Punjab State Board PSEB 8th Class Punjabi Book Solutions Chapter 23 ਪਿੰਡ ਦੀ ਘੁਲਾੜੀ Textbook Exercise Questions and Answers.
PSEB Solutions for Class 8 Punjabi Chapter 23 ਪਿੰਡ ਦੀ ਘੁਲਾੜੀ (1st Language)
Punjabi Guide for Class 8 PSEB ਪਿੰਡ ਦੀ ਘੁਲਾੜੀ Textbook Questions and Answers
ਪਿੰਡ ਦੀ ਘੁਲਾੜੀ ਪਾਠ-ਅਭਿਆਸ
1. ਦੱਸੋ :
(ਓ) ਘੁਲਾੜੀ ਚੱਲਦੀ ਹੋਈ ਕਿਹੋ-ਜਿਹੀ ਲੱਗਦੀ ਹੈ ?
ਉੱਤਰ :
ਬਹੁਤ ਸੋਹਣੀ।
(ਅ) ਚਾਚਾ ਬਲਦਾਂ ਨੂੰ ਕੀ ਕਰਦਾ ਹੈ?
ਉੱਤਰ :
ਧੱਕਦਾ ਹੈ।
(ੲ) ਖੇਤਾਂ ਵਿੱਚੋਂ ਗੰਨੇ ਦੀਆਂ ਭਰੀਆਂ ਘੁਲਾੜੀ ਤੱਕ ਕਿਵੇਂ ਲਿਆਂਦੀਆਂ ਗਈਆਂ ?
ਉੱਤਰ :
ਟਰਾਲੀ ਵਿਚ।
(ਸ) ਗੰਨੇ ਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਦੀਆਂ ਹਨ ?
ਉੱਤਰ :
ਰਸ, ਗੁੜ ਤੇ ਸ਼ੱਕਰ
2. ਹੇਠ ਲਿਖੀਆਂ ਸਤਰਾਂ ਦਾ ਭਾਵ ਸਪਸ਼ਟ ਕਰੋ :
(ਉ) ਚੱਲਦੀ ਘੁਲਾੜੀ ਕਿੰਨੀ ਚੰਗੀ ਲੱਗਦੀ,
ਬਦਾਂ ਦੀ ਜੋੜੀ ਅੱਗੇ-ਅੱਗੇ ਭੱਜਦੀ।
ਪ੍ਰਸ਼ਨ 1.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਗੰਨੇ ਪੀੜਨ ਵਾਲਾ ਵੇਲਣਾ ਚਲਦਾ ਬਹੁਤ ਸੋਹਣਾ ਲਗਦਾ ਹੈ। ਇਸਨੂੰ ਚਲਾਉਣ ਲਈ ਬਲਦਾਂ ਦੀ ਜੋੜੀ ਅੱਗੇ – ਅੱਗੇ ਤੇਜ਼ੀ ਨਾਲ ਭੱਜ ਰਹੀ ਹੈ ਤੇ ਚਾਚਾ ਬੜੇ ਚਾਵਾਂ ਨਾਲ ਪਿੱਛੇ – ਪਿੱਛੇ ਬਲਦਾਂ ਨੂੰ ਹੱਕ ਰਿਹਾ ਹੈ। ਤਾਇਆ ਵੇਲਣੇ ਵਿਚ ਤੇਜ਼ੀ ਨਾਲ ਗੰਨੇ ਲਾਉਂਦਾ ਹੋਇਆ ਜ਼ਰਾ ਵੀ ਥਕੇਵਾਂ ਮਹਿਸੂਸ ਨਹੀਂ ਕਰਦਾ।
ਔਖੇ ਸ਼ਬਦਾਂ ਦੇ ਅਰਥ – ਘੁਲਾੜੀ – ਗੰਨੇ ਪੀੜਨ ਵਾਲਾ ਵੇਲਣਾ !
ਪ੍ਰਸ਼ਨ 2.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਗੰਨੇ ਪੀੜਨ ਵਾਲਾ ਵੇਲਣਾ ਚਲ ਰਿਹਾ ਹੈ ਤੇ ਉਹ ਬਹੁਤ ਸੋਹਣਾ ਲਗ ਰਿਹਾ ਹੈ। ਉਸ ਨੂੰ ਚਲਾਉਣ ਲਈ ਜੁੱਤੇ ਹੋਏ ਬਲਦ ਅੱਗੇ – ਅੱਗੇ ਭੱਜ ਰਹੇ ਹਨ ਤੇ ਚਾਚਾ ਪਿੱਛੇ ਪਿੱਛੇ ਹੱਕ ਰਿਹਾ ਹੈ। ਤਾਇਆ ਤੇਜ਼ੀ ਨਾਲ ਵੇਲਣੇ ਵਿਚ ਗੰਨੇ ਲਾ ਰਿਹਾ ਹੈ।
(ਅ) ਗੁੜ ਖਾਂਦੇ ਭਿੰਨ-ਭੇਦ, ਕੋਈ ਨਾ ਵਿਚਾਰਦਾ,
ਗੁੜ ਵਾਲਾ ਚੱਕ ਸਭ ਨੂੰ ਪਿਆਰਦਾ।
ਪ੍ਰਸ਼ਨ 11.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਵੇਲਣੇ ਉੱਤੇ ਤਾਜ਼ੇ ਬਣੇ ਗਰਮ – ਗਰਮ ਗੁੜ ਨੂੰ ਸਾਰੇ ਜਣੇ ਉਂਗਲੀਆਂ ਚੱਟ – ਚੱਟ ਸੁਆਦ ਨਾਲ ਖਾ ਰਹੇ ਹਨ। ਇਨ੍ਹਾਂ ਵਿਚ ਸ਼ਾਮਲ ਭੋਲੇ – ਭਾਲੇ ਬੱਚੇ ਬਹੁਤ ਹੀ ਪਿਆਰੇ ਲਗਦੇ ਹਨ। ਗੁੜ ਖਾਂਦਿਆਂ ਕੋਈ ਕਿਸੇ ਪ੍ਰਕਾਰ ਦੇ ਭਿੰਨ – ਭੇਦ ਦੀ ਗੱਲ ਨਹੀਂ ਕਰਦਾ। ਹਰ ਇਕ ਨੂੰ ਗੁੜ ਵਾਲਾ ਚੱਕ ਬਹੁਤ ਹੀ ਪਿਆਰਾ ਹੈ।
ਪ੍ਰਸ਼ਨ 12.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਵੇਲਣੇ ਉੱਤੇ ਤਾਜ਼ੇ ਬਣੇ ਗੁੜ ਨੂੰ ਸਾਰੇ ਜਣੇ ਬੜੇ ਸੁਆਦਾਂ ਨਾਲ ਖਾ ਰਹੇ ਹਨ। ਇਨ੍ਹਾਂ ਵਿਚ ਸ਼ਾਮਿਲ ਬੱਚੇ ਬਹੁਤ ਹੀ ਪਿਆਰੇ ਲਗਦੇ ਹਨ। ਗੁੜ – ਖਾਂਦਿਆਂ ਕੋਈ ਕਿਸੇ ਪ੍ਰਕਾਰ ਦਾ ਭਿੰਨ – ਭੇਦ ਨਹੀਂ ਕਰਦਾ। ਹਰ ਇਕ ਨੂੰ ਗੁੜ ਵਾਲਾ ਚੱਕ ਪਿਆਰਾ ਹੈ।
ਔਖੇ ਸ਼ਬਦਾਂ ਦੇ ਅਰਥ – ਚੱਕ – ਲੱਕੜੀ ਦਾ ਬਣਿਆ ਉਹ ਖੁੱਲ੍ਹਾ ਭਾਂਡਾ, ਜਿਸ ਵਿਚ ਸ਼ੱਕਰ ਬਣਦੀ ਹੈ।
3. ਔਖੇ ਸ਼ਬਦਾਂ ਦੇ ਅਰਥ :
- ਚੱਕ : ਉਹ ਖੁੱਲ੍ਹਾ ਭਾਂਡਾ ਜਿਸ ਵਿੱਚ ਸੱਕਰ ਬਣਦੀ ਹੈ।
- ਪਾਥਾ : ਲੱਕੜ ਦਾ ਸੰਦ ਜਿਸ ਨੂੰ ਚੱਕ ਵਿੱਚੋਂ ਗੁੜ ਨੂੰ ਇਕੱਠਾ ਕਰਨ ਲਈ ਵਰਤਿਆ ਜਾਂਦਾ ਹੈ।
- ਪੇਸੀ : ਗੁੜ ਦੀਆਂ ਛੋਟੀਆਂ-ਛੋਟੀਆਂ ਰੋੜੀਆਂ।
- ਲੰਬਾ : ਚਿਮਨੀ, ਭੱਠੀ ਆਦਿ ਦਾ ਧੂੰਆਂ ਨਿਕਲਨ ਦੀ ਥਾਂ।
- ਕਮਾਦ : ਗੰਨੇ ਦੀ ਫ਼ਸਲ
- ਘੁਲਾੜੀ : ਵੇਲਣਾ, ਗੰਨਾ ਪੀੜਨ ਵਾਲਾ ਇੱਕ ਯੰਤਰ।
4. ਵਾਕਾਂ ਵਿੱਚ ਵਰਤੋਂ :
ਘੁਲਾੜੀ, ਵਿਰਸਾ, ਭੇਲੀ, ਕਮਾਦ, ਚੱਕ, ਗੁੜ, ਵਾਲੀ, ਘੁੰਗਰੂ।
ਉੱਤਰ :
- ਘੁਲਾੜੀ (ਵੇਲਣਾ) – ਘੁਲਾੜੀ ਗੰਨੇ ਪੀੜਨ ਦੇ ਕੰਮ ਆਉਂਦੀ ਹੈ।
- ਵਿਰਸਾ (ਵੱਡੇ – ਵਡੇਰਿਆਂ ਦੀ ਜ਼ਾਇਦਾਦ) – ਭਾਈ ਵੀਰ ਸਿੰਘ ਨੂੰ ਸਾਹਿਤ – ਰਚਨਾ ਦੀ ਦਾਤ ਵਿਰਸੇ ਵਿਚੋਂ ਮਿਲੀ।
- ਭੇਲੀ ਪੇਸ਼ੀ – ਮੈਂ ਗੁੜਦੀ ਪੂਰੀ ਭੇਲੀ ਖਾ ਲਈ।
- ਕਮਾਦ (ਗੰਨਿਆਂ ਦੀ ਫ਼ਸਲ) – ਅਸੀਂ ਆਪਣੇ ਖੇਤਾਂ ਵਿਚ ਕੁਮਾਦ ਬਹੁਤ ਬੀਜਿਆ ਹੈ।
- ਚੱਕ (ਉਹ ਭਾਂਡਾ ਜਿਸ ਵਿਚ ਗੁੜ ਦੀ ਪੱਤ ਠੰਢੀ ਹੋਣ ਲਈ ਪਾਈ ਜਾਂਦੀ ਹੈ – ਜਦੋਂ
- ਗੁੜ (ਗੰਨੇ ਤੋਂ ਤਿਆਰ ਹੋਣ ਵਾਲਾ ਦੇਸੀ ਮਿੱਠਾ ਪਦਾਰਥ) – ਅੱਜ – ਕਲ੍ਹ ਗੁੜ 50 ਰੁਪਏ ਕਿੱਲੋ ਵਿਕਦਾ ਹੈ।
- ਵਾਲੀ (ਕਿਸਾਨ ਦੁਆਰਾ ਭਾਰ ਚੋਣ ਲਈ ਟ੍ਰੈਕਟਰ ਪਿੱਛੇ ਜੋੜਿਆਂ ਜਾਣ ਵਾਲਾ ਰੇੜਾ) – ਵਾਲੀ ਫ਼ਸਲਾਂ, ਇੱਟਾਂ ਤੇ ਕੂੜਾ ਢੋਣ ਦੇ ਕੰਮ ਆਉਂਦੀ ਹੈ।
- ਘੁੰਗਰੂ (ਛੋਟੀਆਂ ਗੋਲ ਘੰਟੀਆਂ – ਕਿਸਾਨ ਨੇ ਆਪਣੇ ਬਲਦ ਦੇ ਗਲ ਵਿਚ ਘੁੰਗਰੂ ਪਾਏ ਹੋਏ ਹਨ।
PSEB 8th Class Punjabi Guide ਪਿੰਡ ਦੀ ਘੁਲਾੜੀ Important Questions and Answers
1. ਗੰਨਿਆਂ ਦੀ ਭਰੀ ਛੱਜਾ, ਗਿਆ ਸੁੱਟ ਕੇ।
ਗੰਨੇ ਘੜੇ ਕਾਮਿਆਂ, ਕਮਾਦੋਂ ਕੱਟ ਕੇ।
ਬਲਦਾਂ ਦੇ ਘੁੰਗਰੂ, ਅਵਾਜ਼ਾਂ ਮਾਰਦੇ।
ਪੀਓ ਰਸ ਮਿੱਠਾ, ਬਜ਼ੁਰਗ ਨੇ ਪੁਕਾਰਦੇ।
ਪ੍ਰਸ਼ਨ 3.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਛੱਜਾ ਪੀੜਨ ਲਈ ਗੰਨਿਆਂ ਦੀ ਭਰੀ ਚੱਲ ਰਹੇ ਵੇਲਣੇ ਕੋਲ ਸੁੱਟ ਗਿਆ ਹੈ। ਇਸ ਤੋਂ ਪਹਿਲਾਂ ਮਜ਼ਦੂਰਾਂ ਨੇ ਕਮਾਦ ਵਿਚੋਂ ਵੱਡ ਕੇ ਗੰਨੇ ਸਾਫ਼ ਕਰ ਦਿੱਤੇ ਹਨ। ਵੇਲਣਾ ਚਲਾ ਰਹੇ ਬਲਦਾਂ ਦੇ ਘੁੰਗਰੂ ਸਭ ਨੂੰ ਅਵਾਜ਼ਾਂ ਮਾਰਦੇ ਪ੍ਰਤੀਤ ਹੁੰਦੇ ਹਨ। ਬਜ਼ੁਰਗ ਸਭ ਨੂੰ ਕਹਿ ਰਹੇ ਹਨ ਕਿ ਉਹ ਗੰਨਿਆਂ ਦੀ ਮਿੱਠੀ ਰਸ ਪੀ ਲੈਣ।
ਪ੍ਰਸ਼ਨ 4.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਮਜ਼ਦੂਰਾਂ ਨੇ ਕਮਾਦ ਵੱਢ ਕੇ ਗੰਨੇ ਸਾਫ਼ ਕਰ ਦਿੱਤੇ ਹਨ ਤੇ ਛੱਜਾ ਗੰਨਿਆਂ ਦੀ ਭਰੀ ਵੇਲਣੇ ਕੋਲ ਪੀੜਨ ਲਈ ਸੁੱਟ ਗਿਆ ਹੈ ਬਲਦਾਂ ਦੇ ਘੁੰਗਰੂਆਂ ਦੀ ਛਣਕਾਰ ਸਭ ਨੂੰ ਆਪਣੇ ਵਲ ਖਿੱਚ ਰਹੀ ਹੈ। ਬਜ਼ੁਰਗ ਸਭ ਨੂੰ ਮਿੱਠੀ ਰਸ ਪੀਣ ਲਈ ਕਹਿ ਰਹੇ ਹਨ।
ਔਖੇ ਸ਼ਬਦਾਂ ਦੇ ਅਰਥ – ਕਾਮਿਆਂ – ਮਜ਼ਦੂਰਾਂ
(ਇ) ਵਾਲੀ ਉੱਤੇ ਭਰੀਆਂ, ਉਤਾਰੀਂ ‘ਸੋਹਣਿਆਂ।
ਮਿਹਨਤਾਂ ਲਿਆਉਣ, ਰੰਗ ਸਦਾ ‘ਸੋਹਣਿਆਂ।
ਕਿਰਪਾ ਕੜਾਹਿਓਂ, ਮੈਲ ਨੂੰ ਉਤਾਰਦਾ।
ਤਾਜ਼ਾ ਤਾਜ਼ਾ ਰਸ, ਪੀਪੇ ‘ਚੋਂ ਨਿਤਾਰਦਾ
ਪ੍ਰਸ਼ਨ 5.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਵੇਲਣੇ ਉੱਤੇ ਕੋਈ ਤਗੜੇ ਸੋਹਣੇ ਮੁੰਡੇ ਨੂੰ ਟਰਾਲੀ ਉੱਤੋਂ ਗੰਨਿਆਂ ਦੀਆਂ ਭਰੀਆਂ ਉਤਾਰਨ ਲਈ ਕਹਿ ਰਿਹਾ ਹੈ ਤੇ ਨਾਲ ਹੀ ਦੱਸ ਰਿਹਾ ਹੈ ਕਿ ਖੇਤਾਂ ਵਿਚ ਕੀਤੀ ਮਿਹਨਤ ਕਾਰਨ ਹੀ ਗੰਨਿਆਂ ਦੀ ਭਰਪੂਰ ਫ਼ਸਲ ਹੋਈ ਹੈ। ਮਿਹਨਤਾਂ ਹਮੇਸ਼ਾਂ ਚੰਗਾ ਫਲ ਦਿੰਦੀਆਂ ਹਨ। ਕਿਰਪਾ ਚੁੱਭੇ ਉੱਤੇ ਕੜਾਹੇ ਵਿਚ ਗਰਮ ਕੀਤੀ ਜਾ ਰਹੀ ਰਸ ਉੱਤੋਂ ਮੈਲ ਉਤਾਰ ਰਿਹਾ ਹੈ ਤੇ ਨਾਲ ਹੀ ਪੀਪੇ ਵਿਚੋਂ ਤਾਜੀ – ਤਾਜੀ ਰਸ ਨਿਤਾਰ ਕੇ ਕੜਾਹੇ ਵਿਚ ਪਾ ਰਿਹਾ ਹੈ।
ਪ੍ਰਸ਼ਨ 6.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਵੇਲਣੇ ਉੱਤੇ ਟਰਾਲੀ ਵਿਚੋਂ ਗੰਨੇ ਉਤਾਰੇ ਜਾ ਰਹੇ ਹਨ ਤੇ ਮਿਹਨਤਾਂ ਨਾਲ ਹੋਈ ਭਰਪੂਰ ਫ਼ਸਲ ਦੇਖ ਕੇ ਸਭ ਨੂੰ ਖੁਸ਼ੀ ਹੋ ਰਹੀ ਹੈ। ਕਿਰਪਾ ਗਰਮ ਹੋ ਰਹੀ ਰਸ ਉੱਤੋਂ ਮੈਲ ਲਾਹ ਰਿਹਾ ਹੈ ਤੇ ਪੀਪੇ ਵਿਚੋਂ ਰਸ ਨਿਤਾਰ ਕੇ ਕੜਾਹੇ ਵਿਚ ਪਾ ਰਿਹਾ ਹੈ !
(ਸ) ਲੂੰਬੇ ਵਿਚੋਂ ਲਾਟ ਆਵੇ ਧੂੰਏਂ ਰੰਗ ਦੀ,
ਰਾਤ ਦੇ ਹਨੇਰੇ ਕੋਲੋਂ ਜਿਵੇਂ ਸੰਗਦੀ।
ਬਾਲਣ ਲਿਆਉਣ ਲਈ ਕੈਲਾ ਫਿਰੇ ਭੱਜਦਾ।
ਪ੍ਰਸ਼ਨ 7.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਚੁੱਭੇ ਦੇ ਲੂੰਬੀ ਵਿਚ ਅੱਗ ਦੀ ਕਾਲੇ ਰੰਗ ਦੀ ਲਾਟ ਕਦੇ – ਕਦੇ ਬਾਹਰ ਨਿਕਲਦੀ ਇਸ ਤਰ੍ਹਾਂ ਜਾਪਦੀ ਹੈ, ਜਿਵੇਂ ਉਹ ਰਾਤ ਦੇ ਹਨੇਰੇ ਤੋਂ ਸੰਗਦੀ ਹੋਵੇ। ਛਿੰਦਾ ਚੁੱਭੇ ਵਿਚ ਬਾਲਣ ਝੋਕਦਾ ਹੋਇਆ, ਇਹ ਖ਼ਿਆਲ ਰੱਖ ਰਿਹਾ ਹੈ ਕਿ ਅੱਗ ਕਿੰਨੀ ਕੁ ਬਲਦੀ ਹੈ। ਇਸਦੇ ਨਾਲ ਹੀ ਚੁੱਭੇ ਕੋਲ ਪੁਚਾਉਣ ਲਈ ਕੈਲਾ ਇਧਰ – ਉਧਰ ਬਾਲਣ ਇਕੱਠਾ ਕਰਦਾ ਦੌੜ – ਭੱਜ ਕਰ ਰਿਹਾ ਹੈ।
ਪ੍ਰਸ਼ਨ 8.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਚੁੱਭੇ ਦੇ ਲੂਬੇ ਵਿਚੋਂ ਕਾਲੇ ਰੰਗ ਦੀ ਧੂੰਏਂ ਭਰੀ ਲਾਟ ਕਦੇ – ਕਦੇ ਬਾਹਰ ਵਲ ਨਿਕਲਦੀ ਹੈ। ਛਿੰਦਾ ਚੁੱਭੇ ਵਿਚ ਬਲਦੀ ਅੱਗ ਦਾ ਖਿਆਲ ਰੱਖ ਰਿਹਾ ਹੈ ਤੇ ਕੈਲਾ ਬਾਲਣ ਇਕੱਠਾ ਕਰਨ ਲਈ ਦੌੜ – ਭੱਜ ਕਰ ਰਿਹਾ ਹੈ।
ਔਖੇ ਸ਼ਬਦਾਂ ਦੇ ਅਰਥ – ਲੂੰਬੇ – ਚੁੱਭੇ ਜਾਂ ਭੱਠੀ ਦੀ ਧੂੰਆਂ ਨਿਕਲਣ ਲਈ ਰੱਖੀ ਮੋਰੀ ਸੰਗਦੀ – ਸ਼ਰਮਾਉਂਦੀ। ਝੋਕਾ – ਚੁੱਭੇ ਜਾਂ ਭੱਠੀ ਵਿਚ ਪੱਛੀਆਂ ਜਾਂ ਖੋਰੀ ਦਾ ਬਾਲਣ ਪਾਉਣਾ।
(ਹ) ਮਿੱਠਾ ਮਿੱਠਾ ਗੁੜ ਜਿਵੇਂ ਪੌਣਾਂ ਘੁਲਿਆ,
ਖਾਣ ਲਈ ਆਉਂਦਾ, ਹਰ ਕੋਈ ਤੁਰਿਆ
ਪੱਕਦਾ ਕੜਾਹੇ ਗੁੜ, ਖਿੱਚਾਂ ਪਾਂਵਦਾ।
ਮੱਲੋ – ਮਲੀ ਜਾਂਦੇ ਰਾਹੀਆਂ ਨੂੰ ਬੁਲਾਂਵਦਾ।
ਪ੍ਰਸ਼ਨ 9.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਵੇਲਣੇ ਉੱਤੇ ਬਣੇ ਚੁੱਭੇ ਉੱਤੇ ਗੁੜ ਪੱਕ ਰਿਹਾ ਹੈ। ਇੰਝ ਜਾਪਦਾ ਹੈ, ਜਿਵੇਂ ਇਸਦੀ ਮਿੱਠੀ – ਮਿੱਠੀ ਖੁਸ਼ਬੋ ਪੌਣਾਂ ਵਿਚ ਘੁਲ ਗਈ ਹੋਵੇ। ਹਰ ਕੋਈ ਖਾਣ ਲਈ ਵੇਲਣੇ ਵਲ ਤੁਰਿਆ ਆ ਰਿਹਾ ਹੈ। ਪੱਕ ਰਿਹਾ ਗੁੜ ਹਰ ਇਕ ਨੂੰ ਆਪਣੇ ਵਲ ਖਿੱਚ ਰਿਹਾ ਹੈ। ਇੰਝ ਜਾਪਦਾ ਹੈ, ਜਿਵੇਂ ਉਹ ਜ਼ਬਰਦਸਤੀ ਰਾਹੀਆਂ ਨੂੰ ਆਪਣੇ ਵਲ ਬੁਲਾ ਰਿਹਾ ਹੋਵੇ।
ਪ੍ਰਸ਼ਨ 10.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਵੇਲਣੇ ਉੱਤੇ ਪਕ ਰਹੇ ਗੁੜ ਦੀ ਮਿੱਠੀ – ਮਿੱਠੀ ਸੁਗੰਧ ਹਵਾਵਾਂ ਵਿਚ ਘੁਲ ਗਈ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਪੱਕਦਾ ਗੁੜ ਹਰ ਇਕ ਨੂੰ ਖਿੱਚਾ ਪਾ ਰਿਹਾ ਹੈ ਤੇ ਰਾਹੀਆਂ ਨੂੰ ਮੱਲੋ – ਮੱਲੀ ਆਪਣੇ ਵਲ ਬੁਲਾ ਰਿਹਾ ਹੈ। ਇਸੇ ਕਾਰਨ ਹਰ ਕੋਈ ਗੁੜ ਖਾਣ ਲਈ ਤੁਰਿਆ ਆ ਰਿਹਾ ਹੈ।
ਔਖੇ ਸ਼ਬਦਾਂ ਦੇ ਅਰਥ – ਪੌਣਾਂ – ਹਵਾਵਾਂ ਵਿਚ ਮੱਲੋ – ਮੱਲੀ – ਜ਼ਬਰਦਸਤੀ।
(ਖ ਚੱਕ ਵਿਚ ਸ਼ੱਕਰ, ਬਣਾਵੇ ਧਰਮਾ।
ਮੁੱਠੀ ਮੁੱਠੀ ਵੰਡੇ, ਸਾਰਿਆਂ ਨੂੰ ਕਰਮਾ।
ਪਾਥੇ ਨਾਲ ਤਾ ਗੁੜ ਨੂੰ ਸੁਆਰਦਾ।
ਗੁੜ – ਚੰਡਣੀ ਦੇ ਨਾਲ, ਪੇਸੀਆਂ ਨਿਹਾਰਦਾ।
ਗੁੜ ਦੀਆਂ ਭੇਲੀਆਂ, ਬਣਾਉਂਦਾ ਕਰਮਾ।
ਸੌਂਫ ਵਾਲੀ ਟਿੱਕੀ ਦਾ ਮਾਹਿਰ ਧਰਮਾ
ਪ੍ਰਸ਼ਨ 13.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਧਰਮਾ ਚੱਕ ਵਿਚ ਪਈ ਕੜੀ ਹੋਈ ਪੱਤ ਦੀ ਸ਼ੱਕਰ ਬਣਾ ਰਿਹਾ ਹੈ ਤੇ ਕਰਮਾ ਸਾਰਿਆਂ ਨੂੰ ਇਕ – ਇਕ ਮੁੱਠ ਸ਼ੱਕਰ ਵੰਡ ਰਿਹਾ ਹੈ। ਪ੍ਰੀਤਾ ਚੱਕ ਵਿਚ ਕੜੀ ਹੋਈ ਪੱਤ ਨੂੰ ਪਾਥੇ ਨਾਲ ਸੁਆਰ ਰਿਹਾ ਹੈ ਤੇ ਗੁੜ – ਚੰਡਣੀ ਨਾਲ ਬਣਾਈਆਂ ਹੋਈਆਂ ਪੇਸ਼ੀਆਂ ਵਲ ਦੇਖ ਰਿਹਾ ਹੈ। ਕਰਮਾ ਗੁੜ ਦੀਆਂ ਭੇਲੀਆਂ ਬਣਾ ਰਿਹਾ ਹੈ। ਇਨ੍ਹਾਂ ਵਿਚ ਸ਼ਾਮਿਲ ਧਰਮਾ ਸੌਂਫ ਵਾਲੀ ਟਿੱਕੀ ਬਣਾਉਣ ਦਾ ਮਾਹਿਰ ਹੈ।
ਪ੍ਰਸ਼ਨ 14.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਵੇਲਣੇ ਉੱਤੇ ਧਰਮਾ ਚੱਕ ਵਿਚ ਕੜੀ ਹੋਈ ਪੱਤ ਦੀ ਸ਼ੱਕਰ ਬਣਾ ਰਿਹਾ ਹੈ ਤੇ ਕਰਮਾ ਸਾਰਿਆਂ ਵਿਚ ਉਸਦੀ ਇਕ – ਇਕ ਮੁੱਠ ਵੰਡ ਰਿਹਾ ਹੈ। ਪ੍ਰੀਤਾ ਪੱਤ ਨੂੰ ਸੁਆਰ ਰਿਹਾ ਹੈ ਤੇ ਗੁੜ – ਚੰਡਣੀ ਨਾਲ ਪੇਸੀਆਂ ਬਣਾ ਰਿਹਾ ਹੈ। ਕਰਮਾ ਵੀ ਭੇਲੀਆ ਬਣਾ ਰਿਹਾ ਹੈ। ਧਰਮਾ ਸੌਂਫ ਵਾਲੀ ਟਿੱਕੀ ਬਣਾਉਣ ਦਾ ਮਾਹਿਰ ਹੈ।
ਔਖੇ ਸ਼ਬਦਾਂ ਦੇ ਅਰਥ – ਪਾਥਾ – ਕੜੀ ਹੋਈ ਤੇ ਖ਼ੁਸ਼ਕ ਹੋ ਰਹੀ ਪੱਤ ਨੂੰ ਉਲੱਦਣ – ਪਲੱਦਣ ਵਾਲੀ ਚੀਜ਼। ਗੁੜ – ਚੰਡਣੀ – ਗੁੜ ਦੀ ਪੇਸੀ ਬਣਾਉਣ ਵਾਲੀ ਚੀਜ਼। ਪੇਸੀ, ਭੇਲੀ – ਗੁੜ ਦੀ ਇਕਾਈ।
(ਗ) ਦਿਸੇ ਨਾ ਘੁਲਾੜੀ, ਪਿੰਡ ਯਾਦ ਆਂਵਦਾ।
ਸਾਂਭ ਲਵੋ ਵਿਰਸਾ, ਕਵੀ ਹੈ ਗਾਂਵਦਾ।
ਚੱਲਦੀ ਘੁਲਾੜੀ, ਪਿੰਡ ਲੱਗੇ ਹੱਸਦਾ !
ਪਿੰਡਾਂ ਵਿਚ ਦੋਸਤੋ, ਪੰਜਾਬ ਵਸਦਾ।
ਪ੍ਰਸ਼ਨ 15.
ਉਪਰੋਕਤ ਕਾਵਿ – ਟੋਟੇ ਦੇ ਸਰਲ ਅਰਥ ਲਿਖੋ।
ਉੱਤਰ :
ਸਰਲ ਅਰਥ – ਕਵੀ ਕਹਿੰਦਾ ਹੈ ਕਿ ਅੱਜ ਪਿੰਡ ਵਿਚ ਕਿਧਰੇ ਵੀ ਗੰਨੇ ਪੀੜਨ ਵਾਲਾ ਵੇਲਣਾ ਚਲਦਾ ਦਿਖਾਈ ਨਹੀਂ ਦਿੰਦਾ ਉਸ ਨੂੰ ਆਪਣਾ ਪੁਰਾਣਾ ਪਿੰਡ ਬਹੁਤ ਯਾਦ ਆਉਂਦਾ ਹੈ, ਜਦੋਂ ਇੱਥੇ ਵੇਲਣਾ ਚਲਦਾ ਹੁੰਦਾ ਸੀ। ਉਹ ਗਾ – ਗਾ ਕੇ ਕਹਿ ਰਿਹਾ ਹੈ ਕਿ ਆਪਣੇ ਵਿਰਸੇ ਨੂੰ ਸਾਂਭ ਕੇ ਰੱਖੋ। ਜਦੋਂ ਇੱਥੇ ਵੇਲਣਾ ਚਲਦਾ ਹੁੰਦਾ ਸੀ, ਉਦੋਂ ਪਿੰਡ ਹੱਸਦਾ ਲਗਦਾ ਹੁੰਦਾ ਸੀ। ਦੋਸਤੋ, ਅਜਿਹੇ ਨਜ਼ਾਰੇ ਪੇਸ਼ ਕਰਨ ਵਾਲਾ ਪੰਜਾਬ ਪਿੰਡਾਂ ਵਿਚ ਹੀ ਵਸਦਾ ਸੀ।
ਪ੍ਰਸ਼ਨ 16.
ਉਪਰੋਕਤ ਕਾਵਿ – ਟੋਟੇ ਦੇ ਭਾਵ – ਅਰਥ ਲਿਖੋ।
ਉੱਤਰ :
ਅੱਜ – ਕਲ੍ਹ ਪੰਜਾਬ ਵਿਚ ਕਿਧਰੇ ਗੰਨੇ ਪੀੜਨ ਵਾਲਾ ਵੇਲਣਾ ਚਲਦਾ ਦਿਖਾਈ ਨਹੀਂ ਦਿੰਦਾ। ਸਾਨੂੰ ਇਸ ਵਿਰਸੇ ਦੀ ਸੰਭਾਲ ਕਰਨੀ ਚਾਹੀਦੀ ਹੈ। ਜਦੋਂ ਵੇਲਣਾ ਚਲਦਾ ਹੈ, ਤਾਂ ਸਾਰਾ ਪਿੰਡ ਖ਼ਸ਼ ਜਾਪਦਾ ਹੈ। ਅਜਿਹੇ ਨਜ਼ਾਰੇ ਪੇਸ਼ ਕਰਨ ਵਾਲਾ ਪੰਜਾਬ ਪਿੰਡਾਂ ਵਿਚ ਵਸਦਾ ਸੀ।