Punjab State Board PSEB 8th Class Punjabi Book Solutions Chapter 19 ਅੰਮੜੀ ਦਾ ਵਿਹੜਾ Textbook Exercise Questions and Answers.
PSEB Solutions for Class 8 Punjabi Chapter 19 ਅੰਮੜੀ ਦਾ ਵਿਹੜਾ (1st Language)
Punjabi Guide for Class 8 PSEB ਅੰਮੜੀ ਦਾ ਵਿਹੜਾ Textbook Questions and Answers
ਅੰਮੜੀ ਦਾ ਵਿਹੜਾ ਪਾਠ-ਅਭਿਆਸ
1. ਦੱਸੋ :
(ੳ) ਇਸ ਕਵਿਤਾ ਵਿੱਚ ਬਚਪਨ ਦੀਆਂ ਕਿਹੜੀਆਂ-ਕਿਹੜੀਆਂ ਮੌਜਾਂ ਤੇ ਖ਼ੁਸ਼ੀਆਂ ਦਾ ਵਰਨਣ ਹੈ ?
(ਅ) ਇਸ ਕਵਿਤਾ ਵਿੱਚ ਕੁੜੀਆਂ ਦੇ ਪੀਂਘਾਂ ਝੂਟਣ ਅਤੇ ਚਰਖਾ ਕੱਤਣ ਦਾ ਦ੍ਰਿਸ਼ ਵਰਨਣ ਕਰੋ।
2. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ :
(ਉ) ਬੀਤ ਗਿਆ, ਦਿਨ ਬੀਤ ਗਿਆ,
ਜਿਉਂ ਕੱਤਿਆ, ਤੂੰਬਿਆ ਹੁੰਢ ਗਿਆ, ਇੱਕ ਰੂੰ ਦਾ ਗੋਹੜਾ।
(ਅ) ਇੱਕ ਬਾਦਸ਼ਾਹੀ ਅਸੀਂ ਮਾਣੀ ਸੀ।
ਜਿਦਾ ਬਾਬਲ ਰਾਜਾ ਸੀ ਤੇ ਅੰਮੀ ਰਾਣੀ ਸੀ।
ਪ੍ਰਸ਼ਨ 1.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵਿਤੀ ਆਖਦੀ ਹੈ ਕਿ ਬਚਪਨ ਦਾ ਦਿਨ ਇਸ ਤਰ੍ਹਾਂ ਬੀਤ ਗਿਆ ਹੈ, ਜਿਸ ਤਰ੍ਹਾਂ ਤੁੰਬਣ – ਕੱਤਣ ਮਗਰੋਂ ਇਕ ਰੂੰ ਦਾ ਗੋਹੜਾ ਮੁੱਕ ਜਾਂਦਾ ਹੈ ਮਾਂ ਦੇ ਜਿਸ ਵਿਹੜੇ ਵਿਚ ਅਸੀਂ ਕਈ ਤਰ੍ਹਾਂ ਦੇ ਸੁਪਨੇ ਲਏ ਸਨ, ਅੱਜ ਉਹ ਵਿਹੜਾ ਸਾਡੇ ਲਈ ਆਪ ਹੀ ਸੁਪਨਾ ਬਣ ਗਿਆ ਹੈ। ਉਸ ਵੇਲੇ ਅਸੀਂ ਇਕ ਤਰ੍ਹਾਂ ਦੀ ਬਾਦਸ਼ਾਹੀ ਦਾ ਆਨੰਦ ਮਾਣਿਆ ਸੀ, ਜਿਸ ਦਾ ਸਾਡਾ ਬਾਪ ਰਾਜਾ ਸੀ ਅਤੇ ਮਾਂ ਰਾਣੀ ਸੀ।ਉੱਥੇ ਭਾਵੇਂ ਸਾਨੂੰ ਨਵਾਰੀ ਪਲੰਘ ਪ੍ਰਾਪਤ ਹੋਇਆ ਸੀ ਜਾਂ ਬਿਸਤਰੇ ਤੋਂ ਬਿਨਾਂ ਅਲਾਣੀ ਮੰਜੀ ਮਿਲੀ ਸੀ, ਉੱਥੇ ਭਾਵੇਂ ਮੱਖਣ – ਪੇੜੇ ਰੁਲਦੇ ਰਹਿੰਦੇ ਸਨ ਜਾਂ ਪਾਣੀ ਨਾਲ ਹੀ ਰੁੱਖੀ – ਸੁੱਕੀ ਰੋਟੀ ਮਿਲਦੀ ਸੀ, ਪਰ ਉੱਥੇ ਅਸੀਂ ਖੁੱਲਾਂ ਭਰੀ ਬਾਦਸ਼ਾਹੀ ਦਾ ਆਨੰਦ ਮਾਣਿਆ ਸੀ।
ਪ੍ਰਸ਼ਨ 2.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਅੱਜ ਉਹ ਬਚਪਨ ਦਾ ਸਮਾਂ ਬੀਤ ਚੁੱਕਾ ਹੈ, ਜਦੋਂ ਅਸੀਂ ਅੰਮੜੀ ਦੇ ਵਿਹੜੇ ਵਿਚ ਅਸੀਂ ਕਈ ਸੁਪਨੇ ਲੈਂਦੇ ਸਾਂ ਅੱਜ ਉਹ ਆਪ ਹੀ ਸੁਪਨਾ ਬਣ ਗਿਆ ਹੈ। ਉਸ ਵਿਹੜੇ ਵਿਚ ਅਸੀਂ ਇਕ ਬਾਦਸ਼ਾਹੀ ਮਾਣੀ ਸੀ, ਜਿਸ ਦਾ ਬਾਪ ਰਾਜਾ ਸੀ ਤੇ ਮਾਂ ਰਾਣੀ। ਉੱਥੇ ਭਾਵੇਂ ਨਵਾਰੀ ਪਲੰਘ ਲੱਭਦਾ ਸੀ ਜਾਂ ਅਲਾਣੀ ਮੰਜੀ : ਭਾਵੇਂ ਮੱਖਣ – ਪੇੜੇ ਰਲਦੇ ਸਨ, ਜਾਂ ਸੱਕਾ ਟੁੱਕਰ ਮਿਲਦਾ ਸੀ, ਪਰੰਤੂ ਉੱਥੇ ਅਸੀਂ ਖੁੱਲਾਂ ਦਾ ਆਨੰਦ ਲਿਆ ਸੀ।
ਔਖੇ ਸ਼ਬਦਾਂ ਦੇ ਅਰਥ – ਗੋਹੜਾ – ਪੂਣੀ, ਪਿੰਜੀ ਰੂੰ ਦਾ ਗੋੜਾ। ਅੰਮੜੀ – ਮਾਂ। ਅਲਾਣੀ ਬਿਨਾਂ ਬਿਸਤਰੇ ਤੋਂ।
(ਇ) ਕਦੇ ਮੈਂ ਉਸ ਵਿਹੜੇ ਵੱਸਦੀ ਸਾਂ,
ਅੱਜ ਮੇਰੇ ਸੀਨੇ ਵੱਸਦਾ ਨੀ, ਅੰਮੜੀ ਦਾ ਵਿਹੜਾ।
ਪ੍ਰਸ਼ਨ 3.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵਿਤੀ ਕਹਿੰਦੀ ਹੈ ਕਿ ਬਚਪਨ ਵਿਚ ਆਪਣੀ ਮਾਂ ਦੇ ਵਿਹੜੇ ਵਿਚ ਅਸੀਂ ਖੁੱਦੋ ਅਤੇ ਗੀਟੇ ਖੇਡ – ਖੇਡ ਕੇ ਬੇਫ਼ਿਕਰੀ ਦੀ ਚਾਦਰ ਤਾਣੀ ਹੋਈ ਸੀ ਭਾਵ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫ਼ਿਕਰ ਨਹੀ ਸੀ ਉੱਥੇ ਅਸੀਂ ਪਿੱਪਲ ਨਾਲ ਪਾਈ ਹੋਈ ਪੀਂਘ ਝੂਟ ਝੂਟ ਕੇ ਜਵਾਨ ਹੋਈਆਂ ਸਾਂ।ਉਸ ਥਾਂ ਸਹੇਲੀਆਂ ਨੇ ਰਲ – ਮਿਲ ਕੇ ਸਾਰੀ ਰਾਤ ਗਾਉਂਦਿਆਂ ਹੀ ਲੰਘਾਈ ਸੀ। ਉੱਥੇ ਇਕ ਪਾਸੇ ਚਰਖੇ ਦੀ ਬੜੀ ਜ਼ੋਰ ਦੀ ਅਵਾਜ਼ ਆਉਂਦੀ ਸੀ, ਦੂਜੇ ਪਾਸੇ ਸਾਨੂੰ ਕਹਿਰ ਦੀ ਜਵਾਨੀ ਚੜ੍ਹ ਰਹੀ ਸੀ।
ਅਸੀਂ ਸਾਉਣ ਦੇ ਮਹੀਨੇ ਵਿਚ ਮਸਤੀ ਵਿਚ ਆ ਕੇ ਮੋਰਾਂ ਨਾਲ ਸ਼ਰਤਾਂ ਲਾਉਂਦੀਆਂ ਸਾਂ ਅਸੀਂ ਆਪਣੀ ਪੀਂਘ ਨੂੰ ਹੁਲਾਰੇ ਚਾੜ੍ਹ ਕੇ ਅਸਮਾਨਾਂ ਤਕ ਪੁਚਾ ਦਿੰਦੀਆਂ ਸਾਂ।ਉੱਥੇ ਖ਼ੁਸ਼ੀਆਂ ਦਾ ਖੇੜਾ ਚੰਨਾਂ ਵਾਂਗ ਨਜ਼ਰ ਆਉਂਦਾ ਸੀ ਅਤੇ ਫੁੱਲਾਂ ਦੀ ਤਰ੍ਹਾਂ ਹੱਸਦਾ ਸੀ। ਮੈਂ ਕਦੇ ਆਪਣੀ ਮਾਂ ਦੇ ਉਸ ਖੁੱਲਾਂ ਤੇ ਖ਼ੁਸ਼ੀਆਂ ਦੇ ਵਿਹੜੇ ਵਿਚ ਰਹਿੰਦੀ ਸਾਂ। ਉਹ ਵਿਹੜਾ ਅਜੇ ਵੀ ਮੇਰੇ ਦਿਲ ਵਿਚ ਵਸਦਾ ਹੈ।
ਪ੍ਰਸ਼ਨ 4.
ਉੱਪਰ ਲਿਖੇ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਅਸੀਂ ਅੰਮੜੀ ਦੇ ਵਿਹੜੇ ਵਿਚ ਬਚਪਨ ਗੁਜ਼ਾਰਦਿਆਂ ਬੇਹੱਦ ਖੁੱਲ੍ਹ ਮਾਣੀ ਸੀ। ਉਹ ਇਕ ਬਾਦਸ਼ਾਹੀ ਜੀਵਨ ਸੀ।ਉੱਥੇ ਬੇਫ਼ਿਕਰੀ ਨਾਲ ਖੇਹਨੂੰ – ਗੀਟੇ ਖੇਡੇ ਜਾਂਦੇ ਸਨ।ਉੱਥੇ ਪੀਂਘਾਂ ਝੂਟਦਿਆਂ ਜਵਾਨੀ ਚੜ੍ਹ ਗਈ ਸੀ ਉੱਥੇ ਸਹੇਲੀਆਂ ਨਾਲ ਇਕੱਠੀਆਂ ਬੈਠ ਕੇ ਰਾਤ ਭਰ ਗੱਲਾਂ ਕੀਤੀਆਂ ਜਾਂਦੀਆਂ ਤੇ ਪ੍ਰਿੰਵਣ ਪਾਏ ਜਾਂਦੇ ਹਨ।
ਸਾਉਣ ਦੇ ਮਹੀਨੇ ਵਿਚ ਅਸਮਾਨੀ ਪੀਘਾਂ ਚੜ੍ਹਾਈਆਂ ਜਾਂਦੀਆਂ ਸਨ। ਮਸਤੀ ਵਿਚ ਮੋਰਾਂ ਨਾਲ ਸ਼ਰਤਾਂ ਲਾਈਆਂ ਜਾਂਦੀਆਂ ਸਨ। ਉੱਥੇ ਹਰ ਸਮੇਂ ਖੇੜਾ ਹੀ ਖੇੜਾ ਦਿਸਦਾ ਸੀ ਤੇ ਅੱਜ ਉਸ ਵਿਹੜੇ ਦੀ ਯਾਦ ਮੇਰੇ ਦਿਲ ਵਿਚ ਵਸਦੀ ਹੈ।
ਔਖੇ ਸ਼ਬਦਾਂ ਦੇ ਅਰਥ – ਸਈਆਂ – ਸਹੇਲੀਆਂ ਭੋਰੇ ਬੈਠਣਾ – ਰਲ ਕੇ ਬੈਠਣਾ। ਲੋਹੜੇ ਦੀ – ਕਹਿਰ ਦੀ ਖੇੜਾ – ਖੁਸ਼ੀ
(ਸ) ਕਦੇ ਸਾਨੂੰ ਕਹਾਣੀਆਂ ਪਾਂਦਾ ਸੀ,
ਅੱਜ ਆਪ ਕਹਾਣੀ ਹੋਇਆ ਨੀ, ਅੰਮੜੀ ਦਾ ਵਿਹੜਾ।
ਪ੍ਰਸ਼ਨ 5.
ਉੱਪਰ ਲਿਖੇ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵਿਤੀ ਲਿਖਦੀ ਹੈ ਕਿ ਸ਼ਾਮ ਹੁੰਦੇ ਹੀ ਅਸੀਂ ਸਾਰੀਆਂ ਕੁੜੀਆਂ ਇਕੱਠੀਆਂ ਹੋ ਜਾਂਦੀਆਂ ਸਾਂ ਅਸੀਂ ਆਪਣੀ ਦਾਦੀ ਦੇ ਮੰਜੇ ਦੇ ਆਸ – ਪਾਸ ਚੱਕਰ ਕੱਟਣੇ ਸ਼ੁਰੂ ਕਰ ਦਿੰਦੀਆਂ ਸਾਂ।ਉਸ ਨੂੰ ਨੀਂਦ ਆਉਣ ਲੱਗ ਜਾਂਦੀ ਸੀ ਪਰ ਅਸੀਂ ਫੇਰ ਵੀ ਉਸ ਤੋਂ ਬਾਤ ਸੁਣਨ ਲਈ “ਹਾਂ – ਹਾਂ` ਆਖਦੀਆਂ ਸਾਂ ਸਾਡੀ ਦਾਦੀ ਸਾਨੂੰ ਚੁੱਪ ਕਰਾਉਂਦੀ ਸੀ, ਪਰ ਅਸੀਂ ਫੇਰ ਵੀ ਰੌਲਾ ਪਾਉਂਦੀਆਂ ਸਾਂ।
ਉਹ ਬਾਤ ਸੁਣਾਉਣ ਤੋਂ ਵਾਰ – ਵਾਰ ਨਾਂਹ ਕਰਦੀ ਸੀ, ਪਰ ਅਸੀਂ ਸੁਣਨ ਲਈ ਅੱਤ ਚੁੱਕ ਲੈਂਦੀਆਂ ਸਾਂ ਅੰਤ ਵਿਚ ਅਸੀਂ ਆਪਣੀ ਦਾਦੀ ਤੋਂ ਹਾਰ ਮਨਾ ਲੈਂਦੇ ਸਾਂ। ਥੋੜ੍ਹਾ ਜਿਹਾ ਗੁੱਸੇ ਹੋ ਕੇ, ਥੋੜ੍ਹਾ ਜਿਹਾ ਹੱਸ ਕੇ ਸਾਡੀ ਦਾਦੀ ਸਾਨੂੰ ਕੋਈ ਬਾਤ ਜਾਂ ਕਹਾਣੀ ਸੁਣਾਉਣ ਲੱਗ ਪੈਂਦੀ ਸੀ। ਅੱਜ ਉਹ ਸਵਰਗ ਕਿੱਥੇ ਹੈ, ਜੋ ਸਾਨੂੰ ਬਚਪਨ ਵਿਚ ਪ੍ਰਾਪਤ ਹੋਇਆ ਸੀ। ਅੱਜ ਅਸੀਂ ਉਸ ਨੂੰ ਗੁਆ ਲਿਆ ਹੈ। ਜਿਹੜਾ ਵਿਹੜਾ ਕਿਸੇ ਵੇਲੇ ਕਹਾਣੀਆਂ ਸੁਣਾਉਂਦਾ ਹੁੰਦਾ ਸੀ, ਅੱਜ ਉਹ ਆਪ ਕਹਾਣੀ ਬਣ ਗਿਆ ਹੈ।
ਔਖੇ ਸ਼ਬਦਾਂ ਦੇ ਅਰਥ – ਸੰਝ – ਸ਼ਾਮ। ਚੌਗਿਰਦੇ – ਚਾਰੇ ਪਾਸੇ। ਭੌਣਾ – ਘੁੰਮਣਾ ਖੋਇਆ ਗੁਆਚਿਆ ‘
ਪ੍ਰਸ਼ਨ 6.
ਉਪਰੋਕਤ ਪੈਰੇ ਦੇ ਭਾਵ – ਅਰਥ ਲਿਖੋ !
ਉੱਤਰ :
ਅੰਮੜੀ ਦੇ ਵਿਹੜੇ ਵਿਚ ਅਸੀਂ ਸ਼ਾਮ ਪੈਂਦਿਆਂ ਹੀ ਦਾਦੀ ਦੁਆਲੇ ਘੁੰਮਣ ਲਗਦੀਆਂ ਸਾਂ ਤੇ ਉਸ ਦੀ ਬਾਤ ਸੁਣਦੀਆਂ ਹੋਈਆਂ “ਹਾਂ – ਹਾਂ ਕਹਿੰਦੀਆਂ ਰਹਿੰਦੀਆਂ ਸਾਂ। ਉਹ ਸਾਨੂੰ ਨੂੰ ਚੁੱਪ ਕਰਾਉਂਦੀ ਸੀ, ਪਰ ਅਸੀਂ ਫ਼ਿਰ ਵੀ ਰੌਲਾ ਪਾਉਂਦੀਆਂ ਰਹਿੰਦੀਆਂ ਸਾਂ ! ਉਹ ਬਾਤ ਸੁਣਾਉਣ ਤੋਂ ਵਾਰ – ਵਾਰ ਨਾਂਹ ਕਰਦੀ, ਪਰ ਅਸੀਂ ਬਾਤ ਸੁਣ ਕੇ ਹੀ ਰਹਿੰਦੀਆਂ ਸਾਂ ਅੱਜ ਉਹ ਸਵਰਗ ਸਾਡੇ ਕੋਲ ਨਹੀਂ, ਜੋ ਸਾਨੂੰ ਬਚਪਨ ਵਿਚ ਮਿਲਿਆ ਸੀ। ਅੱਜ ਅਸੀਂ ਉਹ ਗੁਆ ਲਿਆ ਹੈ।
3. ਔਖੇ ਸ਼ਬਦਾਂ ਦੇ ਅਰਥ :
- ਗੋਹੜਾ : ਪਿੰਜੀ ਹੋਈ ਰੂੰ ਦਾ ਗੋਲਾ ਜਿਸ ਤੋਂ ਪੁਣੀਆਂ ਬਣਾਈਆਂ ਜਾਂਦੀਆਂ ਹਨ।
- ਪਲੰਘ ਨਵਾਰੀ : ਨਵਾਰ ਦਾ ਬਣਿਆ ਵੱਡਾ ਮੰਜਾ
- ਅਲਾਣੀ : ਬਿਨਾਂ ਬਿਸਤਰੇ ਤੋਂ
- ਸਈਆਂ : ਸਖੀਆਂ-ਸਹੇਲੀਆਂ
- ਲੋਹੜੇ ਦੀ : ਕਹਿਰ ਦੀ, ਗਜ਼ਬ ਦੀ
- ਖੇੜਾ : ਅਨੰਦ, ਖ਼ੁਸ਼ੀ, ਪ੍ਰਸੰਨਤਾ
- ਚੌਗਿਰਦੇ : ਚੁਗਿਰਦੇ, ਆਲੇ-ਦੁਆਲੇ
- ਭੌਣਾ : ਘੁੰਮਣਾ, ਚੱਕਰ ਕੱਟਣਾ
- ਸੰਝ : ਤਕਾਲਾਂ, ਆਥਣ, ਸ਼ਾਮ
- ਖੋਇਆ : ਗੁਆਚਿਆ
4. ਵਾਕਾਂ ਵਿੱਚ ਵਰਤੋ :
ਬਾਦਸ਼ਾਹੀ, ਅਣਮੁੱਲੀ, ਬਾਬਲ, ਚਰਖਾ, ਵਿਹੜਾ, ਪੀਘ, ਯੂਕਰ, ਕਹਾਣੀ।
ਉੱਤਰ :
- ਬਾਦਸ਼ਾਹੀ ਹਕੂਮਤ) – ਭਾਰਤ ਵਿਚ 350 ਸਾਲ ਮੁਗ਼ਲਾਂ ਦੀ ਬਾਦਸ਼ਾਹੀ ਕਾਇਮ ਰਹੀ।
- ਅਣਮੁੱਲੀ (ਬਹੁਮੁੱਲੀ) – ਉੱਚਾ ਚਰਿੱਤਰ ਅਣਮੁੱਲੀ ਚੀਜ਼ ਹੈ।
- ਬਾਬਲ (ਬਾਪ – ਧੀ ਆਪਣੇ ਬਾਬਲ ਦੇ ਵਿਹੜੇ ਵਿਚ ਖੇਡ – ਖੇਡ ਕੇ ਜਵਾਨ ਹੁੰਦੀ ਹੈ।
- ਚਰਖਾ ਨੂੰ ਨੂੰ ਧਾਗੇ ਵਿਚ ਬਦਲਣ ਵਾਲਾ ਯੰਤਰ) – ਕੁੜੀਆਂ ਮਿਲ ਕੇ ਚਰਖਾ ਕੱਤ ਰਹੀਆਂ ਹਨ
- ਵਿਹੜਾ ਘਰ ਵਿਚ ਖੁੱਲ੍ਹੀ ਥਾਂ) – ਅਸੀਂ ਆਪਣੇ ਘਰ ਦੇ ਵਿਹੜੇ ਵਿਚ ਖੇਡਦੇ ਹਾਂ।
- ਪੀਂਘ (ਰੁੱਖ ਦੇ ਟਾਹਣ ਨੂੰ ਰੱਸਾ ਬੰਨ੍ਹ ਕੇ ਝੂਟਣ ਲਈ ਬਣਾਇਆ ਪੰਘੂੜਾ) – ਕੁੜੀਆਂ ਪਿੱਪਲਾਂ ਹੇਠ ਪੀਂਘਾਂ ਝੂਟ ਰਹੀਆਂ ਹਨ।
- ਘੂਕਰ ਘੂਕਣ ਦੀ ਅਵਾਜ਼) – ਤਿੰਝਣ ਵਿਚ ਚਰਖੇ ਦੀ ਘੂਕਰ ਸੁਣਾਈ ਦੇ ਰਹੀ ਹੈ।
- ਕਹਾਣੀ ਕਥਾ, ਬਾਤ) – ਇਹ ਕਹਾਣੀ ਬੜੀ ਦਿਲਚਸਪ ਹੈ।
ਵਿਆਕਰਨ : ਸਮਾਸ :
ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਬਣੇ ਸ਼ਬਦ ਨੂੰ ਸਮਾਸ ਕਹਿੰਦੇ ਹਨ। ਇਸ ਪਾਠ ਵਿੱਚ ਆਏ ਸਮਾਸ ਦੇਖੋ :
ਮੱਖਣ-ਪੇੜੇ, ਖੇਡ-ਖੇਡ, ਝੂਟ-ਬੂਟ, ਬੈਠੇ-ਬੈਠੇ, ਝੂਮ-ਝੂਮ, ਚਾੜ੍ਹ-ਚਾੜ੍ਹ , ਹਾਂ-ਹਾਂ।
– ਪਿਛਲੇ ਪਾਠਾਂ ਵਿੱਚੋਂ ਅਜਿਹੇ ਵੀਹ ਸਮਾਸ ਚੁਣ ਕੇ ਲਿਖੋ ।
ਇਹ ਕਵਿਤਾ ਅੰਮ੍ਰਿਤਾ ਪ੍ਰੀਤਮ ਦੀ ਹੈ। ਇਸ ਕਵਿਤਰੀ ਦੀ ਕੋਈ ਹੋਰ ਕਵਿਤਾ ਪੜੋ ਤੇ ਆਪਣੀ ਸ਼੍ਰੇਣੀ ਵਿੱਚ ਸੁਣਾਓ।
ਆਪਣੇ ਬਚਪਨ ਦੀ ਕਿਸੇ ਘਟਨਾ ਨੂੰ ਕਵਿਤਾ ਦੇ ਰੂਪ ਵਿੱਚ ਲਿਖ ਕੇ ਆਪਣੇ ਅਧਿਆਪਕ ਜੀ ਨੂੰ ਦਿਖਾਓ ਅਤੇ ਉਸ ਨੂੰ ਆਪਣੀ ਸ਼੍ਰੇਣੀ ਵਿੱਚ ਗਾ ਕੇ ਸੁਣਾਓ।
PSEB 8th Class Punjabi Guide ਅੰਮੜੀ ਦਾ ਵਿਹੜਾ Important Questions and Answers
ਅੰਮੜੀ ਦਾ ਵਿਹੜਾ :
1. ਉਹ ਸੰਝ ਦਾ ਪੈਣਾ ਨੀ, ਅਸੀਂ ਕੱਠੇ ਹੋਣਾ ਨੀ।
ਦਾਦੀ ਦੇ ਮੰਜੇ ਦੇ, ਚੌਗਿਰਦੇ ਭੌਣਾ ਨੀ।
ਉਹਨੂੰ ਨੀਂਦਰ ਆਣੀ ਨੀ, ਅਸਾਂ ‘ਹਾਂ ਹਾਂ ਕਹਿਣੀ ਨੀ।
ਉਸ ਚੁੱਪ ਕਰਾਣਾ ਨੀ, ਅਸਾਂ ਰੌਲਾ ਪਾਣਾ ਨੀ।
ਉਹਦੀ ਨਾਂਹ ਨਾ ਮੁੱਕਣੀ ਨੀ, ਅਸਾਂ ਆਖ਼ਰ ਚੁੱਕਣੀ ਨੀ !
ਤੇ ਆਖ਼ਰ ਦਾਦੀ ਤੋਂ ਅਸਾਂ ਹਾਰ ਮਨਾਣੀ ਨੀ
ਥੋੜ੍ਹਾ ਜਿਹਾ ਰੁੱਸ ਕੇ ਤੇ, ਥੋੜ੍ਹਾ ਜਿਹਾ ਹੱਸ ਕੇ ਤੇ।
ਉਸ ਬਾਤ ਸੁਣਾਉਣੀ ਨੀ, ਕੋਈ ਕਹਾਣੀ ਪਾਉਣੀ ਨੀ।
ਅੱਜ ਕਿੱਥੇ ਵੇ ਉਹ ਸਵਰਗ ?
ਜੋ ਲੱਭਿਆ ਵੀ ਤੇ ਖੋਇਆ ਵੀ, ਹੁਣ ਦੱਸੋ ਕਿਹੜਾ ?
ਕਦੇ ਸਾਨੂੰ ਕਹਾਣੀਆਂ ਪਾਂਦਾ ਸੀ,
ਅੱਜ ਆਪ ਕਹਾਣੀ ਹੋਇਆ ਨੀ, ਅੰਮੜੀ ਦਾ ਵਿਹੜਾ
1. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ –
“ਅੰਮੜੀ ਦਾ ਵਿਹੜਾ ਕਵਿਤਾ ਵਿੱਚ ਬਚਪਨ ਦੀਆਂ ਕਿਹੜੀਆਂ – ਕਿਹੜੀਆਂ ਮੌਜਾਂ ਤੇ ਖੁਸ਼ੀਆਂ ਦਾ ਵਰਣਨ ਹੈ ?
ਉੱਤਰ :
ਇਸ ਕਵਿਤਾ ਵਿਚ ਬਚਪਨ ਦੇ ਖੁੱਲ੍ਹ – ਡੁੱਲ੍ਹ ਤੇ ਬੇਪਰਵਾਹੀ ਭਰੇ ਬਾਦਸ਼ਾਹੀ ਜੀਵਨ, ਹਰ ਹਾਲਤ ਵਿਚ ਖਿੜੇ ਰਹਿਣ, ਬੇਫ਼ਿਕਰੀ ਨਾਲ ਖੇਡਾਂ ਵਿਚ ਲੱਗੇ ਰਹਿਣ, ਪੀਂਘਾਂ ਝਟਣ, ਰਾਤ ਭਰ ਗਾਉਂਦਿਆਂ ਰਹਿਣ ਅਤੇ ਦਾਦੀ ਤੋਂ ਬਾਤਾਂ ਸੁਣਨ ਦੀਆਂ ਮੌਜਾਂ ਤੇ ਖ਼ੁਸ਼ੀਆਂ ਦਾ ਵਰਣਨ ਹੈ।
2. ਬਹੁਤ ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ –
“ਅੰਮੜੀ ਦਾ ਵਿਹੜਾ’ ਕਵਿਤਾ ਵਿੱਚ ਕੁੜੀਆਂ ਦੇ ਪੀਂਘਾਂ ਝੂਟਣ ਅਤੇ ਚਰਖਾ ਕੱਤਣ ਦਾ ਦ੍ਰਿਸ਼ ਵਰਣਨ ਕਰੋ।
ਉੱਤਰ :
ਕੁੜੀਆਂ ਪਿੱਪਲਾਂ ਉੱਤੇ ਪੀਂਘਾਂ ਪਾ – ਪਾ ਅਸਮਾਨਾਂ ਤਕ ਚੜ੍ਹਾਉਂਦੀਆਂ ਤੇ ਸਾਰੀ ਸਾਰੀ ਰਾਤ ਚਰਖਾ ਕੱਤਦੀਆਂ ਤੇ ਗਾਉਂਦੀਆਂ ਰਹਿੰਦੀਆਂ ਸਨ।
3. ਔਖੇ ਸ਼ਬਦਾਂ ਦੇ ਅਰਥ
- ਗੋਹੜਾ – ਪਿੰਜੀ ਹੋਈ ਰੂ ਦਾ ਗੋੜਾ, ਜਿਸ ਤੋਂ ਪੂਣੀਆਂ ਬਣਾਈਆਂ ਜਾਂਦੀਆਂ ਹਨ।
- ਪਲੰਘ ਨਵਾਰੀ – ਨਵਾਰ ਦਾ ਬਣਿਆ ਵੱਡਾ ਮੰਜਾ।
- ਅਲਾਣੀ – ਬਿਨਾਂ ਬਿਸਤਰੇ ਤੋਂ।
- ਸਾਈਆਂ – ਸਹੇਲੀਆਂ।
- ਪਾਠ – ਪੁਸਤਕ ਵਿਚ ਇਸਦਾ ਅਰਥ ਗ਼ਲਤ ਲਿਖਿਆ ਗਿਆ ਹੈ ਅਸਲ ਸ਼ਬਦ ‘ਸਾਈਆਂ ਨਹੀਂ ਸਗੋਂ ਸਈਆਂ ਹੈ, ਜੋ ਸਹੇਲੀਆਂ ਦਾ ਵਿਗੜਿਆ ਰੂਪ ਹੈ।
- ਲੋਹੜੇ ਦੀ – ਕਹਿਰ ਦੀ, ਗ਼ਜ਼ਬ ਦੀ।
- ਖੇੜਾ – ਅਨੰਦ, ਖ਼ੁਸ਼ੀ, ਪ੍ਰਸੰਨਤਾ।
- ਚੌਗਿਰਦੇ – ਚੁਗਿਰਦੇ, ਆਲੇ – ਦੁਆਲੇ।
- ਭੌਣਾ ਘੁੰਮਣਾ, ਚੱਕਰ ਕੱਟਣਾ,
- ਸੰਝ – ਤਿਰਕਾਲਾਂ, ਆਥਣ, ਸ਼ਾਮ
- ਖੋਇਆ – ਗੁਆਚਿਆ !