Punjab State Board PSEB 8th Class Punjabi Book Solutions Chapter 23 ਪਹਿਲ Textbook Exercise Questions and Answers.
PSEB Solutions for Class 8 Punjabi Chapter 23 ਪਹਿਲ
(i) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :
(i) ਪਿੰਡ ਵਿੱਚ ਘਰ ਕਿਹੋ-ਜਿਹੇ ਬਣੇ ਹੋਏ ਸਨ ?
(ਉ) ਕੱਚੇ
(ਅ) ਆਧੁਨਿਕ ਢੰਗ ਦੇ
(ਈ) ਪੁਰਾਣੇ ਢੰਗ ਦੇ
(ਸ) ਲੱਕੜ ਦੇ ।
ਉੱਤਰ :
ਆਧੁਨਿਕ ਢੰਗ ਦੇ
(ii) ਬਾਰਵੀਂ ਤੋਂ ਬਾਅਦ ਦਿਲਜੀਤ ਕਿੱਥੇ ਪੜ੍ਹਨ ਲੱਗ ਪਈ ?
(ਉ) ਵਿਦੇਸ਼
(ਅ) ਸ਼ਹਿਰ
(ਈ)ਪਿੰਡ
(ਸ) ਕਿਤੇ ਵੀ ਨਹੀਂ ।
ਉੱਤਰ :
ਸ਼ਹਿਰ
(iii) ਦਿਲਜੀਤ ਦੀ ਸਹੇਲੀ ਕੌਣ ਸੀ ?
(ਉ) ਪ੍ਰੀਤ ।
(ਅ) ਮਨਮੀਤ
(ਈ) ਮਨਪ੍ਰੀਤ
(ਸ) ਕੋਈ ਨਹੀਂ ।
ਉੱਤਰ :
ਪ੍ਰੀਤ
(vi) ਨਾਲੀਆਂ ਵਿੱਚ ਕੀ ਰੁਕਿਆ ਹੋਇਆ ਸੀ ?
(ੳ) ਰੇਤ
(ਅ) ਇੱਟਾਂ-ਰੋੜੇ
(ਈ) ਕੂੜਾ-ਕਰਕਟ
(ਸ) ਬਜਰੀ ।
ਉੱਤਰ :
ਕੂੜਾ-ਕਰਕਟ
(v) ਪੰਚਾਇਤ ਵਲੋਂ ਦਿਲਜੀਤ ਨੂੰ ਕਿਵੇਂ ਸਨਮਾਨਿਤ ਕੀਤਾ ਗਿਆ ?
(ਉ) ਯਾਦਗਾਰੀ-ਚਿੰਨ੍ਹ
(ਅ) ਨਾਲ ਦੀ ਨਕਦੀ ਨਾਲ
(ਈ) ਕਿਤਾਬਾਂ ਨਾਲ
(ਸ) ਸੁੰਦਰ ਫੁਲਕਾਰੀ ਨਾਲ ।
ਉੱਤਰ :
ਸੁੰਦਰ ਫੁਲਕਾਰੀ ਨਾਲ ।
(ii) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਗਲੀਆਂ-ਨਾਲੀਆਂ ਦੀ ਸਫ਼ਾਈ ਪੱਖੋਂ ਕੀ ਹਾਲਤ ਸੀ ?
ਉੱਤਰ :
ਕੂੜਾ-ਕਰਕਟ ਫਸਣ ਨਾਲ ਰੁਕੀਆਂ ਹੋਈਆਂ ਸਨ ।
ਪ੍ਰਸ਼ਨ 2.
ਪਿੰਡ ਦਾ ਲਾਂਘਾ ਕਿਉਂ ਬੰਦ ਹੋ ਗਿਆ ਸੀ ?
ਉੱਤਰ :
ਗਲੀਆਂ ਵਿੱਚ ਪਾਣੀ ਭਰਨ ਕਰ ਕੇ ।
ਪ੍ਰਸ਼ਨ 3.
ਦਿਲਜੀਤ ਨੇ ਅਗਲੇਰੀ ਪੜ੍ਹਾਈ ਲਈ ਸ਼ਹਿਰ ਦੇ ਕਾਲਜੇ ਨੂੰ ਕਿਉਂ ਚੁਣਿਆ ?
ਉੱਤਰ :
ਆਪਣੀ ਖੇਡ ਦੀ ਰੁਚੀ ਨੂੰ ਪ੍ਰਫੁੱਲਤ ਕਰਨ ਤੇ ਅਗਲੀ ਪੜ੍ਹਾਈ ਕਰਨ ਲਈ ।
ਪ੍ਰਸ਼ਨ 4.
ਦਿਲਜੀਤ ਦੇ ਪਿਤਾ ਜੀ ਕੀ ਕੰਮ ਕਰਦੇ ਸਨ ?
ਉੱਤਰ :
ਨੌਕਰੀ ਦੇ ਨਾਲ ਘਰ ਦੀ ਖੇਤੀਬਾੜੀ ਦਾ ਕੰਮ ਸੰਭਾਲਦੇ ਸਨ ।
ਪ੍ਰਸ਼ਨ 5.
ਦਿਲਜੀਤ ਨੇ ਆਪਣੀ ਵਿਉਂਤ ਸਭ ਤੋਂ ਪਹਿਲਾਂ ਕਿਸ ਨਾਲ ਸਾਂਝੀ ਕੀਤੀ ?
ਉੱਤਰ :
ਆਪਣੀ ਸਹੇਲੀ ਪ੍ਰੀਤ ਨਾਲ ।
ਪ੍ਰਸ਼ਨ 6.
ਪਿੰਡ ਦੇ ਨੌਜਵਾਨਾਂ ‘ਤੇ ਦਿਲਜੀਤ ਦੀ ਸਫ਼ਾਈ-ਮੁਹਿੰਮ ਦਾ ਕੀ ਅਸਰ ਹੋਇਆ ?
ਉੱਤਰ :
ਉਹ ਵੀ ਉਸ ਦੇ ਨਾਲ ਉਸ ਦੀ ਸਫ਼ਾਈ-ਮੁਹਿੰਮ ਵਿਚ ਸ਼ਾਮਿਲ ਹੋ ਗਏ ।
ਪ੍ਰਸ਼ਨ 7.
ਪਿੰਡ ਵਿੱਚ ਕੀ ਮੁਨਾਦੀ ਕੀਤੀ ਗਈ ?
ਉੱਤਰ :
ਕਿ ਸਾਰਾ ਪਿੰਡ ਤਿਕਾਲਾਂ ਨੂੰ ਪੰਚਾਇਤ ਘਰ ਵਿੱਚ ਇਕੱਠਾ ਹੋਵੇ ।
ਪ੍ਰਸ਼ਨ 8.
ਅੰਤ ਵਿੱਚ ਦਿਲਜੀਤ ਨੇ ਪੰਚਾਇਤ ਨੂੰ ਕੀ ਬੇਨਤੀ ਕੀਤੀ ?
ਉੱਤਰ :
ਉਹ ਪਿੰਡ ਦੀ ਹਰ ਗਲੀ ਵਿਚ ਇਕ ਕੂੜੇਦਾਨ ਦਾ ਪ੍ਰਬੰਧ ਕਰੇ ।
(iii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਿਛਲੀ ਬਰਸਾਤ ਵਿਚ ਪਿੰਡ ਵਿਚ ਕੀ ਵਾਪਰਿਆ ਸੀ ?
ਉੱਤਰ :
ਪਿਛਲੀ ਬਰਸਾਤ ਪਿੰਡ ਵਾਸੀਆਂ ਲਈ ਸੁਖਾਵੀਂ ਨਹੀਂ ਸੀ । ਪਿੰਡ ਦੀਆਂ ਨਾਲੀਆਂ ਤੇ ਫਿਰਨੀ ਨਾਲ ਬਣੇ ਪੱਕੇ ਨਾਲੇ ਵਿਚ ਕੂੜਾ-ਕਰਕਟ ਤੇ ਪਲਾਸਟਿਕ ਦੇ ਲਿਫ਼ਾਫ਼ੇ ਫਸੇ ਹੋਣ ਕਾਰਨ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਈ । ਫਲਸਰੂਪ ਗਲੀਆਂ ਪਾਣੀ ਨਾਲ ਭਰ ਗਈਆਂ ਤੇ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ । ਕਿੰਨੇ ਹੀ ਦਿਨ ਖੜ੍ਹੇ ਪਾਣੀ ਦੀ ਦਰਗੰਧ ਫੈਲੀ ਰਹੀ । ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੋ ਗਈ ਤੇ ਲੋਕ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਗਏ ।
ਪ੍ਰਸ਼ਨ 2.
ਦਿਲਜੀਤ ਕਿਹੋ ਜਿਹੀ ਕੁੜੀ ਸੀ ?
ਉੱਤਰ :
ਦਿਲਜੀਤ ਜਿੱਥੇ ਪੜ੍ਹਾਈ ਤੇ ਖੇਡਾਂ ਵਿੱਚ ਦਿਲਚਸਪੀ ਲੈਣ ਵਾਲੀ ਕੁੜੀ ਸੀ, ਉੱਥੇ ਉਹ ਸਭ ਨਾਲ ਮੋਹ-ਮੁਹੱਬਤ ਕਰਨ ਵਾਲੀ ਤੇ ਘਰ ਦੇ ਕੰਮਾਂ ਵਿਚ ਦਿਲਚਸਪੀ ਲੈਣ ਵਾਲੀ ਵੀ ਸੀ । ਚੰਗੇ ਸੰਸਕਾਰਾਂ ਵਾਲੀ ਕੁੜੀ ਹੋਣ ਕਰਕੇ ਲੋਕ ਉਸ ਨੂੰ ਪਿਆਰ ਕਰਦੇ ਸਨ । ਉਸਨੂੰ ਆਪਣੇ ਪਿੰਡ ਦੇ ਦੁੱਖਾਂ-ਦਰਦਾਂ ਦਾ ਵੀ ਅਹਿਸਾਸ ਸੀ ਤੇ ਉਹ ਦੇਸ਼ ਵਿਚ ਚਲ ਰਹੇ ਉਸਾਰੂ ਕੰਮਾਂ ਬਾਰੇ ਵੀ ਚੇਤੰਨ ਸੀ । ਉਹ ਦੋਸ਼ ਵਿਚ ਚਲੀ ਛ ਭਾਰਤ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਕਾਲਜ ਵਿਚ ਇਸ ਮੁਹਿੰਮ ਵਿਚ ਮੋਹਰੀ ਸੀ, ਉੱਥੇ ਉਸਨੇ ਆਪਣੇ ਪਿੰਡ ਨੂੰ ਆਉਂਦੀ ਬਰਸਾਤ ਦੇ ਪਾਣੀ ਦੇ ਦੁੱਖ ਤੋਂ ਬਚਾਉਣ ਲਈ ਉੱਥੇ ਵੀ ਸੁੱਛਤਾ ਦੀ ਮੁਹਿੰਮ ਨੂੰ ਚਲਾਉਣ ਦੀ ਲੋੜ ਸਮਝੀ ।
ਇਸ ਮੰਤਵ ਲਈ ਉਸਨੇ ਆਪਣੀ ਸਹੇਲੀ ਪੀਤ ਨੂੰ ਨਾਲ ਜੋੜਿਆ ਤੇ ਦੋਵੇਂ ਪਿੰਡ ਦੀਆਂ ਨਾਲੀਆਂ ਦੀ ਸਫ਼ਾਈ ਲਈ ਜੁੱਟ ਗਈਆਂ । ਉਸਦੀ ਪਹਿਲ-ਕਦਮੀ ‘ਤੇ ਉਸਦੇ ਪਿਤਾ ਜੀ, ਪਿੰਡ ਦੇ ਨੌਜਵਾਨ, ਔਰਤਾਂ, ਬਜ਼ੁਰਗ, ਸਰਪੰਚ ਤੇ ਪੰਚਾਇਤ ਮੈਂਬਰ ਸਾਰੇ ਉਸ ਨਾਲ ਸਫ਼ਾਈ ਮੁਹਿੰਮ ਵਿਚ ਜੁੱਟ ਗਏ ਤੇ ਪਿੰਡ ਦੀਆਂ ਨਾਲੀਆਂ ਤੇ ਨਿਕਾਸੀ ਨਾਲੇ ਨੂੰ ਕੁੜਕਬਾੜ ਤੋਂ ਸਾਫ਼ ਕਰ ਦਿੱਤਾ । ਦਿਲਜੀਤ ਦੇ ਇਸ ਕਦਮ ਤੋਂ ਪਿੰਡ-ਵਾਸੀ ਬਹੁਤ ਖ਼ੁਸ਼ ਹੋਏ ਤੇ ਸਰਪੰਚ ਨੇ ਸਾਰੇ ਪਿੰਡ ਦੇ ਇਕੱਠ ਵਿਚ ਉਸਦੀ ਪ੍ਰਸੰਸਾ ਕਰਦਿਆਂ ਇਕ ਸੁੰਦਰ ਫੁਲਕਾਰੀ ਦੇ ਕੇ ਉਸਦਾ ਸਨਮਾਨ ਕੀਤਾ । ਪਿੰਡ ਵਿਚ ਸਫ਼ਾਈ ਨੂੰ ਅੱਗੇ ਤੋਂ ਕਾਇਮ ਰੱਖਣ ਲਈ ਉਸਨੇ ਪੰਚਾਇਤ ਨੂੰ ਹਰ ਗਲੀ ਵਿਚ ਕੁੜੇਦਾਨ ਰੱਖਣ ਦੀ ਸਲਾਹ ਦਿੱਤੀ, ਜੋ ਮੰਨ ਲਈ ਗਈ । ਇਸ ਪ੍ਰਕਾਰ ਉਹ ਆਪਣੇ ਕਾਲਜ ਤੇ ਪਿੰਡ ਵਿਚ ਹਰਮਨ-ਪਿਆਰੀ ਕੁੜੀ ਸੀ ।
ਪ੍ਰਸ਼ਨ 3.
ਕਿਹੜੀ ਗੱਲ ਦਿਲਜੀਤ ਦੇ ਮਨ ਨੂੰ ਦੁਖੀ ਕਰਦੀ ਸੀ ?
ਉੱਤਰ :
ਦਿਲਜੀਤ ਦੇ ਮਨ ਨੂੰ ਇਹ ਗੱਲ ਦੁਖੀ ਕਰਦੀ ਸੀ ਕਿ ਉਸਦਾ ਪਿੰਡ ਉਂਝ ਤਾਂ ਚੰਗਾ ਹੈ, ਪਰ ਉੱਥੋਂ ਦੇ ਲੋਕ ਸਫ਼ਾਈ ਦੇ ਪੱਖੋਂ ਅਵੇਸਲੇ ਤੇ ਬੇਧਿਆਨੇ ਹਨ । ਉਹ ਆਪਣੇ ਘਰਾਂ ਦੇ ਕੂੜੇ-ਕਰਕਟ ਨੂੰ ਟਿਕਾਣੇ ਨਹੀਂ ਲਾਉਂਦੇ, ਜਿਸ ਕਾਰਨ ਕੂੜਾ ਨਾਲੀਆਂ ਵਿਚ ਫਸਿਆ ਰਹਿੰਦਾ ਹੈ ਤੇ ਪਾਣੀ ਦੀ ਨਿਕਾਸੀ ਦੇ ਰਸਤੇ ਵਿਚ ਰੁਕਾਵਟ ਬਣਦਾ ਹੈ, ਜਿਸ ਕਾਰਨ ਪਿਛਲੀ । ਬਰਸਾਤ ਵਿਚ ਰੁਕਿਆ ਪਾਣੀ ਲੋਕਾਂ ਦੇ ਘਰਾਂ ਵਿਚ ਆ ਵੜਿਆ ਸੀ, ਜਿਸ ਨੇ ਕਈ ਸਮੱਸਿਆਵਾਂ ਪੈਦਾ ਕੀਤੀਆਂ ਸਨ । ਇਸ ਕਰਕੇ ਉਹ ਪਿੰਡ ਵਿਚ ਸਫ਼ਾਈ ਕਰਨ ਤੇ ਕੂੜੇਕਰਕਟ ਨੂੰ ਟਿਕਾਣੇ ਲਾਉਣ ਲਈ ਕੁੱਝ ਕਰਨਾ ਚਾਹੁੰਦੀ ਸੀ ।
ਪ੍ਰਸ਼ਨ 4.
ਦਿਲਜੀਤ ਦੀ ਵਿਉਂਤ ਦਾ ਉਸਦੇ ਪਿਤਾ ਜੀ ‘ ਤੇ ਕੀ ਅਸਰ ਹੋਇਆ ਸੀ ?
ਉੱਤਰ :
ਦਿਲਜੀਤ ਦੀ ਵਿਉਂਤ ਨੇ ਉਸਦੇ ਪਿਤਾ ਜੀ ਨੂੰ ਪ੍ਰਭਾਵਿਤ ਕੀਤਾ ਸੀ ਤੇ ਉਨ੍ਹਾਂ ਨੇ ਪਿੰਡ ਦੀ ਕਾਇਆ-ਕਲਪ ਕਰਨ ਵਿਚ ਉਸਦਾ ਸਾਥ ਦੇਣ ਦਾ ਹੌਸਲਾ ਦਿੱਤਾ ਸੀ । ਫਿਰ ਜਦੋਂ ਦਿਲਜੀਤ ਤੇ ਪ੍ਰੀਤ ਕਹੀਆਂ ਫੜ ਕੇ ਨਾਲੀਆਂ ਸਾਫ਼ ਕਰਨ ਵਿੱਚ ਜੁੱਟ ਗਈਆਂ, ਤਾਂ ਉਹ ਵੀ । ਉਨ੍ਹਾਂ ਦੇ ਨਾਲ ਸ਼ਾਮਿਲ ਹੋ ਗਏ ।
ਪ੍ਰਸ਼ਨ 5.
ਪਿੰਡ ਦੀਆਂ ਤ੍ਰੀਮਤਾਂ ਤੇ ਮੁਟਿਆਰਾਂ ਨੇ ਦਿਲਜੀਤ ਦਾ ਸਾਥ ਕਿਵੇਂ ਦਿੱਤਾ ?
ਉੱਤਰ :
ਦਿਲਜੀਤ ਦੀ ਅਗਵਾਈ ਵਿਚ ਪੀੜ, ਦਿਲਜੀਤ ਦੇ ਪਿਤਾ ਜੀ ਤੇ ਪਿੰਡ ਦੇ ਨੌਜਵਾਨਾਂ ਨੂੰ ਪਿੰਡ ਦੀਆਂ ਨਾਲੀਆਂ ਤੇ ਗਲੀਆਂ ਦੀ ਸਫ਼ਾਈ ਵਿਚ ਜੁੱਟੇ ਦੇਖ ਕੇ ਪਿੰਡ ਦੀਆਂ ਤੀਮਤਾਂ ਤੇ ਮੁਟਿਆਰਾਂ ਵੀ ਪਿੱਛੇ ਨਾ ਰਹੀਆਂ । ਉਨ੍ਹਾਂ ਨੇ ਝਾੜੂ ਫੜ ਕੇ ਪਿੰਡ ਦੀਆਂ ਸਾਰੀਆਂ ਗਲੀਆਂ ਨੂੰ ਸਾਫ਼ ਕਰ ਕੇ ਲਿਸ਼ਕਾ ਦਿੱਤਾ ।
ਪ੍ਰਸ਼ਨ 6.
ਸਾਰਿਆਂ ਦੀਆਂ ਜ਼ੋਰਦਾਰ ਤਾੜੀਆਂ ਨੇ ਕਿਹੜੀ ਗੱਲ ਦੀ ਪ੍ਰੋੜਤਾ ਕੀਤੀ ?
ਉੱਤਰ :
ਸਾਰਿਆਂ ਦੀਆਂ ਜ਼ੋਰਦਾਰ ਤਾੜੀਆਂ ਨੇ ਪਿੰਡ ਦੇ ਸਰਪੰਚ ਸਾਹਿਬ ਦੀ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਦਿਲਜੀਤ ਦੀ ਸਫ਼ਾਈ ਵਿਚ ਪਹਿਲ-ਕਦਮੀ ਨੇ ਉਨ੍ਹਾਂ ਸਾਰਿਆਂ ਦਾ ਦਿਲ ਜਿੱਤ ਲਿਆ ਹੈ ਤੇ ਉਸਨੇ ਇਸ ਤਰ੍ਹਾਂ ਕਰਕੇ ਸਾਰਿਆਂ ਵਿਚ ਸ਼ੁੱਛਤਾ ਲਈ ਚੇਤੰਨਤਾ ਪੈਦਾ ਕੀਤੀ ਹੈ । ਸਰਪੰਚ ਸਾਹਿਬ ਨੇ ਇਹ ਵੀ ਆਸ ਕੀਤੀ ਕਿ ਇਹ ਚੇਤਨਾ ਸਦਾ ਇਸੇ ਤਰ੍ਹਾਂ ਕਾਇਮ ਰਹੇਗੀ ।
ਪ੍ਰਸ਼ਨ 7.
“ਪਹਿਲ ਕਹਾਣੀ ਤੋਂ ਤੁਹਾਨੂੰ ਕੀ ਪ੍ਰੇਰਨਾ ਮਿਲਦੀ ਹੈ ?
ਉੱਤਰ :
ਇਸ ਕਹਾਣੀ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਆਪਣੀ ਗਲੀ, ਪਿੰਡ ਜਾਂ ਸ਼ਹਿਰ ਵਿਚ ਜਿਹੜੀ ਗੱਲ ਦੀ ਲੋਕਾਂ ਵਿਚ ਚੇਤਨਾ ਪੈਦਾ ਕਰਨੀ ਚਾਹੁੰਦੇ ਹੋਈਏ, ਉਸਨੂੰ ਮੋਹਰੇ ਲਗ ਕੇ ਆਪ ਕਰਨਾ ਆਰੰਭ ਕਰ ਦੇਣਾ ਚਾਹੀਦਾ ਹੈ, ਲੋਕ ਆਪੇ ਹੀ ਤੁਹਾਥੋਂ ਪ੍ਰੇਰਿਤ ਹੋ ਕੇ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ । ਲੋੜ ਸਿਰਫ਼ ਪਹਿਲ ਕਰਨ ਦੀ ਹੁੰਦੀ ਹੈ ।
(iv) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਵਾਕਾਂ ਵਿੱਚ ਵਰਤੋਂ :
ਖੁੱਲ੍ਹੀਆਂ-ਡੁੱਲ੍ਹੀਆਂ, ਛੋਟੀਆਂ-ਛੋਟੀਆਂ, ਕੂੜਾ-ਕਰਕਟ, ਨਿੱਕ-ਸੁੱਕ, ਹੌਸਲਾ-ਅਫ਼ਜ਼ਾਈ, ਹਿੰਮਤ, ਕੰਮ-ਕਾਰ, ਆਲਾ-ਦੁਆਲਾ, ਸਾਫ਼-ਸੁਥਰਾ ॥
ਉੱਤਰ :
1. ਖੁੱਲੀਆਂ-ਡੁੱਲ੍ਹੀਆਂ (ਕਾਫ਼ੀ ਖੁੱਲ੍ਹੀਆਂ) – ਸਾਡੇ ਪਿੰਡ ਦੀਆਂ ਗਲੀਆਂ ਖੁੱਲ੍ਹੀਆਂਡੁੱਲ੍ਹੀਆਂ ਹਨ ।
2. ਛੋਟੀਆਂ-ਛੋਟੀਆਂ (ਬਹੁਤ ਛੋਟੀਆਂ) – ਮੇਰੇ ਦਾਦੀ ਜੀ ਨੇ ਕੰਜਕਾਂ ਨੂੰ ਰੋਟੀ ਖੁਆਉਣ ਲਈ ਛੋਟੀਆਂ-ਛੋਟੀਆਂ ਕੁੜੀਆਂ ਨੂੰ ਘਰ ਬੁਲਾਇਆ ।
3. ਕੂੜਾ-ਕਰਕਟ (ਕਈ ਪ੍ਰਕਾਰ ਦਾ ਕੂੜਾ) – ਕੂੜਾ-ਕਰਕਟ ਕੂੜੇਦਾਨ ਵਿਚ ਪਾ ਦਿਓ ।
4. ਨਿੱਕ-ਸੁੱਕ (ਛੋਟਾ-ਮੋਟਾ ਸਮਾਨ) – ਇਸ ਕਮਰੇ ਵਿਚ ਮੰਜਿਆਂ-ਪੀੜ੍ਹੀਆਂ ਤੋਂ ਇਲਾਵਾ ਹੋਰ ਬਥੇਰਾ ਪੁਰਾਣਾ ਨਿੱਕ-ਸੁੱਕ ਪਿਆ ਹੈ ।
5. ਹੌਸਲਾ-ਅਫ਼ਜ਼ਾਈ (ਹੌਸਲਾ ਵਧਾਉਣਾ) – ਮੇਰੇ ਅੱਗੇ ਵਧਣ ਵਿਚ ਮੇਰੇ ਦਾਦਾ ਜੀ ਨੇ . ਮੇਰੀ ਬਹੁਤ ਹੌਸਲਾ-ਅਫ਼ਜ਼ਾਈ ਕੀਤੀ ।
6. ਹਿੰਮਤ (ਹੌਸਲਾ) – ਕਿਸੇ ਕੰਮ ਵਿਚ ਅਸਫਲ ਹੋ ਕੇ ਵੀ ਹਿੰਮਤ ਨਾ ਹਾਰੋ ।
7, ਕੰਮ-ਕਾਰ (ਕੰਮ, ਕਿੱਤਾ) – ਬੱਚਿਆਂ ਨੂੰ ਘਰ ਦੇ ਕੰਮ-ਕਾਰ ਵਿਚ ਮਾਪਿਆਂ ਦਾ ਹੱਥ ਵਟਾਉਣਾ ਚਾਹੀਦਾ ਹੈ ।
8. ਆਲਾ-ਦੁਆਲਾ – (ਚੁਫੇਰਾ) – ਆਪਣਾ ਆਲਾ-ਦੁਆਲਾ ਸਾਫ਼ ਤੇ ਸੁਥਰਾ ਰੱਖੋ ।
9. ਸਾਫ਼-ਸੁਥਰਾ (ਸਾਫ਼, ਸੂਛ) – ਆਲਾ-ਦੁਆਲਾ ਸਾਫ਼-ਸੁਥਰਾ ਰੱਖੋ ਤੇ ਕੂੜਾ-ਕਰਕਟ ਇਧਰਉਧਰ ਨਾ ਖਿਲਾਰੋ ।
ਪ੍ਰਸ਼ਨ 2.
ਵਿਰੋਧੀ ਸ਼ਬਦ ਲਿਖੋ :
ਆਧੁਨਿਕ, ਦੁਰਗੰਧ, ਠੀਕ, ਪਿਆਰ, ਆਪਣਾ, ਸਾਫ਼-ਸੁਥਰਾ, ਮੁਕੰਮਲ ॥
ਉੱਤਰ :
ਵਿਰੋਧੀ ਸ਼ਬਦ
ਆਧੁਨਿਕ – ਪੁਰਾਤਨ
ਦੁਰਗੰਧ – ਸੁਗੰਧ
ਠੀਕ – ਗਲਤ
ਪਿਆਰ – ਦੁਸ਼ਮਣੀ
ਆਪਣਾ – ਪਰਾਇਆ
ਸਾਫ਼-ਸੁਥਰਾ – ਗੰਦਾ-ਮੰਦਾ
ਮੁਕੰਮਲ – ਅੱਧ-ਵਿਚਾਲੇ ।
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮੁਸੀਬਤ – …………. – …………
ਨਾਮਵਰ – …………. – …………
ਔਖਾ – …………. – …………
ਤੀਮਤਾਂ – …………. – …………
ਰੁਚੀ – …………. – …………
ਮੁੱਦਾ – …………. – …………
ਨਿਕਾਸੀ – …………. – …………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਮੁਸੀਬਤ – मुसीबत – Problem
ਨਾਮਵਰ – प्रख्यात – Reputed
ਔਖਾ – मुश्किल – Difficult
ਤੀਮਤਾਂ – महिलाओं – Women
ਰੁਚੀ – रुचि – Interest
ਮੁੱਦਾ – मुद्दा – Issue
ਨਿਕਾਸੀ – निकासी – Flow
ਪਸ਼ਨ 4.
ਦਿਲਜੀਤ ਵਰਗੇ ਕਿਸੇ ਹੋਰ ਪਾਤਰ ਮੰਡੇ/ਕੜੀ ਬਾਰੇ ਲਿਖੋ ।
ਉੱਤਰ :
ਮਨਿੰਦਰ ਦੇ ਮਾਤਾ-ਪਿਤਾ ਨੇ ਉਸਨੂੰ 9ਵੀਂ ਵਿਚ ਪੜ੍ਹਨੋਂ ਹਟਾ ਕੇ ਉਸਦਾ ਵਿਆਹ ਕਰ ਦਿੱਤਾ । ਉਸਦਾ ਮਨ ਪੜ੍ਹਨ ਨੂੰ ਕਰਦਾ ਸੀ, ਪਰ ਉਹ ਮਾਪਿਆਂ ਸਾਹਮਣੇ ਬੇਵਸ ਸੀ । ਫਿਰ ਉਸਦੇ ਉਪਰੋਥਲੀ ਦੋ ਬੱਚੇ ਹੋ ਗਏ ਤੇ ਉਸਦਾ ਸਾਰਾ ਧਿਆਨ ਉਨ੍ਹਾਂ ਵਲ ਹੋ ਗਿਆ । ਪਰ ਉਸਦੇ ਅੰਦਰ ਅੱਗੇ ਪੜ੍ਹਨ ਦੀ ਇੱਛਾ ਉਸਲਵੱਟੇ ਲੈਂਦੀ ਰਹਿੰਦੀ ਸੀ । ਜਦੋਂ ਬੱਚੇ ਸਕੂਲ ਜਾਣ ਲੱਗ ਪਏ, ਤਾਂ ਉਸਨੇ ਸੋਚਿਆ ਕਿ ਆਪਣੇ ਬੱਚਿਆਂ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਦਾਖ਼ਲ ਹੋ ਕੇ ਉਹ ਵੀ ਦਸਵੀਂ ਪਾਸ ਕਰ ਲਵੇ ਤੇ ਅੱਗੇ ਪੜ੍ਹਾਈ ਜਾਰੀ ਰੱਖੇ । ਉਸ ਪਿੰਡ ਵਿਚ ਉਸ ਵਰਗੀਆਂ ਹੋਰ ਦੋ ਤਿੰਨ ਕੁੜੀਆਂ ਵੀ ਸਨ, ਜਿਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਪੜ੍ਹਨੋਂ ਹਟਾ ਕੇ ਵਿਆਹ ਦਿੱਤਾ ਸੀ ।
ਮਨਿੰਦਰ ਆਪਣੀ ਇੱਛਾ ਪੂਰੀ ਕਰਨ ਲਈ ਤੇ ਉਨ੍ਹਾਂ ਨੂੰ ਪ੍ਰੇਰਨਾ ਦੇਣ ਲਈ ਆਪ ਸਕੂਲ ਵਿਚ ਦਾਖ਼ਲ ਹੋ ਗਈ ਤੇ ਦਸਵੀਂ ਪਾਸ ਕਰ ਕੇ ਅਗਲੀ ਪੜ੍ਹਾਈ ਕਰਨ ਲੱਗੀ । ਅਗਲੇ ਸਾਲ ਉਸਨੂੰ ਦੇਖ ਕੇ ਪਿੰਡ ਦੀਆਂ ਉਸ ਵਰਗੀਆਂ ਹੋਰ ਵਿਆਹੀਆਂ ਕੁੜੀਆਂ ਵੀ ਆਪਣੇ ਬੱਚਿਆਂ ਦੇ ਨਾਲ ਹੀ ਸਕੂਲ ਵਿਚ ਹੀ ਦਾਖ਼ਲ ਹੋ ਗਈਆਂ । ਉਹ ਸਵੇਰੇ ਬੱਚਿਆਂ ਨੂੰ ਆਪਣੇ ਨਾਲ ਸਕੂਲ ਲੈ ਜਾਂਦੀਆਂ ਅਤੇ ਆਪਣੀ ਤੇ ਬੱਚਿਆਂ ਦੀ ਪੜ੍ਹਾਈ ਖ਼ਤਮ ਹੋਣ ਮਗਰੋਂ ਘਰ ਆ ਜਾਂਦੀਆਂ । ਜਦੋਂ ਇਹ ਖ਼ਬਰ ਅਖ਼ਬਾਰਾਂ ਵਿਚ ਛਪੀ ਤੇ ਲੋਕਾਂ ਨੇ ਉਨ੍ਹਾਂ ਨੂੰ ਪ੍ਰਸੰਸਾ ਦੀਆਂ ਚਿੱਠੀਆਂ ਲਿਖੀਆਂ । ਫਲਸਰੂਪ ਬਹੁਤ ਸਾਰੀਆਂ ਹੋਰਨਾਂ ਬੱਚਿਆਂ ਵਾਲੀਆਂ ਔਰਤਾਂ ਨੇ ਵੀ ਅੱਗੇ ਪੜ੍ਹਨ ਦਾ ਫੈਸਲਾ ਕਰ ਲਿਆ ।
ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ਉ) ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਵੜ ਗਿਆ ਸੀ । (ਨਾਂਵ ਚੁਣੇ)
(ਅ) ਉਹ ਇਸ ਵਿਚ ਮੋਹਰੀ ਭੂਮਿਕਾ ਨਿਭਾ ਰਹੀ ਸੀ । (ਪੜਨਾਂਵ ਚੁਣੇ)
(ਇ) ਦਿਲਜੀਤ ਨੂੰ ਆਪਣੇ ਪਿੰਡ ਨਾਲ ਬੜਾ ਮੋਹ ਸੀ । (ਵਿਸ਼ੇਸ਼ਣ ਚੁਣੋ)
(ਸ) ਸਭ ਨੇ ਜ਼ੋਰਦਾਰ ਤਾੜੀਆਂ ਨਾਲ ਉਹਨਾਂ ਦੇ ਬੋਲਾਂ ਦੀ ਪ੍ਰੋੜਤਾ ਕੀਤੀ । (ਕਿਰਿਆ ਚੁਣੋ)
ਉੱਤਰ :
(ੳ) ਮੀਂਹ, ਪਾਣੀ, ਲੋਕਾਂ, ਘਰਾਂ ।
(ਆ) ਉਹ, ਇਸ ।
(ੲ) ਆਪਣੇ, ਬੜਾ ।
(ਸ) ਕੀਤੀ ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ
I. ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ।
ਉਸ ਦਰਮਿਆਨੀ ਅਬਾਦੀ ਵਾਲੇ ਪਿੰਡ ਦੇ ਘਰ ਬੜੇ ਆਧੁਨਿਕ ਢੰਗ ਦੇ ਬਣੇ ਹੋਏ ਸਨ । ਗਲੀਆਂ-ਨਾਲੀਆਂ ਭਾਵੇਂ ਪੱਕੀਆਂ ਤੇ ਖੁੱਲੀਆਂ-ਡੁੱਲੀਆਂ ਸਨ, ਪਰੰਤ ਸਫ਼ਾਈ ਪੱਖੋਂ ਬਹੁਤ ਪਛੜੀਆਂ ਹੋਈਆਂ ਸਨ । ਪਿਛਲੇ ਸਾਲ ਪਈ ਬਰਸਾਤ ਪਿੰਡ ਵਾਸੀਆਂ ਲਈ ਸੁਖਾਵੀਂ ਨਹੀਂ ਸੀ । ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਸੀ, ਜਿਸ ਕਾਰਨ ਉਹ ਅੰਤਾਂ ਦੇ ਪਰੇਸ਼ਾਨ ਹੋ ਗਏ ਸਨ । ਪਿੰਡ ਦੀਆਂ ਗਲੀਆਂ ਪਾਣੀ ਨਾਲ ਭਰੀਆਂ ਇੰਝ ਜਾਪਦੀਆਂ ਸਨ, ਜਿਵੇਂ ਛੋਟੇ-ਛੋਟੇ ਨਾਲੇ ਵਗਦੇ ਹੋਣ । ਪਿੰਡ ਦਾ ਲਾਂਘਾ ਬੰਦ ਹੋ ਗਿਆ ਤੇ ਲੋਕਾਂ ਦੇ ਕੰਮਕਾਜ ਠੱਪ ਹੋ ਗਏ । ਇਸ ਮੁਸੀਬਤ ਦਾ ਮੁੱਖ ਕਾਰਨ ਪਿੰਡ ਵਿਚਲੀਆਂ ਨਾਲੀਆਂ ‘ਚ ਫਸਿਆ ਕੂੜਾ-ਕਰਕਟ ਹੀ ਸੀ, ਦੂਜਾ ਫਿਰਨੀ ਦੇ ਨਾਲ-ਨਾਲ ਬਣਿਆ ਪੱਕਾ, ਵੱਡਾ ਨਿਕਾਸੀ ਨਾਲਾ ਵੀ ਮਿੱਟੀ-ਘੱਟੇ, ਕੁੜ-ਕਬਾੜ ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਨਾਲ ਡੱਕਿਆ ਪਿਆ ਸੀ । ਮੀਂਹ ਦੇ ਪਾਣੀ ਨੂੰ ਬਾਹਰ ਜਾਣ ਦਾ ਰਸਤਾ ਨਾ ਮਿਲਿਆ ਤੇ ਉਹ ਪਿੰਡ ਵਿੱਚ ਹੀ ਫੈਲ ਗਿਆ ! ਕਿੰਨੇ ਹੀ ਦਿਨ ਖੜੋਤੇ ਪਾਣੀ ਦੀ ਦੁਰਗੰਧ ਜਿਹੀ ਆਉਂਦੀ ਰਹੀ । ਇਸ ਨਾਲ ਇੱਕ ਹੋਰ ਮੁਸੀਬਤ ਵੀ ਪੇਸ਼ ਆਈ, ਉਹ ਸੀ ਮੱਖੀਆਂ-ਮੱਛਰਾਂ ਦੀ ਭਰਮਾਰ । ਇਸ ਕਾਰਨ ਅਨੇਕਾਂ ਲੋਕ ਬਿਮਾਰੀਆਂ ਨਾਲ ਵੀ ਜੂਝਦੇ ਰਹੇ ।
ਪ੍ਰਸ਼ਨ 1.
ਉਪਰੋਕਤ ਪੈਰਾ ਕਿਸ ਪਾਠ ਵਿਚੋਂ ਹੈ ?
(ਉ) ਘਰ ਦਾ ਜਿੰਦਰਾ
(ਅ) ਪਹਿਲ
(ਇ) ਸਮੇਂ ਸਮੇਂ ਦੀ ਗੱਲ
(ਸ) ਸ਼ਹੀਦ ਰਾਜਗੁਰੂ ।
ਉੱਤਰ :
ਪਹਿਲ !
ਪ੍ਰਸ਼ਨ 2.
ਪਿੰਡ ਵਿਚ ਘਰ ਕਿਸ ਤਰ੍ਹਾਂ ਦੇ ਸਨ ?
(ਉ) ਪੁਰਾਣੇ
(ਅ) ਢੱਠੇ ਹੋਏ
(ਈ) ਆਧੁਨਿਕ ਢੰਗ ਦੇ
(ਸ) ਪੱਕੇ ।
ਉੱਤਰ :
ਆਧੁਨਿਕ ਢੰਗ ਦੇ ।
ਪ੍ਰਸ਼ਨ 3.
ਪਿੰਡ ਦੀਆਂ ਗਲੀਆਂ ਤੇ ਨਾਲੀਆਂ ਕਿਹੋ ਜਿਹੀਆਂ ਸਨ ?
(ਉ) ਗੰਦੀਆਂ
(ਅ) ਟੁੱਟੀਆਂ
(ਇ) ਬੰਦ
(ਸ) ਸਫ਼ਾਈ ਪੱਖੋਂ ਪਛੜੀਆਂ ।
ਉੱਤਰ :
ਸਫ਼ਾਈ ਪੱਖੋਂ ਪਛੜੀਆਂ ।
ਪ੍ਰਸ਼ਨ 4.
ਕਿਹੜੇ ਸਮੇਂ ਵਿਚ ਹੋਈ ਬਰਸਾਤ ਪਿੰਡ ਵਾਲਿਆਂ ਲਈ ਸੁਖਾਵੀਂ ਨਹੀਂ ਸੀ ?
(ਉ) ਪਿਛਲੇ ਸਾਲ
(ਅ) ਅੱਜ
(ਇ) ਕਲ੍ਹ
(ਸ) ਪਿਛਲੇਰੇ ਸਾਲ ।
ਉੱਤਰ :
ਪਿਛਲੇ ਸਾਲ ॥
ਪ੍ਰਸ਼ਨ 5.
ਬਰਸਾਤ ਵਿਚ ਪਾਣੀ ਕਿੱਥੇ ਵੜਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਹੋਈ ਸੀ ?
(ਉ) ਨਾਲੀਆਂ ਵਿੱਚ
(ਅ) ਖੇਤਾਂ ਵਿੱਚ
(ਈ ਘਰਾਂ ਵਿੱਚ
(ਸ) ਹਵੇਲੀਆਂ ਵਿੱਚ ।
ਉੱਤਰ :
ਘਰਾਂ ਵਿੱਚ ।
ਪ੍ਰਸ਼ਨ 6.
ਪਾਣੀ ਦੇ ਘਰਾਂ ਵਿਚ ਵੜਨ ਦੀ ਮੁਸੀਬਤ ਦਾ ਮੁੱਖ ਕਾਰਨ ਕੀ ਸੀ ?
(ਉ) ਨਾਲੀਆਂ ਵਿਚ ਫਸਿਆ ਕੂੜਾ
(ਅ) ਨਾਲੀਆਂ ਦਾ ਭਰੀਆਂ ਹੋਣਾ ।
(ਈ ਟੁੱਟੀਆਂ ਨਾਲੀਆਂ
(ਸ) ਨਾਲੀਆਂ ਦੀ ਅਣਹੋਂਦ ।
ਉੱਤਰ :
ਨਾਲੀਆਂ ਵਿੱਚ ਫਸਿਆ ਕੂੜਾ ।
ਪ੍ਰਸ਼ਨ 7.
ਵੱਡਾ ਪੱਕਾ ਨਿਕਾਸੀ ਨਾਲਾ ਕਿੱਥੇ ਬਣਿਆ ਹੋਇਆ ਸੀ ?
(ਉ) ਗਲੀਆਂ ਦੇ ਨਾਲ-ਨਾਲ
(ਅ) ਫਿਰਨੀ ਦੇ ਨਾਲ-ਨਾਲ
(ਈ) ਪਿੰਡ ਦੇ ਅੰਦਰ
(ਸ) ਜ਼ਮੀਨ ਦੋਜ਼ ।
ਉੱਤਰ :
ਫਿਰਨੀ ਦੇ ਨਾਲ-ਨਾਲ
ਪ੍ਰਸ਼ਨ 8.
ਕੂੜ-ਕਬਾੜ ਤੇ ਪਲਾਸਟਿਕ ਦੇ ਲਿਫ਼ਾਫਿਆਂ ਨੇ ਕਿਸਨੂੰ ਡੱਕਿਆ ਹੋਇਆ ਸੀ ?
(ਉ) ਵੱਡੇ ਨਿਕਾਸੀ ਨਾਲੇ ਨੂੰ
(ਅ) ਗਲੀਆਂ ਨੂੰ ।
(ਈ) ਜ਼ਮੀਨ ਦੋਜ਼ ਨਾਲੇ ਨੂੰ
(ਸ) ਪਿੰਡ ਦੇ ਅੰਦਰਲੇ ਨਾਲੇ ਨੂੰ ।
ਉੱਤਰ :
ਵੱਡੇ ਨਿਕਾਸੀ ਨਾਲੇ ਨੂੰ ।
ਪ੍ਰਸ਼ਨ 9.
ਪਿੰਡ ਵਿਚ ਪਾਣੀ ਕਿਉਂ ਫੈਲ ਗਿਆ ਸੀ ?
(ਉ) ਬਾਹਰ ਜਾਣ ਦਾ ਰਸਤਾ ਬੰਦ ਹੋਣ ਕਰ ਕੇ
(ਅ) ਭਾਰੀ ਮੀਂਹ ਪੈਣ ਕਾਰਨ
(ਇ) ਗਲੀਆਂ ਉੱਚੀਆਂ ਹੋਣ ਕਾਰਨ
(ਸ) ਨਾਲੀਆਂ ਟੁੱਟੀਆਂ ਹੋਣ ਕਾਰਨ !
ਉੱਤਰ :
ਬਾਹਰ ਜਾਣ ਦਾ ਰਸਤਾ ਬੰਦ ਹੋਣ ਕਰ ਕੇ ।
ਪ੍ਰਸ਼ਨ 10.
ਖੜੋਤੇ ਪਾਣੀ ਦੀ ਦੁਰਗੰਧ ਤੋਂ ਬਿਨਾਂ ਹੋਰ ਮੁਸੀਬਤ ਕਿਹੜੀ ਸੀ ?
(ੳ) ਮੱਖੀਆਂ ਤੇ ਮੱਛਰਾਂ ਦੀ ਭਰਮਾਰ
(ਅ) ਖੋਭਾ ਤੇ ਚਿੱਕੜ
(ਈ) ਪੀਣ ਵਾਲੇ ਪਾਣੀ ਦਾ ਗੰਦਾ ਹੋਣਾ
(ਸ) ਸਾਫ਼ ਪਾਣੀ ਦੀ ਕਿੱਲਤ ।
ਉੱਤਰ :
ਮੱਖੀਆਂ ਤੇ ਮੱਛਰਾਂ ਦੀ ਭਰਮਾਰ ।
II. ਹੇਠ ਲਿਖੇ ਪੈਰੇ ਨੂੰ ਪੜੋ ਅਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ
ਦੁਪਹਿਰ ਦੇ ਢਲਨ ਨਾਲ ਹੀ ਪਿੰਡ ਦੀ ਸਫ਼ਾਈ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਸੀ । ਪਿੰਡ ਦਾ ਸਰਪੰਚ ਤੇ ਪੰਚਾਇਤ ਮੈਂਬਰ ਵੀ ਦਿਲਜੀਤ ਵਲੋਂ ਚਲਾਈ ਇਸ ਸਫ਼ਾਈ-ਮੁਹਿੰਮ ਵਿੱਚ ਸ਼ਾਮਲ ਹੋ ਗਏ । ਦੂਜੇ ਦਿਨ ਉਨ੍ਹਾਂ ਪਿੰਡ ‘ਚ ਮੁਨਾਦੀ ਕਰਵਾ ਦਿੱਤੀ ਕਿ ਅੱਜ ਤਕਾਲਾਂ ਨੂੰ ਇੱਕ ਸਾਂਝਾ ਇਕੱਠ ਪਿੰਡ ਦੀ ਪੰਚਾਇਤ-ਘਰ ਵਿਖੇ ਹੋਵੇਗਾ, ਜਿੱਥੇ ਸਾਰਿਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ । ਸਰਪੰਚ ਸਾਹਿਬ ਨੇ ਇੱਕ ਵਿਸ਼ੇਸ਼ ਸੱਦਾ ਦਿਲਜੀਤ ਦੇ ਘਰ ਵੀ ਭੇਜਿਆ, ਤਾਂ ਜੋ ਉਹ ਇਸ ਇਕੱਠ ਵਿੱਚ ਜ਼ਰੂਰ ਪੁੱਜੇ । ਜਦੋਂ ਦਿਲਜੀਤ ਆਪਣੇ ਮਾਤਾ-ਪਿਤਾ ਜੀ ਨਾਲ ਸ਼ਾਮ ਸਮੇਂ ਪਿੰਡ ਦੇ ਸਾਂਝੇ ਇਕੱਠ ਵਿੱਚ ਪਹੁੰਚੀ, ਤਾਂ ਉਹ ਸਾਰਿਆਂ ਦੇ ਧਿਆਨ ਦਾ ਕੇਂਦਰ ਬਣੀ ਹੋਈ ਸੀ । ਸਰਪੰਚ ਸਾਹਿਬ ਨੇ ਦਿਲਜੀਤ ਨੂੰ ਕੋਲ ਸੱਦਿਆ ਅਤੇ ਸਭ ਨੂੰ ਸੰਬੋਧਨ ਕਰਦਿਆਂ ਕਿਹਾ, “ਸੱਚ-ਮੁੱਚ ਅੱਜ ਦਿਲਜੀਤ ਨੇ ਸਾਡਾ ਸਭ ਦਾ ਦਿਲ ਜਿੱਤ ਲਿਆ ਹੈ ।
ਸਾਡੀ ਇਸ ਧੀ ਨੇ ਪਿੰਡ ਦੀ ਸਫ਼ਾਈ ਪ੍ਰਤੀ ਪਹਿਲ ਕਰ ਕੇ ਸਾਡੇ ਵਿੱਚ ਸੁੱਛਤਾ ਦੀ ਇੱਕ ਚੇਤਨਾ ਪੈਦਾ ਕੀਤੀ ਹੈ । ਅਸੀਂ ਆਸ ਕਰਦੇ ਹਾਂ ਕਿ ਇਹ ਚੇਤਨਾ ਸਦਾ ਇਸੇ ਤਰ੍ਹਾਂ ਹੀ ਕਾਇਮ ਰਹੇਗੀ । ਅਸੀਂ ਦਿਲਜੀਤ ਦੀ ਸੋਚ ਤੇ ਹਿੰਮਤ ਨੂੰ ਦਾਦ ਦਿੰਦੇ ਹਾਂ ।” ਸਭ ਨੇ ਜ਼ੋਰਦਾਰ ਤਾੜੀਆਂ ਨਾਲ ਉਨ੍ਹਾਂ ਦੇ ਬੋਲਾਂ ਦੀ ਪੋਤਾ ਕੀਤੀ । ਜਦੋਂ ਪੰਚਾਇਤ ਵਲੋਂ ਦਿਲਜੀਤ ਨੂੰ ਇੱਕ ਸੁੰਦਰ ‘ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ, ਤਾਂ ਤਾੜੀਆਂ ਨਾਲ ਇਕੱਠ ਇੱਕ ਵਾਰ ਫੇਰ ਗੂੰਜ ਉੱਠਿਆ । ਇਸ ਮੌਕੇ ਦਿਲਜੀਤ ਨੇ ਕਿਹਾ ਕਿ ਉਹ ਸਫ਼ਾਈ ਦੀ ਇਸ ਮੁਹਿੰਮ ‘ਚ ਹਿੱਸਾ ਲੈਣ ਵਾਲੇ ਸਾਰੇ ਪਿੰਡ ਵਾਸੀਆਂ ਦੀ ਸ਼ੁਕਰਗੁਜ਼ਾਰ ਹੈ ਤੇ ਸਭ ਦਾ ਧੰਨਵਾਦ ਕਰਦੀ ਹੈ । ਉਸ ਨੇ ਆਪਣੀ ਸਹੇਲੀ ਪੀਤ ਦੀ ਵੀ ਬਾਕਾਇਦਾ ਪ੍ਰਸੰਸਾ ਕੀਤੀ ਤੇ ਸਭ ਨੂੰ ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣ ਦੀ ਅਪੀਲ ਕੀਤੀ । ਉਸ ਨੇ ਪਿੰਡ ਦੀ ਪੰਚਾਇਤ ਨੂੰ ਇੱਕ ਬੇਨਤੀ ਕੀਤੀ ਕਿ ਉਹ ਪਿੰਡ ਦੀ ਹਰ ਗਲੀ ’ਚ ਇੱਕ-ਇੱਕ ਵੱਡੇ ਕੁੜੇਦਾਨ ਦਾ ਪ੍ਰਬੰਧ ਜ਼ਰੂਰ ਕਰੇ ਤੇ ਇਸ ਨੂੰ ਸਮੇਂਸਮੇਂ ‘ਤੇ ਖ਼ਾਲੀ ਕੀਤਾ ਜਾਂਦਾ ਰਹੇ । ਉਸ ਦੀ ਇਸ ਮੰਗ ਨੂੰ ਪੰਚਾਇਤ ਨੇ ਖਿੜੇ ਮੱਥੇ ਮੌਕੇ ‘ਤੇ ਹੀ ਪ੍ਰਵਾਨ ਕਰ ਲਿਆ । ਸਾਰੇ ਪਿੰਡ ‘ਚ ਦਿਲਜੀਤ ਦੀ ਇਸ ਸਫ਼ਾਈ-ਮੁਹਿੰਮ ਦੀਆਂ ਹੀ ਗੱਲਾਂ ਹੋ ਰਹੀਆਂ ਸਨ, ਜਿਸ ਨਾਲ ਉਸ ਦੇ ਮਾਤਾ-ਪਿਤਾ ਦਾ ਸਿਰ ਮਾਣ ਨਾਲ ਗਿੱਠ ਉੱਚਾ ਹੋ ਗਿਆ ।
ਪ੍ਰਸ਼ਨ 1.
ਸਫ਼ਾਈ ਦਾ ਕੰਮ ਕਿਸ ਵੇਲੇ ਤਕ ਖ਼ਤਮ ਹੋ ਗਿਆ ਸੀ ?
(ਉ) ਦੁਪਹਿਰ ਤੋਂ ਪਹਿਲਾਂ
(ਅ) ਦੁਪਹਿਰ ਹੋਣ ਤਕ
(ਇ) ਦੁਪਹਿਰ ਢਲਣ ਤੱਕ
(ਸ) ਰਾਤ ਹੋਣ ਤਕ ।
ਉੱਤਰ :
ਦੁਪਹਿਰ ਢਲਣ ਤਕ !
ਪ੍ਰਸ਼ਨ 2.
ਪਿੰਡ ਸਰਪੰਚ ਤੇ ਪੰਚ ਦਿਲਜੀਤ ਦੁਆਰਾ ਚਲਾਈ ਕਿਸ ਮੁਹਿੰਮ ਵਿਚ ਸ਼ਾਮਿਲ ਹੋ ਗਏ ?
(ਉ) ਸਫ਼ਾਈ
(ਅ) ਟੀਕਾ-ਕਰਨ
(ਇ) ਰੁੱਖ-ਲਗਾਓ
(ਸ) ਬੇਟੀ ਬਚਾਓ !
ਉੱਤਰ :
ਸਫ਼ਾਈ ।
ਪ੍ਰਸ਼ਨ 3.
ਸਾਰਿਆਂ ਦਾ ਸਾਂਝਾ ਇਕੱਠ ਕਰਨ ਲਈ ਕੀ ਕੀਤਾ ਗਿਆ ?
(ਉ) ਭਾਸ਼ਨ
(ਅ) ਈ-ਮੇਲ
(ਇ) ਐੱਸ.ਐਮ.ਐੱਸ.
(ਸ) ਮੁਨਾਦੀ ।
ਉੱਤਰ :
ਮੁਨਾਦੀ ।
ਪ੍ਰਸ਼ਨ 4.
ਪਿੰਡ ਦੇ ਸਾਂਝੇ ਇਕੱਠ ਵਿੱਚ ਸਭ ਦੇ ਧਿਆਨ ਦਾ ਕੇਂਦਰ ਕੌਣ ਸੀ ?
(ਉ) ਦਿਲਜੀਤ
(ਆ) ਕਰਮਜੀਤ
(ਈ) ਹਰਜੀਤ
(ਸ) ਕੁਲਜੀਤ ॥
ਉੱਤਰ :
ਦਿਲਜੀਤ ॥
ਪ੍ਰਸ਼ਨ 5.
ਕਿਸ ਨੇ ਕਿਹਾ ਕਿ ਦਿਲਜੀਤ ਨੇ ਸਭ ਦਾ ਦਿਲ ਜਿੱਤ ਲਿਆ ਹੈ ?
(ਉ) ਪੰਚ ਨੇ
(ਅ) ਸਰਪੰਚ ਨੇ
(ੲ) ਪੰਚਾਇਤ ਨੇ
(ਸ) ਮੁਨਾਦੀ ਵਾਲੇ ਨੇ ।
ਉੱਤਰ :
ਸਰਪੰਚ ਨੇ ।
ਪ੍ਰਸ਼ਨ 6.
ਦਿਲਜੀਤ ਨੇ ਪਿੰਡ ਵਿਚ ਕਿਹੜੀ ਗੱਲ ਸੰਬੰਧੀ ਚੇਤਨਾ ਪੈਦਾ ਕੀਤੀ ਸੀ ?
(ਉ) ਸੁੱਛਤਾ/ਸਫ਼ਾਈ
(ਅ) ਵਾਤਾਵਰਨ
(ੲ) ਪੜ੍ਹਾਈ-ਲਿਖਾਈ
(ਸ) ਧੀਆਂ ਦਾ ਮਹੱਤਵ ।
ਉੱਤਰ :
ਸੱਛਤਾ/ਸਫ਼ਾਈ ।
ਪ੍ਰਸ਼ਨ 7.
ਪੰਚਾਇਤ ਵਲੋਂ ਦਿਲਜੀਤ ਨੂੰ ਕੀ ਭੇਟ ਕੀਤਾ ਗਿਆ ?
(ਉ) ਸ਼ਾਲ
(ਅ) ਫੁਲਕਾਰੀ
(ਈ) ਲਹਿੰਗਾ
(ਸ) ਦਸਤਾਰ ।
ਉੱਤਰ :
ਫੁਲਕਾਰੀ ।
ਪ੍ਰਸ਼ਨ 8.
ਦਿਲਜੀਤ ਕਿਸ ਦੀ ਸ਼ੁਕਰਗੁਜ਼ਾਰ ਸੀ ?
(ਉ) ਮਾਤਾ-ਪਿਤਾ ਦੀ
(ਅ) ਸਰਪੰਚ ਦੀ
(ੲ) ਪੰਚਾਇਤ ਦੀ
(ਸ) ਪਿੰਡਵਾਸੀਆਂ ਦੀ ।
ਉੱਤਰ :
ਪਿੰਡਵਾਸੀਆਂ ਦੀ ।
ਪ੍ਰਸ਼ਨ 9.
ਦਿਲਜੀਤ ਨੇ ਪੰਚਾਇਤ ਨੂੰ ਪਿੰਡ ਦੀ ਹਰ ਗਲੀ ਵਿਚ ਕਿਸ ਚੀਜ਼ ਦਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ ?
(ਉ) ਫੂਲਦਾਨ
(ਅ) ਕੂੜੇਦਾਨ
(ੲ) ਬਸਤਰ ਦਾਨ
(ਸ) ਮ ਦਾਨ ॥
ਉੱਤਰ :
ਕੂੜੇਦਾਨ ।
ਪ੍ਰਸ਼ਨ 10.
ਦਿਲਜੀਤ ਦੀ ਮੁਹਿੰਮ ਦੀਆਂ ਗੱਲਾਂ ਨਾਲ ਕਿਸਦਾ ਸਿਰ ਮਾਣ ਨਾਲ ਉੱਚਾ ਹੋ ਗਿਆ ?
(ਉ) ਪੰਚਾਇਤ ਦਾ
(ਅ) ਉਸਦੇ ਮਾਤਾ-ਪਿਤਾ ਦਾ
(ਈ) ਦਿਲਜੀਤ ਦਾ
(ਸ) ਪਿੰਡ ਦਾ ।
ਉੱਤਰ :
ਉਸਦੇ ਮਾਤਾ-ਪਿਤਾ ਦਾ ।
ਔਖੇ ਸ਼ਬਦਾਂ ਦੇ ਅਰਥ :
ਆਧੁਨਿਕ-ਨਵੀਨ, ਨਵੇਂ । ਪੱਖੋਂ-ਵਲੋਂ। ਸੁਖਾਵੀਂ-ਸੁਖ ਦੇਣ ਵਾਲੀ । ਅੰਤਾਂ ਦੇ-ਬਹੁਤ ਜ਼ਿਆਦਾ 1 ਲਾਂਘਾ-ਲੰਘਣ ਦੀ ਥਾਂ । ਠੱਪ ਹੋ ਗਏ–ਬੰਦ ਹੋ ਗਏ । ਕਬਾੜ-ਟੁੱਟ-ਭੱਜਾ ਸਮਾਨ ! ਡੱਕਿਆ-ਰੋਕਿਆ । ਦੁਰਗੰਧ-ਬਦਬੂ । ਭਰਮਾਰ-ਬਹੁਤਾਤ । ਜੁਝਦੇ ਰਹੇ-ਲੜਦੇ ਰਹੇ । ਨਾਮਵਰ-ਪ੍ਰਸਿੱਧ । ਤਰਜੀਹ-ਪਹਿਲ । ਹੱਥ ਵਟਾਉਂਦੀ-ਕੰਮ ਵਿਚ ਮੱਦਦ ਕਰਦੀ । ਮੁਹੱਬਤ-ਪਿਆਰ । ਮਿਲਾਪੜੇ-ਮਿਲਣ-ਗਿਲਣ ਵਾਲੇ । ਸੰਸਕਾਰਾਂਮਨੋਬ੍ਰਿਤੀ, ਸੁਭਾ ਦਾ ਸ਼ੁੱਧੀਕਰਨ । ਮੋਹ-ਪਿਆਰ । ਠੇਸ ਪਹੁੰਚਾਉਂਦਾ-ਦੁੱਖ ਪਹੁੰਚਾਉਂਦਾ ॥ ਨਿਕਾਸੀ-ਨਿਕਲਣ ਦੀ ਥਾਂ । ਮੁੱਦਾ-ਮਸਲਾ, ਸਮੱਸਿਆ । ਅਕਸਰ-ਆਮ ਕਰਕੇ । ਅਵੇਸਲੇਬੇਧਿਆਨ । ਨਿਪਟਾਰਾ-ਨਿਬੇੜਾ, ਹੱਲ । ਉੱਚਿਤ-ਠੀਕ । ਸ਼ਿੱਦਤ ਨਾਲ-ਜ਼ੋਰ-ਸ਼ੋਰ ਨਾਲ । ਜਨਤਿਕ-ਆਮ ਲੋਕਾਂ ਨਾਲ ਸੰਬੰਧਿਤ । ਸਹਿਯੋਗੀ-ਸਾਥੀ । ਦਲੇਰੀ-ਹੌਸਲਾ । ਕਾਇਆਕਲਪ-ਰੂਪ ਬਦਲਣਾ । ਸੁਥਰਾ-ਸਾਫ਼ । ਉੱਦਮ-ਯਤਨ । ਸਕੀਮ–ਯੋਜਨਾ, ਇਰਾਦਾ । ਹੌਸਲਾ-ਅਫ਼ਜ਼ਾਈ-ਹੌਸਲਾ ਵਧਾਉਣਾ । ਮੁਨਾਦੀ-ਢੰਡੋਰਾ, ਪੀਪਾ ਖੜਕਾ ਕੇ ਜਾਂ ਧੂਤੂ ਫੜ ਕੇ ਤੇ ਉੱਚੀ ਬੋਲ ਕੇ ਸਾਰੇ ਪਿੰਡ ਨੂੰ ਖ਼ਬਰ ਦੇਣੀ । ਚੇਤਨਾ-ਜਾਗ੍ਰਿਤੀ । ਤਿ-ਲਈ, ਵਾਸਤੇ । ਦਾਦ ਦਿੰਦੇ-ਪ੍ਰਸੰਸਾ ਕਰਦੇ । ਪ੍ਰੋੜਤਾ-ਪੱਖ ਲੈਣਾ ; ਬਾਕਾਇਦਾ-ਨੇਮ ਨਾਲ । ਖਿੜੇ ਮੱਥੇ-ਖੁਸ਼ੀ ਨਾਲ ।
ਪਹਿਲ Summary
ਪਹਿਲ ਪਾਠ ਦਾ ਸੰਖੇਪ
ਉਸ ਦਰਮਿਆਨੀ ਅਬਾਦੀ ਵਾਲੇ ਪਿੰਡ ਵਿਚ ਘਰ ਤਾਂ ਬੜੇ ਨਵੀਨ ਢੰਗ ਦੇ ਬਣੇ ਹੋਏ ਸਨ, ਨਾਲੀਆਂ ਤੇ ਗਲੀਆਂ ਵੀ ਪੱਕੀਆਂ ਤੇ ਖੁੱਲ੍ਹੀਆਂ ਸਨ, ਪਰ ਉੱਥੇ ਸਫ਼ਾਈ ਦੀ ਬਹੁਤ ਘਾਟ ਸੀ । ਪਿਛਲੀ ਬਰਸਾਤ ਵਿਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਵੜਿਆ ਸੀ, ਜਿਸ ਨਾਲ ਲੋਕਾਂ ਦਾ ਬੁਰਾ ਹਾਲ ਹੋਇਆ ਸੀ । ਪਿੰਡ ਦੀਆਂ ਗਲੀਆਂ ਪਾਣੀ ਨਾਲ ਭਰ ਗਈਆਂ ਸਨ, ਜਿਸ ਦਾ ਕਾਰਨ ਨਾਲੀਆਂ ਵਿਚ ਫਸਿਆ ਕੂੜਾ ਕਰਕਟ ਸੀ । ਨਾਲ ਹੀ ਪਿੰਡ ਦੀ ਫਿਰਨੀ ਨਾਲ ਬਣਿਆ ਵੱਡਾ ਨਿਕਾਸੀ ਨਾਲ ਵੀ ਕੁੜੇ ਤੇ ਪਲਾਸਟਿਕ ਦੇ ਲਫ਼ਾਫ਼ਿਆਂ ਨਾਲ ਰੁਕਿਆ ਪਿਆ ਸੀ, ਜਿਸ ਕਾਰਨ ਪਾਣੀ ਅੱਗੇ ਨਹੀਂ ਸੀ ਨਿਕਲ ਸਕਿਆ ਤੇ ਉਹ ਸਾਰੇ ਪਿੰਡ ਵਿਚ ਫੈਲਿਆ ਰਿਹਾ । ਖੜ੍ਹੇ ਪਾਣੀ ਵਿਚੋਂ ਬਦਬੂ ਵੀ ਆਉਣ ਲੱਗੀ ਤੇ ਮੱਖੀਆਂ-ਮੱਛਰਾਂ ਦੀ ਭਰਮਾਰ ਹੋਣ ਨਾਲ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਗਏ ।
ਪਿੰਡ ਦੀ ਕੁੜੀ ਦਿਲਜੀਤ 12ਵੀਂ ਜਮਾਤ ਪਾਸ ਕਰਨ ਮਗਰੋਂ ਸ਼ਹਿਰ ਦੇ ਇਕ ਪ੍ਰਸਿੱਧ ਕਾਲਜ ਵਿਚ ਦਾਖ਼ਲ ਹੋ ਗਈ । ਕਾਲਜ ਪਿੰਡ ਤੋਂ ਦੂਰ ਹੋਣ ਕਾਰਨ ਤੇ ਫੁੱਟਬਾਲ ਦੀ ਚੰਗੀ ਖਿਡਾਰਨ ਹੋਣ ਕਰਕੇ ਉਹ ਕਾਲਜ ਦੇ ਹੋਸਟਲ ਵਿਚ ਹੀ ਰਹਿਣ ਲੱਗੀ । ਇੱਥੇ ਫੁੱਟਬਾਲ ਦੀ ਨਿਗ ਦਾ ਖ਼ਾਸ ਪ੍ਰਬੰਧ ਸੀ ।
ਦਿਲਜੀਤ ਹਫ਼ਤੇ ਮਗਰੋਂ ਪਿੰਡ ਆਉਂਦੀ ਤੇ ਸਭ ਨੂੰ ਮੋਹ-ਮੁਹੱਬਤ ਨਾਲ ਮਿਲਦੀ । ਉਸਦੇ ਪਿਤਾ ਜੀ ਨੌਕਰੀ ਦੇ ਨਾਲ-ਨਾਲ ਖੇਤੀਬਾੜੀ ਦੀ ਸੰਭਾਲ ਵੀ ਕਰਦੇ ਸਨ । ਦਿਲਜੀਤ ਦਾ ਵੱਡਾ ਭਰਾ ਉਚੇਰੀ ਪੜ੍ਹਾਈ ਲਈ ਵਿਦੇਸ਼ ਚਲਾ ਗਿਆ ਸੀ ।
ਦਿਲਜੀਤ ਨੂੰ ਪਿੰਡ ਨਾਲ ਬੜਾ ਮੋਹ ਸੀ । ਉਹ ਪਿੰਡ ਵਿਚ ਗਲੀਆਂ ਤੇ ਨਾਲੀਆਂ ਦੀ ਹਾਲਤ ਦੇਖ ਕੇ ਬਹੁਤ ਉਦਾਸ ਰਹਿੰਦੀ ਸੀ । ਉਸਨੂੰ ਪਿਛਲੀ ਬਰਸਾਤ ਵਿਚ ਕੂੜੇ-ਕਰਕਟ ਕਰਕੇ ਨਾਲੀਆਂ ਦੇ ਰੁਕਣ ਦੇ ਸਿੱਟੇ ਵਜੋਂ ਲੋਕਾਂ ਦੀ ਹੋਈ ਬੁਰੀ ਹਾਲਤ ਦਾ ਪਤਾ ਸੀ ਤੇ ਅੱਗੋਂ ਆ ਰਹੇ ਬਰਸਾਤ ਦੇ ਮੌਸਮ ਦਾ ਉਸਨੂੰ ਫ਼ਿਕਰ ਸੀ । ਉਹ ਸਮਝਦੀ ਸੀ ਕਿ ਜੇਕਰ ਗਲੀਆਂ ਤੇ ਨਾਲੀਆਂ ਦੀ ਸਫ਼ਾਈ ਨਾ ਕੀਤੀ, ਤਾਂ ਲੋਕਾਂ ਦੀ ਬੁਰੀ ਹਾਲਤ ਹੋਵੇਗੀ ।
ਉਹ ਸਮਝਦੀ ਸੀ ਕਿ ਪਿੰਡ ਦੇ ਲੋਕ ਚੰਗੇ ਹਨ, ਪਰ ਉਹ ਕੁੜੇ ਕਰਕਟ ਨੂੰ ਟਿਕਾਣੇ ਨਹੀਂ ਲਾਉਂਦੇ ।ਉਨ੍ਹਾਂ ਦੁਆਰਾ ਇਧਰ-ਉਧਰ ਸੁੱਟਿਆ ਕੁੜਾ ਹੀ ਹਵਾ ਨਾਲ ਉੱਡ ਕੇ ਨਾਲੀਆਂ ਵਿਚ ਫਸਦਾ ਪਾਣੀ ਦੇ ਨਿਕਾਸ ਨੂੰ ਰੋਕ ਦਿੰਦਾ ਹੈ । ਉਹ ਇਹ ਵੀ ਮਹਿਸੂਸ ਕਰਦੀ ਸੀ ਕਿ ਪਿੰਡ ਵਿਚ ਕੂੜਾ-ਕਰਕਟ ਸੁੱਟਣ ਲਈ ਢੁੱਕਵੀਂ ਜਗ੍ਹਾ ਵੀ ਨਹੀਂ ।
ਦਿਲਜੀਤ ਇਸ ਹਫ਼ਤੇ ਜਦੋਂ ਪਿੰਡ ਆਈ, ਤਾਂ ਸੂਛ ਭਾਰਤ ਦੀ ਮੁਹਿੰਮ ਨੇ ਉਸਦੇ ਮਨ ਨੂੰ ਟੁੰਬ ਲਿਆ ਸੀ । ਅਖ਼ਬਾਰਾਂ, ਟੈਲੀਵਿਜ਼ਨ ਤੇ ਦੇਸ਼ ਭਰ ਦੇ ਲੋਕਾਂ ਵਿਚ ਇਸ ਸੰਬੰਧੀ ਇਕ ਲਹਿਰ ਚਲ ਪਈ ਸੀ । ਜਦੋਂ ਤੋਂ ਦਿਲਜੀਤ ਦਾ ਕਾਲਜ ਇਸ ਨਾਲ ਜੁੜਿਆ ਸੀ, ਤਦੋਂ ਤੋਂ ਉਹ ਇਸ ਵਿਚ ਮੋਹਰੀ ਭੂਮਿਕਾ ਅਦਾ ਕਰ ਰਹੀ ਸੀ । ਉਸਨੇ ਸੋਚਿਆ ਕਿ ਜਦੋਂ ਸਾਰਾ ਦੇਸ਼ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਵਿਚ ਜੁੱਟਿਆ ਹੋਇਆ ਹੈ, ਤਾਂ ਉਸ ਦਾ ਪਿੰਡ ਪਿੱਛੇ ਕਿਉਂ ਰਹੇ । ਉਸ ਨੇ ਇਹ ਗੱਲ ਆਪਣੇ ਪਿੰਡ ਵਿਚ ਰਹਿੰਦੀ ਆਪਣੀ ਸਹੇਲੀ ਪ੍ਰੀਤ ਨਾਲ ਸਾਂਝੀ ਕੀਤੀ ।
ਆਪਣੇ ਪਿਤਾ ਜੀ ਨੂੰ ਕਹਿਣ ਲੱਗੀ ਕਿ ਉਨ੍ਹਾਂ ਦੇ ਅਸ਼ੀਰਵਾਦ ਨਾਲ ਅੱਜ ਦਾ ਦਿਨ ਉਹ ਪਿੰਡ ਦੀਆਂ ਨਾਲੀਆਂ ਨੂੰ ਸਾਫ਼ ਕਰਨ ਉੱਤੇ ਲਾਵੇਗੀ । ਪਿਤਾ ਜੀ ਵਲੋਂ ਪੁੱਛਣ ਤੇ ਉਸ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਿੰਡ ਦੀ ਪਾਣੀ ਦੀ ਨਿਕਾਸੀ ਬਾਰੇ ਸੋਚ ਰਹੀ ਹੈ, ਜਿਸ ਨੇ ਪਿਛਲੀ ਵਾਰੀ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਸੀ । ਉਸ ਨੇ ਦੱਸਿਆ ਕਿ ਉਸ ਦੇ ਇਸ ਕੰਮ ਵਿਚ ਉਸਦੀ ਸਹੇਲੀ ਪੀਤ ਵੀ ਉਸਦਾ ਸਾਥ ਦੇ ਰਹੀ ਹੈ । ਬਾਕੀ ਉਹ ਜਾਣਦੀ ਹੈ ਕਿ ਪਿੰਡ ਦੇ ਲੋਕ ਵੀ ਉਨ੍ਹਾਂ ਨਾਲ ਆ ਰਲਣਗੇ । ਦਿਲਜੀਤ ਦੀਆਂ ਇਨ੍ਹਾਂ ਗੱਲਾਂ ਨੇ ਉਸਦੇ ਪਿਤਾ ਜੀ ਦਾ ਹੌਸਲਾ ਵਧਾ ਦਿੱਤਾ ।
ਮਿੱਥੇ ਸਮੇਂ ਅਨੁਸਾਰ ਦਿਲਜੀਤ ਤੇ ਪੀਤ ਇਕ-ਇਕ ਕਹੀ ਫੜ ਕੇ ਸਫ਼ਾਈ ਦੇ ਕੰਮ ਵਿਚ ਜੁੱਟ ਗਈਆਂ । ਦਿਲਜੀਤ ਦੇ ਪਿਤਾ ਜੀ ਵੀ ਉਨ੍ਹਾਂ ਦਾ ਹੱਥ ਵਟਾਉਣ ਲੱਗੇ ਤੇ ਦਿਨ ਚੜ੍ਹਦੇ ਤੱਕ ਉਨ੍ਹਾਂ ਇਕ ਗਲੀ ਦੀਆਂ ਨਾਲੀਆਂ ਸਾਫ਼ ਕਰ ਦਿੱਤੀਆਂ । ਜਦੋਂ ਪਿੰਡ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਬਹੁਤ ਸਾਰੇ ਨੌਜਵਾਨ ਵੀ ਆਪਣੇ ਘਰਾਂ ਤੋਂ ਕਹੀਆਂ ਤੇ ਬੱਠਲ ਚੁੱਕ ਕੇ ਆ ਗਏ ਤੇ ਔਰਤਾਂ ਝਾੜੂ ਫੜ ਕੇ ਗਲੀਆਂ ਨੂੰ ਲਿਸ਼ਕਾਉਣ ਲੱਗੀਆਂ । ਦਿਲਜੀਤ ਦੀ ਸਕੀਮ ਅਨੁਸਾਰ ਨੌਜਵਾਨਾਂ ਨੇ ਸਾਰਾ ਕੂੜਾ ਇਕ ਟਰਾਲੀ ਵਿਚ ਭਰ ਕੇ ਪਿੰਡੋਂ ਬਾਹਰ ਇਕ ਖਾਈ ਵਿਚ ਜਾ ਸੁੱਟਿਆ । ਕੁੱਝ ਗੱਭਰੂ ਵੱਡੇ ਨਿਕਾਸੀ ਨਾਲੇ ਦੀ ਸਫ਼ਾਈ ਕਰਨ ਲੱਗੇ । ਇੰਦ ਲੱਗ ਰਿਹਾ ਸੀ, ਜਿਵੇਂ ਸਾਰਾ ਪਿੰਡ ਹੀ ਸੁੱਛਤਾ ਦਿਵਸ ਮਨਾ ਰਿਹਾ ਹੋਵੇ ।
ਦੁਪਹਿਰ ਢਲਣ ਤਕ ਸਾਰੇ ਪਿੰਡ ਦੀ ਸਫ਼ਾਈ ਹੋ ਚੁੱਕੀ ਸੀ । ਪਿੰਡ ਦਾ ਸਰਪੰਚ ਤੇ ਬਾਕੀ ਪੰਚਾਇਤ ਮੈਂਬਰ ਵੀ ਇਸ ਮੁਹਿੰਮ ਵਿਚ ਸ਼ਾਮਿਲ ਹੋ ਗਏ । ਪਿੰਡ ਵਿਚ ਮੁਨਾਦੀ ਕਰਾ ਕੇ ਸਾਰੇ । ਪਿੰਡ ਨੂੰ ਪੰਚਾਇਤ ਘਰ ਵਿਚ ਇਕੱਠਾ ਕਰ ਕੇ ਸਰਪੰਚ ਨੇ ਦਿਲਜੀਤ ਦੇ ਕੰਮ ਦੀ ਪ੍ਰਸੰਸਾ ਕੀਤੀ ਜਿਸ ਨੇ ਪਹਿਲ਼ ਕਰ ਕੇ ਸਾਰੇ ਪਿੰਡ ਵਿਚ ਸੁੱਛਤਾ ਲਈ ਚੇਤਨਾ ਪੈਦਾ ਕੀਤੀ ਸੀ । ਉਨ੍ਹਾਂ ਉਸਨੂੰ ਇਕ ਸੁੰਦਰ ਫੁਲਕਾਰੀ ਦੇ ਕੇ ਉਸਦਾ ਸਨਮਾਨ ਕੀਤਾ । ਇਸ ਮੌਕੇ ਦਿਲਜੀਤ ਨੇ ਸਾਰੇ ਪਿੰਡ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਮੁਹਿੰਮ ਵਿਚ ਉਸਦਾ ਸਾਥ ਦਿੱਤਾ ਸੀ । ਉਸਨੇ ਪ੍ਰੀਤ ਦੀ ਪ੍ਰਸੰਸਾ ਕਰਦਿਆਂ ਪਿੰਡ ਨੂੰ ਸਾਫ਼-ਸੁਥਰਾ ਰੱਖਣ ਦੀ ਅਪੀਲ ਕੀਤੀ ਤੇ ਪੰਚਾਇਤ ਨੂੰ ਵੀ ਹਰ ਗਲੀ ਵਿਚ ਇਕ ਕੂੜੇਦਾਨ ਦਾ ਪ੍ਰਬੰਧ ਕਰਨ ਲਈ ਕਿਹਾ, ਜਿਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਲਿਆ ਗਿਆ ।