Punjab State Board PSEB 8th Class Punjabi Book Solutions Chapter 20 ਛੱਲੀਆਂ ਦੇ ਰਾਖੇ Textbook Exercise Questions and Answers.
PSEB Solutions for Class 8 Punjabi Chapter 20 ਛੱਲੀਆਂ ਦੇ ਰਾਖੇ (1st Language)
Punjabi Guide for Class 8 PSEB ਛੱਲੀਆਂ ਦੇ ਰਾਖੇ Textbook Questions and Answers
ਛੱਲੀਆਂ ਦੇ ਰਾਖੇ ਪਾਠ-ਅਭਿਆਸ
1. ਦੱਸੋ :
(ੳ) ਝੜੀ ਕਿਹੜੇ ਮਹੀਨੇ ਲੱਗੀ ਸੀ ਤੇ ਉਸ ਦਾ ਆਮ ਜਨ-ਜੀਵਨ ਤੇ ਕੀ ਪ੍ਰਭਾਵ ਪਿਆ ?
ਉੱਤਰ :
ਝੜੀ ਭਾਦੋਂ ਮਹੀਨੇ ਦੇ ਪਹਿਲੇ ਪੱਖ ਵਿਚ ਲੱਗੀ ਸੀ, ਜਿਸ ਨਾਲ ਚਾਰੇ ਪਾਸੇ ਜਲ – ਥਲ ਹੋ ਗਿਆ ਸੀ। ਕਈ ਦਿਨ ਇਹੋ ਸਿਲਸਿਲਾ ਚਲਦਾ ਰਿਹਾ ਸੀ। ਲੋਕਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਵੱਢਣ ਲਈ ਵੀ ਚਲਦੇ ਪਾਣੀ ਵਿਚ ਮੰਜੀਆਂ ਡਾਹੁਣੀਆਂ ਪੈ ਰਹੀਆਂ ਸਨ। ਭੁੱਖੇ ਪੰਛੀ ਮੀਂਹ ਰੁੱਕਣ ਤੇ ਜਦੋਂ ਖੰਭ ਝਾੜ ਕੇ ਚੋਗਾ ਚੁਗਣ ਲਈ ਉੱਡਦੇ, ਤਾਂ ਬਾਰਸ਼ ਫਿਰ ਆ ਜਾਂਦੀ ਸੀ।
(ਅ) ਮਣਾ ਕਿਸ ਨੂੰ ਕਹਿੰਦੇ ਹਨ ?
ਉੱਤਰ :
ਮਣਾਂ ਖੇਤਾਂ ਵਿਚ ਫ਼ਸਲ, ਖ਼ਾਸ ਕਰ ਛੱਲੀਆਂ ਦੀ ਰਾਖੀ ਲਈ ਬਣਾਇਆ ਜਾਂਦਾ ਵੀ ਖੇਤ ਵਿਚ ਚਾਰ ਬੱਲੀਆਂ ਗੱਡ ਕੇ ਉਨ੍ਹਾਂ ਉੱਤੇ ਦੋ ਬਾਹੀਆਂ ਰੱਸਿਆਂ ਨਾਲ ਬੰਨ ਦਿੱਤੀਆਂ ਜਾਂਦੀਆਂ ਅਤੇ ਉੱਪਰ ਛੋਟਾ ਜਿਹਾ ਮੰਜਾ ਟਿਕਾ ਦਿੱਤਾ ਜਾਂਦਾ ਹੈ। ਰਾਖਾ ਇਸ ਮੰਜੇ ਉੱਤੇ ਚੜ੍ਹ ਜਾਂਦਾ ਹੈ, ਜਿੱਥੋਂ ਉਸ ਨੂੰ ਸਾਰਾ ਖੇਤ ਨਜ਼ਰ ਆਉਂਦਾ ਹੈ ਤੇ ਉਸ ਨੂੰ ਪਤਾ ਲਗਦਾ ਹੈ ਕਿ ਖੇਤ ਦੇ ਕਿਸ ਹਿੱਸੇ ਉੱਤੇ ਕਿਸੇ ਪੰਛੀ ਨੇ ਹਮਲਾ ਕੀਤਾ ਹੈ।
(ਈ) ਪੰਛੀਆਂ ਨੂੰ ਚੋਗਾ ਕਿਉਂ ਨਹੀਂ ਸੀ ਮਿਲ ਰਿਹਾ ?
ਉੱਤਰ :
ਲਗਾਤਾਰ ਇਕ ਦਿਨ ਬਰਸਾਤ ਦਾ ਸਿਲਸਿਲਾ ਚਲਣ ਕਾਰਨ ਚਾਰੇ ਪਾਸੇ ਜਲ ਥਲ ਹੋ ਗਿਆ ਸੀ। ਪੰਛੀ ਮੀਂਹ ਵਰ੍ਹਦੇ ਵਿਚ ਛੱਲੀਆਂ ਆਦਿ ਨੂੰ ਫਰੋਲ ਕੇ ਦਾਣੇ ਖਾਣ ਲਈ ਉੱਡ ਨਹੀਂ ਸਨ ਸਕਦੇ। ਜਦੋਂ ਉਹ ਮੀਂਹ ਰੁਕਣ ਉੱਤੇ ਖੰਭ ਝਾੜ ਕੇ ਚੋਗਾ ਚੁੱਗਣ ਲਈ ਉੱਡਦੇ, ਤਾਂ ਮੀਂਹ ਫੇਰ ਆ ਜਾਂਦਾ। ਇਸ ਤੋਂ ਇਲਾਵਾ ਰਾਖੇ ਵੀ ਪੰਛੀਆਂ ਨੂੰ ਛੱਲੀਆਂ ਆਦਿ ਨੂੰ ਖਾਣ ਲਈ ਬੈਠਣ ਨਹੀਂ ਸਨ ਦਿੰਦੇ।
(ਸ) ਕਾਂ ਛੱਲੀ ਕਿਉਂ ਨਹੀਂ ਸੀ ਠੰਗ ਸਕਿਆ ?
ਉੱਤਰ :
ਕਾਂ ਕਈ ਦਿਨਾਂ ਤੋਂ ਚੋਗਾ ਨਾ ਮਿਲਣ ਕਰਕੇ ਭੁੱਖ ਹੱਥੋਂ ਲਾਚਾਰ ਹੋਇਆ ਛੱਲੀਆਂ ਦੇ ਟਾਂਡੇ ਉੱਤੇ ਇਸ ਤਰ੍ਹਾਂ ਬਿਨਾਂ ਖੰਭ ਹਿਲਾਏ ਡਿਗਿਆ ਸੀ, ਜਿਸ ਤਰ੍ਹਾਂ ਉਸ ਵਿਚ ਸਾਹ – ਸਤ ਹੀ ਨਾ ਹੋਵੇ। ਕਈ ਦਿਨਾਂ ਦੀ ਭੁੱਖ ਦੀ ਕਮਜ਼ੋਰੀ ਕਾਰਨ ਉਹ ਛੱਲੀ ਨੂੰ ਠੰਗ ਨਾ ਸਕਿਆ।
(ਹ) ਰਾਖੇ ਨੇ ਕਾਂ ਨਾਲ ਕੀ ਵਿਹਾਰ ਕੀਤਾ ?
ਉੱਤਰ :
ਰਾਖੇ ਕਹਾਣੀਕਾਰ) ਨੂੰ ਭੁੱਖੇ ਕਾਂ ਦੀ ਹਾਲਤ ਦੇਖ ਕੇ ਤਰਸ ਆ ਗਿਆ ਉਸ ਨੇ ਮਹਿਸੂਸ ਕੀਤਾ ਕਿ ਉਸ ਨੇ ਛੱਲੀ ਨਹੀਂ ਲੂੰਗੀ, ਇਸ ਕਰਕੇ ਉਹ ਉਸ ਦਾ ਚੋਰ ਨਹੀਂ ! ਉਸ ਨੂੰ ਇਹ ਵੀ ਅਹਿਸਾਸ ਹੋਇਆ ਕਿ ਜੇਕਰ ਉਸ ਨੂੰ ਰਸਤੇ ਵਿਚ ਸੱਪ ਨੇ ਡੰਗ ਮਾਰਿਆ ਹੁੰਦਾ, ਤਾਂ ਉਹ ਕਾਂ ਨੂੰ ਮਾਰ ਹੀ ਨਹੀਂ ਸੀ ਸਕਦਾ। ਉਸ ਨੂੰ ਉਹ ਦਿਨ ਵੀ ਯਾਦ ਆਏ, ਜਦੋਂ ਉਹ ਆਪ ਭੁੱਖਾ ਤਿਹਾਇਆ ਡੰਗਰ ਚਾਰਦਾ ਹੁੰਦਾ ਸੀ। ਉਸ ਨੂੰ ਜਾਪਿਆ ਕਿ ਜੇਕਰ ਉਹ ਕਾਂ ਨੂੰ ਮਾਰੇਗਾ, ਤਾਂ ਉਹ ਆਪਣੀਆਂ ਨਜ਼ਰਾਂ ਵਿਚ ਹੀ ਡਿਗ ਜਾਵੇਗਾ ਇਸ ਕਰਕੇ ਉਸ ਨੇ ਤਾਏ ਤੋਂ ਅੱਖ ਬਚਾ ਕੇ ਇਕ ਛੱਲੀ ਭੰਨੀ, ਉਸ ਦੇ ਦਾਣੇ ਭੋਰ ਕੇ ਆਪਣੀ ਤਲੀ ਉੱਤੇ ਰੱਖ ਕੇ ਕਾਂ ਨੂੰ ਖੁਆਏ ਤੇ ਫਿਰ ਉਸ ਨੂੰ ਛੱਡ ਦਿੱਤਾ।
(ਕ) ਛੱਲੀਆਂ ਦੇ ਰਾਖੇ ਕੌਣ ਸਨ, ਉਹ ਫ਼ਸਲਾਂ ਦੀ ਰਾਖੀ ਕਿਵੇਂ ਕਰਦੇ ਸਨ ?
ਉੱਤਰ :
ਕਹਾਣੀਕਾਰ (ਰਾਖਾ) ਅਤੇ ਉਸ ਦਾ ਤਾਇਆ ਦੋਵੇਂ ਛੱਲੀਆਂ ਦੇ ਰਾਖੇ ਸਨ ਤੇ ਉਹ ਉਨ੍ਹਾਂ ਦੀ ਰਾਖੀ ਕਰ ਰਹੇ ਸਨ। ਰੌਲਾ – ਗੌਲਾ ਪਾਉਣ ਨਾਲ ਛੱਲੀਆਂ ਉੱਤੇ ਹਮਲਾ ਕਰਨ ਵਾਲੇ ਪੰਛੀ ਤਾਂ ਉੱਡ ਜਾਂਦੇ, ਪਰ ਉਹ ਫੇਰ ਅੱਖ ਦੇ ਫੋਰ ਵਿਚ ਛੱਲੀਆਂ ਉੱਤੇ ਆ ਬੈਠਦੇ।
ਤਾਇਆ ਖ਼ਾਲੀ ਪੀਪਾ ਖੜਕਾਈ ਜਾਂਦਾ। “ਹੜਾਤ – ਹੜਾਤ ਕਰਦਿਆਂ ਦੋਹਾਂ ਦੇ ਸੰਘ ਪਾਟਣ ‘ਤੇ ਆ ਜਾਂਦੇ। ਇੰਨਾ ਕੁੱਝ ਕਰਨ ‘ਤੇ ਵੀ ਜਦੋਂ ਪੰਛੀ ਵਾਰ – ਵਾਰ ਹਮਲਾ ਕਰਦੇ, ਤਾਂ ਉਨ੍ਹਾਂ ਮੱਕੀ ਦੇ ਖੇਤ ਵਿਚ ਚਾਰ ਬੱਲੀਆਂ ਗੱਡ ਕੇ ਮਣਾ ਬਣਾ ਲਿਆ ਮਲ੍ਹੇ ਦੇ ਉੱਪਰੋਂ ਸਾਰਾ ਖੇਤ ਨਜ਼ਰੀ ਪੈਂਦਾ ਸੀ। ਤਾਇਆ ਪੀਪਾ ਖੜਕਾਉਂਦਾ ਤੇ ਰਾਖਾ (ਕਹਾਣੀਕਾਰ) ਉਧਰ ਨੂੰ ਭੱਜਦਾ, ਜਿਧਰ ਤਾਇਆ ਪੰਛੀਆਂ ਦੇ ਬੈਠਣ ਬਾਰੇ ਦੱਸਦਾ। ਤਾਇਆ ਪੰਛੀਆਂ ਨੂੰ ਉਡਾਉਣ ਲਈ ਗੋਪੀਏ ਦੀ ਵਰਤੋਂ ਵੀ ਕਰਦਾ ਸੀ।
2. ਔਖੇ ਸ਼ਬਦਾਂ ਦੇ ਅਰਥ :
- ਸਿਲਸਿਲਾ : ਲੜੀ, ਰੁਝਾਨ
- ਮਣਾ : ਖੇਤ ਵਿੱਚ ਰਾਖੀ ਲਈ ਬਣਾਈ ਉੱਚੀ ਥਾਂ, ਮਚਾਨ
- ਲਾਚਾਰ : ਬੇਵੱਸ
- ਟਿਕਟਿਕੀ : ਗਹੁ ਨਾਲ ਦੇਖਣਾ, ਲਗਾਤਾਰ ਦੇਖਣਾ
- ਗੋਪੀਆ : ਪੰਛੀ ਉਡਾਉਣ ਲਈ ਬਣੀ ਹੋਈ ਜਾਲੀਦਾਰ ਰੱਸੀ
- ਝੜੀ ਲੱਗਣਾ : ਲਗਾਤਾਰ ਮੀਂਹ ਪੈਣਾ
- ਗੁਰੇਜ਼ ਕਰਨਾ : ਰੁਕਣਾ, ਪਰਹੇਜ਼ ਕਰਨਾ
- ਨਿਗਰਾਨੀ : ਰਾਖੀ ਜਾਂ ਚੌਕਸੀ
- ਅਹਿਸਾਸ ਹੋਣਾ : ਮਹਿਸੂਸ ਹੋਣਾ
- ਸਾਹ-ਸਤ ਨਾ ਹੋਣਾ : ਸਰੀਰ ਵਿੱਚ ਜਾਨ ਨਾ ਹੋਣਾ
3. ਵਾਕਾਂ ਵਿੱਚ ਵਰਤੋ :
ਜਲ-ਥਲ, ਰੌਲਾ-ਗੌਲਾ, ਹੋ-ਹੱਲਾ, ਗੁਲਗੁਲੇ, ਗੜੁਚ, ਫਿਰਨੀ, ਮਨੋ-ਮਨੀ, ਸ਼ੁਕਰਾਨਾ, ਪ੍ਰਤੀਤ, ਭਿੰਘ ਭਰਨਾ, ਪੇਟ ਦੀ ਭੁੱਖ ਮਿਟਾਉਣੀ।
ਉੱਤਰ :
- ਜਲ – ਥਲ ਚਾਰੇ ਪਾਸੇ ਪਾਣੀ ਹੀ ਪਾਣੀ ਹੋਣਾ – ਤਿੰਨ – ਚਾਰ ਦਿਨ ਲਗਾਤਾਰ ਝੜੀ ਲੱਗਣ ਨਾਲ ਚਾਰੇ ਪਾਸੇ ਜਲ – ਥਲ ਹੋ ਗਿਆ।
- ਰੌਲਾ – ਗੌਲਾ (ਰੌਲਾ, ਅਵਾਜ਼ਾਂ) – ਜ਼ਰਾ ਬਾਹਰ ਨਿਕਲ ਕੇ ਦੇਖੋ, ਗਲੀ ਵਿਚ ਰੌਲਾ – ਗੌਲਾ ਕਾਹਦਾ ਹੈ।
- ਹੋ – ਹੱਲਾ ਰੌਲਾ) – ਅਸੀਂ ਗਲੀ ਵਿਚ ਲੋਕਾਂ ਦਾ ਹੋ – ਹੱਲਾ ਸੁਣ ਕੇ ਘਰੋਂ ਬਾਹਰ ਨਿਕਲੇ
- ਗੁਲਗੁਲੇ ਕਣਕ ਦਾ ਆਟਾ ਤੇ ਗੁੜ ਮਿਲਾ ਕੇ ਤਲੇ ਹੋਏ ਗੋਲ – ਗੋਲ ਪਕਵਾਨ ਵਿਆਹ ਵਾਲੇ ਘਰ ਆਮ ਕਰਕੇ ਗੁਲਗੁਲੇ ਬਣਾਏ ਜਾਂਦੇ ਹਨ।
- ਗੜੂਚ ਕੱਪੜਿਆਂ ਤੇ ਸਰੀਰ ਦਾ ਚੰਗੀ ਤਰ੍ਹਾਂ ਪਾਣੀ ਆਦਿ ਵਿਚ ਭਿੱਜ ਜਾਣਾ) – ਮੀਂਹ ਵਿਚ ਸਾਡੇ ਕੱਪੜੇ ਭਿੱਜ ਕੇ ਗੜੁਚ ਹੋ ਗਏ।
- ਫਿਰਨੀ (ਪਿੰਡ ਦੇ ਚਾਰੇ ਪਾਸੇ ਬਣਿਆ ਰਸਤਾ – ਉਹ ਪਿੰਡੋਂ ਫਿਰਨੀ ਉੱਤੇ ਖੜੇ ਸਾਡੀ ਉਡੀਕ ਕਰ ਰਹੇ ਸਨ।
- ਮਨੋ – ਮਨੀ ਮਨ ਵਿਚ) – ਮੈਂ ਮਨੋ – ਮਨੀ ਆਪਣੇ ਗੁਆਂਢੀ ਨਾਲ ਨਰਾਜ਼ ਸਾਂ, ਪਰ ਮੈਂ ਆਪਣਾ ਗੁੱਸਾ ਜ਼ਾਹਰ ਨਹੀਂ ਸੀ ਕਰਦਾ।
- ਸ਼ੁਕਰਾਨਾ (ਧੰਨਵਾਦ) – ਜਦੋਂ ਕੋਈ ਬੰਦਾ ਕਿਸੇ ਕੰਮ ਵਿਚ ਤੁਹਾਡੀ ਮੱਦਦ ਕਰੇ, ਤਾਂ ਉਸ ਦਾ ਸ਼ੁਕਰਾਨਾ ਜ਼ਰੂਰ ਕਰੋ।
- ਪ੍ਰਤੀਤ ਹਿਸੂਸ – ਮੈਨੂੰ ਪ੍ਰਤੀਤ ਹੁੰਦਾ ਹੈ ਕਿ ਮੇਰਾ ਮਿੱਤਰ ਕਿਸੇ ਗੱਲ ਕਾਰਨ ਮੇਰੇ ਨਾਲ ਗੁੱਸੇ ਹੈ।
- ਡਿੰਘ ਭਰਨਾ ਕਦਮ ਚੁੱਕਣਾ) – ਮੈਂ ਚਿੱਕੜ ਵਿਚ ਸੰਭਲ – ਸੰਭਲ ਕੇ ਛਿੰਘ ਭਰਦਾ ਤੁਰ ਰਿਹਾ ਸਾਂ !
- ਪੇਟ ਦੀ ਭੁੱਖ ਮਿਟਾਉਣੀ ਕੁੱਝ ਖਾ ਕੇ ਖ਼ਾਲੀ ਪੇਟ ਭਰਨਾ) – ਸਾਡੇ ਦੇਸ਼ ਵਿਚ ਬਹੁਤ ਸਾਰੇ ਲੋਕਾਂ ਨੂੰ ਪੇਟ ਦੀ ਭੁੱਖ ਮਿਟਾਉਣ ਲਈ ਦੋ ਵੇਲੇ ਰੋਟੀ ਵੀ ਨਹੀਂ ਮਿਲਦੀ।
ਵਿਆਕਰਨ : ਯੋਜਕ :
ਰੂਪ ਅਤੇ ਵਰਤੋਂ ਦੇ ਪੱਖ ਤੋਂ ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ
(ਉ) ਇਕਹਿਰੇ ਯੋਜਕ
(ਅ) ਸੰਜੁਗਤ ਯੋਜਕ
(ੳ) ਇਕਹਿਰੇ ਯੋਜਕ : ਜਿਹੜਾ ਯੋਜਕ ਇੱਕ ਹੀ ਸ਼ਬਦ ਦਾ ਬਣਿਆ ਹੁੰਦਾ ਹੈ, ਉਸ ਨੂੰ ਇਕਹਿਰਾ ਯੋਜਕ ਕਿਹਾ ਜਾਂਦਾ ਹੈ, ਜਿਵੇਂ :- ਤੇ, ਅਤੇ, ਪਰ, ਕਿ, ਸਗੋਂ ਆਦਿ।
(ਅ) ਸੰਜੁਗਤ ਯੋਜਕ : ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਹੋਏ ਯੋਜਕ ਨੂੰ ਸੰਜੁਗਤ ਯੋਜਕ ਕਿਹਾ ਜਾਂਦਾ ਹੈ, ਜਿਵੇਂ : ਇਸ ਲਈ, ਤਾਂਕਿ, ਤਦੇ ਹੀ, ਫਿਰ ਵੀ ਆਦਿ।
4. ਹੇਠ ਲਿਖੇ ਵਾਕਾਂ ਵਿੱਚੋਂ ਰੂਪ, ਆਕਾਰ ਤੇ ਅਰਥਾਂ ਦੇ ਪੱਖ ਤੋਂ ਯੋਜਕ ਚੁਣੋ :
(ਉ) ਜੇ ਕੋਈ ਬੁਰਾ ਵੀ ਕਰੇ ਤਾਂ ਵੀ ਭਲਾਈ ਵਾਲਾ ਵਿਹਾਰ ਕਰ ਕੇ ਉਸ ਦਾ ਦਿਲ ਜਿੱਤਣ ਦਾ ਜਤਨ ਕਰਨਾ ਨੇਕੀ ਹੈ।
(ਅ) ਮੈਂ ਸੋਚਿਆ ਭੁੱਖੇ ਤੇ ਬੇਵੱਸ ਹੋਏ ਕਾਂ ਨੂੰ ਮਾਰਨਾ ਨਹੀਂ ਚਾਹੀਦਾ ਕਿਉਂਕਿ ਉਸ ਨੇ ਛੱਲੀ ਵੀ ਨਹੀਂ ਸੀ ਚੁੰਗੀ ਤੇ ਉਹ ਮੇਰਾ ਚੋਰ ਵੀ ਨਹੀਂ ਸੀ।
(ੲ) ਤਾਇਆ ਚਾਹ ਤੇ ਗੁਲਗੁਲਿਆਂ ਦਾ ਅਨੰਦ ਲੈਣ ਲੱਗਾ।
(ਮ) ਮੈਂ ਸੱਪ ਨੂੰ ਨਾ ਮਾਰਿਆ ਕਿਉਂਕਿ ਉਸ ਨੇ ਮੈਨੂੰ ਕੁਝ ਨਹੀਂ ਸੀ ਕਿਹਾ।
(ਹ) “ਤੂੰ ਮੈਨੂੰ ਇਸ ਦੀ ਥਾਂ ਇੱਕ ਨਿੱਕੀ ਜਿਹੀ ਸੂਈ ਲਿਆ ਕੇ ਦੇ ਤਾਂਕਿ ਮੈਂ ਪਾਟਿਆਂ ਨੂੰ ਜੋੜ ਸਕਾਂ।
(ਕ) ਮੈਂ ਕਾਂ ਨੂੰ ਮਾਰ ਕੇ ਤਾਏ ਦੀਆਂ ਨਜ਼ਰਾਂ ਵਿੱਚ ਤਾਂ ਚੰਗਾ ਬਣ ਸਕਦਾ ਸੀ ਪਰ ਆਪਣੀਆਂ ਨਜ਼ਰਾਂ ਵਿੱਚ ਨਹੀਂ।
ਉੱਤਰ :
(i) ਰੂਪ (ਆਕਾਰ ਦੇ ਪੱਖ ਤੋਂ ਯੋਜਕ :
(ੳ) ਇਕਹਿਰੇ ਯੋਜਕ : – (2) ਤੇ, ਕਿਉਂਕਿ, (3) ਤੇ, (4) ਕਿਉਂਕਿ।
(ਅ) ਸੰਯੁਕਤ ਯੋਜਕ : – (1) ਜੇ, ….. ਤਾਂ, (5) ਤਾਂ… ਕਿ, (6) ਤਾਂ ….. ਪਰ।
(ii) ਅਰਥ ਦੇ ਪੱਖ ਤੋਂ ਯੋਜਕ (i) ਤੇ (3) ਤੇ, (6) ਤਾਂ।
(ੳ) ਸਮਾਜ ਯੋਜਕ
(ਅ) ਅਧੀਨ ਯੋਜਕ – (2) ਤਾਂ ਵੀ, (1) ਕਿਉਂਕਿ, (4) ਕਿਉਂਕਿ (5) ਤਾਂ ਕਿ (6) ਤਾਂ !
ਆਪਣੇ ਆਲੇ-ਦੁਆਲੇ ’ਚੋਂ ਪੰਛੀਆਂ ਦੀ ਸੂਚੀ ਬਣਾਓ।
ਕਿਸੇ ਫ਼ਸਲ ਦੇ ਰਾਖੇ ਨਾਲ ਉਸ ਦੇ ਖੇਤ ਵਿੱਚ ਜਾ ਕੇ ਗੱਲ-ਬਾਤ ਕਰੋ ਕਿ ਉਹ ਪਸੂਆਂ ਤੇ ਪੰਛੀਆਂ ਤੋਂ ਆਪਣੀ ਫ਼ਸਲ ਨੂੰ ਕਿਵੇਂ ਬਚਾਉਂਦੇ ਹਨ।
ਉੱਤਰ :
ਨੋਟ – ਵਿਦਿਆਰਥੀ ਆਪ ਕਰਨ
PSEB 8th Class Punjabi Guide ਛੱਲੀਆਂ ਦੇ ਰਾਖੇ Important Questions and Answers
ਪ੍ਰਸ਼ਨ –
‘ਛੱਲੀਆਂ ਦੇ ਰਾਖੇ ਪਾਠ ਦਾ ਸਾਰ ਲਿਖੋ।
ਉੱਤਰ :
ਇਕ ਸਾਲ ਭਾਦੋਂ ਦੇ ਪਹਿਲੇ ਪੱਖ ਵਿਚ ਝੜੀ ਲੱਗ ਗਈ ਤੇ ਤਿੰਨ – ਚਾਰ ਦਿਨ ਰੁਕ – ਰੁਕ ਕੇ ਮੀਂਹ ਪੈਂਦਾ ਰਿਹਾ ! ਸਾਰੇ ਪਾਸੇ ਪਾਣੀ ਹੀ ਪਾਣੀ ਸੀ। ਮੀਂਹ ਰੁਕਣ ਉੱਤੇ ਪੰਛੀ ਚੋਗੇ ਲਈ ਖੰਭ ਝਾੜ ਕੇ ਉੱਠਦੇ ਪਰ ਮੀਂਹ ਫਿਰ ਪੈਣ ਲਗ ਪੈਂਦਾ ਚਲਦੇ ਪਾਣੀ ਵਿਚ ਪਸ਼ੂਆਂ ਲਈ ਚਾਰਾ ਵੱਢਣ ਦਾ ਕੰਮ ਵੀ ਮੰਜੀਆਂ ਡਾਹ ਕੇ ਹੁੰਦਾ ਸੀ।
ਮੱਕੀ ਵਾਲੇ ਖੇਤ ਵਿਚ ਛੱਲੀਆਂ ਨੂੰ ਦਾਣਾ ਪੈ ਗਿਆ ਸੀ। ਜਿੰਨੀ ਦੇਰ ਤਕ ਮੀਂਹ ਰੁਕਿਆ ਰਹਿੰਦਾ, ਰੁੱਖਾਂ ਤੋਂ ਕਾਂ ਤੇ ਤੋੜੇ ਆਦਿ ਪੰਛੀ ਛੱਲੀਆਂ ਨੂੰ ਹੱਲੇ ਕਰ – ਕਰ ਕੇ ਪੈਂਦੇ ਕਹਾਣੀਕਾਰ ਅਤੇ ਤਾਏ ਈਸ਼ਰ ਸਿੰਘ ਨੂੰ ਛੱਲੀਆਂ ਦੀ ਰਾਖੀ ਲਈ ਬੈਠਣਾ ਪੈਂਦਾ ਸੀ। ਰੌਲੇ – ਗੌਲੇ ਨਾਲ ਪੰਛੀ ਉੱਡ ਤਾਂ ਜਾਂਦੇ ਪਰ ਝੱਟ ਹੀ ਫੇਰ ਆ ਜਾਂਦੇ। ਡਾਇਆ ਖ਼ਾਲੀ ਪੀਪਾ ਖੜਕਾਈ ਜਾਂਦਾ। ਹੜਾਤ – ਹੜਾਤ ਕਰਦਿਆਂ ਸੰਘ ਪਾਟਣ ਨੂੰ ਆ ਗਏ ਸਨ।
ਤੰਗ ਆ ਕੇ ਉਨ੍ਹਾਂ ਖੇਤ ਵਿਚ ਚਾਰ ਬੱਲੀਆਂ ਗੱਡ ਕੇ ਤੇ ਉਨ੍ਹਾਂ ਉੱਤੇ ਦੋ ਬਾਹੀਆਂ ਨੂੰ ਰੱਸਿਆਂ ਨਾਲ ਬੰਨ੍ਹ ਕੇ ਉੱਤੇ ਛੋਟਾ ਜਿਹਾ ਮੰਜਾ ਟਿਕਾ ਦਿੱਤਾ। ਇਸ ਪ੍ਰਕਾਰ ਮੱਕੀ ਦੀ ਰਾਖੀ ਲਈ ਉੱਚਾ ਮਣਾ ਬਣਾ ਲਿਆ, ਜਿਸ ਉੱਤੇ ਬੈਠ ਕੇ ਸਾਰਾ ਖੇਤ ਨਜ਼ਰ ਆਉਂਦਾ ਸੀ। ਤਾਇਆ ਮੀਂਹ ਵਿਚ ਬੋਰੀ ਦਾ ਝੁੰਬ ਮਾਰੀ ਪੀਪਾ ਖੜਕਾਈ ਜਾਂਦਾ ਤੇ ਕਹਾਣੀਕਾਰ ਜਿਧਰ ਪੰਛੀ ਬੈਠਦੇ ਉਧਰ ਭੱਜਦਾ ਰਹਿੰਦਾ।
ਇਕ ਦਿਨ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਸੀ ਪੰਛੀ ਵੀ ਭੁੱਖ ਦੇ ਮਾਰੇ ਅੰਨੇ ਹੋ ਕੇ ਡਿਗ ਰਹੇ ਸਨ। ਦੁਪਹਿਰ ਵੇਲੇ ਮੀਂਹ ਵਿਚ ਗੜੁਚ ਹੋਏ ਤਾਏ ਨੇ ਕਹਾਣੀਕਾਰ ਨੂੰ ਘਰੋਂ ਚਾਹ ਬਣਵਾ ਕੇ ਲਿਆਉਣ ਲਈ ਭੇਜਿਆ ਤੇ ਨਾਲ ਹੀ ਗੁਲਗੁਲੇ ਲੈ ਕੇ ਆਉਣ ਲਈ ਕਿਹਾ ਤਾਇਆਂ ਮਣੇ ਉੱਤੇ ਬੈਠ ਕੇ ਗੋਪੀਆ ਵੀ ਘੁਮਾ ਰਿਹਾ ਸੀ ਤੇ ‘ਹੜਾਤ ਹੜਾਤ ਕਰ ਰਿਹਾ ਸੀ।
ਤਾਏ ਦੇ ਕਹੇ ਅਨੁਸਾਰ ਕਹਾਣੀਕਾਰ ਉਨੀਂ ਪੈਰੀਂ ਹੀ ਘਰੋਂ ਚਾਹ ਅਤੇ ਗੁਲਗੁਲੇ ਲੈ ਕੇ ਖੇਤ ਨੂੰ ਮੁੜ ਪਿਆ। ਰਸਤੇ ਵਿਚ ਬਹੁਤ ਸਾਰੇ ਗੰਡੋਏ ਗੰਘ ਰਹੇ ਸਨ ਤੇ ਉਹ ਉਨ੍ਹਾਂ ਤੋਂ ਪੈਰ ਬਚਾ ਕੇ ਤੁਰਦਾ ਜਾ ਰਿਹਾ ਸੀ। ਇਕ ਥਾਂ ਉਸ ਦਾ ਪੈਰ ਇਕ ਸੱਪ ਉੱਤੇ ਜਾ ਟਿਕਿਆ। ਉਹ ਡਰ ਗਿਆ। ਸੱਪ ਨੇ ਉਸ ਨੂੰ ਕੁੱਝ ਨਾ ਕਿਹਾ ਕਿਉਂਕਿ ਉਹ ਭੁੱਖ ਕਾਰਨ ਟਿਕਟਿਕੀ ਲਾ ਕੇ ਖੁੱਡ ਪੁੱਟ ਰਹੇ ਇਕ ਚੂਹੇ ਵਲ ਦੇਖ ਰਿਹਾ ਸੀ। ਕਹਾਣੀਕਾਰ ਨੇ ਵੀ ਉਸ ਨੂੰ ਕੁੱਝ ਨਾ ਕਿਹਾ। ਉਸ ਨੂੰ ਚੂਹੇ ਨੂੰ ਮਾਰਨ ਵਿਚ ਰੁੱਝਿਆ ਸੱਪ ਆਪਣੀ ਮੱਦਦ ਕਰਦਾ ਦਿਸਿਆ, ਕਿਉਂਕਿ ਚੂਹੇ ਵੀ ਛੱਲੀਆਂ ਦਾ ਨੁਕਸਾਨ ਕਰਦੇ ਸਨ। ਮਣੇ ਕੋਲ ਪਹੁੰਚ ਕੇ ਉਸ ਨੇ ਚਾਹ ਤੇ ਗੁਲਗੁਲੇ ਤਾਏ ਨੂੰ ਫੜਾ ਦਿੱਤੇ।
ਤਾਇਆ ਚਾਹ ਤੇ ਗੁਲਗੁਲਿਆਂ ਦਾ ਆਨੰਦ ਲੈਣ ਲੱਗਾ ਕਹਾਣੀਕਾਰ ਨੂੰ ਜਾਪਦਾ ਸੀ ਕਿ ਸਾਹਮਣੇ ਰੁੱਖਾਂ ਉੱਤੇ ਬੈਠੇ ਪੰਛੀ ਉਨ੍ਹਾਂ ਨੂੰ ਜ਼ਰੂਰ ਕੋਸ ਰਹੇ ਹੋਣਗੇ, ਜਿਨ੍ਹਾਂ ਨੂੰ ਉਹ ਭੁੱਖੇ ਰੱਖ ਰਹੇ ਸਨ, ਪਰ ਆਪ ਖਾ – ਪੀ ਰਹੇ ਸਨ। ਭੁੱਖ ਨਾਲ ਲਾਚਾਰ ਇਕ ਕਾਂ ਸਾਹਮਣੀ ਕਿੱਕਰ ਤੋਂ ਉੱਡ ਕੇ ਬਿਨਾਂ ਖੰਭ ਹਿਲਾਏ ਮੱਕੀ ਉੱਤੇ ਇਸ ਤਰਾਂ ਡਿਗਿਆ, ਜਿਵੇਂ ਉਸ ਵਿਚ ਸਾਹ – ਸਤ ਹੀ ਨਾ ਹੋਵੇ। ਉਹ ਰੌਲਾ ਪਾਉਣ ਤੇ ਵੀ ਨਾ ਉੱਡਿਆ ਕਹਾਣੀਕਾਰ ਨੇ ਦੇਖਿਆ ਕਿ ਉਹ ਛੱਲੀ ਦੇ ਇਕ ਟਾਂਡੇ ਵਿਚ ਪੌਹਚੇ ਅੜਾਈ ਬੈਠਾ ਸੀ।
ਭੁੱਖ ਤੇ ਕਮਜ਼ੋਰੀ ਕਾਰਨ ਉਸ ਵਿਚ ਛੱਲੀ ਨੂੰ ਛਿੱਲਣ ਦੀ ਹਿੰਮਤ ਵੀ ਨਹੀਂ ਸੀ। ਕਹਾਣੀਕਾਰ ਦੇ ਕੋਲ ਜਾਣ ਤੇ ਵੀ ਉਹ ਨਾ ਉੱਡਿਆ। ਕਹਾਣੀਕਾਰ ਨੇ ਉਸ ਕਾਂ ਨੂੰ ਮਾਰਨਾ ਠੀਕ ਨਾ ਸਮਝਿਆ, ਕਿਉਂਕਿ ਉਸ ਨੇ ਛੱਲੀ ਨਹੀਂ ਸੀ ਠੰਗੀ ਅਤੇ ਉਹ ਉਸ ਦਾ ਚੋਰ ਨਹੀਂ ਸੀ। ਉਂਝ ਤਾਇਆ ਕਈ ਦਿਨਾਂ ਤੋਂ ਕਿਸੇ ਕਾਂ ਨੂੰ ਮਾਰਨ ਦੀ ਤਾਕ ਵਿਚ ਸੀ, ਤਾਂ ਜੋ ਉਹ ਕਾਂ ਨੂੰ ਮਰੇ ਉੱਤੇ ਟੰਗ ਕੇ ਬਾਕੀ ਪੰਛੀਆਂ ਨੂੰ ਡਰਾ ਸਕੇ। ਕਹਾਣੀਕਾਰ ਬੇਸ਼ੱਕ ਕਾਂ ਨੂੰ ਮਾਰ ਕੇ ਤਾਏ ਦੀਆਂ ਨਜ਼ਰਾਂ ਵਿਚ ਚੰਗਾ ਬਣ ਸਕਦਾ ਸੀ, ਪਰ ਆਪਣੀਆਂ ਵਿਚ ਨਹੀਂ।
ਉਸ ਨੂੰ ਡੰਗਰ ਚਾਰਦਿਆਂ ਆਪਣੇ ਭੁੱਖ ਤੇ ਤਿਹਾਕੜੇ ਦੇ ਦਿਨ ਯਾਦ ਆਏ। ਉਸ ਨੇ ਤਾਏ ਤੋਂ ਅੱਖ ਬਚਾ ਕੇ ਇਕ ਛੱਲੀ ਭੰਨੀ ਅਤੇ ਉਸ ਦੇ ਦਾਣੇ ਭੋਰ ਕੇ ਤਲੀ ਉੱਤੇ ਰੱਖੇ ਤੇ ਉਸ ਕਾਂ ਨੂੰ ਖੁਆਏ। ਦਾਣੇ ਚੁਗਦਾ ਹੋਇਆ, ਉਹ ਉਸ ਵਲ ਦੇਖਦਾ ਤੇ ਸਿਰ ਨੀਵਾਂ ਕਰ ਲੈਂਦਾ ਕਹਾਣੀਕਾਰ ਸੋਚ ਰਿਹਾ ਸੀ ਕਿ ਉਸ ਨੂੰ ਨਿੱਕੇ ਹੁੰਦੇ ਨੂੰ ਉਸ ਦੀ ਮਾਂ ਵੀ ਇਸੇ ਤਰ੍ਹਾਂ ਹੀ ਖੁਆਉਂਦੀ ਹੋਵੇਗੀ। ਭੁੱਖ ਮਿਟਾ ਕੇ ਕਾਂ ਉੱਡਣ ਜੋਗਾ ਹੋ ਗਿਆ ਤੇ ਕਿੱਕਰ ਵਲ ਉਡਾਰੀ ਮਾਰ ਗਿਆ। ਉਧਰ ਬੱਦਲ ਗਰਜ ਰਿਹਾ ਸੀ ਤੇ ਤਾਇਆ ‘ਹੜਾਤ ਹੜਾਤ ਕਰ ਰਿਹਾ ਸੀ।
1. ਵਾਰਤਕ – ਟੁਕੜੀ/ਪੈਰੇ ਦਾ ਬੋਧ
1. ਭਾਦੋਂ ਦੇ ਪਹਿਲੇ ਪੱਖ ਇੱਕ ਸਾਲ ਝੜੀ ਲੱਗ ਗਈ। ਤਿੰਨ – ਚਾਰ ਦਿਨ ਰੁਕ – ਰੁਕ ਕੇ ਮੀਂਹ ਪੈਂਦਾ ਰਿਹਾ ਚਾਰੇ ਪਾਸੇ ਜਲ – ਥਲ ਹੋ ਗਿਆ ਮੀਂਹ ਰੁਕੇ ‘ਤੇ ਪੰਛੀ ਆਪਣੇ ਖੰਭਾਂ ਨੂੰ ਝਾੜਦੇ ਤੇ ਚੋਗ ਲਈ ਉਡਾਣ ਭਰਦੇ, ਪਰ ਕਿੱਥੇ ? ਇੰਨੀ ਦੇਰ ਨੂੰ ਤਾਂ ਬਾਰਸ਼ ਫੇਰ ਆ ਜਾਂਦੀ। ਕਈ ਦਿਨ ਇਹ ਸਿਲਸਿਲਾ ਚਲਦਾ ਰਿਹਾ ਅਸੀਂ ਚਲਦੇ ਪਾਣੀ ਵਿਚ ਮੰਜੀਆਂ ਡਾਹ ਕੇ ਪਸ਼ੂਆਂ ਲਈ ਹਰਾ ਚਾਰਾ ਵੱਢਦੇ। ਜੋ ਪਸ਼ੁ ਚਰਨ ਲਈ ਬਾਹਰ ਛੱਡੇ ਜਾਂਦੇ, ਤਾਂ ਉਹਨਾਂ ਦੇ ਚਰਨ ਵਾਲਾ ਨਿੱਕਾ – ਨਿੱਕਾ ਘਾਹ ਪਾਣੀ ‘ਚ ਨਜ਼ਰ ਹੀ ਨਹੀਂ ਸੀ ਆਉਂਦਾ ਉੱਧਰ ਮੱਕੀ ਵਾਲੇ ਖੇਤ ਵਿੱਚ ਛੱਲੀਆਂ ਨੂੰ ਦਾਣਾ ਪੈ ਗਿਆ।
ਜਿੰਨੀ ਕੁ ਦੇਰ ਮੀਂਹ ਰੁਕਿਆ ਰਹਿੰਦਾ, ਨਾਲ ਦੇ ਰੁੱਖਾਂ ਤੋਂ ਕਾਂ, ਤੋਤੇ ਤੇ ਹੋਰ ਪੰਛੀ ਹੱਲੇ ਕਰ – ਕਰ ਆਉਂਦੇ ਤੇ ਛੱਲੀਆਂ ਦੀ ਫਰੋਲਾ – ਫਰਾਲੀ ਕਰਦੇ। ਮੈਨੂੰ ਤੇ ਤਾਏ ਈਸ਼ਰ ਸਿੰਘ ਨੂੰ ਛੱਲੀਆਂ ਦੀ ਰਾਖੀ ਬੈਠਣਾ ਪੈਂਦਾ ਰੌਲਾ – ਗੌਲਾ ਕੀਤਿਆਂ ਪੰਛੀ ਖੇਤ ਵਿਚੋਂ ਉੱਡ ਤਾਂ ਜਾਂਦੇ, ਪਰ ਅੱਖ ਦੇ ਫੋਰ ਵਿਚ ਛੱਲੀਆਂ ਨੂੰ ਫੇਰ ਆ ਪੈਂਦੇ। ਤਾਇਆ ਖ਼ਾਲੀ ਪੀਪਾ ਖੜਕਾਈ ਜਾਂਦਾ। ਹੜਾਤ – ਹੜਾਤ ਕਰਦਿਆਂ ਸਾਡੇ ਸੰਘ ਪਾਟਣ ਨੂੰ ਹੋ ਗਏ। ਪੰਛੀ ਸਾਡੀ ਪੇਸ਼ ਨਹੀਂ ਸੀ ਜਾਣ ਦੇ ਰਹੇ ! ਤਾਇਆ ਬੋਲਿਆ, “ਆਪਾਂ ਨੂੰ ਕੁੱਝ ਕਰਨਾ ਪਊ, ਨਹੀਂ ਤਾਂ ਸਾਰੀਆਂ ਛੱਲੀਆਂ ਨੂੰ ਇਹ ਪੰਛੀ ਦੀ ਬੁੰਡ ਲੈਣਗੇ।”
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਠੀਕ ਉੱਤਰ ਦਿਓ :
ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ੳ) ਛੱਲੀਆਂ ਦੇ ਰਾਖੇ
(ਆ) ਪੇਮੀ ਦੇ ਨਿਆਣੇ
(ਇ) ਭੂਆ
(ਸ) ਗੱਗੂ।
ਉੱਤਰ :
(ਉ) ਛੱਲੀਆਂ ਦੇ ਰਾਖੇ।
ਪ੍ਰਸ਼ਨ 2.
ਉਪਰੋਕਤ ਪੈਰਾ ਜਿਹੜੇ ਪਾਠ ਵਿਚੋਂ ਲਿਆ ਗਿਆ ਹੈ, ਉਸਦੇ ਲੇਖਕ ਦਾ ਨਾਂ ਲਿਖੋ।
(ਉ) ਗੋਪਾਲ ਸਿੰਘ
(ਅ) ਨਾਨਕ ਸਿੰਘ
(ਈ) ਡਾ: ਗੁਰਮੀਤ ਸਿੰਘ ਬੈਦਵਾਣ
(ਸ) ਸੰਤ ਸਿੰਘ ਸੇਖੋਂ।
ਉੱਤਰ :
(ੲ) ਡਾ: ਗੁਰਮੀਤ ਸਿੰਘ ਬੈਦਵਾਣ।
ਪ੍ਰਸ਼ਨ 3.
ਇਕ ਸਾਲ ਝੜੀ ਕਦੋਂ ਲੱਗੀ ਸੀ ?
(ੳ) ਸਾਵਣ ਦੇ ਪਹਿਲੇ ਪੱਖ
(ਅ) ਭਾਦੋਂ ਦੇ ਪਹਿਲੇ ਪੱਖ
(ਈ) ਅੱਸੂ ਦੇ ਪਹਿਲੇ ਪੱਖ
(ਸ) ਕੱਤਕ ਦੇ ਪਹਿਲੇ ਪੱਖ।
ਉੱਤਰ :
(ੳ) ਸਾਵਣ ਦੇ ਪਹਿਲੇ ਪੱਖ।
ਪ੍ਰਸ਼ਨ 4.
ਕਿੰਨੇ ਦਿਨ ਮੀਂਹ ਪੈਂਦਾ ਰਿਹਾ ?
(ੳ) ਇੱਕ – ਦੋ ਦਿਨ
(ਅ) ਦੋ – ਤਿੰਨ ਦਿਨ
(ਈ) ਤਿੰਨ – ਚਾਰ ਦਿਨ
(ਸ) ਚਾਰ – ਪੰਜ ਦਿਨ
ਉੱਤਰ :
(ਈ) ਤਿੰਨ – ਚਾਰ ਦਿਨ
ਪ੍ਰਸ਼ਨ 5.
ਮੀਂਹ ਪੈਣ ਨਾਲ ਚਾਰੇ ਪਾਸੇ, ਕੀ ਹੋ ਗਿਆ ?
(ਉ) ਹੜ੍ਹ ਆ ਗਿਆ
(ਅ) ਕੋਠੇ ਢਹਿ ਗਏ
(ਈ) ਜਲ – ਥਲ ਹੋ ਗਿਆ
(ਸ) ਛੱਤਾਂ ਚੋਣ ਲੱਗੀਆਂ।
ਉੱਤਰ :
(ਈ) ਜਲ – ਥਲ ਹੋ ਗਿਆ।
ਪ੍ਰਸ਼ਨ 6.
ਮੀਂਹ ਰੁਕਣ ਤੇ ਪੰਛੀ ਕਿਸ ਚੀਜ਼ ਲਈ ਉਡਾਰੀ ਭਰਦੇ ?
(ਉ) ਪਾਣੀ ਲਈ
(ਅ) ਘਰੀਂ ਪਹੁੰਚਣ ਲਈ
(ਈ) ਚੋਗੇ ਲਈ
(ਸ) ਘਰੋਂ ਬਾਹਰ ਨਿਕਲਣ ਲਈ।
ਉੱਤਰ :
(ੲ) ਚੋਗੇ ਲਈ।
ਪ੍ਰਸ਼ਨ 7.
ਹਰਾ ਚਾਰਾ ਵੱਢਣ ਲਈ ਮੰਜੀਆਂ ਕਿੱਥੇ ਡਾਹੀਆਂ ਜਾਂਦੀਆਂ ਸਨ ?
(ਉ) ਪਾਣੀ ਵਿਚ
(ਅ) ਸੁੱਕੇ ਥਾਂ
(ਈ) ਵਿਹੜੇ ਵਿਚ
(ਸ) ਵੱਟਾਂ ਉੱਤੇ।
ਉੱਤਰ :
(ਉ) ਪਾਣੀ ਵਿਚ।
ਪ੍ਰਸ਼ਨ 8.
ਪਸ਼ੂਆਂ ਨੂੰ ਪਾਣੀ ਵਿਚ ਕੀ ਨਜ਼ਰ ਨਹੀਂ ਸੀ ਆਉਂਦਾ ?
(ਉ) ਵੱਡਾ – ਵੱਡਾ ਘਾਹ
(ਆ) ਨਿੱਕਾ – ਨਿੱਕਾ ਘਾਹ
(ਈ) ਚਰੀ
(ਸ) ਬਾਜਰਾ।
ਉੱਤਰ :
(ਅ) ਨਿੱਕਾ – ਨਿੱਕਾ ਘਾਹ।
ਪ੍ਰਸ਼ਨ 9.
ਕਾਂ, ਤੋਤੇ ਤੇ ਹੋਰ ਪੰਛੀ ਕਿੱਥੇ ਹਮਲਾ ਕਰ ਰਹੇ ਸਨ ?
(ਉ) ਬਾਜਰੇ ਉੱਤੇ
(ਆ) ਚਰੀ ਉੱਤੇ
(ਈ) ਛੱਲੀਆਂ ਉੱਤੇ
(ਸ) ਦਾਣਿਆਂ ਉੱਤੇ।
ਉੱਤਰ :
(ਈ) ਛੱਲੀਆਂ ਉੱਤੇ।
ਪ੍ਰਸ਼ਨ 10.
ਤਾਏ ਦਾ ਨਾਂ ਕੀ ਸੀ ?
(ੳ) ਮਨਸਾ ਸਿੰਘ
(ਅ) ਸੋਹਣ ਸਿੰਘ
(ਈ) ਈਸ਼ਰ ਸਿੰਘ
(ਸ) ਸ਼ਾਮ ਸਿੰਘ
ਉੱਤਰ :
(ਈ) ਈਸ਼ਰ ਸਿੰਘ
ਪ੍ਰਸ਼ਨ 11.
ਪੰਛੀਆਂ ਨੂੰ ਡਰਾਉਣ ਲਈ ਤਾਇਆ ਕੀ ਖੜਕਾ ਰਿਹਾ ਸੀ ?
(ਉ) ਢੋਲ
(ਅ) ਪੀਪਾ
(ਈ) ਭਾਂਡੇ
(ਸ) ਲੈਣਾ।
ਉੱਤਰ :
(ਅ) ਪੀਪਾ।
ਪ੍ਰਸ਼ਨ 12.
‘ਹੜਾਤ – ਹੜਾਤ’ ਕੌਣ ਕਰ ਰਹੇ ਸਨ ?
(ਉ) ਲੇਖਕ ਤੇ ਤਾਇਆ
(ਅ) ਪੰਛੀ
(ਇ) ਡੱਡੂ
(ਸ) ਚੂਹੇ।
ਉੱਤਰ :
(ੳ) ਲੇਖਕ ਤੇ ਤਾਇਆ
ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਣ ਚੁਣੋ
(ਉ) ਈਸ਼ਰ ਸਿੰਘ
(ਅ) ਅਸੀਂ
(ਈ) ਚੰਡ
(ਸ) ਪੱਖ/ਚਾਲ/ਝੜੀ/ਦਿਨ/ਮੀਂਹ/ਪੰਛੀ/ਖੰਭ/ਉਡਾਣ/ਬਾਰਸ਼/ਮੰਜੀਆਂ/ਪਸ਼ੂ/ ਚਾਰਾ/ਮੱਕੀ/ਰੁੱਖਾਂ/ਕਾਂ/ਤੋਤੇ/ਅੱਖਾਂ/ਪੀਪਾ/ਤਾਇਆ।
ਉੱਤਰ :
(ਸ) ਪੱਖ/ਚਾਲ/ਝੜੀ/ਦਿਨ/ਮੀਂਹ/ਪੰਛੀ/ਖੰਭ/ਉਡਾਣ/ਬਾਰਸ਼/ਮੰਜੀਆਂ/ਪ/ ਚਾਰਾ/ਮੱਕੀ/ਰੁੱਖਾਂ/ਕਾਂ/ਤੋਤੇ/ਅੱਖਾਂ/ਪੀਪਾ/ਤਾਇਆ।
ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਛੱਲੀਆਂ
(ਅ) ਭਾਦੋਂ/ਈਸ਼ਰ ਸਿੰਘ
(ਈ) ਆਪਾ
(ਸ) ਪੀਪਾ ਨੂੰ
ਉੱਤਰ :
(ਅ) ਭਾਦੋਂ/ਈਸ਼ਰ ਸਿੰਘ
ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਅਸੀਂ/ਮੈਨੂੰ/ਸਾਡੇ/ਆਪਾਂ/ਕੁੱਝਇਹ
(ਅ) ਪੀਪਾ
(ਈ) ਪੇਸ਼
(ਸ) ਬੂੰਡ
ਉੱਤਰ :
(ਉ) ਅਸੀਂ/ਮੈਨੂੰ ਸਾਡੇ ਆਪਾਂ/ਕੁੱਝ/ਇਹ।
ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਪੱਖ
(ਅ) ਪਹਿਲੇ/ਤਿੰਨ – ਚਾਰ/ਚਾਰੇ/ਕਈ/ਹਰਾ/ਨਿੱਕਾ – ਨਿੱਕਾ/ਸਾਰੀਆਂ।
(ਈ) ਖੜਕਾਈ
(ਸ) ਫੇਰ।
ਉੱਤਰ :
(ਅ) ਪਹਿਲੇ/ਤਿੰਨ – ਚਾਰ/ਚਾਰੇਕਈ/ਹਰਾ/ਨਿੱਕਾ – ਨਿੱਕਾ/ਸਾਰੀਆਂ।
ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਤਾਇਆ
(ਅ) ਮੀਂਹ
(ਈ) ਆਪਾਂ
(ਸ) ਲਗ ਗਈ/ਪੈਂਦਾ ਰਿਹਾ/ਹੋ ਗਿਆ/ਭਰਦੇ/ਆ ਜਾਂਦੀ/ਰੁਕੇ/ਚਲਦਾ ਰਿਹਾ ਵੱਢਦੇ ਛੱਡੇ ਜਾਂਦੇ/ਆਉਂਦਾ/ਪੈ ਗਿਆ/ਰੁਕਿਆ ਰਹਿੰਦਾ/ਆਉਂਦੇਕਰਦੇ ਬੈਠਣਾ ਪੈਂਦਾ/ਉੱਡ ਜਾਂਦੇ/ਆ ਪੈਂਦੇਖੜਕਾਈ ਜਾਂਦਾ/ਹੋ ਗਏ/ਬੋਲਿਆ। ਪਊ ਊਂਡ ਲੈਣਗੇ।
ਉੱਤਰ :
(ਸ) ਲਗ ਗਈ/ਪੈਂਦਾ ਰਿਹਾਹੋ ਗਿਆ/ਭਰਦੇਆ ਜਾਂਦੀ/ਰੁਕੇ/ਚਲਦਾ ਰਿਹਾ। ਵੱਢਦੇ/ਛੱਡੇ ਜਾਂਦੇ/ਆਉਂਦਾ/ਪੈ ਗਿਆ/ਰੁਕਿਆ ਰਹਿੰਦਾ/ਆਉਂਦੇਕਰਦੇ/ਬੈਠਣਾ ਪੈਂਦਾ ਉੱਡ ਜਾਂਦੇ ਆ ਪੈਂਦੇ/ਖੜਕਾਈ ਜਾਂਦਾ/ਹੋ ਗਏ/ਬੋਲਿਆ/ਪਉ/ਊਂਡ ਲੈਣਗੇ।
ਪ੍ਰਸ਼ਨ 18.
ਮੰਜੀਆਂ ਦਾ ਲਿੰਗ ਬਦਲੋ
(ਉ) ਮੰਜੇ
(ਅ) ਚਾਰਪਾਈ
(ੲ) ਮੱਜੇ
(ਸ) ਮੱਝੀਆਂ।
ਉੱਤਰ :
(ੳ) ਮੰਜੇ।
ਪ੍ਰਸ਼ਨ 19.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਕਿਰਿਆ ਹੈ ?
(ਉ ਬੋਲਿਆ
(ਅ) ਪੀਪਾ
(ਈ) ਆਪਾਂ
(ਸ) ਸਾਨੂੰ।
ਉੱਤਰ :
(ਉ) ਬੋਲਿਆ
ਪ੍ਰਸ਼ਨ 20.
‘ਪੰਛੀ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।
ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਲਿਖੋ।
ਉੱਤਰ :
ਅਸੀਂ, ਆਪਾਂ।
ਪ੍ਰਸ਼ਨ 22.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ ()
(ਅ) ਕਾਮਾ, ()
(ਈ) ਦੋਹਰੇ ਪੁੱਠੇ ਕਾਮੇ ()
(ਸ) ਜੋੜਨੀ ()
(ਹ) ਛੁੱਟ – ਮਰੋੜੀ ()
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਦੋਹਰੇ ਪੁੱਠੇ ਕਾਮੇ ( ‘ ‘ )
(ਸ) ਜੋੜਨੀ ( , )
(ਹ) ਛੁੱਟ – ਮਰੋੜੀ ( ‘ )
ਪ੍ਰਸ਼ਨ 23.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
ਉੱਤਰ :
2. ਤਾਏ ਦੇ ਕਹੇ ਮੁਤਾਬਕ ਮੈਂ ਉਨੀਂ ਪੈਰੀਂ ਘਰੋਂ ਚਾਹ ਤੇ ਗੁਲਗੁਲੇ ਲੈ ਕੇ ਖੇਤ ਨੂੰ ਮੁੜ ਪਿਆ ਕਣੀਆਂ ਦੇ ਬਰੀਕ – ਬਰੀਕ ਬਾਰੇ ਵਿੱਚ ਮੈਂ ਵੇਖਿਆ ਕਿ ਕਿੰਨੇ ਹੀ ਗੰਡੋਏ ਧਰਤੀ ‘ਤੇ ਗੈਂਗ ਰਹੇ ਸਨ। ਗੰਡੋਇਆਂ ‘ਤੇ ਪੈਰ ਧਰਨ ਤੋਂ ਗੁਰੇਜ਼ ਕਰਦਾ ਹੋਇਆ ਮੈਂ ਕਦੀ ਲੰਮੀ ਤੇ ਕਦੇ ਛੋਟੀ ਭਿੰਘ ਭਰਦਾ ਖੇਤ ਵੱਲ ਨੂੰ ਤੁਰਦਾ ਗਿਆ ਫਿਰਨੀ ਤੋਂ ਖੇਤ ਵੱਲ ਮੁੜਦਿਆਂ ਜਦੋਂ ਮੈਂ ਮੱਕੀ ਦੇ ਖੇਤ ਦੀ ਵੱਟ ਤੋਂ ਲੰਘ ਰਿਹਾ ਸੀ, ਤਾਂ ਅਣਦੇਖੀ ਕਾਰਨ ਮੇਰਾ ਪੈਰ ਵੱਟ ‘ਤੇ ਪਏ ਇੱਕ ਸੱਪ ’ਤੇ ਜਾ ਟਿਕਿਆ। ਮੈਂ ਡਰ ਗਿਆ ਪਰ ਉਸ ਨੇ ਮੈਨੂੰ ਕੁੱਝ ਨਾ ਕਿਹਾ, ਸਗੋਂ ਉਹ ਤਾਂ ਟਿਕ – ਟਿਕੀ ਲਾ ਕੇ ਵੱਟ ’ਚ ਖੁੱਡ ਪੁੱਟ ਰਹੇ ਚੂਹੇ ਵੱਲ ਵੇਖ ਰਿਹਾ ਸੀ। ਸੱਪ ਵੀ ਭੁੱਖਾ ਲੱਗਦਾ ਸੀ।
ਮੈਂ ਸੱਪ ਨੂੰ ਨਾ ਮਾਰਿਆ, ਕਿਉਂਕਿ ਉਸ ਨੇ ਮੈਨੂੰ ਕੁੱਝ ਨਹੀਂ ਸੀ ਕਿਹਾ ਚੂਹੇ ਨੂੰ ਮਾਰਨ ਵਿੱਚ ਰੁੱਝਿਆ ਸੱਪ ਮੈਨੂੰ ਮੇਰੀ ਮਦਦ ਕਰਦਾ ਪ੍ਰਤੀਤ ਹੋਇਆ। ਚੂਹੇ ਵੀ ਮੱਕੀ ਦੇ ਟਾਂਡਿਆਂ ‘ਤੇ ਚੜ੍ਹ ਕੇ ਆਪਣੇ ਤਿੱਖੇ ਦੰਦਾਂ ਨਾਲ ਛੱਲੀਆਂ ਦਾ ਨੁਕਸਾਨ ਕਰ ਜਾਂਦੇ ਹਨ। ਮਨ ‘ਚ ਅਜਿਹੇ ਖ਼ਿਆਲਾਂ ਮੈਂ ਮਣੇ ਵੱਲ ਨੂੰ ਹੋ ਤੁਰਿਆ। ਮੈਂ ਚਾਹ ਦੀ ਕੇਤਲੀ ਤੇ ਗੁਲਗੁਲੇ ਮਲ੍ਹੇ ‘ਤੇ ਬੈਠੇ ਤਾਏ ਨੂੰ ਫੜਾ ਦਿੱਤੇ। ਤਾਇਆ ਚਾਹ ਤੇ ਗੁਲਗੁਲਿਆਂ ਦਾ ਅਨੰਦ ਲੈਣ ਲੱਗਾ। ਸਾਹਮਣੇ ਰੁੱਖਾਂ ‘ਤੇ ਬੈਠੇ ਪੰਛੀਆਂ ਦਾ ਧਿਆਨ ਸਾਡੇ ਵਿੱਚ ਹੀ ਸੀ।
ਮੈਨੂੰ ਜਾਪਿਆ ਜਿਵੇਂ ਉਹ ਮਨੋਂ – ਮਨੀਂ ਸਾਨੂੰ ਕੋਸ ਰਹੇ ਸਨ ਕਿ ਰਾਖੇ ਆਪ ਤਾਂ ਖਾ – ਪੀ ਰਹੇ ਨੇ ਤੇ ਸਾਨੂੰ ਇੱਕ ਦਾਣਾ ਵੀ ਨਹੀਂ ਹੁੰਗਣ ਦਿੰਦੇ। ਭੁੱਖ ਨਾਲ ਲਾਚਾਰ ਹੋਇਆ ਇੱਕ ਕਾਂ ਸਾਹਮਣੀ ਕਿੱਕਰ ਤੋਂ ਉੱਡਿਆ ਸਾਡੇ ਰੌਲੇ – ਰੱਪੇ ਦੌਰਾਨ ਉਹ ਬਿਨਾਂ ਖੰਭ ਹਿਲਾਏ ਮੱਕੀ ’ਤੇ ਏਦਾਂ ਡਿੱਗਿਆ, ਜਿਵੇਂ ਉਸ ਵਿੱਚ ਸਾਹ – ਸਤ ਹੀ ਨਾ ਹੋਵੇ।
ਰੌਲਾ ਪਾਏ ਤੋਂ ਵੀ ਉਹ ਨਾ ਉੱਡਿਆ। ਮੈਂ ਵੇਖਿਆ, ਉਹ ਛੱਲੀ ਤੇ ਟਾਂਡੇ ਦੇ ਵਿਚਕਾਰ ਪੌਂਚੇ ਅੜਾਈ ਬੈਠਾ ਸੀ। ਕਈ ਦਿਨਾਂ ਦੀ ਭੁੱਖ ਦੀ ਕਮਜ਼ੋਰੀ ਕਾਰਨ ਉਸ ਵਿੱਚ ਛੱਲੀ ਨੂੰ ਛਿੱਲਣ ਦੀ ਹਿੰਮਤ ਵੀ ਨਹੀਂ ਸੀ। ਮੈਂ ਉਸ ਦੇ ਨੇੜੇ ਗਿਆ, ਪਰ ਉਹ ਨਾ ਉੱਡਿਆ ਤੇ ਨਾ ਹੀ ਡਰਿਆ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :
ਪ੍ਰਸ਼ਨ 1.
ਇਹ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਛੱਲੀਆਂ ਦੇ ਰਾਖੇ
(ਅ) ਹਰਿਆਵਲ ਦੇ ਬੀਜ
(ਈ) ਗੱਗੂ
(ਸ) ਦਲੇਰੀ।
ਉੱਤਰ :
(ੳ) ਛੱਲੀਆਂ ਦੇ ਰਾਖੇ
ਪ੍ਰਸ਼ਨ 2.
ਇਹ ਪੈਰਾ ਜਿਸ ਪਾਠ ਵਿਚੋਂ ਲਿਆ ਗਿਆ ਹੈ, ਉਸਦੇ ਲੇਖਕ ਦਾ ਨਾਂ ਲਿਖੋ।
(ਉ) ਗੋਪਾਲ ਸਿੰਘ
(ਅ) ਨਾਨਕ ਸਿੰਘ
(ਈ) ਡਾ: ਗੁਰਮੀਤ ਸਿੰਘ ਬੈਦਵਾਣ
(ਸ) ਦਰਸ਼ਨ ਸਿੰਘ ਆਸ਼ਟ
ਉੱਤਰ :
(ਇ) ਡਾ: ਗੁਰਮੀਤ ਸਿੰਘ ਬੈਦਵਾਣ
ਪ੍ਰਸ਼ਨ 3.
ਲੇਖਕ ਘਰੋਂ ਕੀ ਲੈ ਕੇ ਖੇਤ ਵਲ ਮੁੜਿਆ ?
(ਉ) ਰੋਟੀ ਤੇ ਲੱਸੀ
(ਅ) ਚਾਹ ਤੇ ਗੁਲਗੁਲੇ
(ਇ) ਦੁੱਧ ਤੇ ਲੱਡ ਸ ਮੀਰ !
ਉੱਤਰ :
(ਅ) ਚਾਹ ਤੇ ਗੁਲਗੁਲੇ।
ਪ੍ਰਸ਼ਨ 4.
ਧਰਤੀ ‘ਤੇ ਕੀ ਗੈਂਗ ਰਿਹਾ ਸੀ ?
(ੳ) ਗੰਡੋਏ
(ਅ) ਕਿਰਲੇ
(ਈ) ਕਿਰਲੀਆਂ
(ਸ) ਸੱਪ !
ਉੱਤਰ :
(ੳ) ਗੰਡੋਏ।
ਪ੍ਰਸ਼ਨ 5.
ਲੇਖਕ ਦਾ ਪੈਰ ਕਿਸ ਉੱਤੇ ਜਾ ਟਿਕਿਆ ?
(ਉ) ਗੰਡੋਏ ਉੱਪਰ
(ਅ) ਸੱਪ ਉੱਪਰ
(ਈ) ਕਿਰਲੇ ਉੱਪਰ
(ਸ) ਚੂਹੇ ਉੱਪਰ।
ਉੱਤਰ :
(ਅ) ਸੱਪ ਉੱਪਰ।
ਪ੍ਰਸ਼ਨ 6.
ਸੱਪ ਟਿਕਟਿਕੀ ਲਾ ਕੇ ਕਿਸ ਵਲ ਦੇਖ ਰਿਹਾ ਸੀ ?
(ਉ) ਚੂਹੇ ਵਲ
(ਅ) ਡੱਡੂ ਵਲ
(ਈ) ਗੰਡੋਏ ਵਲ
(ਸ) ਲੇਖਕ ਵਲ
ਉੱਤਰ :
(ੳ) ਚੂਹੇ ਵਲ।
ਪ੍ਰਸ਼ਨ 7.
ਚੂਹੇ ਟਾਂਡਿਆਂ ‘ਤੇ ਚੜ੍ਹ ਕੇ ਕੀ ਕਰਦੇ ਸਨ ?
(ਉ) ਬੂਟੇ ਦਾ ਨੁਕਸਾਨ
(ਅ) ਛੱਲੀਆਂ ਦਾ ਨੁਕਸਾਨ
(ਇ) ਪੱਤੀਆਂ ਦਾ ਨੁਕਸਾਨ
(ਸ) ਤਣੇ ਦਾ ਨੁਕਸਾਨ।
ਉੱਤਰ :
(ਅ) ਛੱਲੀਆਂ ਦਾ ਨੁਕਸਾਨ।
ਪ੍ਰਸ਼ਨ 8.
ਲੇਖਕ ਨੇ ਚਾਹ ਤੇ ਗੁਲਗੁਲੇ ਕਿਸ ਨੂੰ ਫੜਾਏ ?
(ਉ) ਤਾਏ ਨੂੰ
(ਅ) ਚਾਚੇ ਨੂੰ
(ਈ) ਭਰਾ ਨੂੰ
(ਸ) ਭੈਣ ਨੂੰ।
ਉੱਤਰ :
(ਉ) ਤਾਏ ਨੂੰ !
ਪ੍ਰਸ਼ਨ 9.
ਭੁੱਖ ਨਾਲ ਲਾਚਾਰ ਇਕ ਕਾਂ ਕਿੱਥੋਂ ਉੱਡਿਆ ?
(ਉ) ਕਿੱਕਰ ਤੋਂ
(ਅ) ਬੋਹੜ ਤੋਂ
(ਈ) ਸ਼ਰੀਂਹ ਤੋਂ
(ਸ) ਫਲਾਹ ਤੋਂ।
ਉੱਤਰ :
(ੳ) ਕਿੱਕਰ ਤੋਂ।
ਪ੍ਰਸ਼ਨ 10.
ਕਾਂ ਲੇਖਕ ਦੇ ਨੇੜੇ ਜਾਣ ‘ਤੇ ਵੀ ਕਿਉਂ ਨਾ ਉੱਡ ਸਕਿਆ ?
(ੳ) ਭੁੱਖ ਕਰਕੇ
(ਅ) ਡਰ ਕਰਕੇ
(ਇ) ਬਿਮਾਰ ਹੋਣ ਕਰਕੇ
(ਸ) ਪਿਆਸ ਕਰਕੇ।
ਉੱਤਰ :
(ੳ) ਭੁੱਖ ਕਰਕੇ।
ਪ੍ਰਸ਼ਨ 11.
ਇਸ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਕਮਜ਼ੋਰੀ
(ਅ) ਖ਼ਿਆਲੀਂ
(ਇ) ਦਾਦਾ
(ਸ) ਤਾਏ ਪੈਰੀਂ/ਘਰੋਂ ਚਾਹ/ਗੁਲਗੁਲੇ/ਖੇਤੇ/ਰੀਡੋਏ ਗੰਡੋਇਆਂ/ਪੈਰ/ਛਿੰਘ ਫਿਰਨੀ/ਵੱਟਸੱਪ/ਚੂਹੇ/ਟਾਂਡਿਆਂ/ਦੰਦਾਂ/ਛੱਲੀਆਂ/ਮਣੇ / ਕੇਤਲੀ/ਰੁੱਖਾਂ ਪੰਛੀਆਂ/ਰਾਖੇਕਾਂ/ਕਿੱਕਰ/ਖੰਭਰੌਲਾਟਾਂਡੇ/ਪੌਂਚੇ/ਦਿਨਾਂ।
ਉੱਤਰ :
(ਸ) ਤਾਏਪੈਰੀਂ/ਘਰੋਂ/ਚਾਹ/ਗੁਲਗੁਲੇਖੇਤ/ਗੰਡੋਏ ਗੰਡੋਇਆਂ/ਪੈਰ/ਛਿੰਘ/ ਫਿਰਨੀ/ਵੱਟ/ਸੱਪ/ਚੂਹੇ/ਟਾਂਡਿਆਂ/ਦੰਦਾਂ ਛੱਲੀਆਂ/ਮਣੇ ਕੇਤਲੀ/ਰੁੱਖਾਂ/ਪੰਛੀਆਂ/ਰਾਖੇ/ਕਾਂ/ ਕਿੱਕਰ/ਖੰਭਰੌਲਾ/ਟਾਂਡੇ/ਪੌਂਚੇ/ਦਿਨਾਂ।
ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਉੱਤਮ ਪੁਰਖ ਪੜਨਾਂਵ ਦੀ ਠੀਕ ਉਦਾਹਰਨ ਲੱਭੋ :
(ੳ) ਉਨੀਂ
(ਅ) ਉਸ
(ਇ) ਚਾਹ
(ਸ) ਮੈਂ/ਮੇਰਾ/ਮੈਨੂੰ/ਸਾਡੇ।
ਉੱਤਰ :
(ਸ) ਮੈਂ/ਮੇਰਾ/ਮੈਨੂੰਸਾਡੇ
ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਉਸ
(ਅ) ਸੱਪ
(ਇ) ਕਾਰਨ
(ਸ) ਬਰੀਕ – ਬਰੀਕ/ਕਿੰਨੇ ਹੀ/ਲੰਮੀ/ਛੋਟੀ/ਇਕ/ਤਿੱਖੇ/ਸਾਹਮਣੀ।
ਉੱਤਰ :
ਬਰੀਕ – ਬਰੀਕ/ਕਿੰਨੇ ਹੀ/ਲੰਮੀ/ਛੋਟੀ/ਇਕ/ਤਿੱਖੇ/ਸਾਹਮਣੀ।
ਪ੍ਰਸ਼ਨ 14.
ਉਪਰੋਕਤ ਪੈਰੇ ਵਿਚ ਕਿਰਿਆ ਦੀ ਠੀਕ ਉਦਾਹਰਨ ਚੁਣੋ –
(ਉ) ਤਾਏ
(ਅ) ਕਿਉਂਕਿ
(ਇ) ਲਾਚਾਰ
(ਸ) ਮੁੜ ਪਿਆ/ਵੇਖਿਆ/ਗੈਂਗ ਰਹੇ ਸਨ/ਤੁਰਦਾ ਗਿਆ/ਲੰਘ ਰਿਹਾ ਸੀ ਟਿਕਿਆ/ਡਰ ਗਿਆ/ਕਿਹਾ/ਵੇਖ ਰਿਹਾ ਸੀ/ਲਗਦਾ ਸੀ/ਮਾਰਿਆ/ਸੀ ਕਿਹਾ/ ਹੋਇਆਕਰ ਜਾਂਦੇ ਸਨ/ਤੁਰਿਆ/ਫੜਾ ਦਿੱਤੇ ਲੈਣ ਲੱਗਾ/ਸੀ/ ਜਾਪਿਆ/ਕੋਸ ਰਹੇ ਸਨ/ਖਾ – ਪੀ ਰਹੇ ਸਨ/ਡੂੰਗਣ/ਦਿੰਦੇ/ਉੱਡਿਆ/ਹੋਵੇ ਡਿਗਿਆ/ਬੈਠਾ ਸੀ/ਗਿਆ/ਡਰਿਆ।
ਉੱਤਰ :
(ਸ) ਮੁੜ ਪਿਆ/ਵੇਖਿਆ/ਗੈਂਗ ਰਹੇ ਸਨ/ਤੁਰਦਾ ਗਿਆ/ਲੰਘ ਰਿਹਾ ਸੀ ਟਿਕਿਆ/ਡਰ ਗਿਆ/ਕਿਹਾ/ਵੇਖ ਰਿਹਾ ਸੀਲਗਦਾ ਸੀ/ਮਾਰਿਆ/ਸੀ ਕਿਹਾ/ਹੋਇਆ/ਕਰ ਜਾਂਦੇ ਸਨ/ਤੁਰਿਆ/ਫੜਾ ਦਿੱਤੇ/ਲੈਣ ਲੱਗਾ/ਸੀ/ਜਾਪਿਆ/ਕੋਸ ਰਹੇ ਸਨ/ਖਾ – ਪੀ ਰਹੇ ਸਨ ਨੂੰਗਣ/ਦਿੰਦੇ/ਉੱਡਿਆ/ਹੋਵੇ/ਡਿਗਿਆ/ਬੈਠਾ ਸੀ/ਗਿਆ/ਡਰਿਆ।
ਪ੍ਰਸ਼ਨ 15.
‘ਸੱਪ ਸ਼ਬਦ ਦਾ ਲਿੰਗ ਬਦਲੋ
(ੳ) ਸਪੋਲੀਆ
(ਅ) ਸਪੋਲੀ
(ਇ) ਸੱਪਣੀ
(ਸ) ਸਾਂਪਣੀ।
ਉੱਤਰ :
(ੲ) ਸੱਪਣੀ।
ਪ੍ਰਸ਼ਨ 16.
‘ਕਾਂ ਸ਼ਬਦ ਦਾ ਲਿੰਗ ਬਦਲੋ
(ਉ ਕਾਂਵੀ
(ਅ) ਕਾਂਉਣੀ
(ਇ) ਕਾਂਉਨੀ।
(ਸ) ਕਾਂਵਣੀ।
ਉੱਤਰ :
(ਆ) ਕਾਂਉਣੀ।
ਪ੍ਰਸ਼ਨ 17.
‘ਗੰਡੋਏ’ ਸ਼ਬਦ ਦਾ ਇਕ – ਵਚਨ ਰੂਪ ਕੀ ਹੋਵੇਗਾ ?
(ਉ) ਗੰਡ – ਗੰਡੋਆ
(ਅ) ਗੰਡੋਆ
(ਈ) ਗੰਡੋਇਆ
(ਸ) ਗੰਡਾ
ਉੱਤਰ :
(ਅ) ਗੰਡੋਆ !
ਪ੍ਰਸ਼ਨ 18.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਕਿਰਿਆ ਹੈ ?
(ੳ) ਉੱਡਿਆ
(ਅ) ਉਡਾਰੀ
(ਈ) ਉਡਾਰੁ
(ਸ) ਉਡਾਰ
ਉੱਤਰ :
(ੳ) ਉੱਡਿਆ।
ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਕੋਈ ਦੋ ਪੜਨਾਂਵ ਚੁਣੇ
ਉੱਤਰ :
ਮੈਂ, ਉਸ।
ਪ੍ਰਸ਼ਨ 24.
ਉਪਰੋਕਤ ਪੈਰੇ ਵਿਚੋਂ ਦੋ ਬਹੁਵਚਨ ਸ਼ਬਦ ਲਿਖੋ।
ਉੱਤਰ :
ਗੁਲਗੁਲੇ, ਪੰਛੀਆਂ ਤੋਂ
ਪ੍ਰਸ਼ਨ 21.
‘ਗੁਲਗੁਲਾ’ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।
ਪ੍ਰਸ਼ਨ 2.
‘ਤੁਰਿਆਂ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ।
ਪ੍ਰਸ਼ਨ 23.
‘ਚੂਹੇ ਦਾ ਇਸਤਰੀ ਲਿੰਗ ਲਿਖੋ !
ਉੱਤਰ :
ਚੂਹੀ।
ਪ੍ਰਸ਼ਨ 24.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਇ) ਜੋੜਨੀ
(ਸ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਇ) ਜੋੜਨੀ ( – )
(ਸ) ਛੁੱਟ – ਮਰੋੜੀ ( ‘ )
ਪ੍ਰਸ਼ਨ 25.
ਹੇਠ ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ –
ਉੱਤਰ :
2. ਵਿਆਕਰਨ ਤੇ ਰਚਨਾਤਮਕ ਕਾਰਜ
ਪ੍ਰਸ਼ਨ 1.
ਯੋਜਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਰੂਪ ਅਤੇ ਵਰਤੋਂ ਦੇ ਪੱਖ ਤੋਂ ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ :
1. ਇਕਹਿਰੇ ਯੋਜਕ
2 ਸੰਯੁਕਤ ਯੋਜਕ।
1. ਇਕਹਿਰੇ ਯੋਜਕ : ਜਿਹੜੇ ਯੋਜਕ ਇੱਕ ਹੀ ਸ਼ਬਦ ਦੇ ਬਣੇ ਹੁੰਦੇ ਹਨ, ਉਨ੍ਹਾਂ ਨੂੰ ਇਕਹਿਰੇ ਯੋਜਕ ਕਿਹਾ ਜਾਂਦਾ ਹੈ; ਜਿਵੇਂ – ਤੇ, ਅਤੇ, ਪਰ, ਕਿ, ਕਿਉਂਕਿ ਆਦਿ।
2. ਸੰਯੁਕਤ ਯੋਜਕ : ਦੋ ਜਾਂ ਦੋ ਤੋਂ ਵੱਧ ਸ਼ਬਦਾਂ ਤੋਂ ਮਿਲ ਕੇ ਬਣੇ ਹੋਏ ਯੋਜਕਾਂ ਨੂੰ ਸੰਯੁਕਤ ਯੋਜਕ ਆਖਿਆ ਜਾਂਦਾ ਹੈ; ਜਿਵੇਂ – ਇਸ ਲਈ, ਤਾਂ ਕਿ, ਤਦੇ ਹੀ, ਫਿਰ ਵੀ ਆਦਿ।
3. ਔਖੇ ਸ਼ਬਦਾਂ ਦੇ ਅਰਥ।
- ਭਾਦੋਂ – ਇਕ ਦੇਸੀ ਮਹੀਨੇ ਦਾ ਨਾਂ; ਇਹ ਮਹੀਨਾ ਅੱਧ ਅਗਸਤ ਤੋਂ ਅੱਧ ਸਤੰਬਰ ਤਕ ਹੁੰਦਾ ਹੈ।
- ਝੜੀ ਲਗ ਗਈ – ਲਗਾਤਾਰ ਕਈ ਦਿਨ ਮੀਂਹ ਪੈਂਦਾ ਰਿਹਾਂ।
- ਸਿਲਸਿਲਾ – ਲੜੀ, ਰੁਝਾਨ, ਅਮਲ
- ਮਣਾ – ਖੇਤ ਵਿਚ ਰਾਖੀ ਕਰਨ ਲਈ ਬਣਾਈ ਉੱਚੀ ਥਾਂ।
- ਲਾਚਾਰ – ਬੇਵੱਸ। ਅੱਖ ਦੇ ਫੋਰ
- ਵਿਚ – ਇਕ ਦਮ, ਬਹੁਤ ਛੇਤੀ।
- ਹੜਾਤ – ਹੜਾਤ – ਪੰਛੀਆਂ ਨੂੰ ਉਡਾਉਣ ਲਈ ਮੁੰਹੋਂ ਕੱਢੀ ਜਾਣ ਵਾਲੀ ਕੁਰੱਖਤ ਜਿਹੀ ਅਵਾਜ਼।
- ਬੁੰਡ ਲੈਣਾ – ਦੰਦਾਂ ਜਾਂ ਚੁੰਝਾਂ ਨਾਲ
- ਤੋੜ – ਤੋੜ ਕੇ ਖਾ ਜਾਣਾ।
- ਨਿਗਰਾਨੀ – ਰਾਖੀ।
- ਹੋ – ਹੱਲਾ – ਰੌਲਾ ਗਰੁੱਚ
- ਹੋਇਆ – ਬੁਰੀ ਤਰ੍ਹਾਂ ਭਿੱਜਾ ਹੋਇਆ।
- ਗੋਪੀਆਂ – ਗੁਲੇਲੇ ਜਾਂ ਵੱਟੇ ਨੂੰ ਦੂਰ ਵਗਾਹ ਕੇ ਮਾਰਨ ਵਾਲਾ ਦੇਸੀ ਯੰਤਰ !
- ਮੁਤਾਬਕ – ਅਨੁਸਾਰ
- ਬਾਰੇ – ਫੁਹਾਰ, ਭੂ !
- ਅਣਦੇਖੀ – ਬੇਧਿਆਨੀ।
- ਟਿਕਟਿਕੀ ਲਾ ਕੇ ਨਜ਼ਰ ਟਿਕਾ ਕੇ ਕੋਸ ਰਹੇ – ਬੁਰਾ – ਭਲਾ ਕਹਿ ਰਹੇ।
- ਲਾਚਾਰ – ਬੇਵੱਸ।
- ਪੌਹਚੇ – ਪੰਛੀ ਦੇ ਪੈਰ
- ਅਹਿਸਾਸ – ਮਹਿਸੂਸ ਤਾਕ
- ਵਿਚ – ਨੁਕਸਾਨ ਪੁਚਾਉਣ ਦੀ ਉਡੀਕ ਵਿੱਚ।
- ਸਾਹ – ਸਤ ਨਾ
- ਹੋਣਾ – ਬਿਲਕੁਲ ਜਾਨ ਨਾ ਹੋਣੀ !
- ਤਿਹਾੜੇ – ਪਿਆਸ ਸਮਰੱਥ – ਯੋਗ