Punjab State Board PSEB 8th Class Punjabi Book Solutions Chapter 25 ਘਰ ਦਾ ਜਿੰਦਰਾ Textbook Exercise Questions and Answers.
PSEB Solutions for Class 8 Punjabi Chapter 25 ਘਰ ਦਾ ਜਿੰਦਰਾ
(i) ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1.
ਰਿਧਿਮਾ ਟਿਫ਼ਨ ਵਿੱਚ ਬਿਸਕੁਟ ਕਿਉਂ ਲੈ ਕੇ ਆਈ ਸੀ ?
ਉੱਤਰ :
ਰਿਧਿਮਾ ਦੀ ਮੰਮੀ ਬਿਮਾਰ ਸੀ, ਜਿਸ ਕਰਕੇ ਘਰ ਵਿਚ ਰੋਟੀ ਨਹੀਂ ਸੀ ਪੱਕੀ, ਤੇ ਉਹ ਰੋਟੀ ਦੀ ਥਾਂ ਟਿਫ਼ਨ ਵਿਚ ਕੇਵਲ ਬਿਸਕੁਟ ਲੈ ਕੇ ਹੀ ਆਈ ਸੀ ।
ਪ੍ਰਸ਼ਨ 2.
ਗੁਰਸਿਮਰ ਦੇ ਦਾਦੀ ਜੀ ਉਸ ਨੂੰ ਖਾਣ ਲਈ ਕੀ-ਕੀ ਬਣਾ ਕੇ ਦਿੰਦੇ ਹਨ ?
ਉੱਤਰ :
ਗੁਰਸਿਮਰ ਦੇ ਦਾਦੀ ਜੀ ਉਸਦੇ ਮੰਮੀ ਦੇ ਬਿਮਾਰ ਹੋਣ ‘ਤੇ ਉਸ ਲਈ ਰੋਟੀ ਤਿਆਰ ਕਰ ਦਿੰਦੇ ਹਨ । ਉਹ ਉਸਨੂੰ ਚੂਰੀ ਵੀ ਬਣਾ ਦਿੰਦੇ ਹਨ ਤੇ ਗੁਲਗੁਲੇ ਵੀ ਪਕਾ ਦਿੰਦੇ ਹਨ । ਸਾਉਣ ਮਹੀਨੇ ਵਿਚ ਉਹ ਉਸ ਲਈ ਖੀਰ-ਪੂੜੇ ਵੀ ਬਣਾ ਦਿੰਦੇ ਹਨ ;
ਪ੍ਰਸ਼ਨ 3.
ਸਾਨੀਆ ਦੇ ਮੰਮੀ-ਪਾਪਾ ਨੇ ਬਦਲੀ ਕਿਉਂ ਕਰਵਾਈ ਸੀ ?
ਉੱਤਰ :
ਸਾਨੀਆ ਦੇ ਨਾਨਾ-ਨਾਨੀ ਉਸਦੀ ਮਾਸੀ ਦੇ ਵਿਆਹ ਮਗਰੋਂ ਉਦਾਸ ਰਹਿਣ ਲੱਗ ਪਏ ਸਨ । ਇਕ ਵਾਰ ਨਾਨਾ ਜੀ ਬਹੁਤ ਬਿਮਾਰ ਹੋ ਗਏ । ਸਾਨੀਆ ਦੇ ਮਾਤਾ-ਪਿਤਾ ਨੇ ਉਨ੍ਹਾਂ ਦੀ ਦੇਖਭਾਲ ਲਈ ਉੱਥੋਂ ਦੀ ਬਦਲੀ ਕਰਵਾ ਲਈ ਤੇ ਉਨ੍ਹਾਂ ਦੇ ਨਾਲ ਰਹਿਣ ਲੱਗੇ ।
ਪ੍ਰਸ਼ਨ 4.
ਅਧਿਆਪਕ ਅਮਿਤੋਜ ਜੀ ਨੇ ਸਵੇਰ ਦੀ ਸਭਾ ਵਿੱਚ ਕਿਸ ਵਿਸ਼ੇ ‘ਤੇ ਭਾਸ਼ਨ ਦਿੱਤਾ ?
ਉੱਤਰ :
ਅਮਿਤੋਜ ਜੀ ਨੇ “ਘਰ ਵਿਚ ਬਜ਼ੁਰਗਾਂ ਦੀ ਲੋੜ’ ਵਿਸ਼ੇ ਉੱਤੇ ਭਾਸ਼ਨ ਦਿੱਤਾ ।
ਪ੍ਰਸ਼ਨ 5.
ਵਿਸ਼ਵਜੀਤ ਕੀ ਚਾਹੁੰਦਾ ਹੈ ?
ਉੱਤਰ :
ਵਿਸ਼ਵਜੀਤ ਚਾਹੁੰਦਾ ਹੈ ਕਿ ਉਸਦੇ ਦਾਦਾ-ਦਾਦੀ ਪਿੰਡ ਦੀ ਥਾਂ ਸ਼ਹਿਰ ਵਿਚ ਉਨ੍ਹਾਂ ਦੇ ਸਹੂਲਤਾਂ ਵਾਲੇ ਘਰ ਵਿਚ ਰਹਿਣ ।
ਪ੍ਰਸ਼ਨ 6.
ਸਾਂਝੇ ਟੱਬਰਾਂ ਦੀ ਵੱਖਰੀ ਸ਼ਾਨ ਕਿਉਂ ਹੁੰਦੀ ਹੈ ?
ਉੱਤਰ :
ਸਾਂਝੇ ਟੱਬਰਾਂ ਦੀ ਸ਼ਾਨ ਇਸ ਕਾਰਨ ਵੱਖਰੀ ਹੁੰਦੀ ਹੈ ਕਿ ਇਕ ਤਾਂ ਘਰ ਵਿਚ ਇਕੱਲਤਾ ਨਹੀਂ ਹੁੰਦੀ, ਦੁਜੇ ਬਜ਼ੁਰਗਾਂ ਦੇ ਬੈਠਿਆਂ ਘਰ ਨੂੰ ਜਿੰਦਰਾ ਲਾਉਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਤੇ ਨਾ ਹੀ ਬੱਚਿਆਂ ਨੂੰ ਕੈਚ ਵਿਚ ਦੂਸਰਿਆਂ ਦੇ ਆਸਰੇ ਛੱਡਣ ਦੀ ਲੋੜ ਹੁੰਦੀ ਹੈ ।
ਪ੍ਰਸ਼ਨ 7.
ਇਸ ਇਕਾਂਗੀ ਵਿੱਚ ਘਰ ਦਾ ਜਿੰਦਰਾ ਕਿਨ੍ਹਾਂ ਨੂੰ ਕਿਹਾ ਗਿਆ ਹੈ ?
ਉੱਤਰ :
ਬਜ਼ੁਰਗ ਮਾਪਿਆਂ ਨੂੰ ।
(ii) ਕੁੱਝ ਹੋਰ ਪ੍ਰਸ਼ਨ
ਪ੍ਰਸ਼ਨ 1.
ਵਾਕਾਂ ਵਿੱਚ ਵਰਤੋ :
ਖੀਰ-ਪੂੜੇ, ਸੁਆਦ, ਸੰਭਾਲ, ਜੁੰਮੇਵਾਰੀ, ਸਮੱਸਿਆ, ਰੌਣਕ, ਕੈਚ ।
ਉੱਤਰ :
1. ਖੀਰ-ਪੂੜੇ (ਇਕ ਪਕਵਾਨ) – ਪੰਜਾਬ ਵਿਚ ਸਾਉਣ ਮਹੀਨੇ ਵਿਚ ਖੀਰ-ਪੂੜੇ ਖਾਧੇ ਜਾਂਦੇ ਹਨ ।
2. ਸੁਆਦ (ਖਾਣ ਦਾ ਆਨੰਦ) – ਅੱਜ ਘਰ ਦੀ ਰੋਟੀ ਖਾਣ ਦਾ ਸੁਆਦ ਆ ਗਿਆ ।
3. ਸੰਭਾਲ (ਸਾਂਭ) – ਆਪਣੀਆਂ ਚੀਜ਼ਾਂ ਸੰਭਾਲ ਕੇ ਰੱਖੋ। ਇਥੇ ਚੋਰ ਬਹੁਤ ਹਨ ।
4. ਜੁੰਮੇਵਾਰੀ (ਜਵਾਬਦੇਹੀ) – ਮੈਨੂੰ ਨਹੀਂ ਪਤਾ ਸੀ ਕਿ ਇਸ ਜਾਇਦਾਦੇ ਦੀ ਸੰਭਾਲ ਦੀ ਚੁੰਮੇਵਾਰੀ ਕਿਸ ਦੀ ਹੈ ।
5. ਸਮੱਸਿਆ (ਮਿਸਲਾ) – ਮੇਰੇ ਕੋਲ ਇਸ ਸਮੱਸਿਆ ਦਾ ਕੋਈ ਹੱਲ ਨਹੀਂ ।
6. ਰੌਣਕ (ਚਹਿਲ-ਪਹਿਲ) – ਅੱਜ ਤਿਉਹਾਰ ਕਰਕੇ ਬਜ਼ਾਰ ਵਿਚ ਬਹੁਤ ਰੌਣਕ ਹੈ ।
7. ਕੈਂਚ (ਬੱਚੇ ਸੰਭਾਲਣ ਦੀ ਥਾਂ) – ਨੌਕਰੀ-ਪੇਸ਼ਾ ਮਾਪਿਆਂ ਨੂੰ ਬੱਚੇ ਕੈਚ ਵਿਚ ਰੱਖਣੇ ਪੈਂਦੇ ਹਨ ।
ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ :
(ਸਾਂਝੇ ਟੱਬਰਾਂ, ਮਾਂ-ਬਾਪ, ਬਿਮਾਰ, ਦਾਦਾ-ਦਾਦੀ, ਖੀਰ-ਪੂੜੇ)
(ਉ) ਸਾਉਣ ਦੇ ਮਹੀਨੇ ………… ਵੀ ਉਹ ਹੀ ਬਣਾਉਂਦੇ ਹਨ ।
(ਅ) ਨਾਨਾ ਜੀ ਤਾਂ ਇੱਕ ਵਾਰ ਬਹੁਤ ਜ਼ਿਆਦਾ ………. ਹੋ ਗਏ ਸਨ ।
(ਈ) ਅੱਜ ਤਾਂ ਮੈਨੂੰ ਆਪਣੇ ………….. ਬਹੁਤ ਯਾਦ ਆ ਰਹੇ ਨੇ ।
(ਸ) ………….. ਦੀ ਤਾਂ ਸ਼ਾਨ ਹੀ ਵੱਖਰੀ ਹੁੰਦੀ ਹੈ ।
(ਹ) ਸਾਰੇ ਮਾਪਿਆਂ ਨੂੰ ਚਾਹੀਦੈ ਕਿ ਉਹ ਆਪਣੇ …………… ਨੂੰ ਆਪਣੇ ਨਾਲ ਰੱਖਣ ਅਤੇ ਉਨ੍ਹਾਂ ਦੀ ਸੇਵਾ ਕਰਨ ।
ਉੱਤਰ :
(ੳ) ਸਾਉਣ ਦੇ ਮਹੀਨੇ ਖੀਰ-ਪੂੜੇ ਵੀ ਉਹ ਹੀ ਬਣਾਉਂਦੇ ਹਨ ।
(ਅ) ਨਾਨਾ ਜੀ ਤਾਂ ਇੱਕ ਵਾਰ ਬਹੁਤ ਜ਼ਿਆਦਾ ਬਿਮਾਰ ਹੋ ਗਏ ਸਨ ।
(ਈ) ਅੱਜ ਤਾਂ ਮੈਨੂੰ ਆਪਣੇ ਦਾਦਾ-ਦਾਦੀ ਬਹੁਤ ਯਾਦ ਆ ਰਹੇ ਨੇ ।
(ਸ) ਸਾਂਝੇ ਟੱਬਰਾਂ ਦੀ ਤਾਂ ਸ਼ਾਨ ਹੀ ਵੱਖਰੀ ਹੁੰਦੀ ਹੈ ।
(ਹ) ਸਾਰੇ ਮਾਪਿਆਂ ਨੂੰ ਚਾਹੀਦੈ ਕਿ ਉਹ ਆਪਣੇ ਮਾਂ-ਬਾਪ ਨੂੰ ਆਪਣੇ ਨਾਲ ਰੱਖਣ ਅਤੇ ਉਨ੍ਹਾਂ ਦੀ ਸੇਵਾ ਕਰਨ ।
ਪ੍ਰਸ਼ਨ 3.
ਹੇਠ ਲਿਖੇ ਪੰਜਾਬੀ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਲਿਖੋ :
ਪੰਜਾਬੀ – ਹਿੰਦੀ – ਅੰਗਰੇਜ਼ੀ
ਭੁੱਖ – …………. – …………
ਅੱਧੀ ਛੁੱਟੀ – …………. – …………
ਸੁਆਦ – …………. – …………
ਵਿਆਹ – …………. – …………
ਬਜ਼ੁਰਗ – …………. – …………
ਸਹੂਲਤਾਂ – …………. – …………
ਸਮੱਸਿਆ – …………. – …………
ਉੱਤਰ :
ਪੰਜਾਬੀ – ਹਿੰਦੀ – ਅੰਗਰੇਜ਼ੀ
ਭੁੱਖ – भूख – Hunger
ਅੱਧੀ ਛੁੱਟੀ – अवकाश – Recess
ਸੁਆਦ – स्वाद – Taste
ਵਿਆਹ – विवाह – Marriage
ਬਜ਼ੁਰਗ – बुजुर्ग – Elderly
ਸਹੂਲਤਾਂ – सुविधाएं – Facilities
ਸਮੱਸਿਆ – समस्या – Problem
ਪ੍ਰਸ਼ਨ 4.
ਸਹੀ ਮਿਲਾਣ ਕਰੋ :
ਭੂਆ – ਨਾਨਾ
ਮੰਮੀ – ਮਾਸੜ
ਨਾਨੀ – ਦਾਦਾ
ਦਾਦੀ – ਫੁੱਫੜ
ਮਾਸੀ – ਪਾਪਾ
ਉੱਤਰ :
ਭੂਆ – ਫੁੱਫੜ
ਮੰਮੀ – ਪਾਪਾ
ਨਾਨੀ – ਨਾਨਾ
ਦਾਦੀ – ਦਾਦਾ
ਮਾਸੀ – ਮਾਸੜ
ਪ੍ਰਸ਼ਨ 5.
ਵਿਦਿਆਰਥੀਆਂ ਵਿੱਚੋਂ ਵੱਖ-ਵੱਖ ਪਾਤਰ ਚੁਣ ਕੇ ਜਮਾਤ ਵਿੱਚ ਇਹ ਇਕਾਂਗੀ ਖਿਡਾਓ ।
ਉੱਤਰ :
ਨੋਟ-ਇਹ ਇਕਾਂਗੀ ਥੋੜ੍ਹੀ ਜਿਹੀ ਮਿਹਨਤ ਨਾਲ ਵਿਦਿਆਰਥੀ ਆਪੇ ਖੇਡ ਸਕਦੇ ਹਨ ।
ਪ੍ਰਸ਼ਨ-ਹੇਠ ਦਿੱਤੇ ਵਾਕਾਂ ਵਿਚੋਂ ਸਾਹਮਣੇ ਲਿਖੇ ਅਨੁਸਾਰ ਸ਼ਬਦਾਂ ਦੀ ਪਛਾਣ ਕਰੋ :
(ਉ) “ਮੇਰੇ ਮੰਮੀ ਬਿਮਾਰ ਸਨ ।” (ਨਾਂਵ ਚੁਣੋ)
(ਅ) “ਅੱਜ ਤੂੰ ਪਰੌਂਠਾ ਨਹੀਂ ਲੈ ਕੇ ਆਈ ।” (ਪੜਨਾਂਵ ਚੁਣੋ)
(ਈ) ਮਾਪੇ ਆਪਣੇ ਬੱਚਿਆਂ ਲਈ ਆਪਣਾ ਸਭ ਕੁਝ ਦਾਅ ਤੇ ਲਾ ਦਿੰਦੇ ਹਨ । (ਵਿਸ਼ੇਸ਼ਣ ਚੁਣੋ)
(ਸ) ਮੇਰੇ ਦਾਦੀ ਜੀ ਵੀ ਸਾਡੇ ਕੋਲ ਹੀ ਰਹਿੰਦੇ ਨੇ । (ਕਿਰਿਆ ਚੁਣੋ)
ਉੱਤਰ :
(ੳ) ਮੰਮੀ ।
(ਆ) ਤੂੰ ।
(ਈ) ਆਪਣੇ, ਆਪਣਾ ।
(ਸ) ਰਹਿੰਦੇ ਨੇ ।
ਪੈਰਿਆਂ ਸੰਬੰਧੀ ਬਹੁਵਿਕਲਪੀ ਪ੍ਰਸ਼ਨ
ਹੇਠ ਲਿਖੇ ਵਾਰਤਾਲਾਪ ਨੂੰ ਪੜ੍ਹੋ ਤੇ ਅੱਗੇ ਦਿੱਤੇ ਪ੍ਰਸ਼ਨਾਂ ਦੇ ਬਹੁਵਿਕਲਪੀ ਉੱਤਰਾਂ ਵਿਚੋਂ ਸਹੀ ਉੱਤਰ ਚੁਣ ਕੇ ਲਿਖੋ
ਵਿਸ਼ਵਜੀਤ : ਰਿਧਿਮਾ ! ਅੱਜ ਤੂੰ ਪਰੌਂਠਾ ਨਹੀਂ ਲੈ ਕੇ ਆਈ ?
ਰਿਧਿਮਾ : ਮੇਰੇ ਮੰਮੀ ਬਿਮਾਰ ਸਨ । ਉਨ੍ਹਾਂ ਤੋਂ ਸਵੇਰੇ ਜਲਦੀ ਉੱਠਿਆ ਨਹੀਂ ਗਿਆ ।
ਵੰਦਨਾ : ਅੱਛਾ ! ਤਾਂ ਹੀ ਤੂੰ ਟਿਫ਼ਨ ਵਿਚ ਬਿਸਕੁਟ ਲੈ ਕੇ ਆਈ ਏਂ ।
ਰਿਧਿਮਾ : ਹਾਂ ….. !
ਆਕ੍ਰਿਤੀ : ਰਿਧਿਮਾ, ਅਸੀਂ ਤੈਨੂੰ ਥੋੜ੍ਹੀ-ਥੋੜ੍ਹੀ ਰੋਟੀ ਦੇ ਦਿੰਦੇ ਹਾਂ । ਤੈਨੂੰ ਭੁੱਖ ਲੱਗੀ ਹੋਵੇਗੀ ।
ਸਾਨੀਆ : ਹਾਂ ਰਿਧਿਮਾ, ਤੂੰ ਤਾਂ ਸਵੇਰੇ ਨਾਸ਼ਤਾ ਵੀ ਨਹੀਂ ਕੀਤਾ ਹੋਣਾ ।
ਰਿਧਿਮਾ : ਨਾਸ਼ਤਾ ਤਾਂ ਨਹੀਂ ਕੀਤਾ, ਪਰ ਮੈਂ ਦੁੱਧ ਦਾ ਗਲਾਸ ਪੀ ਕੇ ਆਈ ਹਾਂ ।
ਗੁਰਸਿਮਰ : ‘ਜਦੋਂ ਮੇਰੇ ਮੰਮੀ ਬਿਮਾਰ ਹੁੰਦੇ ਨੇ, ਮੇਰੇ ਦਾਦੀ ਜੀ ਤਿਆਰ ਕਰ ਦਿੰਦੇ ਹਨ ਮੇਰਾ ਟਿਫ਼ਨ– । ਉਂਝ ਵੀ ਉਹ ਮੈਨੂੰ ਕਦੇ ਚੂਰੀ ਕੁੱਟ ਕੇ ਦਿੰਦੇ ਨੇ, ਕਦੇ ਗੁਲਗੁਲੇ ਪਕਾ ਦਿੰਦੇ ਨੇ — । ਸਾਉਣ ਦੇ ਮਹੀਨੇ ਖੀਰ-ਪੂੜੇ ਵੀ ਉਹ ਹੀ ਬਣਾਉਂਦੇ ਹਨ ।
ਸਾਨੀਆ :: ਮੇਰੇ ਵੀ ਨਾਨੀ ਜੀ ਬਣਾ ਦਿੰਦੇ ਨੇ, ‘ਮੇਰੇ ਲਈ ਪਰੌਠੇ ਤੇ ਸਬਜ਼ੀ । । ਉਹ ਗੁੜ ਵਾਲੇ ਮਿੱਠੇ ਚਾਵਲ ਵੀ ਬਹੁਤ ਸੁਆਦ ਬਣਾਉਂਦੇ ਨੇ ।
‘ਆਕ੍ਰਿਤੀ : ਮੇਰੇ ਨਾਨੀ ਜੀ ਵੀ ਆਲੂ ਦੇ ਪਰੌਂਠੇ ਬਹੁਤ ਸੁਆਦ ਬਣਾਉਂਦੇ ਨੇ ॥
‘ਵੰਦਨਾ : ਸਾਨੀਆ, ਤੁਹਾਡੇ ਨਾਨੀ ਜੀ ਤੁਹਾਡੇ ਕੋਲ ਹੀ ਰਹਿੰਦੇ ਹਨ ।
ਸਾਨੀਆ : ਨਹੀਂ, ਅਸੀਂ ਨਾਨੀ ਜੀ ਕੋਲ ਰਹਿੰਦੇ ਹਾਂ । ਮਾਸੀ ਜੀ ਮੇਰੇ ‘ਅਮਰੀਕਾ ਰਹਿੰਦੇ ਨੇ । ਮਾਮਾ ਜੀ ਕੋਈ ਹੈ ਨਹੀਂ …..।
ਪ੍ਰਸ਼ਨ 1.
ਇਹ ਵਾਰਤਾਲਾਪ ਕਿਸੇ ਪਾਠ ਵਿੱਚੋਂ ਲਏ ਗਏ ਹਨ ?
(ੳ) ਆਓ ਕਸੌਲੀ ਚਲੀਏ
(ਅ) ਗਿੱਦੜ ਸਿੰਝੀ
(ਈ) ਘਰ ਦਾ ਜਿੰਦਰਾ
(ਸ) ਸਮੇਂ-ਸਮੇਂ ਦੀ ਗੱਲ ।
ਉੱਤਰ :
ਘਰ ਦਾ ਜਿੰਦਰਾ !
ਪ੍ਰਸ਼ਨ 2.
ਵਿਸ਼ਵਜੀਤ ਸਭ ਤੋਂ ਪਹਿਲਾਂ ਕਿਸੇ ਨਾਲ ਗੱਲ-ਬਾਤ ਸ਼ੁਰੂ ਕਰਦਾ ਹੈ ?
(ੳ) ਸਾਨੀਆ ਨਾਲ
(ਅ) ਰਿਧਿਮਾ ਨਾਲ
(ਇ) ਵੰਦਨਾ ਨਾਲ
(ਸ) ਆਕ੍ਰਿਤੀ ਨਾਲ ।
ਉੱਤਰ :
ਰਿਧਿਮਾ ਨਾਲ ।
ਪ੍ਰਸ਼ਨ 3.
ਰਿਧਿਮਾ ਦੇ ਟਿਫ਼ਨ ਵਿਚ ਰੋਟੀ ਦੀ ਥਾਂ ਕੀ ਸੀ ?
(ਉ) ਕੇਲੇ
(ਅ) ਕੇਕ
(ਈ) ਬਿਸਕੁਟ
(ਸ) ਪਕੌੜੇ ।
ਉੱਤਰ :
ਬਿਸਕੁਟ ।
ਪ੍ਰਸ਼ਨ 4.
ਰਿਧਿਮਾ ਅੱਜ ਸਵੇਰੇ ਨਾਸ਼ਤੇ ਦੀ ਥਾਂ ਕੀ ਪੀ ਕੇ ਆਈ ਸੀ ?
(ਉ) ਦੁੱਧ
(ਅ) ਜੂਸ
(ਇ) ਲੱਸੀ
(ਸ) ਖਰੜ ।
ਉੱਤਰ :
ਦੁੱਧ
ਪ੍ਰਸ਼ਨ 5.
ਗੁਰਸਿਮਰ ਦੀ ਜੇਕਰ ਮੰਮੀ ਬਿਮਾਰ ਹੁੰਦੀ, ਤਾਂ ਉਸਦੀ ਰੋਟੀ ਕੌਣ ਤਿਆਰ ਕਰਦਾ ਹੈ ?
(ੳ) ਉਸਦੀ ਮਾਸੀ ਜੀ ।
(ਅ) ਉਸਦੀ ਭੂਆ ਜੀ
(ਈ) ਉਸਦੀ ਦਾਦੀ ਜੀ ।
(ਸ) ਉਸਦੀ ਨਾਨੀ ਜੀ ।
ਉੱਤਰ :
ਉਸਦੀ ਦਾਦੀ ਜੀ ।
ਪ੍ਰਸ਼ਨ 6.
ਸਾਉਣ ਦੇ ਮਹੀਨੇ ਵਿਚ ਗੁਰਸਿਮਰ ਦੇ ਦਾਦੀ ਜੀ ਕੀ ਬਣਾਉਂਦੇ ਹਨ ?
(ਉ) ਕੜਾਹ ਪੂਰੀ
(ਅ) ਖੀਰ-ਪੂੜੇ
(ਈ) ਪਕੌੜੇ
(ਸ) ਜ਼ਰਦਾ !
ਉੱਤਰ :
ਖੀਰ-ਪੂੜੇ ।
ਪ੍ਰਸ਼ਨ 7.
ਸਾਨੀਆ ਦੇ ਘਰ ਕੌਣ ਗੁੜ ਵਾਲੇ ਚੌਲ ਬਹੁਤ ਸੁਆਦ ਬਣਾਉਂਦਾ ਹੈ ?
(ਉ) ਨਾਨੀ ਜੀ
(ਅ) ਦਾਦੀ ਜੀ
(ਇ) ਭੂਆ ਜੀ
(ਸ) ਮਾਸੀ ਜੀ ।
ਉੱਤਰ :
ਨਾਨੀ ਜੀ ।
ਪ੍ਰਸ਼ਨ 8.
ਕਿਸਦੇ ਨਾਨੀ ਜੀ ਬਹੁਤ ਸੁਆਦ ਆਲੂਆਂ ਦੇ ਪਰੌਂਠੇ ਬਣਾਉਂਦੇ ਹਨ ?
(ਉ) ਰਿਧਿਮਾ ਦੇ
(ਅ) ਆਕ੍ਰਿਤੀ ਦੇ
(ੲ) ਵੰਦਨਾ ਦੇ
(ਸ) ਸਾਨੀਆ ਦੇ ।
ਉੱਤਰ :
ਆਕ੍ਰਿਤੀ ਦੇ ।
ਪ੍ਰਸ਼ਨ 9.
ਨਾਨੀ ਜੀ ਕੋਲ ਕੌਣ ਰਹਿੰਦੇ ਸਨ ?
(ਉ) ਰਿਧਿਮਾ ਹੋਰੀਂ
(ਅ) ਸਾਨੀਆ ਹੋਰੀਂ
(ੲ) ਵੰਦਨਾ ਹੋਰੀਂ
(ਸ) ਆਕ੍ਰਿਤੀ ਹੋਰੀਂ !
ਉੱਤਰ :
ਸਾਨੀਆ ਹੋਰੀਂ ।
ਪੰਜਾਬੀ ਵਿਆਕਰਨ
ਪ੍ਰਸ਼ਨ-ਹੇਠ ਲਿਖੇ ਸ਼ਬਦਾਂ ਵਿਚੋਂ ਸਾਰਥਕ ਸ਼ਬਦ ਪਛਾਣੋ-
ਮਿਹਨਤ – ਨੈਹਿਰ
ਮਨੇਤ – ਆਯਾ
ਵੇਹੜਾ – ਪਰੈਸ
ਅਭਿਆਸ – ਦੁੱਧ
ਗੋਭੀ – ਸ਼ੈਹਰ
ਸੁੰਗਨਾ – ਰੈਹਿੰਦਾ
ਦੋਪੈਹਰ – ਪੀਂਘ
ਸੌਂਹ – ਚੋਲ
ਉੱਤਰ :
ਮਿਹਨਤ, ਅਭਿਆਸ, ਦੁੱਧ, ਗੋਭੀ, ਪੀਂਘ ।
ਔਖੇ ਸ਼ਬਦਾਂ ਦੇ ਅਰਥ :
ਨਾਸ਼ਤਾ-ਸਵੇਰ ਦਾ ਖਾਣਾ ਟਿਫ਼ਨ-ਰੋਟੀ ਲਿਜਾਣ ਵਾਲਾ ਡੱਬਾ । ਗੁਲਗੁਲੇ, ਖੀਰ-ਪੂੜੇ-ਦੇਸੀ ਪਕਵਾਨ । ਡਿਉਟੀ-ਨੌਕਰੀ । ਸਭ ਕੁਝ ਦਾਅ ‘ਤੇ ਲਾਉਣਾਸਭ ਕੁੱਝ ਕੁਰਬਾਨ ਕਰ ਦੇਣਾ । ਪ੍ਰਤੀ-ਵਾਸਤੇ ਚੁੰਮੇਵਾਰੀ-ਜਵਾਬਦੇਹੀ । ਬਿਰਧ-ਆਸ਼ਰਮਬੱਚਿਆਂ ਨੂੰ ਸੰਭਾਲਣ ਦੀ ਥਾਂ । ਕੂਲਰ-ਕਮਰਾ ਠੰਢਾ ਕਰਨ ਵਾਲੀ ਮਸ਼ੀਨ : ਕੈਚ-ਬੱਚਿਆਂ ਦੀ ਸੰਭਾਲ ਦੀ ਜਗਾ ।
ਘਰ ਦਾ ਜਿੰਦਰਾ Summary
ਘਰ ਦਾ ਜਿੰਦਰਾ ਪਾਠ ਦਾ ਸਾਰ
ਅੱਧੀ ਛੁੱਟੀ ਵੇਲੇ ਵਿਸ਼ਵਜੀਤ, ਗੁਰਸਿਮਰ, ਰਿਧਿਮਾ, ਵੰਦਨਾ, ਆਕ੍ਰਿਤੀ ਤੇ ਸਾਨੀਆ ਨੇ ਰੋਟੀ ਖਾਣ ਲਈ ਆਪੋ-ਆਪਣਾ ਟਿਫ਼ਨ ਖੋਲਿਆ । ਅੱਜ ਰਿਧਿ ਪਰੌਂਠਾ ਲੈ ਕੇ ਨਹੀਂ ਸੀ ਆਈ, ਕਿਉਂਕਿ ਉਸਦੀ ਮੰਮੀ ਬਿਮਾਰ ਸੀ । ਉਹ ਕੇਵਲ ਬਿਸਕੁਟ ਲੈ ਕੇ ਹੀ ਆਈ ਸੀ । ਸਵੇਰੇ ਉਹ ਘਰੋਂ ਦੁੱਧ ਪੀ ਕੇ ਹੀ ਸਕੂਲ ਆਈ ਸੀ । ਇਹ ਜਾਣ ਕੇ ਗੁਰਸਿਮਰ ਨੇ ਦੱਸਿਆ ਕਿ ਜਦੋਂ ਉਸਦੇ ਮੰਮੀ ਬਿਮਾਰ ਹੁੰਦੇ ਹਨ, ਤਾਂ ਉਸਦੇ ਦਾਦੀ ਜੀ ਉਸਦਾ ਟਿਫ਼ਨ ਤਿਆਰ ਕਰ ਦਿੰਦੇ ਹਨ । ਉਹ ਕਦੇ ਉਸਨੂੰ ਚੁਰੀ ਵੀ ਕੁੱਟ ਦਿੰਦੇ ਹਨ ਤੇ ਗੁਲਗੁਲੇ ਵੀ ਬਣਾ ਦਿੰਦੇ ਹਨ । ਸਾਉਣ ਦੇ ਮਹੀਨੇ ਵਿਚ ਉਹ ਖੀਰ-ਪੂੜੇ ਵੀ ਬਣਾ ਦਿੰਦੇ ਹਨ ।
ਸਾਨੀਆ ਨੇ ਦੱਸਿਆ ਕਿ ਉਸਦੇ ਲਈ ਵੀ ਉਸਦੇ ਨਾਨੀ ਜੀ ਪਰੌਠੇ ਤੇ ਸਬਜ਼ੀ ਬਣਾ ਦਿੰਦੇ ਹਨ । ਉਹ ਗੁੜ ਵਾਲੇ ਚਾਵਲ ਵੀ ਬੜੇ ਸੁਆਦ ਬਣਾਉਂਦੇ ਹਨ । ਆਕ੍ਰਿਤੀ ਨੇ ਦੱਸਿਆ ਕਿ ਉਸਦੇ ਨਾਨੀ ਜੀ ਵੀ ਆਲੂਆਂ ਦੇ ਪਰੌਂਠੇ ਬਹੁਤ ਸੁਆਦ ਬਣਾਉਂਦੇ ਹਨ ।
ਵੰਦਨਾ ਦੇ ਪੁੱਛਣ ਤੇ ਸਾਨੀਆ ਨੇ ਦੱਸਿਆ ਕਿ ਉਸਦੇ ਨਾਨਾ ਤੇ ਨਾਨੀ ਜੀ ਉਸਦੀ ਮਾਸੀ ਦੇ ਵਿਆਹੀ ਜਾਣ ਮਗਰੋਂ ਬਹੁਤ ਉਦਾਸ ਰਹਿੰਦੇ ਸਨ । ਉਸਦੇ ਨਾਨਾ ਜੀ ਇਕ ਵਾਰ ਬਹੁਤ ਬਿਮਾਰ ਹੋ ਗਏ । ਇਸ ਕਰਕੇ ਉਸਦੇ ਮੰਮੀ-ਪਾਪਾ ਨੇ ਉਨ੍ਹਾਂ ਦੇ ਕੋਲ ਆਪਣੀ ਬਦਲੀ ਕਰਵਾ । ਲਈ ਤੇ ਹੁਣ ਉਹ ਸਾਰੇ ਉਨ੍ਹਾਂ ਦੇ ਕੋਲ ਰਹਿੰਦੇ ਹਨ ।
ਅਕ੍ਰਿਤੀ ਵੰਦਨਾ ਦੇ ਮੰਮੀ ਪਾਪਾ ਦੀ ਇਸ ਗੱਲ ਦੀ ਪ੍ਰਸੰਸਾ ਕਰਦੀ ਹੈ । ਉਹ ਤੇ ਵਿਸ਼ਵਜੀਤ ਮਾਪਿਆਂ ਦੁਆਰਾ ਬੱਚਿਆਂ ਨੂੰ ਪੜ੍ਹ ਕੇ ਪੈਰਾਂ ਉੱਤੇ ਖੜੇ ਕਰਨ ਅਤੇ ਆਪਣਾ ਸਭ ਕੁੱਝ ਕੁਰਬਾਨ ਕਰਨ, ਪਰ ਮਗਰੋਂ ਬੱਚਿਆਂ ਦੁਆਰਾ ਉਨ੍ਹਾਂ ਦੀ ਪਰਵਾਹ ਨਾ ਕਰਨ ਉੱਤੇ ਦੁੱਖ ਪ੍ਰਗਟ ਕਰਦੇ ਹਨ । ਗੁਰਸਿਮਰ ਕਹਿੰਦਾ ਹੈ ਕਿ ਅੱਜ ਉਨ੍ਹਾਂ ਉੱਤੇ ਪੰਜਾਬੀ ਵਾਲੇ ਅਮਿਤੋਜ ਸਰ ਦੇ ‘ਘਰ ਵਿਚ ਬਜ਼ੁਰਗਾਂ ਦੀ ਲੋੜ ਉੱਤੇ ਦਿੱਤੇ ਭਾਸ਼ਨ ਦਾ ਅਸਰ ਹੋਇਆ ਲਗਦਾ ਹੈ । ਵਿਸ਼ਵਜੀਤ ਕਹਿੰਦਾ ਹੈ ਕਿ ਅੱਜ ਉਸਨੂੰ ਆਪਣੇ ਦਾਦਾ-ਦਾਦੀ ਬਹੁਤ ਯਾਦ ਆ ਰਹੇ ਹਨ । ਉਹ ਚਾਹੁੰਦਾ ਹੈ ਕਿ ਉਹ ਪਿੰਡ ਛੱਡ ਕੇ ਉਨ੍ਹਾਂ ਦੇ ਸਹੂਲਤਾਂ ਵਾਲੇ ਘਰ ਵਿਚ ਆ ਕੇ ਰਹਿਣ, ਪਰੰਤੂ ਉਹ ਉਨ੍ਹਾਂ ਕੋਲ ਨਹੀਂ ਰਹਿੰਦੇ । ਵੰਦਨਾ ਇਸ ਗੱਲ ਨੂੰ ਚੰਗਾ ਨਹੀਂ ਸਮਝਦੀ ।
ਆਕ੍ਰਿਤੀ ਨੇ ਦੱਸਿਆ ਕਿ ਉਸਦੇ ਦਾਦੀ ਜੀ ਵੀ ਉਨ੍ਹਾਂ ਦੇ ਕੋਲ ਰਹਿੰਦੇ ਹਨ ਤੇ ਉਹ ਉਨ੍ਹਾਂ ਨੂੰ ਬਹੁਤ ਸੁਆਦਲੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਹਨ । ਰਿਧਿਮਾ ਨੇ ਦੱਸਿਆ ਕਿ ਘਰ ਜਾ ਕੇ ਉਹ ਤਾਂ ਇਕੱਲੀ ਹੀ ਰਹਿੰਦੀ ਹੈ । ਉਸਦੇ ਮੰਮੀ-ਪਾਪਾ ਸਾਢੇ ਪੰਜ ਵਜੇ ਕੰਮ ਤੋਂ ਪਰਤਦੇ ਹਨ ।ਉਹ ਤਾਂ ਡਰਦੀ ਮੇਨ ਗੇਟ ਨੂੰ ਤੇ ਨਾਲ ਹੀ ਘਰ ਦੇ ਅੰਦਰ ਜਿੰਦਰਾ ਲਾ ਲੈਂਦੀ ਹੈ । ਦਿਨੇ ਤਾਂ ਉਸਨੂੰ ਨੀਂਦ ਵੀ ਨਹੀਂ ਆਉਂਦੀ ।
ਗੁਰਸਿਮਰ ਕਹਿੰਦਾ ਹੈ ਕਿ ਉਹ ਇਕੱਲਾ ਨਹੀਂ ਰਹਿ ਸਕਦਾ 1 ਵਿਸ਼ਵਜੀਤ ਉਨ੍ਹਾਂ ਨੂੰ ਭਾਗਾਂ ਵਾਲੇ ਕਹਿੰਦਾ ਹੈ । ਰਿਧਿਮਾ ਹਉਕਾ ਲੈਂਦੀ ਹੈ ਤੇ ਚਾਹੁੰਦੀ ਹੈ ਕਿ ਉਸਦੇ ਦਾਦਾ-ਦਾਦੀ ਵੀ ਉਨ੍ਹਾਂ ਦੇ ਕੋਲ ਰਹਿੰਦੇ । ਵੰਦਨਾ ਕਹਿੰਦੀ ਹੈ ਕਿ ਉਹ ਹੁਣ ਉਨ੍ਹਾਂ ਨੂੰ ਆਪਣੇ ਕੋਲ ਲਿਆ ਸਕਦੇ ਹਨ । ਰਿਧਿਮਾ ਕਹਿੰਦੀ ਹੈ ਕਿ ਉਨ੍ਹਾਂ ਦਾ ਘਰ ਛੋਟਾ ਹੈ । ਉਹ ਦੱਸਦੀ ਹੈ ਕਿ ਜਦੋਂ ਉਸਨੇ ਆਪਣੇ ਮੰਮੀ-ਪਾਪਾ ਨੂੰ ਕਿਹਾ ਕਿ ਉਹ ਆ ਕੇ ਉਸਦੇ ਨਾਲ ਕਮਰੇ ਵਿਚ ਰਹਿ ਲੈਣ, ਤਾਂ ਮੰਮੀਪਾਪਾ ਇਹ ਕਹਿ ਕੇ ਨਹੀਂ ਮੰਨੇ ਕਿ ਮੈਂ ਉਨ੍ਹਾਂ ਨਾਲ ਗੱਲਾਂ ਕਰਦੀ ਰਹਿਣਾ ਹੈ ਤੇ ਪੜ੍ਹਨਾ ਨਹੀਂ । ਆਕ੍ਰਿਤੀ ਤੇ ਰਿਧਿਮਾ ਉਸਦੇ ਮੰਮੀ-ਪਾਪਾ ਦੇ ਰਵੱਈਏ ਨੂੰ ਗਲਤ ਦੱਸਦੇ ਹਨ । ਵਿਸ਼ਵਜੀਤ ਦੱਸਦਾ ਹੈ ਕਿ ਉਸਦੇ ਦਾਦੀ ਜੀ ਪਿੰਡ ਵਿਚ ਤਾਇਆ ਜੀ ਕੋਲ ਰਹਿੰਦੇ ਹਨ । ਉਹ ਉੱਥੋਂ ਉਨ੍ਹਾਂ ਲਈ ਖੋਏ ਦੀਆਂ ਪਿੰਨੀਆਂ ਤੇ ਗਜਰੇਲਾ ਭੇਜਦੇ ਰਹਿੰਦੇ ਹਨ ।
ਸਾਨੀਆ ਕਹਿੰਦੀ ਹੈ ਕਿ ਅੱਜ ਤਾਂ ਗੱਲਾਂ ਦਾ ਸੁਆਦ ਆ ਗਿਆ ਹੈ । ਸਾਰੇ ਹੱਸਦੇ ਹਨ, ਪਰ ਵਿਸ਼ਵਜੀਤ ਤੇ ਰਿਧਿਮਾ ਉਦਾਸ ਹਨ । ਸਾਨੀਆ ਕਹਿੰਦੀ ਹੈ ਕਿ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਾਂ-ਬਾਪ ਨੂੰ ਆਪਣੇ ਨਾਲ ਰੱਖਣ ਅਤੇ ਉਨ੍ਹਾਂ ਦੀ ਸੇਵਾ ਕਰਨ । ਗੁਰਸਿਮਰ ਕਹਿੰਦਾ ਹੈ ਕਿ ਉਸਦੇ ਮੰਮੀ ਨੌਕਰੀ ਨਹੀਂ ਕਰਦੇ, ਪਰੰਤੂ ਉਨ੍ਹਾਂ ਦੇ ਦਾਦਾ-ਦਾਦੀ ਉਨ੍ਹਾਂ ਦੇ ਕੋਲ ਹੀ ਰਹਿੰਦੇ ਹਨ । ਉਸਦੀ ਮੰਮੀ ਤੇ ਦਾਦੀ ਮਿਲ ਕੇ ਘਰ ਦਾ ਸਾਰਾ ਕੰਮ ਕਰਦੀਆਂ ਹਨ । ਜੇਕਰ ਕਿਤੇ ਭੂਆ ਜੀ ਘਰ ਆਏ ਹੋਣ, ਤਾਂ ਰੌਣਕਾਂ ਲੱਗ ਜਾਂਦੀਆਂ ਹਨ ।ਰਿਧਿਮਾ ਕਹਿੰਦੀ ਹੈ ਕਿ ਉਸਦੀ ਤਾਂ ਭੂਆ ਵੀ ਨਹੀਂ ।ਉਸਦਾ ਤਾਂ ਛੋਟਾ ਭਰਾ ਭੈਚ ਵਿਚ ਰਹਿੰਦਾ ਹੈ ।
ਵਿਸ਼ਵਜੀਤ ਕਹਿੰਦਾ ਹੈ ਕਿ ਸਾਂਝੇ ਟੱਬਰਾਂ ਦੀ ਸ਼ਾਨ ਹੀ ਵੱਖਰੀ ਹੈ । ਨਾ ਘਰ ਨੂੰ ਜਿੰਦਰਾ ਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਬੱਚਿਆਂ ਨੂੰ ਕੈਚ ਵਿਚ ਛੱਡਣ ਦੀ । ਰਿਧਿਮਾ ਕਹਿੰਦੀ ਹੈ ਕਿ ਉਹ ਘਰ ਜਾ ਕੇ ਆਪਣੇ ਮੰਮੀ-ਪਾਪਾ ਨੂੰ ਕਹੇਗੀ ਕਿ ਉਹ ਦਾਦਾ-ਦਾਦੀ ਨੂੰ ਆਪਣੇ ਕੋਲ ਲੈ ਆਉਣ ।ਵਿਸ਼ਵਜੀਤ ਕਹਿੰਦਾ ਹੈ ਕਿ ਉਹ ਤਾਂ ਮੰਮੀ-ਪਾਪਾ ਦੇ ਨਾਲ ਦਾਦਾ-ਦਾਦੀ ਨੂੰ ਲੈਣ ਲਈ ਆਪ ਜਾਵੇਗਾ । ਵੰਦਨਾ ਕਹਿੰਦੀ ਹੈ ਕਿ ਉਹ ਆਪਣੇ ਦਾਦਾ-ਦਾਦੀ ਨਾਲ ਤੇ ਸਾਨੀਆ ਕਹਿੰਦੀ ਹੈ ਕਿ ਉਹ ਆਪਣੇ ਨਾਨਾ-ਨਾਨੀ ਨਾਲ ਹਫ਼ਤੇ ਵਿਚ ਇਕ ਵਾਰੀ ਪਿਕਨਿਕ ਤੇ ਜ਼ਰੂਰ ਜਾਇਆ ਕਰਨਗੇ । ਗੁਰਸਿਮਰ ਕਹਿੰਦਾ ਹੈ ਕਿ ਹੁਣ ਉਨ੍ਹਾਂ ਇਕੱਲੇ ਨਹੀਂ ਰਹਿਣਾ । ਇੰਨੇ ਨੂੰ ਅੱਧੀ ਛੁੱਟੀ ਖ਼ਤਮ ਹੋ ਜਾਂਦੀ ਤੇ ਸਟੇਜ ਦੇ ਪਿੱਛਿਓਂ ਗੀਤ ਦੀ ਅਵਾਜ਼ ਆਉਂਦੀ ਹੈ :
ਬਜ਼ੁਰਗਾਂ ਦਾ ਸਤਿਕਾਰ ਕਰੋ,
ਕਦੇ ਨਾ ਮੁੰਹੋਂ ਬੋਲੋ ਮੰਦਾ ………..।