Punjab State Board PSEB 8th Class Punjabi Book Solutions Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ Textbook Exercise Questions and Answers.
PSEB Solutions for Class 8 Punjabi Chapter 18 ਹਾਕੀ ਦਾ ਜਾਦੂਗਰ : ਧਿਆਨ ਚੰਦ (1st Language)
Punjabi Guide for Class 8 PSEB ਹਾਕੀ ਦਾ ਜਾਦੂਗਰ : ਧਿਆਨ ਚੰਦ Textbook Questions and Answers
ਹਾਕੀ ਦਾ ਜਾਦੂਗਰ : ਧਿਆਨ ਚੰਦ ਪਾਠ-ਅਭਿਆਸ
1. ਦੱਸੋ :
(ਉ) ਧਿਆਨ ਚੰਦ ਕੌਣ ਸੀ ? ਉਸ ਦੀ ਯਾਦ ਹਰ ਸਾਲ ਕਿਵੇਂ ਮਨਾਈ ਜਾਂਦੀ ਹੈ ?
ਉੱਤਰ :
ਧਿਆਨ ਚੰਦ ਭਾਰਤ ਦਾ ਵਿਸ਼ਵ – ਪੱਧਰ ਦਾ ਲਾਸਾਨੀ ਹਾਕੀ ਖਿਡਾਰੀ ਸੀ। ਉਸ ਦਾ ਜਨਮ ਦਿਨ, 29 ਅਗਸਤ, ਸਮੁੱਚੇ ਦੇਸ਼ ਵਿਚ ‘ਖੇਡ ਦਿਵਸ’ ਵਜੋਂ ਮਨਾ ਕੇ ਉਸ ਦੀ ਯਾਦ ਨੂੰ ਤਾਜ਼ਾ ਰੱਖਿਆ ਜਾਂਦਾ ਹੈ।
(ਅ) ਧਿਆਨ ਚੰਦ ਦਾ ਬੁੱਤ ਕਿੱਥੇ ਲੱਗਾ ਹੋਇਆ ਹੈ ? ਇਸ ਬੁੱਤ ਦੀ ਕੀ ਵਿਸ਼ੇਸ਼ਤਾ ਹੈ ?
ਉੱਤਰ :
ਧਿਆਨ ਚੰਦ ਦਾ ਬੁੱਤ ਵੀਆਨਾ ਵਿਚ ਲੱਗਾ ਹੋਇਆ ਹੈ। ਇਹ ਬੁੱਤ ਵੇਖਣ ਵਾਲਿਆਂ ਨੂੰ ਹੈਰਾਨੀ ਦੀਆਂ ਭਾਵਨਾਵਾਂ ਨਾਲ ਭਰਦਾ ਹੈ, ਕਿਉਂਕਿ ਇਸ ਦੇ ਹੱਥ – ਦੋ ਨਹੀਂ, ਸਗੋਂ ਚਾਰ ਹਨ ਤੇ ਚੌਹਾਂ ਵਿਚ ਹੀ ਹਾਕੀ ਸਟਿੱਕਾਂ ਹਨ।
(ੲ) ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਕ ਕਿਵੇਂ ਪੈਦਾ ਹੋਇਆ ?
ਉੱਤਰ :
ਧਿਆਨ ਚੰਦ ਨੂੰ ਹਾਕੀ ਖੇਡਣ ਦਾ ਸ਼ੌਕ ਸੋਲਾਂ ਕੁ ਸਾਲਾਂ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋਣ ਮਗਰੋਂ ਪੈਦਾ ਹੋਇਆ। ਫ਼ੌਜ ਵਿਚ ਭਰਤੀ ਹੋ ਕੇ ਉਸ ਨੇ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਤੇ ਫ਼ੌਜ ਵਲੋਂ ਕਰਵਾਏ ਟੂਰਨਾਮੈਂਟ ਵਿਚ ਹਿੱਸਾ ਲੈਣ ਲੱਗਾ ਉਸ ਨੇ ਆਪਣੀ ਖੇਡ – ਕਲਾ ਦਾ ਅਜਿਹਾ ਮੁਜ਼ਾਹਰਾ ਕੀਤਾ ਕਿ ਕੌਮੀ ਪੱਧਰ ਦੀ ਹਾਕੀ ਵਿਚ ਉਸ ਦਾ ਜ਼ਿਕਰ ਹੋਣ ਲੱਗਾ।
(ਸ) ਧਿਆਨ ਚੰਦ ਦੀ ਖੇਡ ਨਾਲ ਕਿਹੜੀਆਂ ਦੰਦ-ਕਥਾਵਾਂ ਜੁੜੀਆਂ ਹੋਈਆਂ ਹਨ ?
ਉੱਤਰ :
ਇਕ ਵਾਰ ਕ੍ਰਿਕਟ ਦੇ ਮਹਾਨ ਖਿਡਾਰੀ ਬਰੈਡਮੈਨ ਨੇ ਹੱਸਦਿਆਂ ਤੇ ਹੈਰਾਨ ਹੁੰਦਿਆਂ ਧਿਆਨ ਚੰਦ ਨੂੰ ਪੁੱਛਿਆ ਕਿ ਉਹ ਸਟਿੱਕ ਨਾਲ ਐਨੇ ਗੋਲ ਕਿਸ ਤਰ੍ਹਾਂ ਕਰ ਲੈਂਦਾ ਹੈ। ਧਿਆਨ ਚੰਦ ਨੇ ਉੱਤਰ ਦਿੱਤਾ, ਇਸੇ ਤਰ੍ਹਾਂ ਹੀ, ਜਿਸ ਤਰ੍ਹਾਂ ਬੱਲੇ ਨਾਲ ਦੌੜਾਂ ਬਣਾਈਆਂ ਜਾਂਦੀਆਂ ਹਨ ਪੰਜਾਬੀ ਪਹਿਲੀ ਭਾਸ਼ਾ 187 ਇਕ ਵਾਰੀ ਇਕ ਦਰਸ਼ਕ ਨੂੰ ਸ਼ੱਕ ਪੈ ਗਿਆ ਕਿ ਧਿਆਨ ਚੰਦ ਦੀ ਸਟਿੱਕ ਨਾਲ ਕੋਈ ਚੁੰਬਕ ਵਰਗੀ ਚੀਜ਼ ਲੱਗੀ ਹੋਈ ਹੈ, ਜਿਸ ਕਰਕੇ ਗੇਂਦ ਉਸ ਨਾਲੋਂ ਲਹਿੰਦੀ ਨਹੀਂ। ਕਿਸੇ ਨੇ ਆਪਣੀ ਸੈਰ ਕਰਨ ਵਾਲੀ ਛੜੀ ਦੇ ਕੇ ਕਿਹਾ ਕਿ ਜੇਕਰ ਉਹ ਇਸ ਨਾਲ ਗੋਲ ਕਰੇਗਾ, ਉਹ ਤਾਂ ਮੰਨਣਗੇ। ਕਹਿੰਦੇ ਹਨ ਕਿ ਧਿਆਨ ਚੰਦ ਨੇ ਉਸ ਨਾਲ ਵੀ ਗੋਲ ਕਰ ਦਿੱਤੇ।
(ਹ) ਧਿਆਨ ਚੰਦ ਕਿਸ ਪੁਜ਼ੀਸ਼ਨ ਤੇ ਖੇਡਦਾ ਸੀ ਅਤੇ ਉਸ ਦੀ ਹਾਕੀ ਖੇਡਣ ਦੀ ਤਕਨੀਕ ਕਿਹੋ-ਜਿਹੀ ਸੀ ?
ਉੱਤਰ :
ਧਿਆਨ ਚੰਦ ਸੈਂਟਰ ਫਾਰਵਰਡ ਦੀ ਪੁਜ਼ੀਸ਼ਨ ਉੱਤੇ ਖੇਡਦਾ ਸੀ ਪਰੰਤੂ ਉਸ ਦੀ ਖੇਡ ਬਲਬੀਰ ਸਿੰਘ, ਹਰਬਿੰਦਰ ਸਿੰਘ, ਸੁਰਿੰਦਰ ਸਿੰਘ ਸੋਢੀ ਜਾਂ ਧੰਨ ਰਾਜ ਪਿਲੇ ਵਰਗੀ ਤੇਜ਼ – ਤਰਾਰ ਅਤੇ ਬਿਜਲੀ ਦੀ ਰਫ਼ਤਾਰ ਵਾਲੀ ਨਹੀਂ ਸੀ। ਇਸ ਦੇ ਉਲਟ ਉਸ ਦੀ ਖੇਡ ਵਿਚ ਜੋਸ਼ ਨਾਲੋਂ ਹੋਸ਼ ਵਧੇਰੇ ਸੀ ਤੇ ਨਾਲ ਹੀ ਧੀਮਾਪਨ।
(ਕ) ਹਾਕੀ ਦੇ ਮੁੱਖ-ਕੋਚ ਵਜੋਂ ਸੌਂਪੀ ਗਈ ਜੁੰਮੇਵਾਰੀ ਨੂੰ ਉਸ ਨੇ ਕਿਵੇਂ ਨਿਭਾਇਆ?
ਉੱਤਰ :
ਧਿਆਨ ਚੰਦ ਗਰਾਊਂਡ ਦੇ ਬਾਹਰ ਬੈਠ ਕੇ ਗੂੜੀ ਹਿੰਦੁਸਤਾਨੀ ਵਿਚ ਖਿਡਾਰੀਆਂ ਨੂੰ ਸਮਝਾਉਂਦਾ, ਤਾੜਦਾ, ਝਾੜਦਾ ਅਤੇ ਵਰਜਦਾ। ਖਿਡਾਰੀ ਉਸ ਨੂੰ ਸਤਿਕਾਰ ਨਾਲ ‘ਦਾਦਾ” ਆਖਦੇ, ਜਿਸ ਦਾ ਬੰਗਲਾ ਵਿਚ ਅਰਥ ਹੈ – ਵੱਡਾ ਭਰਾ।
(ਖ) ਹਾਕੀ ਦੇ ਜਾਦੂਗਰ-ਧਿਆਨ ਚੰਦ ਨੂੰ ਕਿਹੜੇ-ਕਿਹੜੇ ਸਨਮਾਨ ਪ੍ਰਾਪਤ ਹੋਏ ?
ਉੱਤਰ :
1956 ਵਿਚ ਧਿਆਨ ਚੰਦ ਨੂੰ ਭਾਰਤ ਸਰਕਾਰ ਵਲੋਂ ‘ਪਦਮ ਭੂਸ਼ਣ’ ਦਾ ਖ਼ਿਤਾਬ ਪ੍ਰਾਪਤ ਹੋਇਆ 1979 ਵਿਚ ਉਸ ਦੀ ਮੌਤ ਤੋਂ ਇਕ ਸਾਲ ਮਗਰੋਂ ਉਸ ਦੀ ਯਾਦ ਵਿਚ ਇਕ ਡਾਕ ਟਿਕਟ ਜਾਰੀ ਕੀਤਾ ਗਿਆ। ਦਿੱਲੀ ਵਿਚ ਇਕ ਵਿਸ਼ਵ – ਪ੍ਰਸਿੱਧ ਸਟੇਡੀਅਮ ਵੀ ਉਸ ਨੂੰ ਸਮਰਪਿਤ ਹੈ।
2. ਔਖੇ ਸ਼ਬਦਾਂ ਦੇ ਅਰਥ :
- ਆਦਮ-ਕੱਦ : ਆਦਮੀ ਦੇ ਪੂਰੇ ਕੱਦ ਦਾ
- ਭਾਵਨਾਵਾਂ : ਵਿਚਾਰ, ਖ਼ਿਆਲ
- ਮੁਜ਼ਾਹਰਾ : ਵਿਖਾਵਾ, ਪ੍ਰਦਰਸ਼ਨ
- ਚਰਚੇ : ਜ਼ਿਕਰ, ਹਰ ਪਾਸੇ ਗੱਲਾਂ ਹੋਣੀਆਂ
- ਅਹੁਦਾ : ਪਦਵੀ
- ਹਲੀਮੀ : ਨਿਮਰਤਾ
- ਤਰਜੀਹ : ਪਹਿਲ
- ਤਕਰੀਬਨ : ਲਗ-ਪਗ, ਨੇੜੇ-ਤੇੜੇ
- ਛੜੀ : ਸੋਟੀ
- ਸ਼ਿਰਕਤ ਕਰਨਾ : ਸ਼ਾਮਲ ਹੋਣਾ
- ਅਕਸਰ : ਆਮ ਤੌਰ ਤੇ, ਬਹੁਤ ਵਾਰ
- ਰਫ਼ਤਾਰ : ਚਾਲ, ਗਤੀ
- ਧੀਮਾਪਣ : ਹੌਲੀ-ਹੌਲੀ, ਮੱਠੀ ਚਾਲ
- ਨਕਾਰਦਾ : ਇਨਕਾਰ ਕਰਦਾ
- ਝਕਾਨੀ : ਝਾਂਸਾ, ਚਕਮਾ, ਧੋਖਾ
- ਹਿੰਦੁਸਤਾਨੀ ਬੋਲੀ : ਸੌਖੀ ਹਿੰਦੀ ਤੇ ਉਰਦੂ ਭਾਸ਼ਾ
- ਪੁਰਸਕਾਰ : ਇਨਾਮ
- ਖ਼ਿਤਾਬ : ਉਪਾਧੀ, ਪਦਵੀ
- ਸਿਮਰਤੀ : ਯਾਦ
3. ਵਾਕਾਂ ਵਿੱਚ ਵਰਤੋਂ :
ਸ਼ਰਧਾਂਜਲੀ, ਜ਼ਿਕਰ, ਯੋਗਦਾਨ, ਪੇਸ਼ਕਸ਼, ਅਦਬ, ਸੰਨਿਆਸ ਲੈ ਲੈਣਾ, ਦੰਦ-ਕਥਾਵਾਂ, ਸਿਜਦਾ ਕਰਨਾ, ਵਿਲੱਖਣ, ਤੇਜ਼-ਤਰਾਰ, ਘਾਤਕ, ਦਾਦ ਦੇਣਾ, ਸਮਰਪਿਤ ਕਰਨਾ
ਉੱਤਰ :
- ਸ਼ਰਧਾਂਜਲੀ (ਸ਼ਰਧਾ ਵਿਚ ਕੁੱਝ ਕਰਨਾ) – ਸ਼ਹਿਰ ਦੇ ਲੋਕ ਆਪਣੇ ਵਿਛੜੇ ਨੇਤਾ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਾਰਕ ਵਿਚ ਇਕੱਠੇ ਹੋਏ।
- ਜ਼ਿਕਰ ਬਿਆਨ – ਇਸ ਪੁਸਤਕ ਵਿਚ ਲੇਖਕ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਦਾ ਜ਼ਿਕਰ ਕੀਤਾ ਹੈ।
- ਯੋਗਦਾਨ (ਦੇਣ) – ਆਧੁਨਿਕ ਪੰਜਾਬੀ ਕਵਿਤਾ ਤੇ ਵਾਰਤਕ ਨੂੰ ਭਾਈ ਵੀਰ ਸਿੰਘ ਦਾ ਯੋਗਦਾਨ ਮਹੱਤਵਪੂਰਨ ਹੈ।
- ਪੇਸ਼ਕਸ਼ ਪੇਸ਼ ਕਰਨਾ) – ਇਕ ਥੈ – ਸੇਵੀ ਸੰਸਥਾ ਨੇ ਸਰਕਾਰ ਨੂੰ ਸ਼ਹਿਰ ਦਾ ਗੰਦਾ ਨਾਲਾ ਸਾਫ਼ ਕਰਨ ਲਈ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ।
- ਅਦਬ ਸਤਿਕਾਰ) – ਸਾਨੂੰ ਆਪਣੇ ਤੋਂ ਵੱਡਿਆਂ ਨਾਲ ਅਦਬ ਨਾਲ ਪੇਸ਼ ਆਉਣਾ ਚਾਹੀਦਾ ਹੈ।
- ਸੰਨਿਆਸ ਲੈ ਲੈਣਾ (ਤਿਆਗ ਦੇਣਾ) – ਤਿੰਨ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਮਗਰੋਂ ਧਿਆਨ ਚੰਦ ਨੇ ਹਾਕੀ ਤੋਂ ਸੰਨਿਆਸ ਲੈ ਲਿਆ।
- ਦੰਦ – ਕਥਾਵਾਂ ਲੋਕਾਂ ਵਿਚ ਪ੍ਰਚਲਿਤ ਕਹਾਣੀਆਂ) – ਧਿਆਨ ਸਿੰਘ ਦੀ ਜਾਦੂ ਭਰੀ ਖੇਡ ਬਾਰੇ ਲੋਕਾਂ ਵਿਚ ਬਹੁਤ ਸਾਰੀਆਂ ਦੰਦ – ਕਥਾਵਾਂ ਪ੍ਰਚਲਿਤ ਹਨ।
- ਸਿਜਦਾ ਕਰਨਾ (ਸਿਰ ਝੁਕਾਉਣਾ) – ਬਹੁਤ ਸਾਰੇ ਲੋਕ ਸ਼ੇਖ਼ ਫ਼ਰੀਦ ਜੀ ਦੀ ਦਰਗਾਹ ਉੱਤੇ ਸਿਜਦਾ ਕਰਨ ਲਈ ਪਹੁੰਚੇ।
- ਵਿਲੱਖਣ ਵਿਸ਼ੇਸ਼) – ਇਹ ਕਹਾਣੀ ਆਪਣੇ ਵਿਲੱਖਣ ਕਲਾ – ਗੁਣਾਂ ਕਰਕੇ ਮਹੱਤਵਪੂਰਨ ਹੈ।
- ਤੇਜ਼ – ਤਰਾਰ ਬਹੁਤ ਤੇਜ਼, ਛੋਹਲਾ) – ਧਿਆਨ ਚੰਦ ਭਾਵੇਂ ਸੈਂਟਰ ਫਾਰਵਰਡ ਖੇਡਦਾ ਸੀ, ਪਰ ਉਸ ਦੀ ਖੇਡ ਹੋਰਨਾਂ ਖਿਡਾਰੀਆਂ ਵਰਗੀ ਤੇਜ਼ – ਤਰਾਰ ਨਹੀਂ ਸੀ।
- ਘਾਤਕ ਮਾਰੂ) – ਪ੍ਰਦੂਸ਼ਣ ਮਨੁੱਖੀ ਸਿਹਤ ਲਈ ਬਹੁਤ ਘਾਤਕ ਹੈ।
- ਦਾਦ ਦੇਣਾ (ਸੰਸਾ ਕਰਨੀ – ਦਰਸ਼ਕ ਖਿਡਾਰੀਆਂ ਦੀ ਸ਼ਾਨਦਾਰ ਖੇਡ ਦੀ ਤਾੜੀਆਂ ਮਾਰ ਕੇ ਦਾਦ ਦੇ ਰਹੇ ਸਨ।
- ਸਮਰਪਿਤ ਕਰਨਾ ਭੇਟ ਕਰਨਾ) – ਦੇਸ਼ – ਭਗਤਾਂ ਨੇ ਆਪਣੀ ਸਾਰੀ ਜ਼ਿੰਦਗੀ ਮਾਤ ਭੂਮੀ ਨੂੰ ਸਮਰਪਿਤ ਕਰ ਦਿੱਤੀ।
ਵਿਆਕਰਨ : ਯੋਜਕ :
ਜਿਵੇਂ ਕਿ ਤੁਸੀਂ ਪਹਿਲਾਂ ਵੀ ਪੜ੍ਹ ਚੁੱਕੇ ਹੋ ਕਿ ਜਿਹੜਾ ਸ਼ਬਦ ਦੋ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜਦਾ ਹੈ , ਉਸ ਨੂੰ ਯੋਜਕ ਕਿਹਾ ਜਾਂਦਾ ਹੈ। ਹੇਠਾਂ ਦਿੱਤੇ ਵਾਕਾਂ ਵਿੱਚ ਲਕੀਰੇ ਸ਼ਬਦ ਯੋਜਕ ਹਨ :
(ੳ) ਭਾਰਤੀ ਫ਼ੌਜ ਵੱਲੋਂ ਕਰਵਾਏ ਜਾਂਦੇ ਟੂਰਨਾਮੈਂਟਾਂ ਵਿੱਚ ਉਸ ਨੇ ਆਪਣੀ ਖੇਡ-ਕਲਾ ਦਾ ਇਸ ਕਦਰ ਮੁਜ਼ਾਹਰਾ ਕੀਤਾ ਕਿ ਕੌਮੀ ਪੱਧਰ ਦੀ ਹਾਕੀ ਵਿੱਚ ਵੀ ਜ਼ਿਕਰ ਹੋਣ ਲੱਗ ਪਿਆ।
(ਅ) ਉਹ ਚੁੱਪ-ਚਾਪ ਖੇਡਦਾ ਰਿਹਾ ਅਤੇ ਦੂਜੇ ਅੱਧ ਵਿੱਚ ਛੇ ਗੋਲ ਹੋਰ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।
ਯੋਜਕ ਦੀ ਵੰਡ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ : ਇੱਕ ਅਰਥ ਦੇ ਪੱਖ ਤੋਂ ਅਤੇ ਦੂਜਾ ਰੂਪ ਅਤੇ ਵਰਤੋਂ ਦੇ ਪੱਖ ਤੋਂ।
ਅਰਥ ਦੇ ਪੱਖ ਤੋਂ ਯੋਜਕ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ :
- ਸਮਾਨ ਯੋਜਕ
- ਅਧੀਨ ਯੋਜਕ
1. ਸਮਾਨ-ਯੋਜਕ : ਜਿਹੜਾ ਯੋਜਕ ਸਮਾਨ ਜਾਂ ਬਰਾਬਰ ਦੇ ਸ਼ਬਦਾਂ, ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜੇ, ਉਸ ਨੂੰ ਸਮਾਨ – ਯੋਜਕ ਆਖਦੇ ਹਨ। ਹੇਠਾਂ ਦਿੱਤੇ ਵਾਕਾਂ ਵਿੱਚ ਲਕੀਰੇ ਸ਼ਬਦ ਸਮਾਨ ਯੋਜਕ ਹਨ :
(ੳ) ਇਸ ਬੁੱਤ ਦੇ ਦੋ ਨਹੀਂ ਸਗੋਂ ਚਾਰ ਹੱਥ ਹਨ ਅਤੇ ਚਹੁੰਆਂ ਵਿੱਚ ਹੀ ਹਾਕੀ-ਸਟਿੱਕਾਂ ਹਨ।
(ਅ) ਸਾਰਾ ਮੈਚ ਤਣਾਅਪੂਰਨ ਵਾਤਾਵਰਨ ਚ ਖੇਡਿਆ ਗਿਆ ਪਰ ਇਹ ਸਾਰਾ ਤਣਾਅ ਧਿਆਨ ਚੰਦ ਦੀ ਜਾਦੂਗਰੀਨੁਮਾ ਖੇਡ ਵਿੱਚ ਸਭ ਨੂੰ ਭੁੱਲ-ਭੁਲਾ ਗਿਆ।
2. ਅਧੀਨ-ਯੋਜਕ ਇਹ ਯੋਜਕ ਵਾਕ ਦੇ ਵਧੇਰੇ ਨਿਰਭਰ ਹਿੱਸੇ ਤੋਂ ਪਹਿਲਾਂ ਆਉਂਦੇ ਹਨ। ਅਤੇ ਉਹਨਾਂ ਨੂੰ ਵਾਕ ਦੇ ਘੱਟ ਨਿਰਭਰ ਹਿੱਸੇ ਨਾਲ ਜੋੜਦੇ ਹਨ|ਵਾਕ ਦੇ ਅਧੀਨ ਹਿੱਸੇ ਤੋਂ ਪਹਿਲਾਂ ਆਉਣ ਕਰ ਕੇ ਇਹਨਾਂ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਹੇਠ ਲਿਖੇ ਵਾਕ ਪੜ੍ਹੋ :
(ੳ) ਹਿਟਲਰ ਬਾਹਰ ਬੈਠਾ ਦੰਦ ਕਰੀਚ ਰਿਹਾ ਸੀ ਅਤੇ ਅੰਦਰ ਉਸ ਦੀ ਟੀਮ ਦੇ ਖਿਡਾਰੀ ਪੂਰੀ ਤਰ੍ਹਾਂ ਬੇਵੱਸ ਸਨ ਕਿਉਂਕਿ ਮੈਚ ਦੇ ਪਹਿਲੇ ਅੱਧ ਵਿੱਚ ਹੀ ਉਹਨਾਂ ਵਿਰੁੱਧ ਅੱਠ ਗੋਲੂ ਹੋ ਚੁੱਕੇ ਸਨ।
(ਅ) ਇੱਕ ਵਾਰ ਦਰਸ਼ਕਾਂ ਨੂੰ ਸ਼ੱਕ ਪੈ ਗਿਆ ਕਿ ਧਿਆਨ ਚੰਦ ਦੀ ਹਾਕੀ ਨਾਲ ਕੋਈ ਚੁੰਬਕ ਵਰਗੀ ਸ਼ੈ ਚਿਪਕਾਈ ਹੋਈ ਹੈ ਤਾਂਹੀ ਤਾਂ ਗੇਂਦ ਉਸ ਨਾਲੋਂ ਲਹਿੰਦੀ ਨਹੀਂ।
ਉਪਰੋਕਤ ਵਾਕਾਂ ਵਿੱਚ ਲਕੀਰੇ ਸ਼ਬਦ ਅਧੀਨ ਯੋਜਕ ਹਨ।
ਆਪਣੀ ਮਨ-ਭਾਉਂਦੀ ਖੇਡ ਦੇ ਕਿਸੇ ਪ੍ਰਸਿੱਧ ਖਿਡਾਰੀ ਬਾਰੇ ਦਿਲਚਸਪ ਗੱਲਾਂ ਲਿਖੋ ਅਤੇ ਆਪਣੇ ਅਧਿਆਪਕ ਜੀ ਨੂੰ ਦਿਖਾਓ।
PSEB 8th Class Punjabi Guide ਲੋਹੜੀ Important Questions and Answers
ਪ੍ਰਸ਼ਨ –
ਹਾਕੀ ਦਾ ਜਾਦੂਗਰ : ਧਿਆਨ ਚੰਦ’ ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਵੀਆਨਾ ਵਿਚ ਇਕ ਅਜਿਹੇ ਆਦਮੀ ਦਾ ਬੁੱਤ ਹੈ, ਜਿਸਦੇ ਚਾਰ ਹੱਥ ਹਨ ਅਤੇ ਚਹੁੰਆਂ ਵਿਚ ਹੀ ਹਾਕੀ ਸਟਿੱਕਾਂ ਹਨ। ਇਹ ਬੁੱਤ ਹੈ, ਵਿਸ਼ਵ – ਸਿੱਧ ਹਾਕੀ ਖਿਡਾਰੀ ਧਿਆਨ ਚੰਦ ਦਾ, ਜਿਸ ਨੂੰ ਇਕ ਖੇਡ – ਦੇਵਤਾ ਬਣਾ ਕੇ ਉਸ ਦੀ ਖੇਡ – ਕਲਾ ਨੂੰ ਸਤਿਕਾਰ ਦਿੱਤਾ ਗਿਆ ਹੈ। ਧਿਆਨ ਚੰਦ ਅੰਗਰੇਜ਼ੀ ਫ਼ੌਜ ਵਿਚ ਛੋਟਾ ਜਿਹਾ ਸਿਪਾਹੀ ਸੀ, ਜਿਸ ਨੇ ਕੇਵਲ ਆਪਣੇ ਦੇਸ਼ ਦੀ ਹੀ ਨਹੀਂ, ਸਗੋਂ ਵਿਸ਼ਵ ਹਾਕੀ ਦੀ ਪ੍ਰਤੀਨਿਧਤਾ ਕੀਤੀ। ਉਸ ਨੂੰ ਸ਼ਰਧਾਂਜਲੀ ਦੇਣ ਲਈ ਉਸ ਦਾ ਜਨਮ ਦਿਨ, 29 ਅਗਸਤ, ਦੇਸ਼ ਵਿਚ ਖੇਡ – ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ।
ਇਹ ਮਹਾਨ ਖਿਡਾਰੀ ਝਾਂਸੀ ਦੀਆਂ ਗਲੀਆਂ ਵਿਚ ਖੇਡਦਾ ਵੱਡਾ ਹੋਇਆ। ਉਸ ਦਾ ਪਿਤਾ ਫ਼ੌਜ ਵਿਚ ਹੌਲਦਾਰ ਸੀ। ਧਿਆਨ ਚੰਦ 1921 ਵਿਚ ਸੋਲਾਂ ਸਾਲਾਂ ਦੀ ਉਮਰ ਵਿਚ ਫ਼ੌਜ ਵਿਚ ਭਰਤੀ ਹੋ ਗਿਆ ਅਤੇ ਹਾਕੀ ਖੇਡਣ ਲੱਗਾ ! ਫ਼ੌਜ ਵਲੋਂ ਕਰਵਾਏ ਗਏ ਟੂਰਨਾਮੈਂਟ ਵਿਚ ਹਿੱਸਾ ਲੈਂਦਿਆਂ ਉਸ ਦਾ ਕੌਮੀ ਪੱਧਰ ਦੀ ਹਾਕੀ ਵਿਚ ਵੀ ਜ਼ਿਕਰ ਹੋਣ ਲੱਗਾ।
1925 ਵਿਚ ਭਾਰਤੀ ਹਾਕੀ ਫੈਡਰੇਸ਼ਨ ਬਣੀ। 1928 ਵਿਚ ਐਮਸਟਰਡਮ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ ਸਾਰੇ ਮੈਚ ਜਿੱਤ ਕੇ ਅਤੇ ਫ਼ਾਈਨਲ ਵਿਚ ਹਾਲੈਂਡ ਨੂੰ ਤਿੰਨ ਗੋਲਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਇਨ੍ਹਾਂ ਵਿਚੋਂ ਦੋ ਗੋਲ ਇਕੱਲੇ ਧਿਆਨ ਚੰਦ ਨੇ ਪੂਰੇ ਕੀਤੇ 1932 ਦੀਆਂ ਲੌਸ ਏਂਜਲਸ ਉਲੰਪਿਕ ਵਿਚ ਭਾਰਤੀ ਟੀਮ ਨੇ ਫ਼ਾਈਨਲ ਵਿਚ ਯੂ. ਐੱਸ. ਏ. ਨੂੰ 24 – 1 ਗੋਲਾਂ ਦੇ ਭਾਰੀ ਫ਼ਰਕ ਨਾਲ ਹਰਾਇਆ ਇਨ੍ਹਾਂ ਵਿਚੋਂ ਅੱਠ ਗੋਲ ਇਕੱਲੇ ਧਿਆਨ ਚੰਦ ਨੇ ਕੀਤੇ 1936 ਵਿਚ ਬਰਲਿਨ ਵਿਖੇ ਹੋਈਆਂ ਉਲੰਪਿਕ ਖੇਡਾਂ ਵਿਚ ਭਾਰਤ ਦਾ ਮੁਕਾਬਲਾ ਜਰਮਨੀ ਦੀ ਹੋਮ ਟੀਮ ਨਾਲ ਹੋਇਆ।
ਹਿਟਲਰ ਉਚੇਚੇ ਤੌਰ ‘ਤੇ ਇਹ ਮੈਚ ਦੇਖਣ ਆਇਆ ਸਾਰਾ ਮੈਚ ਇਕ ਤਣਾਓਪੂਰਨ ਵਾਤਾਵਰਨ ਵਿਚ ਹੋਇਆ। ਹਿਟਲਰ ਦੰਦ ਕਰੀਚ ਰਿਹਾ ਸੀ ਕਿਉਂਕਿ ਮੈਚ ਦੇ ਪਹਿਲੇ ਅੱਧ ਵਿਚ ਹੀ ਉਨ੍ਹਾਂ ਵਿਰੁੱਧ ਅੱਠ ਗੋਲ ਹੋ ਚੁੱਕੇ ਸਨ ਅੰਤ ਉਹ ਮਾਰ – ਕੁਟਾਈ ਉੱਤੇ ਉਤਰ ਆਏ, ਜਿਸ ਵਿਚ ਧਿਆਨ ਚੰਦ ਦਾ ਇਕ ਦੰਦ ਟੁੱਟ ਗਿਆ ਪਰ ਉਹ ਫਿਰ ਵੀ ਖੇਡਦਾ ਰਿਹਾ ਕੁੱਲ 14 ਗੋਲਾਂ ਵਿਚੋਂ 6 ਇਕੱਲੇ ਧਿਆਨ ਚੰਦ ਨੇ ਕੀਤੇ। ਕਿਹਾ ਜਾਂਦਾ ਹੈ ਕਿ ਹਾਰ ਪਿੱਛੋਂ ਆਪ ਹਿਟਲਰ ਉਸ ਨੂੰ ਮਿਲਣ ਆਇਆ ਤੇ ਆਪਣੀ ਫ਼ੌਜ ਵਿਚ ਕਰਨਲ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਪਰੰਤੂ ਉਸ ਨੇ ਅਦਬ ਨਾਲ ਠੁਕਰਾ ਦਿੱਤੀ।
ਤਿੰਨ ਉਲੰਪਿਕਾਂ ਵਿਚ ਹਿੱਸਾ ਲੈਣ ਤੋਂ ਮਗਰੋਂ ਧਿਆਨ ਚੰਦ ਨੇ ਹਾਕੀ ਤੋਂ ਸੰਨਿਆਸ ਲੈ ਲਿਆ। ਇਸ ਸਮੇਂ ਉਸ ਦੀ ਉਮਰ 31 ਸਾਲਾਂ ਦੀ ਸੀ। ਫਿਰ ਸ਼ੁਰੂ ਹੋਈ ਉਸ ਦੀ ਮਿਥਿਹਾਸਿਕ ਮਹਾਨਤਾ ਹੰਢਾਉਣ ਵਾਲੀ ਗੱਲ ਨੂੰ ਕਹਿੰਦੇ ਹਨ ਇਕ ਵਾਰੀ ਕ੍ਰਿਕਟ ਦੇ ਮਹਾਨ ਖਿਡਾਰੀ ਬਰੈਡਮੈਨ ਨੇ ਹੈਰਾਨੀ ਨਾਲ ਧਿਆਨ ਚੰਦ ਨੂੰ ਪੁੱਛਿਆ ਕਿ ਉਹ ਸਟਿੱਕ ਨਾਲ ਕਿਸ ਤਰ੍ਹਾਂ ਐਨੇ ਗੋਲ ਕਰ ਦਿੰਦਾ ਹੈ, ਤਾਂ ਉਸ ਨੇ ਉੱਤਰ ਦਿੱਤਾ ਕਿ ਇਸੇ ਤਰ੍ਹਾਂ ਹੀ, ਜਿਸ ਤਰ੍ਹਾਂ ਬੱਲੇ ਨਾਲ ਦੌੜਾਂ ਬਣਾਈਆਂ ਜਾਂਦੀਆਂ ਹਨ।
ਇਕ ਵਾਰੀ ਦਰਸ਼ਕਾਂ ਨੂੰ ਸ਼ੱਕ ਪੈ ਗਿਆ ਕਿ ਧਿਆਨ ਚੰਦ ਦੀ ਸਟਿੱਕ ਨਾਲ ਕੋਈ ਚੁੰਬਕ ਵਰਗੀ ਚੀਜ਼ ਚਿਪਕਾਈ ਹੋਈ ਹੈ, ਇਸੇ ਕਰਕੇ ਹੀ ਗੇਂਦ ਉਸ ਨਾਲੋਂ ਲਹਿੰਦੀ ਨਹੀਂ। ਕਿਸੇ ਨੇ ਆਪਣੀ ਸੈਰ ਕਰਨ ਵਾਲੀ ਛੜੀ ਦੇ ਕੇ ਕਿਹਾ ਕਿ ਜੇਕਰ ਉਹ ਇਸ ਨਾਲ ਗੋਲ ਕਰੇਗਾ, ਉਹ ਤਾਂ ਮੰਨਣਗੇ। ਕਹਿੰਦੇ ਹਨ ਕਿ ਧਿਆਨ ਚੰਦ ਨੇ ਉਸ ਨਾਲ ਵੀ ਗੋਲ ਕਰ ਦਿੱਤੇ। ਇਸ ਤਰ੍ਹਾਂ ਬਹੁਤ ਸਾਰੀਆਂ ਦੰਦ – ਕਥਾਵਾਂ ਧਿਆਨ ਚੰਦ ਦੀ ਹਾਕੀ ਨਾਲ ਜੁੜੀਆਂ ਹੋਈਆਂ ਹਨ 1968 ਅਤੇ 1972 ਦੀਆਂ ਉਲੰਪਿਕ ਖੇਡਾਂ ਵਿਚ ਹਿੱਸਾ ਲੈਣ ਵਾਲਾ ਮਸ਼ਹੂਰ ਪਾਕਿਸਤਾਨੀ ਖਿਡਾਰੀ ਜਹਾਂਗੀਰ ਬੱਟ ਆਪਣੇ ਪਿਤਾ ਦੇ ਇਹ ਸ਼ਬਦ ਦੁਹਰਾਉਂਦਾ ਹੁੰਦਾ ਸੀ, “ਪੁੱਤਰ, ਜੇ ਹਾਕੀ ਸਿੱਖਣੀ ਹੈ, ਤਾਂ ਧਿਆਨ ਚੰਦ ਦੇ ਨਕਸ਼ੇ – ਕਦਮਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰ !….. ਉਹ ਤਾਂ ਗਰਾਊਂਡ ਉੱਤੇ ਇਵ ਨਜ਼ਰ ਰੱਖਦਾ ਸੀ, ਜਿਵੇਂ ਇਕ ਸ਼ਤਰੰਜ – ਖਿਡਾਰੀ ਆਪਣੇ ਬੋਰਡ ‘ਤੇ ਰੱਖਦਾ ਹੈ…..।”
ਉਸ ਦੀ ਖੇਡ ਦੀ ਵਿਲੱਖਣਤਾ ਇਹ ਸੀ ਕਿ ਉਹ ਸੈਂਟਰ ਫਾਰਵਰਡ ਖੇਡਦਾ ਹੋਇਆ ਵੀ ਬਲਬੀਰ ਸਿੰਘ, ਹਰਬਿੰਦਰ ਸਿੰਘ, ਸੁਰਿੰਦਰ ਸਿੰਘ ਸੋਢੀ ਤੇ ਧੰਨ ਰਾਜ ਪਿਲੇ ਵਰਗਾ ਤੇਜ਼ ਤਰਾਰ ਤੇ ਫੁਰਤੀਲਾ ਖਿਡਾਰੀ ਨਹੀਂ ਸੀ। ਉਸ ਦੀ ਖੇਡ ਵਿਚ ਜੋਸ਼ ਨਾਲੋਂ ਹੋਸ਼ ਵਧੇਰੇ ਸੀ ਅਤੇ ਨਾਲ ਹੀ ਧੀਮਾਪਨ / ਉਹ ਗੇਂਦ ਨਾਲ ਜ਼ਿਆਦਾ ਦੇਰ ਚਿਪਕਣ ਵਾਲਿਆਂ ਨੂੰ ਨਕਾਰਦਾ ਸੀ। ਉਹ ਪਾਸ ਦੇਣ ਨੂੰ ਹੀ ਸਭ ਤੋਂ ਵੱਡੀ ਝਕਾਨੀ ਸਮਝਦਾ ਸੀ।
1963 – 64 ਵਿਚ ਉਹ ਐੱਨ, ਆਈ. ਐੱਸ. ਪਟਿਆਲਾ ਵਿਚ ਉਹ ਹਾਕੀ ਦਾ ਮੁੱਖ ਕੋਚ ਸੀ। ਸਾਂਵਲੇ ਰੰਗ, ਦਰਮਿਆਨੇ ਕੱਦ, ਬਿਨਾਂ ਚੀਰ ਤੋਂ ਵਾਹੇ ਹੋਏ ਸਿਰ ਦੇ ਵਾਲਾਂ, ਚਿੱਟੀ ਟੀ – ਸ਼ਰਟ ਤੇ ਕਾਲੀ ਨਿੱਕਰ ਵਿਚ ਉਹ ਗਰਾਊਂਡ ਵਿਚ ਬੈਠਾ ਗੂੜੀ ਹਿੰਦੁਸਤਾਨੀ ਵਿਚ ਖਿਡਾਰੀਆਂ ਨੂੰ ਸਮਝਾ, ਤਾੜ ਤੇ ਝਾੜ ਰਿਹਾ ਸੀ।
ਖਿਡਾਰੀ ਉਸ ਨੂੰ ਸਤਿਕਾਰ ਨਾਲ ‘ਦਾਦਾ’ ਆਖਦੇ ਸਨ। ਭਾਰਤ ਸਰਕਾਰ ਨੇ 1956 ਵਿਚ ਉਸਨੂੰ ਪਦਮ – ਭੂਸ਼ਣ ਦੇ ਖ਼ਿਤਾਬ ਨਾਲ ਸਨਮਾਨਿਤ ਕੀਤਾ ਅਤੇ 1979 ਵਿਚ ਉਸ ਦੀ ਮੌਤ ਤੋਂ ਇਕ ਸਾਲ ਮਗਰੋਂ ਉਸ ਦੀ ਯਾਦ ਵਿਚ ਇਕ ਡਾਕ ਟਿਕਟ ਵੀ ਜਾਰੀ ਕੀਤਾ ਗਿਆ। ਦਿੱਲੀ ਵਿਚ ਇਕ ਵਿਸ਼ਵ ਪ੍ਰਸਿੱਧ ਸਟੇਡੀਅਮ ਵੀ ਉਸਨੂੰ ਸਮਰਪਿਤ ਹੈ।
1. ਵਾਰਤਕ – ਟੁਕੜੀ/ਪੈਰੇ ਦਾ ਬੋਧ
1. ਵੀਆਨਾ ਸ਼ਹਿਰ ਵਿਚ ਇਕ ਅਜਿਹਾ ਆਦਮ – ਕੱਦ ਬੁੱਤ ਬਣਿਆ ਹੋਇਆ ਹੈ, ਜੋ ਵੇਖਣ ਵਾਲੇ ਅੰਦਰ ਹੈਰਾਨ ਕਰਨ ਵਾਲੀਆਂ ਭਾਵਨਾਵਾਂ ਪੈਦਾ ਕਰਦਾ ਹੈ। ਅਜਿਹਾ ਇਸ ਲਈ ਕਿ ਇਸ ਬੁੱਤ ਦੇ ਦੋ ਨਹੀਂ, ਚਾਰ ਹੱਬ ਹਨ ਅਤੇ ਚਹੁੰਆਂ ਵਿਚ ਹੀ ਹਾਕੀ – ਸਟਿੱਕਾਂ ਹਨ। ਇਹ ਬੁੱਤ ਹੈ: ਵਿਸ਼ਵ – ਸਿੱਧ ਹਾਕੀ ਖਿਡਾਰੀ ਧਿਆਨ ਚੰਦ ਦਾ ਜਿਸ ਨੂੰ ਇਕ ਖੇਡ – ਦੇਵਤਾ ਬਣਾ ਕੇ ਉਸ ਦੀ ਖੇਡ – ਕਲਾ ਨੂੰ ਸਤਿਕਾਰ ਦਿੱਤਾ ਗਿਆ ਹੈ।
ਇਹ ਉਹੀ ਧਿਆਨ ਚੰਦ ਹੈ, ਜੋ ਕਦੇ ਅੰਗਰੇਜ਼ ਭਾਰਤੀ ਫ਼ੌਜ ਵਿਚ ਛੋਟਾ ਜਿਹਾ ਸਿਪਾਹੀ ਹੁੰਦਾ ਸੀ, ਜਿਸ ਨੇ ਇੱਕ ਦਿਨ ਆਪਣੇ ਦੇਸ਼ ਦੀ ਹੀ ਨਹੀਂ, ਸਗੋਂ ਵਿਸ਼ਵ ਹਾਕੀ ਦੀ ਪ੍ਰਤਿਨਿਧਤਾ ਕੀਤੀ ਅਤੇ ਜਿਸ ਨੂੰ ਸ਼ਰਧਾਂਜਲੀ ਦੇਣ ਲਈ ਉਸ ਦੇ ਜਨਮ – ਦਿਨ 29 ਅਗਸਤ ਨੂੰ ਸਮੁੱਚੇ ਦੇਸ਼ ਵਿਚ “ਖੇਡ – ਦਿਵਸ’ ਵਜੋਂ ਮਨਾਇਆ ਜਾਂਦਾ ਹੈ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਚੁਣੋ :
ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਲਿਆ ਗਿਆ ਹੈ ?
(ਉ) ਗੱਗੂ
(ਅ) ਪੰਜਾਬ
(ਇ) ਭੂਆ
(ਸ) ਹਾਕੀ ਦਾ ਜਾਦੂਗਰ : ਧਿਆਨ ਚੰਦ।
ਉੱਤਰ :
(ਸ) ਹਾਕੀ ਦਾ ਜਾਦੂਗਰ : ਧਿਆਨ ਚੰਦ।
ਪ੍ਰਸ਼ਨ 2.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਹੈ, ਉਹ ਕਿਸ ਦਾ ਲਿਖਿਆ ਹੋਇਆ ਹੈ ?
(ੳ) ਪ੍ਰੋ: ਸੁਰਜੀਤ ਸਿੰਘ ਮਾਨ
(ਅ) ਸੁਖਦੇਵ ਮਾਦਪੁਰੀ।
(ਇ) ਦਰਸ਼ਨ ਸਿੰਘ ਆਸ਼ਟ
(ਸ) ਨਾਨਕ ਸਿੰਘ
ਉੱਤਰ :
(ਉ) ਪ੍ਰੋ: ਸੁਰਜੀਤ ਸਿੰਘ ਮਾਨ।
ਪ੍ਰਸ਼ਨ 3. ਹੈਰਾਨ ਕਰਨ ਵਾਲੀਆਂ ਭਾਵਨਾਵਾਂ ਪੈਦਾ ਕਰਨ ਵਾਲਾ ਬੁੱਤ ਕਿਹੜੇ ਸ਼ਹਿਰ ਵਿਚ ਲੱਗਾ ਹੋਇਆ ਹੈ ?
(ਉ) ਐਮਸਟਰਡਮ
(ਅ) ਵੀਆਨਾ
(ਇ) ਰੋਮ
(ਸ) ਜ਼ਿਊਰਿਕ।
ਉੱਤਰ :
(ਅ) ਵੀਆਨਾ।
ਪ੍ਰਸ਼ਨ 4.
ਵੀਆਨਾ ਵਿਚ ਕਿਸ ਦਾ ਬੁੱਤ ਲੱਗਾ ਹੋਇਆ ਹੈ ?
(ਉ) ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਦਾ
(ਅ) ਬਲਬੀਰ ਸਿੰਘ ਦਾ
(ਇ) ਸੁਨੀਲ ਗਵਾਸਕਰ ਦਾ
(ਸ) ਦਾਰਾ ਸਿੰਘ ਦਾ।
ਉੱਤਰ :
(ੳ) ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਦਾ।
ਪ੍ਰਸ਼ਨ 5.
ਬੁੱਤ ਦੇ ਕਿੰਨੇ ਹੱਥ ਹਨ ?
(ਉ) ਦੋ
(ਅ) ਚਾਰ
(ਇ) ਇਕ
(ਸ) ਪੰਜ
ਉੱਤਰ :
(ਆ) ਚਾਰ
ਪ੍ਰਸ਼ਨ 6.
ਬੁੱਤ ਦੇ ਚਹੁੰਆਂ ਹੱਥਾਂ ਵਿਚ ਕੀ ਫੜਿਆ ਹੋਇਆ ਹੈ ?
(ਉ) ਬੈਟ
(ਅ) ਫੁੱਟਬਾਲ
(ਇ) ਲਾਠੀਆਂ
(ਸ) ਹਾਕੀ – ਸਟਿੱਕਾਂ।
ਉੱਤਰ :
(ਸ) ਹਾਕੀ – ਸਟਿੱਕਾਂ।
ਪ੍ਰਸ਼ਨ 7.
ਧਿਆਨ ਚੰਦ ਦੀ ਖੇਡ – ਕਲਾ ਦਾ ਸਤਿਕਾਰ ਕਰਦਿਆਂ ਉਸਦੇ ਬੁੱਤ ਨੂੰ ਕੀ ਰੂਪ ਦਿੱਤਾ ਗਿਆ ਹੈ ?
(ੳ) ਖੇਡ – ਦੇਵਤਾ
(ਅ) ਖੇਡ – ਮਾਡਲ ਦਾ
(ਈ) ਖੇਡ – ਗੁਰੂ ਦਾ
(ਸ) ਖੇਡ – ਪ੍ਰਤੀਨਿਧ ਦਾ !
ਉੱਤਰ :
(ੳ) ਖੇਡ – ਦੇਵਤਾ ਦਾ !
ਪ੍ਰਸ਼ਨ 8.
ਧਿਆਨ ਚੰਦ ਅੰਗਰੇਜ਼ੀ ਫ਼ੌਜ ਵਿਚ ਕੀ ਸੀ ?
(ੳ) ਸਿਪਾਹੀ
(ਅ) ਜਨਰਲ
(ਇ) ਕਰਨਲ
(ਸ) ਨਾਇਕ।
ਉੱਤਰ :
(ੳ) ਸਿਪਾਹੀ।
ਪ੍ਰਸ਼ਨ 9.
ਧਿਆਨ ਚੰਦ ਨੇ ਕਿਸ ਦੀ ਪ੍ਰਤੀਨਿਧਤਾ ਕੀਤੀ ਸੀ ?
(ੳ) ਭਾਰਤੀ ਹਾਕੀ
(ਆ) ਪੰਜਾਬ ਹਾਕੀ ਦੀ
(ਇ) ਵਿਸ਼ਵ ਹਾਕੀ ਦੀ
(ਸ) ਮੁੰਬਈ ਹਾਕੀ ਦੀ।
ਉੱਤਰ :
(ੲ) ਵਿਸ਼ਵ ਹਾਕੀ ਦੀ।
ਪ੍ਰਸ਼ਨ 10.
ਧਿਆਨ ਚੰਦ ਦਾ ਜਨਮ ਦਿਨ ਕਦੋਂ ਮਨਾਇਆ ਜਾਂਦਾ ਹੈ ?
(ਉ) 15 ਅਗਸਤ
(ਅ) 25 ਅਗਸਤ
(ੲ) 29 ਅਗਸਤ
(ਸ) 31 ਅਗਸਤ
ਉੱਤਰ :
(ਈ) 29 ਅਗਸਤ।
ਪ੍ਰਸ਼ਨ 11.
ਧਿਆਨ ਚੰਦ ਦਾ ਜਨਮ – ਦਿਨ ਕਿਸ ਰੂਪ ਵਿਚ ਮਨਾਇਆ ਜਾਂਦਾ ਹੈ ?
(ੳ) ਖੇਡ – ਦਿਵਸ
(ਅ) ਹਾਕੀ – ਦਿਵਸ
(ੲ) ਧਿਆਨ ਚੰਦ ਦਿਵਸ
(ਸ) ਦੇਵਤਾ – ਦਿਵਸ
ਉੱਤਰ :
(ਅ) ਹਾਕੀ – ਦਿਵਸ
ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਬੁੱਤ
(ਅ) ਹੱਥ
(ੲ) ਉਸ
(ਸ) ਵੀਆਨਾ/ਧਿਆਨ ਚੰਦ।
ਉੱਤਰ :
(ਸ) ਵੀਆਨਾ/ਧਿਆਨ ਚੰਦ।
ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਸੰਖਿਆਵਾਚਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਅਜਿਹਾ।
(ਅ) ਹੈਰਾਨ
(ੲ) ਖੇਡ ਕਲਾ
(ਸ) ਇਕ/ਦੋ/ਚਾਰ/ਚਹੁੰਆਂ।
ਉੱਤਰ :
(ਸ) ਇਕ/ਦੋ/ਚਾਰ/ਚਹੁੰਆਂ।
ਪ੍ਰਸ਼ਨ 14.
ਇਸ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਇਕ
(ਅ) ਜਨਮ – ਦਿਨ
(ੲ) ਅਗਸਤ
(ਸ) ਜੋ/ਇਸ/ਇਹ/ਜਿਸ/ਉਸ/ਉਹੀ।
ਉੱਤਰ :
(ਸ) ਜੋ/ਇਸ/ਇਹ/ਜਿਸ/ਉਸ/ਉਹੀ।
ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ੳ) ਇਹ
(ਅ) ਵਿਸ਼ਵ
(ਇ) ਅੰਗਰੇਜ਼
(ਸ) ਬਣਿਆ ਹੋਇਆ ਹੈਪੈਦਾ ਕਰਦਾ ਹੈ/ਹਨ ਹੈ/ਦਿੱਤਾ ਗਿਆ ਹੈ/ਹੁੰਦਾ ਸੀ ਕੀਤੀ/ਮਨਾਇਆ ਜਾਂਦਾ ਹੈ।
ਉੱਤਰ :
(ਸ) ਬਣਿਆ ਹੋਇਆ ਹੈ/ਪੈਦਾ ਕਰਦਾ ਹੈਹਨ/ਹੈ/ਦਿੱਤਾ ਗਿਆ ਹੈ/ਹੁੰਦਾ ਸੀ/ਕੀਤੀ/ਮਨਾਇਆ ਜਾਂਦਾ ਹੈ।
ਪ੍ਰਸ਼ਨ 16.
‘ਸ਼ਰਧਾਂਜਲੀ ਸ਼ਬਦ ਦਾ ਲਿੰਗ ਕੀ ਹੈ ?
(ਉ) ਪੁਲਿੰਗ
(ਅ) ਇਸਤਰੀ ਲਿੰਗ
(ਇ) ਨਿਪੁੰਸਿਕ
(ਸ) ਕੋਈ ਵੀ ਨਹੀਂ।
ਉੱਤਰ :
(ਅ) ਇਸਤਰੀ ਲਿੰਗ।
ਪ੍ਰਸ਼ਨ 17.
“ਫ਼ੌਜ ਕਿਹੋ ਜਿਹਾ ਨਾਂਵ ਹੈ ?
ਉੱਤਰ :
ਇਕੱਠਵਾਚਕ ਨਾਂਵ।
ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਦੁਬਿੰਦੀ
(ਹ) ਇਕਹਿਰੇ ਪੁੱਠੇ ਕਾਮੇ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਦੁਬਿੰਦੀ ( : )
(ਹ) ਇਕਹਿਰੇ ਪੁੱਠੇ ਕਾਮੇ ( ‘ ‘ )
ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਨੂੰ ਮਿਲਾਓ
ਉੱਤਰ :
2. 1925 ਵਿੱਚ ਭਾਰਤੀ ਹਾਕੀ ਫ਼ੈਡਰੇਸ਼ਨ ਹੋਂਦ ਵਿੱਚ ਆਈ ਅਤੇ ਓਧਰ ਉਲੰਪਿਕ – ਖੇਡਾਂ ਦੇ ਚਰਚੇ ਵੀ ਹੋਣ ਲੱਗੇ। 1928 ਐਮਸਟਰਡਮ ਉਲੰਪਿਕ ਵਿੱਚ ਆਪਣੇ ਸਾਰੇ ਮੈਚ ਅਸਾਨੀ ਨਾਲ ਜਿੱਤ ਕੇ, ਫ਼ਾਈਨਲ ਵਿੱਚ ਹਾਲੈਂਡ ਦੀ ਹੀ ਟੀਮ ਨੂੰ ਤਿੰਨ ਗੋਲਾਂ ਨਾਲ ਹਰਾ ਕੇ – ਜਿਨ੍ਹਾਂ ਵਿੱਚੋਂ ਦੋ ਇਕੱਲੇ ਧਿਆਨ ਚੰਦ ਨੇ ਕੀਤੇ – ਸੋਨ ਤਗਮਾ ਜਿੱਤਿਆ 1932 ਲੌਸ ਏਂਜਲਸ ਉਲੰਪਿਕ ਵਿੱਚ ਭਾਰਤੀ ਟੀਮ ਨੇ ਫ਼ਾਈਨਲ ਵਿੱਚ ਯੂ. ਐੱਸ. ਏ. ਨੂੰ 24 – 1 ਦੇ ਵੱਡੇ ਫ਼ਰਕ ਨਾਲ ਹਰਾਇਆ, ਜਿਸ ਵਿੱਚ ਅੱਠ ਗੋਲਾਂ ਦਾ ਯੋਗਦਾਨ ਧਿਆਨ ਚੰਦ ਨੇ ਪਾਇਆ ਬਰਲਿਨ ਵਿਖੇ ਹੋਈਆਂ 1936 ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤ ਦਾ ਮੁਕਾਬਲਾ “ਹੋਮ – ਟੀਮ’ ਜਰਮਨੀ ਨਾਲ ਹੋਇਆ।
ਹਿਟਲਰ ਉਚੇਚੇ ਤੌਰ ‘ਤੇ ਇਸ ਮੈਚ ਨੂੰ ਵੇਖਣ ਆਇਆ ਸੀ ਸਾਰਾ ਮੈਚ ਤਣਾਅ ਪੂਰਵਕ ਵਾਤਾਵਰਨ ‘ਚ ਖੇਡਿਆ ਗਿਆ ਪਰ ਇਹ ਸਾਰਾ ਤਣਾਅ ਧਿਆਨ ਚੰਦ ਦੀ ਜਾਦੂਗਰੀ ਨੁਮਾ ਖੇਡ ਵਿੱਚ ਸਭ ਨੂੰ ਭੁੱਲ – ਭੁਲਾ ਗਿਆ। ਹਿਟਲਰ ਬਾਹਰ ਬੈਠਾ ਦੰਦ ਕਰੀਚ ਰਿਹਾ ਸੀ ਅਤੇ ਅੰਦਰ ਉਸ ਦੀ ਟੀਮ ਦੇ ਖਿਡਾਰੀ ਪੂਰੀ ਤਰ੍ਹਾਂ ਬੇਵੱਸ ਸਨ ਕਿਉਂਕਿ ਮੈਚ ਦੇ ਪਹਿਲੇ ਅੱਧ ਵਿੱਚ ਹੀ ਉਹਨਾਂ ਵਿਰੁੱਧ ਅੱਠ ਗੋਲ ਹੋ ਚੁੱਕੇ ਸਨ। ਉਹ ਹਾਰ ਕੇ ਮਾਰ – ਕੁਟਾਈ ‘ਤੇ ਉੱਤਰ ਆਏ, ਜਿਸ ਵਿੱਚ ਧਿਆਨ ਚੰਦ ਦਾ ਇੱਕ ਦੰਦ ਟੁੱਟ ਗਿਆ। ਫਿਰ ਵੀ ਉਹ ਚੁੱਪ – ਚਾਪ ਖੇਡਦਾ ਰਿਹਾ ਅਤੇ ਦੂਜੇ ਅੱਧ ਵਿੱਚ ਛੇ ਗੋਲ ਹੋਰ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਕੁੱਲ ਚੌਦਾਂ ਵਿੱਚੋਂ ਛੇ ਗੋਲ ਉਸ ਦੇ ਹਿੱਸੇ ਆਏ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਦਿਓ :
ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਹੈ, ਉਹ ਕਿਸ ਦਾ ਲਿਖਿਆ ਹੋਇਆ ਹੈ ?
(ਉ) ਪ੍ਰੋ: ਸੁਰਜੀਤ ਸਿੰਘ ਮਾਨ
(ਅ) ਸੁਖਦੇਵ ਮਾਦਪੁਰੀ
(ਈ) ਪ੍ਰਿੰ: ਸੰਤ ਸਿੰਘ ਸੇਖੋਂ
(ਸ) ਨਾਨਕ ਸਿੰਘ
ਉੱਤਰ :
(ੳ) ਪ੍ਰੋ: ਸੁਰਜੀਤ ਸਿੰਘ ਮਾਨ।
ਪ੍ਰਸ਼ਨ 2.
ਭਾਰਤ ਹਾਕੀ ਫੈਡਰੇਸ਼ਨ ਕਦੋਂ ਹੋਂਦ ਵਿਚ ਆਈ ?
(ਉ) 1923
(ਅ) 1924
(ਈ) 1925
(ਸ) 1930
ਉੱਤਰ :
(ਈ) 1925
ਪ੍ਰਸ਼ਨ 3.
1928 ਵਿਚ ਉਲੰਪਿਕ ਖੇਡਾਂ ਕਿੱਥੇ ਹੋਈਆਂ ?
(ਉ) ਵੀਆਨਾ ਵਿਚ
(ਅ) ਐਮਸਟਰਡਮ ਵਿੱਚ
(ਈ) ਵਾਸ਼ਿੰਗਟਨ ਵਿੱਚ
(ਸ) ਬੀਜਿੰਗ ਵਿੱਚ।
ਉੱਤਰ :
(ਅ) ਐਮਸਟਰਡਮ ਵਿੱਚ।
ਪ੍ਰਸ਼ਨ 4.
ਹਾਲੈਂਡ ਵਿਰੁੱਧ ਇਕੱਲੇ ਧਿਆਨ ਚੰਦ ਨੇ ਕਿੰਨੇ ਗੋਲ ਕੀਤੇ ?
(ਉ) ਦੋ
(ਅ) ਤਿੰਨ
(ਈ) ਚਾਰ
(ਸ) ਪੰਜ !
ਉੱਤਰ :
(ਉ) ਦੋ।
ਪ੍ਰਸ਼ਨ 5.
1932 ਵਿਚ ਉਲੰਪਿਕ ਖੇਡਾਂ ਕਿੱਥੇ ਹੋਈਆਂ ?
(ਉ) ਬੀਜਿੰਗ ਵਿਚ
(ਅ) ਲੌਸ ਏਂਜਲਸ ਵਿਚ
(ਈ) ਮਾਸਕੋ ਵਿਚ
(ਸ) ਸਿੰਘਾਪੁਰ ਵਿਚ।
ਉੱਤਰ :
(ਅ) ਲੌਸ ਏਂਜਲਸ ਵਿਚ ?
ਪ੍ਰਸ਼ਨ 6.
1936 ਵਿਚ ਬਰਲਿਨ ਦੀਆਂ ਉਲੰਪਿਕ ਖੇਡਾਂ ਵਿਚ ਭਾਰਤ ਦਾ ਮੁਕਾਬਲਾ ਕਿਸ ਨਾਲ ਹੋਇਆ ?
(ਉ) ਜਰਮਨੀ
(ਅ) ਰੂਸ
(ਈ) ਚੀਨ
(ਸ) ਫ਼ਰਾਂਸ
ਉੱਤਰ :
(ਉ) ਜਰਮਨੀ।
ਪ੍ਰਸ਼ਨ 7.
ਬਰਲਿਨ ਦਾ ਹਾਕੀ ਮੈਚ ਕੌਣ ਦੇਖਣ ਲਈ ਉਚੇਚੇ ਤੌਰ ‘ਤੇ ਆਇਆ ਸੀ ?
(ਉ) ਹਿਟਲਰ
(ਅ) ਸਟਾਲਿਨ
(ਈ) ਚਰਚਿਲ
(ਸ) ਮੁਸੋਲਿਨੀ।
ਉੱਤਰ :
(ਉ) ਹਿਟਲਰ।
ਪ੍ਰਸ਼ਨ 8.
ਮੈਚ ਦੇ ਅੱਧ ਵਿਚ ਹੀ ਅੱਠ ਗੋਲ ਹੋਣ ਦਾ ਹਿਟਲਰ ਉੱਤੇ ਕੀ ਅਸਰ ਸੀ ?
(ਉ) ਦੰਦ ਕਰੀਚ ਰਿਹਾ ਸੀ
(ਅ) ਹੱਸ ਰਿਹਾ ਸੀ ਰੋ ਰਿਹਾ ਸੀ
(ਸ) ਬਦਲੇ ਨਾਲ ਭਰਿਆ ਸੀ !
ਉੱਤਰ :
(ਉ) ਦੰਦ ਕਰੀਚ ਰਿਹਾ ਸੀ।
ਪ੍ਰਸ਼ਨ 9.
ਮਾਰ – ਕੁਟਾਈ ਵਿਚ ਧਿਆਨ ਚੰਦ ਦਾ ਕੀ ਨੁਕਸਾਨ ਹੋਇਆ ?
(ੳ) ਇਕ ਦੰਦ ਟੁੱਟ ਗਿਆ
(ਅ) ਬਾਂਹ ਟੁੱਟ ਗਈ
(ਇ) ਲੱਤ ਟੁੱਟ ਗਈ
(ਸ) ਨੱਕ ਭੱਜ ਗਿਆ !
ਉੱਤਰ :
(ੳ) ਇਕ ਦੰਦ ਟੁੱਟ ਗਿਆ।
ਪ੍ਰਸ਼ਨ 10.
ਧਿਆਨ ਚੰਦ ਨੇ ਦੂਜੇ ਅੱਧ ਵਿਚ ਜਰਮਨਾਂ ਵਿਰੁੱਧ ਕਿੰਨੇ ਗੋਲ ਕੀਤੇ ?
(ਉ) ਦੋ
(ਆ) ਚਾਰ
(ਈ) ਛੇ
(ਸ) ਅੱਠ
ਉੱਤਰ :
(ਈ) ਛੇ !
ਪ੍ਰਸ਼ਨ 11.
1936 ਵਿਚ ਜਰਮਨੀ ਦੀ ਟੀਮ ਕਿੰਨੇ ਗੋਲਾਂ ਨਾਲ ਹਾਰੀ ਸੀ ?
(ਉ) ਛੇ
(ਅ) ਅੱਠ
(ਏ) ਬਾਂਰਾਂ
(ਸ) ਚੌਦਾਂ
ਉੱਤਰ :
(ਸ) ਚੌਦਾਂ
ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਭਾਰਤੀ
(ਅ) ਹੋਂਦ
(ਈ) ਬੇਵਸ
(ਸ) ਭਾਰਤੀ ਹਾਕੀ ਫ਼ੈਡਰੇਸ਼ਨ/ਉਲੰਪਿਕ ਖੇਡਾਂ/ਐਮਸਟਰਡਮ ਹਾਲੈਂਡ/ਧਿਆਨ ਚੰਦ/ਲੌਸ ਏਂਜਲਸ/ਯੂ. ਐੱਸ. ਏ. / ਬਰਲਿਨ/ਭਾਰਤ/ਜਰਮਨੀ/ਹਿਟਲਰ।
ਉੱਤਰ :
(ਸ) ਭਾਰਤੀ ਹਾਕੀ ਫੈਡਰੇਸ਼ਨ/ਉਲੰਪਿਕ ਖੇਡਾਂ/ਐਮਸਟਰਡਮ ਹਾਲੈਂਡ/ਧਿਆਨ ਚੰਦ/ਲੌਸ ਏਂਜਲਸ/ਯੂ.ਐੱਸ.ਏ. ਬਰਲਿਨ/ਭਾਰਤ/ਜਰਮਨੀ/ਹਿਟਲਰ।
ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਸੰਖਿਅਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਭਾਰਤੀ
(ਅ) ਟੀਮ
(ਇ) ਜਰਮਨੀ
(ਸ) ਸਾਰੇ/ਤਿੰਨ/ਦੋ/24 – 1/ਅੱਠ/ਪਹਿਲੇ/ਦੂਜੇ/ਚੌਦਾਂ/ਛੇ।
ਉੱਤਰ :
(ਸ) ਸਾਰੇ/ਤਿੰਨ/ਦੋ/24 – 1/ਅੱਠ/ਪਹਿਲੇ/ਦੂਜੇ/ਚੌਦਾਂ/ਛੇ।
ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਚੁੱਪ – ਚਾਪ
(ਅ) ਉਹਨਾਂ
(ਇ) ਛੇ
(ਸ) ਆਈ/ਹੋਣ ਲੱਗੇ/ਜਿੱਤਿਆ/ਹਰਾਇਆ/ਪਾਇਆ/ਹੋਈਆਂ/ਹੋਇਆ/ਆਇਆ ਸੀ/ਖੇਡਿਆ ਗਿਆ/ਭੁੱਲ – ਭੁਲਾ ਗਿਆ/ਰਿਹਾ ਸੀ/ਸਨ/ਹੋ ਚੁੱਕੇ ਸਨ/ਉੱਤਰ ਆਏਟੁੱਟ ਗਿਆਖੇਡਦਾ ਰਿਹਾ/ਪਾਇਆ/ਆਏ।
ਉੱਤਰ :
(ਸ) ਆਈ/ਹੋਣ ਲੱਗੇ/ਜਿੱਤਿਆਹਰਾਇਆ/ਪਾਇਆ/ਹੋਈਆਂ/ਹੋਇਆ ਆਇਆ ਸੀ/ਖੇਡਿਆ ਗਿਆ/ਭੁੱਲ – ਭੁਲਾ ਗਿਆ/ਰਿਹਾ ਸੀ/ਸਨ/ਹੋ ਚੁੱਕੇ ਸਨ।ਉੱਤਰ ਆਏ। ਟੁੱਟ ਗਿਆ/ਖੇਡਦਾ ਰਿਹਾ/ਪਾਇਆ/ਆਏ।
ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਬਰਲਿਨ
(ਆ) ਸੀ
(ਇ) ਹੋਇਆ।
(ਸ) ਜਿਨ੍ਹਾਂ/ਜਿਸ/ਇਸ/ਉਸ/ਉਹਨਾਂ/ਉਹ॥
ਉੱਤਰ :
(ਸ) ਜਿਨ੍ਹਾਂ/ਜਿਸ/ਇਸ/ਉਸ/ਉਹਨਾਂ/ਉਹ॥
ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਬਿੰਦੀ
(ਹ) ਇਕਹਿਰੇ ਪੁੱਠੇ ਕਾਮੇ
(ਕ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਇ) ਜੋੜਨੀ ( – )
(ਸ) ਬਿੰਦੀ ( – )
(ਹ) ਇਕਹਿਰੇ ਪੁੱਠੇ ਕਾਮੇ ( ‘ ‘ )
(ਕ) ਛੁੱਟ – ਮਰੋੜੀ ( ‘ )
ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
ਉੱਤਰ :
ਪ੍ਰਸ਼ਨ 18.
‘ਟੀਮ’ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਇਸਤਰੀ ਲਿੰਗ !
3. ਕੁੱਝ ਗੱਲਾਂ ਧਿਆਨ ਚੰਦ ਦੀ ਖੇਡ ਦੀ ਵਿਲੱਖਣਤਾ ਬਾਰੇ ਵੀ ਹਨ। ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਉਹ ਸੈਂਟਰ – ਫਾਰਵਰਡ ਖੇਡਦੇ ਹੋਇਆ ਵੀ ਜ਼ਿਆਦਾ ਤੇਜ਼ ਤਰਾਰ ਅਤੇ ਬਿਜਲੀ ਵਰਗੀ ਰਫ਼ਤਾਰ ਵਾਲਾ ਨਹੀਂ ਸੀ; ਜਿਵੇਂ ਕਿ ਬਲਬੀਰ ਸਿੰਘ, ਹਰਬਿੰਦਰ ਸਿੰਘ, ਸੁਰਿੰਦਰ ਸਿੰਘ ਸੋਢੀ ਅਤੇ ਧੰਨ ਰਾਜ ਸਿੰਘ ਪਿੱਲੈ ਆਦਿ ਖਿਡਾਰੀ ਸਨ। ਇਸ ਦੇ ਉਲਟ ਉਸ ਦੀ ਖੇਡ ਵਿੱਚ ਜੋਸ਼ ਨਾਲੋਂ ਹੋਸ਼ ਵਧੇਰੇ ਸੀ ਅਤੇ ਧੀਮਾਪਣ ਸੀ। ਜ਼ਿਆਦਾ ਦੇਰ ਗੇਂਦ ਨਾਲ ਚਿਮਟਣ ਵਾਲਿਆਂ ਨੂੰ ਉਹ ਨਕਾਰਦਾ ਸੀ ਅਤੇ ਇਸ ਨੂੰ ਟੀਮ ਲਈ ਘਾਤਕ ਸਮਝਦਾ ਸੀ ! ਉਸ ਦੇ ਆਪਣੇ ਸ਼ਬਦਾਂ ‘ਚ ‘‘ਪਾਸ ਦੇਣਾ ਹੀ ਸਭ ਤੋਂ ਵਧੀਆ ਝਕਾਨੀ ਹੈ।` 1963 – 64 ਵਿੱਚ ਉਹ ਐੱਨ. ਆਈ. ਐੱਸ. ਪਟਿਆਲਾ ਵਿਖੇ ਹਾਕੀ ਦਾ ਮੁੱਖ ਕੋਚ ਸੀ ਸਾਂਵਲਾ ਰੰਗ, ਦਰਮਿਆਨਾ ਕੱਦ, ਸਿਰ ਦੇ ਵਾਲ ਬਿਨਾਂ ਚੀਰ ਪਿੱਛੇ ਨੂੰ ਵਾਹੇ ਹੋਏ, ਚਿੱਟੀ ਟੀ – ਸ਼ਰਟ ਅਤੇ ਕਾਲੀ ਨਿੱਕਰ ਪਾਈ, ਉਹ ਗਰਾਊਂਡ ਦੇ ਬਾਹਰ ਬੈਠਾ ਗੂੜੀ ਹਿੰਦੁਸਤਾਨੀ ਵਿੱਚ ਖਿਡਾਰੀਆਂ ਨੂੰ ਸਮਝਾਉਂਦਾ, ਤਾੜਦਾ, ਝਾੜਦਾ ਅਤੇ ਵਰਜਦਾ। ਖਿਡਾਰੀ ਉਸ ਨੂੰ ਸਤਿਕਾਰ ਨਾਲ ‘ਦਾਦਾ ਆਖਦੇ, ਜਿਸ ਦਾ ਬੰਗਲਾ ਵਿੱਚ ਅਰਥ ਹੁੰਦਾ ਹੈ – ਵੱਡਾ ਭਰਾ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਦਿਓ :
ਪ੍ਰਸ਼ਨ 1.
ਉਪਰੋਕਤ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦੇ ਲੇਖਕ ਦਾ ਨਾਂ ਕੀ ਹੈ ?
(ਉ) ਪ੍ਰੋ: ਸੁਰਜੀਤ ਸਿੰਘ ਮਾਨ
(ਅ) ਹਰਜਨ ਸਿੰਘ ਹੁੰਦਲ
(ਈ) ਕਰਨਲ ਜਸਬੀਰ ਭੁੱਲਰ
(ਸ) ਦਰਸ਼ਨ ਸਿੰਘ ਆਸ਼ਟ !
ਉੱਤਰ :
(ੳ) ਪ੍ਰੋ: ਸੁਰਜੀਤ ਸਿੰਘ ਮਾਨ !
ਪ੍ਰਸ਼ਨ 2.
ਧਿਆਨ ਚੰਦ ਕਿਹੜੇ ਸਥਾਨ ‘ਤੇ ਖੇਡਦਾ ਸੀ ?
(ਉ) ਸੈਂਟਰ ਫਾਰਵਰਡ
(ਅ) ਗੋਲਕੀਪਰ
(ਈ) ਹਾਫ਼ ਬੈਕ
(ਸ) ਤੇ ਫੁੱਲ ਬੈਕ
ਉੱਤਰ :
(ੳ) ਸੈਂਟਰ ਫਾਰਵਰਡ।
ਪ੍ਰਸ਼ਨ 3.
ਕਿਹੜਾ ਖਿਡਾਰੀ ਤੇਜ਼ ਤਰਾਰ ਤੇ ਬਿਜਲੀ ਵਰਗੀ ਰਫ਼ਤਾਰ ਵਾਲਾ ਨਹੀਂ ਸੀ ?
(ਉ) ਬਲਬੀਰ ਸਿੰਘ
(ਅ) ਧਿਆਨ ਚੰਦ
(ਇ) ਹਰਬਿੰਦਰ ਸਿੰਘ
(ਸ) ਧੰਨ ਰਾਜ ਪਿੱਲੈ।
ਉੱਤਰ :
(ਅ) ਧਿਆਨ ਚੰਦ।
ਪ੍ਰਸ਼ਨ 4.
ਜ਼ਿਆਦਾ ਦੇਰ ਗੇਂਦ ਨੂੰ ਚਿਪਕਣ ਨੂੰ ਧਿਆਨ ਚੰਦ ਕੀ ਸਮਝਦਾ ਸੀ ?
(ਉ) ਹੁਸ਼ਿਆਰ
(ਅ) ਪ੍ਰਸੰਸਾਜਨਕ
(ਈ) ਘਾਤਕ
(ਸ) ਸਾਰਥਕ।
ਉੱਤਰ :
(ਈ) ਘਾਤਕ।
ਪ੍ਰਸ਼ਨ 5.
ਧਿਆਨ ਚੰਦ ਅਨੁਸਾਰ ਸਭ ਤੋਂ ਵਧੀਆ ਝਕਾਨੀ ਕੀ ਸੀ ?
(ਉ) ਪਾਸ ਦੇਣਾ
(ਅ) ਪਾਸ ਲੈਣਾ
(ਈ) ਤੇਜ਼ੀ
(ਸ) ਫੁਰਤੀ।
ਉੱਤਰ :
(ੳ) ਪਾਸ ਦੇਣਾ।
ਪ੍ਰਸ਼ਨ 6.
1963 – 64 ਵਿਚ ਉਹ ਐੱਨ. ਆਈ. ਐੱਸ. ਪਟਿਆਲਾ ਵਿਚ ਕੀ ਸੀ ?
(ਉ) ਹਾਕੀ ਦਾ ਖਿਡਾਰੀ
(ਆ) ਗੋਲ ਕੀਪਰ
(ਈ) ਮੁੱਖ ਕੋਚ
(ਸ) ਸਹਾਇਕ ਕੋਚ।
ਉੱਤਰ :
ਮੁੱਖ ਕੋਚ !
ਪ੍ਰਸ਼ਨ 7.
ਧਿਆਨ ਚੰਦ ਦਾ ਕੱਦ ਕਿਹੋ ਜਿਹਾ ਸੀ ?
(ਉ) ਲੰਮਾ
(ਅ) ਮਧਰਾ
(ਈ) ਦਰਮਿਆਨਾ
(ਸ) ਬਹੁਤ ਛੋਟਾ।
ਉੱਤਰ :
(ਈ) ਦਰਮਿਆਨਾ।
ਪ੍ਰਸ਼ਨ 8.
ਧਿਆਨ ਚੰਦ ਕਿਹੜੀ ਬੋਲੀ ਵਿਚ ਖਿਡਾਰੀਆਂ ਨੂੰ ਸਮਝਾਉਂਦਾ ਸੀ ?
(ਉ) ਅੰਗਰੇਜ਼ੀ
(ਅ) ਹਿੰਦੀ
(ਏ) ਪੰਜਾਬੀ
(ਸ) ਗੂੜੀ ਹਿੰਦੁਸਤਾਨੀ।
ਉੱਤਰ :
(ਸ) ਗੂੜੀ ਹਿੰਦੁਸਤਾਨੀ।
ਪ੍ਰਸ਼ਨ 9.
ਖਿਡਾਰੀ ਧਿਆਨ ਚੰਦ ਨੂੰ ਸਤਿਕਾਰ ਨਾਲ ਕੀ ਕਹਿ ਕੇ ਸੰਬੋਧਨ ਕਰਦੇ ਸਨ ?
(ਉ) ਸਰ
(ਅ) ਸਰਦਾਰ ਸਾਹਿਬ
(ਈ) ਦਾਦਾ
(ਸ) ਭਾ ਜੀ।
ਉੱਤਰ :
(ਈ) ਦਾਦਾ !
ਪ੍ਰਸ਼ਨ 10. ਬੰਗਲਾ ਵਿਚ “ਦਾਦਾ ਦਾ ਕੀ ਅਰਥ ਹੈ ?
(ਉ) ਬਾਬਾ।
(ਅ) ਚਾਚਾ
(ਬ) ਵੱਡਾ ਭਰਾ
(ਸ) ਛੋਟਾ ਭਰਾ।
ਉੱਤਰ :
(ਇ) ਵੱਡਾ ਭਰਾ।
ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਪਛਾਣ ਕਰੋ।
(ਉ) ਧਿਆਨ ਚੰਦ
(ਅ) ਸਨ
(ਈ) ਇਹ
(ਸ) ਗੱਲਾਂ/ਖੇਡ/ਗੇਂਦ/ਪਾਸ/ਕੋਚ/ਹਾਕੀ/ਰੰਗ/ਕੱਦ/ਸਿਰ/ਵਾਲ/ਚੀਰ/ਟੀ ਸ਼ਰਟ/ਨਿੱਕਰ/ਗਰਾਉਂਡ/ਖਿਡਾਰੀਆਂਦਾਦਾ/ਭਰਾ
ਉੱਤਰ :
(ਸ) ਗੱਲਾਂ/ਖੇਡ/ਦ/ਪਾਸ/ਕੋਚ/ਹਾਕੀ/ਰੰਗ/ਕੱਦ/ਸਿਰ/ਵਾਲ ਚੀਰ/ਟੀ ਸ਼ਰਟ/ਨਿੱਕਰ/ਗਰਾਉਂਡ/ਖਿਡਾਰੀਆਂ/ਦਾਦਾ/ਭਰਾ।
ਪ੍ਰਸ਼ਨ 12.
ਉਪਰੋਕਤ ਪਾਠ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਖੇਡ
(ਅ) ਟੀਮ
(ਈ) ਜ਼ਿਆਦਾ
(ਸ) ਧਿਆਨ ਚੰਦ/ਬਲਬੀਰ ਸਿੰਘ/ਹਰਬਿੰਦਰ ਸਿੰਘ/ਸੁਰਿੰਦਰ ਸਿੰਘ ਸੋਢੀ/ਧੰਨ ਰਾਜ ਪਿੱਲੈਪਟਿਆਲਾ/ਐਨ.ਆਈ.ਐੱਸ./ਹਿੰਦੁਸਤਾਨੀ।
ਉੱਤਰ :
(ਸ) ਧਿਆਨ ਚੰਦ/ਬਲਬੀਰ ਸਿੰਘ/ਹਰਬਿੰਦਰ ਸਿੰਘ/ਸੁਰਿੰਦਰ ਸਿੰਘ ਸੋਢੀ/ਧੰਨ ਰਾਜ ਪਿੱਲੈ/ਪਟਿਆਲਾ/ਐੱਨ. ਆਈ. ਐੱਸ. /ਹਿੰਦੁਸਤਾਨੀ।
ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਖਿਡਾਰੀ
(ਅ) ਹਾਕੀ।
(ਈ) ਨਿੱਕਰ
(ਸ) ਵਿਲੱਖਣਤਾ/ਹੈਰਾਨੀ/ਰਫ਼ਤਾਰ/ਜੋਸ਼/ਹੋਸ਼/ਧੀਮਾਪਣ/ਝਕਾਨੀ !
ਉੱਤਰ :
(ਸ) ਵਿਲੱਖਣਤਾ/ਹੈਰਾਨੀ/ਰਫ਼ਤਾਰ/ਜੋਸ਼/ਹੋਸ਼/ਧੀਮਾਪਣ/ਝਕਾਨੀ ॥
ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਗੁਣਵਾਚਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ।
(ਉ) ਕੁੱਝ
(ਅ) ਤੁਹਾਨੂੰ
(ਈ) ਕੱਦ
(ਸ) ਜ਼ਿਆਦਾ/ਤੇਜ਼ – ਤਰਾਰ/ਵਧੇਰੇ/ਵਧੀਆ/ਮੁੱਖ/ਸਾਂਵਲਾ/ਦਰਮਿਆਨਾ/ਚਿੱਟੀ/ ਕਾਲੀ/ਗੁੜੀ।
ਉੱਤਰ :
(ਸ) ਜ਼ਿਆਦਾ ਤੇਜ਼ – ਤਰਾਰ/ ਵਧੇਰੇ ਵਧੀਆ/ਮੁੱਖ/ਸਾਂਵਲਾ/ਦਰਮਿਆਨਾ/ਚਿੱਟੀ/ ਕਾਲੀ/ਗੂੜੀ।
ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਭਾਰਤੀ
(ਅ) ਹੋਇਆ
(ਈ) ਇਹ/ਤੁਹਾਨੂੰ/ਉਹ/ਇਸ/ਉਸ
(ਸ) ਕੁੱਝ।
ਉੱਤਰ :
(ਈ) ਇਹ/ਤੁਹਾਨੂੰ/ਉਹ/ਇਸ/ਉਸ
ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ।
(ੳ) ਖੇਡ
(ਆਂ ਵਿਲੱਖਣਤਾ
(ਈ) ਜ਼ਿਆਦਾ
(ਸ) ਹਨ/ਹੋਵੇਗੀ/ਸੀ/ਸਨ/ਨਕਾਰਦਾ ਸੀ/ਸਮਝਦਾ ਸੀ/ਹੈਵਾਹੇ ਹੋਏ/ਪਾਈ ਬੈਠਾ/ਸਮਝਾਉਂਦਾ/ਤਾਣਦਾ/ਝਾੜਦਾ/ਵਰਜਦਾ/ਆਖਦੇ/ਹੁੰਦਾ ਹੈ।
ਉੱਤਰ :
(ਸ) ਹਨਹੋਵੇਗੀ/ਸੀ/ਸਨਨਕਾਰਦਾ ਸੀ/ਸਮਝਦਾ ਸੀ/ਹੈਵਾਹੇ ਹੋਏ ਪਾਈ/ ਬੈਠਾ/ਸਮਝਾਉਂਦਾ/ਤਾਣਦਾ/ਝਾੜਦਾ/ਵਰਜਦਾ/ਆਖਦੇ/ਹੁੰਦਾ ਹੈ।
ਪ੍ਰਸ਼ਨ 17.
“ਖਿਡਾਰੀ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।
ਪ੍ਰਸ਼ਨ 18.
‘ਭਰਾ ਸ਼ਬਦ ਦਾ ਇਸਤਰੀ ਲਿੰਗ ਚੁਣੋ।
(ੳ) ਭੈਣ
(ਅ) ਦੀਦੀ।
(ਇ) ਬੀਬੀ
(ਸ) ਕੁੜੀ ਨੂੰ
ਉੱਤਰ :
(ੳ) ਭੈਣ
ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ ਲਿਖੋ
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਬਿੰਦੀ ਕਾਮਾ
(ਹ) ਦੋਹਰੇ ਪੁੱਠੇ ਕਾਮੇ
(ਕ) ਬਿੰਦੀ
(ਖ) ਡੈਸ਼
ਉੱਤਰ :
(ਉ) ਡੰਡੀ ( । )
(ਅ) ਕਾਮਾ (,)
(ਇ) ਜੋੜਨੀ ( – )
(ਸ) ਬਿੰਦੀ ਕਾਮਾ (;)
(ਹ) ਦੋਹਰੇ ਪੁੱਠੇ ਕਾਮੇ (‘ ‘ )
(ਕ) ਬਿੰਦੀ ( – )
(ਖ) ਡੈਸ਼ ( – )
ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ –
ਉੱਤਰ :
(v) ਵਿਆਕਰਨ ਤੇ ਰਚਨਾਤਮਕ ਕਾਰਜ
ਪ੍ਰਸ਼ਨ 1.
ਯੋਜਕ ਕਿਸ ਨੂੰ ਆਖਦੇ ਹਨ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਜਿਹੜੇ ਸ਼ਬਦ ਦੋ ਵਾਕਾਂ, ਦੋ ਵਾਕੰਸ਼ਾਂ ਜਾਂ ਦੋ ਸ਼ਬਦਾਂ ਨੂੰ ਆਪਸ ਵਿਚ ਜੋੜਨ, ਉਨ੍ਹਾਂ ਨੂੰ ‘ਯੋਜਕ’ ਆਖਿਆ ਜਾਂਦਾ ਹੈ , ਜਿਵੇਂ
(ੳ) ਭੈਣ ਤੇ ਭਰਾ ਜਾ ਰਹੇ ਹਨ।
(ਆ) ਉਹ ਕੋਠੇ ਦੇ ਉੱਪਰ, ਨਾਲੇ ਵਿਹੜੇ ਦੇ ਵਿਚ ਖੇਡਦੇ ਹਨ।
(ਈ) ਹਰਜੀਤ ਨੇ ਆਖਿਆ ਕਿ ਮੈਂ ਅੱਜ ਬਿਮਾਰ ਹਾਂ।
(ਸ) ਮੈਂ ਅੱਜ ਸਕੂਲ ਨਹੀਂ ਜਾ ਸਕਦਾ ਕਿਉਂਕਿ ਮੈਂ ਬਿਮਾਰ ਹਾਂ।
(ਹ) ਉਹ ਕੇਵਲ ਕੰਜੂਸ ਹੀ ਨਹੀਂ, ਸਗੋਂ ਕਮੀਨਾ ਵੀ ਹੈ।
ਪਹਿਲੇ ਵਾਕ ਵਿਚ ‘ਤੇ ਦੋ ਵਾਕਾਂ ਨੂੰ, ਦੂਜੇ ਵਾਕ ਵਿਚ “ਨਾਲੇ’ ਦੋ ਵਾਕੰਸ਼ਾਂ ਨੂੰ ਤੇ ਬਾਕੀ ਵਾਕਾਂ ਵਿਚ ‘ਕਿ’, ‘ਕਿਉਂਕਿ’, ‘ਕੇਵਲ”, …… ‘ਸਗੋਂ, ਦੋ – ਦੋ ਵਾਕਾਂ ਨੂੰ ਜੋੜਦੇ ਹਨ, ਇਸ ਕਰਕੇ ਇਹ ਯੋਜਕ ਹਨ।
ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ ; ਸਮਾਨ ਯੋਜਕ ਤੇ ਅਧੀਨ ਯੋਜਕ।
1. ਸਮਾਨ ਯੋਜਕ – ਦੋ ਪੂਰਨ ਵਾਕਾਂ ਨੂੰ ਆਪਸ ਵਿਚ ਜੋੜਨ ਵਾਲਾ ਯੋਜਕ ‘ਸਮਾਨ ਯੋਜਕ ਅਖਵਾਉਂਦਾ ਹੈ , ਜਿਵੇਂ
(ੳ) ਸੁਰਜੀਤ ਨੇ ਅੰਬ ਚੂਪੇ
(ਅ) ਮਹਿੰਦਰ ਨੇ ਅੰਬ ਚੂਪੇ।
ਦੋਵੇਂ ਵਾਕ ਪੂਰਨ ਹਨ ਅਤੇ ਜਿਹੜਾ ਯੋਜਕ ਇਨ੍ਹਾਂ ਨੂੰ ਆਪਸ ਵਿਚ ਜੋੜ ਦੇਵੇਗਾ, ਉਹ ‘ਸਮਾਨ ਯੋਜਕ’ ਅਖਵਾਏਗਾ
(ਈ) ਸੁਰਿੰਦਰ ਅਤੇ ਮਹਿੰਦਰ ਨੇ ਅੰਬ ਚੂਪੇ !
ਉੱਪਰਲੇ ਦੋਹਾਂ ਵਾਕਾਂ ਨੂੰ ਜੋੜ ਕੇ ਬਣੇ ਤੀਜੇ ਵਾਕ ਵਿਚ “ਅਤੇ ਸਮਾਨ ਯੋਜਕ ਹੈ। ਅਜਿਹੇ ਜੁੜਵੇਂ ਵਾਕ ਨੂੰ ਸੰਯੁਕਤ ਵਾਕ ਆਖਦੇ ਹਨ।
2. ਅਧੀਨ ਯੋਜਕ – ਜਦੋਂ ਜੋੜੇ ਜਾਣ ਵਾਲੇ ਵਾਕਾਂ ਵਿਚੋਂ ਇਕ ਅਪੂਰਨ ਵਾਕ ਹੋਵੇ, ਤਾਂ ਉਨ੍ਹਾਂ ਨੂੰ ਜੋੜਨ ਵਾਲੇ ਯੋਜਕ ਨੂੰ “ਅਧੀਨ ਯੋਜਕ’ ਆਖਦੇ ਹਨ , ਜਿਵੇਂ –
(ਉ) ਮੈਂ ਜਾਣਦਾ ਸੀ।
(ਆ) ਉਹ ਬਚ ਨਹੀਂ ਸਕੇਗਾ।
ਇਨ੍ਹਾਂ ਵਾਕਾਂ ਵਿਚੋਂ ਪਹਿਲਾ ਵਾਕ ਅਧੂਰਾ ਹੈ ਕਿਉਂਕਿ ਇਸ ਵਿਚ ‘ਜਾਣਦਾ ਸੀ ਕਿਰਿਆ ਦਾ ਕਰਮ ਨਹੀਂ ਹੈ। ਜੇਕਰ ਦੂਜੇ ਵਾਕ ਨੂੰ ਇਸ ਨਾਲ ਜੋੜ ਦੇਈਏ, ਤਾਂ ਕਿਰਿਆ ਦਾ ਕਰਮ ਬਣ ਸਕਦਾ ਹੈ। ਇਨ੍ਹਾਂ ਵਾਕਾਂ ਨੂੰ ਕਿ ਯੋਜਕ ਨਾਲ ਜੋੜ ਕੇ ਹੇਠ ਲਿਖਿਆ ਵਾਕ ਬਣਾਇਆ ਜਾ ਸਕਦਾ ਹੈ –
‘ਮੈਂ ਜਾਣਦਾ ਸੀ ਕਿ ਉਹ ਬਚ ਨਹੀਂ ਸਕੇਗਾ।
ਅਜਿਹੇ ਵਾਕ ਨੂੰ ਮਿਸ਼ਰਤ ਵਾਕ ਆਖਿਆ ਜਾਂਦਾ ਹੈ।
ਪ੍ਰਸ਼ਨ 2.
ਹੇਠ ਲਿਖੇ ਵਾਕਾਂ ਵਿਚੋਂ ਸਮਾਨ ਤੇ ਅਧੀਨ ਯੋਜਕ ਚੁਣੋ
- ਭਾਰਤੀ ਫੌਜ ਵਲੋਂ ਕਰਵਾਏ ਜਾਂਦੇ ਟੂਰਨਾਮੈਂਟਾਂ ਵਿੱਚ ਉਸ ਨੇ ਆਪਣੀ ਖੇਡ – ਕਲਾ ਦਾ ਇਸ ਕਦਰ ਮੁਜ਼ਾਹਰਾ ਕੀਤਾ ਕਿ ਕੌਮੀ ਪੱਧਰ ਦੀ ਹਾਕੀ ਵਿੱਚ ਵੀ ਜ਼ਿਕਰ ਹੋਣ ਲੱਗ ਪਿਆ।
- ਉਹ ਚੁੱਪ – ਚਾਪ ਖੇਡਦਾ ਰਿਹਾ ਅਤੇ ਦੂਜੇ ਅੱਧ ਵਿੱਚ ਛੇ ਗੋਲ ਹੋਰ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ
- ਇਸ ਬੁੱਤ ਦੇ ਦੋ ਨਹੀਂ, ਸਗੋਂ ਚਾਰ ਹੱਥ ਹਨ ਅਤੇ ਚਹੁੰਆਂ ਵਿੱਚ ਹੀ ਹਾਕੀ ਸਟਿੱਕਾਂ ਹਨ।
- ਸਾਰਾ ਮੈਚ ਤਣਾਅ – ਪੂਰਨ ਵਾਤਾਵਰਨ ‘ਚ ਖੇਡਿਆ ਗਿਆ ਪਰ ਇਹ ਸਾਰਾ ਤਣਾਅ ਧਿਆਨ ਚੰਦ ਦੀ ਜਾਦੂਗਰੀ – ਨੁਮਾ ਖੇਡ ਵਿੱਚ ਸਭ ਨੂੰ ਭੁੱਲ – ਭੁਲਾ ਗਿਆ।
- ਹਿਟਲਰ ਬਾਹਰ ਬੈਠਾ ਦੰਦ ਕਰੀਚ ਰਿਹਾ ਸੀ ਅਤੇ ਅੰਦਰ ਉਸ ਦੀ ਟੀਮ ਦੇ ਖਿਡਾਰੀ ਪੂਰੀ ਤਰ੍ਹਾਂ ਬੇਵੱਸ ਸਨ ਕਿਉਂਕਿ ਮੈਚ ਦੇ ਪਹਿਲੇ ਅੱਧ ਵਿੱਚ ਹੀ ਉਨ੍ਹਾਂ ਵਿਰੁੱਧ ਅੱਠ ਗੋਲ ਹੋ ਚੁੱਕੇ ਸਨ।
- ਇੱਕ ਵਾਰ ਦਰਸ਼ਕਾਂ ਨੂੰ ਸ਼ੱਕ ਪੈ ਗਿਆ ਕਿ ਧਿਆਨ ਚੰਦ ਦੀ ਹਾਕੀ ਨਾਲ ਕੋਈ ਚੁੰਬਕ ਵਰਗੀ ਸ਼ੈ ਚਿਪਕਾਈ ਹੋਈ ਹੈ, ਤਾਂ ਹੀ ਤਾਂ ਗੇਂਦ ਉਸ ਨਾਲੋਂ ਲਹਿੰਦੀ ਨਹੀਂ।
ਉੱਤਰ :
- ਕਿ – ਅਧੀਨ ਯੋਜਕ।
- ਅਤੇ – ਸਮਾਨ ਯੋਜਕ।
- ਸਗੋਂ, ਅਤੇ – ਸਮਾਨ ਯੋਜਕ
- ਪਰ – ਸਮਾਨ ਯੋਜਕ।
- ਅਤੇ – ਸਮਾਨ ਯੋਜਕ। ਕਿਉਂਕਿ – ਅਧੀਨ ਯੋਜਕ।
- ਕਿ, ਤਾਂ ਹੀ ਤਾਂ – ਅਧੀਨ ਯੋਜਕ।
ਪ੍ਰਸ਼ਨ 3.
ਆਪਣੀ ਮਨ – ਭਾਉਂਦੀ ਖੇਡ ਦੇ ਕਿਸੇ ਪ੍ਰਸਿੱਧ ਖਿਡਾਰੀ ਬਾਰੇ ਕੋਈ ਦਿਲਚਸਪ ਗੱਲ ਲਿਖੋ ?
ਉੱਤਰ :
ਦੌੜ ਮੇਰੀ ਮਨ – ਪਸੰਦ ਖੇਡ ਹੈ। ਪੰਜਾਬ ਦਾ ਦੌੜਾਕ ਮਿਲਖਾ ਸਿੰਘ ਅਭਿਆਸ ਲਈ ਰਾਤ ਨੂੰ ਸੁੱਤਾ ਉਠ ਕੇ ਦੌੜਾਂ ਲਾਉਂਦਾ ਹੁੰਦਾ ਸੀ। ਇਕ ਵਾਰੀ ਉਸਦੇ ਘਰ ਚੋਰ ਆ ਗਿਆ ਤੇ ਉਹ ਉਸਨੂੰ ਫੜਨ ਲਈ ਉਸਦੇ ਮਗਰ ਦੌੜ ਪਿਆ। ਦੌੜਦਿਆਂ ਉਸਨੂੰ ਇਹ ਯਾਦ ਹੀ ਨਾ ਰਿਹਾ ਕਿ ਉਹ ਕਿਸੇ ਚੋਰ ਦੇ ਪਿੱਛੇ ਦੌੜ ਰਿਹਾ ਤੇ ਉਹ ਸਮਝਣ ਲੱਗਾ ਕਿ ਉਹ ਕਿਸੇ ਨਾਲ ਮੁਕਾਬਲੇ ਦੀ ਦੌੜ ਵਿਚ ਹਿੱਸਾ ਲੈ ਰਿਹਾ ਹੈ। ਇਸ ਭੁਲੇਖੇ ਵਿਚ ਉਹ ਦੌੜਦਾ – ਦੌੜਦਾ ਚੋਰ ਤੋਂ ਅੱਗੇ ਨਿਕਲ ਗਿਆ
(vi) ਔਖੇ ਸ਼ਬਦਾਂ ਦੇ ਅਰਥ
- ਆਦਮ ਕੱਦ – ਆਦਮੀ ਦੇ ਪੂਰੇ ਕੱਦ ਦਾ
- ਭਾਵਨਾਵਾਂ – ਵਿਚਾਰ, ਖ਼ਿਆਲ। ਮੁਜ਼ਾਹਰਾ ਦਿਖਾਵਾ, ਪ੍ਰਦਰਸ਼ਨ
- ਚਰਚੇ – ਜ਼ਿਕਰ, ਹਰ ਪਾਸੇ ਗੱਲਾਂ ਹੋਣੀਆਂ
- ਅਹੁਦਾ – ਪਦਵੀ।
- ਹਲੀਮੀ – ਨਿਮਰਤਾ
- ਤਕਰੀਬਨ – ਲਗਪਗ।
- ਛੜੀ – ਸੋਟੀ।
- ਸ਼ਿਰਕਤ ਕਰਨਾ – ਸ਼ਾਮਿਲ ਹੋਣਾ
- ਅਕਸਰ – ਆਮ ਤੌਰ ‘ਤੇ।
- ਰਫ਼ਤਾਰ – ਚਾਲ
- ਧੀਆਪਨ – ਮੱਠਾਪਨ, ਮੱਠੀ ਚਾਲ।
- ਨਕਾਰਨਾ – ਵਿਰੋਧ ਕਰਨਾ, ਪਸੰਦ ਨਾ ਕਰਨਾ !
- ਝਕਾਨੀ – ਚਕਮਾ, ਝਾਂਸਾ ਪੁਰਸਕਾਰ ਇਨਾਮ।
- ਸਿਮਰਤੀ – ਯਾਦ।