Punjab State Board PSEB 8th Class Punjabi Book Solutions Chapter 18 ਆਓ ਕਸੌਲੀ ਚੱਲੀਏ Textbook Exercise Questions and Answers.
PSEB Solutions for Class 8 Punjabi Chapter 18 ਆਓ ਕਸੌਲੀ ਚੱਲੀਏ
(i) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :
(i) ‘ਟਿੰਬਰ-ਫੇਲ ਕਿੱਥੇ ਹੈ ?
(ਉ) ਸੋਲਨ
(ਅ) ਪਰਵਾਣੂ
(ਇ) ਸ਼ਿਮਲਾ ॥
ਉੱਤਰ :
ਪਰਵਾਣੂ
(ii) ਚੰਡੀਗੜ੍ਹ ਤੋਂ ਕਸੌਲੀ ਕਿੰਨੇ ਕਿਲੋਮੀਟਰ ਦੂਰ ਹੈ ?
(ਉ) 80
(ਅ) 90.
(ਇ) 100.
ਉੱਤਰ :
80
(iii) ਕਸੌਲੀ ਦਾ ਮੌਸਮ ਕਿਹੋ-ਜਿਹਾ ਹੈ ?
(ੳ) ਗਰਮ
(ਅ) ਬਰਫ਼ੀਲਾ
(ਈ) ਠੰਢਾ ।
ਉੱਤਰ :
ਠੰਢਾ
(iv) ਕਸੌਲੀ ਦੀ ਸਭ ਤੋਂ ਖੂਬਸੂਰਤ ਥਾਂ ਕਿਹੜੀ ਹੈ ?
(ੳ) ਸਨਸੈਂਟ ਪੁਆਇੰਟ
(ਅ) ਮੰਕੀ ਪੁਆਇੰਟ
(ਈ) ਭਗਵਾਨ ਹੰਨੂਮਾਨ ਮੰਦਰ ।
ਉੱਤਰ :
ਮੰਕੀ ਪੁਆਇੰਟ
(v) ਕਸੌਲੀ ਦਾ ਮਾਹੌਲ ਕਿਹੋ-ਜਿਹਾ ਹੈ ?
(ਉ) ਰੌਲੇ-ਰੱਪੇ ਵਾਲਾ
(ਅ) ਪ੍ਰਦੂਸ਼ਣ ਵਾਲਾ
(ਇ) ਸ਼ਾਂਤ ਅਤੇ ਪ੍ਰਦੂਸ਼ਣ ਰਹਿਤ ।
ਉੱਤਰ :
ਸ਼ਾਂਤ ਤੇ ਪ੍ਰਦੂਸ਼ਣ-ਰਹਿਤ
(ii) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਚੰਡੀਗੜ੍ਹ ਤੋਂ ਕਸੌਲੀ ਪਹੁੰਚਣ ਲਈ ਲਗਪਗ ਕਿੰਨੇ ਘੰਟੇ ਲੱਗਦੇ ਹਨ ?
ਉੱਤਰ :
ਦੋ ਘੰਟੇ !
ਪ੍ਰਸ਼ਨ 2.
ਜਾਂਬਲੀ ਕਿਨ੍ਹਾਂ ਚੀਜ਼ਾਂ ਲਈ ਪ੍ਰਸਿੱਧ ਹੈ ?
ਉੱਤਰ :
ਜੂਸ ਤੇ ਅਚਾਰ ਲਈ ।
ਪ੍ਰਸ਼ਨ 3.
ਕਸੌਲੀ ਦੀਆਂ ਸੜਕਾਂ ਕਿਹੋ-ਜਿਹੀਆਂ ਹਨ ?
ਉੱਤਰ :
ਉੱਚੀਆਂ-ਨੀਵੀਆਂ ।
ਪ੍ਰਸ਼ਨ 4.
ਕਸੌਲੀ ਦਾ ਸਭ ਤੋਂ ਵੱਧ ਖ਼ੂਬਸੂਰਤ ਸਥਾਨ ਕਿਹੜਾ ਹੈ ?
ਉੱਤਰ :
ਮੰਕੀ ਪੁਆਇੰਟ !
ਪ੍ਰਸ਼ਨ 5.
ਕਸੌਲੀ ਵਿਖੇ ਕਿਹੜੇ ਟੀਕੇ ਤਿਆਰ ਕੀਤੇ ਜਾਂਦੇ ਹਨ ?
ਉੱਤਰ :
ਹਲਕੇ ਕੁੱਤੇ ਦੇ ਕੱਟਣ ਦੇ ।
(iii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਚੰਡੀਗੜ੍ਹ ਤੋਂ ਕਸੌਲੀ ਕਿਵੇਂ ਪਹੁੰਚਿਆ ਜਾ ਸਕਦਾ ਹੈ ?
ਉੱਤਰ :
ਚੰਡੀਗੜ੍ਹ ਤੋਂ ਕਸੌਲੀ ਬੱਸ, ਮੋਟਰ ਸਾਈਕਲ ਜਾਂ ਕਾਰ ਵਿਚ ਪਹੁੰਚਿਆ ਜਾ ਸਕਦਾ ਹੈ ।
ਪ੍ਰਸ਼ਨ 2.
ਕਸੌਲੀ ਦੇ ਬਜ਼ਾਰ ਦਾ ਦ੍ਰਿਸ਼-ਚਿਤਰਨ ਕਰੋ ।
ਉੱਤਰ :
ਕਸੌਲੀ ਦਾ ਬਜ਼ਾਰ ਛੋਟਾ, ਪਰ ਖ਼ੂਬਸੂਰਤ ਹੈ । ਇੱਥੇ ਲੋੜ ਦੀ ਹਰ ਚੀਜ਼ ਮਿਲ ਜਾਂਦੀ ਹੈ । ਗਰਮ ਗਰਮ ਚਾਹ, ਗਰਮ-ਗਰਮ ਗੁਲਾਬ ਜਾਮਣਾਂ, ਨਿੱਕੀਆਂ-ਨਿੱਕੀਆਂ ਗਰਮ ਜਲੇਬੀਆਂ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣਦੀਆਂ ਹਨ । ਹੋਟਲਾਂ ਤੋਂ ਇਲਾਵਾਂ ਇੱਥੇ ਗੈਸਟ ਹਾਊਸ ਵੀ ਹਨ ।
ਪ੍ਰਸ਼ਨ 3.
ਕਸੌਲੀ ਦੀ ਸੈਰ ਲਈ ਕਿਹੋ-ਜਿਹਾ ਮੌਸਮ ਢੁੱਕਵਾਂ ਹੈ ?
ਉੱਤਰ :
ਕਸੌਲੀ ਦੀ ਸੈਰ ਲਈ ਬਦਲਵਾਈ ਤੇ ਕਿਣਮਿਣ ਵਾਲਾ ਮੌਸਮ ਢੁੱਕਵਾਂ ਹੁੰਦਾ ਹੈ, ਕਿਉਂਕਿ ਇਸ ਸਮੇਂ ਬਦਲਾਂ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ ।
ਪ੍ਰਸ਼ਨ 4.
ਕਸੌਲੀ ਦੀਆਂ ਪਹਾੜੀਆਂ ਤੋਂ ਚੰਡੀਗੜ੍ਹ ਦੀ ਸੁਖਨਾ ਝੀਲ ਕਿਹੋ-ਜਿਹੀ ਦਿਸਦੀ ਹੈ ?
ਉੱਤਰ :
ਕਸੌਲੀ ਦੀਆਂ ਪਹਾੜੀਆਂ ਤੋਂ ਚੰਡੀਗੜ੍ਹ ਦੀ ਸੁਖਨਾ ਝੀਲ ਇਸ ਤਰ੍ਹਾਂ ਦਿਖਾਈ ਦਿੰਦੀ ਹੈ, ਜਿਵੇਂ ਕਿਸੇ ਨੇ ਕਾਂਸੀ ਦੀ ਥਾਲੀ ਵਿਚ ਪਾਣੀ ਪਾ ਕੇ ਧੁੱਪੇ ਰੱਖਿਆ ਹੋਵੇ ।
ਪ੍ਰਸ਼ਨ 5.
ਕਸੌਲੀ ਦਾ ਸਭ ਤੋਂ ਵੱਧ ਖੂਬਸੂਰਤ ਸਥਾਨ ਕਿਹੜਾ ਹੈ ? ਵਰਣਨ ਕਰੋ ।
ਉੱਤਰ :
ਕਸੌਲੀ ਦਾ ਸਭ ਤੋਂ ਖੂਬਸੂਰਤ ਸਥਾਨ ਮੰਕੀ ਪੁਆਇੰਟ ਹੈ, ਜੋ ਕਿ ਭਗਵਾਨ ਹਨੂੰਮਾਨ ਨਾਲ ਸੰਬੰਧਿਤ ਉੱਚੀ ਪਹਾੜੀ ਉੱਤੇ ਬਣੇ ਖੂਬਸੂਰਤ ਮੰਦਰ ਕਰ ਕੇ ਪ੍ਰਸਿੱਧ ਹੈ । ਇਹ ਸਾਰਾ ਖੇਤਰ ਏਅਰ ਫੋਰਸ ਦੇ ਅਧੀਨ ਹੋਣ ਕਰਕੇ ਬਹੁਤ ਸਾਫ਼-ਸੁਥਰਾ ਹੈ । ਮੰਦਰ ਦੇ ਕੋਲ ਇਕ ਹੈਲੀਪੈਡ ਵੀ ਹੈ । ਇੱਥੇ ਜਾਣ ਲਈ ਪਾਸ ਮਿਲਦੇ ਹਨ ਤੇ ਕੈਮਰਾ ਜਾਂ ਮੋਬਾਈਲ ਨਾਲ ਲਿਜਾਣ ਦੀ ਮਨਾਹੀ ਹੈ ।
(iv) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿਚ ਵਰਤੋ :
ਰਮਣੀਕ, ਗਹਿਮਾ-ਗਹਿਮੀ, ਢਾਬਾ, ਅਕਸਰ, ਪ੍ਰਦੂਸ਼ਣ, ਸੈਲਾਨੀ ।
ਉੱਤਰ :
1. ਰਮਣੀਕ (ਮੋਹ ਲੈਣ ਵਾਲਾ) – ਕਸੌਲੀ ਇਕ ਰਮਣੀਕ ਥਾਂ ਹੈ ।
2. ਗਹਿਮਾ-ਗਹਿਮੀ (ਰੌਣਕ, ਚਹਿਲ-ਪਹਿਲ) – ਅੱਜ ਤਿਉਹਾਰ ਕਰਕੇ ਬਜ਼ਾਰਾਂ ਵਿਚ ਬੜੀ ਗਹਿਮਾ-ਗਹਿਮੀ ਹੈ ।
3. ਢਾਬਾ (ਦੇਸੀ ਹੋਟਲ) – ਇਸ ਢਾਬੇ ਉੱਤੇ ਟਰੱਕਾਂ ਵਾਲੇ ਰੋਟੀ ਖਾਂਦੇ ਹਨ ।
4. ਅਕਸਰ (ਆਮ ਕਰਕੇ) – ਅਸੀਂ ਅਕਸਰ ਸ਼ਿਮਲੇ ਜਾਂਦੇ ਰਹਿੰਦੇ ਹਾਂ ।
5. ਪ੍ਰਦੂਸ਼ਣ (ਪਲੀਤਣ, ਗੰਦਗੀ) – ਪ੍ਰਦੂਸ਼ਣ ਨੇ ਸਾਰਾ ਵਾਤਾਵਰਨ ਪਲੀਤ ਕਰ ਦਿੱਤਾ ਹੈ ।
6. ਸੈਲਾਨੀ (ਯਾਤਰੀ) – ਗਰਮੀਆਂ ਵਿਚ ਸੈਲਾਨੀ ਪਹਾੜਾਂ ਉੱਤੇ ਜਾਂਦੇ ਹਨ ।
ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ :
(ਪਰਵਾਣੂ, ਹਿਮਾਚਲ ਪ੍ਰਦੇਸ਼, ਪਾਸ, ਕਸੌਲੀ, ਖੁਮਾਰੀ, ਗੈਸਟ ਹਾਊਸ)
(ਓ) …………… ਦਾ ਖੂਬਸੂਰਤ ਤੇ ਰਮਣੀਕ ਸਥਾਨ ਹੈ-ਕਸੌਲੀ ।
(ਅ) ਜ਼ੀਰਕਪੁਰ ਤੋਂ ਚੱਲ ਕੇ ……………. ਪਹੁੰਚਦੇ ਹਾਂ ।
(ਈ) ਹੋਟਲਾਂ ਤੋਂ ਇਲਾਵਾ ਇੱਥੇ ਰਹਿਣ ਲਈ ………….. ਵੀ ਮੌਜੂਦ ਹਨ ।
(ਸ) ਸੁਣਿਆ ਹੈ ਕਿ ਕਦੇ …………… ਵਿਚ ਵੀ ਬਰਫ਼ ਪਿਆ ਕਰਦੀ ਸੀ ।
(ਹ) ਉੱਚੀਆਂ-ਨੀਵੀਆਂ ਸੜਕਾਂ ‘ਤੇ ਤੁਰਦਿਆਂ ਅਜੀਬ ਜਿਹੀ …………. ਦਾ ਅਹਿਸਾਸ ਹੁੰਦਾ ਹੈ ।
(ਕ) ਮੰਦਰ ਤਕ ਜਾਣ ਲਈ …………… ਜਾਰੀ ਕੀਤੇ ਜਾਂਦੇ ਹਨ ।
ਉੱਤਰ :
(ਉ) ਹਿਮਾਚਲ ਪ੍ਰਦੇਸ਼ ਦਾ ਖੂਬਸੂਰਤ ਤੇ ਰਮਣੀਕ ਸਥਾਨ ਹੈ-ਕਸੌਲੀ ।
(ਅ) ਜ਼ੀਰਕਪੁਰ ਤੋਂ ਚੱਲ ਕੇ ਪਰਵਾਣੂ ਪਹੁੰਚਦੇ ਹਾਂ ।
(ਇ) ਹੋਟਲਾਂ ਤੋਂ ਇਲਾਵਾ ਇੱਥੇ ਰਹਿਣ ਲਈ ਗੈਸਟ ਹਾਊਸ ਵੀ ਮੌਜੂਦ ਹਨ ।
(ਸ) ਸੁਣਿਆ ਹੈ ਕਿ ਕਦੇ ਕਸੌਲੀ ਵਿਚ ਵੀ ਬਰਫ਼ ਪਿਆ ਕਰਦੀ ਸੀ ।
(ਹ) ਉੱਚੀਆਂ-ਨੀਵੀਆਂ ਸੜਕਾਂ ‘ਤੇ ਤੁਰਦਿਆਂ ਅਜੀਬ ਜਿਹੀ ਖੁਮਾਰੀ ਦਾ ਅਹਿਸਾਸ ਹੁੰਦਾ ਹੈ ।
(ਕ) ਮੰਦਰ ਤਕ ਜਾਣ ਲਈ ਪਾਸ ਜਾਰੀ ਕੀਤੇ ਜਾਂਦੇ ਹਨ ।
ਪ੍ਰਸ਼ਨ 3.
ਵਿਰੋਧੀ ਸ਼ਬਦ ਲਿਖੋ :ਮਹਿੰਗਾ, ਠੰਢਾ, ਉੱਚੀਆਂ, ਵਧੀਆ, ਬਹੁਤੇ ।
ਉੱਤਰ :
ਵਿਰੋਧੀ ਸ਼ਬਦ
ਮਹਿੰਗਾ – ਸਸਤਾ
ਠੰਢਾ – ਗਰਮ
ਉੱਚੀਆਂ – ਨੀਵੀਂਆਂ
ਵਧੀਆ – ਘਟੀਆ
ਬਹੁਤੇ -ਥੋੜੇ ।
ਪ੍ਰਸ਼ਨ 4.
ਵਚਨ ਬਦਲੋ :
ਦੁਕਾਨ, ਸੈਲਾਨੀ, ਕਸਬਾ, ਇਮਾਰਤ, ਕੈਮਰਾ, ਤੋਹਫਾ ।
ਉੱਤਰ :
ਵਚਨ ਬਦਲੀ
ਦੁਕਾਨ – ਦੁਕਾਨਾਂ
ਸੈਲਾਨੀ – ਸੈਲਾਨੀ/ਸੈਲਾਨੀਆਂ
ਕਸਬਾ – ਕਸਬਾ/ਕਸਬਿਆਂ
ਇਮਾਰਤ – ਇਮਾਰਤਾਂ
ਕੈਮਰਾ – ਕੈਮਰੇ/ਕੈਮਰਿਆਂ
ਤੋਹਫ਼ਾ – ਤੋਹਫ਼ਾ/ਤੋਹਫ਼ਿਆ ।
ਪ੍ਰਸ਼ਨ 5.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮੌਸਮ – मौसम – Weather
ਸਫ਼ਰ – ………… – ……………..
ਪੈਦਲ – ………… – ……………..
ਪ੍ਰਕਿਰਤਿਕ – ………… – ……………..
ਖੇਤਰ – ………… – ……………..
ਚਰਚ – ………… – ……………..
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮੌਸਮ – मौसम – Weather
ਸਫ਼ਰ – यात्रा – Journey
ਪੈਦਲ – पैदल – On foot
ਪ੍ਰਕਿਰਤਿਕ – प्राकृतिक – Natural
ਖੇਤਰ – क्षेत्र – Area
ਚਰਚ – चर्च – Church
ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਕਸੌਲੀ ਦਾ ਮੌਸਮ ਅਕਸਰ ਠੰਢਾ ਰਹਿੰਦਾ ਹੈ । (ਨਾਂਵ ਚੁਣੋ)
(ਅ) ਹਿਮਾਚਲ ਪ੍ਰਦੇਸ਼ ਦਾ ਖੂਬਸੂਰਤ ਤੇ ਰਮਣੀਕ ਸਥਾਨ ਹੈ-ਕਸੌਲੀ । (ਵਿਸ਼ੇਸ਼ਣ ਚੁਣੋ)
(ੲ) ਇੱਥੋਂ ਹੀ ਸਾਨੂੰ ਕੁਦਰਤੀ ਨਜ਼ਾਰਿਆਂ ਦੇ ਦਰਸ਼ਨ ਸ਼ੁਰੂ ਹੋ ਜਾਂਦੇ ਹਨ । (ਪੜਨਾਂਵ ਚੁਣੋ)
(ਸ) ਇਹ ਕਸੌਲੀ ਦਾ ਸਭ ਤੋਂ ਖੂਬਸੂਰਤ ਖੇਤਰ ਮੰਨਿਆ ਜਾਂਦਾ ਹੈ । (ਕਿਰਿਆ ਚੁਣੋ)
ਉੱਤਰ :
(ੳ) ਕਸੌਲੀ, ਮੌਸਮ ।
(ਅ) ਖ਼ੂਬਸੂਰਤ, ਰਮਣੀਕ ॥
(ਇ) ਸਾਨੂੰ ।
(ਸ) ਮੰਨਿਆ ਜਾਂਦਾ ਹੈ ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ
I. ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ
ਹਿਮਾਚਲ ਪ੍ਰਦੇਸ਼ ਦਾ ਖੂਬਸੂਰਤ ਤੇ ਰਮਣੀਕ ਸ਼ਹਿਰ ਹੈ-ਕਸੌਲੀ । ਇਹ ਚੰਡੀਗੜ੍ਹ ਤੋਂ ਲਗ-ਪਗ ਅੱਸੀ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ । ਜਿੱਥੇ ਦੋ ਕੁ ਘੰਟਿਆਂ ਦਾ ਸਫ਼ਰ ਤੈਅ ਕਰ ਕੇ ਬੜੀ ਅਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ । ਕਸੌਲੀ ਜਾਣ ਲਈ ਚੰਡੀਗੜ੍ਹ ਬੱਸਸਟੈਂਡ ਤੋਂ ਬੱਸਾਂ ਚੱਲਦੀਆਂ ਰਹਿੰਦੀਆਂ ਹਨ । ਇਸ ਤੋਂ ਇਲਾਵਾ ਮੋਟਰ-ਸਾਈਕਲ ਅਤੇ ਆਪਣੀ ਨਿੱਜੀ ਕਾਰ ‘ਤੇ ਵੀ ਇਹ ਸਫ਼ਰ ਬੜਾ ਮਨੋਰੰਜਕ ਹੋ ਨਿੱਬੜਦਾ ਹੈ । ਜ਼ੀਰਕਪੁਰ ਤੋਂ ਚੱਲ ਕੇ ਅਸੀਂ ਟਿੰਬਰ-ਟਰੇਲ (ਪਰਵਾਣੂ ਪਹੁੰਚਦੇ ਹਾਂ । ਇੱਥੇ ਵੀ ਕਾਫ਼ੀ ਗਹਿਮਾ-ਗਹਿਮੀ ਹੁੰਦੀ ਹੈ । ਪਰੰਤੁ ਇਹ ਝੂਟਾ ਕਾਫ਼ੀ ਮਹਿੰਗਾ ਹੋਣ ਕਰਕੇ ਬਹੁਤ ਘੱਟ ਸੈਲਾਨੀ ਇੱਥੇ ਰੁਕਦੇ ਹਨ । ਇੱਥੋਂ ਹੀ ਸਾਨੂੰ ਕੁਦਰਤੀ ਨਜ਼ਾਰਿਆਂ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ ।
ਮੋੜ ਮੁੜਦਿਆਂ ਹੀ ਕਸੌਲੀ ਦੀਆਂ ਪਹਾੜੀਆਂ ਅਤੇ ਟਾਵਰ ਦਿਖਾਈ ਦੇਣ ਲੱਗ ਪੈਂਦੇ ਹਨ । ਪਰਵਾਣੁ ਲੰਘਦਿਆਂ ਹੀ ਜਾਬਲੀ ਵਿੱਚ ਪ੍ਰਵੇਸ਼ ਕਰਦੇ ਹਾਂ । ਜਾਬਲੀ ਵਿਖੇ ਜੂਸ ਅਤੇ ਅਚਾਰ ਦੀਆਂ ਅਨੇਕਾਂ ਦੁਕਾਨਾਂ ਸੈਲਾਨੀਆਂ ਦਾ ਰਾਹ ਰੋਕਦੀਆਂ ਹਨ । ਜਾਬਲੀ ਲੰਘਦਿਆਂ ਹੀ ਧਰਮਪੁਰ ਦੇ ਮੀਲ-ਪੱਥਰ ਦਿਖਾਈ ਦੇਣ ਲੱਗ ਪੈਂਦੇ ਹਨ । ਰਸਤੇ ਵਿੱਚ ਬਾਂਦਰਾਂ ਦੇ ਝੁੰਡ ਦਿਖਾਈ ਦੇਣ ਲਗਦੇ ਹਨ । ਧਰਮਪੁਰ ਤੋਂ ਪੰਜ ਕਿਲੋਮੀਟਰ ਪਹਿਲਾਂ ਹੀ ਸ਼ਿਮਲਾ ਹਾਈ-ਵੇਅ ‘ਤੇ ਜਾਂਦਿਆਂ ਚੌਕ ਤੋਂ ਖੱਬੇ ਹੱਥ ਲਿੰਕ-ਰੋਡ ਕਸੌਲੀ ਲਈ ਮੁੜ ਜਾਂਦੀ ਹੈ । ਲਿੰਕ-ਰੋਡ ਮੁੜਦਿਆਂ ਹੀ ਉੱਚੀਆਂ ਪਹਾੜੀਆਂ ਅਤੇ ਕੁਦਰਤੀ ਨਜ਼ਾਰਿਆਂ ਦੇ ਦਰਸ਼ਨ ਹੋਣ ਲਗਦੇ ਹਨ । ਹਰ ਮੋੜ ਤੇ ਰੁਕਣ ਨੂੰ ਦਿਲ ਕਰਦਾ ਹੈ । ਮਨਮੋਹਕ ਦ੍ਰਿਸ਼ਾਂ ਨੂੰ ਮਾਣਦਿਆਂ ਪਤਾ ਹੀ ਨਹੀਂ ਲਗਦਾ ਤੁਸੀਂ ਕਦੋਂ ਕਸੌਲੀ ਪਹੁੰਚ ਜਾਂਦੇ ਹੋ । ਸੰਘਣੇ-ਸੰਘਣੇ ਦਰਖ਼ਤਾਂ ਵਿੱਚ ਵੱਸਿਆ ਛੋਟਾ ਜਿਹਾ ਸੁੰਦਰ ਸ਼ਹਿਰ ਕਸੌਲੀ ਸਭ ਲਈ ਖਿੱਚ ਦਾ ਕੇਂਦਰ ਬ ਰਹਿੰਦਾ ਹੈ । ਕਸੌਲੀ ਵਿੱਚ ਪ੍ਰਵੇਸ਼ ਕਰਦਿਆਂ ਦਾਖ਼ਲਾ-ਪਰਚੀ ਲੈ ਕੇ ਅੱਗੇ ਤੁਰਦਿਆਂ ਤੁਮ ਕੇ ਜਿਹੇ ਬੜੇ ਹੀ ਖੂਬਸੂਰਤ ਬਜ਼ਾਰ ਵਿੱਚ ਪ੍ਰਵੇਸ਼ ਕਰਦੇ ਹੋ, ਜਿੱਥੇ ਲੋੜ ਦੀ ਹਰ ਵਸਤੁ ਖ਼ਰੀਦੈ : ਡਾ ਸਕਦੀ ਹੈ । ਨਾਲ ਹੀ ਖਾਣਪੀਣ ਲਈ ਵਧੀਆ ਤੇ ਸਸਤੇ ਢਾਬੇ ਵੀ ਨਜ਼ਰ ਆਉਂਦੇ ਹਨ । ਗਰਮ-ਗਰਮ ਚਾਹ, ਗਰਮਗਰਮ ਗੁਲਾਬ-ਜਾਮਣਾਂ, ਨਿੱਕੀਆਂ-ਨਿੱਕੀਆਂ ਗਰਮ ਜਲੇਬੀਆਂ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣੇ ਰਹਿੰਦੇ ਹਨ । ਹੋਟਲਾਂ ਤੋਂ ਇਲਾਵਾ ਰਹਿਣ ਲਈ ਇੱਥੇ ਕਈ ਸਟ-ਹਾਉਸ ਵੀ ਮੌਜੂਦ ਹਨ ।
ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
(ਉ) ਸਮੇਂ ਸਮੇਂ ਦੀ ਗੱਲ
(ਅ) ਕਬੱਡੀ ਦੀ ਖੇਡ
(ਈ) ਆਓ ਕਸੌਲੀ ਚਲੀਏ
(ਸ) ਘਰ ਦਾ ਜਿੰਦਰਾ ।
ਉੱਤਰ :
ਆਓ ਕਸੌਲੀ ਚਲੀਏ ।
ਪ੍ਰਸ਼ਨ 2.
ਹਿਮਾਚਲ ਦਾ ਕਿਹੜਾ ਸ਼ਹਿਰ ਖੂਬਸੂਰਤ ਤੇ ਰਮਣੀਕ ਹੈ ?
(ਉ) ਸ਼ਿਮਲਾ
(ਅ) ਕਸੌਲੀ
(ਈ) ਕਾਲਕਾ
(ਸ) ਕੁੱਲੂ ।
ਉੱਤਰ :
ਕਸੌਲੀ ।
ਪ੍ਰਸ਼ਨ 3.
ਚੰਡੀਗੜ੍ਹ ਤੋਂ ਕਸੌਲੀ ਕਿੰਨੀ ਦੂਰ ਹੈ ?
(ਉ) 100 ਕਿਲੋਮੀਟਰ
(ਅ) 80 ਕਿਲੋਮੀਟਰ
(ਇ) 30 ਕਿਲੋਮੀਟਰ
(ਸ) 20 ਕਿਲੋਮੀਟਰ ॥
ਉੱਤਰ :
80 ਕਿਲੋਮੀਟਰ ॥
ਪ੍ਰਸ਼ਨ 4.
ਕਿਹੜੀ ਚੀਜ਼ ਦਾ ਝੂਟਾ ਕਾਫ਼ੀ ਮਹਿੰਗੀ ਹੈ ?
(ਉ) ਕਾਰ
(ਅ) ਟੈਕਸੀ
(ਈ) ਹੈਲੀਕਾਪਟਰ
(ਸ) ਟਿੰਬਰ-ਲ਼ ।
ਉੱਤਰ :
ਟਿੰਬਰ-ਟ੍ਰੇਲ ।
ਪ੍ਰਸ਼ਨ 5.
ਟਿੰਬਰ-ਫੇਲ ਕਿੱਥੇ ਹੈ ?
(ਉ) ਕਾਲਕਾ
(ਅ) ਜ਼ੀਰਕਪੁਰ
(ਈ) ਕਸੌਲੀ
(ਸ) ਪਰਵਾਣੂ ।
ਉੱਤਰ :
ਪਰਵਾਣੂ ।
ਪ੍ਰਸ਼ਨ 6.
ਜਾਂਬਲੀ ਵਿੱਚ ਕਿਹੜੀਆਂ ਦੁਕਾਨਾਂ ਸੈਲਾਨੀਆਂ ਦਾ ਰਾਹ ਰੋਕਦੀਆਂ ਹਨ ?
(ਉ) ਜੂਸ ਤੇ ਅਚਾਰ
(ਅ) ਜਲੇਬੀਆਂ
(ਇ) ਪਕੌੜਿਆਂ
(ਸ) ਕੁਲਚੇ-ਛੋਲੇ ॥
ਉੱਤਰ :
ਜੂਸ ਤੇ ਅਚਾਰ ।
ਪ੍ਰਸ਼ਨ 7.
ਕਾਬਲੀ ਤੋਂ ਧਰਮਪੁਰ ਦੇ ਰਸਤੇ ਵਿੱਚ ਕਾਹਦੇ ਝੁੰਡ ਦਿਖਾਈ ਦਿੰਦੇ ਹਨ ?
(ਉ) ਰਿੱਛਾਂ ਦੇ
(ਅ) ਬਿੱਲੀਆਂ ਦੇ
(ਈ) ਲੰਗੂਰਾਂ ਦੇ
(ਸ) ਬਾਂਦਰਾਂ ਦੇ ।
ਉੱਤਰ :
ਬਾਂਦਰਾਂ ਦੇ ।
ਪ੍ਰਸ਼ਨ 8.
ਕਸੌਲੀ ਦਾ ਬਜ਼ਾਰ ਕਿਹੋ ਜਿਹਾ ਹੈ ?
(ਉ) ਵੱਡਾ ਤੇ ਵਿਸ਼ਾਲ
(ਅ) ਭੀੜਾ
(ਈ) ਵਿੰਗਾ-ਟੇਢਾ
(ਸ) ਨਿੱਕਾ ਪਰ ਖੂਬਸੂਰਤ ।
ਉੱਤਰ :
ਨਿੱਕਾ ਪਰ ਖੂਬਸੂਰਤ ।
ਪ੍ਰਸ਼ਨ 9.
ਕਸੌਲੀ ਵਿੱਚ ਹੋਟਲਾਂ ‘ਤੋਂ ਇਲਾਵਾ ਸੈਲਾਨੀਆਂ ਦੇ ਰਹਿਣ ਲਈ ਹੋਰ ਕੀ ਹੈ ?
(ਉ) ਸਰਾਵਾਂ
(ਅ) ਰੈੱਸਟ ਹਾਊਸ
(ਈ) ਰੈੱਸਟ ਹਾਊਸ
(ਸ) ਧਰਮਸ਼ਾਲਾ ।
ਉੱਤਰ :
ਗੈਂਸਟ ਹਾਊਸ ।
II. ਹੇਠ ਲਿਖੇ ਪੈਰੇ ਨੂੰ ਪੜ੍ਹ ਕੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ।
ਕਸੌਲੀ ਦਾ ਸਭ ਤੋਂ ਖੂਬਸੂਰਤ ਤੇ ਖਿੱਚ ਭਰਪੂਰ ਕੇਂਦਰ ‘ਮਾਂਕੀ-ਪੁਆਇੰਟ ਹੈ, ਜੋ ਕਿ ਭਗਵਾਨ ਹਨੂੰਮਾਨ ਜੀ ਨਾਲ ਸੰਬੰਧਿਤ ਉੱਚੀ ਪਹਾੜੀ ‘ਤੇ ਬਣੇ ਨਿੱਕੇ ਜਿਹੇ ਬੜੇ ਹੀ ਖੂਬਸੂਰਤ ਮੰਦਰ ਕਰਕੇ ਪ੍ਰਸਿੱਧ ਹੈ । ਇਹ ਸਾਰਾ ਖੇਤਰ ਏਅਰ-ਫੋਰਸ ਦੇ ਅਧਿਕਾਰ-ਖੇਤਰ ਵਿੱਚ ਹੋਣ ਕਰਕੇ ਕਾਫ਼ੀ ਸਾਫ਼-ਸੁਥਰਾ ਹੈ । ਇਸ ਖੇਤਰ ਵਿੱਚ ਕੈਮਰਾ, ਮੋਬਾਈਲ ਫ਼ੋਨ ਲਿਜਾਣ ਦੀ ਸਖ਼ਤ ਮਨਾਹੀ ਹੈ । ਮੰਦਰ ਤੱਕ ਜਾਣ ਲਈ ਪਾਸ ਜਾਰੀ ਕੀਤੇ ਜਾਂਦੇ ਹਨ । ਮੰਦਰ ਦੇ ਨਾਲ ਹੀ ਹੈਲੀਪੈਡ ਵੀ ਬਣਾਇਆ ਗਿਆ ਹੈ । ਮੰਕੀ-ਪੁਆਇੰਟ ਦਾ ਇਹ ਖੇਤਰ ਕਸੌਲੀ ਦਾ ਸਭ ਤੋਂ ਖੂਬਸੂਰਤ ਖੇਤਰ ਮੰਨਿਆ ਜਾਂਦਾ ਹੈ ।
ਇਸ ਤੋਂ ਇਲਾਵਾ ਸਨ-ਸੈਂਟ ਪੁਆਇੰਟ ਜਿੱਥੇ ਖੜ੍ਹ ਕੇ ਪ੍ਰਕਿਰਤਿਕ ਨਜ਼ਾਰਿਆਂ ਦਾ ਅਨੰਦ ਮਾਣਦਿਆਂ ਤੁਸੀਂ ਚੰਡੀਗੜ੍ਹ, ਕਾਲਕਾ ਅਤੇ ਪਿੰਜੌਰ ਤੱਕ ਦੇ ਦਰਸ਼ਨ ਕਰ ਸਕਦੇ ਹੋ । ਇੱਥੋਂ ਛਿਪਦੇ ਸੂਰਜ ਦਾ ਨਜ਼ਾਰਾ ਵੀ ਦੇਖਣ ਵਾਲਾ ਹੁੰਦਾ ਹੈ । ਸਨਸੈਂਟ ਪੁਆਇੰਟ ਤੋਂ ਮੁੜਦਿਆਂ ਰਾਹ ਵਿੱਚ ਕਸੌਲੀ ਦਾ ਹਸਪਤਾਲ ਹੈ, ਜਿੱਥੇ ਹਲਕੇ ਕੁੱਤੇ ਦੇ ਕੱਟਣ ਦੇ ਇਲਾਜ ਲਈ ਟੀਕੇ ਤਿਆਰ ਕੀਤੇ ਜਾਂਦੇ ਹਨ । ਕਸੌਲੀ ਦਾ ਮਾਹੌਲ ਬੜਾ ਹੀ ਸ਼ਾਂਤ ਅਤੇ ਪ੍ਰਦੂਸ਼ਣ ਰਹਿਤ ਹੋਣ ਕਰਕੇ ਪੜ੍ਹਾਈ-ਲਿਖਾਈ ਲਈ ਬੜਾ ਹੀ ਵਧੀਆ ਮੰਨਿਆ ਜਾਂਦਾ ਹੈ । ਇਹੋ ਕਾਰਨ ਹੈ ਕਿ ਵਿਸ਼ਵ ਪੱਧਰ ਦੇ ਕਈ ਵਧੀਆ ਸਕੂਲ ਕਸੌਲੀ ਵਿਖੇ ਮੌਜੂਦ ਹਨ । ਕਈ ਵੱਡੇ-ਵੱਡੇ ਐਕਟਰ, ਲੇਖਕ ਅਤੇ ਰਾਜਨੇਤਾ ਕਸੌਲੀ ਵਿਖੇ ਹੀ ਪੜ੍ਹਦੇ ਰਹੇ ਹਨ । ਲੇਖਕ ਖ਼ੁਸ਼ਵੰਤ ਸਿੰਘ ਨੇ ਵੀ ਆਪਣਾ ਕਾਫ਼ੀ ਸਮਾਂ ਕਸੌਲੀ ਵਿਖੇ ਹੀ ਗੁਜ਼ਾਰਿਆ ਸੀ । ਕਸੌਲੀ ਕਲੱਬ ਵਿੱਚ ਉਨ੍ਹਾਂ ਵਲੋਂ ਹਰ ਸਾਲ ਪੁਸਤਕ-ਮੇਲਾ ਕਰਵਾਇਆ ਜਾਂਦਾ ਹੈ । ਮੰਕੀ-ਪੁਆਇੰਟ ਤੋਂ ਮੁੜਦਿਆਂ ਬਜ਼ਾਰ ਵਿੱਚ ਪ੍ਰਵੇਸ਼ ਕਰਦਿਆਂ ਹੀ ਸੱਜੇ ਹੱਥ ਚਰਚ ਨਜ਼ਰੀ ਪੈਂਦਾ ਹੈ, ਜੋ ਲਗਪਗ 1853 ਵਿੱਚ ਬਣਿਆ ਬਹੁਤ ਹੀ ਖੂਬਸੂਰਤ ਚਰਚ ਹੈ । ਇੱਥੇ ਚਾਰੇ ਪਾਸੇ ਬਹੁਤ ਹੀ ਸ਼ਾਂਤ ਮਾਹੌਲ ਹੈ । ਉੱਚੇ-ਲੰਮੇ ਚੀੜ ਦੇ ਦਰਖ਼ਤਾਂ ਦੀ ਸੰਘਣੀ ਛਾਂ ਹੇਠਾਂ ਠੰਢ ਮਹਿਸੂਸ ਹੋਣ ਲਗਦੀ ਹੈ । ਭਾਵੇਂ ਜ਼ਿਆਦਾ ਸੈਲਾਨੀ ਸ਼ਿਮਲੇ ਵਲ ਨੂੰ ਖਿੱਚੇ ਜਾਂਦੇ ਹਨ, ਪਰੰਤੁ ਸ਼ਾਂਤੀ ਲੱਭਣ ਵਾਲੇ ਬਹੁਤੇ ਲੋਕ ਕਸੌਲੀ ਨੂੰ ਹੀ ਤਰਜੀਹ ਦਿੰਦੇ ਹਨ । ਕਸੌਲੀ ਵਿਖੇ ਗੁਜ਼ਾਰਿਆ ਇੱਕ ਦਿਨ ਤੁਹਾਨੂੰ ਤਰੋ-ਤਾਜ਼ਾ ਕਰ ਦਿੰਦਾ ਹੈ । ਕਸੌਲੀ ਸਾਡੇ ਲਈ ਕੁਦਰਤ ਦਾ ਬਖ਼ਸ਼ਿਆ ਇੱਕ ਬਹੁਤ ਹੀ ਖੂਬਸੂਰਤ ਤੋਹਫ਼ਾ ਹੈ ।
ਪ੍ਰਸ਼ਨ 1.
ਕਸੌਲੀ ਦੀ ਸਭ ਤੋਂ ਖੂਬਸੂਰਤ ਤੇ ਖਿੱਚ ਭਰਪੂਰ ਥਾਂ ਕਿਹੜੀ ਹੈ ?
(ਉ) ਬੱਸ ਅੱਡਾ
(ਅ) ਚਰਚ
(ਈ) ਮੰਦਰ
(ਸ) ਮੰਕੀ ਪੁਆਇੰਟ ।
ਉੱਤਰ :
ਮੰਕੀ ਪੁਆਇੰਟ ।
ਪ੍ਰਸ਼ਨ 2.
ਮੰਕੀ ਪੁਆਇੰਟ ਵਿਖੇ ਕਿਸ ਨਾਲ ਸੰਬੰਧਿਤ ਮੰਦਰ ਹੈ ?
(ਉ) ਕ੍ਰਿਸ਼ਨ ਜੀ
(ਅ) ਰਾਮ ਜੀ
(ਇ) ਹਨੂੰਮਾਨ ਜੀ ।
(ਸ) ਸ਼ਿਵ ਜੀ !
ਉੱਤਰ :
ਹਨੂੰਮਾਨ ਜੀ ।
ਪ੍ਰਸ਼ਨ 3.
ਮਾਂਕੀ ਪੁਆਇੰਟ ਦਾ ਸਾਰਾ ਖੇਤਰ ਕਿਸਦੇ ਅਧਿਕਾਰ ਹੇਠ ਹੈ ?
(ਉ) ਏਅਰਫੋਰਸ
(ਅ) ਏਅਟੈੱਲ
(ੲ) ਸਪੇਸ ਸੈਂਟਰ
(ਸ) ਬਿਜਲੀ ਬੋਰਡ !
ਉੱਤਰ :
ਏਅਰਫੋਰਸ ।
ਪ੍ਰਸ਼ਨ 4.
ਕਸੌਲੀ ਵਿੱਚ ਕਿਸ ਥਾਂ ਤੋਂ ਤੁਸੀਂ ਚੰਡੀਗੜ੍ਹ, ਕਾਲਕਾ ਤੇ ਪਿੰਜੌਰ ਤਕ ਦੇ ਦਰਸ਼ਨ ਕਰ ਸਕਦੇ ਹੋ ?
(ਉ) ਸਨ-ਸੈਂਟ ਪੁਆਇੰਟ
(ਅ) ਮੰਕੀ ਪੁਆਇੰਟ
(ਇ) ਸੈਂਟ੍ਰਲ ਪੁਆਇੰਟ
(ਸ) ਸਟਾਰਟਿੰਗ ਪੁਆਇੰਟ ।
ਉੱਤਰ :
ਸਨ-ਸੈਂਟ ਪੁਆਇੰਟ !
ਪ੍ਰਸ਼ਨ 5.
ਕਸੌਲੀ ਦਾ ਮਾਹੌਲ ਕਿਹੋ ਜਿਹਾ ਹੈ ?
(ਉ) ਅਸ਼ਾਂਤ
(ਆ) ਪ੍ਰਦੂਸ਼ਿਤ
(ਇ) ਰੌਲੇ-ਰੱਪੇ ਭਰਪੁਰ
(ਸ) ਸ਼ਾਂਤ ਅਤੇ ਪ੍ਰਦੂਸ਼ਣ ਰਹਿਤ ।
ਉੱਤਰ :
ਸ਼ਾਂਤ ਅਤੇ ਪ੍ਰਦੂਸ਼ਣ ਰਹਿਤ ।
ਪ੍ਰਸ਼ਨ 6.
ਵਿਸ਼ਵ ਪੱਧਰ ਦੇ ਕਿਹੜੇ ਅਦਾਰੇ ਕਸੌਲੀ ਵਿੱਚ ਮੌਜੂਦ ਹਨ ?
(ਉ) ਕਾਲਜ
(ਅ) ਯੂਨੀਵਰਸਿਟੀਆਂ
(ਈ) ਸਕੂਲ
(ਸ) ਚਰਚ ।
ਉੱਤਰ :
ਸਕੂਲ
ਪ੍ਰਸ਼ਨ 7.
ਕਿਹੜੇ ਪ੍ਰਸਿੱਧ ਵਿਅਕਤੀ ਨੇ ਆਪਣਾ ਕਾਫ਼ੀ ਸਮਾਂ ਕਸੌਲੀ ਵਿੱਚ ਗੁਜ਼ਾਰਿਆ ਸੀ ?
(ਉ) ਸਾਹਿਰ ਲੁਧਿਆਣਵੀ
(ਅ) ਅੰਮ੍ਰਿਤਾ ਪ੍ਰੀਤਮ
(ਈ) ਖੁਸ਼ਵੰਤ ਸਿੰਘ
(ਸ) ਨਾਨਕ ਸਿੰਘ ॥
ਉੱਤਰ :
ਖੁਸ਼ਵੰਤ ਸਿੰਘ ।
ਪ੍ਰਸ਼ਨ 8.
ਕਸੌਲੀ ਕਲੱਬ ਵਿੱਚ ਹਰ ਸਾਲ ਕਿਹੜਾ ਮੇਲਾ ਲਾਇਆ ਜਾਂਦਾ ਹੈ ?
(ਉ) ਸਨਅਤੀ ਮੇਲਾ
(ਅ) ਵਪਾਰਕ ਮੇਲਾ
(ਈ) ਪੁਸਤਕ ਮੇਲਾ
(ਸ) ਖੇਤੀਬਾੜੀ ਮੇਲਾ ।
ਉੱਤਰ :
ਪੁਸਤਕ ਮੇਲਾ ।
ਪ੍ਰਸ਼ਨ 9.
ਕਸੌਲੀ ਵਿਖੇ ਖੂਬਸੂਰਤ ਚਰਚ ਕਦੋਂ ਬਣਿਆ ਸੀ ?
(ਉ) 1858
(ਅ) 1853
(ਇ) 1857
(ਸ) 1859.
ਉੱਤਰ :
1853.
ਔਖੇ ਸ਼ਬਦਾਂ ਦੇ ਅਰਥ :
ਰਮਣੀਕ-ਰੌਣਕ ਵਾਲਾ । ਗਹਿਮਾ-ਗਹਿਮੀ-ਚਹਿਲ-ਪਹਿਲ, ਰੌਣਕ । ਸੈਲਾਨੀ-ਯਾਤਰੀ ।ਟਾਵਰ-ਮੁਨਾਰਾ । ਪ੍ਰਵੇਸ਼ ਕਰਦਿਆਂ-ਦਾਖ਼ਲ ਹੁੰਦਿਆਂ । ਅਕਸਰਆਮ ਕਰਕੇ । ਕਿਣਮਿਣਕਾਣੀ-ਬੂੰਦਾ-ਬਾਂਦੀ । ਸੋਨੇ ਤੇ ਸੁਹਾਗੇ ਵਾਲੀ ਗੱਲ-ਸੁੰਦਰਤਾ ਜਾਂ ਖ਼ੁਸ਼ੀ ਆਦਿ ਵਿਚ ਵਾਧਾ ਕਰਨ ਵਾਲੀ ਗੱਲ ਹਿਦਾਇਤਾਂ-ਨਸੀਹਤ, ਸਿੱਖਿਆ । ਰਹਿਤ-ਮੁਕਤ । ਖੜ੍ਹ ਕੇ-ਖੜੇ ਹੋ ਕੇ । ਰਾਜਨੇਤਾ-ਸਿਆਸੀ ਆਂਗੁ । ਚਰਚ-ਇਸਾਈਆਂ ਦਾ ਧਰਮ ਅਸਥਾਨ । ਤਰਜੀਹ-ਪਹਿਲ ਤਰੋਤਾਜ਼ਾ-ਤਾਜ਼ਾ ਦਮ ।
ਆਓ ਕਸੌਲੀ ਚੱਲੀਏ Summary
ਆਓ ਕਸੌਲੀ ਚੱਲੀਏ ਪਾਠ ਦਾ ਸਾਰ
ਕਸੌਲੀ ਹਿਮਾਚਲ ਪ੍ਰਦੇਸ਼ ਦਾ ਖੂਬਸੂਰਤ ਤੇ ਰਮਣੀਕ ਸ਼ਹਿਰ ਹੈ। ਇਹ ਚੰਡੀਗੜ੍ਹ ਤੋਂ ਲਗਪਗ 80 ਕਿਲੋਮੀਟਰ ਦੂਰ ਹੈ ਤੇ ਇੱਥੋਂ ਦੋ ਘੰਟਿਆਂ ਵਿਚ ਪਹੁੰਚਿਆ ਜਾ ਸਕਦਾ ਹੈ । ਕਸੌਲੀ ਜਾਣ ਲਈ ਚੰਡੀਗੜ੍ਹ ਤੋਂ ਬੱਸਾਂ ਚਲਦੀਆਂ ਹਨ । ਇਸ ਤੋਂ ਇਲਾਵਾ ਮੋਟਰ ਸਾਈਕਲ ਜਾਂ ਕਾਰ ਵਿਚ ਵੀ ਇਸ ਸਫ਼ਰ ਦਾ ਆਨੰਦ ਲਿਆ ਜਾ ਸਕਦਾ ਹੈ । ਜ਼ੀਰਕਪੁਰ ਤੋਂ ਟਿੰਬਰਟੇਲ ਰਾਹੀਂ ਪਰਵਾਣੁ ਪਹੁੰਚ ਕੇ ਵੀ ਅੱਗੇ ਜਾਇਆ ਜਾ ਸਕਦਾ ਹੈ । ਇੱਥੋਂ ਸਾਨੂੰ ਕਸੌਲੀ ਦੀਆਂ ਸੁੰਦਰ, ਪਹਾੜੀਆਂ ਤੇ ਟਾਵਰ ਦਿਖਾਈ ਦੇਣ ਲਗਦੇ ਹਨ ।
ਪਰਵਾਣੁ ਤੋਂ ਅੱਗੇ ਜਾਬਲੀ ਹੈ ਤੇ ਇਸ ਤੋਂ ਅੱਗੇ ਧਰਮਪੁਰ । ਰਸਤੇ ਵਿਚ ਬਾਦਰਾਂ ਦੇ ਝੁੰਡ ਦਿਖਾਈ ਦਿੰਦੇ ਹਨ । ਧਰਮਪੁਰ ਤੋਂ ਪੰਜ ਕਿਲੋਮੀਟਰ ਉਰੇ ਹੀ ਸ਼ਿਮਲਾ ਹਾਈ-ਵੇ ਤੋਂ ਖੱਬੇ ਹੱਥ ਲਿੰਕ-ਰੋਡ ਕਸੌਲੀ ਵਲ ਮੁੜਦੀ ਹੈ । ਇੱਥੋਂ ਉੱਚੀਆਂ ਪਹਾੜੀਆਂ ਦੇ ਨਜ਼ਾਰੇ ਦਾ ਆਨੰਦ ਮਾਣਦੇ ਹੋਏ ਅਸੀਂ ਕਸੌਲੀ ਪਹੁੰਚ ਜਾਂਦੇ ਹਾਂ । ਕਸੌਲੀ ਸੰਘਣੇ ਦਰੱਖ਼ਤਾਂ ਵਿਚ ਇਕ ਛੋਟਾ ਜਿਹਾ ਸੁੰਦਰ ਸ਼ਹਿਰ ਹੈ । ਕਸੌਲੀ ਪੁੱਜਦਿਆਂ ਹੀ ਦਾਖ਼ਲਾ-ਪਰਚੀ ਲੈ ਕੇ ਅਸੀਂ ਇਕ ਛੋਟੇ ਜਿਹੇ ਖੂਬਸੂਰਤ ਬਜ਼ਾਰ ਵਿਚ ਪ੍ਰਵੇਸ਼ ਕਰਦੇ ਹਾਂ । ਇੱਥੇ ਹਰ ਚੀਜ਼ ਮਿਲਦੀ ਹੈ ਤੇ ਖਾਣ-ਪੀਣ ਦੇ ਵਧੀਆ ਤੇ ਸਸਤੇ ਢਾਬੇ ਹਨ । ਇੱਥੇ ਹੋਟਲਾਂ ਤੋਂ ਇਲਾਵਾ ਰੈੱਸਟ ਹਾਊਸ ਵੀ ਮੌਜੂਦ ਹਨ ।
ਕਸੌਲੀ ਦਾ ਮੌਸਮ ਆਮ ਕਰਕੇ ਠੰਢਾ ਰਹਿੰਦਾ ਹੈ । ਇੱਥੇ ਬੱਦਲਵਾਈ ਤੇ ਕਿਣਮਿਣ ਦਾ ਨਜ਼ਾਰਾ ਵੇਖਣ ਵਾਲਾ ਹੁੰਦਾ ਹੈ । ਇੱਥੇ ਭਾਵੇਂ ਵੇਖਣ ਵਾਲਾ ਬਹੁਤਾ ਕੁੱਝ ਨਹੀਂ, ਪਰ ਦੋ-ਤਿੰਨ ਥਾਂਵਾਂ ਦਾ ਆਨੰਦ ਲਿਆ ਜਾ ਸਕਦਾ ਹੈ । ਇੱਥੋਂ ਦੀਆਂ ਪਹਾੜੀਆਂ ਤੋਂ ਕਾਲਕਾ, ਪਿੰਜੌਰ ਤੇ ਚੰਡੀਗੜ੍ਹ ਦੀਆਂ ਇਮਾਰਤਾਂ ਸਾਫ਼ ਦਿਖਾਈ ਦਿੰਦੀਆਂ ਹਨ । ਇੱਥੋਂ ਚੰਡੀਗੜ੍ਹ ਦੀ ਸੁਖਨਾ ਝੀਲ ਦਾ ਸੁੰਦਰ ਨਜ਼ਾਰਾ ਵੀ ਦਿਖਾਈ ਦਿੰਦਾ ਹੈ । ਕਸੌਲੀ ਇਕ ਫ਼ੌਜੀ ਖੇਤਰ ਹੈ । ਇੱਥੋਂ ਕੁੱਝ ਖੇਤਰਾਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਲਿਜਾਣ ਦੀ ਮਨਾਹੀ ਹੈ । ਇਸੇ ਕਾਰਨ ਇੱਥੇ ਸਫ਼ਾਈ ਵਧੇਰੇ ਹੈ ਤੇ ਪ੍ਰਦੂਸ਼ਣ ਘੱਟ ।
ਇੱਥੋਂ ਦਾ ਸਭ ਤੋਂ ਖੂਬਸੂਰਤ ਸਥਾਨ ਮੰਕੀ ਪੁਆਇੰਦ ਹੈ, ਜੋ ਭਗਵਾਨ ਹਨੂੰਮਾਨ ਜੀ ਨਾਲ ਸੰਬੰਧਿਤ ਉੱਚੀ ਪਹਾੜੀ ਉੱਤੇ ਬਣੇ ਇਕ ਖੂਬਸੂਰਤ ਮੰਦਰ ਕਰਕੇ ਪ੍ਰਸਿੱਧ ਹੈ । ਇਹ ਖੇਤਰ ਏਅਰ-ਫੋਰਸ ਦੇ ਅਧਿਕਾਰ ਖੇਤਰ ਵਿਚ ਹੋਣ ਕਰਕੇ ਇੱਥੇ ਕੈਮਰਾ ਜਾਂ ਮੋਬਾਈਲ ਫ਼ੋਨ ਲਿਜਾਣ ਦੀ ਸਖ਼ਤ ਮਨਾਹੀ ਹੈ । ਮੰਦਰ ਤਕ ਜਾਣ ਲਈ ਪਾਸ ਮਿਲਦੇ ਹਨ । ਮੰਦਰ ਦੇ ਨਾਲ ਇਕ ਹੈਲੀਪੈਡ ਵੀ ਹੈ । ਇਸ ਤੋਂ ਇਲਾਵਾ ਸਨਸੈਂਟ ਪੁਆਇੰਟ ਵੀ ਇੱਥੋਂ ਦਾ ਸੁੰਦਰ ਨਜ਼ਾਰਿਆਂ ਭਰਪੁਰ ਸਥਾਨ ਹੈ । ਇੱਥੋਂ ਛਿਪਦੇ ਸੂਰਜ ਦਾ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ । ਇੱਥੋਂ ਮੁੜਦਿਆ ਰਾਹ ਵਿਚ ਕਸੌਲੀ ਹਸਪਤਾਲ ਆਉਂਦਾ ਹੈ, ਜਿੱਥੇ ਹਲਕੇ ਕੁੱਤੇ ਦੇ ਇਲਾਜ ਦੇ ਟੀਕੇ ਤਿਆਰ ਕੀਤੇ ਜਾਂਦੇ ਹਨ ।
ਕਸੌਲੀ ਸਾਫ਼-ਸੁਥਰਾ ਤੇ ਪ੍ਰਦੂਸ਼ਣ-ਰਹਿਤ ਸਥਾਨ ਹੋਣ ਕਰਕੇ ਪੜ੍ਹਾਈ-ਲਿਖਾਈ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ । ਇਹੋ ਕਾਰਨ ਹੈ ਕਿ ਵਿਸ਼ਵ ਦੇ ਕਈ ਵਧੀਆ ਸਕੂਲ ਇੱਥੇ ਹਨ । ਕਈ ਵੱਡੇ-ਵੱਡੇ ਐਕਟਰ, ਲੇਖਕ ਤੇ ਰਾਜਨੀਤਿਕ ਇੱਥੇ ਪੜ੍ਹਦੇ ਰਹੇ । ਲੇਖਕ ਖੁਸ਼ਵੰਤ ਸਿੰਘ ਨੇ ਵੀ ਕਾਫ਼ੀ ਸਮਾਂ ਇੱਥੇ ਗੁਜ਼ਾਰਿਆ । ਇੱਥੇ 1853 ਦਾ ਬਣਿਆ ਇਕ ਖੂਬਸੂਰਤ ਚਰਚ ਵੀ ਹੈ । ਕਸੌਲੀ ਸ਼ਾਂਤੀ ਦੇਣ ਵਾਲਾ ਸਥਾਨ ਹੈ । ਇੱਥੇ ਗੁਜ਼ਾਰਿਆ ਇਕ ਦਿਨ ਮਨੁੱਖ ਨੂੰ ਤਰੋ-ਤਾਜ਼ਾ ਕਰ ਦਿੰਦਾ ਹੈ ।