Punjab State Board PSEB 8th Class Punjabi Book Solutions Chapter 24 ਸਮੇਂ-ਸਮੇਂ ਦੀ ਗੱਲ Textbook Exercise Questions and Answers.
PSEB Solutions for Class 8 Punjabi Chapter 24 ਸਮੇਂ-ਸਮੇਂ ਦੀ ਗੱਲ
(i) ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ-ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣ ਕੇ ਲਿਖੋ :
(i) ਡਾਕਖ਼ਾਨੇ ਵਿਚ ਡਾਕ ‘ ਉਡੀਕਣ ਦਾ ਤਾਂਤਾ ਕਦੋਂ ਲਗਦਾ ਸੀ ?
(ਉ) ਸਾਰਾ ਦਿਨ
(ਅ) ਦੁਪਹਿਰ ਸਮੇਂ
(ਇ) ਸਵੇਰੇ-ਸਵੇਰੇ
(ਸ) ਤ੍ਰਿਕਾਲਾਂ ਵੇਲੇ ।
ਉੱਤਰ :
ਤ੍ਰਿਕਾਲਾਂ ਵੇਲੇ
(ii) ਡਾਕ ਉਡੀਕਣ ਵਾਲੇ ਕਿਹੜੇ-ਕਿਹੜੇ ਵਿਸ਼ਿਆਂ ‘ਤੇ ਚਰਚਾ ਕਰਦੇ ਸਨ ?
(ਉ) ਪੜ੍ਹਾਈ-ਲਿਖਾਈ ਸੰਬੰਧੀ
(ਅ) ਪਿੰਡਾਂ ਦੇ ਵਿਕਾਸ ਬਾਰੇ ।
(ਇ) ਵੱਖ-ਵੱਖ ਵਿਸ਼ਿਆਂ ‘ਤੇ
(ਸ) ਸਾਰੇ ਚੁੱਪ ਰਹਿੰਦੇ ।
ਉੱਤਰ :
ਵੱਖੋ-ਵੱਖ ਵਿਸ਼ਿਆਂ ‘ਤੇ
(iii) ਪਿੰਡਾਂ ਦੇ ਸਾਹਿਤਿਕ ਸ਼ੁਕੀਨਾਂ ਲਈ ਡਾਕਖ਼ਾਨੇ ਦਾ ਕੀ ਮਹੱਤਵ ਹੁੰਦਾ ਸੀ ?
(ਉ) ਵਿਹਲਾ ਸਮਾਂ ਬਿਤਾਉਣ ਕਰਕੇ ।
(ਅ) ਰਿਸਾਲੇ ਅਤੇ ਸਾਹਿਤਿਕ ਸਾਮਗਰੀ ਕਰਕੇ
(ਇ) ਗੱਲਾਂ ਸੁਣਨ ਲਈ
(ਸ) ਉਪਰੋਕਤ ਵਿੱਚੋਂ ਕੋਈ ਵੀ ਨਹੀਂ ।
ਉੱਤਰ :
ਰਿਸਾਲੇ ਤੇ ਸਾਹਿਤਕ ਸਾਮਗਰੀ ਕਰਕੇ
(iv) ਫੈਕਸ ਰਾਹੀਂ ਕਿਹੜੀ ਸਹੂਲਤ ਪ੍ਰਾਪਤ ਹੁੰਦੀ ਹੈ ?
(ਉ) ਗੱਲ-ਬਾਤ ਕੀਤੀ ਜਾ ਸਕਦੀ ਹੈ ।
(ਅ) ਲਿਖਤੀ ਕਾਗ਼ਜ਼ ਭੇਜਿਆ ਜਾ ਸਕਦਾ ਹੈ ।
(ਇ) ਫੋਟੋਆਂ ਭੇਜੀਆਂ ਜਾ ਸਕਦੀਆਂ ਹਨ ।
(ਸ) ਵਿਅਕਤੀ ਸਫ਼ਰ ਕਰ ਸਕਦੇ ਹਨ ।
ਉੱਤਰ :
ਲਿਖਤੀ ਕਾਗ਼ਜ਼ ਭੇਜਿਆ ਜਾ ਸਕਦਾ ਹੈ ।
(ii) ਛੋਟੇ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਪਿੰਡਾਂ ਦੇ ਡਾਕਖ਼ਾਨਿਆਂ ਵਿੱਚ ਭੀੜ ਕਿਉਂ ਜੁੜਦੀ ਸੀ ?
ਉੱਤਰ :
ਡਾਕ ਦੀ ਉਡੀਕ ਕਰਨ ਲਈ ।
ਪ੍ਰਸ਼ਨ 2.
ਡਾਕਖ਼ਾਨੇ ਦੇ ਕੰਮ-ਕਾਜ ਦਾ ਸਮਾਂ ਕਿਹੜਾ ਹੁੰਦਾ ਸੀ ?
ਉੱਤਰ :
ਸਵੇਰੇ ਤੇ ਤ੍ਰਿਕਾਲਾਂ ।
ਪ੍ਰਸ਼ਨ 3.
ਸ਼ਾਮ ਦੀ ਡਾਕ ਉਡੀਕਣ ਵਾਲਿਆਂ ਵਿੱਚ ਕੌਣ-ਕੌਣ ਹੁੰਦੇ ਸਨ ?
ਉੱਤਰ :
ਫ਼ੌਜੀਆਂ ਦੇ ਬਜ਼ੁਰਗ ਬਾਪ, ਬੱਚੇ ਤੇ ਵਿਦੇਸ਼ੀ ਗਏ ਲੋਕਾਂ ਦੇ ਪਰਿਵਾਰਕ ਮੈਂਬਰ ।
ਪ੍ਰਸ਼ਨ 4.
ਪਿੰਡਾਂ ਵਿੱਚ ਡਾਕ ਵੰਡਣ ਦੀ ਜੁੰਮੇਵਾਰੀ ਕੌਣ ਨਿਭਾਉਂਦਾ ਸੀ ?
ਉੱਤਰ :
‘ਡਾਕੀਆ ।
ਪ੍ਰਸ਼ਨ 5.
ਟੈਲੀਫੂਨ ਸਹੂਲਤ ਆਉਣ ਨਾਲ ਕੀ ਫ਼ਰਕ ਪਿਆ ?
ਉੱਤਰ :
ਚਿੱਠੀਆਂ ਦਾ ਸਿਲਸਿਲਾ ਘਟ ਗਿਆ ।
ਪ੍ਰਸ਼ਨ 6.
ਟੈਲੀਫੂਨ ਤੋਂ ਬਾਅਦ ਹੋਰ ਕਿਹੜੀਆਂ ਸਹੂਲਤਾਂ ਆਈਆਂ ?
ਉੱਤਰ :
ਫੈਕਸ ਤੇ ਇੰਟਰਨੈੱਟ ਅਤੇ ਇੰਟਰਨੈੱਟ ਉੱਤੇ ਪ੍ਰਾਪਤ ਈ-ਮੇਲ ਦੀ ਸਹੁਲਤ ਤੇ ਸੋਸ਼ਲ ਮੀਡੀਆ ਸੰਬੰਧ ।
(iii) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਸ਼ਾਮ ਵੇਲੇ ਡਾਕਖ਼ਾਨੇ ‘ ਚ ਕਿਹੜੇ-ਕਿਹੜੇ ਵਿਸ਼ਿਆਂ ‘ਤੇ ਚੁੰਝ-ਚਰਚਾ ਹੁੰਦੀ ਸੀ ?
ਉੱਤਰ :
ਸ਼ਾਮ ਵੇਲੇ ਡਾਕਖ਼ਾਨਿਆਂ ਵਿਚ ਪਿੰਡ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਦੀ ਸਿਆਸਤ ਤਕ ਦੀਆਂ ਗੱਲਾਂ ਹੁੰਦੀਆਂ । ਇਨ੍ਹਾਂ ਵਿਚ 1965 ਤੇ 1971 ਦੀਆਂ ਲੜਾਈਆਂ ਦਾ ਵੀ ਪ੍ਰਭਾਵਸ਼ਾਲੀ ਵਰਣਨ ਹੁੰਦਾ ।
ਪ੍ਰਸ਼ਨ 2.
ਡਾਕ ਆਉਣ ਵੇਲੇ ਕਿਹੋ-ਜਿਹਾ ਮਾਹੌਲ ਹੁੰਦਾ ਸੀ ?
ਉੱਤਰ :
ਡਾਕ ਆਉਣ ਵੇਲੇ ਥੈਲੀ ਖੁੱਲ੍ਹਣ ਸਮੇਂ ਲੋਕ ਉਤਸੁਕਤਾ ਨਾਲ ਆਲੇ-ਦੁਆਲੇ ਘੇਰਾ ਪਾ ਲੈਂਦੇ । ਵੱਖ-ਵੱਖ ਪਿੰਡਾਂ ਦੀ ਡਾਕ ਦੀ ਛਾਂਟੀ ਹੋਣ ਤਕ ਉਹ ਸਾਹ ਰੋਕ ਕੇ ਖੜੇ ਰਹਿੰਦੇ । ਜਿਨ੍ਹਾਂ ਦੀਆਂ ਚਿੱਠੀਆਂ ਆ ਜਾਂਦੀਆਂ, ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ । ਬਾਕੀ ਘਰ ਪਰਤ ਜਾਂਦੇ ।
ਪ੍ਰਸ਼ਨ 3.
ਲੋਕ ਡਾਕੀਏ ਦਾ ਸਤਿਕਾਰ ਕਿਵੇਂ ਕਰਦੇ ਸਨ ?
ਉੱਤਰ :
ਲੋਕ ਡਾਕੀਏ ਦਾ ਬਹੁਤ ਸਤਿਕਾਰ ਕਰਦੇ ਸਨ । ਉਹ ਉਸਨੂੰ ਦੁਆ-ਸਲਾਮ ਕਰਨੀ ਨਾ ਭੁੱਲਦੇ । ਜੇਕਰ ਉਹ ਆਉਣ ਵਿਚ ਦੇਰ ਕਰ ਦਿੰਦਾ, ਤਾਂ ਉਹ ਉਸਨੂੰ ਕੁੱਝ ਨਾ ਕਹਿੰਦੇ ।
ਪ੍ਰਸ਼ਨ 4.
ਵਿਦੇਸ਼ ਤੋਂ ਆਈ ਚਿੱਠੀ ਕਾਰਨ ਪਰਿਵਾਰਕ ਮਾਹੌਲ ਕਿਹੋ-ਜਿਹਾ ਬਣ ਜਾਂਦਾ ਸੀ ?
ਉੱਤਰ :
ਜਿਨ੍ਹਾਂ ਪਰਿਵਾਰਾਂ ਦੀ ਅਲੱਗ ਵਿਦੇਸ਼ੀ ਪਛਾਣ ਵਾਲੀ ਚਿੱਠੀ ਆਉਂਦੀ, ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ । ਸਕੂਲਾਂ ਵਿਚ ਪੜ੍ਹਦੇ ਬੱਚੇ ਕਈ-ਕਈ ਵਾਰ ਚਿੱਠੀ ਪੜ੍ਹ ਕੇ ਬਜ਼ੁਰਗਾਂ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਣਾਉਂਦੇ ।
ਪ੍ਰਸ਼ਨ 5.
ਡਾਕੀਏ ਦੀ ਦੇਰੀ ਕਾਰਨ ਲੋਕਾਂ ਦਾ ਕੀ ਪ੍ਰਤਿਕਰਮ ਹੁੰਦਾ ਸੀ ?
ਉੱਤਰ :
ਡਾਕੀਏ ਦੀ ਦੇਰੀ ਕਾਰਨ ਲੋਕ ਬੇਸਬਰੇ ਹੋ ਜਾਂਦੇ, ਪਰ ਉਸਦੇ ਪਹੁੰਚਣ ਤੇ ਉਹ ਟੱਸ ਤੋਂ ਮੱਸ ਨਾ ਹੁੰਦੇ ।
ਪ੍ਰਸ਼ਨ 6.
ਅਜੋਕੇ ਸਮੇਂ ਵਿੱਚ ਚਿੱਠੀਆਂ ਦੀ ਥਾਂ ਕਿਹੜੀ ਸਹੂਲਤ ਨੇ ਲੈ ਲਈ ਹੈ ਅਤੇ ਸੰਚਾਰ ਦੇ ਹੋਰ ਕਿਹੜੇ-ਕਿਹੜੇ ਸਾਧਨ ਪ੍ਰਚਲਿਤ ਹੋ ਗਏ ਹਨ ?
ਉੱਤਰ :
ਅਜੋਕੇ ਸਮੇਂ ਵਿਚ ਚਿੱਠੀਆਂ ਦੀ ਥਾਂ ਟੈਲੀਫ਼ੋਨ, ਮੋਬਾਈਲਾਂ, ਇੰਟਰਨੈੱਟ, ਫੈਕਸ, ਈ-ਮੇਲ ਤੇ ਸੋਸ਼ਲ ਮੀਡੀਆ ਨੇ ਲੈ ਲਈ ਹੈ । ਅੱਜ-ਕੱਲ੍ਹ ਇਹੋ ਹੀ ਸਾਧਨ ਵਧੇਰੇ ਪ੍ਰਚਲਿਤ ਹਨ ।
(iv) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਵਾਕਾਂ ਵਿੱਚ ਵਰਤੋ :
ਦੂਰ-ਦੁਰਾਡੇ, ਭੀੜ, ਵਰਣਨ, ਸਿਲਸਿਲਾ, ਸੁਖਾਲਾ, ਸੁਵਿਧਾ, ਨਿੱਤ-ਨੇਮ, ਤਬਦੀਲ ।
ਉੱਤਰ :
1. ਦੂਰ-ਦੁਰਾਡੇ (ਦੂਰ-ਦੂਰ ਦੇ ਥਾਂਵਾਂ ‘ਤੇ) – ਮੇਲਾ ਦੇਖਣ ਲਈ ਲੋਕ ਦੂਰ-ਦੁਰਾਡੇ ਤੋਂ ਆਏ ।
2. ਭੀੜ (ਬਹੁਤ ਸਾਰੇ ਲੋਕਾਂ ਦਾ ਇਕੱਠ) – ਮੇਲੇ ਵਿਚ ਬਹੁਤ ਭੀੜ ਸੀ ।
3. ਵਰਣਨ (ਜ਼ਿਕਰ) – ਇਸ ਖ਼ਬਰ ਵਿਚ ਕਤਲ ਦੀ ਸਾਰੀ ਘਟਨਾ ਦਾ ਵਰਣਨ ਹੈ ।
4. ਸਿਲਸਿਲਾ (ਪ੍ਰਵਾਹ) – ਸਾਡੇ ਸਮਾਜ ਵਿਚ ਰਸਮਾਂ-ਰੀਤਾਂ ਦਾ ਸਿਲਸਿਲਾ ਬਹੁਤ ਪੁਰਾਣਾ ਹੈ ।
5. ਸੁਖਾਲਾ (ਸੌਖਾ) – ਮੋਬਾਈਲ ਤੇ ਇੰਟਰਨੈੱਟ ਨੇ ਦੂਰ-ਸੰਚਾਰ ਨੂੰ ਬਹੁਤ ਸੁਖਾਲਾ ਬਣਾ ਦਿੱਤਾ ਹੈ ।
6. ਸੁਵਿਧਾ (ਸਹੂਲਤ) – ਕਈ ਦੂਰ-ਦੁਰਾਡੇ ਦੇ ਪਿੰਡਾਂ ਵਿਚ ਇੰਟਰਨੈੱਟ ਦੀ ਸੁਵਿਧਾ ਪ੍ਰਾਪਤ ਨਹੀਂ ।
7. ਨਿਤ-ਨੇਮ (ਹਰ ਰੋਜ਼ ਨੇਮ ਨਾਲ ਕੀਤਾ ਜਾਣ ਵਾਲਾ ਕੰਮ) – ਮੇਰੇ ਮਾਤਾ ਜੀ ਪਾਠ ਕਰਨ ਦਾ ਨਿਤ-ਨੇਮ ਨਹੀਂ ਭੁੱਲਦੇ ।
8. ਤਬਦੀਲ (ਬਦਲ) – ਮਨਫ਼ੀ ਤਾਪਮਾਨ ਵਿਚ ਪਾਣੀ ਬਰਫ਼ ਵਿਚ ਤਬਦੀਲ ਹੋ ਜਾਂਦਾ ਹੈ ।
ਪ੍ਰਸ਼ਨ 2. ਖ਼ਾਲੀ ਥਾਂਵਾਂ ਭਰੋ :
ਈ-ਮੇਲ, ਸ਼ਾਖ਼ਾਵਾਂ, ਐੱਸ. ਟੀ. ਡੀ., ਅੱਧੀ ਮੁਲਾਕਾਤ, ਖ਼ਬਰਦਾਰ, ਦੁਆ-ਸਲਾਮ, ਸਿਆਸਤ
(ਉ) ‘‘ਪਹੁੰਚਦਾ ਈ ਚਿੱਠੀ ਲਿਖ ਦਈਂ, ਮੇਰਾ ਪੁੱਤ ! ਆਪਣੀ …………… ਦੀ ।”
(ਆ) ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਦੀ । ਤਕ ਦੀਆਂ ਗੱਲਾਂ ਇੱਥੇ ਹੁੰਦੀਆਂ ।
(ਇ) ਲੋਕ ਉਨ੍ਹਾਂ ਨੂੰ …………. ਕਰਨਾ ਨਾ ਭੁੱਲਦੇ ।
(ਸ) ਚਿੱਠੀ ਨੂੰ ………. ਮੰਨਿਆ ਜਾਂਦਾ ਸੀ । ਹ ਮਹੱਲਿਆਂ ਦੀਆਂ ਗਲੀਆਂ ਵਲ ਨੂੰ ਇਸ ਦੀਆਂ ……………. ਫੁੱਟ ਪਈਆਂ ।
(ਕ) ਪਿੰਡਾਂ ਵਿਚਲੇ …………. ਬੂਥਾਂ ‘ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ ।
(ਖ) ………… ਦਾ ਜ਼ਮਾਨਾ ਆ ਗਿਆ ।
ਉੱਤਰ :
(ੳ) ‘‘ਪਹੁੰਚਦਾ ਈ ਚਿੱਠੀ ਲਿਖ ਦਈਂ, ਮੇਰਾ ਪੁੱਤ ! ਆਪਣੀ ਖ਼ਬਰਸਾਰ ਦੀ ”
(ਅ) ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਦੀ ਸਿਆਸਤ ਤਕ ਦੀਆਂ ਗੱਲਾਂ ਇੱਥੇ ਹੁੰਦੀਆਂ ।
(ਇ) ਲੋਕ ਉਨ੍ਹਾਂ ਨੂੰ ਦੁਆ-ਸਲਾਮ ਕਰਨਾ ਨਾ ਭੁੱਲਦੇ ।
(ਸ) ਚਿੱਠੀ ਨੂੰ ਅੱਧੀ ਮੁਲਾਕਾਤ ਮੰਨਿਆ ਜਾਂਦਾ ਸੀ ।
(ਹ) ਮਹੱਲਿਆਂ ਦੀਆਂ ਗਲੀਆਂ ਵਲ ਨੂੰ ਇਸ ਦੀਆਂ ਸ਼ਾਖ਼ਾਵਾਂ ਫੁੱਟ ਪਈਆਂ ।
(ਕ) ਪਿੰਡਾਂ ਵਿਚਲੇ ਐੱਸ.ਟੀ. ਡੀ. ਬੂਥਾਂ ‘ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ ।
(ਖ) ਬਿਜਲਈ ਚਿੱਠੀਆਂ (ਈ-ਮੇਲ ਦਾ ਜ਼ਮਾਨਾ ਆ ਗਿਆ ।
ਪ੍ਰਸ਼ਨ 3.
ਵਚਨ ਬਦਲੋ :
ਸ਼ਾਖਾਵਾਂ, ਸਮੱਸਿਆਵਾਂ, ਰਿਸਾਲੇ, ਥੈਲੀ, ਖਾਈ, ਖ਼ਬਰ ॥
ਉੱਤਰ :
ਸ਼ਾਖਾਵਾਂ – ਸ਼ਾਖਾ
ਸਮੱਸਿਆਵਾਂ – ਸਮੱਸਿਆ
ਰਿਸਾਲੇ – ਰਿਸਾਲਾ
ਥੈਲੀ – ਥੈਲੀਆਂ
ਖਾਈ – ਖਾਈਆਂ
ਖ਼ਬਰ – ਖ਼ਬਰਾਂ ।
ਪ੍ਰਸ਼ਨ 4.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਉਡੀਕ – …………. – …………
ਸਿਆਲ – …………. – …………
ਸਮੱਸਿਆ – …………. – …………
ਲਗਾਤਾਰ – …………. – …………
ਮੁਲਾਕਾਤ – …………. – …………
ਨਿੱਤ-ਨੇਮ – …………. – …………
ਸਫ਼ਰ – …………. – …………
ਬਦਲਾਅ – …………. – …………
ਉੱਤਰ :
ਪੰਜਾਬੀ – ਹਿੰਦੀ ਅੰਗਰੇਜ਼ੀ
ਉਡੀਕ – प्रतीक्षा – Wait
ਸਿਆਲ – सर्दी – Winter
ਸਮੱਸਿਆ – समस्या – Problem
ਲਗਾਤਾਰ – लगातार – Continuous
ਮੁਲਾਕਾਤ – मुलाकात – Meeting
ਨਿੱਤ-ਨੇਮ – नित्य-नेम – Routine
ਸਫ਼ਰ – ਧਾਗ – Journey
ਬਦਲਾਅ – तबदीली – Change
ਪ੍ਰਸ਼ਨ 5.
ਸਮੇਂ ਦੇ ਨਾਲ-ਨਾਲ ਆ ਰਹੀਆਂ ਤਬਦੀਲੀਆਂ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ !
ਉੱਤਰ :
ਸਮੇਂ ਦੇ ਨਾਲ ਸਾਡੇ ਜੀਵਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆ ਗਈਆਂ ਹਨ ਤੇ ਇਹ ਤਬਦੀਲੀਆਂ ਪਹਿਲਾਂ ਤਾਂ 20ਵੀਂ ਸਦੀ ਵਿਚ ਵਿਗਿਆਨ ਦੀਆਂ ਕਾਢਾਂ ਨਾਲ ਆਉਣੀਆਂ ਸ਼ੁਰੂ ਹੋਈਆਂ, ਜਿਨ੍ਹਾਂ ਨਾਲ ਸਾਡੇ ਘਰਾਂ ਵਿਚ ਦੀਵਿਆਂ ਤੇ ਲਾਲਟੈਣਾਂ ਦੀ ਥਾਂ ਬਿਜਲੀ ਦੇ ਬਲਬ ਜਗਣ ਲੱਗੇ । ਖੇਤਾਂ ਵਿਚ ਹਲਾਂ ਤੇ ਹਲਟਾਂ ਦੀ ਥਾਂ ਟੈਕਟਰ ਤੇ ਟਿਊਬਵੈੱਲ ਆ ਗਏ । ਸਾਈਕਲ ਤੇ ਰੇਲ-ਗੱਡੀ ਨੇ ਪਸ਼ੂਆਂ ਦੀ ਸਵਾਰੀ ਬਹੁਤ ਪਹਿਲਾਂ ਹੀ ਘਟਾ ਦਿੱਤੀ ਸੀ । ਫਿਰ ਮੋਟਰ ਸਾਈਕਲ, ਮੋਟਰਾਂ ਤੇ ਕਾਰਾਂ ਸੜਕਾਂ ਤੇ ਦੌੜਨ ਲੱਗੀਆਂ । ਕਿਧਰੇ-ਕਿਧਰੇ ਟੈਲੀਫ਼ੋਨ ਵੀ ਲੱਗ ਗਏ । 19ਵੀਂ ਸਦੀ ਦੇ ਅੰਤ ਵਿਚ ਮੋਬਾਈਲ ਫ਼ੋਨ, ਕੰਪਿਊਟਰ ਤੇ ਇੰਟਰਨੈੱਟ ਨੇ ਜੀਵਨ ਵਿਚ ਸੰਚਾਰ ਸੁਵਿਧਾ ਨੂੰ ਬਹੁਤ ਤੇਜ ਕਰ ਦਿੱਤਾ । ਦੂਰੀਆਂ ਘਟਣ ਲੱਗੀਆਂ ! ਇਕੀਵੀਂ ਸਦੀ ਵਿਚ ਵਿਸ਼ਵੀਕਰਨ ਪੂਰੀ ਤਰ੍ਹਾਂ ਪ੍ਰਭਾਵੀ ਹੋ ਗਿਆ ਤੇ ਸਾਰਾ ਸੰਸਾਰ ਸਭਿਆਚਾਰਕ ਤੌਰ ਤੇ ਇਕ-ਦੂਜੇ ਨੂੰ ਪ੍ਰਭਾਵਿਤ ਕਰਨ ਲੱਗਾ । ਅੱਜ ਸਾਡੀ ਜੀਵਨ ਸ਼ੈਲੀ ਵਿਚ ਪੱਛਮੀ ਸਭਿਆਚਾਰ ਬੁਰੀ ਤਰ੍ਹਾਂ ਭਾਰੂ ਹੋ ਚੁੱਕਾ ਹੈ ਤੇ ਇਸ ਵਿਚ ਲਗਾਤਾਰ ਤਬਦੀਲੀਆਂ ਹੋ ਰਹੀਆਂ ਹਨ ।
ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ੳ) ਡਾਕ ਆਉਣ ਤਕ ਵੱਖ-ਵੱਖ ਵਿਸ਼ਿਆਂ ‘ਤੇ ਗੱਲਾਂ ਛਿੜਦੀਆਂ । (ਨਾਂਵ ਚੁਣੋ)
(ਅ) ਸਮਾਂ ਆਪਣੀ ਚਾਲੇ ਚਲਦਾ ਰਹਿੰਦਾ ਹੈ । (ਵਿਸ਼ੇਸ਼ਣ ਚੁਣੋ)
(ਇ) ਜਿਹੜੇ ਲੋਕ ਡਾਕਖ਼ਾਨੇ ਨਾ ਪਹੁੰਚ ਸਕਦੇ, ਉਹ ਰਾਹ-ਵਾਟੇ ਡਾਕੀਏ ਨੂੰ ਚਿੱਠੀ-ਪੱਤਰ ਬਾਰੇ ਪੁੱਛਦੇ ਰਹਿੰਦੇ । (ਪੜਨਾਂਵ ਚੁਣੋ)
(ਸ) ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ । (ਕਿਰਿਆ ਚੁਣੋ)
ਉੱਤਰ :
(ੳ) ਡਾਕ, ਵਿਸ਼ਿਆਂ, ਗੱਲਾਂ ।
(ਅ) ਆਪਣੀ ॥
(ਈ) ਜਿਹੜੇ, ਉਹ ।
(ਸ) ਕਰਨ ਲੱਗੇ ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ
I. ਹੇਠ ਲਿਖੇ ਪੈਰੇ ਨੂੰ ਪੜੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ
‘‘ਪਹੁੰਚਦਾ ਈ ਚਿੱਠੀ ਲਿਖ ਦੇਈਂ, ਮੇਰਾ ਪੁੱਤ ! ਆਪਣੀ ਖ਼ਬਰਸਾਰ ਦੀ ।” ਕੰਮ-ਕਾਰ ਦੇ ਸਿਲਸਿਲੇ ਵਿੱਚ ਘਰੋਂ ਦੂਰ ਜਾ ਰਹੇ ਆਪਣੇ ਪੁੱਤਰ ਨੂੰ ਅਲਵਿਦਾ ਕਹਿੰਦਿਆਂ ਮਾਂ ਅਕਸਰ ਇਹ ਸ਼ਬਦ ਕਹਿਣਾ ਕਦੇ ਨਾ ਭੁੱਲਦੀ । ਇਹ ਉਹ ਸਮਾਂ ਸੀ, ਜਦੋਂ ਪਿੰਡਾਂ ਦੇ ਡਾਕਖ਼ਾਨਿਆਂ ਵਿੱਚ ਵਾਹਵਾ ਭੀੜ ਜੁੜਦੀ ਹੁੰਦੀ ਸੀ । ਕਰਿਆਨੇ ਅਤੇ ਹੋਰ ਨਿਕ-ਸੁਕ ਦੀਆਂ ਦੁਕਾਨਾਂ ਵਿੱਚ ਡਾਕਖ਼ਾਨੇ ਦੀਆਂ ਸ਼ਾਖਾਵਾਂ ਹੁੰਦੀਆਂ ਸਨ । ਦੁਕਾਨਾਂ ਭਾਵੇਂ ਸਾਰਾ ਦਿਨ ਖੁੱਲ੍ਹੀਆਂ ਰਹਿੰਦੀਆਂ, ਪਰ ਡਾਕਖ਼ਾਨੇ ਦਾ ਕੰਮ ਸਵੇਰੇ ਅਤੇ ਸ਼ਾਮ ਵੇਲੇ ਹੀ ਚੱਲਦਾ ਸੀ । ਸਵੇਰ ਵੇਲੇ ਤਾਂ ਜ਼ਰੂਰੀ ਕੰਮ ਵਾਲੇ ਚੰਦ ਕੁ ਬੰਦੇ ਹੀ ਡਾਕਖ਼ਾਨੇ ਜਾਂਦੇ, ਪਰ ਤਕਾਲਾਂ ਵੇਲੇ ਡਾਕ ਦੀ ਉਡੀਕ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਹੁੰਦਾ ।
ਸ਼ਾਮ ਦੀ ਡਾਕ ਉਡੀਕਣ ਵਾਲਿਆਂ ਵਿੱਚ ਫ਼ੌਜੀਆਂ ਦੇ ਬਜ਼ੁਰਗ ਬਾਪ, ਬੱਚੇ ਅਤੇ ਵਿਦੇਸ਼ਾਂ ਵਿਚ ਗਏ ਲੋਕਾਂ ਦੇ ਪਰਿਵਾਰਿਕ ਮੈਂਬਰ ਹੁੰਦੇ । ਸਵੇਰੇ ਦਸ ਕੁ ਵਜੇ ਡਾਕ ਵਾਲੀ ਥੈਲੀ ਪਿੰਡਾਂ ਨਿਕਲਦੀ ਅਤੇ ਸ਼ਾਮ ਤਿੰਨ ਕੁ ਵਜੇ ਆਉਂਦੀ । ਸਿਆਲ ਦੇ ਠੰਢੇ ਦਿਨ ਹੋਣ, ਚਾਹੇ ਗਰਮੀਆਂ ਦੀ ਪਿੰਡਾ ਲੂੰਹਦੀ ਧੁੱਪ, ਚਿੱਠੀ ਆਉਣ ਦੀ ਆਸ ਨਾਲ ਲੋਕ ਦੋ ਕੁ ਵਜੇ ਡਾਕਖ਼ਾਨੇ ਵਿਚ ਜੁੜਨਾ ਸ਼ੁਰੂ ਹੋ ਜਾਂਦੇ । ਡਾਕ ਆਉਣ ਤੱਕ ਵੱਖ-ਵੱਖ ਵਿਸ਼ਿਆਂ ‘ਤੇ ਗੱਲਾਂ ਛਿੜਦੀਆਂ 1 ਪਿੰਡਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤੋਂ ਲੈ ਕੇ ਦੇਸ਼ਾਂ-ਵਿਦੇਸ਼ਾਂ ਦੀ ਸਿਆਸਤ ਤੱਕ ਦੀਆਂ ਗੱਲਾਂ ਇੱਥੇ ਹੁੰਦੀਆਂ । ਸਾਬਕਾ ਫ਼ੌਜੀ 1965 ਅਤੇ 1971 ਦੀਆਂ ਲੜਾਈਆਂ ਦਾ ਵਰਣਨ ਇਸ ਪ੍ਰਕਾਰ ਕਰਦੇ ਕਿ ਲੜਾਈ ਦਾ ਦ੍ਰਿਸ਼ ਸਾਹਮਣੇ ਆ ਜਾਂਦਾ । ਡਾਕ ਆਉਣ ਉਪਰੰਤ ਜਿਨ੍ਹਾਂ ਦੇ ਸੰਬੰਧੀਆਂ ਦੀਆਂ ਚਿੱਠੀਆਂ ਆਉਂਦੀਆਂ, ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ । ਬਾਕੀ ਕੱਲ੍ਹ ’ਤੇ ਆਸ ਰੱਖ ਕੇ ਘਰਾਂ ਨੂੰ ਪਰਤ ਜਾਂਦੇ । ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ।
ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਗਿੱਦੜ-ਸਿੰਥੀ
(ਅ) ਆਓ ਕਸੌਲੀ ਚਲੀਏ
(ਇ) ਸ਼ਹਿਦ ਦੀਆਂ ਮੱਖੀਆਂ
(ਸ) ਸਮੇਂ-ਸਮੇਂ ਦੀ ਗੱਲ ।
ਉੱਤਰ :
ਸਮੇਂ-ਸਮੇਂ ਦੀ ਗੱਲ ।
ਪ੍ਰਸ਼ਨ 2.
ਘਰੋਂ ਦੂਰ ਜਾਂਦੇ ਪੁੱਤ ਨੂੰ ਮਾਂ ਕਿਹੜੀ ਗੱਲ ਕਹਿਣੀ ਕਦੇ ਨਾ ਭੁੱਲਦੀ ?
(ਉ) ਪਹੁੰਚਦਾ ਈ ਚਿੱਠੀ ਲਿਖ ਦੇਈਂ ।
(ਅ) ‘‘ਜਾਂਦਾ ਹੀ ਉਦਾਸ ਨਾ ਹੋ ਜਾਵੀਂ ।”
(ਇ) “ਪਿੱਛੇ ਦੀ ਵੀ ਖ਼ਬਰ-ਸਾਰ ਰੱਖੀਂ ।’
(ਸ) ਜਾਂਦਾ ਹੀ ਸਭ ਕੁੱਝ ਭੁੱਲ ਨਾ ਜਾਈਂ ।”
ਉੱਤਰ :
ਪਹੁੰਚਦਾ ਈ ਚਿੱਠੀ ਲਿਖ ਦੇਈਂ ।”
ਪ੍ਰਸ਼ਨ 3.
ਪਿੰਡਾਂ ਵਿਚ ਜਿੱਥੇ ਬਹੁਤ ਭੀੜ ਜੁੜਦੀ ਸੀ ?
(ਉ) ਹਸਪਤਾਲਾਂ ਵਿੱਚ
(ਅ) ਪੰਚਾਇਤ-ਘਰਾਂ ਵਿੱਚ
(ਈ) ਜੰਝ-ਘਰਾਂ ਵਿੱਚ
(ਸ) ਡਾਕਖ਼ਾਨਿਆਂ ਵਿੱਚ ।
ਉੱਤਰ :
ਡਾਕਖ਼ਾਨਿਆਂ ਵਿੱਚ ।
ਪ੍ਰਸ਼ਨ 4.
ਕਰਿਆਨੇ ਤੇ ਹੋਰ ਨਿਕ-ਸੁਕ ਦੀਆਂ ਦੁਕਾਨਾਂ ਵਿਚ ਕੀ ਹੁੰਦਾ ਸੀ ?
(ਉ) ਬੀਮੇ ਦੀਆਂ ਸੇਵਾਵਾਂ
(ਅ) ਇਲਾਜ ਦਾ ਪ੍ਰਬੰਧ
(ਇ) ਡਾਕਖ਼ਾਨੇ ਦੀਆਂ ਸੇਵਾਵਾਂ
(ਸ) ਪੜ੍ਹਾਈ ਦਾ ਪ੍ਰਬੰਧ
ਉੱਤਰ :
ਡਾਕਖ਼ਾਨੇ ਦੀਆਂ ਸੇਵਾਵਾਂ ।
ਪ੍ਰਸ਼ਨ 5.
ਕਿਸ ਵੇਲੇ ਦੀ ਡਾਕ ਉਡੀਕਣ ਵਾਲਿਆਂ ਦਾ ਤਾਂਤਾ ਲੱਗਾ ਹੁੰਦਾ ਸੀ ?
(ੳ) ਸਵੇਰ ਦੀ
(ਅ) ਦੁਪਹਿਰ ਦੀ
(ਇ) ਤਕਾਲਾਂ ਵੇਲੇ ਦੀ
(ਸ) ਰਾਤ ਦੀ ।
ਉੱਤਰ :
ਤਕਾਲਾਂ ਵੇਲੇ ਦੀ ।
ਪ੍ਰਸ਼ਨ 6.
ਸਵੇਰੇ ਕਿੰਨੇ ਕੁ ਵਜੇ ਡਾਕ ਵਾਲੀ ਥੈਲੀ ਪਿੰਡਾਂ ਨਿਕਲਦੀ ਸੀ ?
(ਉ) ਸੱਤ ਕੁ ਵਜੇ
(ਅ) ਅੱਠ ਕੁ ਵਜੇ
(ਈ) ਦਸ ਕੁ ਵਜੇ
(ਸ) ਗਿਆਰਾਂ ਕੁ ਵਜੇ ।
ਉੱਤਰ :
ਦਸ ਕੁ ਵਜੇ ।
ਪ੍ਰਸ਼ਨ 7.
ਸ਼ਾਮ ਨੂੰ ਕਿੰਨੇ ਕੁ ਵਜੇ ਡਾਕ ਦੀ ਥੈਲੀ ਵਾਪਸ ਪਰਤਦੀ ਸੀ ?
(ੳ) ਇਕ ਕੁ ਵਜੇ
(ਅ) ਦੋ ਕੁ ਵਜੇ
(ਈ) ਤਿੰਨ ਕੁ ਵਜੇ
(ਸ) ਚਾਰ ਕੁ ਵਜੇ ।
ਉੱਤਰ :
ਤਿੰਨ ਕੁ ਵਜੇ ।
ਪ੍ਰਸ਼ਨ 8.
ਚਿੱਠੀ ਆਉਣ ਦੀ ਆਸ ਵਿੱਚ ਲੋਕ ਕਿੰਨੇ ਕੁ ਵਜੇ ਡਾਕਖ਼ਾਨੇ ਵਿਚ ਜੁੜਨੇ ਸ਼ੁਰੂ ਹੋ ਜਾਂਦੇ ਸਨ ?
(ਉ) ਇਕ ਕੁ ਵਜੇ
(ਅ) ਦੋ ਕੁ ਵਜੇ
(ਈ) ਤਿੰਨ ਕੁ ਵਜੇ
(ਸ) ਚਾਰ ਕੁ ਵਜੇ ।
ਉੱਤਰ :
ਦੋ ਕੁ ਵਜੇ ।
ਪ੍ਰਸ਼ਨ 9.
ਡਾਕ ਉਡੀਕਦੇ ਲੋਕਾਂ ਵਿਚਕਾਰ ਕਿਨ੍ਹਾਂ ਵਿਸ਼ਿਆਂ ਬਾਰੇ ਗੱਲਾਂ ਛਿੜਦੀਆਂ ?
(ਉ) ਵੱਖ-ਵੱਖ
(ਅ) ਇਕੋ
(ਇ) ਵਿਰੋਧੀ
(ਸ) ਮਿਲਦੇ-ਜੁਲਦੇ ।
ਉੱਤਰ :
ਵੱਖ-ਵੱਖ ।
ਪ੍ਰਸ਼ਨ 10.
1965 ਤੇ 1971 ਦੀਆਂ ਲੜਾਈਆਂ ਦਾ ਜ਼ਿਕਰ ਕੌਣ ਕਰਦੇ ?
(ੳ) ਬੁੱਢੇ
(ਅ) ਜਵਾਨ
(ਇ) ਫ਼ੌਜੀ
(ਸ) ਸਾਬਕਾ ਫ਼ੌਜੀ ।
ਉੱਤਰ :
ਸਾਬਕਾ ਫ਼ੌਜੀ ।
II. ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿੱਚੋਂ ਸਹੀ ਉੱਤਰ ਚੁਣ ਕੇ ਲਿਖੋ।
ਡਾਕ ਵਾਲੀ ਥੈਲੀ ਖੁੱਲ੍ਹਣ ਤੇ ਸੈਂਕੜੇ ਚਿੱਠੀਆਂ ਦਾ ਢੇਰ ਲੱਗ ਜਾਂਦਾ । ਉਡੀਕ ਕਰ ਰਹੇ ਲੋਕ ਬੜੀ ਉਤਸੁਕਤਾ ਨਾਲ ਦੁਆਲੇ ਘੇਰਾ ਘੱਤ ਲੈਂਦੇ । ਵੱਖ-ਵੱਖ ਪਿੰਡਾਂ ਦੀ ਡਾਕ ਛਾਂਟੀ ਹੋਣ ਤੱਕ ਉਸ ਸਾਹ ਰੋਸ ਕੇ ਖੜੇ ਰਹਿੰਦੇ । ਜਿਹੜੇ ਲੋਕ ਡਾਕਖਾਨੇ ਨਾ ਪਹੁੰਚ ਸਕਦੇ, ਉਹ ਰਾਹ-ਵਾਟੇ ਡਾਕੀਏ ਨੂੰ ਚਿੱਠੀ-ਪੱਤਰ ਬਾਰੇ ਪੁੱਛਦੇ । ਬਾਕੀਆਂ ਵਾਂਗ ਡਾਕੀਆ ਉਨ੍ਹਾਂ ਲਈ ਵੀ ਇੱਕ ਅਹਿਮ ਵਿਅਕਤੀ ਅਤੇ ਸਤਿਕਾਰ ਦਾ ਪਾਤਰ ਸੀ । ਪਿੰਡ ਵਿਚ ਪੰਚਾਇਤੀ ਟੈਲੀਫੂਨਟਾਵਰ ਲਾਏ ਗਏ 1 ਲੋਕਾਂ ਨੇ ਖੁਸ਼ੀ ਮਨਾਈ । ਇਕ ਪਿੰਡ ਦੀ ਪੰਚਾਇਤ ਦੇ ਇਕ ਟੈਲੀਫੂਨ ਨਾਲ ਕਿੱਥੇ ਗੱਲ ਬਣਨੀ ਸੀ । ਉਹ ਵੀ ਲੰਬੇ ਡਾਗ ਚੱਲਦੇ ! ਚਿੱਠੀਆਂ ਦਾ ਸਿਲਸਿਲਾ ਚੱਲਦਾ ਰਿਹਾ । ਕੁੱਝ ਸਾਲਾਂ ਬਾਅਦ ਸੜਕ ਦੇ ਨਾਲ-ਨਾਲ ਡੂੰਘੀਆਂ ਖਾਈਆਂ ਪਿੰਡਾਂ ਵੱਲ ਨੂੰ ਪੁੱਟੀਆਂ ਜਾਣੀਆਂ ਸ਼ੁਰੂ ਹੋਈਆਂ, ਜੋ ਕੁੱਝ ਦਿਨਾਂ ਵਿੱਚ ਹੀ ਪਿੰਡਾਂ ਦੀਆਂ ਫਿਰਨੀਆਂ ਦੁਆਲੇ ਘੁੰਮਦੀਆਂ ਹੋਈਆਂ ਪਿੰਡ ਵਿਚ ਜਾ ਵੜੀਆਂ । ਫਿਰ ਮਹੱਲਿਆਂ ਦੀਆਂ ਗਲੀਆਂ ਵੱਲ ਨੂੰ ਇਸ ਦੀਆਂ ਸ਼ਾਖਾਵਾਂ ਫੁੱਟ ਪਈਆਂ । ਤਾਰਾਂ ਵਿਛੀਆਂ । ਪਿੰਡਾਂ ਵਿਚ ਹੈਲੋ-ਹੈਲੋ ਸ਼ੁਰੂ ਹੋ ਗਈ । ਚਿੱਠੀਆਂ, ਖ਼ਬਰਾਂ ਅਤੇ ਜ਼ਰੂਰੀ ਕਾਗ਼ਜ਼ਾਤ ਦੇਸ਼-ਵਿਦੇਸ਼ ਤੱਕ ਭੇਜਣ ਲਈ ਫ਼ੈਕਸ ਦੀ ਸਹੂਲਤ ਸ਼ਹਿਰਾਂ ਤੋਂ ਹੁੰਦੀ ਹੋਈ ਛੋਟੇ ਕਸਬਿਆਂ ਤੱਕ ਵੀ ਪਹੁੰਚ ਗਈ । ਪਿੰਡਾਂ ਵਿਚਲੇ ਐੱਸ. ਟੀ. ਡੀ.gਥਾਂ ‘ਤੇ ਲੋਕ ਆਪਣੀ ਵਾਰੀ ਦੀ ਉਡੀਕ ਕਰਨ ਲੱਗੇ । ਡਾਕ ਵਾਲੀ ਥੈਲੀ ਵਿੱਚ ਚਿੱਠੀਆਂ ਦੀ ਗਿਣਤੀ ਲਗਾਤਾਰ ਘਟਣ ਲੱਗੀ । ਰਹਿੰਦੀ ਕਸਰ ਮੋਬਾਈਲ ਅਤੇ ਇੰਟਰਨੈੱਟ ਸੇਵਾ ਨੇ ਕੱਢ ਦਿੱਤੀ । ਬਿਜਲਈ ਚਿੱਠੀਆਂ (ਈ-ਮੇਲ) ਦਾ ਜ਼ਮਾਨਾ ਆ ਗਿਆ । ਸੋਸ਼ਲ-ਮੀਡੀਏ ਨੇ ਤਾਂ ਚਿੱਠੀਆਂ ਵਾਲੇ ਲੰਮੇ ਸਫ਼ਰ ਨੂੰ ਸਕਿੰਟਾਂ ਵਿੱਚ ਤਬਦੀਲ ਕਰ ਕੇ ਨੇੜੇ ਲੈ ਆਂਦਾ ਹੈ । ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ । ਬਦਲਾਅ ਨੂੰ ਕਬੂਲ ਕੇ ਹੀ ਸਮੇਂ ਦੇ ਹਾਣੀ ਬਣਿਆ ਆ ਸਕਦਾ ਹੈ ।
ਪ੍ਰਸ਼ਨ 1.
ਡਾਕ ਵਾਲੀ ਥੈਲੀ ਖੁੱਲਣ ਤੇ ਉਸ ਵਿਚੋਂ ਕੀ ਨਿਕਲਦਾ ?
(ਉ) ਸੈਂਕੜੇ ਚਿੱਠੀਆਂ
(ਅ) ਸੈਂਕੜੇ ਪਾਰਸਲ
(ਈ) ਮਨੀਆਰਡਰ
(ਸ) ਤਾਰਾਂ ।
ਉੱਤਰ :
ਸੈਂਕੜੇ ਚਿੱਠੀਆਂ ।
ਪ੍ਰਸ਼ਨ 2.
ਕੌਣ ਡਾਕ ਵਿਚੋਂ ਨਿਕਲੀਆਂ ਚਿੱਠੀਆਂ ਦੁਆਲੇ ਘੇਰਾ ਘੱਤ ਲੈਂਦੇ ?
(ਉ) ਚਿੱਠੀਆਂ ਉਡੀਕ ਰਹੇ ਲੋਕ
(ਅ) ਤਮਾਸ਼ਾ ਦੇਖਣ ਵਾਲੇ
(ਈ ਡਾਕ ਵੰਡਣ ਵਾਲੇ
(ਸ) ਚਿੱਠੀਆਂ ਖ਼ਰੀਦਣ ਵਾਲੇ ।
ਉੱਤਰ :
ਚਿੱਠੀਆਂ ਉਡੀਕ ਰਹੇ ਲੋਕ ।
ਪ੍ਰਸ਼ਨ 3.
ਚਿੱਠੀਆਂ ਉਡੀਕਦੇ ਲੋਕਾਂ ਲਈ ਸਤਿਕਾਰ ਦਾ ਪਾਤਰ ਕਿਹੜਾ ਵਿਅਕਤੀ ਸੀ ?
(ਉ) ਦੁਕਾਨਦਾਰ
(ਅ) ਡਾਕੀਆ
(ਈ) ਚੌਕੀਦਾਰ
(ਸ) ਸ਼ਾਹੂਕਾਰ ।
ਉੱਤਰ :
ਡਾਕੀਆ ।
ਪ੍ਰਸ਼ਨ 4.
ਪਿੰਡਾਂ ਵਿਚ ਕਿਹੜੇ ਟੈਲੀਫ਼ੋਨ-ਟਾਵਰ ਲੱਗੇ ?
(ਉ) ਸਰਕਾਰੀ
(ਅ) ਪੰਚਾਇਤੀ
(ਈ) ਘਰੇਲੂ
(ਸ) ਭਾਈਚਾਰਕ ।
ਉੱਤਰ :
ਪੰਚਾਇਤੀ ।
ਪ੍ਰਸ਼ਨ 5.
ਪਿੰਡਾਂ ਵਿਚ ਕਿੰਨੇ ਟੈਲੀਫ਼ੋਨਾਂ ਨਾਲ ਗੱਲ ਨਹੀਂ ਸੀ ਬਣਦੀ ?
(ੳ) ਇੱਕ
(ਅ) ਦੋ
(ਈ) ਤਿੰਨ
(ਸ) ਘਰ-ਘਰ ॥
ਉੱਤਰ :
ਇੱਕ ।
ਪ੍ਰਸ਼ਨ 6.
ਪਿੰਡਾਂ ਵਿਚ ਡੂੰਘੀਆਂ ਖਾਈਆਂ ਪੁੱਟ ਕੇ ਕੀ ਹੋਇਆ ?
(ਉ) ਤਾਰਾਂ ਵਿਛੀਆਂ
(ਅ) ਤਾਰਾਂ ਪੁੱਟੀਆਂ
(ਈ) ਤਾਰਾਂ ਸੁੱਟੀਆਂ
(ਸ) ਤਾਰਾਂ ਵੰਡੀਆਂ ।
ਉੱਤਰ :
ਤਾਰਾਂ ਵਿਛੀਆਂ ।
ਪ੍ਰਸ਼ਨ 7.
ਚਿੱਠੀਆਂ, ਖ਼ਬਰਾਂ ਤੇ ਜ਼ਰੂਰੀ ਕਾਗਜ਼ਾਤ ਦੇਸ਼-ਵਿਦੇਸ਼ ਭੇਜਣ ਲਈ ਕਿਹੜੀ ਸਹੂਲਤ ਪਿੰਡਾਂ ਤੇ ਸ਼ਹਿਰਾਂ ਤਕ ਪਹੁੰਚ ਗਈ ?
(ਉ) ਡਾਕ ਦੀ
(ਅ) ਫੈਕਸ ਦੀ
(ਈ) ਟੈਲੀਪ੍ਰੈਟਰ ਦੀ
(ਸ) ਤਾਰ ਦੀ ।
ਉੱਤਰ :
ਫ਼ੈਕਸ ਦੀ ।
ਪ੍ਰਸ਼ਨ 8.
ਕਿਹੜੀਆਂ ਸੇਵਾਵਾਂ ਆਉਣ ਨਾਲ ਡਾਕ ਵਾਲੀ ਥੈਲੀ ਵਿਚ ਚਿੱਠੀਆਂ ਦੀ ਗਿਣਤੀ ਬਹੁਤ ਹੀ ਘਟ ਗਈ ?
(ਉ) ਮੋਬਾਈਲ ਤੇ ਇੰਟਰਨੈੱਟ
(ਅ) ਫੈਕਸ
(ਈ) ਤਾਰ
(ਸ) ਟੈਲੀਬ੍ਰਿਟਰ ।
ਉੱਤਰ :
ਮੋਬਾਈਲ ਤੇ ਇੰਟਰਨੈੱਟ ।
ਪ੍ਰਸ਼ਨ 9.
ਕਿਹੜੀ ਸੇਵਾ ਨੇ ਚਿੱਠੀਆਂ ਦੇ ਲੰਮੇ ਸਫ਼ਰ ਨੂੰ ਸਕਿੰਟਾਂ ਵਿੱਚ ਬਦਲ ਦਿੱਤਾ ?
(ਉ) ਡਾਕ
(ਆ) ਤਾਰ
(ਇ) ਸੋਸ਼ਲ ਮੀਡੀਆ
(ਸ) ਟੈਲੀਬ੍ਰਿਟਰ ।
ਉੱਤਰ :
ਸੋਸ਼ਲ ਮੀਡੀਆ ।
ਪ੍ਰਸ਼ਨ 10.
ਅਸੀਂ ਕੀ ਕਬੂਲ ਕਰ ਕੇ ਸਮੇਂ ਦੇ ਹਾਣੀ ਬਣ ਸਕਦੇ ਹਾਂ ?
(ੳ) ਇਕਸਾਰਤਾ
(ਅ) ਬਦਲਾਅ
(ਇ) ਇਕਸੁਰਤਾ
(ਸ) ਆਧੁਨਿਕਤਾ ।
ਉੱਤਰ :
ਬਦਲਾਅ ।
ਔਖੇ ਸ਼ਬਦਾਂ ਦੇ ਅਰਥ :
ਖ਼ਬਰਸਾਰ-ਖ਼ਬਰ, ਸੁਖ-ਸਾਂਦ । ਅਲਵਿਦਾ-ਵਿਦਾਇਗੀ ॥ ਅਕਸਰ-ਆਮ ਕਰਕੇ । ਤਾਂਤਾ ਲਗਣਾ-ਇਕ ਤੋਂ ਮਗਰੋਂ ਦੂਸਰੇ ਦਾ ਲਗਾਤਾਰ ਆਉਣਾ । ਪਰਿਵਾਰਕ-ਟੱਬਰ ਦੇ । ਲੂੰਹਦੀ-ਸਾੜਦੀ । ਸਿਲਸਿਲਾ-ਪ੍ਰਵਾਹ, ਲੜੀਦਾਰ ਕਰਮ । ਦੁਆਸਲਾਮ-ਸ਼ੁੱਭ ਇੱਛਾ, ਨਮਸਕਾਰ । ਸਾਹ ਰੋਕ ਕੇ-ਬੇਸਬਰੇ ਹੋ ਕੇ । ਸੁਵਿਧਾ-ਸਹੁਲਤ ! ਜ਼ਰੀਆ-ਸਾਧਨ । ਅਹਿਮੀਅਤ-ਮਹੱਤਤਾ । ਉਤਸੁਕਤਾ-ਤੀਬਰਤਾ, ਅੱਗੇ ਜਾਣਨ ਦੀ ਇੱਛਾ । ਘੇਰਾ ਘੱਤ ਲੈਂਦੇ-ਘੇਰਾ ਬਣਾ ਲੈਂਦੇ । ਲੰਝੇ ਡੰਗ-ਲੰਝੇ ਡੰਗ, ਇਕ ਵੇਲਾ ਛੱਡ ਕੇ । ਕਬੂਲਮਨਜ਼ੂਰ ।
ਸਮੇਂ-ਸਮੇਂ ਦੀ ਗੱਲ Summary
ਸਮੇਂ-ਸਮੇਂ ਦੀ ਗੱਲ ਪਾਠ ਦਾ ਸਾਰ
ਕਦੇ ਸਮਾਂ ਸੀ ਜਦੋਂ ਮਾਂ ਆਪਣੇ ਪੁੱਤਰ ਨੂੰ ਅਲਵਿਦਾ ਕਹਿੰਦਿਆਂ ਇਹ ਜ਼ਰੂਰ ਆਖਦੀ ਕਿ ਉਹ ਪਹੁੰਚ ਕੇ ਚਿੱਠੀ ਲਿਖ ਦੇਵੇ । ਇਹ ਉਹ ਸਮਾਂ ਸੀ, ਜਦੋਂ ਪਿੰਡਾਂ ਵਿਚ ਡਾਕਖ਼ਾਨਿਆਂ ਵਿਚ ਬਹੁਤ ਭੀੜ ਹੁੰਦੀ ਸੀ । ਆਮ ਦੁਕਾਨਾਂ ਵਿਚ ਡਾਕਖ਼ਾਨਿਆਂ ਦੀਆਂ ਸ਼ਾਖਾਵਾਂ ਖੁੱਲ੍ਹੀਆਂ ਹੁੰਦੀਆਂ ਸਨ । ਡਾਕਖ਼ਾਨੇ ਦਾ ਕੰਮ ਸਵੇਰੇ ਤੇ ਸ਼ਾਮ ਵੇਲੇ ਚਲਦਾ ਸੀ । ਸ਼ਾਮ ਵੇਲੇ ਡਾਕ ਦੀ ਉਡੀਕ ਕਰਨ ਵਾਲਿਆਂ ਦਾ ਤਾਂਤਾ ਲਗ ਜਾਂਦਾ ਸੀ । ਸ਼ਾਮ ਵੇਲੇ ਡਾਕ ਦੀ ਉਡੀਕ ਕਰਨ ਵਾਲਿਆਂ ਵਿਚ ਫ਼ੌਜੀਆਂ ਦੇ ਬਜ਼ੁਰਗ ਬਾਪ, ਬੱਚੇ ਤੇ ਵਿਦੇਸ਼ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਹੁੰਦੇ ।
ਡਾਕ ਉਡੀਕਣ ਵਾਲਿਆਂ ਵਿਚ ਭਿੰਨ-ਭਿੰਨ ਵਿਸ਼ਿਆਂ ਉੱਤੇ ਗੱਲਾਂ ਛਿੜ ਪੈਂਦੀਆਂ । ਇਨ੍ਹਾਂ ਵਿਚ 1965 ਤੇ 71 ਦੀਆਂ ਲੜਾਈਆਂ ਦਾ ਵਰਣਨ ਵੀ ਹੁੰਦਾ । ਡਾਕ ਆਉਣ ‘ਤੇ ਜਿਨ੍ਹਾਂ ਨੂੰ ਆਪਣੇ ਸੰਬੰਧੀਆਂ ਦੀਆਂ ਚਿੱਠੀਆਂ ਮਿਲ ਜਾਂਦੀਆਂ, ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਹਿੰਦਾ । ਬਾਕੀ ਅਗਲੇ ਦਿਨ ਦੀ ਆਸ ਲਾ ਕੇ ਘਰਾਂ ਨੂੰ ਪਰਤ ਜਾਂਦੇ !
ਡਾਕ ਦੀ ਲਿਖਾ-ਪੜੀ ਦਾ ਕੰਮ ਦੁਕਾਨ ਦੇ ਲਾਲਾ ਜੀ ਹੀ ਕਰਦੇ ਸਨ । ਤਿੰਨ-ਤਿੰਨ ਚਾਰਚਾਰ ਪਿੰਡਾਂ ਦੀ ਡਾਕ ਵੰਡਣ ਦੀ ਜ਼ਿੰਮੇਵਾਰੀ ਡਾਕੀਆਂ ਨਿਭਾਉਂਦਾ । ਪਹਿਲਾਂ-ਪਹਿਲ ਡਾਕੀਏ ਡਾਕ ਵੰਡਣ ਲਈ ਪੈਦਲ ਹੀ ਜਾਂਦੇ ਸਨ । ਫਿਰ ਇਹ ਕੰਮ ਸਾਈਕਲਾਂ ਉੱਤੇ ਹੋਣ ਲੱਗ ਪਿਆ । ਲੋਕ ਇਨ੍ਹਾਂ ਨੂੰ ਦੁਆ-ਸਲਾਮ ਕਰਨਾ ਨਾ ਭੁੱਲਦੇ ਤੇ ਆਪਣੀਆਂ ਚਿੱਠੀਆਂ ਬਾਰੇ ਪੁੱਛਦੇ । ਚਿੱਠੀ ਨੂੰ ਅੱਧੀ ਮੁਲਾਕਾਤ ਸਮਝਿਆ ਜਾਂਦਾ । ਬਾਹਰਲੇ ਮੁਲਕ ਤੋਂ ਆਏ ਅਲੱਗ ਪਛਾਣ ਵਾਲੇ ਵਿਦੇਸ਼ੀ ਲਿਫ਼ਾਫ਼ੇ ਨੂੰ ਦੇਖ ਕੇ ਪੂਰੇ ਪਰਿਵਾਰ ਨੂੰ ਚਾਅ ਚੜ੍ਹ ਜਾਂਦਾ । ਸਕੂਲਾਂ ਵਿਚ ਪੜ੍ਹਦੇ ਬੱਚੇ ਕਈ-ਕਈ ਵਾਰ ਚਿੱਠੀਆਂ ਪੜ੍ਹ ਕੇ ਬਜ਼ੁਰਗਾਂ ਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਸੁਣਾਉਂਦੇ । ਕਈਆਂ ਪੁਰਾਣੇ ਬੰਦਿਆਂ ਨੇ ਚਿੱਠੀਆਂ ਅਜੇ ਤਕ ਸੰਭਾਲ ਕੇ ਰੱਖੀਆਂ ਹੋਈਆਂ ਹਨ ।
ਪਿੰਡਾਂ ਵਿਚ ਸਾਹਿਤ ਦੇ ਸ਼ਕੀਨਾਂ ਲਈ ਡਾਕ ਦੀ ਵਿਸ਼ੇਸ਼ ਮਹੱਤਤਾ ਹੁੰਦੀ । ਵੱਖ-ਵੱਖ ਰਸਾਲੇ ਤੇ ਹੋਰ ਸਾਹਿਤਕ ਸਾਮਗਰੀ ਉਨ੍ਹਾਂ ਤਕ ਡਾਕ ਰਾਹੀਂ ਹੀ ਪਹੁੰਚਦੀ ਸੀ । ਕਈ ਵਾਰੀ ਜਦੋਂ ਡਾਕੀਏ ਨੂੰ ਪਹੁੰਚਣ ਵਿਚ ਦੇਰ ਹੋ ਜਾਂਦੀ, ਤਾਂ ਸਾਰੇ ਕਾਹਲੇ ਤੇ ਬੇਸਬਰੇ ਹੋ ਜਾਂਦੇ, ਪਰ ਡਾਕੀਏ ਦੇ ਦੇਰ ਨਾਲ ਪਹੁੰਚਣ ਤੇ ਉਸਨੂੰ ਕੋਈ ਕੁੱਝ ਨਾ ਕਹਿੰਦਾ ।
ਡਾਕ ਵਾਲੀ ਥੈਲੀ ਖੁੱਲਣ ’ਤੇ ਚਿੱਠੀਆਂ ਦਾ ਢੇਰ ਲੱਗ ਜਾਂਦਾ । ਵੱਖ-ਵੱਖ ਪਿੰਡਾਂ ਦੀ ਡਾਕ ਦੀ ਛਾਂਟੀ ਹੋਣ ਤਕ ਸਾਰੇ ਬੇਸਬਰੇ ਹੋਏ ਰਹਿੰਦੇ । ਜਿਹੜੇ ਲੋਕ ਡਾਕਖ਼ਾਨੇ ਨਾ ਪਹੁੰਚ ਸਕਦੇ, ਉਹ ਰਾਹ-ਵਾਟੇ ਡਾਕੀਏ ਨੂੰ ਡਾਕ ਬਾਰੇ ਪੁੱਛਦੇ । ਫਿਰ ਸਮਾਂ ਆਇਆ । ਪਿੰਡਾਂ ਵਿਚ ਪੰਚਾਇਤੀ ਟੈਲੀਫ਼ੋਨ ਟਾਵਰ ਲਾਏ ਗਏ । ਇਕ ਪਿੰਡ ਵਿਚ ਪੰਚਾਇਤ ਦੇ ਇਕ ਟੈਲੀਫ਼ੋਨ ਨਾਲ ਜਿੱਥੇ ਗੱਲ ਬਣਦੀ ਸੀ ? ਚਿੱਠੀਆਂ ਦਾ ਸਿਲਸਿਲਾ ਵੀ ਨਾਲ-ਨਾਲ ਚਲਦਾ ਰਿਹਾ ।
ਕੁੱਝ ਸਾਲਾਂ ਮਗਰੋਂ ਸੜਕਾਂ ਦੁਆਲੇ ਤੇ ਗਲੀਆਂ ਵਿਚ ਖਾਈਆਂ ਪੁੱਟ ਕੇ ਟੈਲੀਫ਼ੋਨ ਦੀਆਂ ਤਾਰਾਂ ਵਿਛਾ ਦਿੱਤੀਆਂ ਗਈਆਂ । ਪਿੰਡਾਂ ਵਿਚ ਟੈਲੀਫ਼ੋਨ ਲੱਗ ਗਏ । ਚਿੱਠੀਆਂ, ਖ਼ਬਰਾਂ ਤੇ ਹੋਰ ਜ਼ਰੂਰੀ ਕਾਗਜ਼ਾਤ ਭੇਜਣ ਲਈ ਫੈਕਸ ਦੀ ਸਹੂਲਤ ਵੀ ਸ਼ਹਿਰਾਂ ਤੋਂ ਛੋਟੇ ਕਸਬਿਆਂ ਵਿਚ ਸ਼ੁਰੂ ਹੋ ਗਈ । ਪਿੰਡਾਂ ਵਿਚ ਐੱਸ. ਟੀ. ਡੀ. ਬੂਥ ਬਣ ਗਏ । ਡਾਕ ਵਾਲੀ ਥੈਲੀ ਵਿਚ ਚਿੱਠੀਆਂ ਦੀ ਗਿਣਤੀ ਘਟਣ ਲੱਗੀ । ਰਹਿੰਦੀ ਕਸਰ ਮੋਬਾਈਲ ਫੋਨ ਤੇ ਇੰਟਰਨੈੱਟ ਨੇ ਕੱਢ ਦਿੱਤੀ । ਈ-ਮੇਲ ਦਾ ਜ਼ਮਾਨਾ ਆ ਗਿਆ । ਸੋਸ਼ਲ ਮੀਡੀਆ ਨੇ ਚਿੱਠੀਆਂ ਦੇ ਲੰਮੇ ਸਫ਼ਰ ਨੂੰ ਸਕਿੰਟਾਂ ਵਿਚ ਬਦਲ ਦਿੱਤਾ । ਸਮਾਂ ਆਪਣੀ ਚਾਲ ਚਲਦਾ ਜਾਂਦਾ ਹੈ । ਇਸ ਬਦਲਾਅ ਨੂੰ ਕਬੂਲ ਕਰ ਕੇ ਅਸੀਂ ਇਸਦੇ ਹਾਣੀ ਬਣ ਸਕਦੇ ਹਾਂ ।