PSEB 8th Class Punjabi Solutions Chapter 17 ਲੋਹੜੀ

Punjab State Board PSEB 8th Class Punjabi Book Solutions Chapter 17 ਲੋਹੜੀ Textbook Exercise Questions and Answers.

PSEB Solutions for Class 8 Punjabi Chapter 17 ਲੋਹੜੀ (1st Language)

Punjabi Guide for Class 8 PSEB ਲੋਹੜੀ Textbook Questions and Answers

ਲੋਹੜੀ ਪਾਠ-ਅਭਿਆਸ

1. ਦੱਸੋ :

(ੳ) ਲੋਹੜੀ ਦਾ ਤਿਉਹਾਰ ਕਦੋਂ ਅਤੇ ਕਿਉਂ ਮਨਾਇਆ ਜਾਂਦਾ ਹੈ ?
ਉੱਤਰ :
ਲੋਹੜੀ ਦਾ ਤਿਉਹਾਰ ਪੰਜਾਬ ਵਿਚ ਦੇਸੀ ਮਹੀਨੇ ਪੋਹ ਦੀ ਆਖਰੀ ਰਾਤ ਨੂੰ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਧਰਤੀ ਉੱਤੇ ਆਏ ਨਵੇਂ ਜੀ ਅਰਥਾਤ ਪੁੱਤਰ ਦੇ ਜਨਮ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਮਨਾਇਆਂ ਜਾਂਦਾ ਹੈ। ਉਂਝ ਅੱਜ-ਕਲ ਸਮਾਜ ਵਿਚ ਅਗਾਂਹ-ਵਧੂ ਸੋਚ ਰੱਖਣ ਵਾਲੇ ਲੋਕ, ਪੁੱਤਰ ਹੋਵੇ ਜਾਂ ਧੀ, ਦੋਹਾਂ ਦੀ ਹੀ ਲੋਹੜੀ ਮਨਾਉਂਦੇ ਹਨ।

(ਅ) ਲੋਹੜੀ ਦੇ ਤਿਉਹਾਰ ਦਾ ਸੰਬੰਧ ਕਿਰਸਾਣੀ ਜੀਵਨ ਨਾਲ ਕਿਵੇਂ ਜੁੜਿਆ ਹੋਇਆ ਹੈ ?
ਉੱਤਰ :
ਪੰਜਾਬ ਇਕ ਖੇਤੀ ਪ੍ਰਧਾਨ ਦੇਸ਼ ਹੈ। ਜਦੋਂ ਖੇਤੀ ਹਲਾਂ ਨਾਲ ਕੀਤੀ ਜਾਂਦੀ ਸੀ, ਤਾਂ ਹਰ ਪਰਿਵਾਰ ਵਿਚ ਬੰਦਿਆਂ ਦੀ ਲੋੜ ਪੈਂਦੀ ਸੀ। ਇਸੇ ਕਰਕੇ ਘਰ ਵਿਚ ਪੁੱਤਰ ਦੀ ਆਮਦ ਉੱਤੇ ਖ਼ੁਸ਼ੀ ਵਜੋਂ ਲੋਹੜੀ ਮਨਾਉਣੀ ਸ਼ੁਰੂ ਹੋ ਗਈ।

(ਈ) ਲੋਹੜੀ ਸ਼ਬਦ ਕਿਵੇਂ ਹੋਂਦ ਵਿੱਚ ਆਇਆ ?
ਉੱਤਰ :
ਕਿਹਾ ਜਾਂਦਾ ਹੈ ਕਿ ਤਿਲ ਅਤੇ ਗੁੜ ਦੀ ਰੋੜੀ ਭਾਵ ਤਿਲ + ਰੋੜੀ ਤੋਂ ਹੌਲੀ ਹੌਲੀ ‘ਲੋਹੜੀ ਸ਼ਬਦ ਬਣ ਗਿਆ।

(ਸ) “ਈਸ਼ਰ ਆਏ ਦਲਿੱਦਰ ਜਾਏ ਤੁਕ ਤੋਂ ਕੀ ਭਾਵ ਹੈ ?
ਉੱਤਰ :
ਇਸ ਦਾ ਭਾਵ ਹੈ ਕਿ ਲੋਹੜੀ ਤੋਂ ਪਹਿਲਾਂ ਜਿਹੜੀ ਪੋਹ ਮਹੀਨੇ ਦੀ ਸਰਦੀ ਹੁੰਦੀ ਹੈ, ਜਿਸ ਵਿਚ ਕੋਈ ਕੰਮ ਚੰਗੀ ਤਰ੍ਹਾਂ ਨੇਪਰੇ ਨਹੀਂ ਚੜ੍ਹਦਾ, ਉਸ ਦੇ ਦਲਿਦਰ ਨੂੰ ਲੋਹੜੀ ਬਾਲ ਕੇ ਅਗਨ ਭੇਟ ਕਰ ਦਿੱਤਾ ਗਿਆ ਹੈ ਤੇ ਅੱਗੋਂ ਇਹ ਇੱਛਾ ਕੀਤੀ ਜਾਂਦੀ ਹੈ ਕਿ ਹਰ ਕੋਈ ਉੱਦਮੀ ਹੋ ਕੇ ਕੰਮ ਕਰੇ ਤੇ ਖ਼ੁਸ਼ਹਾਲੀ ਲਿਆਵੇ।

(ਹ) ਪਿੰਡਾਂ ਵਿੱਚ ਲੋਹੜੀ ਦਾ ਤਿਉਹਾਰ ਕਿਵੇਂ ਮਨਾਇਆ ਜਾਂਦਾ ਹੈ ?
ਉੱਤਰ :
ਪਿੰਡਾਂ ਵਿਚ ਲੋਹੜੀ ਦੇ ਤਿਉਹਾਰ ਨੂੰ ਸਾਂਝੀ ਥਾਂ ਅਰਥਾਤ ਸੱਥ ਵਿਚ ਪਾਥੀਆਂ ਅਤੇ ਲੱਕੜੀਆਂ ਦੀ ਲੋਹੜੀ (ਧੂਣੀ) ਬਾਲ ਕੇ ਮਨਾਇਆ ਜਾਂਦਾ ਹੈ। ਲੋਹੜੀ ਦੀ ਜ਼ੋਰਦਾਰ ਠੰਢ ਵਾਲੀ ਰਾਤ ਨੂੰ ਪਰਿਵਾਰ ਦਾ ਹਰ ਇਕ ਜੀ ਬਲਦੀ ਹੋਈ ਲੋਹੜੀ ਦੁਆਲੇ ਬੈਠ ਕੇ ਨਿੱਘ ਦਾ ਆਨੰਦ ਮਾਣਦਾ ਹੈ। ਇਸਤਰੀਆਂ ਬਲਦੀ ਲੋਹੜੀ ਵਿਚ ਤਿਲ ਪਾਉਂਦੀਆਂ ਤੇ ਗਾਉਂਦੀਆਂ ਹਨ ਲੋਹੜੀ ਦੁਆਲੇ ਬੈਠੇ ਬੰਦਿਆਂ ਵਿਚੋਂ ਕੋਈ ਬਜ਼ੁਰਗ ਲੋਕ-ਕਥਾਵਾਂ ਦੇ ਵੀਰ ਨਾਇਕ ਦੁੱਲਾ ਭੱਟੀ ਦੀ ਕਥਾ ਸੁਣਾਉਂਦਾ ਹੈ।

ਇਸ ਦਿਨ ਇਸਤਰੀਆਂ ਘਰਾਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਬਣਾਉਂਦੀਆਂ ਹਨ। ਰਾਤ ਨੂੰ ਮੋਠ-ਬਾਜਰੇ ਤੇ ਦਾਲ-ਚਾਵਲਾਂ ਦੀ ਖਿਚੜੀ ਰਿੰਨੀ ਜਾਂਦੀ ਹੈ, ਜਿਸ ਨੂੰ ਅਗਲੇ ਦਿਨ ਸਵੇਰੇ ਇਸ਼ਨਾਨ ਕਰ ਕੇ ਖਾਧਾ ਜਾਂਦਾ ਹੈ। ਨਵ-ਜੰਮੇ ਬਾਲ ਨੂੰ ਭੈਣਾਂ, ਭੂਆ, ਚਾਚੀਆਂ, ਮਾਸੀਆਂ, ਦਰਾਣੀਆਂ, ਜਿਠਾਣੀਆਂ ਪੁਸ਼ਾਕਾਂ ਤੇ ਖਿਡੌਣੇ ਤੋਹਫ਼ੇ ਵਜੋਂ ਦਿੰਦੀਆਂ ਹਨ।

ਪਰਿਵਾਰ ਵਿਚ ਬਾਲ ਦੀ ਦਾਦੀ, ਨਾਨੀ, ਮਾਂ ਜਾਂ ਭੈਣਾਂ ਗੁੜ ਦੀਆਂ ਭੋਲੀਆਂ ਭੰਨ ਕੇ ਰੋੜੀਆਂ ਬਣਾਉਂਦੀਆਂ ਹਨ ਤੇ ਸ਼ਗਨ ਵਜੋਂ ਗਲੀ-ਮੁਹੱਲੇ ਵਿਚ ਵੰਡਦੀਆਂ ਹਨ। ਇਸ ਮੌਕੇ ਉੱਤੇ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿਚ ਭੈਣਾਂ, ਵੀਰ ਦੀ ਲੰਮੀ ਉਮਰ ਲਈ ਦੁਆਵਾਂ ਦਿੰਦੀਆਂ ਹਨ।

(ਕ) ਸ਼ਹਿਰਾਂ ਦੀ ਲੋਹੜੀ ਤੇ ਪਿੰਡਾਂ ਦੀ ਲੋਹੜੀ ਵਿੱਚ ਕੀ ਅੰਤਰ ਹੈ ?
ਉੱਤਰ :
ਪਿੰਡਾਂ ਦੀ ਲੋਹੜੀ ਜਿੱਥੇ ਪਿੰਡ ਦੀ ਸਾਂਝੀ ਥਾਂ ਅਰਥਾਤ ਸੱਥ ਵਿਚ ਬਾਲੀ ਜਾਂਦੀ ਹੈ, ਉੱਥੇ ਸ਼ਹਿਰਾਂ ਵਿਚ ਲੋਹੜੀ ਗਲੀ-ਮੁਹੱਲੇ ਵਿਚ ਬਾਲੀ ਜਾਂਦੀ ਹੈ। ਕੁੱਝ ਲੋਕ ਆਪਣੇ ਘਰਾਂ ਦੇ ਵਿਹੜਿਆਂ ਵਿਚ ਪਰਿਵਾਰ ਦੇ ਮਿੱਤਰਾਂ-ਸਨੇਹੀਆਂ ਨੂੰ ਬੁਲਾ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ ਸ਼ਹਿਰਾਂ ਵਿਚ ਲੋਹੜੀ-ਮੇਲੇ ਵੀ ਲਗਦੇ ਹਨ।

(ਖ) “ਉਹ ਦਿਨ ਦੂਰ ਨਹੀਂ ਜਦੋਂ ਲੋਹੜੀ ਧੀਆਂ ਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾਵੇਗਾ। ਇਸ ਬਾਰੇ ਆਪਣੇ ਵਿਚਾਰ ਲਿਖੋ।
ਉੱਤਰ :
ਇਹ ਗੱਲ ਠੀਕ ਹੈ ਕਿ ਉਹ ਦਿਨ ਦੂਰ ਨਹੀਂ, ਜਦੋਂ ਲੋਹੜੀ ਧੀਆਂ ਅਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾਵੇਗਾ। ਇਸ ਦਾ ਕਾਰਨ ਇਹ ਹੈ ਕਿ ਸਾਡੇ ਸਮਾਜ ਵਿਚ ਇਕ ਤਾਂ ਛੋਟੇ ਪਰਿਵਾਰਾਂ ਨੂੰ ਮਹੱਤਵ ਦਿੱਤਾ ਜਾਣ ਲੱਗਾ ਹੈ ਤੇ ਦੁਸਰੇ ਪੁੱਤਰਾਂ ਤੇ ਧੀਆਂ ਦੇ ਮਹੱਤਵ ਵਿਚ ਫ਼ਰਕ ਘਟਦਾ ਜਾ ਰਿਹਾ ਹੈ। ਪਰਿਵਾਰ ਛੋਟੇ ਹੋਣ ਕਰਕੇ ਕਿਸੇ ਘਰ ਵਿਚ ਇਕ ਜਾਂ ਦੋ ਧੀਆਂ ਅਥਵਾ ਇਕ ਜਾਂ ਦੋ ਪੁੱਤਰ ਹੀ ਜਨਮ ਲੈਂਦੇ ਹਨ, ਇਸ ਕਰਕੇ ਉਨ੍ਹਾਂ ਦੇ ਜਨਮ ਨੂੰ ਇੱਕੋ ਜਿਹਾ ਮਹੱਤਵ ਦਿੱਤਾ ਜਾਣ ਲੱਗਾ ਹੈ।

ਦੂਸਰੇ ਵਰਤਮਾਨ ਯੁਗ ਵਿਚ ਵਿੱਦਿਆ, ਕਾਰੋਬਾਰ, ਉੱਚੇ ਅਹੁਦੇ ਪਾਪਤ ਕਰਨ ਤੇ ਖੇਡਾਂ ਆਦਿ ਵਿਚ ਧੀਆਂ ਵੀ ਪੱਤਰਾਂ ਤੋਂ ਘੱਟ ਸਾਬਤ ਨਹੀਂ ਹੋ ਰਹੀਆਂ, ਇਸ ਕਰਕੇ ਉਨ੍ਹਾਂ ਨੂੰ ਵੀ ਪੁੱਤਰਾਂ ਜਿੰਨੀ ਮਹੱਤਤਾ ਹੀ ਦਿੱਤੀ ਜਾਣ ਲੱਗੀ ਹੈ। ਬੇਸ਼ੱਕ ਸਮਾਜ ਵਿਚੋਂ ਲਿੰਗ-ਵਿਤਕਰਾ ਅਜੇ ਪੂਰੀ ਤਰ੍ਹਾਂ ਦੂਰ ਨਹੀਂ ਹੋਇਆ, ਪਰੰਤੂ ਅਗਾਂਹ-ਵਧੂ ਵਰਗ ਵਿਚ ਇਹ ਵਿਤਕਰਾ ਮਿਟ ਗਿਆ ਹੈ ਤੇ ਬਾਕੀ ਲੋਕਾਂ ਵਿਚੋਂ ਗਿਆਨ-ਵਿਗਿਆਨ ਦੇ ਵਿਕਾਸ ਨਾਲ ਮਿਟ ਰਿਹਾ ਹੈ। ਇਸ ਕਰਕੇ ਉਹ ਦਿਨ ਦੂਰ ਨਹੀਂ, ਜਦੋਂ ਲੋਹੜੀ ਧੀਆਂ ਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾਵੇਗਾ।

2. ਔਖੇ ਸ਼ਬਦਾਂ ਦੇ ਅਰਥ :

  • ਪ੍ਰਚਲਿਤ : ਜਿਸ ਦਾ ਰਿਵਾਜ ਹੋਵੇ।
  • ਖ਼ੁਸ਼ਹਾਲੀ : ਆਰਥਿਕ ਪੱਖੋਂ ਬੇਫ਼ਿਕਰੀ, ਚੰਗੀ ਹਾਲਤ, ਖੁਸ਼ੀ
  • ਆਮਦ : ਆਉਣ ਦਾ ਭਾਵ
  • ਅਸੀਸਾਂ : ਸ਼ੁੱਭ-ਇੱਛਾਵਾਂ, ਅਸ਼ੀਰਵਾਦ ਵੇਲ
  • ਵਧਣੀ : ਵਾਧਾ ਹੋਣਾ, ਉਲਾਦ ਹੋਣਾ।
  • ਤੋਹਫ਼ੇ : ਸੁਗਾਤਾਂ, ਭੇਟਾਵਾਂ, ਨਜ਼ਰਾਨੇ
  • ਸਨੇਹੀ : ਮਿੱਤਰ, ਦੋਸਤ, ਮੇਲੀ-ਗਲੀ, ਸਨੇਹ ਰੱਖਣ ਵਾਲੇ

3. ਵਾਕਾਂ ਵਿੱਚ ਵਰਤੋਂ :

ਅਗਾਂਹਵਧੂ, ਰੀਤ, ਦਲਿੱਦਰ, ਦੁਆਵਾਂ, ਹਰਮਨ-ਪਿਆਰਾ, ਚਾਵਾਂ
ਉੱਤਰ :

  • ਅਗਾਂਹ-ਵਧੂ ਅੱਗੇ ਵਧਣ ਵਾਲੇ ਪ੍ਰਗਤੀਵਾਦੀ-ਇਸ ਲੇਖ ਵਿਚ ਲੇਖਕ ਨੇ ਬੜੇ ਅਗਾਂਹ-ਵਧੂ ਵਿਚਾਰ ਪੇਸ਼ ਕੀਤੇ ਹਨ।
  • ਰੀਤ (ਰਸਮ-ਇਸ ਵਿਚ ਲੇਖਕ ਨੇ ਬੱਚੇ ਦੇ ਜਨਮ ਨਾਲ ਸੰਬੰਧਿਤ ਰੀਤਾਂ ਦਾ ਵੇਰਵਾ ਦਿੱਤਾ ਹੈ।
  • ਦਲਿੱਦਰ ਗਰੀਬੀ, ਸੁਸਤੀ)-ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਅਸਰਦਾਇਕ ਕਦਮ ਚੁੱਕੇ ਬਿਨਾਂ ਭਾਰਤ ਦੀ ਪਛੜੇ ਇਲਾਕਿਆਂ ਵਿਚ ਰਹਿੰਦੀ ਜਨਤਾ ਦਾ ਦਲਿੱਦਰ ਨਹੀਂ ਕੱਟਿਆ ਜਾ ਸਕਦਾ।
  • ਦੁਆਵਾਂ ਪ੍ਰਾਰਥਨਾਵਾਂ, ਅਰਦਾਸਾਂ)-ਆਪਣੇ ਹਰਮਨ-ਪਿਆਰੇ ਨੇਤਾ ਦੀ ਸਿਹਤਯਾਬੀ ਲਈ ਦੇਸ਼ ਭਰ ਦੇ ਲੋਕਾਂ ਨੇ ਦੁਆਵਾਂ ਕੀਤੀਆਂ
  • ਹਰਮਨ-ਪਿਆਰਾ (ਹਰ ਇਕ ਦਾ ਪਿਆਰਾ)-ਪੰਡਿਤ ਜਵਾਹਰ ਲਾਲ ਨਹਿਰੂ ਭਾਰਤ ਦੇ ਹਰਮਨ-ਪਿਆਰੇ ਨੇਤਾ ਸਨ।
  • ਚਾਵਾਂ (ਉਮੰਗਾਂ-ਤਿਉਹਾਰ ਦਾ ਦਿਨ ਆਉਣ ‘ਤੇ ਬੱਚਿਆਂ ਦੇ ਮਨ ਚਾਵਾਂ ਨਾਲ ਭਰ ਗਏ।

4. ਵਿਆਕਰਨ : ਸੰਬੰਧਕ :

ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹੋ :

ਪਿੰਡਾਂ ਵਿੱਚ ਇਸ ਤਿਉਹਾਰ ਨੂੰ ਸਾਂਝੀ ਥਾਂ ਪਿੰਡ ਦੀ ਸੱਥ ਵਿੱਚ ਪਾਥੀਆਂ ਤੇ ਲੱਕੜਾਂ ਦੀ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ। ਲੋਹੜੀ ਵਾਲੀ ਪੋਹ ਮਹੀਨੇ ਦੀ ਆਖ਼ਰੀ ਰਾਤ ਨੂੰ ਠੰਢ ਦਾ ਬਹੁਤ ਜ਼ੋਰ ਹੁੰਦਾ ਹੈ। ਪਰਿਵਾਰ ਦਾ ਹਰ ਜੀਅ ਇਸਤਰੀਆਂ, ਬੱਚੇ ਤੇ ਬਜ਼ੁਰਗ ਬਦੀ ਹੋਈ ਲੋਹੜੀ ਦੁਆਲੇ ਬੈਠ ਕੇ ਨਿੱਘ ਦਾ ਅਨੰਦ ਮਾਣਦੇ ਹਨ।
ਉੱਤਰ :
ਵਿਚ, ਨੂੰ, ਦੀ, ਵਿਚ, ਦੀ, ਦੀ, ਨੂੰ, ਦਾ, ਦਾ, ਦੁਆਲੇ, ਦਾ।

ਉਪਰੋਕਤ ਪੈਰੇ ਵਿੱਚ ਲਕੀਰੇ ਸ਼ਬਦ ਸੰਬੰਧਕ ਹਨ। ਜਿਵੇਂ ਕਿ ਤੁਸੀਂ ਪਿਛਲੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹੋ, ਸੰਬੰਧਕ ਸ਼ਬਦ ਵਾਕ ਵਿੱਚ ਨਾਂਵ, ਪੜਨਾਂਵ ਜਾਂ ਵਿਸ਼ੇਸ਼ਣ ਸ਼ਬਦ ਦਾ ਵਾਕ ਦੇ ਦੂਜੇ ਸ਼ਬਦਾਂ ਨਾਲ ਸੰਬੰਧ ਪ੍ਰਗਟ ਕਰਦਾ ਹੈ; ਜਿਵੇਂ ਦਾ, ਦੇ, ਦੀ, ਨੇ, ਕੋਲ, ਉੱਤੇ, ਅੰਦਰ ਆਦਿ।

ਇਸ ਪਾਠ ਵਿੱਚ ਆਏ ਹੋਰ ਸੰਬੰਧਕ ਸ਼ਬਦ ਚੁਣੋ।

ਹੇਠ ਲਿਖੇ ਤਿਉਹਾਰਾਂ ਨੂੰ ਅਸਥਾਨਾਂ ਨਾਲ ਜੋੜੋ :

  • ਤਿਉਹਾਰ – ਅਸਥਾਨ
  • ਦਿਵਾਲੀ – ਕੁੱਲੂ
  • ਦਸਹਿਰਾ – ਸ੍ਰੀ ਅੰਮ੍ਰਿਤਸਰ ਸਾਹਿਬ
  • ਵਿਸਾਖੀ – ਸ੍ਰੀ ਮੁਕਤਸਰ ਸਾਹਿਬ
  • ਮਾਘੀ – ਪਟਿਆਲਾ
  • ਬਸੰਤ – ਅਨੰਦਪੁਰ ਸਾਹਿਬ

ਆਓ ! ਸਾਰੇ ਰਲ਼ ਕੇ ਕੁੜੀਆਂ ਦੀ ਲੋਹੜੀ ਮਨਾਉਣ ਦੀ ਵੀ ਪਿਰਤ ਪਾਈਏ।

ਲੋਹੜੀ ਨਾਲ ਸੰਬੰਧਿਤ ਕੋਈ ਲੋਕ-ਗੀਤ ਲਿਖ ਕੇ ਆਪਣੇ ਅਧਿਆਪਕ ਜੀ ਨੂੰ ਦਿਖਾਓ।
ਉੱਤਰ :

ਦੇਹ ਮਾਈ ਦੇਹ
ਕਾਲੇ ਕੁੱਤੇ ਨੂੰ ਵੀ ਦੇਹ।
ਕਾਲਾ ਦੇ ਗਿਆ ਦੁਹਾਈ।
ਤੇਰੀ ਜੀਵੇ ਮੱਝੀਂ ਗਾਈਂ।
ਮੱਝੀ ਗਾਂਈਂ ਨੇ ਦਿੱਤਾ ਦੁੱਧ।
ਤੇਰੇ ਜੀਵਣ ਸੱਤੇ ਪੁੱਤ।
ਸੱਤਾਂ ਪੁੱਤਾਂ ਦੀ ਵਧਾਈ।
ਥਾਲ ਭਰ ਕੇ ਲਿਆਈਂ।
ਗੱਡਾ ਜੋੜ ਕੇ ਲਿਆਈਂ।

PSEB 8th Class Punjabi Guide ਲੋਹੜੀ Important Questions and Answers

ਪ੍ਰਸ਼ਨ 1.
ਲੋਹੜੀ ਪਾਠ ਦਾ ਸਾਰ ਲਿਖੋ।
ਉੱਤਰ :
ਪੰਜਾਬ ਨੂੰ “ਮੇਲਿਆਂ ਅਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ। ਲੋਹੜੀ ਦਾ ਤਿਉਹਾਰ ਪੰਜਾਬ ਵਿਚ ਦੇਸੀ ਮਹੀਨੇ ਪੋਹ ਦੀ ਆਖ਼ਰੀ ਰਾਤ ਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਧਰਤੀ ਉੱਤੇ ਆਏ ਨਵੇਂ ਜੀ ਅਰਥਾਤ ਪੁੱਤਰ ਦੀ ਖ਼ੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਪ੍ਰਚਲਿਤ ਹੋਇਆ ਅੱਜ-ਕਲ੍ਹ ਸਮਾਜ ਵਿਚ ਅਗਾਂਹ-ਵਧੂ ਸੋਚ ਰੱਖਣ ਵਾਲੇ ਲੋਕ ਪੁੱਤਰ-ਧੀ ਦੋਹਾਂ ਦੀ ਲੋਹੜੀ ਪਾਉਂਦੇ ਹਨ।

ਪੰਜਾਬ ਇਕ ਖੇਤੀ ਪ੍ਰਧਾਨ ਰਾਜ ਹੈ। ਜਦੋਂ ਹਲਾਂ ਨਾਲ ਖੇਤੀ ਕੀਤੀ ਜਾਂਦੀ ਸੀ, ਤਾਂ ਬਹੁਤੇ ਬੰਦਿਆਂ ਦੀ ਜ਼ਰੂਰਤ ਪੈਂਦੀ ਸੀ। ਇਸ ਕਰਕੇ ਘਰ ਵਿਚ ਪੁੱਤਰ ਦੇ ਜਨਮ ਉੱਤੇ ਲੋਹੜੀ ਮਨਾਉਣੀ ਸ਼ੁਰੂ ਹੋਈ। ਇਸੇ ਕਰਕੇ ਇਸ ਤਿਉਹਾਰ ਦੇ ਮੌਕੇ ਉੱਤੇ ਬੱਚਿਆਂ ਵਲੋਂ ਗਾਏ ਜਾਣ ਵਾਲੇ ਗੀਤਾਂ ਵਿਚ ਪੁੱਤਰ ਦੀ ਮੰਗ ਵਾਲੇ ਬੋਲ ਸੁਣਾਈ ਦਿੰਦੇ ਹਨ-

ਲੋਹੜੀ ਬਈ ਲੋਹੜੀ,
ਥੋਡਾ ਮੁੰਡਾ ਚੜਿਆ ਘੋੜੀ।
ਘੋੜੀ ਪਈ ਨੱਠ,
ਥੋਡੇ ਹੋਣ ਪੁੱਤ-ਪੋਤਰੇ ਸੱਠ।
ਘੋੜੀ ਦੇਵੇ ਵਛੇਰੇ,
ਜੁਗ ਜੁਗ ਜੀਵਣ ਪੁੱਤਰ ਤੇਰੇ।

ਲੋਹੜੀ ਬਾਲਣ ਲਈ ਘਰ-ਘਰ ਜਾ ਕੇ ਪਾਥੀਆਂ ਮੰਗਦੇ ਬਾਲਾਂ ਦੀਆਂ ਟੋਲੀਆਂ ਹਰ ਪਰਿਵਾਰ ਨੂੰ ਵਧਣ-ਫੁਲਣ ਦੀਆਂ ਅਸੀਸਾਂ ਦੇਣ ਵਾਲੇ ਗੀਤ ਗਾਉਂਦੀਆਂ ਹਨ ਇਸ ਤਿਉਹਾਰ ਦਾ ਤਿਲਾਂ ਤੇ ਗੁੜ ਨਾਲ ਡੂੰਘਾ ਸੰਬੰਧ ਹੈ। ਕਿਹਾ ਜਾਂਦਾ ਹੈ ਕਿ ਤਿਲ+ਰੋੜੀ ਤੋਂ ਹੀ ‘ਲੋਹੜੀ ਸ਼ਬਦ ਵਿਕਸਿਤ ਹੋਇਆ ਹੈ। ਅੱਜ-ਕਲ੍ਹ ਇਹ ਤਿਉਹਾਰ ਗੁੜ ਅਤੇ ਤਿਲਾਂ ਨਾਲ ਰਿਉੜੀਆਂ, ਮੂੰਗਫਲੀ, ਮੱਕੀ ਦੀਆਂ ਖਿੱਲਾਂ, ਭੁੱਗਾ, ਤਲੋਏ, ਪਤਾਸੇ, ਮਠਿਆਈਆਂ ਅਤੇ ਤਿਲਾਂ ਤੋਂ ਬਣਾਈਆਂ ਭਿੰਨ-ਭਿੰਨ ਪ੍ਰਕਾਰ ਦੀਆਂ ਚੀਜ਼ਾਂ ਵੰਡ ਕੇ ਮਨਾਇਆ ਜਾਂਦਾ ਹੈ। ਲੋਹੜੀ ਵਾਲੇ ਦਿਨ ਭੈਣਾਂ ਆਪਣੇ ਵੀਰ ਦੇ ਘਰ ਪੁੱਤਰ ਦੇ ਜਨਮ ਤੇ ਪਰਿਵਾਰ ਦੀ ਵੇਲ ਵਧਣ ਦੀ ਖ਼ੁਸ਼ੀ ਗੀਤਾਂ ਰਾਹੀਂ ਪ੍ਰਗਟ ਕਰਦੀਆਂ ਹਨ :

ਵੀਰ ਘਰ ਪੁੱਤ ਜੰਮਿਆ,
ਚੰਨ ਚੜਿਆ ਬਾਪ ਦੇ ਵਿਹੜੇ।

ਪਿੰਡਾਂ ਵਿਚ ਇਹ ਤਿਉਹਾਰ ਪਿੰਡ ਦੀ ਸੱਥ ਵਰਗੀ ਸਾਂਝੀ ਥਾਂ ਵਿਚ ਪਾਬੀਆਂ ਤੇ ਲੱਕੜੀਆਂ ਦੀ ਲੋਹੜੀ ਦੀ ਧੂਣੀ ਬਾਲ ਕੇ ਮਨਾਇਆ ਜਾਂਦਾ ਹੈ। ਸਾਰੇ ਠੰਢ ਭਰੀ ਰਾਤ ਵਿਚ ਲੋਹੜੀ ਦੁਆਲੇ ਬੈਠ ਕੇ ਨਿੱਘ ਦਾ ਅਨੰਦ ਮਾਣਦੇ ਹਨ। ਔਰਤਾਂ ਲੋਹੜੀ ਦੀ ਧੂਣੀ ਵਿਚ ਤਿਲ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ :

ਈਸ਼ਰੇ ਆਏ, ਦਲਿੱਦਰ ਜਾਏ
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ।

ਪੋਹ ਦੇ ਮਹੀਨੇ ਵਿਚ ਸਰਦੀ ਹੋਣ ਕਰਕੇ ਘਰ ਜਾਂ ਖੇਤੀ ਦਾ ਕੋਈ ਵੀ ਕੰਮ ਚੰਗੀ ਤਰ੍ਹਾਂ ਨਹੀਂ ਹੁੰਦਾ। ਲੋਹੜੀ ਤੋਂ ਮਗਰੋਂ ਮਾਘ ਚੜ੍ਹ ਪੈਂਦਾ ਹੈ।ਦਿਨ ਨਿੱਘੇ ਹੋ ਜਾਂਦੇ ਹਨ ਔਰਤਾਂ ਆਪਣੇ ਪਰਿਵਾਰ ਦੇ ਜੀਆਂ ਨੂੰ ਉੱਦਮੀ ਬਣਾਉਣ ਲਈ ਦਲਿੱਦਰ ਨੂੰ ਮਾਘ ਦੀ ਭੇਟ ਕਰ ਦਿੰਦੀਆਂ ਹਨ।

ਲੋਹੜੀ ਦੁਆਲੇ ਬੈਠੇ ਬੰਦਿਆਂ ਵਿਚੋਂ ਕੋਈ ਬਜ਼ੁਰਗ ਲੋਕ-ਕਥਾਵਾਂ ਦੇ ਵੀਰ ਨਾਇਕ ਦੁੱਲਾ ਭੱਟੀ ਦੀ ਕਥਾ ਸੁਣਾਉਂਦਾ ਹੈ। ਕਿਹਾ ਜਾਂਦਾ ਹੈ ਕਿ ਦੁੱਲੇ ਭੱਟੀ ਨੇ ਲੋਹੜੀ ਵਾਲੇ ਦਿਨ ਗ਼ਰੀਬ ਪਰਿਵਾਰ ਦੀਆਂ ਧੀਆਂ ਦੇ ਵਿਆਹ ਕਰਵਾ ਕੇ ਸ਼ਗਨ ਵਜੋਂ ਪੱਲੇ ਸ਼ੱਕਰ ਪਾ ਕੇ, ਉਨ੍ਹਾਂ ਦਾ ਡੋਲਾ ਤੋਰਿਆ ਸੀ। ਇਸ ਕਰਕੇ ਘਰਾਂ ਵਿਚੋਂ ਲੋਹੜੀ ਮੰਗਦੇ ਬੱਚੇ ਉਸ ਵੀਰ ਨਾਇਕ ਨੂੰ ਅੱਜ ਵੀ ਯਾਦ ਕਰਦੇ ਹਨ :

ਸੁੰਦਰ-ਮੁੰਦਰੀਏਹੋ।
ਤੇਰਾ ਕੌਣ ਵਿਚਾਰਾ-ਹੋ॥
ਦੁੱਲਾ ਭੱਟੀ ਵਾਲਾ-ਹੋ।
ਦੁੱਲੇ ਧੀ ਵਿਆਹੀਹੋ॥
ਸੇਰ ਸ਼ੱਕਰ ਪਾਈ-ਹੋ।

ਲੋਹੜੀ ਵਾਲੇ ਦਿਨ ਜਿੱਥੇ ਇਸਤਰੀਆਂ ਘਰਾਂ ਵਿਚ ਖਾਣ ਵਾਲੀਆਂ ਚੀਜ਼ਾਂ ਬਣਾਉਂਦੀਆਂ ਹਨ, ਉੱਥੇ ਮੋਠ-ਬਾਜਰੇ ਤੇ ਦਾਲ-ਚਾਵਲਾਂ ਦੀ ਖਿਚੜੀ ਵੀ ਰਿੰਨ੍ਹੀ ਜਾਂਦੀ ਹੈ। ਇਹ ਖਿਚੜੀ ਅਗਲੇ ਦਿਨ ਮਾਘ ਦੀ ਸੰਗਰਾਂਦ ਨੂੰ ਸਵੇਰੇ ਇਸ਼ਨਾਨ ਕਰ ਕੇ ਖਾਧੀ ਜਾਂਦੀ ਹੈ। ਇਸ ਨੂੰ ਪੋਹ ਗਿੱਧੀ, ਮਾਘ ਖਾਧੀ ਕਿਹਾ ਜਾਂਦਾ ਹੈ।

ਲੋਹੜੀ ਦਾ ਤਿਉਹਾਰ ਨਵ-ਜੰਮੇ ਬਾਲ ਨਾਲ ਸੰਬੰਧਿਤ ਹੋਣ ਕਰਕੇ ਭੈਣਾਂ, ਭੁਆ, ਚਾਚੀਆਂ, ਮਾਮੀਆਂ, ਮਾਸੀਆਂ, ਦਰਾਣੀਆਂ ਤੇ ਜਿਠਾਣੀਆਂ ਬੱਚੇ ਨੂੰ ਤੋਹਫ਼ੇ ਵਜੋਂ ਪੁਸ਼ਾਕਾਂ ਅਤੇ ਖਿਡੌਣੇ ਦਿੰਦੀਆਂ ਹਨ। ਪਰਿਵਾਰ ਵਿਚੋਂ ਬਾਲ ਦੀ ਦਾਦੀ, ਨਾਨੀ, ਮਾਂ ਤੇ ਭੈਣਾਂ ਗੜ ਦੀਆਂ ਭੋਲੀਆਂ ਭੰਨ ਕੇ ਰੋੜੀਆਂ ਬਣਾਉਂਦੀਆਂ ਹਨ। ਇਹ ਗੱੜ ਸ਼ਗਨ ਵਜੋਂ ਗਲੀ ਮੁਹੱਲੇ ਵਿਚ ਵੰਡਿਆ ਜਾਂਦਾ ਹੈ :

ਲੋਹੜੀ ਦੇ ਗੁੜ ਦੀਆਂ
ਮਿੱਠੀਆਂ ਮਿੱਠੀਆਂ ਰੋੜੀਆਂ।
ਜੁਗ ਜੁਗ ਜਿਊਣ ਮਾਏਂ,
ਭਰਾਵਾਂ ਦੀਆਂ ਜੋੜੀਆਂ।

ਸ਼ਹਿਰਾਂ ਵਿਚ ਵੀ ਲੋਹੜੀ ਦਾ ਤਿਉਹਾਰ ਗਲੀਆਂ-ਮੁਹੱਲਿਆਂ ਵਿਚ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ। ਕੁੱਝ ਲੋਕ ਆਪਣੇ ਘਰਾਂ ਦੇ ਵਿਹੜਿਆਂ ਵਿਚ ਪਰਿਵਾਰ ਤੇ ਮਿੱਤਰਾਂ ਸਨੇਹੀਆਂ ਨੂੰ ਬੁਲਾ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ। ਸ਼ਹਿਰਾਂ ਵਿਚ ਲੋਹੜੀ ਦੇ ਮੇਲੇ ਵੀ ਲਗਦੇ ਹਨ।

ਉੱਬ ਵੀ ਇਹ ਤਿਉਹਾਰ ਸਭਿਆਚਾਰਕ ਮੇਲਿਆਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪਰਿਵਾਰ ਦੇ ਜੀ ਤੇ ਰਿਸ਼ਤੇਦਾਰ ਮਿਲ ਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ ਬਲਦੀ ਲੋਹੜੀ ਦੁਆਲੇ ਗਿੱਧਾ ਤੇ ਭੰਗੜਾ ਪਾਇਆ ਜਾਂਦਾ ਹੈ। ਨਵੀਆਂ ਵਿਆਹੀਆਂ ਜੋੜੀਆਂ ਲੋਹੜੀ ਵਿਚ ਤਿਲ ਪਾ ਕੇ ਅਸੀਸਾਂ ਲੈਂਦੀਆਂ ਹਨ।

ਲੋਹੜੀ ਦਾ ਤਿਉਹਾਰ ਦਿਨੋ-ਦਿਨ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ। ਅੱਜ-ਕਲ੍ਹ ਜਿੱਥੇ ਕਿਤੇ ਵੀ ਪੰਜਾਬੀ ਵਸਦੇ ਹਨ, ਇਹ ਤਿਉਹਾਰ ਚਾਵਾਂ ਨਾਲ ਮਨਾਇਆ ਜਾਣ ਲੱਗਾ ਹੈ। ਉਹ ਦਿਨ ਦੂਰ ਨਹੀਂ, ਜਦੋਂ ਲੋਹੜੀ ਧੀਆਂ ਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾਵੇਗਾ

ਪ੍ਰਸ਼ਨ 2.
ਹੇਠ ਲਿਖੇ ਤਿਉਹਾਰਾਂ ਨੂੰ ਅਸਥਾਨਾਂ ਨਾਲ ਜੋੜੋ :
PSEB 8th Class Punjabi Solutions Chapter 17 ਲੋਹੜੀ 1
ਉੱਤਰ :
PSEB 8th Class Punjabi Solutions Chapter 17 ਲੋਹੜੀ 2

1. ਵਾਰਤਕ-ਟੁਕੜੀ/ਪੈਰੇ ਦਾ ਬੋਧ

1. ਪੰਜਾਬ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ। ਤਿਉਹਾਰ ਤੇ ਮੇਲੇ ਸਮਾਜ ਵਿਚ ਭਾਈਚਾਰਿਕ ਸਾਂਝ ਪੈਦਾ ਕਰਦੇ ਹਨ। ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿਚ ਦਿਵਾਲੀ, ਦੁਸਹਿਰਾ ਤੇ ਹੋਲੀ ਦੇ ਤਿਉਹਾਰ ਮਨਾਏ ਜਾਂਦੇ ਹਨ। ਲੋਹੜੀ ਦਾ ਤਿਉਹਾਰ ਪੰਜਾਬ ਵਿਚ ਦੇਸੀ ਮਹੀਨੇ ਪੋਹ ਦੀ ਆਖ਼ਰੀ ਰਾਤ ਨੂੰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਲੋਹੜੀ ਦਾ ਤਿਉਹਾਰ ਧਰਤੀ ‘ਤੇ ਆਏ ਨਵੇਂ ਜੀਅ, ਪੁੱਤਰ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਪ੍ਰਚਲਿਤ ਹੋਇਆ ਅੱਜ-ਕੱਲ੍ਹ ਸਮਾਜ ਵਿਚ ਅਗਾਂਹਵਧੂ ਸੋਚ ਰੱਖਣ ਵਾਲੇ ਲੋਕ ਪੁੱਤਰ ਹੋਵੇ ਜਾਂ ਧੀ, ਦੋਹਾਂ ਦੀ ਹੀ ਲੋਹੜੀ ਮਨਾਉਂਦੇ ਹਨ। ਪੰਜਾਬ ਖੇਤੀ-ਪ੍ਰਧਾਨ ਰਾਜ ਹੈ।

ਜਦੋਂ ਹਲਾਂ ਨਾਲ ਖੇਤੀ ਕੀਤੀ ਜਾਂਦੀ ਸੀ, ਤਾਂ ਹਰ ਪਰਿਵਾਰ ਨੂੰ ਬੰਦਿਆਂ ਦੀ ਲੋੜ ਪੈਂਦੀ ਸੀ। ਆਮ ਲੋਕ ਇਸ ਧਾਰਨਾ ਵਿਚ ਵਿਸ਼ਵਾਸ ਰੱਖਦੇ ਸਨ ਕਿ ਖੇਤੀ-ਬਾੜੀ ਨਾਲ ਘਰ ਵਿਚ ਵਧੇਰੇ ਖੁਸ਼ਹਾਲੀ ਆਵੇਗੀ। ਇਸ ਲਈ ਘਰ ਵਿਚ ਪੁੱਤਰ ਦੀ ਆਮਦ ‘ਤੇ ਖ਼ੁਸ਼ੀ ਵਜੋਂ ਲੋਹੜੀ ਮਨਾਈ ਜਾਣੀ ਸ਼ੁਰੂ ਹੋ ਗਈ, ਭਾਵੇਂ ਕਿ ਅਜੋਕੇ ਸਮਾਜ ਵਿਚ ਇਹ ਰੀਤ ਬਦਲਦੀ ਜਾ ਰਹੀ ਹੈ। ਪੁੱਤਰ ਤੇ ਧੀ ਨੂੰ ਬਰਾਬਰ ਮੰਨਿਆ ਜਾਣ ਲੱਗ ਪਿਆ ਹੈ ਪਰੰਤੂ ਲੋਹੜੀ ਦੇ ਤਿਉਹਾਰ ਮੌਕੇ ਬੱਚਿਆਂ ਵਲੋਂ ਗਾਏ ਜਾਣ ਵਾਲੇ ਗੀਤਾਂ ਵਿਚ ਪੁੱਤਰ ਦੀ ਮੰਗ ਵਾਲੇ ਬੋਲ ਅੱਜ ਵੀ ਸੁਣਾਈ ਦਿੰਦੇ ਹਨ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ੳ) ਸੁਖਦੇਵ ਮਾਦਪੁਰੀ
(ਅ)) ਗੁਰਦੇਵ ਧਾਲੀਵਾਲ
(ਈ) ਡਾ: ਹਰਨੇਕ ਸਿੰਘ ਕਲੇਰ
(ਸ) ਗੁਲਜ਼ਾਰ ਸਿੰਘ ਸੰਧੂ।
ਉੱਤਰ :
(ਈ) ਡਾ: ਹਰਨੇਕ ਸਿੰਘ ਕਲੇਰ।

ਪ੍ਰਸ਼ਨ 2.
ਮੇਲੇ ਤੇ ਤਿਉਹਾਰ ਸਮਾਜ ਵਿਚ ਕੀ ਪੈਦਾ ਕਰਦੇ ਹਨ ?
(ਉ) ਹਾਸਾ-ਮਖੌਲ
(ਆ) ਭਾਈਚਾਰਕ ਸਾਂਝ
(ਈ) ਏਕਤਾ
(ਸ) ਲੜਾਈ-ਝਗੜਾ
ਉੱਤਰ :
(ਅ)) ਭਾਈਚਾਰਕ ਸਾਂਝ।

ਪ੍ਰਸ਼ਨ 3.
ਕਿਸ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ?
(ਉ) ਪੰਜਾਬ ਨੂੰ।
(ਅ)) ਪੁਆਧ ਨੂੰ
(ਈ) ਜਲੰਧਰ ਨੂੰ
(ਸ) ਮਾਲਵੇ ਨੂੰ।
ਉੱਤਰ :
(ਉ) ਪੰਜਾਬ ਨੂੰ।

ਪ੍ਰਸ਼ਨ 4.
ਭਾਰਤ ਵਿਚ ਮਨਾਏ ਜਾਂਦੇ ਕਿਸੇ ਇਕ ਪ੍ਰਸਿੱਧ ਤਿਉਹਾਰ ਦਾ ਨਾਂ ਕੀ ਹੈ ?
(ਉ) ਗੁਰਪੁਰਬ
(ਅ)) ਈਦ
(ਈ) ਕ੍ਰਿਸਮਿਸ
(ਸ) ਦੀਵਾਲੀ।
ਉੱਤਰ :
(ਸ) ਦੀਵਾਲੀ।

ਪ੍ਰਸ਼ਨ 5.
ਲੋਹੜੀ ਦਾ ਤਿਉਹਾਰ ਕਿਸ ਮਹੀਨੇ ਦੀ ਅਖੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ ?
(ਉ) ਪੋਹ
(ਅ)) ਮਾਘ
(ਈ) ਫੱਗਣ
(ਸ) ਚੇਤਰ।
ਉੱਤਰ :
(ੳ) ਪੋਹ।

ਪ੍ਰਸ਼ਨ 6.
ਲੋਹੜੀ ਪਹਿਲਾਂ ਕਿਸ ਦੇ ਜਨਮ ਦੀ ਖੁਸ਼ੀ ਵਿਚ ਮਨਾਈ ਜਾਂਦੀ ਸੀ ?
(ਉ) ਪੁੱਤਰ ਦੇ
(ਅ) ਧੀ ਦੇ
(ਈ) ਭਤੀਜੇ ਦੇ
(ਸ) ਭਤੀਜੀ ਦੇ।
ਉੱਤਰ :
(ੳ) ਪੁੱਤਰ ਦੇ।

ਪ੍ਰਸ਼ਨ 7.
ਕਿਹੜੇ ਲੋਕ ਪੁੱਤਰ ਹੋਵੇ ਜਾਂ ਧੀ ਦੋਹਾਂ ਦੀ ਲੋਹੜੀ ਮਨਾਉਂਦੇ ਹਨ ?
(ਉ) ਪੰਜਾਬੀ
(ਅ)) ਭਾਰਤੀ
(ਈ) ਅਗਾਂਹਵਧੂ ਸੋਚ ਵਾਲੇ
(ਸ) ਧਾਰਮਿਕ ਬਿਰਤੀ ਵਾਲੇ।
ਉੱਤਰ :
(ਈ) ਅਗਾਂਹਵਧੂ ਸੋਚ ਵਾਲੇ।

ਪ੍ਰਸ਼ਨ 8.
ਪੁਰਾਣੇ ਸਮੇਂ ਵਿਚ ਖੇਤੀ ਕਰਨ ਲਈ ਕਿਹੜਾ ਸੰਦ ਪ੍ਰਮੁੱਖ ਸੀ ?
(ਉ ਕਹੀ।
(ਆਂ) ਹਲ
(ਈ) ਰੰਬਾ
(ਸ) ਸੁਹਾਗਾ।
ਉੱਤਰ :
(ਅ)) : ਹਲ

ਪ੍ਰਸ਼ਨ 9.
ਲੋਹੜੀ ਦੇ ਗੀਤਾਂ ਵਿਚ ਕਿਸ ਦੀ ਮੰਗ ਕੀਤੀ ਹੁੰਦੀ ਹੈ ?
(ੳ) ਪੁੱਤਰ ਦੀ
(ਅ)) ਧੀ ਦੀ
(ਈ)) ਦੁੱਧ ਦੀ
(ਸ) ਖੁਸ਼ਹਾਲੀ ਦੀ।
ਉੱਤਰ :
(ੳ) ਪੁੱਤਰ ਦੀ।

ਪ੍ਰਸ਼ਨ 10.
ਉਪਰੋਕਤ ਪੈਰੇ ਵਿਚੋਂ ਇਕ ਭਾਵਵਾਚਕ ਨਾਂਵ ਤੇ ਇਕ ਇਕੱਠਵਾਚਕ ਨਾਂਵ ਚੁਣੋ
ਉੱਤਰ :
ਭਾਵਵਾਚਕ ਨਾਂਵ-ਸਾਂਝ।
ਇਕੱਠਵਾਚਕ ਨਾਂਵ-ਪਰਿਵਾਰ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚ ਕਿਰਿਆ ਸ਼ਬਦ ਕਿਹੜਾ ਹੈ ?
(ਉ) ਪ੍ਰਧਾਨ
(ਅ)) ਪ੍ਰਚਲਿਤ
(ਈ) ਹੋਇਆ।
(ਸ) ਨਵੇਂ।
ਉੱਤਰ :
(ਈ) ਹੋਇਆ।

ਪ੍ਰਸ਼ਨ 12.
“ਧੀ ਸ਼ਬਦ ਦਾ ਪੁਲਿੰਗ ਕਿਹੜਾ ਹੈ ?
(ਉ) ਧੀਆਂ
(ਅ)) ਧੀਏ
(ਈ) ਪੁੱਤਰਾਂ
(ਸ) ਪੁੱਤਰ।
ਉੱਤਰ :
(ਸ) ਪੁੱਤਰ

ਪ੍ਰਸ਼ਨ 13.
‘ਸਮਾਜ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ।
ਉੱਤਰ :
ਪੁਲਿੰਗ ਨੂੰ

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਚੁਣੋ
(ਉ) ਡੰਡੀ
(ਅ)) ਕਾਮਾ
(ਈ) ਜੋੜਨੀ
(ਸ) ਛੁੱਟ-ਮਰੋੜੀ
ਉੱਤਰ :
(ਉ) ਡੰਡੀ ( । )
(ਅ)) ਕਾਮਾ ( , )
(ਈ) ਜੋੜਨੀ ( – )
(ਸ) ਛੁੱਟ-ਮਰੋੜੀ ( ‘ )

ਪ੍ਰਸ਼ਨ 15.
ਹੇਠ ਲਿਖੇ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
PSEB 8th Class Punjabi Solutions Chapter 17 ਲੋਹੜੀ 3
ਉੱਤਰ :
PSEB 8th Class Punjabi Solutions Chapter 17 ਲੋਹੜੀ 4

2. ਲੋਹੜੀ ਦਾ ਤਿਉਹਾਰ ਸ਼ਹਿਰਾਂ ਵਿਚ ਵੀ ਗਲੀ-ਮੁਹੱਲੇ ਵਿਚ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ। ਕੁੱਝ ਲੋਕ ਆਪਣੇ ਘਰਾਂ ਦੇ ਵਿਹੜਿਆਂ ਵਿਚ ਪਰਿਵਾਰ ਦੇ ਮਿੱਤਰਾਂ-ਸਨੇਹੀਆਂ ਨੂੰ ਬੁਲਾ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ ਸ਼ਹਿਰਾਂ ਵਿਚ ਲੋਹੜੀ-ਮੇਲੇ ਵੀ ਲਗਦੇ ਹਨ। ਉਂਝ ਵੀ ਇਹ ਤਿਉਹਾਰ ਸੱਭਿਆਚਾਰਕ ਮੇਲਿਆਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ।

ਆਮ ਤੌਰ ‘ਤੇ ਲੋਕ ਲੋਹੜੀ ਦਾ ਤਿਉਹਾਰ ਸਾਦੇ ਢੰਗ ਨਾਲ ਲੋਹੜੀ ਬਾਲ ਕੇ, ਗੁੜ ਤੇ ਰਿਓੜੀਆਂ ਵੰਡ ਕੇ ਮਨਾਉਂਦੇ ਹਨ ! ਦਾਦਾ, ਨਾਨਾ, ਮਾਮੇ, ਮਾਸੜ, ਫੁੱਫੜ, ਚਾਚੇ, ਤਾਏ ਸਭ ਇਸਤਰੀਆਂ ਤੇ ਬੱਚੇ ਪਰਿਵਾਰ ਦੇ ਸਨੇਹੀਆਂ ਨਾਲ ਰਲ-ਮਿਲ ਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ। ਬਲਦੀ ਹੋਈ ਲੋਹੜੀ ਦੁਆਲੇ ਗਿੱਧਾ ਤੇ ਭੰਗੜਾ ਪਾਇਆ ਜਾਂਦਾ ਹੈ। ਇਸ ਮੌਕੇ ਨਵੀਆਂ ਵਿਆਹੀਆਂ ਜੋੜੀਆਂ ਲੋਹੜੀ ਵਿੱਚ ਤਿਲ ਪਾ ਕੇ ਅਸੀਸਾਂ ਲੈਂਦੀਆਂ ਹਨ।

ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :

ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਗੱਗੂ
(ਅ)) ਲੋਹੜੀ
(ਇ) ਸ਼ੇਖ਼ ਫ਼ਰੀਦ
(ਸ) ਹਰਿਆਵਲ ਦੇ ਬੀਜ।
ਉੱਤਰ :
(ਆ) ਲੋਹੜੀ।

ਪ੍ਰਸ਼ਨ 2.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸ ਦੇ ਲੇਖਕ ਦਾ ਨਾਂ ਕੀ ਹੈ ?
(ਉ) ਡਾ: ਹਰਨੇਕ ਸਿੰਘ ਕਲੇਰ
(ਅ)) ਕੁਲਦੀਪ ਸਿੰਘ
(ਈ) ਸੁਖਦੇਵ ਮਾਦਪੁਰੀ
(ਸ) ਗੁਲਜ਼ਾਰ ਸਿੰਘ ਸੰਧੂ।
ਉੱਤਰ :
(ੳ) ਡਾ: ਹਰਨੇਕ ਸਿੰਘ ਕਲੇਰ।

ਪ੍ਰਸ਼ਨ 3.
ਸ਼ਹਿਰਾਂ ਵਿਚ ਲੋਹੜੀ ਦਾ ਤਿਉਹਾਰ ਕਿਸ ਤਰ੍ਹਾਂ ਮਨਾਇਆ ਜਾਂਦਾ ਹੈ ?
(ਉ) ਗਲੀ-ਮੁਹੱਲੇ ਵਿਚ ਲੋਹੜੀ ਬਾਲ ਕੇ
(ਅ)) ਲੋਹੜੀ ਮੰਗ ਕੇ
(ਈ) ਹੋਟਲਾਂ ਵਿਚ ਪਾਰਟੀਆਂ ਕਰ ਕੇ
(ਸ) ਸੈਰ-ਸਪਾਟਾ ਕਰ ਕੇ।
ਉੱਤਰ :
(ੳ) ਗਲੀ-ਮੁਹੱਲੇ ਵਿਚ ਲੋਹੜੀ ਬਾਲ ਕੇ।

ਪ੍ਰਸ਼ਨ 4.
ਲੋਹੜੀ ਦੇ ਮੇਲੇ ਕਿੱਥੇ ਲਗਦੇ ਹਨ ?
(ਉ) ਪਿੰਡਾਂ ਵਿਚ
(ਅ)) ਸ਼ਹਿਰਾਂ ਵਿਚ
(ਇ) ਗਲੀਆਂ ਵਿਚ
(ਸ) ਮੁਹੱਲਿਆਂ ਵਿਚ
ਉੱਤਰ :
(ਅ)) ਸ਼ਹਿਰਾਂ ਵਿਚ।

ਪ੍ਰਸ਼ਨ 5.
ਲੋਹੜੀ ਦਾ ਤਿਉਹਾਰ ਕਿਹੜੇ ਮੇਲਿਆਂ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ?
(ਉ) ਧਾਰਮਿਕ
(ਅ)) ਇਤਿਹਾਸਿਕ
(ਇ) ਸਨਅੱਤੀ
(ਸ) ਸਭਿਆਚਾਰਕ।
ਉੱਤਰ :
(ਸ) ਸਭਿਆਚਾਰਕ।

ਪ੍ਰਸ਼ਨ 6.
ਆਮ ਕਰਕੇ ਲੋਕ ਲੋਹੜੀ ਦਾ ਤਿਉਹਾਰ ਕਿਸ ਤਰ੍ਹਾਂ ਮਨਾਉਂਦੇ ਹਨ ?
(ਉ) ਸਾਦੇ ਢੰਗ ਨਾਲ
(ਅ)) ਹੋਟਲਾਂ ਵਿਚ
(ਈ) ਕਲੱਬਾਂ ਵਿਚ
(ਸ) ਪਾਰਕਾਂ ਵਿਚ।
ਉੱਤਰ :
(ੳ) ਸਾਦੇ ਢੰਗ ਨਾਲ।

ਪ੍ਰਸ਼ਨ 7.
ਗੁੜ ਤੇ ਰਿਓੜੀਆਂ ਵੰਡ ਕੇ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ?
(ਉ) ਲੋਹੜੀ ਦਾ
(ਅ)) ਦੀਵਾਲੀ ਦਾ
(ਇ) ਬਸੰਤ ਦਾ
(ਸ) ਤੀਆਂ ਦਾ।
ਉੱਤਰ :
(ੳ) ਲੋਹੜੀ ਦਾ।

ਪ੍ਰਸ਼ਨ 8.
ਕਿਸ ਤਿਉਹਾਰ ਮੌਕੇ ਦਾਦਾ, ਨਾਨਾ, ਮਾਪੇ, ਮਾਸੜ, ਫੁੱਫੜ, ਤਾਏ, ਚਾਚੇ, ਇਸਤਰੀਆਂ, ਬੱਚੇ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਹਨ ?
(ਉ) ਬਸੰਤ ਦੇ
(ਅ)) ਲੋਹੜੀ ਦੇ
(ਈ) ਤੀਆਂ ਦੇ
(ਸ) ਹੋਲੀ ਦੇ !
ਉੱਤਰ :
(ਅ)) ਲੋਹੜੀ ਦੇ !

ਪ੍ਰਸ਼ਨ 9.
ਬਲਦੀ ਲੋਹੜੀ ਦੁਆਲੇ ਕਿਹੜੇ ਨਾਚ ਨੱਚੇ ਜਾਂਦੇ ਹਨ ?
(ੳ) ਗਿੱਧਾ ਤੇ ਭੰਗੜਾ
(ਅ)) ਕਿਕੱਲੀ
(ਇ) ਸੰਮੀ
(ਸ) ਗ੍ਰੀਸ
ਉੱਤਰ :
(ੳ) ਗਿੱਧਾ ਤੇ ਭੰਗੜਾ।

ਪ੍ਰਸ਼ਨ 10.
ਨਵੀਆਂ ਵਿਆਹੀਆਂ ਜੋੜੀਆਂ ਅਸੀਸ ਲੈਣ ਲਈ ਲੋਹੜੀ ਵਿਚ ਕੀ ਪਾਉਂਦੀਆਂ ਹਨ ?
(ਉ) ਤਿਲ
(ਅ)) ਗੁੜ
(ਇ) ਮੂੰਗਫ਼ਲੀ
(ਸ) ਘਿਓ।
ਉੱਤਰ :
(ੳ) ਤਿਲ।

ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ,
(ਉ) ਲੋਹੜੀ
(ਅ)) ਪਰਿਵਾਰ
(ਈ) ਗੁੜ
(ਸ) ਤਿਉਹਾਰ/ਸ਼ਹਿਰਾਂ/ਗਲੀ-ਮੁਹੱਲੇ/ਘਰਾਂ/ਵਿਹੜਿਆਂ/ਮਿੱਤਰਾਂ-ਸਹੇਲੀਆਂ/ਮੇਲਾ ਢੰਗ/ਦਾਦਾ/ਨਾਨਾ/ਮਾਮੇਮਾਸੜ ਫੁੱਫੜ/ਚਾਚੇ/ਤਾਏ/ਇਸਤਰੀਆਂ/ਸਹੇਲੀਆਂ।
ਉੱਤਰ :
(ਸ) ਤਿਉਹਾਰ/ਸ਼ਹਿਰਾਂ/ਗਲੀ-ਮੁਹੱਲੇ/ਘਰਾਂ/ਵਿਹੜਿਆਂ/ਮਿੱਤਰਾਂ-ਸਹੇਲੀਆਂ/ ਮੇਲਾ/ਢੰਗ/ਦਾਦਾ/ਨਾਨਾ/ਮਾਮੇ/ਮਾਸੜ ਫੁੱਫੜ ਚਾਚੇ/ਤਾਏ/ਇਸਤਰੀਆਂ/ਸਹੇਲੀਆਂ।

ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਵਸਤਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਲੋਹੜੀ
(ਆ) ਮੇਲਾ
(ਇ) ਘਰਾਂ
(ਸ) ਗੁੜ/ਰਿਉੜੀਆਂ/ਤਿਲ।
ਉੱਤਰ :
(ਸ) ਗੁੜ/ਰਿਉੜੀਆਂ/ਤਿਲ !

ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਇਕੱਠਵਾਚਕ ਨਾਂਵ ਦੀ ਸਹੀ ਉਦਾਹਰਨ ਚੁਣੋ
(ਉ) ਲੋਹੜੀ
(ਅ)) ਗੁੜ
(ਇ) ਤਿੱਲ
(ਸ) ਪਰਿਵਾਰ/ਲੋਕ/ਜੋੜੀਆਂ।
ਉੱਤਰ :
(ਸ) ਪਰਿਵਾਰ/ਕ/ਜੋੜੀਆਂ।

ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਲੋਹੜੀ
(ਅ) ਗਿੱਧਾ ਦਾ ਤਿਉਹਾਰ
(ਸ) ਮਨਾਇਆ ਜਾਂਦਾ ਹੈ/ਮਨਾਉਂਦੇ ਹਨ/ਲਗਦੇ ਹਨਕਰਦਾ ਜਾ ਰਿਹਾ ਹੈਕਰਦੇ ਹਨ/ਪਾਇਆ ਜਾਂਦਾ ਹੈ/ਲੈਂਦੀਆਂ ਹਨ।
ਉੱਤਰ :
(ਸ) ਮਨਾਇਆ ਜਾਂਦਾ ਹੈ/ਮਨਾਉਂਦੇ ਹਨ/ਲਗਦੇ ਹਨਕਰਦਾ ਜਾ ਰਿਹਾ ਹੈਕਰਦੇ ਹਨਪਾਇਆ ਜਾਂਦਾ ਹੈ/ਲੈਂਦੀਆਂ ਹਨ।

ਪ੍ਰਸ਼ਨ 15.
‘ਦਾਦਾ “ਨਾਨਾ /‘ਮਾਮੇ /“ਮਾਸੜ / ‘ਫੁੱਫੜ / ‘ਚਾਚੇ ਤਾਏ ਦਾ ਲਿੰਗ ਬਦਲੋ
(ੳ) ਭਰਾ/ਭੈਣਾ
(ਅ)) ਬਿੱਲਾ/ਕੁੱਤੀ
(ਇ) ਸਹੁਰਾ/ਸੱਸ
(ਸ) ਦਾਦੀ/ਨਾਨੀ/ਮਾਮੀਆਂ/ਮਾਸੀ/ਭੂਆ/ਚਾਚੀ/ਤਾਈ।
ਉੱਤਰ :
(ਸ) ਦਾਦੀ/ਨਾਨੀ/ਮਾਮੀਆਂ/ਮਾਸੀ/ਭੂਆਚਾਚੀ/ਤਾਈ।

ਪ੍ਰਸ਼ਨ 16.
‘ਸ਼ਹਿਰ’ ‘ਪਿੰਡ’ ਸ਼ਬਦ ਦਾ ਲਿੰਗ ਕੀ ਹੈ ?
ਉੱਤਰ :
ਪੁਲਿੰਗ

ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਛੁੱਟ-ਮਰੋੜੀ
ਉੱਤਰ :
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਛੁੱਟ-ਮਰੋੜੀ

ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
PSEB 8th Class Punjabi Solutions Chapter 17 ਲੋਹੜੀ 5
ਉੱਤਰ :
PSEB 8th Class Punjabi Solutions Chapter 17 ਲੋਹੜੀ 6

2. ਵਿਆਕਰਨ ਤੇ ਰਚਨਾਤਮਕ ਕਾਰਜ

ਪ੍ਰਸ਼ਨ 1.
ਸੰਬੰਧਕ ਤੋਂ ਕੀ ਭਾਵ ਹੈ ?
ਉੱਤਰ :
ਉਹ ਸ਼ਬਦ ਜੋ ਵਾਕ ਵਿਚ ਨਾਂਵਾਂ ਤੇ ਪੜਨਾਂਵਾਂ ਦਾ ਇਕ-ਦੂਜੇ ਨਾਲ ਤੇ ਹੋਰਨਾਂ ਨਾਲ ਸੰਬੰਧ ਜੋੜਨ, ਉਹ ਸੰਬੰਧਕ ਅਖਵਾਉਂਦੇ ਹਨ , ਜਿਵੇਂ –
(ਉ) ਇਹ ਸੁਰਿੰਦਰ ਦੀ ਪੁਸਤਕ ਹੈ।

(ਅ) ਰਾਮ ਨੇ ਸ਼ਾਮ ਨੂੰ ਚਪੇੜਾਂ ਨਾਲ ਮਾਰਿਆ !
ਇਨ੍ਹਾਂ ਵਾਕਾਂ ਵਿਚ ‘ਦੀ’ ‘ਨੇ’, ‘ਨੂੰ ਸੰਬੰਧਕ ਹਨ। ਇਸ ਪ੍ਰਕਾਰ ਹੀ ‘ਦੇ, ਦਿਆਂ, ਦੀਆਂ, ਤੋਂ, ਕੋਲੋਂ, ਪਾਸੋਂ, ਉੱਤੇ’ ਆਦਿ ਸ਼ਬਦ ਸੰਬੰਧਕ ਹਨ।

ਪ੍ਰਸ਼ਨ 3.
ਲੋਹੜੀ ਪਾਠ ਵਿਚ ਆਏ ਦਸ ਸੰਬੰਧਕ ਲਿਖੋ।
ਉੱਤਰ :
ਦੀ, ਵਿਚ, ਦੇ, ਨੂੰ, ਨਾਲ, ਲਈ, ਵਜੋਂ, ਤੋਂ, ਦੀਆਂ, ਦੁਆਲੇ।

3. ਔਖੇ ਸ਼ਬਦਾਂ ਦੇ ਅਰਥ।

  • ਪ੍ਰਚਲਿਤ-ਜਿਸਦਾ ਰਿਵਾਜ ਹੋਵੇ।
  • ਖੁਸ਼ਹਾਲੀ-ਚੰਗੀ ਆਰਥਿਕ ਹਾਲਤ।
  • ਆਮਦ ਆਉਣਾ ਅਸੀਸਾਂ-ਸ਼ੁੱਭ ਇੱਛਾਵਾਂ।
  • ਵੇਲ ਵਧਣੀ-ਔਲਾਦ ਹੋਣੀ, ਪਰਿਵਾਰ ਦਾ ਵਾਧਾ ਹੋਣਾ।
  • ਤੋਹਫ਼ੇ-ਸੁਗਾਤਾਂ, ਨਜ਼ਰਾਨੇ।
  • ਸਨੇਹੀ-ਪਿਆਰ ਕਰਨ ਵਾਲੇ।

Leave a Comment