Punjab State Board PSEB 8th Class Punjabi Book Solutions Chapter 4 ਸ੍ਰੀ ਗੁਰੂ ਅਰਜਨ ਦੇਵ ਜੀ Textbook Exercise Questions and Answers.
PSEB Solutions for Class 8 Punjabi Chapter 4 ਸ੍ਰੀ ਗੁਰੂ ਅਰਜਨ ਦੇਵ ਜੀ (1st Language)
Punjabi Guide for Class 8 PSEB ਸ੍ਰੀ ਗੁਰੂ ਅਰਜਨ ਦੇਵ ਜੀ Textbook Questions and Answers
ਸ੍ਰੀ ਗੁਰੂ ਅਰਜਨ ਦੇਵ ਜੀ ਪਾਠ-ਅਭਿਆਸ
1. ਦੱਸੋ :
(ਉ) ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਕਦੋਂ ਹੋਇਆ ? ਉਹਨਾਂ ਦੇ ਮਾਤਾ-ਪਿਤਾ ਦਾ ਕੀ। ਨਾਂ ਸੀ ?
ਉੱਤਰ :
ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ: ਨੂੰ ਹੋਇਆ ਆਪ ਦੇ ਪਿਤਾ ਜੀ ਦਾ ਨਾਂ ਗੁਰੂ ਰਾਮ ਦਾਸ ਜੀ ਮਾਤਾ ਜੀ ਦਾ ਨਾਂ ਬੀਬੀ ਭਾਨੀ ਸੀ।
(ਅ) ਗੁਰੂ ਅਰਜਨ ਦੇਵ ਜੀ ਨੇ ਮੁਢਲੀ ਵਿੱਦਿਆ ਕਿੱਥੋਂ ਪ੍ਰਾਪਤ ਕੀਤੀ ?
ਉੱਤਰ :
ਗੁਰੂ ਅਰਜਨ ਦੇਵ ਜੀ ਨੇ ਮੁੱਢਲੀ ਵਿੱਦਿਆ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ।
(ੲ) ਗੁਰੂ ਅਰਜਨ ਦੇਵ ਜੀ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ ਦਾ ਵਰ ਕਿਸ ਨੇ ਦਿੱਤਾ ਅਤੇ ਆਪ ਇਸ ਕਥਨ ਉੱਤੇ ਕਿਵੇਂ ਖਰੇ ਉੱਤਰੇ ?
ਉੱਤਰ :
ਗੁਰੂ ਅਰਜਨ ਦੇਵ ਜੀ ਨੂੰ ‘ਦੋਹਿਤਾ ਬਾਣੀ ਕਾ ਬੋਹਿਥਾ ਦਾ ਵਰ ਆਪ ਦੇ ਨਾਨਾ ਗੁਰੂ ਅਮਰਦਾਸ ਜੀ ਨੇ ਦਿੱਤਾ (ਅ) ਆਪ ਇਸ ਕਥਨ ਉੱਤੇ ਇਸ ਤਰ੍ਹਾਂ ਖ਼ਰੇ ਉੱਤਰੇ ਕਿ ਆਪ ਨੇ ਸਾਰੇ ਗੁਰੂ ਸਾਹਿਬਾਂ ਤੋਂ ਵੱਧ ਬਾਣੀ ਰਚੀ। ਗੁਰੂ ਗ੍ਰੰਥ ਵਿਚ ਦਰਜ ਕੁੱਲ 5894 ਸ਼ਬਦਾਂ ਵਿਚੋਂ 2218 ਆਪ ਦੇ ਰਚੇ ਹੋਏ ਹਨ।
(ਸ) ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ ? ਉਸ ਬਾਰੇ ਕੁਝ ਸਤਰਾਂ ਲਿਖੋ।
ਉੱਤਰ :
ਸੁਖਮਨੀਂ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ। ਇਸ ਵਿਚ ਬਹੁਤ ਸਰਲ ਢੰਗ ਨਾਲ ਨਾਮ ਸਿਮਰਨ, ਸੰਤ, ਭਗਤ, ਬ੍ਰਹਮ – ਗਿਆਨੀ ਤੇ ਜੀਵਨ – ਜੁਗਤ ਆਦਿ ਸੰਬੰਧੀ ਵਿਚਾਰ ਪੇਸ਼ ਕੀਤੇ ਗਏ ਹਨ।
(ਹ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਕਿਸ ਨੇ ਕੀਤਾ ਅਤੇ ਇਹ ਕਾਰਜ ਕਦੋਂ ਸੰਪੂਰਨ ਹੋਇਆ ?
ਉੱਤਰ :
ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕੰਮ ਗੁਰੂ ਅਰਜਨ ਦੇਵ ਜੀ ਨੇ ਕੀਤਾ ਇਹ ਕਾਰਜ 1604 ਈ: ਵਿਚ ਸੰਪੂਰਨ ਹੋਇਆ।
(ਕ) ਸ੍ਰੀ ਹਰਮਿੰਦਰ ਸਾਹਿਬ ਦੀ ਨੀਂਹ ਕਿਸ ਤੋਂ ਅਤੇ ਕਦੋਂ ਰਖਵਾਈ ਗਈ ?
ਉੱਤਰ :
ਸੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ 1588 ਈ: ਵਿਚ ਰਖਵਾਈ ਗਈ।
(ਹੈ) ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ-ਕਿਹੜੇ ਭਗਤਾਂ ਦੀ ਬਾਣੀ ਦਰਜ ਹੈ ? ਕੋਈ ਪੰਜ ਨਾਂ ਲਿਖੋ।
ਉੱਤਰ :
ਸ੍ਰੀ ਗੁਰੂ ਗ੍ਰੰਥ ਵਿਚ ਜਿਨ੍ਹਾਂ ਭਗਤਾਂ ਦੀ ਬਾਣੀ ਸ਼ਾਮਿਲ ਹੈ, ਉਨ੍ਹਾਂ ਵਿਚੋਂ ਪੰਜ ਦੇ ਨਾਂ ਇਹ ਹਨ – ਭਗਤ ਕਬੀਰ ਜੀ, ਭਗਤ ਰਾਮਾਨੰਦ ਜੀ, ਭਗਤ ਬੇਣੀ ਜੀ, ਭਗਤ ਨਾਮਦੇਵ ਜੀ ਭਗਤ ਸਧਨਾ ਜੀ।
(ਗ) ਗੁਰੂ ਅਰਜਨ ਦੇਵ ਜੀ ਨੇ ਜਨਤਿਕ ਭਲਾਈ ਦੇ ਕਿਹੜੇ-ਕਿਹੜੇ ਕੰਮ ਕੀਤੇ ?
ਉੱਤਰ :
ਗੁਰੂ ਅਰਜਨ ਦੇਵ ਜੀ ਨੇ ਜਨਤਕ ਭਲਾਈ ਦੇ ਬਹੁਤ ਸਾਰੇ ਕੰਮ ਕੀਤੇ। ਸੀ ਹਰਿਮੰਦਰ ਸਾਹਿਬ ਦੀ ਨੀਂਹ ਇਕ ਮੁਸਲਮਾਨ ਸੂਫ਼ੀ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਉਣਾ ਤੇ ਇਸ ਸਥਾਨ ਨੂੰ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਦੇ ਸਾਂਝੇ ਧਰਮ – ਅਸਥਾਨ ਦੇ ਰੂਪ ਵਿਚ ਕਾਇਮ ਕਰਨਾ ਬਹੁਤ ਵੱਡਾ ਜਨਤਕ ਭਲਾਈ ਦਾ ਕੰਮ ਸੀ।
ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪਣੇ ਤੋਂ ਪਹਿਲਾਂ ਹੋਏ ਸਿੱਖ ਗੁਰੂਆਂ ਤੋਂ ਇਲਾਵਾ ਹੋਰਨਾਂ ਖੇਤਰਾਂ, ਜਾਤਾਂ ਤੇ ਧਰਮਾਂ ਦੇ ਸੰਤਾਂ – ਭਗਤਾਂ ਦੀ ਬਾਣੀ ਨੂੰ ਸ਼ਾਮਿਲ ਕਰ ਕੇ ਉਸਨੂੰ ਇਕ ਸਾਂਝੇ ਧਰਮ – ਗ੍ਰੰਥ ਦੇ ਰੂਪ ਵਿਚ ਤਿਆਰ ਕਰਨਾ ਉਨ੍ਹਾਂ ਦਾ ਇਕ ਹੋਰ ਵੱਡਾ ਜਨਤਕ ਭਲਾਈ ਦਾ ਕੰਮ ਸੀ।
ਇਸੇ ਤਰ੍ਹਾਂ ਸੀ ਸੰਤੋਖਸਰ, ਰਾਮਸਰ ਤੇ ਤਰਨ ਤਾਰਨ ਵਿਖੇ ਸਾਰੇ ਧਰਮਾਂ ਤੇ ਜਾਤਾਂ ਨੂੰ ਮੰਨਣ ਵਾਲੇ ਲੋਕਾਂ ਦੇ ਇਸ਼ਨਾਨ ਲਈ ਸਾਂਝੇ ਸਰੋਵਰ ਕਾਇਮ ਕਰ ਕੇ ਮਨੁੱਖੀ ਏਕ ਦਿੜਾਉਣਾ ਵੀ ਉਨ੍ਹਾਂ ਦਾ ਮਹੱਤਵਪੂਰਨ ਜਨਤਕ ਭਲਾਈ ਦਾ ਕੰਮ ਸੀ। ਇਸ ਤੋਂ ਇਲਾਵਾਂ ਲਾਹੌਰ ਵਿਚ ਬਾਉਲੀ ਦਾ ਬਣਵਾਉਣਾ, ਤਰਨ ਤਾਰਨ ਵਿਚ ਕੋਹੜੀਆਂ ਲਈ ਹਸਪਤਾਲ ਖੋਲ੍ਹਣਾ, ਦਸਵੰਧ ਦੀ ਪ੍ਰਥਾ ਆਰੰਭ ਕਰਨੀ ਕਾਬਲ, ਕੰਧਾਰ ਤੇ ਢਾਕੇ ਤਕ ਵਪਾਰ ਦੇ ਕੰਮ ਨੂੰ ਉਤਸ਼ਾਹ ਦੇਣਾ ਉਨ੍ਹਾਂ ਦੇ ਲਾਮਿਸਾਲ ਲੋਕ – ਭਲਾਈ ਦੇ ਕੰਮ ਸਨ।
(ਘ) ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਚਾਨਣਾ ਪਾਓ।
ਉੱਤਰ :
ਗੁਰੂ ਅਰਜਨ ਦੇਵ ਜੀ ਜਿੱਥੇ ਸ਼ਾਂਤੀ ਦੇ ਪੁੰਜ ਸਨ, ਉੱਥੇ ਧਰਮ ਲਈ ਕੁਰਬਾਨੀ ਕਰਨ ਤੋਂ ਵੀ ਨਹੀਂ ਸਨ ਝਿਜਕਦੇ। ਮੁਗ਼ਲ ਹਕੂਮਤ ਨੇ ਆਪ ਨੂੰ ਅਸਹਿ ਤਸੀਹੇ ਦਿੱਤੇ। ਆਪ ਨੂੰ ਤੱਤੀ ਤਵੀ ਉੱਤੇ ਬਿਠਾ ਦਿੱਤਾ ਗਿਆ ਤੇ ਸੀਸ ਉੱਤੇ ਤੱਤੀ ਰੇਤ ਪਾਈ ਗਈ ਆਪ ਪ੍ਰਭੂ ਦੇ ਭਾਣੇ ਨੂੰ ਮੰਨਦੇ ਹੋਏ ਅਡੋਲ ਰਹੇ। ਆਪ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ, ਪਰ ਆਪ ਨੇ ਇਨਕਾਰ ਕਰ ਦਿੱਤਾ। ਇਸ ‘ਤੇ ਆਪ ਨੂੰ ਹੋਰ ਵੀ ਹਿਰਦੇਵੇਧਕ ਕਸ਼ਟ ਦਿੱਤੇ ਗਏ। ਅੰਤ ਆਪ ਸ਼ਹੀਦੀ ਪ੍ਰਾਪਤ ਕਰ ਗਏ।
2. ਔਖੇ ਸ਼ਬਦਾਂ ਦੇ ਅਰਥ
- ਵਿਰਸਾ : ਵੱਡੇ-ਵਡੇਰਿਆਂ ਦੀ ਉਹ ਜਾਇਦਾਦ ਜੋ ਅਗਲੀ ਪੀੜੀ ਨੂੰ ਮਿਲੇ, ਜੱਦੀ ਜਾਇਦਾਦ
- ਬਖੂਬੀ : ਬਹੁਤ ਚੰਗੀ ਤਰਾਂ
- ਉਪਰਾਮ : ਉਦਾਸ, ਉਚਾਟ
- ਮਨਸੂਬਾ : ਇਰਾਦਾ, ਮਨਸ਼ਾ
- ਵੰਨਗੀਆਂ: ਨਮੂਨੇ, ਕਿਸਮਾਂ
- ਹਿਰਦੇਵੇਧਕ : ਦਿਲ ਨੂੰ ਵਿੰਨ੍ਹੇ ਜਾਣ ਵਾਲੀ, ਦੁਖਾਵੀਂ
- ਸਰਤਾਜ : ਸਿਰ ਦਾ ਮੁਕਟ, ਮੁਖੀਆ, ਪ੍ਰਧਾਨ
- ਪੂੰਜ। : ਸਮੂਹ, ਫੇਰ
- ਬਾਉਲੀ : ਉਹ ਖੂਹ ਜਿਸ ਵਿੱਚ ਪਾਣੀ ਤੱਕ ਪਹੁੰਚਣ ਲਈ ਇੱਟਾਂ ਜਾਂ ਪੱਥਰ ਦੀਆਂ ਪੌੜੀਆਂ ਬਣੀਆਂ ਹੋਣ
- ਤਸੀਹੇ : ਤਕਲੀਫ਼ਾਂ, ਕਸ਼ਟ
- ਲਾਹੌਰ : ਇੱਕ ਸ਼ਹਿਰ ਦਾ ਨਾਂ ਜੋ ਅੱਜ-ਕੱਲ੍ਹ ਪਾਕਿਸਤਾਨ ‘ਚ ਹੈ।
3. ਵਾਕਾਂ ਵਿੱਚ ਵਰਤੋ :
ਜੀਵਨ-ਜਾਚ, ਸ਼ਾਹਕਾਰ ਰਚਨਾ, ਵੱਡ-ਆਕਾਰੀ, ਮੁਹਾਰਤ, ਯੋਗਦਾਨ, ਸ਼ਹਾਦਤ, ਅਡੋਲ
ਉੱਤਰ :
- ਜੀਵਨ – ਜਾਚ (ਜੀਵਨ ਗੁਜ਼ਾਰਨ ਦਾ ਢੰਗ – ਗੁਰਬਾਣੀ ਵਿਚ ਮਨੁੱਖ ਨੂੰ ਉੱਚੀ ਸੁੱਚੀ ਜੀਵਨ – ਜਾਚ ਦਾ ਉਪਦੇਸ਼ ਦਿੱਤਾ ਗਿਆ ਹੈ।
- ਸ਼ਾਹਕਾਰ ਰਚਨਾ ਮਹਾਨ ਕਿਰਤ) – ‘ਜਪੁਜੀ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ।
- ਵੱਡ – ਅਕਾਰੀ ਵੱਡੇ ਅਕਾਰ ਵਾਲੀ) – ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਵੱਡ – ਅਕਾਰੀ ਧਰਮ ਗੰਥ ਹੈ।
- ਮੁਹਾਰਤ ਨਿਪੁੰਨਤਾ) – ਕਿਸੇ ਕੰਮ ਦਾ ਲਗਾਤਾਰ ਅਭਿਆਸ ਕਰਨ ਨਾਲ ਬੰਦਾ ਉਸ ਵਿਚ ਚੰਗੀ ਮੁਹਾਰਤ ਹਾਸਲ ਕਰ ਲੈਂਦਾ ਹੈ।
- ਯੋਗਦਾਨ (ਹਿੱਸਾ, ਦੇਣ) – ਆਧੁਨਿਕ ਪੰਜਾਬੀ ਸਾਹਿਤ ਦਾ ਮੂੰਹ – ਮੁਹਾਂਦਰਾ ਨਿਖ਼ਾਰਨ ਵਿਚ ਭਾਈ ਵੀਰ ਸਿੰਘ ਦਾ ਯੋਗਦਾਨ ਬੇਮਿਸਾਲ ਹੈ।
- ਸ਼ਹਾਦਤ (ਕੁਰਬਾਨੀ, ਸ਼ਹੀਦੀ) – ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ।
- ਅਡੋਲ ਨਾ ਡੋਲਣਾ, ਦ੍ਰਿੜ ਰਹਿਣਾ, ਕਾਇਮ ਰਹਿਣਾ) – ਹਾਕਮਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਸ਼ੱਕ ਅਸਹਿ ਸਰੀਰਕ ਕਸ਼ਟ ਦਿੱਤੇ, ਪਰੰਤੂ ਉਹ ਅਡੋਲ ਰਹੇ ਤੇ ਧਰਮ ਨਾ ਹਾਰਿਆ।
ਵਿਆਕਰਨ :
ਲਿੰਗ : ਨਾਂਵ ਦੇ ਜਿਸ ਰੂਪ ਤੋਂ ਜ਼ਨਾਨੇ ਅਤੇ ਮਰਦਾਵੇਂ ਭੇਦ ਦਾ ਪਤਾ ਲੱਗਦਾ ਹੈ, ਵਿਆਕਰਨ ਵਿੱਚ ਉਸ ਨੂੰ ਲਿੰਗ ਕਿਹਾ ਜਾਂਦਾ ਹੈ। ਲਿੰਗ ਸ਼ਬਦ ਦੋ ਪ੍ਰਕਾਰ ਦੇ ਹਨ –
(ਉ) ਪੁਲਿੰਗ
(ਅ) ਇਸਤਰੀ ਲਿੰਗ
ਪਿਤਾ, ਦੋਹਤਾ, ਮੁੰਡਾ, ਤੋਤਾ, ਸ਼ੇਰ, ਹਾਥੀ ਅਤੇ ਘੋੜਾ ਪੁਲਿੰਗ ਸ਼ਬਦ ਹਨ। ਮਾਤਾ, ਦੋਹਤੀ, ਕੁੜੀ, ਤੋਤੀ, ਸ਼ੇਰਨੀ, ਹਥਣੀ ਅਤੇ ਘੋੜੀ ਇਸਤਰੀ-ਲਿੰਗ ਸ਼ਬਦ ਹਨ।
ਹੇਠ ਲਿਖੇ ਵਾਕਾਂ ਵਿੱਚੋਂ ਨਾਂਵ ਸ਼ਬਦਾਂ ਦੇ ਲਿੰਗ ਬਦਲ ਕੇ ਵਾਕਾਂ ਨੂੰ ਮੁੜ ਲਿਖੋ
(ੳ) ਮੇਰੀ ਭੈਣ ਪਿੰਡ ਵੱਲ ਦੇਖ ਰਹੀ ਸੀ।
(ਅ) ਗੱਭਰੂ ਟੋਲੀਆਂ ਬਣਾ ਕੇ ਘੁੰਮਦੇ ਆਮ ਦਿਖਾਈ ਦਿੰਦੇ ਹਨ।
(ੲ) ਵਿਦਿਆਰਥੀ ਅਤੇ ਅਧਿਆਪਕ ਉਸ ਦੀ ਤੀਖਣ ਬੁੱਧੀ ਤੋਂ ਬਹੁਤ ਪ੍ਰਭਾਵਿਤ ਸਨ।
(ਸ) ਉਸ ਦਾ ਪਿਤਾ ਪਹਿਲਾਂ ਦਿੱਲੀ ਰਹਿੰਦਾ ਸੀ।
ਉੱਤਰ :
(ੳ) ਮੇਰਾ ਭਰਾ ਪਿੰਡ ਵਲ ਦੇਖ ਰਿਹਾ ਸੀ।
(ਅ) ਮੁਟਿਆਰਾਂ ਟੋਲੀਆਂ ਬਣਾ ਕੇ ਘੁੰਮਦੀਆਂ ਆਮ ਦਿਖਾਈ ਦਿੰਦੀਆਂ ਹਨ।
(ਈ) ਵਿਦਿਆਰਥਣਾਂ ਤੇ ਅਧਿਆਪਕਾਵਾਂ ਉਸ ਦੀ ਤੀਖਣ ਬੁੱਧੀ ਤੋਂ ਬਹੁਤ ਪ੍ਰਭਾਵਿਤ ਸਨ।
(ਸ) ਉਸ ਦੀ ਮਾਤਾ ਪਹਿਲਾਂ ਦਿੱਲੀ ਵਿਚ ਰਹਿੰਦੀ ਸੀ।
1. ਦਸ ਸਿੱਖ ਗੁਰੂਆਂ ਦੇ ਨਾਂ ਕ੍ਰਮਵਾਰ ਲਿਖੋ ।
ਉੱਤਰ :
- ਗੁਰੂ ਨਾਨਕ ਦੇਵ ਜੀ,
- ਗੁਰੂ ਅੰਗਦ ਦੇਵ ਜੀ,
- ਗੁਰੂ ਅਮਰਦਾਸ ਜੀ,
- ਗੁਰੂ ਰਾਮਦਾਸ ਜੀ,
- ਗੁਰੂ ਅਰਜਨ ਦੇਵ ਜੀ,
- ਗੁਰੂ ਹਰਗੋਬਿੰਦ ਜੀ,
- ਗੁਰੂ ਹਰਿਰਾਇ ਜੀ,
- ਗੁਰੂ ਹਰਕ੍ਰਿਸ਼ਨ ਜੀ,
- ਗੁਰੂ ਤੇਗ਼ ਬਹਾਦਰ ਜੀ,
- ਗੁਰੂ ਗੋਬਿੰਦ ਸਿੰਘ ਜੀ।
2. ਪੜ੍ਹੋਤੇ ਸਮਝੋ :
- – ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਸਾਹਿਬ ਉਸਾਰੀ।
- – ਗੁਰੂ ਰਾਮਦਾਸ ਜੀ ਨੇ ਹਰਿਮੰਦਰ ਸਾਹਿਬ ਦਾ ਸਰੋਵਰ ਉਸਾਰਿਆ।
- – ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸਾਹਿਬ ਦਾ ਸਰੋਵਰ ਉਸਾਰਿਆ।
- – …………………………………
ਉੱਤਰ :
- ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਉਸਾਰੀ।
- ਗੁਰੁ ਰਾਮਦਾਸ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਉਸਾਰੀ ਕਰਵਾਈ।
- ਗੁਰੁ ਅਰਜਨ ਦੇਵ ਜੀ ਨੇ ਤਰਨਤਾਰਨ ਸਾਹਿਬ ਵਿਖੇ ਸਰੋਵਰ ਦੀ ਉਸਾਰੀ ਕਰਵਾਈ।
- ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ।
PSEB 8th Class Punjabi Guide ਸ੍ਰੀ ਗੁਰੂ ਅਰਜਨ ਦੇਵ ਜੀ Important Questions and Answers
ਪ੍ਰਸ਼ਨ 1.
“ਗੁਰੂ ਅਰਜਨ ਦੇਵ ਜੀ ਲੇਖ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪਰੈਲ, 1563 ਈ: ਨੂੰ ਗੁਰੂ ਰਾਮ ਦਾਸ ਜੀ ਦੇ ਘਰ ਮਾਤਾ ਭਾਨੀ ਜੀ ਦੀ ਕੁੱਖੋਂ ਗੋਇੰਦਵਾਲ ਸਾਹਿਬ ਵਿਚ ਹੋਇਆ। ਮੁੱਢਲੀ ਵਿੱਦਿਆ ਆਪ ਨੇ ਬਾਬਾ ਬੁੱਢਾ ਜੀ ਤੋਂ ਪ੍ਰਾਪਤ ਕੀਤੀ।
ਆਪ ਆਪਣੇ ਪਿਤਾ ਗੁਰੂ ਰਾਮ ਦਾਸ ਜੀ ਦੀ ਆਗਿਆ ਦਾ ਪੂਰੀ ਤਰ੍ਹਾਂ ਪਾਲਣ ਕਰਦੇ ਸਨ। ਇਕ ਵਾਰੀ ਗੁਰੂ ਰਾਮਦਾਸ ਜੀ ਨੇ ਆਪ ਨੂੰ ਇਹ ਕਹਿ ਕੇ ਲਾਹੌਰ ਭੇਜਿਆ ਕਿ ਜਿੰਨੀ ਦੇਰ ਉਨ੍ਹਾਂ ਨੂੰ ਵਾਪਸੀ ਦਾ ਸੁਨੇਹਾ ਨਾ ਮਿਲੇ, ਉਨ੍ਹਾਂ ਵਾਪਸ ਨਹੀਂ ਪਰਤਣਾ ਆਪ ਨੇ ਗੁਰੂ ਪਿਤਾ ਦੇ ਵਿਯੋਗ ਵਿਚ ਜੋ ਪਹਿਲਾ ਪੱਤਰ ਲਿਖਿਆ ਗਿਆ, ਸ਼ਾਇਦ ਉਹ ਆਪ ਦੀ ਪਹਿਲੀ ਰਚਨਾ ਸੀ :
ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ,
ਬਿਲਪ ਕਰੈ ਚਾਤ੍ਰਿਕ ਕੀ ਨਿਆਈਂ।
ਤਿਖਾ ਨ ਉਤਰੈ ਸਾਂਤਿ ਨਾ ਆਵੇ,
ਬਿਨ ਦਰਸਨ ਸੰਤ ਪਿਆਰੇ ਜੀਉ ॥
ਗੁਰੂ ਰਾਮ ਦਾਸ ਜੀ ਦੇ ਦੋ ਸਪੁੱਤਰ ਹੋਰ ਸਨ – ਪ੍ਰਿਥੀ ਚੰਦ ਤੇ ਮਹਾਂਦੇਵ। ਪ੍ਰਿਥੀ ਚੰਦ ਮਾਇਆਧਾਰੀ ਪਰੰਤੁ ਮਹਾਂਦੇਵ ਉਪਕਾਰੀ ਸੁਭਾ ਵਾਲੇ ਸਨ। ਪਿਥੀ ਚੰਦ ਵੱਡਾ ਹੋਣ ਕਰਕੇ ਗੁਰਗੱਦੀ ਉੱਤੇ ਆਪਣਾ ਹੱਕ ਸਮਝਦਾ ਸੀ ਪਰੰਤੂ ਗੁਰੂ ਰਾਮ ਦਾਸ ਜੀ ਨੇ ਅਰਜਨ ਦੇਵ ਦੀ ਯੋਗਤਾ ਨੂੰ ਦੇਖ ਕੇ ਸਤੰਬਰ 1581 ਈ: ਵਿਚ ਗੁਰਗੱਦੀ ਉਨ੍ਹਾਂ ਨੂੰ ਸੌਂਪ ਦਿੱਤੀ, ਜਿਸ ਕਰਕੇ ਪ੍ਰਿਥੀ ਚੰਦ ਨੂੰ ਇਹ ਗੱਲ ਚੰਗੀ ਨਾ ਲੱਗੀ।
ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਉੱਪਰ ਬੈਠ ਕੇ ਬਹੁਤ ਸਾਰੀ ਰਚਨਾ ਕੀਤੀ। ਆਪਦੇ ਨਾਨਾ ਗੁਰੂ ਅਮਰ ਦਾਸ ਜੀ ਦਾ ਦਿੱਤਾ ਵਰ ‘ਦੋਹਿਤਾ ਬਾਣੀ ਕਾ ਬੋਹਿਥਾ ਬਿਲਕੁਲ ਸੱਚ ਸਾਬਤ ਹੋਇਆ। ਗੁਰੂ ਗ੍ਰੰਥ ਸਾਹਿਬ ਦੇ ਕੁੱਲ 5894 ਸ਼ਬਦਾਂ ਵਿਚੋਂ 2218 ਸ਼ਬਦ ਆਪ ਦੇ ਰਚੇ ਹੋਏ ਹਨ। ਆਪ ਦੀ ਬਾਣੀ ਦਾ ਮੁੱਖ ਵਿਸ਼ਾ ਰੱਬੀ – ਪ੍ਰੇਮ, ਭਗਤੀ, ਸਿਮਰਨ ਤੇ ਡੂੰਘੀ ਜੀਵਨ – ਜਾਚ ਹੈ। ‘ਸੁਖਮਨੀ ਆਪ ਦੀ ਸ਼ਾਹਕਾਰ ਰਚਨਾ ਹੈ।
ਇਸ ਵਿਚ ਬਹੁਤ ਹੀ ਸਰਲ ਢੰਗ ਨਾਲ ਨਾਮ ਸਿਮਰਨ, ਸੰਤ, ਭਗਤ, ਮ – ਗਿਆਨੀ ਤੇ ਜੀਵਨ – ਜੁਗਤ ਆਦਿ ਬਾਰੇ ਵਿਚਾਰ ਪੇਸ਼ ਕੀਤੇ ਗਏ ਹਨ ਆਪ ਦੀ ਰਚਨਾ ਵਿਚ ਸੰਤ – ਭਾਸ਼ਾ, ਬ੍ਰਿਜ ਭਾਸ਼ਾ, ਰੇਖ਼ਤਾ, ਹਿੰਦੁਸਤਾਨੀ, ਗਾਥਾ, ਸਹਿਸਕ੍ਰਿਤੀ, ਪੰਜਾਬੀ (ਅ) ਹਿੰਦੀ ਆਦਿ ਬਹੁਤ ਸਾਰੀਆਂ ਭਾਸ਼ਾਵਾਂ ਦੇ ਨਮੂਨੇ ਮਿਲਦੇ ਹਨ। ਆਪ ਨੇ 30 ਰਾਗਾਂ ਵਿਚ ਬਾਣੀ ਰਚੀ 1 ਸਿਰੰਦਾ ਆਪ ਦਾ ਮਨ – ਭਾਉਂਦਾ ਸਾਜ ਸੀ।
ਗੁਰੂ ਅਰਜਨ ਦੇਵ ਜੀ ਦਾ ਮਹਾਨ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਆਪ ਨੇ ਆਪਣੇ ਤੋਂ ਪਹਿਲੇ ਚਾਰ ਗੁਰੂਆਂ ਤੋਂ ਇਲਾਵਾ ਸੰਤਾਂ, ਭਗਤਾਂ ਦੀ ਰਚਨਾ ਨੂੰ ਇਕੱਤਰ ਕਰ ਕੇ ਉਸ ਨੂੰ ਰਾਗਾਂ ਵਿਚ ਸੰਭਾਲਿਆ। ਇਹ ਮਹਾਨ ਗ੍ਰੰਥ ਮਨੁੱਖੀ ਏਕਤਾ ਤੇ ਸਾਂਝੀਵਾਲਤਾ ਦਾ ਪ੍ਰਤੀਕ ਹੈ ! ਬਾਬਾ ਫ਼ਰੀਦ (ਪੰਜਾਬ) ਕਬੀਰ ਤੇ ਰਾਮਾਨੰਦ (ਯੂ.ਪੀ.) ਬੇਣੀ (ਬਿਹਾਰ) ਨਾਮ ਦੇਵ, ਤਿਲੋਚਨ ਮਹਾਂਰਾਸ਼ਟਰ), ਪੀਪਾ (ਗੁਜਰਾਤ), ਸਧਨਾ (ਸਿੰਧ) ਜੈਦੇਵ ਬੰਗਾਲ ਸੈਣ ਤੇ ਭੀਖਣ (ਰਾਜਪੂਤਾਨਾ) ਆਦਿ ਸੰਤਾਂ – ਭਗਤਾਂ ਦਾ ਵੱਖ – ਵੱਖ ਇਲਾਕਿਆਂ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਸੁਨੇਹਾ ਰੱਬੀ ਏਕਤਾ ਦਾ ਹੀ ਹੈ।
ਗੁਰੂ ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਰਾਗਾਂ ਅਨੁਸਾਰ ਤਰਤੀਬ ਦਿੱਤੀ ਤੇ ਭਾਈ ਗੁਰਦਾਸ ਜੀ ਨੇ ਲਿਖ਼ਾਈ ਦਾ ਕੰਮ ਕੀਤਾ (ਅ) ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ 1604 ਈ: ਵਿਚ ਪੂਰਾ ਹੋਇਆ। ਗੁਰੂ ਅਰਜਨ ਦੇਵ ਜੀ ਨੇ 1588 ਈ: ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਮੀਰ ਤੋਂ ਰਖਵਾਈ ਤੇ ਲੋਕਾਂ ਲਈ ਸਾਂਝਾ ਧਰਮ ਅਸਥਾਨ ਕਾਇਮ ਕੀਤਾ ਅੰਮ੍ਰਿਤਸਰ ਵਿਚ ਆਪ ਨੇ ਸੰਤੋਖਸਰ ਤੇ ਰਾਮਸਰ ਦੋ ਹੋਰ ਸਰੋਵਰ ਬਣਵਾਏ।
ਗੁਰੂ ਜੀ ਨੇ ਤਰਨਤਾਰਨ ਦਾ ਨਗਰ ਵੀ ਵਸਾਇਆ ਤੇ ਉੱਥੇ ਇਕ ਵੱਡਾ ਸਰੋਵਰ ਬਣਵਾਇਆ ਆਪ ਨੇ ਲਾਹੌਰ ਵਿਚ ਬਾਉਲੀ ਸਾਹਿਬ ਦੀ ਉਸਾਰੀ ਕਰਵਾਈ (ਅ) ਤਰਨਤਾਰਨ ਵਿਚ ਯਤੀਮਾਂ ਤੇ ਕੋਹੜੀਆਂ ਲਈ ਹਸਪਤਾਲ ਖੋਲ੍ਹਿਆ ਆਪ ਨੇ ਦਸਵੰਧ ਦੀ ਪ੍ਰਥਾ ਵੀ ਚਲਾਈ ਤੇ ਕਾਬਲ, ਕੰਧਾਰ ਤੇ ਢਾਕੇ ਤਕ ਸੰਬੰਧ ਵੀ ਕਾਇਮ ਕੀਤੇ।
ਸਮੇਂ ਦੀ ਸਰਕਾਰ ਦਾ ਆਪ ਪ੍ਰਤੀ ਰਵੱਈਆ ਠੀਕ ਨਹੀਂ ਸੀ। ਮੁਗ਼ਲ ਹਕੂਮਤ ਨੇ ਆਪ ਨੂੰ ਬਹੁਤ ਸਾਰੇ ਤਸੀਹੇ ਦਿੱਤੇ।ਤੱਤੀ ਤਵੀ ਉੱਤੇ ਬਿਠਾਇਆ ਗਿਆ ਤੇ ਸੀਸ ਉੱਤੇ ਗਰਮ – ਗਰਮ ਰੇਤ ਵੀ ਪਾਈ ਗਈ, ਪਰੰਤੂ ਆਪ ਪ੍ਰਭੂ – ਭਾਣੇ ਨੂੰ ਅਡੋਲ ਰਹਿ ਕੇ ਮੰਨਦੇ ਰਹੇ ਆਪ ਨੂੰ ਇਸਲਾਮ ਧਰਮ ਧਾਰਨ ਕਰਨ ਲਈ ਕਿਹਾ ਗਿਆ, ਪਰੰਤੂ ਆਪ ਨੇ ਇਨਕਾਰ ਕਰ ਦਿੱਤਾ ਅੰਤ ਆਪ ਬਹੁਤ ਸਾਰੇ ਕਸ਼ਟ ਸਹਿੰਦੇ ਹੋਏ ਸ਼ਹੀਦ ਹੋ ਗਏ।
ਇਸ ਤਰ੍ਹਾਂ ਸਿੱਖ ਧਰਮ ਵਿਚ ਪਹਿਲੀ ਸ਼ਹੀਦੀ ਗੁਰੂ ਅਰਜਨ ਦੇਵ ਜੀ ਦੀ ਹੋਈ; ਇਸ ਕਰਕੇ ਆਪ ਨੂੰ ਸ਼ਹੀਦਾਂ ਦੇ ਸਿਰਤਾਜ, ਕੁਰਬਾਨੀ ਦੇ ਬਾਨੀ ਤੇ ਸ਼ਾਂਤੀ ਦੇ ਪੁੰਜ ਕਿਹਾ ਜਾਂਦਾ ਹੈ। ਆਪ ਦੀ ਸ਼ਹਾਦਤ ਤੋਂ ਮਗਰੋਂ ਗੁਰੂ ਹਰਗੋਬਿੰਦ ਜੀ ਨੇ ਗੱਦੀ ਸੰਭਾਲੀ ਤੇ ਉਹ ਮੀਰੀ – ਪੀਰੀ ਦੇ ਮਾਲਕ ਬਣੇ।
1. ਵਾਰਤਕ – ਟੁਕੜੀ/ਪੈਰੇ ਦਾ ਬੋਧ !
1. ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ‘ਤੇ ਬੈਠਣ ਉਪਰੰਤ ਬਹੁਤ ਸਾਰੀ ਰਚਨਾ ਕੀਤੀ। ਨਾਨਾ ਗੁਰੂ ਅਮਰਦਾਸ ਜੀ ਦਾ ਦਿੱਤਾ ਵਰ ‘ਦੋਹਿਤਾ ਬਾਣੀ ਕਾ ਬੋਹਿਥਾ” ਬਿਲਕੁਲ ਸੱਚ ਸਿੱਧ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਲ 5894 ਸ਼ਬਦਾਂ ਵਿੱਚੋਂ 2218 ਸ਼ਬਦ ਆਪ ਜੀ ਦੀ ਹੀ ਰਚਨਾ ਹਨ। ਉਹਨਾਂ ਦੀ ਬਾਣੀ ਦਾ ਪ੍ਰਮੁੱਖ ਵਿਸ਼ਾ ਰੱਬੀ ਪ੍ਰੇਮ – ਪਿਆਰ, ਭਗਤੀ, ਸਿਮਰਨ ਤੇ ਡੂੰਘੀ ਜੀਵਨ – ਜਾਚ ਵਾਲਾ ਹੈ। ਸੁਖਮਨੀ ਸਾਹਿਬ ਆਪ ਜੀ ਦੀ ਸ਼ਾਹਕਾਰ ਰਚਨਾ ਹੈ।
ਇਸ ਵਿੱਚ ਬਹੁਤ ਸਰਲ ਢੰਗ ਨਾਲ ਨਾਮ – ਸਿਮਰਨ, ਸੰਤ, ਭਗਤ, ਬ੍ਰੜ੍ਹਮ – ਗਿਆਨੀ ਜੀਵਨ ਜਗਤ ਆਦਿ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਹੋਏ ਹਨ। ਉਸ ਸਮੇਂ ਪ੍ਰਚਲਿਤ ਸੰਤ – ਭਾਸ਼ਾ, ਬ੍ਰਜ – ਭਾਸ਼ਾ, ਰੇਖ਼ਤਾ, ਹਿੰਦੁਸਤਾਨੀ, ਗਾਥਾ, ਸਹਸਕ੍ਰਿਤੀ, ਪੰਜਾਬੀ ਤੇ ਹਿੰਦੀ ਸਭ ਵੰਨਗੀਆਂ ਦੀਆਂ ਭਾਸ਼ਾਵਾਂ ਵਿੱਚ ਆਪ ਦੀ ਰਚਨਾ ਮਿਲਦੀ ਹੈ ਆਪ ਨੇ 30 ਰਾਗਾਂ ਵਿੱਚ ਬਾਣੀ ਰਚੀ। ਆਪ ਸੰਗੀਤ ਤੇ ਰਾਗਾਂ ਦੀ ਪੂਰੀ ਮੁਹਾਰਤ ਰੱਖਦੇ ਸਨ। ਸਰੰਦਾ ਉਨ੍ਹਾਂ ਦਾ ਮਨ – ਪਸੰਦ ਸਾਜ਼ ਸੀ।
ਉੱਪਰ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ –
ਪ੍ਰਸ਼ਨ 1.
ਉਪਰੋਕਤ ਪੈਰਾ ਕਿਹੜੇ ਪਾਠ ਵਿਚੋਂ ਲਿਆ ਗਿਆ ਹੈ ?
(ਉ) ਸ੍ਰੀ ਗੁਰੂ ਅਰਜਨ ਦੇਵ ਜੀ
(ਅ) ਬਾਬਾ ਫ਼ਰੀਦ
(ਇ) ਸ਼ਿਵ ਸਿੰਘ – ਬੱਤ ਘਾੜਾ
(ਸ) ਰੱਬ ਦੀ ਪੌੜੀ।
ਉੱਤਰ :
(ੳ) ਸ੍ਰੀ ਗੁਰੂ ਅਰਜਨ ਦੇਵ ਜੀ।
ਪ੍ਰਸ਼ਨ 2.
‘ਸ੍ਰੀ ਗੁਰੂ ਅਰਜਨ ਦੇਵ ਜੀ ਪਾਠ ਕਿਸ ਦਾ ਲਿਖਿਆ ਹੋਇਆ ਹੈ ?
(ਉ) ਪ੍ਰਿੰ: ਤੇਜਾ ਸਿੰਘ
(ਅ) ਡਾ: ਹਰਿੰਦਰ ਕੌਰ
(ਇ) ਜਨਕ ਰਾਜ ਸਿੰਘ
(ਸ) ਰਵਿੰਦਰ ਕੌਰ॥
ਉੱਤਰ :
(ਅ) ਡਾ: ਹਰਿੰਦਰ ਕੌਰ।
ਪ੍ਰਸ਼ਨ 3.
ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਦੇ ਕੀ ਲਗਦੇ ਸਨ ?
(ਉ) ਦੋਹਿਤਾ
(ਅ) ਭਤੀਜਾ
(ਈ) ਸਪੁੱਤਰ
(ਸ) ਭਾਣਜਾ।
ਉੱਤਰ :
(ਉ) ਦੋਹਿਤਾ।
ਪ੍ਰਸ਼ਨ 4.
ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਕੀ ਲਗਦੇ ਸਨ ?
ਉ। ਬਾਬਾ ਜੀ
(ਅ) ਨਾਨਾ ਜੀ।
(ਈ) ਪਿਤਾ ਜੀ
(ਸ) ਮਾਮਾ ਜੀ।
ਉੱਤਰ :
(ਅ) ਨਾਨਾ ਜੀ।
ਪ੍ਰਸ਼ਨ 5.
ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕੀ ਵਰ ਦਿੱਤਾ ਸੀ ?
(ਉ) ਦੋਹਿਤਾ ਬਾਣੀ ਕਾ ਬੋਹਿਥਾ
(ਅ) ਮੀਰੀ – ਪੀਰੀ ਦਾ ਮਾਲਕ
(ਈ) ਕਵੀ ਤੇ ਸੰਪਾਦਕ
(ਸ) ਸਰਬੰਸਦਾਨੀ।
ਉੱਤਰ :
(ਉ) ਦੋਹਿਤਾ ਬਾਣੀ ਕਾ ਬੋਹਿਥਾ।
ਪ੍ਰਸ਼ਨ 6.
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁੱਲ ਕਿੰਨੇ ਸ਼ਬਦ ਹਨ ?
(ਉ) 5894
(ਅ) 2218
(ਈ) 518
(ਸ) 54.
ਉੱਤਰ :
(ਉ) 5894.
ਪ੍ਰਸ਼ਨ 7.
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਰਚੇ ਹੋਏ ਕਿੰਨੇ ਸ਼ਬਦ ਹਨ ?
(ਉ) 5894
(ਆ) 2218
(ਈ) 1516
(ਸ) 1518.
ਉੱਤਰ :
(ਅ) 2218
ਪ੍ਰਸ਼ਨ 8.
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਕਿਹੜੀ ਹੈ ?
(ਉ) ਜੈਤਸਰੀ ਕੀ ਵਾਰ
(ਅ) ਸੁਖਮਨੀ
(ਈ) ਫੁਨਹੇ
(ਸ) ਬਾਰਾਂਮਾਂਹ।
ਉੱਤਰ :
(ਅ) ਸੁਖਮਨੀ।
ਪ੍ਰਸ਼ਨ 9.
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਰਾਗਾਂ ਵਿਚ ਬਾਣੀ ਰਚੀ ?
(ਉ) 29
(ਅ) 30
(ਈ) 31
(ਸ) 28.
ਉੱਤਰ :
(ਅ) 30.
ਪ੍ਰਸ਼ਨ 10.
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਮਨ – ਭਾਉਂਦਾ ਸਾਜ਼ ਕਿਹੜਾ ਸੀ ?
(ਉ) ਤਾਨਪੁਰਾ
(ਅ) ਸਿਰੰਗੀ
(ਈ) ਸਿਤਾਰ
(ਸ) ਸਰੰਦਾ।
ਉੱਤਰ :
(ਸ) ਸਰੰਦਾ।
ਪ੍ਰਸ਼ਨ 11.
ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬਾਣੀ ਵਿਚ ਵਰਤੀਆਂ ਭਾਸ਼ਾਵਾਂ ਵਿਚੋਂ ਇਕ ਕਿਹੜੀ ਹੈ ?
(ਉ) ਸਹਿਸਕ੍ਰਿਤੀ/ਸੰਤ – ਭਾਸ਼ਾ/ਬ੍ਰਿਜ ਭਾਸ਼ਾ/ਰੇਖ਼ਤਾ/ਹਿੰਦੁਸਤਾਨੀ/ਗਾਥਾ/ਪੰਜਾਬੀ/ ਲਹਿੰਦੀ।
(ਅ) ਫ਼ਾਰਸੀ
(ਈ) ਉਰਦੂ
(ਸ) ਹਿੰਦੀ
ਉੱਤਰ :
(ੳ) ਸਹਿਸਕ੍ਰਿਤੀ/ਸੰਤ – ਭਾਸ਼ਾ/ਬ੍ਰਿਜ ਭਾਸ਼ਾ/ਖ਼/ਹਿੰਦੁਸਤਾਨੀ/ਗਾਥਾ/ਪੰਜਾਬੀ/ ਲਹਿੰਦੀ !
ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਗੁਰਗੱਦੀ/ਰਚਨਾ/ਨਾਨਾ/ਦੋਹਿਤਾ/ਬੋਹਿਥਾ/ਸ਼ਬਦ/ਬਾਣੀ/ਭਾਸ਼ਾਵਾਂ/ਰਾਗਾਂ ਸੰਗੀਤ/ਸਰੰਦਾ/ਸਾਜ਼/ਸੰਤ ਭਗਤ/ਬ੍ਰਹਮ – ਗਿਆਨੀ।
(ਅ) ਸੱਚ
(ਈ) ਗੁਰੂ ਅਮਰਦਾਸ ਜੀ
(ਸ) ਮਨਪਸੰਦ
ਉੱਤਰ :
(ੳ) ਗੁਰਗੱਦੀ/ਰਚਨਾ/ਨਾਨਾ/ਦੋਹਿਤਾ/ਬੋਹਿਥਾ/ਸ਼ਬਦ/ਬਾਣੀ/ਭਾਸ਼ਾਵਾਂ/ਰਾਗਾਂ/ ਸੰਗੀਤ/ਸਰੰਦਾ/ਸਾਜ਼/ਸੰਤ/ਭਗਤ/ਬ੍ਰਹਮ – ਗਿਆਨੀ।
ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਵਰ/ਸੱਚ/ਪ੍ਰੇਮ – ਪਿਆਰ/ਭਗਤੀ/ਸਿਮਰਨਜੀਵਨ – ਜਾਚ/ ਢੰਗ/ਮੁਹਾਰਤ।
(ਅ) ਗੁਰੂ
(ਈ) ਰਾਗ
(ਸ) ਸਾਜ਼।
ਉੱਤਰ :
(ਉ) ਵਰ/ਸੱਚ/ਪ੍ਰੇਮ – ਪਿਆਰ/ਭਗਤੀ/ਸਿਮਰਨ/ਜੀਵਨ – ਜਾਚ/ਢੰਗ/ਮੁਹਾਰਤ।
ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਗੁਰੂ
(ਅ) ਭਾਸ਼ਾਵਾਂ
(ਈ) ਸਿਮਰਨ
(ਸ) ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ/ਸ੍ਰੀ ਗੁਰੂ ਗ੍ਰੰਥ ਸਾਹਿਬ/ਸੁਖਮਨੀ ਸਾਹਿਬ/ਸੰਤ – ਭਾਸ਼ਾ/ਬ੍ਰਜ – ਭਾਸ਼ਾ/ਰੇਖ਼ਤਾ/ਹਿੰਦੁਸਤਾਨੀ/ਗਾਬਾ/ਸਹਿਸਕ੍ਰਿਤੀ ਪੰਜਾਬੀ/ਹਿੰਦੀ।
ਉੱਤਰ :
(ਸ) ਗੁਰੂ ਅਰਜਨ ਦੇਵ ਜੀ/ਗੁਰੂ ਅਮਰਦਾਸ ਜੀ/ਸ੍ਰੀ ਗੁਰੂ ਗ੍ਰੰਥ ਸਾਹਿਬ/ ਸੁਖਮਨੀ ਸਾਹਿਬ/ਸੰਤ – ਭਾਸ਼ਾ/ਬ੍ਰਜ – ਭਾਸ਼ਾ/ਖ਼ਤਾ/ਹਿੰਦੁਸਤਾਨੀ/ਗਾਥਾ/ਸਹਿਸਕ੍ਰਿਤੀ/ਪੰਜਾਬੀ/ ਲਹਿੰਦੀ।
ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਬਹੁਤ
(ਅ) ਸਰਲ
(ਈ) ਪੇਸ਼
(ਸ) ਆਪ/ਉਹਨਾਂ/ਇਸ !
ਉੱਤਰ :
(ਸ) ਆਪ/ਉਹਨਾਂ/ਇਸ।
ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ਉ) ਬਾਰੇ
(ਅ) ਆਪ
(ਈ) ਸੰਤ
(ਸ) ਗੁਰੂ/ਬਹੁਤ ਸਾਰਾ/ਬਿਲਕੁਲ/ਸੀ/5894/2218/ਪ੍ਰਮੁੱਖ/ਡੂੰਘੀ/ਸ਼ਾਹਕਾਰ/ ਬਹੁਤ ਸਰਲ/ਪ੍ਰਚਲਿਤ/ਸਭ/30/ਮਨ – ਪਸੰਦ।
ਉੱਤਰ :
(ਸ) ਗੁਰੂ/ਬਹੁਤ ਸਾਰਾ/ਬਿਲਕੁਲ/ਸੀ/5894/2218/ਪ੍ਰਮੁੱਖਡੂੰਘੀ/ਸ਼ਾਹਕਾਰ ਬਹੁਤ ਸਰਲ/ਪ੍ਰਚਲਿਤ/ਸਭ/30/ਮਨ – ਪਸੰਦ।
ਪ੍ਰਸ਼ਨ 17.
‘ਬਾਣੀ ਸ਼ਬਦ ਦਾ ਲਿੰਗ ਬਦਲੋ
(ਉ) ਬਾਨੀ
(ਅ) ਬਾਣਾ
(ਈ) ਵਾਣੀ
(ਸ) ਕੋਈ ਵੀ ਨਹੀਂ।
ਉੱਤਰ :
(ਸ) ਕੋਈ ਵੀ ਨਹੀਂ।
ਪ੍ਰਸ਼ਨ 18.
ਹੇਠ ਲਿਖਿਆਂ ਵਿਚੋਂ ਕਿਰਿਆ ਕਿਹੜੀ ਹੈ ?
(ੳ) ਰਚਨਾ
(ਅ) ਸ਼ਾਹਕਾਰ
(ਈ) ਆਪ
(ਸ) ਹੋਇਆ।
ਉੱਤਰ :
(ਸ) ਹੋਇਆ।
ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਕੋਈ ਦੋ ਪੜਨਾਂਵ ਲਿਖੋ।
ਉੱਤਰ :
ਆਪ, ਉਹਨਾਂ :
ਪ੍ਰਸ਼ਨ 20.
“ਗੁਰਗੱਦੀ ਸ਼ਬਦ ਪੁਲਿੰਗ ਹੈ ਕਿ ਇਸਤਰੀ ਲਿੰਗ ?
ਉੱਤਰ :
ਇਸਤਰੀ ਲਿੰਗ।
ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਕਹਿਰੇ ਪੁੱਠੇ ਕਾਮੇ
(ਸ) ਜੋੜਨੀ
(ਹ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਇਕਹਿਰੇ ਪੁੱਠੇ ਕਾਮੇ ( ‘ ‘ )
(ਸ) ਜੋੜਨੀ ( – )
(ਹ) ਛੁੱਟ – ਮਰੋੜੀ ( ‘ )
ਪ੍ਰਸ਼ਨ 22.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ –
ਉੱਤਰ :
2. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਗੁਰੂ ਅਰਜਨ ਦੇਵ ਜੀ ਦਾ ਵਡਮੁੱਲਾ ਕਾਰਜ ਹੈ। ਆਪ ਨੇ ਪਹਿਲੇ ਚਾਰ ਗੁਰੂਆਂ ਤੋਂ ਇਲਾਵਾ ਸੰਤਾਂ, ਭਗਤਾਂ ਦੀ ਰਚਨਾ ਨੂੰ ਇਕੱਤਰ ਕਰ ਕੇ ਉਸ ਨੂੰ ਰਾਗਾਂ ਅਨੁਸਾਰ ਸੰਭਾਲਿਆ। ਇਹ ਵੱਡ – ਆਕਾਰੀ ਧਰਮ – ਗ੍ਰੰਥ ਮਨੁੱਖੀ ਏਕਤਾ ਤੇ ਸਰਬ – ਸਾਂਝੀਵਾਲਤਾ ਦਾ ਪ੍ਰਤੀਕ ਹੈ। ਬਾਬਾ ਫ਼ਰੀਦ (ਪੰਜਾਬ) ਕਬੀਰ ਤੇ ਰਾਮਾ ਨੰਦ (ਯੂ. ਪੀ.) ਬੇਣੀ (ਬਿਹਾਰ) ਨਾਮਦੇਵ, ਤ੍ਰਿਲੋਚਨ (ਮਹਾਂਰਾਸ਼ਟਰ) ਪੀਪਾ (ਗੁਜਰਾਤ ਸਧਨਾ (ਸਿੰਧ) ਜੈ ਦੇਵ ਬੰਗਾਲ) ਸੈਣ ਤੇ ਭੀਖਨ (ਰਾਜਪੁਤਾਨਾ) ਆਦਿ, ਸਾਰੇ ਸੰਤ ਭਗਤ ਵੱਖਰੇ – ਵੱਖਰੇ ਇਲਾਕਿਆਂ ਦੇ ਹੋਣ ਦੇ ਬਾਵਜੂਦ ਸਾਰਿਆਂ ਦਾ ਸੁਨੇਹਾ ਰੱਬੀ ਏਕਤਾ ਦਾ ਹੀ ਹੈ। ਗੁਰੂ ਅਰਜਨ ਦੇਵ ਜੀ ਨੇ ਸਾਰੀ ਰਚਨਾ ਨੂੰ ਰਾਗਾਂ ਅਨੁਸਾਰ ਤਰਤੀਬ ਦੇ ਕੇ ਇੱਕ ਥਾਂ ਇਕੱਠਾ ਕੀਤਾ ਤੇ ਇੱਕ ਯੋਗ ਸੰਪਾਦਕ ਵਾਂਗ ਸਾਰਾ ਕਾਰਜ ਨਿਭਾਇਆ। ਲਿਖਾਈ ਦਾ ਕੰਮ ਭਾਈ ਗੁਰਦਾਸ ਜੀ ਤੋਂ ਕਰਵਾਇਆ ਗਿਆ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕਾਰਜ 1604 ਈਸਵੀਂ ਵਿੱਚ ਸੰਪੂਰਨ ਹੋਇਆ।
ਪਿੱਛੇ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :
ਪ੍ਰਸ਼ਨ 1.
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੱਡਮੁੱਲਾ ਕਾਰਜ ਕੀ ਹੈ ?
(ਉ) ਗੁਰਦੁਆਰਿਆਂ ਦੀ ਉਸਾਰੀ
(ਅ) ਧਰਮ – ਪ੍ਰਚਾਰ
(ਈ) ਸੰਗੀਤ ਦਾ ਵਿਕਾਸ
(ਸ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ।
ਉੱਤਰ :
(ਸ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ।
ਪ੍ਰਸ਼ਨ 2.
ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਣੀ ਨੂੰ ਕਿਸ ਤਰ੍ਹਾਂ ਤਰਤੀਬ ਦਿੱਤੀ ?
(ੳ) ਇੱਛਾ ਅਨੁਸਾਰ
(ਅ) ਰਾਗਾਂ ਅਨੁਸਾਰ
(ਈ) ਬਾਣੀਆਂ ਅਨੁਸਾਰ
(ਸ) ਸੰਤਾਂ – ਭਗਤਾਂ ਦੀ ਬਾਣੀ ਅਨੁਸਾਰ।
ਉੱਤਰ :
(ਅ) ਰਾਗਾਂ ਅਨੁਸਾਰ
ਪ੍ਰਸ਼ਨ 3.
ਸ੍ਰੀ ਗੁਰੂ ਗ੍ਰੰਥ ਸਾਹਿਬ ਕਿਸ ਗੱਲ ਦਾ ਪ੍ਰਤੀਕ ਹੈ ?
(ਉ) ਮਨੁੱਖੀ ਏਕਤਾ ਤੇ ਸਰਬ ਸਾਂਝੀਵਾਲਤਾ ਦਾ
(ਅ) ਕਿਸੇ ਇਕ ਧਰਮ ਦਾ
(ਈ) ਵਿਸ਼ੇਸ਼ ਕੌਮ
(ਸ) ਉੱਚ ਵਰਗ ਦਾ।
ਉੱਤਰ :
(ੳ) ਮਨੁੱਖੀ ਏਕਤਾ ਤੇ ਸਰਬ ਸਾਂਝੀਵਾਲਤਾ ਦਾ।
ਪ੍ਰਸ਼ਨ 4.
ਬਾਬਾ ਫ਼ਰੀਦ ਜੀ ਕਿਸ ਇਲਾਕੇ ਨਾਲ ਸੰਬੰਧਿਤ ਸਨ ?
(ਉ) ਪੰਜਾਬ
(ਅ) ਬਿਹਾਰ
(ਈ) ਮਹਾਰਾਸ਼ਟਰ
(ਸ) ਯੂ.ਪੀ.,
ਉੱਤਰ :
(ੳ) ਪੰਜਾਬ ਨੂੰ
ਪ੍ਰਸ਼ਨ 5.
ਭਗਤ ਰਾਮਾਨੰਦ/ਕਬੀਰ ਕਿਸ ਇਲਾਕੇ ਨਾਲ ਸੰਬੰਧਿਤ ਸਨ ?
(ਉ) ਪੰਜਾਬ
(ਅ) ਯੂ.ਪੀ
(ਈ) ਬਿਹਾਰ
(ਸ) ਮਹਾਰਾਸ਼ਟਰ !
ਉੱਤਰ :
(ਅ) ਯੂ.ਪੀ
ਪ੍ਰਸ਼ਨ 6.
ਭਗਤ ਬੇਣੀ ਕਿਸ ਇਲਾਕੇ ਤੋਂ ਸਨ ?
(ਉ) ਬਿਹਾਰ
(ਅ) ਯੂ. ਪੀ
(ਈ) ਬੰਗਾਲ
(ਸ) ਸਿੰਧ !
ਉੱਤਰ :
(ੳ) ਬਿਹਾਰ।
ਪ੍ਰਸ਼ਨ 7.
ਭਗਤ ਨਾਮਦੇਵ ਤੇ ਤ੍ਰਿਲੋਚਨ ਕਿਹੜੇ ਇਲਾਕੇ ਦੇ ਸਨ ?
(ਉ) ਬਿਹਾਰ
(ਅ) ਬੰਗਾਲ
(ਈ) ਸਿੰਧ
(ਸ) ਮਹਾਰਾਸ਼ਟਰ !
ਉੱਤਰ :
(ਸ) ਮਹਾਰਾਸ਼ਟਰ।
ਪ੍ਰਸ਼ਨ 8.
ਗੁਜਰਾਤ ਨਾਲ ਸੰਬੰਧਿਤ ਕਿਹੜੇ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ?
(ਉ) ਭਗਤ ਪੀਪਾ ਜੀ।
(ਅ) ਭਗਤ ਕਬੀਰ ਜੀ
(ਈ) ਭਗਤ ਸਧਨਾ ਜੀ
(ਸ) ਭਗਤ ਨਾਮ ਦੇਵ ਜੀ।
ਉੱਤਰ :
(ੳ) ਭਗਤ ਪੀਪਾ ਜੀ।
ਪ੍ਰਸ਼ਨ 9.
ਸਿੰਧ ਪ੍ਰਾਂਤ ਨਾਲ ਸੰਬੰਧਿਤ ਕਿਹੜੇ ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ ?
(ਉ) ਸਧਨਾ
(ਅ) ਕਬੀਰ
(ਈ) ਪੀਪਾ
(ਸ) ਸੈਣ।
ਉੱਤਰ :
(ੳ) ਸਧਨਾ
ਪ੍ਰਸ਼ਨ 10.
ਭਗਤ ਜੈਦੇਵ ਕਿਹੜੇ ਇਲਾਕੇ ਨਾਲ ਸੰਬੰਧਿਤ ਸਨ ?
(ਉ) ਬਿਹਾਰ
(ਆ) ਬੰਗਾਲ
(ਈ) ਸਿੰਧ
(ਸ) ਪੰਜਾਬ।
ਉੱਤਰ :
(ਅ) ਬੰਗਾਲ।
ਪ੍ਰਸ਼ਨ 11.
ਭਗਤ ਸੈਣ ਤੇ ਭੀਖਨ ਕਿਹੜੇ ਇਲਾਕੇ ਨਾਲ ਸੰਬੰਧਿਤ ਸਨ ?
(ਉ) ਪੰਜਾਬ
(ਅ) ਬਿਹਾਰ
(ਈ) ਰਾਜਪੂਤਾਨਾ
(ਸ) ਸਿੰਧ ॥
ਉੱਤਰ :
(ਈ) ਰਾਜਪੂਤਾਨਾ
ਪ੍ਰਸ਼ਨ 12.
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦਾ ਕੰਮ ਕਿਸ ਨੇ ਕੀਤਾ ?
(ੳ) ਭਾਈ ਨੰਦ ਲਾਲ ਜੀ ਨੇ
(ਅ) ਭਾਈ ਮਰਦਾਨਾ ਜੀ ਨੇ
(ਈ) ਭਾਈ ਪੈੜੇ ਮੋਖੇ ਜੀ ਨੇ
(ਸ) ਭਾਈ ਗੁਰਦਾਸ ਜੀ ਨੇ।
ਉੱਤਰ :
(ਸ) ਭਾਈ ਗੁਰਦਾਸ ਜੀ ਨੇ।
ਪ੍ਰਸ਼ਨ 13.
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਕੰਮ ਕਦੋਂ ਸੰਪੂਰਨ ਹੋਇਆ ?
(ਉ) 1601 ਈ:
(ਅ) 1604 ਈ:
(ਈ) 1606 ਈ:
(ਸ) 1608 ਈ:
ਉੱਤਰ :
(ਅ) 1604 ਈ:
ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਸ੍ਰੀ ਗੁਰੂ/ਵੱਡਮੁੱਲਾ/ਚਾਰ/ਵਡ – ਅਕਾਰੀ/ਬਾਬਾ/ਵੱਖਰੇ – ਵੱਖਰੇ/ਬੀ/ਸਾਰੀ/ਯੋਗ।
(ਅ) ਧਰਮ – ਗ੍ਰੰਥ
(ਈ) ਜੈਦੇਵ
(ਸ) ਸੰਪੂਰਨ।
ਉੱਤਰ :
(ੳ) ਸ੍ਰੀ ਗੁਰੂ/ਵੱਡਮੁੱਲਾ/ਚਾਰ/ਵਡ – ਅਕਾਰੀ/ਬਾਬਾ/ਵੱਖਰੇ – ਵੱਖਰੇ/ਰੱਬੀ/ਸਾਰੀ/ਯੋਗ !
ਪ੍ਰਸ਼ਨ 15.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਸੰਤ – ਭਗਤ
(ਅ) ਸੰਪਾਦਕ
(ਇ) ਸੰਪੂਰਨ
(ਸ) ਸ੍ਰੀ ਗੁਰੂ ਗ੍ਰੰਥ ਸਾਹਿਬ/ਗੁਰੂ ਅਰਜਨ ਦੇਵ ਜੀ/ਬਾਬਾ ਫ਼ਰੀਦ/ਪੰਜਾਬ/ ਕਬੀਰ/ਰਾਮਾਨੰਦ/ਯੂ.ਪੀ./ਬੇਣੀ/ਬਿਹਾਰ/ਨਾਮਦੇਵ ਤ੍ਰਿਲੋਚਨ/ਮਹਾਰਾਸ਼ਟਰ/ਪੀਪਾ/ਗੁਜਰਾਤ ਸਧਨਾ/ਸਿੰਧ/ਜੈਦੇਵ/ਬੰਗਾਲ/ਸੈਣ/ਭੀਖਨ/ਰਾਜਪੂਤਾਨਾ/ਭਾਈ ਗੁਰਦਾਸ ਜੀ।
ਉੱਤਰ :
(ਸ) ਸ੍ਰੀ ਗੁਰੂ ਗ੍ਰੰਥ ਸਾਹਿਬ/ਗੁਰੂ ਅਰਜਨ ਦੇਵ ਜੀ/ਬਾਬਾ ਫ਼ਰੀਦ/ਪੰਜਾਬ/ ਕਬੀਰ/ਰਾਮਾਨੰਦ/ਯੂ.ਪੀ./ਬੇਣੀ/ਬਿਹਾਰ/ਨਾਮਦੇਵ ਤ੍ਰਿਲੋਚਨ/ਮਹਾਰਾਸ਼ਟਰ/ਪੀਪਾ/ਗੁਜਰਾਤ ਸਧਨਾ/ਸਿੰਧ/ਜੈਦੇਵ/ਬੰਗਾਲ/ਸੈਣ/ਭੀਖਨ/ਰਾਜਪੂਤਾਨਾ/ਭਾਈ ਗੁਰਦਾਸ ਜੀ।
ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਲਿਖਾਈ।
(ਅ) ਕਾਰਜ
(ਈ) ਸੈਣ
(ਸ) ਗੁਰੂ/ਕਾਰਜ/ਸੰਪਾਦਨਾ/ਰਚਨਾ/ਰਾਗ/ਧਰਮ – ਗ੍ਰੰਥ/ਸੰਤ – ਭਗਤ।
ਉੱਤਰ :
(ਸ) ਗੁਰੂ/ਕਾਰਜ/ਸੰਪਾਦਨਾ/ਰਚਨਾ/ਰਾਗ/ਧਰਮ – ਗ੍ਰੰਥ/ਸੰਤ – ਭਗਤ॥
ਪ੍ਰਸ਼ਨ 17.
ਉਪਰੋਕਤ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਮਨੁੱਖੀ – ਏਕਤਾ/ਸਰਬ – ਸਾਂਝੀਵਾਲਤਾ।
(ਅ) ਰਚਨਾ
(ਇ) ਗੁਰੂ
(ਸ) ਸੰਪੂਰਨ।
ਉੱਤਰ :
(ੳ) ਮਨੁੱਖੀ – ਏਕਤਾ/ਸਰਬ – ਸਾਂਝੀਵਾਲਤਾ।
ਪ੍ਰਸ਼ਨ 18.
ਉਪਰੋਕਤ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ੳ) ਸੰਪਾਦਕ
(ਅ) ਰਾਮਾਨੰਦ
(ਈ) ਸਾਰੀ
(ਸ) ਕਰਵਾਇਆ ਗਿਆ/ਹੈ/ਸੰਭਾਲਿਆ/ਇਕੱਠਾ ਕੀਤਾ/ਨਿਭਾਇਆ/ਹੋਇਆ।
ਉੱਤਰ :
(ਸ) ਕਰਵਾਇਆ ਗਿਆ/ਹੈ/ਸੰਭਾਲਿਆ/ਇਕੱਠਾ ਕੀਤਾ/ਨਿਭਾਇਆ/ਹੋਇਆ।
ਪ੍ਰਸ਼ਨ 19.
‘ਭਾਈਂ ਸ਼ਬਦ ਦਾ ਲਿੰਗ ਬਦਲੋ –
(ਉ) ਭੈਣ/ਭਾਬੀ/ਭਾਈਆਣੀ
(ਅ) ਬਾਈ
(ਇ) ਤਾਈ।
(ਸ) ਭਜਾਈ।
ਉੱਤਰ :
(ੳ) ਭੈਣ/ਭਾਬੀ/ਭਾਈਆਣੀ
ਪ੍ਰਸ਼ਨ 20.
ਕਿਰਿਆ ਸ਼ਬਦ ਕਿਹੜਾ ਹੈ ?
(ਉ) ਨਿਭਾਇਆ।
(ਅ) ਨਿਬਾਓ
(ਈ) ਨਿਭਾ
(ਸ) ਨਿਬਾਇਆ।
ਉੱਤਰ :
(ਉ) ਨਿਭਾਇਆ।
ਪ੍ਰਸ਼ਨ 21.
‘ਸੰਪਾਦਨਾ ਰਚਨਾ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਇਸਤਰੀ ਲਿੰਗ।
ਪ੍ਰਸ਼ਨ 22.
ਉਪਰੋਕਤ ਪੈਰੇ ਵਿਚੋਂ ਚੁਣ ਕੇ ਦੋ ਸੰਖਿਆਵਾਚਕ ਵਿਸ਼ੇਸ਼ਣ ਲਿਖੋ
ਉੱਤਰ :
ਸਾਰੇ, ਚਾਰ
ਪ੍ਰਸ਼ਨ 23.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ੲ) ਜੋੜਨੀ
(ਸ) ਬੈਕਟ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ੲ) ਜੋੜਨੀ ( – )
(ਸ) ਬੈਕਟ ( ( ) )
ਪ੍ਰਸ਼ਨ 24.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
ਉੱਤਰ :
3. ਗੁਰੂ ਅਰਜਨ ਦੇਵ ਜੀ ਦਾ ਸਿੱਖ ਧਰਮ, ਸਿੱਖ ਇਤਿਹਾਸ (ਅ) ਕਈ ਹੋਰ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਹੈ। ਆਪ ਨੇ 1588 ਈਸਵੀਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਮੁਸਲਮਾਨ ਫ਼ਕੀਰ ਸਾਈਂ ਮੀਆਂ ਮੀਰ ਤੋਂ ਰਖਵਾਈ। ਲੋਕਾਂ ਨੂੰ ਸਾਂਝਾ ਧਰਮ ਅਸਥਾਨ ਤੇ ਇਸ਼ਨਾਨ ਕਰਨ ਲਈ ਤਲਾਅ ਸਰੋਵਰ) ਬਣਵਾਇਆ ਅੰਮ੍ਰਿਤਸਰ ਵਿੱਚ ਹੀ ਸੰਤੋਖਸਰ ਤੇ ਰਾਮਸਰ ਦੋ ਹੋਰ ਸਰੋਵਰ ਬਣਵਾਏ। ਉਸ ਜ਼ਮਾਨੇ ਵਿੱਚ ਸਰੋਵਰ ਜਾਂ ਤਲਾਅ ਦਾ ਬਹੁਤ ਮਹੱਤਵ ਸੀ। ਇਸ਼ਨਾਨ ਕਰਨ ਲਈ ਦਰਿਆ ਜਾਂ ਤਲਾਅ ਹੀ ਹੁੰਦੇ ਹਨ। ਗੁਰੂ ਸਾਹਿਬ ਨੇ ਤਰਨਤਾਰਨ ਨਗਰ ਵੀ ਵਸਾਇਆ ਤਰਨਤਾਰਨ ਦਾ ਸਰੋਵਰ ਆਕਾਰ ਦੇ ਪੱਖ ਤੋਂ ਕਾਫ਼ੀ ਵੱਡਾ ਹੈ। ਆਪ ਨੇ ਲੋਕ – ਭਲਾਈ ਦੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ। ਸਿੱਖੀ ਦੇ ਪ੍ਰਚਾਰ ਲਈ ਧਰਮ – ਅਸਥਾਨ ਉਸਾਰੇ। ਲਾਹੌਰ ਵਿੱਚ ਬਾਉਲੀ ਬਣਵਾਈ। ਤਰਨਤਾਰਨ ਵਿੱਚ ਯਤੀਮਾਂ ਤੇ ਕੋੜੀਆਂ ਲਈ ਹਸਪਤਾਲ ਖੋਲ੍ਹਿਆ 1 ਦਸਵੰਧ ਦੀ ਪ੍ਰਥਾ ਵੀ ਆਰੰਭ ਕੀਤੀ। ਇਸ ਤੋਂ ਇਲਾਵਾ ਕਾਬਲ, ਕੰਧਾਰ ਤੇ ਢਾਕੇ ਤੱਕ ਵਪਾਰ ਦਾ ਕੰਮ ਵੀ ਸ਼ੁਰੂ ਕੀਤਾ !
ਪਿੱਛੇ ਦਿੱਤੇ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ
ਪ੍ਰਸ਼ਨ 1.
ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਦੋਂ ਰਖਵਾਈ ?
(ਉ) 1588 ਈ
(ਅ) 1590 ਈ:
(ਈ) 1578 ਈ:
(ਸ) 1580 ਈ:
ਉੱਤਰ :
(ੳ) 1588 ਈ:
ਪ੍ਰਸ਼ਨ 2.
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਤੋਂ ਰਖਵਾਈ ?
(ਉ) ਭਾਈ ਗੁਰਦਾਸ ਜੀ
(ਅ) ਬਾਬਾ ਬੁੱਢਾ ਜੀ
(ਈ) ਸਾਈਂ ਮੀਆਂ ਮੀਰ ਜੀ
(ਸ) ਸਾਈਂ ਬੰਨੋ ਜੀ।
ਉੱਤਰ :
ਸਾਈਂ ਮੀਆਂ ਮੀਰ ਜੀ !
ਪ੍ਰਸ਼ਨ 3.
ਸੰਤੋਖ ਸਰ (ਅ) ਰਾਮ ਸਰ ਕਿੱਥੇ ਹਨ ?
(ਉ) ਅੰਮ੍ਰਿਤਸਰ ਵਿਚ
(ਅ) ਲਾਹੌਰ ਵਿਚ .
(ਈ) ਗੋਇੰਦਵਾਲ ਸਾਹਿਬ ਵਿਚ
(ਸ) ਕਰਤਾਰਪੁਰ ਵਿਚ।
ਉੱਤਰ :
(ਉ) ਅੰਮ੍ਰਿਤਸਰ ਵਿਚ।
ਪ੍ਰਸ਼ਨ 4.
ਕਿਸ ਜਗ੍ਹਾ ਦਾ ਸਰੋਵਰ ਆਕਾਰ ਦੇ ਪੱਖੋਂ ਕਾਫ਼ੀ ਵੱਡਾ ਹੈ ?
(ਉ) ਤਰਨਤਾਰਨ ਦਾ
(ਅ) ਅੰਮ੍ਰਿਤਸਰ ਦਾ
(ਈ) ਸੰਤੋਖਸਰ ਦਾ
(ਸ) ਰਾਮ ਸਰ ਦਾ
ਉੱਤਰ :
(ਉ) ਤਰਨਤਾਰਨ ਦਾ।
ਪ੍ਰਸ਼ਨ 5.
ਗੁਰੂ ਅਰਜਨ ਦੇਵ ਜੀ ਨੇ ਲਾਹੌਰ ਵਿਚ ਕੀ ਬਣਾਇਆ ?
(ਉ) ਸਰੋਵਰ
(ਅ) ਬਉਲੀ
(ਈ) ਮਹੱਲ
(ਸ) ਘਰ।
ਉੱਤਰ :
(ਅ) ਬਉਲੀ।
ਪ੍ਰਸ਼ਨ 6.
ਗੁਰੂ ਜੀ ਨੇ ਕੋੜੀਆਂ ਲਈ ਹਸਪਤਾਲ ਕਿੱਥੇ ਖੋਲ੍ਹਿਆ ?
(ਉ) ਤਰਨਤਾਰਨ
(ਅ) ਛੇਹਰਟੇ
(ਈ) ਕਰਤਾਰਪੁਰ
(ਸ) ਅੰਮ੍ਰਿਤਸਰ।
ਉੱਤਰ :
(ਉ) ਤਰਨਤਾਰਨ।
ਪ੍ਰਸ਼ਨ 7.
ਦਸਵੰਧ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਆਰੰਭ ਕੀਤੀ ?
(ੳ) ਗੁਰੂ ਅਮਰਦਾਸ ਜੀ
(ਅ) ਗੁਰੂ ਰਾਮਦਾਸ ਜੀ
(ਈ) ਗੁਰੂ ਅਰਜਨ ਦੇਵ ਜੀ
(ਸ) ਗੁਰੂ ਗੋਬਿੰਦ ਸਿੰਘ ਜੀ।
ਉੱਤਰ :
ਇ ਗੁਰੁ ਅਰਜਨ ਦੇਵ ਜੀ। ਨੋਟ – ਸਿੱਖਾਂ ਵਿਚ ਦਸਵੰਧ ਦੀ ਪ੍ਰਥਾ ਦੇ ਆਰੰਭ ਸੰਬੰਧੀ ਵੱਖ – ਵੱਖ ਵਿਚਾਰ ਹਨ।
ਪ੍ਰਸ਼ਨ 8.
ਗੁਰੂ ਜੀ ਨੇ ਵਪਾਰ ਦਾ ਕੰਮ ਕਾਬਲ – ਕੰਧਾਰ ਤੋਂ ਲੈ ਕੇ ਕਿਹੜੇ ਸ਼ਹਿਰ ਤਕ ਚਾਲ ਕੀਤਾ ?
(ਉ) ਮੁੰਬਈ ਤਕ
(ਅ) ਕੋਲਕਾਤੇ ਤਕ
(ਈ) ਚੇਨੱਈ ਤਕ
(ਸ) ਢਾਕੇ ਤਕ।
ਉੱਤਰ :
(ਸ) ਢਾਕੇ ਤਕ।
ਪ੍ਰਸ਼ਨ 9.
ਗੁਰੂ ਜੀ ਨੇ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਕਿਸ ਲਈ ਬਣਵਾਇਆ ?
(ੳ) ਸਿੱਖਾਂ ਲਈ
(ਅ) ਹਿੰਦੂਆਂ ਲਈ
(ਈ) ਬ੍ਰਾਹਮਣਾਂ ਲਈ
(ਸ) ਸਭ ਲਈ ਸਾਂਝਾ।
ਉੱਤਰ :
(ਸ) ਸਭ ਲਈ ਸਾਂਝਾ।
ਪ੍ਰਸ਼ਨ 10.
ਇਸ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਧਰਮ/ਯੋਗਦਾਨ/ਮਹੱਤਵ/ਭਲਾਈ
(ਅ) ਇਸ਼ਨਾਨ
(ਇ) ਲਾਹੌਰ
(ਸ) ਖੇਤਰ।
ਉੱਤਰ :
(ੳ) ਧਰਮ/ਯੋਗਦਾਨ/ਮਹੱਤਵ/ਭਲਾਈ ॥
ਪ੍ਰਸ਼ਨ 11.
ਇਸ ਪੈਰੇ ਵਿਚੋਂ ਸਕਰਮਕ ਕਿਰਿਆ ਦੀ ਠੀਕ ਉਦਾਹਰਨ ਚੁਣੋ
(ੳ) ਰਖਵਾਈ/ਬਣਵਾਇਆ/ਕੀਤੇ/ਉਸਾਰੇ/ਖੋਲ੍ਹਿਆ/ਕੀਤੀ/ਕੀਤਾ
(ਅ) ਨਗਰ
(ਈ) ਦਸਵੰਧ
(ਸ) ਵਪਾਰ।
ਉੱਤਰ :
(ੳ) ਰਖਵਾਈ/ਬਣਵਾਇਆ/ਕੀਤੇ/ਉਸਾਰੇ/ਖੋਲ੍ਹਿਆ/ਕੀਤੀ/ਕੀਤਾ।
ਪ੍ਰਸ਼ਨ 12.
ਇਸ ਪੈਰੇ ਵਿਚ ਖ਼ਾਸ ਨਾਂਵ ਦੀ ਠੀਕ ਉਦਾਹਰਨ ਕਿਹੜੀ ਹੈ ?
(ਉ) ਧਰਮ
(ਆ) ਇਤਿਹਾਸ
(ਈ) ਨੀਂਹ
(ਸ) ਗੁਰੂ ਅਰਜਨ ਦੇਵ ਜੀ/ਸਿੱਖ ਧਰਮ/ਸਿੱਖ ਇਤਿਹਾਸ/ਸ੍ਰੀ ਹਰਿਮੰਦਰ ਸਾਹਿਬ ਸਾਈਂ ਮੀਆਂ ਮੀਰ/ਅੰਮ੍ਰਿਤਸਰ/ਸੰਤੋਖਸਰ/ਰਾਮਸਰ/ਤਰਨਤਾਰਨ/ਲਾਹੌਰ।
ਉੱਤਰ :
(ਸ) ਗੁਰੂ ਅਰਜਨ ਦੇਵ ਜੀ/ਸਿੱਖ ਧਰਮ/ਸਿੱਖ ਇਤਿਹਾਸ/ਸ੍ਰੀ ਹਰਿਮੰਦਰ ਸਾਹਿਬ/ਸਾਈਂ ਮੀਆਂ ਮੀਰ/ਅੰਮ੍ਰਿਤਸਰ/ਸੰਤੋਖਸਰ/ਰਾਮਸਰ/ਤਰਨਤਾਰਨ/ਲਾਹੌਰ।
ਪ੍ਰਸ਼ਨ 13.
ਉਪਰੋਕਤ ਪੈਰੇ ਵਿਚ ਵਿਸ਼ੇਸ਼ਣ ਦੀ ਠੀਕ ਉਦਾਹਰਨ ਕਿਹੜੀ ਹੈ ?
(ੳ) ਸਿੱਖ ਧਰਮ
(ਅ) ਇਸ਼ਨਾਨ
(ਈ) ਰਾਮਸਰ
(ਸ) ਕਈ ਹੋਰ/ਵਡਮੁੱਲਾ/ਮੁਸਲਮਾਨ ਫ਼ਕੀਰ/ਸਾਂਝਾ/ਬਹੁਤ/ਕਾਫ਼ੀ ਵੱਡਾ/ਲੋਕ ਭਲਾਈ/ਹੋਰ ਬਹੁਤ ਸਾਰੇ।
ਉੱਤਰ :
(ਸ) ਕਈ ਹੋਰ/ਵਡਮੁੱਲਾ/ਮੁਸਲਮਾਨ ਫ਼ਕੀਰ/ਸਾਂਝਾ/ਬਹੁਤ/ਕਾਫ਼ੀ ਵੱਡਾ/ਲੋਕ ਭਲਾਈ/ਹੋਰ ਬਹੁਤ ਸਾਰੇ।
ਪ੍ਰਸ਼ਨ 14.
ਉਪਰੋਕਤ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਲੋਕ – ਭਲਾਈ
(ਅ) ਵਪਾਰ
(ਈ) ਉਸਾਰੇ
(ਸ) ਆਪ
ਉੱਤਰ :
(ਸ) ਆਪ।
ਪ੍ਰਸ਼ਨ 15.
“ਫ਼ਕੀਰ ਦਾ ਲਿੰਗ ਬਦਲੋ
(ਉ) ਫ਼ਕੀਰੀ
(ਅ) ਫੱਕਰੀ
(ਇ) ਫ਼ਕੀਰਨੀ
(ਸ) ਸ਼ੱਕਰਨੀ।
ਉੱਤਰ :
(ਇ) ਫ਼ਕੀਰਨੀ
ਪ੍ਰਸ਼ਨ 16.
ਇਸ ਪੈਰੇ ਵਿਚੋਂ ਦੋ ਸੰਖਿਆਵਾਚਕ ਵਿਸ਼ੇਸ਼ਣ ਲਿਖੋ।
ਉੱਤਰ :
ਕਈ, ਦੋ।
ਪ੍ਰਸ਼ਨ 17.
‘ਦਸਵੰਧ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ !
ਉੱਤਰ :
ਪੁਲਿੰਗ।
ਪਸ਼ਨ 18.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ ਲਿਖੋ
(ਉ) ਡੰਡੀ
(ਅ) ਕਾਮਾ
(ਈ) ਜੋੜਨੀ
(ਸ) ਬੈਕਟ।
ਉੱਤਰ :
(ਉ) ਡੰਡੀ (।)
(ਅ) ਕਾਮਾ (,)
(ਈ) ਜੋੜਨੀ (-)
(ਸ) ਬੈਕਟ। ( ( ) )
ਪ੍ਰਸ਼ਨ 19.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਮਿਲਾਣ ਕਰੋ
ਉੱਤਰ :
2. ਵਿਆਕਰਨ ਤੇ ਰਚਨਾਤਮਕ ਕਾਰਜ
ਪ੍ਰਸ਼ਨ 1.
ਲਿੰਗ ਕੀ ਹੁੰਦਾ ਹੈ ? ਇਹ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਉੱਤਰ :
ਸ਼ਬਦਾਂ ਦੇ ਜਿਸ ਰੂਪ ਤੋਂ ਜ਼ਨਾਨੇ ਮਰਦਾਵੇਂ ਭੇਦ ਦਾ ਪਤਾ ਲਗਦਾ ਹੈ, ਉਸ ਨੂੰ ‘ਲਿੰਗ` ਕਿਹਾ ਜਾਂਦਾ ਹੈ। ਲਿੰਗ ਸ਼ਬਦ ਦੋ ਪ੍ਰਕਾਰ ਦੇ ਹਨ :
(ਉ) ਪੁਲਿੰਗ
(ਅ) ਇਸਤਰੀ – ਲਿੰਗ।
ਪੁਲਿੰਗ – ਪੁਲਿੰਗ ਸ਼ਬਦਾਂ ਤੋਂ ਉਨ੍ਹਾਂ ਦੇ ਮਰਦਾਨੇ ਰੂਪ ਦਾ ਪਤਾ ਲਗਦਾ ਹੈ; ਜਿਵੇਂ – ਮੁੰਡਾ, ਆਦਮੀ, ਮੱਝ, ਤੋਤਾ, ਸ਼ੇਰ, ਹਾਥੀ (ਅ) ਘੋੜਾ ਆਦਿ।
ਇਸਤਰੀ ਲਿੰਗ – ਇਸਤਰੀ ਲਿੰਗ ਸ਼ਬਦਾਂ ਤੋਂ ਉਨ੍ਹਾਂ ਦੇ ਜ਼ਨਾਨੇ ਰੂਪ ਦਾ ਪਤਾ ਲਗਦਾ ਹੈ, ਜਿਵੇਂ – ਕੁੜੀ, ਤੀਵੀਂ, ਝੋਟਾ, ਤੋਤੀ, ਸ਼ੇਰਨੀ, ਹਥਨੀ ਤੇ ਘੋੜੀ ਆਦਿ।
3. ਔਖੇ ਸ਼ਬਦਾਂ ਦੇ ਅਰਥ :
- ਜੀਵਨ – ਜਾਚ – ਜੀਵਨ ਗੁਜ਼ਾਰਨ ਦਾ ਢੰਗ
- ਵਿਰਸੇ ਵਿਚੋਂ – ਵੱਡੇ – ਵਡੇਰਿਆਂ ਤੋਂ ! ਬਖੂਬੀ ਪੂਰੀ ਤਰ੍ਹਾਂ, ਚੰਗੀ ਤਰ੍ਹਾਂ।
- ਉਪਰਾਮ – ਉਦਾਸ ਰਹਿਣ ਵਾਲਾ ਤੇ ਦੁਨਿਆਵੀ ਪਦਾਰਥਾਂ ਵਿਚ ਦਿਲਚਸਪੀ ਨਾ ਰੱਖਣ ਵਾਲਾ
- ਮਨਸੂਬਿਆਂ – ਇਰਾਦਿਆਂ, ਯੋਜਨਾਵਾਂ !
- ਵਰ – ਅਸੀਸ। ਬੋਹਿਥਾ ਜਹਾਜ਼।
- ਸ਼ਾਹਕਾਰ – ਸਭ ਤੋਂ ਉੱਤਮ ਕਿਰਤ।
- ਮੁਹਾਰਤ – ਨਿਪੁੰਨਤਾਂ
- ਵੱਡ – ਅਕਾਰੀ – ਵੱਡੇ ਅਕਾਰ ਵਾਲੀ ਨੂੰ
- ਸੰਪਾਦਨਾ – ਭਿੰਨ – ਭਿੰਨ ਲੇਖਕਾਂ ਦੀਆਂ ਲਿਖਤਾਂ ਜਾਂ ਸੂਚਨਾਵਾਂ ਨੂੰ ਢੰਗ ਨਾਲ ਇਕ ਜਿਲਦ ਵਿਚ ਇਕੱਤਰ ਕਰਨਾ।
- ਸੰਪੂਰਨ – ਪੂਰਾ
- ਬਾਉਲੀ – ਪੌੜੀਦਾਰ ਖੂਹ
- ਪ੍ਰਥਾ – ਰੀਤ।
- ਪੰਜ – ਸਮੂਹ, ਢੇਰ, ਇਕੱਠ।
- ਤਸੀਹੇ – ਦੁੱਖ
- ਕਬੂਲ – ਮਨਜ਼ੂਰ।
- ਹਿਰਦੇਵੇਧਕ – ਦਿਲ ਨੂੰ ਦੁਖੀ ਕਰਨ ਵਾਲੀਆਂ।
- ਸਿਰਤਾਜ – ਸਿਰ ਦਾ ਮੁਕਟ, ਮੁਖੀ
- ਬਾਨੀ – ਮੋਢੀ।