Punjab State Board PSEB 8th Class Punjabi Book Solutions Chapter 25 ਰੱਬ ਦੀ ਪੌੜੀ Textbook Exercise Questions and Answers.
PSEB Solutions for Class 8 Punjabi Chapter 25 ਰੱਬ ਦੀ ਪੌੜੀ (1st Language)
Punjabi Guide for Class 8 PSEB ਰੱਬ ਦੀ ਪੌੜੀ Textbook Questions and Answers
ਰੱਬ ਦੀ ਪੌੜੀ ਪਾਠ-ਅਭਿਆਸ ਦੱਸੋ :
(ੳ) ਲੇਖਕ ਨੇ ‘ਰੱਬ ਦੀ ਪੌੜੀ ਕਿਸ ਨੂੰ ਕਿਹਾ ਹੈ ਅਤੇ ਇਹ ਕਿੱਥੇ ਸਥਿਤ ਹੈ ?
ਉੱਤਰ :
ਲੇਖਕ ਨੇ ‘ਰੱਬ ਦੀ ਪੌੜੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਐਮਪਾਇਰ ਸਟੇਟ ਬਿਲਡਿੰਗ ਨੂੰ ਕਿਹਾ ਹੈ, ਜੋ ਕਿ ਨਿਊਯਾਰਕ (ਅਮਰੀਕਾ) ਵਿਚ ਸਥਿਤ ਹੈ।
(ਅ) ਲੇਖਕ ਨੇ ਨਿਊਯਾਰਕ ਅਤੇ ਟੋਕੀਓ ਦੇ ਸਟੋਰ-ਕਰਮਚਾਰੀਆਂ ਦੇ ਵਤੀਰੇ ਵਿੱਚ ਕੀ ਅੰਤਰ ਦੇਖਿਆ ?
ਉੱਤਰ :
ਲੇਖਕ ਨੇ ਟੋਕੀਓ ਦੇ ਇਕ ਅੱਠ – ਮੰਜ਼ਲਾ ਸਟੋਰ ਦੀ ਹਰ ਮੰਜ਼ਲ ਦੀ ਪੌੜੀ ਉੱਤੇ ਇਕ ਸਜੀ – ਸਜਾਈ ਜਪਾਨੀ ਕੁੜੀ ਨੂੰ ਇਸ ਲਈ ਖੜੀ ਦੇਖਿਆ ਕਿ ਉਹ ਹਰ ਆਉਣ – ਜਾਣ ਵਾਲੇ ਦਾ ਦੁਹਰੀ ਹੋ ਕੇ ਸਵਾਗਤ ਕਰੇ, ਗਾਹਕ ਭਾਵੇਂ ਚੀਜ਼ ਲਵੇ, ਭਾਵੇਂ ਨਾ। ਨਿਉਯਾਰਕ ਦੇ ਵੱਡੇ ਸਟੋਰ ਦੇ ਕਰਮਚਾਰੀ ਵਪਾਰੀ ਕਿਸਮ ਦੇ ਸਨ। ਉੱਥੇ ਲੇਖਕ ਨੇ ਜੁਰਾਬਾਂ ਵੇਚਣ ਵਾਲੇ ਵਿਭਾਗ ਦੇ ਨਿਗਰਾਨ ਨੂੰ ਆਪਣੇ ਮੇਚ ਦੀ ਜੁਰਾਬ ਬਾਰੇ ਪੁੱਛਿਆ, ਤਾਂ ਉਸ ਨੇ ਤਰ੍ਹਾਂ ਤਰ੍ਹਾਂ ਦੀਆਂ ਜੁਰਾਬਾਂ ਵਲ ਇਸ਼ਾਰਾ ਕੀਤਾ।
ਲੇਖਕ ਨੇ ਉਨ੍ਹਾਂ ਵਿਚੋਂ ਇਕ ਨੂੰ ਆਪਣੀ ਮੁੱਠੀ ਦੁਆਲੇ ਲਪੇਟ ਕੇ ਮੇਚ ਲਿਆ ਤੇ ਪੁੱਛਿਆ ਕਿ ਕੀ ਇਹ ਉਸ ਦੇ ਮੇਚ ਆ ਜਾਵੇਗੀ ? ਨਿਗਰਾਨ ਨੇ ਕਿਹਾ, “ਹੋਰਨਾਂ ਦੇ ਮੇਚ ਆਉਂਦੀ ਹੈ, ਤਾਂ ਉਸ ਦੇ ਮੇਚ ਕਿਉਂ ਨਹੀਂ ਆਵੇਗੀ ?” ਲੇਖਕ ਨੇ ਜਦੋਂ ਚੰਗੀ ਤਰ੍ਹਾਂ ਹਿਸਾਬ ਲਾ ਕੇ ਉਸ ਨੂੰ ਖ਼ਰੀਦਣ ਦਾ ਫ਼ੈਸਲਾ ਕਰ ਲਿਆ ਤੇ ਉਸ ਜੁਰਾਬ ਨੂੰ ਵੇਖਣ ਲਈ ਖੋਲਣ ਲੱਗਾ, ਤਾਂ ਨਿਗਰਾਨ ਨੇ ਝੱਟ ਕਿਹਾ, “ਪਹਿਲਾਂ ਪੈਸੇ ਰੱਖ, ਫਿਰ ਜੁਰਾਬ ਨੂੰ ਉਲਟਾਵੀਂ – ਪੁਲਟਾਵੀਂ।”
ਲੇਖਕ ਨੇ ਪੈਸੇ ਦਿੱਤੇ ਤੇ ਜੁਰਾਬ ਜੇਬ ਵਿਚ ਪਾ ਕੇ ਗਾਹਕਾਂ ਦੇ ਧੱਕਿਆਂ ਨਾਲ ਹੀ ਬਾਹਰ ਆ ਗਿਆ। ਇਸ ਦੇ ਉਲਟ ਲੇਖਕ ਨੂੰ ਟੋਕੀਓ ਦੇ ਸਟੋਰ ਦਾ ਅਨੁਭਵ ਇਹ ਸੀ ਕਿ ਜੇ ਉੱਥੋਂ ਤੁਸੀਂ ਫ਼ੀਤਾ ਵੀ ਖ਼ਰੀਦਣਾ ਹੋਵੇ, ਤਾਂ ਕਰਮਚਾਰੀ ਅੱਧਾ ਘੰਟਾ ਤੁਹਾਡੀ ਤਸੱਲੀ ਲਈ ਲਾ ਦਿੰਦੇ ਹਨ ਅਤੇ ਜੇਕਰ ਤੁਸੀਂ ਕੁੱਝ ਨਾ ਵੀ ਖ਼ਰੀਦੋ, ਤਾਂ ਬੜੀ ਨਰਮੀ ਨਾਲ ਤੁਹਾਡਾ ਧੰਨਵਾਦ ਕਰਦੇ ਹਨ ਕਿ ਤੁਸੀਂ ਉਨ੍ਹਾਂ ਦੀ ਦੁਕਾਨ ਵਿਚ ਚਰਨ ਪਾਏ।
(ਈ) “ਐਮਪਾਇਰ ਸਟੇਟ ਬਿਲਡਿੰਗ’ ਦੇ ਉੱਪਰੋਂ ਆਲੇ-ਦੁਆਲੇ ਦਾ ਦ੍ਰਿਸ਼ ਕਿਹੋ-ਜਿਹਾ ਦਿਖਾਈ ਦਿੰਦਾ ਹੈ ?
ਉੱਤਰ :
ਐਮਪਾਇਰ ਸਟੇਟ ਬਿਲਡਿੰਗ ਦੀ 86ਵੀਂ ਮੰਜ਼ਲ ਤੋਂ ਸਾਰਾ ਨਿਉਯਾਰਕ ਸ਼ਹਿਰ ਦਿਖਾਈ ਦਿੰਦਾ ਹੈ। ਇੱਥੇ ਪੂੰਜਿਆਂ ਉੱਤੇ ਦੂਰਬੀਨਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ 40 40 ਮੀਲ ਆਲੇ – ਦੁਆਲੇ ਦਾ ਨਜ਼ਾਰਾ ਦਿਸਦਾ ਹੈ। ਹੇਠਾਂ ਮਹਟਨ ਟਾਪੂ ਦਿਖਾਈ ਦਿੰਦਾ ਹੈ, ਜਿਸ ਵਿਚ ਘਰ ਡੱਬੀਆਂ ਤੇ ਸੜਕਾਂ ਉੱਤੇ ਮੋਟਰਾਂ ਕੀੜੀਆਂ ਵਾਂਗ ਤੁਰਦੀਆਂ ਦਿਖਾਈ ਦਿੰਦੀਆਂ ਹਨ। ਹਡਸਨ ਦਰਿਆ ਅਤੇ ਪੂਰਬੀ ਦਰਿਆ ਦੇ ਗੰਧਲੇ ਸਲੇਟੀ ਪਾਣੀਆਂ ਨੇ ਟਾਪੂ ਨੂੰ ਵਗਲਿਆ ਹੋਇਆ ਹੈ, ਜਿਨ੍ਹਾਂ ਵਿਚ ਕਿਸ਼ਤੀਆਂ ਅਤੇ ਜਹਾਜ਼ ਖੜ੍ਹੇ ਹਨ।
ਨਾਲ ਲਗਦੀ, ਸਟੇਟ ‘ਨਿਊ ਜਰਸੀ, ਉਸ ਤੋਂ ਪਰੇ ਫੈਕਟਰੀਆਂ, ਉਸ ਤੋਂ ਪਰੇ ਖੇਤ ਤੇ ਖੇਤਾਂ ਤੋਂ ਅੱਗੇ ਸ਼ਹਿਰ ਨਜ਼ਰ ਆਉਂਦੇ ਹਨ। ਇੱਥੇ ਪੁੱਜ ਕੇ ਹਵਾ ਦਾ ਦਬਾ ਬਦਲ ਜਾਂਦਾ ਹੈ ਤੇ ਠੰਢ ਵਧ ਜਾਂਦੀ ਹੈ। ਇਸ ਤੋਂ ਉੱਪਰ 16 ਮੰਜ਼ਲਾਂ ਹੋਰ ਚੜ੍ਹ ਕੇ ਬੰਦਾ ਇਸ ਦੇ ਸਿਖ਼ਰ ਉੱਤੇ ਧਰਤੀ ਤੋਂ 1250 ਫੁੱਟ ਉੱਚਾ ਪੁੱਜ ਜਾਂਦਾ ਹੈ। ਇਸ ਉੱਤੇ ਇਕ ਹੋਰ ਬੁਰਜੀ ਹੈ, ਜਿਸ ਦੀ ਨੋਕ 1472 ਫੁੱਟ ਤਕ ਹੈ। 102 ਵੀਂ ਮੰਜ਼ਲ ਦੇ ਜੰਗਲੇ ਉੱਪਰ ਖੜੇ ਹੋ ਕੇ ਦੂਰਬੀਨ ਨਾਲ ਦਰ ਤਕ ਵਿਸ਼ਾਲ ਧਰਤੀ ਅਤੇ ਇਸ ਦੇ ਬਦਲਦੇ ਰੰਗ ਦਿਖਾਈ ਦਿੰਦੇ ਹਨ।
ਇੱਥੋਂ ਚਮਕਦੇ ਸੂਰਜ ਵਿਚ 80 ਮੀਲ ਦੂਰ ਤਕ ਵੀ ਚੀਜ਼ ਨਜ਼ਰ ਆਉਂਦੀ ਹੈ। ਇੱਥੋਂ ਹਡਸਨ ਦਰਿਆ ਦੇ ਨਿੱਕੇ ਜਿਹੇ ਟਾਪੂ ਵਿਚੋਂ ਉਭਰੀ ਹੋਈ ਅਜ਼ਾਦੀ ਦੀ ਦੇਵੀ ਦੀ ਮੂਰਤੀ ਵੀ ਵਿਖਾਈ ਦਿੰਦੀ ਹੈ – ਉਸ ਦੀ ਉੱਚੀ ਬਾਂਹ ਅਮਰੀਕਾ ਦੀ ਅਜ਼ਾਦੀ ਦਾ ਪ੍ਰਤੀਕ ਹੈ। ਆਮ ਦਿਨਾਂ ਵਿਚ ਇਸ ਬਿਲਡਿੰਗ ਦੀਆਂ ਸਿਖਰਲੀਆਂ ਮੰਜ਼ਲਾਂ ਤੇ ਬੁਰਜੀ ਬੱਦਲਾਂ ਵਿਚ ਚੱਕੀਆਂ ਰਹਿੰਦੀਆਂ ਹਨ। ਇਸ ਦੀਆਂ ਖਿੜਕੀਆਂ ਤੋਂ ਹੇਠਲੇ ਬੱਦਲ ਮੀਂਹ ਵਰ੍ਹਾ ਰਹੇ ਹੁੰਦੇ ਹਨ। ਕਈ ਵਾਰੀ ਉੱਪਰਲੀ ਮੰਜ਼ਲ ਉੱਤੇ ਮੀਂਹ ਉਲਟਾ ਵਦਾ ਦਿਸਦਾ ਹੈ। ਤਾਪਮਾਨ ਦੇ ਬਦਲਣ ਅਤੇ ਲੋਹੜੇ ਦੀ ਉਚਾਈ ਹੋਣ ਕਰਕੇ ਵਰਖਾ ਦਾ ਰੰਗ ਵੀ ਸੁਰਖ਼ – ਸੁਰਖ਼ ਨਜ਼ਰ ਆਉਂਦਾ ਹੈ।
(ਸ) “ਐਮਪਾਇਰ ਸਟੇਟ ਬਿਲਡਿੰਗ ਕਦੋਂ ਬਣਨੀ ਸ਼ੁਰੂ ਹੋਈ ਅਤੇ ਇਹ ਕਿਵੇਂ ਤੇ ਕਿੰਨੇ ਸਮੇਂ ਵਿੱਚ ਮੁਕੰਮਲ ਹੋਈ ?
ਉੱਤਰ :
ਐਮਪਾਇਰ ਸਟੇਟ ਬਿਲਡਿੰਗ ਉਦੋਂ ਬਣਨੀ ਸ਼ੁਰੂ ਹੋਈ, ਜਦੋਂ 1930 ਵਿਚ ਅਮਰੀਕਾ ਵਿਚ ਬੇਹੱਦ ਮੰਦਾ ਆਇਆ ਹੋਇਆ ਸੀ ! ਪਹਿਲਾ ਟਰੱਕ 1 ਅਕਤੂਬਰ, 1929 ਨੂੰ ਇਸ ਥਾਂ ਪੁੱਜਾ, ਤਾਂ ਜੋ ਇਸ ਥਾਂ ਬਣੇ ਹੋਟਲ ਨੂੰ ਢਾਹਿਆ ਜਾ ਸਕੇ। ਹੋਟਲ ਦਾ ਲੱਖਾਂ ਟਨ ਮਲਬਾ ਉਠਾ ਕੇ ਇੱਥੇ 55 ਫੁੱਟ ਡੂੰਘੀ ਨੀਂਹ ਪੁੱਟੀ ਗਈ ਪੌਣੇ ਦੋ ਸਾਲਾਂ ਵਿਚ ਵਚਿੱਤਰ ਇਮਾਰਤ ਤਿਆਰ ਹੋ ਗਈ। ਇਸ ਦੀ ਉਸਾਰੀ ਦੀ ਰਫ਼ਤਾਰ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ। ਇਸਦੀਆਂ ਹਰ ਹਫ਼ਤੇ ਵਿਚ ਚਾਰ ਮੰਜ਼ਲਾਂ ਤਿਆਰ ਹੋ ਜਾਂਦੀਆਂ।
ਜਦੋਂ ਕੰਮ ਜ਼ੋਰਾਂ ਉੱਤੇ ਹੁੰਦਾ, ਤਾਂ ਇਕ – ਇਕ ਦਿਨ ਵਿਚ ਹੀ ਡੇਢ ਮੰਜ਼ਲ ਉੱਸਰ ਜਾਂਦੀ। ਟਰੱਕ ਉੱਨਾ ਹੀ ਮਾਲ ਮਿਣ – ਮਿਣ ਕੇ ਲਿਆਉਂਦੇ, ਜਿੰਨਾ ਰਾਤੋ – ਰਾਤ ਖ਼ਤਮ ਹੋ ਜਾਂਦਾ, ਕਿਉਂਕਿ ਫ਼ਾਲਤੂ ਸਮਾਨ ਨਾਲ ਆਲੇ – ਦੁਆਲੇ ਦੀਆਂ ਗਲੀਆਂ ਤੇ ਰਾਹ ਰੁਕਣ ਦਾ ਡਰ ਸੀ। ਇਸ ਦੀ ਉਸਾਰੀ ਲਈ 60 ਹਜ਼ਾਰ ਟਨ ਫ਼ੌਲਾਦ, ਸਾਢੇ ਅੱਠ ਮੀਲ ਲੰਮੀਆਂ ਪਾਣੀ ਦੀਆਂ ਨਾਲਾਂ, 3500 ਮੀਲ ਲੰਮੀ ਟੈਲੀਫੋਨ ਤੇ ਟੈਲੀਗਰਾਫ਼ ਦੀ ਤਾਰ ਦੀ ਵਰਤੋਂ ਹੋਈ !
(ਹ) ਇਸ ਇਮਾਰਤ ਦੀ ਵਰਤੋਂ ਕਿਹੜੇ-ਕਿਹੜੇ ਕੰਮਾਂ ਲਈ ਕੀਤੀ ਜਾਂਦੀ ਹੈ ?
ਉੱਤਰ :
ਐਮਪਾਇਰ ਸਟੇਟ ਇਮਾਰਤ ਵਿਚ ਸੈਂਕੜੇ ਦਫ਼ਤਰ ਹਨ ਤੇ ਹਜ਼ਾਰਾਂ ਆਦਮੀ ਕੰਮ ਕਰਦੇ ਹਨ। ਉੱਚੀ ਬੁਰਜੀ ਤੋਂ ਸਾਰੀਆਂ ਟੈਲੀਵਿਯਨ ਕੰਪਨੀਆਂ ਆਪਣਾ – ਆਪਣਾ ਪ੍ਰੋਗਰਾਮ ਪ੍ਰਸਾਰਿਤ ਕਰਦੀਆਂ ਹਨ, ਜਿਨ੍ਹਾਂ ਨੂੰ ਆਲੇ – ਦੁਆਲੇ ਦੀਆਂ ਸਟੇਟਾਂ ਦੇ 52 ਲੱਖ ਦਰਸ਼ਕ ਦੇਖਦੇ ਹਨ।
2. ਔਖੇ ਸ਼ਬਦਾਂ ਦੇ ਅਰਥ :
- ਸਟੋਰ : ਗੁਦਾਮ, ਚੀਜ਼ਾਂ ਦੇ ਇੱਕਠੇ ਰੱਖਣ ਦੀ ਥਾਂ, ਵੱਡੀ ਦੁਕਾਨ
- ਤਰਤੀਬ : ਸਿਲਸਿਲੇਵਾਰ, ਕ੍ਰਮ ਅਨੁਸਾਰ
- ਨਿਗਰਾਨ : ਦੇਖ-ਭਾਲ ਕਰਨ ਵਾਲਾ, ਨਿਰੀਖਕ
- ਬੁਰਜੀ : ਮਿਨਾਰ, ਗੁੰਬਦ, ਗੁੰਬਦ ਦੀ ਸ਼ਕਲ ਦਾ ਬਣਿਆ ਮਕਾਨ
- ਡਾਕ-ਗੱਡੀ ਵਾਂਗ : ਤੇਜ਼ੀ ਨਾਲ
- ਸੁਰਖ਼ : ਲਾਲ, ਰੱਤਾ, ਕਿਰਮਚੀ
- ਮਾਹੀਗੀਰ : ਮੱਛੀਆਂ ਫੜਨ ਵਾਲੇ, ਮਾਛੀ, ਮਛੇਰੇ
- ਖਪ ਜਾਂਦਾ: ਲੱਗ ਜਾਂਦਾ, ਮੁੱਕ ਜਾਂਦਾ, ਜਜ਼ਬ ਹੋ ਜਾਂਦਾ
- ਫੌਲਾਦ : ਬਹੁਤ ਸਖ਼ਤ ਤੇ ਵਧੀਆ ਲੋਹਾ
- ਫਿਫਥ ਐਵੇਨਿਊ : ਪੰਜਵੀਂ ਗਲੀ, ਪੰਜਵਾਂ ਰਾਹ
- ਖਾੜੀ : ਸਮੁੰਦਰ ਦਾ ਉਹ ਹਿੱਸਾ ਜੋ ਦੂਰ ਤੱਕ ਖੁਸ਼ਕੀ ਦੇ ਅੰਦਰ ਚਲਾ ਗਿਆ ਹੋਵੇ।
- ਕੈਫ਼ੇ : ਕਾਫ਼ੀ-ਹਾਊਸ, ਉਹ ਥਾਂ ਜਿੱਥੇ ਕਾਫ਼ੀ ਤਿਆਰ ਕਰ ਕੇ ਪਿਆਈ ਜਾਂਦੀ।
3. ਵਾਕਾਂ ਵਿੱਚ ਵਰਤੋਂ :
ਸਜਾਵਟ, ਸਿਖਰਲੀ, ਚਰਨ ਪਾਉਣੇ, ਪ੍ਰਤੀਕ, ਗੰਧਲਾ, ਵਿਚਿੱਤਰ, ਵਾਕਈ, ਸ਼ਾਹਕਾਰ
ਉੱਤਰ :
- ਸਜਾਵਟ ਸ਼ਿੰਗਾਰਨ ਦਾ ਕੰਮ – ਵਿਆਹ ਵਾਲੇ ਘਰ ਬਿਜਲੀ ਦੀਆਂ ਲੜੀਆਂ ਤੇ ਫੁੱਲਾਂ ਨਾਲ ਖੂਬ ਸਜਾਵਟ ਕੀਤੀ ਹੋਈ ਹੈ।
- ਸਿਖ਼ਰਲੀ ਸਭ ਤੋਂ ਉੱਪਰਲੀ – ਅਸੀਂ ਐਮਪਾਇਰ ਸਟੇਟ ਬਿਲਡਿੰਗ ਦੀ ਸਿਖ਼ਰਲੀ ਮੰਜ਼ਲ ਉੱਪਰ ਜਾ ਖੜੇ ਹੋਏ।
- ਚਰਨ ਪਾਉਣੇ ਪੈਰ ਪਾਉਣੇ) – ਧੰਨ ਭਾਗ ! ਤੁਸੀਂ ਸਾਡੇ ਘਰ ਚਰਨ ਪਾਏ
- ਪ੍ਰਤੀਕ ਚਿੰਨ੍ਹ – ਇਸ ਕਵਿਤਾ ਵਿਚ ਬਹੁਤ ਸਾਰੇ ਸਭਿਆਚਾਰਕ ਪ੍ਰਤੀਕਾਂ ਦੀ ਵਰਤੋਂ ਹੈ।
- ਗੰਧਲਾ (ਮਿੱਟੀ ਮਿਲਿਆ ਤਰਲ – ਇਸ ਸਰੋਵਰ ਦਾ ਪਾਣੀ ਸਾਫ਼ ਨਹੀਂ, ਸਗੋਂ ਗੰਧਲਾ ਹੈ।
- ਵਚਿੱਤਰ ਅਦਭੁਤ – ਕੰਪਿਊਟਰ ਮਨੁੱਖ ਦੀ ਵਚਿੱਤਰ ਕਾਢ ਹੈ।
- ਵਾਕਈ (ਸਚਮੁੱਚ) – ਤਾਜ ਮਹੱਲ ਵਾਕਈ ਬਹੁਤ ਸੁੰਦਰ ਇਮਾਰਤ ਹੈ।
- ਸ਼ਾਹਕਾਰ (ਸਭ ਤੋਂ ਉੱਤਮ ਰਚਨਾ) – ਹੀਰ ਵਾਰਿਸ ਸ਼ਾਹ 18ਵੀਂ ਸਦੀ ਦੀ ਸ਼ਾਹਕਾਰ ਰਚਨਾ ਹੈ।
- ਖਾੜੀ (ਸਮੁੰਦਰ ਦਾ ਧਰਤੀ ਦੇ ਅੰਦਰ ਤਕ ਆਇਆ ਹਿੱਸਾ) – ਬੰਗਾਲ ਦੇਸ਼ ਬੰਗਾਲ ਦੀ ਖਾੜੀ ਦੇ ਕੰਢੇ ਨਾਲ ਲਗਦਾ ਹੈ।
ਵਿਆਕਰਨ :
ਆਪਣੇ ਮਨ ਦੇ ਭਾਵ ਪ੍ਰਗਟ ਕਰਨ ਲਈ ਤੁਸੀਂ ਵਾਕ ਬੋਲਦੇ ਹੋ । ਕਈ ਵਾਰੀ ਇੱਕ ਸ਼ਬਦ ਜਾਂ ਵਾਕਾਂਸ਼ ਰਾਹੀਂ ਹੀ ਭਾਵ ਪ੍ਰਗਟ ਹੋ ਜਾਂਦਾ ਹੈ। ਇਸ ਤਰ੍ਹਾਂ ਬੋਲ ਕੇ ਜਾਂ ਲਿਖ ਕੇ ਗੱਲ ਦੱਸਦੇ ਸਮੇਂ ਤੁਸੀਂ ਸ਼ਬਦਾਂ ਦੀ ਵਰਤੋਂ ਕਰਦੇ ਹੋ।
ਤੁਸੀਂ ਪਿਛਲੀ ਸ਼੍ਰੇਣੀ ਵਿੱਚ ਵੀ ਪੜ੍ਹ ਚੁੱਕੇ ਹੋ ਕਿ ਵਿਆਕਰਨ ਅਨੁਸਾਰ ਇਹਨਾਂ ਸ਼ਬਦਾਂ ਦੀਆਂ ਅੱਠ ਸ਼੍ਰੇਣੀਆਂ ਵਿੱਚ ਵੰਡ ਕੀਤੀ ਜਾਂਦੀ ਹੈ। ਇਸ ਵੰਡ ਨੂੰ ਸ਼ਬਦ-ਭੇਦ ਆਖਦੇ ਹਨ। ਇਹ ਅੱਠ ਸ਼ਬਦ-ਭੇਦ ਹਨ : ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ-ਵਿਸ਼ੇਸ਼ਣ, ਸੰਬੰਧਕ, ਯੋਜਕ ਅਤੇ ਵਿਸਮਕ।
ਹਰ ਸ਼ਬਦ-ਭੇਦ ਦੀਆਂ ਅੱਗੋਂ ਕਈ-ਕਈ ਕਿਸਮਾਂ ਹਨ, ਜਿਵੇਂ : ਨਾਂਵ ਅਤੇ ਵਿਸ਼ੇਸ਼ਣ ਦੀਆਂ ਪੰਜਪੰਜ ਕਿਸਮਾਂ ਹਨ ਅਤੇ ਪੜਨਾਂਵ ਦੀਆਂ ਛੇ ਕਿਸਮਾਂ ਹਨ। ਇਸੇ ਤਰ੍ਹਾਂ ਦੂਜੇ ਸ਼ਬਦ-ਭੇਦਾਂ ਦੀਆਂ ਵੀ ਵੱਖ-ਵੱਖ ਕਿਸਮਾਂ ਹਨ।
ਇਸ ਪਾਠ ਵਿੱਚੋਂ ਤੇ ਪਿਛਲੇ ਪਾਠਾਂ ਵਿੱਚੋਂ ਸ਼ਬਦ-ਭੇਦਾਂ ਦੀਆਂ ਅਤੇ ਉਹਨਾਂ ਦੀਆਂ ਕਿਸਮਾਂ ਦੀਆਂ ਦੋ-ਦੋ ਉਦਾਹਰਨਾਂ ਦਿਓ।
ਇਹ ਲੇਖ ਪੰਜਾਬੀ ਦੇ ਪ੍ਰਸਿੱਧ ਲੇਖਕ ਬਲਵੰਤ ਗਾਰਗੀ ਦੇ ਸਫ਼ਰਨਾਮੇ “ਪਾਤਾਲ ਦੀ ਧਰਤੀ ਵਿੱਚੋਂ ਲਿਆ ਗਿਆ ਹੈ। ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਲੇਖਕ ਦੀ ਇਹ ਪੁਸਤਕ ਲੈ ਕੇ ਪੜ੍ਹੋ।
ਆਪਣੇ ਪ੍ਰਾਂਤ, ਭਾਰਤ ਦੇ ਕਿਸੇ ਹੋਰ ਪ੍ਰਾਂਤ ਜਾਂ ਵਿਦੇਸ਼ ਵਿੱਚ ਕੀਤੀ ਆਪਣੀ ਯਾਤਰਾ ਦਾ ਸੰਖੇਪ ਹਾਲ ਲਿਖ ਕੇ ਆਪਣੇ ਅਧਿਆਪਕ ਜੀ ਨੂੰ ਦਿਖਾਓ।
ਉੱਤਰ :
(ਨੋਟ – ਵਿਦਿਆਰਥੀ ਆਪ ਹੀ ਲਿਖਣ)
PSEB 8th Class Punjabi Guide ਰੱਬ ਦੀ ਪੌੜੀ Important Questions and Answers
ਪ੍ਰਸ਼ਨ –
‘ਰੱਬ ਦੀ ਪੌੜੀ ਪਾਠ ਦਾ ਸਾਰ ਲਿਖੋ।
ਉੱਤਰ :
ਲੇਖਕ ਦੱਸਦਾ ਹੈ ਕਿ ਨਿਊਯਾਰਕ ਵਿਚ ਰਹਿੰਦਿਆਂ ਉਹ ਹਰ ਰੋਜ਼ ਐਮਪਾਇਰ ਸਟੇਟ ਬਿਲਡਿੰਗ ਦੇ ਕੋਲੋਂ ਲੰਘਦਾ ਸੀ ਪਰ ਕਦੇ ਉਸ ਦਾ ਉਸ ਉੱਤੇ ਚੜ੍ਹ ਕੇ ਦੇਖਣ ਨੂੰ ਜੀ ਨਹੀਂ ਸੀ ਕੀਤਾ। ਅਮਰੀਕਾ ਵਿਚ ਹਰ ਚੀਜ਼ ਦੇ ਨਾਲ “ਵੱਡਾ” ਸ਼ਬਦ ਜੁੜਿਆ ਹੋਇਆ ਹੈ।ਉੱਥੇ ਕੋਈ ਵੀ ਚੀਜ਼ ਨਿੱਕੀ ਨਹੀਂ। “ਐਮਪਾਇਰ ਸਟੇਟ ਬਿਲਡਿੰਗ ਇੱਥੋਂ ਦੀ ਸਭ ਤੋਂ ਉੱਚੀ ਬਿਲਡਿੰਗ ਹੈ।
ਇਕ ਦਿਨ ਲੇਖਕ ਆਪਣੇ ਮਿੱਤਰ ਰਾਲਫ਼ ਨਾਲ ਦੁਨੀਆ ਦੀ ਇਕ ਸਭ ਤੋਂ ਵੱਡੀ ਦੁਕਾਨ ਵਿਚ ਗਿਆ। ਉੱਥੇ ਸੂਈ ਤੋਂ ਲੈ ਕੇ ਹਵਾਈ ਜਹਾਜ਼ ਤਕ ਵਿਕਦਾ ਹੈ ਤੇ ਲੇਖਕ ਨੇ ਜੁਰਾਬਾਂ ਦਾ ਇਕ ਜੋੜਾ ਖ਼ਰੀਦਣਾ ਸੀ। ਇਸ ਤੋਂ ਪਹਿਲਾਂ ਲੇਖਕ ਪੈਰਸ ਅਤੇ ਟੋਕੀਓ ਦੇ ਵੱਡੇ ਸਟੋਰ ਦੇਖ ਚੁੱਕਾ ਸੀ। ਨਿਊਯਾਰਕ ਦੀ ਇਸ ਦੁਕਾਨ ਦੇ ਬੂਹੇ ਵੜਦਿਆਂ ਹੀ ਪੰਛੀਆਂ ਦੀ ਚਹਿਕਾਰ ਸੁਣਾਈ ਦਿੱਤੀ। ਫੁੱਲਾਂ ਦੇ ਬੂਟੇ ਤੇ ਗੁਲਦਸਤੇ ਦਿਖਾਈ ਦਿੱਤੇ। ਲੇਖਕ ਦਾ ਮਨ ਪ੍ਰਸੰਨ ਹੋਇਆ ਪਰ ਸੁਆਦ ਉਦੋਂ ਕਿਰਕਿਰਾ ਹੋ ਗਿਆ, ਜਦ ਉਸਨੂੰ ਪਤਾ ਲਗਾ ਕਿ ਪੰਛੀ, ਉਨ੍ਹਾਂ ਦੀ ਚਹਿਕਾਰ ਤੇ ਫੁੱਲ ਸਭ ਨਕਲੀ ਸਨ।
ਲੇਖਕ ਨੇ ਉੱਥੋਂ ਜੁਰਾਬਾਂ ਦਾ ਇਕ ਜੋੜਾ ਪਸੰਦ ਕਰਦਿਆ ਪੰਜ ਕੁ ਮਿੰਟ ਲਾ ਦਿੱਤੇ ਤੇ ਜਦ ਅਜੇ ਉਹ ਜੁਰਾਬਾਂ ਨੂੰ ਵੇਖ ਹੀ ਰਿਹਾ ਸੀ, ਤਾਂ ਨਿਗਰਾਨ ਬੋਲਿਆ, “ਪਹਿਲਾਂ ਪੈਸੇ ਰੱਖ ਤੇ ਫੇਰ ਜੁਰਾਬਾਂ ਨੂੰ ਉਲਟਾਵੀਂ ਪੁਲਟਾਵੀਂ।” ਲੇਖਕ ਨੇ ਪੈਸੇ ਦੇ ਕੇ ਜੁਰਾਬਾਂ ਜੇਬ ਵਿਚ ਪਾਈਆਂ ਤੇ ਆਪਣੇ ਮਿੱਤਰ ਰਾਲਫ਼ ਸਮੇਤ ਬਾਹਰ ਆ ਗਿਆ ਤੇ ਦਿਨ ਦੇ ਗਿਆਰਾਂ ਵੱਜੇ ਸਨ। ਫਿਰ ਦੋਵੇਂ ਐਮਪਾਇਰ ਸਟੇਟ ਬਿਲਡਿੰਗ ਦੇਖਣ ਗਏ। ਉਨ੍ਹਾਂ ਟਿਕਟ ਲਏ ਅਤੇ ਲਿਫਟ ਵਿਚ ਬੈਠ ਕੇ 80ਵੀਂ ਮੰਜ਼ਲ ਤੇ ਪਹੁੰਚ ਗਏ। ਫਿਰ ਛੇ ਮੰਜ਼ਲ ਹੋਰ ਚੜ੍ਹ ਗਏ।
ਇੱਥੋਂ ਸਾਰਾ ਨਿਊਯਾਰਕ ਤੇ ਮਨਹਟਨ ਦਾ ਟਾਪੂ ਦਿਸਦਾ ਹੈ। ਪੂੰਜਿਆਂ ਵਿਚ ਦੂਰਬੀਨਾਂ ਲੱਗੀਆਂ ਹੋਈਆਂ ਹਨ, ਜਿੱਥੋਂ 40 ਮੀਲ ਦੂਰ ਤਕ ਆਲੇ – ਦੁਆਲੇ ਦਾ ਨਜ਼ਾਰਾ ਦਿਖਾਈ ਦਿੰਦਾ ਹੈ ਘਰ ਡੱਬੀਆਂ ਵਰਗੇ ਤੇ ਮੋਟਰਾਂ ਕੀੜੀਆਂ ਵਾਂਗ ਦਿਖਾਈ ਦਿੰਦੀਆਂ ਹਨ। ਹਡਸਨ ਦਰਿਆ ਤੇ ਪੂਰਬੀ ਦਰਿਆ ਦੇ ਗੰਧਲੇ ਸਲੇਟੀ ਪਾਣੀਆਂ ਨੇ ਟਾਪੂ ਨੂੰ ਘੇਰਿਆ ਹੋਇਆ ਹੈ, ਜਿਸ ਵਿਚ ਕਿਸ਼ਤੀਆਂ ਅਤੇ ਜਹਾਜ਼ ਖੜ੍ਹੇ ਹਨ। ਇੱਥੇ ਹਵਾ ਦਾ ਦਬਾ ਘਟ ਜਾਂਦਾ ਹੈ ਤੇ ਠੰਢ ਵਧ ਜਾਂਦੀ ਹੈ।
ਫਿਰ ਦੋਵੇਂ 16ਵੀਂ ਮੰਜ਼ਲ ਤੇ ਚੜ ਗਏ ਅਰਥਾਤ ਧਰਤੀ ਤੋਂ 1250 ਫੁੱਟ ਦੀ ਉਚਾਈ ਤੇ ਪਹੁੰਚ ਗਏ। ਇਸ ਦੇ ਉੱਤੇ ਇਕ ਹੋਰ ਬੁਰਜੀ ਹੈ, ਜਿਸ ਦੀ ਨੋਕ 1472 ਫੁੱਟ ਤਕ ਪੁੱਜਦੀ ਹੈ। 102 ਵੀਂ ਮੰਜ਼ਲ ਤੇ ਚੜ੍ਹ ਕੇ ਦੋਹਾਂ ਨੇ ਦੂਰਬੀਨ ਨਾਲ ਵਿਸ਼ਾਲ ਧਰਤੀ ਦੇ ਬਦਲਦੇ ਰੰਗਾਂ ਨੂੰ ਵੇਖਿਆ। ਇੱਥੋਂ 80 ਮੀਲ ਦੂਰ ਤਕ ਦੀ ਚੀਜ਼ ਦਿਸਦੀ ਹੈ। ਇੱਥੋਂ ਉਨ੍ਹਾਂ ਹਡਸਨ ਦਰਿਆ ਦੇ ਨਿੱਕੇ ਜਿਹੇ ਟਾਪੂ ਵਿੱਚ ਉੱਭਰੀ ਹੋਈ ਅਜ਼ਾਦੀ ਦੀ ਦੇਵੀ ਦੀ ਮੂਰਤੀ ਵੀ ਦੇਖੀ।
ਇਸ ਇਮਾਰਤ ਦੀ ਸਿਖਰਲੀ ਮੰਜ਼ਲ ਅਤੇ ਬੁਰਜੀ ਬੱਦਲਾਂ ਵਿਚ ਲੁਕੀਆਂ ਰਹਿੰਦੀਆਂ ਹਨ। ਸਿਖਰਲੀ ਮੰਜ਼ਲ ਵਿਚ ਬੈਠੇ ਦਫ਼ਤਰ ਦੇ ਲੋਕ ਕੰਮ ਕਰਦੇ ਹਨ। ਖਿੜਕੀ ਤੋਂ ਹੇਠਾਂ ਬੱਦਲ ਹਨ, ਜੋ ਮੀਂਹ ਵਰਾ ਰਹੇ ਹੁੰਦੇ ਹਨ। ਕਈ ਵਾਰ ਇਸ ਮੰਜ਼ਲ ਉੱਤੇ ਮੀਂਹ ਉਲਟਾ ਵਦਾ ਪ੍ਰਤੀਤ ਹੁੰਦਾ ਹੈ ਤੇ ਉਚਾਈ ਕਾਰਨ ਵਰਖਾਂ ਦਾ ਰੰਗ ਵੀ ਸੁਰਖ਼ – ਸੁਰਖ਼ ਦਿਖਾਈ ਦਿੰਦਾ ਹੈ। ਉੱਚੀ ਬੁਰਜੀ ਤੋਂ ਸਾਰੀਆਂ ਟੈਲੀਵਿਯਨ ਕੰਪਨੀਆਂ ਆਪਣੇ ਪ੍ਰੋਗਰਾਮ ਪੇਸ਼ ਕਰਦੀਆਂ ਹਨ। ਇਸ ਇਮਾਰਤ ਨੂੰ ਦੁਨੀਆ ਦਾ ਅੱਠਵਾਂ ਅਜੂਬਾ ਕਿਹਾ ਜਾਂਦਾ ਹੈ ਤੇ ਪੁਰਾਣੇ ਮਾਹੀਗੀਰ ਇਸ ਨੂੰ “ਰੱਬ ਦੀ ਪੌੜੀ ਆਖਦੇ ਹਨ। ਇਹ ਇਮਾਰਤ 1930 ਵਿਚ ਉਦੋਂ ਬਣੀ ਸੀ, ਜਦੋਂ ਅਮਰੀਕਾ ਵਿਚ ਮੰਦਾ ਆਇਆ ਸੀ।
1 ਅਕਤੂਬਰ, 1929 ਨੂੰ ਇਸ ਥਾਂ ਪਹਿਲਾਂ ਬਣੀ ਹੋਟਲ ਨੂੰ ਢਾਹੁਣ ਦਾ ਕੰਮ ਆਰੰਭ ਹੋਇਆ। ਫਿਰ 55 ਫੁੱਟ ਡੂੰਘੀ ਨੀਂਹ ਪੁੱਟੀ ਗਈ। ਇਸ ਦੀ ਉਸਾਰੀ ਨੂੰ ਪੌਣੇ ਦੋ ਸਾਲ ਲੱਗੇ। ਇਕ ਦਿਨ ਵਿਚ ਹੀ ਡੇਢ – ਡੇਢ ਮੰਜ਼ਲ ਉਸਾਰੀ ਗਈ। ਇਨਸਾਨੀ ਕਾਰੀਗਰੀ ਦੇ ਇਸ ਸ਼ਾਹਕਾਰ ਦੇ ਮੁਕੰਮਲ ਹੋਣ ‘ਤੇ ਕਈ ਸਾਲਾਂ ਤਕ ਇਸ ਦੇ ਹਜ਼ਾਰਾਂ ਕਮਰੇ ਖ਼ਾਲੀ ਪਏ ਰਹੇ। ਦੋ – ਤਿੰਨ ਹੱਥਾਂ ਵਿਚ ਇਹ ਇਮਾਰਤ ਵਿਕੀ ਅਤੇ ਫਿਰ ਨਿਊਯਾਰਕ ਦੇ ਸ਼ਹਿਰੀਆਂ ਨੇ ਇਸਨੂੰ ਪ੍ਰਵਾਨ ਕਰ ਲਿਆ।
ਇਸ ਇਮਾਰਤ ਵਿਚ ਸੈਂਕੜੇ ਦਫ਼ਤਰ ਹਨ ਤੇ ਹਜ਼ਾਰਾਂ ਆਦਮੀ ਇਸ ਵਿਚ ਕੰਮ ਕਰਦੇ ਹਨ। ਇਸ ਨੂੰ ਬਣਾਉਣ ਲਈ 60 ਹਜ਼ਾਰ ਟਨ ਫ਼ੌਲਾਦ ਲੱਗਾ। ਸਾਢੇ ਅੱਠ ਮੀਲ ਲੰਬੀਆਂ ਪਾਣੀ ਦੀਆਂ ਨਾਲਾਂ ਤੇ 35000 ਮੀਲ ਲੰਮੀ ਟੈਲੀਫੋਨ ਤੇ ਟੈਲੀਗਰਾਫ਼ ਦੀ ਤਾਰ ਇਸ ਵਿਚ ਲੱਗੀ ਹੈ। ਇਸ ਵਿਚ 74 ਲਿਫਟਾਂ ਹਨ ਤੇ ਹਰ ਮਹੀਨੇ ਦੋ ਲੱਖ ਕਿਲੋਵਾਟ ਬਿਜਲੀ ਖ਼ਰਚ ਹੁੰਦੀ ਹੈ। ਇਸ ਦੀਆਂ 6500 ਖਿੜਕੀਆਂ ਹਨ, ਜਿਨ੍ਹਾਂ ਨੂੰ ਮਜ਼ਦੂਰ ਰਾਤ – ਦਿਨ ਸਾਫ਼ ਕਰਦੇ ਹਨ।
ਇੱਥੇ 1860 ਪੌੜੀਆਂ ਹਨ। ਦੋ ਸੌ ਔਰਤਾਂ ਕਮਰਿਆਂ ਦੀ ਸਫ਼ਾਈ ਕਰਦੀਆਂ ਹਨ। 35000 ਦਰਸ਼ਕ ਹਰ ਰੋਜ਼ ਇਸ ਉੱਪਰ ਚੜ੍ਹ ਕੇ ਨਿਊਯਾਰਕ ਦੇ ਦ੍ਰਿਸ਼ ਦੇਖਦੇ ਹਨ। 90ਵੀਂ ਮੰਜ਼ਲ ਤੇ ਬੁਰਜ ਵਿਚ ਤੇਜ਼ ਰੌਸ਼ਨੀਆਂ ਦੀ ਜੜਤ ਹੈ, ਜੋ ਰਾਤ ਵੇਲੇ ਚਾਨਣ ਦੀਆਂ ਧਾਰਾਂ ਵਗਾਉਂਦੀਆਂ ਹੋਈਆਂ ਘੁੰਮਦੀਆਂ ਹਨ। ਇਹ ਦੁਨੀਆ ਦੀ ਸਭ ਤੋਂ ਤੇਜ਼ ਰੌਸ਼ਨੀ ਹੈ, ਜੋ 300 ਮੀਲ ਦੀ ਦੂਰੀ ਤੋਂ ਦਿਖਾਈ ਦਿੰਦੀ ਹੈ। ਇਸ ਦੀਆਂ ਤਸਵੀਰਾਂ ਦੇ ਲੱਖਾਂ ਕਾਰਡ ਅੱਜ ਤਕ ਵਿਕ ਚੁੱਕੇ ਹਨ ਤੇ ਫ਼ਿਲਮਾਂ ਵਿਚ ਇਸ ਨੂੰ ਦਿਖਾਇਆ ਗਿਆ ਹੈ।
ਮਹਾਨ ਚਿਤਰਕਾਰ, ਫ਼ਿਲਮ ਸਟਾਰ ਅਤੇ ਵਿਦਵਾਨ ਇਸ ਉੱਪਰ ਚੜ੍ਹ ਕੇ ਆਲੇ – ਦੁਆਲੇ ਦੇ ਅਦਭੁਤ ਦ੍ਰਿਸ਼ ਦਾ ਆਨੰਦ ਲੈ ਚੁੱਕੇ ਹਨ। ਇਸ ਇਮਾਰਤ ਉਪਰ ਚੜ੍ਹ ਕੇ ਵੇਖਣਾ ਸਚਮੁੱਚ ਹੀ ਇਕ ਅਦਭੁਤ ਅਨੁਭਵ ਹੈ। ਠੰਢੀ ਧੁੱਪ ਵਿਚ ਖੜ੍ਹੇ ਲੇਖਕ ਤੇ ਉਸ ਦਾ ਸਾਥੀ ਹੇਠਾਂ ਵਿਛੇ ਸ਼ਹਿਰ ਤੇ ਖਾੜੀਆਂ ਨੂੰ ਤੱਕਦੇ ਰਹੇ। ਇੱਥੋਂ ਹਰ ਚੀਜ਼ ਨੀਵੀਂ ਤੇ ਛੋਟੀ ਨਜ਼ਰ ਆ ਰਹੀ ਸੀ। ਫਿਰ ਉਨ੍ਹਾਂ 86ਵੀਂ ਮੰਜ਼ਲ ਉੱਤੇ ਜਾ ਕੇ ਸ਼ੀਸ਼ੇ ਦੇ ਬਣੇ ਕੈਫ਼ੇ ਵਿਚ ਗ਼ਰਮ ਹੈਮਬਰਗਰ ਖਾਧੇ। ਇਸ ਨਜ਼ਾਰੇ ਪਿੱਛੋਂ ਵੱਡੀ ਦੁਕਾਨ ਦੀ ਬੇਸੁਆਦੀ ਦੂਰ ਹੋ ਗਈ। ਲੇਖਕ ਨੇ ਜੁਰਾਬਾਂ ਪਾਈਆਂ, ਤਾਂ ਸਚਮੁੱਚ ਉਸ ਦੇ ਮੇਚ ਆ ਗਈਆਂ।
1. ਵਾਰਤਕ – ਟੁਕੜੀ/ਪੈਰੇ ਦਾ ਬੋਧ।
1. ਇਸ ਤੋਂ ਉੱਪਰ 16 ਮੰਜ਼ਲਾਂ ਹੋਰ ਚੜ੍ਹ ਕੇ ਅਸੀਂ ਇਸ ਦੇ ਸਿਖਰ ਉੱਤੇ ਪੁੱਜ ਗਏ ਧਰਤੀ ਤੋਂ 1250 ਫੁੱਟ ਉੱਚਾ। ਇਸ ਉੱਤੇ ਹੋਰ ਉੱਚੀ ਬੁਰਜੀ ਹੈ, ਜਿਸ ਦੀ ਨੋਕ 1472 ਫੁੱਟ ਤੀਕ ਪੁੱਜਦੀ ਹੈ – ਕੁਤਬ ਦੀ ਲਾਠ ਤੋਂ ਚੌਗੁਣੀ ਉੱਚੀ। 102ਵੀਂ ਮੰਜ਼ਲ ਦੇ ਜੰਗਲੇ ਵਿਚ ਖੜੋ ਕੇ ਦੂਰਬੀਨ ਨਾਲ ਅਸੀਂ ਵਿਸ਼ਾਲ ਧਰਤੀ ਤੇ ਇਸ ਦੇ ਬਦਲਦੇ ਰੰਗ – ਰੂਪ ਤਕ ਰਹੇ ਸਾਂ। ਇੱਥੋਂ 80 ਮੀਲ ਦੂਰ ਤਕ ਦੀ ਚੀਜ਼ ਨਜ਼ਰ ਆਉਂਦੀ ਹੈ। ਜੇਕਰ ਸੂਰਜ ਚਮਕ ਰਿਹਾ ਹੋਵੇ ਤੇ ਅਸਮਾਨ ਨਿੱਖਰਿਆ ਹੋਵੇ। ਜਿਵੇਂ ਆਦਮੀ ਦਿੱਲੀ ਖੜ੍ਹਾ ਹੋਵੇ ਤੇ ਉਸ ਨੂੰ ਮਥਰਾ ਦਿਖਾਈ ਦੇ ਰਹੀ ਹੋਵੇ ! ਇੱਥੇ ਖੜੇ ਅਸੀਂ ਹਡਸਨ ਦਰਿਆ ਦੇ ਨਿੱਕੇ – ਜਿਹੇ ਟਾਪੂ ਵਿਚੋਂ ਉੱਭਰੀ ਹੋਈ ਅਜ਼ਾਦੀ ਦੀ ਦੇਵੀ ਦੀ ਮੂਰਤੀ ਵੀ ਤੱਕੀ – ਉੱਚੀ ਬਾਂਹ – ਅਮਰੀਕਾ ਦੀ ਅਜ਼ਾਦੀ ਦੀ ਪ੍ਰਤੀਕ।
ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਚੁਣੋ :
ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਛੱਲੀਆਂ ਦੇ ਰਾਖੇ
(ਅ) ਰੱਬ ਦੀ ਪੌੜੀ
(ਇ) ਹਰਿਆਵਲ ਦੇ ਬੀਜ
(ਸ) ਲੋਹੜੀ।
ਉੱਤਰ :
(ਅ) ਰੱਬ ਦੀ ਪੌੜੀ।
ਪ੍ਰਸ਼ਨ 2. ਜਿਸ ਪਾਠ ਵਿਚੋਂ ਇਹ ਪੈਰਾ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ਉ) ਹਰਭਜਨ ਸਿੰਘ ਹੁੰਦਲ
(ਅ) ਸੁਖਦੇਵ ਮਾਣਪੁਰੀ
(ਈ) ਰਵਿੰਦਰ ਕੌਰ
(ਸ) ਬਲਵੰਤ ਗਾਰਗੀ।
ਉੱਤਰ :
(ਸ) ਬਲਵੰਤ ਗਾਰਗੀ।
ਪ੍ਰਸ਼ਨ 3.
ਕਿੰਨੀਆਂ ਮੰਜ਼ਲਾਂ ਹੋਰ ਉੱਪਰ ਚੜ੍ਹ ਕੇ ਇਮਾਰਤ ਦਾ ਸਿਖਰ ਸੀ ?
(ਉ) 15 ਮੰਜ਼ਲਾਂ
(ਅ) 16 ਮੰਜ਼ਲਾਂ
(ਈ) 17 ਮੰਜ਼ਲਾਂ
(ਸ) 21 ਮੰਜ਼ਲਾਂ !
ਉੱਤਰ :
(ਅ) 16 ਮੰਜ਼ਲਾਂ।
ਪ੍ਰਸ਼ਨ 4.
ਸਿਖਰ ਧਰਤੀ ਤੋਂ ਕਿੰਨਾ ਉੱਚਾ ਸੀ ?
(ਉ) 1250 ਫੁੱਟ
(ਅ) 1350 ਫੁੱਟ
(ਈ) 1450 ਫੁੱਟ
(ਸ) 1150 ਫੁੱਟ।
ਉੱਤਰ :
(ੳ) 1250 ਫੁੱਟ।
ਪ੍ਰਸ਼ਨ 5.
ਹੋਰ ਉੱਚੀ ਬੁਰਜੀ ਦੀ ਨੋਕ ਕਿੰਨੀ ਉੱਚੀ ਸੀ ?
(ਉ) 1475 ਫੁੱਟ
(ਅ) 1472 ਫੁੱਟ
(ਈ) 1375 ਫੁੱਟ
(ਸ) 1372 ਫੁੱਟ।
ਉੱਤਰ :
(ਅ) 1472 ਫੁੱਟ।
ਪ੍ਰਸ਼ਨ 6.
ਬੁਰਜੀ ਦੀ ਉਚਾਈ ਕੁਤਬ ਦੀ ਲਾਠ ਤੋਂ ਕਿੰਨੀ ਵੱਧ ਉੱਚੀ ਸੀ ?
(ਉ) ਦੁੱਗਣੀ
(ਅ) ਤਿਗੁਣੀ
(ਈ) ਚੌਗੁਣੀ
(ਸ) ਦਸ – ਗੁਣੀ।
ਉੱਤਰ :
(ਇ) ਚੌਗੁਣੀ।
ਪ੍ਰਸ਼ਨ 7.
ਕਿੰਨਵੀਂ ਮੰਜ਼ਲ ‘ਤੇ ਪੁੱਜ ਕੇ ਦੂਰਬੀਨ ਨਾਲ ਵਿਸ਼ਾਲ ਧਰਤੀ ਦੇ ਬਦਲਦੇ ਰੰਗ ਰੂਪ ਦਿਖਾਈ ਦਿੰਦੇ ਹਨ ?
(ਉ) 101ਵੀਂ
(ਅ 102ਵੀਂ
(ਈ) 103ਵੀਂ
(ਸ) 104ਵੀਂ।
ਉੱਤਰ :
(ਆ) 102ਵੀਂ।
ਪ੍ਰਸ਼ਨ 8.
102 ਵੀਂ ਮੰਜ਼ਲ ਉੱਤੋਂ ਕਿੰਨੇ ਮੀਲ ਤਕ ਦੀ ਚੀਜ਼ ਨਜ਼ਰ ਆਉਂਦੀ ਹੈ ?
(ਉ) ਚਾਲੀ ਮੀਲ
(ਅ) ਸੱਠ ਮੀਲ
(ਇ) ਅੱਸੀ ਮੀਲ
(ਸ) ਸੌ ਮੀਲ।
ਉੱਤਰ :
(ਈ) ਅੱਸੀ ਮੀਲ
ਪ੍ਰਸ਼ਨ 9.
102 ਵੀਂ ਮੰਜ਼ਲ ਤੋਂ ਸਾਨੂੰ ਹਡਸਨ ਦਰਿਆ ਵਿਚ ਕੀ ਦਿਖਾਈ ਦਿੰਦਾ ਹੈ ?
(ਉ) ਅਜ਼ਾਦੀ ਦੀ ਦੇਵੀ ਦੀ ਮੂਰਤੀ
(ਅ) ਹਰਾ – ਭਰਾ ਟਾਪੂ
(ਈ) ਉੱਚੀਆਂ ਬਿਲਡਿੰਗਾਂ
(ਸ) ਤਰਦੇ ਜਹਾਜ਼।
ਉੱਤਰ :
(ਉ) ਅਜ਼ਾਦੀ ਦੀ ਦੇਵੀ ਦੀ ਮੂਰਤੀ।
ਪ੍ਰਸ਼ਨ 10.
ਉਪਰੋਕਤ ਪੈਰੇ ਵਿਚ ਖ਼ਾਸ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਬੁਰਜੀ
(ਅ) ਚਮਕ
(ਈ) ਪ੍ਰਤੀਕ
(ਸ) ਕੁਤਬ ਦੀ ਲਾਠ/ਸੂਰਜ/ਹਡਸਨ/ਅਜ਼ਾਦੀ ਦੀ ਦੇਵੀ/ਅਮਰੀਕਾ/ਧਰਤੀ/ਦਿੱਲੀ/ਖ਼ਥਰਾ।
ਉੱਤਰ :
(ਸ) ਕੁਤਬ ਦੀ ਲਾਠ/ਸੂਰਜ/ਹਡਸਨ/ਅਜ਼ਾਦੀ ਦੀ ਦੇਵੀ/ਅਮਰੀਕਾ/ਧਰਤੀ/ਦਿੱਲੀ/ਮਥਰਾ।
ਪ੍ਰਸ਼ਨ 11.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਅਮਰੀਕਾ
(ਅ) ਹਡਸਨ
(ਈ) ਸੂਰਜ
(ਸ) ਮੰਜ਼ਲਾਂ/ਸਿਖਰ/ਫੁੱਟ/ਨੋਕ/ਬੁਰਜੀ/ਜੰਗਲੇ/ਦੂਰਬੀਨ/ਰੰਗ – ਰੂਪ/ਮੀਲ/ਚੀਜ਼/ਆਦਮੀ/ਟਾਪੂ/ਮੂਰਤੀ/ਬਾਂਹ।
ਉੱਤਰ :
(ਸ) ਮੰਜ਼ਲਾਂ/ਸਿਖਰ/ਫੁੱਟ/ਨੋਕ/ਬੁਰਜੀ/ਜੰਗਲੇ/ਦੂਰਬੀਨ/ਰੰਗ – ਰੂਪ/ਮੀਲ/ਚੀਜ਼/ਆਦਮੀ/ਟਾਪੂ/ਮੂਰਤੀ/ਬਾਂਹ।
ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਸਹੀ ਉਦਾਹਰਨ ਚੁਣੋ
(ੳ) ਸੂਰਜ
(ਅ) ਮੀਲ
(ਇ) ਬਾਂਹ
(ਸ) ਇਸਅਸੀਂ/ਜਿਸ/ਉਸ।
ਉੱਤਰ :
(ਸ) ਇਸ/ਅਸੀਂ/ਜਿਸ/ਉਸ।
ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਸੰਖਿਆਵਾਚਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਵਿਸ਼ਾਲ
(ਅ) ਨਿੱਕੇ ਜਿਹੇ
(ਈ) ਉੱਚੀ
(ਸ) 16/1250/ਚੌਗੁਣੀ/102/1472.
ਉੱਤਰ :
(ਸ) 16/1250/ਚੌਗੁਣੀ/102/1472.
ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ਉ) ਅਜ਼ਾਦੀ
(ਅ) ਇੱਥੇ
(ਇ) ਮਥਰਾ
(ਸ) ਪੁੱਜ ਗਏ/ਹੈ/ਪੁੱਜਦੀ ਹੈਤੱਕ ਰਹੇ ਸਾਂ/ਆਉਂਦੀ ਹੈ/ਨਿੱਖਰਿਆ ਹੋਵੇਖੜ੍ਹਾ ਹੋਵੇ/ਦਿਖਾਈ ਦੇ ਰਹੀ ਹੋਵੇਗੀ।
ਉੱਤਰ :
(ਸ) ਪੁੱਜ ਗਏ/ਹੈ/ਪੁੱਜਦੀ ਹੈ/ਤੱਕ ਰਹੇ ਹਾਂ/ਆਉਂਦੀ ਹੈ/ਨਿੱਖਰਿਆ ਹੋਵੇਖ ਹੋਵੇ ਦਿਖਾਈ ਦੇ ਰਹੀ ਹੋਵੇ/ਤੱਕੀ।
ਪ੍ਰਸ਼ਨ 15.
“ਦੇਵੀਂ ਦਾ ਪੁਲਿੰਗ ਰੂਪ ਕੀ ਹੋਵੇਗਾ ?
(ਉ) ਦੇਵਾਂ
(ਅ) ਦੇਵਤੀ
(ਇ) ਦੇਵਤਾ
(ਸ) ਦੇਵ।
ਉੱਤਰ :
(ਈ) ਦੇਵਤਾ।
ਪ੍ਰਸ਼ਨ 16.
ਉਪਰੋਕਤ ਪੈਰੇ ਵਿਚ ਕਿਰਿਆ ਸ਼ਬਦ ਕਿਹੜਾ ਹੈ ?
(ਉ) ਤੱਕੀ
(ਅ) ਇੱਥੇ
(ਈ) ਅਸੀਂ
(ਸ) ਜਿਸ।
ਉੱਤਰ :
(ੳ) ਤੱਕੀ
ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਕੋਈ ਦੋ ਭਾਵਵਾਚਕ ਨਾਂਵ ਲਿਖੋ।
ਉੱਤਰ :
ਅਜ਼ਾਦੀ, ਪ੍ਰਤੀਕ।
ਪ੍ਰਸ਼ਨ 18.
“ਦਰਿਆ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ।
ਉੱਤਰ :
ਪੁਲਿੰਗ।
ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਡੈਸ਼
ਉੱਤਰ :
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਡੈਸ਼
ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
ਉੱਤਰ :
2. ਇਸ ਵਿਚ ਸੈਂਕੜੇ ਦਫ਼ਤਰ ਹਨ, ਜਿਨ੍ਹਾਂ ਵਿਚ ਹਜ਼ਾਰਾਂ ਆਦਮੀ ਕੰਮ ਕਰਦੇ ਹਨ। ਇਸ ਦੇ ‘ਬਣਾਉਣ ਵਿਚ 60 ਹਜ਼ਾਰ ਟਨ ਫ਼ੌਲਾਦ ਖ਼ਰਚ ਹੋਇਆ। ਸਾਢੇ ਅੱਠ ਮੀਲ ਲੰਮੀਆਂ ਪਾਣੀ ਦੀਆਂ ਨਾਲਾਂ ਤੋਂ 3500 ਮੀਲ ਲੰਮੀ ਟੈਲੀਫੂਨ ਤੇ ਟੈਲੀਗਰਾਫ ਦੀਆਂ ਤਾਰਾਂ ਵਰਤੀਆਂ ਗਈਆਂ ਹਨ। 74 ਲਿਫ਼ਟਾਂ ਹਨ, ਦੋ ਲੱਖ ਕਿਲੋਵਾਟ ਬਿਜਲੀ ਹਰ ਮਹੀਨੇ ਖ਼ਰਚ ਹੁੰਦੀ ਹੈ, ਇਸ ਦੀਆਂ ਸਾਢੇ ਛੇ ਹਜ਼ਾਰ ਖਿੜਕੀਆਂ ਨੂੰ ਮਜ਼ਦੂਰ ਦਿਨ – ਰਾਤ ਸਾਫ਼ ਕਰਦੇ ਰਹਿੰਦੇ ਹਨ ਅਤੇ ਇਕ ਖਿੜਕੀ ਦੀ ਵਾਰੀ ਪੰਦਰਾਂ ਦਿਨਾਂ ਪਿੱਛੋਂ ਆਉਂਦੀ ਹੈ।
ਇੱਥੇ 1860 ਪੌੜੀਆਂ ਹਨ। ਦੋ ਸੌ ਔਰਤਾਂ ਇਸ ਦੇ ਕਮਰਿਆਂ ਨੂੰ ਹਰ ਰੋਜ਼ ਸਾਫ਼ ਕਰਦੀਆਂ ਹਨ ਅਤੇ 3500 ਦਰਸ਼ਕ ਇਸ ਉੱਤੇ, ਚੜ ਕੇ ਨਿਉਯਾਰਕ ਦਾ ਨਜ਼ਾਰਾ ਮਾਣਦੇ ਹਨ। 90ਵੀਂ ਮੰਜ਼ਲ ਦੇ ਬਰਜ ਵਿਚ ਤੇਜ਼ ਰੋਸ਼ਨੀਆਂ ਜੁੜੀਆਂ ਹੋਈਆਂ ਹਨ, ਜੋ ਰਾਤ ਵੇਲੇ ਚਾਨਣ ਦੀਆਂ ਧਾਰਾਂ ਵਗਾਉਂਦੀਆਂ ਹੋਈਆਂ ਘੁੰਮਦੀਆਂ ਹਨ। ਇਹ 300 ਮੀਲ ਦੀ ਵਿੱਥ ਤੋਂ ਨਜ਼ਰ ਆਉਂਦੀਆਂ ਹਨ – ਦੁਨੀਆਂ ਦੀ ਸਭ ਤੋਂ ਤੇਜ਼ ਰੋਸ਼ਨੀ।
ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :
ਪ੍ਰਸ਼ਨ 1.
ਇਸਦੇ ਸੈਂਕੜੇ ਦਫ਼ਤਰਾਂ ਵਿਚ ਕਿੰਨੇ ਬੰਦੇ ਕੰਮ ਕਰਦੇ ਹਨ ?
(ਉ) ਪੰਜ ਸੌ
(ਅ) ਇਕ ਹਜ਼ਾਰ।
(ਈ) ਹਜ਼ਾਰਾਂ
(ਸ) ਬਹੁਤ ਸਾਰੇ।
ਉੱਤਰ :
(ਈ) ਹਜ਼ਾਰਾਂ
ਪ੍ਰਸ਼ਨ 2.
ਇਸਨੂੰ ਬਣਾਉਣ ਵਿਚ ਕਿੰਨਾ ਫ਼ੌਲਾਦ ਖ਼ਰਚ ਹੋਇਆ ਹੈ ?
(ਉ) ਵੀਹ ਹਜ਼ਾਰ ਟਨ
(ਅ) ਤੀਹ ਹਜ਼ਾਰ ਟਨ
(ਇ) ਚਾਲੀ ਹਜ਼ਾਰ ਟਨ
(ਸ) ਸੱਠ ਹਜ਼ਾਰ ਟਨ।
ਉੱਤਰ :
(ਸ) ਸੱਠ ਹਜ਼ਾਰ ਟਨ।
ਪ੍ਰਸ਼ਨ 3.
ਇਸ ਵਿਚ ਅੱਠ ਮੀਲ ਲੰਮੀ ਕਿਹੜੀ ਚੀਜ਼ ਹੈ ?
(ਉ) ਬਿਜਲੀ ਦੀਆਂ ਤਾਰਾਂ
(ਅ) ਪਾਣੀ ਦੀਆਂ ਨਾਲਾਂ
(ਈ) ਕੇਬਲਾਂ
(ਸ) ਟੈਲੀਫ਼ੋਨ ਤਾਰਾਂ।
ਉੱਤਰ :
(ਅ) ਪਾਣੀ ਦੀਆਂ ਨਾਲਾਂ।
ਪ੍ਰਸ਼ਨ 4.
ਇਸ ਵਿਚ ਟੈਲੀਫੋਨ ਤੇ ਟੈਲੀਗ੍ਰਾਫ ਦੀਆਂ ਕਿੰਨੀਆਂ ਲੰਮੀਆਂ ਤਾਰਾਂ ਲੱਗੀਆਂ ਹਨ ?
(ਉ) 3500 ਮੀਲ
(ਅ) 4000 ਮੀਲ
(ਈ) 4500 ਮੀਲ
(ਸ) 5000 ਮੀਲ।
ਉੱਤਰ :
(ਉ) 3500 ਮੀਲ !
ਪ੍ਰਸ਼ਨ 5.
ਇਸ ਇਮਾਰਤ ਵਿਚ ਕਿੰਨੀਆਂ ਲਿਫ਼ਟਾਂ ਹਨ ?
(ਉ) ਚਾਲੀ
(ਅ) ਪੰਜਾਹ
(ਇ) ਚੁਹੱਤਰ
(ਸ) ਨੱਬੇ।
ਉੱਤਰ :
(ਈ) ਚੁਹੱਤਰ !
ਪ੍ਰਸ਼ਨ 6.
ਇੱਥੇ ਕਿੰਨੀ , ਬਿਜਲੀ ਹਰ ਮਹੀਨੇ ਖ਼ਰਚ ਹੁੰਦੀ ਹੈ ?
(ਉ) ਦੋ ਹਜ਼ਾਰ ਕਿਲੋਵਾਟ
(ਅ) ਦੋ ਲੱਖ ਕਿਲੋਵਾਟ
(ਇ) ਦਸ ਹਜ਼ਾਰ ਕਿਲੋਵਾਟ
(ਸ) 5 ਲੱਖ ਕਿਲੋਵਾਟ
ਉੱਤਰ :
(ਅ) ਦੋ ਲੱਖ ਕਿਲੋਵਾਟ
ਪ੍ਰਸ਼ਨ 7.
ਇਸ ਇਮਾਰਤ ਦੀਆਂ ਕਿੰਨੀਆਂ ਖਿੜਕੀਆਂ ਹਨ ?
(ਉ) ਸਾਢੇ ਤਿੰਨ ਹਜ਼ਾਰ
(ਅ) ਸਾਢੇ ਚਾਰ ਹਜ਼ਾਰ
(ਇ) ਸਾਢੇ ਪੰਜ ਹਜ਼ਾਰ
(ਸ) ਸਾਢੇ ਛੇ ਹਜ਼ਾਰ।
ਉੱਤਰ :
(ਸ) ਸਾਢੇ ਛੇ ਹਜ਼ਾਰ।
ਪ੍ਰਸ਼ਨ 8.
ਇਸ ਇਮਾਰਤ ਵਿਚ ਕਿੰਨੀਆਂ ਪੌੜੀਆਂ ਹਨ ?
(ਉ) 1840
(ਅ) 1850
(ਇ) 1860
(ਸ) 1870
ਉੱਤਰ :
(ਉ) 1860
ਪ੍ਰਸ਼ਨ 9.
ਕਿੰਨਵੀਂ ਮੰਜ਼ਲ ਉੱਤੇ ਤੇਜ਼ ਰੋਸ਼ਨੀਆਂ ਜੜੀਆਂ ਹੋਈਆਂ ਹਨ ?
(ਉ) 90ਵੀਂ
(ਅ) 92ਵੀਂ
(ਇ) 95ਵੀਂ
(ਸ) 100ਵੀਂ।
ਉੱਤਰ :
(ੳ) 90ਵੀਂ।
ਪ੍ਰਸ਼ਨ 10.
ਰੋਸ਼ਨੀਆਂ ਕਿੰਨੀ ਦੂਰੋਂ ਨਜ਼ਰ ਆਉਂਦੀਆਂ ਹਨ ?
(ਉ) 800 ਮੀਲ ਤੋਂ
(ਅ) 500 ਮੀਲ ਤੋਂ
(ਈ) 300 ਮੀਲ ਤੋਂ
(ਸ) 100 ਮੀਲ ਤੋਂ।
ਉੱਤਰ :
(ਇ) 300 ਮੀਲ ਤੋਂ।
ਪ੍ਰਸ਼ਨ 11.
ਉਪਰੋਕਤ ਪੈਰੇ ਵਿਚ ਆਮ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਸੈਂਕੜੇ
(ਅ) ਹਜ਼ਾਰਾਂ
(ਈ) ਇਹ
(ਸ) ਦਫ਼ਤਰ/ਆਦਮੀ/ਮੀਲ/ਟਨ/ਟੈਲੀਫੋਨ/ਟੈਲੀਗ੍ਰਾਫ/ਲਿਫਟਾਂ/ਕਿਲੋਵਾਟ/ਔਰਤਾਂ/ਬਿਜਲੀ/ਮਹੀਨੇ/ਖਿੜਕੀਆਂ/ਮਜ਼ਦੂਰ/ਖਿੜਕੀ/ਦਿਨਾਂ/ਦਰਸ਼ਕ ਨਜ਼ਾਰਾ/ਮੰਜ਼ਲ/ਬੁਰਜ/ਤ/ਚਾਨਣ/ਧਾਰਾਂ/ਰੋਸ਼ਨੀਆਂ।
ਉੱਤਰ :
(ਸ) ਦਫ਼ਤਰ/ਆਦਮੀ/ਮੀਲਟਨ/ਟੈਲੀਫੋਨ/ਟੈਲੀਫ/ਲਿਫਟਾਂ/ਕਿਲੋਵਾਟ/ਔਰਤਾਂ/ਬਿਜਲੀ/ਮਹੀਨੇ/ਖਿੜਕੀਆਂ/ਮਜ਼ਦੂਰ/ਖਿੜਕੀ/ਦਿਨਾਂ/ਦਰਸ਼ਕ/ਨਜ਼ਾਰਾ/ਮੰਜ਼ਲ/ ਬੁਰਜ/ਰਾਤ/ਚਾਨਣ/ਧਾਰਾਂ/ਰੋਸ਼ਨੀਆਂ।
ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਨਿਉਯਾਰਕ
(ਅ) ਰੋਸ਼ਨੀਆਂ
(ਇ) ਔਰਤਾਂ
(ਸ) ਸਾਫ਼
ਉੱਤਰ :
(ੳ) ਨਿਊਯਾਰਕ।
ਪ੍ਰਸ਼ਨ 13.
ਉਪਰੋਕਤ ਪੈਰੇ ਵਿਚ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਚਾਨਣ
(ਅ) ਰਾਤ
(ਈ) ਦੁਨੀਆ
(ਸ) ਫ਼ੌਲਾਦ/ਪਾਣੀ/ਨਾਲਾਂ/ਤਾਰਾਂ।
ਉੱਤਰ :
(ਸ) ਫ਼ੌਲਾਦ/ਪਾਣੀ/ਨਾਲਾਂ/ਤਾਰਾਂ।
ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਵਿੱਥ
(ਅ) ਹੋਈਆਂ
(ਇ) ਸਾਢੇ
(ਸ) ਇਸ/ਜਿਨ੍ਹਾਂ/ਜੋਇਹ
ਉੱਤਰ :
(ਸ) ਇਸ/ਜਿਨ੍ਹਾਂ/ਜੋ/ਇਹ।
ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ – –
(ਉ) 1860
(ਅ) ਦੋ ਸੌ
(ਇ) ਰੋਜ਼
(ਸ) ਹਨ/ਕਰਦੇ ਹਨ/ਖ਼ਰਚ ਹੋਇਆ/ਵਰਤੀਆਂ ਗਈਆਂ ਹਨ/ਖ਼ਰਚ ਹੁੰਦੀ ਹੈ। ਕਰਦੇ ਰਹਿੰਦੇ ਹਨ/ਆਉਂਦੀ ਹੈਕਰਦੀਆਂ ਹਨ/ਮਾਣਦੇ ਹਨ/ਜੜੀਆਂ ਹੋਈਆਂ ਹਨ/ਘੁੰਮਦੀਆਂ ਹਨ/ਆਉਂਦੀਆਂ ਹਨ।
ਉੱਤਰ :
(ਸ) ਹਨਕਰਦੇ ਹਨ/ਖ਼ਰਚ ਹੋਇਆ/ਵਰਤੀਆਂ ਗਈਆਂ ਹਨ/ਖ਼ਰਚ ਹੁੰਦੀ ਹੈ/ਕਰਦੇ ਰਹਿੰਦੇ ਹਨ/ਆਉਂਦੀ ਹੈ/ਕਰਦੀਆਂ ਹਨ/ਮਾਣਦੇ ਹਨ/ਜੜੀਆਂ ਹੋਈਆਂ ਹਨ। ਘੁੰਮਦੀਆਂ ਹਨ/ਆਉਂਦੀਆਂ ਹਨ।
ਪ੍ਰਸ਼ਨ 16.
“ਔਰਤਾਂ ਦਾ ਲਿੰਗ ਬਦਲੋ
(ਉ) ਮਰਦਾਂ
(ਅ) ਜ਼ਨਾਨਾ
(ਈ) ਮਰਦਊ
(ਸ) ਆਦਮੀਆਂ।
ਉੱਤਰ :
(ਇ) ਮਰਦਾਂ।
ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਦੋ ਸੰਖਿਆਵਾਚਕ ਤੇ ਦੋ ਗੁਣਵਾਚਕ ਵਿਸ਼ੇਸ਼ਣ ਲਿਖੋ।
ਉੱਤਰ :
ਸੰਖਿਆਵਾਚਕ ਵਿਸ਼ੇਸ਼ਣ – ਸੈਂਕੜੇ, ਹਜ਼ਾਰਾਂ। ਗੁਣਵਾਚਕ ਵਿਸ਼ੇਸ਼ਣ – ਲੰਮੀ, ਤੇਜ਼।
ਪ੍ਰਸ਼ਨ 18.
ਆਦਮੀ / ‘ਬੁਰਜ / ‘ਮਜ਼ਦੂਰ/ਦਰਸ਼ਕ’ ਸ਼ਬਦ ਪੁਲਿੰਗ ਹਨ ਜਾਂ ਇਸਤਰੀ ਲਿੰਗ।
ਉੱਤਰ :
ਪੁਲਿੰਗ।
ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ।
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਡੈਸ਼
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਜੋੜਨੀ ( – )
(ਸ) ਡੈਸ਼ ( – )
ਪ੍ਰਸ਼ਨ 20.
ਉਪਰੋਕਤ ਪੈਰੇ ਵਿਚਲੇ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋਆਦਮੀ
ਉੱਤਰ :
2. ਵਿਆਕਰਨ ਤੇ ਰਚਨਾ।
ਪ੍ਰਸ਼ਨ 1.
ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹਨ ?
ਉੱਤਰ :
ਸ਼ਬਦਾਂ ਦੀਆਂ ਅੱਠ ਕਿਸਮਾਂ ਹਨ – ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ ਤੇ ਵਿਸਮਿਕ !
ਪ੍ਰਸ਼ਨ 2.
ਆਪਣੇ ਪੜ੍ਹੇ ਹੋਏ ਪਾਠਾਂ ਵਿਚੋਂ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ, ਸੰਬੰਧਕ, ਯੋਜਕ ਤੇ ਵਿਸਮਿਕ ਦੀਆਂ ਪੰਜ – ਪੰਜ ਉਦਾਹਰਨਾਂ ਦਿਓ।
ਉੱਤਰ :
ਨਾਂਵ – ਦੁਨੀਆ, ਗਾਹਕ, ਗੁਲਦਸਤੇ, ਫੁੱਲ, ਸੂਈ। ਪੜਨਾਂਵ – ਮੈਂ, ਅਸੀਂ, ਉਹ, ਇਹ, ਤੂੰ। ਵਿਸ਼ੇਸ਼ਣ – ਨਕਲੀ, ਵੱਡੀ, ਸੁੰਦਰ, ਸ਼ਾਹੀ, ਖੂਨੀ। ਕਿਰਿਆ – ਲੰਘਦਾ, ਕਰੇ, ਰੱਖੀ, ਗਿਆ, ਆਉਂਦੀ। ਕਿਰਿਆ ਵਿਸ਼ੇਸ਼ਣ – ਰੋਜ਼, ਬਾਹਰ, ਨੇੜੇ, ਕਿੱਥੇ, 1930 ਵਿਚ। ਸੰਬੰਧਕ – ਉੱਤੇ, ਦਾ, ਦੇ, ਨੂੰ, ਵਿਚ। ਯੋਜਕ – ਅਤੇ, ਪਰ, ਤਾਂ ਜੋ, ਕਿਉਂਕਿ, ਫਿਰ ਵੀ। ਵਿਸਮਿਕ – ਓ ਰੱਬਾ ! ਉਹੋ ! ਕੁੜੇ ! ਮਾਂ ਸਦਕੇ ! ਹਾਏ !
3. ਔਖੇ ਸ਼ਬਦਾਂ ਦੇ ਅਰਥ
- ਸਟੋਰ–ਵੱਡੀ ਦੁਕਾਨ, ਗੁਦਾਮ
- ਤਰਤੀਬ – ਸਿਲਸਿਲੇਵਾਰ।
- ਨਿਗਰਾਨ – ਦੇਖ – ਭਾਲ ਕਰਨ ਵਾਲਾ।
- ਬੁਰਜੀ – ਮੀਨਾਰ, ਗੁੰਬਦ।
- ਡਾਕ – ਗੱਡੀ ਵਾਂਗ – ਤੇਜ਼ੀ ਨਾਲ।
- ਸੁਰਖ਼ – ਲਾਲ !
- ਮਾਹੀਗੀਰ – ਮੱਛੀਆਂ ਫੜਨ ਵਾਲੇ
- ਖਪ ਜਾਂਦਾ – ਲਗ ਜਾਂਦਾ, ਵਰਤ ਹੋ ਜਾਂਦਾ।
- ਫ਼ੌਲਾਦਸੋਧਿਆ ਹੋਇਆ ਵਧੀਆ ਲੋਹਾ।
- ਫਿਫਥ ਐਵਨਿਊ – ਪੰਜਵੀਂ ਗਲੀ, ਪੰਜਵਾਂ ਰਾਹ !
- ਖਾੜੀਸਮੁੰਦਰ ਦਾ ਧਰਤੀ ਵੱਲ ਵਧਿਆ ਹਿੱਸਾ
- ਕੈਫ਼ੇ – ਕਾਫ਼ੀ ਹਾਉਸ।