Punjab State Board PSEB 8th Class Punjabi Book Solutions Chapter 26 ਗੱਗੂ Textbook Exercise Questions and Answers.
PSEB Solutions for Class 8 Punjabi Chapter 26 ਗੱਗੂ (1st Language)
Punjabi Guide for Class 8 PSEB ਗੱਗੂ Textbook Questions and Answers
ਗੱਗੂ ਪਾਠ-ਅਭਿਆਸ
1. ਦੱਸੋ :
(ੳ) ਮੱਝ ਦਾ ਕੱਟਾ ਕਿਹੋ-ਜਿਹਾ ਸੀ ?
ਉੱਤਰ :
ਮੱਝ ਦਾ ਕੱਟਾ ਪੰਜ – ਕਲਿਆਣਾ ਸੀ। ਉਸ ਦਾ ਰੰਗ ਸ਼ਾਹ ਕਾਲਾ ਸੀ ਪਰ ਉਸ ਦੇ ਖੁਰਾਂ ਵਲੋਂ ਲੱਤਾਂ ਦਾ ਕੁੱਝ ਹਿੱਸਾ ਤੇ ਪੂਛ ਦਾ ਕੁੱਝ ਹਿੱਸਾ ਚਿੱਟਾ ਸੀ ਅਤੇ ਮੱਥੇ ਵਿਚ ਚਿੱਟਾ ਫੁੱਲ ਸੀ। ਇਸ ਪ੍ਰਕਾਰ ਉਹ ਬੜਾ ਸੋਹਣਾ ਸੀ।
(ਅ) ਮੱਝ ਕੱਟੇ ਨੂੰ ਕਿਵੇਂ ਮਮਤਾ ਵਿਖਾ ਰਹੀ ਸੀ ?
ਉੱਤਰ :
ਮੱਝ ਕੱਟੇ ਨੂੰ ਬੜੇ ਪਿਆਰ ਨਾਲ ਚੱਟ ਕੇ ਮਮਤਾ ਵਿਖਾ ਰਹੀ ਸੀ। ਉਹ ਉਸਦੇ ਮਿੱਟੀ ਨਾਲ ਲਿਬੜੇ ਪਿੰਡੇ ਨੂੰ ਆਪਣੀ ਜੀਭ ਨਾਲ ਸਾਫ਼ ਕਰ ਰਹੀ ਸੀ। ਉਹ ਕਦੇ ਉਸ ਦੀਆਂ ਅੱਖਾਂ, ਕਦੇ ਮੱਥਾ, ਕਦੇ ਕੰਨ ਚੱਟਦੀ ਤੇ ਕਦੇ ‘ਪੁੱਚ – ਪੁੱਚ’ ਕਰਦੀ ਹੋਈ ਉਸ ਦੇ ਸਾਰੇ ਪਿੰਡੇ ਉੱਤੇ ਜੀਭ ਫੇਰਦੀ ਸੀ।
(ਈ) ਕਿਹੜੀਆਂ ਗੱਲਾਂ ਤੋਂ ਲੇਖਕ ਅਤੇ ਗੱਗੂ ਦੇ ਪਿਆਰ ਦਾ ਪਤਾ ਲੱਗਦਾ ਹੈ ?
ਉੱਤਰ :
ਲੇਖਕ ਕਹਿੰਦਾ ਹੈ ਕਿ ਉਸ ਦਾ ਕੱਟੇ ਨੂੰ ਦੇਖਦਿਆਂ ਹੀ ਉਸ ਨਾਲ ਪਿਆਰ ਜਿਹਾ ਹੋ ਗਿਆ ਸੀ। ਉਸਨੇ ਉਸ ਦਾ ਨਾਂ ਗੱਗੂ ਰੱਖਿਆ। ਜਦੋਂ ਉਹ ਜ਼ਰਾ ਵੱਡਾ ਹੋਇਆ, ਤਾਂ ਘਰ ਦੇ ਬਾਕੀ ਜੀਆਂ ਦਾ ਗੱਗੂ ਨਾਲ ਪਿਆਰ ਘੱਟ ਗਿਆ, ਪਰ ਲੇਖਕ ਦਾ ਪਿਆਰ ਉਸੇ ਤਰ੍ਹਾਂ ਰਿਹਾ। ਫਿਰ ਜਦੋਂ ਉਸਨੂੰ ਪਤਾ ਲੱਗਾ ਕਿ ਉਸ ਦੀ ਮਾਂ ਨੇ ਉਸ ਦਾ ਦੁੱਧ ਛੁਡਵਾ ਦਿੱਤਾ ਹੈ, ਤਾਂ ਉਹ ਉਸ ਨੂੰ ਮੁਨੇਰੇ ਖੋਲ੍ਹ ਕੇ ਘਰਦਿਆਂ ਤੋਂ ਚੋਰੀ ਮਾਂ ਦਾ ਦੁੱਧ ਚੁੰਘਾ ਦਿੰਦਾ ਰਿਹਾ ! ਜਦੋਂ ਗੱਗੂ ਜ਼ਰਾ ਵੱਡਾ ਹੋਇਆ, ਤਾਂ ਉਹ ਆਪਣੇ ਹੱਥ ਵਿਚ ਫੜੀ ਰੋਟੀ ਦਿਖਾ ਕੇ ਤੇ “ਗੱਗੂ’ ਕਹਿ ਕੇ ਆਵਾਜ਼ ਮਾਰਦਾ, ਤਾਂ ਉਹ ਭੱਜਾ ਆਉਂਦਾ। ਉਹ ਰੋਟੀ ਖਾ ਕੇ ਉਸਦੇ ਹੱਥ ਚੱਟਦਾ ਤੇ ਲਾਡ ਨਾਲ ਉਸਦੇ ਪੋਲੀਆਂ – ਪੋਲੀਆਂ ਚੁੱਡਾਂ ਵੀ ਮਾਰਦਾ।
ਜੇਕਰ ਉਹ ਉਸ ਦੇ ਮੂੰਹ ਵਿਚ ਗੁੜ ਦੀਆਂ ਰੋੜੀਆਂ ਪਾਉਂਦਾ, ਤਾਂ ਗੁੜ ਖਾ ਕੇ ਉਹ ਉਸ ਦੀਆਂ ਉਂਗਲਾਂ ਚੱਟਣ ਲੱਗ ਪੈਂਦਾ ਕਈ ਵਾਰੀ ਉਹ ਹੱਥ ਵਿਚ ਫੜੀ ਰੋਟੀ ਉੱਤੇ ਚੁੱਕ ਲੈਂਦਾ, ਤਾਂ ਰੋਟੀ ਖੋਹਣ ਲਈ ਉਹ ਉਸ ਨੂੰ ਪੌਡੇ ਲਾਉਣ ਦਾ ਯਤਨ ਕਰਦਾ। ਰੋਟੀ ਖੁਆ ਕੇ ਜੇਕਰ ਉਹ ਉਸ ਨੂੰ ਕਹਿੰਦਾ ਕਿ ਉਹ ਆਪਣੇ ਕਿੱਲੇ ਉੱਤੇ ਚਲਿਆ ਜਾਵੇ, ਤਾਂ ਉਹ ਉੱਥੇ ਚਲਾ ਜਾਂਦਾ। ਕਈ ਵਾਰੀ ਉਹ ਉਸ ਨੂੰ ਕੋਈ ਖਾਣ ਲਈ ਚੀਜ਼ ਦਿਖਾ ਕੇ ਅੱਗੇ ਦੌੜ ਪੈਂਦਾ ਹੈ ਤੇ ਗੱਗੂ ਉਸ ਦੇ ਮਗਰ ਦੌੜਦਾ ਰਹਿੰਦਾ। ਪਸ਼ੂ ਚਾਰਦਾ ਹੋਇਆ ਲੇਖਕ ਗੱਗੂ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਉਧਰ ਚਰਨ ਲਈ ਛੱਡ ਦਿੰਦਾ, ਜਿੱਥੇ ਹਰਾ – ਹਰਾ ਘਾਹ ਹੁੰਦਾ। ਲੇਖਕ ਨੇ ਘਰ ਵਿਚ ਥਾਂ – ਥਾਂ ਉਸ ਦਾ ਨਾਂ ਲਿਖਿਆ ਹੁੰਦਾ।
ਲੇਖਕ ਜਦੋਂ ਸਕੂਲੋਂ ਆਉਂਦਾ, ਤਾਂ ਗੱਗੂ ਉਸਨੂੰ ਬੂਹੇ ਵਿਚ ਦੇਖ ਕੇ ਇਕ ਵਾਰੀ ਜ਼ਰੂਰ ਅੜਿਗਦਾ। ਲੇਖਕ ਬਸਤਾ ਰੱਖ ਕੇ ਉਸ ਦੇ ਸਿਰ ਅਤੇ ਪਿੰਡੇ ਉੱਤੇ ਹੱਥ ਫੇਰਦਾ ਤੇ ਉਹ ਵੀ ਉਸ ਨਾਲ ਲਾਡੀਆਂ – ਪਾਡੀਆਂ ਕਰਦਾ। ਉਹ ਉਸ ਨੂੰ ਰੱਜ ਕੇ ਪੱਠੇ ਖੁਆ ਕੇ ਖ਼ੁਸ਼ ਹੁੰਦਾ। ਉਹ ਦੋਵੇਂ ਇਕ – ਦੂਜੇ ਨੂੰ ਚੁੰਮਦੇ – ਚੱਟਦੇ ਰਹਿੰਦੇ।
ਫਿਰ ਜਦੋਂ ਲੇਖਕ ਦੇ ਬਾਪੂ ਨੇ ਗੱਗੂ ਨੂੰ ਵੇਚ ਦਿੱਤਾ, ਤਾਂ ਲੇਖਕ ਨੇ ਤਿੰਨ ਦਿਨ ਰੋਟੀ ਨਾ ਖਾਧੀ, ਫਿਰ ਜਦੋਂ ਉਸਨੇ ਗੱਗੂ ਦੇ ਨੱਥ ਪਾਉਣ ਦੀ ਦੁਖਦਾਇਕ ਘਟਨਾ ਸੁਣੀ, ਤਾਂ ਉਹ ਬੇਚੈਨ ਹੋਇਆ ਤੁਰੰਤ ਉਸ ਦੇ ਕੋਲ ਪਹੁੰਚਾ। ਫਿਰ ਜਦੋਂ ਉਸਨੇ ਦੇਖਿਆ ਕਿ ਦਲੀਪਾ ਉਸਨੂੰ ਰੇੜੀ ਅੱਗੇ ਜੋੜ ਕੇ ਸੋਟੀਆਂ ਮਾਰ ਰਿਹਾ ਹੈ, ਤਾਂ ਉਸ ਨੇ ਉਸ ਦਾ ਬੜਾ ਵਿਰੋਧ ਕੀਤਾ ਇਸ ਸਮੇਂ ਗੱਗ ਦਲੀਪੇ ਦੀਆਂ ਸੋਟੀਆਂ ਨਾਲ ਵੀ ਨਾ ਤੁਰਿਆ, ਪਰ ਲੇਖਕ ਦੇ ਕਹਿਣ ਨਾਲ ਹੀ ਉਹ ਉਸਦੇ ਘਰ ਵਲ ਤੁਰ ਪਿਆ।
ਇਨ੍ਹਾਂ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਲੇਖਕ ਤੇ ਗੱਗੂ ਦਾ ਆਪਸ ਵਿਚ ਬਹੁਤ ਪਿਆਰ ਸੀ।
(ਸ) ਨੱਥ ਨਾਲ ਗੱਗੂ ਦੇ ਨੱਕ ਦਾ ਕੀ ਹਾਲ ਹੋਇਆ ?
ਉੱਤਰ :
ਨੱਥ ਨਾਲ ਗੱਗੂ ਦਾ ਬਹੁਤ ਬੁਰਾ ਹਾਲ ਹੋਇਆ। ਉਹ ਪੀੜ ਕਰਕੇ ਨਾ ਲੇਖਕ ਨੂੰ ਦੇਖ ਕੇ ਅੜਿੱਗ ਸਕਿਆ ਤੇ ਨਾ ਹੀ ਉਸ ਦਾ ਹੱਥ ਚੱਟ ਸਕਿਆ। ਉਹ ਬੜਾ ਮਾੜਾ ਜਿਹਾ ਹੋਇਆ ਲਗਦਾ ਸੀ।
(ਹ) ਲੇਖਕ ਦਲੀਪੇ ਕੋਲੋਂ ਗੱਗੂ ਨੂੰ ਕਿਸ ਤਰ੍ਹਾਂ ਲੈ ਆਇਆ ?
ਉੱਤਰ :
ਜਦੋਂ ਲੇਖਕ ਗੱਗੂ ਦੇ ਕੋਲ ਖੜ੍ਹਾ ਸੀ ਤੇ ਦਲੀਪਾ ਉਸਦੇ ਸੋਟੀਆਂ ਮਾਰ ਕੇ ਉਸਨੂੰ ਤੋਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਸੀ, ਤਾਂ ਲੇਖਕ ਨੇ ਕਿਹਾ ਕਿ ਉਹ ਉਸ ਦੇ ਕਹੇ ਨਹੀਂ ਤੁਰੇਗਾ, ਸਗੋਂ ਉਸ (ਲੇਖਕ ਦੇ ਕਹੇ ਹੀ ਤੁਰੇਗਾ। ਇਹ ਆਖ ਕੇ ਉਸਨੇ ਗੱਗੁ ਦੇ ਕੰਨ ਵਿਚ ਉਸਨੂੰ ਘਰ ਚਲਣ ਲਈ ਕਿਹਾ। ਇਹ ਸੁਣਦਿਆਂ ਹੀ ਉਹ ਰੇੜੀ ਸਮੇਤ ਲੇਖਕ ਦੇ ਘਰ ਵਲ ਚਲ ਪਿਆ। ਇਹ ਦੇਖ ਕੇ ਦਲੀਪਾ ਛਾਲ ਮਾਰ ਕੇ ਉੱਤਰ ਗਿਆ ਤੇ ਗੱਗੂ ਲੇਖਕ ਨਾਲ ਉਸ ਦੇ ਘਰ ਵਲ ਚਲ ਪਿਆ। ਇਸ ਤਰ੍ਹਾਂ ਲੇਖਕ ਦਲੀਪੇ ਕੋਲੋਂ ਗੱਗੂ ਨੂੰ ਲੈ ਆਇਆ।
(ਕ) ਰੇੜ੍ਹੀ ਅੱਗੇ ਜੁੜੇ ਗੱਗੂ ਦੀ ਹਾਲਤ ਬਿਆਨ ਕਰੋ।
2. ਔਖੇ ਸ਼ਬਦਾਂ ਦੇ ਅਰਥ :
- ਮੀਣੀ : ਉਹ ਗਾਂ ਜਾਂ ਮੱਝ ਜਿਸ ਦੇ ਸਿੰਗ ਹੇਠਾਂ ਨੂੰ ਮੁੜੇ ਹੋਏ ਹੋਣ।
- ਪੰਜ-ਕਲਿਆਣਾ : ਉਹ ਮੱਝ ਜਿਸ ਦੇ ਚਾਰੇ ਖੁਰ ਚਿੱਟੇ ਹੋਣ ਅਤੇ ਮੱਥੇ ਵਿੱਚ ਚਿੱਟਾ ਫੁੱਲ ਹੋਵੇ।
- ਗਪਲ-ਪਲ : ਗਟ-ਗਟ ਕਰ ਕੇ ਪੀ ਜਾਣਾ।
- ਅੜਿਗਦਾ : ਉੱਚੀ ਅਵਾਜ਼ ਨਾਲ ਬੋਲਣਾ।
- ਆੜੀ : ਮਿੱਤਰ, ਦੋਸਤ।
3. ਵਾਕਾਂ ਵਿੱਚ ਵਰਤੋ :
ਪੈਰਾਂ ਹੇਠ ਅੱਗ ਮਚਾਉਣੀ, ਸਾਂਝ, ਮਹਿਸੂਸ, ਦੁੱਡ, ਆੜੀ, ਅੱਚਵੀ ਲੱਗਣੀ, ਸੂਟ ਵੱਟਣੀ।
ਉੱਤਰ :
- ਪੈਰਾਂ ਹੇਠ ਅੱਗ ਮਚਾ ਦੇਣੀ (ਕਾਹਲੀ ਪਾ ਦੇਣੀ) – ਜੀਤੀ ਨੇ ਨਵਾਂ ਸੂਟ ਲੈਣ ਲਈ ਮਾਂ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ।
- ਬੱਗਾ (ਚਿੱਟਾ) – ਬਗਲੇ ਦਾ ਰੰਗ ਬੱਗਾ ਹੁੰਦਾ ਹੈ।
- ਮਮਤਾ (ਮਾਂ ਦਾ ਪਿਆਰ – ਮੱਝ ਕੱਟੇ ਨੂੰ ਪਿਆਰ ਨਾਲ ਚੱਟ ਕੇ ਮਮਤਾ ਵਿਖਾ ਰਹੀ ਸੀ।
- ਸਾਂਝ ਭਿਆਲੀ – ਮੇਰੀ ਇਸ ਕਾਰਖ਼ਾਨੇ ਵਿਚ ਸਾਂਝ ਹੈ।
- ਮਹਿਸੂਸ (ਅਨੁਭਵ – ਕੰਡਾ ਚੁੱਭੇਗਾ, ਤਾਂ ਦੁੱਖ ਮਹਿਸੂਸ ਹੋਵੇਗਾ ਹੀ।
- ਫੁੱਡ (ਸਿਰ) – ਗੱਗੂ ਲੇਖਕ ਨੂੰ ਪੋਲੀਆਂ – ਪੋਲੀਆਂ ਚੁੱਡਾਂ ਮਾਰ ਕੇ ਲਾਡ ਕਰਦਾ।
- ਆੜੀ ਖੇਡ ਦਾ ਸਾਥੀ) – ਅਸੀਂ ਸਾਰੇ ਆੜੀ ਖਿੱਦੋ ਖੂੰਡੀ ਖੇਡ ਰਹੇ ਸਾਂ।
- ਅੱਚਵੀ ਲੱਗਣਾ (ਬੇਚੈਨੀ ਹੋਣੀ – ਗੱਗੂ ਨੂੰ ਘਰ ਨਾ ਦੇਖ ਕੇ ਲੇਖਕ ਨੂੰ ਇਹ ਜਾਣਨ ਦੀ ਅਚਵੀ ਲੱਗ ਗਈ ਕਿ ਉਹ ਕਿੱਥੇ ਹੈ।
- ਭਰੇ ਪੀਤੇ ਗੱਸੇ ਭਰੇ) – ਪੰਚਾਇਤ ਵਿਚ ਬੇਇੱਜ਼ਤੀ ਹੋਣ ਮਗਰੋਂ ਦੋਵੇਂ ਭਰਾ ਭਰੇ – ਪੀਤੇ ਘਰ ਆ ਗਏ।
- ਸ਼ੂਟ ਵੱਟਣੀ (ਤੇਜ਼ ਦੌੜਨਾ) – ਜਦੋਂ ਇਕ ਦਮ ਮੀਂਹ ਸ਼ੁਰੂ ਹੋ ਗਿਆ, ਤਾਂ ਮੈਂ ਸ਼ੂਟ ਵੱਟ ਕੇ ਥੋੜ੍ਹੀ ਦੂਰ ਇਕ ਬਰਾਂਡੇ ਵਿਚ ਜਾ ਕੇ ਖੜ੍ਹਾ ਹੋ ਗਿਆ।
4. ਪੜ੍ਹੋ ਤੇ ਅਮਲ ਕਰੋ:
ਵਿਆਕਰਨ : ਸਮਾਸ ਸ਼ਬਦ :
ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਬਣੇ ਸ਼ਬਦ ਨੂੰ ਸਮਾਸ ਕਹਿੰਦੇ ਹਨ।
ਇਸ ਪਾਠ ਵਿੱਚ ਆਏ ਸਮਾਸੀ ਸ਼ਬਦ ਚੁਣ ਕੇ ਕਾਪੀ ਵਿੱਚ ਲਿਖੋ।
ਜਿਵੇਂ : ਰੇ-ਸਵੇਰੇ, ਮਿੰਨਤ-ਤਰਲਾ, ਆਨੇ-ਬਹਾਨੇ, ਭਰੇ-ਪੀਤੇ।
PSEB 8th Class Punjabi Guide ਗੱਗੂ Important Questions and Answers
ਪ੍ਰਸ਼ਨ –
“ਗੱਗੂ’ ਪਾਠ ਦਾ ਸਾਰ ਲਿਖੋ !
ਉੱਤਰ :
ਸਕੂਲੋਂ ਆ ਕੇ ਚਾਹ ਪੀਂਦਿਆਂ ਕਹਾਣੀਕਾਰ ਨੂੰ ਆਪਣੀ ਮਾਂ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਮੀਣੀ ਮੱਝ ਸੂ ਪਈ ਹੈ ਤੇ ਉਸ ਨੇ ਪੰਜ ਕਲਿਆਣਾ ਕੱਟਾ ਦਿੱਤਾ ਹੈ। ਕਹਾਣੀਕਾਰ ਚਾਹ ਛੱਡ ਕੇ ਮੱਝ ਦੀ ਖੁਰਲੀ ਕੋਲ ਗਿਆ ਤੇ ਉਸ ਨੂੰ ਕੱਟਾ ਬਹੁਤ ਹੀ ਸੋਹਣਾ ਲੱਗਾ, ਜਿਸ ਦਾ ਰੰਗ ਕਾਲਾ ਸੀ, ਪਰ ਖੁਰਾਂ ਕੋਲੋਂ, ਲੱਤਾਂ ਤੇ ਪੂਛ ਦਾ ਕੁੱਝ ਹਿੱਸਾ ਚਿੱਟਾ ਸੀ ਤੇ ਮੱਥੇ ਉੱਪਰ ਚਿੱਟਾ ਫੁੱਲ ਸੀ। ਮੱਝ ਕੱਟੇ ਨੂੰ ਜੀਭ ਨਾਲ ਚੱਟ – ਚੱਟ ਕੇ ਪਿਆਰ ਕਰ ਰਹੀ ਸੀ। ਕਹਾਣੀਕਾਰ ਦੀ ਮਾਂ ਨੇ ਉਸ ਨੂੰ ਡੰਡਾ ਫੜ ਕੇ ਕੱਟੇ ਦੇ ਕੂਲੇ ਖੁਰਾਂ ਦੀ ਕਾਂ – ਕੁੱਤੇ ਤੋਂ ਰਾਖੀ ਕਰਨ ਲਈ ਕਿਹਾ।
ਕਹਾਣੀਕਾਰ ਨੇ ਕੱਟੇ ਦਾ ਨਾਂ ਗੱਗੂ ਰੱਖਿਆ ਤੇ ਫਿਰ ਘਰ ਵਿਚ ਸਾਰੇ ਉਸ ਨੂੰ ਗੱਗੂ ਹੀ ਸੱਦਣ ਲੱਗ ਪਏ। ਗੱਗੂ ਦੇ ਵੱਡਾ ਹੋਣ ਨਾਲ ਹੋਰਨਾਂ ਦਾ ਤਾਂ ਉਸ ਨਾਲ ਪਿਆਰ ਘੱਟ ਗਿਆ, ਪਰ ਕਹਾਣੀਕਾਰ ਦਾ ਪਿਆਰ ਉਸੇ ਤਰ੍ਹਾਂ ਹੀ ਰਿਹਾ ਹੁਣ ਉਹ ਵੀ ਕਹਾਣੀਕਾਰ ਦੇ ਪਿਆਰ ਨੂੰ ਮਹਿਸੂਸ ਕਰਨ ਲੱਗ ਪਿਆ। ਜਦੋਂ ਉਹ ਉਸ ਦੇ ਸਿਰ ਉੱਤੇ ਹੱਥ ਫੇਰਦਾ, ਤਾਂ ਉਹ ਉਸ ਦਾ ਹੱਥ ਚੱਟਣ ਲੱਗ ਪੈਂਦਾ ਤੇ ਜਦੋਂ ਉਹ ਉਸਦੇ ਨੇੜਿਓਂ ਲੰਘਦਾ, ਤਾਂ ਉਹ ਜ਼ਰੂਰ ਅੜਿਗਦਾ।
ਇਕ ਵਾਰੀ ਉਸ ਨੂੰ ਗੱਗੂ ਕੁੱਝ ਕਮਜ਼ੋਰ ਜਾਪਿਆ ਤੇ ਮਾਂ ਨੇ ਉਸ ਨੂੰ ਦੱਸਿਆ ਕਿ ਹੁਣ ਉਹ ਵੱਡਾ ਹੋ ਗਿਆ ਹੈ। ਇਸ ਕਰਕੇ ਉਸਨੇ ਹੌਲੀ – ਹੌਲੀ ਉਸਦਾ ਦੁੱਧ ਛੁਡਾ ਦਿੱਤਾ ਹੈ। ਕਹਾਣੀਕਾਰ ਨੂੰ ਇਹ ਗੱਲ ਚੰਗੀ ਨਾ ਲੱਗੀ।ਉਹ ਕਈ ਵਾਰੀ ਮੂਨੇਰੇ ਗੱਗੂ ਨੂੰ ਕਿੱਲੇ ਨਾਲੋਂ ਖੋਲ੍ਹ ਕੇ ਉਸ ਨੂੰ ਉਸ ਦੀ ਮਾਂ ਦਾ ਦੁੱਧ ਚੁੰਘਾ ਦਿੰਦਾ ਤੇ ਉਸ ਦੀ ਇਸ ਸ਼ਰਾਰਤ ਦਾ ਕਿਸੇ ਨੂੰ ਵੀ ਪਤਾ ਨਾ ਲੱਗਦਾ। ਗੱਗ ਹੋਰ ਵੱਡਾ ਹੋ ਗਿਆ ਤੇ ਕਹਾਣੀਕਾਰ ਆਪਣੇ ਹੱਥ ਵਿਚ ਫੜੀ ਰੋਟੀ ਦਿਖਾ ਕੇ ਉਸ ਨੂੰ ਅਵਾਜ਼ ਮਾਰਦਾ ਤੇ ਉਹ ਭੱਜਾ ਆਉਂਦਾ।
ਜਦੋਂ ਕਹਾਣੀਕਾਰ ਉਸਦੇ ਮੂੰਹ ਵਿਚ ਗੁੜ ਦੀਆਂ ਰੋੜੀਆਂ ਪਾਉਂਦਾ, ਤਾਂ ਉਹ ਗੁੜ ਖਾ ਕੇ ਉਸਦੀ ਉਂਗਲੀ ਚੱਟਣ ਲੱਗ ਪੈਂਦਾ। ਕਈ ਵਾਰੀ ਉਹ ਕਹਾਣੀਕਾਰ ਦੁਆਰਾ ਆਪਣੇ ਉੱਚੇ ਹੱਥ ਵਿਚ ਫੜੀ ਰੋਟੀ ਨੂੰ ਖਾਣ ਲਈ ਉਸਨੂੰ ਪੌਡੇ ਲਾਉਣ ਦੀ ਕੋਸ਼ਿਸ਼ ਕਰਦਾ। ਜਦੋਂ ਰੋਟੀ ਖੁਆ ਕੇ ਕਹਾਣੀਕਾਰ ਉਸਨੂੰ ਆਪਣੇ ਕਿੱਲੇ ਉੱਤੇ ਜਾਣ ਲਈ ਕਹਿੰਦਾ, ਤਾਂ ਉਹ ਉੱਥੇ ਚਲਾ ਜਾਂਦਾ। ਕਈ ਵਾਰੀ ਉਹ ਭੱਜ ਕੇ ਕਹਾਣੀਕਾਰ ਤੋਂ ਰੋਟੀ ਲੈਣ ਲਈ ਉਸਦੇ ਮਗਰ ਦੌੜਦਾ।
ਕਹਾਣੀਕਾਰ ਨੇ ਆਪਣੇ ਘਰ ਦੀਆਂ ਕੰਧਾਂ ਉੱਤੇ ਕੋਲੇ ਨਾਲ ਗੱਗੂ ਦਾ ਨਾਂ ਲਿਖ ਦਿੱਤਾ ਸੀ। ਇਕ ਵਾਰੀ ਉਸ ਦੀ ਕਾਪੀ ਵਿੱਚੋਂ ਗੱਗੁ ਲਿਖਿਆ ਪੜ੍ਹ ਕੇ ਮਾਸਟਰ ਜੀ ਨੇ ਉਸ ਬਾਰੇ ਪੁੱਛਿਆ ਤੇ ਕਹਾਣੀਕਾਰ ਨੇ ਕਿਹਾ ਸੀ ਕਿ ਇਹ ਉਸ ਦਾ ਆੜੀ ਹੈ।
ਗੱਗੂ ਹੁਣ ਵੱਡਾ ਹੋ ਗਿਆ ਸੀ। ਜਦੋਂ ਵੀ ਕਹਾਣੀਕਾਰ ਸਕੂਲੋਂ ਆਉਂਦਾ, ਤਾਂ ਉਹ ਉਸਨੂੰ ਦੇਖ ਕੇ ਇਕ ਵਾਰ ਜ਼ਰੂਰ ਅੜਿਗਦਾ ਕਹਾਣੀਕਾਰ ਵੀ ਬਸਤਾ ਰੱਖ ਕੇ ਉਸ ਨਾਲ ਪਿਆਰ ਕਰਦਾ।
ਇਕ ਦਿਨ ਕਹਾਣੀਕਾਰ ਸਕੂਲੋਂ ਪਰਤਿਆ, ਤਾਂ ਉਸਨੂੰ ਗੱਗੂ ਦਾ ਅੜਿੱਗਣਾ ਸੁਣਾਈ ਨਾ ਦਿੱਤਾ। ਉਸਨੇ ਅਵਾਜ਼ਾਂ ਮਾਰੀਆਂ, ਪਰ ਉਸਨੇ ਕੋਈ ਉੱਤਰ ਨਾ ਦਿੱਤਾ ਅਸਲ ਵਿਚ ਗੱਗੂ ਘਰ ਵਿਚ ਹੈ ਹੀ ਨਹੀਂ ਸੀ। ਪੁੱਛਣ ਤੇ ਕਹਾਣੀਕਾਰ ਦੀ ਮਾਂ ਨੇ ਪਹਿਲਾਂ ਤਾਂ ਆਨੇ – ਬਹਾਨੇ ਕੀਤੇ, ਪਰ ਫਿਰ ਦੱਸਿਆ ਕਿ ਗੱਗ ਨੂੰ ਉਸ ਦੇ ਬਾਪੂ ਨੇ ਵੇਚ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਸੀ। ਕਹਾਣੀਕਾਰ ਰੋਂਦਾ ਰਿਹਾ ਤੇ ਤਿੰਨ ਦਿਨ ਉਸ ਨੇ ਰੋਟੀ ਨਾ ਖਾਧੀ।
ਅਖੀਰ ਮਾਂ ਨੇ ਮਿੰਨਤ – ਤਰਲਾ ਕਰ ਕੇ ਤੇ ਗੱਗੂ ਨੂੰ ਵਾਪਸ ਲਿਆਉਣ ਦਾ ਬਹਾਨਾ ਲਾ ਕੇ ਉਸਨੂੰ ਰੋਟੀ ਖਵਾਈ। ਬਾਪੂ ਨੇ ਕਿਹਾ ਕਿ ਵੇਚੀ ਹੋਈ ਚੀਜ਼ ਵਾਪਸ ਨਹੀਂ ਲਿਆਂਦੀ ਜਾਂਦੀ। ਕਈ ਦਿਨਾਂ ਮਗਰੋਂ ਕਹਾਣੀਕਾਰ ਨੂੰ ਆਪਣੇ ਜਮਾਤੀ ਪਾਲੇ ਤੋਂ ਪਤਾ ਲੱਗਾ ਕਿ ਗੱਗੂ ਉਨ੍ਹਾਂ ਦੇ ਪਿੰਡ ਦੇ ਦਲੀਪੇ ਕੋਲ ਹੀ ਵੇਚਿਆ ਗਿਆ ਹੈ ਤੇ ਉਸਨੇ ਉਸਨੂੰ ਕਿੱਕਰ ਨਾਲ ਨੂੜ ਕੇ ਉਸਦੇ ਨੱਕ ਵਿਚੋਂ ਸੁਆ ਲੰਘਾ ਕੇ ਉਸ ਨੂੰ ਰੱਸੀ ਦੀ ਨੱਥ ਪਾਈ ਹੈ। ਪਾਲੇ ਨੇ ਦੱਸਿਆ ਕਿ ਇਸ ਸਮੇਂ ਗੱਗੂ ਬਹੁਤ ਤੜਫਿਆ ਤੇ ਅੜਿੱਗਿਆ।
ਪਾਲੇ ਦੀ ਗੱਲ ਸੁਣਦਿਆਂ ਹੀ ਕਹਾਣੀਕਾਰ ਨੰਗੇ ਪੈਰੀਂ ਦਲੀਪੇ ਦੇ ਘਰ ਵਲ ਦੌੜਿਆ। ਉਸ ਦੀ ਮਾਂ ਵੀ ਮਗਰੇ ਗਈ। ਦਲੀਪੇ ਦੇ ਵਾੜੇ ਵਿਚ ਜਾ ਕੇ ਉਸਨੇ ਦੇਖਿਆ ਕਿ ਗੱਗੂ ਉਸ ਦੇ ਵਾੜੇ ਵਿਚ ਗੋਹੇ ਨਾਲ ਲਿੱਬੜਿਆ ਉਦਾਸ ਖੜ੍ਹਾ ਸੀ ! ਕਹਾਣੀਕਾਰ ਉਸ ਦੇ ਗਲ ਨਾਲ ਚਿੰਬੜ ਗਿਆ, ਪਰ ਨੱਕ ਦੇ ਬੁਰੇ ਹਾਲ ਕਾਰਨ ਨਾ ਉਹ ਅੜਿੱਗ ਸਕਿਆ ਤੇ ਨਾ ਹੀ ਉਸਦਾ ਹੱਥ ਚੱਟ ਸਕਿਆ। ਕਹਾਣੀਕਾਰ ਦੀ ਮਾਂ ਵੀ ਉੱਥੇ ਪਹੁੰਚ ਚੁੱਕੀ ਸੀ। ਕਹਾਣੀਕਾਰ ਨੇ ਉਸਨੂੰ ਕਿਹਾ ਕਿ ਉਹ ਗੱਗੂ ਨੂੰ ਘਰ ਲਿਜਾਣਾ ਚਾਹੁੰਦਾ ਹੈ, ਪਰ ਉਹ ਉਸ ਨੂੰ ਮਿੱਠੀਆਂ – ਮਿੱਠੀਆਂ ਗੱਲਾਂ ਵਿਚ ਲਾ ਕੇ ਘਰ ਲੈ ਆਈ ! ਅਗਲੇ ਦਿਨ ਕਹਾਣੀਕਾਰ ਨੇ ਦੇਖਿਆ ਕਿ ਦਲੀਪਾ ਗੱਗੂ ਨੂੰ ਰੇੜੀ ਅੱਗੇ ਜੋੜ ਕੇ ਪੱਠੇ ਲੱਦੀ ਲਿਜਾ ਰਿਹਾ ਸੀ।
ਗੱਗੁ ਮਸਾਂ ਤੁਰ ਰਿਹਾ ਸੀ ਤੇ ਦਲੀਪਾ ਉਸਨੂੰ ਜ਼ੋਰ ਨਾਲ ਸੋਟੀਆਂ ਮਾਰ ਰਿਹਾ ਸੀ। ਗੱਗੂ ਕਹਾਣੀਕਾਰ ਦੇ ਨੇੜੇ ਆਇਆ, ਤਾਂ ਉਸਨੇ ਉਸ ਦੇ ਪਿੰਡੇ ਉੱਪਰ ਲਾਸਾਂ ਦੇਖੀਆਂ। ਕਹਾਣੀਕਾਰ ਦੇ ਕੋਲ ਆ ਕੇ ਗੱਗੂ ਜ਼ੋਰ ਨਾਲ ਅੜਿੱਗਿਆ ਤੇ ਖੜਾ ਹੋ ਗਿਆ। ਕਹਾਣੀਕਾਰ ਨੇ ਦਲੀਪੇ ਹੱਥੋਂ ਸੋਟੀ ਖੋਹ ਲਈ ਤੇ ਉਸਨੂੰ ਪੁੱਛਣ ਲੱਗਾ ਕਿ ਉਹ ਉਸ ਨੂੰ ਕਿਉਂ ਕੁੱਟ ਰਿਹਾ ਹੈ ਤੇ ਨਾਲੇ ਉਸ ਦਾ ਨੱਕ ਪਾੜ ਕੇ ਨੱਥ ਕਿਉਂ ਪਾਈ ਹੈ। ਦਲੀਪੇ ਨੇ ਕਹਾਣੀਕਾਰ ਦੀ ਕਿਸੇ ਗੱਲ ਦਾ ਉੱਤਰ ਨਾ ਦਿੱਤਾ। ਕਹਾਣੀਕਾਰ ਨੇ ਕਿਹਾ ਕਿ ਉਹ ਵੱਡਾ ਹੋ ਕੇ ਉਸਦੇ ਪੈਸੇ ਦੇ ਦੇਵੇਗਾ, ਉਹ ਉਸ ਦਾ ਗੱਗੂ ਉਸਨੂੰ ਵਾਪਸ ਦੇ ਦੇਵੇ, ਪਰ ਦਲੀਪਾ ਕੁੱਝ ਨਾ ਬੋਲਿਆ।
ਦਲੀਪੇ ਨੇ ਉਸ ਦੇ ਹੱਥੋਂ ਸੋਟੀ ਖੋਹ ਕੇ ਇੱਕ ਦੋ ਸੋਟੀਆਂ ਮਾਰ ਕੇ ਗੱਗੂ ਨੂੰ ਤੋਰਨਾ ਚਾਹਿਆ, ਪਰ ਉਸਨੇ ਇਕ ਪੈਰ ਵੀ ਅੱਗੇ ਨਾ ਪੁੱਟਿਆ ਕਹਾਣੀਕਾਰ ਨੇ ਕਿਹਾ ਕਿ ਉਹ ਗੱਗੂ ਨੂੰ ਨਾ ਮਾਰੇ ਕਿਉਂਕਿ ਉਹ ਉਸ ਦਾ ਆੜੀ ਹੈ। ਦਲੀਪੇ ਨੂੰ ਇਹ ਗੱਲ ਫ਼ਜ਼ੂਲ ਜਾਪੀ। ਉਸ ਨੇ ਇਕ ਸੋਟੀ ਹੋਰ ਮਾਰ ਕੇ ਉਸਨੂੰ ਤੋਰਨਾ ਚਾਹਿਆ, ਪਰ ਉਹ ਨਾ ਤੁਰਿਆ ਤੇ ਉਸ ਦਾ ਧਿਆਨ ਕਹਾਣੀਕਾਰ ਵਿਚ ਸੀ।
ਕਹਾਣੀਕਾਰ ਨੇ ਕਿਹਾ ਕਿ ਉਹ ਉਸਦੇ ਆਖੇ ਨਹੀਂ ਤੁਰੇਗਾ, ਪਰ ਜੇ ਉਹ (ਕਹਾਣੀਕਾਰ) ਕਹੇਗਾ, ਤਾਂ ਉਹ ਤੁਰ ਪਵੇਗਾ ਉਸ ਨੇ ਬਸਤੇ ਵਿਚੋਂ ਰੋਟੀ ਕੱਢ ਕੇ ਗੱਗੂ ਨੂੰ ਖਵਾਈ ਤੇ ਉਸ ਨੇ ਉਸਦਾ ਹੱਥ ਚੱਟਿਆ। ਕਹਾਣੀਕਾਰ ਨੇ ਉਸ ਦੇ ਪਿੰਡੇ ਉੱਤੇ ਹੱਥ ਫੇਰ ਕੇ ਉਸਨੂੰ ਘਰ ਚਲਣ ਲਈ ਕਿਹਾ। ਗੱਗੂ ਇਕ ਦਮ ਰੇੜੀ ਸਮੇਤ ਤੇਜ਼ੀ ਨਾਲ ਉਸ ਦੇ ਘਰ ਦੇ ਰਸਤੇ ਪੈ ਗਿਆ। ਦਲੀਪਾ ਛਾਲ ਮਾਰ ਕੇ ਰੇੜੀ ਤੋਂ ਉੱਤਰ ਗਿਆ। ਹੁਣ ਕਹਾਣੀਕਾਰ ਤੇ ਗੱਗੂ ਘਰ ਨੂੰ ਜਾ ਰਹੇ ਸਨ।
1. ਵਾਰਤਕ – ਟੁਕੜੀ/ਪੈਰੇ ਦਾ ਬੋਧ
1. ਮੈਂ ਆਪਣੇ ਸਕੂਲੋਂ ਆਉਂਦਿਆਂ ਬਸਤਾ ਕੰਧੋਲੀ ‘ਤੇ ਰੱਖ ਕੇ ਚਾਹ ਪੀਣ ਲਈ ਮਾਂ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ। ਮਾਂ ਨੇ ਝੱਟ – ਪੱਟ ਪਿੱਤਲ ਦੇ ਗਲਾਸ ਵਿਚ ਚਾਹ ਪਾ ਕੇ ਫੜਾਉਂਦਿਆਂ ਕਿਹਾ, ‘‘ਭਲਕੇ ਤਾਂ ਮੈਂ ਆਪਣੇ ਪੁੱਤਰ ਨੂੰ ਬਾਹਲੀ ਖਾਣ ਨੂੰ ਦੇਵਾਂਗੀ। ‘‘ਬਾਹਲੀ !” ਮੈਂ ਹੈਰਾਨੀ ਨਾਲ ਪੁੱਛਿਆ। “ਹਾਂ, ਬਾਹਲੀ, ਅੱਜ ਦੁਪਹਿਰੇ ਆਪਣੀ ਮੀਣੀ ਮੱਝ ਸੂ ਪਈ ਹੈ, ਬਹੁਤ ਸੋਹਣਾ ਪੰਜ – ਕਲਿਆਣਾ ਕੱਟਾ ਦਿੱਤਾ ਐ।” ਇਹ ਸੁਣ ਕੇ ਮੈਂ ਅੱਧੀ ਚਾਹ ਗਲਾਸ ਵਿਚ ਹੀ ਛੱਡ ਕੇ ਮੀਣੀ ਮੱਝ ਦੀ ਖੁਰਲੀ ਵਲ ਨੂੰ ਭੱਜ ਗਿਆ।
ਖੁਰਲੀ ਦੇ ਮੁੱਢ ’ਚ ਮੱਝ ਮੂਹਰੇ ਬਹੁਤ ਸੋਹਣਾ, ਸ਼ਾਹ – ਕਾਲਾ ਕੱਟਾ ਪਿਆ ਸੀ। ਪਿਆਰਾ – ਪਿਆਰਾ ਤੇ ਭੋਲੂ ਜਿਹਾ ! ਉਸ ਦਾ ਬੱਲਾ ਮੱਥਾ (ਚਿੱਟੇ ਫੁੱਲ ਵਾਲਾ) ਮੈਨੂੰ ਗੋਰਾ – ਗੋਰਾ ਲੱਗਿਆ। ਚਾਰੇ ਖੁਰ ਹੇਠਾਂ ਇੱਕ – ਇੱਕ ਗਿੱਠ ਚਿੱਟੇ ਜਿਵੇਂ ਚਹੁੰਆਂ ਨੂੰ ਮਿਣ ਕੇ ਚਿੱਟਾ ਰੰਗ ਕੀਤਾ ਹੋਵੇ ਪੁਛ ਦਾ ਪਿਛਲਾ ਹਿੱਸਾ ਵੀ ਥੋੜ੍ਹਾ ਜਿਹਾ ਬੱਗਾ ਸੀ। ਮੱਝ, ਕੱਟੇ ਨੂੰ ਪਿਆਰ ਨਾਲ ਚੱਟ ਕੇ ਮਮਤਾ ਵੀ ਵਿਖਾ ਰਹੀ ਸੀ ਤੇ ਉਸ ਦੇ ਮਿੱਟੀ ਨਾਲ ਲਿੱਬੜੇ ਪਿੰਡੇ ਨੂੰ ਜੀਭ ਨਾਲ ਸਾਫ਼ ਵੀ ਕਰ ਰਹੀ ਸੀ। ਉਹ ਕਦੇ ਕੱਟੇ ਦੀਆਂ ਅੱਖਾਂ ਚੱਟਦੀ, ਕਦੇ ਮੱਥਾ ਚੱਟਦੀ, ਕਦੇ ਕੰਨ ਚੱਟਦੀ, ਕਦੇ ‘ਪੁੱਚ – ਪੁੱਚ’ ਕਰ ਕੇ ਉਹਦੇ ਸਾਰੇ ਪਿੰਡੇ ‘ਤੇ ਹੀ ਜੀਭ ਫੇਰ ਦਿੰਦੀ। ਪਹਿਲੀ – ਨਜ਼ਰੇ ਹੀ ਮੈਨੂੰ ਕੱਟੇ ਨਾਲ ਪਿਆਰ ਜਿਹਾ ਹੋ ਗਿਆ।
ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਉੱਤਰ ਚੁਣੋ :
ਪ੍ਰਸ਼ਨ 1.
ਇਹ ਵਾਰਤਾ ਕਿਹੜੇ ਪਾਠ ਵਿਚੋਂ ਲਈ ਗਈ ਹੈ ?
(ਉ) ਛੱਲੀਆਂ ਦੇ ਰਾਖੇ
(ਅ) ਹਰਿਆਵਲ ਦੇ ਬੀਜ
(ਈ) ਗੱਗੂ
(ਸ) ਭੂਆ।
ਉੱਤਰ :
(ਈ) ਗੱਗੂ।
ਪ੍ਰਸ਼ਨ 2.
ਜਿਸ ਪਾਠ ਵਿਚੋਂ ਇਹ ਪੈਰਾ ਲਿਆ ਗਿਆ ਹੈ ? ਉਸਦੇ ਲੇਖਕ ਦਾ ਕੀ ਨਾਂ ਹੈ ?
(ਉ) ਬਲਵੰਤ ਗਾਰਗੀ
(ਅ) ਸੁਖਦੇਵ ਮਾਦਪੁਰੀ
(ਈ) ਪਿਆਰਾ ਸਿੰਘ ਪਦਮਸ
(ਸ) ਕੋਮਲ ਸਿੰਘ
ਉੱਤਰ :
(ਸ) ਕੋਮਲ ਸਿੰਘ।
ਪ੍ਰਸ਼ਨ 3.
ਲੇਖਕ ਕਿੱਥੋਂ ਆਇਆ ਸੀ ?
(ਉ) ਘਰੋਂ
(ਅ) ਸਕੂਲੋਂ
(ਈ) ਵੱਢਿਓ
(ਸ) ਗੁਰਦੁਆਰਿਓ।
ਉੱਤਰ :
(ਅ) ਸਕੂਲੋਂ।
ਪ੍ਰਸ਼ਨ 4,
“ਪੈਰਾਂ ਹੇਠ ਅੱਗ ਮਚਾ ਦਿੱਤੀ’ ਦਾ ਕੀ ਅਰਥ ਹੈ ?
(ਉ) ਅੱਗ ਬਾਲ ਦਿੱਤੀਆਂ
(ਅੱ) ਅੱਗ ਬੁਝਾ ਦਿੱਤੀ
(ਈ) ਬਹੁਤ ਕਾਹਲੀ ਪਾ ਦਿੱਤੀ
(ਸ) ਅੱਗ ਹੋਰ ਮਚਾ ਦਿੱਤੀ।
ਉੱਤਰ :
(ਈ) ਬਹੁਤ ਕਾਹਲੀ ਪਾ ਦਿੱਤੀ।
ਪ੍ਰਸ਼ਨ 5.
ਮਾਂ ਨੇ ਭਲਕੇ ਕੀ ਖੁਆਉਣ ਲਈ ਕਿਹਾ ?
(ੳ) ਖੀਰ।
(ਅ) ਹੋਬਲੂ
(ਈ) ਬਾਹਲੀ
(ਸ) ਖੋਆ।
ਉੱਤਰ :
(ਈ) ਬਾਹੁਲੀ।
ਪ੍ਰਸ਼ਨ 6.
ਮੱਝ ਨੇ ਕਿਹੋ ਜਿਹਾ ਕੱਟਾ ਦਿੱਤਾ ਸੀ ?
(ਉ) ਕਾਲਾ
(ਈ) ਚਿੱਟਾ
(ਸ) ਪੰਜ ਕਲਿਆਣਾ।
ਉੱਤਰ :
(ਸ) ਪੰਜ ਕਲਿਆਣਾ
ਪ੍ਰਸ਼ਨ 7.
ਕੱਟੇ ਦੇ ਮੱਥੇ ਉੱਤੇ ਕੀ ਸੀ ?
(ਉ) ਚਿੱਟਾ ਫੁੱਲ
(ਅ) ਕਾਲਾ ਫੁੱਲ
(ਈ) ਭੂਰਾ ਫੁੱਲ
(ਸ) ਪੀਲਾ ਫੁੱਲ।
ਉੱਤਰ :
(ਉ) ਚਿੱਟਾ ਫੁੱਲ।
ਪ੍ਰਸ਼ਨ 8.
ਕੱਟੇ ਦੇ ਖੁਰ ਕਿੰਨੇ ਕੁ ਚਿੱਟੇ ਸਨ ?
(ੳ) ਇੱਕ ਇੱਕ ਗਜ਼
(ਅ) ਇੱਕ ਇੱਕ ਫੁੱਟ
(ਇ) ਇੱਕ ਇੱਕ ਇੰਚ
(ਸ) ਇੱਕ ਇੱਕ ਗਿੱਠ।
ਉੱਤਰ :
(ਸ) ਇੱਕ ਇੱਕ ਗਿੱਠ।
ਪ੍ਰਸ਼ਨ 9.
ਮੱਝ ਕੱਟੇ ਨੂੰ ਕਿਸ ਤਰ੍ਹਾਂ ਮਮਤਾ ਦਿਖਾ ਰਹੀ ਸੀ ?
(ਉ) ਚੱਟ ਕੇ
(ਆ) ਦੇਖ – ਦੇਖ ਕੇ ਛੋਹ ਕੇ
(ਸ) ਦੁੱਧ ਚੁੰਘਾ ਕੇ।
ਉੱਤਰ :
(ਉ) ਚੱਟ ਕੇ।
ਪ੍ਰਸ਼ਨ 10.
ਕੱਟੇ ਨੂੰ ਚੱਟਦੀ ਮੱਝ ਕੋਲੋਂ ਕਿਸ ਤਰ੍ਹਾਂ ਦੀ ਆਵਾਜ਼ ਆ ਰਹੀ ਸੀ ?
(ੳ) ਪੁੱਚ – ਪੁੱਚ।
(ਅ) ਚੀਂ – ਚੀਂ
(ਈ) ਗੁੜੈ – ਗੁੜੈ
(ਸ) ਟੈਂ – ਟੈਂ।
ਉੱਤਰ :
(ੳ) ਪੁੱਚ – ਪੁੱਚ।
ਪ੍ਰਸ਼ਨ 11.
ਲੇਖਕ ਦਾ ਮੱਝ ਦੇ ਕੱਟੇ ਨਾਲ ਪਿਆਰ ਕਿਸ ਤਰ੍ਹਾਂ ਪਿਆ ?
(ਉ) ਹੌਲੀ – ਹੌਲੀ
(ਅ) ਪਹਿਲੀ ਨਜ਼ਰੇ ਹੀ
(ਈ) ਚੱਟ ਕੇ
(ਸ) ਹੱਥ ਲਾ ਕੇ।
ਉੱਤਰ :
(ਅ ਪਹਿਲੀ ਨਜ਼ਰੇ ਹੀ।
ਪ੍ਰਸ਼ਨ 12.
ਉਪਰੋਕਤ ਵਾਰਤਾ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਬਹੁਲੀ।
(ਆ) ਮਮਤਾ
(ਈ) ਰੰਗ
(ਸ) ਸਕੂਲੋਂ ਬਸਤਾ/ਕੰਧੋਲੀ/ਪੈਰਾਂ/ਅੱਗ/ਮਾਂ/ਗਲਾਸ/ਪੁੱਤਰ/ਮੱਝ/ਕੱਟਾ/ਖੁਰਲੀ/ ਮੁੱਢ/ਮੱਥਾ/ਫੁੱਲ/ਖੁਰ/ਰੰਗ/ਪੂਛਹਿੱਸਾ/ਪਿੰਡੇ/ਜੀਭ/ਅੱਖਾਂ/ਕੰਨ
ਉੱਤਰ :
(ਸ) ਸਕੂਲੋਂ/ਬਸਤਾ/ਕੰਧੋਲੀ/ਪੈਰਾਂ/ਅੱਗ/ਮਾਂ/ਗਲਾਸ/ਪੁੱਤਰ/ਮੱਝ/ਕੱਟਾ/ ਖੁਰਲੀ/ਮੁੱਢ/ਮੱਥਾ/ਫੁੱਲ/ਖੁਰ/ਰੰਗ/ਪੂਛਹਿੱਸਾ/ਪਿੰਡੇ/ਜੀਭ/ਅੱਖਾਂ/ਕੰਨ।
ਪ੍ਰਸ਼ਨ 13.
ਉਪਰੋਕਤ ਵਾਰਤਾ ਵਿਚ ਵਸਤੂਵਾਚਕ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਮਮਤਾ
(ਅ) ਮੱਝ
(ਈ) ਕੱਟਾ
(ਸ) ਚਾਹ/ਬਾਹੁਲੀ/ਪਿੱਤਲ/ਮਿੱਟੀ।
ਉੱਤਰ :
(ਸ) ਚਾਹ/ਬਹੁਲੀ/ਪਿੱਤਲ/ਮਿੱਟੀ।
ਪ੍ਰਸ਼ਨ 14.
ਉਪਰੋਕਤ ਵਾਰਤਾਂ ਵਿਚ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
ਉੱਤਰ :
ਮਮਤਾ/ਪਿਆਰ/ਨਜ਼ਰ।
ਪ੍ਰਸ਼ਨ 15.
ਉਪਰੋਕਤ ਵਾਰਤਾ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਮੈਂਆਪਣੀ/ਉਸ/ਮੈਨੂੰ/ਉਹ
(ਅ) ਮਾਂ
(ਈ) ਮੱਝ
(ਸ) ਪਿਆਰ।
ਉੱਤਰ :
(ੳ) ਮੈਂ/ਆਪਣੀ/ਉਸ/ਮੈਨੂੰ/ਉਹ।
ਪ੍ਰਸ਼ਨ 16.
ਉਪਰੋਕਤ ਵਾਰਤਾ ਵਿਚ ਗੁਣਵਾਚਕ ਵਿਸ਼ੇਸ਼ਣ ਦੀ ਠੀਕ ਉਦਾਹਰਨ ਕਿਹੜੀ ਹੈ ?
(ੳ) ਮਾਂ
(ਅ ਮੱਝ
(ਈ) ਪਿੱਤਲ
(ਸ) ਮੀਣੀ/ਬਹੁਤ ਸੋਹਣਾ ਪੰਜ ਕਲਿਆਣਾ/ਅੱਧੀ/ਸ਼ਾਹ ਕਾਲਾ/ਪਿਆਰਾ – ਪਿਆਰਾ ਭੋਲੂ ਜਿਹਾ/ਬੱਲਾ/ਚਿੱਟੇ/ਗੋਰਾ – ਗੋਰਾ/ਬੱਗਾ।
ਉੱਤਰ :
(ਸ) ਮੀਣੀ/ਬਹੁਤ ਸੋਹਣਾ ਪੰਜ ਕਲਿਆਣਾ/ਅੱਧੀ/ਸ਼ਾਹ ਕਾਲਾ/ਪਿਆਰਾ – ਪਿਆਰਾ/ ਭੋਲੂ ਜਿਹਾ/ਬੱਲਾ/ਚਿੱਟੇ/ਗੋਰਾ – ਗੋਰਾ/ਬੱਗਾ।
ਪ੍ਰਸ਼ਨ 17.
ਉਪਰੋਕਤ ਵਾਰਤਾ ਵਿਚ ਕਿਰਿਆ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਕੰਧੋਲੀ
(ਅ) ਪੈਰਾਂ
(ਈ) ਕੱਟਾ
(ਸ) ਮਚਾ ਦਿੱਤੀ/ਕਿਹਾ/ਦੇਵਾਂਗੀ/ਪੁੱਛਿਆ/ਸੁ ਪਈ ਹੈਦਿੱਤਾ ਹੈ/ਭੱਜ ਗਿਆ/ਪਿਆ ਸੀ/ਲੱਗਿਆ/ਕੀਤਾ ਹੋਵੇ/ਸੀ/ਵਿਖਾ ਰਹੀ ਸੀ/ਚੱਟਦੀ/ਫੇਰ ਦਿੰਦੀ/ਹੋ ਗਿਆ।
ਉੱਤਰ :
(ਸ) ਮਚਾ ਦਿੱਤੀ/ਕਿਹਾ/ਦੇਵਾਂਗੀ/ਪੁੱਛਿਆ/ਸੂ ਪਈ ਹੈ/ਦਿੱਤਾ ਹੈ/ਭੱਜ ਗਿਆ/ ਪਿਆ ਸੀ/ਲੱਗਿਆ/ਕੀਤਾ ਹੋਵੇ/ਸੀ/ਵਿਖਾ ਰਹੀ ਸੀ/ਚੱਟਦੀਫੇਰ ਦਿੰਦੀ/ਹੋ ਗਿਆ।
ਪ੍ਰਸ਼ਨ 18.
‘ਮੱਝ’ ਸ਼ਬਦ ਦਾ ਲਿੰਗ ਬਦਲੋ
(ਉ) ਕੱਟਾ
(ਅ) ਬਲਦ
(ਇ) ਝੋਟਾ/ਮੈਹਾਂ
ਸ) ਸਾਨ੍ਹ।
ਉੱਤਰ :
(ੲ) ਝੋਟਾ/ਮੈਹਾਂ।
ਪ੍ਰਸ਼ਨ 19.
ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ਕਿਰਿਆ ਹੈ ?
(ਉ) ਚੱਟਦੀ
(ਅ) ਮਮਤਾ
(ਈ) ਨਜ਼ਰੇ
(ਸ) ਬੱਗਾ।
ਉੱਤਰ :
(ਉ) ਚੱਟਦੀ।
ਪ੍ਰਸ਼ਨ 20.
“ਬਾਹਲੀ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਇਸਤਰੀ ਲਿੰਗ।
ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਦੋ ਪੜਨਾਂਵ ਲਿਖੋ
ਉੱਤਰ :
ਮੈਂ, ਉਹ।
ਪ੍ਰਸ਼ਨ 22.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਪ੍ਰਸ਼ਨਿਕ ਚਿੰਨ੍ਹ
(ਸ) ਵਿਸਮਿਕ ਚਿੰਨ੍ਹ
(ਹ) ਦੋਹਰੇ ਪੁੱਠੇ ਕਾਮੇ
(ਕ) ਇਕਹਿਰੇ ਪੁੱਠੇ ਕਾਮੇ
(ਖ) ਜੋੜਨੀ
(ਗ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਪ੍ਰਸ਼ਨਿਕ ਚਿੰਨ੍ਹ ( ? )
(ਸ) ਵਿਸਮਿਕ ਚਿੰਨ੍ਹ ( ! )
(ਹ) ਦੋਹਰੇ ਪੁੱਠੇ ਕਾਮੇ ( ” ” )
(ਕ) ਇਕਹਿਰੇ ਪੁੱਠੇ ਕਾਮੇ ( ‘ ‘ )
(ਖ) ਜੋੜਨੀ ( – )
(ਗ) ਛੁੱਟ – ਮਰੋੜੀ ( ‘ )
ਪ੍ਰਸ਼ਨ 23.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
ਉੱਤਰ :
2. ਵਿਆਕਰਨ।
ਪ੍ਰਸ਼ਨ 1.
ਸਮਾਸ ਕੀ ਹੁੰਦਾ ਹੈ ? ਉਦਾਹਰਨਾਂ ਦੇ ਕੇ ਦੱਸੋ।
ਉੱਤਰ :
ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਬਣਾਏ ਸ਼ਬਦ ਨੂੰ ‘ਮਾਸ’ ਕਹਿੰਦੇ ਹਨ, ਜਿਵੇਂ – ਨੇਰੇ – ਸਵੇਰੇ, ਮਿੰਨਤ – ਤਰਲਾ, ਆਨੇ – ਬਹਾਨੇ, ਭਰੇ – ਪੀਤੇ, ਇੱਕ – ਟੁੱਕ, ਚਿੜੀ – ਪੂੰਝਾ।
ਪ੍ਰਸ਼ਨ 2.
ਆਪਣੇ ਪੜ੍ਹੇ ਹੋਏ ਪਾਠਾਂ ਵਿਚੋਂ ਵੀਹ ਸਮਾਸ ਚੁਣ ਕੇ ਲਿਖੋ।
ਉੱਤਰ :
ਵਾ – ਵਰੋਲਾ, ਅੱਜ – ਕਲ੍ਹ, ਹੀਲਾ – ਵਸੀਲਾ, ਸਾਫ਼ – ਸੁਥਰੀ, ਖਾਂਦੇ – ਪੀਂਦੇ, ਮਾਂ – ਪਿਓ, ਆਨੀ – ਬਹਾਨੀ, ਅੰਧ – ਵਿਸ਼ਵਾਸ, ਰੀਤੀ – ਰਿਵਾਜ, ਹੋਸ਼ – ਹਵਾਸ, ਦੁੱਖ – ਸੁਖ, ਲਿਸਾਨ – ਅਸ – ਆਜ਼ਾਦ, ਸੱਦਾ – ਪੱਤਰ, ਸਰਬ – ਹਿੰਦ, ਪ੍ਰੀਤ – ਪਿਆਰ, ਸ਼ਰਾ – ਸ਼ਰੀਅਤ, ਪੁੱਤ – ਪੋਤਰੇ, ਸੋਹਣੀ – ਸੁਨੱਖੀ, ਗੀਤ – ਗਾਣੇ, ਮੂੰਹ – ਮੱਥਾ।