Punjab State Board PSEB 8th Class Punjabi Book Solutions Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ Textbook Exercise Questions and Answers.
PSEB Solutions for Class 8 Punjabi Chapter 15 ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ
(i) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :
(i) ਖ਼ੁਦ ਤਿਆਰ ਕੀਤੀਆਂ ਗੈਸਾਂ ਅਤੇ ਬੰਬ-ਬਰੂਦ ਆਦਿ ਕਰਕੇ ਮਨੁੱਖ ਕਿਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ :
(ੳ) ਸੜਕਾਂ ਨੂੰ
(ਆ) ਕੁਦਰਤ ਨੂੰ
(ਈ) ਦਰਿਆਵਾਂ ਨੂੰ ।
ਉੱਤਰ :
ਕੁਦਰਤ ਨੂੰ
(ii) ਇੱਲ ਮਾਸ ਖਾਣ ਲਈ ਧਰਤੀ ਤੋਂ ਕਿੰਨੀ ਦੂਰੀ ਤੱਕ ਅਕਾਸ਼ ਵਿੱਚ ਘੁੰਮਦੀ ਨਜ਼ਰ ਆਉਂਦੀ ਹੈ ?
(ਉ) ਇੱਕ-ਦੋ ਕਿਲੋਮੀਟਰ
(ਅ) ਦੋ-ਤਿੰਨ ਕਿਲੋਮੀਟਰ
(ਈ) ਤਿੰਨ-ਚਾਰ ਕਿਲੋਮੀਟਰ ।
ਉੱਤਰ :
ਇਕ-ਦੋ ਕਿਲੋਮੀਟਰ
(iii) ਕਿਹੜੇ ਪੰਛੀ ਦੇ ਵਧੇਰੇ ਕਰਕੇ ਲੁਪਤ ਹੋਣ ਦਾ ਜ਼ਿਕਰ ਹੈ ?
(ਉ) ਤਾਂ
(ਅ) ਬਟੇਰਾ
(ਈ) ਇੱਲਾਂ ।
ਉੱਤਰ :
ਇੱਲਾਂ
(iv) ਅੱਜ ਦੇ ਛੋਟੇ ਬੱਚੇ ਲਈ ਕਿਹੜਾ ਜਾਨਵਰ ਅਣਡਿੱਠ ਹੋ ਰਿਹਾ ਹੈ ।
(ਉ) ਕਬੂਤਰ
(ਅ) ਚਿੜੀ
(ਈ) ਕਾਂ !
ਉੱਤਰ :
ਚਿੜੀ
(v) ਬਿਜੜੇ ਦੀ ਜਨ ਸੰਖਿਆ ਵਿੱਚ ਕਿੰਨੀ ਕਮੀ ਆਈ ਹੈ ?
(ਉ) 50%
(ਅ 75%
(ੲ) 72% ।
ਉੱਤਰ :
75% ।
(ii) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੰਗਲਾਂ ਦੇ ਖ਼ਤਮ ਹੋਣ ਨਾਲ ਕੀ ਖ਼ਤਮ ਹੋ ਰਿਹਾ ਹੈ ?
ਉੱਤਰ :
ਜੀਵ-ਜੰਤੁ ॥
ਪ੍ਰਸ਼ਨ 2.
ਪਸ਼ੂ ਮਰਨ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਨ੍ਹਾਂ ਦੀ ਤਾਦਾਦ ਇਕੱਤਰ ਹੋ ਜਾਂਦੀ ਹੈ ?
ਉੱਤਰ :
ਇੱਲਾਂ ਤੇ ਗਿਰਝਾ ਦੀ ।
ਪ੍ਰਸ਼ਨ 3.
ਇੱਲਾਂ ਦੇ ਅਲੋਪ ਹੋ ਜਾਣ ਦਾ ਇੱਕ ਕਾਰਨ ਦੱਸੋ !
ਉੱਤਰ :
ਉੱਚੇ ਦਰੱਖ਼ਤਾਂ-ਪਿੱਪਲਾਂ, ਬੋਹੜਾਂ ਆਦਿ ਦਾ ਵੱਢੇ ਜਾਣਾ ।
ਪ੍ਰਸ਼ਨ 4.
ਕਿਸ ਪੰਛੀ ਦਾ ਆਲ੍ਹਣਾ ਬਹੁਤ ਸੁੰਦਰ ਮੰਨਿਆ ਜਾਂਦਾ ਹੈ ?
ਉੱਤਰ :
ਬਿੱਜੜੇ ਦਾ ।
ਪ੍ਰਸ਼ਨ 5.
ਖੇਤਾਂ ਨੂੰ ਅੱਗ ਲਾਉਣ ਦੀ ਪ੍ਰਥਾ ਨੇ ਕੀ ਨੁਕਸਾਨ ਕੀਤਾ ਹੈ ?
ਉੱਤਰ :
ਇਸ ਪ੍ਰਥਾ ਨੇ ਧਰਤੀ ਉੱਤੇ ਘਰ ਬਣਾ ਕੇ ਰਹਿਣ ਤੇ ਆਂਡੇ ਦੇਣ ਵਾਲੇ ਪੰਛੀ ਖ਼ਤਮ ਕਰ ਦਿੱਤੇ ਹਨ ।
(iii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਜੰਗਲਾਂ ਤੇ ਪਰਬਤਾਂ ਦੀ ਛੇੜ-ਛਾੜ ਨਾਲ ਕੁਦਰਤ ਕਿਵੇਂ ਪ੍ਰਭਾਵਿਤ ਹੋਈ ਹੈ ?
ਉੱਤਰ :
ਜੰਗਲਾਂ ਤੇ ਪਰਬਤਾਂ ਦੀ ਛੇੜ-ਛਾੜ ਨਾਲ ਕੁਦਰਤੀ ਜੀਵ-ਜੰਤੂ ਤੇ ਬਨਸਪਤੀ ਅਲੋਪ ਹੋ ਰਹੀ ਹੈ । ਬਹੁਤ ਸਾਰੇ ਜੀਵਾਂ-ਜੰਤੂਆਂ ਦੀ ਗਿਣਤੀ ਘਟ ਰਹੀ ਹੈ ਤੇ ਪੌਦੇ ਨਸ਼ਟ ਹੋ ਰਹੇ ਹਨ ।
ਪ੍ਰਸ਼ਨ 2.
ਇੱਲਾਂ, ਗਿਰਝਾਂ ਦੇ ਰਹਿਣ-ਸਥਾਨ ਤੇ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ ?
ਉੱਤਰ :
ਇੱਲਾਂ ਤੇ ਗਿਰਝਾਂ ਉੱਚੇ ਬੋਹੜਾਂ ਤੇ ਪਿੱਪਲਾਂ ‘ਤੇ ਰਹਿੰਦੀਆਂ ਸਨ । ਉੱਥੇ ਆਲ੍ਹਣਿਆਂ ਵਿਚ ਉਨ੍ਹਾਂ ਦੇ ਮੋਟੇ ਆਂਡੇ ਪਏ ਹੁੰਦੇ ਸਨ । ਉਹ ਇਕ ਦੋ ਕਿਲੋਮੀਟਰ ਉਚਾਈ ‘ਤੇ ਅਸਮਾਨ ਵਿਚ ਚੱਕਰ ਕੱਟਦੀਆਂ ਹੋਈਆਂ ਮਰੇ ਹੋਏ ਪਸ਼ੂਆਂ ਦੀ ਟੋਹ ਰੱਖਦੀਆਂ ਸਨ । ਮਰੇ ਪਸ਼ੂਆਂ ਦਾ ਮਾਸ ਇਨ੍ਹਾਂ ਦੀ ਖ਼ੁਰਾਕ ਸੀ, ਪਰ ਹੁਣ ਇਹ ਕਿਧਰੇ ਨਹੀਂ ਦਿਸਦੀਆਂ ਉੱਚੇ ਰੁੱਖਾਂ ਦੀ ਘਾਟ ਤੇ ਜ਼ਹਿਰੀਲੇ ਹੋਏ ਮਾਸ ਤੇ ਪਾਣੀ ਨੇ ਇਨ੍ਹਾਂ ਦੇ ਜੀਵਨ ਉੱਤੇ ਬਹੁਤ ਬੁਰਾ ਅਸਰ ਪਾਇਆ ਹੈ !
ਪ੍ਰਸ਼ਨ 3.
ਕੀਟ-ਨਾਸ਼ਕ ਦਵਾਈਆਂ ਦੇ ਛਿੜਕਣ ਨਾਲ ਕਿਹੜੇ ਪੰਛੀ ਅਲੋਪ ਹੋਏ ਹਨ ?
ਉੱਤਰ :
ਕੀਟ-ਨਾਸ਼ਕ ਦਵਾਈਆਂ ਦਾ ਅਸਰ ਲਗਪਗ ਹਰ ਪੰਛੀ ਉੱਤੇ ਪਿਆ ਹੈ, ਕਿਉਂਕਿ ਇਸ ਨੇ ਉਨ੍ਹਾਂ ਦੇ ਪੀਣ ਵਾਲੇ ਪਾਣੀ ਤੇ ਖ਼ੁਰਾਕ ਨੂੰ ਜ਼ਹਿਰ ਨਾਲ ਭਰ ਦਿੱਤਾ ਹੈ ।
ਪ੍ਰਸ਼ਨ 4.
ਚਿੜੀਆਂ ਦੇ ਜੀਵਨ ਬਾਰੇ ਸੰਖੇਪ ਵਿੱਚ ਲਿਖੋ ।
ਉੱਤਰ :
ਚਿੜੀਆਂ ਘਰਾਂ ਦੀਆਂ ਛੱਤਾਂ ਵਿਚ ਆਲ੍ਹਣੇ ਬਣਾ ਕੇ ਰਹਿੰਦੀਆਂ ਸਨ । ਮਨੁੱਖੀ ਘਰਾਂ ਤੇ ਰਹਿਣ-ਸਹਿਣ ਵਿਚ ਤਬਦੀਲੀ ਅਨੁਸਾਰ ਇਹ ਆਪਣੇ ਆਪ ਨੂੰ ਢਾਲ ਨਹੀਂ ਸਕੀਆਂ, ਜਿਸ ਕਰਕੇ ਇਨ੍ਹਾਂ ਦੀ ਨਵੀਂ ਪੀੜੀ ਸਹੀ ਢੰਗ ਨਾਲ ਆਲ੍ਹਣੇ ਬਣਾ ਕੇ ਆਂਡੇ ਦੇਣ ਤੇ ਬੱਚੇ ਪੈਦਾ ਕਰਨ ਦਾ ਕੰਮ ਨਹੀਂ ਕਰ ਸਕੀ । ਇਸ ਦੇ ਨਾਲ ਹੀ ਇਨ੍ਹਾਂ ਦੇ ਖਾਣ ਦੇ ਪਦਾਰਥਾਂ ਤੇ ਸੁੰਡੀਆਂ ਨੂੰ ਕੀਟ-ਨਾਸ਼ਕਾਂ ਨੇ ਜ਼ਹਿਰੀਲੇ ਬਣਾ ਦਿੱਤਾ ਹੈ, ਜਿਨ੍ਹਾਂ ਨੂੰ ਖਾ ਕੇ ਉਹ ਮਰ ਰਹੀਆਂ ਹਨ । ਇਸੇ ਕਰਕੇ ਚਿੜੀਆਂ ਅੱਜ ਦੇ ਬੱਚਿਆਂ ਲਈ ਬੁਝਾਰਤ ਬਣ ਗਈਆਂ ਹਨ ।
ਪ੍ਰਸ਼ਨ 5.
ਵੱਡੇ-ਵੱਡੇ ਦਰੱਖ਼ਤ ਕੱਟਣ ਨਾਲ ਕਿਹੜੇ ਜਾਨਵਰ ਖ਼ਤਮ ਹੋ ਗਏ ਹਨ ?
ਉੱਤਰ :
ਵੱਡੇ-ਵੱਡੇ ਦਰੱਖ਼ਤ ਵੱਢਣ ਨਾਲ ਇੱਲਾਂ, ਗਿਰਝਾਂ, ਉੱਲੂ, ਚਮਗਿੱਦੜ, ਚਮਚੜਿੱਕਾਂ ਤੇ ਕਠਫੋੜਾ ਆਦਿ ਪੰਛੀ ਖ਼ਤਮ ਹੋ ਰਹੇ ਹਨ ।
(iv) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1,
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ :
ਪ੍ਰਭਾਵਿਤ, ਮੌਜੂਦ, ਬੁਝਾਰਤ, ਜੰਗਲ, ਦੁਰਲੱਭ ।
ਉੱਤਰ :
1. ਪ੍ਰਭਾਵਿਤ (ਜਿਸ ਉੱਤੇ ਅਸਰ ਪਵੇ) – ਬਹੁਤ ਸਾਰੇ ਲੋਕ ਕ੍ਰਾਂਤੀਕਾਰੀ ਦੇਸ਼ਭਗਤਾਂ ਤੋਂ ਪ੍ਰਭਾਵਿਤ ਹੋਏ ।
2. ਮੌਜੂਦ (ਹਾਜ਼ਰ) – ਸਾਡੀ ਮੀਟਿੰਗ ਵਿਚ ਸਾਰੇ ਜ਼ਿੰਮੇਵਾਰ ਵਿਅਕਤੀ ਮੌਜੂਦ ਸਨ ।
3. ਬੁਝਾਰਤ (ਬੁੱਝਣ ਵਾਲੀ ਗੱਲ) – ਮੈਂ ਇਹ ਬੁਝਾਰਤ ਨਹੀਂ ਬੁੱਝ ਸਕਦਾ ।
4. ਜੰਗਲ (ਬਨ, ਰੁੱਖਾਂ ਤੇ ਬਨਸਪਤੀ ਨਾਲ ਦੂਰ ਤਕ ਪਸਰੀ ਥਾਂ) – ਸ਼ੇਰ ਜੰਗਲ ਦਾ ਬਾਦਸ਼ਾਹ ਹੁੰਦਾ ਹੈ ।
5. ਦੁਰਲੱਭ (ਜੋ ਸਹਿਜੇ ਕੀਤੇ ਨਾ ਮਿਲੇ) – ਇਹ ਪੁਸਤਕ ਕੋਈ ਦੁਰਲੱਭ ਨਹੀਂ, ਸਗੋਂ ਹਰ ਥਾਂ ਮਿਲ ਜਾਂਦੀ ਹੈ ।
ਪ੍ਰਸ਼ਨ 2.
ਹੇਠ ਲਿਖੇ ਕਿਹੜੇ ਲਕੀਰੇ ਸ਼ਬਦ ਨਾਂਵ ਹਨ ਅਤੇ ਕਿਹੜੇ ਵਿਸ਼ੇਸ਼ਣ ?
(ਉ) ਪੁਰਾਤਨ ਗ੍ਰੰਥਾਂ ਵਿੱਚ ਅਸੀਂ ਬਨਸਪਤੀ ਸੰਬੰਧੀ ਪੜ੍ਹਦੇ ਹਾਂ ।
(ਅ) ਮਨ ਦੁਖੀ ਹੁੰਦਾ ਹੈ ।
(ਈ)` ਵੱਡੇ ਰੁੱਖ ਵੀ ਮਨੁੱਖ ਨੇ ਕੱਟ ਦਿੱਤੇ ਹਨ ।
(ਸ) ਚਿੜੀਆਂ ਵੀ ਜ਼ਹਿਰੀਲਾ ਕੀਟ-ਨਾਸ਼ਿਕ ਖਾਣ ਨਾਲ ਨਸ਼ਟ ਹੋ ਰਹੀਆਂ ਹਨ ।
(ਹ) ਅੱਜ ਦੇ ਛੋਟੇ ਬੱਚੇ ਲਈ ਚਿੜੀ ਬੁਝਾਰਤ ਬਣ ਗਈ ਹੈ ।
ਉੱਤਰ :
(ਉ) ਪੁਰਾਤਨ – ਵਿਸ਼ੇਸ਼ਣ , ਬਨਸਪਤੀ – ਨਾਂਵ ।
(ਅ) ਦੁਖੀ – ਵਿਸ਼ੇਸ਼ਣ ।
(ੲ) ਵੱਡੇ – ਵਿਸ਼ੇਸ਼ਣ ; ਮਨੁੱਖ-ਨਾਂਵ ।
(ਸ) ਚਿੜੀਆਂ – ਨਾਂਵ : ਜ਼ਹਿਰੀਲਾ – ਵਿਸ਼ੇਸ਼ਣ ।
(ਹ) ਚਿੜੀ – ਨਾਂਵ ।
ਪ੍ਰਸ਼ਨ 3.
ਹੇਠ ਲਿਖੇ ਵਾਕਾਂ ਵਿੱਚ ਠੀਕ ਅੱਗੇ ਠੀਕ (✓) ਤੇ ਗ਼ਲਤ ਅੱਗੇ ਕਾਟੇ (✗) ਦਾ ਨਿਸ਼ਾਨ ਲਾਓ :
(ਉ) ਜੰਗਲਾਂ ਦੇ ਖ਼ਤਮ ਹੋਣ ਦਾ ਸਾਨੂੰ ਕੋਈ ਨੁਕਸਾਨ ਨਹੀਂ ।
(ਅ) ਵੱਡੇ ਰੁੱਖ ਮਨੁੱਖ ਨੇ ਕੱਟ ਦਿੱਤੇ ਹਨ ।
() ਫ਼ਸਲਾਂ ਕੱਟਣ ਤੋਂ ਬਾਅਦ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ।
(ਸ) ਕੁਦਰਤ ਦੀ ਰਚੀ ਸਿਸ਼ਟੀ ਨੂੰ ਨਸ਼ਟ ਕਰਨ ਦਾ ਸਾਡੇ ਕੋਲ ਅਧਿਕਾਰ ਹੈ ।
(ਹ) ਉਪਜਾਊ ਮਿੱਟੀ ਖੁਰ ਕੇ ਛੋਟੇ ਨਾਲਿਆਂ ਵਲ ਜਾ ਰਹੀ ਹੈ ।
ਉੱਤਰ :
(ੳ) ਜੰਗਲਾਂ ਦੇ ਖ਼ਤਮ ਹੋਣ ਦਾ ਸਾਨੂੰ ਕੋਈ ਨੁਕਸਾਨ ਨਹੀਂ । (✗)
(ਅ) ਵੱਡੇ ਰੁੱਖ ਮਨੁੱਖ ਨੇ ਕੱਟ ਦਿੱਤੇ ਹਨ । (✓)
(ਈ ਫ਼ਸਲਾਂ ਕੱਟਣ ਤੋਂ ਬਾਅਦ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ । (✓)
(ਸ) ਕੁਦਰਤ ਦੀ ਰਚੀ ਸ੍ਰਿਸ਼ਟੀ ਨੂੰ ਨਸ਼ਟ ਕਰਨ ਦਾ ਸਾਡੇ ਕੋਲ ਅਧਿਕਾਰ ਹੈ ।(✗)
(ਹ) ਉਪਜਾਊ ਮਿੱਟੀ ਖੁਰ ਕੇ ਛੋਟੇ ਨਾਲਿਆਂ ਵਲ ਜਾ ਰਹੀ ਹੈ । (✓)
ਪ੍ਰਸ਼ਨ 4.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮਨੁੱਖ – मनुष्य – Man
ਬੱਚੇ – ……….. – …………….
ਰੁੱਖ – ……….. – …………….
ਘਰ – ……….. – …………….
ਸਹੀ – ……….. – …………….
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮਨੁੱਖ – मनुष्य – Man
ਬੱਚੇ – बच्चे – Children
ਰੁੱਖ – वृक्ष – Tree
ਘਰ – घर – Home
ਸਹੀ – शुद्ध – Correct
ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ਉ) ਕੋਈ ਵੀ ਇੱਲ ਹੁਣ ਇੱਥੇ ਮੌਜੂਦ ਨਹੀਂ । (ਨਾਂਵ ਚੁਣੋ)
(ਅ) ਅਸੀਂ ਬੱਚਿਆਂ ਨੂੰ ਉਦਾਹਰਨ ਦੇ ਕੇ ਵੀ ਨਹੀਂ ਸਮਝਾ ਸਕਦੇ । (ਪੜਨਾਂਵ ਚੁਣੋ)
(ਇ) ਉਹਨਾਂ ਦੇ ਮੋਟੇ ਆਂਡੇ ਵੀ ਆਮ ਵੇਖਣ ਨੂੰ ਮਿਲਦੇ ਸਨ । (ਵਿਸ਼ੇਸ਼ਣ ਚੁਣੋ)
(ਸ) ਉੱਲੂ ਖ਼ਤਮ ਹੋ ਰਹੇ ਹਨ । (ਕਿਰਿਆ ਚੁਣੋ)
ਉੱਤਰ :
(ੳ) ਇੱਲ ।
(ਅ) ਅਸੀਂ ।
(ਇ) ਮੋਟੇ ।
(ਸ) ਹੋ ਰਹੇ ਹਨ ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ
I. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣੋ।
ਮਨੁੱਖ ਜਿਵੇਂ-ਜਿਵੇਂ ਜੰਗਲ-ਪਰਬਤ ਦਰਿਆਵਾਂ ਨਾਲ ਛੇੜ-ਛਾੜ ਕਰ ਕੇ ਉਨ੍ਹਾਂ ਨੂੰ ਨਸ਼ਟ ਕਰ ਰਿਹਾ ਹੈ, ਤਿਵੇਂ-ਤਿਵੇਂ ਕੁਦਰਤੀ ਜੀਵ-ਜੰਤ ਅਤੇ ਬਨਸਪਤੀ ਲੋਪ ਹੋ ਰਹੀ ਹੈ । ਮਨੁੱਖ ਦੁਆਰਾ ਖੁਦ ਤਿਆਰ ਕੀਤੀਆਂ ਗੈਸਾਂ, ਬੰਬ-ਬਰੂਦ ਆਦਿ ਵੀ ਕੁਦਰਤ ਨੂੰ ਪ੍ਰਭਾਵਿਤ ਕਰ ਰਹੇ ਹਨ । ਪੁਰਾਤਨ ਗ੍ਰੰਥਾਂ ਵਿੱਚ ਅਸੀਂ ਕਈ ਜੀਵ-ਜੰਤੂਆਂ, ਬਨਸਪਤੀ ਬਾਰੇ ਪੜ੍ਹਦੇ ਹਾਂ, ਪਰ ਇਹ ਸਭ ਇਸ ਸਮੇਂ ਧਰਤੀ ‘ਤੇ ਮੌਜੂਦ ਨਹੀਂ ਰਹੇ ਤੇ ਲੋਪ ਹੋ ਗਏ ਹਨ । ਇਸ ਤਰ੍ਹਾਂ ਜੰਗਲਾਂ ਦੇ ਖ਼ਤਮ ਹੋਣ ਨਾਲ ਪੰਛੀਆਂ ਦੀਆਂ ਕਈ ਨਸਲਾਂ ਖ਼ਤਮ ਹੋ ਗਈਆਂ ਹਨ । ਪੰਜਾਬ ਵਿੱਚ ਕਿਸੇ ਸਮੇਂ ਹਜ਼ਾਰਾਂ ਦੀ ਗਿਣਤੀ ਵਿੱਚ ਇੱਲਾਂ ਅਤੇ ਗਿਰਝਾਂ ਦਰਖ਼ਤਾਂ ‘ਤੇ ਬੈਠੀਆਂ ਹੁੰਦੀਆਂ ਸਨ । ਉਹ ਉੱਚੇ ਪਿੱਪਲਾਂ, ਬੋਹੜਾਂ ਤੇ ਹੋਰ ਦਰਖ਼ਤਾਂ ਤੇ ਆਲ੍ਹਣੇ ਬਣਾ ਕੇ ਰਹਿੰਦੀਆਂ ਸਨ । ਉਨ੍ਹਾਂ ਦੇ ਮੋਟੇ ਆਂਡੇ ਵੀ ਵੇਖਣ ਨੂੰ ਆਮ ਮਿਲਦੇ ਸਨ । ਜਦੋਂ ਕੋਈ ਪਸ਼ੂ ਮਰਦਾ ਹੈ, ਤਾਂ ਉਹ ਹਜ਼ਾਰਾਂ ਦੀ ਗਿਣਤੀ ਵਿੱਚ ਮਾਸ ਖਾਣ ਲਈ ਇਕੱਠੀਆਂ ਹੁੰਦੀਆਂ ਤੇ ਘੰਟਾ-ਘੰਟਾ ਅਕਾਸ਼ ਵਿੱਚ, ਧਰਤੀ ਤੋਂ ਇੱਕ ਤੋਂ ਦੋ ਕਿਲੋਮੀਟਰ ਉੱਪਰ ਵਲ ਗੋਲ ਚੱਕਰ ਵਿੱਚ ਘੁੰਮਦੀਆਂ ਤੇ ਸ਼ਾਮ ਨੂੰ ਵਾਪਸ ਰੁੱਖਾਂ ‘ਤੇ ਆ ਜਾਂਦੀਆਂ । ਹੁਣ ਇੱਕ ਵੀ ਇੱਲ ਆਸ-ਪਾਸ ਨਜ਼ਰ ਨਹੀਂ ਆਉਂਦੀ । ਮਨ ਦੁਖੀ ਹੁੰਦਾ ਹੈ ਕਿ ਅਸੀਂ ਬੱਚਿਆਂ ਨੂੰ ਉਦਾਹਰਨ ਦੇ ਕੇ ਵੀ ਨਹੀਂ ਸਮਝਾ ਸਕਦੇ ਕਿ ਇੱਲ ਕਿਸ ਤਰ੍ਹਾਂ ਦੀ ਹੁੰਦੀ ਸੀ ਕੋਈ ਵੀ ਇੱਲ ਹੁਣ ਇੱਥੇ ਮੌਜੂਦ ਨਹੀਂ ਹੈ । ਇਨ੍ਹਾਂ ਦੇ ਅਲੋਪ ਹੋਣ ਦਾ ਇੱਕ ਕਾਰਨ ਇਹ ਹੈ ਕਿ ਹੁਣ ਵੱਡੇ ਰੁੱਖ ਵੀ ਮਨੁੱਖ ਨੇ ਕੱਟ ਦਿੱਤੇ ਹਨ ਤੋਂ ਵੱਡੇ ਰੁੱਖਾਂ ਦੀ ਕਮੀ ਕਾਰਨ ਇੱਲਾਂ ਇਸ ਕਰਕੇ ਅਲੋਪ ਹੋ ਗਈਆਂ, ਕਿਉਂਕਿ ਇਹ ਪੰਛੀ ਪੱਚੀ-ਤੀਹ ਮੀਟਰ ਉੱਚੇ ਰੁੱਖਾਂ ‘ਤੇ ਹੀ ਆਲਣੇ ਬਣਾਉਂਦਾ ਸੀ । ਮਨੁੱਖ ਵਲੋਂ ਕੀਟ-ਨਾਸ਼ਕ ਦਵਾਈਆਂ ਖੇਤਾਂ ਵਿੱਚ ਪਾਉਣ ਕਾਰਨ ਅਤੇ ਪਸ਼ੂਆਂ ਨੂੰ ਦੁੱਧ ਚੋਣ ਵਾਲੇ ਨਸ਼ੇ ਦੇ ਟੀਕੇ ਲਾਉਣ ਕਾਰਨ ਇੱਲਾਂ ਦੀ ਅਬਾਦੀ ਵਿੱਚ ਵਾਧੇ ਦੀ ਦਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ।
ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
(ਉ) ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ
(ਅ ਜੜ੍ਹ
(ਇ) ਈਦਗਾਹ
(ਸ) ਘਰ ਦਾ ਜਿੰਦਰਾ ।
ਉੱਤਰ :
ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ ।
ਪ੍ਰਸ਼ਨ 2.
ਜੰਗਲਾਂ ਪਹਾੜਾਂ ਨਾਲ ਕੌਣ ਛੇੜ-ਛਾੜ ਕਰ ਰਿਹਾ ਹੈ ?
(ਉ) ਪਸ਼ੂ
(ਅ) ਪੰਛੀ
(ਈ) ਕੁਦਰਤ
(ਸ) ਮਨੁੱਖ ।
ਉੱਤਰ :
ਮਨੁੱਖ ।
ਪ੍ਰਸ਼ਨ 3.
ਕੁਦਰਤ ਨੂੰ ਕੌਣ ਪ੍ਰਭਾਵਿਤ ਕਰ ਰਿਹਾ ਹੈ ?
(ਉ) ਗੈਸਾਂ ਤੇ ਬੰਬ-ਬਰੂਦ
(ਅ) ਹਨੇਰੀਆਂ
(ਈ) ਟੌਰਨੈਡੋ
(ਸ) ਹੜ੍ਹ ।
ਉੱਤਰ :
ਗੈਸਾਂ ਤੇ ਬੰਬ-ਬਰੂਦ ॥
ਪ੍ਰਸ਼ਨ 4.
ਕੀ ਪੜ੍ਹ ਕੇ ਪਤਾ ਲਗਦਾ ਕਿ ਕਈ ਜੀਵ-ਜੰਤੂ ਤੇ ਬਨਸਪਤੀ ਹੁਣ ਧਰਤੀ ਤੋਂ ਲੋਪ ਹੋ ਚੁੱਕੇ ਹਨ ?
(ਉ) ਗੀਤਾ ਗਿਆਨ
(ਅ) ਸ਼ਾਸਤਰ
(ਇ) ਪੁਰਾਤਨ ਗ੍ਰੰਥ
(ਸ) ਹਿਤੋਪਦੇਸ਼ ।
ਉੱਤਰ :
ਪੁਰਾਤਨ ਗ੍ਰੰਥ ।
ਪ੍ਰਸ਼ਨ 5.
ਜੰਗਲਾਂ ਦੇ ਖ਼ਤਮ ਹੋਣ ਨਾਲ ਕਿਨ੍ਹਾਂ ਦੀਆਂ ਕਈ ਨਸਲਾਂ ਖ਼ਤਮ ਹੋ ਗਈਆਂ ਹਨ ?
(ਉ) ਪੰਛੀਆਂ ਦੀਆਂ
(ਅ) ਤਿਤਲੀਆਂ ਦੀਆਂ
(ਈ) ਭੌਰਿਆਂ ਦੀਆਂ
(ਸ) ਬੰਦਿਆਂ ਦੀਆਂ
ਉੱਤਰ :
ਪੰਛੀਆਂ ਦੀਆਂ ।
ਪ੍ਰਸ਼ਨ 6.
ਇੱਲਾਂ ਤੇ ਗਿਰਝਾਂ ਆਪਣੇ ਆਲ੍ਹਣੇ ਕਿੱਥੇ ਬਣਾਉਂਦੀਆਂ ਹਨ ?
(ਉ) ਤੂਤਾਂ ਉੱਤੇ
(ਅ) ਸਫ਼ੈਦਿਆਂ ਉੱਤੇ
(ਇ) ਡੇਕਾਂ ਉੱਤੇ
(ਸ) ਪਿੱਪਲਾਂ ਤੇ ਬੋਹੜਾਂ ਉੱਤੇ ॥
ਉੱਤਰ :
ਪਿੱਪਲਾਂ ਤੇ ਬੋਹੜਾਂ ਉੱਤੇ ।
ਪ੍ਰਸ਼ਨ 7.
ਕਿਸੇ ਪਸ਼ੂ ਦੇ ਮਰਨ ‘ਤੇ ਉਨ੍ਹਾਂ ਦਾ ਮਾਸ ਖਾਣ ਲਈ ਕਿਹੜੇ ਜਾਨਵਰ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਜਾਂਦੇ ਸਨ ?
ਜਾਂ
ਪੰਜਾਬ ਵਿਚ ਕਿਹੜੇ ਪੰਛੀ ਕਿਸੇ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਰੁੱਖਾਂ ‘ਤੇ ਬੈਠੇ ਹੁੰਦੇ ਸਨ ?
(ਉ) ਤੋਤੇ ਤੇ ਕਾਂ
(ਅ) ਕਬੂਤਰ ਤੇ ਘੁੱਗੀਆਂ
(ਈ) ਇੱਲਾਂ ਤੇ ਗਿਰਝਾਂ
(ਸ) ਬਾਜ਼ ਤੇ ਸ਼ਿਕਾਰੀ ।
ਉੱਤਰ :
ਇੱਲਾਂ ਤੇ ਗਿਰਝਾਂ ।
ਪ੍ਰਸ਼ਨ 8.
ਅੱਜ ਕਿਹੜਾ ਪੰਛੀ ਆਸ-ਪਾਸ ਕਿਧਰੇ ਨਜ਼ਰ ਨਹੀਂ ਆਉਂਦਾ ?
(ੳ) ਇੱਲ
(ਅ) ਕਬੂਤਰ
(ਈ) ਕਾਂ
(ਸ) ਘੁੱਗੀ !
ਉੱਤਰ :
ਇੱਲ !
ਪ੍ਰਸ਼ਨ 9.
ਇੱਲ ਕਿੰਨੇ ਮੀਟਰ ਉੱਚੇ ਦਰਖ਼ਤ ਉੱਤੇ ਆਪਣਾ ਆਲ੍ਹਣਾ ਪਾਉਂਦੀ ਸੀ ?
(ਉ) ਦਸ-ਪੰਦਰਾਂ
(ਅ) ਪੰਦਰਾਂ ਵੀਹ
(ਇ) ਵੀਹ-ਪੱਚੀ
(ਸ) ਪੱਚੀ-ਤੀਹ !
ਉੱਤਰ :
ਪੱਚੀ-ਤੀਹ ।
ਪ੍ਰਸ਼ਨ 10.
ਖੇਤਾਂ ਵਿਚ ਪਾਈਆਂ ਜਾਂਦੀਆਂ ਕਿਹੜੀਆਂ ਦਵਾਈਆਂ ਨੇ ਇੱਲਾਂ ਦੀ ਅਬਾਦੀ ਨੂੰ ਘਟਾਇਆ ਹੈ ?
(ਉ) ਫਲਦਾਇਕ
(ਅ) ਪੌਸ਼ਟਿਕ
(ਈ) ਜੀਵਨ-ਰੱਖਿਅਕ
(ਸ) ਕੀਟ-ਨਾਸ਼ਕ ।
ਉੱਤਰ :
ਕੀਟ-ਨਾਸ਼ਕ ।
ਪ੍ਰਸ਼ਨ 11.
ਪਸ਼ੂਆਂ ਨੂੰ ਨਸ਼ੇ ਦੇ ਟੀਕੇ ਕਦੋਂ ਲਾਏ ਜਾਂਦੇ ਹਨ ?
(ਉ) ਚਾਰਾ ਪਾਉਣ ਵੇਲੇ ।
(ਅ) ਪਾਣੀ ਪਿਲਾਉਣ ਵੇਲੇ
(ਈ) ਦੁੱਧ ਚੋਣ ਵੇਲੇ ।
(ਸ) ਚਾਰਨ ਵੇਲੇ ।
ਉੱਤਰ :
ਦੁੱਧ ਚੋਣ ਵੇਲੇ ।
II. ਹੇਠ ਦਿੱਤੇ ਪੈਰੇ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣੋ
ਬਦਲਦੇ ਫ਼ਸਲੀ ਚੱਕਰ ਕਾਰਨ ਤੇ ਕੀਟ-ਨਾਸ਼ਕਾਂ ਕਾਰਨ ਕਈ ਪ੍ਰਕਾਰ ਦੇ ਕੀੜੇ-ਮਕੌੜੇ ਵੀ ਧਰਤੀ ਤੋਂ ਲੁਪਤ ਹੋ ਗਏ ਹਨ । ਖੇਤਾਂ ਨੂੰ ਅੱਗ ਲਾਉਣ ਦੀ ਪ੍ਰਥਾ ਨੇ ਵੀ ਉਨ੍ਹਾਂ ਦਾ ਅੰਤ ਕਰ ਦਿੱਤਾ ਹੈ । ਇਸ ਤਰ੍ਹਾਂ ਕੁਦਰਤ ਦੀ ਸੁੰਦਰਤਾ ਘਟਦੀ ਜਾ ਰਹੀ ਹੈ । ਵਿਗਿਆਨ ਨੇ ਤਰੱਕੀ ਦੀ ਰਾਹ ਤਾਂ ਦੱਸੀ ਹੈ, ਪਰ ਉਸ ਦੇ ਬੁਰੇ ਪ੍ਰਭਾਵਾਂ ਦੀ ਰੋਕ-ਥਾਮ ਲਈ ਵਿਗਿਆਨਿਕ ਸੋਚ ਪੈਦਾ ਕਰਨਾ ਬਾਕੀ ਹੈ । ਜੇਕਰ ਅਸੀਂ ਸਮੇਂ ‘ਤੇ ਸਹੀ ਕਦਮ ਨਾ ਚੁੱਕੇ, ਤਾਂ ਕੁਦਰਤ ਵੀ ਵੱਡੀ ਆਫ਼ਤ ਬਣ ਕੇ ਇਕ ਦਿਨ ਸਾਨੂੰ ਸਬਕ ਸਿਖਾ ਸਕਦੀ ਹੈ । ਜੰਗਲ, ਦਰਖ਼ਤ ਅਤੇ ਅਨੇਕਾਂ ਕਿਸਮਾਂ ਦੀਆਂ ਜੜ੍ਹੀ-ਬੂਟੀਆਂ ਜੋ ਕਈ ਪ੍ਰਕਾਰ ਦੇ ਗੁਣ ਰੱਖਦੀਆਂ ਹਨ, ਨੂੰ ਵੀ ਮਨੁੱਖ ਖ਼ਤਮ ਕਰ ਰਿਹਾ ਹੈ । ਇਹੀ ਕਾਰਨ ਹੈ ਕਿ ਪਿਛਲੇ ਕਈ ਸਾਲਾਂ ਤੋਂ ਵਰਖਾ ਸਾਉਣ ਦੇ ਮਹੀਨੇ ਨਹੀਂ ਹੋ ਰਹੀ । ਹੁਣ ਬਰਸਾਤ ਦੀ ਵਰਖਾ ਅਗਸਤ ਦੇ ਅੰਤ ਤੱਕ ਹੋਣ ਲੱਗੀ ਹੈ ਤੇ ਸਤੰਬਰ ਵਿੱਚ ਪ੍ਰਵੇਸ਼ ਕਰਨ ਲੱਗੀ ਹੈ । ਕੁਦਰਤ ਦੀ ਰਚੀ ਸ੍ਰਿਸ਼ਟੀ ਨੂੰ ਨਸ਼ਟ ਕਰਨ ਦਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੈ । ਜੇਕਰ ਅਸੀਂ ਜੀਵ-ਜੰਤੁ, ਕੁਦਰਤ ਅਤੇ ਵਾਤਾਵਰਨ ਦਾ ਸਮੇਂ ਸਿਰ ਧਿਆਨ ਰੱਖਾਂਗੇ, ਤਾਂ ਸਾਨੂੰ ਭਿਆਨਕ ਨਤੀਜਿਆਂ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ । ਸਾਡੇ ਕੋਲ ਅਜੇ ਵੀ ਸਭ ਕੁੱਝ ਠੀਕ ਕਰਨ ਦਾ ਸਮਾਂ ਹੈ ।
ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ੳ) ਆਓ ਕਸੌਲੀ ਚਲੀਏ
(ਅ) ਸਮੇਂ-ਸਮੇਂ ਦੀ ਗੱਲ
(ਈ) ਅਲੋਪ ਹੋ ਰਹੇ ਜੀਵ-ਜੰਤੂ ਤੇ ਬਨਸਪਤੀ ।
(ਸ) ਈਦਗਾਹ ।
ਉੱਤਰ :
ਅਲੋਪ ਹੋ ਰਹੇ ਜੀਵ-ਜੰਤ ਤੇ ਬਨਸਪਤੀ ।
ਪ੍ਰਸ਼ਨ 2.
ਬਦਲਦੇ ਫ਼ਸਲੀ ਚੱਕਰ ਅਤੇ ਕੀਟ-ਨਾਸ਼ਕਾਂ ਕਾਰਨ ਧਰਤੀ ਤੋਂ ਕੀ ਲੁਪਤ ਹੋ ਗਿਆ ਹੈ ?
(ਉ) ਕੀੜੀਆਂ
(ਅ) ਕਾਢੇ
(ਈ) ਗੰਡੋਏ
(ਸ) ਕਈ ਕੀੜੇ-ਮਕੌੜੇ ।
ਉੱਤਰ :
ਕਈ ਕੀੜੇ-ਮਕੌੜੇ ।
ਪ੍ਰਸ਼ਨ 3
ਵਿਗਿਆਨ ਦੇ ਬੁਰੇ ਪ੍ਰਭਾਵਾਂ ਨੂੰ ਰੋਕਣ ਲਈ ਕੀ ਪੈਦਾ ਕਰਨ ਦੀ ਲੋੜ ਹੈ ?
(ਉ) ਅਗਿਆਨ
(ਅ) ਧਰਮ
(ਈ) ਆਚਰਨ
(ਸ) ਵਿਗਿਆਨਿਕ ਸੋਚ ।
ਉੱਤਰ :
ਵਿਗਿਆਨਿਕ ਸੋਚ ।
ਪ੍ਰਸ਼ਨ 4.
ਜੇਕਰ ਅਸੀਂ ਸਮੇਂ ਸਿਰ ਸਹੀ ਕਦਮ ਨਾ ਚੁੱਕੇ, ਤਾਂ ਇਕ ਦਿਨ ਕੁਦਰਤ ਕੀ ਕਰੇਗੀ ?
(ਉ) ਡਰ ਜਾਏਗੀ।
(ਅ) ਆਫ਼ਤ ਬਣ ਕੇ ਸਬਕ ਸਿਖਾਏਗੀ
(ਈ) ਵਰਦਾਨ ਬਣੇਗੀ।
(ਸ) ਬਖ਼ਸ਼ਿਸ਼ਾਂ ਕਰੇਗੀ ।
ਉੱਤਰ :
ਆਫ਼ਤ ਬਣ ਕੇ ਸਬਕ ਸਿਖਾਏਗੀ ।
ਪ੍ਰਸ਼ਨ 5.
ਮਨੁੱਖ ਕਿਹੜੇ ਰੁੱਖਾਂ ਤੇ ਜੜੀਆਂ-ਬੂਟੀਆਂ ਨੂੰ ਖ਼ਤਮ ਕਰ ਰਿਹਾ ਹੈ ?
(ਉ) ਜ਼ਹਿਰੀਲੇ
(ਅ) ਕੰਡੇਦਾਰ
(ਇ) ਝਾੜੀਦਾਰ
(ਸ) ਗੁਣਕਾਰੀ ॥
ਉੱਤਰ :
ਗੁਣਕਾਰੀ ।
ਪ੍ਰਸ਼ਨ 6.
ਵਰਖਾ ਆਮ ਕਰਕੇ ਕਿਹੜੇ ਮਹੀਨੇ ਵਿਚ ਹੁੰਦੀ ਹੈ ?
(ਉ) ਹਾੜ੍ਹ
(ਅ) ਸਾਉਣ
(ਈ) ਭਾਦਰੋਂ
(ਸ) ਅੱਸੂ ।
ਉੱਤਰ :
ਸਾਉਣ ।
ਪ੍ਰਸ਼ਨ 7.
ਹੁਣ ਵਰਖਾ ਕਿਹੜੇ ਮਹੀਨੇ ਦੇ ਅੰਤ ਵਿਚ ਹੋਣ ਲੱਗੀ ਹੈ ?
(ਉ) ਜੂਨ
(ਅ) ਜੁਲਾਈ
(ਇ) ਅਗਸਤ
(ਸ) ਸਤੰਬਰ !
ਉੱਤਰ :
ਅਗਸਤੋ !
ਪ੍ਰਸ਼ਨ 8.
ਸ੍ਰਿਸ਼ਟੀ ਨੂੰ ਕਿਸ ਨੇ ਰਚਿਆ ਹੈ ?
(ਉ) ਬੰਦੇ ਨੇ
(ਅ) ਕੁਦਰਤ ਨੇ
(ਇ) ਬਿੱਗ-ਬੈਂਗ ਨੇ
(ਸ) ਜਾਦੂਗਰੀ ਨੇ ।
ਉੱਤਰ :
ਕੁਦਰਤ ਨੇ ।
ਪ੍ਰਸ਼ਨ 9.
ਜੇਕਰ ਅਸੀਂ ਜੀਵ-ਜੰਤੂਆਂ, ਕੁਦਰਤ ਤੇ ਵਾਤਾਵਰਨ ਦਾ ਸਮੇਂ ਸਿਰ ਧਿਆਨ ਨਹੀਂ ਰੱਖਾਂਗੇ, ਤਾਂ ਸਾਨੂੰ ਕਿਹੋ ਜਿਹੇ ਨਤੀਜਿਆਂ ਲਈ ਤਿਆਰ ਰਹਿਣਾ ਚਾਹੀਦਾ ਹੈ ?
(ਉ) ਚੰਗੇ
(ਅ) ਮਨਚਾਹੇ
(ਈ) ਭਿਆਨਕ
(ਸ) ਧੁੰਦਲੇ ।
ਉੱਤਰ :
ਭਿਆਨਕ ॥
ਔਖੇ ਸ਼ਬਦਾਂ ਦੇ ਅਰਥ :
ਪਰਬਤ-ਪਹਾੜ । ਨਸ਼ਟ-ਤਬਾਹ । ਜੀਵ-ਜੰਤ-ਪਸ਼ੂ-ਪੰਛੀ ॥ ਬਨਸਪਤੀ-ਰੁੱਖ-ਬੂਟੇ । ਲੋਪ-ਲੁਪਤ ਹੋਣਾ, ਦਿਖਾਈ ਨਾ ਦੇਣਾ । ਖ਼ੁਦ-ਆਪ । ਨਸਲਾਂਜਾਤੀਆਂ । ਕੀਟ-ਨਾਸ਼ਕ-ਕੀੜੇ-ਮਾਰ । ਬੁਝਾਰਤ-ਬੁੱਝਣ ਵਾਲੀ ਬਾਤ । ਪਦਾਰਥ-ਚੀਜ਼ਾਂਵਸਤਾਂ । ਪ੍ਰਜਣਨ-ਬੱਚੇ ਪੈਦਾ ਕਰਨਾ । ਬਿਜੜਾ-ਇੱਕ ਛੋਟਾ ਪੰਛੀ ! ਸਰਕੰਡੇ-ਕਾਨੇ । ਰੁਝਾਨ-ਰੁਚੀ, ਦਿਲਚਸਪੀ । ਦੁਰਲੱਭ-ਜੋ ਲੱਭੇ ਨਾ । ਅਲਵਿਦਾ ਕਹਿਣਾ-ਛੱਡ ਕੇ ਚਲੇ ਜਾਣਾ । ਲੁਪਤ-ਛਪਨ, ਅਲੋਪ । ਪ੍ਰਥਾ-ਰਿਵਾਜ 1 ਰੋਕ-ਥਾਮ-ਰੋਕਣ ਦਾ ਕੰਮ । ਆਫ਼ਤਮੁਸੀਬਤ ਤਾਦਾਤ-ਗਿਣਤੀ । ਪ੍ਰਵੇਸ਼ ਕਰਨਾ-ਦਾਖ਼ਲ ਹੋਣਾ । ਸ਼ਿਸ਼ਟੀ-ਦੁਨੀਆ । ਭਿਆਨਕਖ਼ਤਰਨਾਕ ।
ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ Summary
ਅਲੋਪ ਹੋ ਰਹੇ ਜੀਵ-ਜੰਤੂ ਅਤੇ ਬਨਸਪਤੀ ਪਾਠ ਦਾ ਸਾਰ
ਮਨੁੱਖ ਜਿਉਂ-ਜਿਉਂ ਜੰਗਲਾਂ-ਪਰਬਤਾਂ ਨਾਲ ਛੇੜ-ਛਾੜ ਕਰ ਕੇ ਉਨ੍ਹਾਂ ਨੂੰ ਤਬਾਹ ਕਰ ਰਿਹਾ ਹੈ, ਤਿਉਂ-ਤਿਉਂ ਕੁਦਰਤੀ ਜੀਵ-ਜੰਤੂ ਅਤੇ ਬਨਸਪਤੀ ਅਲੋਪ ਹੁੰਦੇ ਜਾ ਰਹੇ ਹਨ । ਮਨੁੱਖ ਦੁਆਰਾ ਤਿਆਰ ਕੀਤੀਆਂ ਗੈਸਾਂ ਤੇ ਬੰਬ-ਬਾਰੂਦ ਕੁਦਰਤ ਨੂੰ ਪ੍ਰਭਾਵਿਤ ਕਰ ਰਹੇ ਹਨ । ਪੁਰਾਤਨ ਗ੍ਰੰਥਾਂ ਵਿਚ ਧਰਤੀ ਉੱਤੇ ਮੌਜੂਦ ਬਹੁਤ ਸਾਰੇ ਜੀਵਾਂ-ਜੰਤੂਆਂ ਤੇ ਬਨਸਪਤੀ ਦਾ ਜ਼ਿਕਰ ਹੈ, ਜੋ ਹੁਣ ਧਰਤੀ ਉੱਤੇ ਮੌਜੂਦ ਨਹੀਂ ਰਹੇ ।
ਪੰਜਾਬ ਵਿਚ ਕਿਸੇ ਸਮੇਂ ਹਜ਼ਾਰਾਂ ਦੀ ਗਿਣਤੀ ਵਿਚ ਇੱਲਾਂ ਤੇ ਗਿਰਝਾਂ ਹੁੰਦੀਆਂ ਸਨ, ਜੋ ਪਿੱਪਲਾਂ, ਬੋਹੜਾਂ ਆਦਿ ਉੱਚੇ ਦਰਖ਼ਤਾਂ ਉੱਤੇ ਆਲ੍ਹਣੇ ਬਣਾ ਕੇ ਰਹਿੰਦੀਆਂ ਸਨ । ਜਦੋਂ ਕੋਈ ਪਸ਼ ਮਰਦਾ ਸੀ ਤੇ ਇਹ ਮਾਸ ਖਾਣ ਲਈ ਇਕੱਠੀਆਂ ਹੁੰਦੀਆਂ ਸਨ ਤੇ ਅਕਾਸ਼ ਵਿਚ ਇਕ ਦੋ ਕਿਲੋਮੀਟਰ ਦੀ ਦੂਰੀ ਉੱਚੇ ਅਸਮਾਨ ਵਿੱਚ ਚੱਕਰ ਕੱਢਦੀਆਂ ਰਹਿੰਦੀਆਂ ਸਨ । ਪਰੰਤੂ ਅੱਜ ਸਾਨੂੰ ਇਕ ਵੀ ਇੱਲ ਦਿਖਾਈ ਨਹੀਂ ਦਿੰਦੀ । ਇਸ ਦਾ ਇਕ ਕਾਰਨ ਇਨ੍ਹਾਂ ਦੇ ਬਸੇਰੇ ਲਈ ਆਲ੍ਹਣੇ ਬਣਾਉਣ ਦੀ ਥਾਂ ਉੱਤੇ ਦਰਖ਼ਤਾਂ ਦਾ ਵੱਢੇ ਜਾਣਾ ਹੈ । ਦੂਜੇ ਮਨੁੱਖ ਦੁਆਰਾ ਖੇਤਾਂ ਵਿਚ ਕੀਟ-ਨਾਸ਼ਕਾਂ ਦੀ ਵਰਤੋਂ ਤੇ ਪਸ਼ੂਆਂ ਦਾ ਦੁੱਧ ਚੋਣ ਲਈ ਲਾਏ ਜਾਣ ਵਾਲੇ ਨਸ਼ੇ ਦੇ ਟੀਕੇ ਹਨ । ਫਲਸਰੂਪ ਇਨ੍ਹਾਂ ਦੇ ਪੀਣ ਵਾਲੇ ਪਾਣੀ ਤੇ ਖਾਧੇ ਜਾਣ ਵਾਲੇ ਮਾਸ ਦੇ ਜ਼ਹਿਰੀਲਾ ਹੋਣ ਨਾਲ ਇਨ੍ਹਾਂ ਦੀ ਹੋਂਦ ਖ਼ਤਮ ਹੋ ਗਈ ਹੈ । ਇਨ੍ਹਾਂ ਦੀ ਸਲਾਮਤੀ ਲਈ ਜੇਕਰ ਅਜੇ ਵੀ ਸਹੀ ਕਦਮ ਨਾ ਚੁੱਕੇ, ਤਾਂ ਇਹ ਪੰਛੀ ਸਦਾ ਲਈ ਅਲੋਪ ਹੋ ਜਾਣਗੇ ।
ਇਸੇ ਤਰ੍ਹਾਂ ਜ਼ਹਿਰੀਲੇ ਪਾਣੀ ਤੇ ਕੀਟ-ਨਾਸ਼ਕਾਂ ਕਾਰਨ ਜ਼ਹਿਰੀਲੇ ਹੋਏ ਉਨ੍ਹਾਂ ਦੇ ਖਾਣ ਦੀਆਂ ਸੁੰਡੀਆਂ ਕਾਰਨ ਚਿੜੀਆਂ ਮਰ ਗਈਆਂ ਹਨ । ਰਹਿਣ-ਸਹਿਣ ਦੇ ਬਦਲਾਅ ਕਾਰਨ ਚਿੜੀਆਂ ਦੀ ਨਵੀਂ ਪੀੜੀ ਸਹੀ ਢੰਗ ਨਾਲ ਘਰ ਨਾ ਬਣਾ ਸਕੀ ਤੇ ਨਾ ਹੀ ਸਹੀ ਸਮੇਂ ਤੇ ਬੱਚੇ ਦੇ ਸਕੀ । ਇਹੋ ਹਾਲ ਬਿਜੜੇ ਦਾ ਹੈ । ਤਿਲ, ਬਾਜਰਾ, ਚਰੀ, ਰੌਂਗੀ ਤੇ ਮਸਰਾਂ ਦੀ ਘਟਦੀ ਬਿਜਾਈ, ਜੰਗਲ ਤੇ ਸਰਕੰਡੇ ਖ਼ਤਮ ਹੋਣ ਨਾਲ ਇੱਜੜੇ ਦੀ ਜਨ-ਸੰਖਿਆ 75% ਘਟ ਗਈ ਹੈ । ਹੁਣ ਸੜਕਾਂ ਉੱਤੇ ਬਿਜੜਿਆਂ ਦੇ ਸੁੰਦਰ ਘਰ ਕਿਧਰੇ ਵੀ ਦਿਖਾਈ ਨਹੀਂ ਦਿੰਦੇ । 1999 – 2000 ਤੋਂ ਸ਼ੁਰੂ ਹੋਏ ਪਰਾਲੀ ਸਾੜ ਕੇ ਖੇਤ ਸਾਫ਼ ਕਰਨ ਦੇ ਰੁਝਾਨ ਦੇ ਸਿੱਟੇ ਵਜੋਂ ਜ਼ਮੀਨ ਉੱਤੇ ਘਰ ਬਣਾ ਕੇ ਆਂਡੇ ਦੇਣ ਵਾਲੇ ਪੰਛੀ ਤਿੱਤਰ, ਬਟੇਰੇ, ਸੱਪ, ਛੋਟੀ ਲੰਮੀ ਚਿੜੀ, ਕਾਲਾ ਤਿੱਤਰ ਤੇ ਹੋਰ ਬਹੁਤ ਸਾਰੇ ਪੰਛੀਆਂ ਦੀ ਗਿਣਤੀ 50% ਘਟ ਗਈ ਹੈ ।
ਪਿੰਡਾਂ ਵਿਚ ਕੁੱਪ ਬੰਣ ਤੇ ਗੋਹੇ ਦੇ ਗਹੀਰੇ ਬਰਗਾੜ ਬਣਾਉਣ ਦਾ ਰਿਵਾਜ ਹੁਣ 10 – 15% ਹੀ ਰਹਿ ਗਿਆ ਹੈ, ਇਨ੍ਹਾਂ ਦੇ ਉੱਪਰਲੇ ਪੂਛਲ-ਸਿਰੇ ਉੱਤੇ ਘਰ ਬਣਾ ਕੇ ਤੇ ਆਂਡੇ ਦੇ ਕੇ ਬੱਚੇ ਪੈਦਾ ਕਰਨ ਵਾਲਾ ਲਲਾਰਨ ਨਾਂ ਦਾ ਪੰਛੀ ਅੱਜ ਕਿਤੇ ਦਿਸਦਾ ਹੀ ਨਹੀਂ । ਇਸ ਪ੍ਰਕਾਰ ਬਹੁਤ ਸਾਰੇ ਜੀਵ-ਜੰਤੂ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਨ, ਪਰੰਤੂ ਜ਼ਹਿਰੀਲਾ ਚੋਗਾ ਉਨ੍ਹਾਂ ਦਾ ਵਿਕਾਸ ਨਹੀਂ ਹੋਣ ਦੇ ਰਿਹਾ ।
ਜਲ-ਕੁਕੜੀਆਂ, ਕਾਂਵਾਂ, ਸ਼ਾਰਕਾਂ (ਗੁਟਾਰਾਂ, ਤੋਤਿਆਂ, ਕਬੂਤਰਾਂ, ਘੁੱਗੀਆਂ ਤੇ ਬਗਲਿਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ । ਵੱਡੇ ਤੇ ਪੁਰਾਣੇ ਖੋੜਾਂ ਵਾਲੇ ਦਰੱਖ਼ਤ ਖ਼ਤਮ ਹੋਣ ਨਾਲ ਚਾਮਚੜਿਕਾਂ, ਚਮਗਿੱਦੜ, ਉੱਲੂ ਤੇ ਪੰਜਾਬ ਦਾ ਸੁੰਦਰ ਪੰਛੀ ਕਠਫੋੜਾ ਵੀ ਖ਼ਤਮ ਹੋ ਰਹੇ ਹਨ ।
ਬਦਲਦੇ ਫ਼ਸਲੀ-ਚੱਕਰ ਤੇ ਕੀਟ-ਨਾਸ਼ਕਾਂ ਕਾਰਨ ਧਰਤੀ ਤੋਂ ਬਹੁਤ ਸਾਰੇ ਕੀੜੇ-ਮਕੌੜੇ ਵੀ ਖ਼ਤਮ ਹੋ ਗਏ ਹਨ । ਖੇਤਾਂ ਨੂੰ ਅੱਗ ਲਾਉਣ ਦੇ ਚਲਨ ਨੇ ਰਹਿੰਦੀ ਕਸਰ ਕੱਢ ਦਿੱਤੀ ਹੈ । ਵਿਗਿਆਨ ਨੇ ਤਰੱਕੀ ਦਾ ਰਾਹ ਤਾਂ ਦੱਸਿਆ ਹੈ, ਪਰੰਤੂ ਇਸ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਲਈ ਅਸੀਂ ਸੁਚੇਤ ਨਹੀਂ ਹੋਏ । ਜੇਕਰ ਅਸੀਂ ਸਮੇਂ ਸਿਰ ਸਹੀ ਕਦਮ ਨਾ ਚੁੱਕੇ, ਤਾਂ ਇਸਦੇ ਬੁਰੇ ਨਤੀਜੇ ਨਿਕਲਣਗੇ । ਜੰਗਲਾਂ ਤੇ ਦਰੱਖ਼ਤਾਂ ਦੇ ਖ਼ਤਮ ਹੋਣ ਨਾਲ ਬਹੁਤ ਸਾਰੀਆਂ ਗੁਣਕਾਰੀ ਜੜੀਆਂ-ਬੂਟੀਆਂ ਦਾ ਵੀ ਨਾਸ਼ ਹੋ ਰਿਹਾ ਹੈ । ਮਨੁੱਖ ਦੇ ਅਜਿਹੇ ਵਰਤਾਰੇ ਕਾਰਨ ਹੀ ਪਿਛਲੇ ਕਈ ਸਾਲਾਂ ਤੋਂ ਵਰਖਾ ਸਾਉਣ ਮਹੀਨੇ ਦੀ ਥਾਂ ਪਛੜ ਕੇ ਅਗਸਤ-ਸਤੰਬਰ ਵਿਚ ਹੋਣ ਲੱਗੀ ਹੈ ।
ਸਾਨੂੰ ਕੁਦਰਤ ਦੀ ਰਚੀ ਸਿਸ਼ਟੀ ਨੂੰ ਖ਼ਤਮ ਕਰਨ ਦਾ ਕੋਈ ਅਧਿਕਾਰ ਨਹੀਂ । ਜੇਕਰ ਅਸੀਂ ਇਸ ਨਾਲ ਛੇੜ-ਛਾੜ ਜਾਰੀ ਰੱਖਾਂਗੇ, ਤਾਂ ਸਾਨੂੰ ਇਸਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ । ਸਾਡੇ ਕੋਲ ਅਜੇ ਵੀ ਸਭ ਕੁੱਝ ਠੀਕ ਕਰਨ ਦਾ ਸਮਾਂ ਹੈ ।