Punjab State Board PSEB 8th Class Punjabi Book Solutions Chapter 22 ਸ਼ਿਵ ਸਿੰਘ : ਬੁੱਤ – ਘਾੜਾ Textbook Exercise Questions and Answers.
PSEB Solutions for Class 8 Punjabi Chapter 22 ਸ਼ਿਵ ਸਿੰਘ : ਬੁੱਤ – ਘਾੜਾ (1st Language)
Punjabi Guide for Class 8 PSEB ਸ਼ਿਵ ਸਿੰਘ : ਬੁੱਤ – ਘਾੜਾ Textbook Questions and Answers
ਸ਼ਿਵ ਸਿੰਘ : ਬੁੱਤ – ਘਾੜਾ ਪਾਠ-ਅਭਿਆਸ
1. ਦੱਸ :
(ਉ) ਸ਼ਿਵ ਸਿੰਘ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ?
ਉੱਤਰ :
ਸ਼ਿਵ ਸਿੰਘ ਦਾ ਜਨਮ 1938 ਵਿਚ ਪਿੰਡ ਬਸੀ ਗੁਲਾਮ ਹੁਸੈਨ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ।
(ਅ) ਸ਼ਿਵ ਸਿੰਘ ਦਾ ਬਚਪਨ ਕਿਵੇਂ ਬੀਤਿਆ ?
ਉੱਤਰ :
ਸ਼ਿਵ ਸਿੰਘ ਦੇ ਮਾਂ – ਬਾਪ ਨੇ ਉਸ ਨੂੰ ਖੁੱਲ੍ਹੇ – ਡੁੱਲ੍ਹੇ ਮਾਹੌਲ ਵਿਚ ਪਾਲਿਆ। ਉਨ੍ਹਾਂ ਨੇ ਉਸ ਨੂੰ ਗੁਰਬਾਣੀ, ਲੋਕ – ਕਥਾਵਾਂ ਤੇ ਲੋਕ – ਸਾਹਿਤ ਤੋਂ ਜਾਣੂ ਕਰਾਇਆ। ਉਸ ਨੂੰ ਬਚਪਨ ਤੋਂ ਹੀ ਕੁਦਰਤ ਨਾਲ ਲਗਾਓ ਸੀ। ਉਹ ਆਪਣੇ ਪਿੰਡ ਕੋਲੋਂ ਲੰਘਦੇ ਭੰਗੀ ਚੋ ਵਿਚ ਚਲਾ ਜਾਂਦਾ ਤੇ ਰੇਤ ਨਾਲ ਆਪਣੇ ਪੈਰਾਂ ਉੱਤੇ ਘਰ ਉਸਾਰਦਾ ਤੇ ਚੀਕਣੀ ਮਿੱਟੀ ਨਾਲ ਘੁੱਗੂ – ਘੋੜੇ ਬਣਾਉਂਦਾ ਚੋ ਦੇ ਸਰਕੰਡੇ ਨਾਲ ਬਾਲ – ਖਿਡੌਣੇ – ਊਠ, ਘੋੜੇ, ਛੁਣਛੁਣੇ ਤੇ ਪੰਛੀ – ਬਣਾ – ਬਣਾ ਕੇ ਆਪਣੇ ਸ਼ੌਕ ਪੂਰੇ ਕਰਦਾ। ਉਹ ਪਾਣੀ ਵਿਚ ਤਰਦੀਆਂ ਲੱਕੜੀਆਂ ਨੂੰ ਬਾਹਰ ਕੱਢ ਲੈਂਦਾ ਅਤੇ ਉਨ੍ਹਾਂ ਵਿਚੋਂ ਪਸ਼ੂਆਂ ਤੇ ਜਾਨਵਰਾਂ ਦੇ ਰੂਪ ਘੜਨ ਲਗਦਾ।
ਬੁੱਤ-ਤਰਾਸ਼ੀ ਕਰਨ ਵੇਲੇ ਸ਼ਿਵ ਸਿੰਘ ਕੀ ਮਹਿਸੂਸ ਕਰਦਾ ਸੀ ?
(ਸ) ਕਲਾ ਦੀ ਖੋਜ ਸੰਬੰਧੀ ਸ਼ਿਵ ਸਿੰਘ ਨੂੰ ਕਿਹੜੇ ਦੇਸ ਦੀ ਸਰਕਾਰ ਵੱਲੋਂ ਬੁਲਾਇਆ ਗਿਆ ਅਤੇ ਉੱਥੇ ਆਪ ਨੂੰ ਕਿਹੋ-ਜਿਹਾ ਤਜਰਬਾ ਹਾਸਲ ਹੋਇਆ ?
ਉੱਤਰ :
ਕਲਾ ਦੀ ਖੋਜ ਲਈ ਸ਼ਿਵ ਸਿੰਘ ਨੂੰ ਜਰਮਨ ਸਰਕਾਰ ਵਲੋਂ ਵਜ਼ੀਫਾ ਦੇ ਕੇ ਬੁਲਾਇਆ ਗਿਆ। ਉੱਥੇ ਰਹਿੰਦਿਆਂ ਆਪ ਨੇ ਪਿੱਤਲ, ਤਾਂਬੇ, ਸਟੀਲ, ਜਿਸਤੀ ਪਾਈਪ ਅਤੇ ਨਵੀਂ ਸਾਮਗਰੀ ਦੀ ਬੁੱਤ – ਤਰਾਸ਼ੀ ਵਿਚ ਵਰਤੋਂ ਕੀਤੀ, ਜੋ ਇਕ ਨਵਾਂ ਅਨੁਭਵ ਸੀ।
(ਹ) ਸ਼ਿਵ ਸਿੰਘ ਦੀਆਂ ਕਲਾ-ਪ੍ਰਦਰਸ਼ਨੀਆਂ ਕਿਹੜੇ-ਕਿਹੜੇ ਦੇਸ਼ਾਂ ਵਿੱਚ ਲੱਗ ਚੁੱਕੀਆਂ ਹਨ ?
ਉੱਤਰ :
ਸ਼ਿਵ ਸਿੰਘ ਦੀਆਂ ਕਲਾ ਪ੍ਰਦਰਸ਼ਨੀਆਂ ਅਮਰੀਕਾ, ਜਰਮਨੀ, ਫ਼ਰਾਂਸ, ਸਵਿਟਜ਼ਰਲੈਂਡ, ਡੈਨਮਾਰਕ, ਸਵੀਡਨ, ਕੈਨੇਡਾ, ਸ੍ਰੀ ਲੰਕਾ, ਸਿੰਗਾਪੁਰ, ਸਕਾਟਲੈਂਡ, ਇੰਗਲੈਂਡ ਤੇ ਹਾਲੈਂਡ ਵਿਚ ਲੱਗ ਚੁੱਕੀਆਂ ਹਨ।
(ਕ) ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਿਵ ਸਿੰਘ ਦੀ ਕਲਾ ਕਿੱਥੇ ਅਤੇ ਕਿਸ ਰੂਪ ਵਿੱਚ ਦੇਖੀ ਜਾ ਸਕਦੀ ਹੈ ?
ਉੱਤਰ :
ਸ਼ਿੰਵ ਸਿੰਘ ਦੀ ਅਦਭੁਤ ਕਲਾ ਦਾ ਨਮੂਨਾ ‘ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਚ ਦੇਖਿਆ ਜਾ ਸਕਦਾ ਹੈ ਉੱਥੇ 15 ਫੁੱਟ ਉੱਚੇ ਸੀਮਿੰਟ ਕੰਕਰੀਟ.ਤੇ. ਲੋਹੇ ਦੇ ਵੱਡ – ਅਕਾਰੀ ਵਾਯੂਮੰਡਲ – ਬੁੱਤ ਕੁਦਰਤ ਦੇ ਅਨੰਤ ਰੂਪਾਂ ਨੂੰ ਪੇਸ਼ ਕਰਦੇਂ ਹਨ। ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਚ ਸ਼ਿਵ ਸਿੰਘ ਦੀ ਲੋਹੇ ਦੇ ਪਾਈਪਾਂ ਦੀ ਕਲਾਕਿਰਤ’ ਪੰਜਾਬ, ਦੇ ਭੰਗੜਾ ਪਾਉਂਦੇ ਜੁਆਨ ਆਪਣੀ ਵੱਖਰੀ ਪਛਾਣ ਰੱਖਦੀ ਹੈ
(ਖ) ਸ਼ਿਵ ਸਿੰਘ ਨੂੰ ਇੱਕ ਕਲਾਕਾਰ ਵਜੋਂ ਕਿਹੜੇ-ਕਿਹੜੇ ਇਨਾਮ-ਸਨਮਾਨ ਪ੍ਰਾਪਤ ਹੋ ਚੁੱਕੇ ਹਨ ?
ਉੱਤਰ :
ਸ਼ਿਵ ਸਿੰਘ ਨੂੰ ਇੱਕ ਕਲਾਕਾਰ ਵਜੋਂ ਬਹੁਤ ਸਾਰੇ ਇਨਾਮ – ਸਨਮਾਨ ਪ੍ਰਾਪਤ ਹੋਏ। 1979 ਵਿਚ ਉਸ ਨੂੰ ਇਕ ਉੱਤਮ ਕਲਾਕਾਰ ਵਜੋਂ ਸਨਮਾਨਿਆ ਗਿਆ। ਉਸੇ ਸਾਲ ਪੰਜਾਬ ਆਰਟ ਕੌਂਸਲ, ਚੰਡੀਗੜ੍ਹ ਨੇ ਉਸ ਨੂੰ ਸਿਰਮੌਰ ਕਲਾਕਾਰ ਦਾ ਸਨਮਾਨ ਦਿੱਤਾ। 1991 ਵਿਚ ਹਰਿਆਣਾ ਸਰਕਾਰ ਨੇ ਉਸ ਨੂੰ ਸੂਰਜ ਕੁੰਡ ਕਰਾਫਟ ਮੇਲੇ ਵਿਚ ਸਨਮਾਨਿਤ ਕੀਤਾ। ਪੰਜਾਬ ਲਲਿਤ ਕਲਾ ਅਕਾਦਮੀ, ਚੰਡੀਗੜ੍ਹ ਨੇ ਵੀ.ਉਸ ਨੂੰ ਪੁਰਸਕ੍ਰਿਤ ਕੀਤਾ। ਆਪ ਲਲਿਤ ਕਲਾ ਅਕਾਦਮੀ, ਚੰਡੀਗੜ੍ਹ ਦੇ ਪ੍ਰਧਾਨ ਰਹੇ ਤੇ ਨੈਸ਼ਨਲ ਅਕਾਦਮੀ, ਦਿੱਲੀ ਦੇ ਮੈਂਬਰ ਰਹੇ।
2. ਔਖੇ ਸ਼ਬਦਾਂ ਦੇ ਅਰਥ :
- ਵਿਦਮਾਨ : ਮੌਜੂਦ
- ਰੂਪਮਾਨ ਕਰਨਾ : ਰੂਪ ਦੇਣਾ, ਤਸਵੀਰ ਪੇਸ਼ ਕਰਨਾ
- ਆਰਟ-ਟੀਚਰ : ਕਲਾ ਸਿਖਾਉਣ ਵਾਲਾ ਅਧਿਆਪਕ
- ਸਿਰਜਣਾਤਮਿਕਤਾ : ਰਚਨਾ ਕਰਨ ਦੀ ਸਮਰੱਥਾ
- ਅਨੁਭਵ : ਗਿਆਨ ਮਹਿਸੂਸ ਕਰਨ ਦਾ ਭਾਵ
- ਸਿਰਮੌਰ : ਸਰਦਾਰ, ਮੋਹਰੀ, ਪ੍ਰਮੁੱਖ
- ਪੁਰਸਕ੍ਰਿਤ ਕੀਤਾ : ਇਨਾਮ ਦਿੱਤਾ
- ਗੁਰੇਜ਼ ਕਰਨਾ : ਪਰਹੇਜ਼ ਕਰਨਾ, ਟਲਨਾ, ਭੱਜਣਾ
- ਵੇਸ : ਪਹਿਰਾਵਾ, ਲਿਬਾਸ, ਪੁਸ਼ਾਕ
3. ਵਾਕਾਂ ਵਿੱਚ ਵਰਤੋ :
ਪ੍ਰੇਰਨਾ-ਤ, ਪ੍ਰਤਿਭਾਸ਼ਾਲੀ, ਨਮੂਨੇ, ਉਤਸ਼ਾਹਿਤ, ਪ੍ਰਗਟਾਵਾ, ਰਹੱਸਮਈ, ਅੰਤਰਰਾਸ਼ਟਰੀ, ਸਿਰਜਣਾ, ਪ੍ਰਥਾ, ਕਿਰਤੀ
ਉੱਤਰ :
- ਪ੍ਰੇਰਨਾ – ਸੋਤ ਉਤਸ਼ਾਹਿਤ ਕਰਨ ਵਾਲਾ, ਪ੍ਰੇਰਨਾ ਦਾ ਕਾਰਨ) – ਕੁਦਰਤ ਭਾਈ ਵੀਰ ਸਿੰਘ ਦੀ ਕਵਿਤਾ ਦਾ ਇਕ ਮੁੱਖ ਪ੍ਰੇਰਣਾ – ਸ੍ਰੋਤ ਸੀ।
- ਪ੍ਰਤਿਭਾਸ਼ਾਲੀ ਬਹੁਤ ਹੀ ਬੁੱਧੀਮਾਨ) – ਪ੍ਰਿੰ: ਸੰਤ ਸਿੰਘ ਸੇਖੋਂ ਇਕ ਪ੍ਰਤਿਭਾਸ਼ਾਲੀ ਲੇਖਕ ਸੀ।
- ਨਮੂਨੇ (ਸੈਂਪਲ ਮਿਲਾਵਟ ਦੀ ਪਰਖ ਕਰਨ ਲਈ) – ਮਿਲਾਵਟ ਦੀ ਪਰਖ ਕਰਨ ਲਈ ਸਿਹਤ ਵਿਭਾਗ ਨੇ ਦੋਧੀਆਂ ਦੁਆਰਾ ਵੇਚੇ ਜਾ ਰਹੇ ਦੁੱਧ ਦੇ ਨਮੂਨੇ ਇਕੱਠੇ ਕੀਤੇ।
- ਉਤਸ਼ਾਹਿਤ ਪੇਰਿਤ, ਹੌਸਲੇ ਨਾਲ ਭਰਨਾ) – ਆਪਣੇ ਕੋਚ ਤੋਂ ਮਿਲੀ ਹੱਲਾ – ਸ਼ੇਰੀ ਤੋਂ ਉਤਸ਼ਾਹਿਤ ਹੋ ਕੇ ਹਾਕੀ ਦੀ ਟੀਮ ਖੇਡ ਦੇ ਮੈਦਾਨ ਵਿਚ ਡਟ ਗਈ।
- ਪ੍ਰਗਟਾਵਾ ਬਿਆਨ, ਜ਼ਿਕਰ) – ਇਸ ਲੇਖ ਵਿਚ ਲੇਖਕ ਨੇ ਬੜੇ ਦੁੱਖ ਭਰੇ ਭਾਵਾਂ ਦਾ ਪ੍ਰਗਟਾਵਾ ਕੀਤਾ ਹੈ।
- ਰਹੱਸਮਈ ਭੇਤ ਭਰੇ) – ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ ਰਹੱਸਮਈ ਭਾਵਾਂ ਨਾਲ ਭਰਪੂਰ ਹਨ।
- ਅੰਤਰ – ਰਾਸ਼ਟਰੀ ਬਹੁ – ਕੌਮੀ) – ਯੂ. ਐਨ. ਓ. ਇਕ ਅੰਤਰ – ਰਾਸ਼ਟਰੀ ਸੰਸਥਾ ਹੈ। 8. ਸਿਰਜਣਾ (ਰਚਨਾ) – ਸਾਰਾ ਸੰਸਾਰ ਪਰਮਾਤਮਾ ਦੀ ਸਿਰਜਣਾ ਹੈ !
- ਪ੍ਰਥਾ (ਰੀਤੀ – ਸਾਡੇ ਦੇਸ਼ ਵਿਚ ਧੀਆਂ ਦੇ ਵਿਆਹ ਵਿਚ ਦਾਜ ਦੇਣ ਦੀ ਪ੍ਰਥਾ ਬੜੀ ਪੁਰਾਣੀ ਹੈ।
- ਕਿਰਤੀ (ਕੁਦਰਤ) – ਚਿਤਰਕਾਰ ਨੇ ਆਪਣੇ ਚਿਤਰ ਵਿਚ ਪ੍ਰਕਿਰਤੀ ਦੇ ਅਦਭੁਤ ਰੰਗਾਂ ਨੂੰ ਖੂਬ ਚਿਤਰਿਆ ਹੈ।
ਵਿਆਕਰਨ :
ਵਾਕ-ਬੋਧ : ਧੁਨੀ ਭਾਸ਼ਾ ਦੀ ਸਭ ਤੋਂ ਨਿੱਕੀ ਇਕਾਈ ਹੈ। ਧੁਨੀਆਂ ਤੋਂ ਸ਼ਬਦ ਬਣਦੇ ਹਨ ਅਤੇ ਸ਼ਬਦਾਂ ਤੋਂ ਵਾਕ । ਇੱਕ ਖ਼ਾਸ ਤਰਤੀਬ ਵਿੱਚ ਰੱਖੇ ਕੁਝ ਸ਼ਬਦਾਂ ਤੋਂ ਵਾਕ ਬਣਦਾ ਹੈ। ਹਰ ਵਾਕ ਕੋਈ ਭਾਵ ਪ੍ਰਗਟ ਕਰਦਾ ਹੈ। ਵਿਆਕਰਨ ਵਿੱਚ ਵਾਕ, ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ।
ਵਾਕਾਂ ਦੀ ਸ਼੍ਰੇਣੀ-ਵੰਡ ਦੋ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਪਹਿਲੀ ਪ੍ਰਕਾਰ ਦੀ ਸ਼੍ਰੇਣੀ-ਵੰਡ ਹੇਠਾਂ ਦਿੱਤੇ ਅਨੁਸਾਰ ਹੈ :
- ਸਧਾਰਨ ਵਾਕ
- ਸੰਜੁਗਤ-ਵਾਕ
- ਮਿਸ਼ਰਿਤ-ਵਾਕ
1. ਸਧਾਰਨ-ਵਾਕ : ਜਿਹੜਾ ਵਾਕ ਵੱਖ-ਵੱਖ ਉਪਵਾਕਾਂ ਵਿੱਚ ਨਾ ਵੰਡਿਆ ਜਾ ਸਕੇ ਅਤੇ ਜਿਸ ਵਿੱਚ ਇੱਕ ਉਦੇਸ਼ ਹੋਵੇ ਅਤੇ ਇੱਕ ਹੀ ਕਿਰਿਆ ਹੋਵੇ, ਉਸ ਨੂੰ ਸਧਾਰਨ-ਵਾਕ ਆਖਦੇ ਹਨ, ਜਿਵੇਂ : ਇੱਥੇ ਸ਼ਿਵ ਸਿੰਘ ਦੇ ਪੁਰਖੇ ਖੇਤੀ-ਬਾੜੀ ਦਾ ਕੰਮ ਕਰਦੇ ਸਨ।
2. ਸੰਜੁਗਤ-ਵਾਕ : ਦੋ ਜਾਂ ਦੋ ਤੋਂ ਵਧੇਰੇ ਉਪਵਾਕਾਂ ਵਾਲਾ ਉਹ ਵਾਕ ਜਿਸ ਦੇ ਸਾਰੇ ਉਪਵਾਕ ਸੁਤੰਤਰ ਹੋਣ ਅਰਥਾਤ ਕੋਈ ਉਪਵਾਕ ਦੂਜੇ ਉੱਤੇ ਆਧਾਰਿਤ ਨਾ ਹੋਵੇ, ਸੰਜੁਗਤ-ਵਾਕ ਕਹਾਉਂਦਾ ਹੈ, ਜਿਵੇਂ : ਵਿੰਗੇ-ਟੇਢੇ ਰੁੱਖ ਉਸ ਨੂੰ ਪਿਆਰੇ ਲੱਗਦੇ ਤੇ ਆਪਣੇ ਆਲੇ-ਦੁਆਲੇ ‘ਚੋਂ ਉਹ ਕਲਾਮਈ-ਦ੍ਰਿਸ਼ ਢੂੰਡਦਾ ਰਹਿੰਦਾ।
3. ਮਿਸ਼ਰਿਤ-ਵਾਕ : ਜਦੋਂ ਇੱਕ ਪ੍ਰਧਾਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਮਿਲ ਕੇ ਇੱਕ ਨਵਾਂ ਵਾਕ ਬਣਾਉਣ, ਉਸ ਨੂੰ ਮਿਸ਼ਰਿਤ ਵਾਕ ਕਿਹਾ ਜਾਂਦਾ ਹੈ, ਜਿਵੇਂ :
– ਜੇ ਪੰਜਾਬ ਦੇ ਇਤਿਹਾਸ ਨੂੰ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈ।
ਇਸ ਪਾਠ ਵਿੱਚੋਂ ਉਪਰੋਕਤ ਤਿੰਨੇ ਕਿਸਮਾਂ ਦੇ ਵਾਕਾਂ ਦੀਆਂ ਦੋ-ਦੋ ਉਦਾਹਰਨਾਂ ਚੁਣੋ।
ਇਸ ਪਾਠ ਵਿੱਚ ਇੱਕ ਬੁੱਤ-ਘਾੜੇ ਕਲਾਕਾਰ ਦਾ ਜ਼ਿਕਰ ਹੈ। ਉਸ ਵਰਗੇ ਕਿਸੇ ਹੋਰ ਕਲਾਕਾਰ ਬਾਰੇ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਪੁਸਤਕ ਲੈ ਕੇ ਪੜ੍ਹੋ।
PSEB 8th Class Punjabi Guide ਸ਼ਿਵ ਸਿੰਘ : ਬੁੱਤ – ਘਾੜਾ Important Questions and Answers
ਪ੍ਰਸ਼ਨ –
“ਸ਼ਿਵ ਸਿੰਘ – ਬੁੱਤ – ਘਾੜਾ ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਸ਼ਿਵ ਸਿੰਘ ਪੰਜਾਬ ਦਾ ਉੱਘਾ ਬੁੱਤ – ਘਾੜਾ ਕਲਾਕਾਰ ਹੈ। ਉਸ ਦਾ ਜਨਮ 1938 ਈ: ਵਿਚ ਬਸੀ ਗੁਲਾਮ ਹੁਸੈਨ, ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹੋਇਆ। ਇਸ ਪਿੰਡ ਵਿਚ ਉਸ ਦੇ ਪੁਰਖੇ ਖੇਤੀ – ਬਾੜੀ ਕਰਦੇ ਸਨ। ਉਨ੍ਹਾਂ ਉਸ ਨੂੰ ਗੁਰਬਾਣੀ, ਲੋਕ – ਕਥਾਵਾਂ ਅਤੇ ਲੋਕ – ਸਾਹਿਤ ਤੋਂ ਜਾਣੂ ਕਰਾਇਆ। ਸ਼ਿਵ ਸਿੰਘ ਦਾ ਬਚਪਨ ਤੋਂ ਹੀ ਕੁਦਰਤ ਨਾਲ ਪਿਆਰ ਸੀ। ਉਹ ਆਪਣੇ ਕੋਲੋਂ ਵਗਦੇ ਭੰਗੀ ਚੋ ਵਿਚ ਖੇਡਣ ਚਲਾ ਜਾਂਦਾ ਉਹ ਚੀਕਣੀ ਮਿੱਟੀ ਨਾਲ ਆਪਣੇ ਪੈਰਾਂ ਉੱਪਰ ਘਰ ਉਸਾਰਦਾ ਅਤੇ ਰੇਤ ਦੇ ਘੁੱਗ – ਘੋੜੇ ਬਣਾਉਂਦਾ।ਉਹ ਚੋ ਦੇ ਸਰਕੰਡੇ ਦੇ ਤੀਲਿਆਂ ਨਾਲ ਬਾਲ ਖਿਡੌਣੇ – ਊਠ, ਘੋੜੇ, ਛੁਣਛੁਣੇ ਤੇ ਪੰਛੀ ਬਣਾਉਂਦਾ।
ਦਸਵੀਂ ਪਾਸ ਕਰਨ ਮਗਰੋਂ ਉਹ ਹੁਸ਼ਿਆਰਪੁਰ ਦੇ ਕਾਲਜ ਵਿਚ ਦਾਖ਼ਲ ਹੋ ਗਿਆ ਤੇ ਉੱਥੋਂ ਇੰਟਰਮੀਡੀਏਟ ਕੀਤੀ। ਇਸੇ ਦੌਰਾਨ ਉਹ ਚੋ ਵਿਚੋਂ ਲੱਭੇ ਪੱਥਰਾਂ ਤੇ ਲੱਕੜਾਂ ਨੂੰ ਵੱਖ ਵੱਖ ਰੂਪ ਦੇ ਕੇ ਕਲਾ – ਕਿਰਤਾਂ ਬਣਾਉਂਦਾ ਰਹਿੰਦਾ। ਉਹ ਫੁੱਟਬਾਲ ਵੀ ਖੇਡਦਾ ਸੀ।
1958 ਵਿਚ ਉਸ ਨੇ ਨਿਸਚਾ ਕੀਤਾ ਕਿ ਉਹ ਆਪਣੀ ਕਲਾ ਵਿਚ ਕੁਦਰਤ ਨੂੰ ਰੂਪਮਾਨ ਕਰੇਗਾ। ਉਸ ਨੂੰ ਖੇਤਾਂ ਵਿਚਲੇ ਸਿਆੜ, ਪਸ਼ੂਆਂ ਦੇ ਖੁਰਾਂ ਦੇ ਨਿਸ਼ਾਨ ਅਤੇ ਵਿੰਗੇ – ਟੇਢੇ ਰੁੱਖ ਕਲਾ ਦੇ ਨਮੂਨੇ ਜਾਪਦੇ।
ਕਲਾ ਦੇ ਵਿਸ਼ੇ ਵਿਚ ਮੁਹਾਰਤ ਹਾਸਲ ਕਰਨ ਲਈ ਉਹ ਸ਼ਿਮਲਾ ਆਰਟ ਸਕੂਲ ਵਿਚ ਦਾਖ਼ਲ ਹੋ ਗਿਆ। 1962 ਵਿਚ ਇਹ ਸਕੂਲ ਚੰਡੀਗੜ੍ਹ ਵਿਚ ਆ ਗਿਆ, ਜਿੱਥੋਂ 1963 ਵਿਚ ਸ਼ਿਵ ਸਿੰਘ ਨੇ ਡਿਪਲੋਮਾ ਹਾਸਲ ਕੀਤਾ। ਇਸ ਪਿੱਛੋਂ ਉਹ 1968 ਤਕ ਸੈਨਿਕ ਸਕੂਲ ਕਪੂਰਥਲਾ ਵਿਚ ਬਤੌਰ ਆਰਟ ਟੀਚਰ ਕੰਮ ਕਰਦਾ ਰਿਹਾ।
ਸ਼ਿਵ ਸਿੰਘ ਨੇ ਬੜੀ ਤੀਬਰਤਾ ਨਾਲ ਟਾਹਲੀ ਦੀ ਲੱਕੜ ਦੇ ਟੋਟਿਆਂ ਨੂੰ ਘੜਨਾ ਸ਼ੁਰੂ ਕੀਤਾ, ਜੋ ਉਸ ਦੀ ਸਿਰਜਣਾਤਮਕ ਪ੍ਰਤਿਭਾ ਦਾ ਪ੍ਰਗਟਾਵਾ ਸੀ। ਉਸ ਦਾ ਕਹਿਣਾ ਹੈ ਕਿ ਲੱਕੜੀ ਦਾ ਸਕਲਪਚਰ (ਬੁੱਤ – ਤਰਾਸ਼ੀ) ਸਪਰਸ਼ ਕਰਨ ਵੇਲੇ ਉਸ ਵਿਚੋਂ ਮਨੁੱਖੀ ਸੰਵੇਦਨਾਵਾਂ ਭਰੇ ਗੁਣ ਮਹਿਸੂਸ ਹੁੰਦੇ ਹਨ। ਲੱਕੜ ਤਰਾਸ਼ਣ ਸਮੇਂ ਉਸ ਨੂੰ ਉਸ ਵਿਚ ਉੱਭਰਦੇ ਅਕਾਰ ਤੇ ਰੂਪ ਰਹੱਸਮਈ ਪ੍ਰਤੀਤ ਹੁੰਦੇ ਹਨ। ਲੱਕੜ, ਲੋਹੇ, ਪਿੱਤਲ, ਤਾਂਬੇ ਜਾਂ ਕੋਈ ਵਸਤ ਘੜਨ ਸਮੇਂ ਉਸ ਨੂੰ ਖੁੱਲ੍ਹ ਦਾ ਅਹਿਸਾਸ ਹੁੰਦਾ ਹੈ।
1968 ਵਿਚ ਸ਼ਿਵ ਸਿੰਘ ਨੂੰ ਜਰਮਨ ਸਰਕਾਰ ਵਲੋਂ ਕਲਾ ਦੀ ਖੋਜ ਲਈ ਵਜ਼ੀਫ਼ੇ ਦੀ ਪੇਸ਼ਕਸ਼ ਹੋਈ, ਜੋ ਕਿ ਇਕ ਪੰਜਾਬੀ ਕਲਾਕਾਰ ਲਈ ਬੜੇ ਮਾਣ ਵਾਲੀ ਗੱਲ ਸੀ ਉੱਥੇ ਉਸ ਨੇ ਬੁੱਤਕਾਰੀ ਲਈ ਪਿੱਤਲ, ਤਾਂਬੇ, ਸਟੀਲ, ਜਿਸਤੀ ਪਾਈਪ ਤੇ ਹੋਰ ਨਵੀਆਂ ਕਿਸਮਾਂ ਦੀ ਸਾਮਗਰੀ ਦੀ ਵਰਤੋਂ ਕੀਤੀ। ਸ਼ਿਵ ਸਿੰਘ ਦੀਆਂ ਕਲਾ – ਕਿਰਤਾਂ ਅਮਰੀਕਾ, ਜਰਮਨੀ, ਫ਼ਰਾਂਸ, ਸਵਿਟਜ਼ਰਲੈਂਡ, ਡੈਨਮਾਰਕ, ਸਵੀਡਨ, ਕੈਨੇਡਾ, ਸ੍ਰੀ ਲੰਕਾ, ਸਿੰਗਾਪੁਰ, ਇੰਗਲੈਂਡ ਤੇ ਹਾਲੈਂਡ ਵਿਚ ਆਪਣੀ ਕਲਾ – ਕੌਸ਼ਲਤਾ ਕਰਕੇ ਪਸੰਦ ਕੀਤੀਆਂ ਜਾਂਦੀਆਂ ਹਨ। ਉਸ ਦੀ ਕਲਾ ਦਾ ਅਦਭੁਤ ਨਮੂਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਵੇਖਿਆ ਜਾ ਸਕਦਾ ਹੈ। ਉੱਥੇ 15 ਫੁੱਟ ਉੱਚੇ ਸੀਮਿੰਟ, ਕੰਕਰੀਟ ਅਤੇ ਲੋਹੇ ਦੇ ਬਣੇ ਵਡ ਅਕਾਰੀ ਵਾਯੂਮੰਡਲ ਬੁੱਤ ਕੁਦਰਤ ਦੇ ਅਨੇਕ ਰੂਪਾਂ ਨੂੰ ਪੇਸ਼ ਕਰਦੇ ਹਨ।
1973 ਵਿਚ ਸ਼ਿਵ ਸਿੰਘ ਲੜਕੀਆਂ ਦੇ ਹੋਮ ਸਾਇੰਸ ਕਾਲਜ, ਚੰਡੀਗੜ੍ਹ ਵਿਚ ਲੈਕਚਰਾਰ ਨਿਯੁਕਤ ਹੋਏ ਤੇ ਇੱਥੋਂ ਹੀ ਰੀਟਾਇਰ ਹੋਏ। ਇਸ ਦੌਰਾਨ ਉਨ੍ਹਾਂ ਦਾ ਮੇਲ ਡਾ: ਐੱਮ. ਐੱਸ. ਰੰਧਾਵਾ ਨਾਲ ਹੋਇਆ, ਜਿਨ੍ਹਾਂ ਨੇ ਉਸ ਦੀ ਕਲਾ ਨੂੰ ਖੂਬ ਮਾਨਤਾ ਬਖ਼ਸੀ। ਪੰਜਾਬ ਕਲਾ ਭਵਨ, ਸੈਕਟਰ 16 ਚੰਡੀਗੜ੍ਹ ਵਿਚ ਸ਼ਿਵ ਸਿੰਘ ਦੀ ਲੋਹੇ ਦੇ ਪਾਈਪਾਂ ਦੀ ਕਲਾ – ਕਿਰਤ ‘ਪੰਜਾਬ ਦੇ ਭੰਗੜਾ ਪਾਉਂਦੇ ਜੁਆਨ ਆਪਣੀ ਵੱਖਰੀ ਪਛਾਣ ਕਰਕੇ ਪ੍ਰਸਿੱਧ ਹੈ।
1979 ਵਿਚ ਆਪ ਨੂੰ ਇਕ ਉੱਤਮ ਕਲਾਕਾਰ ਵਜੋਂ ਨੈਸ਼ਨਲ ਅਵਾਰਡ ਦੇ ਕੇ ਸਨਮਾਨਿਆ ਗਿਆ ਉਸੇ ਸਾਲ ਆਪ ਨੂੰ ਪੰਜਾਬ ਆਰਟ ਕੌਂਸਲ, ਚੰਡੀਗੜ੍ਹ ਵਲੋਂ ਸਿਰਮੌਰ ਕਲਾਕਾਰ ਦਾ ਸਨਮਾਨ ਭੇਟਾ ਕੀਤਾ ਗਿਆ। 1991 ਵਿਚ ਹਰਿਆਣਾ ਸਰਕਾਰ ਨੇ ਸੂਰਜ ਕੁੰਡ ਕਰਾਫਟ ਮੇਲੇ ਵਿਚ ਆਪ ਨੂੰ ਸਨਮਾਨਿਤ ਕੀਤਾ। ਪੰਜਾਬ ਲਲਿਤ ਕਲਾ ਅਕਾਦਮੀ, ਚੰਡੀਗੜ੍ਹ ਨੇ ਵੀ ਆਪ ਨੂੰ ਸਨਮਾਨ ਦਿੱਤਾ ਆਪ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਰਹੇ ਹਨ ਤੇ ਨੈਸ਼ਨਲ ਅਕਾਦਮੀ, ਦਿੱਲੀ ਦੇ ਮੈਂਬਰ ਵੀ ਰਹੇ ਹਨ।
1964 ਤੋਂ ਹੁਣ ਤਕ ਸ਼ਿਵ ਸਿੰਘ ਆਪਣੀ ਕਲਾ ਦੀਆਂ ਲਗਪਗ 50 ਪ੍ਰਦਰਸ਼ਨੀਆਂ ਲਾ ਚੁੱਕਾ ਹੈ। ਉਹ ਲਗਾਤਾਰ ਕਲਾ ਸਿਰਜਣਾ ਕਰਦਾ ਰਹਿੰਦਾ ਹੈ। ਉਸ ਦੀਆਂ ਕਿਰਤਾਂ ਦੇਸ਼ ਵਿਦੇਸ਼ ਵਿਚ ਮਾਨਤਾ ਪ੍ਰਾਪਤ ਕਰ ਚੁੱਕੀਆਂ ਹਨ। ਉਸ ਦੀ ਵਿਲੱਖਣਤਾ ਇਹ ਹੈ ਕਿ ਉਸ ਨੇ ਆਪਣੀ ਸਿਰਜਣਾ ਨੂੰ ਕਲਾ ਦੀ ਇਕ ਵਿਧਾ ਉੱਤੇ ਕੇਂਦ੍ਰਿਤ ਕਰਨ ਦੀ ਥਾਂ ਆਪਣੇ ਅਨੁਭਵ ਦੇ ਪ੍ਰਗਟਾਵੇ ਦੀ ਜ਼ਰੂਰਤ ਅਨੁਸਾਰ ਵੱਖ – ਵੱਖ ਵਿਧਾਵਾਂ ਦੀ ਵਰਤੋਂ ਕੀਤੀ ਹੈ। ਉਸ ਨੇ ਰੇਖਾ ਚਿਤਰ ਤੇ ਚਿਤਰਕਾਰੀ ਨੂੰ ਵੀ ਵੱਖਰੀ ਦਿਸ਼ਟੀ ਨਾਲ ਪੇਸ਼ ਕੀਤਾ ਹੈ।
ਸ਼ਿਵ ਸਿੰਘ ਸੂਫ਼ੀ ਪ੍ਰਥਾ ਵਾਲੇ ਕਾਲੇ ਕੱਪੜੇ ਪਾਉਂਦਾ ਹੈ। ਉਹ ਮਹਿਸੂਸ ਕਰਦਾ ਹੈ ਕਿ ਕਾਲੇ ਰੰਗ ਵਿਚ ਸਾਰੇ ਰੰਗ ਸਮਾਏ ਹੋਏ ਹਨ। ਉਸ ਨੂੰ ਪ੍ਰਕਿਰਤੀ ਵਿਚੋਂ ਹੀ ਮਾਨਵੀ – ਕਲਾ ਉਪਜਦੀ ਪ੍ਰਤੀਤ ਹੁੰਦੀ ਹੈ।
1. ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਬੁੱਤ ਤਰਾਸ਼ੀ ਕਰਨ ਵੇਲੇ ਸ਼ਿਵ ਸਿੰਘ ਕੀ ਮਹਿਸੂਸ ਕਰਦਾ ਹੈ ?
ਉੱਤਰ :
ਬੁੱਤ ਤਰਾਸ਼ੀ ਵੇਲੇ ਸ਼ਿਵ ਸਿੰਘ ਉਸ ਵਿਚੋਂ ਮਨੁੱਖੀ ਸੰਵੇਦਨਾ ਭਰੇ ਗੁਣ ਮਹਿਸੂਸ ਕਰਦਾ ਹੈ। ਉਹ ਜਦੋਂ ਲੱਕੜ ਨੂੰ ਤਰਾਸ਼ਦਾ ਹੈ, ਤਾਂ ਉਸ ਵਿਚੋਂ ਉੱਭਰਦੇ ਅਕਾਰ ਤੇ ਰੂਪ ਉਸ ਨੂੰ ਰਹੱਸਮਈ ਦਿਖਾਈ ਦਿੰਦੇ ਹਨ। ਲੱਕੜ, ਲੋਹੇ, ਪਿੱਤਲ, ਤਾਂਬੇ ਜਾਂ ਹੋਰ ਕਿਸੇ ਵਸਤ ਨੂੰ ਘੜਨ ਸਮੇਂ ਉਸ ਨੂੰ ਖੁੱਲ੍ਹ ਦਾ ਅਹਿਸਾਸ ਹੁੰਦਾ ਹੈ। ਉਸ ਨੂੰ ਉਹ ਕਲਾ – ਕਿਰਤ ਜਾਨਦਾ ਮਹਿਸੂਸ ਹੋਣ ਲੱਗ ਪੈਂਦੀ ਹੈ।
2. ਵਾਰਤਕ – ਟੁਕੜੀ/ਪੈਰੇ ਦਾ ਬੋਧ
1. ਸ਼ਿਵ ਸਿੰਘ ਦਾ ਜਨਮ 5 ਜੁਲਾਈ, 1938 ਈਸਵੀਂ ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਸੀ ਗੁਲਾਮ ਹੁਸੈਨ ਵਿਚ ਹੋਇਆ। ਇਹ ਪਿੰਡ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ‘ਚ ਵੱਸਿਆ ਹੋਇਆ ਹੈ। ਇੱਥੇ ਸ਼ਿਵ ਸਿੰਘ ਦੇ ਪੁਰਖੇ ਖੇਤੀ – ਬਾੜੀ ਦਾ ਕੰਮ ਕਰਦੇ ਸਨ। ਸ਼ਿਵ ਸਿੰਘ ਦੇ ਮਾਪਿਆਂ ਨੇ ਉਸ ਨੂੰ ਖੁੱਲ੍ਹੇ – ਡੁੱਲੇ ਮਾਹੌਲ ਵਿੱਚ ਪਾਲਿਆ। ਮਾਂ – ਬਾਪ ਨੇ ਉਸ ਨੂੰ ਗੁਰਬਾਣੀ, ਲੋਕ – ਕਥਾਵਾਂ ਅਤੇ ਲੋਕ – ਸਾਹਿਤ ਤੋਂ ਜਾਣੂ ਕਰਵਾਇਆ। ਸ਼ਿਵ ਸਿੰਘ ਨੂੰ ਬਚਪਨ ਤੋਂ ਹੀ ਕੁਦਰਤ ਨਾਲ ਲਗਾਅ ਸੀ।
ਉਹ ਪਿੰਡ ਦੇ ਕੋਲੋਂ ਲੰਘਦੇ ਭੰਗੀ ਚੋਅ ਵਿੱਚ ਖੇਡਣ ਚਲਾ ਜਾਂਦਾ ਚੀਕਣੀ ਮਿੱਟੀ ਨਾਲ ਆਪਣੇ ਪੈਰਾਂ ਉੱਪਰ ਘਰ ਉਸਾਰਦਾ, ਰੇਤ ਨਾਲ ਘੁੱਗੂ – ਘੋੜੇ ਬਣਾਉਂਦਾ ! ਚੋਅ ਦੇ ਸਰਕੰਡੇ ਦੇ ਤੀਲਿਆਂ ਨਾਲ ਬਾਲ – ਖਿਡੌਣੇ ਊਠ, ਘੋੜੇ, ਛੁਣਛੁਣੇ ਤੇ ਪੰਛੀ ਬਣਾ – ਬਣਾ ਆਪਣਾ ਸ਼ੌਕ ਪੂਰਾ ਕਰਦਾ ਪਾਣੀ ‘ਚ ਤਰਦੀਆਂ ਲੱਕੜਾਂ ਨੂੰ ਬਾਹਰ ਕੱਢ ਲੈਂਦਾ ਤੇ ਉਹਨਾਂ ਵਿਚ ਪਸ਼ੂਆਂ ਤੇ ਜਾਨਵਰਾਂ ਦੇ ਰੂਪ ਘੜਨ ਲੱਗਦਾ। ਮਾਪਿਆਂ ਨੂੰ ਆਪਣੇ ਪੁੱਤਰ ਵਿਚੋਂ ਪ੍ਰਤਿਭਾਸ਼ਾਲੀ ਮਨੁੱਖ ਦਿਸਣ ਲੱਗਿਆ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਦਿਓ :
ਪ੍ਰਸ਼ਨ 1.
ਇਹ ਵਾਰਤਾ ਕਿਹੜੇ ਪਾਠ ਵਿਚੋਂ ਲਈ ਗਈ ਹੈ ?
(ਉ) ਸ਼ਿਵ ਸਿੰਘ : ਬੁੱਤ – ਘਾੜਾ
(ਅ) ਸਾਂਝੀ ਮਾਂ
(ਈ) ਛਿੰਝ ਛਿਰਾਹਾਂ ਦੀ
(ਸ) ਲੋਹੜੀ।
ਉੱਤਰ :
ਉ ਸ਼ਿਵ ਸਿੰਘ : ਬੁੱਤ – ਘਾੜਾ :
ਪ੍ਰਸ਼ਨ 2.
ਉਪਰੋਕਤ ਵਾਰਤਾ ਜਿਸ ਪਾਠ ਵਿਚੋਂ ਲਈ ਗਈ ਹੈ, ਉਸਦੇ ਲੇਖਕ ਦਾ ਨਾਂ ਲਿਖੋ।
(ੳ) ਮਲਕੀਤ ਸਿੰਘ ਆਰਟਿਸਟ
(ਅ) ਨਾਨਕ ਸਿੰਘ
(ਈ) ਪ੍ਰਿੰ: ਸੰਤ ਸਿੰਘ ਸੇਖੋਂ
(ਸ) ਜਨਕਰਾਜ ਸਿੰਘ !
ਉੱਤਰ :
(ੳ) ਮਲਕੀਤ ਸਿੰਘ ਆਰਟਿਸਟ।
ਪ੍ਰਸ਼ਨ 3.
ਸ਼ਿਵ ਸਿੰਘ ਦਾ ਜਨਮ ਕਦੋਂ ਹੋਇਆ ?
(ਉ) 5 ਜੁਲਾਈ, 1938
(ਅ) 20 ਜੁਲਾਈ, 1954
(ਈ) 18 ਜੁਲਾਈ, 1940
(ਸ) 20 ਜੁਲਾਈ, 1941.
ਉੱਤਰ :
(ਉ) 5 ਜੁਲਾਈ, 1938.
ਪ੍ਰਸ਼ਨ 4.
ਸ਼ਿਵ ਸਿੰਘ ਦਾ ਜਨਮ ਕਿਹੜੇ ਪਿੰਡ ਵਿਚ ਹੋਇਆ ?
(ਉ) ਬਸੀ ਉਮਰ ਖਾਂ
(ਆ) ਬਸੀ – ਖੁਆਜੂ
(ਇ) ਬੱਸੀ ਗੁਲਾਮ ਹੁਸੈਨ
(ਸ) ਉੱਚੀ ਬਸੀ।
ਉੱਤਰ :
(ੲ) ਬੱਸੀ ਗੁਲਾਮ ਹੁਸੈਨ !
ਪ੍ਰਸ਼ਨ 5.
ਸ਼ਿਵ ਸਿੰਘ ਦੇ ਪੁਰਖੇ ਕੀ ਕੰਮ ਕਰਦੇ ਸਨ ?
(ਉ) ਤਰਖਾਣਾ
(ਅ) ਲੁਹਾਰਾ
(ਇ) ਖੇਤੀ – ਬਾੜੀ
(ਸ) ਮਜ਼ਦੂਰੀ।
ਉੱਤਰ :
(ੲ) ਖੇਤੀ – ਬਾੜੀ।
ਪ੍ਰਸ਼ਨ 6.
ਸ਼ਿਵ ਸਿੰਘ ਨੂੰ ਕਿਸ ਨੇ ਗੁਰਬਾਣੀ ਤੇ ਲੋਕ – ਸਾਹਿਤ ਤੋਂ ਜਾਣੂ ਕਰਵਾਇਆ ?
(ਉ) ਭੈਣਾਂ ਨੇ
(ਅ) ਭਰਾਵਾਂ ਨੇ
(ਇ) ਨਾਨਕਿਆਂ ਨੇ
(ਸ) ਮਾਪਿਆਂ ਨੇ।
ਉੱਤਰ :
(ਸ) ਮਾਪਿਆਂ ਨੇ।
ਪ੍ਰਸ਼ਨ 7.
ਸ਼ਿਵ ਸਿੰਘ ਦਾ ਬਚਪਨ ਤੋਂ ਹੀ ਕਿਸ ਨਾਲ ਲਗਾਓ ਸੀ ?
(ਉ) ਮਾਂ ਨਾਲ
(ਅ) ਬਾਪ ਨਾਲ
(ਇ) ਭੈਣ ਨਾਲ
(ਸ) ਕੁਦਰਤ ਨਾਲ !
ਉੱਤਰ :
(ਸ) ਕੁਦਰਤ ਨਾਲ।
ਪ੍ਰਸ਼ਨ 8.
ਸ਼ਿਵ ਸਿੰਘ ਦੇ ਪਿੰਡ ਨੇੜਿਓਂ ਕਿਹੜਾ ਚੋਅ ਲੰਘਦਾ ਸੀ ?
(ੳ) ਭੰਗੀ
(ਅ) ਮਸਤਾਨਾ
(ਇ) ਰੰਗੀਲਾ
(ਸ) ਛੁਆਲੀ।
ਉੱਤਰ :
(ੳ) ਭੰਗੀ !
ਪ੍ਰਸ਼ਨ 9.
ਸ਼ਿਵ ਕੁਮਾਰ ਕਿਸ ਚੀਜ਼ ਦੀ ਵਰਤੋਂ ਕਰ ਕੇ ਬਾਲ – ਖਿਡੌਣੇ ਊਠ, ਘੋੜੇ ਤੇ ਛੁਣਛੁਣੇ ਬਣਾਉਂਦਾ ਸੀ ?
(ਉ) ਸਰਕੰਡਾ
(ਅ) ਨੜਾ
(ਇ) ਪਰਾਲੀ ਹੈ
(ਸ) ਗੋਭ
ਉੱਤਰ :
(ਉ) ਸਰਕੰਡਾ
ਪ੍ਰਸ਼ਨ 10.
ਮਾਪਿਆਂ ਨੂੰ ਸ਼ਿਵ ਸਿੰਘ ਨੂੰ ਯੁੱਗੂ – ਘੋੜੇ ਬਣਾਉਂਦਿਆਂ ਦੇਖ ਕੇ ਉਸ ਵਿਚੋਂ ਕੀ : ਦਿਸਣ ਲੱਗਾ ?
(ਉ) ਪ੍ਰਤਿਭਾਸ਼ਾਲੀ ਮਨੁੱਖ
(ਅ) ਵਿਹਲੜ
(ਅ) ਬੇਪਰਵਾਹ
(ਸ) ਨਿਕੰਮਾ
ਉੱਤਰ :
(ੳ) ਪ੍ਰਤਿਭਾਸ਼ਾਲੀ ਮਨੁੱਖ।
ਪ੍ਰਸ਼ਨ 11.
ਉਪਰੋਕਤ ਵਾਰਤਾ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਬਸੀ ਗੁਲਾਮ ਹੁਸੈਨ/ਹੁਸ਼ਿਆਰਪੁਰ/ਭੰਗੀ/ਸ਼ਿਵ ਸਿੰਘ/ਜੁਲਾਈ/ਸ਼ਿਵਾਲਿਕ
(ਅ) ਪ੍ਰਤਿਭਾ
(ਅ) ਪਾਣੀ।
(ਸ) ਲੱਕੜਾਂ।
ਉੱਤਰ :
(ੳ) ਬਸੀ ਗੁਲਾਮ ਹੁਸੈਨ/ਹੁਸ਼ਿਆਰਪੁਰ/ਭੰਗੀ/ਸ਼ਿਵ ਸਿੰਘ/ਜੁਲਾਈ/ਸ਼ਿਵਾਲਿਕ।
ਪ੍ਰਸ਼ਨ 12.
ਉਪਰੋਕਤ ਵਾਰਤਾ ਵਿਚੋਂ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ –
(ੳ) ਮਿੱਟੀ/ਸਰਕੰਡੇ/ਤੀਲਿਆਂ/ਪਾਣੀ/ਲੱਕੜਾਂ/ਰੇਤ
(ਅ) ਗੁਰਬਾਣੀ
(ਅ) ਜਾਨਵਰ
(ਸ) ਘੋੜੇ।
ਉੱਤਰ :
(ੳ) ਮਿੱਟੀ/ਸਰਕੰਡੇ/ਤੀਲਿਆਂ/ਪਾਣੀ/ਲੱਕੜਾਂ/ਰੇਤ।
ਪ੍ਰਸ਼ਨ 13.
ਉਪਰੋਕਤ ਵਾਰਤਾ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ।
(ੳ) ਇਹ/ਉਸ/ਆਪਣੇ/ਉਨ੍ਹਾਂ
(ਅ) ਪੁੱਤਰ
(ਈ) ਮਨੁੱਖ
(ਸ) ਤੀਲਿਆਂ।
ਉੱਤਰ :
(ੳ) ਇਹ/ਉਸ/ਆਪਣੇ/ਉਨ੍ਹਾਂ।
ਪ੍ਰਸ਼ਨ 14.
ਉਪਰੋਕਤ ਵਾਰਤਾ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਜਨਮ
(ਅ) ਪਿੰਡ
(ਈ) ਮਾਪਿਆਂ
(ਸ) 5/ਖੁੱਲ੍ਹੇ – ਡੁੱਲ੍ਹੇ/ਚੀਕਣੀ/ਪ੍ਰਤਿਭਾਸ਼ਾਲੀ।
ਉੱਤਰ :
(ਸ) 5/ਖੁੱਲ੍ਹੇ – ਡੁੱਲ੍ਹੇ/ਚੀਕਣੀ/ਪ੍ਰਤਿਭਾਸ਼ਾਲੀ !
ਪ੍ਰਸ਼ਨ 15.
ਉਪਰੋਕਤ ਪੈਰੇ ਵਿਚ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਪਹਾੜੀਆਂ
(ਅ) ਇੱਥੇ
(ਈ) ਜਾਨਵਰਾਂ
(ਸ) ਹੋਇਆ/ਵਸਿਆ ਹੋਇਆ ਹੈਕਰਦੇ ਸਨ/ਪਾਲਿਆ/ਕਰਵਾਇਆ ਸੀ/ਖੇਡਣ ਚਲਾ ਜਾਂਦਾ/ਉਸਾਰਦਾ/ਬਣਾਉਂਦਾ/ਕਰਦਾ/ਕੱਢ ਲੈਂਦਾ/ਘੜਨ ਲਗਦਾ/ਦਿਸਣ ਲੱਗਿਆ।
ਉੱਤਰ :
(ਸ) ਹੋਇਆ/ਵਸਿਆ ਹੋਇਆ ਹੈਕਰਦੇ ਸਨ/ਪਾਲਿਆ/ਕਰਵਾਇਆ ਸੀ। ਖੇਡਣ ਚਲਾ ਜਾਂਦਾ/ਉਸਾਰਦਾ/ਬਣਾਉਂਦਾ/ਕਰਦਾ/ਕੱਢ ਲੈਂਦਾ/ਘੜਨ ਲਗਦਾ/ਦਿਸਣ ਲੱਗਿਆ
ਪ੍ਰਸ਼ਨ 16.
“ਊਠ ਦਾ ਇਸਤਰੀ ਲਿੰਗ ਕਿਹੜਾ ਹੈ ?
(ਉ) ਊਠਣੀ
(ਅ) ਉੱਠਣੀ
(ਈ) ਊਠੀ
(ਸ) ਉਠਨੀ।
ਉੱਤਰ :
(ੳ) ਊਠਣੀ।
ਪ੍ਰਸ਼ਨ 17.
ਉਪਰੋਕਤ ਵਾਰਤਾ ਵਿਚੋਂ ਇਕ ਇਕੱਠਵਾਚਕ ਤੇ ਇਕ ਭਾਵਵਾਚਕ ਨਾਂਵ ਚੁਣੋ।
ਉੱਤਰ :
ਇਕੱਠਵਾਚਕ – ਮਾਪਿਆਂ। ਭਾਵਵਾਚਕ ਨਾਂਵ – ਸ਼ੌਕ।
ਪ੍ਰਸ਼ਨ 18.
ਕੁਦਰਤ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਇਸਤਰੀ ਲਿੰਗ !
ਪ੍ਰਸ਼ਨ 19.
ਉਪਰੋਕਤ ਵਾਰਤਾ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਛੁੱਟ – ਮਰੋੜੀ ( ‘ )
ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
ਉੱਤਰ :
3. ਵਿਆਕਰਨ ਤੇ ਰਚਨਾਤਮਕ ਕਾਰਜ
ਪ੍ਰਸ਼ਨ 1.
ਵਾਕ ਕੀ ਹੈ ? ਇਸ ਦੀ ਪਰਿਭਾਸ਼ਾ ਦਿਓ।
ਉੱਤਰ :
ਵਾਕ` ਸਾਰਥਕ ਸ਼ਬਦਾਂ ਦੇ ਉਸ ਸਮੂਹ ਨੂੰ ਆਖਿਆ ਜਾਂਦਾ ਹੈ, ਜਿਸ ਦੁਆਰਾ ਕੋਈ ਪੂਰਾ ਭਾਵ ਪ੍ਰਗਟ ਕੀਤਾ ਗਿਆ ਹੋਵੇ ; ਜਿਵੇਂ
(ਉ) ਪੰਜਾਬ ਭਾਰਤ ਦਾ ਇਕ ਪ੍ਰਾਂਤ ਹੈ।
(ਅ) ਕੀ ਤੁਸੀਂ ਆਪਣਾ ਕੰਮ ਮੁਕਾ ਲਿਆ ਹੈ ? ਵਾਕ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਹੈ।
ਪ੍ਰਸ਼ਨ 2.
ਬਣਤਰ ਦੇ ਆਧਾਰ ਤੇ ਵਾਕ ਕਿੰਨੀ ਪ੍ਰਕਾਰ ਦੇ ਹੁੰਦੇ ਹਨ ? ਵਾਕ ਦੀਆਂ ਕਿਸਮਾਂ ਦੇ ਨਾਂ ਲਿਖੋ।
ਉੱਤਰ :
ਵਾਕ ਤਿੰਨ ਪ੍ਰਕਾਰ ਦੇ ਹੁੰਦੇ ਹਨ
- ਸਧਾਰਨ ਵਾਕ
- ਸੰਯੁਕਤ ਵਾਕ
- ਮਿਸ਼ਰਤ ਵਾਕ।
1. ਸਧਾਰਨ ਵਾਕ – ਜਿਸ ਵਾਕ ਵਿਚ ਇਕ ਉਦੇਸ਼ ਤੇ ਇਕ ਹੀ ਕਿਰਿਆ ਹੋਵੇ, ਉਸਨੂੰ ਸਧਾਰਨ ਵਾਕ ਆਖਦੇ ਹਨ ਜਿਵੇਂ
(ੳ) ਮੈਂ ਹਰ ਰੋਜ਼ ਸੈਰ ਕਰਦਾ ਹਾਂ !
(ਅ) ਮੈਂ ਰੋਟੀ ਖਾਂਦਾ ਹਾਂ
(ਈ) ਸ਼ਿਵ ਸਿੰਘ ਦੇ ਪੁਰਖੇ ਖੇਤੀ – ਬਾੜੀ ਦਾ ਕੰਮ ਕਰਦੇ ਸਨ।
2. ਸੰਯੁਕਤ ਵਾਕ – ਇਕ ਤੋਂ ਵੱਧ ਕਿਰਿਆਵਾਂ ਵਾਲੇ ਵਾਕ ਨੂੰ ‘ਸੰਯੁਕਤ ਵਾਕ` ਕਿਹਾ ਜਾਂਦਾ ਹੈ। ਇਸ ਵਿਚ ਦੋ ਜਾਂ ਦੋ ਤੋਂ ਵਧੀਕ ਸੁਤੰਤਰ ਸਧਾਰਨ) ਵਾਕਾਂ ਜਾਂ ਉਪਵਾਕਾਂ ਨੂੰ ਸਮਾਨ ਯੋਜਕਾਂ ਨਾਲ ਜੋੜਿਆ ਹੁੰਦਾ ਹੈ ਜਿਵੇਂ –
(ਉ) ਉਹ ਅੱਜ ਸਕੂਲ ਗਿਆ। (ਸਧਾਰਨ ਵਾਕ
(ਅ) ਉਹ ਛੇਤੀ ਹੀ ਘਰ ਮੁੜ ਆਇਆ। (ਸਧਾਰਨ ਵਾਕ)
ਇਨ੍ਹਾਂ ਦੋਹਾਂ ਵਾਕਾਂ ਨੂੰ ‘ਪਰ’ ਸਮਾਨ ਯੋਜਕ ਨਾਲ ਜੋੜ ਕੇ ਹੇਠ ਲਿਖੇ ਅਨੁਸਾਰ ਸੰਯੁਕਤ ਵਾਕ ਬਣੇਗਾ –
ਉਹ ਅੱਜ ਸਕੂਲ ਗਿਆ, ਪਰ ਛੇਤੀ ਹੀ ਘਰ ਮੁੜ ਆਇਆ।
ਇਸੇ ਤਰ੍ਹਾਂ : ਵਿੰਗੇ – ਟੇਢੇ ਰੁੱਖ ਉਸ ਨੂੰ ਪਿਆਰੇ ਲਗਦੇ ਤੇ ਆਪਣੇ ਆਲੇ – ਦੁਆਲੇ ’ਚੋਂ ਉਹ ਕਲਾਮਈ ਦ੍ਰਿਸ਼ ਢੂੰਡਦਾ ਰਹਿੰਦਾ।
3. ਮਿਸ਼ਰਤ ਵਾਕ – ਇਕ ਤੋਂ ਵੱਧ ਕਿਰਿਆਵਾਂ ਵਾਲੇ ਉਸ ਵਾਕ ਨੂੰ ‘ਮਿਸ਼ਰਤ ਵਾਕ ਆਖਿਆ ਜਾਂਦਾ ਹੈ, ਜਿਸ ਵਿਚ ਇਕ ਪ੍ਰਧਾਨ ਉਪ – ਵਾਕ ਹੁੰਦਾ ਹੈ ਤੇ ਬਾਕੀ ਸਾਰੇ ਅਧੀਨ ਉਪ ਵਾਕ। ਪ੍ਰਧਾਨ ਉਪਵਾਕ ਪੂਰਨ ਉਪ – ਵਾਕ ਹੁੰਦਾ ਹੈ, ਪਰ ਅਧੀਨ ਵਾਕ ਅਪੂਰਨ ਹੁੰਦਾ ਹੈ। ਅਧੀਨ ਉਪ – ਵਾਕ ਪ੍ਰਧਾਨ ਉਪ – ਵਾਕ ਨਾਲ ਅਧੀਨ ਯੋਜਕਾਂ ਨਾਲ ਇਸ ਪ੍ਰਕਾਰ ਜੁੜੇ ਹੁੰਦੇ ਹਨ ਕਿ ਉਹ ਪ੍ਰਧਾਨ ਉਪ – ਵਾਕ ਦਾ ਹੀ ਅੰਗ ਬਣ ਜਾਂਦੇ ਹਨ ਜਿਵੇਂ –
ਜੋ ਵਿਦਿਆਰਥੀ ਮਿਹਨਤ ਕਰਨਗੇ, ਪਾਸ ਹੋ ਜਾਣਗੇ।
ਇਹ ਇਕ ਮਿਸ਼ਰਤ ਵਾਕ ਹੈ। ਇਸ ਵਿਚ ਦੋ ਵਾਕ ‘ਜੋ` ਯੋਜਕ ਨਾਲ ਜੁੜੇ ਹੁੰਦੇ ਹਨ। ਇਹ ਵਾਕ ਹੇਠ ਲਿਖੇ ਹਨ
(ਉ) ਵਿਦਿਆਰਥੀ ਪਾਸ ਹੋ ਜਾਣਗੇ
(ਅ) ਜੋ ਮਿਹਨਤ ਕਰਨਗੇ
(ਈ) ਜੇਕਰ ਪੰਜਾਬ ਦਾ ਇਤਿਹਾਸ ਫੋਲੀਏ, ਤਾਂ ਪਤਾ ਲਗਦਾ ਹੈ ਕਿ ਪੰਜਾਬ ਦਾ ਵਿਰਸਾ ਬਹੁਤ ਅਮੀਰ ਹੈਂ।
ਪਹਿਲੇ ਵਾਕ ਦਾ ਅਰਥ ਪੂਰਾ ਨਿਕਲਦਾ ਹੈ, ਪਰ ਦੂਜੇ ਦਾ ਕੋਈ ਪੂਰਾ ਅਰਥ ਨਹੀਂ ਨਿਕਲਦਾ। ਇਸ ਲਈ ਪਹਿਲਾ ਪੂਰਨ ਵਾਕ ਹੈ, ਪਰ ਦੂਜਾ ਅਪੂਰਨ ਵਾਕ ਹੈ। ਪੂਰਨ ਵਾਕ ਨੂੰ ਪ੍ਰਧਾਨ ਉਪ – ਵਾਕ ਜਾਂ ਮੁੱਖ ਉਪ – ਵਾਕ ਕਿਹਾ ਜਾਂਦਾ ਹੈ ਅਤੇ ਅਪੂਰਨ ਵਾਕ ਨੂੰ ਅਧੀਨ ਉਪ ਵਾਕ ਕਿਹਾ ਜਾਂਦਾ ਹੈ। ਮਿਸ਼ਰਤ ਵਾਕ ਵਿਚ ਪ੍ਰਧਾਨ ਉਪਵਾਕ ਇੱਕੋ ਹੀ ਹੁੰਦਾ ਹੈ, ਪਰ ਅਧੀਨ ਉਪ – ਵਾਕ ਇਕ ਤੋਂ ਵਧੇਰੇ ਵੀ ਹੋ ਸਕਦੇ ਹਨ।
4. ਔਖੇ ਸ਼ਬਦਾਂ ਦੇ ਅਰਥ
- ਵਿਦਮਾਨ – ਮੌਜੂਦ। ਰੂਪਮਾਨ
- ਕਰਨਾ – ਰੂਪ ਦੇਣਾ, ਪੇਸ਼ ਕਰਨਾ।
- ਆਰਟ – ਕਲਾ।
- ਸਿਰਜਣਾਤਮਿਕਤਾ – ਰਚਨਾ ਕਰਨ ਦੀ ਸਮਰੱਥਾ।
- ਅਨੁਭਵ – ਤਜਰਬਾ ਮਹਿਸੂਸ ਕਰਨਾ।
- ਸਿਰਮੌਰ – ਸਰਦਾਰ, ਪ੍ਰਮੁੱਖ।
- ਪੁਰਸਕ੍ਰਿਤ ਕੀਤਾ – ਇਨਾਮ ਦਿੱਤਾ।
- ਗੁਰੇਜ ਕਰਨਾ – ਬਚਣਾ, ਪਰਹੇਜ਼ ਕਰਨਾ
- ਵੇਸ – ਪਹਿਰਾਵਾ।