Punjab State Board PSEB 8th Class Punjabi Book Solutions Chapter 7 ਰੂਪਨਗਰ Textbook Exercise Questions and Answers.
PSEB Solutions for Class 8 Punjabi Chapter 7 ਰੂਪਨਗਰ (1st Language)
Punjabi Guide for Class 8 PSEB ਰੂਪਨਗਰ Textbook Questions and Answers
ਰੂਪਨਗਰ ਪਾਠ-ਅਭਿਆਸ
1. ਦੱਸੋ :
(ੳ) ਰੂਪਨਗਰ ਸ਼ਹਿਰ ਦਾ ਪਹਿਲਾ ਨਾਂ ਕੀ ਸੀ ? ਇਸ ਦਾ ਵਰਤਮਾਨ ਨਾਂ ਕਦੋਂ ਰੱਖਿਆ ਗਿਆ?
ਉੱਤਰ :
ਰੂਪਨਗਰ ਦਾ ਪਹਿਲਾ ਨਾਂ ਰੋਪੜ ਸੀ ਇਸਦਾ ਵਰਤਮਾਨ ਨਾਂ 16 ਨਵੰਬਰ, 1976 ਨੂੰ ਰੱਖਿਆ ਗਿਆ
(ਅ) ਰੂਪਨਗਰ ਸ਼ਹਿਰ ਕਿਹੜੇ ਦਰਿਆ ਉੱਤੇ ਸਥਿਤ ਹੈ ਅਤੇ ਇਸ ਦਰਿਆ ਵਿੱਚੋਂ ਕਿਹੜੀਆਂ ਕਿਹੜੀਆਂ ਨਹਿਰਾਂ ਕੱਢੀਆਂ ਗਈਆਂ ਹਨ ?
ਉੱਤਰ :
ਰੂਪਨਗਰ ਸਤਲੁਜ ਦਰਿਆ ਦੇ ਕੰਢੇ ਉੱਤੇ ਸਥਿਤ ਹੈ। ਇੱਥੇ ਇਸ ਦਰਿਆ ਵਿਚੋਂ ਸਰਹਿੰਦ ਨਹਿਰ ਅਤੇ ਬਿਸਤ ਦੁਆਬ ਨਹਿਰਾਂ ਕੱਢੀਆਂ ਗਈਆਂ ਹਨ। ਉਂਝ ਗਲ ਭਾਖੜਾ ਡੈਮ ਤੋਂ ਕੱਢੀ ਗਈ ਭਾਖੜਾ ਨਹਿਰ ਵੀ ਇਸ ਸ਼ਹਿਰ ਦੇ ਕੋਲੋਂ ਹੀ ਲੰਘਦੀ ਹੈ।
(ਈ) ਰੂਪਨਗਰ ਹੈੱਡਵਰਕਸ ਦਾ ਦ੍ਰਿਸ਼ ਕਿਹੋ-ਜਿਹਾ ਹੈ ?
ਉੱਤਰ :
ਰੂਪਨਗਰ ਹੈੱਡਵਰਕਸ ਦਰਿਆ ਦੇ ਪਾਣੀ ਨੂੰ ਲੋੜ ਅਨੁਸਾਰ ਨਹਿਰਾਂ ਵਿਚ ਭੇਜਣ ਲਈ ਬਣਾਇਆ ਗਿਆ ਹੈ। ਇਸ ਹੈੱਡਵਰਕਸ ਦੇ ਉੱਪਰਲੇ ਪਾਸੇ ਦਰਿਆ ਇਕ ਵੱਡੀ ਝੀਲ ਵਾਂਗ ਦਿਖਾਈ ਦਿੰਦਾ ਹੈ। ਇੱਥੇ ਦਰਿਆ ਦੇ ਸ਼ਹਿਰ ਵਲ ਦੇ ਕੰਢੇ ਉੱਪਰ ਸੈਰ – ਸਪਾਟੇ ਲਈ ਥਾਂ ਬਣਾ ਦਿੱਤੀ ਗਈ ਹੈ। ਇਸ ਪ੍ਰਕਾਰ ਇਹ ਸਥਾਨ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ।
(ਸ) ਰੂਪਨਗਰ ਸ਼ਹਿਰ ਦਾ ਸੰਬੰਧ ਭਾਰਤ ਦੀ ਪੁਰਾਤਨ ਸੱਭਿਅਤਾ ਨਾਲ ਕਿਵੇਂ ਜੁੜਿਆ ਹੋਇਆ ਹੈ ?
ਉੱਤਰ :
ਰੂਪਨਗਰ ਸ਼ਹਿਰ ਦਾ ਸੰਬੰਧ ਭਾਰਤ ਦੀ ਪੁਰਾਤਨ ਸੱਭਿਅਤਾ ਨਾਲ ਹੈ। ਇੱਥੋਂ ਖੁਦਾਈ ਕਰਨ ‘ਤੇ ਹੜੱਪਾ ਤੇ ਮੋਹਨਜੋਦੜੋ ਸੱਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆਂ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸ ਦਾ ਸੰਬੰਧ ਭਾਰਤ ਦੀ ਪੁਰਾਤਨ ਸੱਭਿਅਤਾ ਨਾਲ ਹੈ।
(ਹ) ਅੰਗਰੇਜ਼ਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਸੰਧੀ ਦਾ ਵਰਨਣ ਕਰੋ ?
ਉੱਤਰ :
ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਰੋਪੜ ਦੀ ਇਤਿਹਾਸਿਕ ਸੰਧੀ 1831 ਵਿਚ ਦਰਿਆ ਸਤਲੁਜ ਦੇ ਕੰਢੇ ਹੋਈ। ਇਸ ਸੰਧੀ ਅਨੁਸਾਰ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਦਰਿਆ ਨੂੰ ਦੋਹਾਂ ਦੇ ਇਲਾਕਿਆਂ ਦੀ ਹੱਦ ਮੰਨ ਲਿਆ ਸੀ। ਇਹ ਸੰਧੀ ਪੰਜਾਬ ਹੀ ਨਹੀਂ, ਸਗੋਂ ਭਾਰਤ ਦੇ ਇਤਿਹਾਸ ਵਿਚ ਵੀ ਮਹੱਤਵਪੂਰਨ ਸਥਾਨ ਰੱਖਦੀ ਹੈ।
(ਕ) ਰੂਪਨਗਰ ਸ਼ਹਿਰ ਸੜਕੀ ਅਤੇ ਰੇਲ-ਮਾਰਗਾਂ ਰਾਹੀਂ ਕਿਹੜੀਆਂ-ਕਿਹੜੀਆਂ ਥਾਂਵਾਂ ਨਾਲ ਜੁੜਿਆ ਹੋਇਆ ਹੈ ?
ਉੱਤਰ :
ਰੂਪਨਗਰ ਸੜਕੀ ਆਵਾਜਾਈ ਰਾਹੀਂ ਚੰਡੀਗੜ੍ਹ, ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਡਲਹੌਜ਼ੀ, ਕੁੱਲੂ – ਮਨਾਲੀ, ਭਾਖੜਾ ਡੈਮ, ਨੈਣਾ ਦੇਵੀ, ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ, ਮੋਰਿੰਡਾ, ਚਮਕੌਰ ਸਾਹਿਬ, ਮਾਛੀਵਾੜਾ ਤੋਂ ਇਲਾਵਾ ਦੇਵਤਿਆਂ ਦੀ ਭੂਮੀ ਹਿਮਾਚਲ ਦੇਸ਼ ਦੇ ਬਹੁਤ ਸਾਰੇ ਥਾਂਵਾਂ ਨਾਲ ਜੁੜਿਆ ਹੋਇਆ ਹੈ। ਭਾਖੜਾ ਡੈਮ, ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਇਸ ਨਾਲ ਰੇਲ – ਮਾਰਗ ਰਾਹੀਂ ਜੁੜੇ ਹੋਏ ਹਨ।
(ਖ) ਰੂਪਨਗਰ ਦੀ ਮਹੱਤਤਾ ਦਰਸਾਉਂਦਾ ਪੈਰਾ ਲਿਖੋ।
ਉੱਤਰ :
ਰੂਪਨਗਰ ਪੰਜਾਬ ਦਾ ਇਕ ਪੁਰਾਤਨ ਸ਼ਹਿਰ ਹੈ। 16 ਨਵੰਬਰ, 1976 ਤੋਂ ਪਹਿਲਾਂ ਇਸ ਦਾ ਨਾਂ ਰੋਪੜ ਸੀ ਸਤਲੁਜ ਦਰਿਆ ਇਸ ਦੇ ਕੋਲੋਂ ਵਗਦਾ ਹੈ। ਇੱਥੋਂ ਹੀ ਇਸ ਵਿਚ ਇਕ ਪਾਸਿਓਂ ਸਰਹਿੰਦ ਨਹਿਰ ਤੇ ਦੂਜੇ ਪਾਸਿਓਂ ਬਿਸਤ ਦੁਆਬ ਨਹਿਰ ਕੱਢੀ ਗਈ ਹੈ। ਇੱਥੇ ਖੁਦਾਈ ਕਰਨ ‘ਤੇ ਹੜੱਪਾ ਤੇ ਮੋਹਨਜੋਦੜੋ ਸਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਤੇ ਮੂਰਤੀਆਂ ਮਿਲੀਆਂ ਹਨ। ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਨੂੰ ਰਾਜਾ ਰੋਕੇਸ਼ਰ ਨੇ 11ਵੀਂ ਸਦੀ ਵਿਚ ਵਸਾਇਆ ਸੀ।
ਇਸ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਤੇ ਉਨ੍ਹਾਂ ਦੀ ਯਾਦ ਵਿਚ ਇੱਥੇ ਇਸਦੇ ਨਾਲ ਲਗਦੇ ਕੋਟਲਾ ਨਿਹੰਗ ਵਿਖੇ ਭੱਠਾ ਸਾਹਿਬ ਗੁਰਦੁਆਰਾ ਸਥਾਪਿਤ ਹੈ। 1831 ਵਿਚ ਇੱਥੇ ਹੀ ਸਤਲੁਜ ਦੇ ਕੰਢੇ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਇਤਿਹਾਸਿਕ ਸੰਧੀ ਹੋਈ ਸੀ। ਇਹ ਸ਼ਹਿਰ ਪਸ਼ੂਆਂ ਦੀ ਮੰਡੀ ਵਜੋਂ ਵੀ ਮਸ਼ਹੂਰ ਹੈ। ਇੱਥੇ ਇਕ ਤਾਪ ਬਿਜਲੀ – ਘਰ ਵੀ ਸਥਾਪਿਤ ਹੈ। ਇੱਥੋਂ ਦੇ ਲੋਕ ਪੁਆਧੀ ਉਪਭਾਸ਼ਾ ਬੋਲਦੇ ਹਨ। ਇੱਥੇ ਕੁੱਝ ਮਹੱਤਵਪੂਰਨ ਪੰਜਾਬੀ ਸਾਹਿਤਕਾਰ ਵੀ ਨਿਵਾਸ ਕਰਦੇ ਰਹੇ ਹਨ।
2. ਔਖੇ ਸ਼ਬਦਾਂ ਦੇ ਅਰਥ :
- ਹੈੱਡ ਵਰਕਸ : ਉਹ ਥਾਂ ਜਿੱਥੋਂ ਦਰਿਆ ਨੂੰ ਬੰਨ੍ਹ ਲਾ ਕੇ ਕੋਈ ਨਹਿਰ ਕੱਢੀ ਗਈ ਹੋਵੇ
- ਸੰਧੀ : ਸਮਝੌਤਾ, ਸੁਨਾਮਾ
- ਸਮੇਲ : ਚੰਗਾ ਮੇਲ, ਸੁਜੋੜ
- ਭੂਮੀ : ਧਰਤੀ, ਜ਼ਮੀਨ
- ਸਿਫ਼ਤਾਂ : ਗੁਣ, ਵਡਿਆਈ, ਉਸਤਤ, ਸ਼ਲਾਘਾ
- ਵਾਹਨ : ਸਵਾਰੀ ਕਰਨ ਲਈ ਕੋਈ ਗੱਡੀ
3. ਵਾਕਾਂ ਵਿੱਚ ਵਰਤੋਂ :
ਜੋੜ-ਮੇਲਾ, ਮੁਹਾਂਦਰਾ, ਨੁੱਕ ਬਣਨੀ, ਸੈਰ-ਸਪਾਟਾ, ਫ਼ਾਸਲਾ, ਚਿੰਨ, ਵਹੀਰਾਂ, ਸ਼ਰਧਾਲੂ
ਉੱਤਰ :
- ਜੋੜ – ਮੇਲਾ (ਧਾਰਮਿਕ ਤਿਉਹਾਰ ਜਾਂ ਸਮਾਗਮ ਵਿਚ ਹਿੱਸਾ ਲੈਣ ਲਈ ਲੋਕਾਂ ਦਾ ਇਕੱਠ) – – ਬਹੁਤ ਸਾਰੇ ਲੋਕ ਹੋਲੇ – ਮੁਹੱਲੇ ਦੇ ਜੋੜ – ਮੇਲੇ ਵਿਚ ਹਿੱਸਾ ਲੈਣ ਲਈ ਮੋਟਰਾਂ – ਗੱਡੀਆਂ ਉੱਤੇ ਸਵਾਰ ਹੋ ਕੇ ਜਾ ਰਹੇ ਸਨ।
- ਮੁਹਾਂਦਰਾ ਸ਼ਕਲ – ਸੂਰਤ, ਰੂਪ – ਰੇਖਾ) – ਨਵੀਆਂ ਉਸਾਰੀਆਂ ਨੇ ਪੁਰਾਣੇ ਸ਼ਹਿਰ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ !
- ਠੁਕ ਬਣਨੀ ਪ੍ਰਭਾਵਸ਼ਾਲੀ ਬਣਨਾ) – ਚੋਰਾਂ – ਡਾਕੂਆਂ ਵਿਰੁੱਧ ਦਲੇਰੀ ਭਰੀਆਂ ਗੱਲਾਂ ਕਰ ਕੇ ਇਕਬਾਲ ਸਿੰਘ ਐੱਸ. ਐੱਸ. ਪੀ. ਨੇ ਇਲਾਕੇ ਵਿਚ ਆਪਣੀ ਚੰਗੀ ਠੁਕ ਬਣਾ ਲਈ ਹੈ।
- ਸੈਰ – ਸਪਾਟਾ (ਘੁੰਮਣ – ਫਿਰਨ – ਅਸੀਂ ਸੈਰ – ਸਪਾਟਾ ਕਰਨ ਲਈ ਕਸ਼ਮੀਰ ਜਾ ਰਹੇ ਹਾਂ।
- ਫ਼ਾਸਲਾ (ਦੂਰੀ) – ਫਗਵਾੜਾ ਜਲੰਧਰ ਤੋਂ 20 ਕਿਲੋਮੀਟਰ ਦੇ ਫ਼ਾਸਲੇ ਉੱਤੇ ਹੈ।
- ਚਿੰਨ੍ਹ ਲੱਛਣ, ਸੰਕੇਤ, ਰੂਪ) – ਇਸ ਕਵਿਤਾ ਵਿਚ ਗੁਲਾਬ ਦਾ ਫੁੱਲ ਕਵੀ ਦੀ ਆਪਣੀ ਸ਼ਖ਼ਸੀਅਤ ਦਾ ਚਿੰਨ੍ਹ ਹੈ।
- ਵਹੀਰਾਂ (ਸਫ਼ਰ ਉੱਤੇ ਤੁਰੀ ਭੀੜ) – ਹੋਲੇ ਮੁਹੱਲੇ ਦੇ ਮੇਲੇ ਵਿਚ ਸ਼ਾਮਿਲ ਹੋਣ ਲਈ ਲੋਕ ਵਹੀਰਾਂ ਘੱਤ ਕੇ ਆਨੰਦਪੁਰ ਸਾਹਿਬ ਜਾਂਦੇ ਹਨ।
- ਸ਼ਰਧਾਲੂ (ਸ਼ਰਧਾ ਰੱਖਣ ਵਾਲੇ ਸ਼ਰਧਾਲੂ ਮੰਦਰ ਵਿਚ ਨਤਮਸਤਕ ਹੋ ਰਹੇ ਸਨ ! 9. ਵਸਨੀਕ ਰਹਿਣ ਵਾਲੇ) – ਪੰਜਾਬ ਦੇ ਵਸਨੀਕ ਪੰਜਾਬੀ ਕਹਾਉਂਦੇ ਹਨ।
ਵਿਆਕਰਨ : ਤੁਸੀਂ ਪਿਛਲੀ ਸ਼੍ਰੇਣੀ ਵਿੱਚ ਪੜ੍ਹ ਚੁੱਕੇ ਹੋ ਕਿ ਜਿਹੜਾ ਸ਼ਬਦ ਕਿਸੇ ਨਾਂਵ- ਸ਼ਬਦ ਦੀ ਥਾਂ ਵਰਤਿਆ ਜਾਵੇ, ਉਸ ਨੂੰ ਪੜਨਾਂਵ ਕਹਿੰਦੇ ਹਨ, ਜਿਵੇਂ : ਕੌਣ, ਮੈਂ, ਅਸੀਂ, ਤੁਸੀਂ, ਉਹ, ਜੋ ਆਦਿ।
ਪੜਨਾਂਵ ਸ਼ਬਦ ਛੇ ਪ੍ਰਕਾਰ ਦੇ ਹਨ :
- ਪੁਰਖਵਾਚਕ ਪੜਨਾਂਵ
- ਨਿੱਜਵਾਚਕ ਪੜਨਾਂਵ
- ਨਿਸ਼ਚੇਵਾਚਕ ਪੜਨਾਂਵ
- ਅਨਿਸ਼ਚੇਵਾਚਕ ਪੜਨਾਂਵ
- ਸੰਬੰਧਵਾਚਕ ਪੜਨਾਂਵ
- ਪ੍ਰਸ਼ਨਵਾਚਕ ਪੜਨਾਂਵ
1 ਪੁਰਖਵਾਚਕ ਪੜਨਾਂਵ :
ਜਿਹੜੇ ਸ਼ਬਦ ਅਸੀਂ ਆਪਣੇ ਜਾਂ ਦੂਜੇ ਪੁਰਖਾਂ ਦੇ ਨਾਂ ਦੀ ਥਾਂ ‘ਤੇ ਵਰਤਦੇ ਹਾਂ, ਉਹਨਾਂ ਨੂੰ ਪੁਰਖਵਾਚਕ ਪੜਨਾਂਵ ਕਿਹਾ ਜਾਂਦਾ ਹੈ, ਜਿਵੇਂ : ਮੈਂ, ਤੁਸੀਂ, ਉਹ ਆਦਿ।
ਪੁਰਖ-ਵਾਚਕ ਪੜਨਾਂਵ ਤਿੰਨ ਪ੍ਰਕਾਰ ਦੇ ਹੁੰਦੇ ਹਨ :
(ਉ) ਉੱਤਮਪੁਰਖ ਜਾਂ ਪਹਿਲਾ ਪੁਰਖ
(ਅ) ਮੱਧਮ ਪੁਰਖ ਜਾਂ ਦੂਜਾ ਪੁਰਖ
(ੲ) ਅੰਨਯ ਪੁਰਖ ਜਾਂ ਤੀਜਾ ਪੁਰਖ
(ੳ) ਉੱਤਮ ਪੁਰਖ ਜਾਂ ਪਹਿਲਾ ਪੁਰਖ : ਜਿਹੜਾ ਪੁਰਖ ਗੱਲ ਕਰਦਾ ਹੈ, ਉਸ ਨੂੰ ਉੱਤਮ ਪੁਰਖ ਜਾਂ ਪਹਿਲਾ ਪੁਰਖ ਕਿਹਾ ਜਾਂਦਾ ਹੈ, ਜਿਵੇਂ : ਮੈਂ, ਮੈਨੂੰ, ਅਸੀਂ, ਸਾਡਾ ਆਦਿ।
(ਅ) ਮੱਧਮ ਪੁਰਖ ਜਾਂ ਦੂਜਾ ਪੁਰਖ : ਜਿਸ ਪੁਰਖ ਨਾਲ ਗੱਲ ਕੀਤੀ ਜਾਵੇ, ਉਸ ਨੂੰ ਮੱਧਮ ਪੁਰਖ ਜਾਂ ਦੂਜਾ ਪੁਰਖ ਕਿਹਾ ਜਾਂਦਾ ਹੈ, ਜਿਵੇਂ : ਤੂੰ, ਤੁਸੀਂ, ਤੇਰਾ, ਤੁਹਾਡਾ ਆਦਿ।
(ੲ) ਅੰਨਯ ਪੁਰਖ ਜਾਂ ਤੀਜਾ ਪੁਰਖ : ਜਿਹੜੇ ਪੁਰਖ ਦੇ ਬਾਰੇ ਗੱਲ ਕੀਤੀ ਜਾਵੇ, ਉਸ ਨੂੰ ਅੰਨਯ ਪੁਰਖ ਜਾਂ ਤੀਜਾ ਪੁਰਖ ਕਿਹਾ ਜਾਂਦਾ ਹੈ, ਜਿਵੇਂ : ਉਹ, ਉਹਦਾ, ਉਹਨਾਂ ਆਦਿ।
4. ਹੇਠ ਦਿੱਤੇ ਵਾਕਾਂ ਦੇ ਪੁਰਖਵਾਚਕ ਪੜਨਾਂਵਾਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਪੁਰਖ ਦੇ ਪੜਨਾਂਵ ਚੁਣੇ :
(ੳ) “ਤੂੰ ਸੁਣਦਾ ਨੀ, ਬੀਰ , ਭੈਣ ਨੇ ਮੇਰੇ ਮੋਢੇ ਨੂੰ ਹਲੂਣ ਕੇ ਆਖਿਆ।
(ਅ) “ਇਹ ਆਪਾਂ ਨੂੰ ਫੜ ਲਊ ?” “ਹੋਰ ਕੀ ? ਉਸ ਨੇ ਜਵਾਬ ਦਿੱਤਾ।
(ੲ) “ਤਾਂ ਫਿਰ ਹੁਣ ਕੀ ਕਰੀਏ ਤਾਂ ਅਸੀਂ ਪੰਜ-ਸੱਤ ਮਿੰਟ ਸਹਿਮ ਕੇ ਖਲੋਤੇ ਰਹੇ।
ਉੱਤਰ :
(ਉ) ਤੂੰ – ਦੂਜਾ ਪੁਰਖ।
(ਅ) ਇਹ – ਤੀਜਾ ਪੁਰਖ ; ਆਪਾਂ – ਪਹਿਲਾ ਪੁਰਖ ; ਉਸ – ਤੀਜਾ ਪੁਰਖ।
(ਇ) ਕੀ – ਪ੍ਰਸ਼ਨਵਾਚਕ ਪੜਨਾਂਵ , ਅਸੀਂ – ਪਹਿਲਾ ਪੁਰਖ।
(ਸ) ਤੂੰ – ਦੂਜਾ ਪੁਰਖ ; ਮੈਨੂੰ – ਪਹਿਲਾ ਪੁਰਖ।
ਤੁਹਾਡਾ ਪਿੰਡ/ਸ਼ਹਿਰ ਕਿਸ ਜ਼ਿਲੇ ਵਿੱਚ ਹੈ ? ਉਸ ਸੰਬੰਧੀ ਦਸ ਸਤਰਾਂ ਲਿਖੋ ਅਤੇ ਆਪਣੇ ਅਧਿਆਪਕ ਜੀ ਨੂੰ ਦਿਖਾਓ।
ਉੱਤਰ :
ਸਾਡੇ ਪਿੰਡ ਦਾ ਨਾਂ ਬੇਗਮਪੁਰ ਜੰਡਿਆਲਾ ਹੈ। ਇਹ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਸਥਿਤ ਹੈ। ਇਹ ਭੋਗਪੁਰ – ਬੁਲੋਵਾਲ ਸੜਕ ਨਾਲ ਜੁੜਿਆ ਹੋਇਆ ਹੈ। ਇਹ ਪੁਰਾਣਾ ਤੇ ਇਤਿਹਾਸਿਕ ਪਿੰਡ ਹੈ।
ਇਸ ਪਿੰਡ ਵਿਚ ਘਰਾਂ ਦੀ ਗਿਣਤੀ 400 ਤੇ ਅਬਾਦੀ ਲਗਪਗ ਡੇਢ ਹਜ਼ਾਰ ਹੈ। ਇਸ ਪਿੰਡ ਦੀਆਂ ਗਲੀਆਂ ਤੇ ਫਿਰਨੀ ਪੱਕੀ ਹੈ।
ਇੱਥੋਂ ਦੇ ਬਹੁਤ ਸਾਰੇ ਲੋਕ ਪੜ੍ਹੇ – ਲਿਖੇ ਹਨ। ਇੱਥੋਂ ਦੇ ਬਹੁਤੇ ਲੋਕ ਖੇਤੀ – ਬਾੜੀ ਕਰਦੇ ਹਨ ਤੇ ਉਹ ਬਹੁਤ ਮਿਹਨਤੀ ਹਨ। ਉਹ ਆਪਸ ਵਿਚ ਪ੍ਰੇਮ – ਪਿਆਰ ਨਾਲ ਰਹਿੰਦੇ ਹਨ। ਇਸ ਪਿੰਡ ਵਿਚ ਦੋ ਪ੍ਰਾਇਮਰੀ ਸਕੂਲ ਹਨ। ਪਿੰਡੋਂ ਬਾਹਰ ਪੀਰ ਬਾਬਾ ਅਮਾਨਤ ਖਾਂ ਜੀ ਦੀ ਦਰਗਾਹ ਹੈ। ਇਸ ਦਾ ਆਲਾ – ਦੁਆਲਾ ਹਰਾ – ਭਰਾ ਹੈ। ਦੂਰ ਉੱਤਰ : ਪੂਰਬ ਵਲ ਸ਼ਿਵਾਲਕ ਦੀਆਂ ਪਹਾੜੀਆਂ ਦੇ ਨਜ਼ਾਰੇ ਮਨ ਮੋਂਹਦੇ ਹਨ ਮੇਰਾ ਪਿੰਡ ਮੈਨੂੰ ਬਹੁਤ ਹੀ ਪਿਆਰਾ ਲਗਦਾ ਹੈ।
PSEB 8th Class Punjabi Guide ਰੂਪਨਗਰ Important Questions and Answers
ਪ੍ਰਸ਼ਨ –
‘ਰੂਪਨਗਰ ਪਾਠ ਨੂੰ ਸੰਖੇਪ ਕਰ ਕੇ ਆਪਣੇ ਸ਼ਬਦਾਂ ਵਿਚ ਲਿਖੋ।
ਉੱਤਰ :
ਰੂਪਨਗਰ ਪੰਜਾਬ ਦਾ ਪੁਰਾਣਾ ਸ਼ਹਿਰ ਹੈ। ਇਸ ਦਾ ਪਹਿਲਾ ਨਾਂ ਰੋਪੜ ਸੀ। 16 ਨਵੰਬਰ, 1976 ਵਿਚ ਇਸ ਦਾ ਨਾਂ ਬਦਲ ਕੇ ਰੂਪਨਗਰ ਰੱਖ ਦਿੱਤਾ ਗਿਆ। ਇਹ ਸ਼ਹਿਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਹੈ। ਸਤਲੁਜ ਦਰਿਆ ਇਸ ਦੇ ਕੋਲੋਂ ਵਗਦਾ ਹੈ। ਇੱਥੋਂ ਹੀ ਇਸ ਵਿਚੋਂ ਇਕ ਪਾਸਿਓਂ ਸਰਹਿੰਦ ਨਹਿਰ ਕੱਢੀ ਗਈ ਹੈ। ਅਤੇ ਦੂਜੇ ਪਾਸੇ ਤੋਂ ਨਹਿਰ ਬਿਸਤ ਦੁਆਬ। ਨੰਗਲ – ਭਾਖੜਾ ਡੈਮ ਤੋਂ ਕੱਢੀ ਗਈ ਭਾਖੜਾ ਨਹਿਰ ਵੀ ਇਸੇ ਸ਼ਹਿਰ ਦੇ ਕੋਲੋਂ ਲੰਘਦੀ ਹੈ।
ਇੱਥੇ ਸਤਲੁਜ ਦਰਿਆ ਦੇ ਪਾਣੀ ਨੂੰ ਨਹਿਰਾਂ ਵਿਚ ਭੇਜਣ ਲਈ ਹੈੱਡਵਰਕਸ ਬਣਾਇਆ ਗਿਆ ਹੈ, ਜਿਸ ਦੇ ਉੱਪਰਲੇ ਪਾਸੇ ਦਰਿਆ ਇਕ ਵੱਡੀ ਝੀਲ ਵਾਂਗ ਦਿਖਾਈ ਦਿੰਦਾ ਹੈ ਸ਼ਹਿਰ ਵਲ ਦੇ ਕੰਢੇ ਉੱਤੇ ਸੈਰ – ਸਪਾਟੇ ਲਈ ਥਾਂ ਬਣਾ ਦਿੱਤੀ ਗਈ ਹੈ। ਇਸ ਪ੍ਰਕਾਰ ਇਹ ਸ਼ਹਿਰ ਕੁਦਰਤੀ ਦ੍ਰਿਸ਼ਾਂ ਨਾਲ 1 ਇਸ ਦੀ ਇਸ ਸੁੰਦਰਤਾ ਕਾਰਨ ਇਸ ਸ਼ਹਿਰ ਦਾ ਨਾਂ ਰੂਪਨਗਰ ਬੜਾ ਢੁੱਕਵਾਂ ਹੈ।
ਰੂਪਨਗਰ ਪੰਜਾਬ ਦਾ ਇਕ ਜ਼ਿਲ੍ਹਾ ਹੈ। ਇਸ ਦੀ ਅਬਾਦੀ ਭਾਵੇਂ ਬਹੁਤੀ ਨਹੀਂ, ਪਰੰਤੂ ਇਹ ਮਹੱਤਤਾ ਭਰਿਆ ਪੁਰਾਤਨ ਸ਼ਹਿਰ ਹੈ। ਇੱਥੇ ਖੁਦਾਈ ਕਰਨ ‘ਤੇ ਹੜੱਪਾ ਤੇ ਮੋਹਨਜੋਦੜੋ ਸੱਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆਂ ਹਨ ਵਰਤਮਾਨ ਪੰਜਾਬ ਵਿਚ ਸੰਘੋਲ (ਉੱਚਾ ਪਿੰਡ ਅਤੇ ਰੂਪਨਗਰ ਦੋ ਹੀ ਸਥਾਨ ਹਨ, ਜਿੱਥੋਂ ਪੁਰਾਤਨ ਸਭਿਅਤਾ ਦੇ ਅਜਿਹੇ ਚਿੰਨ੍ਹ ਪ੍ਰਾਪਤ ਹੋਏ ਹਨ। ਕਿਹਾ ਜਾਂਦਾ ਹੈ ਕਿ ਇਸ ਸ਼ਹਿਰ ਨੂੰ ਰਾਜਾ ਰੋਕੇਸ਼ਰ ਨੇ 11ਵੀਂ ਸਦੀ ਵਿਚ ਵਸਾਇਆ ਸੀ।
ਉਸ ਨੇ ਇਸਦਾ ਨਾਂ ਆਪਣੇ ਪੁੱਤਰ ਰੂਪ ਸੇਨ ਦੇ ਨਾਂ ਉੱਤੇ ਰੱਖਿਆ ਸੀ। ਇਸ ਦੀ ਧਰਤੀ ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ। ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਦੋ ਕਿਲੋਮੀਟਰ ‘ਤੇ ਪੈਂਦੇ ਪਿੰਡ ਕੋਟਲਾ ਨਿਹੰਗ ਦੇ ਭੱਠੇ ਉੱਤੇ ਵਿਸ਼ਰਾਮ ਕੀਤਾ, ਜਿਸ ਦੀ ਯਾਦ ਵਿਚ ਇੱਥੇ ਭੱਠਾ ਸਾਹਿਬ ਨਾਂ ਦਾ ਗੁਰਦੁਆਰਾ ਸਥਾਪਿਤ ਹੈ। ਇਹ ਸਥਾਨ ਇਸ ਸਮੇਂ ਰੂਪਨਗਰ ਦਾ ਹੀ ਹਿੱਸਾ ਹੈ।
1831 ਈ: ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਇਤਿਹਾਸਿਕ ਸੰਧੀ ਇਸੇ ਸ਼ਹਿਰ ਵਿਚ ਸਤਲੁਜ ਦੇ ਕੰਢੇ ਉੱਤੇ ਹੋਈ ਸੀ। ਇਸ ਸੰਧੀ ਅਨੁਸਾਰ ਅੰਗਰੇਜ਼ਾਂ ਨੇ ਸਤਲੁਜ ਦੇ ਪਾਰ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਵਿਚ ਪੈਰ ਨਹੀਂ ਸੀ ਪਾਉਣਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਹੱਦ ਸਤਲੁਜ ਦਰਿਆ ਤੀਕ ਮੰਨਣੀ ਸੀ। ਇਸ ਪ੍ਰਕਾਰ ਇਹ ਸੰਧੀ ਭਾਰਤ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ ! ਇਸ ਸ਼ਹਿਰ ਵਿਚ ਆਏ ਯਾਤਰੀ ਇਸ ਸੰਧੀ ਵਾਲੀ ਥਾਂ ਨੂੰ ਵੇਖਣ ਲਈ ਉਤਸੁਕ ਹੁੰਦੇ ਹਨ। ਪੰਜਾਬ ਦੇ ਪੁਨਰ – ਗਠਨ ਤੋਂ ਪਹਿਲਾਂ ਰੂਪ ਨਗਰ (ਰੋਪੜ), ਜ਼ਿਲ੍ਹਾ ਅੰਬਾਲਾ ਦੀ ਇਕ ਤਹਿਸੀਲ ਸੀ।
ਰੂਪਨਗਰ ਪਸ਼ੂਆਂ ਦੀ ਮੰਡੀ ਵਜੋਂ ਵੀ ਮਸ਼ਹੂਰ ਹੈ। ਕਿਸੇ ਸਮੇਂ ਇੱਥੇ ਬਣੇ ਜੰਦਰੇ ‘ਰੋਪੜੀ ਤਾਲੇ ਵਜੋਂ ਮਸ਼ਹੂਰ ਸਨ। ਇਸ ਸਮੇਂ ਇਹ ਸ਼ਹਿਰ ਇੱਥੇ ਸਥਾਪਿਤ ਤਾਪ ਬਿਜਲੀ – ਘਰ ਅਤੇ ਦਰਿਆ ਪਾਰ ਲੱਗੇ ਕਾਰਖ਼ਾਨਿਆਂ ਕਰ ਕੇ ਪ੍ਰਸਿੱਧ ਹੈ। ਵਿੱਦਿਅਕ ਪੱਖੋਂ ਵੀ ਇਹ ਇਕ ਉੱਨਤ ਸ਼ਹਿਰ ਹੈ। ਇਸ ਸ਼ਹਿਰ ਵਿਚ ਇਕ ਸਰਕਾਰੀ ਕਾਲਜ, ਬਹੁਤ ਸਾਰੇ ਸਕੂਲ ਤੇ ਤਕਨੀਕੀ ਸੰਸਥਾਵਾਂ ਚਲ ਰਹੀਆਂ ਹਨ। ਬੱਸ ਅੱਡੇ ਦੇ ਨੇੜੇ ਹੀ ਨਹਿਰੂ ਸਟੇਡੀਅਮ ਹੈ।
ਚੰਡੀਗੜ੍ਹ ਤੋਂ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ ਤੇ ਡਲਹੌਜ਼ੀ ਜਾਣਾ ਹੋਵੇ, ਤਾਂ ਇਸੇ ਸ਼ਹਿਰ ਵਿਚੋਂ ਹੀ ਲੰਘਣਾ ਪੈਂਦਾ ਹੈ। ਕੁੱਲੂ – ਮਨਾਲੀ, ਕੀਰਤਪੁਰ ਸਾਹਿਬ ਅਤੇ ਆਨੰਦਪੁਰ ਸਾਹਿਬ ਜਾਣ ਵਾਲੀਆਂ ਸੜਕਾਂ ਵੀ ਇਸੇ ਸ਼ਹਿਰ ਵਿਚੋਂ ਲੰਘਦੀਆਂ ਹਨ। ਵਿਸਾਖੀ ਅਤੇ ਹੋਲਾ – ਮਹੱਲਾ ਦੇ ਜੋੜ – ਮੇਲੇ ਸਮੇਂ ਰੂਪਨਗਰ ਦੀਆਂ ਸੜਕਾਂ ਮੋਟਰਾਂ – ਗੱਡੀਆਂ ਤੇ ਹੋਰਨਾਂ ਵਾਹਨਾਂ ਨਾਲ ਭਰ ਜਾਂਦੀਆਂ ਹਨ।
ਮੋਰਿੰਡਾ, ਚਮਕੌਰ ਸਾਹਿਬ, ਮਾਛੀਵਾੜਾ ਆਦਿ ਇਤਿਹਾਸਿਕ ਸਥਾਨ ਰੂਪਨਗਰ ਤੋਂ ਥੋੜ੍ਹੇ ਥੋੜ੍ਹੇ ਫ਼ਾਸਲੇ ਉੱਤੇ ਹੀ ਹਨ। ਪੁਰਾਣਾ ਸ਼ਹਿਰ ਸਤਲੁਜ ਅਤੇ ਸਰਹਿੰਦ ਨਹਿਰ ਵਿਚਕਾਰ ਬਣਦੀ ਤਿਕੋਣ ਵਿਚ ਹੀ ਸਥਿਤ ਸੀ। ਹੁਣ ਇਸ ਸ਼ਹਿਰ ਦਾ ਪਸਾਰ ਵਧ ਰਿਹਾ ਹੈ। ਇੱਥੇ ਗਿਆਨੀ ਜ਼ੈਲ ਸਿੰਘ ਨਗਰ ਨਵੇਂ ਢੰਗ ਨਾਲ ਵਸਾਇਆ ਗਿਆ ਹੈ।
ਨਵੀਆਂ ਉਸਾਰੀਆਂ ਨੇ ਸ਼ਹਿਰ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ। ਜ਼ਿਲਾ ਪੱਧਰ ਦੇ ਅਨੇਕਾਂ ਦਫ਼ਤਰ ਬਣ ਜਾਣ ਨਾਲ ਸ਼ਹਿਰ ਖੂਬ ਪ੍ਰਭਾਵਸ਼ਾਲੀ ਬਣ ਗਿਆ ਹੈ। ਰੂਪਨਗਰ ਨੂੰ ਪੰਜਾਬੀ ਦੀਆਂ ਤਿੰਨ ਉਪਭਾਸ਼ਾਵਾਂ – ਦੁਆਬੀ, ਮਲਵਈ, ਪੁਆਧੀ ਬੋਲਦੇ ਇਲਾਕੇ ਲੂੰਹਦੇ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਇੱਥੋਂ ਕੇਵਲ 42 ਕਿਲੋਮੀਟਰ ਹੈ।
ਚੰਡੀਗੜ੍ਹ ਤੋਂ ਰੂਪਨਗਰ ਜਾਣਾ ਹੋਵੇ, ਤਾਂ ਪਹਿਲਾਂ ਬੱਸ ਅੱਡੇ ਉੱਤੇ ਉਤਰਨਾ ਪੈਂਦਾ ਹੈ ਤੇ ਫਿਰ ਸਰਹਿੰਦ ਨਹਿਰ ਉੱਤੇ ਬਣੇ ਪੁਲ ਨੂੰ ਪਾਰ ਕਰ ਕੇ ਪੁਰਾਣੇ ਸ਼ਹਿਰ ਵਿਚ ਪਹੁੰਚ ਜਾਈਦਾ ਹੈ ਸ਼ਹਿਰ ਦਾ ਅੰਦਰਲਾ ਭਾਗ ਪੁਰਾਣੇ ਸ਼ਹਿਰਾਂ ਵਰਗਾ ਹੀ ਤੰਗ ਗਲੀਆਂ ਵਾਲਾ ਅਤੇ ਭੀੜਾ ਹੈ।
ਪ੍ਰਸਿੱਧ ਸਾਹਿਤਕਾਰ ਬ੍ਰਿਜ ਲਾਲ ਸ਼ਾਸਤਰੀ ਨੇ ਆਪਣੀ ਉਮਰ ਦੇ ਅੰਤਿਮ ਵਰੇ ਇੱਥੇ ਹੀ ਗੁਜ਼ਾਰੇ। ਪ੍ਰੋ: ਅਤਰ ਸਿੰਘ ਵੀ ਕਦੇ ਇੱਥੇ ਹੀ ਰਹੇ। ਵਿਅੰਗਕਾਰ ਭੂਸ਼ਣ ਧਿਆਨਪੁਰੀ ਵੀ ਇਸੇ ਸ਼ਹਿਰ ਦੇ ਵਸਨੀਕ ਰਹੇ।
1. ਵਾਰਤਕ – ਟੁਕੜੀ/ਪੈਰੇ ਦਾ ਬੋਧ,
1. ਰੂਪਨਗਰ ਦਾ ਪਹਿਲਾ ਨਾਂ ਰੋਪੜ ਸੀ। 16 ਨਵੰਬਰ, 1976 ਨੂੰ ਇਸ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਂ ਰੋਪੜ ਤੋਂ ਰੁਪਨਗਰ ਕਰ ਦਿੱਤਾ ਗਿਆ। ਉਦੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ। ਇਹ ਸ਼ਹਿਰ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਹੈ ਸਤਲੁਜ ਦਰਿਆ ਇਸ ਦੇ ਕੋਲੋਂ ਵਹਿੰਦਾ ਹੈ। ਇਸ ਦਰਿਆ ਵਿਚੋਂ ਕੱਢੀ ਗਈ ਸਰਹਿੰਦ ਨਹਿਰ ਵੀ ਇੱਥੋਂ ਹੀ ਵਹਿਣਾ ਅਰੰਭ ਕਰਦੀ ਹੈ। ਬਿਸਤ ਦੁਆਬ ਨਾਂ ਦੀ ਇੱਕ ਹੋਰ ਨਹਿਰ ਦਰਿਆ ਦੇ ਦੂਜੇ ਕਿਨਾਰੇ ਤੋਂ ਕੱਢੀ ਗਈ ਹੈ। .
ਦੁਆਬੇ ਦੇ ਕੁੱਝ ਭਾਗਾਂ ਨੂੰ ਇਸ ਦਾ ਪਾਣੀ ਜਾਂਦਾ ਹੈ। ਨੰਗਲ, ਭਾਖੜਾ ਡੈਮ ਤੋਂ ਕੱਢੀ ਗਈ ਭਾਖੜਾ ਨਹਿਰ ਵੀ ਰੂਪਨਗਰ ਦੇ ਕੋਲੋਂ ਲੰਘਦੀ ਹੈ। ਰੂਪਨਗਰ ਵਿਖੇ ਸਤਲੁਜ ਦਰਿਆ ਦੇ ਪਾਣੀ ਨੂੰ ਲੋੜ ਅਨੁਸਾਰ ਨਹਿਰਾਂ ਵਿਚ ਭੇਜਣ ਲਈ ਹੈੱਡਵਰਕਸ ਬਣਾਇਆ ਗਿਆ ਹੈ। ਇਸ ਹੈੱਡਵਰਕਸ ਦੇ ਉੱਪਰਲੇ ਪਾਸੇ ਸਤਲੁਜ ਦਰਿਆ ਇੱਕ ਵੱਡੀ ਝੀਲ ਵਾਂਗ ਦਿਸਦਾ ਹੈ। ਇੱਥੇ ਦਰਿਆ ਦੇ ਸ਼ਹਿਰ ਵਲ ਦੇ ਕੰਢੇ ਉੱਤੇ ਸੈਰ – ਸਪਾਟੇ ਲਈ ਥਾਂ ਬਣਾ ਦਿੱਤੀ ਹੈ। ਇਸ ਪ੍ਰਕਾਰ ਇਹ ਸ਼ਹਿਰ ਕੁਦਰਤੀ ਦ੍ਰਿਸ਼ਾਂ ਨਾਲ ਭਰਪੂਰ ਹੈ।
ਇਸ ਤੋਂ ਜਾਪਦਾ ਹੈ ਕਿ ਇਸ ਸ਼ਹਿਰ ਦਾ ਨਵਾਂ ਨਾਂ ‘ਰੂਪਨਗਰ ਇਸ ਦੀ ਸੁੰਦਰਤਾ ਕਾਰਨ ਬੜਾ ਢੁੱਕਵਾਂ ਹੈ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :
ਪ੍ਰਸ਼ਨ 1.
ਇਹ ਪੈਰਾ ਕਿਹੜੇ ਲੇਖ ਵਿਚੋਂ ਲਿਆ ਗਿਆ ਹੈ ?
(ਉ) ਲੋਹੜੀ
(ਆ) ਗੱਗੂ,
(ਈ) ਰੂਪਨਗਰ
(ਸ) ਦਲੇਰੀ।
ਉੱਤਰ :
ਰੂਪਨਗਰ।
ਪ੍ਰਸ਼ਨ 2.
ਇਹ ਪੈਰਾ ਜਿਸ ਲੇਖ ਵਿਚੋਂ ਲਿਆ ਗਿਆ ਹੈ, ਉਹ ਕਿਸ ਦਾ ਲਿਖਿਆ ਹੋਇਆ ਹੈ ?
(ਉ) ਪ੍ਰੋ: ਪਿਆਰਾ ਸਿੰਘ ਪਦਮ
(ਅ) ਪ੍ਰੋ: ਸੁਰਜੀਤ ਸਿੰਘ ਮਾਨ
(ਈ) ਅਮਰੀਕ ਸਿੰਘ ਦਿਆਲ
(ਸ) ਡਾ: ਕਰਨੈਲ ਸਿੰਘ ਸੋਮਲ !
ਉੱਤਰ :
(ਸ) ਡਾ: ਕਰਨੈਲ ਸਿੰਘ ਸੋਮਲ।
ਪ੍ਰਸ਼ਨ 3.
ਰੂਪਨਗਰ ਦਾ ਪਹਿਲਾ ਨਾਂ ਕੀ ਸੀ ?
(ਉ) ਲੁਧਿਆਣਾ
(ਆ) ਰੋਪੜ
(ਈ) ਨਵਾਂਸ਼ਹਿਰ
(ਸ) ਹੁਸ਼ਿਆਰਪੁਰ।
ਉੱਤਰ :
(ਅ) ਰੋਪੜ
ਪ੍ਰਸ਼ਨ 4.
ਰੂਪਨਗਰ ਸ਼ਹਿਰ ਕਿਹੜੀਆਂ ਪਹਾੜੀਆਂ ਦੇ ਪੈਰਾਂ ਵਿਚ ਵਸਿਆ ਹੋਇਆ ਹੈ ?
(ੳ) ਰਾਜਮਹਲ ਪਹਾੜੀਆਂ
(ਅ) ਅਰਾਵਲੀ ਪਹਾੜੀਆਂ
(ਇ) ਸ਼ਿਵਾਲਿਕ ਪਹਾੜੀਆਂ
(ਸ) ਤ੍ਰਿਕੁਟ ਪਹਾੜੀਆਂ।
ਉੱਤਰ :
(ਇ) ਸ਼ਿਵਾਲਿਕ ਪਹਾੜੀਆਂ
ਪ੍ਰਸ਼ਨ 5.
ਕਿਹੜਾ ਦਰਿਆ ਰੂਪਨਗਰ ਕੋਲੋਂ ਵਹਿੰਦਾ ਹੈ ?
(ਉ) ਸਤਲੁਜ
(ਅ) ਗੰਗਾ
(ਈ) ਜਮੁਨਾ
(ਸ) ਨੀਲ
ਉੱਤਰ :
(ੳ) ਸਤਲੁਜ।
ਪ੍ਰਸ਼ਨ 6.
ਰੂਪਨਗਰ ਸ਼ਹਿਰ ਦਾ ਨਾਂ ਕਿਸੇ ਕਾਰਨ ਢੁੱਕਵਾਂ ਹੈ ?
(ਉ) ਉਦਯੋਗ
(ਅੇ) ਸੁੰਦਰਤਾ
(ਈ) ਸੜਕਾਂ
(ਸ) ਵਿੱਦਿਅਕ ਪੱਖੋਂ।
ਉੱਤਰ :
(ਅੇ) ਸੁੰਦਰਤਾ
ਪ੍ਰਸ਼ਨ 7.
ਰੋਪੜ ਦਾ ਨਾਂ ਬਦਲਣ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੌਣ ਸਨ ?
(ੳ) ਗਿਆਨੀ ਜ਼ੈਲ ਸਿੰਘ
(ਅ) ਪ੍ਰਕਾਸ਼ ਸਿੰਘ ਬਾਦਲ
(ਈ) ਕੈਪਟਨ ਅਮਰਿੰਦਰ ਸਿੰਘ
(ਸ) ਪ੍ਰਤਾਪ ਸਿੰਘ ਕੈਰੋਂ
ਉੱਤਰ :
(ੳ) ਗਿਆਨੀ ਜ਼ੈਲ ਸਿੰਘ
ਪ੍ਰਸ਼ਨ 8.
ਹੈੱਡਵਰਕਸ ਕਿੱਥੇ ਬਣਾਇਆ ਗਿਆ ਹੈ ?
(ਉ) ਸਤਲੁਜ ‘ਤੇ
(ਅ) ਰਾਵੀ ‘ਤੇ
(ਈ) ਜਿਹਲਮ ’ਤੇ
(ਸ) ਸਿੰਧ ’ਤੇ।
ਉੱਤਰ :
(ੳ) ਸਤਲੁਜ ‘ਤੇ !
ਪ੍ਰਸ਼ਨ 9.
ਸੈਰ – ਸਪਾਟੇ ਲਈ ਥਾਂ ਕਿੱਥੇ ਬਣੀ ਹੋਈ ਹੈ ?
(ਉ) ਦਰਿਆ ਦੇ ਪਿੰਡ ਵਲ ਦੇ ਕੰਢੇ ਉੱਤੇ
(ਅ) ਦਰਿਆ ਦੇ ਸ਼ਹਿਰ ਵਲ ਦੇ ਕੰਢੇ ਉੱਤੇ
(ਇ) ਦਰਿਆ ਦੇ ਵਿਚਕਾਰ
(ਸ) ਦਰਿਆ ਦੇ ਉੱਤੇ।
ਉੱਤਰ :
(ਅ) ਦਰਿਆ ਦੇ ਸ਼ਹਿਰ ਵਲ ਦੇ ਕੰਢੇ ਉੱਤੇ।
ਪ੍ਰਸ਼ਨ 10.
ਸਤਲੁਜ ਦਰਿਆ ਕਿਸ ਵਾਂਗ ਦਿਸਦਾ ਹੈ ?
(ਉ) ਝੀਲ ਵਾਂਗ
(ਅ) ਨਹਿਰ ਵਾਂਗ
(ਈ) ਤਲਾਅ ਵਾਂਗ
(ਸ) ਟੋਭੇ ਵਾਂਗ।
ਉੱਤਰ :
ਉ ਝੀਲ ਵਾਂਗ।
ਪ੍ਰਸ਼ਨ 11.
ਇਸ ਸ਼ਹਿਰ ਅਤੇ ਜ਼ਿਲ੍ਹੇ ਦਾ ਨਾਂ ਰੋਪੜ ਤੋਂ ਰੂਪਨਗਰ ਕਦੋਂ ਕਰ ਦਿੱਤਾ ਗਿਆ ?
(ਉ) 16 ਨਵੰਬਰ, 1976 ਈਸਵੀ
(ਅ) 17 ਨਵੰਬਰ, 1976 ਈਸਵੀ
(ਈ) 18 ਨਵੰਬਰ, 1976 ਈਸਵੀ
(ਸ) 21 ਨਵੰਬਰ, 1976 ਈਸਵੀ।
ਉੱਤਰ :
(ਉ) 16 ਨਵੰਬਰ, 1976 ਈਸਵੀ।
ਪ੍ਰਸ਼ਨ 12.
ਇਸ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ੳ) ਖੋਜ
(ਅ) ਮਾਘ
(ਈ) ਪ੍ਰਤੀਯੋਗਤਾ
(ਸ) ਰੂਪਨਗਰ/ਰੋਪੜ/ਨਵੰਬਰ/ਜ਼ੈਲ ਸਿੰਘ/ਪੰਜਾਬ/ਸ਼ਿਵਾਲਕ/ਸਤਲੁਜ/ਸਰਹਿੰਦ ਬਿਸਤ ਦੁਆਬ/ਦੁਆਬਾ/ਨੰਗਲਭਾਖ਼ੜਾ।
ਉੱਤਰ :
(ਸ) ਰੂਪਨਗਰ/ਰੋਪੜ/ਨਵੰਬਰ/ਜ਼ੈਲ ਸਿੰਘ/ਪੰਜਾਬ/ਸ਼ਿਵਾਲਕ/ਸਤਲੁਜ ਸਰਹਿੰਦ/ਬਿਸਤ ਦੁਆਬ/ਦੁਆਬਾ ਨੰਗਲ/ਭਾਖੜਾ।
ਪ੍ਰਸ਼ਨ 13.
ਦਰਿਆ/ਝੀਲ/ਸ਼ਹਿਰ/ਪੈਸਾ/ਦ੍ਰਿਸ਼ਡੈਮ/ਨਹਿਰ/ਕਿਨਾਰੇ ਆਦਿ ਸ਼ਬਦ ਕਿਸ ਪ੍ਰਕਾਰ ਦੇ ਨਾਂਵ ਹਨ ?
(ੳ) ਆਮ ਨਾਂਵ
(ਅ) ਖ਼ਾਸ ਨਾਂਵ
(ਈ) ਵਸਤਵਾਚਕ ਨਾਂਵ
(ਸ) ਭਾਵਵਾਚਕ ਨਾਂਵ !
ਉੱਤਰ :
(ੳ) ਆਮ ਨਾਂਵ
ਪ੍ਰਸ਼ਨ 14.
ਇਸ ਪੈਰੇ ਵਿਚੋਂ ਭਾਵਵਾਚਕ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸੁੰਦਰਤਾ
(ਅ) ਕੁਦਰਤੀ
(ਈ) ਆਰੰਭ
(ਸ) ਢੁੱਕਵਾਂ !
ਉੱਤਰ :
(ੳ) ਸੁੰਦਰਤਾ।
2. ਅਜੋਕੇ ਪੰਜਾਬ ਦੇ ਬਾਈ ਜ਼ਿਲ੍ਹੇ ਹਨ। ਇਨ੍ਹਾਂ ਵਿਚੋਂ ਇਕ ਜ਼ਿਲ੍ਹਾ ਰੂਪਨਗਰ ਹੈ। ਇਸ ਪਾਠ ਵਿੱਚ ਅਸੀਂ ਰੂਪਨਗਰ ਸ਼ਹਿਰ ਦੀ ਗੱਲ ਹੀ ਕਰਾਂਗੇ। ਇਹ ਸ਼ਹਿਰ ਅਬਾਦੀ ਪੱਖੋਂ ਵੱਡਾ ਨਹੀਂ ਹੈ। ਇਸ ਦੀ ਮਹੱਤਤਾ ਨੂੰ ਵੇਖਦਿਆਂ ਬੇਸ਼ੱਕ ਇਹ ਵੱਡਾ ਅਖਵਾਉਣ ਦਾ ਅਧਿਕਾਰੀ ਹੈ। ਪਹਿਲਾਂ ਇਸ ਸ਼ਹਿਰ ਦੀ ਪੁਰਾਤਨਤਾ ਨੂੰ ਹੀ ਵੇਖੋ। ਇੱਥੇ ਖੁਦਾਈ ਕਰਨ ‘ਤੇ ਹੜੱਪਾ ਅਤੇ ਮੋਹਿੰਜੋਦੜੋ ਸੱਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਅਤੇ ਮੂਰਤੀਆਂ ਪ੍ਰਾਪਤ ਹੋਈਆਂ। ਵਰਤਮਾਨ ਪੰਜਾਬ ਵਿਚ ਸੰਘੋਲ (ਉੱਚਾ ਪਿੰਡ ਅਤੇ ਰੂਪਨਗਰ ਦੋ ਹੀ ਸਥਾਨ ਹਨ, ਜਿੱਥੇ ਖੁਦਾਈ ਕਰਨ ਨਾਲ ਪੁਰਾਣੀ ਸੱਭਿਅਤਾ ਦੇ ਚਿੰਨ੍ਹ ਮਿਲੇ ਹਨ।
ਉਂਝ ਇਸ ਸ਼ਹਿਰ ਨੂੰ ਰਾਜਾ ਰੋਕੇਸ਼ਰ ਨੇ ਗਿਆਰਵੀਂ ਸਦੀ ਵਿਚ ਵਸਾਇਆ ਦੱਸਿਆ ਜਾਂਦਾ ਹੈ। ਉਸ ਨੇ ਇਸ ਦਾ ਨਾਂ ਆਪਣੇ ਪੁੱਤਰ ਰੂਪ ਸੇਨ ਦੇ ਨਾਂ ‘ਤੇ ਰੱਖਿਆ। ਸਿੱਖਾਂ ਦੇ ਛੇਵੇਂ ਗੁਰੂ ਜੀ ਤੋਂ ਲੈ ਕੇ ਦਸਵੇਂ ਗੁਰ ਜੀ ਤੱਕ, ਕੀਰਤਪੁਰ ਸਾਹਿਬ ਅਤੇ ਅਨੰਦਪੁਰ ਸਾਹਿਬ ਸਿੱਖੀ ਦੇ ਕੇਂਦਰ ਰਹੇ ਹਨ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ – ਛੂਹ ਵਿਸ਼ੇਸ਼ ਤੌਰ ‘ਤੇ ਇਸ ਧਰਤੀ ਨੂੰ ਪ੍ਰਾਪਤ ਹੋਈ।
ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਉਪਰੰਤ ਗੁਰੂ ਜੀ ਨੇ ਰੂਪਨਗਰ ਤੋਂ ਦੋ ਕਿਲੋਮੀਟਰ ‘ਤੇ ਪੈਂਦੇ ਪਿੰਡ ਕੋਟਲਾ ਨਿਹੰਗ ਦੇ ਭੱਠੇ ਉੱਤੇ ਵਿਸਰਾਮ ਕੀਤਾ ਸੀ। ਇਸੇ ਯਾਦ ਵਿਚ ਇੱਥੇ ‘ਭੱਠਾ ਸਾਹਿਬ ਨਾਂ ਦਾ ਗੁਰਦੁਆਰਾ ਸਾਹਿਬ ਹੈ। ਹੁਣ ਇਸ ਸਥਾਨ ਅਤੇ ਰੂਪਨਗਰ ਸ਼ਹਿਰ ਦੇ ਵਿਚਕਾਰ ਕੋਈ ਫ਼ਾਸਲਾ ਨਹੀਂ ਰਹਿ ਗਿਆ। ਇਹ ਇਤਿਹਾਸਿਕ ਸਥਾਨ ਰੂਪਨਗਰ ਦਾ ਹੀ ਭਾਗ ਹੈ।
ਉਪਰੋਕਤ ਪੈਰੇ ਨੂੰ ਪੜ੍ਹ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :
ਪ੍ਰਸ਼ਨ 1.
ਜਿਸ ਪਾਠ ਵਿਚੋਂ ਇਹ ਪੈਰਾ ਲਿਆ ਗਿਆ ਹੈ, ਉਸਦਾ ਲੇਖਕ ਕੌਣ ਹੈ ?
(ਉ) ਗੋਪਾਲ ਕ੍ਰਿਸ਼ਨ
(ਅ) ਦਰਸ਼ਨ ਸਿੰਘ ਆਸ਼ਟ
(ਈ) ਡਾ: ਹਰਨੇਕ ਸਿੰਘ ਕਲੇਰ
(ਸ) ਡਾ: ਕਰਨੈਲ ਸਿੰਘ ਸੋਮਲ।
ਉੱਤਰ :
(ਸ) ਡਾ: ਕਰਨੈਲ ਸਿੰਘ ਸੋਮਲ।
ਪ੍ਰਸ਼ਨ 2.
ਅਜੋਕੇ ਪੰਜਾਬ ਦੇ ਕਿੰਨੇ ਜ਼ਿਲ੍ਹੇ ਹਨ ?
(ਉ) ਵੀਹ
(ਅ) ਬਾਈ
(ਈ) ਚੌਵੀ
(ਸ) ਤੀਹ
ਉੱਤਰ :
(ਅ) ਬਾਈ।
ਪ੍ਰਸ਼ਨ 3.
ਰੂਪਨਗਰ ਕਿਵੇਂ ਵੱਡਾ ਸ਼ਹਿਰ ਅਖਵਾਉਣ ਦਾ ਅਧਿਕਾਰੀ ਹੈ ?
(ੳ) ਬਹੁਤੀ ਆਬਾਦੀ ਕਰਕੇ
(ਅ) ਬਹੁਤੇ ਕਾਰਖਾਨੇ ਹੋਣ ਕਰਕੇ
(ਈ) ਆਪਣੀ ਪੁਰਾਤਨਤਾ ਤੇ ਭੱਠਾ ਸਾਹਿਬ ਗੁਰਦੁਆਰੇ ਕਰਕੇ
(ਸ) ਬਹੁਤੇ ਪੜ੍ਹੇ – ਲਿਖੇ ਲੋਕ ਹੋਣ ਕਰਕੇ।
ਉੱਤਰ :
(ਈ) ਆਪਣੀ ਪੁਰਾਤਨਤਾ ਤੇ ਭੱਠਾ ਸਾਹਿਬ ਗੁਰਦੁਆਰੇ ਕਰਕੇ।
ਪ੍ਰਸ਼ਨ 4.
ਰੂਪਨਗਰ ਵਿਚ ਕਿਹੜੀ ਸਭਿਅਤਾ ਨਾਲ ਸੰਬੰਧਿਤ ਸਿੱਕੇ, ਬਰਤਨ ਤੇ ਮੂਰਤੀਆਂ ਪ੍ਰਾਪਤ ਹੋਈਆਂ ਹਨ ?
(ੳ) ਮੈਸੋਪੋਟਾਮੀਆ,
(ਅ) ਰੋਮ
(ਈ) ਹੜੱਪਾ ਤੇ ਮੋਹਿੰਜੋਦੜੋ
(ਸ) ਮਿਸਰ।
ਉੱਤਰ :
(ਈ) ਹੜੱਪਾ ਤੇ ਮੋਹਿੰਜੋਦੜੋ।
ਪ੍ਰਸ਼ਨ 5.
ਰੂਪਨਗਰ ਤੋਂ ਇਲਾਵਾ ਹੋਰ ਕਿਹੜੇ ਪਿੰਡ ਵਿਚੋਂ ਮੋਹਿੰਜੋਦੜੋ ਸਭਿਅਤਾ ਦੇ ਚਿੰਨ੍ਹ ਮਿਲੇ ਹਨ ?
(ੳ) ਮਨੀਮਾਜਰਾ
(ਅ) ਕੁਰਾਲੀ
(ਈ) ਮੁਹਾਲੀ
(ਸ) ਸੰਘੋਲ (ਉੱਚਾ ਪਿੰਡ।
ਉੱਤਰ :
(ਸ) ਸੰਘੋਲ (ਉੱਚਾ ਪਿੰਡ।
ਪ੍ਰਸ਼ਨ 6.
ਰੂਪਨਗਰ ਕਿਹੜੇ ਰਾਜੇ ਦੁਆਰਾ ਵਸਾਇਆ ਦੱਸਿਆ ਜਾਂਦਾ ਹੈ ?
(ਉ) ਰਾਜਾ ਰਾਮ
(ਅ) ਰਾਜਾ ਦਸ਼ਰਥ
(ਈ) ਰਾਜਾ ਅਨੰਗਪਾਲ
(ਸ) ਰਾਜਾ ਰੋਕੇਸ਼ਰ
ਉੱਤਰ :
(ਸ) ਰਾਜਾ ਰੋਕੇਸ਼ਰ।
ਪ੍ਰਸ਼ਨ 7.
ਰੂਪਨਗਰ ਕਿਸ ਸਦੀ ਵਿਚ ਵਸਾਇਆ ਦੱਸਿਆ ਜਾਂਦਾ ਹੈ ?
(ੳ) ਦਸਵੀਂ ਸਦੀ
(ਅ) ਗਿਆਰਵੀਂ ਸਦੀ
(ਈ) ਬਾਰਵੀਂ ਸਦੀ
(ਸ) ਤੇਰਵੀਂ ਸਦੀ
ਉੱਤਰ :
(ਅ) ਗਿਆਰਵੀਂ ਸਦੀ।
ਪ੍ਰਸ਼ਨ 8.
ਰਾਜਾ ਰੋਕੇਸ਼ਰ ਨੇ ਰੂਪਨਗਰ ਦਾ ਨਾਂ ਕਿਸ ਦੇ ਨਾਂ ਦੇ ਆਧਾਰ ‘ਤੇ ਰੱਖਿਆ ਸੀ ?
(ੳ) ਆਪਣੇ ਪੁੱਤਰ ਰੂਪ ਸੇਨ ਦੇ ਨਾਂ ‘ਤੇ
(ਅ) ਧੀ ਦੇ ਨਾਂ ‘ਤੇ
(ਈ) ਜਵਾਈ ਦੇ ਨਾਂ ‘ਤੇ
(ਸ) ਪਿਤਾ ਦੇ ਨਾਂ ‘ਤੇ।
ਉੱਤਰ :
(ੳ) ਆਪਣੇ ਪੁੱਤਰ ਰੂਪ ਸੇਨ ਦੇ ਨਾਂ ‘ਤੇ।
ਪ੍ਰਸ਼ਨ 9.
ਸਿੱਖਾਂ ਦੇ ਛੇਵੇਂ ਗੁਰੂ ਤੋਂ ਦਸਵੇਂ ਗੁਰੂ ਤਕ ਕਿਹੜੇ ਸਥਾਨ ਸਿੱਖੀ ਦਾ ਕੇਂਦਰ ਰਹੇ ?
(ਉ) ਰੂਪਨਗਰ
(ਅ) ਚੰਡੀਗੜ੍ਹ
(ਈ) ਮੁਹਾਲੀ
(ਸ) ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ।
ਉੱਤਰ :
(ਸ) ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ।
ਪ੍ਰਸ਼ਨ 10.
ਗੁਰੁ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਦਾ ਕਿਲਾ ਛੱਡਣ ਮਗਰੋਂ ਕਿੱਥੇ ਵਿਸਰਾਮ ਕੀਤਾ ਸੀ ?
(ਉ) ਕੋਟਲਾ ਨਿਹੰਗ
(ਅ) ਰੂਪਨਗਰ
(ਇ) ਮੁਹਾਲੀ
(ਸ) ਕੁਰਾਲੀ।
ਉੱਤਰ :
(ੳ) ਕੋਟਲਾ ਨਿਹੰਗ !
ਪ੍ਰਸ਼ਨ 11.
ਕੋਟਲਾ ਨਿਹੰਗ ਵਿਖੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਕਿਹੜਾ ਗੁਰਦੁਆਰਾ ਬਣਿਆ ਹੈ ?
(ੳ) ਭੱਠਾ ਸਾਹਿਬ।
(ਅ) ਗਰਨਾ ਸਾਹਿਬ
(ਈ) ਟਾਹਲੀਆਣਾ ਸਾਹਿਬ
(ਸ) ਦਮਦਮਾ ਸਾਹਿਬ।
ਉੱਤਰ :
(ੳ) ਭੱਠਾ ਸਾਹਿਬ।
ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਰਨ ਦਿਓ
(ੳ) ਪੰਜਾਬ/ਰੂਪਨਗਰ/ਹੜੱਪਾ ਤੇ ਮੋਹਿੰਜੋਦੜੋ/ਸੰਘੋਲ (ਉੱਚਾ ਪਿੰਡ)/ਰਾਜਾ ਰੋਕੇਸ਼ਰ/ਰੂਪ ਸੇਨਕੀਰਤਪੁਰ ਸਾਹਿਬ/ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ/ਕੋਟਲਾ ਨਿਹੰਗ/ਭੱਠਾ ਸਾਹਿਬ।
(ਆ) ਪਿੰਡ
(ਈ) ਸਥਾਨ
(ਸ) ਫ਼ਾਸਲਾ
ਉੱਤਰ :
(ੳ) ਪੰਜਾਬ/ਰੂਪਨਗਰ/ਹੜੱਪਾ ਤੇ ਮੋਹਿੰਜੋਦੜੋਸੰਘੋਲ (ਉੱਚਾ ਪਿੰਡ/ਰਾਜਾ ਰੋਕੇਸ਼ਰ/ਰੂਪ ਸੇਨ/ਕੀਰਤਪੁਰ ਸਾਹਿਬ/ਆਨੰਦਪੁਰ ਸਾਹਿਬ/ਗੁਰੂ ਗੋਬਿੰਦ ਸਿੰਘ ਜੀ/ਕੋਟਲਾ ਨਿਹੰਗ/ਭੱਠਾ ਸਾਹਿਬ
ਪ੍ਰਸ਼ਨ 13.
ਇਸ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਣ ਚੁਣੋ
(ਉ) ਬਾਈ/ਇਸ/ਵੱਡਾ/ਉੱਚਾ/ਰਾਜਾ/ਛੇਵੇਂ ਦਸਵੇਂ ਦੋ
(ਅ) ਯਾਦ
(ਬ) ਆਨੰਦਪੁਰ ਸਾਹਿਬ
(ਸ) ਸਥਾਨ
ਉੱਤਰ :
(ਉ) ਬਾਈ/ਇਸ ਵੱਡਾ/ਉੱਚਾ/ਰਾਜਾ ਛੇਵੇਂ ਦਸਵੇਂ।
ਪ੍ਰਸ਼ਨ 14.
ਇਸ ਪਾਠ ਵਿਚੋਂ ਅਕਰਮਕ ਕਿਰਿਆ ਦੀ ਠੀਕ ਉਦਾਹਰਨ ਚੁਣੋ
(ੳ) ਰਹੇ ਹਨਰਹਿ ਗਿਆ
(ਅ) ਹੈ।
(ਈ) ਕਰਾਂਗੇ
(ਸ) ਰੱਖਿਆ।
ਉੱਤਰ :
(ੳ) ਰਹੇ ਹਨਰਹਿ ਗਿਆ।
ਪ੍ਰਸ਼ਨ 15.
ਇਸ ਪੈਰੇ ਵਿਚੋਂ ਪੜਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸੱਭਿਅਤਾ
(ਆ) ਪਹਿਲਾਂ
(ਈ) ਪਾਠ
(ਸ) ਇਨ੍ਹਾਂ/ਅਸੀਂ/ਇਸ/ਇਹ/ਉਸ
ਉੱਤਰ :
(ਸ) ਇਨ੍ਹਾਂ/ਅਸੀਂ ਇਸ/ਇਹ/ਉਸ !
ਪ੍ਰਸ਼ਨ 16.
ਇਸ ਪੈਰੇ ਵਿਚੋਂ ਕਿਰਿਆ ਦੀ ਠੀਕ ਉਦਾਹਰਨ ਚੁਣੋ
(ੳ) ਸਿੱਖਾਂ
(ਅ) ਸੰਘੋਲ
(ਈ) ਹੜੱਪਾ
(ਸ) ਹਨ/ਹੈਕਰਾਂਗੇ/ਵੇਖੋ/ਹੋਈਆਂ/ਮਿਲੇ ਹਨ/ਰੱਖਿਆ/ਰਹੇ ਹਨਹੋਈ/ਕੀਤਾ ਸੀ/ਰਹਿ ਗਿਆ
ਉੱਤਰ :
(ਸ) ਹਨ/ਹੈ/ਕਰਾਂਗੇ/ਵੇਖੋ/ਹੋਈਆਂ/ਮਿਲੇ ਹਨ/ਰੱਖਿਆ/ਰਹੇ ਹਨ ਹੋਈ/ਕੀਤਾ ਸੀ/ਰਹਿ ਗਿਆ।
ਪ੍ਰਸ਼ਨ 17.
‘ਰਾਜਾ’ ਸ਼ਬਦ ਦਾ ਲਿੰਗ ਬਦਲੋ :
(ਉ) ਰਾਜੀ
(ਅ) ਰਾਣੀ ਰਾਨੀ
(ਸ) ਮਹਾਰਾਣੀ।
ਉੱਤਰ :
(ਅ) ਰਾਣੀ।
ਪ੍ਰਸ਼ਨ 18.
ਹੇਠ ਲਿਖਿਆਂ ਵਿਚੋਂ ਸੰਖਿਆਵਾਚਕ ਵਿਸ਼ੇਸ਼ਣ ਕਿਹੜਾ ਹੈ ?
(ੳ) ਬਾਈ/ਛੇਵੇਂ/ਦਸਵੇਂ
(ਅ) ਆਪਦੇ
(ਈ) ਪੁਰਾਣੀ
(ਸ) ਵੱਡਾ
ਉੱਤਰ :
(ੳ) ਬਾਈ/ਛੇਵੇਂ/ਦਸਵੇਂ।
ਪ੍ਰਸ਼ਨ 19.
‘ਕਿਲ੍ਹਾ ਸ਼ਬਦ ਪੁਲਿੰਗ ਹੈ ਜਾਂ ਇਸਤਰੀ ਲਿੰਗ ?
ਉੱਤਰ :
ਪੁਲਿੰਗ
ਪ੍ਰਸ਼ਨ 20.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ –
(ਉ) ਡੰਡੀ
(ਅ) ਕਾਮਾ
(ਈ) ਛੁੱਟ – ਮਰੋੜੀ
(ਸ) ਜੋੜਨੀ
(ਹ) ਇਕਹਿਰੇ ਪੁੱਠੇ ਕਾਮੇ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਛੁੱਟ – ਮਰੋੜੀ ( ‘ )
(ਸ) ਜੋੜਨੀ ( – )
(ਹ) ਇਕਹਿਰੇ ਪੁੱਠੇ ਕਾਮੇ ( ‘ ‘ )
ਪ੍ਰਸ਼ਨ 21.
ਉਪਰੋਕਤ ਪੈਰੇ ਵਿਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ।
ਉੱਤਰ :
3. 1831 ਈਸਵੀ ਵਿਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਇਤਿਹਾਸਿਕ ਸੰਧੀ ਇਸੇ ਸ਼ਹਿਰ ਵਿਚ ਸਤਲੁਜ ਦੇ ਕੰਢੇ ‘ਤੇ ਹੋਈ ਸੀ। ਇਸ ਸੰਧੀ ਅਨੁਸਾਰ ਅੰਗਰੇਜ਼ਾਂ ਨੇ ਸਤਲੁਜ ਪਾਰ ਦੇ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਵਿਚ ਪੈਰ ਨਹੀਂ ਪਾਉਣਾ ਸੀ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਦੀ ਇਸ ਪਾਸੇ ਦੀ ਹੱਦ ਸਤਲੁਜ ਦਰਿਆ ਤੀਕ ਮੰਨਣੀ ਸੀ। ਇਸ ਪ੍ਰਕਾਰ ਇਹ ਸੰਧੀ ਪੰਜਾਬ ਦੇ ਹੀ ਨਹੀਂ, ਸਗੋਂ ਭਾਰਤ ਦੇ ਇਤਿਹਾਸ ਵਿਚ ਵੀ ਵਿਸ਼ੇਸ਼ ਸਥਾਨ ਰੱਖਦੀ ਹੈ। ਇਸ ਸ਼ਹਿਰ ਆਏ ਯਾਤਰੂ ਸੰਧੀ ਵਾਲੀ ਯਾਦਗਾਰ ਥਾਂ ਨੂੰ ਵੇਖਣਾ ਪਸੰਦ ਕਰਦੇ ਹਨ ਪੁਨਰਗਠਨ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਵਿੱਚ ਰੋਪੜ, ਜ਼ਿਲ੍ਹਾ ਅੰਬਾਲਾ ਦੀ ਕੇਵਲ ਇੱਕ ਤਹਿਸੀਲ ਸੀ। ਫਿਰ ਪੁਨਰਗਠਨ ਪਿੱਛੋਂ ਅੰਬਾਲਾ ਹਰਿਆਣਾ ਦਾ ਭਾਗ ਬਣ ਗਿਆ। ਇਸ ਉਪਰੰਤ ਰੂਪਨਗਰ ਪੂਰਾ ਜ਼ਿਲ੍ਹਾ ਬਣ ਗਿਆ। ਇਸ ਤਰ੍ਹਾਂ ਇਹ ਸ਼ਹਿਰ ਅਤੇ ਜ਼ਿਲ੍ਹਾ ਰੂਪਨਗਰ ਦੇ ਨਾਂ ਨਾਲ ਜਾਣਿਆ ਗਿਆ।
ਉਪਰੋਕਤ ਪੈਰੇ ਨੂੰ ਪੜ ਕੇ ਹੇਠ ਲਿਖੇ ਬਹੁਵਿਕਲਪੀ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ :
ਪ੍ਰਸ਼ਨ 1.
ਅੰਗਰੇਜ਼ ਜਨਰਲ ਦਾ ਨਾਂ ਕੀ ਸੀ ?
(ਉ) ਲਾਰਡ ਡਲਹੌਜ਼ੀ
(ਅੇ) ਲਾਰਡ ਵਿਲੀਅਮ ਬੈਂਟਿੰਕ
(ਈ) ਲਾਰਡ ਕਰਜ਼ਨ
(ਸ) ਲਾਰਡ ਹੈਨਰੀ ਹਾਰਡਿੰਗ।
ਉੱਤਰ :
(ਅ) ਲਾਰਡ ਵਿਲੀਅਮ ਬੈਂਟਿੰਕ।
ਪ੍ਰਸ਼ਨ 2.
ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਇਤਿਹਾਸਿਕ ਸੰਧੀ ਕਦੋਂ ਹੋਈ ?
(ਉ) 1830
(ਅ) 1831
(ੲ) 1832
(ਸ) 1833.
ਉੱਤਰ :
(ਅ) 1831
ਪ੍ਰਸ਼ਨ 3.
ਇਤਿਹਾਸਿਕ ਸੰਧੀ ਕਿਸ ਦਰਿਆ ਦੇ ਕੰਢੇ ਹੋਈ ?
(ਉ) ਸਤਲੁਜ ਦੇ
(ਅ) ਬਿਆਸ ਦੇ
(ਇ) ਰਾਵੀ ਦੇ
(ਸ) ਜਿਹਲਮ ਦੇ।
ਉੱਤਰ :
(ੳ) ਸਤਲੁਜ ਦੇ।
ਪ੍ਰਸ਼ਨ 4.
ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਬੈਂਟਿੰਕ ਵਿਚਕਾਰ ਕਿਸ ਦਰਿਆ ਨੂੰ ਦੋਹਾਂ ਹਕੂਮਤ ਦੀ ਹੱਦ ਮੰਨਿਆ ਗਿਆ ?
ਉ) ਸਤਲੁਜ
(ਆ) ਬਿਆਸ
(ਇ) ਰਾਵੀ
(ਸ) ਜਮਨਾ !
ਉੱਤਰ :
(ੳ) ਸਤਲੁਜ।
ਪ੍ਰਸ਼ਨ 5.
ਸ਼ਹਿਰ ਵਿਚ ਆਏ ਯਾਤਰੂ ਕਿਹੜੀ ਥਾਂ ਵੇਖਣੀ ਚਾਹੁੰਦੇ ਹਨ ?
(ਉ) ਸੰਧੀ ਦੀ ਯਾਦਗਾਰ ਵਾਲੀ ਥਾਂ
(ਅ) ਸਤਲੁਜ ਜਾਂ ਪੁਲ
(ਈ) ਡੈਮ
(ਸ) ਵੱਡੀ ਨਹਿਰ।
ਉੱਤਰ :
(ੳ) ਸੰਧੀ ਦੀ ਯਾਦਗਾਰ ਵਾਲੀ ਥਾਂ।
ਪ੍ਰਸ਼ਨ 6.
ਪੁਨਰਗਠਨ ਤੋਂ ਪਹਿਲਾਂ ਰੋਪੜ ਕਿਸ ਜ਼ਿਲ੍ਹੇ ਦੀ ਤਹਿਸੀਲ ਸੀ ?
(ਉ) ਹੁਸ਼ਿਆਰਪੁਰ
(ਆ) ਅੰਬਾਲਾ
(ਇ) ਲੁਧਿਆਣਾ
(ਸ) ਪਟਿਆਲਾ।
ਉੱਤਰ :
(ਅ) ਅੰਬਾਲਾ।
ਪ੍ਰਸ਼ਨ 7.
ਪੁਨਰਗਠਨ ਤੋਂ ਮਗਰੋਂ ਅੰਬਾਲਾ ਕਿਸ ਦਾ ਹਿੱਸਾ ਬਣ ਗਿਆ ?
(ਉ) ਪੰਜਾਬ ਦਾ।
(ਅ) ਯੂ. ਪੀ. ਦਾ
(ਇ) ਰਾਜਸਥਾਨ ਦਾ
(ਸ) ਹਰਿਆਣੇ ਦਾ।
ਉੱਤਰ :
(ਸ) ਹਰਿਆਣੇ ਦਾ।
ਪ੍ਰਸ਼ਨ 8.
ਰੂਪਨਗਰ ਪੂਰਾ ਜ਼ਿਲ੍ਹਾ ਕਦੋਂ ਬਣਿਆ ?
(ੳ) ਪੰਜਾਬ ਦੇ ਪੁਨਰਗਠਨ ਤੋਂ ਮਗਰੋਂ
(ਅ) 1947 ਵਿਚ
(ਇ) 1857 ਵਿਚ
(ਸ) 1901 ਵਿਚ 1
ਉੱਤਰ :
(ੳ) ਪੰਜਾਬ ਦੇ ਪੁਨਰਗਠਨ ਤੋਂ ਮਗਰੋਂ।
ਪ੍ਰਸ਼ਨ 9.
ਇਸ ਪੈਰੇ ਵਿਚੋਂ ਆਮ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਸ਼ਹਿਰ/ਕੰਢੇ/ਸੰਧੀ/ਅੰਗਰੇਜ਼ਾਂ/ਤਹਿਸੀਲ/ਸਥਾਨ।
(ਅ) ਪੁਨਰਗਠਨ
(ਈ) ਰੂਪਨਗਰ
(ਸ) ਸਤਲੁਜ
ਉੱਤਰ :
(ਉ) ਸ਼ਹਿਰ/ਕੰਢੇ/ਸੰਧੀ/ਅੰਗਰੇਜ਼ਾਂ/ਤਹਿਸੀਲ/ਸਥਾਨ।
ਪ੍ਰਸ਼ਨ 10.
ਇਸ ਪੈਰੇ ਵਿਚ ਕਿਰਿਆ ਸ਼ਬਦ ਦੀ ਠੀਕ ਉਦਾਹਰਨ ਚੁਣੋ
(ਉ) ਹੋਣੀ ਸੀ/ਪਾਉਣਾ ਸੀ/ਲੈਣੀ ਸੀ/ਰੱਖਦੀ ਹੈ/ਕਰਦੇ ਹਨਸੀ ਬਣ ਗਿਆ ਹੈਇਹ
(ਅ) ਪੁਨਰਗਠਨ
(ਈ) ਜ਼ਿਲ੍ਹਾ
(ਸ) ਕੰਢੇ।
ਉੱਤਰ :
(ਉ) ਹੋਣੀ ਸੀ/ਪਾਉਣਾ ਸੀ/ਲੈਣੀ ਸੀ/ਰੱਖਦੀ ਹੈਕਰਦੇ ਹਨ/ਸੀ/ ਬਣ ਗਿਆ ਹੈਇਹ।
ਪ੍ਰਸ਼ਨ 11.
ਇਸ ਪੈਰੇ ਵਿਚੋਂ ਖ਼ਾਸ ਨਾਂਵ ਦੀ ਠੀਕ ਉਦਾਹਰਨ ਚੁਣੋ
(ਉ) ਜ਼ਿਲ੍ਹਾ
(ਅ) ਉਪਰੰਤ
(ਈ) ਸ਼ਹਿਰ
(ਸ) ਮਹਾਰਾਜਾ ਰਣਜੀਤ ਸਿੰਘ/ਲਾਰਡ ਵਿਲੀਅਮ ਬੈਂਟਿੰਕਸਤਲੁਜ/ਭਾਰਤ/ਰੋਪੜ ਅੰਬਾਲਾ/ਹਰਿਆਣਾ/ਰੂਪਨਗਰ।
ਉੱਤਰ :
(ਸ) ਮਹਾਰਾਜਾ ਰਣਜੀਤ ਸਿੰਘ/ਲਾਰਡ ਵਿਲੀਅਮ ਬੈਂਟਿੰਕ/ਸਤਲੁਜ/ਭਾਰਤ ਰੋਪੜ/ਅੰਬਾਲਾ/ਹਰਿਆਣਾ/ ਰੂਪਨਗਰ।
ਪ੍ਰਸ਼ਨ 12.
ਉਪਰੋਕਤ ਪੈਰੇ ਵਿਚੋਂ ਵਿਸ਼ੇਸ਼ਣ ਦੀ ਠੀਕ ਉਦਾਹਰਨ ਚੁਣੋ
(ੳ) ਰੋਪੜ
(ਅ) ਅੰਬਾਲਾ
(ਈ) ਪੁਨਰਗਠਨ
(ਸ) ਮਹਾਰਾਜਾ/ਅੰਗਰੇਜ਼ ਜਨਰਲ ਲਾਰਡ/ਇਸੇ/ਇਸ/ਇਹ/ਵਿਸ਼ੇਸ਼/ਸਾਂਝੇ ਤਹਿਸੀਲ/ਜ਼ਿਲ੍ਹਾ।
ਉੱਤਰ :
(ਸ) ਮਹਾਰਾਜਾ/ਅੰਗਰੇਜ਼ ਜਨਰਲ ਲਾਰਡਇਸੇ/ਇਸ/ਇਹ/ਵਿਸ਼ੇਸ਼/ਸਾਂਝੇ ਤਹਿਸੀਲ/ਜ਼ਿਲ੍ਹਾ।
ਪ੍ਰਸ਼ਨ 13.
ਉਪਰੋਕਤ ਪੈਰੇ ਵਿਚੋਂ ਦੋ ਕਿਰਿਆ ਸ਼ਬਦ ਲਿਖੋ।
ਉੱਤਰ :
ਬਣ ਗਿਆ, ਪਾਉਣਾ ਸੀ।
ਪ੍ਰਸ਼ਨ 14.
ਮਹਾਰਾਜਾ ਸ਼ਬਦ ਦਾ ਲਿੰਗ ਬਦਲੋ।
(ਉ) ਰਾਣੀ
(ਅ) ਰਾਨੀ
(ਈ) ਮਹਾਰਾਣੀ
(ਸ) ਮਹਾਰਾਨੀ।
ਉੱਤਰ :
(ਈ) ਮਹਾਰਾਣੀ।
ਪ੍ਰਸ਼ਨ 15.
‘ਤਹਿਸੀਲ’ ਅਤੇ ‘ਜ਼ਿਲ੍ਹਾ ਵਿਚ ਲਿੰਗ ਦਾ ਕੀ ਫ਼ਰਕ ਹੈ ?
ਉੱਤਰ :
ਤਹਿਸੀਲ ਇਸਤਰੀ ਲਿੰਗ ਹੈ, ਪਰੰਤੁ ‘ਜ਼ਿਲ੍ਹਾ ਪੁਲਿੰਗ !
ਪ੍ਰਸ਼ਨ 16.
ਉਪਰੋਕਤ ਪੈਰੇ ਵਿਚੋਂ ਹੇਠ ਲਿਖੇ ਵਿਸਰਾਮ ਚਿੰਨ੍ਹ ਲਿਖੋ
(ਉ) ਡੰਡੀ
(ਅ) ਕਾਮਾ
(ਈ) ਛੁੱਟ – ਮਰੋੜੀ
ਉੱਤਰ :
(ਉ) ਡੰਡੀ ( । )
(ਅ) ਕਾਮਾ ( , )
(ਈ) ਛੁੱਟ – ਮਰੋੜੀ ( ‘ )
ਪ੍ਰਸ਼ਨ 17,
ਉਪਰੋਕਤ ਪੈਰੇ ਵਿੱਚੋਂ ਵਿਰੋਧੀ ਸ਼ਬਦਾਂ ਦਾ ਸਹੀ ਮਿਲਾਣ ਕਰੋ
ਉੱਤਰ :
2. ਵਿਆਕਰਨ ਤੇ ਰਚਨਾ।
ਪ੍ਰਸ਼ਨ 1.
ਪੜਨਾਂਵ ਕਿਸ ਨੂੰ ਆਖਦੇ ਹਨ ? ਇਸ ਦੇ ਕਿੰਨੇ ਭੇਦ ਹਨ ? ਉਨ੍ਹਾਂ ਦੇ ਨਾਂ ਲਿਖੋ।
ਉੱਤਰ :
ਵਾਕ ਵਿਚ ਜਿਹੜਾ ਸ਼ਬਦ ਕਿਸੇ ਨਾਂਵ ਦੀ ਜਗਾ ਵਰਤਿਆ ਜਾਵੇ, ਉਹ ਪੜਨਾਂਵ ਅਖਵਾਉਂਦਾ ਹੈ , ਜਿਵੇਂ – ਮੈਂ, ਅਸੀਂ, ਸਾਡਾ, ਤੂੰ, ਤੁਸੀਂ, ਤੁਹਾਡਾ, ਇਹ, ਉਹ, ਆਪ ਆਦਿ
ਪੜਨਾਂਵ ਛੇ ਕਿਸਮਾਂ ਦੇ ਹੁੰਦੇ ਹਨ –
- ਪੁਰਖਵਾਚਕ ਪੜਨਾਂਵ
- ਨਿੱਜਵਾਚਕ ਪੜਨਾਂਵ
- ਸੰਬੰਧਵਾਚਕ ਪੜਨਾਂਵ
- ਪ੍ਰਸ਼ਨਵਾਚਕ ਪੜਨਾਂਵ
- ਨਿਸਚੇਵਾਚਕ ਪੜਨਾਂਵ
- ਅਨਿਸਚੇਵਾਚਕ ਪੜਨਾਂਵ।
ਪ੍ਰਸ਼ਨ 2.
ਪੁਰਖਵਾਚਕ ਪੜਨਾਂਵ ਕੀ ਹੁੰਦਾ ਹੈ ? ਇਸਦੇ ਭੇਦ ਉਦਾਹਰਨਾਂ ਸਹਿਤ ਦੱਸੋ।
ਉੱਤਰ :
ਪੁਰਖਵਾਚਕ ਪੜਨਾਂਵ – ਜਿਹੜੇ ਪੜਨਾਂਵ ਕੇਵਲ ਪੁਰਖਾਂ ਦੀ ਥਾਂ ‘ਤੇ ਵਰਤੇ ਜਾਣ, ਉਨ੍ਹਾਂ ਨੂੰ “ਪੁਰਖਵਾਚਕ ਪੜਨਾਂਵ ਆਖਿਆ ਜਾਂਦਾ ਹੈ, ਜਿਵੇਂ – ਮੈਂ, ਅਸੀਂ, ਤੂੰ, ਤੁਸੀਂ, ਉਹ ਆਦਿ।
ਪੁਰਖਵਾਚਕ ਪੜਨਾਂਵ ਤਿੰਨ ਪ੍ਰਕਾਰ ਦੇ ਹੁੰਦੇ ਹਨ –
- ਉੱਤਮ ਪੁਰਖ ਜਾਂ ਪਹਿਲਾ ਪੁਰਖ – ਵਾਕ ਵਿਚ ਗੱਲ ਕਰਨ ਵਾਲੇ ਵਿਅਕਤੀ ਨੂੰ ‘ ‘ਉੱਤਮ ਪੁਰਖ ਆਖਿਆ ਜਾਂਦਾ ਹੈ; ਜਿਵੇਂ – ਮੈਂ, ਮੇਰਾ, ਮੈਨੂੰ, ਅਸੀਂ, ਸਾਨੂੰ, ਸਾਡਾ, ਸਾਡੇ, ਸਾਡੀ, ਸਾਥੋਂ ਆਦਿ।
- ਮੱਧਮ ਪੁਰਖ ਜਾਂ ਦੂਜਾ ਪੁਰਖ – ਵਾਕ ਵਿਚ ਜਿਸ ਨਾਲ ਗੱਲ ਕੀਤੀ ਜਾਵੇ, ਉਹ “ਮੱਧਮ ਪੁਰਖ’ ਹੁੰਦਾ ਹੈ; ਜਿਵੇਂ ਤੂੰ, ਤੁਸੀਂ, ਤੁਹਾਡਾ, ਤੁਹਾਡੀ, ਤੁਹਾਡੀਆਂ, ਤੈਨੂੰ, ਤੁਹਾਨੂੰ, ਤੇਰਾ, ਤੇਰੇ ਆਦਿ।
- ਅਨਯ ਪੁਰਖ ਜਾਂ ਤੀਸਰਾ ਪੁਰਖ – ਵਾਕ ਵਿਚ ਜਿਸ ਬਾਰੇ ਗੱਲ ਕੀਤੀ ਜਾਵੇ, ਉਸ ਨੂੰ “ਅਨਯ ਪੁਰਖ ਆਖਿਆ ਜਾਂਦਾ ਹੈ; ਜਿਵੇਂ – ਉਹ, ਇਸ, ਉਨ੍ਹਾਂ ਆਦਿ।
3. ਔਖੇ ਸ਼ਬਦਾਂ ਦੇ ਅਰਥ
- ਸੁਮੇਲ – ਸੋਹਣਾ ਮੇਲ, ਸੁਜੋੜ
- ਵਹਿੰਦਾ – ਵਗਦਾ।
- ਹੈੱਡਵਰਕਸ – ਉਹ ਥਾਂ ਜਿੱਥੋਂ ਦਰਿਆ ਨੂੰ ਬੰਨ੍ਹ ਲਾ ਕੇ ਕੋਈ ਨਹਿਰ ਕੱਢੀ ਗਈ ਹੋਵੇ।
- ਬਿਸਤ – ਬਿਆਸ + ਸਤਲੁਜ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਸ਼ਬਦ
- ਅਧਿਕਾਰੀ – ਹੱਕਦਾਰ।
- ਖੁਦਾਈ – ਜ਼ਮੀਨ ਨੂੰ ਪੁੱਟਣਾ।
- ਉਪਰੰਤ – ਪਿੱਛੋਂ।
- ਵਿਸਰਾਮ – ਅਰਾਮ
- ਫ਼ਾਸਲਾ – ਦੂਰੀ ਦਾ ਫ਼ਰਕ।
- ਸੰਧੀ – ਸਮਝੌਤਾ, ਸੁਲਾਹਨਾਮਾ ਪੁਨਰਗਠਨ ਨਵੇਂ ਸਿਰੇ ਤੋਂ ਬਣਾਉਣਾ, ਹੱਦਬੰਦੀ ਨੂੰ ਨਵੇਂ ਸਿਰੇ ਤੋਂ ਉਲੀਕਣਾ
- ਵਾਹਨ – ਗੱਡੀਆਂ, ਮੋਟਰਾਂ ਆਦਿ।
- ਭੂਮੀ – ਧਰਤੀ।
- ਤਿਕੋਣ – ਤਿੰਨ ਨੁਕਰਾਂ ਵਾਲੀ ਸ਼ਕਲ, ਸੀਮਾਵਾਂ – ਹੱਦਾਂ ਨੂੰ ਮੁਹਾਂਦਰਾ
- ਚਿਹਰਾ – ਮੋਹਰਾ,
- ਰੂਪ – ਰੇਖਾ
- ਟੁੱਕ ਬਣ ਜਾਣਾ – ਪ੍ਰਭਾਵਸ਼ਾਲੀ ਬਣਨਾ।
- ਪੁਆਧ – ਰੋਪੜ ਤੇ ਮੁਹਾਲੀ ਦੇ ਇਲਾਕੇ, ਪਹਾੜ ਨਾਲ ਲਗਦੇ ਇਲਾਕੇ ਨੂੰ ਪੁਆਧ ਕਿਹਾ ਜਾਂਦਾ ਹੈ।
- ਵਸਨੀਕ – ਰਹਿਣ ਵਾਲੇ, ਵਸਣ ਵਾਲੇ।