸ਼ਨ 6.
ਸ: ਸ਼ਾਮ ਸਿੰਘ ਕਿੱਥੋਂ ਦਾ ਰਹਿਣ ਵਾਲਾ ਸੀ ?
(ਉ) ਅੰਮ੍ਰਿਤਸਰ
(ਅ) ਅਟਾਰੀ
(ਈ) ਵਾਘਾ
(ਸ) ਲਾਹੌਰ
ਉੱਤਰ :
(ਅ) ਅਟਾਰੀ।
ਪ੍ਰਸ਼ਨ 7.
ਸ: ਸ਼ਾਮ ਸਿੰਘ ਨੇ ਕਿਨ੍ਹਾਂ ਦੇ ਖੂਨ ਨਾਲ ਹਰੀਕੇ ਪੱਤਣ ਨੂੰ ਲਾਲ ਰੱਤ ਨਾਲ ਰੰਗ ਦਿੱਤਾ ਸੀ ?
(ਉ) ਗੋਰਿਆਂ ਦੇ
(ਅ) ਡੋਗਰਿਆਂ ਦੇ
(ਈ) ਪੂਰਬੀਆਂ ਦੇ
(ਸ) ਗੋਰਖਿਆਂ ਦੇ।
ਉੱਤਰ :
(ੳ) ਗੋਰਿਆਂ ਦੇ।
ਪ੍ਰਸ਼ਨ 8.
ਸਰਹੱਦ ਦੇ ਪਾਰ ਭਾਰਤੀ ਜਵਾਨ ਕਿਨ੍ਹਾਂ ਨਾਲ ਗੁੱਥਮ – ਗੁੱਥਾ ਹੋਏ ਸਨ ?
(ਉ) ਚੀਨੀਆਂ ਨਾਲ
(ਅ) ਪਾਕਿਸਤਾਨੀਆਂ ਨਾਲ
(ਈ) ਅਫ਼ਗਾਨਾਂ ਨਾਲ
(ਸ) ਅੰਗਰੇਜ਼ਾਂ ਨਾਲ।
ਉੱਤਰ :
(ਅ) ਪਾਕਿਸਤਾਨੀਆਂ ਨਾਲ।
ਪ੍ਰਸ਼ਨ 9.
ਕਿਸ ਸ਼ਹਿਰ ਉੱਤੇ ਬੰਬਾਰੀ ਦੇ ਡਰ ਦੀ ਖ਼ਬਰ ਸੀ ?
(ਉ) ਅੰਮ੍ਰਿਤਸਰ ਉੱਤੇ
(ਆ) ਛੇਹਰਟੇ ਉੱਤੇ
(ਈ) ਤਰਨਤਾਰਨ ਉੱਤੇ
(ਸ) ਦਿੱਲੀ ਉੱਤੇ।
ਉੱਤਰ :
(ੳ) ਅੰਮ੍ਰਿਤਸਰ ਉੱਤੇ।
ਪ੍ਰਸ਼ਨ 10.
ਬਿਆਸ ਪੁਲ ਅਤੇ ਆਦਮਪੁਰ ਹਵਾਈ ਅੱਡੇ ਉੱਤੇ ਕੌਣ ਉਤਾਰੇ ਗਏ ਸਨ ?
(ਉ) ਮੁਸਾਫ਼ਿਰ
(ਅ) ਸਮਗਲਰ
(ਈ) ਛਾਤਾ – ਬਰਦਾਰ
(ਸ) ਸੂਹੀਏ।
ਉੱਤਰ :
(ਈ) ਛਾਤਾ – ਬਰਦਾਰ।
ਪ੍ਰਸ਼ਨ 11.
ਘਰ ਵਿਚ ਰੋਸ਼ਨੀ ਦੀ ਸਜ਼ਾ ਕੀ ਸੀ ?
(ਉ) ਜੇਲ੍ਹ
(ਅ) ਉਮਰ ਕੈਦ
(ਈ) ਮੌਤ
(ਸ) ਕਾਲਾਪਾਣੀ।
ਉੱਤਰ :
(ੲ) ਮੌਤ।
ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਖੂਨੋ – ਖੂਨ
(ਅ) ਸ਼ਹਿਰ
(ਈ) ਰੋਸ਼ਨੀ
(ਸ) ਅੰਮ੍ਰਿਤਸਰ/ਪੰਜਾਬ ਕੌਰ/ਗੁਰੂ ਗੋਬਿੰਦ ਸਿੰਘ ਜੀ/ਬੰਦਾ ਬਰਾਗੀ/ਸਰਦਾਰ ਸ਼ਾਮ ਸਿੰਘ ਅਟਾਰੀ/ਹਰੀਕੇ ਪੱਤਣ/ਚਮਕੌਰ/ਪੰਜਾਬ/ਬਿਆਸ/ਆਦਮਪੁਰ।
ਉੱਤਰ :
(ਸ) ਅੰਮ੍ਰਿਤਸਰ/ਪੰਜਾਬ ਕੌਰ/ਗੁਰੂ ਗੋਬਿੰਦ ਸਿੰਘ ਜੀ/ਬੰਦਾ ਬਰਾਗੀ/ਸਰਦਾਰ ਸ਼ਾਮ ਸਿੰਘ ਅਟਾਰੀ/ਹਰੀਕੇ ਪੱਤਣਚਮਕੌਰ/ਪੰਜਾਬ/ਬਿਆਸ/ਆਦਮਪੁਰ।
ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਨਸ਼ਾ/ਭੈ/ਚੈਨ/ਡਰ/ਮੌਤ/ਸਜ਼ਾ
(ਅ) ਬਾਹਰ
(ਈ) ਰਾਤ
(ਸ) ਰੱਤ।
ਉੱਤਰ :
(ਉ) ਨਸ਼ਾ/ਭੈ ਚੈਨ/ਡਰ/ਮੌਤ/ਸਜ਼ਾ
ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਉਸ
(ਅ) ਨੂੰ,
(ਈ) ਕ – ਮੁੱਠ
(ਸ) ਘਮਸਾਣ।
ਉੱਤਰ :
(ੳ) ਉਸ !
ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਵਸਤਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਫ਼ੌਜ
(ਅ) ਰੂ/ਇੱਟ/ਕਾਗਜ਼/ਰੱਤ
(ਈ) ਬੰਬਾਰੀ।
(ਸ) ਆਦਮਪੁਰ।
ਉੱਤਰ :
(ਅ) ਰੂ/ਇੱਟ/ਕਾਗਜ਼/ਰੱਤ।
ਪ੍ਰਸ਼ਨ 16.
ਉਪਰੋਕਤ ਪੈਰੇ ਵਿਚ ਕਿਰਿਆ ਕਿਹੜੀ ਹੈ ?
(ੳ) ਖ਼ਬਰਾਂ
(ਅ) ਦਿਨ
(ਈ) ਚੈਨ
(ਸ) ਆਈਆਂ ਹੋ ਰਹੀ ਹੈ/ਸੀ/ਜਾਪਿਆ/ਖੋ ਲਿਆ ਹੋਵੇ ਹੋਏ ਸਨਵਜਾਈ ਸੀ ਰੰਗ ਦਿੱਤਾ ਸੀ/ਹੋ ਗਈ ਸੀ/ਚਿਤਰ ਸਕਦੀ ਸੀ/ਹੋ ਚੁੱਕੇ ਸਨ/ਕਰ ਦਿੱਤਾ ਸੀਆਈ/ਉੱਪਰ ਦਿੱਤੇ ਸਨ/ਬਚੋ ਰੱਖੋ/ਹੈ/ਲਾ ਲਏ ਜਾਣਰੱਖੀ ਜਾਵੇ ਸੌਂਵੋ।
ਉੱਤਰ :
(ਸ) ਆਈਆਂ/ਹੋ ਰਹੀ ਹੈ/ਸੀ/ਜਾਪਿਆ/ਖੋ ਲਿਆ ਹੋਵੇਹੋਏ ਸਨ/ਵਜਾਈ ਸੀ/ ਰੰਗ ਦਿੱਤਾ ਸੀ/ਹੋ ਗਈ ਸੀ/ਚਿਤਰ ਸਕਦੀ ਸੀ/ਹੋ ਚੁੱਕੇ ਸਨਕਰ ਦਿੱਤਾ ਸੀ/ਆਈ/ਉੱਪਰ ਦਿੱਤੇ ਸਨ/ਬਚੋ/ਰੱਖੋਹੈਲਾ ਲਏ ਜਾਣ/ਰੱਖੀ ਜਾਵੇਸੌਂਵੋ।
ਪ੍ਰਸ਼ਨ 17.
‘ਜਵਾਨ ਸ਼ਬਦ ਦਾ ਇਸਤਰੀ ਲਿੰਗ ਕਿਹੜਾ ਹੈ ?
(ਉ) ਮੁਟਿਆਰ
(ਅ) ਜਵਾਨੀ
(ਈ) ਜੁਆਨ
(ਸ) ਜਵੈਣ।
ਉੱਤਰ :
(ੳ) ਮੁਟਿਆਰ
ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ।
ਉੱਤਰ
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
ਪ੍ਰਸ਼ਨ 19.
‘ਪਾਕਿਸਤਾਨੀਂ ਦਾ ਇਸਤਰੀ ਲਿੰਗ ਕੀ ਹੋਵੇਗਾ ?
ਉੱਤਰ :
ਪਾਕਿਸਤਾਨਣ।
ਪ੍ਰਸ਼ਨ 20.
‘ਸਿਪਾਹੀਂ ਸ਼ਬਦਾਂ ਦਾ ਇਸਤਰੀ ਲਿੰਗ ਲਿਖੋ।
ਉੱਤਰ :
ਸਿਪੈਹਣ।
ਪ੍ਰਸ਼ਨ 21.
‘ਦੁਸ਼ਮਣ ਦਾ ਬਹੁਵਚਨ ਕੀ ਹੋਵੇਗਾ ?
ਉੱਤਰ :
ਦੁਸ਼ਮਣ/ਦੁਸ਼ਮਣਾਂ।
2. ਵਿਆਕਰਨ ਤੇ ਰਚਨਾਤਮਕ ਕਾਰਜ।
ਪ੍ਰਸ਼ਨ 1.
ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ ? ਉਦਾਹਰਨਾਂ ਸਹਿਤ ਜਾਣਕਾਰੀ ਦਿਓ।
ਉੱਤਰ :
(ਨੋਟ – ਉੱਤਰ ਲਈ ਦੇਖੋ ਪਿਛਲਾ ਪਾਠ
ਪ੍ਰਸ਼ਨ 2.
ਹੇਠ ਲਿਖੇ ਪੈਰੇ ਵਿਚੋਂ ਕਿਰਿਆ – ਵਿਸ਼ੇਸ਼ਣ ਸ਼ਬਦ ਚੁਣੋ ਅਤੇ ਉਨ੍ਹਾਂ ਦੀਆਂ ਕਿਸਮਾਂ ਵੀ ਦੱਸੋ ਦਰਵਾਜ਼ੇ ਅੱਗੇ ਫਟੇ ਬੰਬ ਦਾ ਡਰ ਉਸ ਦੇ ਮਨੋਂ ਨਾ ਲੱਥਾ। ਇਸ ਦੀ ਭਾਫ਼ ਬੜੀ ਜ਼ਹਿਰੀਲੀ ਹੁੰਦੀ ਹੈ, ਉਸ ਨੇ ਸੁਣਿਆ ਸੀ। ਇਸ ਵਿਚ ਠੋਸ ਪਦਾਰਥ ਇੰਝ ਭੰਨੇ ਜਾਂਦੇ ਹਨ, ਜਿਵੇਂ ਉੱਬਲਦੇ ਤੇਲ ਵਿਚ ਮੱਛੀ। ਉਹ ਆਪਣੇ ਬੱਚਿਆਂ ਨੂੰ ਕਿਵੇਂ ਮੱਛੀ ਵਾਂਗ ਭੁਮੀਂਦੇ ਦੇਖ ਸਕਦੀ ਸੀ ? ਉਸ ਦੀ ਆਪਣੀ ਅਉਧ ਬੀਤ ਚੁੱਕੀ ਸੀ। ਉਸ ਨੂੰ ਬੱਚਿਆਂ ਦੀ ਅਉਧ ਖ਼ਰਾਬ ਕਰਨ ਦਾ ਕੀ ਹੱਕ ਸੀ ?
ਉੱਤਰ :
- ਸਥਾਨਵਾਚਕ ਕਿਰਿਆ ਵਿਸ਼ੇਸ਼ਣ – ਅੱਗੇ।
- ਕਾਰਵਾਚਕ ਕਿਰਿਆ ਵਿਸ਼ੇਸ਼ਣ – ਇੰਦ, ਜਿਵੇਂ, ਕਿਵੇਂ।
- ਨਿਰਨਾਵਾਚਕ ਕਿਰਿਆ ਵਿਸ਼ੇਸ਼ਣ – ਨਾ !
ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿਚੋਂ ਕਿਰਿਆ ਵਿਸ਼ੇਸ਼ਣ ਤੇ ਉਨ੍ਹਾਂ ਦੀਆਂ ਕਿਸਮਾਂ ਦੱਸੋ।
(ਉ) ਜਿਹੜੇ ਪਿੱਛੇ ਰਹਿ ਗਏ, ਉਹ ਵੀ ਜਿਊਂਦੇ ਨਹੀਂ ਸਨ ਜਾਪਦੇ !
(ਆ) ਪੰਜਾਬ ਕੌਰ ਨੇ ਉਪਰ ਨੂੰ ਤੱਕਿਆ।
ਉੱਤਰ :
(ਉ) ਪਿੱਛੇ – ਸਥਾਨਵਾਚਕ ਕਿਰਿਆ ਵਿਸ਼ੇਸ਼ਣ।
(ਅ) ਉੱਪਰ – ਸਥਾਨਵਾਚਕ ਕਿਰਿਆ ਵਿਸ਼ੇਸ਼ਣ।
ਪ੍ਰਸ਼ਨ 4.
ਤੁਹਾਡੇ ਗਲੀ ਮੁਹੱਲੇ ਵਿਚ ਵੀ ਕਈ ਅਜਿਹੇ ਮਨੁੱਖ ਵਸਦੇ ਹੋਣਗੇ, ਜਿਹੜੇ ਲੋਕਾਂ ਵਿਚ ਪਿਆਰ ਤੇ ਹਮਦਰਦੀ ਵੰਡਦੇ ਹੋਣਗੇ। ਇਨ੍ਹਾਂ ਵਿਚੋਂ ਕਿਸੇ ਇਕ ਬਾਰੇ ਦੋ ਪੈਰੇ ਲਿਖੋ।
ਉੱਤਰ :
ਸਾਡੇ ਮੁਹੱਲੇ ਵਿਚ ਇਕ ਸੇਵਾ – ਮੁਕਤ ਹੈਡਮਾਸਟਰ ਸਾਹਿਬ ਰਹਿੰਦੇ ਹਨ। ਉਨ੍ਹਾਂ ਨੂੰ ਸਰਕਾਰੀ ਪੈਨਸ਼ਨ ਮਿਲਦੀ ਹੈ ਅਤੇ ਉਨ੍ਹਾਂ ਦੇ ਪੁੱਤਰ ਬਾਹਰ ਅਮਰੀਕਾ ਵਿਚ ਰਹਿੰਦੇ ਹਨ। ਹੈਡਮਾਸਟਰ ਸਾਹਿਬ ਆਪਣੇ ਪੈਨਸ਼ਨ ਦੇ ਪੈਸਿਆਂ ਨਾਲ ਆਮ ਕਰਕੇ ਗ਼ਰੀਬਾਂ ਤੇ ਬਿਮਾਰਾਂ ਦੀ ਮੱਦਦ ਕਰਦੇ ਰਹਿੰਦੇ ਹਨ। ਉਹ ਸਿਆਲਾਂ ਵਿਚ ਕਦੇ ਲੋੜਵੰਦਾਂ ਨੂੰ ਗਰਮ ਕੱਪੜੇ ਤੇ ਕੰਬਲ ਆਦਿ ਦੇ ਦਿੰਦੇ ਹਨ ਅਤੇ ਕਦੇ ਕਿਸੇ ਨੂੰ ਖਾਣ – ਪੀਣ ਦਾ ਸਮਾਨ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਹੁਮੁੱਲਾ ਸਲਾਹ – ਮਸ਼ਵਰਾ ਵੀ ਦਿੰਦੇ ਰਹਿੰਦੇ ਹਨ।
ਉਹ ਗ਼ਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦੇ ਹਨ ਅਤੇ ਲੋੜ ਪੈਣ ਤੇ ਕਿਤਾਬਾਂ ਤੇ ਕਾਪੀਆਂ ਵੀ ਦਿੰਦੇ ਹਨ। ਉਹ ਆਪਣੇ ਕੋਲ ਪੜ੍ਹਨ ਵਾਲੇ ਬੱਚਿਆਂ ਨੂੰ ਆਪਣੇ ਚਰਿੱਤਰ ਵਿਚ ਚੰਗੇ ਗੁਣ ਪੈਦਾ ਕਰਨ, ਚੰਗੇ ਤੇ ਜ਼ਿੰਮੇਵਾਰ ਨਾਗਰਿਕ ਬਣਨ, ਮਾਤਾ – ਪਿਤਾ ਤੇ ਅਧਿਆਪਕਾਂ ਦਾ ਆਦਰ ਕਰਨ, ਲੋੜਵੰਦਾਂ ਦੀ ਸਹਾਇਤਾ ਕਰਨ ਤੇ ਆਲੇ – ਦੁਆਲੇ ਵਿਚ ਸਫ਼ਾਈ ਰੱਖਣ ਦੀ ਨਾ ਵੀ ਦਿੰਦੇ ਰਹਿੰਦੇ ਹਨ। ਇਸ ਤਰ੍ਹਾਂ ਉਹ ਆਲੇ – ਦੁਆਲੇ ਵਿਚ ਬਹੁਤ ਹਰਮਨ – ਪਿਆਰੇ ਹਨ।
3. ਔਖੇ ਸ਼ਬਦਾਂ ਦੇ ਅਰਥ
- ਨਿਤਾਪ੍ਰਤੀ – ਹਰ ਰੋਜ਼
- ਚਾਂਦਮਾਰੀ – ਨਿਸ਼ਾਨੇ ਉੱਤੇ ਗੋਲੀ ਮਾਰਨ ਦਾ ਅਭਿਆਸ ਵਿਘਨ ਰੁਕਾਵਟ।
- ਬਲੈਕ – ਆਊਟ – ਹਵਾਈ ਹਮਲੇ ਆਦਿ ਦੇ ਖ਼ਤਰੇ ਸਮੇਂ ਸ਼ਹਿਰ ਦੀਆਂ ਬੱਤੀਆਂ ਬੁਝਾ ਕੇ ਹਨੇਰਾ ਕਰਨਾ ਹਰਿਆਈ – ਹਰਿਆਵਲ !
- ਅਉਧ – ਉਮਰ।
- ਪੈਂਡਾ – ਰਸਤਾ, ਦੂਰੀ, ਫ਼ਾਸਲਾ
- ਕਾਇਰਤਾ – ਬੁਜ਼ਦਿਲੀ।